01.11.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਇਸ ਸਮੇਂ ਨਿਰਾਕਾਰ ਬਾਪ ਸਾਕਾਰ ਵਿੱਚ ਆਕੇ ਤੁਹਾਡਾ ਸ਼ਿੰਗਾਰ ਕਰਦੇ ਹਨ, ਇਕੱਲੇ ਨਹੀਂ "

ਪ੍ਰਸ਼ਨ:-
ਤੁਸੀਂ ਬੱਚੇ ਯਾਦ ਦੀ ਯਾਤਰਾ ਵਿੱਚ ਕਿਓੰ ਬੈਠਦੇ ਹੋ?

ਉੱਤਰ:-
ਕਿਉਂਕਿ ਤੁਸੀਂ ਜਾਣਦੇ ਹੋ ਇਸ ਯਾਦ ਦੀ ਯਾਤਰਾ ਨਾਲ ਹੀ ਸਾਨੂੰ ਬਹੁਤ ਵੱਡੀ ਉਮਰ ਮਿਲਦੀ ਹੈ, ਅਸੀਂ ਨਿਰੋਗੀ ਬਣਦੇ ਹਾਂ। 2. ਯਾਦ ਕਰਨ ਨਾਲ ਸਾਡੇ ਪਾਪ ਕੱਟਦੇ ਹਨ। ਅਸੀਂ ਸੱਚਾ ਸੋਨਾ ਬਣ ਜਾਂਦੇ ਹਾਂ। ਆਤਮਾ ਵਿਚੋਂ ਰਜੋ, ਤਮੋ ਦੀ ਖਾਦ ਨਿਕਲ ਜਾਂਦੀ ਹੈ, ਉਹ ਕੰਚਨ ਬਣ ਜਾਂਦੀ ਹੈ। 3. ਯਾਦ ਨਾਲ ਹੀ ਤੁਸੀਂ ਪਾਵਨ ਦੁਨੀਆਂ ਦੇ ਮਾਲਿਕ ਬਣ ਜਾਵੋਗੇ। 4. ਤੁਹਾਡਾ ਸ਼ਿੰਗਾਰ ਹੋਵੇਗਾ। 5. ਤੁਸੀਂ ਬਹੁਤ ਧਨਵਾਨ ਬਣ ਜਾਵੋਗੇ। ਇਹ ਯਾਦ ਹੀ ਤੁਹਾਨੂੰ ਪਦਮਾਪਦਮ ਭਾਗਿਆਸ਼ਾਲੀ ਬਣਾਉਂਦੀ ਹੈ।

ਓਮ ਸ਼ਾਂਤੀ
ਰੂਹਾਨੀ ਬੱਚਿਆਂ ਨੂੰ ਬਾਪ ਸਮਝਾ ਰਹੇ ਹਨ। ਇੱਥੇ ਬੈਠ ਤੁਸੀਂ ਕੀ ਕਰਦੇ ਹੋ? ਇਵੇਂ ਨਹੀਂ, ਸਿਰਫ ਸ਼ਾਂਤੀ ਵਿੱਚ ਬੈਠੇ ਹੋ। ਮਤਲਬ ਸਹਿਤ ਗਿਆਨਮਈ ਅਵਸਥਾ ਵਿੱਚ ਬੈਠੇ ਹੋ। ਤੁਸੀਂ ਬੱਚਿਆਂ ਨੂੰ ਗਿਆਨ ਹੈ - ਬਾਪ ਨੂੰ ਅਸੀਂ ਕਿਓਂ ਯਾਦ ਕਰਦੇ ਹਾਂ। ਬਾਪ ਸਾਨੂੰ ਬਹੁਤ ਵੱਡੀ ਉਮਰ ਦਿੰਦੇ ਹਨ। ਬਾਪ ਨੂੰ ਯਾਦ ਕਰਨ ਨਾਲ ਸਾਡੇ ਪਾਪ ਕੱਟ ਜਾਣਗੇ। ਅਸੀਂ ਸੱਚਾ ਸੋਨਾ ਸਤੋਪ੍ਰਧਾਨ ਬਣ ਜਾਵਾਂਗੇ। ਤੁਹਾਡਾ ਕਿੰਨਾ ਸ਼ਿੰਗਾਰ ਹੁੰਦਾ ਹੈ। ਤੁਹਾਡੀ ਉਮਰ ਵੱਡੀ ਹੋ ਜਾਵੇਗੀ। ਆਤਮਾ ਕੰਚਨ ਹੋ ਜਾਵੇਗੀ। ਹੁਣ ਆਤਮਾ ਵਿੱਚ ਖਾਦ ਪਈ ਹੋਈ ਹੈ। ਯਾਦ ਦੀ ਯਾਤਰਾ ਨਾਲ ਉਹ ਸਭ ਖਾਦ ਜੋ ਰਜੋ - ਤਮੋ ਦੀ ਪਈ ਹੈ ਉਹ ਸਭ ਨਿਕਲ ਜਾਵੇਗੀ। ਤੁਹਾਨੂੰ ਇੰਨਾ ਫਾਇਦਾ ਹੁੰਦਾ ਹੈ। ਫਿਰ ਉਮਰ ਵੱਡੀ ਹੋ ਜਾਵੇਗੀ। ਤੁਸੀਂ ਸ੍ਵਰਗ ਦੇ ਨਿਵਾਸੀ ਬਣ ਜਾਵੋਗੇ ਅਤੇ ਬਹੁਤ ਧਨਵਾਨ ਬਣੋਗੇ। ਤੁਸੀਂ ਪਦਮਾਪਦਮ ਭਾਗਿਆਸ਼ਾਲੀ ਬਣ ਜਾਵੋਗੇ ਇਸਲਈ ਬਾਪ ਕਹਿੰਦੇ ਹਨ ਮਨਮਨਾਭਵ, ਮਾਮੇਕਮ ਯਾਦ ਕਰੋ। ਕੋਈ ਦੇਹਧਾਰੀ ਦੇ ਲਈ ਨਹੀਂ ਕਹਿੰਦੇ। ਬਾਪ ਨੂੰ ਤਾਂ ਸ਼ਰੀਰ ਹੈ ਨਹੀਂ। ਤੁਹਾਡੀ ਆਤਮਾ ਵੀ ਨਿਰਾਕਾਰ ਸੀ। ਫਿਰ ਪੁਨਰਜਨਮ ਵਿੱਚ ਆਉਂਦੇ - ਆਉਂਦੇ ਪਾਰਸਬੁੱਧੀ ਤੋਂ ਪੱਥਰਬੁੱਧੀ ਬਣ ਗਈ ਹੈ। ਹੁਣ ਫਿਰ ਕੰਚਨ ਬਣਨਾ ਹੈ। ਹੁਣ ਤੁਸੀਂ ਪਵਿੱਤਰ ਬਣ ਰਹੇ ਹੋ। ਪਾਣੀ ਦੇ ਇਸ਼ਨਾਨ ਤਾਂ ਜਨਮ - ਜਨਮਾਂਤਰ ਕੀਤੇ। ਸਮਝਾ ਅਸੀਂ ਇਸ ਤੋਂ ਪਾਵਨ ਬਣਾਂਗੇ ਪਰ ਪਾਵਨ ਬਣਨ ਬਦਲੇ ਹੋਰ ਹੀ ਪਤਿਤ ਬਣ ਨੁਕਸਾਨ ਵਿੱਚ ਪਏ ਹੋ ਕਿਓਂਕਿ ਇਹ ਹੈ ਹੀ ਝੂਠੀ ਮਾਇਆ, ਝੂਠ ਬੋਲਣ ਦੇ ਸੰਸਕਾਰ ਹਨ ਸਾਰਿਆਂ ਦੇ। ਬਾਪ ਕਹਿੰਦੇ ਹਨ ਮੈ ਤੁਹਾਨੂੰ ਪਾਵਨ ਬਣਾ ਕੇ ਜਾਂਦਾ ਹਾਂ ਫਿਰ ਤੁਹਾਨੂੰ ਪਤਿਤ ਕੌਣ ਬਣਾਉਂਦਾ ਹੈ? ਹੁਣ ਤੁਸੀਂ ਫੀਲ ਕਰਦੇ ਹੋ ਨਾ। ਕਿੰਨਾ ਗੰਗਾ ਇਸ਼ਨਾਨ ਕਰਦੇ ਆਏ ਪਰ ਪਾਵਨ ਤਾਂ ਬਣੇ ਨਹੀਂ। ਪਾਵਨ ਬਣ ਕੇ ਤਾਂ ਪਾਵਨ ਦੁਨੀਆਂ ਵਿੱਚ ਜਾਣਾ ਪਵੇ। ਸ਼ਾਂਤੀਧਾਮ ਅਤੇ ਸੁੱਖਧਾਮ ਹੈ ਪਾਵਨ ਧਾਮ। ਇਹ ਤਾਂ ਹੈ ਹੀ ਰਾਵਣ ਦੀ ਦੁਨੀਆਂ, ਇਸ ਨੂੰ ਦੁੱਖਧਾਮ ਕਿਹਾ ਜਾਂਦਾ ਹੈ। ਇਹ ਤਾਂ ਸਹਿਜ ਸਮਝਣ ਦੀ ਗੱਲ ਹੈ ਨਾ। ਇਸ ਵਿੱਚ ਕੋਈ ਮੁਸ਼ਕਿਲ ਹੀ ਨਹੀਂ। ਨਾ ਕਿਸੇ ਨੂੰ ਸੁਣਨ ਵਿੱਚ ਮੁਸ਼ਕਲ ਹੈ। ਜਦ ਕੋਈ ਮਿਲੇ ਤਾਂ ਸਿਰਫ ਇਹ ਬੋਲੋ ਆਪਣੇ ਨੂੰ ਆਤਮਾ ਸਮਝ ਬੇਹੱਦ ਦੇ ਬਾਪ ਨੂੰ ਯਾਦ ਕਰੋ। ਆਤਮਾਵਾਂ ਦਾ ਬਾਪ ਹੈ ਪਰਮਪਿਤਾ ਪਰਮਾਤਮਾ ਸ਼ਿਵ। ਹਰ ਇੱਕ ਦੇ ਸ਼ਰੀਰ ਦਾ ਵੱਖ - ਵੱਖ ਬਾਪ ਹੁੰਦਾ ਹੈ। ਆਤਮਾਵਾਂ ਦਾ ਤਾਂ ਇੱਕ ਹੀ ਬਾਪ ਹੈ। ਕਿੰਨਾ ਚੰਗੀ ਰੀਤੀ ਸਮਝਾਉਂਦੇ ਹਨ ਅਤੇ ਹਿੰਦੀ ਵਿੱਚ ਹੀ ਸਮਝਾਉਂਦੇ ਹਨ। ਹਿੰਦੀ ਭਾਸ਼ਾ ਹੀ ਮੁੱਖ ਹੈ। ਤੁਸੀਂ ਪਦਮਾਪਦਮ ਭਾਗਿਆਸ਼ਾਲੀ ਇਨ੍ਹਾਂ ਦੇਵੀ - ਦੇਵਤਿਆਂ ਨੂੰ ਕਹਾਂਗੇ ਨਾ। ਇਹ ਕਿੰਨੇ ਭਾਗਿਆਸ਼ਾਲੀ ਹਨ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਇਹ ਸ੍ਵਰਗ ਦੇ ਮਾਲਿਕ ਕਿਵੇਂ ਬਣੇਂ। ਹੁਣ ਤੁਹਾਨੂੰ ਬਾਪ ਸੁਣਾ ਰਹੇ ਹਨ। ਇਸ ਸਹਿਜ ਯੋਗ ਦੁਆਰਾ ਇਸ ਪੁਰਸ਼ੋਤਮ ਸੰਗਮ ਤੇ ਹੀ ਇਹ ਬਣਦੇ ਹਨ। ਹੁਣ ਹੈ ਪੁਰਾਣੀ ਦੁਨੀਆਂ ਅਤੇ ਨਵੀਂ ਦੁਨੀਆਂ ਦਾ ਸੰਗਮ। ਫਿਰ ਤੁਸੀਂ ਨਵੀਂ ਦੁਨੀਆਂ ਦੇ ਮਾਲਿਕ ਬਣ ਜਾਵੋਗੇ। ਹੁਣ ਬਾਪ ਸਿਰਫ ਕਹਿੰਦੇ ਹਨ ਦੋ ਅੱਖਰ ਮਤਲਬ ਸਹਿਜ਼ ਯਾਦ ਕਰੋ। ਗੀਤਾ ਵਿੱਚ ਹੈ ਮਨਮਨਾਭਵ। ਅੱਖਰ ਤਾਂ ਪੜ੍ਹਦੇ ਹਨ ਪਰ ਮਤਲਬ ਬਿਲਕੁਲ ਨਹੀਂ ਜਾਣਦੇ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਕਿਓਂਕਿ ਮੈ ਹੀ ਪਤਿਤ - ਪਾਵਨ ਹਾਂ, ਹੋਰ ਕੋਈ ਇਵੇਂ ਕਹਿ ਨਾ ਸਕਣ। ਬਾਪ ਹੀ ਕਹਿੰਦੇ ਹਨ ਮੈਨੂੰ ਯਾਦ ਕਰਨ ਨਾਲ ਤੁਸੀਂ ਪਾਵਨ ਬਣ ਪਾਵਨ ਦੁਨੀਆਂ ਵਿੱਚ ਚਲੇ ਜਾਓਗੇ। ਪਹਿਲੇ - ਪਹਿਲੇ ਤੁਸੀਂ ਸਤੋਪ੍ਰਧਾਨ ਸੀ ਫਿਰ ਪੁਨਰਜਨਮ ਲੈਂਦੇ - ਲੈਂਦੇ ਤਮੋਪ੍ਰਧਾਨ ਬਣੇ ਹੋ। ਹੁਣ 84 ਜਨਮ ਬਾਦ ਫਿਰ ਤੁਸੀਂ ਨਵੀਂ ਦੁਨੀਆਂ ਵਿੱਚ ਦੇਵਤਾ ਬਣਦੇ ਹੋ।

