02.12.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਤੁਹਾਨੂੰ ਆਪਣੇ ਦੀਪਕ ਦੀ ਸੰਭਾਲ ਸਵੈ ਹੀ ਕਰਨੀ ਹੈ, ਤੂਫ਼ਾਨਾਂ ਤੋਂ ਬਚਣ ਦੇ ਲਈ ਗਿਆਨ - ਯੋਗ ਦਾ ਘ੍ਰਿਤ ਜ਼ਰੂਰ ਚਾਹੀਦਾ”

ਪ੍ਰਸ਼ਨ:-
ਕਿਹੜਾ ਪੁਰਸ਼ਾਰਥ ਗੁਪਤ ਬਾਪ ਤੋਂ ਗੁਪਤ ਵਰਸਾ ਦਵਾ ਦਿੰਦਾ ਹੈ?

ਉੱਤਰ:-
ਅੰਤਰਮੁੱਖ ਮਤਲਬ ਚੁੱਪ ਰਹਿਕੇ ਬਾਪ ਨੂੰ ਯਾਦ ਕਰੋ ਤਾਂ ਗੁਪਤ ਵਰਸਾ ਮਿਲ ਜਾਵੇਗਾ। ਯਾਦ ਵਿੱਚ ਰਹਿੰਦੇ ਸ਼ਰੀਰ ਛੁੱਟੇ ਤਾਂ ਬਹੁਤ ਚੰਗਾ, ਇਸ ਵਿੱਚ ਕੋਈ ਤਕਲੀਫ਼ ਨਹੀਂ। ਯਾਦ ਦੇ ਨਾਲ - ਨਾਲ ਗਿਆਨ - ਯੋਗ ਦੀ ਸਰਵਿਸ ਵੀ ਕਰਨੀ ਹੈ, ਜੇਕਰ ਨਹੀਂ ਕਰ ਸਕਦੇ ਤਾਂ ਕਰਮਣਾ ਸੇਵਾ ਕਰੋ। ਬਹੁਤਿਆਂ ਨੂੰ ਸੁੱਖ ਦੇਣਗੇ ਤਾਂ ਆਸ਼ੀਰਵਾਦ ਮਿਲੇਗੀ। ਚਲਨ ਅਤੇ ਬੋਲਚਾਲ ਵੀ ਬਹੁਤ ਸਾਤਵਿਕ ਚਾਹੀਦਾ।

ਗੀਤ:-
ਨਿਰਬਲ ਨਾਲ ਲੜ੍ਹਾਈ ਬਲਵਾਨ ਦੀ …

ਓਮ ਸ਼ਾਂਤੀ
ਬਾਬਾ ਨੇ ਸਮਝਾ ਦਿੱਤਾ ਹੈ ਜਦੋਂ ਇਵੇਂ ਦੇ ਗੀਤ ਸੁਣਦੇ ਹੋ ਤਾਂ ਹਰ ਇੱਕ ਨੂੰ ਆਪਣੇ ਉਪਰ ਵੀ ਵਿਚਾਰ ਸਾਗਰ ਮੰਥਨ ਕਰਨਾ ਹੁੰਦਾ ਹੈ। ਇਹ ਤਾਂ ਬੱਚੇ ਜਾਣਦੇ ਹਨ - ਮਨੁੱਖ ਮਰਦੇ ਹਨ ਤਾਂ 12 ਰੋਜ਼ ਦੀਵਾ ਜਗਾਉਂਦੇ ਹਨ। ਤੁਸੀਂ ਫੇਰ ਮਰਨ ਦੇ ਲਈ ਤਿਆਰੀ ਕਰ ਰਹੇ ਹੋ ਅਤੇ ਆਪਣੀ ਜੋਤੀ ਪੁਰਸ਼ਾਰਥ ਕਰ ਆਪੇ ਹੀ ਜਗਾ ਰਹੇ ਹੋ। ਪੁਰਸ਼ਾਰਥ ਵੀ ਮਾਲਾ ਵਿੱਚ ਆਉਣ ਵਾਲੇ ਹੀ ਕਰਦੇ ਹਨ। ਪ੍ਰਜਾ ਇਸ ਮਾਲਾ ਵਿੱਚ ਨਹੀਂ ਆਉਂਦੀ। ਪੁਰਸ਼ਾਰਥ ਕਰਨਾ ਚਾਹੀਦਾ ਅਸੀਂ ਵਿਜੈ ਮਾਲਾ ਵਿੱਚ ਪਹਿਲੇ ਜਾਈਏ। ਕਿਤੇ ਮਾਇਆ ਬਿੱਲੀ ਤੂਫ਼ਾਨ ਲਗਾਕੇ ਵਿਕਰਮ ਨਾ ਬਣਾ ਦੇਵੇ ਜੋ ਦੀਵਾ ਬੁਝ ਜਾਵੇ। ਹੁਣ ਇਸ ਵਿੱਚ ਗਿਆਨ ਅਤੇ ਯੋਗ ਦੋਨੋਂ ਬਲ ਚਾਹੀਦੇ। ਯੋਗ ਦੇ ਨਾਲ ਗਿਆਨ ਵੀ ਜ਼ਰੂਰੀ ਹੈ। ਹਰ ਇੱਕ ਨੂੰ ਆਪਣੇ ਦੀਪਕ ਦੀ ਸੰਭਾਲ ਕਰਨੀ ਹੈ। ਅੰਤ ਤੱਕ ਪੁਰਸ਼ਾਰਥ ਚੱਲਣਾ ਹੀ ਹੈ। ਰੇਸ ਚੱਲਦੀ ਰਹਿੰਦੀ ਹੈ ਤਾਂ ਬਹੁਤ ਸੰਭਾਲ ਕਰਨੀ ਹੈ - ਕਿਤੇ ਜੋਤੀ ਘੱਟ ਨਾ ਹੋ ਜਾਵੇ, ਬੁੱਝ ਨਾ ਜਾਵੇ ਇਸਲਈ ਯੋਗ ਅਤੇ ਗਿਆਨ ਦਾ ਘ੍ਰਿਤ ਰੋਜ਼ ਪਾਉਣਾ ਪੈਂਦਾ ਹੈ। ਯੋਗਬਲ ਦੀ ਤਾਕ਼ਤ ਨਹੀਂ ਹੈ ਤਾਂ ਦੌੜ ਨਹੀਂ ਸਕਦੇ ਹਨ। ਪਿਛਾੜੀ ਵਿੱਚ ਰਹਿ ਜਾਂਦੇ ਹਨ। ਸਕੂਲ ਵਿੱਚ ਸਬਜੈਕਟ ਹੁੰਦੀ ਹੈ, ਵੇਖਦੇ ਹਨ - ਅਸੀਂ ਇਸ ਸਬਜੈਕਟ ਵਿੱਚ ਤਿੱਖੇ ਨਹੀਂ ਹਾਂ ਤਾਂ ਹਿਸਾਬ ਵਿੱਚ ਜ਼ੋਰ ਲਗਾਉਂਦੇ ਹਨ। ਇੱਥੇ ਵੀ ਇਵੇਂ ਹੈ। ਸਥੂਲ ਸਰਵਿਸ ਦੀ ਸਬਜੈਕਟ ਵੀ ਬਹੁਤ ਚੰਗੀ ਹੈ। ਬਹੁਤਿਆਂ ਦੀ ਆਸ਼ੀਰਵਾਦ ਮਿਲਦੀ ਹੈ। ਕਈ ਬੱਚੇ ਗਿਆਨ ਦੀ ਸਰਵਿਸ ਕਰਦੇ ਹਨ। ਦਿਨ - ਪ੍ਰਤਿਦਿਨ ਸਰਵਿਸ ਦੀ ਵ੍ਰਿਧੀ ਹੁੰਦੀ ਜਾਵੇਗੀ। ਇੱਕ ਧਨੀ ਦੇ 6 - 8 ਦੁਕਾਨਾਂ ਵੀ ਹੁੰਦੀਆਂ ਹਨ। ਸਭ ਇੱਕੋ ਜਿਹੇ ਨਹੀਂ ਚੱਲਦੇ। ਕੋਈ ਵਿੱਚ ਘੱਟ ਗ੍ਰਾਹਕੀ, ਕੋਈ ਵਿੱਚ ਜ਼ਿਆਦਾ ਹੁੰਦੀ ਹੈ। ਤੁਹਾਡਾ ਵੀ ਇੱਕ ਦਿਨ ਉਹ ਵਕ਼ਤ ਆਉਣ ਵਾਲਾ ਹੈ ਜੋ ਰਾਤ ਨੂੰ ਵੀ ਫ਼ੁਰਸਤ ਨਹੀਂ ਮਿਲੇਗੀ। ਸਭਨੂੰ ਪਤਾ ਚੱਲੇਗਾ ਕਿ ਗਿਆਨ ਸਾਗਰ ਬਾਬਾ ਆਇਆ ਹੋਇਆ ਹੈ - ਅਵਿਨਾਸ਼ੀ ਗਿਆਨ ਰਤਨਾਂ ਨਾਲ ਝੋਲ਼ੀ ਭਰਦੇ ਹਨ। ਫੇਰ ਬਹੁਤ ਬੱਚੇ ਆਉਣਗੇ। ਗੱਲ ਹੀ ਨਾ ਪੁੱਛੋ। ਇੱਕ - ਦੋ ਨੂੰ ਸੁਣਾਉਂਦੇ ਹਨ ਨਾ। ਇੱਥੇ ਇਹ ਚੀਜ਼ ਬਹੁਤ ਚੰਗੀ ਸਸਤੀ ਮਿਲਦੀ ਹੈ। ਤੁਸੀਂ ਬੱਚੇ ਵੀ ਜਾਣਦੇ ਹੋ ਇਹ ਰਾਜਯੋਗ ਦੀ ਸਿੱਖਿਆ ਬਹੁਤ ਸਹਿਜ ਹੈ। ਸਭਨੂੰ ਇਸ ਗਿਆਨ ਰਤਨਾ ਦਾ ਪਤਾ ਪੈ ਜਾਵੇਗਾ ਤਾਂ ਆਉਂਦੇ ਰਹਿਣਗੇ। ਤੁਸੀਂ ਇਹ ਗਿਆਨ ਅਤੇ ਯੋਗ ਦੀ ਸਰਵਿਸ ਕਰਦੇ ਹੋ। ਜੋ ਇਹ ਗਿਆਨ ਯੋਗ ਦੀ ਸਰਵਿਸ ਨਹੀਂ ਕਰ ਸਕਦੇ ਤਾਂ ਫੇਰ ਕਰਮਣਾ ਸਰਵਿਸ ਦੀ ਵੀ ਮਾਰਕਸ ਹੈ। ਸਭਦੀ ਆਸ਼ੀਰਵਾਦ ਮਿਲੇਗੀ। ਇੱਕ - ਦੋ ਨੂੰ ਸੁੱਖ ਦੇਣਾ ਹੁੰਦਾ ਹੈ। ਇਹ ਤਾਂ ਬਹੁਤ - ਬਹੁਤ ਸਸਤੀ ਖਾਣ ਹੈ। ਇਹ ਅਵਿਨਾਸ਼ੀ ਹੀਰੇ - ਜਵਾਹਰਾਤਾਂ ਦੀ ਖਾਣ ਹੈ। 8 ਰਤਨਾਂ ਦੀ ਮਾਲਾ ਬਣਾਉਂਦੇ ਹਨ ਨਾ। ਪੂਜਦੇ ਵੀ ਹਨ ਪਰ ਕਿਸੇ ਨੂੰ ਪਤਾ ਨਹੀਂ ਹੈ, ਇਹ ਮਾਲਾ ਕਿਸਦੀ ਬਣੀ ਹੋਈ ਹੈ।

ਤੁਸੀਂ ਜਾਣਦੇ ਹੋ ਕਿਵੇਂ ਅਸੀਂ ਹੀ ਪੂਜਯ ਸੋ ਪੁਜਾਰੀ ਬਣਦੇ ਹਾਂ। ਇਹ ਬੜੀ ਵੰਡਰਫੁੱਲ ਨਾਲੇਜ਼ ਹੈ ਜੋ ਦੁਨੀਆਂ ਵਿੱਚ ਕੋਈ ਨਹੀਂ ਜਾਣਦੇ। ਹੁਣ ਤੁਸੀਂ ਲੱਕੀ ਸ੍ਟਾਰਸ ਬੱਚਿਆਂ ਨੂੰ ਹੀ ਨਿਸ਼ਚੈ ਹੈ ਕਿ ਅਸੀਂ ਸ੍ਵਰਗ ਦੇ ਮਾਲਿਕ ਸੀ, ਹੁਣ ਨਰਕ ਦੇ ਮਾਲਿਕ ਬਣ ਪਏ ਹਾਂ, ਸ੍ਵਰਗ ਦੇ ਮਾਲਿਕ ਹੋਣਗੇ ਤਾਂ ਪੁਨਰਜਨਮ ਵੀ ਉੱਥੇ ਹੀ ਲੈਣਗੇ। ਹੁਣ ਫੇਰ ਅਸੀਂ ਸ੍ਵਰਗ ਦੇ ਮਾਲਿਕ ਬਣ ਰਹੇ ਹਾਂ। ਤੁਸੀਂ ਬ੍ਰਾਹਮਣਾਂ ਨੂੰ ਹੀ ਇਸ ਸੰਗਮਯੁਗ ਦਾ ਪਤਾ ਹੈ। ਦੂਜੇ ਪਾਸੇ ਸਾਰੀ ਦੁਨੀਆਂ ਹੈ ਕਲਯੁਗ ਵਿੱਚ। ਯੁਗ ਤਾਂ ਵੱਖ - ਵੱਖ ਹੈ ਨਾ। ਸਤਿਯੁਗ ਵਿੱਚ ਹੋਣਗੇ ਤਾਂ ਪੁਨਰਜਨਮ ਸਤਿਯੁਗ ਵਿੱਚ ਲੈਣਗੇ। ਹੁਣ ਤੁਸੀਂ ਸੰਗਮਯੁਗ ਤੇ ਹੋ। ਤੁਹਾਡੇ ਵਿੱਚੋ ਕੋਈ ਸ਼ਰੀਰ ਛੱਡਣਗੇ ਤਾਂ ਸੰਸਕਾਰਾਂ ਅਨੁਸਾਰ ਫੇਰ ਇੱਥੇ ਹੀ ਆਕੇ ਜਨਮ ਲੈਣਗੇ। ਤੁਸੀਂ ਬ੍ਰਾਹਮਣ ਹੋ ਸੰਗਮਯੁਗ ਦੇ। ਉਹ ਸ਼ੁਦ੍ਰ ਹਨ ਕਲਯੁਗ ਦੇ। ਇਹ ਨਾਲੇਜ਼ ਵੀ ਤੁਹਾਨੂੰ ਇਸ ਸੰਗਮ ਤੇ ਮਿਲਦੀ ਹੈ। ਤੁਸੀਂ ਬੀ.ਕੇ. ਗਿਆਨ ਗੰਗਾਵਾਂ ਪ੍ਰੈਕਟੀਕਲ ਵਿੱਚ ਹੁਣ ਸੰਗਮਯੁਗ ਤੇ ਹੋ। ਹੁਣ ਤੁਹਾਨੂੰ ਰੇਸ ਕਰਨੀ ਹੈ। ਦੁਕਾਨ ਸੰਭਾਲਣੀ ਹੈ। ਗਿਆਨ - ਯੋਗ ਦੀ ਧਾਰਨਾ ਨਹੀਂ ਹੋਵੇਗੀ ਤਾਂ ਦੁਕਾਨ ਸੰਭਾਲ ਨਹੀਂ ਸੱਕਣਗੇ। ਸਰਵਿਸ ਦਾ ਅਜੁਰਾ ਤਾਂ ਬਾਬਾ ਦੇਣ ਵਾਲਾ ਹੈ। ਯੱਗ ਰਚਿਆ ਜਾਂਦਾ ਹੈ ਤਾਂ ਕਿਸ੍ਮ - ਕਿਸ੍ਮ ਦੇ ਬ੍ਰਾਹਮਣ ਲੋਕੀ ਆ ਜਾਂਦੇ ਹਨ। ਫੇਰ ਕਿਸੇ ਨੂੰ ਦਕਸ਼ਨਾ ਜ਼ਿਆਦਾ, ਕਿਸੇ ਨੂੰ ਘੱਟ ਮਿਲਦੀ ਹੈ। ਹੁਣ ਇਹ ਪਰਮਪਿਤਾ ਪ੍ਰਮਾਤਮਾ ਨੇ ਰੁਦ੍ਰ ਗਿਆਨ ਯੱਗ ਰਚਿਆ ਹੈ। ਅਸੀਂ ਹਾਂ ਬ੍ਰਾਹਮਣ। ਸਾਡਾ ਧੰਧਾ ਹੀ ਹੈ ਮਨੁੱਖ ਨੂੰ ਦੇਵਤਾ ਬਣਾਉਣਾ। ਅਜਿਹਾ ਯੱਗ ਹੋਰ ਕੋਈ ਹੁੰਦਾ ਨਹੀਂ, ਜੋ ਕੋਈ ਕਹੇ ਕਿ ਅਸੀਂ ਇਸ ਯੱਗ ਤੋਂ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਹੁਣ ਇਸ ਨੂੰ ਰੁਦ੍ਰ ਗਿਆਨ ਯੱਗ ਜਾਂ ਪਾਠਸ਼ਾਲਾ ਵੀ ਕਿਹਾ ਜਾਂਦਾ ਹੈ। ਗਿਆਨ ਅਤੇ ਯੋਗ ਨਾਲ ਹਰ ਇੱਕ ਬੱਚਾ ਦੇਵੀ - ਦੇਵਤਾ ਪੱਦ ਪਾ ਸਕਦਾ ਹੈ। ਬਾਬਾ ਰਾਏ ਵੀ ਦਿੰਦੇ ਹਨ ਤੁਸੀਂ ਪਰਮਧਾਮ ਤੋਂ ਬਾਬਾ ਦੇ ਨਾਲ ਆਏ ਹੋ। ਤੁਸੀਂ ਕਹੋਗੇ ਅਸੀਂ ਪਰਮਧਾਮ ਨਿਵਾਸੀ ਹਾਂ। ਇਸ ਵਕ਼ਤ ਬਾਬਾ ਦੀ ਮਤ ਨਾਲ ਅਸੀਂ ਸ੍ਵਰਗ ਦੀ ਸਥਾਪਨਾ ਕਰ ਰਹੇ ਹਾਂ। ਜੋ ਸਥਾਪਨਾ ਕਰਣਗੇ ਉਹ ਹੀ ਜ਼ਰੂਰ ਮਾਲਿਕ ਬਣਨਗੇ। ਤੁਸੀਂ ਜਾਣਦੇ ਹੋ ਇਸ ਦੁਨੀਆਂ ਵਿੱਚ ਅਸੀਂ ਮੋਸ੍ਟ ਲਕੀਏਸਟ, ਗਿਆਨ ਸੂਰਜ, ਗਿਆਨ ਚੰਦ੍ਰਮਾ ਅਤੇ ਗਿਆਨ ਸਿਤਾਰੇ ਹਾਂ। ਬਣਾਉਣ ਵਾਲਾ ਹੈ ਗਿਆਨ ਸਾਗਰ। ਉਹ ਸੂਰਜ, ਚਾਂਦ, ਸਿਤਾਰੇ ਤਾਂ ਸਥੂਲ ਵਿੱਚ ਹੈ ਨਾ। ਉਨ੍ਹਾਂ ਦੇ ਨਾਲ ਸਾਡੀ ਭੇਂਟ ਹੈ। ਤਾਂ ਅਸੀਂ ਵੀ ਫੇਰ ਗਿਆਨ ਸੂਰਜ, ਗਿਆਨ ਚੰਦ੍ਰਮਾ, ਗਿਆਨ ਸਿਤਾਰੇ ਹੋਵਾਂਗੇ। ਸਾਨੂੰ ਇਵੇਂ ਬਣਾਉਣ ਵਾਲਾ ਹੈ ਗਿਆਨ ਦਾ ਸਾਗਰ। ਨਾਮ ਤਾਂ ਪਵੇਗਾ ਨਾ। ਗਿਆਨ ਸੂਰਜ ਜਾਂ ਗਿਆਨ ਸਾਗਰ ਦੇ ਅਸੀਂ ਬੱਚੇ ਹਾਂ। ਉਹ ਤਾਂ ਇੱਥੇ ਦੇ ਰਹਿਵਾਸੀ ਨਹੀਂ ਹਨ। ਬਾਬਾ ਕਹਿੰਦੇ ਹਨ ਮੈਂ ਆਉਂਦਾ ਹਾਂ ਤੁਹਾਨੂੰ ਆਪਸਮਾਨ ਬਣਾਉਂਦਾ ਹਾਂ। ਗਿਆਨ ਸੂਰਜ, ਗਿਆਨ ਸਿਤਾਰੇ ਤੁਹਾਨੂੰ ਇੱਥੇ ਬਣਨਾ ਹੈ। ਤੁਸੀਂ ਜਾਣਦੇ ਹੋ ਬਰੋਬਰ ਅਸੀਂ ਭਵਿੱਖ ਵਿੱਚ ਫੇਰ ਇੱਥੇ ਹੀ ਸ੍ਵਰਗ ਦੇ ਮਾਲਿਕ ਬਣਾਂਗੇ। ਸਾਰਾ ਮਦਾਰ ਪੁਰਸ਼ਾਰਥ ਤੇ ਹੈ। ਅਸੀਂ ਮਾਇਆ ਤੇ ਜਿੱਤ ਪਾਉਣ ਦੇ ਵਾਰਿਅਰਸ ਹਾਂ। ਉਹ ਲੋਕੀ ਫੇਰ ਮਨ ਨੂੰ ਵਸ਼ ਕਰਨ ਦੇ ਲਈ ਕਿੰਨੇ ਹੱਠ ਆਦਿ ਕਰਦੇ ਹਨ। ਤੁਸੀਂ ਤਾਂ ਹਠਯੋਗ ਆਦਿ ਕਰ ਨਾ ਸਕੋ। ਬਾਬਾ ਕਹਿੰਦੇ ਹਨ ਤੁਹਾਨੂੰ ਕੋਈ ਤਕਲੀਫ਼ ਆਦਿ ਨਹੀਂ ਕਰਨੀ ਹੈ, ਸਿਰਫ਼ ਕਹਿੰਦਾ ਹਾਂ ਤੁਹਾਨੂੰ ਮੇਰੇ ਕੋਲ ਆਉਣਾ ਹੈ ਇਸਲਈ ਮੈਨੂੰ ਯਾਦ ਕਰੋ। ਮੈਂ ਤੁਸੀਂ ਬੱਚਿਆਂ ਨੂੰ ਲੈਣ ਆਇਆ ਹਾਂ। ਇਵੇਂ ਹੋਰ ਕੋਈ ਮਨੁੱਖ ਕਹਿ ਨਾ ਸੱਕਣ। ਭਾਵੇਂ ਆਪਣੇ ਨੂੰ ਈਸ਼ਵਰ ਕਹਿਣ ਪਰ ਆਪਣੇ ਨੂੰ ਗਾਇਡ ਕਹਿ ਨਾ ਸੱਕਣ। ਬਾਬਾ ਕਹਿੰਦੇ ਹਨ ਮੈਂ ਮੁੱਖ ਪੰਡਾ ਕਾਲਾਂ ਦਾ ਕਾਲ ਹਾਂ। ਇੱਕ ਸਤਿਆਵਾਨ ਸਾਵਿਤ੍ਰੀ ਦੀ ਕਹਾਣੀ ਹੈ ਨਾ! ਉਨ੍ਹਾਂ ਦਾ ਜਿਸਮਾਨੀ ਲਵ ਹੋਣ ਦੇ ਕਾਰਨ ਦੁੱਖੀ ਹੁੰਦੀ ਸੀ। ਤੁਸੀਂ ਤਾਂ ਖੁਸ਼ ਹੁੰਦੇ ਹੋ। ਮੈਂ ਤੁਹਾਡੀ ਆਤਮਾ ਨੂੰ ਲੈ ਜਾਵਾਂਗਾ, ਤੁਸੀਂ ਕਦੀ ਦੁੱਖੀ ਨਹੀਂ ਹੋਵੋਗੇ। ਜਾਣਦੇ ਹੋ ਸਾਡਾ ਬਾਬਾ ਆਇਆ ਹੈ ਸਵੀਟ ਹੋਮ ਵਿੱਚ ਲੈ ਜਾਣ ਲਈ। ਜਿਸਨੂੰ ਮੁਕਤੀਧਾਮ, ਨਿਰਵਾਣਧਾਮ ਕਿਹਾ ਜਾਂਦਾ ਹੈ। ਕਹਿੰਦੇ ਹਨ ਮੈਂ ਸਭ ਕਾਲਾਂ ਦਾ ਕਾਲ ਹਾਂ। ਉਹ ਤਾਂ ਇੱਕ ਆਤਮਾ ਨੂੰ ਲੈ ਜਾਂਦੇ ਹਨ, ਮੈਂ ਤਾਂ ਕਿੰਨਾ ਵੱਡਾ ਕਾਲ ਹਾਂ। 5 ਹਜ਼ਾਰ ਵਰ੍ਹੇ ਪਹਿਲੇ ਵੀ ਮੈਂ ਗਾਇਡ ਬਣ ਸਭ ਨੂੰ ਲੈ ਗਿਆ ਸੀ। ਸਾਜਨ ਸਜਣੀਆਂ ਨੂੰ ਵਾਪਿਸ ਲੈ ਜਾਂਦੇ ਹਨ ਤਾਂ ਉਨ੍ਹਾਂ ਨੂੰ ਯਾਦ ਕਰਨਾ ਪਵੇ।

ਤੁਸੀਂ ਜਾਣਦੇ ਹੋ ਹੁਣ ਅਸੀਂ ਪੜ੍ਹ ਰਹੇ ਹਾਂ ਫੇਰ ਇੱਥੇ ਆਵਾਂਗੇ। ਪਹਿਲੇ ਸਵੀਟ ਹੋਮ ਜਾਵਾਂਗੇ ਫੇਰ ਥੱਲੇ ਆਵਾਂਗੇ। ਤੁਸੀਂ ਬੱਚੇ ਸ੍ਵਰਗ ਦੇ ਸਿਤਾਰੇ ਠਹਿਰੇ। ਅੱਗੇ ਨਰਕ ਦੇ ਸੀ। ਸਿਤਾਰੇ ਬੱਚਿਆਂ ਨੂੰ ਕਿਹਾ ਜਾਂਦਾ ਹੈ। ਲੱਕੀ ਸਿਤਾਰੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਹਨ। ਤੁਹਾਨੂੰ ਦਾਦੇ ਦੀ ਮਲਕਿਅਤ ਮਿਲਦੀ ਹੈ। ਖਾਣ ਬੜੀ ਜ਼ਬਰਦਸ੍ਤ ਹੈ ਅਤੇ ਇਹ ਖਾਣ ਇੱਕ ਹੀ ਵਾਰ ਨਿਕਲਦੀ ਹੈ। ਉਹ ਖਾਣੀਆਂ ਤਾਂ ਬਹੁਤ ਹੈ ਨਾ। ਨਿਕਲਦੀਆਂ ਰਹਿੰਦੀਆਂ ਹਨ। ਕੋਈ ਬੈਠ ਲੱਭਣ ਤਾਂ ਬਹੁਤ ਹਨ। ਇਹ ਤਾਂ ਇੱਕ ਹੀ ਵਾਰ ਇੱਕ ਹੀ ਖਾਣ ਮਿਲਦੀ ਹੈ - ਅਵਿਨਾਸ਼ੀ ਗਿਆਨ ਰਤਨਾਂ ਦੀ। ਉਹ ਕਿਤਾਬਾਂ ਤਾਂ ਬਹੁਤ ਹਨ। ਪਰ ਉਨ੍ਹਾਂ ਨੂੰ ਰਤਨ ਨਹੀਂ ਕਹਾਂਗੇ। ਬਾਬਾ ਨੂੰ ਗਿਆਨ ਸਾਗਰ ਕਿਹਾ ਜਾਂਦਾ ਹੈ। ਅਵਿਨਾਸ਼ੀ ਗਿਆਨ ਰਤਨਾਂ ਦੀ ਨਿਰਾਕਾਰੀ ਖਾਣ ਹੈ। ਇਨ੍ਹਾਂ ਰਤਨਾਂ ਤੋਂ ਅਸੀਂ ਝੋਲੀਆਂ ਭਰਦੇ ਰਹਿੰਦੇ ਹਾਂ। ਤੁਸੀਂ ਬੱਚਿਆਂ ਨੂੰ ਖੁਸ਼ੀ ਹੋਣੀ ਚਾਹੀਦੀ। ਹਰ ਇੱਕ ਨੂੰ ਫ਼ਖ਼ੁਰ ਵੀ ਹੁੰਦਾ ਹੈ। ਦੁਕਾਨ ਤੇ ਧੰਧਾ ਜ਼ਿਆਦਾ ਹੁੰਦਾ ਹੈ ਤਾਂ ਨਾਮਾਚਾਰ ਵੀ ਹੁੰਦਾ ਹੈ। ਇੱਥੇ ਪ੍ਰਜਾ ਵੀ ਬਣਾ ਰਹੇ ਹਨ ਤਾਂ ਵਾਰਿਸ ਵੀ ਬਣਾ ਰਹੇ ਹਨ। ਇੱਥੋਂ ਦੀ ਰਤਨਾ ਦੀ ਝੋਲ਼ੀ ਭਰਕੇ ਫੇਰ ਜਾਕੇ ਦਾਨ ਦੇਣਾ ਹੈ। ਪਰਮਪਿਤਾ ਪ੍ਰਮਾਤਮਾ ਹੀ ਗਿਆਨ ਸਾਗਰ ਹੈ ਜੋ ਗਿਆਨ ਰਤਨਾ ਨਾਲ ਝੋਲ਼ੀ ਭਰਦੇ ਹਨ। ਬਾਕੀ ਉਹ ਸਮੁੰਦਰ ਨਹੀਂ ਜੋ ਵੇਖਦੇ ਹਨ ਰਤਨਾ ਦੀ ਥਾਲੀ ਭਰਕੇ ਦੇਵਤਾਵਾਂ ਨੂੰ ਦਿੰਦੇ ਹਨ। ਉਸ ਸਾਗਰ ਤੋਂ ਰਤਨ ਨਹੀਂ ਮਿਲਦੇ। ਇਹ ਗਿਆਨ ਰਤਨਾ ਦੀ ਗੱਲ ਹੈ। ਡਰਾਮਾ ਅਨੁਸਾਰ ਫੇਰ ਤੁਹਾਨੂੰ ਰਤਨਾ ਦੀ ਖਾਣੀਆਂ ਵੀ ਮਿਲਦੀਆਂ ਹਨ। ਉੱਥੇ ਢੇਰ ਹੀਰੇ - ਜਵਾਹਰਾਤ ਹੋਣਗੇ, ਜਿਸ ਨਾਲ ਫੇਰ ਭਗਤੀ ਮਾਰ੍ਗ ਵਿੱਚ ਮੰਦਿਰ ਆਦਿ ਬਣਾਉਣਗੇ। ਅਰ੍ਥਕਵੇਕ ਆਦਿ ਹੋਣ ਨਾਲ ਸਭ ਅੰਦਰ ਚਲੇ ਜਾਂਦੇ ਹਨ। ਉੱਥੇ ਮਹਿਲ ਆਦਿ ਤਾਂ ਬਹੁਤ ਬਣਦੇ ਹਨ, ਇੱਕ ਨਹੀਂ। ਇੱਥੇ ਵੀ ਰਾਜਾਵਾਂ ਦੀ ਕੰਪੀਟੀਸ਼ਨ ਹੁੰਦੀ ਹੈ ਬਹੁਤ। ਤੁਸੀਂ ਬੱਚੇ ਜਾਣਦੇ ਹੋ - ਹੂਬਹੂ ਕਲਪ ਪਹਿਲੇ ਜਿਵੇਂ ਦਾ ਮਕਾਨ ਬਣਾਇਆ ਸੀ ਉਵੇਂ ਦਾ ਫੇਰ ਬਣਾਉਣਗੇ। ਉੱਥੇ ਤਾਂ ਬਹੁਤ ਸਹਿਜ ਮਕਾਨ ਆਦਿ ਬਣਦੇ ਹੋਣਗੇ। ਸਾਈਂਸ ਬਹੁਤ ਕੰਮ ਦਿੰਦੀ ਹੈ। ਪਰ ਉੱਥੇ ਸਾਈਂਸ ਅੱਖਰ ਨਹੀਂ ਹੋਵੇਗਾ। ਸਾਈਂਸ ਨੂੰ ਹਿੰਦੀ ਵਿੱਚ ਵਿਗਿਆਨ ਕਹਿੰਦੇ ਹਨ। ਅੱਜਕਲ ਤਾਂ ਵਿਗਿਆਨ ਭਵਨ ਵੀ ਨਾਮ ਰੱਖ ਦਿੱਤਾ ਹੈ। ਵਿਗਿਆਨ ਅੱਖਰ ਗਿਆਨ ਦੇ ਨਾਲ ਵੀ ਲੱਗਦਾ ਹੈ। ਗਿਆਨ ਅਤੇ ਯੋਗ ਨੂੰ ਵਿਗਿਆਨ ਕਹਿਣਗੇ। ਗਿਆਨ ਨਾਲ ਰਤਨ ਮਿਲਦੇ ਹਨ, ਯੋਗ ਨਾਲ ਅਸੀਂ ਏਵਰਹੇਲਦੀ ਬਣਦੇ ਹਾਂ। ਇਹ ਗਿਆਨ ਅਤੇ ਯੋਗ ਦੀ ਨਾਲੇਜ਼ ਹੈ ਜਿਸ ਨਾਲ ਫੇਰ ਬੈਕੁੰਠ ਦੇ ਵੱਡੇ - ਵੱਡੇ ਭਵਨ ਬਣਨਗੇ। ਅਸੀਂ ਹੁਣ ਇਸ ਸਾਰੀ ਨਾਲੇਜ਼ ਨੂੰ ਜਾਣਦੇ ਹਾਂ। ਤੁਸੀਂ ਜਾਣਦੇ ਹੋ ਅਸੀਂ ਭਾਰਤ ਨੂੰ ਸ੍ਵਰਗ ਬਣਾ ਰਹੇ ਹਾਂ। ਤੁਹਾਡਾ ਇਸ ਦੇਹ ਨਾਲ ਕੋਈ ਮਮਤਵ ਨਹੀਂ ਹੈ। ਅਸੀਂ ਆਤਮਾ ਇਸ ਸ਼ਰੀਰ ਨੂੰ ਛੱਡ ਸ੍ਵਰਗ ਵਿੱਚ ਜਾਕੇ ਨਵਾਂ ਸ਼ਰੀਰ ਲਵਾਂਗੇ। ਉੱਥੇ ਵੀ ਸਮਝਦੇ ਹਨ ਇੱਹ ਪੁਰਾਣਾ ਸ਼ਰੀਰ ਛੱਡ ਜਾਵਾਂਗੇ ਨਵਾਂ ਲਵਾਂਗੇ। ਉੱਥੇ ਕੋਈ ਦੁੱਖ ਜਾਂ ਸ਼ੌਕ ਨਹੀਂ ਹੁੰਦਾ। ਨਵਾਂ ਸ਼ਰੀਰ ਲੈਣ ਤਾਂ ਚੰਗਾ ਹੀ ਹੈ। ਸਾਨੂੰ ਬਾਬਾ ਇਵੇਂ ਬਣਾ ਰਹੇ ਹਨ, ਜਿਵੇਂ ਕਲਪ ਪਹਿਲੇ ਵੀ ਬਣੇ ਸੀ। ਅਸੀਂ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਬਰੋਬਰ ਕਲਪ ਪਹਿਲੇ ਵੀ ਅਨੇਕ ਧਰਮ ਸੀ। ਗੀਤਾ ਵਿੱਚ ਕੋਈ ਇਹ ਨਹੀਂ ਹੈ। ਗਾਇਆ ਜਾਂਦਾ ਹੈ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਬ੍ਰਹਮਾ ਦੁਆਰਾ। ਅਨੇਕ ਧਰਮਾਂ ਦਾ ਵਿਨਾਸ਼ ਕਿਵੇਂ ਹੁੰਦਾ ਹੈ, ਸੋ ਤੁਸੀਂ ਸਮਝਾ ਸਕਦੇ ਹੋ। ਹੁਣ ਸਥਾਪਨਾ ਹੋ ਰਹੀ ਹੈ। ਬਾਬਾ ਆਏ ਹੀ ਉਦੋਂ ਸੀ ਜਦੋਂ ਦੇਵੀ - ਦੇਵਤਾ ਧਰਮ ਲੋਪ ਹੋ ਗਿਆ ਸੀ। ਫੇਰ ਪਰੰਪਰਾ ਕਿਵੇਂ ਚੱਲਿਆ ਹੋਵੇਗਾ। ਇਹ ਬਹੁਤ ਸਹਿਜ ਗੱਲਾਂ ਹਨ। ਵਿਨਾਸ਼ ਕਿਸਦਾ ਹੋਇਆ? ਅਨੇਕ ਧਰਮਾਂ ਦਾ। ਤਾਂ ਹੁਣ ਅਨੇਕ ਧਰਮ ਹਨ ਨਾ। ਇਸ ਵਕ਼ਤ ਅੰਤ ਹੈ, ਸਾਰਾ ਗਿਆਨ ਬੁੱਧੀ ਵਿੱਚ ਰਹਿਣਾ ਚਾਹੀਦਾ। ਇਵੇਂ ਤਾਂ ਨਹੀਂ, ਸ਼ਿਵਬਾਬਾ ਹੀ ਸਮਝਾਉਂਦੇ ਹਨ। ਕੀ ਇਹ ਬਾਬਾ ਕੁਝ ਨਹੀਂ ਦੱਸਦੇ। ਇਨ੍ਹਾਂ ਦਾ ਵੀ ਪਾਰ੍ਟ ਹੈ, ਸ਼੍ਰੀਮਤ ਬ੍ਰਹਮਾ ਦੀ ਵੀ ਗਾਈ ਹੋਈ ਹੈ। ਕ੍ਰਿਸ਼ਨ ਦੇ ਲਈ ਤਾਂ ਸ਼੍ਰੀਮਤ ਕਹਿੰਦੇ ਨਹੀਂ। ਉੱਥੇ ਤਾਂ ਸਭ ਸ਼੍ਰੀ ਹਨ, ਉਨ੍ਹਾਂ ਨੂੰ ਮਤ ਦੀ ਲੋੜ ਹੀ ਨਹੀਂ। ਇੱਥੇ ਬ੍ਰਹਮਾ ਦੀ ਵੀ ਮਤ ਮਿਲਦੀ ਹੈ। ਉੱਥੇ ਤਾਂ ਜਿਵੇਂ ਰਾਜਾ - ਰਾਣੀ ਉਵੇਂ ਪ੍ਰਜਾ - ਸਭ ਦੀ ਸ਼੍ਰੇਸ਼ਠ ਮਤ ਹੈ। ਜ਼ਰੂਰ ਕਿਸੇ ਨੇ ਦਿੱਤੀ ਹੋਵੇਗੀ। ਦੇਵਤਾ ਹਨ ਸ਼੍ਰੀਮਤ ਵਾਲੇ। ਸ਼੍ਰੀਮਤ ਨਾਲ ਹੀ ਸ੍ਵਰਗ ਬਣਦਾ ਹੈ, ਆਸੁਰੀ ਮਤ ਨਾਲ ਨਰਕ ਬਣਿਆ ਹੈ। ਸ਼੍ਰੀਮਤ ਹੈ ਸ਼ਿਵ ਦੀ। ਇਹ ਸਭ ਗੱਲਾਂ ਸਹਿਜ ਸਮਝਣ ਦੀਆਂ ਹਨ। ਸ਼ਿਵਬਾਬਾ ਦੀ ਇਹ ਸਭ ਦੁਕਾਨ ਹਨ। ਅਸੀਂ ਬੱਚੇ ਚਲਾਉਣ ਵਾਲੇ ਹਾਂ। ਜੋ ਚੰਗਾ ਦੁਕਾਨ ਚਲਾਉਂਦੇ ਹਨ, ਉਨ੍ਹਾਂ ਦਾ ਨਾਮ ਹੁੰਦਾ ਹੈ। ਹੂਬਹੂ ਜਿਵੇਂ ਦੁਕਾਨਦਾਰੀ ਵਿੱਚ ਹੁੰਦਾ ਹੈ। ਪਰ ਇਹ ਵਪਾਰ ਕੋਈ ਵਿਰਲਾ ਕਰੇ। ਵਪਾਰ ਤਾਂ ਸਭ ਨੂੰ ਕਰਨਾ ਹੈ। ਛੋਟੇ ਬੱਚੇ ਵੀ ਗਿਆਨ ਅਤੇ ਯੋਗ ਦਾ ਵਪਾਰ ਕਰ ਸਕਦੇ ਹਨ। ਸ਼ਾਂਤੀਧਾਮ ਅਤੇ ਸੁੱਖਧਾਮ - ਬਸ, ਬੁੱਧੀ ਵਿੱਚ ਉਨ੍ਹਾਂ ਨੂੰ ਯਾਦ ਕਰਨਾ ਹੈ। ਉਹ ਲੋਕੀ ਰਾਮ - ਰਾਮ ਕਹਿੰਦੇ ਹਨ। ਇੱਥੇ ਚੁੱਪ ਹੋਕੇ ਯਾਦ ਕਰਨਾ ਹੈ, ਬੋਲਣਾ ਕੁਝ ਨਹੀਂ ਹੈ। ਸ਼ਿਵਪੁਰੀ, ਵਿਸ਼ਨੂੰਪੁਰੀ ਬਹੁਤ ਸਹਿਜ ਗੱਲ ਹੈ। ਸਵੀਟ ਹੋਮ, ਸਵੀਟ ਰਾਜਧਾਨੀ ਯਾਦ ਹੈ। ਉਹ ਦਿੰਦੇ ਹਨ ਸਥੂਲ ਮੰਤਰ, ਇਹ ਹੈ ਸੂਖਸ਼ਮ ਮੰਤਰ। ਅਤੀ ਸੂਖਸ਼ਮ ਯਾਦ ਹੈ। ਸਿਰਫ਼ ਇਸ ਯਾਦ ਕਰਨ ਨਾਲ ਅਸੀਂ ਸ੍ਵਰਗ ਦੇ ਮਾਲਿਕ ਬਣ ਜਾਂਦੇ ਹਾਂ। ਜਪਣਾ ਕੁਝ ਵੀ ਨਹੀਂ ਹੈ ਸਿਰਫ਼ ਯਾਦ ਕਰਨਾ ਹੈ। ਆਵਾਜ਼ ਕੁਝ ਨਹੀਂ ਕਰਨਾ ਪੈਂਦਾ। ਗੁਪਤ ਬਾਬਾ ਤੋਂ ਗੁਪਤ ਵਰਸਾ ਚੁੱਪ ਰਹਿਣ ਨਾਲ, ਅੰਤਰਮੁੱਖ ਹੋਣ ਨਾਲ ਅਸੀਂ ਪਾਉਂਦੇ ਹਾਂ। ਇਸੇ ਹੀ ਯਾਦ ਵਿੱਚ ਰਹਿੰਦੇ ਸ਼ਰੀਰ ਛੁੱਟ ਜਾਵੇ ਤਾਂ ਬਹੁਤ ਚੰਗਾ ਹੈ। ਕੋਈ ਤਕਲੀਫ਼ ਨਹੀਂ, ਜਿਨ੍ਹਾਂ ਨੂੰ ਯਾਦ ਨਹੀਂ ਠਹਿਰਦੀ ਉਹ ਆਪਣਾ ਅਭਿਆਸ ਕਰੇ। ਸਭ ਨੂੰ ਕਹੋ ਬਾਬਾ ਨੇ ਕਿਹਾ ਹੈ ਮੈਨੂੰ ਯਾਦ ਕਰੋ ਤਾਂ ਅੰਤ ਮਤੀ ਸੋ ਗਤੀ। ਯਾਦ ਨਾਲ ਵਿਕਰਮ ਵਿਨਾਸ਼ ਹੋਣਗੇ ਅਤੇ ਮੈਂ ਸ੍ਵਰਗ ਵਿੱਚ ਭੇਜ਼ ਦੇਵਾਂਗਾ। ਬੁੱਧੀਯੋਗ ਸ਼ਿਵਬਾਬਾ ਨਾਲ ਲਗਾਉਣਾ ਬਹੁਤ ਸਹਿਜ ਹੈ। ਪਰਹੇਜ਼ ਵੀ ਸਾਰੀ ਇੱਥੇ ਹੀ ਕਰਨੀ ਹੈ। ਸਤੋਪ੍ਰਧਾਨ ਬਣਦੇ ਹਨ ਤਾਂ ਸਭ ਸਾਤਵਿਕ ਹੋਣਾ ਚਾਹੀਦਾ - ਚਲਨ ਸਾਤਵਿਕ, ਬੋਲਣਾ ਸਾਤਵਿਕ। ਇਹ ਹੈ ਆਪਣੇ ਨਾਲ ਗੱਲਾਂ ਕਰਨਾ। ਸਾਥੀ ਨਾਲ ਪਿਆਰ ਨਾਲ ਬੋਲਣਾ ਹੈ। ਗੀਤ ਵਿੱਚ ਵੀ ਹੈ ਨਾ - ਪਿਯੂ - ਪਿਯੂ ਬੋਲ ਸਦਾ ਅਨਮੋਲ…।

ਤੁਸੀਂ ਹੋ ਰੂਪ - ਬਸੰਤ। ਆਤਮਾ ਰੂਪ ਬਣਦੀ ਹੈ। ਗਿਆਨ ਦਾ ਸਾਗਰ ਬਾਪ ਹੈ ਤਾਂ ਜ਼ਰੂਰ ਆਕੇ ਗਿਆਨ ਹੀ ਸੁਣਾਉਣਗੇ। ਕਹਿੰਦੇ ਹਨ ਮੈਂ ਇੱਕ ਹੀ ਵਾਰ ਆਕੇ ਸ਼ਰੀਰ ਧਾਰਨ ਕਰਦਾ ਹਾਂ। ਇਹ ਘੱਟ ਜਾਦੂਗਰੀ ਨਹੀਂ ਹੈ! ਬਾਬਾ ਵੀ ਰੂਪ - ਬਸੰਤ ਹੈ। ਪਰ ਨਿਰਾਕਾਰ ਤਾਂ ਬੋਲ ਨਹੀਂ ਸਕਦਾ ਇਸਲਈ ਸ਼ਰੀਰ ਲਿਆ ਹੈ। ਪਰ ਉਹ ਪੁਨਰਜਨਮ ਵਿੱਚ ਨਹੀਂ ਆਉਂਦੇ ਹਨ। ਆਤਮਾਵਾਂ ਤਾਂ ਪੁਨਰਜਨਮ ਵਿੱਚ ਆਉਂਦੀਆਂ ਹਨ।

