02.08.24 Punjabi Morning Murli Om Shanti BapDada Madhuban
ਮਿੱਠੇ ਬੱਚੇ:- " ਮਿੱਠੇ
ਬੱਚੇ ਤੁਹਾਡੇ ਨਿਜੀ ਸੰਸਕਾਰ ਪਵਿੱਤਰਤਾ ਦੇ ਹਨ , ਤੁਸੀਂ ਰਾਵਣ ਦੇ ਸੰਗ ਵਿੱਚ ਆਕੇ ਪਤਿਤ ਬਣੇ ,
ਹੁਣ ਫੇਰ ਪਾਵਨ ਬਣ ਪਾਵਨ ਦੁਨੀਆਂ ਦਾ ਮਾਲਿਕ ਬਣਨਾ ਹੈ "
ਪ੍ਰਸ਼ਨ:-
ਅਸ਼ਾਂਤੀ ਦਾ
ਕਾਰਣ ਅਤੇ ਉਸ ਦਾ ਨਿਵਾਰਨ ਕੀ ਹੈ?
ਉੱਤਰ:-
ਅਸ਼ਾਂਤੀ ਦਾ
ਕਾਰਣ ਹੈ ਅਪਵਿੱਤਰਤਾ। ਹੁਣ ਭਗਵਾਨ ਬਾਪ ਨਾਲ ਵਾਅਦਾ ਕਰੋ ਕਿ ਅਸੀਂ ਪਵਿੱਤਰ ਬਣ ਪਵਿੱਤਰ ਦੁਨੀਆਂ
ਬਣਾਵਾਂਗੇ, ਆਪਣੀ ਸਿਵਲ ਅੱਖ ਰੱਖਾਂਗੇ, ਕਿ੍ਮਨਲ ਨਹੀਂ ਬਣਾਂਗੇ ਤਾਂ ਅਸ਼ਾਂਤੀ ਦੂਰ ਹੋ ਸਕਦੀ ਹੈ।
ਤੁਸੀਂ ਸ਼ਾਂਤੀ ਸਥਾਪਨ ਕਰਨ ਦੇ ਨਿਮਿਤ ਬਣੇ ਹੋਏ ਬੱਚੇ ਕਦੇ ਅਸ਼ਾਂਤੀ ਨਹੀਂ ਫੈਲਾ ਸਕਦੇ। ਤੁਸੀਂ
ਸ਼ਾਂਤ ਰਹਿਣਾ ਹੈ, ਮਾਇਆ ਦੇ ਗੁਲਾਮ ਨਹੀਂ ਬਣਨਾ ਹੈ।
ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਗੀਤਾ ਦੇ ਭਗਵਾਨ ਨੇ ਗੀਤਾ ਸੁਣਾਈ। ਇੱਕ ਵਾਰੀ ਸੁਣਾਕੇ
ਫੇਰ ਤਾਂ ਚਲੇ ਜਾਣਗੇ। ਹੁਣ ਤੁਸੀਂ ਬੱਚੇ ਗੀਤਾ ਦੇ ਭਗਵਾਨ ਤੋਂ ਉਹ ਹੀ ਗੀਤਾ ਦਾ ਗਿਆਨ ਸੁਣ ਰਹੇ
ਹੋ ਅਤੇ ਰਾਜਯੋਗ ਵੀ ਸਿੱਖ ਰਹੇ ਹੋ। ਉਹ ਲੋਕ ਤਾਂ ਲਿਖੀ ਹੋਈ ਗੀਤਾ ਪੜ੍ਹ ਕੇ ਯਾਦ ਕਰ ਲੈਂਦੇ ਹਨ
ਫੇਰ ਮਨੁੱਖਾਂ ਨੂੰ ਸੁਣਾਉਂਦੇ ਰਹਿੰਦੇ ਹਨ। ਉਹ ਵੀ ਫੇਰ ਸ਼ਰੀਰ ਛੱਡ ਜਾਣ ਦੂਸਰੇ ਜਨਮ ਬੱਚਾ ਬਨਣ
ਫੇਰ ਤਾਂ ਸੁਣਾ ਨਹੀਂ ਸਕਦੇ। ਹੁਣ ਬਾਪ ਤੁਹਾਨੂੰ ਗੀਤਾ ਸੁਣਾਉਂਦੇ ਰਹਿੰਦੇ ਹਨ, ਜਦੋਂ ਤੱਕ ਤੁਸੀ
ਰਾਜਾਈ ਪ੍ਰਾਪਤ ਕਰੋ। ਲੌਕਿਕ ਟੀਚਰ ਵੀ ਪਾਠ ਪੜ੍ਹਾਉਂਦੇ ਹੀ ਰਹਿੰਦੇ ਹਨ। ਜਦ ਤੱਕ ਪਾਠ ਪੂਰਾ ਹੋਵੇ
ਸਿਖਾਉਂਦੇ ਰਹਿੰਦੇ ਹਨ। ਪਾਠ ਪੂਰਾ ਹੋ ਜਾਂਦਾ ਫੇਰ ਹੱਦ ਦੀ ਕਮਾਈ ਵਿੱਚ ਲਗ ਜਾਂਦੇ। ਟੀਚਰ ਤੋੰ
ਪੜ੍ਹੇ, ਕਮਾਈ ਕੀਤੀ, ਬੁੱਢੇ ਹੋਏ, ਸ਼ਰੀਰ ਛੱਡਿਆ, ਫੇਰ ਦੂਸਰਾ ਸ਼ਰੀਰ ਜਾਕੇ ਲੈਂਦੇ ਹਨ। ਉਹ ਲੋਕ
ਗੀਤਾ ਸੁਣਾਉਂਦੇ ਹਨ, ਹੁਣ ਇਸ ਨਾਲ ਪ੍ਰਾਪਤੀ ਕੀ ਹੁੰਦੀ ਹੈ? ਇਹ ਤਾਂ ਕਿਸੇ ਨੂੰ ਪਤਾ ਨਹੀਂ। ਗੀਤਾ
ਸੁਣਾਕੇ ਫੇਰ ਦੂਸਰੇ ਜਨਮ ਵਿੱਚ ਬੱਚਾ ਬਣਿਆ ਤਾਂ ਸੁਣਾ ਨਹੀਂ ਸਕਦਾ। ਜਦੋਂ ਵੱਡੇ ਹੋਣ, ਬਜ਼ੁਰਗ ਬਣਨ,
