02.01.26 Punjabi Morning Murli Om Shanti BapDada Madhuban
ਮਿੱਠੇ ਬੱਚੇ:- " ਮਿੱਠੇ
ਬੱਚੇ :- ਤੁਹਾਨੂੰ ਆਪਸ ਵਿੱਚ ਬਹੁਤ - ਬਹੁਤ ਰੂਹਾਨੀ ਸਨੇਹ ਵਿੱਚ ਰਹਿਣਾ ਹੈ , ਕਦੀ ਵੀ ਮਤਭੇਦ
ਵਿੱਚ ਨਹੀਂ ਆਉਣਾ ਹੈ ”
ਪ੍ਰਸ਼ਨ:-
ਹਰ ਇਕ ਬ੍ਰਾਹਮਣ
ਬੱਚੇ ਨੂੰ ਆਪਣੀ ਦਿਲ ਤੋਂ ਕਿਹੜੀ ਗੱਲ ਪੁੱਛਣੀ ਚਾਹੀਦੀ ਹੈ?
ਉੱਤਰ:-
ਆਪਣੇ ਦਿਲ ਤੋਂ
ਪੁਛੋ -1. ਮੈਂ ਈਸ਼ਵਰ ਦੇ ਦਿਲ ਤੇ ਚੜ੍ਹਿਆ ਹੋਇਆ ਹਾਂ! 2- ਮੇਰੇ ਵਿੱਚ ਦੈਵੀ ਗੁਣਾਂ ਦੀ ਧਾਰਨਾ
ਕਿਥੋਂ ਤੱਕ ਹੈ? 3- ਮੈਂ ਬ੍ਰਾਹਮਣ ਈਸ਼ਵਰੀ ਸਰਵਿਸ ਵਿੱਚ ਅੜਚਨ ਤੇ ਨਹੀਂ ਪਾਉਦਾ! 4 ਸਦਾ ਸ਼ੀਰਖੰਡ
ਰਹਿੰਦਾ ਹਾਂ! ਸਾਡੀ ਆਪਸ ਵਿੱਚ ਇੱਕਮਤ ਹੈ? 5. ਮੈਂ ਸਦਾ ਸ਼੍ਰੀਮਤ ਦਾ ਪਾਲਣ ਕਰਦਾ ਹਾਂ?
ਗੀਤ:-
ਭੋਲੇਨਾਥ ਸੇ
ਨਿਰਾਲਾ …
ਓਮ ਸ਼ਾਂਤੀ
ਤੁਸੀਂ ਬੱਚੇ ਹੋ ਈਸ਼ਵਰੀ ਸੰਪ੍ਰਦਾਈ। ਅਗੇ ਸੀ ਆਸੁਰੀ ਸੰਪ੍ਰਦਾਈ। ਆਸੁਰੀ ਸੰਪ੍ਰਦਾਈ। ਆਸੁਰੀ
ਸੰਪ੍ਰਦਾਈ ਨੂੰ ਇਹ ਪਤਾ ਨਹੀਂ ਹੈ ਕਿ ਭੋਲਾਨਾਥ ਕਿਸ ਨੂੰ ਕਿਹਾ ਜਾਂਦਾ ਹੈ। ਇਹ ਵੀ ਨਹੀਂ ਜਾਣਦੇ
ਕਿ ਸ਼ਿਵ ਸ਼ੰਕਰ ਵੱਖ - ਵੱਖ ਹਨ। ਉਹ ਸ਼ੰਕਰ ਦੇਵਤਾ ਹੈ, ਸ਼ਿਵ ਬਾਪ ਹੈ। ਕੁਝ ਵੀ ਨਹੀਂ ਜਾਣਦੇ ਹਨ।
ਹੁਣ ਤੁਸੀਂ ਹੋ ਇਸ਼ਵਰੀ ਸੰਪ੍ਰਦਾਈ ਮਤਲਬ ਈਸ੍ਵਰੀ ਫੈਮਿਲੀ। ਉਹ ਹੈ ਆਸੁਰੀ ਫੈਮਿਲੀ ਰਾਵਣ ਦੀ। ਕਿੰਨਾ
ਫ਼ਰਕ ਹੈ। ਹਾਲੇ ਤੁਸੀਂ ਈਸ਼ਵਰੀ ਫੈਮਿਲੀ ਵਿੱਚ ਈਸ਼ਵਰ ਦਵਾਰਾ ਸਿੱਖ ਰਹੇ ਹੋ ਕਿ ਇੱਕ ਦੋ ਵਿੱਚ ਰੂਹਾਨੀ
ਪਿਆਰ ਕਿਵੇਂ ਦਾ ਹੋਣਾ ਚਾਹੀਦਾ ਹੈ। ਇੱਕ ਦੋ ਵਿੱਚ ਬ੍ਰਾਹਮਣ ਕੁਲ ਵਿੱਚ ਇਹ ਰੂਹਾਨੀ ਪਿਆਰ ਇਥੋਂ
ਹੀ ਭਰਨਾ ਹੈ। ਜਿਨ੍ਹਾਂ ਦਾ ਪਿਆਰ ਨਹੀਂ ਹੋਵੇਗਾ ਤਾਂ ਪੂਰਾ ਪਦਵੀ ਵੀ ਨਹੀਂ ਪਾਉਣਗੇ। ਉੱਥੇ ਹੈ ਹੀ
ਇੱਕ ਧਰਮ, ਇੱਕ ਰਾਜ। ਆਪਸ ਵਿੱਚ ਕੋਈ ਝਗੜਾ ਨਹੀਂ ਹੁੰਦਾ। ਇੱਥੇ ਤਾਂ ਰਾਜਾਈ ਹੈ ਨਹੀਂ। ਬ੍ਰਾਹਮਣਾਂ
ਵਿੱਚ ਦੇਹ - ਅਭਿਮਾਨ ਹੋਣ ਕਾਰਨ ਮਤਭੇਦ ਵਿੱਚ ਆ ਜਾਂਦੇ ਹਨ। ਇਵੇਂ ਮਤਭੇਦ ਵਿੱਚ ਆਉਣ ਵਾਲੇ ਸਜਾਏ
ਖਾਕੇ ਫਿਰ ਪਾਸ ਹੋਣਗੇ। ਫਿਰ ਉੱਥੇ ਇੱਕ ਧਰਮ ਵਿੱਚ ਰਹਿੰਦੇ ਹਨ ਤਾਂ ਉੱਥੇ ਸ਼ਾਂਤੀ ਰਹਿੰਦੀ ਹੈ।
ਹੁਣ ਉਸ ਵਲ ਹੈ ਆਸੁਰੀ ਸੰਪ੍ਰਦਾਈ ਅਤੇ ਆਸੁਰੀ ਫੈਮਿਲੀ -ਟਾਈਪ।ਇੱਥੇ ਹੈ ਈਸ਼ਵਰੀ ਫੈਮਿਲੀ ਟਾਈਪ।
ਭਵਿੱਖ ਦੇ ਲਈ ਦੈਵੀਗੁਣ ਧਾਰਨ ਕਰ ਰਹੇ ਹਨ। ਬਾਪ ਸਰਵਗੁਣ ਸੰਪੰਨ ਬਣਾਉਂਦੇ ਹਨ। ਸਭ ਤੇ ਨਹੀਂ ਬਣਦੇ
ਹਨ। ਜੋ ਸ੍ਰੀ ਮਤ ਤੇ ਚੱਲਦੇ ਹਨ ਉਹੀ ਵਿਜੇਈ ਮਾਲਾ ਦਾ ਦਾਣਾ ਬਣਦੇ ਹਨ। ਜੋ ਨਹੀਂ ਬਣਨਗੇ ਉਹ ਪ੍ਰਜਾ
ਵਿੱਚ ਆ ਜਾਂਦੇ ਹਨ। ਉੱਥੇ ਤਾਂ ਡੀਟੀ ਗੋਵਰਨਮੈਂਟ ਹੈ। 100 ਪ੍ਰੇਸੇੰਟ ਪਿਉਰਿਟੀ, ਪੀਸ,
ਪਰੋਸਪੈਰਿਟੀ ਰਹਿੰਦੀ ਹੈ। ਇਸ ਬ੍ਰਾਹਮਣ ਕੁਲ ਵਿੱਚ ਹੁਣ ਦੈਵੀਗੁਣ ਧਾਰਨ ਕਰਨੇ ਹਨ। ਕੋਈ ਚੰਗੀ
ਤਰ੍ਹਾਂ ਧਾਰਨ ਕਰਦੇ, ਦੂਸਰੇ ਨੂੰ ਕਰਾਉਦੇ ਹਨ। ਈਸ਼ਵਰੀ ਕੁਲ ਦਾ ਆਪਸ ਵਿੱਚ ਰੂਹਾਨੀ ਸਨੇਹ ਵੀ ਉਦੋਂ
ਹੋਵੇਗਾ ਜਦੋਂ ਦੇਹੀ - ਅਭਿਮਾਨੀ ਹੋਣਗੇ, ਇਸਲਈ ਪੁਰਸ਼ਾਰਥ ਕਰਦੇ ਰਹਿੰਦੇ ਹਨ। ਅੰਤ ਵਿੱਚ ਵੀ ਸਭਦੀ
ਅਵਸਥਾ ਇਕਰਸ, ਇੱਕ ਵਰਗੀ ਤਾਂ ਨਹੀਂ ਹੋ ਸਕਦੀ ਹੈ। ਫਿਰ ਸਜਾਵਾਂ ਖਾਕੇ ਪਦ ਪ੍ਰਸ਼ਟ ਹੋ ਪੈਣਗੇ। ਘੱਟ
ਪਦਵੀ ਪਾ ਲੈਣਗੇ। ਬ੍ਰਾਹਮਣਾਂ ਵਿੱਚ ਵੀ ਜੇਕਰ ਕੋਈ ਆਪਸ ਵਿੱਚ ਸ਼ੀਰਖੰਡ ਹੋਕੇ ਨਹੀਂ ਰਹਿੰਦੇ ਹਨ,
ਆਪਸ ਵਿੱਚ ਲੂਣਪਾਣੀ ਹੋ ਰਹਿੰਦੇ ਹਨ, ਦੈਵੀਗੁਣ ਧਾਰਨ ਨਹੀਂ ਕਰਦੇ ਹਨ ਤਾਂ ਉੱਚ ਪਦਵੀ ਕਿਵੇ ਪਾ
ਸਕਣਗੇ। ਲੂਣਪਾਣੀ ਹੋਣ ਦੇ ਕਾਰਨ ਕਿੱਥੇ ਈਸ਼ਵਰੀ ਸਰਵਿਸ ਵਿੱਚ ਵੀ ਬਾਧਾ ਪਾਉਂਦੇ ਹਨ। ਜਿਸਦਾ ਨਤੀਜ਼ਾ
ਕੀ ਹੁੰਦਾ ਹੈ ਉਹ ਐਨਾ ਉੱਚ ਪਦਵੀ ਨਹੀਂ ਪਾ ਸਕਦੇ। ਇੱਕ ਵੱਲ ਪੁਰਸ਼ਾਰਥ ਕਰਦੇ ਹਨ ਸ਼ੀਰਖੰਡ ਹੋਣ ਦਾ।
ਦੂਸਰੇ ਵਲ ਮਾਇਆ ਲੂਣਪਾਣੀ ਬਣਾ ਦਿੰਦੀ ਹੈ, ਜਿਸ ਕਾਰਨ ਸਰਵਿਸ ਬਦਲੇ ਡਿਸਸਰਵਿਸ ਕਰਦੇ ਹਨ। ਬਾਪ
ਬੈਠ ਸਮਝਾਉਂਦੇ ਹਨ ਤੁਸੀਂ ਹੋ ਈਸ਼ਵਰੀ ਫੈਮਿਲੀ। ਈਸ਼ਵਰ ਦੇ ਨਾਲ ਵੀ ਰਹਿੰਦੇ ਵੀ ਹੋ। ਕਈ ਨਾਲ ਰਹਿੰਦੇ
ਹਨ, ਕੋਈ ਦੂਸਰੇ -ਦੂਸਰੇ ਗਾਂਵ ਵਿੱਚ ਰਹਿੰਦੇ ਹਨ ਪਰ ਹੋ ਤਾਂ ਇਕੱਠੇ ਨਾ। ਬਾਪ ਵੀ ਭਾਰਤ ਵਿੱਚ
ਆਉਂਦੇ ਹਨ। ਮਨੁੱਖ ਇਹ ਨਹੀਂ ਜਾਣਦੇ, ਸ਼ਿਵਬਾਬਾ ਕਦੋਂ ਆਉਂਦੇ ਹਨ, ਕੀ ਆਕੇ ਕਰਦੇ ਹਨ? ਤੁਹਾਨੂੰ
ਬਾਪ ਦਵਾਰਾ ਹੁਣ ਪਰਿਚੇ ਮਿਲਿਆ ਹੈ। ਰਚਤਾ ਅਤੇ ਰਚਨਾ ਦੇ ਆਦਿ -ਮੱਧ -ਅੰਤ ਨੂੰ ਹੁਣ ਤੁਸੀਂ ਜਾਣਦੇ
ਹੋ। ਦੁਨੀਆਂ ਨੂੰ ਪਤਾ ਨਹੀਂ ਹੈ ਕਿ ਇਹ ਚੱਕਰ ਕਿਵੇਂ ਫ਼ਿਰਦਾ ਹੈ, ਹੁਣ ਕਿਹੜਾ ਸਮੇਂ ਹੈ, ਬਿਲਕੁਲ
