03.01.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਕਦਮ -
ਕਦਮ ਤੇ ਸ਼੍ਰੀਮਤ ਤੇ ਚਲਦੇ ਰਹੋ , ਇਹ ਬ੍ਰਹਮਾ ਦੀ ਮੱਤ ਹੈ ਜਾਂ ਸ਼ਿਵਬਾਬਾ ਦੀ , ਇਸ ਵਿੱਚ ਮੂੰਝਣਾ
ਨਹੀਂ "
ਪ੍ਰਸ਼ਨ:-
ਚੰਗੀ ਬ੍ਰੇਨ
ਵਾਲੇ ਬੱਚੇ ਕਿਹੜੀ ਗੂਹ ਗੱਲ ਸਹਿਜ ਹੀ ਸਮਝ ਸਕਦੇ ਹਨ?
ਉੱਤਰ:-
ਬ੍ਰਹਮਾ ਬਾਬਾ
ਸਮਝਾ ਰਹੇ ਹਨ ਜਾਂ ਸ਼ਿਵਬਾਬਾ - ਇਹ ਗੱਲ ਚੰਗੀ ਬ੍ਰੇਨ ਵਾਲੇ ਸਹਿਜ ਹੀ ਸਮਝ ਲੈਣਗੇ। ਕਈ ਤਾਂ ਇਸ
ਵਿੱਚ ਹੀ ਮੂੰਝ ਜਾਂਦੇ ਹਨ। ਬਾਬਾ ਕਹਿੰਦੇ ਬੱਚੇ - ਬਾਪਦਾਦਾ ਦੋਵੇਂ ਇਕੱਠੇ ਹਨ। ਤੁਸੀਂ ਮੂੰਝੋ ਨਹੀਂ।
ਸ਼੍ਰੀਮਤ ਸਮਝਕੇ ਚਲਦੇ ਰਹੋ। ਬ੍ਰਹਮਾ ਦੀ ਮੱਤ ਦਾ ਰਿਸਪਾਂਸੀਬਲ ਵੀ ਸ਼ਿਵਬਾਬਾ ਹੈ।
ਓਮ ਸ਼ਾਂਤੀ
ਰੂਹਾਨੀ ਬਾਪ ਬੱਚਿਆਂ ਨੂੰ ਸਮਝਾ ਰਹੇ ਹਨ, ਤੁਸੀਂ ਸਮਝਦੇ ਹੋ ਅਸੀਂ ਬ੍ਰਾਹਮਣ ਹੀ ਰੂਹਾਨੀ ਬਾਪ ਨੂੰ
ਪਹਿਚਾਣਦੇ ਹਾਂ। ਦੁਨੀਆਂ ਵਿੱਚ ਕੋਈ ਵੀ ਮਨੁੱਖ ਮਾਤਰ ਰੂਹਾਨੀ ਬਾਪ, ਜਿਸਨੂੰ ਗੌਡ ਫਾਦਰ ਜਾਂ
ਪਰਮਪਿਤਾ ਪ੍ਰਮਾਤਮਾ ਕਹਿੰਦੇ ਹਨ, ਉਨ੍ਹਾਂਨੂੰ ਜਾਣਦੇ ਨਹੀਂ ਹਨ। ਜਦੋਂ ਉਹ ਰੂਹਾਨੀ ਬਾਪ ਆਵੇ ਤਾਂ
ਹੀ ਰੂਹਾਨੀ ਬੱਚਿਆਂ ਨੂੰ ਪਹਿਚਾਣ ਦੇਵੇ। ਇਹ ਨਾਲੇਜ ਨਾ ਸ੍ਰਿਸ਼ਟੀ ਦੇ ਆਦਿ ਵਿੱਚ ਰਹਿੰਦੀ ਹੈ, ਨਾ
ਸ੍ਰਿਸ਼ਟੀ ਦੇ ਅੰਤ ਵਿੱਚ ਰਹਿੰਦੀ ਹੈ। ਹੁਣ ਤੁਹਾਨੂੰ ਨਾਲੇਜ ਮਿਲੀ ਹੈ, ਇਹ ਹੈ ਸ੍ਰਿਸ਼ਟੀ ਦੇ ਅੰਤ
ਅਤੇ ਆਦਿ ਦਾ ਸੰਗਮਯੁਗ। ਇਸ ਸੰਗਮਯੁਗ ਨੂੰ ਵੀ ਨਹੀਂ ਜਾਣਦੇ ਤਾਂ ਬਾਪ ਨੂੰ ਕਿਵੇਂ ਜਾਣ ਸਕੋਗੇ।
ਕਹਿੰਦੇ ਹਨ - ਹੇ ਪਤਿਤ - ਪਾਵਨ ਆਵੋ, ਆਕੇ ਪਾਵਨ ਬਣਾਓ, ਪ੍ਰੰਤੂ ਇਹ ਪਤਾ ਨਹੀਂ ਹੈ ਕਿ ਪਤਿਤ -
ਪਾਵਨ ਕੌਣ ਹੈ ਅਤੇ ਉਹ ਕਦੋਂ ਆਉਣਗੇ। ਬਾਪ ਕਹਿੰਦੇ ਹਨ - ਮੈਂ ਜੋ ਹਾਂ, ਜਿਵੇਂ ਦਾ ਹਾਂ, ਮੈਨੂੰ
ਕੋਈ ਵੀ ਨਹੀਂ ਜਾਣਦੇ। ਜਦੋਂ ਮੈਂ ਆਕੇ ਪਹਿਚਾਣ ਦੇਵਾਂ ਤਾਂ ਮੈਨੂੰ ਜਾਨਣ। ਮੈਂ ਆਪਣਾ ਅਤੇ ਸ੍ਰਿਸ਼ਟੀ
ਦੇ ਆਦਿ - ਮੱਧ - ਅੰਤ ਦਾ ਪਰਿਚੈ ਸੰਗਮਯੁਗ ਤੇ ਇੱਕ ਹੀ ਵਾਰੀ ਆਕੇ ਦਿੰਦਾ ਹਾਂ। ਕਲਪ ਬਾਦ ਫਿਰ
ਤੋਂ ਆਉਂਦਾ ਹਾਂ। ਤੁਹਾਨੂੰ ਜੋ ਸਮਝਾਉਂਦਾ ਹਾਂ ਉਹ ਫਿਰ ਪ੍ਰਾਏ ਲੋਪ ਹੋ ਜਾਂਦਾ ਹੈ। ਸਤਿਯੁਗ ਤੋਂ
