02.10.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਯਾਦ ਵਿੱਚ ਰਹਿਕੇ ਹਰ ਕਰਮ ਕਰੋ ਤਾਂ ਅਨੇਕਾਂ ਨੂੰ ਤੁਹਾਡਾ ਸ਼ਾਖਸ਼ਤਕਾਰ ਹੁੰਦਾ ਰਹੇਗਾ”

ਪ੍ਰਸ਼ਨ:-
ਸੰਗਮਯੁਗ ਤੇ ਕਿਸ ਵਿਧੀ ਦੇ ਨਾਲ ਆਪਣੇ ਦਿਲ ਨੂੰ ਸ਼ੁੱਧ (ਪਵਿੱਤਰ) ਬਣਾ ਸਕਦੇ ਹੋ?

ਉੱਤਰ:-
ਯਾਦ ਵਿੱਚ ਰਹਿ ਕੇ ਭੋਜਨ ਬਣਾਓ ਅਤੇ ਯਾਦ ਵਿੱਚ ਖਾਓ ਤਾਂ ਦਿਲ ਸ਼ੁੱਧ ਹੋ ਜਾਵੇਗਾ। ਸੰਗਮਯੁਗ ਤੇ ਤੁਸੀਂ ਬ੍ਰਾਹਮਣਾ ਦੁਆਰਾ ਬਣਾਇਆ ਹੋਇਆ ਪਵਿੱਤਰ ਬ੍ਰਹਮਾ ਭੋਜਨ ਦੇਵਤਾਵਾਂ ਨੂੰ ਵੀ ਬਹੁਤ ਪਸੰਦ ਹੈ। ਜਿਨ੍ਹਾਂ ਨੂੰ ਬ੍ਰਹਮਾ ਭੋਜਨ ਦੀ ਕਦਰ ਰਹਿੰਦਾ ਉਹ ਥਾਲੀ ਧੋਕੇ ਵੀ ਪੀ ਲੈਂਦੇ ਹਨ। ਮਹਿਮਾ ਵੀ ਬਹੁਤ ਹੈ। ਯਾਦ ਵਿੱਚ ਬਣਾਇਆ ਹੋਇਆ ਭੋਜਨ ਖਾਣ ਨਾਲ ਤਾਕਤ ਮਿਲਦੀ ਹੈ, ਦਿਲ ਸ਼ੁੱਧ ਹੋ ਜਾਂਦਾ ਹੈ।

ਓਮ ਸ਼ਾਂਤੀ
ਸੰਗਮ ਤੇ ਹੀ ਬਾਪ ਆਉਂਦੇ ਹਨ। ਰੋਜ਼ ਬੱਚਿਆਂ ਨੂੰ ਕਹਿਣਾ ਪੈਂਦਾ ਹੈ ਕਿ ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾ ਰਹੇ ਹਨ। ਇਵੇਂ ਕਿਉਂ ਕਹਿੰਦੇ ਹਨ ਕਿ ਬੱਚੇ ਆਪਣੇ ਨੂੰ ਆਤਮਾ ਸਮਝੋ? ਬੱਚਿਆਂ ਨੂੰ ਇਹ ਯਾਦ ਰਹੇ ਬਰੋਬਰ ਬੇਹੱਦ ਦਾ ਬਾਪ ਹੈ, ਆਤਮਾਵਾਂ ਨੂੰ ਪੜ੍ਹਾਉਂਦੇ ਹਨ। ਸਰਵਿਸ ਦੇ ਲਈ ਵੱਖ - ਵੱਖ ਪੁਆਇੰਟਸ ਤੇ ਸਮਝਾਉਂਦੇ ਹਨ। ਬੱਚੇ ਕਹਿੰਦੇ ਹਨ ਸਰਵਿਸ ਨਹੀਂ ਹੈ, ਅਸੀਂ ਬਾਹਰ ਵਿੱਚ ਸਰਵਿਸ ਕਿਵੇਂ ਕਰੀਏ? ਬਾਪ ਸਰਵਿਸ ਦੀਆਂ ਯੁਕਤੀਆਂ ਤਾਂ ਬਹੁਤ ਸਹਿਜ ਦੱਸਦੇ ਹਨ। ਚਿੱਤਰ ਹੱਥ ਵਿੱਚ ਹੋਵੇ। ਰਘੁਨਾਥ ਦਾ ਕਾਲਾ ਚਿੱਤਰ ਵੀ ਹੋਵੇ, ਗੋਰਾ ਵੀ ਹੋਵੇ। ਕ੍ਰਿਸ਼ਨ ਦਾ ਜਾਂ ਨਾਰਾਇਣ ਦਾ ਚਿੱਤਰ ਗੋਰਾ ਵੀ ਹੋਵੇ, ਕਾਲਾ ਵੀ ਹੋਵੇ। ਭਾਵੇਂ ਛੋਟਾ ਚਿੱਤਰ ਹੀ ਹੋਵੇ। ਕ੍ਰਿਸ਼ਨ ਦਾ ਇਨਾਂ ਛੋਟਾ ਚਿੱਤਰ ਵੀ ਬਣਾਉਂਦੇ ਹਨ। ਤੁਸੀਂ ਮੰਦਿਰ ਦੇ ਪੁਜਾਰੀ ਨੂੰ ਪੁੱਛ ਸਕਦੇ ਹੋ - ਇਨ੍ਹਾਂ ਨੂੰ ਕਾਲਾ ਕਿਉਂ ਬਣਾਇਆ ਹੈ ਜਦਕਿ ਅਸਲ ਗੋਰਾ ਸੀ? ਅਸਲ ਵਿੱਚ ਤਾਂ ਸ਼ਰੀਰ ਕਾਲਾ ਨਹੀਂ ਹੁੰਦਾ ਹੈ ਨਾ। ਤੁਹਾਡੇ ਕੋਲ ਬਹੁਤ ਚੰਗੇ ਗੋਰੇ - ਗੋਰੇ ਵੀ ਰਹਿੰਦੇ ਹਨ, ਪਰ ਇਨ੍ਹਾਂ ਨੂੰ ਕਾਲਾ ਕਿਉਂ ਬਣਾਇਆ ਹੈ? ਇਹ ਤਾਂ ਤੁਸੀਂ ਬੱਚਿਆਂ ਨੂੰ ਸਮਝਾਇਆ ਗਿਆ ਹੈ ਆਤਮਾ ਕਿਵੇਂ ਵੱਖ - ਵੱਖ ਨਾਮ ਰੂਪ ਧਾਰਨ ਕਰਦੇ ਥੱਲੇ ਉਤਰਦੀ ਹੈ। ਜਦੋਂ ਤੋਂ ਕਾਮ ਚਿਤਾ ਤੇ ਚੜਦੀ ਹੈ ਉਦੋਂ ਤੋਂ ਕਾਲਾ ਬਣਦੀ ਹੈ। ਜਗਤ ਨਾਥ ਜਾਂ ਸ਼੍ਰੀਨਾਥ ਦੁਆਰੇ ਵਿੱਚ ਢੇਰ ਯਾਤਰੀ ਹੁੰਦੇ ਹਨ, ਤੁਹਾਨੂੰ ਨਿਮੰਤਰਣ ਵੀ ਮਿਲਦੇ ਹਨ। ਬੋਲੋ ਅਸੀਂ ਸ਼੍ਰੀਨਾਥ ਦੇ 84 ਜਨਮਾਂ ਦੀ ਜੀਵਨ ਕਹਾਣੀ ਸੁਣਾਉਂਦੇ ਹਾਂ। ਭਰਾਵੋ ਅਤੇ ਭੈਣੋਂ ਆਕੇ ਸੁਣੋ। ਇਵੇਂ ਭਾਸ਼ਣ ਹੋਰ ਕੋਈ ਤਾਂ ਕਰ ਨਾ ਸਕੇ। ਤੁਸੀਂ ਸਮਝਾ ਸਕਦੇ ਹੋ ਇਹ ਕਾਲਾ ਕਿਉਂ ਬਣੇ ਹਨ? ਹਰ ਇੱਕ ਨੂੰ ਪਾਵਨ ਤੋਂ ਪਤਿਤ ਜ਼ਰੂਰ ਬਣਨਾ ਹੈ। ਦੇਵਤਾ ਜਦੋਂ ਵਾਮ ਮਾਰ੍ਗ ਵਿੱਚ ਗਏ ਹਨ ਉਦੋਂ ਉਨ੍ਹਾਂ ਨੂੰ ਕਾਲਾ ਬਣਾਇਆ ਹੈ। ਕਾਮ ਚਿਤਾ ਤੇ ਬੈਠਣ ਨਾਲ ਆਇਰਨ ਏਜਡ ਬਣ ਜਾਂਦੇ ਹਨ। ਆਇਰਨ ਦਾ ਕਲਰ ਕਾਲਾ ਹੁੰਦਾ ਹੈ, ਸੋਨੇ ਦਾ ਗੋਲਡਨ, ਉਨ੍ਹਾਂ ਨੂੰ ਕਹਾਂਗੇ ਗੋਰੇ। ਉਹੀ ਫੇਰ 84 ਜਨਮਾਂ ਦੇ ਬਾਦ ਕਾਲੇ ਬਣਦੇ ਹਨ। ਪੌੜੀ ਦਾ ਚਿੱਤਰ ਵੀ ਜ਼ਰੂਰ ਹੱਥ ਵਿੱਚ ਹੋਵੇ। ਪੌੜੀ ਵੀ ਵੱਡੀ ਹੋਵੇ ਤਾਂ ਕੋਈ ਵੀ ਦੂਰ ਤੋਂ ਵੇਖ ਸਕੇਗਾ ਚੰਗੀ ਤਰ੍ਹਾਂ। ਅਤੇ ਤੁਸੀਂ ਸਮਝਾਉਗੇ ਕਿ ਭਾਰਤ ਦੀ ਇਹ ਗਤੀ ਹੈ। ਲਿਖਿਆ ਹੋਇਆ ਵੀ ਹੈ ਉਥਾਨ ਅਤੇ ਪਤਨ। ਬੱਚਿਆਂ ਨੂੰ ਸਰਵਿਸ ਦਾ ਬਹੁਤ ਸ਼ੌਕ ਹੋਣਾ ਚਾਹੀਦਾ। ਸਮਝਾਉਣਾ ਹੈ ਇਹ ਦੁਨੀਆਂ ਦਾ ਚੱਕਰ ਕਿਵੇਂ ਫ਼ਿਰਦਾ ਹੈ, ਗੋਲਡਨ ਏਜ, ਸਿਲਵਰ ਏਜ, ਕਾਪਰ ਏਜ… ਫੇਰ ਇਹ ਪੁਰਸ਼ੋਤਮ ਸੰਗਮਯੁੱਗ ਵੀ ਵਿਖਾਇਆ ਹੈ। ਭਾਵੇਂ ਬਹੁਤ ਚਿੱਤਰ ਨਹੀਂ ਚੁੱਕੋ। ਪੌੜੀ ਦਾ ਚਿੱਤਰ ਤਾਂ ਮੁੱਖ ਹੈ ਭਾਰਤ ਦੇ ਲਈ। ਤੁਸੀਂ ਸਮਝਾ ਸਕਦੇ ਹੋ ਹੁਣ ਫੇਰ ਤੋਂ ਪਤਿਤ ਪਾਵਨ ਤੁਸੀਂ ਕਿਵੇਂ ਬਣ ਸਕਦੇ ਹੋ। ਪਤਿਤ - ਪਾਵਨ ਤਾਂ ਇੱਕ ਹੀ ਬਾਪ ਹੈ। ਉਨ੍ਹਾਂ ਨੂੰ ਯਾਦ ਕਰਨ ਨਾਲ ਸੈਕਿੰਡ ਵਿੱਚ ਜੀਵਨਮੁਕਤੀ ਮਿਲਦੀ ਹੈ। ਤੁਸੀਂ ਬੱਚਿਆਂ ਨੂੰ ਇਹ ਸਾਰਾ ਗਿਆਨ ਹੈ। ਬਾਕੀ ਤਾਂ ਸਭ ਅਗਿਆਨ ਨੀਂਦ ਵਿੱਚ ਸੁਤੇ ਹੋਏ ਹਨ। ਭਾਰਤ ਗਿਆਨ ਵਿੱਚ ਸੀ ਤਾਂ ਬਹੁਤ ਧੰਨਵਾਨ ਸੀ। ਹੁਣ ਭਾਰਤ ਅਗਿਆਨ ਵਿੱਚ ਹੈ ਤਾਂ ਕਿੰਨਾ ਕੰਗਾਲ ਹੈ। ਗਿਆਨੀ - ਮਨੁੱਖ ਅਤੇ ਅਗਿਆਨੀ ਮਨੁੱਖ ਹੁੰਦੇ ਹੈ ਨਾ। ਦੇਵੀ - ਦੇਵਤਾ ਅਤੇ ਮਨੁੱਖ ਤਾਂ ਨਾਮੀਗ੍ਰਾਮੀ ਹਨ। ਦੇਵਤਾ ਸਤਿਯੁਗ - ਤ੍ਰੇਤਾ ਵਿੱਚ, ਮਨੁੱਖ ਦਵਾਪਰ - ਕਲਯੁੱਗ ਵਿੱਚ। ਬੱਚਿਆਂ ਦੀ ਬੁੱਧੀ ਵਿੱਚ ਸਦਾ ਰਹਿਣਾ ਚਾਹੀਦਾ ਸਰਵਿਸ ਕਿਵੇਂ ਕਰੀਏ? ਉਹ ਵੀ ਬਾਪ ਸਮਝਾਉਂਦੇ ਰਹਿੰਦੇ ਹਨ। ਪੌੜੀ ਦਾ ਚਿੱਤਰ ਸਮਝਾਉਣ ਦੇ ਲਈ ਬਹੁਤ ਚੰਗਾ ਹੈ। ਬਾਪ ਕਹਿੰਦੇ ਹਨ ਗ੍ਰਹਿਸਤ ਵਿਵਹਾਰ ਵਿੱਚ ਰਹੋ। ਸ਼ਰੀਰ ਨਿਰਵਾਹ ਦੇ ਲਈ ਧੰਧਾ ਆਦਿ ਤਾਂ ਕਰਨਾ ਹੀ ਹੈ। ਜਿਸਮਾਨੀ ਪੜਾਈ ਵੀ ਪੜ੍ਹਨੀ ਹੈ। ਬਾਕੀ ਜੋ ਟਾਈਮ ਮਿਲੇ ਤਾਂ ਸਰਵਿਸ ਦੇ ਲਈ ਖ਼ਿਆਲ ਕਰਨਾ ਚਾਹੀਦਾ - ਅਸੀਂ ਹੋਰਾਂ ਦਾ ਕਲਿਆਣ ਕਿਵੇਂ ਕਰੀਏ? ਇੱਥੇ ਤਾਂ ਤੁਸੀਂ ਬਹੁਤਿਆਂ ਦਾ ਕਲਿਆਣ ਨਹੀਂ ਕਰ ਸਕਦੇ ਹੋ। ਇੱਥੇ ਤਾਂ ਆਉਂਦੇ ਹੀ ਹੋ ਬਾਪ ਦੀ ਮੁਰਲੀ ਸੁਣਨ। ਇਸ ਵਿੱਚ ਹੀ ਜਾਦੂ ਹੈ। ਬਾਪ ਨੂੰ ਜਾਦੂਗਰ ਕਹਿੰਦੇ ਹੋ ਨਾ। ਗਾਉਂਦੇ ਵੀ ਹਨ ਮੁਰਲੀ ਤੇਰੀ ਵਿੱਚ ਹੈ ਜਾਦੂ… ਤੁਹਾਡੇ ਮੁੱਖ ਤੋੰ ਜੋ ਮੁਰਲੀ ਵੱਜਦੀ ਹੈ ਉਸ ਵਿੱਚ ਜਾਦੂ ਹੈ। ਮਨੁੱਖ ਤੋਂ ਦੇਵਤਾ ਬਣ ਜਾਂਦੇ ਹਨ। ਇਵੇਂ ਦਾ ਕੋਈ ਜਾਦੂਗਰ ਹੁੰਦਾ ਨਹੀਂ ਸਿਵਾਏ ਬਾਪ ਦੇ। ਗਾਇਨ ਵੀ ਹੈ ਮਨੁੱਖ ਤੋਂ ਦੇਵਤਾ ਕੀਤੇ ਕਰਤ ਨਾ ਲਾਗੀ ਵਾਰ। ਪੁਰਾਣੀ ਦੁਨੀਆਂ ਤੋਂ ਨਵੀਂ ਦੁਨੀਆਂ ਹੋਣੀ ਜ਼ਰੂਰ ਹੈ। ਪੁਰਾਣੀ ਦਾ ਵਿਨਾਸ਼ ਵੀ ਜ਼ਰੂਰ ਹੋਣਾ ਹੈ। ਇਸ ਵਕ਼ਤ ਤੁਸੀਂ ਰਾਜਯੋਗ ਸਿੱਖਦੇ ਹੋ ਤਾਂ ਜ਼ਰੂਰ ਰਾਜਾ ਵੀ ਬਣਨਾ ਹੈ। ਹੁਣ ਤੁਸੀਂ ਬੱਚੇ ਸਮਝਦੇ ਹੋ 84 ਜਨਮਾਂ ਦੇ ਬਾਦ ਫੇਰ ਪਹਿਲਾ ਨੰਬਰ ਜਨਮ ਚਾਹੀਦਾ ਕਿਉਂਕਿ ਵਰਲ੍ਡ ਦੀ ਹਿਸਟਰੀ - ਜਾਗ੍ਰਾਫੀ ਰਿਪੀਟ ਹੁੰਦੀ ਹੈ। ਸਤਿਯੁਗ - ਤ੍ਰੇਤਾ ਜੋ ਵੀ ਹੋਕੇ ਗਿਆ ਹੈ ਉਹ ਰਿਪੀਟ ਹੋਣਾ ਹੈ ਜ਼ਰੂਰ।

ਤੁਸੀਂ ਇੱਥੇ ਬੈਠੇ ਹੋ ਤਾਂ ਵੀ ਬੁੱਧੀ ਵਿੱਚ ਇਹ ਯਾਦ ਕਰਨਾ ਹੈ ਕਿ ਅਸੀਂ ਵਾਪਿਸ ਜਾਂਦੇ ਹਾਂ ਫੇਰ ਸਤੋਪ੍ਰਧਾਨ ਦੇਵੀ - ਦੇਵਤਾ ਬਣਦੇ ਹਾਂ। ਉਨ੍ਹਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਹੁਣ ਮਨੁੱਖਾਂ ਵਿੱਚ ਦੈਵੀਗੁਣ ਨਹੀਂ ਹਨ। ਤੇ ਸਰਵਿਸ ਤੁਸੀਂ ਕਿੱਥੇ ਵੀ ਕਰ ਸਕਦੇ ਹੋ। ਕਿੰਨਾ ਵੀ ਧੰਧਾ ਆਦਿ ਹੋਵੇ, ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਵੀ ਕਮਾਈ ਕਰਦੇ ਰਹਿਣਾ ਹੈ। ਇਸ ਵਿੱਚ ਮੁੱਖ ਗੱਲ ਹੈ ਪਵਿੱਤਰਤਾ ਦੀ। ਪਿਓਰਟੀ ਹੈ ਤਾਂ ਪੀਸ - ਪ੍ਰਾਸਪ੍ਰਟੀ ਹੈ। ਕੰਮਪਲੀਟ ਪਿਓਰ ਬਣ ਗਏ ਤਾਂ ਫੇਰ ਇੱਥੇ ਨਹੀਂ ਰਹਿ ਸਕਦੇ ਕਿਉਂਕਿ ਸਾਨੂੰ ਸ਼ਾਂਤੀਧਾਮ ਜ਼ਰੂਰ ਜਾਣਾ ਹੈ। ਆਤਮਾ ਪਿਓਰ ਬਣ ਗਈ ਤਾਂ ਫੇਰ ਆਤਮਾ ਨੂੰ ਇਸ ਪੁਰਾਣੇ ਸ਼ਰੀਰ ਦੇ ਨਾਲ ਨਹੀਂ ਰਹਿਣਾ ਹੈ। ਇਹ ਤਾਂ ਇਮਪਿਓਰ ਹੈ। 