ਤੁਸੀਂ ਬੱਚੇ ਬਾਬਾ ਦੇ ਉਪਰ ਬਲਿਹਾਰ ਜਾਂਦੇ ਹੋ ਤਾਂ ਬਾਬਾ ਕਹਿੰਦੇ ਹਨ ਫੇਰ ਮਮਤਵ ਨਹੀਂ ਰੱਖਣਾ। ਆਪਣਾ ਕੁਝ ਨਹੀਂ ਸਮਝਣਾ। ਮੱਮਤਵ ਮਿਟਾਉਣ ਦੇ ਲਈ ਹੀ ਬਾਬਾ ਯੁਕਤੀਆਂ ਰਚਦੇ ਹਨ। ਕਦਮ - ਕਦਮ ਤੇ ਬਾਪ ਤੋਂ ਪੁੱਛਣਾ ਪੈਂਦਾ ਹੈ। ਮਾਇਆ ਇਵੇਂ ਹੈ ਜੋ ਚਮਾਟ ਮਾਰਦੀ ਹੈ। ਪੂਰੀ ਬਾਕਸਿੰਗ ਹੈ, ਬਹੁਤ ਤਾਂ ਸੱਟ ਖ਼ਾਕੇ ਫੇਰ ਖੜੇ ਹੋ ਜਾਂਦੇ ਹਨ। ਲਿੱਖਦੇ ਵੀ ਹਨ - ਬਾਬਾ, ਮਾਇਆ ਨੇ ਥੱਪੜ ਮਾਰ ਦਿੱਤਾ, ਕਾਲਾ ਮੂੰਹ ਕਰ ਦਿੱਤਾ। ਜਿਵੇਂ ਕਿ 4 ਮੰਜਿਲ ਤੋਂ ਡਿੱਗਾ। ਕ੍ਰੋਧ ਕੀਤਾ ਤਾਂ ਥਰਡ ਫ਼ਲੋਰ ਤੋਂ ਡਿੱਗਾ। ਇਹ ਬਹੁਤ ਸਮਝਣ ਦੀਆਂ ਗੱਲਾਂ ਹਨ। ਹੁਣ ਵੇਖੋ, ਬੱਚੇ ਟੇਪ ਦੇ ਲਈ ਵੀ ਮੰਗ ਕਰਦੇ ਰਹਿੰਦੇ ਹਨ। ਬਾਬਾ ਟੇਪ ਭੇਜ ਦੋ। ਅਸੀਂ ਐਕੁਰੇਟ ਮੁਰਲੀ ਸੁਣੀਏ। ਇਹ ਵੀ ਪ੍ਰਬੰਧ ਹੋ ਰਿਹਾ ਹੈ। ਬਹੁਤ ਸੁਣਨਗੇ ਤਾਂ ਬਹੁਤਿਆਂ ਦੇ ਕਪਾਟ ਖੁਲ੍ਹਣਗੇ। ਬਹੁਤਿਆਂ ਦਾ ਕਲਿਆਣ ਹੋਵੇਗਾ। ਮਨੁੱਖ ਕਾਲੇਜ ਖੋਲ੍ਹਦੇ ਹਨ ਤਾਂ ਉਨ੍ਹਾਂ ਨੂੰ ਦੂਜੇ ਜਨਮ ਵਿੱਚ ਵਿਧਿਆ ਜ਼ਿਆਦਾ ਮਿਲਦੀ ਹੈ। ਬਾਬਾ ਵੀ ਕਹਿੰਦੇ ਹਨ - ਟੇਪ ਮਸ਼ੀਨ ਖਰੀਦ ਕਰੋ ਤਾਂ ਬਹੁਤਿਆਂ ਦਾ ਕਲਿਆਣ ਹੋ ਜਾਵੇਗਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਤੋਪ੍ਰਧਾਨ ਬਣਨ ਦੇ ਲਈ ਬਹੁਤ - ਬਹੁਤ ਪਰਹੇਜ ਨਾਲ ਚੱਲਣਾ ਹੈ। ਆਪਣਾ ਖਾਣ - ਪਾਨ, ਬੋਲ - ਚਾਲ ਸਭ ਸਾਤਵਿਕ ਰੱਖਣਾ ਹੈ। ਬਾਪ ਸਮਾਨ ਰੂਪ - ਬਸੰਤ ਬਣਨਾ ਹੈ।

2. ਅਵਿਨਾਸ਼ੀ ਗਿਆਨ ਰਤਨਾ ਦੀ ਨਿਰਾਕਾਰੀ ਖਾਣ ਨਾਲ ਆਪਣੀ ਝੋਲ਼ੀ ਭਰਕੇ ਅਪਾਰ ਖੁਸ਼ੀ ਵਿੱਚ ਰਹਿਣਾ ਹੈ ਅਤੇ ਦੂਜਿਆਂ ਨੂੰ ਵੀ ਇਨ੍ਹਾਂ ਰਤਨਾ ਦਾ ਦਾਨ ਦੇਣਾ ਹੈ।

ਵਰਦਾਨ:-
ਨਸ਼ਟੋਮੋਹਾ ਬਣ ਦੁੱਖ ਅਸ਼ਾਂਤੀ ਦੇ ਨਾਮ ਨਿਸ਼ਾਨ ਨੂੰ ਸਮਾਪਤ ਕਰਨ ਵਾਲੇ ਸਮ੍ਰਿਤੀ ਸਵਰੂਪ ਭਵ

ਜੋ ਸਦਾ ਇਕ ਦੀ ਸਮ੍ਰਿਤੀ ਵਿੱਚ ਰਹਿੰਦੇ ਹਨ, ਉਹਨਾਂ ਦੀ ਸਥਿਤੀ ਇੱਕਰਸ ਹੋ ਜਾਂਦੀ ਹੈ। ਇਕਰਸ ਸਥਿਤੀ ਦਾ ਅਰਥ ਹੈ ਇੱਕ ਦ੍ਵਾਰਾ ਸਰਵ ਸੰਬੰਧ, ਸਰਵ ਪ੍ਰਾਪਤੀਆਂ ਦੇ ਰਸ ਦਾ ਅਨੁਭਵ ਕਰਨਾ। ਜੋ ਬਾਪ ਨੂੰ ਸਰਵ ਸੰਬੰਧਾਂ ਨਾਲ ਆਪਣਾ ਬਣਾਕੇ ਸਮ੍ਰਿਤੀ ਸਵਰੂਪ ਰਹਿੰਦੇ ਹਨ ਉਹ ਸਹਿਜ ਹੈ ਨਸ਼ਟੋਮੋਹਾ ਬਣ ਜਾਂਦੇ ਹਨ। ਜੋ ਨਸ਼ਟੋਮੋਹਾ ਹਨ ਉਹਨਾਂ ਨੂੰ ਕਦੀ ਕਮਾਉਣ ਵਿੱਚ, ਧਨ ਸੰਭਾਲਣ ਵਿੱਚ, ਕਿਸੇ ਦੇ ਬਿਮਾਰ ਹੋਣ ਵਿੱਚ…ਦੁੱਖ ਦੀ ਲਹਿਰ ਨਹੀਂ ਆ ਸਕਦੀ। ਨਸ਼ਟੋਮੋਹਾ ਮਤਲਬ ਦੁੱਖ ਅਸ਼ਾਂਤੀ ਦਾ ਨਾਮ ਨਿਸ਼ਾਨ ਨਾ ਹੋਵੇ। ਸਦਾ ਬੇਫ਼ਿਕਰ।

ਸਲੋਗਨ:-
ਸ਼ਮਾਸ਼ੀਲ ਉਹ ਹੈ ਜੋ ਰਹਿਮਦਿਲ ਬਣ ਸਰਵ ਨੂੰ ਦੁਆਵਾਂ ਦਿੰਦੇ ਰਹਿਣ।