ਗੀਤਾ ਪਾਠੀ ਹੋਣ ਤਾਂ ਫੇਰ ਸੁਣਾਉਣ। ਇੱਥੇ ਬਾਪ ਤਾਂ ਇੱਕ ਹੀ ਵਾਰੀ ਸ਼ਾਂਤੀਧਾਮ ਤੋੰ ਆਕੇ ਪੜ੍ਹਾਉਂਦੇ
ਹਨ ਫਿਰ ਚਲੇ ਜਾਂਦੇ ਹਨ। ਬਾਪ ਕਹਿੰਦੇ ਹਨ ਤੁਹਾਨੂੰ ਰਾਜਯੋਗ ਸਿੱਖਾ ਕੇ ਮੈਂ ਆਪਣੇ ਘਰ ਚਲੇ ਜਾਂਦਾ
ਹਾਂ। ਜਿੰਨ੍ਹਾਂਨੂੰ ਪੜ੍ਹਾਉਂਦਾ ਹਾਂ ਉਹ ਫੇਰ ਆਕੇ ਆਪਣੀ ਪ੍ਰਾਲਬੱਧ ਭੋਗਦੇ ਹਨ। ਆਪਣੀ ਕਮਾਈ ਕਰਦੇ
ਹਨ, ਨੰਬਰਵਾਰ ਪੁਰਸ਼ਾਰਥ ਅਨੁਸਾਰ ਧਾਰਨਾ ਕਰ ਫੇਰ ਚਲੇ ਜਾਂਦੇ ਹਨ। ਕਿੱਥੇ? ਨਵੀਂ ਦੁਨੀਆਂ ਵਿੱਚ।
ਇਹ ਪੜ੍ਹਾਈ ਹੈ ਹੀ ਨਵੀਂ ਦੁਨੀਆਂ ਦੇ ਲਈ। ਮਨੁੱਖ ਤਾਂ ਇਹ ਨਹੀਂ ਜਾਣਦੇ ਕਿ ਪੁਰਾਣੀ ਦੁਨੀਆਂ ਖਤਮ
ਹੋ ਫੇਰ ਨਵੀਂ ਸਥਾਪਨ ਹੋਣੀ ਹੈ। ਤੁਸੀਂ ਜਾਣਦੇ ਹੋ ਅਸੀਂ ਰਾਜਯੋਗ ਸਿੱਖਦੇ ਹੀ ਹਾਂ ਨਵੀਂ ਦੁਨੀਆਂ
ਦੇ ਲਈ। ਫੇਰ ਨਾਂ ਇਹ ਪੁਰਾਣੀ ਦੁਨੀਆਂ, ਨਾ ਇਹ ਪੁਰਾਣਾ ਸ਼ਰੀਰ ਹੋਵੇਗਾ। ਆਤਮਾ ਤਾਂ ਅਵਿਨਾਸ਼ੀ ਹੈ।
ਆਤਮਾਵਾਂ ਪਵਿੱਤਰ ਬਣ ਫੇਰ ਪਵਿੱਤਰ ਦੁਨੀਆਂ ਵਿੱਚ ਆਉਂਦੀਆਂ ਹਨ। ਨਵੀਂ ਦੁਨੀਆਂ ਸੀ, ਜਿਸ ਵਿੱਚ
ਦੇਵੀ - ਦੇਵਤਿਆਂ ਦਾ ਰਾਜ ਸੀ। ਜਿਸ ਨੂੰ ਸ੍ਵਰਗ ਕਿਹਾ ਜਾਂਦਾ ਹੈ। ਉਹ ਨਵੀਂ ਦੁਨੀਆਂ ਬਣਾਉਣ ਵਾਲਾ
ਭਗਵਾਨ ਹੀ ਹੈ। ਉਹ ਇੱਕ ਧਰਮ ਦੀ ਸਥਾਪਨਾ ਕਰਵਾਉਂਦੇ ਹਨ। ਕਿਸੇ ਦੇਵਤੇ ਕੋਲ਼ੋਂ ਨਹੀਂ ਕਰਵਾਉਂਦੇ।
ਦੇਵਤੇ ਤਾਂ ਇੱਥੇ ਹੈ ਨਹੀਂ। ਤਾਂ ਜ਼ਰੂਰ ਕਿਸੇ ਮਨੁੱਖ ਦੁਆਰਾ ਹੀ ਗਿਆਨ ਦੇਣਗੇ। ਜੋ ਫੇਰ ਦੇਵਤਾ
ਬਣਨਗੇ। ਫਿਰ ਉਹ ਹੀ ਦੇਵਤੇ ਪੁਨਰਜਨਮ ਲੈਂਦੇ - ਲੈਂਦੇ ਬ੍ਰਾਹਮਣ ਬਣੇ ਹਨ। ਇਹ ਭੇਦ ਤੁਸੀਂ ਬੱਚੇ
ਹੀ ਜਾਣਦੇ ਹੋ - ਭਗਵਾਨ ਤਾਂ ਹੈ ਨਿਰਾਕਾਰ ਜੋ ਨਵੀਂ ਦੁਨੀਆਂ ਰਚਦੇ ਹਨ। ਹਾਲੇ ਤਾਂ ਰਾਵਣ ਰਾਜ ਹੈ।
ਤੁਸੀਂ ਪੁੱਛਦੇ ਹੋ ਕਲਯੁਗੀ ਪਤਿਤ ਹੋ ਜਾਂ ਸਤਿਯੁਗੀ ਪਾਵਨ ਹੋ? ਪਰੰਤੂ ਸਮਝਦੇ ਨਹੀਂ। ਹੁਣ ਬਾਪ
ਬੱਚਿਆਂ ਨੂੰ ਕਹਿੰਦੇ ਹਨ ਅਸੀਂ 5 ਹਜ਼ਾਰ ਸਾਲ ਪਹਿਲਾਂ ਵੀ ਤੁਹਾਨੂੰ ਬੱਚਿਆਂ ਨੂੰ ਸਮਝਾਇਆ ਸੀ। ਅਸੀਂ
ਆਉਂਦੇ ਹੀ ਹਾਂ ਤੁਹਾਨੂੰ ਬਚਿਆਂ ਨੂੰ ਅਧਾਕਲਪ ਸੁੱਖੀ ਬਣਾਉਣ। ਫੇਰ ਰਾਵਣ ਆਕੇ ਤੁਹਾਨੂੰ ਦੁੱਖੀ