5 ਤੱਤਵ ਵੀ ਇਮਪਿਓਰ ਹਨ। ਸ਼ਰੀਰ ਵੀ ਇਨ੍ਹਾਂ ਤੋਂ ਹੀ ਬਣਦਾ ਹੈ। ਇਹਨਾਂ ਨੂੰ ਮਿੱਟੀ ਦਾ ਪੁਤਲਾ ਕਿਹਾ ਜਾਂਦਾ ਹੈ। 5 ਤਤ੍ਵ ਦਾ ਸ਼ਰੀਰ ਇੱਕ ਖ਼ਤਮ ਹੁੰਦਾ ਹੈ, ਦੂਜਾ ਬਣਦਾ ਹੈ। ਆਤਮਾ ਤਾਂ ਹੈ ਹੀ। ਆਤਮਾ ਕੋਈ ਬਣਨ ਦੀ ਚੀਜ਼ ਨਹੀਂ। ਸ਼ਰੀਰ ਪਹਿਲੇ ਕਿੰਨਾ ਛੋਟਾ ਫੇਰ ਕਿੰਨਾ ਵੱਡਾ ਹੁੰਦਾ ਹੈ। ਕਿੰਨੇ ਆਰਗਨਸ ਮਿਲਦੇ ਹਨ ਜਿਸ ਵਿੱਚ ਆਤਮਾ ਸਾਰਾ ਪਾਰ੍ਟ ਵਜਾਉਂਦੀ ਹੈ। ਇਹ ਦੁਨੀਆਂ ਹੀ ਵੰਡਰਫੁੱਲ ਹੈ। ਸਭਤੋਂ ਵੰਡਰਫੁੱਲ ਹੈ ਬਾਪ, ਜੋ ਆਤਮਾਵਾਂ ਦਾ ਪਰਿਚੈ ਦਿੰਦੇ ਹਨ। ਅਸੀਂ ਆਤਮਾ ਕਿੰਨੀ ਛੋਟੀ ਹੈ। ਆਤਮਾ ਪ੍ਰਵੇਸ਼ ਕਰਦੀ ਹੈ। ਹਰ ਇੱਕ ਚੀਜ਼ ਵੰਡਰਫੁੱਲ ਹੈ। ਜਾਨਵਰਾਂ ਦੇ ਸ਼ਰੀਰ ਆਦਿ ਕਿਵੇਂ ਬਣਦੇ ਹਨ, ਵੰਡਰ ਹੈ ਨਾ। ਆਤਮਾ ਤਾਂ ਸਭ ਵਿੱਚ ਉਹ ਹੀ ਛੋਟੀ ਹੈ। ਹਾਥੀ ਕਿੰਨਾ ਵੱਡਾ ਹੈ, ਉਸ ਵਿੱਚ ਇੰਨੀ ਛੋਟੀ ਆਤਮਾ ਜਾਕੇ ਬੈਠਦੀ ਹੈ। ਬਾਪ ਤਾਂ ਮਨੁੱਖ ਜਨਮ ਦੀ ਗੱਲ ਸਮਝਾਉਂਦੇ ਹਨ। ਮਨੁੱਖ ਕਿੰਨੇ ਜਨਮ ਲੈਂਦੇ ਹਨ? 84 ਲੱਖ ਜਨਮ ਤਾਂ ਹੈ ਨਹੀਂ। ਸਮਝਾਇਆ ਜਾਂਦਾ ਹੈ ਜਿੰਨੇ ਧਰਮ ਹਨ ਉੰਨੀਆਂ ਵੈਰਾਇਟੀ ਬਣਦੀ ਹੈ। ਹਰ ਇੱਕ ਆਤਮਾ ਕਿੰਨੇ ਫ਼ੀਚਰਸ ਦਾ ਸ਼ਰੀਰ ਲੈਂਦੀ ਹੈ, ਵੰਡਰ ਹੈ ਨਾ। ਫੇਰ ਜਦੋਂ ਚੱਕਰ ਰਿਪੀਟ ਹੁੰਦਾ ਹੈ, ਹਰ ਜਨਮ ਵਿੱਚ ਫ਼ੀਚਰਸ, ਨਾਮ, ਰੂਪ ਆਦਿ ਬਦਲ ਜਾਂਦੇ ਹਨ। ਇਵੇਂ ਨਹੀਂ ਕਹਾਂਗੇ ਕ੍ਰਿਸ਼ਨ ਕਾਲਾ, ਕ੍ਰਿਸ਼ਨ ਗੋਰਾ। ਨਹੀਂ, ਉਸਦੀ ਆਤਮਾ ਪਹਿਲੇ ਗੋਰੀ ਸੀ ਫੇਰ 84 ਜਨਮ ਲੈਂਦੇ - ਲੈਂਦੇ ਕਾਲੀ ਬਣਦੀ ਹੈ। ਤੁਹਾਡੀ ਵੀ ਆਤਮਾ ਵੱਖ - ਵੱਖ ਫ਼ੀਚਰਸ, ਵੱਖ - ਵੱਖ ਸ਼ਰੀਰ ਲੈਕੇ ਪਾਰ੍ਟ ਵਜਾਉਂਦੀ ਹੈ। ਇਹ ਵੀ ਡਰਾਮਾ ਹੈ।

ਤੁਸੀਂ ਬੱਚਿਆਂ ਨੂੰ ਕਦੀ ਵੀ ਕੋਈ ਫ਼ਿਕਰਾਤ ਨਹੀਂ ਹੋਣੀ ਚਾਹੀਦੀ। ਸਭ ਐਕਟਰਸ ਹਨ। ਇੱਕ ਸ਼ਰੀਰ ਛੱਡ ਦੂਜਾ ਲੈਕੇ ਫੇਰ ਪਾਰ੍ਟ ਵਜਾਉਣਾ ਹੀ ਹੈ। ਹਰ ਜਨਮ ਵਿੱਚ ਸੰਬੰਧ ਆਦਿ ਬਦਲ ਜਾਂਦਾ ਹੈ। ਤੇ ਬਾਪ ਸਮਝਾਉਂਦੇ ਹਨ ਇਹ ਬਣਿਆ - ਬਣਾਇਆ ਡਰਾਮਾ ਹੈ। ਆਤਮਾ ਹੀ 84 ਜਨਮ ਲੈਂਦੇ - ਲੈਂਦੇ ਤਮੋਪ੍ਰਧਾਨ ਬਣੀ ਹੈ, ਹੁਣ ਫੇਰ ਆਤਮਾ ਨੂੰ ਸਤੋਪ੍ਰਧਾਨ ਬਣਨਾ ਹੈ। ਪਾਵਨ ਤਾਂ ਜ਼ਰੂਰ ਬਣਨਾ ਹੈ। ਪਾਵਨ ਸ੍ਰਿਸ਼ਟੀ ਸੀ, ਹੁਣ ਪਤਿਤ ਹੈ ਫੇਰ ਪਾਵਨ ਹੋਣੀ ਹੈ। ਸਤੋਪ੍ਰਧਾਨ, ਤਮੋਪ੍ਰਧਾਨ ਅੱਖਰ ਤਾਂ ਹੈ ਨਾ। ਸਤੋਪ੍ਰਧਾਨ ਸ੍ਰਿਸ਼ਟੀ ਫੇਰ ਸਤੋ, ਰਜ਼ੋ, ਤਮੋ ਸ੍ਰਿਸ਼ਟੀ। ਹੁਣ ਜੋ ਤਮੋਪ੍ਰਧਾਨ ਬਣੇ ਹਨ ਉਹ ਹੀ ਫੇਰ ਸਤੋਪ੍ਰਧਾਨ ਕਿਵੇਂ ਬਣਨ? ਪਤਿਤ ਤੋਂ ਪਾਵਨ ਕਿਵੇਂ ਬਣਨ, ਬਰਸਾਤ ਦੇ ਪਾਣੀ ਨਾਲ ਤੇ ਪਾਵਨ ਨਹੀਂ ਬਣਾਂਗੇ। ਬਰਸਾਤ ਨਾਲ ਤੇ ਮਨੁੱਖਾਂ ਦੀ ਮੌਤ ਵੀ ਹੋ ਜਾਂਦੀ ਹੈ। ਫਲੱਡਸ ਹੋ ਜਾਂਦੀ ਹੈ ਤੇ ਕਿੰਨੇ ਡੁੱਬ ਜਾਂਦੇ ਹਨ। ਹੁਣ ਬਾਪ ਸਮਝਾਉਂਦੇ ਰਹਿੰਦੇ ਹਨ ਇਹ ਸਭ ਖੰਡ ਨਹੀਂ ਰਹਿਣਗੇ। ਨੈਚੁਰਲ ਕੈਲੇਮੀਟੀਜ਼ ਵੀ ਮਦਦ ਦੇਵੇਗੀ, ਕਿੰਨੇ ਢੇਰ ਮਨੁੱਖ, ਜਾਨਵਰ ਆਦਿ ਸਭ ਰੁੜ੍ਹ ਜਾਂਦੇ ਹਨ। ਇਵੇਂ ਨਹੀਂ ਕਿ ਪਾਣੀ ਨਾਲ ਪਾਵਨ ਬਣ ਜਾਂਦੇ ਹਨ, ਉਹ ਤਾਂ ਸ਼ਰੀਰ ਚਲਾ ਜਾਂਦਾ ਹੈ। ਸ਼ਰੀਰਾਂ ਨੂੰ ਤਾਂ ਪਤਿਤ ਤੋਂ ਪਾਵਨ ਨਹੀਂ ਬਣਨਾ ਹੈ। ਪਾਵਨ ਬਣਨਾ ਹੈ ਆਤਮਾ ਨੂੰ। ਉਹ ਪਤਿਤ - ਪਾਵਨ ਤਾਂ ਇੱਕ ਬਾਪ ਹੈ। ਭਾਵੇਂ ਉਹ ਜਗਤ ਗੁਰੂ ਕਹਾਉਂਦੇ ਹਨ ਪਰ ਗੁਰੂ ਦਾ ਤਾਂ ਕੰਮ ਹੈ ਸਦਗਤੀ ਦੇਣਾ, ਉਹ ਤਾਂ ਇੱਕ ਹੀ ਬਾਪ ਸਦਗਤੀ ਦਾਤਾ ਹੈ। ਬਾਪ ਸਤਿਗੁਰੂ ਹੀ ਸਦਗਤੀ ਦਿੰਦੇ ਹਨ। ਬਾਪ ਸਮਝਾਉਂਦੇ ਤਾਂ ਬਹੁਤ ਰਹਿੰਦੇ ਹਨ, ਇਹ ਵੀ ਸੁਣਦੇ ਹੈ ਨਾ। ਗੁਰੂ ਲੋਕੀਂ ਵੀ ਬਾਜੂ ਵਿੱਚ ਚੇਲੇ ਨੂੰ ਬਿਠਾਉਂਦੇ ਹਨ ਸਿਖਾਉਣ ਦੇ ਲਈ। ਇਹ ਵੀ ਉਨ੍ਹਾਂ ਦੇ ਬਾਜੂ ਵਿੱਚ ਬੈਠਦਾ ਹੈ। ਬਾਪ ਸਮਝਾਉਂਦੇ ਹਨ ਤਾਂ ਇਹ ਵੀ ਸਮਝਾਉਂਦੇ ਹੋਣਗੇ ਨਾ ਇਸਲਈ ਗੁਰੂ ਬ੍ਰਹਮਾ ਨੰਬਰਵਨ ਵਿੱਚ ਜਾਂਦਾ ਹੈ। ਸ਼ੰਕਰ ਦੇ ਲਈ ਤਾਂ ਕਹਿੰਦੇ ਹਨ ਅੱਖ ਖੋਲ੍ਹਣ ਨਾਲ ਭਸਮ ਕਰ ਦਿੰਦੇ ਹਨ ਫੇਰ ਉਨ੍ਹਾਂ ਨੂੰ ਤਾਂ ਗੁਰੂ ਨਹੀਂ ਕਿਹਾ ਜਾਵੇ। ਫੇਰ ਵੀ ਬਾਪ ਕਹਿੰਦੇ ਹਨ ਬੱਚਿਓ ਮਾਮੇਕਮ ਯਾਦ ਕਰੋ। ਕਈ ਬੱਚੇ ਕਹਿੰਦੇ ਹਨ - ਏਨ੍ਹੇ ਧੰਧੇਧੋਰੀ ਦੀ ਫ਼ਿਕਰਾਤ ਵਿੱਚ ਰਹਿੰਦੇ, ਅਸੀਂ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਕਿਵੇਂ ਯਾਦ ਕਰੀਏ? ਬਾਪ ਸਮਝਾਉਂਦੇ ਹਨ ਭਗਤੀ ਮਾਰ੍ਗ ਵਿੱਚ ਵੀ ਤੁਸੀਂ - ਹੇ ਈਸ਼ਵਰ, ਹੇ ਭਗਵਾਨ ਕਹਿ ਯਾਦ ਕਰਦੇ ਹੋ ਨਾ। ਯਾਦ ਉਦੋਂ ਕਰਦੇ ਹੋ ਜਦੋਂ ਕੋਈ ਦੁੱਖੀ ਹੁੰਦਾ ਹੈ। ਮਰਦੇ ਵਕ਼ਤ ਵੀ ਕਹਿੰਦੇ ਹਨ ਰਾਮ - ਰਾਮ ਬੋਲੋ। ਬਹੁਤ ਸੰਸਥਾਵਾਂ ਹਨ ਜੋ ਰਾਮ ਨਾਮ ਦਾ ਦਾਨ ਦਿੰਦੀ ਹੈ। ਜਿਵੇਂ ਤੁਸੀਂ ਗਿਆਨ ਦਾ ਦਾਨ ਦਿੰਦੇ ਹੋ ਉਹ ਫੇਰ ਕਹਿੰਦੇ ਰਾਮ ਬੋਲੋ, ਰਾਮ ਬੋਲੋ। ਤੁਸੀਂ ਵੀ ਕਹਿੰਦੇ ਹੋ ਸ਼ਿਵਬਾਬਾ ਨੂੰ ਯਾਦ ਕਰੋ। ਉਹ ਤਾਂ ਸ਼ਿਵ ਨੂੰ ਜਾਣਦੇ ਹੀ ਨਹੀਂ। ਇਵੇਂ ਰਾਮ - ਰਾਮ ਕਹਿ ਦਿੰਦੇ ਹਨ। ਹੁਣ ਇਹ ਵੀ ਕਿਉਂ ਕਹਿੰਦੇ ਹਨ ਕਿ ਰਾਮ ਕਹੋ, ਜਦਕਿ ਪ੍ਰਮਾਤਮਾ ਸਭ ਵਿੱਚ ਹੈ? ਬਾਪ ਬੈਠ ਸਮਝਾਉਂਦੇ ਹਨ ਰਾਮ ਜਾਂ ਕ੍ਰਿਸ਼ਨ ਨੂੰ ਪ੍ਰਮਾਤਮਾ ਨਹੀਂ ਕਿਹਾ ਜਾਂਦਾ। ਕ੍ਰਿਸ਼ਨ ਨੂੰ ਵੀ ਦੇਵਤਾ ਕਹਿੰਦੇ ਹਨ। ਰਾਮ ਦੇ ਲਈ ਵੀ ਸਮਝਾਇਆ ਹੈ - ਉਹ ਹੈ ਸੇਮੀ ਦੇਵਤਾ। ਦੋ ਕਲਾ ਘੱਟ ਹੋ ਜਾਂਦੀਆਂ ਹਨ। ਹਰ ਇੱਕ ਚੀਜ਼ ਦੀ ਕਲਾ ਘੱਟ ਤਾਂ ਹੁੰਦੀ ਹੀ ਹੈ। ਕੱਪੜਾ ਵੀ ਪਹਿਲਾਂ ਨਵਾਂ, ਫੇਰ ਪੁਰਾਣਾ ਹੁੰਦਾ ਹੈ।

ਤਾਂ ਬਾਪ ਇੰਨੀਆਂ ਗੱਲਾਂ ਸਮਝਾਉਂਦੇ ਹਨ ਫੇਰ ਵੀ ਕਹਿੰਦੇ ਹਨ - ਮੇਰੇ ਮਿੱਠੇ - ਮਿੱਠੇ ਰੂਹਾਨੀ ਬੱਚਿਓ, ਆਪਣੇ ਨੂੰ ਆਤਮਾ ਸਮਝੋ। ਸਿਮਰ - ਸਿਮਰ ਸੁੱਖ ਪਾਓ। ਇੱਥੇ ਤਾਂ ਦੁੱਖਧਾਮ ਹੈ। ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰੋ। ਯਾਦ ਕਰਦੇ - ਕਰਦੇ ਅਥਾਹ ਸੁੱਖ ਪਾਵੋਗੇ। ਕਲ - ਕਲੇਸ਼, ਬਿਮਾਰੀ ਆਦਿ ਜੋ ਵੀ ਹੈ ਸਭ ਛੁੱਟ ਜਾਣਗੇ। ਤੁਸੀਂ 21 ਜਨਮ ਲਈ ਨਿਰੋਗੀ ਬਣ ਜਾਂਦੇ ਹੋ। ਕਲ - ਕਲੇਸ਼ ਮਿਟਣ ਸਭ ਤਨ ਦੇ, ਜੀਵਨਮੁਕਤੀ ਪੱਦ ਪਾਓ। ਗਾਉਂਦੇ ਹਨ ਪਰ ਐਕਟ ਵਿੱਚ ਨਹੀਂ ਆਉਂਦੇ ਹਨ। ਤੁਹਾਨੂੰ ਬਾਪ ਪ੍ਰੈਕਟੀਕਲ ਵਿੱਚ ਸਮਝਾਉਂਦੇ ਹਨ - ਬਾਪ ਸਿਮਰੋ ਤਾਂ ਤੁਹਾਡੀ ਸਭ ਮਨੋਕਾਮਨਾਵਾਂ ਪੂਰੀ ਹੋ ਜਾਣਗੀਆਂ, ਸੁੱਖੀ ਹੋ ਜਾਵੋਗੇ। ਮੋਚਰਾ ਖਾਕੇ ਮਾਨੀ ਟੁਕੜਾ ਖਾਣਾ (ਸਜ਼ਾ ਖਾਕੇ ਰੋਟੀ ਦਾ ਟੁਕੜਾ ਖਾਣਾ) ਚੰਗਾ ਨਹੀਂ ਹੈ। ਸਭਨੂੰ ਤਾਜ਼ੀ ਰੋਟੀ ਪਸੰਦ ਆਉਂਦੀ ਹੈ। ਅੱਜਕਲ ਤਾਂ ਤੇਲ ਹੀ ਚੱਲਦਾ ਹੈ। ਉੱਥੇ ਤਾਂ ਘਿਓ ਦੀਆ ਨਦੀਆਂ ਵਹਿੰਦੀਆਂ ਹਨ। ਤਾਂ ਬੱਚਿਆਂ ਦੇ ਬਾਪ ਦਾ ਸਿਮਰਨ ਕਰਨਾ ਹੈ। ਬਾਬਾ ਇਵੇਂ ਵੀ ਨਹੀਂ ਕਹਿੰਦੇ ਇੱਥੇ ਬੈਠਕੇ ਬਾਪ ਨੂੰ ਯਾਦ ਕਰੋ। ਨਹੀਂ, ਚਲਦੇ, ਫ਼ਿਰਦੇ, ਘੁੰਮਦੇ ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਨੌਕਰੀ ਆਦਿ ਵੀ ਕਰਨੀ ਹੈ। ਬਾਪ ਦੀ ਯਾਦ ਬੁੱਧੀ ਵਿੱਚ ਰਹਿਣੀ ਚਾਹੀਦੀ ਹੈ। ਲੌਕਿਕ ਬਾਪ ਦੇ ਬੱਚੇ ਨੌਕਰੀ ਆਦਿ ਕਰਦੇ ਹਨ ਤਾਂ ਯਾਦ ਰਹਿੰਦਾ ਹੀ ਹੈ ਨਾ। ਕੋਈ ਪੁੱਛੇਗਾ ਤਾਂ ਝੱਟ ਦੱਸਣਗੇ ਅਸੀਂ ਕਿਸਦੇ ਬੱਚੇ ਹਾਂ। ਬੁੱਧੀ ਵਿੱਚ ਬਾਪ ਦੀ ਜਾਇਦਾਦ ਵੀ ਯਾਦ ਰਹਿੰਦੀ ਹੈ। ਤੁਸੀਂ ਵੀ ਬਾਪ ਦੇ ਬੱਚੇ ਬਣੇ ਹੋ ਤਾਂ ਜਾਇਦਾਦ ਵੀ ਯਾਦ ਹੈ। ਬਾਪ ਨੂੰ ਵੀ ਯਾਦ ਕਰਨਾ ਹੈ ਹੋਰ ਕੋਈ ਨਾਲ ਸੰਬੰਧ ਨਹੀਂ। ਆਤਮਾ ਵਿੱਚ ਹੀ ਸਾਰਾ ਪਾਰ੍ਟ ਨੂੰਧਿਆ ਹੋਇਆ ਹੈ ਜੋ ਇਮਰਜ਼ ਹੁੰਦਾ ਹੈ। ਇਸ ਬ੍ਰਾਹਮਣ ਕੁੱਲ ਵਿੱਚ ਤੁਹਾਡਾ ਜੋ ਕਲਪ - ਕਲਪ ਪਾਰ੍ਟ ਚੱਲਿਆ ਹੈ ਉਹ ਹੀ ਇਮਰਜ਼ ਹੁੰਦਾ ਰਹਿੰਦਾ ਹੈ। ਬਾਪ ਕਹਿੰਦੇ ਹਨ ਖਾਣਾ ਬਣਾਓ, ਮਿਠਾਈ ਬਣਾਓ, ਸ਼ਿਵਬਾਬਾ ਨੂੰ ਯਾਦ ਕਰਦੇ ਰਹੋ। ਸ਼ਿਵਬਾਬਾ ਨੂੰ ਯਾਦ ਕਰ ਬਣਾਵੋਗੇ ਤਾਂ ਮਿਠਾਈ ਖਾਣ ਵਾਲੇ ਦਾ ਵੀ ਕਲਿਆਣ ਹੋਵੇਗਾ। ਕਿਤੇ ਸ਼ਾਖਸ਼ਤਕਾਰ ਵੀ ਹੋ ਸਕਦਾ ਹੈ। ਬ੍ਰਹਮਾ ਦਾ ਵੀ ਸ਼ਾਖਸ਼ਤਕਾਰ ਹੋ ਸਕਦਾ ਹੈ। ਸ਼ੁੱਧ ਅੰਨ ਪੈਂਦਾ ਹੈ ਤਾਂ ਬ੍ਰਹਮਾ ਦਾ, ਕ੍ਰਿਸ਼ਨ ਦਾ, ਸ਼ਿਵ ਦਾ ਸ਼ਾਖਸ਼ਤਕਾਰ ਕਰ ਸਕਦੇ ਹਾਂ। ਬ੍ਰਹਮਾ ਹੈ ਇੱਥੇ। ਬ੍ਰਹਮਾਕੁਮਾਰ - ਕੁਮਾਰੀਆਂ ਦਾ ਨਾਮ ਤਾਂ ਹੁੰਦਾ ਹੈ ਨਾ। ਬਹੁਤਿਆਂ ਨੂੰ ਸ਼ਾਖਸ਼ਤਕਾਰ ਹੁੰਦੇ ਰਹਿਣਗੇ ਕਿਉਂਕਿ ਬਾਪ ਨੂੰ ਯਾਦ ਕਰਦੇ ਹੋ ਨਾ। ਬਾਪ ਯੁਕਤੀਆਂ ਤਾਂ ਬਹੁਤ ਹੀ ਦੱਸਦੇ ਹਨ। ਉਹ ਮੁੱਖ ਤੋਂ ਰਾਮ - ਰਾਮ ਬੋਲਦੇ ਹਨ, ਤੁਹਾਨੂੰ ਮੁੱਖ ਤੋਂ ਕੁਝ ਬੋਲਣਾ ਨਹੀਂ ਹੈ। ਜਿਵੇਂ ਉਹ ਲੋਕੀ ਸਮਝਦੇ ਹਨ ਗੁਰੂਨਾਨਕ ਨੂੰ ਭੋਗ ਲਗਾ ਰਹੇ ਹਾਂ, ਤੁਸੀਂ ਵੀ ਸਮਝਦੇ ਹੋ ਅਸੀਂ ਸ਼ਿਵਬਾਬਾ ਨੂੰ ਭੋਗ ਲਗਾਉਣ ਦੇ ਲਈ ਬਣਾਉਂਦੇ ਹਾਂ। ਸ਼ਿਵਬਾਬਾ ਨੂੰ ਯਾਦ ਕਰਦੇ ਬਣਾਵੋਗੇ ਤਾਂ ਬਹੁਤਿਆਂ ਦਾ ਕਲਿਆਣ ਹੋ ਸਕਦਾ ਹੈ। ਉਸ ਭੋਜਨ ਵਿੱਚ ਤਾਕ਼ਤ ਹੋ ਜਾਂਦੀ ਹੈ, ਇਸਲਈ ਬਾਬਾ ਭੋਜਨ ਬਣਾਉਣ ਵਾਲਿਆਂ ਨੂੰ ਵੀ ਕਹਿੰਦੇ ਹਨ ਸ਼ਿਵਬਾਬਾ ਨੂੰ ਯਾਦ ਕਰ ਬਣਾਉਂਦੇ ਹੋ? ਲਿਖਿਆ ਹੋਇਆ ਵੀ ਹੈ ਸ਼ਿਵਬਾਬਾ ਯਾਦ ਹੈ? ਯਾਦ ਵਿੱਚ ਰਹਿਕੇ ਬਣਾਵੋਗੇ ਤਾਂ ਖਾਣ ਵਾਲਿਆਂ ਨੂੰ ਵੀ ਤਾਕ਼ਤ ਮਿਲੇਗੀ, ਦਿਲ ਸ਼ੁੱਧ ਹੋਵੇਗਾ। ਬ੍ਰਹਮਾ ਭੋਜਨ ਦਾ ਗਾਇਨ ਵੀ ਹੈ ਨਾ। ਬ੍ਰਾਹਮਣਾ ਦਾ ਬਣਾਇਆ ਹੋਇਆ ਭੋਜਨ ਦੇਵਤਾ ਵੀ ਪਸੰਦ ਕਰਦੇ ਹਨ। ਇਹ ਵੀ ਸ਼ਾਸਤ੍ਰਾ ਵਿੱਚ ਹੈ। ਬ੍ਰਾਹਮਣਾ ਦਾ ਭੋਜਨ ਬਣਾਇਆ ਹੋਇਆ ਖਾਣ ਨਾਲ ਬੁੱਧੀ ਸ਼ੁੱਧ ਹੋ ਜਾਂਦੀ ਹੈ, ਤਾਕ਼ਤ ਰਹਿੰਦੀ ਹੈ। ਬ੍ਰਹਮਾ ਭੋਜਨ ਦੀ ਬਹੁਤ ਮਹਿਮਾ ਹੈ। ਬ੍ਰਹਮਾ ਭੋਜਨ ਦੀ ਜਿਨ੍ਹਾਂ ਨੂੰ ਕਦਰ ਰਹਿੰਦੀ ਹੈ, ਥਾਲੀ ਧੋਕੇ ਵੀ ਪੀ ਲੈਂਦੇ ਹਨ। ਬਹੁਤ ਉੱਚ ਸਮਝਦੇ ਹਨ। ਭੋਜਨ ਬਿਗਰ ਤਾਂ ਰਹਿ ਨਾ ਸਕਣ। ਫੈਮਨ ਵਿੱਚ ਭੋਜਨ ਬਿਗਰ ਮਰ ਜਾਂਦੇ ਹਨ। ਆਤਮਾ ਹੀ ਭੋਜਨ ਖਾਂਦੀ ਹੈ, ਇਨ੍ਹਾਂ ਆਰਗਨਜ਼ ਦੁਆਰਾ ਸਵਾਦ ਉਹ ਲੈਂਦੀ ਹੈ, ਚੰਗਾ - ਬੁਰਾ ਆਤਮਾ ਨੇ ਕਿਹਾ ਨਾ। ਇਹ ਬਹੁਤ ਸਵਾਦਿਸ਼ਟ ਹੈ, ਤਾਕ਼ਤ ਵਾਲਾ ਹੈ। ਅੱਗੇ ਚੱਲ ਜਿਵੇਂ ਤੁਸੀਂ ਉੱਨਤੀ ਨੂੰ ਪਾਉਂਦੇ ਰਹੋਗੇ ਉਵੇਂ ਭੋਜਨ ਵੀ ਤੁਹਾਨੂੰ ਇਵੇਂ ਮਿਲਦਾ ਰਹੇਗਾ, ਇਸਲਈ ਬੱਚਿਆਂ ਨੂੰ ਕਹਿੰਦੇ ਹਨ ਸ਼ਿਵਬਾਬਾ ਨੂੰ ਯਾਦ ਕਰ ਭੋਜਨ ਬਣਾਓ। ਬਾਪ ਜੋ ਸਮਝਾਉਂਦੇ ਹਨ ਉਸਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਨਾ।

ਤੁਸੀਂ ਹੋ ਪਿਅਰਘਰ ਵਾਲੇ, ਜਾਂਦੇ ਹੋ ਸਸੁਰਘਰ। ਸੂਖਸ਼ਮਵਤਨ ਵਿੱਚ ਵੀ ਆਪਸ ਵੀ ਮਿਲਦੇ ਹਨ। ਭੋਗ ਲੈ ਜਾਂਦੇ ਹਨ। ਦੇਵਤਾਵਾਂ ਨੂੰ ਭੋਗ ਲਗਾਉਂਦੇ ਹੈ ਨਾ। ਦੇਵਤਾ ਆਉਂਦੇ ਹਨ ਤਾਂ ਤੁਸੀਂ ਬ੍ਰਾਹਮਣ ਉੱਥੇ ਜਾਂਦੇ ਹੋ। ਉੱਥੇ ਮਹਿਫ਼ਿਲ ਲਗਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਿਸੀ ਵੀ ਗੱਲ ਦੀ ਫ਼ਿਕਰਾਤ ਨਹੀਂ ਕਰਨੀ ਹੈ ਕਿਉਂਕਿ ਇਹ ਡਰਾਮਾ ਬਿਲਕੁਲ ਐਕੁਰੇਟ ਬਣਿਆ ਹੋਇਆ ਹੈ। ਸਾਰੇ ਐਕਟਰਸ ਇਸ ਵਿੱਚ ਆਪਣਾ - ਆਪਣਾ ਪਾਰ੍ਟ ਵਜਾ ਰਹੇ ਹਨ।

2. ਜੀਵਨਮੁਕਤ ਪੱਦ ਪਾਉਣ ਜਾਂ ਸਦਾ ਸੁੱਖੀ ਬਣਨ ਦੇ ਲਈ ਅੰਦਰ ਵਿੱਚ ਇੱਕ ਬਾਪ ਦਾ ਹੀ ਸਿਮਰਨ ਕਰਨਾ ਹੈ। ਮੁੱਖ ਤੋਂ ਕੁਝ ਵੀ ਬੋਲਣਾ ਨਹੀਂ ਹੈ। ਭੋਜਨ ਬਣਾਉਂਦੇ ਜਾਂ ਖਾਂਦੇ ਵਕ਼ਤ ਬਾਪ ਦੀ ਯਾਦ ਵਿੱਚ ਜ਼ਰੂਰ ਰਹਿਣਾ ਹੈ।

ਵਰਦਾਨ:-
ਸਵਾਰਥ, ਈਰਖਾ ਅਤੇ ਚਿੜਚੜੇਪਨ ਤੋਂ ਦੂਰ ਰਹਿਣ ਵਾਲੇ ਕਰੋਧਮੁਕਤ ਭਵ।

ਕੋਈ ਵੀ ਵਿਚਾਰ ਭਾਵੇਂ ਦਵੋ, ਸੇਵਾ ਦੇ ਲਈ ਖੁਦ ਨੂੰ ਆਫਰ ਕਰੋ। ਲੇਕਿਨ ਵਿਚਾਰ ਦੇ ਪਿੱਛੇ ਉਸ ਵਿਚਾਰ ਨੂੰ ਇੱਛਾ ਦੇ ਰੂਪ ਵਿਚ ਬਦਲੀ ਨਹੀਂ ਕਰੋ। ਜਦੋਂ ਸੰਕਲਪ ਇੱਛਾ ਦੇ ਰੂਪ ਵਿਚ ਬਦਲਦਾ ਹੈ ਤਾ ਚਿੜਚੜਾਪਨ ਆਉਂਦਾ ਹੈ। ਲੇਕਿਨ ਨਿਸਵਾਰਥ ਹੋਕੇ ਵਿਚਾਰ ਦਵੋ, ਸਵਾਰਥ ਰੱਖਕੇ ਨਹੀਂ। ਮੈਂ ਕਿਹਾ ਤੇ ਹੋਣਾ ਹੀ ਚਾਹੀਦਾ ਹੈ - ਇਵੇਂ ਨਹੀਂ ਸੋਚੋ, ਆਫਰ ਕਰੋ, ਕਿਓਂ, ਕੀ ਵਿੱਚ ਨਹੀਂ ਆਓ, ਨਹੀਂ ਤਾਂ ਈਰਖਾ - ਘ੍ਰਿਣਾ ਇੱਕ - ਇੱਕ ਸਾਥੀ ਆਉਂਦੇ ਹਨ। ਸਵਾਰਥ ਜਾਂ ਈਰਖਾ ਦੇ ਕਾਰਨ ਵੀ ਕ੍ਰੋਧ ਪੈਦਾ ਹੁੰਦਾ ਹੈ। ਹੁਣ ਇਸ ਤੋਂ ਵੀ ਮੁਕਤ ਬਣੋ।

ਸਲੋਗਨ:-
ਸ਼ਾਂਤੀ ਦੂਤ ਬਣ ਸਭ ਨੂੰ ਸ਼ਾਂਤੀ ਦੇਣਾ - ਇਹ ਹੀ ਤੁਹਾਡਾ ਆਕੁਪੇਸ਼ਨ ਹੈ।