ਲੈਕੇ ਕਲਯੁਗ ਅੰਤ ਤੱਕ ਕੋਈ ਵੀ ਮਨੁੱਖ ਮਾਤਰ ਮੈਨੂੰ ਪਰਮਪਿਤਾ ਪਰਮਾਤਮਾ ਨੂੰ ਨਹੀਂ ਜਾਣਦੇ ਹਨ। ਨਾ
ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਜਾਣਦੇ ਹਨ। ਮੈਨੂੰ ਮਨੁੱਖ ਹੀ ਪੁਕਾਰਦੇ ਹਨ। ਬ੍ਰਹਮਾ - ਵਿਸ਼ਨੂੰ
- ਸ਼ੰਕਰ ਥੋੜ੍ਹੀ ਨਾ ਪੁਕਾਰਦੇ ਹਨ। ਮਨੁੱਖ ਦੁਖੀ ਹੁੰਦੇ ਹਨ ਤਾਂ ਪੁਕਾਰਦੇ ਹਨ। ਸੁਖਸ਼ਮਵਤਨ ਦੀ ਤੇ
ਗੱਲ ਹੀ ਨਹੀਂ। ਰੂਹਾਨੀ ਬਾਪ ਆਕੇ ਆਪਣੇ ਰੂਹਾਨੀ ਬੱਚਿਆਂ ਮਤਲਬ ਰੂਹਾਂ ਨੂੰ ਬੈਠ ਸਮਝਾਉਂਦੇ ਹਨ।
ਅੱਛਾ, ਰੂਹਾਨੀ ਬਾਪ ਦਾ ਨਾ ਨਾਮ ਕੀ ਹੈ? ਬਾਬਾ ਜਿਸਨੂੰ ਕਿਹਾ ਜਾਂਦਾ ਹੈ, ਜਰੂਰ ਕੁਝ ਨਾਮ ਹੋਣਾ
ਚਾਹੀਦਾ ਹੈ। ਬਰੋਬਰ ਨਾਮ ਇੱਕ ਹੀ ਗਾਉਂਦੇ ਹਨ ਸ਼ਿਵ। ਇਹ ਨਾਮੀਗ੍ਰਾਮੀ ਹਨ ਪ੍ਰੰਤੂ ਮਨੁੱਖਾਂ ਨੇ
ਨਾਮ ਅਨੇਕ ਰੱਖੇ ਹਨ। ਭਗਤੀ ਮਾਰਗ ਵਿੱਚ ਆਪਣੀ ਹੀ ਬੁੱਧੀ ਨਾਲ ਇਹ ਲਿੰਗ ਰੂਪ ਬਣਾ ਦਿੱਤਾ ਹੈ। ਨਾਮ
ਫਿਰ ਵੀ ਸ਼ਿਵ ਹੈ। ਬਾਪ ਕਹਿੰਦੇ ਹਨ ਮੈਂ ਇੱਕ ਵਾਰ ਆਉਂਦਾ ਹਾਂ। ਆਕੇ ਮੁਕਤੀ - ਜੀਵਨਮੁਕਤੀ ਦਾ ਵਰਸਾ
ਦਿੰਦਾ ਹਾਂ। ਮਨੁੱਖ ਭਾਵੇਂ ਨਾਮ ਲੈਂਦੇ ਹਨ - ਮੁਕਤੀਧਾਮ, ਨਿਰਵਾਣਧਾਮ, ਪਰੰਤੂ ਜਾਣਦੇ ਕੁਝ ਵੀ ਨਹੀਂ
ਹਨ। ਸ਼ਾਸਤਰਾਂ ਵਿੱਚ ਵੀ ਅਜਿਹੀ ਕੋਈ ਗੱਲ ਨਹੀਂ ਹੈ ਪਰਮਪਿਤਾ ਪ੍ਰਮਾਤਮਾ ਕਿਵੇਂ ਆਕੇ ਆਦਿ ਸਨਾਤਨ
ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਦੇ ਹਨ। ਇਵੇਂ ਨਹੀਂ ਸਤਿਯੁਗ ਵਿੱਚ ਦੇਵਤਾਵਾਂ ਨੂੰ ਗਿਆਨ ਸੀ,
ਜੋ ਗੁੰਮ ਹੋ ਗਿਆ। ਨਹੀਂ, ਜੇਕਰ ਦੇਵਤਾਵਾਂ ਵਿੱਚ ਵੀ ਇਹ ਗਿਆਨ ਹੁੰਦਾ ਤਾਂ ਚਲਦਾ ਆਉਂਦਾ। ਇਸਲਾਮੀ,
ਬੋਧੀ ਆਦਿ ਜੋ ਹਨ ਉਨ੍ਹਾਂ ਦਾ ਗਿਆਨ ਚਲਦਾ ਆਉਂਦਾ ਹੈ। ਸਭ ਜਾਣਦੇ ਹਨ - ਇਹ ਗਿਆਨ ਪ੍ਰਾਏ ਲੋਪ ਹੋ
ਜਾਂਦਾ ਹੈ। ਮੈਂ ਜਦੋਂ ਆਉਂਦਾ ਹਾਂ ਤਾਂ ਜੋ ਆਤਮਾਵਾਂ ਪਤਿਤ ਬਣ ਰਾਜ ਗਵਾਂ ਬੈਠੀਆਂ ਹਨ ਉਨ੍ਹਾਂਨੂੰ
ਆਕੇ ਫਿਰ ਪਾਵਨ ਬਣਾਉਂਦਾ ਹਾਂ। ਭਾਰਤ ਵਿੱਚ ਰਾਜ ਸੀ ਫਿਰ ਗਵਾਇਆ ਕਿਵੇਂ ਹੈ, ਉਹ ਵੀ ਕਿਸੇ ਨੂੰ ਪਤਾ
ਨਹੀਂ। ਇਸਲਈ ਬਾਪ ਕਹਿੰਦੇ ਹਨ ਬੱਚਿਆਂ ਦੀ ਕਿੰਨੀ ਤੁੱਛ ਬੁੱਧੀ ਬਣ ਗਈ ਹੈ। ਮੈਂ ਬੱਚਿਆਂ ਨੂੰ ਇਹ
ਗਿਆਨ ਦੇ ਪ੍ਰਾਲਬਧ ਦਿੰਦਾ ਹਾਂ ਫਿਰ ਸਾਰੇ ਭੁੱਲ ਜਾਂਦੇ ਹਨ। ਕਿਵੇਂ ਬਾਪ ਆਇਆ, ਕਿਵੇਂ ਬੱਚਿਆਂ