ਬਣਾਉਂਦਾ ਹੈ। ਇਹ ਸੁੱਖ - ਦੁੱਖ ਦੀ ਖੇਡ ਹੈ। ਕਲਪ ਦੀ ਉੱਮਰ 5 ਹਜ਼ਾਰ ਸਾਲ ਹੈ, ਤਾਂ ਅੱਧਾ - ਅੱਧਾ
ਕਰਨਾ ਪਵੇ ਨਾ। ਰਾਵਣ ਰਾਜ ਵਿੱਚ ਸਭ ਦੇਹ - ਅਭਿਮਾਨੀ ਵਿਕਾਰੀ ਬਣ ਜਾਂਦੇ ਹਨ। ਇਹ ਗੱਲਾਂ ਵੀ ਤੁਸੀਂ
ਹੁਣ ਸਮਝਦੇ ਹੋ, ਪਹਿਲਾਂ ਨਹੀਂ ਸਮਝਦੇ ਸੀ। ਕਲਪ - ਕਲਪ ਜੋ ਸਮਝਦੇ ਹਨ ਉਹ ਹੀ ਸਮਝ ਲੈਂਦੇ ਹਨ। ਜੋ
ਦੇਵਤਾ ਬਣਨ ਵਾਲੇ ਨਹੀਂ, ਉਹ ਆਉਣਗੇ ਹੀ ਨਹੀਂ। ਤੁਸੀਂ ਦੇਵਤਾ ਧਰਮ ਦੀ ਕਲਮ ਲਗਾਂਉਂਦੇ ਹੋ। ਜਦੋਂ
ਉਹ ਆਸੁਰੀ ਤਮੋਪ੍ਰਧਾਨ ਬਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਦੈਵੀ ਝਾੜ ਦਾ ਨਹੀਂ ਕਹਾਂਗੇ। ਝਾੜ ਵੀ ਜਦੋਂ
ਨਵਾਂ ਸੀ ਤਾਂ ਸਤੋਪ੍ਰਧਾਨ ਸੀ। ਅਸੀਂ ਉਸਦੇ ਪੱਤੇ ਦੇਵੀ - ਦੇਵਤੇ ਸੀ ਫੇਰ ਰਜੋ, ਤਮੋ ਵਿੱਚ ਆਏ,
ਪੁਰਾਣੇ ਪਤਿਤ ਸ਼ੂਦਰ ਹੋ ਗਏ। ਪੁਰਾਣੀ ਦੁਨੀਆਂ ਵਿੱਚ ਪੁਰਾਣੇ ਮਨੁੱਖ ਹੀ ਰਹਿਣਗੇ। ਪੁਰਾਣੇ ਨੂੰ
ਫੇਰ ਤੋਂ ਨਵਾਂ ਬਣਾਉਣਾ ਪਵੇ। ਹੁਣ ਦੇਵੀ - ਦੇਵਤਾ ਧਰਮ ਹੀ ਪਰਾਏ ਲੋਪ ਹੋ ਗਿਆ ਹੈ। ਬਾਪ ਵੀ
ਕਹਿੰਦੇ ਹਨ ਜਦੋਂ - ਜਦੋਂ ਧਰਮ ਦੀ ਗਲਾਨੀ ਹੁੰਦੀ ਹੈ, ਤਾਂ ਪੁੱਛਿਆ ਜਾਵੇਗਾ ਕਿਹੜੇ ਧਰਮ ਦੀ ਗਲਾਨੀ
ਹੁੰਦੀ ਹੈ? ਜ਼ਰੂਰ ਕਹਿਣਗੇ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ, ਜਿਸ ਦੀ ਸਥਾਪਨਾ ਮੈਂ ਕੀਤੀ ਸੀ।
ਉਹ ਧਰਮ ਹੀ ਪਰਾਏ ਲੋਪ ਹੋ ਗਿਆ ਹੈ। ਉਸਦੇ ਬਦਲੇ ਅਧਰਮ ਹੋ ਗਿਆ ਹੈ। ਤਾਂ ਜਦੋਂ ਧਰਮ ਨਾਲ ਅਧਰਮ ਦਾ
ਵਾਧਾ ਹੁੰਦਾ ਜਾਂਦਾ ਹੈ, ਉਦੋਂ ਬਾਪ ਆਉਂਦੇ ਹਨ। ਇਵੇਂ ਨਹੀਂ ਕਹਾਂਗੇ ਧਰਮ ਦਾ ਵਾਧਾ, ਧਰਮ ਤੇ
ਪਰਾਏ ਲੋਪ ਹੋ ਗਿਆ। ਬਾਕੀ ਵਾਧਾ ਅਧਰਮ ਦਾ ਹੋਇਆ। ਵਾਧਾ ਤੇ ਸਭ ਧਰਮਾਂ ਦਾ ਹੁੰਦਾ ਹੈ। ਇੱਕ
ਕ੍ਰਾਈਸਟ ਨਾਲ ਕਿੰਨਾ ਕ੍ਰਿਸ਼ਚਨ ਧਰਮ ਦਾ ਵਾਧਾ ਹੁੰਦਾ ਹੈ। ਬਾਕੀ ਦੇਵੀ - ਦੇਵਤਾ ਧਰਮ ਪਰਾਏ ਲੋਪ
ਹੋ ਗਿਆ। ਪਤਿਤ ਬਣਨ ਦੇ ਕਾਰਣ ਆਪੇ ਹੀ ਗਲਾਨੀ ਕਰਦੇ ਹਨ। ਧਰਮ ਨਾਲ ਅਧਰਮ ਵੀ ਇਕੋ ਹੀ ਹੁੰਦਾ ਹੈ।
ਹੋਰ ਤਾਂ ਸਭ ਠੀਕ ਚੱਲ ਰਹੇ ਹਨ। ਸਭ ਆਪਣੇ - ਆਪਣੇ ਧਰਮ ਤੇ ਕਾਇਮ ਰਹਿੰਦੇ ਹਨ। ਜੋ ਆਦਿ ਸਨਾਤਨ
