03.01.25 Punjabi Morning Murli Om Shanti BapDada Madhuban
"ਮਿੱਠੇ ਬੱਚੇ :-
ਨਿਰਾਕਾਰ ਬਾਪ ਤੁਹਾਨੂੰ ਆਪਣੀ ਮੱਤ ਦੇਕੇ ਆਸਤਿਕ ਬਣਾਉਂਦੇ ਹਨ, ਆਸਤਿਕ ਬਣਨ ਨਾਲ ਹੀ ਤੁਸੀਂ ਬਾਪ
ਦਾ ਵਰਸਾ ਲੈ ਸਕਦੇ ਹੋ"
ਪ੍ਰਸ਼ਨ:-
ਬੇਹੱਦ ਦੀ
ਰਾਜਾਈ ਪ੍ਰਾਪਤ ਕਰਨ ਦੇ ਲਈ ਕਿਹੜੀਆਂ ਦੋ ਗੱਲਾਂ ਤੇ ਪੂਰਾ - ਪੂਰਾ ਅਟੈਂਸ਼ਨ ਦੇਣਾ ਚਾਹੀਦਾ?
ਉੱਤਰ:-
1- ਪੜ੍ਹਾਈ ਅਤੇ
2- ਸਰਵਿਸ। ਸਰਵਿਸ ਦੇ ਲਈ ਲਕਸ਼ਣ ਵੀ ਬਹੁਤ ਚੰਗੇ ਚਾਹੀਦੇ। ਇਹ ਪੜ੍ਹਾਈ ਬਹੁਤ ਵੰਡਰਫੁੱਲ ਹੈ ਇਸ
ਨਾਲ ਤੁਸੀਂ ਰਾਜਾਈ ਪ੍ਰਾਪਤ ਕਰਦੇ ਹੋ। ਦਵਾਪਰ ਤੋਂ ਧਨ ਦਾਨ ਕਰਨ ਨਾਲ ਰਾਜਾਈ ਮਿਲਦੀ ਹੈ ਪਰ ਹੁਣ
ਤੁਸੀਂ ਪੜ੍ਹਾਈ ਨਾਲ ਪ੍ਰਿੰਸ - ਪ੍ਰਿੰਸੇਜ਼ ਬਣਦੇ ਹੋ।
ਗੀਤ:-
ਸਾਡੇ ਤੀਰਥ
ਨਿਆਰੇ...
ਓਮ ਸ਼ਾਂਤੀ
ਮਿੱਠ - ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਦੀ ਇੱਕ ਲਾਇਨ ਸੁਣੀ। ਤੁਹਾਡੇ ਤੀਰ੍ਥ ਹਨ - ਘਰ ਵਿੱਚ
ਬੈਠ ਚੁਪਕੇ ਨਾਲ ਮੁਕਤੀਧਾਮ ਪਹੁੰਚਣਾ। ਦੁਨੀਆਂ ਦੇ ਤੀਰਥ ਤੇ ਕਾਮਨ ਹਨ, ਤੁਹਾਡੇ ਹਨ ਨਿਆਰੇ।
ਮਨੁੱਖਾਂ ਦਾ ਬੁੱਧੀਯੋਗ ਤਾਂ ਸਾਧੂ - ਸੰਤਾਂ ਆਦਿ ਵੱਲ ਬਹੁਤ ਹੀ ਭਟਕਦਾ ਰਹਿੰਦਾ ਹੈ। ਤੁਸੀਂ
ਬੱਚਿਆਂ ਨੂੰ ਤਾਂ ਸਿਰਫ਼ ਬਾਪ ਨੂੰ ਹੀ ਯਾਦ ਕਰਨ ਦਾ ਡਾਇਰੈਕਸ਼ਨ ਮਿਲਦਾ ਹੈ। ਉਹ ਹੈ ਨਿਰਾਕਾਰ ਬਾਪ।
ਇਵੇਂ ਨਹੀਂ ਕਿ ਨਿਰਾਕਾਰ ਨੂੰ ਮੰਨਣ ਵਾਲੇ ਨਿਰਾਕਾਰੀ ਮੱਤ ਦੇ ਠਹਿਰੇ। ਦੁਨੀਆਂ ਵਿੱਚ ਮਤ -
ਮਤਾਂਤਰ ਤਾਂ ਬਹੁਤ ਹੈ ਨਾ। ਇਹ ਇੱਕ ਨਿਰਾਕਾਰੀ ਮਤ ਨਿਰਾਕਾਰ ਬਾਪ ਦਿੰਦੇ ਹਨ, ਜਿਸ ਨਾਲ ਮਨੁੱਖ
ਉੱਚ - ਤੇ ਉੱਚ ਪਦ ਜੀਵਨਮੁਕਤੀ ਜਾਂ ਮੁਕਤੀ ਪਾਉਂਦੇ ਹਨ। ਇਨ੍ਹਾਂ ਗੱਲਾਂ ਨੂੰ ਜਾਣਦੇ ਕੁਝ ਨਹੀਂ
ਹਨ। ਸਿਰਫ਼ ਇਵੇਂ ਹੀ ਕਹਿ ਦਿੰਦੇ ਨਿਰਾਕਾਰ ਨੂੰ ਮੰਨਣ ਵਾਲੇ ਹਾਂ। ਅਨੇਕਾਨੇਕ ਮਤਾਂ ਹਨ। ਸਤਿਯੁਗ
ਵਿੱਚ ਤਾਂ ਹੁੰਦੀ ਹੈ ਇੱਕ ਮਤ। ਕਲਯੁੱਗ ਵਿੱਚ ਹਨ ਅਨੇਕ ਮਤ। ਅਨੇਕ ਧਰਮ ਹਨ, ਲੱਖਾਂ - ਕਰੋੜਾਂ ਮਤਾਂ
ਹੋਣਗੀਆਂ। ਘਰ - ਘਰ ਵਿੱਚ ਹਰ ਇੱਕ ਦੀ ਆਪਣੀ ਮਤ। ਇੱਥੇ ਤੁਸੀਂ ਬੱਚਿਆਂ ਨੂੰ ਇੱਕ ਹੀ ਬਾਪ ਉੱਚ ਤੇ
ਉੱਚ ਮਤ ਦਿੰਦੇ ਹਨ, ਉੱਚ ਤੇ ਉੱਚ ਬਨਾਉਣ ਲਈ। ਤੁਹਾਡੇ ਚਿੱਤਰ ਵੇਖਕੇ ਬਹੁਤ ਲੋਕੀ ਕਹਿੰਦੇ ਹਨ ਕਿ