ਨੂੰ ਸਿੱਖਿਆ ਦਿੱਤੀ, ਉਹ ਸਭ ਭੁੱਲ ਜਾਂਦੇ ਹਨ। ਇਹ ਵੀ ਡਰਾਮੇ ਵਿੱਚ ਨੂੰਧ ਹੈ। ਬੱਚਿਆਂ ਨੂੰ
ਵਿਚਾਰ ਸਾਗਰ ਮੰਥਨ ਕਰਨ ਦੀ ਬਹੁਤ ਬੁੱਧੀ ਚਾਹੀਦੀ ਹੈ।
ਬਾਪ ਕਹਿੰਦੇ ਹਨ ਇਹ ਜੋ
ਸ਼ਾਸਤਰ ਆਦਿ ਤੁਸੀਂ ਪੜ੍ਹਦੇ ਆਏ ਹੋ ਇਹ ਸਤਿਯੁਗ ਤ੍ਰੇਤਾ ਵਿੱਚ ਨਹੀਂ ਪੜ੍ਹਦੇ ਸੀ। ਉੱਥੇ ਸਨ ਹੀ ਨਹੀਂ।
ਤੁਸੀਂ ਇਹ ਨਾਲੇਜ ਭੁੱਲ ਜਾਂਦੇ ਹੋ ਫਿਰ ਗੀਤਾ ਆਦਿ ਸ਼ਾਸਤਰ ਕਿੱਥੋਂ ਆਇਆ? ਜਿੰਨ੍ਹਾਂਨੇ ਗੀਤਾ ਸੁਣਕੇ
ਇਹ ਪਦਵੀ ਪਾਈ ਹੈ ਉਹ ਹੀ ਨਹੀਂ ਜਾਣਦੇ ਤਾਂ ਫਿਰ ਹੋਰ ਕਿਵੇਂ ਜਾਣ ਸਕਦੇ ਹਨ। ਦੇਵਤੇ ਵੀ ਜਾਣ ਨਹੀਂ
ਸਕਦੇ। ਅਸੀਂ ਮਨੁੱਖ ਤੋਂ ਦੇਵਤਾ ਕਿਵੇਂ ਬਣੇ। ਉਹ ਪੁਰਸ਼ਾਰਥ ਦਾ ਪਾਰ੍ਟ ਹੀ ਬੰਦ ਹੋ ਗਿਆ। ਤੁਹਾਡੀ
ਪ੍ਰਾਲਬਧ ਹੀ ਸ਼ੁਰੂ ਹੋ ਗਈ। ਉੱਥੇ ਇਹ ਨਾਲੇਜ ਹੋ ਕਿਵੇਂ ਸਕਦੀ ਹੈ। ਬਾਪ ਸਮਝਾਉਂਦੇ ਹਨ ਇਹ ਨਾਲੇਜ
ਤੁਹਾਨੂੰ ਫਿਰ ਤੋਂ ਮਿਲ ਰਹੀ ਹੈ, ਕਲਪ ਪਹਿਲੇ ਮਿਸਲ। ਤੁਹਾਨੂੰ ਰਾਜਯੋਗ ਸਿਖਾਕੇ ਪ੍ਰਾਲਬਧ ਦਿੱਤੀ
ਜਾਂਦੀ ਹੈ। ਫਿਰ ਉੱਥੇ ਤਾਂ ਦੁਰਗਤੀ ਹੈ ਨਹੀਂ ਤਾਂ ਗਿਆਨ ਦੀ ਗੱਲ ਵੀ ਉੱਠ ਨਹੀਂ ਸਕਦੀ। ਗਿਆਨ ਹੈ
ਹੀ ਸਦਗਤੀ ਪਾਉਣ ਦੇ ਲਈ। ਉਹ ਦੇਣ ਵਾਲਾ ਇੱਕ ਬਾਪ ਹੈ। ਸਦਗਤੀ ਅਤੇ ਦੁਰਗਤੀ ਦਾ ਅੱਖਰ ਇੱਥੋਂ
ਨਿਕਲਦਾ ਹੈ। ਸਦਗਤੀ ਨੂੰ ਭਾਰਤਵਾਸੀ ਜੀ ਪਾਉਂਦੇ ਹਨ। ਸਮਝਦੇ ਹਨ ਹੈਵਿਨਲੀ ਗੌਡ ਫਾਦਰ ਨੇ ਹੈਵਿਨ
ਰਚਿਆ ਸੀ। ਕਦੋਂ ਰਚਿਆ? ਇਹ ਕੁਝ ਵੀ ਪਤਾ ਨਹੀਂ। ਸ਼ਾਸਤਰਾਂ ਵਿੱਚ ਲੱਖਾਂ ਵਰ੍ਹੇ ਲਿਖ ਦਿੱਤਾ ਹੈ।
ਬਾਪ ਕਹਿੰਦੇ ਹਨ - ਬੱਚਿਓ, ਤੁਹਾਨੂੰ ਫਿਰ ਤੋਂ ਨਾਲੇਜ ਦਿੰਦਾ ਹਾਂ ਫਿਰ ਇਹ ਨਾਲੇਜ ਖ਼ਲਾਸ ਹੋ ਜਾਂਦੀ
ਹੈ ਤਾਂ ਭਗਤੀ ਸ਼ੁਰੂ ਹੁੰਦੀ ਹੈ। ਅਧਾਕਲਪ ਹੈ ਗਿਆਨ, ਅਧਾਕਲਪ ਹੈ ਭਗਤੀ। ਇਹ ਵੀ ਕੋਈ ਨਹੀਂ ਜਾਣਦੇ
ਹਨ। ਸਤਿਯੁਗ ਦੀ ਉੱਮਰ ਹੀ ਲੱਖਾਂ ਵਰ੍ਹੇ ਦੇ ਦਿੱਤੀ ਹੈ ਤਾਂ ਪਤਾ ਕਿਵੇਂ ਪਵੇ। 5 ਹਜ਼ਾਰ ਵਰ੍ਹੇ ਦੀ
ਗੱਲ ਵੀ ਭੁੱਲ ਗਏ ਹਨ। ਤਾਂ ਲੱਖਾਂ ਵਰ੍ਹਿਆਂ ਦੀ ਗੱਲ ਕਿਵੇਂ ਜਾਣ ਸਕਦੇ ਹਨ। ਕੁਝ ਵੀ ਸਮਝਦੇ ਨਹੀਂ।
ਬਾਪ ਕਿੰਨਾਂ ਸਹਿਜ ਸਮਝਾਉਂਦੇ ਹਨ। ਕਲਪ ਦੀ ਉੱਮਰ 5 ਹਜ਼ਾਰ ਵਰ੍ਹੇ ਹੈ। ਯੁਗ ਹੀ ਚਾਰ ਹਨ। ਚਾਰਾਂ