ਦੇਵੀ - ਦੇਵਤਾ ਧਰਮ ਵਾਈਸਲੈਸ ਸੀ, ਉਹ ਵਿਸ਼ਸ਼ ਬਣ ਗਏ ਹਨ। ਅਸੀਂ ਪਾਵਨ ਦੁਨੀਆਂ ਸਥਾਪਨ ਕੀਤੀ ਫੇਰ
ਉਹ ਹੀ ਪਤਿਤ, ਸ਼ੂਦਰ ਬਣ ਜਾਂਦੇ ਹਨ ਮਤਲਬ ਉਸ ਧਰਮ ਦੀ ਗਲਾਨੀ ਹੋ ਜਾਂਦੀ ਹੈ। ਅਪਵਿੱਤਰ ਬਣਦੇ ਤਾਂ
ਆਪਣੀ ਗਲਾਨੀ ਕਰਵਾਉਂਦੇ ਹਨ। ਵਿਕਾਰ ਵਿੱਚ ਜਾਣ ਨਾਲ ਪਤਿਤ ਬਣ ਜਾਂਦੇ ਹਨ, ਆਪਣੇ ਨੂੰ ਦੇਵਤਾ ਕਹਾ
ਨਹੀਂ ਸਕਦੇ। ਸ੍ਵਰਗ ਤੋੰ ਬਦਲ ਨਰਕ ਹੋ ਗਿਆ ਹੈ। ਤਾਂ ਕੋਈ ਵੀ ਵਾਹ - ਵਾਹ( ਪਾਵਨ) ਹੈ ਨਹੀਂ। ਤੁਸੀਂ
ਕਿੰਨੇ ਛੀ - ਛੀ ਪਤਿਤ ਬਣ ਗਏ ਹੋ। ਬਾਪ ਕਹਿੰਦੇ ਹਨ ਤੁਹਾਨੂੰ ਵਾਹ - ਵਾਹ ਫੁੱਲ ਬਣਾਇਆ ਫੇਰ ਰਾਵਣ
ਨੇ ਤੁਹਾਨੂੰ ਕੰਡਾ ਬਣਾ ਦਿੱਤਾ। ਪਾਵਨ ਤੋਂ ਪਤਿਤ ਬਣ ਗਏ ਹੋ। ਆਪਣੇ ਧਰਮ ਦੀ ਹੀ ਹਾਲਤ ਵੇਖਣੀ ਹੈ।
ਪੁਕਾਰਦੇ ਵੀ ਹਨ ਕਿ ਸਾਡੀ ਹਾਲਤ ਆਕੇ ਵੇਖੋ, ਅਸੀਂ ਕਿੰਨੇ ਪਤਿਤ ਬਣੇ ਹਾਂ। ਫੇਰ ਸਾਨੂੰ ਪਾਵਨ
ਬਣਾਓ। ਪਤਿਤ ਤੋਂ ਪਾਵਨ ਬਣਾਉਣ ਬਾਪ ਆਉਂਦੇ ਹਨ ਤਾਂ ਫੇਰ ਪਾਵਨ ਬਣਨਾ ਚਾਹੀਦਾ ਹੈ। ਹੋਰਾਂ ਨੂੰ ਵੀ
ਬਣਾਉਣਾ ਚਾਹੀਦਾ ਹੈ।
ਤੁਸੀਂ ਬੱਚੇ ਆਪਣੇ ਨੂੰ ਵੇਖਦੇ ਰਹੋ ਕਿ ਅਸੀਂ ਸ੍ਰਵਗੁਣ ਸੰਪੰਨ ਬਣੇ ਹਾਂ? ਸਾਡੀ ਚਲਣ ਦੇਵਤਾਵਾਂ
ਦੀ ਤਰ੍ਹਾਂ ਹੈ? ਦੇਵਤਿਆਂ ਦੇ ਰਾਜ ਵਿੱਚ ਤਾਂ ਵਿਸ਼ਵ ਵਿੱਚ ਸ਼ਾਂਤੀ ਸੀ। ਹੁਣ ਫੇਰ ਤੁਹਾਨੂੰ ਸਿਖਾਉਣ
ਆਇਆ ਹਾਂ - ਵਿਸ਼ਵ ਵਿੱਚ ਸ਼ਾਂਤੀ ਕਿਵੇਂ ਸਥਾਪਨ ਹੋਵੇ। ਤਾਂ ਤੁਹਾਨੂੰ ਵੀ ਸ਼ਾਂਤੀ ਵਿੱਚ ਰਹਿਣਾ ਪਵੇ।
ਸ਼ਾਂਤ ਹੋਣ ਦੀ ਤਰਕੀਬ ਦੱਸਦਾ ਹਾਂ ਕਿ ਮੈਨੂੰ ਯਾਦ ਕਰੋ ਤਾਂ ਤੁਸੀਂ ਸ਼ਾਂਤ ਹੋਵੋਗੇ। ਸ਼ਾਂਤੀਧਾਮ
ਵਿੱਚ ਚਲੇ ਜਾਵੋਗੇ। ਕਈ ਬੱਚੇ ਤਾਂ ਸ਼ਾਂਤ ਰਹਿਕੇ ਦੂਸਰਿਆਂ ਨੂੰ ਵੀ ਸ਼ਾਂਤੀ ਵਿੱਚ ਰਹਿਣਾ ਸਿਖਾਉਂਦੇ
ਹਨ। ਕੋਈ ਅਸ਼ਾਂਤੀ ਕਰ ਦਿੰਦੇ ਹਨ। ਖ਼ੁਦ ਅਸ਼ਾਂਤ ਰਹਿੰਦੇ ਹਨ ਤੇ ਦੂਸਰਿਆਂ ਨੂੰ ਵੀ ਅਸ਼ਾਂਤ ਕਰ ਦਿੰਦੇ
ਹਨ। ਸ਼ਾਂਤੀ ਦਾ ਮਤਲਬ ਨਹੀਂ ਸਮਝਦੇ। ਇੱਥੇ ਆਉਂਦੇ ਹਨ ਸ਼ਾਂਤੀ ਸਿੱਖਣ ਫੇਰ ਇਥੋਂ ਜਾਂਦੇ ਹਨ ਤਾਂ
ਅਸ਼ਾਂਤ ਹੋ ਜਾਂਦੇ ਹਨ। ਅਸ਼ਾਂਤੀ ਹੁੰਦੀ ਹੀ ਹੈ ਅਪਵਿੱਤਰਤਾ ਦੇ ਨਾਲ। ਇੱਥੇ ਆਕੇ ਪ੍ਰਤਿਗਿਆ ਕਰਦੇ
