02.03.25 Avyakt Bapdada Punjabi Murli
15.10.2004 Om Shanti Madhuban
"ਇੱਕ ਨੂੰ ਪ੍ਰਤੱਖ ਕਰਨ
ਲਈ ਇੱਕਰਸ ਸਥਿਤੀ ਬਣਾਓ, ਸਵਮਾਨ ਵਿਚ ਰਹੋ ਅਤੇ ਸਭ ਨੂੰ ਸਨਮਾਨ ਦਵੋ"
ਅੱਜ ਬਾਪਦਾਦਾ ਹਰ ਇੱਕ
ਬੱਚੇ ਦੇ ਮੱਥੇ ਤੇ ਤਿੰਨ ਭਾਗ ਦੇ ਸਿਤਾਰੇ ਚਮਕਦੇ ਹੋਏ ਦੇਖ ਰਹੇ ਹਨ। ਇੱਕ ਪਰਮਾਤਮ ਪਾਲਣਾ ਦਾ ਭਾਗ,
ਪਰਮਾਤਮ ਪੜ੍ਹਾਈ ਦਾ ਭਾਗ, ਪਰਮਾਤਮ ਵਰਦਾਨਾਂ ਦਾ ਭਾਗ। ਅਜਿਹੇ ਤਿੰਨ ਸਿਤਾਰੇ ਸਭ ਦੇ ਮੱਥੇ ਵਿੱਚ
ਦੇਖ ਰਹੇ ਹਨ। ਤੁਸੀਂ ਵੀ ਆਪਣੇ ਭਾਗ ਦੇ ਚਮਕਦੇ ਹੋਏ ਸਿਤਾਰਿਆਂ ਨੂੰ ਦੇਖ ਰਹੇ ਹੋ? ਦਿਖਾਈ ਦਿੰਦੇ
ਹਨ? ਅਜਿਹੇ ਸ਼੍ਰੇਸ਼ਠ ਭਾਗ ਦੇ ਸਿਤਾਰੇ ਸਾਰੇ ਵਿਸ਼ਵ ਵਿੱਚ ਹੋਰ ਕਿਸੇ ਦੇ ਵੀ ਮੱਥੇ ਤੇ ਚਮਕਦੇ ਹੋਏ
ਨਹੀਂ ਨਜ਼ਰ ਆਉਣਗੇ। ਇਹ ਭਾਗ ਦੇ ਸਿਤਾਰੇ ਤਾਂ ਸਭ ਦੇ ਮੱਥੇ ਵਿੱਚ ਚਮਕ ਰਹਿ ਹਨ, ਪਰ ਚਮਕ ਵਿੱਚ
ਕਿੱਥੇ - ਕਿੱਥੇ ਅੰਤਰ ਦਿਖਾਈ ਦੇ ਰਿਹਾ ਹੈ। ਕਿਸੇ ਦੀ ਚਮਕ ਬਹੁਤ ਸ਼ਕਤੀਸ਼ਾਲੀ ਹੈ, ਕਿਸੇ ਦੀ ਚਮਕ ,ਮੱਧਮ
ਹੈ। ਭਾਗ ਵਿਧਾਤਾ ਨੇ ਸਭ ਬੱਚਿਆਂ ਨੂੰ ਇੱਕ ਸਮਾਨ ਦਿੱਤਾ ਹੈ। ਕਿਸੇ ਨੂੰ ਸਪੈਸ਼ਲ ਨਹੀਂ ਦਿੱਤਾ ਹੈ।
ਪਾਲਣਾ ਵੀ ਇੱਕ ਵਰਗੀ, ਪੜ੍ਹਾਈ ਵੀ ਇੱਕ ਸਾਥ, ਵਰਦਾਨ ਵੀ ਇੱਕ ਹੀ ਵਰਗਾ ਸਭ ਨੂੰ ਮਿਲਿਆ ਹੈ। ਸਾਰੇ
ਵਿਸ਼ਵ ਦੇ ਕੋਨੇ -ਕੋਨੇ ਵਿੱਚ ਪੜ੍ਹਾਈ ਸਦਾ ਇੱਕ ਹੀ ਹੁੰਦੀ ਹੈ। ਇਹ ਕਮਾਲ ਹੈ ਜੋ ਇੱਕ ਹੀ ਮੁਰਲੀ,
ਇੱਕ ਹੀ ਡੇਟ ਅਤੇ ਅੰਮ੍ਰਿਤਵੇਲੇ ਦਾ ਸਮੇਂ ਵੀ ਆਪਣੇ - ਆਪਣੇ ਦੇਸ਼ ਦੇ ਹਿਸਾਬ ਨਾਲ ਹੁੰਦੇ ਵੀ ਹਨ
ਇੱਕ ਹੀ, ਵਰਦਾਨ ਵੀ ਇਕ ਹੀ ਹੈ। ਸਲੋਗਨ ਵੀ ਇੱਕ ਹੀ ਹੈ। ਫ਼ਰਕ ਹੁੰਦਾ ਹੈ ਕੀ? ਅਮਰੀਕਾ ਅਤੇ ਲੰਡਨ
ਵਿੱਚ ਫ਼ਰਕ ਹੁੰਦਾ ਹੈ? ਨਹੀਂ ਹੁੰਦਾ ਹੈ। ਤਾਂ ਅੰਤਰ ਕਿਉਂ?
ਅੰਮ੍ਰਿਤਵੇਲੇ ਦੀ ਪਾਲਣਾ
ਚਾਰੋਂ ਪਾਸੇ ਬਾਪਦਾਦਾ ਇੱਕ ਹੀ ਕਰਦੇ ਹਨ। ਨਿਰੰਤਰ ਯਾਦ ਦੀ ਵਿਧੀ ਵੀ ਸਭਨੂੰ ਇੱਕ ਹੀ ਮਿਲਦੀ ਹੈ,
ਫਿਰ ਨੰਬਰਵਾਰ ਕਿਉਂ? ਵਿਧੀ ਇੱਕ ਅਤੇ ਸਿੱਧੀ ਦੀ ਪ੍ਰਾਪਤੀ ਵਿੱਚ ਅੰਤਰ ਕਿਉਂ? ਬਾਪਦਾਦਾ ਦਾ ਚਾਰੋਂ
ਪਾਸੇ ਦੇ ਬੱਚਿਆਂ ਨਾਲ ਪਿਆਰ ਵੀ ਇੱਕ ਵਰਗਾ ਹੈ। ਬਾਪਦਾਦਾ ਦੇ ਪਿਆਰ ਵਿੱਚ ਭਾਵੇਂ ਪੁਰਸ਼ਾਰਥ
ਪ੍ਰਮਾਣ ਨੰਬਰ ਵਿੱਚ ਲਾਸ੍ਟ ਨੰਬਰ ਵੀ ਹੋਵੇ ਪਰ ਬਾਪਦਾਦਾ ਦਾ ਪਿਆਰ ਲਾਸ੍ਟ ਨੰਬਰ ਵਿੱਚ ਵੀ ਉਹ ਹੀ
ਹੈ। ਹੋਰ ਹੀ ਪਿਆਰ ਦੇ ਨਾਲ ਲਾਸ੍ਟ ਨੰਬਰ ਵਿੱਚ ਰਹਿਮ ਵੀ ਹੈ ਕਿ ਇਹ ਲਾਸ੍ਟ ਵੀ ਫਾਸਟ, ਫਸਟ ਹੋ
ਜਾਏ। ਤੁਸੀਂ ਸਭ ਜੋ ਦੂਰ -ਦੂਰ ਤੋਂ ਪਹੁੰਚੇ ਹੋ, ਕਿਵੇਂ ਪਹੁੰਚੇ ਹੋ? ਪਰਮਾਤਮ ਪਿਆਰ ਖਿੱਚ ਕੇ
ਲਿਆਇਆ ਹੈ ਨਾ! ਪਿਆਰ ਦੀ ਡੋਰੀ ਵਿੱਚ ਖਿੱਚ ਕੇ ਆ ਗਏ। ਤਾਂ ਬਾਪਦਾਦਾ ਨਾਲ ਸਭਦਾ ਪਿਆਰ ਹੈ। ਇਵੇਂ
ਸਮਝਦੇ ਹੋ ਜਾਂ ਕਵੇਸ਼ਚਨ ਉੱਠਦਾ ਹੈ ਕਿ ਮੇਰੇ ਨਾਲ ਪਿਆਰ ਹੈ ਜਾਂ ਘੱਟ ਹੈ? ਬਾਪਦਾਦਾ ਦਾ ਪਿਆਰ ਹਰ
ਇੱਕ ਬੱਚੇ ਨਾਲ ਇੱਕ ਦੋ ਤੋਂ ਜ਼ਿਆਦਾ ਹੈ। ਅਤੇ ਇਹ ਪਰਮਾਤਮ ਪਿਆਰ ਸਭ ਬੱਚਿਆਂ ਦੀ ਵਿਸ਼ੇਸ਼ ਪਾਲਣਾ ਦਾ
ਅਧਾਰ ਹੈ। ਹਰ ਇੱਕ ਕੀ ਸਮਝਦੇ ਹਨ - ਮੇਰਾ ਪਿਆਰ ਬਾਪ ਨਾਲ ਜ਼ਿਆਦਾ ਹੈ ਕਿ ਦੂਸਰੇ ਦਾ ਪਿਆਰ ਜ਼ਿਆਦਾ
ਹੈ, ਮੇਰਾ ਘੱਟ ਹੈ? ਇਵੇਂ ਸਮਝਦੇ ਹਨ? ਅਜਿਹਾ ਸਮਝਦੇ ਹੋ ਨਾ ਕਿ ਮੇਰਾ ਪਿਆਰ ਹੈ? ਮੇਰਾ ਪਿਆਰ ਹੈ,
ਹੈ ਨਾ ਇਵੇਂ? ਪਾਂਡਵ ਇਵੇਂ ਹਨ? ਹਰ ਇੱਕ ਕਹੇਗਾ "ਮੇਰਾ ਬਾਬਾ", ਇਹ ਨਹੀਂ ਕਹੇਗਾ ਸੈਂਟਰ ਇਨਚਾਰਜ਼
ਦਾ ਬਾਬਾ, ਦਾਦੀ ਦਾ ਬਾਬਾ, ਜਾਨਕੀ ਦਾਦੀ ਦਾ ਬਾਬਾ, ਕਹੋਗੇ? ਨਹੀਂ। ਮੇਰਾ ਬਾਬਾ ਕਹਿਣਗੇ। ਜਦੋਂ
ਮੇਰਾ ਕਹਿ ਦਿੱਤਾ ਅਤੇ ਬਾਪ ਨੇ ਵੀ ਮੇਰਾ ਕਹਿ ਦਿੱਤਾ, ਬਸ ਇੱਕ ਮੇਰਾ ਸ਼ਬਦ ਵਿੱਚ ਹੀ ਬੱਚੇ ਬਾਪ ਦੇ
ਬਣ ਗਏ ਅਤੇ ਬਾਪ ਬੱਚਿਆਂ ਦਾ ਬਣ ਗਿਆ। ਮਿਹਨਤ ਲੱਗੀ ਕੀ? ਥੋੜੀ - ਥੋੜੀ? ਨਹੀਂ ਲੱਗੀ? ਕਦੀ - ਕਦੀ
ਤਾਂ ਲਗਦੀ ਹੈ? ਨਹੀਂ ਲਗਦੀ? ਫਿਰ ਮਿਹਨਤ ਲੱਗਦੀ ਹੈ ਤਾਂ ਕੀ ਕਰਦੇ ਹੋ? ਥੱਕ ਜਾਂਦੇ ਹੋ? ਦਿਲ
ਤੋਂ, ਮੁਹੱਬਤ ਨਾਲ ਕਹੋ "ਮੇਰਾ ਬਾਬਾ", ਤਾਂ ਮਿਹਨਤ ਮੁਹੱਬਤ ਵਿੱਚ ਬਦਲ ਜਾਏਗੀ। ਮੇਰਾ ਬਾਬਾ ਕਹਿਣ
ਨਾਲ ਹੀ ਬਾਪ ਦੇ ਕੋਲ ਆਵਾਜ਼ ਪਹੁੰਚ ਜਾਂਦਾ ਹੈ ਅਤੇ ਬਾਪ ਐਕਸਟਰਾ ਮਦਦ ਦਿੰਦੇ ਹਨ। ਪਰ ਹੈ ਦਿਲ ਦਾ
ਸੌਦਾ, ਜਬਾਨ ਦਾ ਸੌਦਾ ਨਹੀਂ ਹੈ। ਦਿਲ ਦਾ ਸੌਦਾ ਨਹੀਂ ਹੈ। ਤਾਂ ਦਿਲ ਦਾ ਸੌਦਾ ਕਰਨ ਵਿੱਚ ਹੁਸ਼ਿਆਰ
ਹੋ ਨਾ? ਆਉਂਦਾ ਹੈ ਨਾ? ਪਿੱਛੋਂ ਵਾਲਿਆਂ ਨੂੰ ਆਉਂਦਾ ਹੈ? ਤਾਂ ਹੀ ਪੁੱਛਦੇ ਹੋ। ਪਰ ਸਭਤੋਂ
ਦੂਰਦੇਸ਼ੀ ਕੌਣ? ਅਮਰੀਕਾ? ਅਮਰੀਕਾ ਵਾਲੇ ਦੂਰਦੇਸ਼ੀ ਵਾਲੇ ਹਨ ਜਾਂ ਬਾਪ ਦੂਰਦੇਸ਼ੀ ਹੈ? ਅਮਰੀਕਾ ਤਾਂ
ਇਸ ਦੁਨੀਆਂ ਵਿੱਚ ਹੈ। ਬਾਪ ਤਾਂ ਦੂਸਰੀ ਦੁਨੀਆਂ ਤੋਂ ਆਉਂਦਾ ਹੈ। ਤਾਂ ਸਭਤੋਂ ਦੂਰਦੇਸ਼ੀ ਕੌਣ?
