01.12.24     Avyakt Bapdada     Punjabi Murli     18.01.2003    Om Shanti     Madhuban


ਬ੍ਰਹਾਮਣ ਜਨਮ ਦੀਆਂ ਸਮ੍ਰਿਤੀਆਂ ਦਵਾਰਾ ਸਮਰਥ ਬਣ ਸਰਵ ਨੂੰ ਸਮਰੱਥ ਬਣਾਓ


ਅੱਜ ਚਾਰੋਂ ਪਾਸੇ ਦੇ ਸਰਵ ਸਨੇਹੀ ਬੱਚਿਆਂ ਦੇ ਸਨੇਹ ਦੇ ਮਿੱਠੇ -ਮਿੱਠੇ ਯਾਦ ਦੇ ਵੱਖ -ਵੱਖ ਬੋਲ, ਸੇਨਹ ਦੇ ਮੋਤੀ ਦੀਆਂ ਮਾਲਾਵਾਂ ਦੇ ਕੋਲ ਅੰਮ੍ਰਿਤਵੇਲੇ ਤੋਂ ਵੀ ਪਹਿਲੇ ਪਹੁੰਚ ਗਈ। ਬੱਚਿਆਂ ਦਾ ਸਨੇਹ ਬਾਪਦਾਦਾ ਨੂੰ ਵੀ ਸਨੇਹ ਦੇ ਸਾਗਰ ਵਿੱਚ ਸਮਾ ਲੈਂਦਾ ਹੈ। ਬਾਪਦਾਦਾ ਨੇ ਦੇਖਿਆ ਹਰ ਬੱਚੇ ਵਿੱਚ ਸਨੇਹ ਦੀ ਸ਼ਕਤੀ ਅਟੁੱਟ ਹੈ। ਇਹ ਸਨੇਹ ਦੀ ਸ਼ਕਤੀ ਹਰ ਬੱਚੇ ਨੂੰ ਸਹਿਯੋਗੀ ਬਣਾ ਰਹੀ ਹੈ। ਸਨੇਹ ਦੇ ਆਧਾਰ ਤੇ ਸਰਵ ਅਕਰਸ਼ਨਾਂ ਤੋਂ ਉਪਰਾਮ ਹੋ ਅੱਗੇ ਤੋਂ ਅੱਗੇ ਵੱਧ ਰਹੇ ਹਨ। ਅਜਿਹਾ ਇੱਕ ਵੀ ਬੱਚਾ ਨਹੀਂ ਦੇਖਿਆ ਜਿਸਨੂੰ ਬਾਪਦਾਦਾ ਦਵਾਰਾ ਜਾਂ ਵਿਸ਼ੇਸ ਆਤਮਾਵਾਂ ਦਵਾਰਾ ਨਿਆਰੇ ਅਤੇ ਪਿਆਰੇ ਸਨੇਹ ਦਾ ਅਨੁਭਵ ਨਾ ਹੋਵੇ। ਹਰ ਇੱਕ ਬ੍ਰਾਹਮਣ ਆਤਮਾ ਦਾ ਬ੍ਰਾਹਮਣ ਜੀਵਨ ਦਾ ਆਦਿਕਾਲ ਸਨੇਹ ਦੀ ਸ਼ਕਤੀ ਦਵਾਰਾ ਹੀ ਹੋਇਆ ਹੈ। ਬ੍ਰਾਹਮਣ ਜੀਵਨ ਦੀ ਇਹ ਸਨੇਹ ਦੀ ਸ਼ਕਤੀ ਵਰਦਾਨ ਬਣ ਅੱਗੇ ਵਧ ਰਹੀ ਹੈ। ਤਾਂ ਅੱਜ ਦਾ ਦਿਨ ਵਿਸ਼ੇਸ਼ ਬਾਪ ਅਤੇ ਬੱਚਿਆਂ ਦੇ ਸਨੇਹ ਦਾ ਦਿਨ ਹੈ। ਹਰ ਇੱਕ ਨੇ ਆਪਣੇ ਦਿਲ ਵਿੱਚ ਸਨੇਹ ਦੇ ਮੋਤੀਆਂ ਦੀ ਬਹੁਤ -ਬਹੁਤ ਮਾਲਾਵਾਂ ਬਾਪਦਾਦਾ ਨੂੰ ਪੁਆਈ ਹੈ। ਅਤੇ ਸ਼ਕਤੀਆਂ ਅੱਜ ਦੇ ਦਿਨ ਮਰਜ਼ ਹਨ ਪਰ ਸਨੇਹ ਦੀ ਸ਼ਕਤੀ ਇਮਰਜ਼ ਹੈ। ਬਾਪਦਾਦਾ ਵੀ ਬੱਚਿਆਂ ਦੇ ਸਨੇਹ ਦੇ ਸਾਗਰ ਵਿੱਚ ਲਵਲੀਨ ਹਨ।

ਅੱਜ ਦੇ ਦਿਨ ਨੂੰ ਸਮ੍ਰਿਤੀ ਦਿਵਸ ਕਹਿੰਦੇ ਹੋ। ਸਮ੍ਰਿਤੀ ਦਿਵਸ ਸਿਰਫ਼ ਬ੍ਰਹਮਾ ਬਾਪ ਦੇ ਸਮ੍ਰਿਤੀ ਦਾ ਦਿਵਸ ਨਹੀਂ ਹੈ ਪਰ ਬਾਪਦਾਦਾ ਕਹਿੰਦੇ ਹਨ ਅੱਜ ਅਤੇ ਸਦਾ ਇਹ ਯਾਦ ਰਹੇ ਕਿ ਬਾਪਦਾਦਾ ਨੇ ਬ੍ਰਾਹਮਣ ਜਨਮ ਲੈਂਦੇ ਹੀ ਆਦਿ ਤੋਂ ਹੁਣ ਕੀ - ਕੀ ਸਮ੍ਰਿਤੀਆਂ ਦਿਵਾਈਆਂ ਹਨ। ਉਹ ਸਮ੍ਰਿਤੀ ਦੀ ਮਾਲਾ ਯਾਦ ਕਰੋ, ਬਹੁਤ ਵੱਡੀ ਮਾਲਾ ਬਣ ਜਾਏਗੀ। ਸਭਤੋਂ ਪਹਿਲੀ ਸਮ੍ਰਿਤੀ ਸਭਨੂੰ ਕੀ ਮਿਲੀ? ਪਹਿਲਾ ਪਾਠ ਯਾਦ ਹੈ ਨਾ! ਇਸ ਸਮ੍ਰਿਤੀ ਨੇ ਹੀ ਨਵਾਂ ਜਨਮ ਦਿੱਤਾ, ਵ੍ਰਿਤੀ ਦ੍ਰਿਸ਼ਟੀ ਪਰਿਵਰਤਨ ਕਰ ਦਿੱਤੀ ਹੈ। ਅਜਿਹੀਆਂ ਸਿਮ੍ਰਿਤੀਆਂ ਯਾਦ ਆਉਂਦੇ ਹੀ ਰੂਹਾਨੀ ਖੁਸ਼ੀ ਦੀ ਝਲਕ ਨੈਣਾਂ ਵਿੱਚ, ਮੁਖ ਵਿੱਚ ਆ ਹੀ ਜਾਂਦੀ ਹੈ। ਤੁਸੀਂ ਸਮ੍ਰਿਤੀਆਂ ਯਾਦ ਕਰਦੇ ਹੋ ਅਤੇ ਉਹ ਭਗਤ ਮਾਲਾ ਸਿਮਰਨ ਕਰਦੇ । ਇੱਕ ਵੀ ਸਮ੍ਰਿਤੀ ਅੰਮ੍ਰਿਤਵੇਲੇ ਤੋਂ ਕਰਮਯੋਗੀ ਬਣਨ ਸਮੇਂ ਵੀ ਬਾਰ -ਬਾਰ ਯਾਦ ਰਹੇ ਤਾਂ ਸਮ੍ਰਿਤੀਆਂ ਸਮਰੱਥ ਸਵਰੂਪ ਬਣਾ ਦਿੰਦਿਆਂ ਹਨ ਕਿਉਂਕਿ ਜਿਵੇਂ ਦੀ ਸਮ੍ਰਿਤੀ ਉਵੇਂ ਹੀ ਸਮਰਥੀ ਖੁਦ ਹੀ ਆਉਂਦੀ ਹੈ ਇਸਲਈ ਅੱਜ ਦੇ ਦਿਨ ਨੂੰ ਸਮ੍ਰਿਤੀ ਦਿਨ ਨਾਲ -ਨਾਲ ਸਮਰਥ ਦਿਨ ਕਹਿੰਦੇ ਹਨ। ਬ੍ਰਹਮਾ ਬਾਪ ਸਾਹਮਣੇ ਆਉਂਦੇ ਹੀ, ਬਾਪ ਦੀ ਦ੍ਰਿਸ਼ਟੀ ਪੈਂਦੇ ਹੀ ਆਤਮਾਵਾਂ ਵਿੱਚ ਸਮਰਥੀ ਆ ਜਾਂਦੀ ਹੈ। ਸਭ ਅਨੁਭਵੀ ਹਨ ਨਾ! ਭਾਵੇਂ ਸਾਕਾਰ ਰੂਪ ਵਿੱਚ ਦੇਖਿਆ, ਭਾਵੇਂ ਅਵਿਅਕਤ ਰੂਪ ਦੀ ਪਾਲਣਾ ਨਾਲ ਪਲਦੇ ਅਵਿਅਕਤ ਸਥਿਤੀ ਦਾ ਅਨੁਭਵ ਕਰਦੇ ਹੋ, ਸੈਕਿੰਡ ਵਿੱਚ ਦਿਲ ਤੋਂ ਬਾਪਦਾਦਾ ਕਿਹਾ ਅਤੇ ਸਮਰਥੀ ਖੁਦ ਹੀ ਆ ਜਾਂਦੀ ਹੈ ਇਸਲਈ ਓ ਸਮਰਥ ਆਤਮਾਵਾਂ ਹੁਣ ਹੋਰ ਆਤਮਾਵਾਂ ਨੂੰ ਆਪਣੀ ਸਮਰਥੀ ਤੋਂ ਸਮਰੱਥ ਬਣਾਓ। ਉਮੰਗ ਹੈ ਨਾ! ਹੈ ਉਮੰਗ, ਅਸਮਰੱਥ ਨੂੰ ਸਮਰੱਥ ਬਣਾਉਣਾ ਹੈ ਨਾ! ਬਾਪਦਾਦਾ ਨੇ ਦੇਖਿਆ ਕਿ ਚਾਰੋਂ ਪਾਸੇ ਕਮਜ਼ੋਰ ਆਤਮਾਵਾਂ ਨੂੰ ਸਮਰੱਥ ਬਣਾਉਣ ਦਾ ਉਮੰਗ ਚੰਗਾ ਹੈ।

ਸ਼ਿਵਰਾਤਰੀ ਦੇ ਪ੍ਰੋਗ੍ਰਾਮ ਧੂਮਧਾਮ ਨਾਲ ਬਣਾ ਰਹੇ ਹਨ। ਸਭਨੂੰ ਉਮੰਗ ਹੈ ਨਾ! ਜਿਸਨੂੰ ਉਮੰਗ ਹੈ ਬਸ ਇਸ ਸ਼ਿਵਸ਼ਿਵਰਾਤਰੀ ਦੇ ਕਮਾਲ ਕਰਨਗੇ, ਉਹ ਹੱਥ ਉਠਾਓ। ਅਜਿਹਾ ਕਮਾਲ ਜੋ ਧਮਾਲ ਹੋ ਜਾਏ। ਜਯ -ਜਯਕਾਰ ਹੋ ਜਾਏ ਵਾਹ! ਵਾਹ ਸਮਰੱਥ ਆਤਮਾਵਾਂ ਵਾਹ! ਸਾਰੀਆਂ ਜੋਨਸ ਨੇ ਪ੍ਰੋਗਰਾਮ ਬਣਾਇਆ ਹੈ ਨਾ! ਪੰਜਾਬ ਨੇ ਵੀ ਬਣਾਇਆ ਹੈ ਨਾ! ਭਟਕਦੀਆਂ ਹੋਇਆ ਆਤਮਾਵਾਂ, ਪਿਆਸੀ ਆਤਮਾਵਾਂ, ਅਸ਼ਾਂਤ ਆਤਮਾਵਾਂ, ਅਜਿਹੀਆਂ ਆਤਮਾਵਾਂ ਨੂੰ ਅਚਲੀ ਤਾਂ ਦੇ ਦਵੋ। ਫਿਰ ਵੀ ਤੁਹਾਡੇ ਭਰਾ ਭੈਣ ਹਨ। ਤਾਂ ਆਪਣੇ ਭਰਾਵਾਂ ਦੇ ਉੱਪਰ, ਆਪਣੀਆਂ ਭੈਣਾਂ ਦੇ ਉਪਰ ਰਹਿਮ ਆਉਂਦਾ ਹੈ ਨਾ! ਦੇਖੋ, ਅੱਜਕਲ ਪਰਮਾਤਮਾ ਨੂੰ ਮੁਸੀਬਤ ਦੇ ਸਮੇਂ ਯਾਦ ਕਰਦੇ ਪਰ ਸ਼ਕਤੀਆਂ ਨੂੰ, ਦੇਵਤਾਵਾਂ ਵਿੱਚ ਵੀ ਗਨੇਸ਼ ਹੈ, ਹਨੂੰਮਾਨ ਹੈ ਹੋਰ ਵੀ ਦੇਵਤਾਵਾਂ ਨੂੰ ਜ਼ਿਆਦਾ ਯਾਦ ਕਰਦੇ ਹਨ, ਤਾਂ ਉਹ ਕੌਣ ਹਨ? ਤੁਸੀਂ ਹੀ ਹੋ ਨਾ! ਤੁਹਾਨੂੰ ਰੋਜ਼ ਯਾਦ ਕਰਦੇ ਹਨ। ਪੁਕਾਰ ਰਹੇ ਹਨ - ਹੇ ਕਿਰਪਾਲੁ, ਦਿਆਲੂ ਰਹਿਮ ਕਰੋ, ਕਿਰਪਾ ਕਰੋ। ਜ਼ਰਾ ਜਿਹੀ ਇੱਕ ਸੁਖ ਸ਼ਾਂਤੀ ਦੀ ਬੂੰਦ ਦੇ ਦਵੋ। ਤੁਹਾਡੇ ਦਵਾਰਾ ਇੱਕ ਬੂੰਦ ਦੇ ਪਿਆਸੀ ਹਨ। ਤਾਂ ਦੁਖੀਆਂ ਦਾ, ਪਿਆਸੀ ਆਤਮਾਵਾਂ ਦਾ ਆਵਾਜ ਹੈ ਸ਼ਕਤੀਆਂ, ਹੇ ਦੇਵ ਨਹੀਂ ਪਹੁੰਚ ਰਿਹਾ ਹੈ! ਪਹੁੰਚ ਰਿਹਾ ਹੈ ਨਾ? ਬਾਪਦਾਦਾ ਜਦੋਂ ਪੁਕਾਰ ਸੁਣਦੇ ਹਨ ਤਾਂ ਸ਼ਕਤੀਆਂ ਨੂੰ ਅਤੇ ਦੇਵਾਂ ਨੂੰ ਯਾਦ ਕਰਦੇ ਹਨ। ਤਾਂ ਅੱਛਾ ਪ੍ਰੋਗ੍ਰਾਮ ਦਾਦੀ ਨੇ ਬਣਾਇਆ ਹੈ, ਬਾਬਾ ਨੂੰ ਪਸੰਦ ਹੈ। ਸਮ੍ਰਿਤੀ ਦਿਵਸ ਤਾਂ ਸਦਾ ਹੀ ਹੈ ਪਰ ਫਿਰ ਵੀ ਅੱਜ ਦੇ ਦਿਨ ਸਮ੍ਰਿਤੀ ਦਵਾਰਾ ਸਰਵ ਸਮਰਥੀਆਂ ਵਿਸ਼ੇਸ਼ ਪ੍ਰਾਪਤੀ ਦੀ, ਹੁਣ ਕਲ ਤੋਂ ਸ਼ਿਵਰਾਤ੍ਰੀ ਤੱਕ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਨੂੰ ਕਹਿੰਦੇ ਹਨ ਕਿ ਇਸ ਵਿਸ਼ੇਸ਼ ਦਿਨ ਇਹ ਹੀ ਲਕਸ਼ ਰੱਖੋ ਜ਼ਿਆਦਾ ਤੋਂ ਜ਼ਿਆਦਾ ਆਤਮਾਵਾਂ ਨੂੰ ਮਨਸਾ ਦਵਾਰਾ, ਵਾਣੀ ਦਵਾਰਾ ਅਤੇ ਸੰਬੰਧ -ਸਮ੍ਪਰ੍ਕ ਦਵਾਰਾ ਕਿਸੇ ਵੀ ਵਿਧੀ ਨਾਲ ਸੰਦੇਸ਼ ਰੂਪੀ ਅਚਲੀ ਜ਼ਰੂਰ ਦੇਣਾ ਹੈ। ਆਪਣਾ ਉਲਾਹਣਾ ਉਤਾਰ ਦਵੋ। ਬੱਚੇ ਸੋਚਦੇ ਹਨ ਹਾਲੇ ਵਿਨਾਸ਼ ਦੀ ਡੇਟ ਤਾਂ ਦਿਖਾਈ ਨਹੀਂ ਦਿੰਦੀ ਹੈ, ਤਾਂ ਕਦੀ ਵੀ ਉਲਾਹਣਾ ਪੂਰਾ ਕਰ ਲੈਣਗੇ ਨਹੀਂ ਪਰ ਹੁਣ ਤੋਂ ਹੀ ਉਲਾਹਣਾ ਪੂਰਾ ਨਹੀਂ ਕਰੋਗੇ ਤਾਂ ਇਹ ਵੀ ਉਲਾਹਣਾ ਮਿਲੇਗਾ ਕਿ ਤੁਸੀਂ ਪਹਿਲੇ ਕਿਉਂ ਨਹੀਂ ਦੱਸਿਆ। ਅਸੀਂ ਵੀ ਕੁਝ ਤਾਂ ਬਣਾ ਦਿੰਦੇ, ਫ਼ਿਰ ਤਾਂ ਸਿਰਫ਼ ਅਹੋ ਪ੍ਰਭੂ ਕਹਿਣਗੇ ਇਸਲਈ ਉਹਨਾਂ ਨੂੰ ਵੀ ਕੁਝ ਨਾ ਕੁਝ ਵਰਸੇ ਦੀ ਅਚਲੀ ਲੈਣ ਦਵੋ। ਉਹਨਾਂ ਨੂੰ ਵੀ ਕੁਝ ਸਮੇਂ ਦਵੋ। ਇੱਕ ਬੂੰਦ ਨਾਲ ਵੀ ਪਿਆਸ ਤਾਂ ਬੁਝਾਓ, ਪਿਆਸੇ ਦੇ ਲਈ ਇਕ ਬੂੰਦ ਵੀ ਬਹੁਤ ਮਹੱਤਵ ਵਾਲੀ ਹੁੰਦੀ ਹੈ। ਤਾਂ ਇਹ ਹੀ ਪ੍ਰੋਗ੍ਰਾਮ ਹੈ ਨਾ ਕਿ ਕੱਲ ਤੋਂ ਲੈਕੇ ਬਾਪਦਾਦਾ ਵੀ ਹਰੀ ਝੰਡੀ ਨਹੀਂ, ਨਗਾੜਾ ਵਜਾ ਰਹੇ ਹਨ ਕਿ ਆਤਮਾਵਾਂ ਨੂੰ, ਹੇ ਤ੍ਰਿਪਤ ਆਤਮਾਵੋ ਸੰਦੇਸ਼ ਦਵੋ, ਸੰਦੇਸ਼ ਦਵੋ। ਘੱਟ ਤੋਂ ਘੱਟ ਸ਼ਿਵਰਾਤ੍ਰੀ ਤੇ ਬਾਪ ਦੇ ਬਰਥ ਡੇ ਦਾ ਮੁਖ ਤਾਂ ਮਿੱਠਾ ਕਰੇ ਕਿ ਹਾਂ ਸਾਨੂੰ ਸੰਦੇਸ਼ ਮਿਲ ਗਿਆ। ਇਹ ਦਿਲਖੁਸ਼ ਮਿਠਾਈ ਸਭਨੂੰ ਸੁਣਾਓ, ਖਵਾਓ। ਸਾਧਾਰਨ ਸ਼ਿਵਰਾਤ੍ਰੀ ਨਹੀਂ ਮਨਾਉਣਾ, ਕੁਝ ਕਮਾਲ ਕਰਕੇ ਦਿਖਾਉਣਾ। ਉਮੰਗ ਹੈ? ਪਹਿਲੀ ਲਾਇਨ ਨੂੰ ਹੈ? ਬਹੁਤ ਧੂਮ ਮਚਾਓ। ਘੱਟ ਤੋਂ ਘੱਟ ਇਹ ਤਾਂ ਸਮਝਣ ਕਿ ਸ਼ਿਵਰਾਤਰੀ ਦਾ ਐਨਾ ਵੱਡਾ ਮਹੱਤਵ ਹੈ। ਸਾਡੇ ਬਾਪ ਦਾ ਜਨਮ ਦਿਨ ਹੈ, ਸੁਣਕੇ ਖੁਸ਼ੀ ਤੇ ਮਨਾਉਣ।