ਇਹ ਕੀ ਬਣਾਇਆ ਹੈ? ਮੁੱਖ ਗੱਲ ਕੀ ਹੈ? ਬੋਲੋ, ਇਹ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦਾ
ਗਿਆਨ ਹੈ, ਜਿਸ ਗਿਆਨ ਨਾਲ ਅਸੀਂ ਆਸਤਿਕ ਬਣਦੇ ਹਾਂ। ਆਸਤਿਕ ਬਣਨ ਨਾਲ ਬਾਪ ਤੋਂ ਵਰਸਾ ਮਿਲਦਾ ਹੈ।
ਨਾਸਤਿਕ ਬਣਨ ਨਾਲ ਵਰਸਾ ਗਵਾਇਆ ਹੈ। ਹੁਣ ਤੁਸੀਂ ਬੱਚਿਆਂ ਦਾ ਧੰਧਾ ਹੀ ਇਹ ਹੈ - ਨਾਸਤਿਕ ਨੂੰ
ਆਸਤਿਕ ਬਣਾਉਣਾ। ਇਹ ਪਰਿਚੈ ਤੁਹਾਨੂੰ ਮਿਲਿਆ ਹੈ ਬਾਪ ਤੋਂ। ਤ੍ਰਿਮੂਰਤੀ ਦਾ ਚਿੱਤਰ ਤਾਂ ਬੜਾ
ਕਲੀਅਰ ਹੈ। ਬ੍ਰਹਮਾ ਦੁਆਰਾ ਬ੍ਰਾਹਮਣ ਤਾਂ ਜ਼ਰੂਰ ਚਾਹੀਦੇ ਹਨ ਨਾ। ਬ੍ਰਾਹਮਣਾਂ ਨਾਲ ਹੀ ਯੱਗ ਚੱਲਦਾ
ਹੈ। ਇਹ ਬੜਾ ਭਾਰੀ ਯੱਗ ਹੈ। ਪਹਿਲੇ - ਪਹਿਲੇ ਤਾਂ ਇਹ ਸਮਝਾਉਣਾ ਹੁੰਦਾ ਹੈ ਕਿ ਉੱਚ ਤੇ ਉੱਚ ਬਾਪ
ਹੈ। ਸਭ ਆਤਮਾਵਾਂ ਭਰਾ - ਭਰਾ ਠਹਿਰੀਆਂ। ਸਭ ਇੱਕ ਬਾਪ ਨੂੰ ਯਾਦ ਕਰਦੇ ਹਨ। ਉਨ੍ਹਾਂ ਨੂੰ ਬਾਪ
ਕਹਿੰਦੇ ਹਨ, ਵਰਸਾ ਵੀ ਰਚਤਾ ਬਾਪ ਤੋਂ ਹੀ ਮਿਲਦਾ ਹੈ। ਰਚਨਾ ਤੋਂ ਮਿਲ ਨਾ ਸਕੇ ਇਸਲਈ ਈਸ਼ਵਰ ਨੂੰ
ਸਭ ਯਾਦ ਕਰਦੇ ਹਨ। ਹੁਣ ਬਾਪ ਹੈ ਹੀ ਸ੍ਵਰਗ ਦਾ ਰਚਿਅਤਾ ਅਤੇ ਭਾਰਤ ਵਿੱਚ ਹੀ ਆਉਂਦੇ ਹਨ, ਆਕੇ ਇਹ
ਕੰਮ ਕਰਦੇ ਹਨ। ਤ੍ਰਿਮੂਰਤੀ ਦਾ ਚਿੱਤਰ ਤਾਂ ਬੜੀ ਚੰਗੀ ਚੀਜ਼ ਹੈ। ਇਹ ਬਾਬਾ, ਇਹ ਦਾਦਾ। ਬ੍ਰਹਮਾ
ਦੁਆਰਾ ਬਾਬਾ ਸੂਰਜਵੰਸ਼ੀ ਘਰਾਣੇ ਦੀ ਸਥਾਪਨਾ ਕਰ ਰਹੇ ਹਨ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ
ਵਿਕਰਮ ਵਿਨਾਸ਼ ਹੋਣ। ਏਮ ਆਬਜੈਕਟ ਪੂਰੀ ਹੈ ਇਸ ਲਈ ਬਾਬਾ ਮੈਡਲਸ ਵੀ ਬਣਾਉਂਦੇ ਹਨ। ਬੋਲੋ, ਸ਼ਾਰਟ
ਵਿੱਚ ਦੋ ਅੱਖਰ ਵਿੱਚ ਤੁਹਾਨੂੰ ਸਮਝਾਉਂਦੇ ਹਾਂ। ਬਾਪ ਤੋਂ ਸੈਕਿੰਡ ਵਿੱਚ ਵਰਸਾ ਮਿਲਣਾ ਚਾਹੀਦਾ
ਨਾ। ਬਾਪ ਹੈ ਹੀ ਸ੍ਵਰਗ ਦਾ ਰਚਿਅਤਾ। ਇਹ ਮੈਡਲਸ ਤਾਂ ਬਹੁਤ ਚੰਗੀ ਚੀਜ਼ ਹੈ। ਪਰ ਬਹੁਤ ਦੇਹ -
ਅਭਿਮਾਨੀ ਬੱਚੇ ਸਮਝਦੇ ਨਹੀਂ ਹਨ। ਇਨ੍ਹਾਂ ਵਿੱਚ ਸਾਰਾ ਗਿਆਨ ਹੈ - ਇੱਕ ਸੈਕਿੰਡ ਦਾ। ਬਾਬਾ ਭਾਰਤ
ਨੂੰ ਹੀ ਆਕੇ ਸ੍ਵਰਗ ਬਣਾਉਂਦੇ ਹਨ। ਨਵੀਂ ਦੁਨੀਆਂ ਬਾਪ ਹੀ ਸਥਾਪਨ ਕਰਦੇ ਹਨ। ਇਹ ਪੁਰਸ਼ੋਤਮ
ਸੰਗਮਯੁਗ ਵੀ ਗਾਇਆ ਹੋਇਆ ਹੈ। ਇਹ ਸਾਰਾ ਗਿਆਨ ਬੁੱਧੀ ਵਿੱਚ ਟਪਕਨਾ ਚਾਹੀਦਾ। ਕਿਸੇ ਦਾ ਯੋਗ ਹੈ
ਤਾਂ ਗਿਆਨ ਨਹੀਂ, ਧਾਰਨਾ ਨਹੀਂ ਹੁੰਦੀ। ਸਰਵਿਸ ਕਰਨ ਵਾਲੇ ਬੱਚਿਆਂ ਨੂੰ ਗਿਆਨ ਦੀ ਧਾਰਨਾ ਚੰਗੀ ਹੋ
ਸਕਦੀ ਹੈ। ਬਾਪ ਆਕੇ ਮਨੁੱਖ ਤੋਂ ਦੇਵਤਾ ਬਣਾਉਣ ਦੀ ਸੇਵਾ ਕਰਨ ਅਤੇ ਬੱਚੇ ਕੋਈ ਸੇਵਾ ਨਾ ਕਰਨ ਤਾਂ
ਉਹ ਕਿਸ ਕੰਮ ਦੇ? ਉਹ ਦਿਲ ਤੇ ਚੜ੍ਹ ਕਿਵੇਂ ਸਕਦੇ? ਬਾਪ ਕਹਿੰਦੇ ਹਨ - ਡਰਾਮਾ ਵਿੱਚ ਮੇਰਾ ਪਾਰ੍ਟ
ਹੀ ਹੈ ਰਾਵਣ ਰਾਜ ਤੋਂ ਸਭਨੂੰ ਛਡਾਉਣਾ। ਰਾਮ ਰਾਜ ਅਤੇ ਰਾਵਣ ਰਾਜ ਭਾਰਤ ਵਿੱਚ ਹੀ ਗਾਇਆ ਹੋਇਆ ਹੈ।
ਹੁਣ ਰਾਮ ਕੌਣ ਹੈ? ਇਹ ਵੀ ਜਾਣਦੇ ਨਹੀਂ। ਗਾਉਂਦੇ ਵੀ ਹਨ - ਪਤਿਤ - ਪਾਵਨ, ਭਗਤਾਂ ਦਾ ਭਗਵਾਨ ਇੱਕ।
ਤਾਂ ਪਹਿਲੇ - ਪਹਿਲੇ ਜਦੋ ਕੋਈ ਅੰਦਰ ਆਵੇ ਤਾਂ ਬਾਪ ਦਾ ਪਰਿਚੈ ਦਵੋ। ਆਦਮੀ - ਆਦਮੀ ਵੇਖਕੇ
ਸਮਝਾਉਣਾ ਚਾਹੀਦਾ। ਬੇਹੱਦ ਦਾ ਬਾਪ ਆਉਂਦੇ ਹੀ ਹਨ ਬੇਹੱਦ ਦੇ ਸੁੱਖ ਦਾ ਵਰਸਾ ਦੇਣ। ਉਨ੍ਹਾਂ ਨੂੰ
ਆਪਣਾ ਸ਼ਰੀਰ ਤਾਂ ਹੈ ਨਹੀਂ ਤਾਂ ਵਰਸਾ ਕਿਵੇਂ ਦਿੰਦੇ ਹਨ? ਖ਼ੁਦ ਕਹਿੰਦੇ ਹਨ ਕਿ ਮੈਂ ਇਸ ਬ੍ਰਹਮਾ ਤਨ
ਨਾਲ ਪੜ੍ਹਾਕੇ, ਰਾਜਯੋਗ ਸਿਖਾਕੇ ਇਹ ਪਦ ਪ੍ਰਾਪਤ ਕਰਾਉਂਦਾ ਹਾਂ। ਇਸ ਮੈਡਲ ਵਿੱਚ ਸੈਕਿੰਡ ਦੀ
ਸਮਝਾਉਣੀ ਹੈ। ਕਿੰਨਾ ਛੋਟਾ ਮੈਡਲ ਹੈ ਪਰ ਸਮਝਾਉਣ ਵਾਲੇ ਬੜੇ ਦੇਹੀ - ਅਭਿਮਾਨੀ ਚਾਹੀਦੇ। ਉਹ ਬਹੁਤ
ਘੱਟ ਹਨ। ਇਹ ਮਿਹਨਤ ਕਿਸੇ ਤੋਂ ਪਹੁੰਚਦੀ ਨਹੀਂ ਹੈ ਇਸਲਈ ਬਾਬਾ ਕਹਿੰਦੇ ਹਨ ਚਾਰਟ ਰੱਖਕੇ ਵੇਖੋ -
ਸਾਰੇ ਦਿਨ ਵਿੱਚ ਅਸੀਂ ਕਿੰਨਾ ਟਾਇਮ ਯਾਦ ਵਿੱਚ ਰਹਿੰਦੇ ਹਾਂ? ਸਾਰਾ ਦਿਨ ਆਫ਼ਿਸ ਵਿੱਚ ਕੰਮ ਕਰਦੇ
ਯਾਦ ਵਿੱਚ ਰਹਿਣਾ ਹੈ। ਕਰਮ ਤਾਂ ਕਰਨਾ ਹੀ ਹੈ। ਇੱਥੇ ਯੋਗ ਵਿੱਚ ਬਿਠਾਕੇ ਕਹਿੰਦੇ ਹਨ ਬਾਪ ਨੂੰ
ਯਾਦ ਕਰੋ। ਉਸ ਵਕਤ ਕਰਮ ਤਾਂ ਕਰਦੇ ਨਹੀਂ ਹੋ। ਤੁਹਾਨੂੰ ਤਾਂ ਕਰਮ ਕਰਦੇ ਯਾਦ ਕਰਨਾ ਹੈ। ਨਹੀਂ ਤਾਂ
ਬੈਠਣ ਦੀ ਆਦਤ ਪੈ ਜਾਂਦੀ ਹੈ। ਕਰਮ ਕਰਦੇ ਯਾਦ ਵਿੱਚ ਰਹਿਣਗੇ ਉਦੋਂ ਕਰਮਯੋਗੀ ਸਿੱਧ ਹੋਣਗੇ। ਪਾਰ੍ਟ
ਤਾਂ ਜ਼ਰੂਰ ਵਜਾਉਣਾ ਹੈ, ਇਸ ਵਿੱਚ ਵੀ ਮਾਇਆ ਵਿਘਨ ਪਾਉਂਦੀ ਹੈ। ਸੱਚਾਈ ਨਾਲ ਚਾਰਟ ਵੀ ਕੋਈ ਲਿੱਖਦੇ
ਨਹੀਂ ਹਨ। ਕੋਈ - ਕੋਈ ਲਿੱਖਦੇ ਹਨ, ਅੱਧਾ ਘੰਟਾ, ਪੌਣਾ ਘੰਟਾ ਯਾਦ ਵਿੱਚ ਰਹੇ। ਸੋ ਵੀ ਸਵੇਰੇ ਹੀ
ਯਾਦ ਵਿੱਚ ਬੈਠਦੇ ਹੋਣਗੇ। ਭਗਤੀ ਮਾਰ੍ਗ ਵਿੱਚ ਵੀ ਸਵੇਰੇ ਉਠਕੇ ਰਾਮ ਦੀ ਮਾਲਾ ਬੈਠ ਜਪਦੇ ਹਨ। ਇਵੇਂ
ਵੀ ਨਹੀਂ, ਉਸ ਵਕਤ ਇੱਕ ਹੀ ਧੁੰਨ ਵਿੱਚ ਰਹਿੰਦੇ ਹਨ। ਨਹੀਂ, ਹੋਰ ਵੀ ਬਹੁਤ ਸੰਕਲਪ ਆਉਂਦੇ ਰਹਿਣਗੇ।