ਅਮਰੀਕਾ ਨਹੀਂ। ਸਭਤੋਂ ਦੂਰਦੇਸ਼ੀ ਬਾਪਦਾਦਾ ਹਨ। ਇੱਕ ਆਕਾਰ ਵਤਨ ਤੋਂ ਆਉਂਦਾ, ਇੱਕ ਪਰਮਧਾਮ ਤੋਂ
ਆਉਂਦਾ, ਤਾਂ ਅਮਰੀਕਾ ਉਸਦੇ ਅੱਗੇ ਕੀ ਹੈ? ਕੁਝ ਵੀ ਨਹੀਂ।
ਤਾਂ ਅੱਜ ਦੂਰਦੇਸ਼ੀ ਬਾਪ
ਇਸ ਸਾਕਾਰ ਦੁਨੀਆਂ ਦੇ ਦੂਰਦੇਸ਼ੀ ਬੱਚਿਆਂ ਨਾਲ ਮਿਲ ਰਹੇ ਹਨ। ਨਸ਼ਾ ਹੈ ਨਾ? ਅੱਜ ਸਾਡੇ ਲਈ ਬਾਪਦਾਦਾ
ਆਏ ਹਨ! ਭਾਰਤਵਾਸੀ ਤਾਂ ਬਾਪ ਦੇ ਹਨ ਹੀ ਪਰ ਡਬਲ ਵਿਦੇਸ਼ੀਆਂ ਨੂੰ ਦੇਖ ਬਾਪਦਾਦਾ ਵਿਸ਼ੇਸ਼ ਖੁਸ਼ ਹੁੰਦੇ
ਹਨ। ਬਾਪਦਾਦਾ ਨੇ ਦੇਖਿਆ ਹੈ ਭਾਰਤ ਵਿੱਚ ਤਾਂ ਬਾਪ ਆਏ ਹਨ ਇਸਲਈ ਭਾਰਤਵਾਸੀਆਂ ਨੂੰ ਇਹ ਨਸ਼ਾ ਐਕਸਟਰਾ
ਹੈ ਪਰ ਡਬਲ ਫਾਰਨਰਜ਼ ਨਾਲ ਪਿਆਰ ਇਸਲਈ ਹੈ ਕਿ ਵੱਖ - ਵੱਖ ਕਲਚਰ ਹੁੰਦੇ ਹੋਏ ਵੀ ਬ੍ਰਾਹਮਣ ਕਲਚਰ
ਹੁੰਦੇ ਹੋਏ ਵੀ ਬ੍ਰਾਹਮਣ ਕਲਚਰ ਵਿੱਚ ਪਰਿਵਰਤਨ ਹੋ ਗਏ। ਹੋ ਗਏ ਨਾ? ਹੁਣ ਸੰਕਲਪ ਤੇ ਨਹੀਂ ਆਉਂਦਾ
- ਇਹ ਭਾਰਤ ਦਾ ਕਲਚਰ ਹੈ, ਸਦਾ ਕਲਚਰ ਤਾਂ ਹੋਰ ਹੈ? ਨਹੀਂ ਹਾਲੇ ਬਾਪਦਾਦਾ ਰਿਜ਼ਲਟ ਵਿੱਚ ਦੇਖਦੇ ਹਨ,
ਸਭ ਇੱਕ ਕਲਚਰ ਦੇ ਹੋ ਗਏ ਹਨ। ਭਾਵੇਂ ਕਿੱਥੇ ਦੇ ਵੀ ਹਨ, ਸਾਕਾਰ ਸ਼ਰੀਰ ਦੇ ਲਈ ਦੇਸ਼ ਵੱਖ - ਵੱਖ ਹਨ
ਪਰ ਆਤਮਾ ਬ੍ਰਾਹਮਣ ਕਲਚਰ ਦੀ ਹੈ ਤੇ ਇਕ ਗੱਲ ਬਾਪਦਾਦਾ ਨੂੰ ਡਬਲ ਫ਼ਾਰਨਰਜ਼ ਦੀ ਬਹੁਤ ਚੰਗੀ ਲੱਗਦੀ
ਹੈ, ਪਤਾ ਹੈ ਕਿਹੜੀ? (ਜਲਦੀ ਸੇਵਾ ਕਰਨ ਲਗ ਗਏ ਹਨ) ਹੋਰ ਬੋਲੋ? (ਨੌਕਰੀ ਵੀ ਕਰਦੇ ਹਨ, ਸੇਵਾ ਵੀ
ਕਰਦੇ ਹਨ) ਇਵੇਂ ਤਾਂ ਇੰਡੀਆ ਵਿੱਚ ਵੀ ਕਰਦੇ ਹਨ। ਇੰਡੀਆ ਵਿੱਚ ਵੀ ਨੌਕਰੀ ਕਰਦੇ ਹਨ। (ਕੁਝ ਵੀ
ਹੁੰਦਾ ਆਹ ਤਾਂ ਸੱਚਾਈ ਨਾਲ ਕਮਜ਼ੋਰੀ ਨੂੰ ਦਸ ਦਿੰਦੇ ਹਨ, ਸਪਸ਼ਟਵਾਦੀ ਹਨ) ਅੱਛਾ, ਇੰਡੀਆ ਸਪਸ਼ਟਵਾਦੀ
ਨਹੀਂ ਹਨ?
ਬਾਪਦਾਦਾ ਨੇ ਇਹ ਦੇਖਿਆ
ਹੈ ਕਿ ਭਾਵੇਂ ਦੂਰ ਰਹਿੰਦੇ ਹਨ ਪਰ ਬਾਪ ਦੇ ਪਿਆਰ ਦੇ ਕਾਰਨ ਪਿਆਰ ਵਿੱਚ ਮੈਜੋਰਿਟੀ ਕੋਲ ਹਨ। ਭਾਰਤ
ਨੂੰ ਤਾਂ ਭਾਗ ਹੈ ਹੀ ਪਰ ਦੂਰ ਰਹਿੰਦੇ ਪਿਆਰ ਵਿੱਚ ਸਭ ਪਾਸ ਹਨ। ਜੇਕਰ ਬਾਪਦਾਦਾ ਪੁੱਛੇਗਾ ਤਾਂ
ਪਿਆਰ ਵਿੱਚ ਪਰਸੈਂਟੇਜ਼ ਹੈ ਕੀ? ਬਾਪ ਨਾਲ ਪਿਆਰ ਦੀ ਸਬਜੈਕਟ ਵਿੱਚ ਪਰਸੈਂਟਏਜ ਹੈ? ਜੋ ਸਮਝਦੇ ਹਨ
ਪਿਆਰ ਵਿੱਚ 100 ਪਰਸੈਂਟ ਹੈ ਉਹ ਹੱਥ ਉਠਾਓ। (ਸਭ ਨੇ ਹੱਥ ਉਠਾਇਆ) ਅੱਛਾ - 100 ਪਰਸੈਂਟ?
ਭਾਰਤਵਾਸੀ ਨਹੀਂ ਉਠਾ ਰਹੇ ਹਨ? ਦੇਖੋ, ਭਾਰਤ ਨੂੰ ਤੇ ਸਭ ਤੋਂ ਵੱਡਾ ਭਾਗ ਮਿਲਿਆ ਹੈ ਕਿ ਬਾਪ ਭਾਰਤ
ਵਿੱਚ ਹੀ ਆਏ ਹਨ, ਇਸ ਵਿੱਚ ਬਾਪ ਨੂੰ ਅਮੇਰਿਕਾ ਪਸੰਦ ਨਹੀਂ ਆਈ, ਪਰ ਭਾਰਤ ਪਸੰਦ ਆਇਆ ਹੈ। ਇਹ (ਅਮਰੀਕਾ
ਦੀ ਗਾਇਤਰੀ ਭੈਣ) ਸਾਹਮਣੇ ਬੈਠੀ ਹੈ ਇਸਲਈ ਅਮਰੀਕਾ ਕਹਿ ਰਹੇ ਹਨ। ਪਰ ਦੂਰ ਹੁੰਦੇ ਵੀ ਪਿਆਰ ਚੰਗਾ
ਹੈ। ਪ੍ਰਾਬਲਮ ਆਉਂਦੀ ਵੀ ਹੈ ਪਰ ਫਿਰ ਵੀ ਬਾਬਾ -ਬਾਬਾ ਕਹਿਕੇ ਮਿਟਾ ਲੈਂਦੇ ਹਨ।
ਪਿਆਰ ਵਿੱਚ ਤੇ ਬਾਪਦਾਦਾ
ਨੇ ਵੀ ਪਾਸ ਕਰ ਲਿਆ ਅਤੇ ਹੁਣ ਕਿਸ ਵਿੱਚ ਪਾਸ ਹੋਣਾ ਹੈ? ਹੋਣਾ ਵੀ ਹੈ ਨਾ! ਹੈ ਵੀ ਤੇ ਹੋਣਾ ਵੀ
ਹੈ। ਤਾਂ ਵਰਤਮਾਨ ਸਮੇਂ ਦੇ ਪ੍ਰਮਾਣ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਹਰ ਇੱਕ ਬੱਚੇ ਵਿੱਚ ਖੁਦ
ਪਰਿਵਰਤਨ ਦੀ ਤੀਵਰ ਗਤੀ ਹੈ? ਇਸ ਵਿੱਚ ਅੱਧਾ ਹੱਥ ਉਠਾਇਆ ਜਾਂ ਪੂਰਾ? ਕੀ ਉੱਠੇਗਾ? ਪਰਿਵਰਤਨ ਕਰਦੇ
ਵੀ ਹੋ ਤਾਂ ਸਮੇਂ ਲੱਗਦਾ ਹੈ। ਸਮੇਂ ਦੀ ਸਮੀਪਤਾ ਦੇ ਪ੍ਰਮਾਣ ਖੁਦ - ਪਰਿਵਰਤਨ ਦੀ ਸ਼ਕਤੀ ਇਵੇਂ
ਤੀਵਰ ਹੋਣੀ ਚਾਹੀਦੀ ਹੈ ਜਿਵੇਂ ਕਾਗ਼ਜ਼ ਦੇ ਉਪਰ ਬਿੰਦੀ ਲਗਾਓ ਤਾਂ ਕਿੰਨੇ ਵਿੱਚ ਲੱਗਦੀ ਹੈ? ਕਿੰਨਾ
ਸਮੇਂ ਲੱਗਦਾ ਹੈ ਬਿੰਦੀ ਲਗਾਉਣ ਵਿੱਚ ਕਿੰਨਾ ਸਮਾਂ ਲੱਗਦਾ ਹੈ ਸੈਕਿੰਡ ਵੀ ਨਹੀਂ। ਠੀਕ ਹੈ ਨਾ!