ਦਾ ਬਰੋਬਰ ਟਾਈਮ 1250 ਵਰ੍ਹੇ ਹੈ। ਬ੍ਰਾਹਮਣਾਂ ਦਾ ਇਹ ਮਿਡਗੇਡ ਯੁਗ ਹੈ। ਬਹੁਤ ਛੋਟਾ ਹੈ ਉਨ੍ਹਾਂ
ਚਾਰਾਂ ਯੁਗਾਂ ਤੋਂ। ਤਾਂ ਬਾਪ ਵੱਖ - ਵੱਖ ਤਰੀਕੇ ਨਾਲ, ਨਵੇਂ - ਨਵੇਂ ਪੁਆਇੰਟਸ ਸਹਿਜ ਤਰੀਕੇ
ਸਮਝਾਉਂਦੇ ਰਹਿੰਦੇ ਹਨ। ਧਾਰਨਾ ਤੁਸੀਂ ਕਰਨੀ ਹੈ। ਮਿਹਨਤ ਤੁਸੀਂ ਕਰਨੀ ਹੈ। ਡਰਾਮੇ ਅਨੁਸਾਰ ਜੋ
ਸਮਝਾਉਂਦਾ ਆਇਆ ਹਾਂ ਉਹ ਪਾਰ੍ਟ ਚਲਿਆ ਆਉਂਦਾ ਹੈ। ਜੋ ਦੱਸਣ ਵਾਲਾ ਸੀ ਉਹ ਹੀ ਅੱਜ ਦੱਸ ਰਿਹਾ ਹਾਂ।
ਇਮਰਜ ਹੁੰਦਾ ਰਹਿੰਦਾ ਹੈ। ਤੁਸੀਂ ਸੁਣਦੇ ਜਾਂਦੇ ਹੋ। ਤੁਹਾਨੂੰ ਹੀ ਧਾਰਨ ਕਰਨਾ ਅਤੇ ਕਰਵਾਉਣਾ ਹੈ।
ਮੈਂ ਤੇ ਧਾਰਨ ਨਹੀਂ ਕਰਨਾ ਹੈ। ਤੁਹਾਨੂੰ ਸੁਣਾਉਂਦਾ ਹਾਂ, ਧਾਰਨਾ ਕਰਵਾਉਂਦਾ ਹਾਂ ਸਾਡੀ ਆਤਮਾ
ਵਿੱਚ ਪਾਰ੍ਟ ਹੈ ਪਤਿਤਾਂ ਨੂੰ ਪਾਵਨ ਬਣਾਉਣ ਦਾ। ਜੋ ਕਲਪ ਪਹਿਲਾਂ ਸਮਝਾਇਆ ਸੀ ਉਹ ਹੀ ਨਿਕਲਦਾ
ਰਹਿੰਦਾ ਹੈ। ਮੈਂ ਪਹਿਲਾਂ ਤੋਂ ਜਾਣਦਾ ਨਹੀਂ ਸੀ ਕਿ ਕੀ ਸੁਣਾਵਾਂਗਾ। ਭਾਵੇਂ ਇੰਨ੍ਹਾਂ ਦੀ ਸੋਲ
ਵਿਚਾਰ ਸਾਗਰ ਮੰਥਨ ਕਰਦੀ ਹੋਵੇ। ਇਹ ਵਿਚਾਰ ਸਾਗਰ ਮੰਥਨ ਕਰ ਸੁਣਾਉਂਦੇ ਹਨ ਜਾਂ ਬਾਬਾ ਸੁਣਾਉਂਦੇ
ਹਨ - ਇਹ ਬਹੁਤ ਗੂਹ ਗੱਲਾਂ ਹਨ, ਇਸ ਵਿੱਚ ਬ੍ਰੇਨ ਬਹੁਤ ਚੰਗੀ ਚਾਹੀਦੀ ਹੈ। ਜੋ ਸਰਵਿਸ ਵਿੱਚ ਤਤਪਰ
ਹੋਣਗੇ ਉਨ੍ਹਾਂ ਦਾ ਹੀ ਵਿਚਾਰ ਸਾਗਰ ਮੰਥਨ ਚਲਦਾ ਹੋਵੇਗਾ।
ਅਸਲ ਵਿੱਚ ਕੰਨਿਆਵਾਂ
ਬੰਧੰਨਮੁਕਤ ਹੁੰਦੀਆਂ ਹਨ। ਉਹ ਇਸ ਰੁਹਾਨੀ ਪੜ੍ਹਾਈ ਵਿੱਚ ਲੱਗ ਜਾਣ, ਬੰਧਨ ਤੇ ਕੋਈ ਹੈ ਨਹੀਂ।
ਕੁਮਾਰੀਆਂ ਚੰਗਾ ਉਠਾ ਸਕਦੀਆਂ ਹਨ, ਉਨ੍ਹਾਂ ਨੇ ਹੈ ਹੀ ਪੜ੍ਹਨਾ ਅਤੇ ਪੜ੍ਹਾਉਣਾ। ਉਨ੍ਹਾਂਨੂੰ ਕਮਾਈ
ਕਰਨ ਦੀ ਲੋੜ ਨਹੀਂ ਹੈ। ਕੁਮਾਰੀ ਜੇਕਰ ਚੰਗੀ ਤਰ੍ਹਾਂ ਨਾਲ ਇਹ ਨਾਲੇਜ ਸਮਝ ਜਾਵੇ ਤਾਂ ਸਭ ਤੋਂ ਚੰਗੀ
ਹੈ। ਸੈਂਸੀਬੁਲ ਹੋਵੇਗੀ ਤਾਂ ਬਸ ਇਸ ਰੂਹਾਨੀ ਕਮਾਈ ਵਿੱਚ ਲੱਗ ਜਾਵੇਗੀ। ਕਈ ਤਾਂ ਸ਼ੌਂਕ ਨਾਲ ਲੌਕਿਕ
ਪੜ੍ਹਾਈ ਪੜ੍ਹਦੀਆਂ ਰਹਿੰਦੀਆਂ ਹਨ। ਸਮਝਾਇਆ ਜਾਂਦਾ ਹੈ - ਇਸ ਵਿੱਚ ਕੋਈ ਫਾਇਦਾ ਨਹੀਂ। ਤੁਸੀਂ ਇਹ
ਰੂਹਾਨੀ ਪੜ੍ਹਾਈ ਪੜ੍ਹਕੇ ਸਰਵਿਸ ਵਿੱਚ ਲੱਗ ਜਾਵੋ। ਉਹ ਪੜ੍ਹਾਈ ਤੇ ਕਿਸੇ ਕੰਮ ਦੀ ਨਹੀਂ ਹੈ।
ਪੜ੍ਹਕੇ ਚਲੇ ਜਾਂਦੇ ਹਨ ਗ੍ਰਹਿਸਤ ਵਿਵਹਾਰ ਵਿੱਚ। ਗ੍ਰਹਿਸਤੀ ਮਾਤਾਵਾਂ ਬਣ ਜਾਂਦੀਆਂ ਹਨ। ਕੰਨਿਆਵਾਂ
