02.07.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਤੁਸੀਂ ਇੱਥੇ ਯਾਦ ਵਿੱਚ ਰਹਿ ਕੇ ਪਾਪ ਦਗਧ (ਭਸਮ) ਕਰਨ ਦੇ ਲਈ ਆਏ ਹੋ ਇਸਲਈ ਬੁੱਧੀ ਯੋਗ
ਨਿਸ਼ਫਲ ਨਾ ਜਾਏ, ਇਸ ਗੱਲ ਦਾ ਪੂਰਾ ਧਿਆਨ ਰੱਖਣਾ ਹੈ"
ਪ੍ਰਸ਼ਨ:-
ਕਿਹੜਾ ਸੂਕ੍ਸ਼੍ਮ
ਵਿਕਾਰ ਵੀ ਅੰਤ ਵਿੱਚ ਮੁਸੀਬਤ ਖੜੀ ਕਰ ਦਿੰਦਾ ਹੈ?
ਉੱਤਰ:-
ਜੇ ਸੂਕ੍ਸ਼੍ਮ
ਵਿੱਚ ਵੀ ਹਬਚ (ਲਾਲਚ) ਦਾ ਵਿਕਾਰ ਹੈ, ਕੋਈ ਚੀਜ਼ ਹਬਚ ਦੇ ਕਾਰਣ ਇਕੱਠੀ ਕਰਕੇ ਆਪਣੇ ਕੋਲ ਜਮਾਂ ਕਰਕੇ
ਰੱਖ ਦਿੱਤੀ ਤਾਂ ਉਹ ਵੀ ਅੰਤ ਵਿਚ ਮੁਸੀਬਤ ਦੇ ਰੂਪ ਵਿੱਚ ਯਾਦ ਆਓਂਦੀ ਹੈ ਇਸਲਈ ਬਾਪ ਕਹਿੰਦੇ ਹਨ -
ਬੱਚੇ, ਆਪਣੇ ਕੋਲ ਕੁਝ ਵੀ ਨਾ ਰੱਖੋ। ਤੁਹਾਨੂੰ ਸਭ ਸੰਕਲਪਾਂ ਨੂੰ ਵੀ ਸਮੇਟ ਕੇ ਬਾਪ ਦੀ ਯਾਦ ਵਿੱਚ
ਰਹਿਣ ਦੀ ਟੇਵ (ਆਦਤ) ਪਾਉਣੀ ਹੈ ਇਸਲਈ ਦੇਹੀ - ਅਭਿਮਾਨੀ ਬਣਨ ਦਾ ਅਭਿਆਸ ਕਰੋ।
ਓਮ ਸ਼ਾਂਤੀ
ਬੱਚਿਆਂ ਨੂੰ ਰੋਜ਼ - ਰੋਜ਼ ਯਾਦ ਦਵਾਉਂਦੇ ਹਨ - ਦੇਹੀ - ਅਭਿਮਾਨੀ ਬਣੋ ਕਿਓਂਕਿ ਬੁੱਧੀ ਇੱਧਰ -
ਉੱਧਰ ਜਾਂਦੀ ਹੈ। ਅਗਿਆਨ ਕਾਲ ਵਿੱਚ ਵੀ ਕਥਾ ਵਾਰਤਾ ਸੁਣਦੇ ਹੋ ਤਾਂ ਬੁੱਧੀ ਬਾਹਰ ਭਟਕਦੀ ਹੈ। ਇੱਥੇ
ਵੀ ਭਟਕਦੀ ਹੈ ਇਸਲਈ ਰੋਜ਼ - ਰੋਜ਼ ਕਹਿੰਦੇ ਹਨ ਦੇਹੀ - ਅਭਿਮਾਨੀ ਬਣੋ। ਉਹ ਤਾਂ ਕਹਿਣਗੇ ਅਸੀਂ ਜੋ
ਸੁਣਾਉਂਦੇ ਹਾਂ ਉਸ ਤੇ ਧਿਆਨ ਦੋ, ਧਾਰਨ ਕਰੋ। ਸ਼ਾਸਤਰ ਜੋ ਸੁਣਾਉਂਦੇ ਹਨ ਉਹ ਵਚਨ ਧਿਆਨ ਵਿੱਚ ਰੱਖੋ।
ਇੱਥੇ ਤਾਂ ਬਾਪ ਆਤਮਾਵਾਂ ਨੂੰ ਸਮਝਾਉਂਦੇ ਹਨ, ਤੁਸੀਂ ਸਭ ਸਟੂਡੈਂਟ ਦੇਹੀ - ਅਭਿਮਾਨੀ ਹੋ ਕੇ ਬੈਠੋ।
ਸ਼ਿਵਬਾਬਾ ਆਓਂਦੇ ਹਨ ਪੜ੍ਹਾਉਣ ਦੇ ਲਈ। ਅਜਿਹਾ ਕੋਈ ਕਾਲੇਜ ਨਹੀਂ ਹੋਵੇਗਾ ਜਿੱਥੇ ਸਮਝਣਗੇ ਸ਼ਿਵਬਾਬਾ
ਪੜ੍ਹਾਉਣ ਆਉਂਦੇ ਹਨ। ਅਜਿਹਾ ਸਕੂਲ ਹੋਣਾ ਹੀ ਚਾਹੀਦਾ ਹੈ ਪੁਰਸ਼ੋਤਮ ਸੰਗਮਯੁਗ ਤੇ। ਸਟੂਡੈਂਟ ਬੈਠੇ
ਹਨ ਅਤੇ ਇਹ ਵੀ ਸਮਝਦੇ ਹਨ ਪਰਮਪਿਤਾ ਪ੍ਰਮਾਤਮਾ ਆਓਂਦੇ ਹਨ ਸਾਨੂੰ ਪੜ੍ਹਾਉਣ। ਸ਼ਿਵਬਾਬਾ ਆਉਂਦੇ ਹਨ
ਸਾਨੂੰ ਪੜ੍ਹਾਉਣ। ਪਹਿਲੀ - ਪਹਿਲੀ ਗੱਲ ਸਮਝਾਉਂਦੇ ਹਨ ਤੁਹਾਨੂੰ ਪਾਵਨ ਬਣਨਾ ਹੈ ਤਾਂ ਮਾਮੇਕਮ ਯਾਦ
ਕਰੋ ਪਰ ਮਾਇਆ ਘੜੀ - ਘੜੀ ਭੁਲਾ ਦਿੰਦੀ ਹੈ ਇਸਲਈ ਬਾਪ ਖ਼ਬਰਦਾਰ ਕਰਦੇ ਹਨ। ਕੋਈ ਨੂੰ ਸਮਝਾਉਣਾ ਤਾਂ
ਪਹਿਲੇ - ਪਹਿਲੇ ਗੱਲ ਸਮਝਾਓ ਕਿ ਬਾਪ ਕੌਣ ਹੈ? ਰੱਬ ਜੋ ਪਤਿਤ ਪਾਵਨ ਦੁੱਖਹਰਤਾ, ਸੁੱਖਕਰਤਾ ਹੈ,
ਉਹ ਕਿੱਥੇ ਹੈ? ਉਨ੍ਹਾਂ ਨੂੰ ਯਾਦ ਤਾਂ ਸਭ ਕਰਦੇ ਹਨ। ਜੱਦ ਕੋਈ ਆਫ਼ਤਾਂ ਆਉਂਦੀਆਂ ਹਨ ਕਹਿੰਦੇ ਹਨ
ਹੇ ਰੱਬ ਰਹਿਮ ਕਰੋ। ਕਿਸੇ ਨੂੰ ਬਚਾਉਣਾ ਹੁੰਦਾ ਹੈ ਤਾਂ ਵੀ ਕਹਿੰਦੇ ਹਨ ਹੇ ਰੱਬ, ਓ ਗਾਡ ਸਾਨੂੰ
ਦੁੱਖਾਂ ਤੋਂ ਲਿਬਰੇਟ ਕਰੋ। ਦੁੱਖ ਤਾਂ ਸਭ ਨੂੰ ਹੈ। ਇਹ ਤਾਂ ਪੱਕਾ ਪਤਾ ਹੈ ਸਤਿਯੁਗ ਨੂੰ ਸੁੱਖਧਾਮ
ਕਿਹਾ ਜਾਂਦਾ ਹੈ, ਕਲਯੁਗ ਨੂੰ ਦੁੱਖਧਾਮ ਕਿਹਾ ਜਾਂਦਾ ਹੈ। ਇਹ ਬੱਚੇ ਜਾਣਦੇ ਹਨ ਫਿਰ ਵੀ ਮਾਇਆ
ਭੁੱਲਾਂ ਦਿੰਦੀ ਹੈ ਇਹ ਯਾਦ ਵਿੱਚ ਬਿਠਾਉਣ ਦੀ ਰਸਮ ਵੀ ਡਰਾਮਾ ਵਿੱਚ ਹੈ ਕਿਓਂਕਿ ਬਹੁਤ ਹਨ ਜੋ ਸਾਰਾ
ਦਿਨ ਯਾਦ ਨਹੀਂ ਕਰਦੇ ਹਨ, ਇੱਕ ਮਿੰਟ ਵੀ ਯਾਦ ਨਹੀਂ ਕਰਦੇ ਹਨ ਫਿਰ ਯਾਦ ਦਿਲਾਉਣ ਲਈ ਇੱਥੇ
ਬਿਠਾਉਂਦੇ ਹਨ। ਯਾਦ ਕਰਨ ਦੀ ਯੁਕਤੀ ਦੱਸਦੇ ਹਨ ਤਾਂ ਪੱਕਾ ਹੋ ਜਾਵੇ। ਬਾਪ ਦੀ ਯਾਦ ਨਾਲ ਹੀ ਸਾਨੂੰ
ਸਤੋਪ੍ਰਧਾਨ ਬਣਨਾ ਹੈ। ਸਤੋਪ੍ਰਧਾਨ ਬਣਨ ਲਈ ਬਾਪ ਨੇ ਫਸਟਕਲਾਸ ਰੀਅਲ ਯੁਕਤੀ ਦੱਸੀ ਹੈ। ਪਤਿਤ -
ਪਾਵਨ ਤਾਂ ਇੱਕ ਹੀ ਹੈ, ਉਹ ਆਕੇ ਯੁਕਤੀ ਦੱਸਦੇ ਹਨ। ਇੱਥੇ ਤੁਸੀਂ ਬੱਚੇ ਸ਼ਾਂਤੀ ਵਿੱਚ ਤੱਦ ਬੈਠਦੇ
ਹੋ ਜੱਦ ਕਿ ਬਾਪ ਦੇ ਨਾਲ ਯੋਗ ਹੈ। ਜੇ ਬੁੱਧੀ ਦਾ ਯੋਗ ਇੱਧਰ - ਉੱਧਰ ਗਿਆ ਮਤਲਬ ਸ਼ਾਂਤ ਵਿੱਚ ਨਹੀਂ
ਹੈ, ਗੋਇਆ ਅਸ਼ਾਂਤ ਹੈ। ਜਿੰਨਾ ਸਮਾਂ ਇੱਧਰ - ਉੱਧਰ ਬੁੱਧੀ ਯੋਗ ਗਿਆ, ਉਹ ਨਿਸ਼ਫਲ ਹੋਇਆ ਕਿਓਂਕਿ
ਪਾਪ ਤਾਂ ਕੱਟੇ ਹੀ ਨਹੀਂ। ਦੁਨੀਆਂ ਇਹ ਨਹੀਂ ਜਾਣਦੀ ਕਿ ਪਾਪ ਕਿਵੇਂ ਕੱਟਦੇ ਹਨ! ਇਹ ਬੜੀ ਮਹੀਨ
ਗੱਲਾਂ ਹਨ। ਬਾਪ ਨੇ ਕਿਹਾ ਹੈ ਮੇਰੀ ਯਾਦ ਵਿੱਚ ਬੈਠੋ, ਤਾਂ ਜੱਦ ਤੱਕ ਯਾਦ ਦੀ ਤਾਰ ਜੁੜੀ ਹੋਈ ਹੈ,
ਉਤਨਾ ਸਮੇਂ ਸਫਲਤਾ ਹੈ। ਜਰਾ ਵੀ ਬੁੱਧੀ ਇਧਰ - ਉਧਰ ਗਈ ਤਾਂ ਉਹ ਟਾਈਮ ਵੇਸਟ ਹੋਇਆ, ਨਿਸ਼ਫਲ ਹੋਇਆ।
ਬਾਪ ਦਾ ਡਾਇਰੈਕਸ਼ਨ ਹੈ ਨਾ ਕਿ ਬੱਚੇ ਮੈਨੂੰ ਯਾਦ ਕਰੋ, ਜੇ ਯਾਦ ਨਹੀਂ ਕੀਤਾ ਤਾਂ ਨਿਸ਼ਫਲ ਹੋਇਆ। ਇਸ
ਨਾਲ ਕਿ ਹੋਵੇਗਾ? ਤੁਸੀਂ ਜਲਦੀ ਸਤੋਪ੍ਰਧਾਨ ਨਹੀਂ ਬਣੋਗੇ ਤਾਂ ਆਦਤ ਪੈ ਜਾਏਗੀ। ਇਹ ਹੁੰਦਾ ਰਹੇਗਾ।
ਆਤਮਾ ਇਸ ਜਨਮ ਦੇ ਪਾਪ ਤਾਂ ਜਾਣਦੀ ਹੈ। ਭਾਵੇਂ ਕੋਈ ਕਹਿੰਦੇ ਹਨ ਮੈਨੂੰ ਯਾਦ ਨਹੀਂ ਹੈ, ਪਰ ਬਾਪ
ਕਹਿੰਦੇ ਹਨ ਤਿੰਨ - ਚਾਰ ਵਰ੍ਹੇ ਤੋਂ ਲੈਕੇ ਸਭ ਗੱਲਾਂ ਯਾਦ ਰਹਿੰਦੀਆਂ ਹਨ। ਸ਼ੁਰੂ ਵਿੱਚ ਇੰਨੇ ਪਾਪ
ਨਹੀਂ ਹੁੰਦੇ ਹਨ, ਜਿੰਨੇ ਬਾਦ ਵਿੱਚ ਹੁੰਦੇ ਹਨ। ਦਿਨ ਪ੍ਰਤੀਦਿਨ ਕ੍ਰਿਮੀਨਲ ਆਈ ਹੁੰਦੀ ਜਾਂਦੀ ਹੈ,
ਤ੍ਰੇਤਾ ਵਿੱਚ ਦੋ ਕਲਾ ਘੱਟ ਹੁੰਦੀਆਂ ਹਨ। ਚੰਦਰਮਾ ਦੀ ਦੋ ਕਲਾ ਕਿੰਨੇ ਵਿੱਚ ਘੱਟ ਹੁੰਦੀਆਂ ਹਨ।
ਹੋਲੀ - ਹੋਲੀ ਘੱਟ ਹੁੰਦੀ ਜਾਂਦੀ ਹੈ ਫਿਰ 16 ਕਲਾ ਸੰਪੂਰਨ ਵੀ ਚੰਦਰਮਾ ਨੂੰ ਕਿਹਾ ਜਾਂਦਾ ਹੈ,
ਸੂਰਜ ਨੂੰ ਨਹੀਂ ਕਹਿੰਦੇ। ਚੰਦਰਮਾ ਦੀ ਹੈ ਇੱਕ ਮਹੀਨੇ ਦੀ ਗੱਲ, ਫਿਰ ਇਹ ਹੈ ਕਲਪ ਦੀ ਗੱਲ। ਦਿਨ -
ਪ੍ਰਤੀਦਿਨ ਥੱਲੇ ਉਤਰਦੇ ਜਾਂਦੇ ਹਨ। ਫਿਰ ਯਾਦ ਦੀ ਯਾਤਰਾ ਨਾਲ ਹੀ ਉੱਪਰ ਚੜ੍ਹ ਸਕਦੇ ਹਨ। ਫਿਰ ਤਾਂ
ਲੋੜ ਹੀ ਨਹੀਂ ਜੋ ਅਸੀਂ ਯਾਦ ਕਰੀਏ ਅਤੇ ਉਪੱਰ ਚੜ੍ਹੇਂ। ਸਤਿਯੁਗ ਦੇ ਬਾਦ ਫਿਰ ਉਤਰਨਾ ਹੈ। ਸਤਿਯੁਗ
ਵਿੱਚ ਵੀ ਯਾਦ ਕਰੋ ਤਾਂ ਥੱਲੇ ਉਤਰਦੇ ਹੀ ਨਹੀਂ। ਡਰਾਮਾ ਅਨੁਸਾਰ ਉਤਰਨਾ ਹੀ ਹੈ, ਤੇ ਯਾਦ ਹੀ ਨਹੀਂ
ਕਰਦੇ ਹਨ। ਉਤਰਨਾ ਵੀ ਜਰੂਰ ਹੈ ਫਿਰ ਯਾਦ ਕਰਨ ਦਾ ਤਰੀਕਾ ਬਾਪ ਹੀ ਦੱਸਦੇ ਹਨ ਕਿਓਂਕਿ ਉਪੱਰ ਜਾਣਾ
ਹੈ। ਸੰਗਮਯੁਗ ਤੇ ਹੀ ਬਾਪ ਆਕੇ ਸਿਖਾਉਂਦੇ ਹਨ ਕਿ ਹੁਣ ਚੜ੍ਹਦੀ ਕਲਾ ਸ਼ੁਰੂ ਹੁੰਦੀ ਹੈ। ਅਸੀਂ ਫਿਰ
ਆਪਣੇ ਸੁੱਖਧਾਮ ਵਿੱਚ ਜਾਣਾ ਹੈ। ਬਾਪ ਕਹਿੰਦੇ ਹਨ ਹੁਣ ਸੁੱਖਧਾਮ ਵਿੱਚ ਜਾਣਾ ਹੈ ਤਾਂ ਮੈਨੂੰ ਯਾਦ
ਕਰੋ। ਯਾਦ ਨਾਲ ਹੀ ਤੁਹਾਡੀ ਆਤਮਾ ਸਤੋਪ੍ਰਧਾਨ ਬਣ ਜਾਏਗੀ।
ਤੁਸੀਂ ਦੁਨੀਆਂ ਤੋਂ
ਨਿਰਾਲੇ ਹੋ, ਬੈਕੁੰਠ ਦੁਨੀਆਂ ਤੋਂ ਬਿਲਕੁਲ ਨਿਆਰਾ ਹੈ। ਬੈਕੁੰਠ ਸੀ, ਹੁਣ ਨਹੀਂ ਹੈ। ਕਲਪ ਦੀ ਉਮਰ
ਲੰਬੀ ਕਰ ਦੇਣ ਦੇ ਕਾਰਣ ਭੁੱਲ ਗਏ ਹਨ। ਹੁਣ ਤੁਸੀਂ ਬੱਚਿਆਂ ਨੂੰ ਬੈਕੁੰਠ ਬਹੁਤ ਨਜ਼ਦੀਕ ਦਿਖਾਈ
ਦਿੰਦਾ ਹੈ। ਬਾਕੀ ਥੋੜ੍ਹਾ ਟਾਈਮ ਹੈ। ਯਾਦ ਦੀ ਯਾਤਰਾ ਵਿੱਚ ਹੀ ਕਮੀ ਹੈ ਇਸਲਈ ਸਮਝਦੇ ਹਨ ਹਾਲੇ
ਟਾਈਮ ਹੈ। ਯਾਦ ਦੀ ਯਾਤਰਾ ਜਿੰਨੀ ਹੋਣੀ ਚਾਹੀਦੀ ਹੈ ਓਨੀ ਨਹੀਂ ਹੈ। ਤੁਸੀਂ ਪੈਗਾਮ ਪਹੁੰਚਾਉਂਦੇ
ਹੋ ਡਰਾਮਾ ਦੇ ਪਲਾਨ ਅਨੁਸਾਰ, ਕਿਸੇ ਨੂੰ ਪੈਗਾਮ ਨਹੀਂ ਦਿੰਦੇ ਹੋ ਤਾਂ ਗੋਇਆ ਸਰਵਿਸ ਨਹੀਂ ਕਰਦੇ
ਹਨ। ਸਾਰੀ ਦੁਨੀਆਂ ਵਿੱਚ ਪੈਗਾਮ ਤਾਂ ਪਹੁੰਚਾਉਣਾ ਹੈ ਕਿ ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਗੀਤਾ
ਪੜ੍ਹਨ ਵਾਲੇ ਜਾਣਦੇ ਹਨ, ਇੱਕ ਹੀ ਗੀਤਾ ਸ਼ਾਸਤਰ ਹੈ, ਜਿਸ ਦੇ ਇਹ ਮਹਾਵਾਕਿਆ ਹਨ। ਪਰ ਉਸ ਵਿੱਚ
ਕ੍ਰਿਸ਼ਨ ਭਗਵਾਨੁਵਾਚ ਲਿੱਖ ਦਿੱਤਾ ਹੈ ਤਾਂ ਯਾਦ ਕਿਸ ਨੂੰ ਕਰਨ। ਭਾਵੇਂ ਸ਼ਿਵ ਦੀ ਭਗਤੀ ਕਰਦੇ ਹਨ ਪਰ
ਅਸਲ ਗਿਆਨ ਨਹੀਂ ਜੋ ਸ਼੍ਰੀਮਤ ਤੇ ਚੱਲਣ। ਇਸ ਸਮੇਂ ਤੁਹਾਨੂੰ ਮਿਲਦੀ ਹੈ ਈਸ਼ਵਰੀਏ ਮੱਤ, ਇਸ ਤੋਂ
ਪਹਿਲੇ ਸੀ ਮਨੁੱਖ ਮੱਤ। ਦੋਨਾਂ ਵਿੱਚ ਰਾਤ - ਦਿਨ ਦਾ ਫਰਕ ਹੈ ਮਨੁੱਖ ਮੱਤ ਕਹਿੰਦੀ ਹੈ ਈਸ਼ਵਰ
ਸਰਵਵਿਆਪੀ ਹੈ। ਈਸ਼ਵਰ ਦੀ ਮੱਤ ਕਹਿੰਦੀ ਹੈ ਨਹੀਂ। ਬਾਪ ਕਹਿੰਦੇ ਹਨ ਮੈ ਆਇਆ ਹਾਂ ਸਵਰਗ ਦੀ ਸਥਾਪਨਾ
ਕਰਨ ਤਾਂ ਇਹ ਜਰੂਰ ਨਰਕ ਹੈ। ਇਥੇ 5 ਵਿਕਾਰ ਸਭ ਵਿੱਚ ਪ੍ਰਵੇਸ਼ ਹਨ ਵਿਕਾਰੀ ਦੁਨੀਆਂ ਹੈ ਤਾਂ ਤੇ ਮੈ
ਆਉਂਦਾ ਹਾਂ ਨਿਰਵਿਕਾਰੀ ਬਣਾਉਣ ਲਈ। ਜੋ ਈਸ਼ਵਰ ਦੇ ਬੱਚੇ ਬਣੇ, ਉਨ੍ਹਾਂ ਦੇ ਕੋਲ ਵਿਕਾਰ ਤਾਂ ਹੋ ਨਹੀਂ
ਸਕਦੇ। ਰਾਵਣ ਦਾ ਚਿੱਤਰ 10 ਸਿਰ ਵਾਲਾ ਵਿਖਾਉਂਦੇ ਹਨ। ਕਦੀ ਕੋਈ ਕਹਿ ਨਾ ਸਕੇ ਕਿ ਰਾਵਣ ਦੀ
ਸ੍ਰਿਸ਼ਟੀ ਨਿਰਵਿਕਾਰੀ ਹੈ। ਤੁਸੀਂ ਜਾਣਦੇ ਹੋ ਹੁਣ ਰਾਵਣ ਰਾਜ ਹੈ, ਸਾਰਿਆਂ ਵਿੱਚ 5 ਵਿਕਾਰ ਹਨ।
ਸਤਿਯੁਗ ਵਿਚ ਹੈ ਰਾਮ ਰਾਜ, ਕੋਈ ਵੀ ਵਿਕਾਰ ਨਹੀਂ। ਇਸ ਸਮੇਂ ਮਨੁੱਖ ਕਿੰਨੇ ਦੁੱਖੀ ਹਨ। ਸ਼ਰੀਰ ਨੂੰ
ਕਿੰਨੇ ਦੁੱਖ ਲੱਗਦੇ ਹਨ, ਇਹ ਹੈ ਦੁੱਖ ਧਾਮ, ਸੁੱਖਧਾਮ ਵਿੱਚ ਤਾਂ ਸ਼ਰੀਰਿਕ ਦੁੱਖ ਵੀ ਨਹੀਂ ਹੁੰਦੇ
ਹਨ। ਇੱਥੇ ਤਾਂ ਕਿੰਨੇ ਹਸਪਤਾਲ ਭਰੇ ਹੋਏ ਹਨ, ਇਨ੍ਹਾਂ ਨੂੰ ਸ੍ਵਰਗ ਕਹਿਣਾ ਵੀ ਬੜੀ ਵੱਡੀ ਭੁੱਲ
ਹੈ। ਤੇ ਸਮਝਕੇ ਹੋਰਾਂ ਨੂੰ ਵੀ ਸਮਝਾਉਣਾ ਹੈ, ਉਹ ਪੜ੍ਹਾਈ ਕਿਸੇ ਨੂੰ ਸਮਝਾਉਣ ਦੇ ਲਈ ਨਹੀਂ ਹੈ।
ਇਮਤਿਹਾਨ ਪਾਸ ਕੀਤਾ ਤੇ ਨੌਕਰੀ ਤੇ ਚੜ੍ਹਿਆ। ਇੱਥੇ ਤਾਂ ਤੁਹਾਨੂੰ ਸਭ ਨੂੰ ਪੈਗਾਮ ਦੇਣਾ ਹੈ। ਸਿਰਫ