ਹਨ - ਬਾਬਾ, ਮੈਂ ਤੁਹਾਡਾ ਹੀ ਹਾਂ। ਤੁਹਾਡੇ ਕੋਲੋਂ ਵਿਸ਼ਵ ਦੀ ਬਾਦਸ਼ਾਹੀ ਲੈਣੀ ਹੈ। ਅਸੀਂ ਪਵਿੱਤਰ
ਰਹਿਕੇ ਫੇਰ ਵਿਸ਼ਵ ਦੇ ਮਾਲਿਕ ਜ਼ਰੂਰ ਬਣਾਂਗੇ। ਫੇਰ ਘਰ ਜਾਂਦੇ ਹਨ ਤਾਂ ਮਾਇਆ ਤੂਫ਼ਾਨ ਵਿੱਚ ਲੈ ਆਉਂਦੀ
ਹੈ। ਯੁੱਧ ਹੁੰਦਾ ਹੈ ਨਾ। ਫੇਰ ਮਾਇਆ ਦੇ ਗੁਲਾਮ ਬਣ ਪਤਿਤ ਬਣਨਾ ਚਾਉਂਦੇ ਹਨ। ਅਬਲਾਵਾਂ ਤੇ ਜ਼ੁਲਮ
ਉਹ ਹੀ ਕਰਦੇ ਹਨ ਜੋ ਪ੍ਰਣ ਵੀ ਕਰਦੇ ਹਨ ਅਸੀਂ ਪਵਿੱਤਰ ਰਹਾਂਗੇ ਫੇਰ ਮਾਇਆ ਦਾ ਵਾਰ ਹੋਣ ਨਾਲ
ਪ੍ਰਤਿਗਿਆ ਭੁੱਲ ਜਾਂਦੇ ਹਨ। ਭਗਵਾਨ ਨਾਲ ਪ੍ਰਤਿਗਿਆ ਕੀਤੀ ਹੈ ਕਿ ਅਸੀਂ ਪਵਿੱਤਰ ਬਣ ਪਵਿੱਤਰ
ਦੁਨੀਆਂ ਦਾ ਵਰਸਾ ਲਵਾਂਗੇ, ਅਸੀਂ ਸਿਵਲ ਅੱਖ ਰੱਖਾਂਗੇ ਆਪਣੀ ਗਲਤ ਨਜ਼ਰ ਨਹੀਂ ਰੱਖਾਂਗੇ, ਵਿਕਾਰ
ਵਿੱਚ ਨਹੀਂ ਜਾਂਵਾਂਗੇ, ਅਪਰਾਧੀ ਨਜ਼ਰ ਛੱਡ ਦੇਵਾਂਗੇ। ਫੇਰ ਵੀ ਮਾਇਆ ਰਾਵਣ ਤੋੰ ਹਾਰ ਖਾ ਲੈਂਦੇ ਹਨ।
ਤਾਂ ਜੋ ਨਿਰਵਿਕਾਰੀ ਬਣਨਾ ਚਾਹੁੰਦੇ ਹਨ, ਉਨ੍ਹਾਂਨੂੰ ਤੰਗ ਕਰਦੇ ਹਨ ਇਸ ਲਈ ਕਿਹਾ ਜਾਂਦਾ ਹੈ
ਅਬਲਾਵਾਂ ਤੇ ਜ਼ੁਲਮ ਹੁੰਦੇ ਹਨ। ਬੰਦੇ ਤਾਂ ਭਲਵਾਨ ਹੁੰਦੇ ਹਨ, ਔਰਤ ਕਮਜ਼ੋਰ ਹੁੰਦੀ ਹੈ। ਲੜ੍ਹਾਈ ਆਦਿ
ਵਿੱਚ ਵੀ ਬੰਦੇ ਜਾਂਦੇ ਹਨ ਕਿਉਂਕਿ ਭਲਵਾਨ ਹੁੰਦੇ ਹਨ। ਔਰਤ ਨਾਜ਼ੁਕ ਹੁੰਦੀ ਹੈ। ਉਂਨ੍ਹਾਂ ਦਾ ਫ਼ਰਜ਼
ਹੀ ਵੱਖ ਹੈ, ਉਹ ਘਰ ਸੰਭਾਲਦੀ ਹੈ, ਬੱਚੇ ਪੈਦਾ ਕਰ ਉਨ੍ਹਾਂ ਦੀ ਪਾਲਣਾ ਕਰਦੀ ਹੈ। ਉਹ ਵੀ ਬਾਪ
ਸਮਝਾਉਂਦੇ ਹਨ ਉੱਥੇ ਹੁੰਦਾ ਹੀ ਹੈ ਇੱਕ ਬੱਚਾ ਉਹ ਵੀ ਵਿਕਾਰ ਦਾ ਕੰਮ ਨਹੀਂ। ਇੱਥੇ ਤਾਂ ਸੰਨਿਆਸੀ
ਵੀ ਕਦੇ - ਕਦੇ ਕਹਿ ਦਿੰਦੇ ਹਨ ਇੱਕ ਬੱਚਾ ਤਾਂ ਜ਼ਰੂਰ ਹੋਣਾ ਚਾਹੀਦਾ ਹੈ - ਕਿ੍ਮਨਲ ਅੱਖ ਵਾਲੇ ਠਗ
ਅਜਿਹੀ ਸਿੱਖਿਆ ਦਿੰਦੇ ਹਨ। ਹੁਣ ਬਾਪ ਕਹਿੰਦੇ ਹਨ ਇਸ ਸਮੇਂ ਦੇ ਬੱਚੇ ਕੀ ਕੰਮ ਦੇ ਹੋਣਗੇ, ਜਦੋਂਕਿ
ਵਿਨਾਸ਼ ਸਾਹਮਣੇ ਖੜ੍ਹਾ ਹੈ, ਸਭ ਖ਼ਤਮ ਹੋ ਜਾਣਗੇ। ਮੈਂ ਆਇਆ ਹੀ ਹਾਂ ਪੁਰਾਣੀ ਦੁਨੀਆਂ ਦਾ ਵਿਨਾਸ਼
ਕਰਨ। ਉਹ ਹੋਈ ਸੰਨਿਆਸੀਆਂ ਦੀ ਗੱਲ, ਉਨ੍ਹਾਂਨੂੰ ਤਾਂ ਵਿਨਾਸ਼ ਦੀ ਗੱਲ ਦਾ ਪਤਾ ਹੀ ਨਹੀਂ। ਤੁਹਾਨੂੰ
ਬੇਹੱਦ ਦਾ ਬਾਪ ਸਮਝਾਉਂਦੇ ਹਨ ਹੁਣ ਵਿਨਾਸ਼ ਹੋਣਾ ਹੈ। ਤੁਹਾਡੇ ਬੱਚੇ ਵਾਰਿਸ ਬਣ ਨਹੀਂ ਸਕਣਗੇ। ਤੁਸੀਂ