ਤਾਂ ਅਜਿਹੀ ਤੀਵਰ ਗਤੀ ਹੈ? ਇਸ ਵਿੱਚ ਹੱਥ ਉਠਾਓਗੇ ਕੀ? ਇਸ ਵਿੱਚ ਅੱਧਾ ਹੱਥ ਉੱਠੇਗਾ। ਸਮੇਂ ਦੀ
ਰਫ਼ਤਾਰ ਤੇਜ਼ ਹੈ, ਖੁਦ ਪਰਿਵਰਤਨ ਦੀ ਸ਼ਕਤੀ ਅਜਿਹੀ ਤੀਵਰ ਹੋਣੀ ਹੈ ਅਤੇ ਜਦੋਂ ਪਰਿਵਰਤਨ ਕਹਿੰਦੇ ਹਨ
ਤਾਂ ਪਰਿਵਰਤਨ ਦੇ ਅੱਗੇ ਪਹਿਲੇ ਖੁਦ ਸ਼ਬਦ ਸਦਾ ਯਾਦ ਰੱਖੋ। ਪਰਿਵਰਤਨ ਨਹੀਂ ਖੁਦ -ਪਰਿਵਰਤਨ।
ਬਾਪਦਾਦਾ ਨੂੰ ਯਾਦ ਹੈ ਕਿ ਬੱਚਿਆਂ ਨੇ ਬਾਪ ਕੋਲੋਂ ਇੱਕ ਵਰ੍ਹੇ ਦੇ ਲਈ ਵਾਇਦਾ ਕੀਤਾ ਸੀ ਕਿ
ਸੰਸਕਾਰ ਪਰਿਵਰਤਨ ਨਾਲ ਸੰਸਾਰ ਪਰਿਵਰਤਨ ਕਰਨਗੇ। ਯਾਦ ਹੈ? ਵਰ੍ਹਾ ਮਨਾਇਆ ਸੀ - ਸੰਸਕਾਰ ਪਰਿਵਰਤਨ
ਨਾਲ ਸੰਸਾਰ ਪਰਿਵਰਤਨ। ਤਾਂ ਸੰਸਾਰ ਦੀ ਗਤੀ ਤਾਂ ਅਤਿ ਵਿੱਚ ਜਾ ਰਹੀ ਹੈ। ਪਰ ਸੰਸਕਾਰ ਪਰਿਵਰਤਨ
ਉਸਦੀ ਗਤੀ ਇੰਨੀ ਫਾਸਟ ਹੈ? ਉਵੇਂ ਫਾਰੇਂਨ ਦੀ ਵਿਸ਼ੇਸ਼ਤਾ ਹੈ, ਕਾਮਨ ਰੂਪ ਨਾਲ, ਫਾਰੇਂਨ ਫਾਸਟ ਚੱਲਦਾ,
ਫਾਸਟ ਕਰਦਾ। ਤਾਂ ਬਾਪ ਪੁੱਛਦੇ ਹਨ ਕਿ ਸੰਸਕਾਰ ਪਰਿਵਰਤਨ ਫਾਸਟ ਹੈ? ਤਾਂ ਬਾਪਦਾਦਾ ਖੁਦ -ਪਰਿਵਰਤਨ
ਦੀ ਰਫ਼ਤਾਰ ਹੁਣ ਤੀਵਰ ਦੇਖਣਾ ਚਾਹੁੰਦੇ ਹਨ। ਸਭ ਪੁੱਛਦੇ ਹੋ ਨਾ! ਬਾਪਦਾਦਾ ਕੀ ਚਾਹੁੰਦੇ ਹਨ? ਆਪਸ
ਵਿੱਚ ਰੂਹਰਿਹਾਂਨ ਕਰਦੇ ਹੋ ਨਾ, ਤਾਂ ਇਕ ਦੋ ਨੂੰ ਪੁੱਛਦੇ ਹੋ ਨਾ ਕਿ ਬਾਪਦਾਦਾ ਕੀ ਚਾਹੁੰਦੇ ਹਨ?
ਤਾਂ ਬਾਪਦਾਦਾ ਇਹ ਚਾਹੁੰਦੇ ਹਨ। ਸੈਕਿੰਡ ਵਿਚ ਬਿੰਦੀ ਲੱਗੇ। ਜਿਵੇ ਕਾਗਜ਼ ਵਿੱਚ ਬਿੰਦੀ ਲੱਗਦੀ ਹੈ
ਨਾ, ਉਸ ਵਿੱਚ ਵੀ ਫਾਸਟ, ਪਰਿਵਰਤਨ ਵਿੱਚ ਜੋ ਠੀਕ ਨਹੀਂ ਹੈ ਉਸ ਵਿੱਚ ਬਿੰਦੀ ਲੱਗੇ। ਬਿੰਦੀ ਲਗਾਉਣੀ
ਆਉਂਦੀ ਹੈ? ਆਉਂਦੀ ਹੈ ਨਾ! ਪਰ ਕਦੀ -ਕਦੀ ਕਵੇਸ਼ਚਨ ਮਾਰਕ ਹੋ ਜਾਂਦਾ ਹੈ। ਲਗਾਉਂਦੇ ਬਿੰਦੀ ਹੋ ਪਰ
ਬਣ ਜਾਂਦਾ ਹੈ ਕਵੇਸ਼ਚਨ ਮਾਰਕ। ਇਹ ਕਿਉਂ, ਇਹ ਕੀ? ਇਹ ਕਿਉਂ ਅਤੇ ਕੀ... ਇਹ ਬਿੰਦੀ ਨੂੰ ਕਵੇਸ਼ਚਨ
ਮਾਰਕ ਵਿੱਚ ਬਦਲ ਦਿੰਦਾ ਹੈ। ਬਾਪਦਾਦਾ ਨੇ ਪਹਿਲੇ ਵੀ ਕਿਹਾ ਸੀ - ਵਾਈ -ਵਾਈ ਨਹੀਂ ਕਰੋ, ਕੀ ਕਰੋ?