ਤੇਜ਼ ਭਗਤਾਂ ਦੀ ਬੁੱਧੀ ਕੁਝ ਠਹਿਰਦੀ ਹੈ। ਇਹ ਤਾਂ ਹੈ ਅਜਪਾਜਾਪ। ਨਵੀਂ ਗੱਲ ਹੈ ਨਾ। ਗੀਤਾ ਵਿੱਚ
ਵੀ ਮਨਮਨਾਭਵ ਅੱਖਰ ਹੈ। ਪਰ ਕ੍ਰਿਸ਼ਨ ਦਾ ਨਾਮ ਦੇਣ ਨਾਲ ਕ੍ਰਿਸ਼ਨ ਨੂੰ ਯਾਦ ਕਰ ਲੈਂਦੇ ਹਨ, ਕੁਝ ਵੀ
ਸਮਝਦੇ ਨਹੀਂ। ਮੈਡਲ ਕੋਲ ਜ਼ਰੂਰ ਹੋਵੇ। ਬੋਲੋ, ਬਾਪ ਬ੍ਰਹਮਾ ਤਨ ਵਿੱਚ ਬੈਠ ਸਮਝਾਉਂਦੇ ਹਨ, ਅਸੀਂ
ਉਸ ਬਾਪ ਨਾਲ ਪ੍ਰੀਤ ਰੱਖਦੇ ਹਾਂ। ਮਨੁੱਖਾਂ ਨੂੰ ਤਾਂ ਨਾ ਆਤਮਾ ਦਾ, ਨਾ ਪਰਮਾਤਮਾ ਦਾ ਗਿਆਨ ਹੈ।
ਸਿਵਾਏ ਬਾਪ ਦੇ ਇਹ ਗਿਆਨ ਕੋਈ ਦੇ ਨਾ ਸਕੇ। ਇਹ ਤ੍ਰਿਮੂਰਤੀ ਸ਼ਿਵ ਸਭਤੋਂ ਮੁੱਖ ਹੈ। ਬਾਪ ਅਤੇ ਵਰਸਾ।
ਇਸ ਚੱਕਰ ਨੂੰ ਸਮਝਣਾ ਤਾਂ ਬਹੁਤ ਸਹਿਜ ਹੈ। ਪ੍ਰਦਰਸ਼ਨੀ ਨਾਲ ਪ੍ਰਜਾ ਤਾਂ ਲੱਖਾਂ ਬਣਦੀ ਹੈ ਨਾ। ਰਾਜੇ
ਘੱਟ ਹੁੰਦੇ ਹਨ, ਉਨ੍ਹਾਂ ਦੀ ਪ੍ਰਜਾ ਤਾਂ ਕਰੋੜਾਂ ਦੇ ਅੰਦਾਜ਼ ਵਿੱਚ ਹੁੰਦੀ ਹੈ। ਪ੍ਰਜਾ ਢੇਰ ਬਣਦੀ
ਹੈ, ਬਾਕੀ ਰਾਜਾ ਬਣਾਉਣ ਲਈ ਪੁਰਸ਼ਾਰਥ ਕਰਨਾ ਹੈ। ਜੋ ਜ਼ਿਆਦਾ ਸਰਵਿਸ ਕਰਦੇ ਹਨ ਉਹ ਜ਼ਰੂਰ ਉੱਚ ਪਦ
ਪਾਉਣਗੇ। ਕਈ ਬੱਚਿਆਂ ਨੂੰ ਸਰਵਿਸ ਦਾ ਬਹੁਤ ਸ਼ੋਂਕ ਹੈ। ਕਹਿੰਦੇ ਹਨ ਨੌਕਰੀ ਛੱਡ ਦਈਏ, ਖਾਣ ਲਈ ਤਾਂ
ਹੈ ਹੀ। ਬਾਬਾ ਦਾ ਬਣ ਗਏ ਤਾਂ ਸ਼ਿਵਬਾਬਾ ਦੀ ਹੀ ਪਰਵਰਿਸ਼ ਲੈਣਗੇ। ਪਰ ਬਾਬਾ ਕਹਿੰਦੇ ਹਨ - ਮੈਂ
ਵਾਨਪ੍ਰਸਥ ਵਿੱਚ ਪ੍ਰਵੇਸ਼ ਕੀਤਾ ਹੈ ਨਾ। ਮਾਤਾਵਾਂ ਵੀ ਜਵਾਨ ਹਨ ਤਾਂ ਘਰ ਵਿੱਚ ਰਹਿੰਦੇ ਦੋਨੋ
ਸਰਵਿਸ ਕਰਨੀ ਹੈ। ਬਾਬਾ ਹਰ ਇੱਕ ਦੀ ਸਰਕਮਸਟਾਂਸ਼ ਨੂੰ ਵੇਖ ਰਾਏ ਦਿੰਦੇ ਹਨ। ਵਿਆਹ ਆਦਿ ਦੇ ਲਈ
ਜੇਕਰ ਅਲਾਓ ਨਾ ਕਰਨ ਤਾਂ ਹੰਗਾਮਾ ਹੋ ਜਾਵੇ ਇਸਲਈ ਹਰ ਇੱਕ ਦਾ ਹਿਸਾਬ - ਕਿਤਾਬ ਵੇਖ ਰਾਏ ਦਿੰਦੇ
ਹਨ। ਕੁਮਾਰ ਹੈ ਤਾਂ ਕਹਿਣਗੇ ਤੁਸੀਂ ਸਰਵਿਸ ਕਰ ਸਕਦੇ ਹੋ। ਸਰਵਿਸ ਕਰ ਬੇਹੱਦ ਦੇ ਬਾਪ ਤੋਂ ਵਰਸਾ
ਲਵੋ। ਉਸ ਬਾਪ ਤੋਂ ਤੁਹਾਨੂੰ ਕੀ ਮਿਲੇਗਾ? ਧੂਲਛਾਈ। ਉਹ ਤਾਂ ਸਭ ਮਿੱਟੀ ਵਿੱਚ ਮਿਲ ਜਾਣਾ ਹੈ। ਦਿਨ
- ਪ੍ਰਤੀਦਿਨ ਟਾਇਮ ਘੱਟ ਹੁੰਦਾ ਜਾਂਦਾ ਹੈ। ਕਈ ਸਮਝਦੇ ਹਨ ਸਾਡੀ ਮਿਲਕੀਅਤ ਦੇ ਬੱਚੇ ਵਾਰਿਸ ਬਣਨਗੇ।
ਪਰੰਤੂ ਬਾਪ ਕਹਿੰਦੇ ਹਨ ਕੁਝ ਵੀ ਮਿਲਣ ਵਾਲਾ ਨਹੀਂ ਹੈ। ਸਾਰੀ ਮਲਕੀਅਤ ਖ਼ਾਕ ਵਿੱਚ ਮਿਲ ਜਾਵੇਗੀ।
ਉਹ ਸਮਝਦੇ ਹਨ ਪਿਛਾੜੀ ਵਾਲੇ ਖਾਣਗੇ। ਧਨਵਾਨ ਦਾ ਧਨ ਖ਼ਤਮ ਹੋਣ ਵਿੱਚ ਕੋਈ ਦੇਰੀ ਨਹੀਂ ਲੱਗਦੀ ਹੈ।