ਇੱਕ ਬਾਪ ਥੋੜੀ ਦਵੇਗਾ। ਜੋ ਬਹੁਤ ਹੁਸ਼ਿਆਰ ਹਨ ਉਸ ਨੂੰ ਟੀਚਰ ਕਿਹਾ ਜਾਂਦਾ ਹੈ, ਘੱਟ ਹੁਸ਼ਿਆਰ ਹਨ
ਤਾਂ ਉਸ ਨੂੰ ਸਟੂਡੈਂਟ ਕਿਹਾ ਜਾਂਦਾ ਹੈ। ਤੁਸੀਂ ਸਭ ਨੂੰ ਪੈਗਾਮ ਦੇਣਾ ਹੈ, ਪੁੱਛਣਾ ਹੈ ਰੱਬ ਨੂੰ
ਜਾਣਦੇ ਹੋ? ਉਹ ਤਾਂ ਬਾਪ ਹੈ ਸਭ ਦਾ। ਤੇ ਮੂਲ ਗੱਲ ਹੈ ਬਾਪ ਦਾ ਪਰਿਚੈ ਦੇਣਾ ਕਿਓਂਕਿ ਕੋਈ ਜਾਣਦੇ
ਨਹੀਂ ਹਨ। ਉੱਚ ਤੋਂ ਉੱਚ ਬਾਪ ਹੈ, ਸਾਰੇ ਵਿਸ਼ਵ ਨੂੰ ਪਾਵਨ ਬਣਾਉਣ ਵਾਲਾ ਹੈ। ਸਾਰਾ ਵਿਸ਼ਵ ਪਾਵਨ
ਸੀ, ਜਿਸ ਵਿੱਚ ਭਾਰਤ ਵੀ ਸੀ। ਤੇ ਹੋਰ ਕੋਈ ਧਰਮ ਵਾਲਾ ਕਹਿ ਨਾ ਸਕੇ ਕਿ ਅਸੀਂ ਨਵੀਂ ਦੁਨੀਆਂ ਵਿੱਚ
ਆਏ ਹਾਂ। ਉਹ ਤਾਂ ਸਮਝਦੇ ਹਨ ਕਿ ਸਾਡੇ ਤੋਂ ਅੱਗੇ ਕੋਈ ਹੋਕੇ ਗਏ ਹਨ। ਕਰਾਈਸਟ ਵੀ ਜਰੂਰ ਕੋਈ ਵਿੱਚ
ਆਉਣਗੇ। ਉਨ੍ਹਾਂ ਦੇ ਅੱਗੇ ਜਰੂਰ ਕੋਈ ਸੀ। ਬਾਪ ਬੈਠ ਸਮਝਾਉਂਦੇ ਹਨ ਮੈਂ ਇਸ ਬ੍ਰਹਮਾ ਤਨ ਵਿੱਚ
ਪ੍ਰਵੇਸ਼ ਕਰਦਾ ਹਾਂ। ਇਹ ਵੀ ਕੋਈ ਮੰਨਦੇ ਨਹੀਂ ਕਿ ਬ੍ਰਹਮਾ ਦੇ ਤਨ ਵਿੱਚ ਆਉਂਦੇ ਹਨ। ਅਰੇ,
ਬ੍ਰਾਹਮਣ ਤੇ ਚਾਹੀਦੇ ਜਰੂਰ। ਬ੍ਰਾਹਮਣ ਕਿੱਥੋਂ ਆਉਣਗੇ। ਜਰੂਰ ਬ੍ਰਹਮਾ ਤੋਂ ਹੀ ਤਾਂ ਆਉਣਗੇ ਨਾ।
ਅੱਛਾ, ਬ੍ਰਹਮਾ ਦਾ ਬਾਪ ਕਦੀ ਸੁਣਿਆ ਹੈ? ਉਹ ਹੈ ਗ੍ਰੇਟ - ਗ੍ਰੇਟ ਗ੍ਰੈੰਡ ਫਾਦਰ। ਉਸਦਾ ਸਾਕਾਰ
ਫਾਦਰ ਕੋਈ ਨਹੀਂ। ਬ੍ਰਹਮਾ ਦਾ ਸਕਾਰ ਬਾਪ ਕੌਣ? ਕੋਈ ਦੱਸ ਨਾ ਸਕੇ। ਬ੍ਰਹਮਾ ਤੇ ਗਾਇਆ ਹੋਇਆ ਹੈ।
ਪਰਜਾ ਪਿਤਾ ਵੀ ਹੈ। ਜਿਵੇਂ ਨਿਰਾਕਾਰ ਸ਼ਿਵਬਾਬਾ ਕਹਿੰਦੇ ਹਨ, ਉਨ੍ਹਾਂ ਦਾ ਨਾਂ ਦੱਸੋ? ਫੇਰ ਸਾਕਾਰ
ਪ੍ਰਜਾਪਿਤਾ ਬ੍ਰਹਮਾ ਦਾ ਬਾਪ ਦੱਸੋ। ਸ਼ਿਵਬਾਬਾ ਤਾਂ ਅਡੋਪਟ ਕੀਤਾ ਹੋਇਆ ਨਹੀਂ ਹੈ। ਇਹ ਅਡੋਪਟ ਕੀਤਾ
ਹੋਇਆ ਹੈ। ਕਹਿਣਗੇ ਇਨ੍ਹਾਂ ਨੂੰ ਸ਼ਿਵਬਾਬਾ ਨੇ ਅਡੋਪਟ ਕੀਤਾ। ਵਿਸ਼ਨੂੰ ਨੂੰ ਸ਼ਿਵਬਾਬਾ ਨੇ ਅਡੋਪਟ
ਕੀਤਾ ਹੈ, ਇਵੇਂ ਨਹੀਂ ਕਹਾਂਗੇ। ਇਹ ਤਾਂ ਤੁਸੀਂ ਜਾਣਦੇ ਹੋ ਬ੍ਰਹਮਾ ਸੋ ਵਿਸ਼ਨੂੰ ਬਣਦੇ ਹਨ। ਐਡੋਪਟ
ਤਾਂ ਹੋਇਆ ਨਹੀਂ। ਸ਼ੰਕਰ ਦੇ ਲਈ ਵੀ ਦੱਸਿਆ ਹੈ, ਉਨ੍ਹਾਂ ਦਾ ਕੋਈ ਪਾਰਟ ਹੈ ਨਹੀਂ। ਬ੍ਰਹਮਾ ਸੋ
ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਇਹ 84 ਦਾ ਚੱਕਰ ਹੈ। ਸ਼ੰਕਰ ਫਿਰ ਕਿੱਥੋਂ ਆਇਆ। ਉਨ੍ਹਾਂ ਦੀ ਰਚਨਾ
ਕਿੱਥੇ ਹੈ। ਬਾਪ ਦੀ ਤਾਂ ਰਚਨਾ ਹੈ, ਇਹ ਸਭ ਆਤਮਾਵਾਂ ਦਾ ਬਾਪ ਹੈ ਅਤੇ ਬ੍ਰਹਮਾ ਦੀ ਰਚਨਾ ਹੈ ਸਭ
ਮਨੁੱਖ। ਸ਼ੰਕਰ ਦੀ ਰਚਨਾ ਕਿੱਥੇ ਹੈ? ਸ਼ੰਕਰ ਤੋਂ ਕੋਈ ਮਨੁੱਖ ਦੁਨੀਆ ਨਹੀਂ ਰਚੀ ਜਾਂਦੀ। ਬਾਪ ਆਕੇ
ਇਹ ਸਭ ਗੱਲਾਂ ਸਮਝਾਉਂਦੇ ਹਨ ਫਿਰ ਵੀ ਬੱਚੇ ਘੜੀ - ਘੜੀ ਭੁੱਲ ਜਾਂਦੇ ਹਨ। ਹਰ ਇੱਕ ਦੀ ਬੁੱਧੀ
ਨੰਬਰਵਾਰ ਹੈ ਨਾ। ਜਿੰਨੀ ਬੁੱਧੀ ਓਨੀ ਟੀਚਰ ਦੀ ਪੜ੍ਹਾਈ ਧਾਰਨ ਕਰ ਸਕਦੇ ਹਾਂ। ਇਹ ਹੈ ਬੇਹੱਦ ਦੀ
ਪੜ੍ਹਾਈ। ਪੜ੍ਹਾਈ ਦੇ ਅਨੁਸਾਰ ਹੀ ਨੰਬਰਵਾਰ ਪਦ ਪਾਉਂਦੇ ਹਨ। ਭਾਵੇਂ ਪੜ੍ਹਾਈ ਇੱਕ ਹੀ ਹੈ ਮੁਨੁੱਖ
ਤੋਂ ਦੇਵਤਾ ਬਣਨ ਦੀ ਪਰ ਡਾਇਨੇਸਟੀ ਬਣਦੀ ਹੈ। ਇਹ ਵੀ ਬੁੱਧੀ ਵਿੱਚ ਆਉਣਾ ਚਾਹੀਦਾ ਹੈ ਕਿ ਅਸੀਂ
ਕਿਹੜੀ ਪਦਵੀ ਪਾਵਾਂਗੇ। ਰਾਜਾ ਬਣਨਾ ਤਾਂ ਮਿਹਨਤ ਦਾ ਕੰਮ ਹੈ। ਰਾਜਾਵਾਂ ਦੇ ਕੋਲ ਦਾਸ - ਦਾਸੀਆਂ
ਵੀ ਚਾਹੀਦੀਆਂ ਹਨ। ਦਾਸ - ਦਾਸੀਆਂ ਕੌਣ ਬਣਦੇ ਹਨ, ਇਹ ਵੀ ਤੁਸੀਂ ਸਮਝ ਸਕਦੇ ਹੋ। ਨੰਬਰਵਾਰ
ਪੁਰਸ਼ਾਰਥ ਅਨੁਸਾਰ ਹਰ ਇੱਕ ਨੂੰ ਦਾਸੀਆਂ ਮਿਲਦੀ ਹੋਵੇਗੀ। ਤਾਂ ਇਵੇਂ ਨਹੀਂ ਪੜ੍ਹਨਾ ਚਾਹੀਦਾ ਜੋ
ਜਨਮ - ਜਨਮਾਨਤ੍ਰ ਦਾਸ - ਦਾਸੀ ਬਣੇ। ਪੁਰਸ਼ਾਰਥ ਕਰਨਾ ਹੈ ਉੱਚ ਬਣਨ ਦਾ।
ਤਾਂ ਸੱਚੀ ਸ਼ਾਂਤੀ ਬਾਪ
ਦੀ ਯਾਦ ਵਿੱਚ ਹੈ, ਜਰਾ ਵੀ ਬੁੱਧੀ ਇੱਧਰ - ਉੱਧਰ ਗਈ ਤਾਂ ਟਾਈਮ ਵੇਸਟ ਹੋਵੇਗਾ। ਕਮਾਈ ਘੱਟ ਹੋਵੇਗੀ।
ਸਤੋਪ੍ਰਧਾਨ ਬਣ ਨਹੀਂ ਸਕਾਂਗੇ। ਇਹ ਵੀ ਸਮਝਾਇਆ ਹੈ ਕਿ ਹੱਥਾਂ ਤੋਂ ਕੰਮ ਕਰਦੇ ਰਹੋ, ਦਿਲ ਤੋਂ ਬਾਪ
ਨੂੰ ਯਾਦ ਕਰੋ। ਸ਼ਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਘੁੰਮਣਾ ਫਿਰਨਾ, ਇਹ ਵੀ ਭਾਵੇਂ ਕਰੋ। ਪਰ ਬੁੱਧੀ
ਵਿੱਚ ਬਾਪ ਦੀ ਯਾਦ ਰਹੇ। ਜੇ ਨਾਲ ਵਿੱਚ ਕੋਈ ਹੋਵੇ ਤਾਂ ਝਰਮੁਈ - ਝਗਮੁਈ ਨਹੀਂ ਕਰਨੀ ਹੈ। ਇਹ ਤਾਂ
ਹਰ ਇੱਕ ਦੀ ਦਿਲ ਗਵਾਹੀ ਦਿੰਦੀ ਹੈ। ਬਾਬਾ ਸਮਝਾ ਦਿੰਦੇ ਹਨ ਇਵੇਂ ਅਵਸਥਾ ਵਿੱਚ ਚੱਕਰ ਲਾਓ। ਪਾਦਰੀ
ਲੋਕ ਜਾਂਦੇ ਹਨ ਇੱਕ ਦਮ ਸ਼ਾਂਤ ਵਿੱਚ, ਤੁਸੀਂ ਲੋਕ ਗਿਆਨ ਦੀ ਗੱਲਾਂ ਸਾਰਾ ਸਮਾਂ ਤਾਂ ਨਹੀਂ ਕਰੋਗੇ
ਫਿਰ ਜਬਾਨ ਨੂੰ ਸ਼ਾਂਤ ਵਿੱਚ ਲਿਆਕੇ ਸ਼ਿਵਬਾਬਾ ਦੀ ਯਾਦ ਵਿੱਚ ਰੇਸ ਕਰਨੀ ਚਾਹੀਦੀ। ਜਿਵੇਂ ਖਾਣ ਦੇ
ਸਮੇਂ ਬਾਬਾ ਕਹਿੰਦੇ ਹਨ - ਯਾਦ ਵਿੱਚ ਬੈਠ ਕੇ ਖਾਓ, ਆਪਣਾ ਚਾਰਟ ਵੇਖੋ। ਬਾਬਾ ਆਪਣਾ ਤਾਂ ਦੱਸਦੇ
ਹਨ ਕਿ ਅਸੀਂ ਭੁੱਲ ਜਾਂਦੇ ਹਾਂ। ਕੋਸ਼ਿਸ਼ ਕਰਦਾ ਹਾਂ, ਬਾਬਾ ਨੂੰ ਕਹਿੰਦਾ ਹਾਂ ਬਾਬਾ ਅਸੀਂ ਪੂਰਾ ਸਮਾਂ
ਯਾਦ ਵਿੱਚ ਰਹਾਂਗੇ। ਤੁਸੀਂ ਸਾਡੀ ਖਾਂਸੀ ਬੰਦ ਕਰੋ। ਸ਼ੂਗਰ ਘੱਟ ਕਰੋ। ਆਪਣੇ ਨਾਲ ਜੋ ਮੇਹਨਤ ਕਰਦਾ
ਹਾਂ, ਇਹ ਦੱਸਦਾ ਹਾਂ। ਪਰ ਮੈਂ ਆਪ ਹੀ ਭੁੱਲ ਜਾਂਦਾ ਹਾਂ ਤਾਂ ਖਾਂਸੀ ਘੱਟ ਕਿਵੇਂ ਹੋਵੇਗੀ। ਜੋ
ਗੱਲਾਂ ਬਾਬਾ ਦੇ ਨਾਲ ਕਰਦਾ ਹਾਂ, ਉਹ ਸੱਚ ਸੁਣਾਉਂਦਾ ਹਾਂ। ਬਾਬਾ ਬੱਚਿਆਂ ਨੂੰ ਦੱਸ ਦਿੰਦੇ ਹਨ,
ਬੱਚੇ ਬਾਪ ਨੂੰ ਨਹੀਂ ਸੁਣਾਉਂਦੇ, ਲੱਜਾ ਆਉਂਦੀ ਹੈ। ਝਾੜੂ ਲਾਓ, ਖਾਣਾ ਬਣਾਓ ਤਾਂ ਵੀ ਸ਼ਿਵਬਾਬਾ ਦੀ
ਯਾਦ ਵਿੱਚ ਬਣਾਓ ਤਾਂ ਤਾਕਤ ਆਵੇਗੀ। ਇਹ ਵੀ ਯੁਕਤੀ ਚਾਹੀਦੀ, ਇਸ ਵਿੱਚ ਤੁਹਾਡਾ ਹੀ ਕਲਿਆਣ ਹੋਵੇਗਾ
ਫਿਰ ਤੁਸੀਂ ਯਾਦ ਵਿੱਚ ਬੈਠੋਗੇ ਤਾਂ ਹੋਰਾਂ ਨੂੰ ਵੀ ਕਸ਼ਿਸ਼ ਹੋਵੇਗੀ। ਇੱਕ - ਦੋ ਨੂੰ ਕਸ਼ਿਸ਼ ਤਾਂ
ਹੁੰਦੀ ਹੈ ਨਾ। ਜਿੰਨਾ ਤੁਸੀਂ ਜਾਸਤੀ ਯਾਦ ਵਿੱਚ ਰਹੋਗੇ ਉਨਾ ਸੰਨਾਟਾ ਚੰਗਾ ਹੋ ਜਾਵੇਗਾ। ਇੱਕ -
ਦੋ ਦਾ ਅਸਰ ਡਰਾਮਾ ਅਨੁਸਾਰ ਪੈਂਦਾ ਹੈ। ਯਾਦ ਦੀ ਯਾਤਰਾ ਤਾਂ ਬਹੁਤ ਕਲਿਆਣਕਾਰੀ ਹੈ, ਇਸ ਵਿੱਚ ਝੂਠ
ਬੋਲਣ ਦੀ ਲੋੜ ਨਹੀਂ ਹੈ। ਸੱਚੇ ਬਾਪ ਦੇ ਬੱਚੇ ਹਾਂ ਤਾਂ ਸੱਚ ਹੋਕੇ ਚਲਣਾ ਹੈ। ਬੱਚਿਆਂ ਨੂੰ ਤਾਂ
ਸਭ ਕੁਝ ਮਿਲਦਾ ਹੈ। ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ ਤਾਂ ਫਿਰ ਲੋਭ ਕਰ 10 - 20 ਸਾੜੀਆਂ ਆਦਿ ਕਿਓਂ
ਇੱਕਠਾ ਕਰਦੇ ਹੋ। ਜੇ ਬਹੁਤ ਚੀਜ਼ਾਂ ਇੱਕਠੀਆਂ ਕਰਦੇ ਰਹੋਗੇ ਤਾਂ ਮਰਨ ਵੇਲੇ ਵੀ ਉਹ ਯਾਦ ਆਉਣਗੀਆਂ
ਇਸ ਲਈ ਮਿਸਾਲ ਦਿੰਦੇ ਹਨ ਕਿ ਇਸਤਰੀ ਨੇ ਉਨ੍ਹਾਂ ਨੂੰ ਕਿਹਾ ਲਾਠੀ ਵੀ ਛੱਡ ਦਵੋ ਨਹੀਂ ਤਾਂ ਇਹ ਵੀ
ਯਾਦ ਆਵੇਗੀ। ਕੁਝ ਵੀ ਯਾਦ ਰੱਖਣਾ ਨਹੀਂ ਚਾਹੀਦਾ। ਨਹੀਂ ਤਾਂ ਆਪਣੇ ਲਈ ਮੁਸੀਬਤਾਂ ਲਿਆਉਂਦੇ ਹੋ।