ਫਲਾਈ ਜਾਂ ਵਾਹ! ਵਾਹ! ਕਰੋ ਜਾਂ ਫਲਾਈ ਕਰੋ। ਵਾਈ -ਵਾਈ ਨਹੀਂ ਕਰੋ। ਵਾਈ -ਵਾਈ ਕਰਨਾ ਜਲਦੀ ਆਉਦਾ
ਹੈ ਨਾ! ਆ ਜਾਂਦਾ ਹੈ? ਜਦੋਂ ਵਾਈ ਆਵੇ ਨਾ ਤਾਂ ਉਸਨੂੰ ਵਾਹ! ਵਾਹ! ਕਰ ਲਵੋ। ਕੋਈ ਕੁਝ ਵੀ ਕਰਦਾ
ਹੈ, ਕਹਿੰਦਾ ਹੈ, ਵਾਹ! ਡਰਾਮਾ ਵਾਹ! ਇਹ ਕਿਉਂ ਕਰਦਾ ਹੈ, ਉਹ ਕਿਉਂ ਕਹਿੰਦਾ, ਨਹੀਂ। ਕਰ ਲਵੋ।
ਕੋਈ ਵੀ ਕੁਝ ਵੀ ਕਰਦਾ ਹੈ, ਕਹਿੰਦਾ ਹੈ, ਵਾਹ! ਡਰਾਮਾ ਵਾਹ! ਇਹ ਕਿਉਂ ਕਰਦਾ ਹੈ, ਇਹ ਕਿਉਂ ਕਹਿੰਦਾ,
ਨਹੀਂ। ਇਹ ਕਰੇ ਤਾਂ ਮੈਂ ਕਰਾ, ਨਹੀਂ।
ਅੱਜਕਲ ਬਾਪਦਾਦਾ ਨੇ
ਦੇਖਿਆ ਹੈ, ਸੁਣਾ ਦੇਣ, ਪਰਿਵਰਤਨ ਕਰਨਾ ਹੈ ਨਾ! ਤਾਂ ਅੱਜਕਲ ਰਿਜ਼ਲਟ ਵਿੱਚ ਭਾਵੇਂ ਫ਼ਾਰੇਨ ਵਿੱਚ
ਭਾਵੇਂ ਇੰਡੀਆ ਵਿੱਚ ਦੋਵੇਂ ਪਾਸੇ ਇੱਕ ਗੱਲ ਦੀ ਲਹਿਰ ਹੈ, ਉਹ ਕੀ? ਇਹ ਹੋਣਾ ਚਾਹੀਦਾ, ਇਹ ਮਿਲਣਾ
ਚਾਹੀਦਾ ਹੈ, ਇਹ ਇਸਨੂੰ ਕਰਨਾ ਚਾਹੀਦਾ ਹੈ... ਜੋ ਮੈਂ ਸੋਚਦਾ ਹਾਂ, ਕਹਿੰਦਾ ਹਾਂ ਉਹ ਹੋਣਾ ਚਾਹੀਦਾ...
। ਇਹ ਚਾਹੀਦਾ, ਚਾਹੀਦਾ ਜੋ ਸੰਕਲਪ ਮਾਤਰ ਵਿੱਚ ਵੀ ਹੁੰਦਾ ਹੈ ਇਹ ਵੇਸ੍ਟ ਥੋਟਸ, ਬੈਸਟ ਬਣਨ ਨਹੀਂ
ਦਿੰਦਾ ਹੈ। ਬਾਪਦਾਦਾ ਨੇ ਸਭ ਦਾ ਵੇਸਟ ਦਾ ਚਾਰਟ ਥੋੜ੍ਹੇ ਸਮੇਂ ਦਾ ਨੋਟ ਕੀਤਾ ਹੈ। ਚੈਕ ਕੀਤਾ ਹੈ।
ਬਾਪਦਾਦਾ ਦੇ ਕੋਲ ਤਾਂ ਪਾਵਰਫੁੱਲ ਮਸ਼ੀਨ ਹੈ ਨਾ। ਤੁਹਾਡੇ ਵਰਗਾ ਕੰਮਪਿਊਟਰ ਨਹੀਂ ਹੈ, ਤੁਹਾਡਾ
ਕੰਮਪਿਊਟਰ ਤਾਂ ਗਾਲੀ ਵੀ ਦਿੰਦਾ ਹੈ। ਪਰ ਬਾਪਦਾਦਾ ਦੇ ਕੋਲ ਚੈਕਿੰਗ ਮਸ਼ੀਨਰੀ ਬਹੁਤ ਫਾਸਟ ਹੈ। ਤਾਂ
ਬਾਪਦਾਦਾ ਨੇ ਦੇਖਿਆ ਮੈਜੋਰਿਟੀ ਦਾ ਵੇਸ੍ਟ ਸੰਕਲਪ ਸਾਰੇ ਦਿਨ ਵਿੱਚ -ਵਿੱਚ ਚੱਲਦਾ ਹੈ। ਕੀ ਹੁੰਦਾ
ਹੈ ਇਹ ਵੇਸ੍ਟ ਸੰਕਲਪ ਦਾ ਵਜਨ ਭਾਰੀ ਹੁੰਦਾ ਹੈ ਅਤੇ ਬੈਸਟ ਥਾਟਸ ਦਾ ਵਜਨ ਘਟ ਹੁੰਦਾ ਹੈ। ਇਹ ਵਿੱਚ
-ਵਿੱਚ ਥਾਟਸ ਚੱਲਦੇ ਹਨ ਉਹ ਦਿਮਾਗ਼ ਨੂੰ ਭਾਰੀ ਕਰ ਦਿੰਦੇ ਹਨ। ਪੁਰਸ਼ਾਰਥ ਨੂੰ ਭਾਰੀ ਕਰ ਦਿੰਦੇ ਹਨ,
ਬੋਝ ਹੈ ਨਾ ਉਹ ਆਪਣੇ ਵਲ ਖਿੱਚ ਲੈਂਦੇ ਹਨ ਇਸਲਈ ਸ਼ੁਭ ਸੰਕਲਪ ਜੋ ਖੁਦ -ਉੱਨਤੀ ਦੀ ਲਿਸ੍ਟ ਹੈ,
ਪੌੜ੍ਹੀ ਵੀ ਨਹੀਂ ਹੈ ਲਿਫ਼ਟ ਹੈ ਉਹ ਘਟ ਹੋਣ ਦੇ ਕਾਰਨ, ਮਿਹਨਤ ਦੀ ਪੌੜ੍ਹੀ ਚੜਣੀ ਪੈਂਦੀ ਹੈ। ਬਸ
ਦੋ ਸ਼ਬਦ ਯਾਦ ਕਰੋ - ਵੇਸ੍ਟ ਨੂੰ ਖ਼ਤਮ ਕਰਨ ਦੇ ਲਈ ਅੰਮ੍ਰਿਤਵੇਲੇ ਤੋਂ ਲੈਕੇ ਰਾਤ ਤੱਕ ਦੋ ਸ਼ਬਦ
ਸੰਕਲਪ ਵਿੱਚ, ਬੋਲ ਵਿੱਚ ਅਤੇ ਕਰਮ ਵਿੱਚ, ਕੰਮ ਵਿੱਚ ਲਗਾਓ। ਪ੍ਰਕਟਿਕਲ ਵਿੱਚ ਲਿਆਓ। ਉਹ ਦੋ ਸ਼ਬਦ
ਹਨ - ਸਵਮਾਨ ਅਤੇ ਸਨਮਾਨ। ਸਵਮਾਨ ਵਿੱਚ ਰਹਿਣਾ ਹੈ ਅਤੇ ਸਨਮਾਨ ਦੇਣਾ ਹੈ। ਕੋਈ ਕਿਵੇਂ ਦਾ ਵੀ ਹੈ,
ਸਾਨੂੰ ਸਨਮਾਨ ਦੇਣਾ ਹੈ। ਸਨ ਮਾਨ ਦੇਣਾ, ਸਵਮਾਨ ਵਿੱਚ ਸਥਿਤ ਹੋਣਾ ਹੈ। ਦੋਵਾਂ ਦਾ ਬੈਲੇਂਸ ਚਾਹੀਦਾ
ਹੈ। ਕਦੀ ਸਵਮਾਨ ਵਿੱਚ ਜ਼ਿਆਦਾ ਰਹਿੰਦੇ, ਕਦੀ ਸਨਮਾਨ ਦੇਣ ਵਿੱਚ ਕਮੀ ਪੈ ਜਾਂਦੀ ਹੈ। ਇਵੇਂ ਨਹੀਂ