ਮੌਤ ਤਾਂ ਸਾਹਮਣੇ ਖੜਾ ਹੀ ਹੈ। ਕੋਈ ਵੀ ਵਰਸਾ ਲੈ ਨਹੀਂ ਸਕਣਗੇ। ਬਹੁਤ ਥੋੜ੍ਹੇ ਹਨ ਜੋ ਪੂਰੀ ਤਰ੍ਹਾਂ
ਸਮਝਾ ਸਕਦੇ ਹਨ। ਜ਼ਿਆਦਾ ਸਰਵਿਸ ਕਰਨ ਵਾਲੇ ਹੀ ਉੱਚ ਪਦ ਪਾਉਣਗੇ। ਤਾਂ ਉਨ੍ਹਾਂ ਦਾ ਰਿਗਾਰ੍ਡ ਵੀ
ਰੱਖਣਾ ਚਾਹੀਦਾ, ਇਨ੍ਹਾਂ ਤੋਂ ਸਿੱਖਣਾ ਹੈ। 21 ਜਨਮ ਦੇ ਲਈ ਰਿਗਾਰ੍ਡ ਰੱਖਣਾ ਪਵੇ। ਆਟੋਮੇਟਿਕਲੀ
ਜ਼ਰੂਰ ਉਹ ਉੱਚ ਪਦ ਪਾਉਣਗੇ, ਤਾਂ ਰਿਗਾਰ੍ਡ ਤਾਂ ਜਿੱਥੇ - ਕਿੱਥੇ ਰਹਿਣਾ ਹੀ ਹੈ। ਖ਼ੁਦ ਵੀ ਸਮਝ ਸਕਦੇ
ਹਨ, ਜੋ ਮਿਲਿਆ ਸੋ ਚੰਗਾ, ਇਸ ਵਿੱਚ ਖੁਸ਼ ਹੁੰਦੇ ਹਨ।
ਬੇਹੱਦ ਦੀ ਰਾਜਾਈ ਦੇ ਲਈ
ਪੜ੍ਹਾਈ ਅਤੇ ਸਰਵਿਸ ਤੇ ਪੂਰਾ ਅਟੈਂਸ਼ਨ ਚਾਹੀਦਾ। ਇਹ ਹੈ ਬੇਹੱਦ ਦੀ ਪੜ੍ਹਾਈ। ਇਹ ਰਾਜਧਾਨੀ ਸਥਾਪਨ
ਹੋ ਰਹੀ ਹੈ ਨਾ। ਇਸ ਪੜ੍ਹਾਈ ਨਾਲ ਇੱਥੇ ਤੁਸੀਂ ਪੜ੍ਹਕੇ ਪ੍ਰਿੰਸ ਬਣਦੇ ਹੋ। ਕੋਈ ਵੀ ਮਨੁੱਖ ਧਨ
ਦਾਨ ਕਰਦੇ ਹਨ ਤਾਂ ਰਾਜਾ ਦੇ ਕੋਲ ਜਾਂ ਸਾਹੂਕਾਰ ਦੇ ਕੋਲ ਜਨਮ ਲੈਂਦੇ ਹਨ। ਪਰ ਉਹ ਹੈ ਅਲਪਕਾਲ ਦਾ
ਸੁੱਖ। ਤਾਂ ਇਸ ਪੜ੍ਹਾਈ ਤੇ ਬਹੁਤ ਅਟੈਂਸ਼ਨ ਦੇਣਾ ਚਾਹੀਦਾ। ਸਰਵਿਸ ਦਾ ਓਨਾ (ਫ਼ਿਕਰ) ਰਹਿਣਾ ਚਾਹੀਦਾ।
ਅਸੀਂ ਆਪਣੇ ਪਿੰਡ ਵਿੱਚ ਜਾਕੇ ਸਰਵਿਸ ਕਰੀਏ। ਬਹੁਤਿਆਂ ਦਾ ਕਲਿਆਣ ਹੋ ਜਾਵੇਗਾ। ਬਾਬਾ ਜਾਣਦੇ ਹਨ -
ਸਰਵਿਸ ਦਾ ਸ਼ੌਂਕ ਅਜੁਨ ਕੋਈ ਵਿੱਚ ਹੈ ਨਹੀਂ। ਲਕਸ਼ਣ ਵੀ ਤਾਂ ਚੰਗੇ ਚਾਹੀਦੇ ਨਾ। ਇਵੇਂ ਨਹੀਂ ਕਿ
ਡਿਸਸਰਵਿਸ ਕਰ ਹੋਰ ਹੀ ਯੱਗ ਦਾ ਵੀ ਨਾਮ ਬਦਨਾਮ ਕਰਨ ਅਤੇ ਆਪਣਾ ਹੀ ਨੁਕਸਾਨ ਕਰ ਦੇਣ। ਬਾਬਾ ਤਾਂ
ਹਰ ਗੱਲ ਦੇ ਲਈ ਚੰਗੀ ਤਰ੍ਹਾਂ ਸਮਝਾਉਂਦੇ ਹਨ। ਮੈਡਲਸ ਆਦਿ ਦੇ ਲਈ ਕਿੰਨਾ ਓਨਾ ਰਹਿੰਦਾ ਹੈ। ਫੇਰ
ਸਮਝਿਆ ਜਾਂਦਾ ਹੈ - ਡਰਾਮਾ ਅਨੁਸਾਰ ਦੇਰੀ ਪੈਂਦੀ ਹੈ। ਇਹ ਲਕਸ਼ਮੀ - ਨਾਰਾਇਣ ਦਾ ਟ੍ਰਾਂਸਲਾਇਟ
ਚਿੱਤਰ ਵੀ ਫ਼ਸਟਕਲਾਸ ਹੈ। ਪਰ ਬੱਚਿਆਂ ਤੇ ਅੱਜ ਬ੍ਰਹਿਸਪਤੀ ਦੀ ਦਸ਼ਾ ਤਾਂ ਕਲ ਫੇਰ ਰਾਹੂ ਦੀ ਦਸ਼ਾ
ਬੈਠ ਜਾਂਦੀ ਹੈ। ਡਰਾਮਾ ਵਿੱਚ ਸਾਕਸ਼ੀ ਹੋ ਪਾਰ੍ਟ ਵੇਖਣਾ ਹੁੰਦਾ ਹੈ। ਉੱਚ ਪਦ ਪਾਉਣ ਵਾਲੇ ਬਹੁਤ
ਘੱਟ ਹੁੰਦੇ ਹਨ। ਹੋ ਸਕਦਾ ਹੈ ਗ੍ਰਹਿਚਾਰੀ ਉਤਰਦੀ ਹੈ ਤਾਂ ਫ਼ੇਰ ਜੰਪ ਕਰ ਲੈਂਦੇ ਹਨ। ਪੁਰਸ਼ਾਰਥ ਕਰ
ਆਪਣਾ ਜੀਵਨ ਬਣਾਉਨਾ ਚਾਹੀਦਾ, ਨਹੀਂ ਤਾਂ ਕਲਪ - ਕਲਪਾਂਤ੍ਰ ਦੇ ਲਈ ਸਤਿਆਨਾਸ਼ ਹੋ ਜਾਵੇਗਾ। ਸਮਝਣਗੇ