ਘੋਰ ਹਨ੍ਹੇਰੇ ਵਿੱਚ ਹਨ।
ਤੁਸੀਂ ਬੱਚਿਆਂ ਨੂੰ ਰਚਤਾ
ਬਾਪ ਨੇ ਆਕੇ ਸਾਰਾ ਸਮਾਚਾਰ ਸੁਣਾਇਆ ਹੈ। ਨਾਲ -ਨਾਲ ਸਮਝਾਉਦੇ ਹਨ ਕਿ ਹੇ ਸਾਲੀਗ੍ਰਾਮੋਂ ਮੈਨੂੰ
ਯਾਦ ਕਰੋ। ਇਹ ਸ਼ਿਵਬਾਬਾ ਕਹਿੰਦੇ ਹਨ ਆਪਣੇ ਬੱਚਿਆਂ ਨੂੰ। ਤੁਸੀਂ ਪਾਵਨ ਬਣਨਾ ਚਾਹੁੰਦੇ ਹੋ ਨਾ।
ਪੁਕਾਰਦੇ ਆਏ ਹੋ। ਹੁਣ ਮੈਂ ਆਇਆ ਹਾਂ। ਸ਼ਿਵਬਾਬਾ ਆਉਂਦੇ ਹੀ ਹਨ - ਭਾਰਤ ਨੂੰ ਫਿਰ ਤੋਂ ਸ਼ਿਵਾਲਾ
ਬਣਾਉਣ, ਰਾਵਣ ਨੇ ਫਿਰ ਤੋਂ ਵੇਸ਼ਾਲਾ ਬਣਾਇਆ ਹੈ। ਖੁਦ ਹੀ ਗਾਉਦੇ ਹਨ ਅਸੀਂ ਪਤਿਤ ਵਿਸ਼ਸ਼ ਹਾਂ। ਭਾਰਤ
ਸਤਿਯੁਗ ਵਿੱਚ ਸੰਪੂਰਨ ਨਿਰਵਿਕਾਰੀ ਸੀ। ਨਿਰਵਿਕਾਰੀ ਦੇਵਤਾਵਾਂ ਨੂੰ ਵਿਕਰੀ ਮਨੁੱਖ ਪੂਜਦੇ ਹਨ।
ਫਿਰ ਨਿਰਵਿਕਾਰੀ ਹੀ ਵਿਕਾਰੀ ਬਣਦੇ ਹਨ। ਇਹ ਕਿਸਨੂੰ ਪਤਾ ਨਹੀਂ ਹੈ। ਪੂਜਯ ਤਾਂ ਨਿਰਵਿਕਾਰੀ ਸੀ
ਫਿਰ ਪੁਜਾਰੀ ਵਿਕਾਰੀ ਬਣੇ ਹਨ ਉਦੋ ਤਾਂ ਬੁਲਾਉਂਦੇ ਹਨ ਹੇ ਪਤਿਤ -ਪਾਵਨ ਆਓ, ਆਕੇ ਨਿਰਵਿਕਾਰੀ
ਬਣਾਓ। ਬਾਪ ਕਹਿੰਦੇ ਹਨ ਇਹ ਅੰਤਿਮ ਜਨਮ ਤੁਸੀਂ ਪਵਿੱਤਰ ਬਣੋ। ਮਾਮੇਕਮ ਯਾਦ ਕਰੋ ਤਾਂ ਤੁਹਾਡੇ ਪਾਪ
ਕਟ ਜਾਣਗੇ ਅਤੇ ਤੁਸੀਂ ਤਮੋਂਪ੍ਰਧਾਨ ਤੋਂ ਸਤੋਪ੍ਰਧਾਨ ਦੇਵਤਾ ਬਣ ਜਾਓਗੇ ਫਿਰ ਚੰਦਰਵੰਸ਼ੀ ਸ਼ਤ੍ਰੀਯ
ਫੈਮਿਲੀ - ਟਾਈਪ ਵਿੱਚ ਆਉਣਗੇ। ਇਸ ਮੈਂ ਹੋ ਈਸ਼ਵਰੀ ਫੈਮਿਲੀ - ਟਾਈਪ ਫਿਰ ਦੈਵੀ ਫੈਮਿਲੀ ਵਿੱਚ 21
ਰਹਿਣਗੇ। ਇਸ ਈਸ਼ਵਰੀ ਫੈਮਿਲੀ ਵਿੱਚ ਤੁਸੀਂ ਅੰਤਿਮ ਜਨਮ ਪਾਸ ਕਰਦੇ ਹੋ। ਇਸਵਿੱਚ ਤੁਹਾਨੂੰ ਸੰਪੂਰਨ
ਪੁਰਸ਼ਾਰਥ ਕਰ ਫਿਰ ਸਰਵਗੁਣ ਸੰਪਨ ਬਣਨਾ ਹੈ। ਤੁਸੀਂ ਪੂਜਯ ਸੀ - ਬਰੋਬਰ ਰਾਜ ਕਰਦੇ ਸੀ ਫਿਰ ਪੁਜਾਰੀ
ਬਣੇ ਹੋ। ਇਹ ਸਮਝਣਾ ਪਵੇ ਨਾ। ਭਗਵਾਨ ਹੈ ਬਾਪ। ਅਸੀਂ ਉਹਨਾਂ ਦੇ ਬੱਚੇ ਹਾਂ ਤਾਂ ਫੈਮਿਲੀ ਹੋਈ ਨਾ।
ਗਾਉਦੇ ਵੀ ਹਨ ਤੁਸੀਂ ਮਾਤਾ ਪਿਤਾ ਅਸੀਂ ਬਾਲਕ ਤੇਰੇ …ਤਾਂ ਫੈਮਿਲੀ ਠਹਿਰੇ ਨਾ। ਹੁਣ ਬਾਪ ਕੋਲੋਂ
ਸੁਖ ਘਨ੍ਹੇਰੇ ਮਿਲਦੇ ਹਨ। ਬਾਪ ਕਹਿੰਦੇ ਹਨ ਤੁਸੀਂ ਸਾਡੀ ਫੈਮਿਲੀ ਬੇਸ਼ਕ ਹੋ। ਪਰ ਡਰਾਮਾ ਪਲੈਨ
ਅਨੁਸਾਰ ਰਾਵਣ ਰਾਜ ਵਿੱਚ ਆਉਣ ਦੇ ਬਾਦ ਫਿਰ ਤੁਸੀਂ ਦੁੱਖ ਵਿੱਚ ਆਉਦੇ ਹੋ ਤਾਂ ਪੁਕਾਰਦੇ ਹੋ। ਇਸ