ਨੂੰ ਤੇ ਇਸ ਨਾਲੇਜ ਵਿੱਚ ਲੱਗ ਜਾਣਾ ਚਾਹੀਦਾ ਹੈ। ਕਦਮ - ਕਦਮ ਸ਼੍ਰੀਮਤ ਤੇ ਚੱਲ ਧਾਰਨਾ ਵਿੱਚ ਲੱਗ
ਜਾਣਾ ਹੈ। ਮੰਮਾ ਸ਼ੁਰੂ ਤੋਂ ਆਈ ਅਤੇ ਇਸ ਪੜ੍ਹਾਈ ਵਿੱਚ ਲੱਗ ਗਈ, ਕਿੰਨੀਆਂ ਕੁਮਾਰੀਆਂ ਤਾਂ ਗੁੰਮ
ਹੋ ਗਈਆਂ। ਕੁਮਾਰੀਆਂ ਨੂੰ ਚੰਗਾ ਮੌਕਾ ਹੈ। ਸ਼੍ਰੀਮਤ ਤੇ ਚੱਲਣ ਤਾਂ ਬਹੁਤ ਫਸਟਕਲਾਸ ਹੋ ਜਾਣ। ਇਹ
ਸ਼੍ਰੀਮਤ ਹੈ ਅਤੇ ਬ੍ਰਹਮਾ ਦੀ ਮੱਤ ਹੈ - ਇਸ ਵਿੱਚ ਹੀ ਮੁੰਝ ਜਾਂਦੇ ਹਨ। ਫਿਰ ਵੀ ਇਹ ਬਾਬਾ ਦਾ ਰਥ
ਹੈ ਨਾ। ਇਨ੍ਹਾਂ ਤੋਂ ਕੁਝ ਭੁੱਲ ਹੋ ਜਾਵੇ, ਤੁਸੀਂ ਸ਼੍ਰੀਮਤ ਤੇ ਚਲਦੇ ਰਹੋਗੇ ਤਾਂ ਉਹ ਆਪੇ ਹੀ ਠੀਕ
ਕਰ ਦੇਣਗੇ। ਸ਼੍ਰੀਮਤ ਮਿਲੇਗੀ ਵੀ ਇਨ੍ਹਾਂ ਦਵਾਰਾ। ਸਦਾ ਸਮਝਣਾ ਚਾਹੀਦਾ ਹੈ ਸ਼੍ਰੀਮਤ ਮਿਲਦੀ ਹੈ।
ਰਾਏ ਵੀ ਕੁਝ ਵੀ ਹੋਵੇ - ਰਿਸਪਾਂਸੀਬਲ ਖੁਦ ਹਨ। ਇਨ੍ਹਾਂ ਤੋਂ ਕੁਝ ਹੋ ਜਾਂਦਾ ਹੈ, ਬਾਬਾ ਕਹਿੰਦੇ
ਹਨ ਮੈਂ ਰਿਸਪਾਂਸੀਬਲ ਹਾਂ। ਡਰਾਮੇ ਵਿੱਚ ਇਹ ਰਾਜ਼ ਨੂੰਧਿਆ ਹੋਇਆ ਹੈ। ਇਨ੍ਹਾਂ ਨੂੰ ਵੀ ਸੁਧਾਰ ਸਕਦੇ
ਹਨ। ਫਿਰ ਵੀ ਬਾਪ ਹੈ ਨਾ। ਬਾਪਦਾਦਾ ਦੋਵੇਂ ਇਕੱਠੇ ਹਨ ਤਾਂ ਮੂੰਝ ਪੈਂਦੇ ਹਨ। ਪਤਾ ਨਹੀਂ ਸ਼ਿਵਬਾਬਾ
ਕਹਿੰਦੇ ਹਨ ਜਾਂ ਬ੍ਰਹਮਾ ਬਾਬਾ ਕਹਿੰਦੇ ਹਨ। ਜੇਕਰ ਸਮਝਣ ਸ਼ਿਵਬਾਬਾ ਹੀ ਮੱਤ ਦਿੰਦੇ ਹਨ ਤਾਂ ਕਦੇ
ਵੀ ਹਿੱਲਣ ਨਹੀਂ। ਸ਼ਿਵਬਾਬਾ ਜੋ ਸਮਝਾਉਂਦੇ ਹਨ ਉਹ ਰਾਈਟ ਹੀ ਹੈ। ਤੁਸੀਂ ਕਹਿੰਦੇ ਹੋ ਬਾਬਾ ਤੁਸੀਂ
ਹੀ ਸਾਡੇ ਬਾਪ - ਟੀਚਰ - ਗੁਰੂ ਹੋ। ਤਾਂ ਸ਼੍ਰੀਮਤ ਤੇ ਚੱਲਣਾ ਚਾਹੀਦਾ ਹੈ ਨਾ। ਜੋ ਕਹਿਣ ਉਸ ਤੇ
ਚੱਲੋ। ਹਮੇਸ਼ਾਂ ਸਮਝੋ ਸ਼ਿਵਬਾਬਾ ਕਹਿੰਦੇ ਹਨ - ਉਹ ਹੈ ਕਲਿਆਣਕਾਰੀ, ਇਨ੍ਹਾਂ ਦੀ ਰਿਸਪਾਂਸੀਬਿਲਟੀ
ਵੀ ਉਨ੍ਹਾਂ ਤੇ ਹੈ। ਉਨ੍ਹਾਂ ਦਾ ਰਥ ਹੈ ਨਾ। ਮੂੰਝਦੇ ਕਿਉਂ ਹੋ, ਪਤਾ ਨਹੀਂ ਇਹ ਬ੍ਰਹਮਾ ਦੀ ਰਾਏ
ਹੈ ਜਾਂ ਸ਼ਿਵ ਦੀ? ਤੁਸੀਂ ਕਿਉਂ ਨਹੀਂ ਸਮਝਦੇ ਹੋ ਸ਼ਿਵਬਾਬਾ ਹੀ ਸਮਝਾਉਂਦੇ ਹਨ। ਸ਼੍ਰੀਮਤ ਜੋ ਕਹੇ ਸੋ
ਕਰਦੇ ਰਹੋ। ਦੂਸਰੇ ਦੀ ਮੱਤ ਤੇ ਤੁਸੀਂ ਆਉਂਦੇ ਹੀ ਕਿਉਂ ਹੋ। ਸ਼੍ਰੀਮਤ ਤੇ ਚੱਲਣ ਨਾਲ ਕਦੇ ਝੁਟਕਾ
ਨਹੀਂ ਆਵੇਗਾ। ਪ੍ਰੰਤੂ ਚੱਲ ਨਹੀਂ ਸਕਦੇ, ਮੂੰਝ ਪੈਂਦੇ ਹਨ। ਬਾਬਾ ਕਹਿੰਦੇ ਹਨ ਤੁਸੀਂ ਸ਼੍ਰੀਮਤ ਤੇ