ਕਲਪ ਪਹਿਲੇ ਮੁਆਫਿਕ ਗ੍ਰਹਿਚਾਰੀ ਆਈ ਹੈ। ਸ਼੍ਰੀਮਤ ਤੇ ਨਹੀਂ ਚੱਲਣਗੇ ਤਾਂ ਪਦ ਵੀ ਨਹੀਂ ਮਿਲੇਗਾ।
ਉੱਚ ਤੇ ਉੱਚ ਹੈ ਭਗਵਾਨ ਦੀ ਸ਼੍ਰੀਮਤ। ਇਨ੍ਹਾਂ ਲਕਸ਼ਮੀ - ਨਾਰਾਇਣ ਦੇ ਚਿੱਤਰ ਨੂੰ ਤੁਹਾਡੇ ਸਿਵਾਏ
ਕੋਈ ਸਮਝ ਨਾ ਸਕੇ। ਕਹਿਣਗੇ ਚਿੱਤਰ ਤਾਂ ਬਹੁਤ ਚੰਗਾ ਬਣਾਇਆ ਹੈ, ਬਸ ਤੁਹਾਨੂੰ ਇਹ ਚਿੱਤਰ ਵੇਖਣ
ਨਾਲ ਮੂਲਵਤਨ, ਸੂਖਸ਼ਮਵਤਨ, ਸਥੂਲਵਤਨ ਸਾਰਾ ਸ੍ਰਿਸ਼ਟੀ ਦਾ ਚੱਕਰ ਬੁੱਧੀ ਵਿੱਚ ਆ ਜਾਵੇਗਾ। ਤੁਸੀਂ
ਨਾਲੇਜ਼ਫੁੱਲ ਬਣਦੇ ਹੋ - ਨੰਬਰਵਾਰ ਪੁਰਸ਼ਾਰਥ ਅਨੁਸਾਰ। ਬਾਬਾ ਨੂੰ ਤਾਂ ਇਹ ਚਿੱਤਰ ਵੇਖ ਬਹੁਤ ਖੁਸ਼ੀ
ਹੁੰਦੀ ਹੈ। ਸਟੂਡੈਂਟ ਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਨਾ - ਅਸੀਂ ਪੜ੍ਹਕੇ ਇਹ ਬਣਦੇ ਹਾਂ। ਪੜ੍ਹਾਈ
ਨਾਲ ਹੀ ਉੱਚ ਪਦ ਮਿਲਦਾ ਹੈ। ਇਵੇਂ ਨਹੀਂ ਕਿ ਜੋ ਭਾਗਿਆ ਵਿੱਚ ਹੋਵੇਗਾ। ਪੁਰਸ਼ਾਰਥ ਨਾਲ ਹੀ ਪਰਲਬੱਧ
ਮਿਲਦੀ ਹੈ। ਪੁਰਸ਼ਾਰਥ ਕਰਾਉਣ ਵਾਲਾ ਬਾਪ ਮਿਲਿਆ ਹੈ, ਉਨ੍ਹਾਂ ਦੀ ਸ਼੍ਰੀਮਤ ਤੇ ਨਹੀਂ ਚੱਲਣਗੇ ਤਾਂ
ਬੁਰੀ ਗਤੀ ਹੋਵੇਗੀ। ਪਹਿਲੇ - ਪਹਿਲੇ ਤਾਂ ਕੋਈ ਨੂੰ ਵੀ ਇਸ ਮੈਡਲਸ ਤੇ ਹੀ ਸਮਝਾਓ ਫੇਰ ਜੋ ਲਾਇਕ
ਹੋਣਗੇ ਉਹ ਝੱਟ ਕਹਿਣਗੇ - ਸਾਨੂੰ ਇਹ ਮਿਲ ਸਕਦੇ ਹਨ? ਹਾਂ, ਕਿਉਂ ਨਹੀਂ। ਇਸ ਧਰਮ ਦਾ ਜੋ ਹੋਵੇਗਾ
ਉਸਨੂੰ ਤੀਰ ਲੱਗ ਜਾਵੇਗਾ। ਉਸਦਾ ਕਲਿਆਣ ਹੋ ਸਕਦਾ ਹੈ। ਬਾਪ ਤਾਂ ਸੈਕਿੰਡ ਵਿੱਚ ਹਥੇਲੀ ਤੇ ਬਹਿਸ਼ਤ
ਦਿੰਦੇ ਹਨ, ਇਸ ਵਿੱਚ ਬਹੁਤ ਖੁਸ਼ੀ ਰਹਿਣੀ ਚਾਹੀਦੀ। ਤੁਸੀਂ ਸ਼ਿਵ ਦੇ ਭਗਤਾਂ ਨੂੰ ਇਹ ਗਿਆਨ ਦੇਵੋ।
ਬੋਲੋ, ਸ਼ਿਵਬਾਬਾ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਰਾਜਾਵਾਂ ਦਾ ਰਾਜਾ ਬਣ ਜਾਵੋਗੇ। ਬਸ ਸਾਰਾ ਦਿਨ
ਇਹੀ ਸਰਵਿਸ ਕਰੋ। ਖਾਸ ਬਨਾਰਸ ਵਿੱਚ ਸ਼ਿਵ ਦੇ ਮੰਦਿਰ ਤਾਂ ਬਹੁਤ ਹਨ, ਉੱਥੇ ਚੰਗੀ ਸਰਵਿਸ ਹੋ ਸਕਦੀ
ਹੈ। ਕੋਈ ਨਾ ਕੋਈ ਨਿਕਲੇਗਾ। ਬਹੁਤ ਇਜ਼ੀ ਸਰਵਿਸ ਹੈ। ਕੋਈ ਕਰਕੇ ਵੇਖੋ, ਖਾਣਾ ਤਾਂ ਮਿਲੇਗਾ ਹੀ,
ਸਰਵਿਸ ਕਰਕੇ ਵੇਖੋ। ਸੈਂਟਰ ਤਾਂ ਉੱਥੇ ਹੈ ਹੀ। ਸਵੇਰੇ ਜਾਓ ਮੰਦਿਰ ਵਿੱਚ, ਰਾਤ ਨੂੰ ਵਾਪਿਸ ਆਓ।
ਸੈਂਟਰ ਬਣਾ ਦੋ। ਸਭਤੋਂ ਜ਼ਿਆਦਾ ਤੁਸੀਂ ਸ਼ਿਵ ਦੇ ਮੰਦਿਰ ਵਿੱਚ ਸਰਵਿਸ ਕਰ ਸਕਦੇ ਹੋ। ਉੱਚ ਤੇ ਉੱਚ