ਸਮੇਂ ਤੁਸੀਂ ਏਕੁਰੇਟ ਫੈਮਿਲੀ ਹੋ। ਫਿਰ ਤੁਹਨੂੰ 21 ਜਨਮ ਦੇ ਲਈ ਵਰਸਾ ਦਿੰਦਾ ਹਾਂ। ਇਹ ਵਰਸਾ ਫਿਰ
21 ਜਨਮ ਕਾਇਮ ਰਹੇਗਾ। ਦੈਵੀ ਫੈਮਿਲੀ ਸਤਯੁਗ ਤ੍ਰੇਤਾ ਤਕ ਚਕਦੀ ਹੈ। ਫਿਰ ਰਾਵਣ ਰਾਜ ਹੋਣ ਨਾਲ
ਭੁੱਲ ਜਾਂਦੇ ਹਨ ਕਿ ਅਸੀਂ ਦੈਵੀ ਫੈਮਿਲੀ ਦੇ ਸੀ। ਵਾਮ ਮਾਰਗ ਵਿੱਚ ਜਾਣ ਨਾਲ ਆਸੁਰੀ ਫੈਮਿਲੀ ਹੋ
ਜਾਂਦੇ ਹਨ। 63 ਜਨਮ ਪੌੜੀ ਡਿੱਗਦੇ ਆਏ ਹੋ। ਇਹ ਸਾਰੀ ਨਾਲੇਜ਼ ਤੁਹਾਡੀ ਬੁੱਧੀ ਵਿੱਚ ਹੈ। ਕਿਸੇਨੂੰ
ਵੀ ਤੁਸੀਂ ਸਮਝਾ ਸਕਦੇ ਹੋ। ਅਸੂਲ ਤੁਸੀਂ ਦੇਵੀ ਦੇਵਤਾ ਧਰਮ ਦੇ ਹੋ। ਸਤਿਯੁਗ ਦੇ ਅਗੇ ਸੀ ਕਲਿਯੁਗ।
ਸੰਗਮ ਤੇ ਤੁਹਾਨੂੰ ਮਨੁੱਖ ਤੋਂ ਦੇਵਤਾ ਬਣਾਇਆ ਜਾਂਦਾ ਹੈ। ਵਿੱਚ ਹੈ ਇਹ ਸੰਗਮ। ਤੁਹਨੂੰ ਬ੍ਰਾਹਮਣ
ਤੋਂ ਫਿਰ ਦੈਵੀ ਧਰਮ ਵਿੱਚ ਲੈ ਆਉਦੇ ਹਨ। ਸਮਝਾਇਆ ਜਾਂਦਾ ਹੈ ਲਕਸ਼ਮੀ -ਨਾਰਾਇਣ ਨੇ ਇਹ ਰਾਜ ਕਿਵੇਂ
ਲਿਆ। ਉਹਨਾਂ ਤੋਂ ਪਹਿਲੇ ਆਸੁਰੀ ਰਾਜ ਸੀ ਫਿਰ ਦੈਵੀ ਰਾਜ ਕਦੋ ਅਤੇ ਕਿਵੇਂ ਸ਼ੁਰੂ ਹੋਇਆ। ਬਾਪ
ਕਹਿੰਦੇ ਹਨ ਕਲਪ - ਕਲਪ ਸੰਗਮ ਤੇ ਆਕੇ ਤੁਹਨੂੰ ਬ੍ਰਾਹਮਣ ਦੇਵਤਾ ਸ਼ਤ੍ਰੀਯ ਧਰਮ ਵਿੱਚ ਲੈ ਆਉਦੇ ਹਨ।
ਇਹ ਹੈ ਭਗਵਾਨ ਦੀ ਫੈਮਿਲੀ। ਸਭ ਕਹਿੰਦੇ ਹਨ ਗੋਡ ਫ਼ਾਦਰ। ਪਰ ਬਾਪ ਨੂੰ ਨਾ ਜਾਨਣ ਦੇ ਕਾਰਨ ਨਿਧਨ ਦੇ
ਬਣੇ ਗਏ ਹਨ ਇਸਲਈ ਬਾਪ ਆਉਂਦੇ ਹਨ ਘੋਰ ਹਨ੍ਹੇਰੇ ਨੂੰ ਸੋਝਰਰਾ ਕਰਨ। ਹੁਣ ਸਵਰਗ ਸਥਾਪਨ ਹੋ ਰਿਹਾ
ਹੈ। ਤੁਸੀਂ ਬੱਚੇ ਪੜ੍ਹ ਰਹੇ ਹੋ, ਦੈਵੀਗੁਣ ਧਾਰਨ ਕਰਨ ਜ਼ੁਰੂਰ ਦੈਵੀਵਿੱਚ ਰਾਜ ਦੀ ਜਯੰਤੀ ਹੋਈ
ਹੋਵੇਗੀ ਨਾ। ਹੇਵੀਂਨਲੀ ਗੋਡ ਫਾਦਰ ਹੇਵਿਨਲੀ ਦੀ ਸਥਾਪਨਾ ਕਰਨ ਹੇਵਿਨ ਵਿੱਚ ਨਹੀਂ ਆਉਣਗੇ। ਕਹਿੰਦੇ
ਹਨ ਮੈਂ ਹੇਲ ਅਤੇ ਹੇਵਿਨ ਦੇ ਵਿੱਚ ਸੰਗਮ ਤੇ ਆਉਂਦਾ ਹਾਂ। ਸ਼ਿਵਰਾਤਰੀ ਕਹਿੰਦੇ ਹਨ ਨਾ। ਤਾਂ ਰਾਤ
ਵਿੱਚ ਮੈਂ ਆਉਂਦਾ ਹਾਂ। ਇਹ ਤੁਸੀਂ ਬੱਚੇ ਸਮਝ ਸਕਦੇ ਹੋ। ਜੋ ਸਮਝਦੇ ਹਨ ਉਹ ਹੋਰਾਂ ਨੂੰ ਵੀ ਧਾਰਨ
ਕਰਾਉਂਦੇ ਹਨ। ਦਿਲ ਤੇ ਵੀ ਉਹ ਚੜ੍ਹਦੇ ਹਨ ਜੋ ਮਨਸਾ -ਵਾਚਾ - ਕਰਮਣਾ ਸਰਵਿਸ ਵਿੱਚ ਤੱਤਪਰ ਰਹਿੰਦੇ
ਹਨ। ਜਿਵੇਂ -ਜਿਵੇਂ ਦੀ ਸਰਵਿਸ ਓਨਾ ਦਿਲ ਤੇ ਚੜਦੇ ਹਨ। ਕਈ ਆਲਰਾਊਂਡਰ ਵਰਕਰਸ ਹੁੰਦੇ ਹਨ। ਸਭ ਕੰਮ
ਸਿੱਖਣਾ ਚਾਹੀਦਾ ਹੈ। ਖਾਣਾ ਪਕਾਉਣਾ, ਰੋਟੀ ਪਕਾਉਣਾ, ਭਾਂਡੇ ਮਾਜਣਾ …ਉਹ ਵੀ ਸਰਵਿਸ ਹੈ ਨਾ। ਬਾਪ
ਦੀ ਯਾਦ ਹੈ ਫਸਟ। ਉਹਨਾਂ ਯਾਦ ਵਿੱਚ ਨਾਲ ਹੈ ਵਿਕਰਮ ਵਿਨਾਸ਼ ਹੁੰਦੇ ਹਨ। ਇਥੇ ਦਾ ਵਰਸਾ ਮਿਲਿਆ ਹੋਏ
ਹੈ। ਉਥੇ ਸ੍ਰਵਗੁਣ ਸੰਪੰਨ ਰਹਿੰਦੇ ਹਨ। ਯਥਾ ਰਾਜਾ ਰਾਣੀ ਤਥਾ ਪ੍ਰਜਾ। ਦੁੱਖ ਦੀ ਗੱਲ ਨਹੀਂ ਹੁੰਦੀ।
ਇਸ ਸਮੇਂ ਸਭ ਨਰਕਵਾਸੀ ਹਨ। ਸਭਦੀ ਉਤਰਦੀ ਕਲਾ ਹੈ। ਫਿਰ ਹੁਣ ਚੜ੍ਹਦੀ ਕਲਾ ਹੋਵੇਗੀ ਬਾਪ ਸਭਨੂੰ
ਦੁੱਖ ਤੋਂ ਛੁਡਾਕੇ ਸੁਖ ਵਿੱਚ ਲੈ ਜਾਂਦੇ ਹਨ, ਇਸਲਈ ਬਾਪ ਨੂੰ ਲਿਬਰੇਟਰ ਕਿਹਾ ਜਾਂਦਾ ਹੈ। ਇੱਥੇ
ਤੁਹਾਨੂੰ ਨਸ਼ਾ ਰਹਿੰਦੇ ਹੈ ਅਸੀਂ ਬਾਪ ਕੋਲੋਂ ਵਰਸਾ ਲੈ ਰਹੇ ਹਾਂ, ਲਾਇਕ ਬਣ ਰਹੇ ਹਾਂ। ਲਾਇਕ ਤਾਂ
ਉਹਨਾਂ ਨੂੰ ਕਹਾਂਗੇ ਜੋ ਹੋਰਾਂ ਨੂੰ ਰਾਜਾਈ ਪਦਵੀ ਪਾਉਣ ਲਾਇਕ ਬਣਾਉਂਦੇ ਹਨ। ਇਹ ਵੀ ਬਾਬਾ ਨੇ
ਸਮਝਾਇਆ ਹੈ ਪੜ੍ਹਣ ਵਾਲੇ ਤਾਂ ਬਹੁਤ ਆਉਣਗੇ। ਇਵੇਂ ਨਹੀਂ ਕਿ ਸਭ 84 ਜਨਮ ਲੈਣਗੇ। ਜੋ ਥੋੜ੍ਹਾ
ਪੜ੍ਹਨਗੇ ਉਹ ਦੇਰੀ ਨਾਲ ਆਉਣਗੇ, ਤਾਂ ਜਨਮ ਵੀ ਘੱਟ ਹੋਣਗੇ ਨਾ। ਕੋਈ 80, ਕਿਸੇ 82, ਕੌਣ ਜਲਦੀ
ਆਉਦੇ, ਕੌਣ ਪਿੱਛੇ ਆਉਂਦੇ …ਸਾਰਾ ਮਦਾਰ ਪੜ੍ਹਾਈ ਤੇ ਹੈ। ਸਾਧਾਰਨ ਪ੍ਰਜਾ ਪਿੱਛੇ ਆਏਗੀ। ਉਹਨਾਂ ਦੇ
84 ਜਨਮ ਹੋ ਨਾ ਸਕੇ। ਪਿੱਛੇ ਆਉਦੇ ਰਹਿੰਦੇ ਹਨ। ਜੋ ਬਿਲਕੁਲ ਲਾਸਟ ਵਿੱਚ ਹੋਵੇਗਾ ਉਹ ਤ੍ਰੇਤਾ ਅੰਤ
ਵਿੱਚ ਆਕੇ ਜਨਮ ਲੈਣਗੇ। ਫਿਰ ਵਾਮਮਾਰਗ ਵਿੱਚ ਜਾਂਦੇ ਹਨ। ਉਤਰਨਾ ਸ਼ੁਰੂ ਹੋ ਜਾਂਦਾ ਹੈ। ਭਾਰਤਵਾਸੀਆਂ
ਨੇ ਕਿਵੇਂ 84 ਜਨਮ ਲਏ ਹਨ, ਉਹਨੀ ਇਹ ਪੌੜੀ ਹੈ। ਇਹ ਗੋਲਾ ਹੈ ਧਰਮ ਦੇ ਰੂਪ ਵਿੱਚ। ਜੋ ਪਾਵਨ ਸੀ
ਓਨੀ ਹੁਣ ਪਤਿਤ ਬਣੇ ਹਨ ਫਰੀ ਪਾਵਨ ਦੇਵਤਾ ਬਣਦੇ ਹਨ। ਬਾਪ ਜਦੋਂ ਆਉਦੇ ਹਨ ਤਾਂ ਸਭਦਾ ਕਲਿਆਣ ਹੁੰਦਾ
ਹੈ, ਇਸਲਈ ਇਸਨੂੰ ਆਸਪੀਸੀਅਸ ਯੁਗ ਕਿਹਾ ਜਾਂਦਾ ਹੈ। ਬਲਿਹਾਰੀ ਬਾਪ ਦੀ ਹੈ ਜੋ ਸਭਦਾ ਕਲਿਆਣ ਕਰਦੇ
ਹਨ। ਸਤਿਯੁਗ ਵਿੱਚ ਸਭਦਾ ਕਲਿਆਣ ਸੀ, ਕੋਈ ਦੁੱਖ ਨਹੀਂ ਸੀ, ਇਹ ਤਾਂ ਸਮਝਣਾ ਪਵੇ ਕਿ ਅਸੀਂ ਈਸ਼ਵਰੀ
ਫੈਮਿਲੀ ਟਾਈਪ ਦੇ ਹਾਂ। ਈਸ਼ਵਰ ਸਭ ਦਾ ਬਾਪ ਹੈ। ਇੱਥੇ ਹੀ ਤੁਸੀਂ ਮਾਤ -ਪਿਤਾ ਗਾਉਦੇ ਹੋ। ਉੱਥੇ
ਤਾਂ ਸਿਰਫ਼ ਫ਼ਾਦਰ ਕਿਹਾ ਜਾਂਦਾ ਹੈ। ਇੱਥੇ ਤੁਸੀਂ ਬੱਚਿਆਂ ਨੂੰ ਮਾਂ ਬਾਪ ਮਿਲਦੇ ਹਨ। ਇੱਥੇ ਤੁਸੀਂ
ਬੱਚਿਆਂ ਨੂੰ ਅਡੋਪਡ ਕੀਤਾ ਜਾਂਦਾ ਹੈ। ਫ਼ਾਦਰ ਕ੍ਰੀਏਟਰ ਹੈ ਤਾਂ ਮਦਰ ਵੇ ਹੋਵੇਗੀ। ਨਹੀਂ ਤਾਂ
ਕਰਿਏਸ਼ਨ ਕਿਵੇਂ ਹੋਵੇਗੀ। ਹੇਵਿਨਲੀ ਗੋਡ ਫ਼ਾਦਰ ਕਿਵੇਂ ਹੋਵਿਨ ਸਥਾਪਨ ਕਰਦੇ ਹਨ, ਇਹ ਨਾ ਭਾਰਤਵਾਸੀ
ਜਾਣਦੇ ਹਨ, ਨਾ ਵਿਲਾਇਤ ਵਾਲੇ ਹੀ ਜਾਣਦੇ ਹਨ। ਹੁਣ ਤੁਸੀਂ ਜਾਣਦੇ ਹੋ ਨਵੀਂ ਦੁਨੀਆਂ ਦੀ ਸਥਾਪਨਾ
ਅਤੇ ਪੁਰਾਣੀ ਦੁਨੀਆਂ ਦਾ ਵਿਨਾਸ਼, ਤਾਂ ਜ਼ਰੂਰ ਸੰਗਮ ਤੇ ਹੀ ਹੋਵੇਗਾ। ਹੁਣ ਤੁਸੀਂ ਸੰਗਮ ਤੇ ਹੋ।
ਹੁਣ ਬਾਪ ਸਮਝਾਉਦੇ ਹਨ ਮਾਮੇਕਮ ਯਾਦ ਕਰੋ। ਆਤਮਾਵਾਂ ਨੂੰ ਯਾਦ ਕਰਨਾ ਹੈ –ਪਰਮਪਿਤਾ ਪਰਮਾਤਮਾ ਨੂੰ।
ਆਤਮਾਵਾਂ ਅਤੇ ਪਰਮਾਤਮਾ ਅਲਗ ਰਹੇ ਬਹੁਕਾਲ … ਸੁੰਦਰ ਮੇਲਾ ਕਿੱਥੇ ਹੋਵੇਗਾ! ਸੁੰਦਰ ਮੇਲਾ ਜ਼ਰੂਰ ਇਥੇ
ਹੀ ਹੋਵੇਗਾ। ਪਰਮਾਤਮਾ ਬਾਪ ਇੱਥੇ ਆਉਂਦੇ ਹਨ, ਇਸਨੂੰ ਕਿਹਾ ਜਾਂਦਾ ਕਲਿਆਣਕਾਰੀ ਸੁੰਦਰ ਮੇਲਾ।
ਜੀਵਨਮੁਕਤੀ ਦਾ ਵਰਸਾ ਸਭ ਨੂੰ ਦਿੰਦੇ ਹਨ। ਜੀਵਨ ਬੰਧ ਤੋਂ ਛੁਟ ਜਾਂਦੇ ਹਨ। ਸ਼ਾਂਤੀਧਾਮ ਤਾਂ ਸਭ
ਜਾਣਗੇ - ਫਿਰ ਜਦੋਂ ਆਉਦੇ ਹਨ ਤਾਂ ਸਤੋਪ੍ਰਧਾਨ ਰਹਿੰਦੇ ਹਨ। ਧਰਮ ਸਥਾਪਨ ਅਰਥ ਆਉਦੇ ਹਨ। ਥਲੇ ਜਦੋਂ
ਉਹਨਾਂ ਦੀ ਜਨਸੰਖਿਆਂ ਵਧੇ ਉਦੋਂ ਰਾਜਾਈ ਦੇ ਲਈ ਪੁਰਸ਼ਾਰਥ ਕਰ ਉਦੋ ਤਕ ਕੋਈ ਝਗੜਾ ਆਦਿ ਨਹੀਂ ਰਹਿੰਦਾ।
ਸਤੋਪ੍ਰਧਾਨ ਤੋਂ ਰਜੋ ਵਿੱਚ ਜਦੋਂ ਆਉਂਦੇ ਹਨ ਉਦੋਂ ਲੜਾਈ ਝਗੜਾ ਸ਼ੁਰੂ ਕਰਦੇ ਹਨ। ਪਹਿਲੇ ਸੁਖ ਫਿਰ
ਦੁੱਖ। ਹੁਣ ਬਿਲਕੁਲ ਹੀ ਦੁਰਗਤੀ ਨੂੰ ਪਾਏ ਹੋਏ ਹਨ। ਇਸ ਕਲਿਯੁਗੀ ਦੁਨੀਆਂ ਦਾ ਵਿਨਾਸ਼ ਫਿਰ ਸਤਿਯੁਗੀ
ਦੁਨੀਆਂ ਦੀ ਸਥਾਪਨਾ ਹੋਣੀ ਹੈ। ਵਿਸ਼ਨੂੰਪੂਰੀ ਦੀ ਸਥਾਪਨਾ ਕਰ ਰਹੇ ਹਨ ਬ੍ਰਹਮਾ ਦਵਾਰਾ। ਜੋ ਜਿਵੇਂ
ਪੁਰਸ਼ਾਰਥ ਕਰਦੇ ਹਨ ਉਸ ਅਨੁਸਾਰ ਵਿਸ਼ਨੂੰਪੂਰੀ ਵਿੱਚ ਆਕੇ ਪ੍ਰਾਲਬੱਧ ਪਾਉਦੇ ਹਨ। ਇਹ ਸਮਝਣ ਦੀ ਬਹੁਤ
ਚੰਗੀ -ਚੰਗੀ ਗੱਲਾਂ ਹਨ। ਇਸ ਸਮੇਂ ਤੁਸੀਂ ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ
ਈਸ਼ਵਰ ਤੋਂ ਭਵਿੱਖ 21 ਜਨਮਾਂ ਦਾ ਵਰਦਾ ਪਾ ਰਹੇ ਹਾਂ। ਜਿਨਾਂ ਪੁਰਸ਼ਾਰਥ ਕਰ ਆਪਣੇ ਨੂੰ ਏਕੁਰੇਟ
ਬਣਾਵਾਂਗੇ …ਤੁਹਾਨੂੰ ਏਕੁਰੇਟ ਬਣਨਾ ਹੈ। ਘੜੀ ਵੀ ਲੀਵਰ ਅਤੇ ਸਲੰਡਰ ਹੁੰਦੀ ਹੈ ਨਾ। ਲੀਵਰ ਬਹੁਤ