ਨਿਸ਼ਚੇ ਰੱਖੋ ਤਾਂ ਮੈਂ ਰਿਸਪਾਂਸੀਬਲ ਹਾਂ। ਤੁਸੀਂ ਨਿਸ਼ਚੇ ਹੀ ਨਹੀਂ ਰੱਖਦੇ ਹੋ ਤਾਂ ਫਿਰ ਮੈਂ ਵੀ
ਰਿਸਪਾਂਸੀਬਲ ਨਹੀਂ। ਸਦਾ ਸਮਝੋ ਸ਼੍ਰੀਮਤ ਤੇ ਚੱਲਣਾ ਹੀ ਹੈ। ਉਹ ਜੋ ਕਹੇ, ਭਾਵੇਂ ਪਿਆਰ ਕਰੋ, ਭਾਵੇਂ
ਮਾਰੋ… ਇਹ ਉਨ੍ਹਾਂ ਦੇ ਲਈ ਗਾਇਨ ਹੈ। ਇਸ ਵਿੱਚ ਲੱਤ ਆਦਿ ਮਾਰਨ ਦੀ ਤੇ ਗੱਲ ਹੀ ਨਹੀਂ ਹੈ। ਪ੍ਰੰਤੂ
ਕਿਸੇ ਨੂੰ ਨਿਸ਼ਚੇ ਬੈਠਣਾ ਹੀ ਮੁਸ਼ਕਿਲ ਹੈ। ਨਿਸ਼ਚੇ ਪੂਰਾ ਬੈਠ ਜਾਵੇ ਤਾਂ ਕਰਮਾਤੀਤ ਅਵਸਥਾ ਹੋ ਜਾਵੇ।
ਲੇਕਿਨ ਉਹ ਅਵਸਥਾ ਆਉਣ ਵਿੱਚ ਵੀ ਟਾਈਮ ਚਾਹੀਦਾ ਹੈ। ਉਹ ਹੋਵੇਗੀ ਅੰਤ ਵਿੱਚ, ਇਸ ਵਿੱਚ ਨਿਸ਼ਚੇ
ਬਹੁਤ ਅਡੋਲ ਚਾਹੀਦਾ ਹੈ। ਸ਼ਿਵਬਾਬਾ ਤੋਂ ਤਾਂ ਕਦੇ ਕੋਈ ਭੁੱਲ ਹੋ ਨਾ ਸਕੇ, ਇਨ੍ਹਾਂ ਤੋਂ ਹੋਰੱਖਣਾ
ਸਕਦੀ ਹੈ। ਇਹ ਦੋਵੇਂ ਹਨ ਇਕੱਠੇ। ਪ੍ਰੰਤੂ ਤੁਹਾਨੂੰ ਨਿਸ਼ਚੇ ਵੀ ਹੈ - ਸ਼ਿਵਬਾਬਾ ਜੋ ਸਮਝਾਉਂਦੇ ਹਨ,
ਉਸ ਤੇ ਸਾਨੂੰ ਚੱਲਣਾ ਪਵੇ। ਤਾਂ ਬਾਬਾ ਦੀ ਸ਼੍ਰੀਮਤ ਸਮਝਕੇ ਚਲੱਦੇ - ਚੱਲੋ। ਤਾਂ ਉਲਟਾ ਵੀ ਸੁਲਟਾ
ਹੋ ਜਾਵੇਗਾ। ਕਿਧਰੇ ਮਿਸ ਅੰਡਰਸਟੈਂਡਿੰਗ ਵੀ ਜੋ ਜਾਂਦੀ ਹੈ। ਸ਼ਿਵਬਾਬਾ ਅਤੇ ਬ੍ਰਹਮਾ ਬਾਬਾ ਦੀ
ਮੁਰਲੀ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਣਾ ਹੈ। ਬਾਬਾ ਨੇ ਕਿਹਾ ਜਾਂ ਇਸ ਨੇ ਕਿਹਾ। ਇਵੇਂ ਨਹੀਂ
ਕਿ ਬ੍ਰਹਮਾ ਬੋਲਦੇ ਹੀ ਨਹੀਂ ਹਨ। ਪ੍ਰੰਤੂ ਬਾਬਾ ਨੇ ਸਮਝਾਇਆ ਹੈ - ਅੱਛਾ, ਸਮਝੋ ਇਹ ਬ੍ਰਹਮਾ ਕੁਝ
ਨਹੀਂ ਜਾਣਦੇ, ਸ਼ਿਵਬਾਬਾ ਹੀ ਸਭ ਕੁਝ ਸੁਣਾਉਂਦੇ ਹਨ। ਸ਼ਿਵਬਾਬਾ ਦੇ ਰਥ ਨੂੰ ਇਸ਼ਨਾਨ ਕਰਵਾਉਂਦਾ ਹਾਂ,
ਸ਼ਿਵਬਾਬਾ ਦੇ ਭੰਡਾਰੇ ਦੀ ਸਰਵਿਸ ਕਰਦਾ ਹਾਂ - ਇਹ ਯਾਦ ਰਹੇ ਤਾਂ ਵੀ ਬਹੁਤ ਚੰਗਾ ਹੈ। ਸ਼ਿਵਬਾਬਾ ਦੀ
ਯਾਦ ਵਿੱਚ ਰਹਿੰਦੇ ਕੁਝ ਵੀ ਕਰੋ ਤਾਂ ਬਹੁਤਿਆਂ ਤੋਂ ਤਿੱਖੇ ਜਾ ਸਕਦੇ ਹੋ। ਮੁੱਖ ਗੱਲ ਹੈ ਹੀ
ਸ਼ਿਵਬਾਬਾ ਦੇ ਯਾਦ ਦੀ। ਅਲਫ਼ ਅਤੇ ਬੇ। ਬਾਕੀ ਹੈ ਡਿਟੇਲ।
ਬਾਪ ਜੋ ਸਮਝਾਉਂਦੇ ਹਨ
ਉਸ ਤੇ ਅਟੈਂਸ਼ਨ ਦੇਣਾ ਹੈ। ਬਾਪ ਹੀ ਪਤਿਤ - ਪਾਵਨ, ਗਿਆਨ ਦਾ ਸਾਗਰ ਹੈ ਨਾ। ਉਹ ਹੀ ਪਤਿਤ ਸ਼ੂਦਰਾਂ
ਨੂੰ ਆਕੇ ਬ੍ਰਾਹਮਣ ਬਣਾਉਂਦੇ ਹਨ। ਬ੍ਰਾਹਮਣਾਂ ਨੂੰ ਹੀ ਪਾਵਨ ਬਣਾਉਂਦੇ ਹਨ, ਸ਼ੂਦਰਾਂ ਨੂੰ ਪਾਵਨ ਨਹੀਂ
ਬਣਾਉਂਦੇ, ਇਹ ਸਾਰੀਆਂ ਗੱਲਾਂ ਕੋਈ ਭਾਗਵਤ ਆਦਿ ਵਿੱਚ ਨਹੀਂ ਹਨ। ਥੋੜ੍ਹੇ - ਥੋੜ੍ਹੇ ਅੱਖਰ ਹਨ।
ਮਨੁੱਖਾਂ ਨੂੰ ਤੇ ਇਹ ਵੀ ਪਤਾ ਨਹੀਂ ਹੈ ਕਿ ਰਾਧੇ - ਕ੍ਰਿਸ਼ਨ ਹੀ ਲਕਸ਼ਮੀ - ਨਰਾਇਣ ਹਨ। ਮੂੰਝ ਜਾਂਦੇ
ਹਨ। ਦੇਵਤੇ ਤਾਂ ਹਨ ਹੀ ਸੂਰਜਵੰਸ਼ੀ - ਚੰਦ੍ਰਵੰਸ਼ੀ। ਲਕਸ਼ਮੀ - ਨਾਰਾਇਣ ਦੀ ਡਾਇਨੇਸਟੀ, ਸੀਤਾ - ਰਾਮ
ਦੀ ਡਾਇਨੇਸਟੀ। ਬਾਪ ਕਹਿੰਦੇ ਹਨ ਭਾਰਤਵਾਸੀ ਸਵੀਟ ਚਿਲਡਰਨ ਯਾਦ ਕਰੋ, ਲੱਖਾਂ ਵਰ੍ਹਿਆਂ ਦੀ ਤੇ ਗੱਲ
ਹੀ ਨਹੀਂ ਹੈ। ਕਲ ਦੀ ਗੱਲ ਹੈ ਤੁਹਾਨੂੰ ਰਾਜ ਦਿੱਤਾ ਸੀ। ਇੰਨਾਂ ਅਕੀਚਰ ( ਅਥਾਹ ) ਧਨ ਦਿੱਤਾ।
ਬਾਪ ਨੇ ਸਾਰੇ ਵਿਸ਼ਵ ਦਾ ਤੁਹਾਨੂੰ ਮਾਲਿਕ ਬਣਾਇਆ, ਹੋਰ ਕੋਈ ਖੰਡ ਸਨ ਹੀ ਨਹੀਂ, ਫਿਰ ਤੁਹਾਨੂੰ ਕੀ
ਹੋਇਆ! ਵਿਦਵਾਨ, ਅਚਾਰਿਆ, ਪੰਡਿਤ ਵੀ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੇ। ਬਾਪ ਹੀ ਕਹਿੰਦੇ ਹਨ -
ਅਰੇ ਭਾਰਤਵਾਸੀਓ, ਤੁਹਾਨੂੰ ਰਾਜ - ਭਾਗ ਦਿੱਤਾ ਸੀ ਨਾ। ਤੁਸੀਂ ਵੀ ਕਹੋਗੇ ਸ਼ਿਵਬਾਬਾ ਕਹਿੰਦੇ ਹਨ -
ਇਤਨਾ ਤੁਹਾਨੂੰ ਧਨ ਦਿੱਤਾ ਫਿਰ ਤੁਸੀਂ ਕਿੱਥੇ ਗਵਾਂ ਦਿੱਤਾ! ਬਾਪ ਦਾ ਵਰਸਾ ਕਿੰਨਾ ਜਬਰਦਸਤ ਹੈ।
ਬਾਪ ਹੀ ਪੁੱਛਦੇ ਹਨ ਨਾ ਜਾਂ ਬਾਪ ਚਲਾ ਜਾਂਦਾ ਹੈ ਤਾਂ ਮਿੱਤਰ - ਸਬੰਧੀ ਪੁੱਛਦੇ ਹਨ। ਬਾਪ ਨੇ
ਤੁਹਾਨੂੰ ਇਤਨੇ ਪੈਸੇ ਦਿੱਤੇ ਕਿੱਥੇ ਗਵਾਏ! ਇਹ ਤਾਂ ਬੇਹੱਦ ਦਾ ਬਾਪ ਹੈ। ਬਾਪ ਨੇ ਕੌਡੀ ਤੋਂ ਹੀਰੇ
ਵਰਗਾ ਬਣਾਇਆ। ਇਨ੍ਹਾਂ ਰਾਜ ਦਿੱਤਾ ਫਿਰ ਪੈਸਾ ਕਿੱਥੇ ਗਿਆ? ਤੁਸੀਂ ਕੀ ਜਵਾਬ ਦੇਵੋਗੇ? ਕਿਸੇ ਨੂੰ
ਵੀ ਸਮਝ ਵਿੱਚ ਨਹੀਂ ਆਉਂਦਾ ਹੈ। ਤੁਸੀਂ ਸਮਝਦੇ ਜੋ ਬਾਬਾ ਪੁੱਛਦੇ ਠੀਕ ਹਨ - ਇੰਨੇ ਕੰਗਾਲ ਕਿਵੇਂ
ਬਣੇ ਹੋ! ਪਹਿਲਾਂ ਸਭ ਕੁਝ ਸਤੋਪ੍ਰਧਾਨ ਸੀ। ਫਿਰ ਕਲਾ ਘੱਟ ਹੁੰਦੀ ਗਈ ਤਾਂ ਸਭ ਕੁਝ ਘੱਟ ਹੁੰਦਾ
ਗਿਆ। ਸਤਿਯੁਗ ਵਿੱਚ ਤਾਂ ਸਤੋਪ੍ਰਧਾਨ ਸੀ, ਲਕਸ਼ਮੀ - ਨਾਰਾਇਣ ਦਾ ਰਾਜ ਸੀ। ਰਾਧੇ - ਕ੍ਰਿਸ਼ਨ ਨਾਲੋਂ
ਲਕਸ਼ਮੀ - ਨਾਰਾਇਣ ਦਾ ਨਾਮ ਜ਼ਿਆਦਾ ਹੈ। ਉਨ੍ਹਾਂ ਦੀ ਕੋਈ ਗਲਾਨੀ ਨਹੀਂ ਲਿਖੀ ਹੈ ਹੋਰ ਸਭ ਦੇ ਲਈ
ਨਿੰਦਾ ਲਿਖੀ ਹੈ। ਲਕਸ਼ਮੀ - ਨਰਾਇਣ ਦੇ ਰਾਜ ਵਿੱਚ ਕੋਈ ਦੈਤ ਆਦਿ ਨਹੀਂ ਦੱਸਦੇ ਹਨ। ਤਾਂ ਇਹ ਗੱਲਾਂ
ਸਮਝਣ ਦੀਆਂ ਹਨ। ਬਾਬਾ ਗਿਆਨ ਧਨ ਨਾਲ ਝੋਲੀ ਭਰ ਰਹੇ ਹਨ। ਬਾਪ ਕਹਿੰਦੇ ਹਨ ਬੱਚੇ ਇਸ ਮਾਇਆ ਤੋਂ
ਖਬਰਦਾਰ ਰਹੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸੈਂਸੀਬੁਲ
ਬਣ ਸੱਚੀ ਸੇਵਾ ਵਿੱਚ ਲੱਗ ਜਾਣਾ ਹੈ। ਜਵਾਬਦਾਰ ਇੱਕ ਬਾਪ ਹੈ ਇਸਲਈ ਸ਼੍ਰੀਮਤ ਵਿੱਚ ਸੰਸ਼ੇ ਨਹੀਂ ਕਰਨਾ
ਚਾਹੀਦਾ। ਨਿਸ਼ਚੇ ਵਿੱਚ ਅਡੋਲ ਰਹਿਣਾ ਹੈ।
2. ਵਿਚਾਰ ਸਾਗਰ ਮੰਥਨ
ਕਰ ਬਾਪ ਦੀ ਹਰ ਸਮਝਾਉਣੀ ਤੇ ਅਟੈਂਸ਼ਨ ਦੇਣਾ ਹੁੰਦਾ ਹੈ। ਖ਼ੁਦ ਗਿਆਨ ਨੂੰ ਧਾਰਨ ਕਰ ਦੂਸਰਿਆਂ ਨੂੰ
ਸੁਣਾਉਣਾ ਹੈ।
ਵਰਦਾਨ:-
ਆਪਣੇ ਅਨਾਦਿ - ਆਦਿ ਰੀਅਲ ਰੂਪ ਨੂੰ ਰਿਅਲਾਇਜ ਕਰਨ ਵਾਲੇ ਸਮੂਰਨ ਪਵਿੱਤਰ ਭਵ
ਆਤਮਾ ਦੇ ਅਨਾਦਿ ਅਤੇ ਆਦਿ
ਦੋਵਾਂ ਕਾਲ ਦਾ ਓਰਿਜਨਲ ਸਵਰੂਪ ਪਵਿੱਤਰ ਹੈ। ਅਪਵਿਤ੍ਰਤਾ ਆਰਟੀਫਿਸ਼ਲ, ਸ਼ੂਦਰਾਂ ਦੀ ਦੇਣ ਹੈ।ਸ਼ੂਦਰਾਂ
ਦੀ ਚੀਜ਼ ਬ੍ਰਾਹਮਣ ਯੂਜ਼ ਨਹੀਂ ਕਰ ਸਕਦੇ ਇਸਲਈ ਸਿਰਫ਼ ਇਹ ਹੀ ਸੰਕਲਪ ਕਰੋ ਕਿ ਅਨਾਦਿ - ਆਦਿ ਰਿਅਲ
ਰੂਪ ਵਿੱਚ ਮੈਂ ਪਵਿੱਤਰ ਆਤਮਾ ਹਾਂ, ਕਿਸੇ ਨੂੰ ਵੀ ਦੇਖੋ ਤਾਂ ਉਸਦੇ ਰੀਅਲ ਰੂਪ ਨੂੰ ਦੇਖੋ, ਰੀਅਲ
ਨੂੰ ਰੀਅਲਾਇਜ ਕਰੋ, ਤਾਂ ਸਮਪਰੂੰਨ ਪਵਿੱਤਰ ਬਣ ਫਸਟਕਲਾਸ ਅਤੇ ਏਅਰਕੰਡੀਸ਼ਨ ਦੀ ਟਿਕੇਟ ਦੇ ਅਧਿਕਾਰੀ
ਬਣ ਜਾਣਗੇ।
ਸਲੋਗਨ:-
ਪਰਮਾਤਮ ਦੁਆਵਾਂ
ਨਾਲ ਆਪਣੀ ਝੋਲੀ ਭਰਭੂਰ ਕਰੋ ਤਾਂ ਮਾਇਆ ਸਮੀਪ ਨਹੀਂ ਆ ਸਕਦੀ।
ਅਵਿੱਅਕਤ ਇਸ਼ਾਰੇ - ਇਸ
ਅਵਿੱਅਕਤ ਮਾਸ ਵਿੱਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ
ਮਜ਼ੋਰਿਟੀ ਬੱਚਿਆਂ ਨੇ
ਹੁਣ ਲੋਹੇ ਦੀ ਜ਼ੰਜੀਰਾਂ ਨੂੰ ਤਾਂ ਕੱਟ ਲਿਆ ਹੈ ਪਰ ਬਹੁਤ ਮਹੀਂਨ ਅਤੇ ਰੀਅਲ ਧਾਗੇ ਹੁਣ ਵੀ ਬੰਧੇ
ਹੋਏ ਹਨ। ਕਈ ਪਰਸਨੈਲਿਟੀ ਫੇਲ ਕਰਨ ਵਾਲੇ ਹਨ, ਖੁਦ ਵਿੱਚ ਅੱਛਾਈਆਂ ਹੈ ਨਹੀਂ ਪਰ ਮਹਿਸ਼ੂਸ ਇਵੇਂ
ਹੁੰਦੀ ਹੈ ਕਿ ਅਸੀਂ ਬਹੁਤ ਚੰਗੇ ਹਾਂ। ਅਸੀਂ ਬਹੁਤ ਅੱਗੇ ਵੱਧ ਰਹੇ ਹਾਂ। ਇਹ ਜੀਵਨ -ਬੰਧ ਦੇ ਧਾਗੇ
ਮਜ਼ੋਰਿਟੀ ਵਿੱਚ ਹਨ, ਬਾਪਦਾਦਾ ਹੁਣ ਇਹਨਾਂ ਧਾਗਿਆਂ ਤੋ ਵੀ ਮੁਕਤ, ਜੀਵਨਮੁਕਤ ਦੇਖਣਾ ਚਾਹੁੰਦੇ ਹਨ।