ਸਮਝਦੇ ਹੋ ਸਾਡੇ ਕੁਲ ਦੀ ਨਿਸ਼ਾਨੀ ਰਹੇ ਪਰੰਤੂ ਪਤਿਤ ਦੁਨੀਆਂ ਦੀ ਕੋਈ ਨਿਸ਼ਾਨੀ ਰਹੇਗੀ ਨਹੀਂ। ਤੁਸੀਂ
ਸਮਝਦੇ ਹੋ ਪਾਵਨ ਦੁਨੀਆਂ ਦੇ ਸੀ, ਮਨੁੱਖ ਵੀ ਯਾਦ ਕਰਦੇ ਹਨ ਕਿਉਂਕਿ ਪਾਵਨ ਦੁਨੀਆ ਹੋਕੇ ਗਈ ਹੈ,
ਜਿਸ ਨੂੰ ਸ੍ਵਰਗ ਕਿਹਾ ਜਾਂਦਾ ਹੈ। ਪਰੰਤੂ ਹੁਣ ਤਮੋਪ੍ਰਧਾਨ ਹੋਣ ਦੇ ਕਾਰਣ ਸਮਝ ਨਹੀਂ ਸਕਦੇ ਹਨ।
ਉਨ੍ਹਾਂ ਦੀ ਨਜ਼ਰ ਹੀ ਕਿ੍ਮਨਲ ਹੈ। ਇਸ ਨੂੰ ਕਿਹਾ ਜਾਂਦਾ ਹੈ ਧਰਮ ਦੀ ਗਲਾਨੀ। ਆਦਿ ਸਨਾਤਨ ਧਰਮ
ਵਿੱਚ ਅਜਿਹੀਆਂ ਗੱਲਾਂ ਹੁੰਦੀਆਂ ਨਹੀਂ। ਪੁਕਾਰਦੇ ਹਨ ਪਤਿਤ ਪਾਵਨ ਆਓ, ਅਸੀਂ ਪਤਿਤ ਦੁੱਖੀ ਹਾਂ।
ਬਾਪ ਸਮਝਾਉਂਦੇ ਹਨ ਮੈਂ ਤੁਹਾਨੂੰ ਪਾਵਨ ਬਣਾਇਆ ਫੇਰ ਮਾਇਆ ਰਾਵਣ ਦੇ ਕਾਰਣ ਤੁਸੀਂ ਪਤਿਤ ਬਣੇ ਹੋ।
ਹੁਣ ਫੇਰ ਪਾਵਨ ਬਣੋ। ਪਾਵਨ ਬਣਦੇ ਹੋ ਫੇਰ ਮਾਇਆ ਦੀ ਯੁੱਧ ਚੱਲਦੀ ਹੈ। ਬਾਪ ਤੋਂ ਵਰਸਾ ਲੈਣ ਦਾ
ਪੁਰਸ਼ਾਰਥ ਕਰ ਰਿਹਾ ਸੀ ਫਿਰ ਕਾਲਾ ਮੂੰਹ ਕਰ ਦਿੱਤਾ ਤਾਂ ਵਰਸਾ ਕਿਵ਼ੇਂ ਪਾਉਣਗੇ। ਬਾਪ ਆਉਂਦੇ ਹਨ
ਗੋਰਾ ਬਣਾਉਣ। ਦੇਵਤੇ ਜੋ ਗੋਰੇ ਸਨ ਉਹ ਹੀ ਕਾਲੇ ਬਣੇ ਹਨ। ਦੇਵਤਾਵਾਂ ਦੇ ਹੀ ਕਾਲੇ ਸ਼ਰੀਰ ਬਣਾਉਂਦੇ
ਹਨ, ਕ੍ਰਾਈਸਟ ਬੁੱਧ ਆਦਿ ਨੂੰ ਕਦੇ ਕਾਲਾ ਵੇਖਿਆ? ਦੇਵੀ - ਦੇਵਤਿਆਂ ਦੇ ਚਿੱਤਰ ਕਾਲੇ ਬਣਾਉਂਦੇ ਹਨ।
ਜੋ ਸਭ ਦਾ ਸਦਗਤੀ ਦਾਤਾ ਪਰਮਪਿਤਾ ਪਰਮਾਤਮਾ ਸਭ ਦਾ ਬਾਪ ਹੈ, ਜਿਸਨੂੰ ਕਹਿੰਦੇ ਹਨ ਪਰਮਪਿਤਾ
ਪ੍ਰਮਾਤਮਾ ਆਕੇ ਲਿਬਰੇਟ ਕਰੋ, ਉਹ ਕੋਈ ਕਾਲਾ ਥੋੜ੍ਹੀ ਨਾ ਹੋ ਸਕਦਾ ਹੈ, ਉਹ ਤਾਂ ਸਦਾ ਗੋਰਾ ਏਵਰ
ਪਿਓਰ ਹੈ। ਕ੍ਰਿਸ਼ਨ ਤੇ ਦੂਸਰਾ ਸ਼ਰੀਰ ਲੈਂਦੇ ਹਨ ਤਾਂ ਵੀ ਪਵਿੱਤਰ ਤੇ ਹਨ ਨਾ। ਮਹਾਨ ਆਤਮਾਵਾਂ
ਦੇਵਤਾਵਾਂ ਨੂੰ ਹੀ ਕਿਹਾ ਜਾਂਦਾ ਹੈ। ਕ੍ਰਿਸ਼ਨ ਤੇ ਦੇਵਤਾ ਹੋਇਆ। ਹੁਣ ਤਾਂ ਕਲਯੁਗ ਹੈ ਕਲਯੁਗ ਵਿੱਚ
ਮਹਾਨ ਆਤਮਾਵਾਂ ਕਿਥੋਂ ਆਉਣ। ਸ਼੍ਰੀਕ੍ਰਿਸ਼ਨ ਤੇ ਸਤਿਯੁਗ ਦਾ ਪਹਿਲਾ ਪ੍ਰਿੰਸ ਸੀ। ਉਨ੍ਹਾਂ ਵਿੱਚ ਦੈਵੀ
ਗੁਣ ਸਨ। ਹੁਣ ਤਾਂ ਦੇਵਤਾ ਆਦਿ ਕੋਈ ਹੈ ਨਹੀਂ। ਸਾਧੂ ਸੰਤ ਪਵਿੱਤਰ ਬਣਦੇ ਹਨ ਫੇਰ ਵੀ ਪੁਨਰਜਨਮ
ਵਿਕਾਰਾਂ ਨਾਲ ਲੈਂਦੇ ਹਨ। ਫੇਰ ਸੰਨਿਆਸ ਧਾਰਨ ਕਰਨਾ ਪੈਂਦਾ ਹੈ। ਦੇਵਤੇ ਤੇ ਸਦਾ ਪਵਿੱਤਰ ਹਨ। ਇੱਥੇ