ਕਿ ਕੋਈ ਸਨਮਾਨ ਦੇਣ ਤਾਂ ਮੈਂ ਸਨਮਾਨ ਦਵਾ, ਨਹੀਂ। ਮੈਨੂੰ ਦਾਤਾ ਬਣਨਾ ਹੈ। ਸ਼ਿਵ ਸ਼ਕਤੀ ਪਾਂਡਵ ਸੈਨਾ
ਦਾਤਾ ਦੇ ਬੱਚੇ ਦਾਤਾ ਹਨ। ਉਹ ਦੇ ਤਾਂ ਮੈਂ ਦੇਵਾਂ, ਉਹ ਤਾਂ ਬਿਜ਼ਨੇਸ ਹੋ ਗਿਆ, ਦਾਤਾ ਨਹੀਂ ਹੋਇਆ।
ਤਾਂ ਤੁਸੀਂ ਬਿਜ਼ਨੇਸਮੈਨ ਹੋ ਕਿ ਦਾਤਾ ਹੋ? ਦਾਤਾ ਕਦੀ ਲੇਵਤਾ ਨਹੀਂ ਹੁੰਦਾ। ਆਪਣੇ ਵ੍ਰਿਤੀ ਅਤੇ
ਦ੍ਰਿਸ਼ਟੀ ਵਿੱਚ ਇਹ ਹੀ ਲਕਸ਼ ਰੱਖੋ ਮੈਨੂੰ, ਹੋਰਾਂ ਨੂੰ ਨਹੀਂ, ਮੈਨੂੰ ਹਰ ਇੱਕ ਦੇ ਪ੍ਰਤੀ ਮਤਲਬ
ਸਰਵ ਦੇ ਪ੍ਰਤੀ ਭਾਵੇਂ ਅਗਿਆਨੀ ਹਨ, ਭਾਵੇਂ ਗਿਆਨੀ ਹੈ, ਅਗਿਆਨੀ ਦੇ ਪ੍ਰਤੀ ਫਿਰ ਵੀ ਸ਼ੁਭ ਭਾਵਨਾ
ਰੱਖਦੇ ਹੋ ਪਰ ਗਿਆਨੀ ਤੂੰ ਆਤਮਾਵਾਂ ਪ੍ਰਤੀ ਆਪਸ ਵਿੱਚ ਹਰ ਸਮੇਂ ਸ਼ੁਭ ਭਾਵਨਾ, ਸ਼ੁਭ ਕਾਮਨਾ ਰਹੇ।
ਵ੍ਰਿਤੀ ਇਵੇਂ ਬਣ ਜਾਏ, ਦ੍ਰਿਸ਼ਟੀ ਇਵੇਂ ਦੀ ਬਣ ਜਾਵੇਂ। ਬਸ ਦ੍ਰਿਸ਼ਟੀ ਵਿੱਚ ਜਿਵੇਂ ਸਥੂਲ ਬਿੰਦੀ
ਹੈ, ਕਦੀ ਬਿੰਦੀ ਗਾਇਬ ਹੁੰਦੀ ਹੈ ਕੀ! ਅੱਖਾਂ ਵਿੱਚ ਜੇਕਰ ਬਿੰਦੀ ਗਾਇਬ ਜੋ ਜਾਏ ਤਾਂ ਕੀ ਬਣ ਜਾਣਗੇ?
ਦੇਖ ਸਕਣਗੇ? ਤਾਂ ਜਿਵੇਂ ਅੱਖਾਂ ਵਿੱਚ ਬਿੰਦੀ ਹੈ, ਉਵੇਂ ਆਤਮਾ ਅਤੇ ਬਾਪ ਬਿੰਦੀ ਨੈਣਾਂ ਵਿੱਚ
ਸਮਾਈ ਹੋਏ। ਜਿਵੇਂ ਦੇਖਣ ਵਾਲੀ ਬਿੰਦੀ ਕਦੀ ਗਾਇਬ ਨਹੀਂ ਹੁੰਦੀ, ਇਵੇਂ ਆਤਮਾ ਅਤੇ ਬਾਪ ਦੇ ਸਮ੍ਰਿਤੀ
ਦੀ ਬਿੰਦੀ ਵ੍ਰਿਤੀ ਨਾਲ, ਦ੍ਰਿਸ਼ਟੀ ਨਾਲ ਗਾਇਬ ਨਹੀਂ ਹੋਵੇ। ਫਾਲੋ ਫ਼ਾਦਰ ਕਰਨਾ ਹੈ ਨਾ! ਤਾਂ ਜਿਵੇਂ
ਬਾਪ ਦੀ ਦ੍ਰਿਸ਼ਟੀ ਅਤੇ ਵ੍ਰਿਤੀ ਵਿੱਚ ਹਰ ਬੱਚਿਆਂ ਦੇ ਲਈ ਸਵਮਾਨ ਹੈ, ਸਨਮਾਨ ਹੈ ਇਵੇਂ ਹੀ ਆਪਣੀ
ਦ੍ਰਿਸ਼ਟੀ ਵਿੱਚ ਸਵਮਾਨ, ਸਨਮਾਨ। ਸਨਮਾਨ ਦੇਣ ਨਾਲ ਜੋ ਮਨ ਵਿੱਚ ਆਉਂਦਾ ਹੈ ਕਿ ਇਹ ਬਦਲ ਜਾਏ, ਇਹ
ਨਹੀਂ ਕਰੇ, ਇਹ ਇਵੇਂ ਹੋ, ਉਹ ਸਿੱਖਿਆ ਨਾਲ ਨਹੀਂ ਹੋਵੇਗਾ ਪਰ ਸਨਮਾਨ ਦਵੋ ਤਾਂ ਮਨ ਵਿੱਚ ਸੰਕਲਪ
ਰਹਿਣਾ ਹੈ, ਇਹ ਹੋ, ਇਹ ਬਦਲੇ, ਇਹ ਇਵੇਂ ਕਰੇ, ਉਹ ਕਰਨ ਲੱਗ ਜਾਣਗੇ। ਵ੍ਰਿਤੀ ਵਿੱਚ ਬਦਲਣਗੇ,
ਬੋਲਣ ਨਾਲ ਨਹੀਂ ਬਦਲਦੇ। ਤਾਂ ਕੀ ਕਰਨਗੇ? ਸਵਮਾਨ ਅਤੇ ਸਨਮਾਨ, ਦੋਵੇਂ ਯਾਦ ਰਹੇਗਾ ਨਾ ਜਾਂ ਸਿਰਫ਼
ਸਵਮਾਨ ਯਾਦ ਰਹੇਗਾ? ਸਨਮਾਨ ਦੇਣਾ ਮਤਲਬ ਸਨਮਾਨ ਲੈਣਾ। ਕਿਸੇ ਨੂੰ ਵੀ ਮਾਨ ਦੇਣਾ ਸਮਝੋਂ ਮਾਨਨੀਯ
ਬਣਨਾ ਹੈ। ਆਤਮਿਕ ਪਿਆਰ ਦੀ ਨਿਸ਼ਾਨੀ ਹੈ - ਦੂਸਰੇ ਦੀ ਕਮੀ ਨੂੰ ਆਪਣੀ ਸ਼ੁਭ ਭਾਵਨਾ, ਸ਼ੁਭ ਕਾਮਨਾ
ਨਾਲ ਪਰਿਵਰਤਨ ਕਰਨਾ। ਬਾਪਦਾਦਾ ਦੇ ਹਾਲੇ ਲਾਸ੍ਟ ਸੰਦੇਸ਼ ਵੀ ਭੇਜਿਆ ਸੀ ਕਿ ਵਰਤਮਾਨ ਸਮੇਂ ਆਪਣਾ
ਸਵਰੂਪ ਮਰਸੀਫੁੱਲ ਬਣਾਓ, ਰਹਿਮਦਿਲ। ਲਾਸ੍ਟ ਜਨਮ ਵਿੱਚ ਤੁਹਾਡੇ ਜੜ੍ਹ ਚਿੱਤਰ ਮਰਸੀਫੁੱਲ ਬਣ ਭਗਤਾਂ
ਤੇ ਰਹਿਮ ਕਰ ਰਹੇ ਹਨ। ਜਦੋਂ ਚਿੱਤਰ ਇੰਨੇ ਮਰਸੀਫੁੱਲ ਹਨ ਤਾਂ ਚੇਤੰਨ ਵਿੱਚ ਕੀ ਹੋਵੇਗਾ? ਚੇਤੰਨ
ਤਾਂ ਰਹਿਮ ਦੀ ਖਾਨ ਹੈ। ਰਹਿਮ ਦੀ ਖਾਨ ਹੈ। ਰਹਿਮ ਦੀ ਖਾਨ ਬਣ ਜਾਓ। ਜੋ ਵੀ ਆਏ ਰਹਿਮ, ਇਹ ਹੀ
ਪਿਆਰ ਦੀ ਨਿਸ਼ਾਨੀ ਹੈ। ਕਰਨਾ ਹੈ ਨਾ? ਕਰਨਾ ਹੀ ਹੈ, ਬਣਨਾ ਹੀ ਹੈ। ਤਾਂ ਬਾਪਦਾਦਾ ਕੀ ਚਾਹੁੰਦੇ ਹਨ,
ਇਸਦਾ ਉੱਤਰ ਦੇ ਰਿਹਾ ਹੈ। ਪ੍ਰਸ਼ਨ ਕਰਦੇ ਹਨ ਨਾ, ਤਾਂ ਬਾਪਦਾਦਾ ਉਤਰ ਦੇ ਰਹੇ ਹਨ।
ਵਰਤਮਾਨ ਸਮੇਂ ਸੇਵਾ
ਵਿੱਚ ਵ੍ਰਿਤੀ, ਚੰਗੀ ਹੋ ਰਹੀ ਹੈ, ਭਾਵੇਂ ਭਾਰਤ ਵਿੱਚ, ਭਾਵੇਂ ਫਾਰੇਨ ਵਿੱਚ ਪਰ ਬਾਪਦਾਦਾ ਚਾਹੁੰਦੇ
ਹਨ ਇਵੇਂ ਕੋਈ ਨਿਮਿਤ ਆਤਮਾ ਬਣਾਓ ਜੋ ਕੋਈ ਵਿਸ਼ੇਸ਼ ਕੰਮ ਕਰਕੇ ਦਿਖਾਏ। ਇਵੇਂ ਹੋਈ ਸਹਿਯੋਗੀ ਬਣੇ ਜੋ
ਹੁਣ ਤੱਕ ਕਰਨਾ ਚਾਹੁੰਦੇ ਹਨ, ਉਹ ਕਰਕੇ ਦਿਖਾਵੇ। ਪ੍ਰੋਗ੍ਰਾਮ ਤਾਂ ਬਹੁਤ ਕੀਤੇ ਹਨ, ਜਿੱਥੇ ਵੀ
ਪ੍ਰੋਗ੍ਰਾਮ ਕੀਤੇ ਹਨ ਉਹਨਾਂ ਸਰਵ ਦੀ ਸਭ ਪਾਸੇ ਵਾਲੋ ਨੂੰ ਬਾਪਦਾਦਾ ਵਧਾਈ ਦਿੰਦੇ ਹਨ। ਹਾਲੇ ਕੋਈ
ਅਤੇ ਨਵੀਨਤਾ ਦਿਖਾਓ। ਜੋ ਤੁਹਾਡੇ ਵਲ ਤੋਂ ਤੁਹਾਡੇ ਸਮਾਨ ਬਾਪ ਨੂੰ ਪ੍ਰਤੱਖ ਕਰਨ। ਪਰਮਾਤਮਾ ਦੀ
ਪੜ੍ਹਾਈ ਹੈ, ਉਹ ਮੁਖ ਤੋਂ ਨਿਕਲੇ। ਬਾਬਾ -ਬਾਬਾ ਸ਼ਬਦ ਦਿਲ ਤੋਂ ਨਿਕਲੇ। ਸਹਿਯੋਗੀ ਬਣਦੇ ਹਨ, ਪਰ
ਹਾਲੇ ਇੱਕ ਗੱਲ ਜੋ ਰਹੀ ਹੈ ਕਿ ਇਹ ਇੱਕ ਹੈ, ਇਹ ਇੱਕ ਹੈ, ਇਹੀ ਇੱਕ ਹੈ... ਇਹ ਅਵਾਜ ਫੈਲੇ।
ਬ੍ਰਹਮਾਕੁਮਾਰੀਆਂ ਕੰਮ ਚੰਗਾ ਕਰ ਰਹੀ ਹੈ, ਕਰ ਸਕਦੀ ਹੈ, ਇੱਥੇ ਤੱਕ ਤਾਂ ਆਏ ਹਨ ਪਰ ਇਹ ਹੀ ਇੱਕ
ਹੈ ਅਤੇ ਪਰਮਾਤਮ ਗਿਆਨ ਹੈ। ਬਾਪ ਨੂੰ ਪ੍ਰਤੱਖ ਕਰਨ ਵਾਲਾ ਬੇਧੜਕ ਬੋਲੇ। ਤੁਸੀਂ ਬੋਲਦੇ ਹੋ ਪਰਮਾਤਮ
ਕੰਮ ਕਰਾ ਰਿਹਾ ਹੈ, ਪਰਮਾਤਮਾ ਦਾ ਕੰਮ ਹੈ ਪਰ ਉਹ ਕਰੇ ਕਿ ਜਿਸ ਪਰਮਾਤਮਾ ਬਾਪ ਨੂੰ ਸਭ ਪੁਕਾਰ ਰਹੇ
ਹਨ, ਉਹ ਗਿਆਨ ਹੈ। ਹਾਲੇ ਇਹ ਅਨੁਭਵ ਕਰਾਓ। ਜਿਵੇਂ ਤੁਹਾਡੇ ਦਿਲ ਵਿੱਚ ਹਰ ਸਮੇਂ ਕੀ ਹੈ? ਬਾਬਾ,
ਬਾਬਾ, ਬਾਬਾ... ਇਵੇਂ ਕੋਈ ਗਰੁੱਪ ਨਿਕਲੇ। ਅੱਛਾ ਹੈ, ਕਰ ਸਕਦੇ ਹਨ, ਇੱਥੇ ਤੱਕ ਤਾਂ ਠੀਕ ਹੈ।
ਪਰਿਵਰਤਨ ਹੋਇਆ ਹੈ। ਪਰ ਲਾਸ੍ਟ ਪਰਿਵਰਤਨ ਹੈ - ਇੱਕ ਹੈ, ਇੱਕ ਹੈ, ਇੱਕ ਹੈ। ਉਹ ਹੋਵੇਗਾ ਜਦੋਂ
ਬ੍ਰਾਹਮਣ ਪਰਿਵਾਰ ਇਕਰਸ ਸਥਿਤੀ ਵਾਲੇ ਹੋ ਜਾਣ। ਹਾਲੇ ਸਥਿਤੀ ਬਦਲਦੀ ਰਹਿੰਦੀ ਹੈ। ਇਕਰਸ ਸਥਿਤੀ
ਇੱਕ ਨੂੰ ਪ੍ਰਤੱਖ ਕਰੇਗੀ। ਠੀਕ ਹੈ ਨਾ! ਤਾਂ ਡਬਲ ਫਾਰੇਨਰਸ ਐਕਜਾਮਪਲ ਬਣੋ। ਸਨਮਾਨ ਦੇਣ ਵਿੱਚ,
ਸਵਮਾਨ ਵਿੱਚ ਰਹਿਣ ਵਿੱਚ ਐਕਜਾਪਲ ਬਣੋ, ਨੰਬਰ ਲੈ ਲਵੋ। ਚਾਰੋਂ ਪਾਸੇ ਜਿਵੇਂ ਮੋਹਜਿੱਤ ਪਰਿਵਾਰ ਦਾ
ਦ੍ਰਿਸ਼ਟਾਂਤ ਦੱਸਦੇ ਹਨ ਨਾ, ਜੋ ਚਪਰਾਸੀ ਵੀ, ਨੌਕਰ ਵੀ ਸਭ ਮੋਹਜਿੱਤ। ਉਵੇ ਕਿਥੇ ਵੀ ਜਾਏ ਅਮੇਰਿਕਾ
ਜਾਏ, ਅਸਟ੍ਰੇਲੀਆਂ ਜਾਏ, ਹਰ ਦੇਸ਼ ਵਿੱਚ ਇਕਰਸ, ਇਕਮਤ, ਸਵਮਾਨ ਵਿੱਚ ਰਹਿਣ ਵਾਲੇ, ਸਨਮਾਨ ਦੇਣ ਵਾਲੇ,
ਇਸਵਿੱਚ ਨੰਬਰ ਲਵੋ। ਲੈ ਸਕਦੇ ਹੋ ਨਾ?