ਹੈ ਹੀ ਸ਼ਿਵ ਦਾ ਮੰਦਿਰ। ਬੰਬੇ ਵਿੱਚ ਬਬੁਲਨਾਥ ਦਾ ਮੰਦਿਰ ਹੈ। ਸਾਰਾ ਦਿਨ ਉੱਥੇ ਜਾਕੇ ਸਰਵਿਸ ਕਰ
ਬਹੁਤਿਆਂ ਦਾ ਕਲਿਆਣ ਕਰ ਸਕਦੇ ਹਾਂ। ਇਹ ਮੈਡਲ ਹੀ ਬਸ ਹਨ। ਟ੍ਰਾਇਲ ਕਰਕੇ ਵੇਖੋ। ਬਾਬਾ ਕਹਿੰਦੇ ਹਨ
ਇਹ ਮੈਡਲਸ ਲੱਖ ਤਾਂ ਕੀ 10 ਲੱਖ ਬਣਾਓ। ਬਜ਼ੁਰਗ ਲੋਕ ਤਾਂ ਬਹੁਤ ਚੰਗੀ ਸਰਵਿਸ ਕਰ ਸਕਦੇ ਹਨ। ਢੇਰ
ਪ੍ਰਜਾ ਬਣ ਜਾਵੇਗੀ। ਬਾਪ ਸਿਰਫ਼ ਕਹਿੰਦੇ ਹਨ ਮੈਨੂੰ ਯਾਦ ਕਰੋ ਬਸ, ਮਨਮਨਾਭਵ ਅੱਖਰ ਭੁੱਲ ਗਏ ਹੋ।
ਭਗਵਾਨੁਵਾਚ ਹੈ ਨਾ। ਕ੍ਰਿਸ਼ਨ ਥੋੜ੍ਹੇਹੀ ਭਗਵਾਨ ਹੈ, ਉਹ ਤਾਂ ਪੂਰੇ 84 ਜਨਮ ਲੈਂਦੇ ਹਨ। ਸ਼ਿਵਬਾਬਾ
ਇਸ ਕ੍ਰਿਸ਼ਨ ਨੂੰ ਵੀ ਇਹ ਪਦ ਪ੍ਰਾਪਤ ਕਰਾਉਂਦੇ ਹਨ। ਫ਼ੇਰ ਧੱਕਾ ਖਾਣ ਦੀ ਕੀ ਲੌੜ ਹੈ। ਬਾਪ ਤਾਂ
ਕਹਿੰਦੇ ਹਨ ਸਿਰਫ਼ ਮੈਨੂੰ ਯਾਦ ਕਰੋ। ਤੁਸੀਂ ਸਭਤੋਂ ਚੰਗੀ ਸਰਵਿਸ ਸ਼ਿਵ ਦੇ ਮੰਦਿਰ ਵਿੱਚ ਕਰ ਸਕੋਗੇ।
ਸਰਵਿਸ ਦੀ ਸਫ਼ਲਤਾ ਦੇ ਲਈ ਦੇਹੀ - ਅਭਿਮਾਨੀ ਅਵਸਥਾ ਵਿੱਚ ਸਥਿਤ ਹੋਕੇ ਸਰਵਿਸ ਕਰੋ। ਦਿਲ ਸਾਫ਼ ਤਾਂ
ਮੁਰਾਦ ਹਾਸਿਲ। ਬਨਾਰਸ ਦੇ ਲਈ ਬਾਬਾ ਖਾਸ ਰਾਏ ਦਿੰਦੇ ਹਨ ਉੱਥੇ ਵਾਨਪ੍ਰਸਥਿਆਂ ਦੇ ਆਸ਼ਰਮ ਵੀ ਹਨ।
ਬੋਲੋ ਅਸੀਂ ਬ੍ਰਹਮਾ ਦੇ ਬੱਚੇ ਬ੍ਰਾਹਮਣ ਹਾਂ। ਬਾਪ ਬ੍ਰਹਮਾ ਦੁਆਰਾ ਕਹਿੰਦੇ ਹਨ ਮੈਨੂੰ ਯਾਦ ਕਰੋ
ਤਾਂ ਵਿਕਰਮ ਵਿਨਾਸ਼ ਹੋਣ, ਹੋਰ ਕੋਈ ਉਪਾਏ ਨਹੀਂ ਹੈ। ਸਵੇਰ ਤੋਂ ਲੈਕੇ ਰਾਤ ਤੱਕ ਸ਼ਿਵ ਦੇ ਮੰਦਿਰ
ਵਿੱਚ ਬੈਠ ਸਰਵਿਸ ਕਰੋ। ਟ੍ਰਾਈ ਕਰਕੇ ਵੇਖੋ। ਸ਼ਿਵਬਾਬਾ ਖ਼ੁਦ ਕਹਿੰਦੇ ਹਨ - ਸਾਡੇ ਮੰਦਿਰ ਤਾਂ ਬਹੁਤ
ਹਨ। ਤੁਹਾਨੂੰ ਕੋਈ ਵੀ ਕੁਝ ਕਹੇਗਾ ਨਹੀਂ, ਹੋਰ ਹੀ ਖੁਸ਼ ਹੋਣਗੇ - ਇਹ ਤਾਂ ਸ਼ਿਵਬਾਬਾ ਦੀ ਬਹੁਤ
ਮਹਿਮਾ ਕਰਦੇ ਹਨ। ਬੋਲੋ ਇਹ ਬ੍ਰਹਮਾ, ਇਹ ਬ੍ਰਾਹਮਣ ਹੈ, ਇਹ ਕੋਈ ਦੇਵਤਾ ਨਹੀਂ ਹੈ। ਇਹ ਵੀ ਸ਼ਿਵਬਾਬਾ
ਨੂੰ ਯਾਦ ਕਰ ਪਦ ਲੈਂਦੇ ਹਨ। ਇਨ੍ਹਾਂ ਦੁਆਰਾ ਸ਼ਿਵਬਾਬਾ ਕਹਿੰਦੇ ਹਨ ਮਾਮੇਕਮ ਯਾਦ ਕਰੋ। ਕਿੰਨਾ ਇਜ਼ੀ
ਹੈ। ਬਜ਼ੁਰਗ ਦੀ ਕੋਈ ਇੰਸਲਟ ਨਹੀਂ ਕਰਣਗੇ। ਬਨਾਰਸ ਵਿੱਚ ਹੁਣ ਤੱਕ ਇੰਨੀ ਕੋਈ ਸਰਵਿਸ ਹੋਈ ਨਹੀਂ
ਹੈ। ਮੈਡਲ ਜਾਂ ਚਿੱਤਰਾਂ ਤੇ ਸਮਝਾਉਣਾ ਬਹੁਤ ਸਹਿਜ ਹੈ। ਕੋਈ ਗ਼ਰੀਬ ਹੈ ਤਾਂ ਬੋਲੋ ਤੁਹਾਨੂੰ ਫ੍ਰੀ
ਦਿੰਦੇ ਹਾਂ, ਸਾਹੂਕਾਰ ਹੈ ਤਾਂ ਬੋਲੋ ਤੁਸੀਂ ਦਵੋਗੇ ਤਾਂ ਬਹੁਤਿਆਂ ਦੇ ਕਲਿਆਣ ਦੇ ਲਈ ਹੋਰ ਵੀ ਛਪਾ