ਰਾਵਣ ਰਾਜ ਹੈ। ਰਾਵਣ ਨੂੰ 10 ਸਿਰ ਵਿਖਾਉਂਦੇ ਹਨ - 5 ਇਸਤਰੀ ਦੇ 5 ਪੁਰਸ਼ ਦੇ। ਇਹ ਵੀ ਸਮਝਦੇ ਹਨ
5 ਵਿਕਾਰ ਹਰ ਇੱਕ ਵਿੱਚ ਹੈ, ਦੇਵਤਿਆਂ ਵਿੱਚ ਤੇ ਨਹੀਂ ਕਹਾਂਗੇ ਨਾ। ਉਹ ਤਾਂ ਹੈ ਹੀ ਸੁੱਖਧਾਮ।
ਉੱਥੇ ਵੀ ਰਾਵਣ ਹੁੰਦਾ ਤਾਂ ਦੁੱਖਧਾਮ ਹੋ ਜਾਂਦਾ। ਮਨੁੱਖ ਸਮਝਦੇ ਹਨ ਦੇਵਤੇ ਵੀ ਤਾਂ ਬੱਚੇ ਪੈਦਾ
ਕਰਦੇ ਹਨ, ਉਹ ਵੀ ਤੇ ਵਿਕਾਰੀ ਹੋਏ। ਉਨ੍ਹਾਂਨੂੰ ਇਹ ਪਤਾ ਹੀ ਨਹੀਂ ਹੈ - ਦੇਵਤਾਵਾਂ ਨੂੰ ਗਾਇਆ ਹੀ
ਜਾਂਦਾ ਹੈ ਸੰਪੂਰਨ ਨਿਰਵਿਕਾਰੀ, ਤਾਂ ਹੀ ਤੇ ਉਨ੍ਹਾਂਨੂੰ ਪੂਜਿਆ ਜਾਂਦਾ ਹੈ। ਸੰਨਿਆਸੀਆਂ ਦੀ ਵੀ
ਮਿਸ਼ਨ ਹੈ। ਸਿਰ੍ਫ ਬੰਦਿਆਂ ਨੂੰ ਸੰਨਿਆਸ ਕਰਵਾ ਕੇ ਮਿਸ਼ਨ ਵਧਾਉਂਦੇ ਹਨ। ਬਾਪ ਫੇਰ ਪ੍ਰਵ੍ਰਿਤੀ ਮਾਰਗ
ਦੀ ਨਵੀਂ ਮਿਸ਼ਨ ਬਣਾਉਂਦੇ ਹਨ। ਜੋੜੀ ਨੂੰ ਹੀ ਪਵਿੱਤਰ ਬਣਾਉਂਦੇ ਹਨ। ਫੇਰ ਤੁਸੀਂ ਜਾਕੇ ਦੇਵਤਾ
ਬਣੋਗੇ। ਤੁਸੀਂ ਇੱਥੇ ਸੰਨਿਆਸੀ ਬਣਨ ਦੇ ਲਈ ਨਹੀਂ ਆਏ ਹੋ। ਤੁਸੀਂ ਤਾਂ ਆਏ ਹੋ ਵਿਸ਼ਵ ਦਾ ਮਾਲਿਕ
ਬਣਨ। ਉਹ ਤਾਂ ਫੇਰ ਗ੍ਰਹਿਸਤ ਵਿੱਚ ਜਨਮ ਲੈਂਦੇ ਹਨ। ਫੇਰ ਨਿਕਲ ਜਾਂਦੇ ਹਨ। ਤੁਹਾਡੇ ਸੰਸਕਾਰ ਹੈ
ਹੀ ਪਵਿੱਤਰਤਾ ਦੇ। ਹੁਣ ਅਪਵਿੱਤਰ ਬਣੇ ਹੋ ਫੇਰ ਪਵਿੱਤਰ ਬਣਨਾ ਹੈ। ਬਾਪ ਪਵਿੱਤਰ ਗ੍ਰਹਿਸਤ ਆਸ਼ਰਮ
ਬਣਾਉਂਦੇ ਹਨ। ਪਾਵਨ ਦੁਨੀਆਂ ਨੂੰ ਸਤਿਯੁਗ ਪਤਿਤ ਦੁਨੀਆਂ ਨੂੰ ਕਲਯੁਗ ਕਿਹਾ ਜਾਂਦਾ ਹੈ। ਇੱਥੇ
ਕਿੰਨੀਆਂ ਪਾਪ ਆਤਮਾਵਾਂ ਹਨ। ਸਤਿਯੁਗ ਵਿੱਚ ਇਹ ਗੱਲਾਂ ਹੁੰਦੀਆਂ ਨਹੀਂ। ਬਾਪ ਕਹਿੰਦੇ ਹਨ ਜਦੋਂ -
ਜਦੋਂ ਭਾਰਤ ਵਿੱਚ ਧਰਮ ਦੀ ਗਲਾਨੀ ਹੁੰਦੀ ਹੈ ਮਤਲਬ ਦੇਵੀ - ਦੇਵਤਾ ਧਰਮ ਵਾਲੇ ਪਤਿਤ ਬਣ ਜਾਂਦੇ ਹਨ
ਤਾਂ ਆਪਣੀ ਗਲਾਨੀ ਕਰਾਉਂਦੇ ਹਨ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਪਾਵਨ ਬਣਾਇਆ ਫੇਰ ਤੁਸੀਂ ਪਤਿਤ
ਬਣੇ, ਕਿਸੇ ਕੰਮ ਦੇ ਨਹੀ ਰਹੇ। ਜਦੋਂ ਇਵੇਂ ਪਤਿਤ ਬਣ ਜਾਂਦੇ ਹਨ ਓਦੋਂ ਫੇਰ ਪਾਵਨ ਬਣਾਉਣ ਮੈਨੂੰ
ਆਉਣਾ ਪੈਂਦਾ ਹੈ। ਇਹ ਡਰਾਮੇ ਦਾ ਚੱਕਰ ਹੈ ਜੋ ਫਿਰਦਾ ਰਹਿੰਦਾ ਹੈ। ਸ੍ਵਰਗ ਵਿੱਚ ਜਾਣ ਦੇ ਲਈ ਫੇਰ
