02.01.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਦਾ ਪਾਰ੍ਟ ਐਕੁਰੇਟ ਹੈ, ਉਹ ਆਪਣੇ ਵਕ਼ਤ ਤੇ ਆਉਂਦੇ ਹਨ, ਜ਼ਰਾ ਵੀ ਫ਼ਰਕ ਨਹੀਂ ਪੈ ਸਕਦਾ, ਉਨ੍ਹਾਂ ਦੇ ਆਉਣ ਦਾ ਯਾਦਗ਼ਾਰ ਸ਼ਿਵਰਾਤ੍ਰੀ ਖ਼ੂਬ ਧੂਮਧਾਮ ਨਾਲ ਮਨਾਓ"

ਪ੍ਰਸ਼ਨ:-
ਕਿਨ੍ਹਾਂ ਬੱਚਿਆਂ ਦੇ ਵਿਕਰਮ ਪੂਰੇ - ਪੂਰੇ ਵਿਨਾਸ਼ ਨਹੀਂ ਹੋ ਪਾਉਂਦੇ?

ਉੱਤਰ:-
ਜਿਨ੍ਹਾਂ ਦਾ ਯੋਗ ਠੀਕ ਨਹੀਂ ਹੈ, ਬਾਪ ਦੀ ਯਾਦ ਨਹੀਂ ਰਹਿੰਦੀ ਤਾਂ ਵਿਕਰਮ ਵਿਨਾਸ਼ ਨਹੀਂ ਹੋ ਪਾਉਂਦੇ। ਯੋਗਯੁਕਤ ਨਾ ਹੋਣ ਨਾਲ ਇੰਨੀ ਸਦਗਤੀ ਨਹੀਂ ਹੁੰਦੀ, ਪਾਪ ਰਹਿ ਜਾਂਦੇ ਹਨ ਫੇਰ ਪਦ ਵੀ ਘੱਟ ਹੋ ਜਾਂਦਾ ਹੈ। ਯੋਗ ਨਹੀਂ ਤਾਂ ਨਾਮ - ਰੂਪ ਵਿੱਚ ਫਸੇ ਰਹਿੰਦੇ ਹਨ, ਉਨ੍ਹਾਂ ਦੀਆਂ ਹੀ ਗੱਲਾਂ ਯਾਦ ਆਉਂਦੀਆਂ ਰਹਿੰਦੀਆਂ ਹਨ, ਉਹ ਦੇਹੀ - ਅਭਿਮਾਨੀ ਰਹਿ ਨਹੀਂ ਸਕਦੇ।

ਗੀਤ:-
ਇਹ ਕੌਣ ਅੱਜ ਆਇਆ ਸਵੇਰੇ - ਸਵੇਰੇ...

ਓਮ ਸ਼ਾਂਤੀ
ਸਵੇਰ ਕਿੰਨੇ ਵਜੇ ਹੁੰਦਾ ਹੈ? ਬਾਬਾ ਸਵੇਰੇ ਕਿੰਨੇ ਵਜੇ ਆਉਂਦੇ ਹਨ? (ਕਿਸੇ ਨੇ ਕਿਹਾ 3 ਵਜੇ, ਕਿਸੇ ਨੇ ਕਿਹਾ 4, ਕਿਸੇ ਨੇ ਕਿਹਾ ਸੰਗਮ ਤੇ, ਕਿਸੇ ਨੇ ਕਿਹਾ 12 ਵਜੇ) ਬਾਬਾ ਐਕੁਰੇਟ ਪੁੱਛਦੇ ਹਨ। 12 ਨੂੰ ਤਾਂ ਤੁਸੀਂ ਸਵੇਰ ਨਹੀਂ ਕਹਿ ਸਕਦੇ ਹੋ। 12 ਵੱਜਕੇ ਇੱਕ ਸੈਕਿੰਡ ਹੋਇਆ, ਇੱਕ ਮਿੰਟ ਹੋਇਆ ਤਾਂ ਏ.ਏਮ ਮਤਲਬ ਸਵੇਰਾ ਸ਼ੁਰੂ ਹੋਇਆ। ਇਹ ਬਿਲਕੁਲ ਸਵੇਰਾ ਹੈ। ਡਰਾਮਾ ਵਿੱਚ ਇਨ੍ਹਾਂ ਦਾ ਪਾਰ੍ਟ ਬਿਲਕੁਲ ਐਕੁਰੇਟ ਹੈ। ਸੈਕਿੰਡ ਦੀ ਵੀ ਦੇਰੀ ਨਹੀਂ ਹੋ ਸਕਦੀ, ਇਹ ਡਰਾਮਾ ਅਨਾਦਿ ਬਣਿਆ ਹੋਇਆ ਹੈ। 12 ਵੱਜਕੇ ਇੱਕ ਸੈਕਿੰਡ ਜਦੋਂ ਤੱਕ ਨਹੀਂ ਹੋਇਆ ਹੈ ਤਾਂ ਏ.ਏਮ ਨਹੀਂ ਕਹਾਂਗੇ, ਇਹ ਬੇਹੱਦ ਦੀ ਗੱਲ ਹੈ। ਬਾਪ ਕਹਿੰਦੇ ਹਨ ਮੈਂ ਆਉਂਦਾ ਹਾਂ ਸਵੇਰੇ - ਸਵੇਰੇ। ਵਿਲਾਇਤ ਵਾਲਿਆਂ ਦਾ ਏ.ਐਮ, ਪੀ.ਐਮ ਐਕੁਰੇਟ ਚਲਦਾ ਹੈ। ਉਨ੍ਹਾਂ ਦੀ ਬੁੱਧੀ ਫ਼ੇਰ ਵੀ ਚੰਗੀ ਹੈ। ਉਹ ਇੰਨਾ ਸਤੋਪ੍ਰਧਾਨ ਵੀ ਨਹੀਂ ਬਣਦੇ ਹਨ, ਤਾਂ ਤਮੋਪ੍ਰਧਾਨ ਵੀ ਨਹੀਂ ਬਣਦੇ ਹਨ। ਭਾਰਤਵਾਸੀ ਹੀ 100 ਪਰਸੈਂਟ ਸਤੋਪ੍ਰਧਾਨ ਫ਼ੇਰ 100 ਪਰਸੈਂਟ ਤਮੋਪ੍ਰਧਾਨ ਬਣਦੇ ਹਨ। ਤਾਂ ਬਾਪ ਬੜਾ ਐਕੁਰੇਟ ਹੈ। ਸਵੇਰੇ ਮਤਲਬ 12 ਵੱਜਕੇ ਇੱਕ ਮਿੰਟ, ਸੈਕਿੰਡ ਦਾ ਹਿਸਾਬ ਨਹੀਂ ਰੱਖਦੇ। ਸੈਕਿੰਡ ਪਾਸ ਹੋਣ ਵਿੱਚ ਪਤਾ ਵੀ ਨਹੀਂ ਪੈਂਦਾ। ਹੁਣ ਇਹ ਗੱਲਾਂ ਤੁਸੀਂ ਬੱਚੇ ਹੀ ਸਮਝਦੇ ਹੋ। ਦੁਨੀਆਂ ਤਾਂ ਬਿਲਕੁਲ ਘੋਰ ਹਨ੍ਹੇਰੇ ਵਿੱਚ ਹੈ। ਬਾਪ ਨੂੰ ਸਭ ਭਗਤ ਦੁੱਖ ਵਿੱਚ ਯਾਦ ਕਰਦੇ ਹਨ - ਪਤਿਤ - ਪਾਵਨ ਆਓ। ਪਰ ਉਹ ਕੌਣ ਹਨ? ਕਦੋ ਆਉਂਦੇ ਹਨ? ਇਹ ਕੁਝ ਵੀ ਨਹੀਂ ਜਾਣਦੇ। ਮਨੁੱਖ ਹੁੰਦੇ ਹੋਏ ਐਕੁਰੇਟ ਕੁਝ ਨਹੀਂ ਜਾਣਦੇ ਕਿਉਂਕਿ ਪਤਿਤ ਤਮੋਪ੍ਰਧਾਨ ਹਨ। ਕਾਮ ਵੀ ਕਿੰਨਾ ਤਮੋਪ੍ਰਧਾਨ ਹੈ। ਹੁਣ ਬੇਹੱਦ ਦਾ ਬਾਪ ਆਰਡੀਨੈਂਸ ਕੱਢਦੇ ਹਨ - ਬੱਚੇ ਕਾਮਜੀਤ ਜਗਤਜੀਤ ਬਣੋ। ਜੇਕਰ ਹੁਣ ਪਵਿੱਤਰ ਨਹੀਂ ਬਣਨਗੇ ਤਾਂ ਵਿਨਾਸ਼ ਨੂੰ ਪਾਉਣਗੇ। ਤੁਸੀਂ ਪਵਿੱਤਰ ਬਣਨ ਨਾਲ ਅਵਿਨਾਸ਼ੀ ਪਦ ਨੂੰ ਪਾਵੋਗੇ। ਤੁਸੀਂ ਰਾਜਯੋਗ ਸਿੱਖ ਰਹੇ ਹੋ ਨਾ। ਸਲੋਗਨ ਵਿੱਚ ਵੀ ਲਿੱਖਦੇ ਹਨ “ਬੀ ਹੋਲੀ ਬੀ ਯੋਗੀ। “ਅਸਲ ਵਿੱਚ ਲਿੱਖਣਾ ਚਾਹੀਦਾ ਬੀ ਰਾਜਯੋਗੀ। ਯੋਗੀ ਤਾਂ ਕਾਮਨ ਅੱਖਰ ਹੈ। ਬ੍ਰਹਮਾ ਨਾਲ ਯੋਗ ਲਗਾਉਂਦੇ ਹਨ, ਉਹ ਵੀ ਯੋਗੀ ਠਹਿਰੇ। ਬੱਚਾ ਬਾਪ ਨਾਲ, ਇਸਤ੍ਰੀ ਪੁਰਸ਼ ਨਾਲ ਯੋਗ ਲਗਾਉਂਦੀ ਹੈ ਪਰ ਇਹ ਤੁਹਾਡਾ ਹੈ ਰਾਜਯੋਗ। ਬਾਪ ਰਾਜਯੋਗ ਸਿਖਾਉਂਦੇ ਹਨ ਇਸਲਈ ਰਾਜਯੋਗ ਲਿੱਖਣਾ ਠੀਕ ਹੈ। ਬੀ ਹੋਲੀ ਐਂਡ ਰਾਜਯੋਗੀ। ਦਿਨ - ਪ੍ਰਤੀਦਿਨ ਕਰੈਕਸ਼ਨ ਤਾਂ ਹੁੰਦੀ ਰਹਿੰਦੀ ਹੈ। ਬਾਪ ਵੀ ਕਹਿੰਦੇ ਹਨ ਅੱਜ ਤੁਹਾਨੂੰ ਗਹਿਰੀ ਤੋ ਗਹਿਰੀ ਗੱਲਾਂ ਸੁਣਾਉਂਦਾ ਹਾਂ। ਹੁਣ ਸ਼ਿਵ ਜਯੰਤੀ ਵੀ ਆਉਣ ਵਾਲੀ ਹੈ। ਸ਼ਿਵ ਜਯੰਤੀ ਤਾਂ ਤੁਹਾਨੂੰ ਚੰਗੀ ਤਰ੍ਹਾਂ ਮਨਾਉਣੀ ਹੈ। ਸ਼ਿਵ ਜਯੰਤੀ ਤੇ ਤਾਂ ਬਹੁਤ ਚੰਗੀ ਤਰ੍ਹਾਂ ਸਰਵਿਸ ਕਰਨੀ ਹੈ। ਜਿਨ੍ਹਾਂ ਦੇ ਕੋਲ ਪ੍ਰਦਰਸ਼ਨੀ ਹੈ, ਸਭ ਆਪਣੇ - ਆਪਣੇ ਸੈਂਟਰ ਤੇ ਜਾਂ ਘਰ ਵਿੱਚ ਸ਼ਿਵ ਜਯੰਤੀ ਚੰਗੀ ਤਰ੍ਹਾਂ ਮਨਾਓ ਅਤੇ ਲਿਖ ਦਵੋ - ਸ਼ਿਵਬਾਬਾ ਗੀਤਾ ਗਿਆਨ ਦਾਤਾ ਬਾਪ ਤੋਂ ਬੇਹੱਦ ਦਾ ਵਰਸਾ ਲੈਣ ਦਾ ਰਸਤਾ ਆਕੇ ਸਿੱਖੋ। ਭਾਵੇਂ ਬੱਤੀਆਂ ਆਦਿ ਵੀ ਜਲਾ ਦਿਉ। ਘਰ - ਘਰ ਵਿੱਚ ਸ਼ਿਵ ਜਯੰਤੀ ਮਨਾਉਣੀ ਚਾਹੀਦੀ। ਤੁਸੀਂ ਗਿਆਨ ਗੰਗਾਵਾਂ ਹੋ ਨਾ। ਤਾਂ ਹਰ ਇੱਕ ਦੇ ਕੋਲ ਗੀਤਾ ਪਾਠਸ਼ਾਲਾ ਹੋਣੀ ਚਾਹੀਦੀ। ਘਰ - ਘਰ ਵਿੱਚ ਗੀਤਾ ਤਾਂ ਪੜ੍ਹਦੇ ਹਨ ਨਾ। ਪੁਰਸ਼ਾਂ ਨਾਲੋਂ ਵੀ ਮਾਤਾਵਾਂ ਭਗਤੀ ਵਿੱਚ ਤਿੱਖੀ ਹੁੰਦੀਆਂ ਹਨ। ਇਵੇਂ ਕੁਟੁੰਬ (ਪਰਿਵਾਰ) ਵੀ ਹੁੰਦਾ ਹੈ ਜਿੱਥੇ ਗੀਤਾ ਪੜ੍ਹਦੇ ਹਨ। ਤਾਂ ਘਰ ਵਿੱਚ ਵੀ ਚਿੱਤਰ ਰੱਖ ਦੇਣੇ ਚਾਹੀਦੇ ਹਨ। ਲਿੱਖ ਦੇਣ ਕਿ ਬੇਹੱਦ ਦੇ ਬਾਪ ਤੋਂ ਆਕੇ ਫੇਰ ਤੋਂ ਵਰਸਾ ਲਵੋ।

ਇਹ ਸ਼ਿਵ ਜਯੰਤੀ ਦਾ ਤਿਓਹਾਰ ਅਸਲ ਵਿੱਚ ਤੁਹਾਡੀ ਸੱਚੀ ਦੀਵਾਲੀ ਹੈ। ਜਦੋਂ ਸ਼ਿਵ ਬਾਪ ਆਉਂਦੇ ਹਨ ਤਾਂ ਘਰ - ਘਰ ਵਿੱਚ ਰੋਸ਼ਨੀ ਹੋ ਜਾਂਦੀ ਹੈ। ਇਸ ਤਿਓਹਾਰ ਨੂੰ ਖੂਬ ਬੱਤੀਆਂ ਆਦਿ ਜਲਾਕੇ ਰੋਸ਼ਨੀ ਕਰ ਮਨਾਓ। ਤੁਸੀਂ ਸੱਚੀ ਦੀਵਾਲੀ ਮਨਾਉਂਦੇ ਹੋ। ਫ਼ਾਈਨਲ ਤਾਂ ਹੋਣਾ ਹੈ ਸਤਿਯੁਗ ਵਿੱਚ। ਉੱਥੇ ਘਰ - ਘਰ ਵਿੱਚ ਰੋਸ਼ਨੀ ਹੀ ਰੋਸ਼ਨੀ ਹੋਵੇਗੀ ਮਤਲਬ ਹਰ ਆਤਮਾ ਦੀ ਜੋਤੀ ਜਗਦੀ ਰਹਿੰਦੀ ਹੈ। ਇੱਥੇ ਤਾਂ ਹਨ੍ਹੇਰਾ ਹੈ। ਆਤਮਾਵਾਂ ਆਸੁਰੀ ਬੁੱਧੀ ਬਣ ਪੈਂਦੀਆਂ ਹਨ। ਉੱਥੇ ਆਤਮਾਵਾਂ ਪਵਿੱਤਰ ਹੋਣ ਨਾਲ ਦੈਵੀ ਬੁੱਧੀ ਰਹਿੰਦੀਆਂ ਹਨ। ਆਤਮਾ ਹੀ ਪਤਿਤ, ਆਤਮਾ ਹੀ ਪਾਵਨ ਬਣਦੀ ਹੈ। ਹੁਣ ਤੁਸੀਂ ਵਰਥ ਨਾਟ ਏ ਪੈਣੀ ਤੋਂ ਪਾਉਂਡ ਬਣ ਰਹੇ ਹੋ। ਆਤਮਾ ਪਵਿੱਤਰ ਹੋਣ ਨਾਲ ਸ਼ਰੀਰ ਵੀ ਪਵਿੱਤਰ ਮਿਲੇਗਾ। ਇੱਥੇ ਆਤਮਾ ਅਪਵਿੱਤਰ ਹੈ ਤਾਂ ਸ਼ਰੀਰ ਅਤੇ ਦੁਨੀਆਂ ਵੀ ਇਮਪਿਓਰ ਹੈ। ਇਨ੍ਹਾਂ ਗੱਲਾਂ ਨੂੰ ਤੁਹਾਡੇ ਵਿੱਚੋ ਕੋਈ ਥੋੜ੍ਹੇ ਹਨ ਜੋ ਪੂਰੀ ਤਰ੍ਹਾਂ ਸਮਝਦੇ ਹਨ ਅਤੇ ਉਨ੍ਹਾਂ ਅੰਦਰ ਖੁਸ਼ੀ ਹੁੰਦੀ ਹੈ। ਨੰਬਰਵਾਰ ਪੁਰਸ਼ਾਰਥ ਤਾਂ ਕਰਦੇ ਰਹਿੰਦੇ ਹਨ। ਗ੍ਰਹਿਚਾਰੀ ਵੀ ਹੁੰਦੀ ਹੈ। ਕਦੀ ਰਾਹੂ ਦੀ ਗ੍ਰਹਿਚਾਰੀ ਬੈਠਦੀ ਹੈ ਤਾਂ ਆਸ਼ਚਰਿਆਵੰਤ ਭਗੰਤੀ ਹੋ ਜਾਂਦੇ ਹਨ। ਬ੍ਰਹਿਸਪਤੀ ਦੀ ਦਸ਼ਾ ਨੂੰ ਬਦਲਕੇ ਠੀਕ ਰਾਹੂ ਦੀ ਦਸ਼ਾ ਬੈਠ ਜਾਂਦੀ ਹੈ। ਕਾਮ ਵਿਕਾਰ ਵਿੱਚ ਗਿਆ ਅਤੇ ਰਾਹੂ ਦੀ ਦਸ਼ਾ ਬੈਠੀ। ਮਲੱਯੁੱਧ ਹੁੰਦਾ ਹੈ ਨਾ। ਤੁਸੀਂ ਮਾਤਾਵਾਂ ਨੇ ਵੇਖਿਆ ਨਹੀਂ ਹੋਵੇਗਾ ਕਿਉਂਕਿ ਮਾਤਾਵਾਂ ਹੁੰਦੀਆਂ ਹਨ ਘਰ ਦੀ ਘਰੇਤ੍ਰੀ। ਹੁਣ ਤੁਹਾਨੂੰ ਪਤਾ ਹੈ ਭ੍ਰਮਰੀ ਨੂੰ ਘਰੇਤ੍ਰੀ ਮਤਲਬ ਘਰ ਬਣਾਉਣ ਵਾਲੀ ਕਹਿੰਦੇ ਹਨ। ਘਰ ਬਣਾਉਣ ਦਾ ਚੰਗਾ ਕਾਰੀਗਰ ਹੈ, ਇਸਲਈ ਘਰੇਤ੍ਰੀ ਨਾਮ ਹੈ। ਕਿੰਨੀ ਮਿਹਨਤ ਕਰਦੀ ਹੈ। ਉਹ ਵੀ ਪੱਕਾ ਮਿਸਤ੍ਰੀ ਹੈ। ਦੋ - ਤਿੰਨ ਕਮਰਾ ਬਣਾਉਂਦੀ ਹੈ। 3 - 4 ਕੀੜੇ ਲੈ ਆਉਂਦੀ ਹੈ। ਉਵੇਂ ਤੁਸੀਂ ਵੀ ਬ੍ਰਹਮਾਣੀਆਂ ਹੋ। ਭਾਵੇਂ 1-2 ਨੂੰ ਬਣਾਓ, ਭਾਵੇਂ 10-12 ਨੂੰ, ਭਾਵੇਂ 100 ਨੂੰ, ਭਾਵੇਂ 500 ਨੂੰ ਬਣਾਓ। ਮੰਡਪ ਆਦਿ ਬਣਾਉਂਦੇ ਹੋ, ਇਹ ਵੀ ਘਰ ਬਣਾਉਣਾ ਹੋਇਆ ਨਾ। ਉਸ ਵਿੱਚ ਬੈਠ ਸਭਨੂੰ ਭੂੰ - ਭੂੰ ਕਰਦੇ ਹੋ। ਫੇਰ ਕੋਈ ਤਾਂ ਸਮਝਕੇ ਕੀੜੇ ਤੋਂ ਬ੍ਰਾਹਮਣ ਬਣਦੇ ਹਨ, ਕੋਈ ਸੜੇ ਹੋਏ ਨਿਕਲਦੇ ਹਨ ਮਤਲਬ ਇਸ ਧਰਮ ਦੇ ਨਹੀਂ ਹਨ। ਇਸ ਧਰਮ ਵਾਲਿਆਂ ਨੂੰ ਹੀ ਪੂਰੀ ਤਰ੍ਹਾਂ ਟੱਚ ਹੋਵੇਗਾ। ਤੁਸੀਂ ਤਾਂ ਫ਼ੇਰ ਵੀ ਮਨੁੱਖ ਹੋ ਨਾ। ਤੁਹਾਡੀ ਤਾਕਤ ਉਨ੍ਹਾਂ ਤੋਂ (ਭ੍ਰਮਰੀ ਤੋਂ) ਤਾਂ ਜ਼ਿਆਦਾ ਹੈ। ਤੁਸੀਂ 2 ਹਜ਼ਾਰ ਦੇ ਵਿੱਚ ਵੀ ਭਾਸ਼ਣ ਕਰ ਸਕਦੇ ਹੋ। ਅੱਗੇ ਚੱਲ 4-5 ਹਜ਼ਾਰ ਦੀ ਸਭਾ ਵਿੱਚ ਵੀ ਤੁਸੀਂ ਜਾਵੋਗੇ। ਬ੍ਰਹਿਮਰੀ ਦੀ ਤੁਹਾਡੇ ਨਾਲ ਭੇਂਟ ਹੈ। ਅੱਜਕਲ ਸੰਨਿਆਸੀ ਲੋਕੀ ਵੀ ਬਾਹਰ ਵਿਦੇਸ਼ਾ ਵਿੱਚ ਜਾਕੇ ਕਹਿੰਦੇ ਹਨ ਅਸੀਂ ਭਾਰਤ ਦਾ ਪ੍ਰਾਚੀਨ ਰਾਜਯੋਗ ਸਿਖਾਉਂਦੇ ਹਾਂ। ਅੱਜਕਲ ਮਾਤਾਵਾਂ ਵੀ ਗੇਰੂ ਕਫ਼ਨੀ ਪਾਕੇ ਜਾਂਦੀਆਂ ਹਨ, ਫ਼ਾਰਨਰਸ ਨੂੰ ਠੱਗਕੇ ਆਉਂਦੀਆਂ ਹਨ। ਉਨ੍ਹਾਂ ਨੂੰ ਕਹਿੰਦੇ ਹਨ ਭਾਰਤ ਦਾ ਪ੍ਰਾਚੀਨ ਰਾਜਯੋਗ ਭਾਰਤ ਵਿੱਚ ਚੱਲਕੇ ਸਿੱਖੋ। ਤੁਸੀਂ ਇਵੇਂ ਥੋੜ੍ਹੇਹੀ ਕਹੋਗੇ ਕਿ ਭਾਰਤ ਵਿੱਚ ਚੱਲਕੇ ਸਿੱਖੋ। ਤੁਸੀਂ ਤਾਂ ਫ਼ਾਰੇਨ ਵਿੱਚ ਜਾਵੋਗੇ ਤਾਂ ਉੱਥੇ ਹੀ ਬੈਠ ਸਮਝਾਉਗੇ - ਇਹ ਰਾਜਯੋਗ ਸਿੱਖੋ ਤਾਂ ਸ੍ਵਰਗ ਵਿੱਚ ਤੁਹਾਡਾ ਜਨਮ ਹੋ ਜਾਵੇਗਾ। ਇਸ ਵਿੱਚ ਕੱਪੜਾ ਆਦਿ ਬਦਲਣ ਦੀ ਗੱਲ ਨਹੀਂ ਹੈ। ਇੱਥੇ ਹੀ ਦੇਹ ਦੇ ਸਭ ਸੰਬੰਧ ਭੁੱਲ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਬਾਪ ਹੀ ਲਿਬ੍ਰੇਟਰ ਗਾਇਡ ਹੋ, ਸਭਨੂੰ ਦੁੱਖ ਤੋਂ ਲਿਬ੍ਰੇਟ ਕਰਦੇ ਹਨ।

ਹੁਣ ਤੁਹਾਨੂੰ ਸਤੋਪ੍ਰਧਾਨ ਬਣਨਾ ਹੈ। ਤੁਸੀਂ ਪਹਿਲੇ ਗੋਲਡਨ ਏਜ ਵਿੱਚ ਸੀ, ਹੁਣ ਆਇਰਨ ਏਜ ਵਿੱਚ ਹੋ। ਸਾਰੀ ਵਰਲ੍ਡ, ਸਭ ਧਰਮ ਵਾਲੇ ਆਇਰਨ ਏਜ ਵਿੱਚ ਹੋ। ਕਿਸੇ ਵੀ ਧਰਮ ਵਾਲਾ ਮਿਲੇ, ਉਨ੍ਹਾਂ ਨੂੰ ਕਹਿਣਾ ਹੈ ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਵੋਗੇ, ਫ਼ੇਰ ਮੈਂ ਨਾਲ ਲੈ ਜਾਊਂਗਾ। ਬਸ, ਇੰਨਾ ਹੀ ਬੋਲੋ, ਜ਼ਿਆਦਾ ਨਹੀਂ। ਇਹ ਤਾਂ ਬਹੁਤ ਸਹਿਜ ਹੈ। ਤੁਹਾਡੇ ਸ਼ਾਸਤ੍ਰਾਂ ਵਿੱਚ ਵੀ ਹੈ ਕਿ ਘਰ - ਘਰ ਵਿੱਚ ਸੰਦੇਸ਼ ਦਿੱਤਾ। ਕੋਈ ਇੱਕ ਰਹਿ ਗਿਆ ਤਾਂ ਉਹਨੇ ਉਲਾਹਣਾ ਦਿੱਤਾ ਮੈਨੂੰ ਕਿਸੇ ਨੇ ਦੱਸਿਆ ਨਹੀਂ। ਬਾਪ ਆਏ ਹਨ, ਤਾਂ ਪੂਰਾ ਢਿੰਢੋਰਾ ਪਿੱਟਣਾ ਚਾਹੀਦਾ। ਇੱਕ ਦਿਨ ਜ਼ਰੂਰ ਸਭਨੂੰ ਪਤਾ ਪਵੇਗਾ ਕਿ ਬਾਪ ਆਏ ਹਨ - ਸ਼ਾਂਤੀਧਾਮ - ਸੁੱਖਧਾਮ ਦਾ ਵਰਸਾ ਦੇਣ। ਬਰੋਬਰ ਜਦੋ ਡਿਟੀਜਮ ਸੀ ਤਾਂ ਹੋਰ ਕੋਈ ਧਰਮ ਨਹੀਂ ਸੀ। ਸਭ ਸ਼ਾਂਤੀਧਾਮ ਵਿੱਚ ਸੀ। ਇਵੇਂ - ਇਵੇਂ ਖ਼ਿਆਲਾਤ ਚਲਣੇ ਚਾਹੀਦੇ, ਸਲੋਗਨ ਬਣਾਉਣੇ ਚਾਹੀਦੇ। ਬਾਪ ਕਹਿੰਦੇ ਹਨ ਦੇਹ ਸਹਿਤ ਸਭ ਸੰਬੰਧਾਂ ਨੂੰ ਛੱਡੋ। ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਆਤਮਾ ਪਵਿੱਤਰ ਬਣ ਜਾਵੇਗੀ। ਹੁਣ ਆਤਮਾਵਾਂ ਅਪਵਿੱਤਰ ਹਨ। ਹੁਣ ਸਭਨੂੰ ਪਵਿੱਤਰ ਬਣਾਏ ਬਾਪ ਗਾਇਡ ਬਣ ਵਾਪਿਸ ਲੈ ਜਾਣਗੇ। ਸਭ ਆਪਣੇ - ਆਪਣੇ ਸੈਕਸ਼ਨ ਵਿੱਚ ਚਲੇ ਜਾਣਗੇ। ਫ਼ੇਰ ਡਿਟੀ ਧਰਮ ਵਾਲੇ ਨੰਬਰਵਾਰ ਆਉਣਗੇ। ਕਿੰਨਾ ਸਹਿਜ ਹੈ। ਇਹ ਤਾਂ ਬੁੱਧੀ ਵਿੱਚ ਧਾਰਨ ਹੋਣਾ ਚਾਹੀਦਾ। ਜੋ ਸਰਵਿਸ ਕਰਦੇ ਹਨ, ਉਹ ਲੁਕੇ ਨਹੀਂ ਰਹਿ ਸਕਦੇ। ਡਿਸ - ਸਰਵਿਸ ਕਰਨ ਵਾਲੇ ਵੀ ਲੁੱਕ ਨਹੀਂ ਸਕਦੇ। ਸਰਵਿਸਏਬੁਲ ਨੂੰ ਤਾਂ ਬੁਲਾਉਂਦੇ ਹਨ। ਜੋ ਕੁਝ ਵੀ ਗਿਆਨ ਨਹੀਂ ਸੁਣਾ ਸਕਦੇ ਉਨ੍ਹਾਂ ਨੂੰ ਥੋੜ੍ਹੇਹੀ ਬੁਲਾਉਣਗੇ। ਉਹ ਤਾਂ ਹੋਰ ਹੀ ਨਾਮ ਬਦਨਾਮ ਕਰ ਦੇਣਗੇ। ਕਹਿਣਗੇ ਬੀ.ਕੇ. ਇਵੇਂ ਹੁੰਦੇ ਹਨ ਕੀ? ਪੂਰਾ ਰੇਸਪਾਂਡ ਵੀ ਨਹੀਂ ਕਰਦੇ। ਤਾਂ ਨਾਮ ਬਦਨਾਮ ਹੋਇਆ ਨਾ। ਸ਼ਿਵਬਾਬਾ ਦਾ ਨਾਮ ਬਦਨਾਮ ਕਰਨ ਵਾਲੇ ਉੱਚ ਪਦ ਪਾ ਨਾ ਸਕਣ। ਜਿਵੇਂ ਇੱਥੇ ਵੀ ਕੋਈ ਤਾਂ ਕਰੋੜਪਤੀ ਹਨ, ਪਦਮਪਤੀ ਵੀ ਹਨ, ਕੋਈ ਤਾਂ ਭੁੱਖੇ ਮਰ ਰਹੇ ਹਨ। ਇਵੇਂ ਬੈਗਰਸ ਵੀ ਆਕੇ ਪ੍ਰਿੰਸ ਬਣਨਗੇ। ਹੁਣ ਤੁਸੀਂ ਬੱਚੇ ਹੀ ਜਾਣਦੇ ਹੋ ਉਹੀ ਸ਼੍ਰੀਕ੍ਰਿਸ਼ਨ ਜੋ ਸ੍ਵਰਗ ਦਾ ਪ੍ਰਿੰਸ ਸੀ ਉਹ ਫੇਰ ਬੈਗ਼ਰ ਟੁ ਪ੍ਰਿੰਸ ਬਣਨਗੇ। ਇਹ ਬੇਗ਼ਰ ਸੀ ਨਾ। ਥੋੜ੍ਹਾ - ਬਹੁਤ ਕਮਾਇਆ - ਉਹ ਵੀ ਤੁਸੀਂ ਬੱਚਿਆਂ ਦੇ ਲਈ। ਨਹੀਂ ਤਾਂ ਤੁਹਾਡੀ ਸੰਭਾਲ ਕਿਵੇਂ ਹੋਵੇ? ਇਹ ਸਭ ਗੱਲਾਂ ਸ਼ਾਸਤ੍ਰਾਂ ਵਿੱਚ ਥੋੜ੍ਹੇ ਹੀ ਹਨ। ਸ਼ਿਵਬਾਬਾ ਹੀ ਆਕੇ ਦੱਸਦੇ ਹਨ। ਬਰੋਬਰ ਇਹ ਪਿੰਡ ਦਾ ਛੋਰਾ ਸੀ। ਨਾਮ ਕੋਈ ਸ਼੍ਰੀਕ੍ਰਿਸ਼ਨ ਨਹੀਂ ਸੀ। ਇਹ ਆਤਮਾ ਦੀ ਗੱਲ ਹੈ ਇਸਲਈ ਮਨੁੱਖ ਮੂੰਝੇ ਹੋਏ ਹਨ। ਤਾਂ ਬਾਬਾ ਨੇ ਸਮਝਾਇਆ ਸ਼ਿਵਜਯੰਤੀ ਤੇ ਹਰ ਇੱਕ ਘਰ - ਘਰ ਵਿੱਚ ਚਿੱਤਰਾਂ ਤੇ ਸਰਵਿਸ ਕਰੋ। ਲਿਖ ਦਵੋ ਕਿ ਬੇਹੱਦ ਦੇ ਬਾਪ ਤੋਂ 21 ਜਨਮਾਂ ਦੇ ਲਈ ਸ੍ਵਰਗ ਦੀ ਬਾਦਸ਼ਾਹੀ ਸੈਕਿੰਡ ਵਿੱਚ ਕਿਵੇਂ ਮਿਲਦੀ ਹੈ, ਸੋ ਆਕੇ ਸਮਝੋ। ਜਿਵੇਂ ਦੀਵਾਲੀ ਤੇ ਮਨੁੱਖ ਬਹੁਤ ਦੁਕਾਨ ਕੱਢ ਬੈਠਦੇ ਹਨ, ਤੁਹਾਨੂੰ ਫੇਰ ਅਵਿਨਾਸ਼ੀ ਗਿਆਨ ਰਤਨਾਂ ਦਾ ਦੁਕਾਨ ਕੱਢ ਬੈਠਣਾ ਹੈ। ਤੁਹਾਡਾ ਕਿੰਨਾ ਚੰਗਾ ਸਜਾਇਆ ਹੋਇਆ ਦੁਕਾਨ ਹੋਵੇਗਾ। ਮਨੁੱਖ ਦੀਵਾਲੀ ਤੇ ਕਰਦੇ ਹਨ, ਤੁਸੀਂ ਫ਼ੇਰ ਸ਼ਿਵਜਯੰਤੀ ਤੇ ਕਰੋ। ਜੋ ਸ਼ਿਵਬਾਬਾ ਸਭਦੇ ਦੀਪ ਜਗਾਉਂਦੇ ਹਨ, ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਉਹ ਤਾਂ ਲਕਸ਼ਮੀ ਤੋਂ ਵਿਨਾਸ਼ੀ ਧਨ ਮੰਗਦੇ ਹਨ ਅਤੇ ਇੱਥੇ ਜਗਤ ਅੰਬਾ ਤੋਂ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ। ਇਹ ਰਾਜ਼ ਬਾਪ ਸਮਝਾਉਂਦੇ ਹਨ। ਬਾਬਾ ਕੋਈ ਸ਼ਾਸਤ੍ਰ ਥੋੜ੍ਹੇਹੀ ਚੁੱਕਦੇ ਹਨ। ਬਾਪ ਕਹਿੰਦੇ ਹਨ ਮੈਂ ਨਾਲੇਜ਼ਫੁੱਲ ਹਾਂ ਨਾ। ਇਹ ਜਾਣਦੇ ਹਨ, ਫਲਾਣੇ - ਫਲਾਣੇ ਬੱਚੇ ਸਰਵਿਸ ਬਹੁਤ ਚੰਗੀ ਕਰਦੇ ਹਨ ਇਸਲਈ ਯਾਦ ਪੈਂਦੀ ਹੈ। ਬਾਕੀ ਇਵੇਂ ਨਹੀਂ ਕਿ ਇੱਕ - ਇੱਕ ਦੇ ਅੰਦਰ ਨੂੰ ਬੈਠ ਜਾਣਦਾ ਹਾਂ। ਹਾਂ, ਕਿਸੇ ਵਕਤ ਪਤਾ ਪੈ ਜਾਂਦਾ ਹੈ - ਇਹ ਪਤਿਤ ਹੈ, ਸ਼ੱਕ ਪੈਂਦਾ ਹੈ। ਉਨ੍ਹਾਂ ਦੀ ਸ਼ਕਲ ਹੀ ਮਾਯੂਸ ਹੋ ਜਾਂਦੀ ਹੈ ਤਾਂ ਉਪਰ ਤੋਂ ਬਾਬਾ ਵੀ ਕਹਿਲਾ ਭੇਜਦਾ ਹੈ, ਇੰਨਾ ਨੂੰ ਪੁੱਛੋ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਜੋ ਕਿਸੇ - ਕਿਸੇ ਦੇ ਲਈ ਦੱਸਦੇ ਹਨ, ਬਾਕੀ ਇਵੇਂ ਨਹੀਂ ਸਭਦੇ ਲਈ ਦੱਸਣਗੇ। ਇਵੇਂ ਤਾਂ ਢੇਰ ਹਨ, ਕਾਲਾ ਮੂੰਹ ਕਰਦੇ ਹਨ। ਜੋ ਕਰਣਗੇ ਸੋ ਆਪਣਾ ਹੀ ਨੁਕਸਾਨ ਕਰਣਗੇ। ਸੱਚ ਦੱਸਣ ਨਾਲ ਕੁਝ ਫ਼ਾਇਦਾ ਹੋਵੇਗਾ, ਨਹੀਂ ਦੱਸਣ ਨਾਲ ਹੋਰ ਹੀ ਨੁਕਸਾਨ ਕਰਣਗੇ। ਸਮਝਣਾ ਚਾਹੀਦਾ ਬਾਬਾ ਸਾਨੂੰ ਗੋਰਾ ਬਣਾਉਣ ਆਏ ਹਨ ਅਤੇ ਅਸੀਂ ਫੇਰ ਕਾਲਾ ਮੂੰਹ ਕਰ ਲੈਂਦੇ ਹਾਂ। ਇਹ ਹੈ ਹੀ ਕੰਡਿਆਂ ਦੀ ਦੁਨੀਆਂ। ਹਿਊਮਨ ਕੰਡੇ ਹਨ। ਸਤਿਯੁਗ ਨੂੰ ਕਿਹਾ ਜਾਂਦਾ ਹੈ ਗਾਰਡਨ ਆਫ਼ ਅੱਲ੍ਹਾ ਅਤੇ ਇਹ ਹੈ ਫਾਰੇਸਟ ਇਸਲਈ ਬਾਪ ਕਹਿੰਦੇ ਹਨ ਜਦੋ - ਜਦੋ ਧਰਮ ਦੀ ਗਲਾਣੀ ਹੁੰਦੀ ਹੈ, ਉਦੋਂ ਮੈਂ ਆਉਂਦਾ ਹਾਂ। ਫ਼ਸਟ ਨੰਬਰ ਸ਼੍ਰੀਕ੍ਰਿਸ਼ਨ ਵੇਖੋ ਫੇਰ 84 ਜਨਮਾਂ ਦੇ ਬਾਦ ਕਿਵੇਂ ਬਣ ਜਾਂਦਾ ਹੈ। ਹੁਣ ਸਭ ਹਨ ਤਮੋਪ੍ਰਧਾਨ। ਆਪਸ ਵਿੱਚ ਲੜ੍ਹਦੇ ਰਹਿੰਦੇ ਹਨ। ਇਹ ਸਭ ਡਰਾਮਾ ਵਿੱਚ ਹੈ। ਫੇਰ ਸ੍ਵਰਗ ਵਿੱਚ ਇਹ ਕੁਝ ਨਹੀਂ ਹੋਵੇਗਾ। ਪੁਆਇਂਟਸ ਤਾਂ ਢੇਰ ਦੀ ਢੇਰ ਹਨ, ਨੋਟ ਕਰਨੀ ਚਾਹੀਦੀ। ਜਿਵੇਂ ਬੈਰਿਸਟਰ ਲੋਕੀ ਵੀ ਪੁਆਇੰਟਸ ਦੀ ਬੁੱਕ ਰੱਖਦੇ ਹੈ ਨਾ। ਡਾਕ੍ਟਰ ਲੋਕੀ ਵੀ ਕਿਤਾਬ ਰੱਖਦੇ ਹਨ, ਉਸ ਵਿੱਚ ਵੇਖਕੇ ਦਵਾਈ ਦਿੰਦੇ ਹਨ। ਤਾਂ ਬੱਚਿਆਂ ਨੂੰ ਕਿੰਨਾ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ, ਸਰਵਿਸ ਕਰਨੀ ਚਾਹੀਦੀ। ਬਾਬਾ ਨੇ ਨੰਬਰਵਨ ਮੰਤਰ ਦਿੱਤਾ ਹੈ ਮਨਮਨਾਭਵ। ਬਾਪ ਅਤੇ ਵਰਸੇ ਨੂੰ ਯਾਦ ਕਰੋ ਤਾਂ ਸ੍ਵਰਗ ਦੇ ਮਾਲਿਕ ਬਣ ਜਾਵੋਗੇ। ਸ਼ਿਵ ਜਯੰਤੀ ਮਨਾਉਂਦੇ ਹਨ। ਪਰ ਸ਼ਿਵਬਾਬਾ ਨੇ ਕੀ ਕੀਤਾ? ਜ਼ਰੂਰ ਸ੍ਵਰਗ ਦਾ ਵਰਸਾ ਦਿੱਤਾ ਹੋਵੇਗਾ। ਉਸਨੂੰ 5 ਹਜ਼ਾਰ ਵਰ੍ਹੇ ਹੋਏ। ਸ੍ਵਰਗ ਤੋਂ ਨਰਕ, ਨਰਕ ਤੋਂ ਸ੍ਵਰਗ ਬਣੇਗਾ।

ਬਾਪ ਸਮਝਾਉਂਦੇ ਹਨ - ਬੱਚੇ, ਯੋਗਯੁਕਤ ਬਣੋ ਤਾਂ ਤੁਹਾਨੂੰ ਹਰ ਗੱਲ ਚੰਗੀ ਤਰ੍ਹਾਂ ਸਮਝ ਵਿੱਚ ਆਵੇਗੀ। ਪਰ ਯੋਗ ਠੀਕ ਨਹੀਂ ਹੈ, ਬਾਪ ਦੀ ਯਾਦ ਨਹੀਂ ਰਹਿੰਦੀ ਤਾਂ ਕੁਝ ਸਮਝ ਨਹੀਂ ਸਕਦੇ। ਵਿਕਰਮ ਵੀ ਵਿਨਾਸ਼ ਨਹੀਂ ਹੋ ਪਾਉਂਦੇ। ਯੋਗਯੁਕਤ ਨਾ ਹੋਣ ਨਾਲ ਇੰਨੀ ਸਦਗਤੀ ਵੀ ਨਹੀਂ ਹੁੰਦੀ ਹੈ, ਪਾਪ ਰਹਿ ਜਾਂਦੇ ਹਨ। ਫੇਰ ਪਦ ਵੀ ਘੱਟ ਹੋ ਜਾਂਦਾ ਹੈ। ਬਹੁਤ ਹਨ, ਯੋਗ ਕੁਝ ਵੀ ਨਹੀਂ ਹੈ, ਨਾਮ - ਰੂਪ ਵਿੱਚ ਫ਼ਸੇ ਰਹਿੰਦੇ ਹਨ, ਉਨ੍ਹਾਂ ਦੀ ਹੀ ਯਾਦ ਆਉਂਦੀ ਰਵੇਗੀ ਤਾਂ ਵਿਕਰਮ ਵਿਨਾਸ਼ ਕਿਵੇਂ ਹੋਣਗੇ? ਬਾਪ ਕਹਿੰਦੇ ਹਨ ਦੇਹੀ - ਅਭਿਮਾਨੀ ਬਣੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼ਿਵ ਜਯੰਤੀ ਤੇ ਅਵਿਨਾਸ਼ੀ ਗਿਆਨ ਰਤਨਾਂ ਦੀ ਦੁਕਾਨ ਕੱਡ ਸੇਵਾ ਕਰਨੀ ਹੈ। ਘਰ - ਘਰ ਵਿੱਚ ਰੋਸ਼ਨੀ ਕਰ ਸਭਨੂੰ ਬਾਪ ਦਾ ਪਰਿਚੈ ਦੇਣਾ ਹੈ।

2. ਸੱਚੇ ਬਾਪ ਨਾਲ ਸੱਚੇ ਹੋਕੇ ਰਹਿਣਾ ਹੈ, ਕੋਈ ਵੀ ਵਿਕਰਮ ਕਰਕੇ ਲੁਕਾਉਣਾ ਨਹੀਂ ਹੈ। ਇਵੇਂ ਯੋਗਯੁਕਤ ਬਣਨਾ ਹੈ, ਜੋ ਕੋਈ ਵੀ ਪਾਪ ਰਹਿ ਨਾ ਜਾਵੇ। ਕਿਸੀ ਦੇ ਵੀ ਨਾਮ - ਰੂਪ ਵਿੱਚ ਨਹੀਂ ਫਸਣਾ ਹੈ।

ਵਰਦਾਨ:-
ਮੇਂਪਨ ਦੇ ਭਾਵ ਨੂੰ ਮਿਟਾਉਣ ਵਾਲੇ ਬ੍ਰਹਮਾ ਬਾਪ ਸਮਾਨ ਸ੍ਰੇਸ਼ਠ ਤਿਆਗੀ ਭਵ।

ਸੰਬੰਧ ਦਾ ਤਿਆਗ, ਵੈਭਵਾਂ ਦਾ ਤਿਆਗ ਕੋਈ ਵੱਡੀ ਗੱਲ ਨਹੀਂ ਹੈ ਲੇਕਿਨ ਹਰ ਕੰਮ ਵਿਚ ਸੰਕਲਪ ਵਿਚ ਵੀ ਹੋਰਾਂ ਨੂੰ ਅੱਗੇ ਰੱਖਣ ਦੀ ਭਾਵਨਾ ਰੱਖਣਾ ਮਤਲਬ ਆਪਣੇਪਣ ਨੂੰ ਮਿਟਾ ਦੇਣਾ। ਪਹਿਲੇ ਤੁਸੀ ਕਰਨਾ- ਇਹ ਹੈ ਸ੍ਰੇਸ਼ਠ ਤਿਆਗ। ਇਸ ਨੂੰ ਜੀ ਕਿਹਾ ਜਾਂਦਾ ਹੈ ਖੁਦ ਦੇ ਭਾਨ ਨੂੰ ਮਿਟਾ ਦੇਣਾ। ਜਿਵੇਂ ਬ੍ਰਹਮਾ ਬਾਪ ਨੇ ਸਦਾ ਬੱਚਿਆਂ ਨੂੰ ਅੱਗੇ ਰੱਖਿਆ। "ਮੈਂ ਅੱਗੇ ਰਹਾਂ" ਇਸ ਵਿਚ ਵੀ ਸਦਾ ਤਿਆਗੀ ਰਹੇ। ਇਸੀ ਤਿਆਗ ਦੇ ਕਾਰਣ ਸਭ ਤੋਂ ਅੱਗੇ ਮਤਲਬ ਨੰਬਰਵਨ ਵਿਚ ਜਾਂ ਦਾ ਫਲ ਮਿਲਿਆ ਤਾਂ ਫਾਲੋ ਫਾਦਰ।

ਸਲੋਗਨ:-
ਫਟ ਨਾਲ ਕਿਸੇ ਦਾ ਨੁਕਸ ਕੱਢ ਦੇਣਾ ਇਹ ਵੀ ਦੁੱਖ ਦੇਣਾ ਹੈ।ਆਪਣੀ ਸ਼ਕਤੀਸ਼ਾਲੀ ਮਨਸਾ ਦ੍ਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ।ਜਿਵੇਂ ਉੱਚੀ ਟਾਵਰ ਤੋਂ ਸਾਕਾਸ਼ ਦਿੰਦੇ hn- ਲਾਈਟ , ਮਾਇਟ ਫੈਲਾਉਂਦੇ ਹਨ। ਇਵੇਂ ਤੁਸੀ ਬੱਚੇ ਵੀ ਆਪਣੀ ਉੱਚੀ ਸਥਿਤੀ, ਉੱਚੇ ਸਥਾਨ ਤੇ ਬੈਠ ਘਟ ਤੋਂ ਘਟ ਚਾਰ ਘੰਟੇ ਵਿਸ਼ਵ ਨੂੰ ਲਾਈਟ ਅਤੇ ਮਾਈਟ ਦਵੋ। ਜਿਵੇਂ ਸੂਰਜ ਵੀ ਵਿਸ਼ਵ ਨੂੰ ਰੌਸ਼ਨੀ ਤਾਂ ਦੇ ਸਕਦਾ ਹੈ ਜਦ ਉੱਚਾ ਹੈ। ਤਾਂ ਸਾਕਾਰ ਸ੍ਰਿਸ਼ਟੀ ਨੂੰ ਸਾਕਾਸ਼ ਦੇਣ ਦੇ ਲਈ ਉੱਚੇ ਸਥਾਨ ਨਿਵਾਸੀ ਬਣੋ।