ਬਾਪਦਾਦਾ ਨੇ ਦੇਖਿਆ ਕਿ ਮਜ਼ੋਰਿਟੀ ਦਾ ਯਾਦ ਅਤੇ ਈਸ਼ਵਰੀ ਪ੍ਰਾਪਤੀਆ ਦਾ ਨਸ਼ਾ ਬਹੁਤ ਵਧੀਆ ਰਹਿੰਦਾ ਹੈ। ਪਰ ਕਰਮਯੋਗੀ ਦੀ ਸਟੇਜ ਵਿੱਚ ਜੋ ਅੰਮ੍ਰਿਤਵੇਲੇ ਦਾ ਨਸ਼ਾ ਹੈ ਉਸ ਵਿੱਚ ਅੰਤਰ ਪੈ ਜਾਂਦਾ ਹੈ। ਕਾਰਨ ਕੀ ਹੈ? ਕਰਮ ਕਰਦੇ, ਸੋਲ ਕਾਂਨਸੇਸ ਅਤੇ ਕਰਮ ਕਾਂਨਸੇਸ ਦੋਵੇਂ ਰਹਿੰਦਾ ਹੈ। ਇਸਦੀ ਵਿਧੀ ਹੈ ਕਰਮ ਕਰਦੇ ਮੈਂ ਆਤਮਾ, ਕਿਹੜੀ ਆਤਮਾ, ਉਹ ਜਾਣਦੇ ਹੀ ਹੋ, ਜੋ ਵੱਖ -ਵੱਖ ਆਤਮਾ ਦੇ ਸਵਮਾਨ ਮਿਲੇ ਹੋਏ ਹਨ, ਕਰਾਵਨਹਾਰ ਹੋਕੇ ਇਹਨਾਂ ਕਰਮਇੰਦਰੀਆਂ ਦਵਾਰਾ ਕਰਮ ਕਰਨ ਵਾਲੀ ਹਾਂ, ਇਹ ਕਰਮਇੰਦਰੀਆਂ ਕਰਮਚਾਰੀ ਹਨ ਪਰ ਕਰਮਚਾਰੀਆਂ ਤੋਂ ਵੀ ਕਰਮ ਕਰਾਉਣ ਵਾਲੀ ਮੈਂ ਕਰਾਵਨਹਾਰ ਹਾਂ, ਨਿਆਰੀ ਹਾਂ। ਕੀ ਲੌਕਿਕ ਵਿੱਚ ਵੀ ਡਾਇਰੈਕਟ ਆਪਣੇ ਸਾਥੀਆਂ ਨਾਲ, ਨਿਮਿਤ ਸੇਵਾ ਕਰਨ ਵਾਲਿਆਂ ਨਾਲ ਸੇਵਾ ਕਰਾਉਂਦੇ, ਡਾਇਰੈਕਸ਼ਨ ਦਿੰਦੇ, ਡਿਊਟੀ ਵਜਾਉਣਾ ਭੁੱਲ ਜਾਂਦਾ ਹੈ ਕਿ ਮੈਂ ਡਾਇਰੈਕਟਰ ਹਾਂ? ਤਾਂ ਆਪਣੇ ਨੂੰ ਕਰਾਵਨਹਾਰ ਸ਼ਕਤੀਸ਼ਾਲੀ ਆਤਮਾ ਹਾਂ, ਇਹ ਸਮਝਕੇ ਕੰਮ ਕਰਾਓ। ਇਹ ਆਤਮਾ ਅਤੇ ਸ਼ਰੀਰ, ਉਹ ਕਰਨਹਾਰ ਹੈ ਉਹ ਕਰਾਵਨਹਾਰ ਹੈ, ਇਹ ਸਮ੍ਰਿਤੀ ਮਰਜ਼ ਹੋ ਜਾਂਦੀ ਹੈ। ਤੁਹਾਨੂੰ ਸਭਨੂੰ, ਪੁਰਾਣੇ ਬੱਚਿਆਂ ਨੂੰ ਪਤਾ ਹੈ ਕਿ ਬ੍ਰਹਮਾ ਬਾਪ ਨੇ ਸ਼ੁਰੂ ਸ਼ੁਰੂ ਵਿੱਚ ਕੀ ਅਭਿਆਸ ਕਰਾਇਆ। ਇੱਕ ਡਾਇਰੀ ਦੇਖੀ ਸੀ ਨਾ। ਸਾਰੀ ਡਾਇਰੀ ਵਿੱਚ ਇੱਕ ਹੀ ਸ਼ਬਦ - ਮੈਂ ਵੀ ਆਤਮਾ, ਜਸੋਦਾ ਵੀ ਆਤਮਾ, ਇਹ ਬੱਚੇ ਵੀ ਆਤਮਾ, ਆਤਮਾ ਹੈ, ਆਤਮਾ ਹੈ… ਇਹ ਫਾਉਂਡੇਸ਼ਨ ਸਦਾ ਦਾ ਅਭਿਆਸ ਕੀਤਾ। ਤਾਂ ਇਹ ਪਹਿਲਾ ਪਾਠ ਮੈਂ ਕੌਣ? ਇਸਦਾ ਬਾਰ -ਬਾਰ ਅਭਿਆਸ ਚਾਹੀਦਾ ਹੈ। ਚੈਕਿੰਗ ਚਾਹੀਦੀ ਹੈ, ਇਵੇਂ ਨਹੀਂ ਕਿ ਮੈਂ ਤੇ ਹਾਂ ਹੀ ਆਤਮਾ। ਅਨੁਭਵ ਕਰੋ ਕਿ ਮੈਂ ਆਤਮਾ ਕਰਾਵਨਹਾਰ ਬਣ ਕਰਮ ਕਰਾ ਰਹੀ ਹਾਂ। ਕਰਨਹਾਰ ਵੱਖ ਹੈ, ਕਰਾਵਨਹਾਰ ਵੱਖ ਹੈ। ਬ੍ਰਹਮਾ ਬਾਪ ਦਾ ਦੂਸਰਾ ਅਨੁਭਵ ਵੀ ਸੁਣਿਆ ਹੈ ਕਿ ਇਹ, ਕਰਮਇੰਦਰੀਆਂ, ਕਰਮਚਾਰੀ ਹਨ। ਤਾਂ ਰੋਜ਼ ਰਾਤ ਦੀ ਕਚਹਿਰੀ ਸੁਣੀ ਹੈ ਨਾ! ਤਾਂ ਮਾਲਿਕ ਬਣ ਇਹਨਾਂ ਕਰਮਇੰਦਰੀਆਂ ਰੂਪੀ ਕਰਮਚਾਰਿਆ ਤੋਂ ਹਾਲਚਾਲ ਪੁੱਛਿਆ ਹੈ ਨਾ! ਤਾਂ ਜਿਵੇਂ ਬ੍ਰਹਮਾ ਬਾਪ ਨੇ ਇਹ ਅਭਿਆਸ ਫਾਊਂਡੇਸ਼ਨ ਬਹੁਤ ਪੱਕਾ ਕੀਤਾ, ਇਸਲਈ ਜੋ ਬੱਚੇ ਲਾਸ੍ਟ ਵਿੱਚ ਵੀ ਨਾਲ ਰਹੇ ਉਹਨਾਂ ਨੇ ਕੀ ਅਨੁਭਵ ਕੀਤਾ? ਕੀ ਬਾਪ ਕੰਮ ਕਰਦੇ ਵੀ ਸ਼ਰੀਰ ਵਿੱਚ ਹੁੰਦੇ ਹੋਏ ਵੀ ਅਸ਼ਰੀਰੀ ਸਥਿਤੀ ਵਿੱਚ ਚਲਦੇ ਫਿਰਦੇ ਅਨੁਭਵ ਹੁੰਦਾ ਰਿਹਾ। ਭਾਵੇਂ ਕਰਮ ਦਾ ਹਿਸਾਬ ਵੀ ਚੁਕਤੂ ਕਰਨਾ ਪਿਆ ਪਰ ਸਾਕਸ਼ੀ ਹੋ ਕੇ, ਨਾ ਖੁਦ ਕਰਮ ਦੇ ਹਿਸਾਬ ਦੇ ਵਸ਼ ਰਹੇ, ਨਾ ਹੋਰਾਂ ਨੂੰ ਕਰਮ ਦੇ ਹਿਸਾਬ - ਚੁਕਤੂ ਹੋਣ ਦਾ ਅਨੁਭਵ ਕਰਾਇਆ। ਤੁਹਾਨੂੰ ਪਤਾ ਲੱਗਿਆ ਕਿ ਬ੍ਰਹਮਾ ਬਾਪ ਅਵਿਅਕਤ ਹੋ ਰਿਹਾ ਹੈ, ਨਹੀਂ ਪਤਾ ਲੱਗਿਆ ਨਾ! ਤਾਂ ਇਤਨਾ ਨਿਆਰਾ, ਸਾਕਸ਼ੀ, ਅਸ਼ਰੀਰੀ ਮਤਲਬ ਕਰਮਾਤੀਤ ਸਟੇਜ ਬਹੁਤਕਾਲ ਦੇ ਅਭਿਆਸ ਦੀ ਉਦੋਂ ਅੰਤ ਵਿੱਚ ਵੀ ਉਹ ਹੀ ਸਵਰੂਪ ਅਨੁਭਵ ਹੋਇਆ। ਇਹ ਬਹੁਤ ਕਾਲ ਦਾ ਅਭਿਆਸ ਕੰਮ ਵਿੱਚ ਆਉਂਦਾ ਹੈ। ਇਵੇਂ ਨਹੀਂ ਸੋਚੋ ਕਿ ਅੰਤ ਵਿੱਚ ਦੇਹਭਾਨ ਛੱਡ ਦਵਾਂਗੇ, ਨਹੀਂ। ਬਹੁਤਕਾਲ ਦੇ ਅਸ਼ਰੀਰੀਪਨ ਦਾ, ਦੇਹ ਤੋਂ ਨਿਆਰਾ ਕਰਾਵਨਹਾਰ ਸਥਿਤੀ ਦਾ ਅਨੁਭਵ ਚਾਹੀਦਾ ਹੈ। ਅੰਤਕਾਲ ਭਾਵੇਂ ਜਵਾਨ ਹਨ, ਭਾਵੇਂ ਬੁੱਢੇ ਹਨ, ਭਾਵੇਂ ਤੰਦਰੁਸਤ ਹਨ, ਭਾਵੇਂ ਬਿਮਾਰ ਹਨ, ਕਿਸੇਦਾ ਵੀ ਕਦੀ ਵੀ ਆ ਸਕਦਾ ਹੈ ਇਸਲਈ ਬਹੁਤਕਾਲ ਸਾਕਸ਼ੀਪਨ ਦੇ ਅਭਿਆਸ ਤੇ ਅਟੇੰਸ਼ਨ ਦਵੋ। ਭਾਵੇਂ ਕਿੰਨੀ ਵੀ ਪ੍ਰਕ੍ਰਿਤੀ ਆਪਦਾਵਾਂ ਆਉਣਗੀਆਂ ਪਰ ਇਹ ਅਸ਼ਰੀਰੀਪਨ ਦੀ ਸਟੇਜ਼ ਤੁਹਾਨੂੰ ਸਹਿਜ ਨਿਆਰਾ ਅਤੇ ਬਾਪ ਦਾ ਪਿਆਰਾ ਬਣਾ ਦਵੇਗੀ ਇਸਲਈ ਬਹੁਤਕਾਲ ਸ਼ਬਦ ਨੂੰ ਬਾਪਦਾਦਾ ਅੰਡਰਲਾਇਨ ਕਰਾ ਰਹੇ ਹਨ। ਕੀ ਵੀ ਹੋਵੇ, ਸਾਰੇ ਦਿਨ ਵਿੱਚ ਸਾਕਸ਼ੀਪਨ ਦੀ ਸਟੇਜ ਦਾ, ਕਰਾਵਨਹਾਰ ਦੀ ਸਟੇਜ ਦਾ, ਅਸ਼ਰੀਰੀਪਨ ਦੀ ਸਟੇਜ ਦਾ ਅਨੁਭਵ ਬਾਰ -ਬਾਰ ਕਰੋ, ਤਾਂ ਫਿਰ ਅੰਤ ਮਤੇ ਫਰਿਸ਼ਤਾ ਸੋ ਦੇਵਤਾ ਨਿਸ਼ਚਿਤ ਹੈ। ਬਾਪ ਸਮਾਨ ਬਣਨਾ ਹੈ ਤਾਂ ਬਾਪ ਨਿਰਾਕਾਰ ਅਤੇ ਫਰਿਸ਼ਤਾ ਹੈ, ਬ੍ਰਹਮਾ ਬਾਪ ਸਮਾਨ ਬਣਨਾ ਮਤਲਬ ਫਰਿਸ਼ਤਾ ਸਟੇਜ ਵਿੱਚ ਰਹਿਣਾ। ਜਿਵੇਂ ਫਰਿਸ਼ਤਾ ਰੂਪ ਸਾਕਾਰ ਰੂਪ ਵਿੱਚ ਦੇਖਿਆ, ਗੱਲ ਸੁਣਾਉਂਦੇ, ਗੱਲ ਕਰਦੇ, ਕਾਰੋਬਾਰ ਕਰਦੇ ਅਨੁਭਵ ਕੀਤਾ ਕਿ ਜਿਵੇਂ ਬਾਪ ਸ਼ਰੀਰ ਵਿੱਚ ਹੁੰਦੇ ਨਿਆਰੇ ਹਨ। ਕੰਮ ਨੂੰ ਛੱਡਕੇ ਅਸ਼ਰੀਰੀ ਬਣਨਾ, ਇਹ ਤਾਂ ਥੋੜ੍ਹਾ ਸਮੇਂ ਹੋ ਸਕਦਾ ਹੈ ਪਰ ਕੰਮ ਕਰਦੇ, ਸਮੇਂ ਕੱਢਕੇ ਅਸ਼ਰੀਰੀ, ਪਾਵਰਫੁੱਲ ਸਟੇਜ਼ ਦਾ ਅਨੁਭਵ ਕਰਦੇ ਰਹੋ। ਤੁਸੀਂ ਸਭ ਫਰਿਸ਼ਤੇ ਹੋ, ਬਾਪ ਦਵਾਰਾ ਇਸ ਬ੍ਰਾਹਮਣ ਜੀਵਨ ਦਾ ਆਧਾਰ ਲੈ ਸੰਦੇਸ਼ ਦੇਣ ਦੇ ਲਈ ਸਾਕਾਰ ਵਿੱਚ ਕੰਮ ਕਰ ਰਹੇ ਹੋ। ਫਰਿਸ਼ਤਾ ਮਤਲਬ ਦੇਹ ਵਿੱਚ ਰਹਿੰਦੇ ਦੇਹ ਤੋਂ ਨਿਆਰਾ ਅਤੇ ਇਹ ਐਕਜਾਮਪਲ ਬ੍ਰਹਮਾ ਬਾਪ ਨੂੰ ਦੇਖਿਆ ਹੈ, ਅਸੰਭਵ ਨਹੀਂ ਹੈ। ਦੇਖਿਆ ਅਨੁਭਵ ਕੀਤਾ। ਜੋ ਵੀ ਨਿਮਿਤ ਹਨ, ਭਾਵੇ ਹੁਣ ਵਿਸਤਾਰ ਜ਼ਿਆਦਾ ਹੈ ਪਰ ਜਿੰਨੀ ਬ੍ਰਹਮਾ ਬਾਪ ਦੀ ਨਵੀਂ ਨਾਲੇਜ਼, ਨਵੀਂ ਜੀਵਨ, ਨਵੀਂ ਦੁਨੀਆਂ ਬਣਾਉਣ ਦੀ ਜਿੰਮੇਵਾਰੀ ਸੀ, ਓਨੀ ਹੁਣ ਤੱਕ ਕਿਸੇ ਦੀ ਵੀ ਨਹੀਂ ਹੈ। ਤਾਂ ਸਭਦਾ ਲਕਸ਼ ਹੈ ਬ੍ਰਹਮਾ ਬਾਪ ਸਮਾਨ ਬਣਨਾ ਮਤਲਬ ਫਰਿਸ਼ਤਾ ਬਣਨਾ। ਸ਼ਿਵ ਬਾਪ ਸਮਾਨ ਬਣਨਾ ਮਤਲਬ ਨਿਰਾਕਾਰੀ ਸਥਿਤੀ ਵਿੱਚ ਸਥਿਤ ਹੋਣਾ। ਮੁਸ਼ਕਿਲ ਹੈ ਕੀ? ਬਾਪ ਅਤੇ ਦਾਦਾ ਨਾਲ ਪਿਆਰ ਹੈ ਨਾ! ਤਾਂ ਜਿਸਨਾਲ ਪਿਆਰ ਹੈ ਉਸ ਵਰਗਾ ਬਣਨਾ, ਜਦੋਂ ਸੰਕਲਪ ਵੀ ਹੈ - ਬਾਪ ਸਮਾਨ ਬਣਨਾ ਹੀ ਹੈ, ਤਾਂ ਕੋਈ ਮੁਸ਼ਕਿਲ ਨਹੀਂ। ਸਿਰਫ਼ ਬਾਰ -ਬਾਰ ਅਟੇੰਸ਼ਨ। ਸਾਧਾਰਨ ਜੀਵਨ ਨਹੀਂ। ਸਾਧਾਰਨ ਜੀਵਨ ਜੀਣ ਵਾਲੇ ਬਹੁਤ ਹਨ। ਪਰ ਤੁਹਾਡਾ ਵਰਗਾ ਕੰਮ, ਤੁਸੀਂ ਬ੍ਰਾਹਮਣ ਆਤਮਾਵਾਂ ਦੇ ਸਿਵਾਏ ਹੋਰ ਕੋਈ ਕਰ ਨਹੀਂ ਸਕਦਾ ਹੈ।

ਤਾਂ ਅੱਜ ਸਮ੍ਰਿਤੀ ਦਿਵਸ ਤੇ ਬਾਪਦਾਦਾ ਸਮਾਨਤਾ ਵਿੱਚ ਸਮੀਪ ਲਿਆਓ, ਸਮੀਪ ਆਓ, ਸਮੀਪ ਆਓ ਦਾ ਵਰਦਾਨ ਦੇ ਰਹੇ ਹਨ। ਸਭ ਹੱਦ ਦੇ ਕਿਨਾਰੇ, ਭਾਵੇਂ ਸੰਕਲਪ, ਭਾਵੇਂ ਬੋਲ, ਭਾਵੇਂ ਕਰਮ, ਸੰਬੰਧ -ਸੰਪਰਕ ਕੋਈ ਵੀ ਹੱਦ ਦਾ ਕਿਨਾਰਾ, ਆਪਣੇ ਮਨ ਦੀ ਬੇੜੀ ਨੂੰ ਇਹਨਾਂ ਹੱਦ ਦੇ ਕਿਨਾਰਿਆਂ ਤੋਂ ਮੁਕਤ ਕਰ ਦਵੋ । ਹੁਣ ਤੋਂ ਜੀਵਨ ਵਿੱਚ ਰਹਿੰਦੇ ਮੁਕਤ ਅਜਿਹੇ ਜੀਵਨਮੁਕਤ ਦਾ ਅਲੌਕਿਕ ਅਨੁਭਵ ਬਹੁਤਕਾਲ ਨਾਲ ਕਰੋ। ਅੱਛਾ।

ਚਾਰੋਂ ਪਾਸੇ ਦੇ ਬੱਚਿਆਂ ਦੇ ਪੱਤਰ ਬਹੁਤ ਮਿਲੇ ਹਨ ਮਧੂਬਨ ਵਾਲਿਆਂ ਦੀ ਕ੍ਰੋਧਮੁਕਤ ਦੀ ਰਿਪੋਟ, ਸਮਾਚਾਰ ਵੀ ਬਾਪਦਾਦਾ ਦੇ ਕੋਲ ਪਹੁੰਚਿਆ ਹੈ। ਬਾਪਦਾਦਾ ਹਿੰਮਤ ਤੇ ਖੁਸ਼ ਹਨ, ਅਤੇ ਅੱਗੇ ਦੇ ਲਈ ਸਦਾ ਮੁਕਤ ਰਹਿਣ ਦੇ ਲਈ ਸਹਿਣਸ਼ਕਤੀ ਦਾ ਕਵਚ ਪਹਿਣੇ ਰੱਖਣਾ, ਤਾਂ ਕਿੰਨਾ ਵੀ ਕੋਈ ਕੋਸ਼ਿਸ਼ ਕਰੇਗਾ ਓਨਾ ਤੁਸੀਂ ਸਦਾ ਸੇਫ਼ ਰਹੋਂਗੇ।