ਚਾਰੋਂ ਪਾਸੇ ਦੇ ਬਾਪ ਦੇ
ਨੈਣਾਂ ਵਿੱਚ ਸਮਾਏ ਹੋਏ, ਨੈਣਾਂ ਦੇ ਨੂਰ ਬੱਚਿਆਂ ਨੂੰ ਸਦਾ ਇਕਰਸ ਸਥਿਤੀ ਵਿੱਚ ਸਥਿਤ ਰਹਿਣ ਵਾਲੇ
ਬੱਚਿਆਂ ਨੂੰ, ਸਦਾ ਭਾਗ ਦਾ ਸਿਤਾਰਾ ਚਮਕਾਉਣ ਵਾਲੇ ਭਾਗਵਾਨ ਬੱਚਿਆਂ ਨੂੰ, ਸਵਮਾਨ ਅਤੇ ਸੱਮਾਨ ਨਾਲ
-ਨਾਲ ਰੱਖਣ ਵਾਲੇ ਬੱਚਿਆਂ ਨੂੰ, ਸਦਾ ਪੁਰਸ਼ਾਰਥ ਤੀਵਰ ਰਫ਼ਤਾਰ ਕਰਨ ਵਾਲੇ ਬੱਚਾ ਨੂੰ ਬਾਪਦਾਦਾ ਦਾ
ਯਾਦਪਿਆਰ, ਦੁਆਵਾਂ ਅਤੇ ਨਮਸਤੇ।
ਵਰਦਾਨ:-
ਸੱਚੇ ਸਾਥੀ ਦਾ
ਸਾਥ ਲੈਣ ਵਾਲੇ ਸਰਵ ਤੋਂ ਨਿਆਰੇ, ਪਿਆਰੇ ਨਿਰਮੋਹੀ ਭਵ
ਰੋਜ਼ ਅੰਮ੍ਰਿਤਵੇਲੇ
ਸੰਬੰਧਾਂ ਦਾ ਸੁਖ ਬਾਪਦਾਦਾ ਤੋਂ ਲੈਕੇ ਹੋਰਾਂ ਨੂੰ ਦਾਨ ਕਰੋ। ਸਰਵ ਸੁੱਖਾ ਦੇ ਅਧਿਕਾਰੀ ਬਣ ਹੋਰਾਂ
ਨੂੰ ਵੀ ਬਣਾਓ। ਕੋਈ ਵੀ ਕੰਮ ਹੈ ਉਸਵਿੱਚ ਸਾਕਾਰ ਸਾਥੀ ਯਾਦ ਨਾ ਆਏ, ਪਹਿਲੇ ਬਾਪ ਦੀ ਯਾਦ ਆਏ,
ਕਿਉਂਕਿ ਸੱਚਾ ਮਿੱਤਰ ਬਾਪ ਹੈ। ਸੱਚੇ ਸਾਥੀ ਦਾ ਸਾਥ ਲਵੋਂਗੇ ਤਾਂ ਸਹਿਜ ਹੀ ਸਰਵ ਤੋਂ ਨਿਆਰੇ ਅਤੇ
ਪਿਆਰੇ ਬਣ ਜਾਏਗੇ। ਜੋ ਸਰਵ ਸੰਬੰਧਾਂ ਨਾਲ ਹਰ ਕੰਮ ਵਿੱਚ ਇੱਕ ਬਾਪ ਨੂੰ ਯਾਦ ਕਰਦੇ ਹਨ ਉਹ ਸਹਿਜ
ਹੀ ਨਿਰਮੋਹੀ ਬਣ ਜਾਂਦੇ ਹਨ। ਉਹਨਾਂ ਦਾ ਕਿਸੇ ਵਲ ਵੀ ਲਗਾਵ ਮਤਲਬ ਝੁਕਾਵ ਨਹੀਂ ਰਹਿੰਦਾ ਇਸਲਈ
ਮਾਇਆ ਤੋਂ ਹਾਰ ਵੀ ਨਹੀਂ ਹੋ ਸਕਦੀ।
ਸਲੋਗਨ:-
ਮਾਇਆ ਨੂੰ ਦੇਖਣ
ਅਤੇ ਜਾਨਣ ਦੇ ਲਈ ਤ੍ਰਿਕਾਲਦਰਸ਼ੀ ਅਤੇ ਤ੍ਰਿਨੇਤਰੀ ਬਣੋ ਉਦੋਂ ਵਿਜੇਈ ਬਣੋਂਗੇ।
ਅਵਿਅਕਤ ਇਸ਼ਾਰੇ -
ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ। ਸਤਿਅਤਾ ਦੀ ਨਿਸ਼ਾਨੀ ਸਭਿਅਤਾ ਹੈ। ਜੇਕਰ ਤੁਸੀਂ
ਸੱਚੇ ਹੋ, ਸਤਿਅਤਾ ਦੀ ਸ਼ਕਤੀ ਤੁਹਾਡੇ ਵਿਚ ਹੈ ਤਾਂ ਸਭਿਅਤਾ ਨੂੰ ਕਦੇ ਨਹੀਂ ਛੱਡੋ, ਸਤਿਅਤਾ ਨੂੰ
ਸਿੱਧ ਕਰੋ ਪਰ ਸਭਿਅਤਾ ਪੂਰਵਕ। ਜੇਕਰ ਸਭਿਅਤਾ ਨੂੰ ਛੱਡ ਕੇ ਅਸਭਿਅਤਾ ਵਿਚ ਆਕੇ ਸਤ ਨੂੰ ਸਿੱਧ ਕਰਨਾ
ਚਾਹੁੰਦੇ ਹੋ ਤਾਂ ਉਹ ਸਤ ਸਿੱਧ ਨਹੀਂ ਹੋਵੇਗਾ। ਅਸਭਿਅਤਾ ਦੀ ਨਿਸ਼ਾਨੀ ਹੈ ਜ਼ਿੱਦ ਅਤੇ ਸਭਿਅਤਾ ਦੀ
ਨਿਸ਼ਾਨੀ ਹੈ ਨਿਰਮਾਣ। ਸਤਿਅਤਾ ਨੂੰ ਸਿੱਧ ਕਰਨ ਵਾਲਾ ਸਦਾ ਖੁਦ ਨਿਰਮਾਣ ਹੋਕੇ ਸਭਿਅਤਾਪੂਰਵਕ
ਵਿਵਹਾਰ ਕਰੇਗਾ।