ਏਕੁਰੇਟ ਹੁੰਦੀ ਹੈ। ਬੱਚਿਆਂ ਵਿੱਚ ਕਈ ਏਕੁਰੇਟ ਬਣ ਜਾਂਦੇ ਹਨ। ਕਈ ਅਨਏਕੁਰੇਟ ਹੋ ਜਾਂਦੇ ਹਨ ਤਾਂ
ਪਦਵੀ ਘੱਟ ਹੋ ਜਾਂਦੀ ਹੈ। ਪੁਰਸ਼ਾਰਥ ਕਰ ਏਕੁਰੇਟ ਬਣਨਾ ਚਾਹੀਦਾ ਹੈ। ਹਾਲੇ ਸਭ ਏਕੁਰੇਟ ਨਹੀਂ ਚੱਲਦੇ।
ਤਦਬੀਰ ਕਰਾਉਣ ਵਾਲਾ ਤਾਂ ਇਕ ਹੀ ਬਾਪ ਹੈ । ਤਕਦੀਰ ਬਣਾਉਣ ਦੇ ਪੁਰਸ਼ਾਰਥ ਵਿੱਚ ਕਮੀ ਹੈ ਇਸਲਈ ਪਦਵੀ
ਘੱਟ ਪਾਉਦੇ ਹਨ। ਸ਼੍ਰੀਮਤ ਤੇ ਨਾ ਚੱਲਣ ਦੇ ਕਾਰਨ ਆਸੁਰੀ ਗੁਣ ਨਾ ਛੱਡਣ ਦੇ ਕਾਰਨ, ਯੋਗ ਵਿੱਚ ਨਾ
ਰਹਿਣ ਦੇ ਕਰਨ ਇਹ ਸਭ ਹੁੰਦਾ ਹੈ। ਯੋਗ ਵਿੱਚ ਨਹੀਂ ਹਨ ਤਾਂ ਫਿਰ ਜਿਵੇਂ ਪੰਡਿਤ। ਯੋਗ ਘੱਟ ਹੈ
ਇਸਲਈ ਸ਼ਿਵਬਾਬਾ ਵਲ ਲਵ ਨਹੀਂ ਰਹਿੰਦਾ। ਧਾਰਨਾ ਵੀ ਘੱਟ ਹੁੰਦੀ ਹੈ, ਉਹ ਖੁਸ਼ੀ ਨਹੀਂ ਰਹਿੰਦੀ। ਸ਼ਕ੍ਲ
ਹੀ ਜਿਵੇਂ ਮੁਰਦੇ ਮਿਸਲ ਰਹਿੰਦੀ ਹੈ। ਤੁਹਾਡੇ ਫੀਚਰਸ ਤਾਂ ਸਦੈਵ ਹਰਸ਼ਿਤ ਰਹਿਣੇ ਚਾਹੀਦੇ ਹਨ। ਜਿਵੇਂ
ਦੇਵਤਾਵਾਂ ਦੇ ਹੁੰਦੇ ਹਨ। ਬਾਪ ਤੁਹਾਨੂੰ ਕਿੰਨਾ ਵਰਸਾ ਦਿੰਦੇ ਹਨ। ਕਿਸੇ ਗਰੀਬ ਦਾ ਬੱਚਾ ਸਾਹੂਕਾਰ
ਦੇ ਕੋਲ ਜਾਏ ਤਾਂ ਉਸਨੂੰ ਕਿੰਨੀ ਖੁਸ਼ੀ ਹੋਵੇਗੀ। ਤੁਸੀਂ ਬਹੁਤ ਗਰੀਬ ਸੀ। ਹੁਣ ਬਾਪ ਨੇ ਐਡਾਪਡ ਕੀਤਾ
ਹੈ ਤਾਂ ਖੁਸ਼ੀ ਹੋਣੀ ਚਾਹੀਦੀ ਹੈ। ਅਸੀਂ ਈਸ਼ਵਰੀ ਸੰਪ੍ਰਦਾਈ ਦੇ ਬਣੇ ਹਾਂ। ਪਰ ਤਕਦੀਰ ਵਿੱਚ ਨਹੀਂ
ਹੈ ਤਾਂ ਕੀ ਕੀਤਾ ਜਾ ਸਕਦਾ ਹੈ। ਪਦਵੀ ਭ੍ਰਿਸ਼ਟ ਹੋ ਜਾਂਦੀ ਹੈ। ਪਟਰਾਣੀ ਬਣਦੇ ਨਹੀਂ। ਬਾਪ ਆਉਂਦੇ
ਹੀ ਹਨ ਪਟਰਾਣੀ ਬਣਾਉਣ। ਤੁਸੀਂ ਬੱਚੇ ਕਿਸੇ ਨੂੰ ਵੀ ਸਮਝਾ ਸਕਦੇ ਹੋ ਕਿ ਬ੍ਰਹਮਾ ਵਿਸ਼ਨੂੰ ਸ਼ੰਕਰ ਹੈ
ਤਿੰਨੋ ਸ਼ਿਵ ਦੇ ਬੱਚੇ। ਭਾਰਤ ਨੂੰ ਫਿਰ ਤੋਂ ਸਵਰਗ ਬਣਾਉਦੇ ਹਨ ਬ੍ਰਹਮਾ ਦਵਾਰਾ। ਸ਼ੰਕਰ ਦਵਾਰਾ
ਪੁਰਾਣੀ ਦੁਨੀਆਂ ਦਾ ਵਿਨਾਸ਼ ਹੁੰਦਾ ਹੈ, ਭਾਰਤ ਵਿੱਚ ਹੀ ਬਾਕੀ ਥੋੜੇ ਬੱਚਦੇ ਹਨ। ਪਰਲੇ ਤਾਂ ਹੁੰਦੀ
ਨਹੀਂ, ਪਰ ਬਹੁਤ ਖਲਾਸ ਹੋ ਜਾਂਦੇ ਹਨ ਤਾਂ ਜਿਵੇਂ ਕਿ ਪ੍ਰਲੈ ਹੋ ਜਾਂਦੀ ਹੈ। ਰਾਤ ਦਿਨ ਦਾ ਫ਼ਰਕ ਪੈ
ਜਾਂਦਾ ਹੈ। ਉਹ ਸਭ ਮੁਕਤੀਧਾਮ ਵਿੱਚ ਚਲੇ ਜਾਣਗੇ। ਇਹ ਪਤਿਤ -ਪਾਵਨ ਬਾਪ ਦਾ ਹੀ ਕੰਮ ਹੈ। ਬਾਪ
ਕਹਿੰਦੇ ਹਨ ਦੇਹੀ - ਅਭਿਮਾਨੀ ਬਣੋ। ਨਹੀਂ ਤਾਂ ਪੁਰਾਣੇ ਸੰਬੰਧੀ ਯਾਦ ਪੈਂਦੇ ਰਹਿਣਗੇ। ਛੱਡਿਆ ਵੀ
ਫਿਰ ਵੀ ਬੁੱਧੀ ਜਾਂਦੀ ਰਹਿੰਦੀ ਹੈ। ਨਸ਼ਟੋਮੋਹਾ ਹੈ ਨਹੀਂ, ਇਸਨੂੰ ਵਿਅਭਚਾਰੀ ਯਾਦ ਕਿਹਾ ਜਾਂਦਾ
ਹੈ। ਸਦਗਤੀ ਨੂੰ ਪਾ ਨਾ ਸਕਣ ਕਿਉਂਕਿ ਦੁਰਗਤੀ ਵਾਲਿਆਂ ਨੂੰ ਯਾਦ ਕਰਦੇ ਰਹਿੰਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪਦਾਦਾ ਦੀ
ਦਿਲ ਤੇ ਚੜ੍ਹਣ ਦੇ ਲਈਂ ਮਨਸਾ - ਵਾਚਾ - ਕਰਮਨਾ ਸੇਵਾ ਕਰਨੀ ਹੈ। ਏਕੁਰੇਟ ਅਤੇ ਆਲਰਾਉਂਡਰ ਬਣਨਾ
ਹੈ।
2. ਅਜਿਹਾ ਦੇਹੀ -
ਅਭਿਮਾਨੀ ਬਣਨਾ ਹੈ ਜੋ ਕੋਈ ਵੀ ਪੁਰਾਣੇ ਸੰਬੰਧੀ ਯਾਦ ਨਾ ਆਏ। ਆਪਸ ਵਿੱਚ ਬਹੁਤ - ਬਹੁਤ ਰੂਹਾਨੀ
ਪਿਆਰ ਵਿੱਚ ਰਹਿਣਾ ਹੈ, ਲੂਣਪਾਣੀ ਨਹੀ ਹੋਣਾ ਹੈ
ਵਰਦਾਨ:-
ਵਿਸ਼ਵ ਪਰਿਵਰਤਨ ਦੇ ਸ਼੍ਰੇਸ਼ਠ ਕੰਮ ਵਿੱਚ ਆਪਣੀ ਉੱਗਲੀ ਦੇਣ ਵਾਲੇ ਮਹਾਨ ਸੋ ਨਿਰਮਾਣ ਭਵ
ਜਿਵੇਂ ਕੋਈ ਸਥੂਲ ਚੀਜ਼
ਬਣਾਉਂਦੇ ਹਨ ਤਾਂ ਉਸਵਿੱਚ ਸਭ ਚੀਜ਼ਾਂ ਪਾਉਂਦੇ ਹਨ, ਕੋਈ ਸਾਧਾਰਨ ਮਿੱਠਾ ਜਾਂ ਨਮਕ ਵੀ ਘੱਟ ਹੋਵੇ
ਤਾਂ ਵਧੀਆ ਚੀਜ਼ ਵੀ ਖਾਣ ਯੋਗ ਨਹੀਂ ਬਣ ਸਕਦੀ। ਇਵੇਂ ਹੀ ਵਿਸ਼ਵ ਪਰਿਵਰਤਨ ਦੇ ਇਸ ਸ਼੍ਰੇਸ਼ਠ ਕੰਮ ਦੇ
ਲਈ ਹਰ ਇਕ ਰਤਨ ਦੀ ਜ਼ਰੂਰਤ ਹੈ। ਸਭਦੀ ਉਂਗਲੀ ਚਾਹੀਦੀ ਹੈ। ਸਭ ਆਪਣੀ -ਆਪਣੀ ਤਰ੍ਹਾਂ ਨਾਲ ਬਹੁਤ -ਬਹੁਤ
ਜ਼ਰੂਰੀ, ਸ਼੍ਰੇਸ਼ਠ ਮਹਾਰਥੀ ਹਨ ਇਸਲਈ ਆਪਣੇ ਕੰਮ ਦੀ ਸ਼੍ਰੇਸਠਤਾ ਦੇ ਮੁੱਲ ਨੂੰ ਜਾਣੋ, ਸਭ ਮਹਾਨ
ਆਤਮਾਵਾਂ ਹੋ। ਪਰ ਜਿੰਨੇ ਮਹਾਨ ਹੋ ਓਨੇ ਨਿਰਮਾਣ ਵੀ ਬਣੋ।
ਸਲੋਗਨ:-
ਆਪਣੀ ਨੇਚਰ ਨੂੰ
ਇਜ਼ੀ (ਸਰਲ) ਬਣਾਓ ਤਾਂ ਸਭ ਕੰਮ ਇਜ਼ੀ ਹੋ ਜਾਣਗੇ।
ਅਵਿਅਕਤ ਇਸ਼ਾਰੇ :- ਇਸ
ਅਵਿਅਕਤ ਮਾਸ ਵਿੱਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ
ਜੀਵਨ ਵਿੱਚ ਰਹਿੰਦੇ, ਸਮੇਂ
ਨਾਜ਼ੁਕ ਹੁੰਦੇ, ਪਰਿਸਥਿਤੀਆਂ, ਸਮਸਿਆਵਾਂ, ਵਾਯੂਮੰਡਲ ਡਬਲ ਦੂਸ਼ਿਤ ਹੁੰਦਾ ਹੋਏ ਵੀ ਉਸਦੇ ਪ੍ਰਭਾਵ
ਤੋਂ ਮੁਕਤ, ਜੀਵਨ ਵਿੱਚ ਰਹਿੰਦੇ ਇਹਨਾਂ ਸਰਵ ਵੱਖ - ਵੱਖ ਬੰਧਨਾਂ ਤੋਂ ਮੁਕਤ ਰਹਿਣਾ ਹੈ। ਇਕ ਵੀ
ਸੂਕ੍ਸ਼੍ਮ ਬੰਧਨ ਨਹੀਂ ਹੋਵੇ। ਇਵੇਂ ਹਰ ਇੱਕ ਬ੍ਰਾਹਮਣ ਬੱਚੇ ਨੂੰ ਬੰਧਨਮੁਕਤ, ਜੀਵਨਮੁਕਤ ਬਣਨਾ ਹੈ।
ਸੰਗਮਯੁਗ ਤੇ ਹੀ ਇਸ ਜੀਵਨਮੁਕਤ ਸ਼ਥਿਤੀ ਦੀ ਪ੍ਰਾਲਬੱਧ ਦਾ ਅਨੁਭਵ ਕਰਨਾ ਹੈ।