ਰਚਤਾ ਅਤੇ ਰਚਨਾ ਦੋਨਾਂ ਨੂੰ ਤੁਸੀਂ ਜਾਣ ਗਏ ਹੋ। ਤਾਂ ਹੁਣ ਤੁਸੀਂ ਆਸਤਿਕ ਬਣ ਗਏ ਹੋ। ਅੱਗੇ ਜਨਮ - ਜਨਮਾਂਤਰ ਤੁਸੀਂ ਨਾਸਤਿਕ ਸੀ। ਇਹ ਗੱਲ ਜੋ ਬਾਪ ਸੁਣਾਉਂਦੇ ਹਨ ਹੋਰ ਕੋਈ ਜਾਣਦੇ ਹੀ ਨਹੀਂ। ਕਿੱਥੇ ਵੀ ਜਾਓ, ਕੋਈ ਵੀ ਤੁਹਾਨੂੰ ਇਹ ਗੱਲਾਂ ਨਹੀਂ ਸੁਣਾਉਣਗੇ। ਹੁਣ ਦੋਨੋ ਹੀ ਬਾਪ ਤੁਹਾਡਾ ਸ਼ਿੰਗਾਰ ਕਰ ਰਹੇ ਹਨ। ਪਹਿਲੇ ਤਾਂ ਬਾਪ ਇਕੱਲਾ ਸੀ। ਸ਼ਰੀਰ ਬਗੈਰ ਸੀ। ਉੱਪਰ ਬੈਠ ਤੁਹਾਡਾ ਸ਼ਿੰਗਾਰ ਕਰ ਨਾ ਸਕੇ। ਕਹਿੰਦੇ ਹਨ ਨਾ - ਬੱਤ ਬਾਰਹਾ (1 ਅਤੇ 2 ਮਿਲਾ ਕੇ 12 ਹੁੰਦੇ ਹਨ) ਬਾਕੀ ਪ੍ਰੇਰਨਾ ਅਤੇ ਸ਼ਕਤੀ ਆਦਿ ਦੀ ਗੱਲ ਨਹੀਂ। ਉੱਪਰ ਤੋਂ ਪ੍ਰੇਰਨਾ ਦੁਆਰਾ ਮਿਲ ਨਾ ਸਕੇ। ਨਿਰਾਕਾਰ ਜਦ ਸਾਕਾਰ ਸ਼ਰੀਰ ਦਾ ਆਧਾਰ ਲੈਂਦੇ ਹਨ ਤੱਦ ਤੁਹਾਡਾ ਸ਼ਿੰਗਾਰ ਕਰਦੇ ਹਨ। ਸਮਝਦੇ ਵੀ ਹਨ - ਬਾਬਾ ਸਾਨੂੰ ਸੁੱਖਧਾਮ ਲੈ ਜਾਂਦੇ ਹਨ। ਡਰਾਮਾ ਦੇ ਪਲਾਨ ਅਨੁਸਾਰ ਬਾਬਾ ਬੰਧਾਏਮਾਨ ਹੈ, ਉਨ੍ਹਾਂ ਨੂੰ ਡਿਊਟੀ ਮਿਲੀ ਹੋਈ ਹੈ। ਹਰ 5 ਹਜ਼ਾਰ ਵਰ੍ਹੇ ਬਾਅਦ ਬਾਪ ਆਉਂਦੇ ਹਨ ਤੁਸੀਂ ਬੱਚਿਆਂ ਦੇ ਲਈ। ਇਸ ਯੋਗਬਲ ਨਾਲ ਤੁਸੀਂ ਕਿੰਨੇ ਕੰਚਨ ਬਣਦੇ ਹੋ। ਆਤਮਾ ਅਤੇ ਕਾਇਆ ਦੋਨੋ ਕੰਚਨ ਬਣਦੀ ਹੈ ਫਿਰ ਛੀ - ਛੀ ਬਣਦੇ ਹੋ। ਹੁਣ ਤੁਸੀਂ ਸਾਕਸ਼ਾਤਕਾਰ ਕਰਦੇ ਹੋ - ਇਸ ਪੁਰਸ਼ਾਰਥ ਤੋਂ ਅਸੀਂ ਅਜਿਹਾ ਸ਼ਿੰਗਾਰਿਆ ਹੋਇਆ ਬਣਾਂਗੇ। ਉੱਥੇ ਕ੍ਰਿਮੀਨਲ ਆਈ ਹੁੰਦੀ ਨਹੀਂ। ਤਾਂ ਹੀ ਅੰਗ ਸਭ ਢਕੇ ਹੋਏ ਹੁੰਦੇ ਹਨ। ਇੱਥੇ ਤਾਂ ਵੇਖੋ ਛੀ - ਛੀ ਗੱਲਾਂ ਰਾਵਣ ਰਾਜ ਵਿੱਚ ਸਿੱਖਦੇ ਹੋ। ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਵੇਖੋ ਡਰੈਸ ਆਦਿ ਕਿੰਨੇ ਚੰਗੇ ਹਨ। ਇੱਥੇ ਸਭ ਹਨ ਦੇਹ - ਅਭਿਮਾਨੀ। ਉਨ੍ਹਾਂ ਨੂੰ ਦੇਹ - ਅਭਿਮਾਨੀ ਨਹੀਂ ਕਹਾਂਗੇ। ਉਨ੍ਹਾਂ ਦੀ ਨੈਚੁਰਲ ਬਿਊਟੀ ਹੈ। ਬਾਪ ਤੁਹਾਡੀ ਇਵੇਂ ਦੀ ਨੈਚੁਰਲ ਬਿਊਟੀ ਬਣਾਉਂਦੇ ਹਨ। ਅੱਜਕਲ ਤਾਂ ਸੱਚਾ ਜੇਵਰ ਕੋਈ ਪਹਿਨ ਵੀ ਨਹੀਂ ਸਕਦਾ ਹੈ। ਕੋਈ ਪਹਿਨੇ ਤਾਂ ਉਨ੍ਹਾਂ ਨੂੰ ਹੀ ਲੁੱਟ ਲੈਣਗੇ। ਉੱਥੇ ਤਾਂ ਇਵੇਂ ਕੋਈ ਗੱਲ ਨਹੀਂ। ਇਵੇਂ ਦਾ ਬਾਪ ਤੁਹਾਨੂੰ ਮਿਲਿਆ ਹੈ, ਇਨ੍ਹਾਂ ਬਗੈਰ ਤਾਂ ਤੁਸੀਂ ਬਣ ਨਾ ਸਕੋ। ਬਹੁਤ ਕਹਿੰਦੇ ਹਨ ਅਸੀਂ ਤਾਂ ਡਾਇਰੈਕਟ ਸ਼ਿਵਬਾਬਾ ਤੋਂ ਲੈਂਦੇ ਹਾਂ। ਪਰ ਉਹ ਦਣੇਗੇ ਹੀ ਕਿਵੇਂ। ਭਾਵੇਂ ਕੋਸ਼ਿਸ਼ ਕਰ ਕੇ ਵੇਖੋ ਡਾਇਰੈਕਟ ਮੰਗੋ। ਵੇਖੋ ਮਿਲਦਾ ਹੈ! ਇਵੇਂ ਬਹੁਤ ਕਹਿੰਦੇ ਹਨ - ਅਸੀਂ ਤਾਂ ਸ਼ਿਵਬਾਬਾ ਤੋਂ ਵਰਸਾ ਲਵਾਂਗੇ। ਬ੍ਰਹਮਾ ਤੋਂ ਪੁੱਛਣ ਦੀ ਵੀ ਕੀ ਜਰੂਰਤ ਹੈ। ਸ਼ਿਵਬਾਬਾ ਪ੍ਰੇਰਨਾ ਨਾਲ ਕੁਝ ਦੇ ਦੇਣਗੇ! ਚੰਗੇ - ਚੰਗੇ ਪੁਰਾਣੇ ਬੱਚੇ ਉਨ੍ਹਾਂ ਨੂੰ ਵੀ ਮਾਇਆ ਇਵੇਂ ਚੱਕ ਪਾ ਲੈਂਦੀ ਹੈ (ਕੱਟ ਲੈਂਦੀ ਹੈ) ਇੱਕ ਨੂੰ ਮਨਦੇ ਹਨ, ਪਰ ਇੱਕ ਕੀ ਕਰਣਗੇ। ਬਾਪ ਕਹਿੰਦੇ ਹਨ ਮੈਂ ਇੱਕ ਕਿਵੇਂ ਆਵਾਂ। ਮੂੰਹ ਬਗੈਰ ਗੱਲ ਕਿਵੇਂ ਕਰ ਸਕਾਂ। ਮੂੰਹ ਦਾ ਤਾਂ ਗਾਇਨ ਹੈ ਨਾ। ਗਊਮੁੱਖ ਤੋਂ ਅੰਮ੍ਰਿਤ ਲੈਣ ਦੇ ਲਈ ਕਿੰਨਾ ਧੱਕਾ ਖਾਂਦੇ ਹਨ। ਸ਼੍ਰੀਨਾਥ ਦੁਆਰੇ ਜਾ ਕੇ ਧੱਕਾ ਖਾਂਦੇ ਹਨ। ਫਿਰ ਸ਼੍ਰੀ ਨਾਥ ਦੁਆਰੇ ਤੇ ਜਾਕੇ ਦਰਸ਼ਨ ਕਰਦੇ ਹਨ। ਪਰ ਉਨ੍ਹਾਂ ਦਾ ਦਰਸ਼ਨ ਕਰਨ ਨਾਲ ਕੀ ਹੋਵੇਗਾ। ਉਸਨੂੰ ਕਿਹਾ ਜਾਂਦਾ ਹੈ ਬੁੱਤ ਪੂਜਾ। ਉਨ੍ਹਾਂ ਵਿੱਚ ਆਤਮਾ ਤਾਂ ਹੈ ਨਹੀਂ। ਬਾਕੀ 5 ਤੱਤਵਾਂ ਦਾ ਪੁਤਲਾ ਬਣਿਆ ਹੋਇਆ ਹੈ ਤਾਂ ਗੋਇਆ ਮਾਇਆ ਨੂੰ ਯਾਦ ਕਰਨਾ ਹੋ ਗਿਆ। 5 ਤੱਤਵ ਪ੍ਰਕ੍ਰਿਤੀ ਹੈ ਨਾ। ਉਨ੍ਹਾਂ ਨੂੰ ਯਾਦ ਕਰਨ ਨਾਲ ਕੀ ਹੋਵੇਗਾ? ਪ੍ਰਕ੍ਰਿਤੀ ਦਾ ਆਧਾਰ ਤਾਂ ਸਭ ਨੂੰ ਹੈ ਪਰ ਉੱਥੇ ਹੈ ਸਤੋਪ੍ਰਧਾਨ ਪ੍ਰਕ੍ਰਿਤੀ। ਇੱਥੇ ਹੈ ਤਮੋਪ੍ਰਧਾਨ ਪ੍ਰਕ੍ਰਿਤੀ। ਬਾਪ ਨੂੰ ਸਤੋਪ੍ਰਧਾਨ ਪ੍ਰਕ੍ਰਿਤੀ ਦਾ ਆਧਾਰ ਕਦੀ ਨਹੀਂ ਲੈਣਾ ਪੈਂਦਾ। ਇੱਥੇ ਤਾਂ ਸਤੋਪ੍ਰਧਾਨ ਪ੍ਰਕ੍ਰਿਤੀ ਮਿਲ ਨਾ ਸਕੇ। ਇਹ ਜੋ ਵੀ ਸਾਧੂ - ਸੰਤ ਹੈ ਬਾਪ ਕਹਿੰਦੇ ਹਨ ਇਨ੍ਹਾਂ ਸਭ ਦਾ ਉਧਾਰ ਮੈਨੂੰ ਕਰਨਾ ਪੈਂਦਾ ਹੈ। ਮੈ ਨਿਵ੍ਰਿਤੀ ਮਾਰਗ ਵਿਚ ਆਉਂਦਾ ਹੀ ਨਹੀਂ ਹਾਂ। ਇਹ ਹੈ ਹੀ ਪ੍ਰਵ੍ਰਿਤੀ ਮਾਰਗ। ਸਾਰਿਆਂ ਨੂੰ ਕਹਿੰਦਾ ਹਾਂ ਪਵਿੱਤਰ ਬਣੋ। ਉੱਥੇ ਤਾਂ ਨਾਮ - ਰੂਪ ਆਦਿ ਸਭ ਬਦਲ ਜਾਂਦਾ ਹੈ। ਤਾਂ ਬਾਪ ਸਮਝਾਉਂਦੇ ਹਨ ਵੇਖੋ ਇਹ ਨਾਟਕ ਕਿਵੇਂ ਬਣਿਆ ਹੋਇਆ ਹੈ। ਇੱਕ ਦੇ ਫੀਚਰਸ ਨਾ ਮਿਲਣ ਦੂਜੇ ਨਾਲ। ਇੰਨੇ ਕਰੋੜਾਂ ਹਨ। ਸਭ ਦੇ ਫੀਚਰਸ ਵੱਖ। ਕਿੰਨਾ ਵੀ ਕੋਈ ਕੁਝ ਕਰੇ ਤਾਂ ਵੀ ਇੱਕ ਦੇ ਫੀਚਰਸ ਦੂਜੇ ਨਾਲ ਮਿਲ ਨਾ ਸਕਣ। ਇਸਨੂੰ ਕਿਹਾ ਜਾਂਦਾ ਹੈ ਕੁਦਰਤ, ਵੰਡਰ। ਸ੍ਵਰਗ ਨੂੰ ਵੰਡਰ ਕਿਹਾ ਜਾਂਦਾ ਹੈ ਨਾ। ਕਿੰਨਾ ਸ਼ੋਭਨੀਕ ਹੈ। ਮਾਇਆ ਦੇ 7 ਵੰਡਰ, ਬਾਪ ਦਾ ਇੱਕ ਵੰਡਰ। ਇਹ 7 ਵੰਡਰਸ ਤਰਾਜੂ ਦੇ ਇੱਕ ਤਰਫ ਰੱਖੋ, ਇਹ ਇੱਕ ਵੰਡਰ ਦੂਜੇ ਤਰਫ ਵਿੱਚ ਰੱਖੋ ਤਾਂ ਵੀ ਇਹ ਭਾਰੀ ਹੋ ਜਾਵੇਗਾ। ਇੱਕ ਤਰਫ ਗਿਆਨ, ਇੱਕ ਤਰਫ ਭਗਤੀ ਨੂੰ ਰੱਖੋ ਤਾਂ ਗਿਆਨ ਦਾ ਪਲੜਾ ਬਹੁਤ ਭਾਰੀ ਹੋ ਜਾਵੇਗਾ। ਹੁਣ ਤੁਸੀਂ ਸਮਝਦੇ ਹੋ ਭਗਤੀ ਸਿਖਾਉਣ ਵਾਲੇ ਤਾਂ ਢੇਰ ਹਨ। ਗਿਆਨ ਦੇਣ ਵਾਲਾ ਇੱਕ ਹੀ ਬਾਪ ਹੈ। ਤਾਂ ਬਾਪ ਬੈਠ ਬੱਚਿਆਂ ਨੂੰ ਪੜ੍ਹਾਉਂਦੇ ਹਨ, ਸ਼ਿੰਗਾਰ ਕਰਦੇ ਹਨ। ਬਾਪ ਕਹਿੰਦੇ ਹਨ ਪਵਿੱਤਰ ਬਣੋ ਤਾਂ ਕਹਿੰਦੇ - ਨਹੀਂ, ਅਸੀਂ ਤਾਂ ਛੀ - ਛੀ ਬਣਾਂਗੇ। ਗਰੁੜ ਪੁਰਾਨ ਵਿੱਚ ਵੀ ਵਿਸ਼ੇ ਵੈਤਰਨੀ ਨਦੀ ਵਖਾਉਂਦੇ ਹਨ ਨਾ। ਬਿੱਛੂ, ਟਿੰਡਨ, ਸੱਪ ਆਦਿ ਸਭ ਇੱਕ - ਦੋ ਨੂੰ ਕੱਟਦੇ ਰਹਿੰਦੇ ਹਨ। ਬਾਪ ਕਹਿੰਦੇ ਹਨ ਤੁਸੀਂ ਕਿੰਨੇ ਨਿਧਨਕੇ ਬਣ ਜਾਂਦੇ ਹੋ। ਤੁਸੀਂ ਬੱਚਿਆਂ ਨੂੰ ਹੀ ਬਾਪ ਸਮਝਾਉਂਦੇ ਹਨ। ਬਾਹਰ ਵਿੱਚ ਕੋਈ ਨੂੰ ਇਵੇਂ ਸਿੱਧਾ ਕਹੋ ਤਾਂ ਵਿਗੜ ਜਾਣਗੇ। ਬੜਾ ਯੁਕਤੀ ਨਾਲ ਸਮਝਾਉਣਾ ਹੁੰਦਾ ਹੈ। ਕਈ ਬੱਚਿਆਂ ਵਿੱਚ ਗੱਲਬਾਤ ਕਰਨ ਦਾ ਵੀ ਅਕਲ ਨਹੀਂ ਹੁੰਦੀ ਹੈ। ਛੋਟੇ ਬੱਚੇ ਇੱਕਦਮ ਇਨੋਸੈਂਟ ਹੁੰਦੇ ਹਨ ਇਸਲਈ ਉਨ੍ਹਾਂ ਨੂੰ ਮਹਾਤਮਾ ਕਿਹਾ ਜਾਂਦਾ ਹੈ। ਕਿੱਥੇ ਕ੍ਰਿਸ਼ਨ ਮਹਾਤਮਾ, ਕਿੱਥੇ ਇਹ ਸੰਨਿਆਸੀ ਨਿਵ੍ਰਿਤੀ ਮਾਰਗ ਵਾਲੇ ਮਹਾਤਮਾ ਕਹਾਉਂਦੇ ਹਨ। ਉਹ ਹੈ ਪ੍ਰਵ੍ਰਿਤੀ ਮਾਰਗ। ਉਹ ਕਦੀ ਭ੍ਰਸ਼ਟਾਚਾਰ ਤੋਂ ਪੈਦਾ ਨਹੀਂ ਹੁੰਦੇ ਹਨ। ਉਨ੍ਹਾਂ ਨੂੰ ਕਹਿੰਦੇ ਹੀ ਹਨ ਸ਼੍ਰੇਸ਼ਟਾਚਾਰੀ। ਹੁਣ ਤੁਸੀਂ ਸ਼੍ਰੇਸ਼ਟਾਚਾਰੀ ਬਣ ਰਹੇ ਹੋ। ਬੱਚੇ ਜਾਣਦੇ ਹਨ ਇੱਥੇ ਬਾਪਦਾਦਾ ਦੋਨੋ ਇਕੱਠੇ ਹਨ। ਇਹ ਜ਼ਰੂਰ ਸ਼ਿੰਗਾਰ ਚੰਗਾ ਹੀ ਕਰਣਗੇ। ਸਭ ਦੀ ਦਿਲ ਹੋਵੇਗੀ ਨਾ - ਜਿਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ਅਜਿਹਾ. ਸ਼ਿੰਗਾਰ ਕਰਾਇਆ ਹੈ ਤਾਂ ਅਸੀਂ ਕਿਓਂ ਨਾ ਉਨ੍ਹਾਂ ਦੇ ਕੋਲ ਜਾਈਏ ਇਸਲਈ ਤੁਸੀਂ ਇੱਥੇ ਆਉਂਦੇ ਹੋ ਰਿਫ੍ਰੈਸ਼ ਹੋਣ। ਦਿਲ ਕਸ਼ਿਸ਼ ਕਰਦੀ ਹੈ, ਬਾਪ ਦੇ ਕੋਲ ਆਉਣ। ਜਿਨ੍ਹਾਂ ਨੂੰ ਪੂਰਾ ਨਿਸਚਾ ਹੈ ਉਹ ਤਾਂ ਕਹਿਣਗੇ ਭਾਵੇਂ ਮਾਰੋ, ਭਾਵੇਂ ਕੁਝ ਵੀ ਕਰੋ, ਅਸੀਂ ਕਦੀ ਸਾਥ ਨਹੀਂ ਛੱਡਾਂਗੇ। ਕੋਈ ਤਾਂ ਬਗੈਰ ਕਾਰਨ ਵੀ ਛੱਡ ਦਿੰਦੇ ਹਨ। ਇਹ ਵੀ ਡਰਾਮਾ ਦਾ ਖੇਡ ਬਣਿਆ ਹੋਇਆ ਹੈ। ਫਾਰਖ਼ਤੀ ਜਾਂ ਡਾਇਵੋਰਸ ਦੇ ਦਿੰਦੇ ਹਨ।

ਬਾਪ ਜਾਣਦੇ ਹਨ ਇਹ ਰਾਵਣ ਦੇ ਵੰਸ਼ ਦੇ ਹਨ। ਕਲਪ - ਕਲਪ ਇਵੇਂ ਹੁੰਦਾ ਹੈ। ਕੋਈ ਫਿਰ ਆ ਜਾਂਦੇ ਹਨ। ਬਾਬਾ ਸਮਝਾਉਂਦੇ ਹਨ ਹੱਥ ਛੱਡਣ ਨਾਲ ਪਦ ਘੱਟ ਹੋ ਜਾਂਦਾ ਹੈ। ਸਮੁੱਖ ਆਉਂਦੇ ਹਨ, ਪ੍ਰਤਿਗਿਆ ਕਰਦੇ ਹਨ - ਅਸੀਂ ਇਵੇਂ ਬਾਪ ਨੂੰ ਕਦੀ ਨਹੀਂ ਛੱਡਾਂਗੇ। ਪਰ ਮਾਇਆ ਰਾਵਣ ਵੀ ਘੱਟ ਨਹੀ ਹੈ। ਝੱਟ ਆਪਣੀ ਵੱਲ ਖਿੱਚ ਲੈਂਦੀ ਹੈ। ਫਿਰ ਸਮੁੱਖ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ। ਬਾਪ ਲਾਠੀ ਥੋੜੀ ਹੀ ਲਗਾਉਣਗੇ। ਬਾਪ ਤਾਂ ਫਿਰ ਵੀ ਪਿਆਰ ਨਾਲ ਹੀ ਸਮਝਾਉਣਗੇ, ਤੁਹਾਨੂੰ ਮਾਇਆ ਗ੍ਰਾਹ ਖਾ ਜਾਂਦਾ, ਅੱਛਾ ਹੋਇਆ ਜੋ ਬੱਚ ਕੇ ਆ ਗਏ। ਘਾਇਲ ਹੋਣਗੇ ਤਾਂ ਪਦ ਘੱਟ ਹੋ ਜਾਵੇਗਾ। ਜੋ ਸਦੈਵ ਇੱਕਰਸ ਹੀ ਰਹਿਣਗੇ ਉਹ ਕਦੀ ਹਟਣਗੇ ਨਹੀਂ। ਕਦੀ ਹੱਥ ਨਹੀਂ ਛੱਡਣਗੇ। ਇੱਥੇ ਤਾਂ ਬਾਪ ਨੂੰ ਛੱਡ, ਮਰ ਕੇ ਮਾਇਆ ਰਾਵਣ ਦੇ ਬਣਦੇ ਹਨ ਤਾਂ ਉਨ੍ਹਾਂ ਨੂੰ ਮਾਇਆ ਹੋਰ ਹੀ ਜ਼ੋਰ ਨਾਲ ਖਾਵੇਗੀ। ਬਾਪ ਕਹਿੰਦੇ ਹਨ ਤੁਹਾਨੂੰ ਕਿੰਨਾ ਸ਼ਿੰਗਾਰ ਕਰਦੇ ਹਨ । ਸਮਝਾਇਆ ਜਾਂਦਾ ਹੈ ਅੱਛੇ ਹੋਕੇ ਚੱਲੋ। ਕਿਸੇ ਨੂੰ ਦੁੱਖ ਨਾ ਦਿਓ। ਬਲੱਡ ਨਾਲ ਵੀ ਲਿੱਖ ਕੇ ਦਿੰਦੇ ਹਨ ਫਿਰ ਉੱਦਾਂ ਦੇ ਉੱਦਾਂ ਬਣ ਜਾਂਦੇ ਹਨ। ਮਾਇਆ ਬੜੀ ਜਬਰਦਸਤ ਹੈ। ਕਨ - ਨੱਕ ਤੋਂ ਫੜ੍ਹ ਕੇ ਬਹੁਤ ਤੜਫਾਉਂਦੀ ਹੈ। ਹੁਣ ਤੁਹਾਨੂੰ ਗਿਆਨ ਦਾ ਤੀਜਾ ਨੇਤਰ ਦਿੰਦੇ ਹਨ ਤਾਂ ਕ੍ਰਿਮੀਨਲ ਦ੍ਰਿਸ਼ਟੀ ਕਦੀ ਨਹੀਂ ਜਾਣੀ ਚਾਹੀਦੀ। ਵਿਸ਼ਵ ਦਾ ਮਾਲਿਕ ਬਣਨਾ ਹੈ ਤਾਂ ਕੁਝ ਮਿਹਨਤ ਵੀ ਕਰਨੀ ਪੈਂਦੀ ਹੈ ਨਾ। ਹੁਣ ਤੁਹਾਡੀ ਆਤਮਾ ਅਤੇ ਸ਼ਰੀਰ ਦੋਨੋ ਤਮੋਪ੍ਰਧਾਨ ਹੈ। ਖਾਦ ਪੈ ਗਈ ਹੈ। ਇਸ ਖਾਦ ਨੂੰ ਭਸਮ ਕਰਨ ਦੇ ਲਈ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਤੁਸੀਂ ਬਾਪ ਨੂੰ ਯਾਦ ਨਹੀਂ ਕਰ ਸਕਦੇ ਹੋ, ਸ਼ਰਮ ਨਹੀਂ ਆਉਂਦੀ ਹੈ। ਯਾਦ ਨਹੀਂ ਕਰਣਗੇ ਤਾਂ ਮਾਇਆ ਦੇ ਭੂਤ ਤੁਹਾਨੂੰ ਹਪ ਕਰ ਲੈਣਗੇ। ਤੁਸੀਂ ਕਿੰਨਾ ਛੀ - ਛੀ ਬਣ ਗਏ ਹੋ, ਰਾਵਣ ਰਾਜ ਵਿੱਚ ਇੱਕ ਵੀ ਇਵੇਂ ਨਹੀਂ ਜੋ ਵਿਕਾਰ ਨਾਲ ਪੈਦਾ ਨਾ ਹੋਇਆ ਹੋਵੇ। ਉੱਥੇ ਇਸ ਵਿਕਾਰ ਦਾ ਨਾਮ ਨਹੀਂ, ਰਾਵਣ ਹੀ ਨਹੀਂ। ਰਾਵਣ ਰਾਜ ਹੁੰਦਾ ਹੀ ਹੈ ਦੁਆਪਰ ਤੋਂ। ਪਾਵਨ ਬਣਾਉਣ ਵਾਲਾ ਇੱਕ ਹੀ ਬਾਪ ਹੈ। ਬਾਪ ਕਹਿੰਦੇ ਹਨ ਬੱਚੇ ਇਹ ਇੱਕ ਜਨਮ ਹੀ ਪਵਿੱਤਰ ਬਣਨਾ ਹੈ ਫਿਰ ਤਾਂ ਵਿਕਾਰ ਦੀ ਗੱਲ ਹੀ ਨਹੀਂ ਹੁੰਦੀ। ਉਹ ਹੈ ਹੀ ਨਿਰਵਿਕਾਰੀ ਦੁਨੀਆਂ। ਤੁਸੀਂ ਜਾਣਦੇ ਹੋ ਇਹ ਪਵਿੱਤਰ ਦੇਵੀ -ਦੇਵਤਾ ਸੀ ਫਿਰ 84 ਜਨਮ ਲੈਂਦੇ - ਲੈਂਦੇ ਥੱਲੇ ਆਏ ਹਨ। ਹੁਣ ਹੈ ਪਤਿਤ ਤੱਦ ਪੁਕਾਰਦੇ ਹਨ ਸ਼ਿਵਬਾਬਾ ਸਾਨੂੰ ਇਸ ਪਤਿਤ ਦੁਨੀਆਂ ਤੋਂ ਛੁਡਾਓ। ਹੁਣ ਜਦ ਬਾਪ ਆਏ ਹਨ ਤੱਦ ਤੁਹਾਨੂੰ ਸਮਝ ਆਈ ਹੈ ਕਿ ਇਹ ਪਤਿਤ ਕੰਮ ਹੈ। ਅੱਗੇ ਨਹੀਂ ਸਮਝਦੇ ਸੀ ਕਿਓਂਕਿ ਤੁਸੀਂ ਰਾਵਣ ਰਾਜ ਵਿੱਚ ਸੀ। ਹੁਣ ਬਾਪ ਕਹਿੰਦੇ ਹਨ ਸੁੱਖਧਾਮ ਚੱਲਣਾ ਹੈ ਤਾਂ ਛੀ - ਛੀ ਬਣਨਾ ਛੱਡੋ। ਅੱਧਾਕਲਪ ਤੁਸੀਂ ਛੀ - ਛੀ ਬਣਨਾ ਛੱਡੋ। ਸਿਰ ਤੇ ਪਾਪ ਦਾ ਬਹੁਤ ਬੋਝਾ ਹੈ ਅਤੇ ਤੁਸੀਂ ਗਾਲੀ ਵੀ ਬਹੁਤ ਦਿੱਤੀ ਹੈ। ਬਾਪ ਨੂੰ ਗਾਲੀ ਦੇਣ ਨਾਲ ਬਹੁਤ ਪਾਪ ਚੜ੍ਹ ਜਾਂਦੇ ਹਨ, ਇਹ ਵੀ ਡਰਾਮਾ ਵਿੱਚ ਪਾਰ੍ਟ ਹੈ। ਤੁਹਾਡੀ ਆਤਮਾ ਨੂੰ ਵੀ 84 ਦਾ ਪਾਰ੍ਟ ਮਿਲਿਆ ਹੋਇਆ ਹੈ, ਉਹ ਵਜਾਉਣ ਹੀ ਹੈ। ਹਰ ਇੱਕ ਨੂੰ ਆਪਣਾ ਪਾਰ੍ਟ ਵਜਾਉਣਾ ਹੈ। ਫਿਰ ਤੁਸੀਂ ਰੋਂਦੇ ਕਿਓਂ ਹੋ! ਸਤਯੁਗ ਵਿੱਚ ਕੋਈ ਰੋਂਦਾ ਨਹੀਂ। ਫਿਰ ਗਿਆਨ ਦੀ ਦਸ਼ਾ ਪੂਰੀ ਹੁੰਦੀ ਹੈ ਤਾਂ ਉਦੋਂ ਹੀ ਰੋਣਾ ਪਿੱਟਣਾ ਸ਼ੁਰੂ ਹੋ ਜਾਂਦਾ ਹੈ। ਮੋਹਜੀਤ ਦੀ ਕਥਾ ਵੀ ਤੁਸੀਂ ਸੁਣੀ ਹੈ। ਇਹ ਤਾਂ ਇੱਕ ਝੂਠ ਦ੍ਰਿਸ਼ਟਾਂਤ ਬਣਾਇਆ ਹੈ। ਸਤਯੁਗ ਵਿੱਚ ਕੋਈ ਦੀ ਅਕਾਲੇ ਮ੍ਰਿਤਯੁ ਹੁੰਦੀ ਨਹੀਂ। ਮੋਹ ਜੀਤ ਬਣਾਉਣ ਵਾਲਾ ਤਾਂ ਇੱਕ ਹੀ ਬਾਪ ਹੈ। ਪਰਮਪਿਤਾ ਪਰਮਾਤਮਾ ਦੇ ਤੁਸੀਂ ਵਾਰਿਸ ਬਣਦੇ ਹੋ, ਜੋ ਤੁਹਾਨੂੰ ਵਿਸ਼ਵ ਦਾ ਮਲਿਕ ਬਣਾਉਂਦੇ ਹਨ। ਆਪਣੇ ਤੋਂ ਪੁੱਛੋਂ ਅਸੀਂ ਆਤਮਾਵਾਂ ਉਨ੍ਹਾਂ ਦੇ ਵਾਰਿਸ ਹਾਂ? ਬਾਕੀ ਜਿਸਮਾਨੀ ਪੜ੍ਹਾਈ ਵਿੱਚ ਕੀ ਰੱਖਿਆ ਹੈ। ਅੱਜ ਕਲ ਤਾਂ ਪਤਿਤ ਮਨੁੱਖਾਂ ਦੀ ਸ਼ਕਲ ਵੀ ਨਹੀਂ ਵੇਖਣੀ ਚਾਹੀਦੀ, ਨਾ ਬੱਚਿਆਂ ਨੂੰ ਵਿਖਾਉਣੀ ਚਾਹੀਦੀ। ਬੁੱਧੀ ਵਿੱਚ ਹਮੇਸ਼ਾ ਸਮਝੋ ਅਸੀਂ ਸੰਗਮਯੁਗ ਤੇ ਹਾਂ। ਇੱਕ ਬਾਪ ਨੂੰ ਹੀ ਯਾਦ ਕਰਦੇ ਹਨ ਅਤੇ ਸਭ ਨੂੰ ਵੇਖਦੇ ਹੋਏ ਨਹੀਂ ਵੇਖਦੇ ਹਾਂ। ਅਸੀਂ ਨਵੀਂ ਦੁਨੀਆਂ ਨੂੰ ਹੀ ਵੇਖਦੇ ਹਾਂ। ਅਸੀਂ ਦੇਵਤਾ ਬਣਦੇ ਹਾਂ, ਉਸ ਨਵੇਂ ਸੰਬੰਧਾਂ ਨੂੰ ਹੀ ਵੇਖਦੇ ਹਾਂ। ਪੁਰਾਣੇ ਸੰਬੰਧ ਨੂੰ ਵੇਖਦੇ ਹੋਏ ਨਹੀਂ ਵੇਖਦੇ ਹਾਂ। ਇਹ ਸਭ ਭਸਮ ਹੋਣ ਵਾਲਾ ਹੈ। ਅਸੀਂ ਇਕੱਲੇ ਆਏ ਸੀ ਫਿਰ ਇਕੱਲੇ ਹੀ ਜਾਂਦੇ ਹਾਂ। ਬਾਪ ਇੱਕ ਵਾਰ ਆਉਂਦੇ ਹਨ ਨਾਲ ਲੈ ਜਾਣ। ਇਸਨੂੰ ਸ਼ਿਵਬਾਬਾ ਦੀ ਬਰਾਤ ਕਿਹਾ ਜਾਂਦਾ ਹੈ । ਸ਼ਿਵਬਾਬਾ ਦੇ ਬੱਚੇ ਸਭ ਹਨ। ਬਾਪ ਵਿਸ਼ਵ ਦੀ ਬਾਦਸ਼ਾਹੀ ਦਿੰਦੇ ਹਨ, ਮਨੁੱਖ ਤੋਂ ਦੇਵਤਾ ਬਣਾਉਂਦੇ ਹਨ। ਅੱਗੇ ਵਿਸ਼ ਉਗਲਦੇ ਸੀ, ਹੁਣ ਅੰਮ੍ਰਿਤ ਉਗਲਦੇ ਹਾਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਖੁਦ ਨੂੰ ਸੰਗਮਯੁਗ ਨਿਵਾਸੀ ਸਮਝ ਕੇ ਚੱਲਣਾ ਹੈ। ਪੁਰਾਣੇ ਸੰਬੰਧਾਂ ਨੂੰ ਵੇਖਦੇ ਹੋਏ ਵੀ ਨਹੀਂ ਵੇਖਣਾ ਹੈ। ਬੁੱਧੀ ਵਿੱਚ ਰਹੇ ਅਸੀਂ ਇਕੱਲੇ ਆਏ ਸੀ, ਇਕੱਲੇ ਜਾਣਾ ਹੈ।

2. ਆਤਮਾ ਅਤੇ ਸ਼ਰੀਰ ਦੋਵਾਂ ਨੂੰ ਕੰਚਨ (ਪਵਿੱਤਰ) ਬਣਾਉਣ ਦੇ ਲਈ ਗਿਆਨ ਦੇ ਤੀਜੇ ਨੇਤਰ ਤੋਂ ਵੇਖਣ ਦਾ ਅਭਿਆਸ ਕਰਨਾ ਹੈ। ਕ੍ਰਿਮੀਨਲ ਦ੍ਰਿਸ਼ਟੀ ਖਤਮ ਕਰਨੀ ਹੈ। ਗਿਆਨ ਅਤੇ ਯੋਗ ਨਾਲ ਆਪਣਾ ਸ਼ਿੰਗਾਰ ਕਰਨਾ ਹੈ।

ਵਰਦਾਨ:-
ਮਨਮਨਾਭਵ ਹੋ ਅਲੌਕਿਕ ਵਿਧੀ ਨਾਲ ਮਨੋਂਰਜਨ ਮਨਾਉਣ ਵਾਲੇ ਬਾਪ ਸਮਾਨ ਭਵ

ਸੰਗਮਯੁਗ ਤੇ ਯਾਦਗਾਰ ਮਨਾਉਣਾ ਮਤਲਬ ਬਾਪ ਸਮਾਨ ਬਣਨਾ। ਇਹ ਸੰਗਮਯੁਗ ਦੇ ਸੁਹੇਜ ਹੈ। ਖੂਬ ਮਨਾਓ ਪਰ ਬਾਪ ਨਾਲ ਮਿਲਣ ਮਨਾਉਂਦੇ ਹੋਏ ਮਨਾਓ। ਸਿਰਫ਼ ਮਨੋਂਰਜਨ ਮਨਾਓ। ਅਲੌਕਿਕ ਵਿਧੀ ਨਾਲ ਅਲੌਕਿਕਤਾ ਦਾ ਮਨੋਰੰਜਨ ਅਵਿਨਾਸ਼ੀ ਹੋ ਜਾਂਦਾ ਹੈ। ਸੰਗਮਯੁਗੀ ਦੀਪਮਾਲਾ ਦੀ ਵਿਧੀ - ਪੁਰਾਣਾ ਖਾਤਾ ਖ਼ਤਮ ਕਰਨਾ, ਹਰ ਸੰਕਲਪ, ਹਰ ਘੜੀ ਨਵਾਂ ਮਤਲਬ ਅਲੌਕਿਕ ਹੋਵੇ। ਪੁਰਾਣੇ ਸੰਕਲਪ, ਸੰਸਕਾਰ -ਸੁਭਾਵ, ਚਾਲ -ਚੱਲਣ ਇਹ ਰਾਵਣ ਦਾ ਕਰਜ਼ਾ ਹੈ ਇਸਨੂੰ ਇੱਕ ਦ੍ਰਿੜ੍ਹ ਸੰਕਲਪ ਨਾਲ ਖ਼ਤਮ ਕਰੋ।

ਸਲੋਗਨ:-
ਗੱਲਾਂ ਨੂੰ ਦੇਖਣ ਦੀ ਬਜਾਏ ਖੁਦ ਨੂੰ ਅਤੇ ਬਾਪ ਨੂੰ ਦੇਖੋ।