ਦੈਵੀਗੁਣ ਵੀ ਚਾਹੀਦੇ ਹਨ। ਕ੍ਰੋਧ ਨਹੀਂ ਹੋਣਾ ਚਾਹੀਦਾ। ਕ੍ਰੋਧ ਹੈ ਤਾਂ ਉਹ ਵੀ ਅਸੁਰ ਕਹਾਉਣਗੇ ਬੜੀ
ਸ਼ਾਂਤਚਿਤ ਅਵਸਥਾ ਚਾਹੀਦੀ ਹੈ। ਕ੍ਰੋਧ ਕਰਦੇ ਹਨ ਤਾਂ ਕਹਾਂਗੇ ਇਨਾਂ ਵਿੱਚ ਕ੍ਰੋਧ ਦਾ ਭੂਤ ਹੈ।
ਜਿੰਨ੍ਹਾਂ ਵਿੱਚ ਕੋਈ ਵੀ ਭੂਤ ਹੈ ਉਹ ਦੇਵਤਾ ਬਣ ਨਹੀਂ ਸਕਦੇ। ਨਰ ਤੋੰ ਨਰਾਇਣ ਬਣ ਨਹੀਂ ਸਕਦੇ।
ਦੇਵਤੇ ਤਾਂ ਹੈ ਹੀ ਨਿਰਵਿਕਾਰੀ ਜਿਵੇਂ ਦਾ ਰਾਜਾ - ਰਾਣੀ ਉਵੇਂ ਦੇ ਪ੍ਰਜਾ ਨਿਰਵਿਕਾਰੀ ਹਨ। ਭਗਵਾਨ
ਬਾਪ ਹੀ ਆਕੇ ਸੰਪੂਰਨ ਨਿਰਵਿਕਾਰੀ ਬਣਾਉਂਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ
ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਨਾਲ
ਪਵਿੱਤਰਤਾ ਦੀ ਪ੍ਰਤਿਗਿਆ ਕੀਤੀ ਹੈ ਤਾਂ ਆਪਣੇ ਨੂੰ ਮਾਇਆ ਦੇ ਵਾਰ ਤੋੰ ਬਚਾਉਂਦੇ ਰਹਿਣਾ ਹੈ। ਕਦੇ
ਮਾਇਆ ਦਾ ਗੁਲਾਮ ਨਹੀਂ ਬਣਨਾ ਹੈ। ਇਸ ਪ੍ਰਤਿਗਿਆ ਨੂੰ ਭੁੱਲਣਾ ਨਹੀ ਹੈ ਕਿਉਂਕਿ ਹੁਣ ਪਾਵਨ ਦੁਨੀਆਂ
ਵਿੱਚ ਚਲਣਾ ਹੈ।
2. ਦੇਵਤਾ ਬਣਨ ਦੇ ਲਈ
ਅਵਸਥਾ ਨੂੰ ਬਹੁਤ - ਬਹੁਤ ਸ਼ਾਂਤਚਿਤ ਬਣਾਉਣਾ ਹੈ। ਕੋਈ ਵੀ ਭੂਤ ਪ੍ਰਵੇਸ਼ ਹੋਣ ਨਹੀਂ ਦੇਣਾ ਹੈ।
ਦੈਵੀਗੁਣ ਧਾਰਨ ਕਰਨੇ ਹਨ।
ਵਰਦਾਨ:-
ਫਰਿਸ਼ਤੇ ਸਵਰੂਪ ਦੀ ਸਮ੍ਰਿਤੀ ਦਵਾਰਾ ਬਾਪ ਦੀ ਛਤਰਛਾਇਆ ਦਾ ਅਨੁਭਵ ਕਰਾਉਣ ਵਾਲੇ ਵਿਗਣ ਜਿੱਤ ਭਵ
ਅੰਮ੍ਰਿਤਵੇਲੇ ਉਠਦੇ ਹੀ
ਸਮ੍ਰਿਤੀ ਵਿੱਚ ਲਿਆਓ ਕਿ ਮੈਂ ਫਰਿਸ਼ਤਾ ਹਾਂ। ਬ੍ਰਹਮਾ ਬਾਪ ਨੂੰ ਇਹ ਹੀ ਦਿਲਪਸੰਦ ਗਿਫ਼੍ਟ ਦਵੋ ਤਾਂ
ਰੋਜ਼ ਅੰਮ੍ਰਿਤਵੇਲੇ ਬਾਪਦਾਦਾ ਤੁਹਾਨੂੰ ਆਪਣੀ ਬਾਹਾਂ ਵਿੱਚ ਸਮਾ ਲੈਣਗੇ, ਅਨੁਭਵ ਕਰਨਗੇ ਕਿ ਬਾਬਾ
ਦੀਆਂ ਬਾਹਾਂ ਵਿੱਚ, ਅਤਿਇੰਦਰੀ ਸੁਖ ਵਿੱਚ ਝੁਲ ਰਹੇ ਹੋ। ਜੋ ਫਰਿਸ਼ਤੇ ਸਵਰੂਪ ਦੀ ਸਮ੍ਰਿਤੀ ਵਿੱਚ
ਰਹਿਣਗੇ ਉਹਨਾਂ ਦੇ ਸਾਹਮਣੇ ਕੋਈ ਪਰਿਸਥਿਤੀ ਜਾਂ ਵਿਘਣ ਆਏਗਾ ਵੀ ਤਾਂ ਬਾਪ ਉਹਨਾਂ ਦੇ ਛਤਰਛਾਇਆ ਬਣ
ਜਾਣਗੇ। ਤਾਂ ਬਾਪ ਦੀ ਛਤਰਛਾਇਆ ਅਤੇ ਪਿਆਰ ਦਾ ਅਨੁਭਵ ਕਰਦੇ ਵਿਘਣ ਜਿੱਤ ਬਣੋ।
ਸਲੋਗਨ:-
ਸੁਖ ਸਵਰੂਪ ਆਤਮਾ
ਖੁਦ ਸਥਿਤੀ ਨਾਲ ਪਰਿਸਥਿਤੀ ਤੇ ਸਹਿਜ ਵਿਜੇ ਪ੍ਰਾਪਤ ਕਰ ਲੈਂਦੀ ਹੈ।