ਇਵੇਂ ਸਦਾ ਦ੍ਰਿੜ੍ਹ ਸੰਕਲਪਧਾਰੀ, ਸਦਾ ਸਮ੍ਰਿਤੀ ਸਵਰੂਪ ਆਤਮਾਵਾਂ ਨੂੰ, ਸਦਾ ਸਰਵ ਸਮਰਥੀਆਂ ਨੂੰ ਸਮੇਂ ਤੇ ਕੰਮ ਵਿੱਚ ਲਗਾਉਣ ਵਾਲੇ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਸਰਵ ਆਤਮਾਵਾਂ ਦੇ ਰਹਿਮਦਿਲ ਆਤਮਾਵਾਂ ਨੂੰ, ਸਦਾ ਬਾਪਦਾਦਾ ਸਮਾਨ ਬਣਨ ਦੇ ਸੰਕਲਪ ਨੂੰ ਸਾਕਾਰ ਰੂਪ ਵਿੱਚ ਲਿਆਉਣ ਵਾਲੇ ਇਵੇਂ ਦੇ ਬਹੁਤ -ਬਹੁਤ ਪਿਆਰੇ ਅਤੇ ਨਿਆਰੇ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।
ਗੋ

ਡਬਲ ਫਾਰੇਨਰਸ :- ਡਬਲ ਫਾਰੇਨਰਸ ਨੂੰ ਡਬਲ ਨਸ਼ਾ ਹੈ। ਕਿਉਂ ਡਬਲ ਨਸ਼ਾ ਹੈ? ਕਿਉਂਕਿ ਸਮਝਦੇ ਹਨ ਕਿ ਅਸੀਂ ਵੀ ਜਿਵੇਂ ਬਾਪ ਦੂਰਦੇਸ਼ ਦੇ ਹਨ ਨਾ, ਤਾਂ ਅਸੀਂ ਵੀ ਦੂਰਦੇਸ਼ ਤੋਂ ਆਏ ਹਾਂ। ਬਾਪਦਾਦਾ ਨੇ ਡਬਲ ਵਿਦੇਸ਼ੀ ਬੱਚਿਆਂ ਦੀ ਇੱਕ ਵਿਸ਼ੇਸ਼ਤਾ ਦੇਖੀ ਹੈ ਕਿ ਦੀਪ ਤੋਂ ਦੀਪ ਜਗਾਉਂਦੇ ਹੋਏ ਅਨੇਕ ਦੇਸ਼ਾਂ ਵਿੱਚ ਬਾਪਦਾਦਾ ਦੇ ਜਗੇ ਹੋਏ ਦੀਪਕਾਂ ਦੀ ਦੀਵਾਲੀ ਮਨਾ ਦਿੱਤੀ ਹੈ। ਡਬਲ ਵਿਦੇਸ਼ੀਆਂ ਨੂੰ ਸੰਦੇਸ਼ ਦੇਣ ਦਾ ਸ਼ੌਕ ਚੰਗਾ ਹੈ। ਹਰ ਗਰੁੱਪ ਵਿੱਚ ਬਾਪਦਾਦਾ ਨੇ ਦੇਖਿਆ 35-40 ਦੇਸ਼ਾਂ ਦੇ ਹੁੰਦੇ ਹਨ। ਮੁਬਾਰਕ ਹੋਵੇ। ਸਦਾ ਖੁਦ ਵੀ ਉੱਡਦੇ ਰਹੋ ਅਤੇ ਫਰਿਸ਼ਤੇ ਬਣਕੇ ਉੱਡਦੇ -ਉੱਡਦੇ ਸੰਦੇਸ਼ ਦਿੰਦੇ ਰਹੋ। ਚੰਗਾ ਹੈ, ਤੁਸੀਂ 35 ਦੇਸ਼ ਵਾਲਿਆਂ ਨੂੰ ਬਾਪਦਾਦਾ ਨਹੀਂ ਦੇਖ ਰਿਹਾ ਹੈ ਹੋਰ ਵੀ ਦੇਸ਼ ਵਾਲਿਆਂ ਨੂੰ ਤੁਹਾਡੇ ਨਾਲ ਦੇਖ ਰਹੇ ਹਨ। ਤਾਂ ਨੰਬਰਵਨ ਬਾਪ ਸਮਾਨ ਬਣਨ ਵਾਲੇ ਹੋ ਨਾ! ਨੰਬਰਵਨ ਕੀ ਨੰਬਰਵਾਰ ਬਣਨ ਵਾਲੇ ਹੋ? ਨੰਬਰਵਨ? ਨੰਬਰਵਾਰ ਨਹੀਂ? ਨੰਬਰਵਨ ਬਣਨਾ ਮਤਲਬ ਹਰ ਸਮੇਂ ਵਿਨ ਕਰਨ ਵਾਲੇ। ਜੋ ਵਿਨ ਕਰਦੇ ਹਨ ਉਹ ਵਨ ਹੁੰਦੇ ਹਨ। ਤਾਂ ਅਜਿਹੇ ਹੋ ਨਾ! ਬਹੁਤ ਵਧੀਆ। ਵਿਜੇਈ ਹਨ ਅਤੇ ਸਦਾ ਵਿਜੇਈ ਰਹਿਣ ਵਾਲੇ। ਅੱਛਾ ਹੋਰ ਸਭ ਨੂੰ, ਜਿੱਥੇ -ਜਿੱਥੇ ਜਾਓ ਉੱਥੇ ਇਹ ਸਮ੍ਰਿਤੀ ਦਵਾਉਣਾ ਕਿ ਸਭ ਡਬਲ ਫਾਰੇਨਰਸ ਨੂੰ ਵਨ ਨੰਬਰ ਬਣਨਾ ਹੈ।