ਲਵਾਂਗੇ ਤਾਂ ਤੁਹਾਡਾ ਵੀ ਕਲਿਆਣ ਹੋ ਜਾਵੇਗਾ। ਇਹ ਤੁਹਾਡਾ ਧੰਧਾ ਸਭਤੋਂ ਤਿੱਖਾ ਹੋ ਜਾਵੇਗਾ। ਕੋਈ
ਟ੍ਰਾਇਲ ਕਰਕੇ ਵੇਖੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ
ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਗਿਆਨ ਨੂੰ
ਜੀਵਨ ਵਿੱਚ ਧਾਰਨ ਕਰ ਫੇਰ ਸਰਵਿਸ ਕਰਨੀ ਹੈ। ਜੋ ਜ਼ਿਆਦਾ ਸਰਵਿਸ ਕਰਦੇ ਹਨ, ਚੰਗੇ ਲਕਸ਼ਣ ਹਨ ਉਨ੍ਹਾਂ
ਦਾ ਰਿਗਾਰ੍ਡ ਵੀ ਜ਼ਰੂਰ ਰੱਖਣਾ ਹੈ।
2. ਕਰਮ ਕਰਦੇ ਯਾਦ ਵਿੱਚ
ਰਹਿਣ ਦੀ ਆਦਤ ਪਾਉਣੀ ਹੈ। ਸਰਵਿਸ ਦੀ ਸਫ਼ਲਤਾ ਦੇ ਲਈ ਆਪਣੀ ਅਵਸਥਾ ਦੇਹੀ - ਅਭਿਮਾਨੀ ਬਣਾਉਣੀ ਹੈ।
ਦਿਲ ਸਾਫ਼ ਰੱਖਣੀ ਹੈ।
ਵਰਦਾਨ:-
ਸਰਵ ਸਮੱਸਿਆਵਾਂ ਦੀ ਵਿਦਾਈ ਦਾ ਸਮਾਰੋਹ ਮਨਾਉਣ ਵਾਲੇ ਸਮਾਧਾਨ ਸਵਰੂਪ ਭਵ।
ਸਮਾਧਾਨ ਸਵਰੂਪ ਆਤਮਾਵਾਂ
ਦੀ ਮਾਲਾ ਉਦੋਂ ਤਿਆਰ ਹੋਵੇਗੀ ਜਦੋਂ ਤੁਸੀ ਆਪਣੀ ਸੰਪੂਰਨ ਸਥਿਤੀ ਵਿਚ ਸਥਿਤ ਹੋਵੋਗੇ। ਸੰਪੂਰਨ
ਸਥਿਤੀ ਵਿਚ ਸਮੱਸਿਆਵਾਂ ਬਚਪਨ ਦਾ ਖੇਲ੍ਹ ਅਨੁਭਵ ਹੁੰਦੀਆਂ ਹਨ ਮਤਲਬ ਆਪੇ ਖਤਮ ਹੋ ਜਾਂਦੀਆਂ ਹਨ।
ਜਿਵੇਂ ਬ੍ਰਹਮਾ ਬਾਪ ਦੇ ਸਾਮ੍ਹਣੇ ਜੇਕਰ ਕੋਈ ਬੱਚਾ ਸਮੱਸਿਆ ਲੈਕੇ ਆਉਂਦਾ ਸੀ ਤਾਂ ਸਮੱਸਿਆ ਦੀਆਂ
ਗੱਲਾਂ ਬੋਲਣ ਦੀ ਹਿੰਮਤ ਵੀ ਨਹੀਂ ਹੁੰਦੀ ਸੀ, ਉਹ ਗੱਲ ਹੀ ਭੁੱਲ ਜਾਂਦੀ ਸੀ। ਇਵੇਂ ਤੁਸੀ ਬੱਚੇ ਵੀ
ਸਮਾਧਾਨ ਸਵਰੂਪ ਬਣੋ ਤਾਂ ਅੱਧਾਕਲਪ ਦੇ ਲਈ ਸਮੱਸਿਆਵਾਂ ਦਾ ਵਿਦਾਈ ਸਮਾਰੋਹ ਹੋ ਜਾਵੇ। ਵਿਸ਼ਵ ਦੀਆਂ
ਸਮਸਿਆਵਾਂ ਦਾ ਸਮਾਧਾਨ ਹੀ ਪ੍ਰੀਵਰਤਨ ਹੈ।
ਸਲੋਗਨ:-
ਸ਼ਮਾਸ਼ੀਲ ਉਹ ਹੈ
ਜੋ ਰਹਿਮਦਿਲ ਬਣ ਸਰਵ ਨੂੰ ਦੁਆਵਾਂ ਦਿੰਦੇ ਰਹਿਣ।
ਜੋ ਸਦਾ ਗਿਆਨ ਦਾ ਸਿਮਰਨ
ਕਰਦੇ ਹਨ ਉਹ ਮਾਇਆ ਦੀ ਆਕਰਸ਼ਣ ਤੋਂ ਬਚ ਜਾਂਦੇ ਹਨ। ਆਪਣੀ ਸ਼ਕਤੀਸ਼ਾਲੀ ਮਨਸਾ ਦ੍ਵਾਰਾ ਸਾਕਾਸ਼
ਦੇਣ ਦੀ ਸੇਵਾ ਕਰੋ।ਆਪਣੀ ਡਬਲ ਲਾਈਟ ਸਥਿਤੀ ਵਿਚ ਸਥਿਤ ਹੀ ਸਾਖਸ਼ੀ ਬਣ ਸਾਰਾ ਪਾਰਟ ਵੇਖਦੇ ਹੋਏ
ਸਾਕਾਸ਼ ਮਤਲਬ ਸਹਿਯੋਗ ਦਵੋ ਕਿਉਕਿ ਤੁਸੀ ਸਭ ਦੇ ਕਲੀਆਂ ਦੇ ਨਿਮਿਤ ਹੋ। ਇਹ ਸਾਕਾਸ਼ ਦੇਣਾ ਹੀ
ਨਿਭਾਉਣਾ ਹੈ ਪਰ ਉੱਚੀ ਸਟੇਜ ਤੇ ਸਥਿਤ ਹੋਕੇ। ਵਾਨੀ ਦੀ ਸੇਵਾ ਦੇ nal- ਨਾਲ ਮਨਸਾ ਸ਼ੁਭ ਭਵਾ ਦੀ
ਵ੍ਰਿਤੀ ਦ੍ਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ।