02.11.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇਸੰਗਮਯੁੱਗ ਤਕਦੀਰਵਾਨ ਬਣਨ ਦਾ ਯੁੱਗ ਹੈ , ਇਸ ਵਿੱਚ ਤੁਸੀਂ ਜਿਨਾਂ ਚਾਹੋ ਉਹਨਾਂ ਆਪਣੇ ਭਾਗਿਆ
ਦਾ ਸਿਤਾਰਾ ਚਮਕਾ ਸਕਦੇ ਹੋ"
ਪ੍ਰਸ਼ਨ:-
ਆਪਣੇ ਪੁਰਸ਼ਾਰਥ
ਨੂੰ ਵਧਾਉਣ ਦਾ ਸਹਿਜ ਸਾਧਨ ਕੀ ਹੈ?
ਉੱਤਰ:-
ਫਾਲੋ ਫਾਦਰ ਕਰਦੇ
ਚੱਲੋ ਤਾਂ ਪੁਰਸ਼ਾਰਥ ਤੇਜ਼ ਹੋ ਜਾਵੇਗਾ। ਬਾਪ ਨੂੰ ਹੀ ਵੇਖੋ, ਮਾਂ ਤੇ ਗੁਪਤ ਹੈ। ਫਾਲੋ ਫਾਦਰ ਕਰਨ
ਨਾਲ ਬਾਪ ਵਾਂਗ ਉੱਚ ਬਣਾਂਗੇ ਇਸਲਈ ਐਕੂਰੇਟ ਫਾਲੋ ਕਰਦੇ ਰਹੋ।
ਪ੍ਰਸ਼ਨ :-
ਬਾਪ ਕਿਹੜੇ
ਬੱਚਿਆਂ ਨੂੰ ਬੁੱਧੂ ਸਮਝਦੇ ਹਨ?
ਉੱਤਰ :-
ਜਿੰਨ੍ਹਾਂਨੂੰ ਬਾਪ ਦੇ ਮਿਲਣ ਦੀ ਵੀ ਖੁਸ਼ੀ ਨਹੀਂ- ਉਹ ਬੁੱਧੂ ਹੋਏ ਨਾ। ਅਜਿਹਾ ਬਾਪ ਜੋ ਵਿਸ਼ਵ ਦਾ
ਮਾਲਿਕ ਬਣਾਉਦਾ ਹੈ, ਉਸ ਦਾ ਬੱਚਾ ਬਣਨ ਦੇ ਬਾਦ ਵੀ ਖੁਸ਼ੀ ਨਾ ਰਹੇ ਤਾਂ ਬੁੱਧੂ ਹੀ ਕਹਾਂਗੇ ਨਾ
ਓਮ ਸ਼ਾਂਤੀ
ਮਿੱਠੇ - ਮਿੱਠੇ ਤੁਸੀਂ ਬੱਚੇ ਹੋ ਲੱਕੀ ਸਿਤਾਰੇ। ਤੁਸੀਂ ਜਾਣਦੇ ਹੋ ਅਸੀਂ ਸ਼ਾਂਤੀਧਾਮ ਨੂੰ ਹੀ ਯਾਦ
ਕਰਦੇ ਹਾਂ। ਬਾਪ ਨੂੰ ਯਾਦ ਕਰਨ ਨਾਲ ਅਸੀਂ ਪਵਿੱਤਰ ਬਣ ਕੇ ਘਰ ਜਾਵਾਂਗੇ। ਇੱਥੇ ਬੈਠੇ ਇਹ ਖਿਆਲ
ਕਰਦੇ ਹੋ ਨਾ। ਬਾਪ ਹੋਰ ਕੋਈ ਤਕਲੀਫ਼ ਨਹੀਂ ਦਿੰਦੇ ਹਨ। ਜੀਵਨਮੁਕਤੀ ਨੂੰ ਤਾਂ ਕੋਈ ਜਾਣਦੇ ਹੀ ਨਹੀਂ।
ਉਹ ਸਭ ਪੁਰਸ਼ਾਰਥ ਕਰਦੇ ਹਨ ਮੁਕਤੀ ਦੇ ਲਈ, ਪਰ ਮੁਕਤੀ ਦਾ ਅਰਥ ਨਹੀਂ ਸਮਝਦੇ। ਕੋਈ ਕਹਿੰਦੇ ਹਨ ਅਸੀਂ
ਬ੍ਰਹਮ ਵਿੱਚ ਲੀਨ ਹੋ ਜਾਈਏ ਫੇਰ ਆਈਏ ਹੀ ਨਾ। ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਸਾਨੂੰ ਇਸ
ਚੱਕਰ ਵਿੱਚ ਜ਼ਰੂਰ ਆਉਣਾ ਹੀ ਹੈ। ਹੁਣ ਤੁਸੀਂ ਬੱਚੇ ਇਨ੍ਹਾਂ ਗੱਲਾਂ ਨੂੰ ਸਮਝਦੇ ਹੋ। ਤੁਸੀਂ ਬੱਚਿਆਂ
ਨੂੰ ਇਹ ਪਤਾ ਹੈ ਅਸੀਂ ਸਵਦਰਸ਼ਨ ਚੱਕਰਧਾਰੀ ਲੱਕੀ ਸਿਤਾਰੇ ਹਾਂ। ਲੱਕੀ ਕਿਹਾ ਜਾਂਦਾ ਹੈ ਤਕਦੀਰਵਾਨ
ਨੂੰ। ਹੁਣ ਤੁਹਾਨੂੰ ਬੱਚਿਆਂ ਨੂੰ ਤਕਦੀਰਵਾਨ ਬਾਪ ਹੀ ਬਣਾਉਂਦੇ ਹਨ। ਜਿਵੇਂ ਦਾ ਬਾਪ ਉਵੇਂ ਦੇ ਬੱਚੇ
ਹੁੰਦੇ ਹਨ। ਕੋਈ ਬਾਪ ਸ਼ਾਹੂਕਾਰ ਹੁੰਦੇ, ਕੋਈ ਬਾਪ ਗ਼ਰੀਬ ਵੀ ਹੁੰਦੇ ਹਨ। ਤੁਸੀਂ ਬੱਚੇ ਜਾਣਦੇ ਹੋ
ਸਾਨੂੰ ਤੇ ਬੇਹੱਦ ਦਾ ਬਾਪ ਮਿਲਿਆ ਹੈ, ਜੋ ਜਿੰਨਾ ਲੱਕੀ ਬਣਨਾ ਚਾਹੇ ਉਹ ਬਣ ਸਕਦੇ ਹਨ, ਜਿੰਨਾ
ਸ਼ਾਹੂਕਾਰ ਜੋ ਬਣਨਾ ਚਾਹੇ ਉਹ ਬਣ ਸਕਦੇ ਹਨ। ਬਾਪ ਕਹਿੰਦੇ ਹਨ ਜੋ ਚਾਹੋ ਉਹ ਪੁਰਸ਼ਾਰਥ ਨਾਲ ਲਵੋ।
ਸਾਰਾ ਮਦਾਰ ਪੁਰਸ਼ਾਰਥ ਉਤੇ ਹੈ। ਪੁਰਸ਼ਾਰਥ ਕਰ ਜਿਨਾਂ ਉੱਚ ਪਦ ਲੈਣਾ ਹੋਵੇ ਲਵੋ। ਉੱਚ ਤੋਂ ਉੱਚ ਪਦ
ਹੈ ਇਹ ਲਕਸ਼ਮੀ ਨਾਰਾਇਣ। ਯਾਦ ਦਾ ਚਾਰਟ ਵੀ ਜ਼ਰੂਰ ਰੱਖਣਾ ਹੈ ਕਿਉਂਕਿ ਤਮੋਪ੍ਰਧਾਨ ਤੋੰ ਸਤੋਪ੍ਰਧਾਨ
ਜ਼ਰੂਰ ਬਣਨਾ ਹੀ ਹੈ। ਬੁੱਧੂ ਬਣਕੇ ਇਵੇਂ ਹੀ ਨਹੀਂ ਬੈਠਣਾ ਹੈ। ਬਾਪ ਨੇ ਸਮਝਾਇਆ ਹੈ ਪੁਰਾਣੀ ਦੁਨੀਆਂ
ਹੁਣ ਨਵੀਂ ਹੋਣੀ ਹੈ। ਬਾਪ ਆਉਂਦੇ ਹੀ ਹਨ ਨਵੀਂ ਸਤੋਪ੍ਰਧਾਨ ਦੁਨੀਆਂ ਵਿੱਚ ਲੈ ਜਾਣ। ਉਹ ਹੈ ਬੇਹੱਦ
ਦਾ ਬਾਪ, ਬੇਹੱਦ ਸੁੱਖ ਦੇਣ ਵਾਲਾ। ਸਮਝਾਉਂਦੇ ਹਨ ਸਤੋਪ੍ਰਧਾਨ ਬਣਨ ਨਾਲ ਹੀ ਤੁਸੀਂ ਬੇਹੱਦ ਦਾ
ਸੁੱਖ ਪਾ ਸਕੋਗੇ। ਸਤੋ ਬਣੋਗੇ ਤਾਂ ਘੱਟ ਸੁੱਖ। ਰਜੋ ਬਣੋਗੇ ਤਾਂ ਉਸ ਤੋਂ ਘੱਟ ਸੁੱਖ। ਹਿਸਾਬ ਸਾਰਾ
ਬਾਪ ਦੱਸ ਦਿੰਦੇ ਹਨ। ਅਥਾਹ ਧਨ ਤੁਹਾਨੂੰ ਮਿਲਦਾ ਹੈ, ਅਥਾਹ ਸੁੱਖ ਮਿਲਦੇ ਹਨ। ਬੇਹੱਦ ਦੇ ਬਾਪ ਤੋੰ
ਵਰਸਾ ਪਾਉਣ ਦਾ ਹੋਰ ਕੋਈ ਉਪਾਅ ਨਹੀਂ, ਸਿਵਾਏ ਯਾਦ ਦੇ। ਜਿੰਨਾਂ ਬਾਪ ਨੂੰ ਯਾਦ ਕਰਾਂਗੇ, ਯਾਦ ਨਾਲ
ਹੀ ਆਟੋਮੈਟਿਕਲੀ ਦੈਵੀਗੁਣ ਵੀ ਆਉਣਗੇ। ਸਤੋਪ੍ਰਧਾਨ ਬਣਨਾ ਹੈ ਤਾਂ ਦੈਵੀਗੁਣ ਵੀ ਜ਼ਰੂਰ ਚਾਹੀਦੇ ਹਨ।
ਆਪਣੀ ਜਾਂਚ ਆਪੇ ਹੀ ਕਰਨੀ ਹੈ। ਜਿਨਾਂ ਉੱਚਾ ਮਰਤਬਾ ਲੈਣਾ ਚਾਹੋ ਲੈ ਸਕਦੇ ਹੋ, ਆਪਣੇ ਪੁਤਸ਼ਾਰਥ
ਨਾਲ। ਪੜ੍ਹਾਉਣ ਵਾਲਾ ਟੀਚਰ ਤਾਂ ਬੈਠਾ ਹੋਇਆ ਹੈ। ਬਾਪ ਕਹਿੰਦੇ ਹਨ ਕਲਪ- ਕਲਪ ਤੁਹਾਨੂੰ ਇਵੇਂ ਹੀ
ਸਮਝਾਉਂਦਾ ਹਾਂ। ਅੱਖਰ ਹੀ ਦੋ ਹਨ ਮਨਮਨਾਭਵ, ਮੱਧਿਆਜੀ ਭਵ। ਬੇਹੱਦ ਬਾਪ ਨੂੰ ਪਹਿਚਾਣ ਜਾਂਦੇ ਹੋ।
ਉਹ ਬੇਹੱਦ ਦਾ ਬਾਪ ਹੀ ਬੇਹੱਦ ਦੀ ਨਾਲੇਜ਼ ਦੇਣ ਵਾਲਾ ਹੈ। ਪਤਿਤ ਤੋਂ ਪਾਵਨ ਬਣਨ ਦਾ ਰਸਤਾ ਵੀ ਉਹ
ਬੇਹੱਦ ਦਾ ਬਾਪ ਹੀ ਸਮਝਾਉਂਦੇ ਹਨ। ਤਾਂ ਬਾਪ ਜੋ ਸਮਝਾਉਂਦੇ ਹਨ ਉਹ ਕੋਈ ਨਵੀਂ ਗੱਲ ਨਹੀਂ। ਗੀਤਾ
ਵਿੱਚ ਲਿਖਿਆ ਹੋਇਆ ਹੈ ਆਟੇ ਵਿੱਚ ਨਮਕ ਮਿਸਲ ਹੈ। ਆਪਣੇ ਨੂੰ ਆਤਮਾ ਸਮਝੋ। ਦੇਹ ਦੇ ਸਭ ਧਰਮ ਭੁੱਲ
ਜਾਵੋ। ਤੁਸੀਂ ਸ਼ੁਰੂ ਵਿੱਚ ਅਸ਼ਰੀਰੀ ਸੀ, ਹੁਣ ਅਨੇਕ ਮਿੱਤਰ - ਸਬੰਧੀਆਂ ਦੇ ਬੰਧਨ ਵਿੱਚ ਆਏ ਹੋ। ਸਭ
ਹਨ ਤਮੋਪ੍ਰਧਾਨ ਹੁਣ ਫੇਰ ਸਤੋਪ੍ਰਧਾਨ ਬਣਨਾ ਹੈ। ਤੁਸੀਂ ਜਾਣਦੇ ਹੋ ਤਮੋਪ੍ਰਧਾਨ ਤੋਂ ਫੇਰ ਅਸੀਂ
ਸਤੋਪ੍ਰਧਾਨ ਬਣਦੇ ਹਾਂ ਫੇਰ ਮਿੱਤਰ ਸਬੰਧੀ ਆਦਿ ਸਭ ਪਵਿੱਤਰ ਬਣਨਗੇ। ਜਿਨਾਂ ਜੋ ਕਲਪ ਪਹਿਲਾਂ
ਸਤੋਪ੍ਰਧਾਨ ਬਣਿਆ ਹੈ, ਉਹਨਾਂ ਹੀ ਫੇਰ ਬਣਨਗੇ। ਉਨ੍ਹਾਂ ਦਾ ਪੁਰਸ਼ਾਰਥ ਹੀ ਅਜਿਹਾ ਹੋਵੇਗਾ। ਹੁਣ
ਫਾਲੋ ਕਿਸਨੂੰ ਕਰਨਾ ਚਾਹੀਦਾ ਹੈ। ਗਾਇਨ ਹੈ ਫਾਲੋ ਫਾਦਰ। ਜਿਵੇਂ ਇਹ ਬਾਪ ਨੂੰ ਯਾਦ ਕਰਦੇ ਹਨ
ਪੁਰਸ਼ਾਰਥ ਕਰਦੇ ਹਨ, ਇਨ੍ਹਾਂ ਨੂੰ ਫਾਲੋ ਕਰੋ। ਪੁਰਸ਼ਾਰਥ ਕਰਵਾਉਣ ਵਾਲਾ ਤੇ ਬਾਪ ਹੈ। ਉਹ ਤਾਂ
ਪੁਰਸ਼ਾਰਥ ਕਰਦੇ ਨਹੀਂ, ਉਹ ਪੁਰਸ਼ਾਰਥ ਕਰਵਾਉਂਦੇ ਹਨ। ਫੇਰ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਓ ਫਾਲੋ
ਫਾਦਰ। ਗੁਪਤ ਮਦਰ ਫਾਦਰ ਹੈ ਨਾ। ਮਦਰ ਗੁਪਤ ਹੈ, ਫਾਦਰ ਤੇ ਵੇਖਣ ਵਿੱਚ ਆਉਂਦੇ ਹਨ। ਇਹ ਚੰਗੀ ਤਰ੍ਹਾਂ
ਸਮਝਣ ਵਾਲਾ ਹੈ। ਇਵੇਂ ਉੱਚ ਪਦ ਪਾਉਣਾ ਹੈ ਤਾਂ ਬਾਪ ਨੂੰ ਚੰਗੀ ਤਰ੍ਹਾਂ ਯਾਦ ਕਰੋ, ਜਿਵੇਂ ਇਹ
ਫਾਦਰ ਯਾਦ ਕਰਦੇ ਹਨ। ਇਹ ਫਾਦਰ ਹੀ ਸਭ ਤੋਂ ਉੱਚ ਪਦ ਪਾਉਂਦੇ ਹਨ। ਇਹ ਬਹੁਤ ਉੱਚ ਸੀ ਫੇਰ ਇਨ੍ਹਾਂ
ਦੇ ਹੀ ਬਹੁਤ ਜਨਮਾਂ ਦੇ ਅੰਤ ਦੇ ਵੀ ਅੰਤ ਵਿੱਚ ਮੈਂ ਪ੍ਰਵੇਸ਼ ਕੀਤਾ। ਇਹ ਚੰਗੀ ਤਰ੍ਹਾਂ ਯਾਦ ਕਰੋ,
ਭੁੱਲੋ ਨਹੀਂ। ਮਾਇਆ ਭੁਲਾਉਂਦੀ ਬਹੁਤਿਆਂ ਨੂੰ ਹੈ। ਤੁਸੀਂ ਕਹਿੰਦੇ ਹੋ ਅਸੀਂ ਨਰ ਤੋਂ ਨਾਰਾਇਣ ਬਣਦੇ
ਹਾਂ, ਉਹ ਵੀ ਬਾਪ ਯੁਕਤੀ ਦੱਸਦੇ ਹਨ। ਕਿਵ਼ੇਂ ਤੁਸੀਂ ਬਣ ਸਕਦੇ ਹੋ। ਇਹ ਵੀ ਜਾਣਦੇ ਹੋ ਸਭ ਤੇ
ਐਕੂਰੇਟ ਫਾਲੋ ਨਹੀਂ ਕਰਣਗੇ। ਏਮ ਅਬਜੈਕਟ ਬਾਪ ਦੱਸਦੇ ਹਨ - ਫਾਲੋ ਫਾਦਰ। ਇਸ ਵੇਲੇ ਦਾ ਹੀ ਗਾਇਨ
ਹੈ। ਬਾਪ ਵੀ ਹੁਣ ਤੁਹਾਨੂੰ ਬੱਚਿਆਂ ਨੂੰ ਗਿਆਨ ਦਿੰਦੇ ਹਨ। ਸੰਨਿਆਸੀਆਂ ਦੇ ਫਾਲੋਵਰਜ਼ ਕਹਾਉਂਦੇ ਹਨ
ਪਰ ਉਹ ਤੇ ਰਾਂਗ ਹੈ ਨਾ, ਫਾਲੋ ਕਰਦੇ ਹੀ ਨਹੀਂ। ਉਹ ਸਭ ਹਨ ਬ੍ਰਹਮ ਗਿਆਨੀ, ਤੱਤਵ ਗਿਆਨੀ।
ਉਨ੍ਹਾਂਨੂੰ ਈਸ਼ਵਰ ਗਿਆਨ ਨਹੀਂ ਦਿੰਦੇ। ਤੱਤਵ ਜਾਂ ਬ੍ਰਹਮ ਗਿਆਨੀ ਕਹਾਉਂਦੇ ਹਨ। ਪਰ ਤੱਤਵ ਅਤੇ
ਬ੍ਰਹਮ ਉਨ੍ਹਾਂ ਨੂੰ ਗਿਆਨ ਨਹੀਂ ਦਿੰਦੇ, ਉਹ ਸਭ ਹੈ ਸ਼ਾਸਤਰਾਂ ਦਾ ਗਿਆਨ। ਇੱਥੇ ਤੁਹਾਂਨੂੰ ਬਾਪ
ਗਿਆਨ ਦਿੰਦੇ ਹਨ, ਜਿਸ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਇਹ ਚੰਗੀ ਤਰ੍ਹਾਂ ਨੋਟ ਕਰੋ। ਤੁਸੀਂ
ਭੁੱਲ ਜਾਂਦੇ ਹੋ ਇਹ ਦਿਲ ਦੇ ਅੰਦਰ ਚੰਗੀ ਤਰ੍ਹਾਂ ਧਾਰਨ ਕਰਨ ਦੀ ਗੱਲ ਹੈ। ਬਾਪ ਰੋਜ਼ - ਰੋਜ਼ ਕਹਿੰਦੇ
ਹਨ - ਮਿੱਠੇ - ਮਿੱਠੇ ਬੱਚਿਓ, ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ, ਹੁਣ ਵਾਪਿਸ ਜਾਣਾ
ਹੈ। ਪਤਿਤ ਤਾਂ ਜਾ ਨਹੀਂ ਸਕਣਗੇ। ਪਵਿੱਤਰ ਜਾਂ ਤੇ ਯੋਗ ਬਲ ਨਾਲ ਹੋਣਾ ਹੈ ਜਾਂ ਫੇਰ ਸਜ਼ਾਵਾਂ ਖਾਕੇ
ਜਾਣਗੇ। ਸਭ ਦਾ ਹਿਸਾਬ - ਕਿਤਾਬ ਚੁਕਤੁ ਜ਼਼ਰੂਰ ਹੋਣਾ ਹੈ। ਬਾਪ ਨੇ ਸਮਝਾਇਆ ਹੈ ਤੁਸੀਂ ਆਤਮਾਵਾਂ
ਅਸਲ ਵਿੱਚ ਪਰਮਧਾਮ ਵਿੱਚ ਰਹਿਣ ਵਾਲੀਆਂ ਹੋ ਫੇਰ ਇੱਥੇ ਸੁੱਖ ਅਤੇ ਦੁੱਖ ਦਾ ਪਾਰਟ ਵਜਾਇਆ ਹੈ।
ਸੁੱਖ ਦਾ ਪਾਰਟ ਹੈ ਰਾਮ ਰਾਜ ਅਤੇ ਦੁੱਖ ਦਾ ਪਾਰਟ ਹੈ ਰਾਵਣ ਰਾਜ ਵਿੱਚ। ਰਾਮ ਰਾਜ ਸ੍ਵਰਗ ਨੂੰ ਕਿਹਾ
ਜਾਂਦਾ ਹੈ, ਉੱਥੇ ਕੰਪਲੀਟ ਸੁੱਖ ਹਨ। ਗਾਉਂਦੇ ਵੀ ਹਨ ਸਵਰਗਵਾਸੀ ਅਤੇ ਨਰਕਵਾਸੀ। ਤਾਂ ਇਹ ਚੰਗੀ
ਤਰ੍ਹਾਂ ਧਾਰਨ ਕਰਨਾ ਹੈ। ਜਿਨ੍ਹਾਂ - ਜਿਨ੍ਹਾਂ ਤਮੋਪ੍ਰਧਾਨ ਤੋੰ ਸਤੋਪ੍ਰਧਾਨ ਬਣਦੇ ਜਾਵੋਗੇ, ਉਹਨਾਂ
ਅੰਦਰ ਵਿੱਚ ਤੁਹਾਨੂੰ ਖੁਸ਼ੀ ਵੀ ਹੋਵੇਗੀ। ਜਦੋਂ ਰਜੋ ਵਿੱਚ ਦਵਾਪਰ ਵਿੱਚ ਸੀ ਤਾਂ ਵੀ ਤੁਹਾਨੂੰ ਖੁਸ਼ੀ
ਸੀ। ਤੁਸੀਂ ਇਨਾਂ ਦੁੱਖੀ ਵਿਕਾਰੀ ਨਹੀਂ ਸੀ। ਇੱਥੇ ਤਾਂ ਹੁਣ ਕਿੰਨੇ ਵਿਕਾਰੀ ਦੁੱਖੀ ਹਨ। ਤੁਸੀਂ
ਆਪਣੇ ਵੱਡਿਆਂ ਨੂੰ ਵੇਖੋ, ਕਿੰਨੇ ਵਿਕਾਰੀ ਸ਼ਰਾਬੀ ਹਨ। ਸ਼ਰਾਬ ਬਹੁਤ ਖ਼ਰਾਬ ਚੀਜ਼ ਹੈ। ਸਤਿਯੁਗ ਵਿੱਚ
ਤਾਂ ਹੈ ਹੀ ਸ਼ੁੱਧ ਆਤਮਾਵਾਂ ਫੇਰ ਹੇਠਾਂ ਉਤਰਦੇ - ਉਤਰਦੇ ਬਿਲਕੁੱਲ ਛੀ - ਛੀ ਹੋ ਜਾਂਦੇ ਹਨ ਇਸ ਲਈ
ਇਨ੍ਹਾਂ ਨੂੰ ਰੋਰਵ ਨਰਕ ਕਿਹਾ ਜਾਂਦਾ ਹੈ। ਸ਼ਰਾਬ ਅਜਿਹੀ ਚੀਜ਼ ਹੈ ਜੋ ਝਗੜ੍ਹਾ, ਮਾਰਾਮਾਰੀ, ਨੁਕਸਾਨ
ਕਰਨ ਵਿੱਚ ਦੇਰ ਨਹੀਂ ਕਰਦੇ। ਇਸ ਵਕਤ ਮਨੁੱਖਾਂ ਦੀ ਬੁੱਧੀ ਜਿਵੇਂ ਭ੍ਰਿਸ਼ਟ ਹੋ ਗਈ ਹੈ। ਮਾਇਆ ਬੜੀ
ਦੁਸਤਰ ਹੈ। ਬਾਪ ਸ੍ਰਵਸ਼ਕਤੀਮਾਨ ਹਨ, ਸੁੱਖ ਦੇਣ ਵਾਲਾ। ਉਵੇਂ ਫੇਰ ਮਾਇਆ ਬਹੁਤ ਦੁੱਖ ਦੇਣ ਵਾਲੀ
ਹੈ। ਕਲਯੁਗ ਵਿੱਚ ਮਨੁੱਖ ਦੀ ਹਾਲਤ ਕੀ ਹੋ ਜਾਂਦੀ ਹੈ, ਇੱਕਦਮ ਜੜ੍ਹਜੜ੍ਹੀਭੂਤ। ਕੁਝ ਵੀ ਸਮਝਦੇ ਨਹੀਂ
ਹਨ, ਜਿਵੇਂ ਪਥਰਬੁੱਧੀ। ਇਹ ਵੀ ਡਰਾਮਾ ਹੈ ਨਾ। ਕਿਸੇ ਦੀ ਤਕਦੀਰ ਵਿੱਚ ਨਹੀ ਹੈ ਤਾਂ ਫੇਰ ਅਜਿਹੀ
ਬੁੱਧੀ ਬਣ ਜਾਂਦੀ ਹੈ। ਬਾਪ ਗਿਆਨ ਤਾਂ ਬੜਾ ਸਹਿਜ ਦਿੰਦੇ ਹਨ। ਬੱਚੇ - ਬੱਚੇ ਕਹਿ ਸਮਝਾਉਂਦੇ
ਰਹਿੰਦੇ ਹਨ। ਮਾਤਾਵਾਂ ਵੀ ਕਹਿੰਦੀਆਂ ਹਨ ਸਾਡੇ 5 ਲੌਕਿਕ ਬੱਚੇ ਹਨ ਅਤੇ ਇੱਕ ਹੈ ਪਾਰਲੌਕਿਕ ਬੱਚਾ।
ਜੋ ਸਾਨੂੰ ਸੁੱਖਧਾਮ ਵਿੱਚ ਲੈ ਜਾਣ ਲਈ ਆਏ ਹਨ। ਬਾਪ ਵੀ ਸਮਝਦੇ ਹਨ ਤਾਂ ਬੱਚਾ ਵੀ ਸਮਝਦਾ ਹੈ।
ਜਾਦੂਗਰ ਠਹਿਰਿਆ ਨਾ। ਬਾਪ ਜਾਦੂਗਰ ਅਤੇ ਬੱਚੇ ਵੀ ਜਾਦੂਗਰ ਬਣ ਜਾਂਦੇ ਹਨ। ਕਹਿੰਦੇ ਹਨ ਬਾਬਾ ਸਾਡਾ
ਬੱਚਾ ਵੀ ਹੈ। ਤਾਂ ਬਾਪ ਨੂੰ ਫਾਲੋ ਕਰ ਅਜਿਹਾ ਬਣਨਾ ਚਾਹੀਦਾ ਹੈ। ਸ੍ਵਰਗ ਵਿੱਚ ਇਨ੍ਹਾਂ ਦਾ ਰਾਜ
ਸੀ ਨਾ। ਸ਼ਾਸਤਰਾਂ ਵਿੱਚ ਇਹ ਗੱਲਾਂ ਹੈ ਨਹੀਂ। ਇਹ ਭਗਤੀ ਮਾਰਗ ਦੇ ਸ਼ਾਸਤਰਾਂ ਦੀ ਵੀ ਡਰਾਮਾ ਵਿੱਚ
ਨੂੰਧ ਹੈ। ਫੇਰ ਵੀ ਹੋਣਗੇ। ਇਹ ਵੀ ਬਾਪ ਸਮਝਾਉਂਦੇ ਹਨ ਪੜ੍ਹਾਉਣ ਵਾਲਾ ਟੀਚਰ ਤਾਂ ਚਾਹੀਦਾ ਹੈ ਨਾ।
ਕਿਤਾਬ ਥੋੜ੍ਹੀ ਨਾ ਟੀਚਰ ਬਣ ਸਕਦੀ। ਤਾਂ ਫੇਰ ਟੀਚਰ ਦੀ ਲੋੜ ਨਾ ਰਹੇ। ਇਹ ਕਿਤਾਬ ਆਦਿ ਸਤਿਯੁਗ
ਵਿੱਚ ਹੁੰਦੀ ਨਹੀਂ।
ਬਾਪ ਸਮਝਾਉਂਦੇ ਹਨ ਤੁਸੀਂ ਆਤਮਾ ਨੂੰ ਤਾਂ ਸਮਝਦੇ ਹੋ ਨਾ। ਆਤਮਾਵਾਂ ਦਾ ਬਾਪ ਵੀ ਜ਼ਰੂਰ ਹੈ। ਜਦੋਂ
ਕੋਈ ਆਉਂਦੇ ਹਨ ਤਾਂ ਸਭ ਕਹਿੰਦੇ ਹਨ ਹਿੰਦੂ ਮੁਸਲਿਮ ਭਾਈ - ਭਾਈ, ਅਰਥ ਕੁਝ ਨਹੀਂ ਸਮਝਦੇ। ਭਾਈ -
ਭਾਈ ਦਾ ਮਤਲਬ ਸਮਝਣਾ ਚਾਹੀਦਾ ਹੈ ਨਾ।
ਜ਼ਰੂਰ ਉਨ੍ਹਾਂ ਦਾ ਬਾਪ ਵੀ ਹੋਵੇਗਾ। ਇੰਨੀ ਪਾਈ - ਪੈਸੇ ਦੀ ਸਮਝ ਵੀ ਨਹੀਂ ਰਹੀ ਹੈ। ਭਗਵਾਨੁਵਾਚ
ਇਹ ਬਹੁਤ ਜਨਮਾਂ ਦੇ ਅੰਤ ਦੇ ਅੰਤ ਦਾ ਜਨਮ ਹੈ। ਅਰਥ ਕਿੰਨਾ ਸਾਫ਼ ਹੈ। ਕੋਈ ਗਲਾਨੀ ਨਹੀਂ ਕਰਦੇ।
ਬਾਪ ਤਾਂ ਰਸਤਾ ਦਸਦੇ ਹਨ। ਨੰਬਰਵਨ ਸੋ ਲਾਸ੍ਟ। ਗੋਰਾ ਸੋ ਸਾਂਵਰਾ ਬਣਦੇ ਹਨ। ਤੁਸੀਂ ਵੀ ਸਮਝਦੇ
ਹੋ- ਅਸੀਂ ਗੋਰੇ ਸੀ ਫੇਰ ਅਜਿਹੇ ਨਹੀਂ ਬਣਾਂਗੇ। ਬਾਪ ਨੂੰ ਯਾਦ ਕਰਨ ਨਾਲ ਹੀ ਇਹ ਬਣਾਂਗੇ। ਇਹ ਹੈ
ਰਾਵਣ ਰਾਜ। ਰਾਮ ਰਾਜ ਨੂੰ ਕਿਹਾ ਜਾਂਦਾ ਹੈ ਸ਼ਿਵਾਲਿਆ। ਸੀਤਾ ਦਾ ਰਾਮ, ਉਸਨੇ ਤਾਂ ਤ੍ਰੇਤਾ ਵਿੱਚ
ਰਾਜ ਕੀਤਾ ਹੈ, ਇਸ ਵਿੱਚ ਵੀ ਸਮਝ ਦੀ ਗੱਲ ਹੈ। ਦੋ ਕਲਾ ਘੱਟ ਕਹੀਆਂ ਜਾਂਦੀਆਂ ਹਨ। ਸਤਿਯੁਗ ਹੈ
ਉੱਚ, ਉਸਨੂੰ ਯਾਦ ਕਰਦੇ ਹਨ ਤ੍ਰੇਤਾ ਅਤੇ ਦਵਾਪਰ ਨੂੰ ਇਨਾਂ ਯਾਦ ਨਹੀਂ ਕਰਦੇ ਹਨ। ਸਤਿਯੁਗ ਹੈ ਨਵੀ
ਦੁਨੀਆਂ ਅਤੇ ਕਲਯੁਗ ਹੈ ਪੁਰਾਣੀ ਦੁਨੀਆਂ। 100 ਪ੍ਰਤੀਸ਼ਤ ਸੁੱਖ ਅਤੇ 100 ਪ੍ਰਤੀਸ਼ਤ ਦੁੱਖ। ਉਹ
ਤ੍ਰੇਤਾ ਅਤੇ ਦਵਾਪਰ ਹੈ ਸੈਮੀ ਇਸਲਈ ਮੁੱਖ ਸਤਿਯੁਗ ਅਤੇ ਕਲਯੁੱਗ ਗਾਇਆ ਜਾਂਦਾ ਹੈ। ਬਾਪ ਸਤਿਯੁਗ
ਸਥਾਪਨ ਕਰ ਰਹੇ ਹਨ। ਹੁਣ ਤੁਹਾਡਾ ਕੰਮ ਹੈ ਪੁਰਸ਼ਾਰਥ ਕਰਨਾ। ਸਤਿਯੁਗ ਨਿਵਾਸੀ ਬਣੋਗੇ ਜਾਂ ਤਰੇਤਾ
ਨਿਵਾਸੀ ਬਣੋਗੇ? ਦਵਾਪਰ ਵਿੱਚ ਫੇਰ ਥੱਲੇ ਉਤਰਦੇ ਹੋ। ਫੇਰ ਵੀ ਹੋ ਤਾਂ ਦੇਵੀ - ਦੇਵਤਾ ਧਰਮ ਦੇ।
ਪਰ ਪਤਿਤ ਹੋਣ ਕਾਰਨ ਆਪਣੇ ਨੂੰ ਦੇਵੀ- ਦੇਵਤਾ ਕਹਾ ਨਹੀਂ ਸਕਦੇ। ਤਾਂ ਬਾਪ ਮਿੱਠੇ - ਮਿੱਠੇ ਬੱਚਿਆਂ
ਨੂੰ ਰੋਜ਼ ਸਮਝਾਉਂਦੇ ਹਨ। ਮੁੱਖ ਗੱਲ ਹੈ ਹੀ ਮਨਮਨਾਭਵ ਦੀ। ਤੁਸੀਂ ਹੀ ਨੰਬਰਵਨ ਬਣਦੇ ਹੋ। 84 ਦਾ
ਚੱਕਰ ਲਗਾਕੇ ਲਾਸ੍ਟ ਵਿੱਚ ਆਉਂਦੇ ਹੋ ਫੇਰ ਨੰਬਰਵਨ ਵਿੱਚ ਜਾਂਦੇ ਹੋ ਤਾਂ ਹੁਣ ਬੇਹੱਦ ਦੇ ਬਾਪ ਨੂੰ
ਯਾਦ ਕਰਨਾ ਹੈ। ਉਹ ਹੈ ਬੇਹੱਦ ਦਾ ਬਾਪ। ਪੁਰਸ਼ੋਤਮ ਸੰਗਮਯੁੱਗ ਤੇ ਹੀ ਬੇਹੱਦ ਦਾ ਬਾਪ ਆਕੇ 21
ਪੀੜ੍ਹੀ ਸ੍ਵਰਗ ਦਾ ਸੁੱਖ ਤੁਹਾਨੂੰ ਦਿੰਦੇ ਹਨ। ਪੀੜ੍ਹੀ ਜਦੋਂ ਪੂਰੀ ਹੁੰਦੀ ਹੈ ਤਾਂ ਤੁਸੀਂ ਆਪੇ
ਹੀ ਸ਼ਰੀਰ ਛੱਡਦੇ ਹੋ। ਯੋਗਬਲ ਹੈ ਨਾ। ਕ਼ਾਇਦਾ ਹੀ ਅਜਿਹਾ ਰਚਿਆ ਹੋਇਆ ਹੈ, ਇਸਨੂੰ ਕਿਹਾ ਜਾਂਦਾ ਹੈ
ਯੋਗਬਲ,। ਉੱਥੇ ਗਿਆਨ ਦੀ ਗੱਲ ਨਹੀਂ ਰਹਿੰਦੀ। ਆਟੋਮੈਟਿਕਲੀ ਤੁਸੀਂ ਬੁੱਢੇ ਹੁੰਦੇ ਹੋ। ਉੱਥੇ ਕੋਈ
ਬੀਮਾਰੀ ਆਦਿ ਹੁੰਦੀ ਨਹੀਂ। ਲੰਗੜੇ ਵੀ ਟੇਢੇ ਬਾਂਕੇ ਨਹੀਂ ਹੁੰਦੇ। ਏਵਰਹੇਲਦੀ ਰਹਿੰਦੇ ਹਨ। ਉੱਥੇ
ਦੁੱਖ ਦਾ ਨਾਮ - ਨਿਸ਼ਾਨ ਨਹੀਂ ਰਹਿੰਦਾ। ਫੇਰ ਥੋੜ੍ਹੀ - ਥੋੜ੍ਹੀ ਕਲਾ ਘੱਟ ਹੁੰਦੀ ਹੈ। ਹੁਣ ਬੱਚਿਆਂ
ਨੇ ਪੁਰਸ਼ਾਰਥ ਕਰਨਾ ਹੈ, ਬੇਹੱਦ ਦੇ ਬਾਪ ਤੋਂ ਉੱਚ ਵਰਸਾ ਪਾਉਣ ਦਾ। ਪਾਸ ਵਿਦ ਆਨਰ ਹੋਣਾ ਚਾਹੀਦਾ
ਹੈ ਨਾ। ਸਭ ਤਾਂ ਉੱਚ ਪਦ ਨਹੀਂ ਪਾ ਸਕਦੇ ਹਨ। ਜੋ ਸਰਵਿਸ ਹੀ ਨਹੀਂ ਕਰਦੇ ਉਹ ਕੀ ਪਦ ਪਾਉਣਗੇ।
ਮਿਊਜ਼ੀਅਮ ਵਿੱਚ ਬੱਚੇ ਕਿੰਨੀ ਸਰਵਿਸ ਕਰਦੇ ਹਨ, ਬਿਨਾਂ ਬੁਲਾਏ ਲੋਕੀ ਆ ਜਾਂਦੇ ਹਨ। ਇਸ ਨੂੰ ਵਿਹੰਗ
ਮਾਰਗ ਦੀ ਸਰਵਿਸ ਕਿਹਾ ਜਾਂਦਾ ਹੈ। ਪਤਾ ਨਹੀਂ ਇਸ ਨਾਲ ਵੀ ਹੋਰ ਕੋਈ ਵਿਹੰਗ ਮਾਰਗ ਦੀ ਸਰਵਿਸ ਨਿਕਲੇ।
ਦੋ - ਚਾਰ ਮੁੱਖ ਚਿੱਤਰ ਜ਼ਰੂਰ ਨਾਲ ਹੋਣ। ਵੱਡੇ - ਵੱਡੇ ਤ੍ਰਿਮੂਰਤੀ, ਝਾੜ, ਗੋਲਾ, ਪੌੜ੍ਹੀ - ਇਹ
ਤਾਂ ਹਰ ਜਗ੍ਹਾ ਬਹੁਤ ਵੱਡੇ - ਵੱਡੇ ਹੋਣ। ਜਦੋਂ ਬੱਚੇ ਹੁਸ਼ਿਆਰ ਹੋਣਗੇ ਤਦ ਤਾਂ ਸਰਵਿਸ ਹੋਵੇਗੀ
ਨਾ। ਸਰਵਿਸ ਤਾਂ ਹੋਣੀ ਹੀ ਹੈ। ਪਿੰਡਾਂ ਵਿੱਚ ਵੀ ਸਰਵਿਸ ਕਰਨੀ ਹੈ। ਮਾਤਾਵਾਂ ਭਾਵੇਂ ਪੜ੍ਹੀਆਂ -
ਲਿੱਖੀਆਂ ਨਹੀਂ ਹਨ ਲੇਕਿਨ ਬਾਪ ਦਾ ਪਰਿਚੈ ਦੇਣਾ ਤਾਂ ਬਹੁਤ ਸਹਿਜ ਹੈ। ਪਹਿਲਾਂ ਫੀਮੇਲ ਪੜ੍ਹਦੀਆਂ
ਨਹੀਂ ਸਨ। ਮੁਸਲਮਾਨਾਂ ਦੇ ਰਾਜ ਵਿੱਚ ਇੱਕ ਅੱਖ ਖੋਲ੍ਹ ਕੇ ਬਾਹਰ ਨਿਕਲਦੀਆਂ ਸਨ। ਇਹ ਬਾਬਾ ਬਹੁਤ
ਅਨੁਭਵੀ ਹੈ। ਬਾਪ ਕਹਿੰਦੇ ਹਨ ਮੈਂ ਇਹ ਸਭ ਨਹੀਂ ਜਾਣਦਾ। ਮੈਂ ਤਾਂ ਉੱਪਰ ਵਿੱਚ ਰਹਿੰਦਾ ਹਾਂ। ਇਹ
ਸਭ ਗੱਲਾਂ ਇਹ ਬ੍ਰਹਮਾ ਤੁਹਾਨੂੰ ਸੁਣਾਉਂਦੇ ਹਨ। ਇਹ ਅਨੁਭਵੀ ਹਨ, ਮੈਂ ਤਾਂ ਮਨਮਨਾਭਵ ਦੀਆਂ ਗੱਲਾਂ
ਹੀ ਸੁਣਾਉਂਦਾ ਹਾਂ ਅਤੇ ਸ੍ਰਿਸ਼ਟੀ ਚੱਕਰ ਦਾ ਰਾਜ ਸਮਝਾਉਂਦਾ ਹਾਂ, ਜੋ ਇਹ ਨਹੀਂ ਜਾਣਦੇ। ਇਹ ਆਪਣਾ
ਅਨੁਭਵ ਵੱਖ ਸਮਝਾਉਂਦੇ ਹਨ, ਮੈਂ ਇਨ੍ਹਾਂ ਗੱਲਾਂ ਵਿੱਚ ਨਹੀਂ ਜਾਂਦਾ। ਮੇਰਾ ਕੰਮ ਹੈ ਸਿਰ੍ਫ ਤੁਹਾਨੂੰ
ਰਸਤਾ ਦੱਸਣਾ। ਮੈਂ ਬਾਪ, ਟੀਚਰ, ਗੁਰੂ ਹਾਂ। ਟੀਚਰ ਬਣ ਤੁਹਾਨੂੰ ਪੜ੍ਹਾਉਂਦਾ ਹਾਂ, ਬਾਕੀ ਇਸ ਵਿੱਚ
ਕ੍ਰਿਪਾ ਦੀ ਕੋਈ ਗੱਲ ਨਹੀਂ। ਪੜ੍ਹਾਉਂਦਾ ਹਾਂ ਫੇਰ ਨਾਲ ਲੈ ਜਾਣ ਵਾਲਾ ਹਾਂ। ਇਸ ਪੜ੍ਹਾਈ ਨਾਲ ਹੀ
ਸਦਗਤੀ ਹੁੰਦੀ ਹੈ। ਮੈਂ ਆਇਆ ਹੀ ਹਾਂ ਤੁਹਾਨੂੰ ਲੈ ਜਾਣ ਦੇ ਲਈ। ਸ਼ਿਵ ਦੀ ਬਾਰਾਤ ਗਾਈ ਹੋਈ ਹੈ।
ਸ਼ੰਕਰ ਦੀ ਬਾਰਾਤ ਨਹੀਂ ਹੁੰਦੀ। ਸ਼ਿਵ ਦੀ ਬਾਰਾਤ ਹੈ, ਸਭ ਆਤਮਾਵਾਂ ਦੁਲਹੇ ਦੇ ਪਿੱਛੇ ਜਾਂਦੀਆਂ ਹਨ
ਨਾ। ਇਹ ਸਭ ਹਨ ਭਗਤੀਆਂ, ਮੈਂ ਹਾਂ ਭਗਵਾਨ। ਤੁਸੀਂ ਮੈਨੂੰ ਬੁਲਾਇਆ ਹੀ ਹੈ ਪਾਵਨ ਬਣਾਕੇ ਨਾਲ ਲੈ
ਜਾਣ। ਤਾਂ ਮੈਂ ਤੁਹਾਨੂੰ ਬੱਚਿਆਂ ਨੂੰ ਨਾਲ ਲੈ ਹੀ ਜਾਵਾਂਗੇ। ਹਿਸਾਬ - ਕਿਤਾਬ ਚੁਕਤੁ ਕਰਵਾਕੇ ਲੈ
ਹੀ ਜਾਣਾ ਹੈ।
ਬਾਪ ਘੜੀ - ਘੜੀ ਕਹਿੰਦੇ ਹਨ ਮਨਮਨਾਭਵ। ਬਾਪ ਨੂੰ ਯਾਦ ਕਰੋ ਤਾਂ ਵਰਸਾ ਵੀ ਜ਼ਰੂਰ ਯਾਦ ਆਵੇਗਾ।
ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ ਨਾ। ਉਸਦੇ ਲਈ ਪੁਰਸ਼ਾਰਥ ਵੀ ਅਜਿਹਾ ਕਰਨਾ ਹੈ। ਤੁਸੀਂ ਬੱਚਿਆਂ ਨੂੰ
ਕੋਈ ਤਕਲੀਫ਼ ਨਹੀਂ ਦਿੰਦਾ ਹਾਂ। ਜਾਣਦਾ ਹਾਂ ਤੁਸੀਂ ਬਹੁਤ ਦੁੱਖ ਵੇਖੇ ਹਨ। ਹੁਣ ਤੁਹਾਨੂੰ ਕੋਈ
ਤਕਲੀਫ਼ ਨਹੀਂ ਦਿੰਦਾ ਹਾਂ। ਭਗਤੀ ਮਾਰਗ ਵਿੱਚ ਉੱਮਰ ਵੀ ਬਹੁਤ ਛੋਟੀ ਹੁੰਦੀ ਹੈ। ਅਕਾਲੇ ਮੌਤ ਹੋ
ਜਾਂਦੀ ਹੈ, ਕਿੰਨਾ ਯਾਹੂਸੈਨ ਮਚਾਉਂਦੇ ਹਨ। ਕਿੰਨਾ ਦੁੱਖ ਉਠਾਉਂਦੇ ਹਨ। ਦਿਮਾਗ ਹੀ ਖ਼ਰਾਬ ਹੋ ਜਾਂਦਾ
ਹੈ। ਹੁਣ ਬਾਪ ਕਹਿੰਦੇ ਹਨ ਸਿਰ੍ਫ ਮੈਨੂੰ ਯਾਦ ਕਰਦੇ ਰਹੋ। ਸ੍ਵਰਗ ਦਾ ਮਾਲਿਕ ਬਣਨਾ ਹੈ ਤਾਂ
ਦੈਵੀਗੁਣ ਵੀ ਧਾਰਨ ਕਰਨੇ ਹਨ। ਪੁਰਸ਼ਾਰਥ ਹਮੇਸ਼ਾ ਉੱਚ ਬਣਨ ਦਾ ਕੀਤਾ ਜਾਂਦਾ ਹੈ - ਅਸੀਂ ਲਕਸ਼ਮੀ -
ਨਾਰਾਇਣ ਬਣੀਏ। ਬਾਪ ਕਹਿੰਦੇ ਹਨ ਮੈਂ ਸੂਰਜਵੰਸ਼ੀ - ਚੰਦ੍ਰਵੰਸ਼ੀ, ਦੋਵੇਂ ਧਰਮ ਸਥਾਪਨ ਕਰਦਾ ਹਾਂ।
ਉਹ ਨਾਪਾਸ ਹੁੰਦੇ ਹਨ ਇਸ ਲਈ ਖ਼ਤਰੀ ਕਿਹਾ ਜਾਂਦਾ ਹੈ। ਯੁੱਧ ਦਾ ਮੈਦਾਨ ਹੈ ਨਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸੁੱਖਧਾਮ ਦੇ
ਵਰਸੇ ਦਾ ਪੂਰਾ ਅਧਿਕਾਰ ਲੈਣ ਦੇ ਲਈ ਸੰਗਮ ਤੇ ਰੂਹਾਨੀ ਜਾਦੂਗਰ ਬਣ ਬਾਪ ਨੂੰ ਵੀ ਆਪਣਾ ਬੱਚਾ ਬਣਾ
ਲੈਣਾ ਹੈ। ਪੂਰਾ - ਪੂਰਾ ਬਲਿਹਾਰ ਜਾਣਾ ਹੈ।
2. ਸਵਦਰਸ਼ਨ ਚੱਕਰਧਾਰੀ
ਬਣ ਸਵੈ ਨੂੰ ਲੱਕੀ ਸਿਤਾਰਾ ਬਣਾਉਣਾ ਹੈ। ਵਿਹੰਗ ਮਾਰਗ ਦੀ ਸਰਵਿਸ ਦੇ ਨਿਮਿਤ ਬਣ ਉੱਚ ਪਦ ਲੈਣਾ
ਹੈ। ਪਿੰਡ - ਪਿੰਡ ਵਿੱਚ ਸਰਵਿਸ ਕਰਨੀ ਹੈ। ਨਾਲ - ਨਾਲ ਯਾਦ ਦਾ ਚਾਰਟ ਵੀ ਜਰੂਰ ਰੱਖਣਾ ਹੈ।
ਵਰਦਾਨ:-
ਦ੍ਰਿੜ੍ਹ ਸੰਕਲਪ ਦੀ ਤਿਲੀ ਨਾਲ ਆਤਮਿਕ ਬੰਬ ਦੀ ਆਤਿਸ਼ਬਾਜ਼ੀ ਜਲਾਊਂਣ ਵਾਲੇ ਸਦਾ ਵਿਜੇਈ ਭਵ
ਅੱਜਕਲ ਆਤਿਸ਼ਬਾਜ਼ੀ ਵਿੱਚ
ਬੰਬ ਬਣਾਉਂਦੇ ਹਨ ਪਰ ਤੁਸੀਂ ਦ੍ਰਿੜ੍ਹ ਸੰਕਲਪ ਦੀ ਤਿਲੀ ਨਾਲ ਆਤਮਿਕ ਬੰਬ ਦੀ ਆਤਿਸ਼ਬਾਜ਼ੀ ਜਲਾਓ
ਜਿਸਨਾਲ ਪੁਰਾਣਾ ਸਭ ਸਮਾਪਤ ਹੋ ਜਾਏ। ਇਹ ਲੋਗ ਤੇ ਆਤਿਸ਼ਬਾਜ਼ੀ ਵਿੱਚ ਪੈਸਾ ਗਵਾਉਣਗੇ ਅਤੇ ਤੁਸੀਂ
ਕਮਾਓਗੇ। ਉਹ ਆਤਿਸ਼ਬਾਜ਼ੀ ਹੈ ਅਤੇ ਤੁਹਾਡੀ ਉੱਡਦੀ ਕਲਾ ਦੀ ਬਾਜ਼ੀ ਹੈ। ਇਸਵਿੱਚ ਤੁਸੀਂ ਵਿਜੇਈ ਬਣ
ਜਾਂਦੇ ਹੋ। ਤਾਂ ਡਬਲ ਫ਼ਾਇਦਾ ਲਵੋ, ਜਲਾਓ ਵੀ, ਕਮਾਓ ਵੀ -ਇਹ ਵਿਧੀ ਅਪਣਾਓ।
ਸਲੋਗਨ:-
ਕਿਸੇ ਵਿਸ਼ੇਸ਼
ਕੰਮ ਵਿੱਚ ਮਦਦਗਾਰ ਬਣਨਾ ਹੀ ਦੁਆਵਾਂ ਦੀ ਲਿਫ਼ਟ ਲੈਣਾ ਹੈ।