ਦਾਦੀ ਜੀ ਨਾਲ :- ਅੱਜ ਦੇ ਦਿਨ ਕੀ ਯਾਦ ਆਉਂਦਾ ਹੈ? ਵਿਲ ਪਾਵਰ ਮਿਲੀ ਨਾ! ਵਿਲ ਪਾਵਰਸ ਦਾ ਵਰਦਾਨ ਹੈ। ਬਹੁਤ ਚੰਗਾ ਪਾਰ੍ਟ ਵਜਾਇਆ ਹੈ, ਇਸਦੀ ਮੁਬਾਰਕ ਹੈ। ਸਭ ਦੀਆਂ ਦੁਆਵਾਂ ਤੁਹਾਨੂੰ ਬਹੁਤ ਹਨ। ਤੁਹਾਨੂੰ ਦੇਖ ਕੇ ਹੀ ਸਭ ਖੁਸ਼ ਹੋ ਜਾਂਦੇ ਹਨ, ਬੋਲੋ ਜਾਂ ਨਾ ਬੋਲੋ। ਤੁਹਾਨੂੰ ਕੁਝ ਹੁੰਦਾ ਹੈ ਨਾ ਤਾਂ ਸਭ ਇਵੇਂ ਸਮਝਦੇ ਹਨ ਸਾਨੂੰ ਹੋ ਰਿਹਾ ਹੈ। ਇਤਨਾ ਪਿਆਰ ਹੈ ਨਾ। ਸਭ ਦਾ ਹੈ (ਸਾਡਾ ਵੀ ਸਭਦੇ ਨਾਲ ਬਹੁਤ ਪਿਆਰ ਹੈ) ਪਿਆਰ ਤੇ ਬਹੁਤ ਹੈ ਸਭ ਨਾਲ। ਇਹ ਪਿਆਰ ਹੀ ਸਭ ਨੂੰ ਚਲਾ ਰਿਹਾ ਹੈ। ਧਾਰਨਾ ਘੱਟ ਹੋਵੇ ਜ਼ਿਆਦਾ ਹੋਵੇ, ਪਰ ਪਿਆਰ ਚਲਾ ਰਿਹਾ ਹੈ। ਬਹੁਤ ਚੰਗਾ।

ਇਸ਼ੂ ਦਾਦੀ ਨਾਲ :- ਇਸਨੇ ਵੀ ਹਿਸਾਬ ਚੁਕਤੂ ਕਰ ਲਿਆ। ਕੋਈ ਗੱਲ ਨਹੀਂ। ਇਸਦਾ ਸਹਿਜ ਪੁਰਸ਼ਾਰਥ, ਸਹਿਜ ਹਿਸਾਬ ਚੁਕਤੂ। ਸਹਿਜ ਹੀ ਹੋ ਗਿਆ, ਸੋਂਦੇ ਸੋਂਦੇ। ਆਰਾਮ ਮਿਲਿਆ ਵਿਸ਼ਨੂੰ ਦੇ ਮੁਆਫਿਕ। ਅੱਛਾ। ਫਿਰ ਵੀ ਸਾਕਾਰ ਦੇ ਨਾਲ ਹਾਲੇ ਤੱਕ ਇਹ ਯੱਗ ਬਣੇ ਹਨ। ਤਾਂ ਯੱਗ ਰਕਸ਼ਕ ਬਣਨ ਦੀਆਂ ਦੁਆਵਾਂ ਬਹੁਤ ਹੁੰਦੀਆਂ ਹਨ।

ਸਭ ਦਾਦੀਆਂ ਦੇ ਬਹੁਤ - ਬਹੁਤ ਸਮੀਪ ਹਨ। ਸਮੀਪ ਰਤਨ ਹਨ ਅਤੇ ਸਭਨੂੰ ਦਾਦੀਆਂ ਦਾ ਮੁੱਲ ਹੈ। ਸੰਗਠਨ ਵੀ ਚੰਗਾ ਹੈ। ਤੁਸੀਂ ਦਾਦੀਆਂ ਦੇ ਸੰਗਠਨ ਨੇ ਇੰਨੇ ਵਰ੍ਹੇ ਯੱਗ ਦੀ ਰੱਖਿਆ ਕੀਤੀ ਹੈ ਅਤੇ ਕਰਦੇ ਰਹਿਣਗੇ। ਇਹ ਏਕਤਾ ਸਭ ਸਫ਼ਲਤਾ ਦਾ ਆਧਾਰ ਹੈ (ਬਾਬਾ ਵਿੱਚ ਹਨ) ਬਾਪ ਨੂੰ ਵਿੱਚ ਰੱਖਿਆ ਹੈ, ਇਹ ਅਟੇੰਸ਼ਨ ਬਹੁਤ ਚੰਗਾ ਦਿੱਤਾ ਹੈ। ਅੱਛਾ। ਸਭ ਠੀਕ ਹੈ।

ਵਰਦਾਨ:-
ਸਰਵ ਸੰਬੰਧਾਂ ਨਾਲ ਇੱਕ ਬਾਪ ਨੂੰ ਆਪਣਾ ਸਾਥੀ ਬਣਾਉਣ ਵਾਲੇ ਸਹਿਜ ਪੁਰਸ਼ਾਰਥੀ ਭਵ

ਬਾਪ ਖੁਦ ਸਰਵ ਸੰਬੰਧਾਂ ਨਾਲ ਸਾਥ ਨਿਭਾਉਣ ਦੀ ਆਫ਼ਰ ਕਰਦੇ ਹਨ। ਜਿਵੇਂ ਸਮੇਂ ਉਵੇਂ ਸੰਬੰਧ ਨਾਲ ਬਾਪ ਦੇ ਨਾਲ ਰਹੋ ਅਤੇ ਸਾਥੀ ਬਣਾਓ। ਜਿੱਥੇ ਸਦਾ ਸਾਥ ਵੀ ਹੈ ਅਤੇ ਸਾਥੀ ਵੀ ਹੈ ਉੱਥੇ ਕੋਈ ਮੁਸ਼ਕਿਲ ਹੋ ਨਹੀਂ ਸਕਦਾ। ਜਦੋਂ ਕਦੀ ਆਪਣੇ ਨੂੰ ਇਕੱਲਾ ਅਨੁਭਵ ਕਰੋ ਤਾਂ ਉਸ ਸਮੇਂ ਬਾਪ ਨੂੰ ਬਿੰਦੂ ਰੂਪ ਵਿੱਚ ਯਾਦ ਨਹੀਂ ਕਰੋ, ਪ੍ਰਾਪਤੀਆਂ ਦੀ ਲਿਸਟ ਸਮ੍ਰਿਤੀ ਵਿੱਚ ਲਿਆਓ, ਸਰਵ ਸੰਬੰਧਾਂ ਦੇ ਰਸਾਂ ਦਾ ਅਨੁਭਵ ਕਰੋ ਤਾਂ ਮਿਹਨਤ ਖ਼ਤਮ ਹੋ ਜਾਏਗੀ ਅਤੇ ਸਹਿਜ ਪੁਰਸ਼ਾਰਥੀ ਬਣ ਜਾਓਗੇ।

ਸਲੋਗਨ:-
ਬਹੁਰੂਪੀ ਬਣ ਮਾਇਆ ਦੇ ਬਹੁਰੂਪਾਂ ਨੂੰ ਪਰਖ ਲਵੋ ਤਾਂ ਮਾਸਟਰ ਮਾਇਆਪਤੀ ਬਣ ਜਾਓਗੇ।