ਝੂਠ ਬੋਲਣ ਨਾਲ ਸੋ ਗੁਣਾ ਪਾਪ ਚੜ੍ਹ ਜਾਂਦਾ ਹੈ। ਸ਼ਿਵਬਾਬਾ ਦਾ ਭੰਡਾਰਾ ਹਮੇਸ਼ਾ ਭਰਿਆ ਰਹਿੰਦਾ ਹੈ,
ਜਾਸਤੀ ਰੱਖਣ ਦੀ ਲੋੜ ਕੀ ਹੈ ਜਿਸ ਦੀ ਚੋਰੀ ਹੋ ਜਾਂਦੀ ਹੈ ਤਾਂ ਸਭ ਕੁਝ ਦਿੱਤਾ ਜਾਂਦਾ ਹੈ। ਤੁਸੀਂ
ਬੱਚਿਆਂ ਨੂੰ ਬਾਪ ਤੋਂ ਰਾਜਾਈ ਮਿਲਦੀ ਹੈ ਤਾਂ ਕੀ ਕਪੜੇ ਆਦਿ ਨਹੀਂ ਮਿਲਣਗੇ । ਸਿਰਫ ਫਾਲਤੂ ਖਰਚਾ
ਨਹੀਂ ਕਰਨਾ ਚਾਹੀਦਾ ਕਿਓਂਕਿ ਅਬਲਾਵਾਂ ਹੀ ਮਦਦ ਕਰਦੀਆਂ ਹਨ ਸ੍ਵਰਗ ਦੀ ਸਥਾਪਨਾ ਵਿੱਚ। ਉਨ੍ਹਾਂ ਦੇ
ਪੈਸੇ ਇਵੇਂ ਬਰਬਾਦ ਨਹੀਂ ਕਰਨੇ ਚਾਹੀਦੇ। ਉਹ ਤੁਹਾਡੀ ਪਰਵਰਿਸ਼ ਕਰਦੀਆਂ ਹਨ ਤੇ ਤੁਹਾਡਾ ਕੰਮ ਹੈ
ਉਨ੍ਹਾਂ ਦੀ ਪਰਵਰਿਸ਼ ਕਰਨਾ। ਨਹੀਂ ਤਾਂ 100 ਗੁਣਾਂ ਪਾਪ ਸਿਰ ਤੇ ਚੜ੍ਹਦਾ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਦੀ ਯਾਦ
ਵਿੱਚ ਬੈਠਣ ਵੇਲੇ ਜਰਾ ਵੀ ਬੁੱਧੀ ਇੱਧਰ - ਉੱਧਰ ਨਹੀਂ ਭਟਕਣੀ ਚਾਹੀਦੀ। ਸਦਾ ਕਮਾਈ ਜਮਾਂ ਹੁੰਦੀ
ਰਹੇ। ਯਾਦ ਇਵੇਂ ਦੀ ਹੋਵੇ ਕਿ ਸੰਨਾਟਾ ਹੋ ਜਾਵੇ।
2. ਸ਼ਰੀਰ ਨੂੰ ਤੰਦਰੁਸਤ
ਰੱਖਣ ਲਈ ਘੁੰਮਣ - ਫਿਰਨ ਜਾਂਦੇ ਹੋ ਤਾਂ ਆਪਸ ਵਿੱਚ ਝਰਮੁਈ - ਝਗਮੁਈ (ਪਰਚਿੰਤਨ) ਨਹੀਂ ਕਰਨਾ ਹੈ।
ਜਬਾਨ ਨੂੰ ਸ਼ਾਂਤ ਵਿੱਚ ਰੱਖ ਬਾਪ ਨੂੰ ਯਾਦ ਕਰਨ ਦੀ ਰੇਸ ਕਰਨੀ ਹੈ। ਭੋਜਨ ਵੀ ਬਾਪ ਦੀ ਯਾਦ ਵਿਚ
ਖਾਣਾ ਹੈ।
ਵਰਦਾਨ:-
ਨਿਸ਼ਚੇਬੁਧੀ ਬਣ ਕਮਰਜ਼ੋਰ ਸੰਕਲਪਾਂ ਦੀ ਜਾਲ਼ ਨੂੰ ਸਮਾਪਤ ਕਰਨ ਵਾਲੇ ਸਫ਼ਲਤਾ ਸੰਪੰਨ ਭਵ
ਹੁਣ ਤੱਕ ਮੈਜੋਰਿਟੀ ਬੱਚੇ
ਕਮਜ਼ੋਰ ਸੰਕਲਪਾਂ ਨੂੰ ਖੁਦ ਹੀ ਇਮਰਜ ਕਰਦੇ ਹਨ - ਸੋਚਦੇ ਹਨ ਪਤਾ ਨਹੀਂ ਹੋਵੇਗਾ ਜਾਂ ਨਹੀਂ ਹੋਵੇਗਾ,
ਕੀ ਹੋਵੇਗਾ … ਇਹ ਕਮਜ਼ੋਰ ਸੰਕਲਪ ਹੀ ਦੀਵਾਰ ਬਣ ਜਾਂਦੇ ਹਨ ਅਤੇ ਸਫ਼ਲਤਾ ਉਸ ਦੀਵਾਰ ਦੇ ਅੰਦਰ ਛਿਪ
ਜਾਂਦੀ ਹੈ। ਮਾਇਆ ਕਮਜ਼ੋਰ ਸੰਕਲਪਾਂ ਦੀ ਜਾਲ ਵਿਛਾ ਦਿੰਦੀ ਹੈ, ਉਸ ਜਾਲ ਵਿੱਚ ਫਸ ਜਾਂਦੇ ਹਨ ਇਸਲਈ
ਮੈਂ ਨਿਸ਼ਚੇਬੁੱਧੀ ਵਿਜੇਈ ਹਾਂ, ਸਫ਼ਲਤਾ ਮੇਰਾ ਜਨਮ ਸਿੱਧ ਅਧਿਕਾਰ ਹੈ - ਇਸ ਸਮ੍ਰਿਤੀ ਨਾਲ ਕੰਮਜ਼ੋਰ
ਸੰਕਲਪਾਂ ਨੂੰ ਖ਼ਤਮ ਕਰੋ।
ਸਲੋਗਨ:-
ਤੀਸਰਾ,
ਜਵਾਲਾਮੁਖੀ ਨੇਤਰ ਖੁਲਿਆ ਰਹੇ ਤਾਂ ਮਾਇਆ ਸ਼ਕਤੀਹੀਂਣ ਬਣ ਜਾਏਗੀ।