03.03.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਇਸ
ਬੇਹੱਦ ਨਾਟਕ ਨੂੰ ਸਦਾ ਸਮ੍ਰਿਤੀ ਵਿੱਚ ਰੱਖੋ ਤਾਂ ਅਪਾਰ ਖੁਸ਼ੀ ਰਹੇਗੀ, ਇਸ ਨਾਟਕ ਵਿੱਚ ਜੋ ਚੰਗੇ
ਪੁਰਸ਼ਾਰਥੀ ਅਤੇ ਲਾਇਕ ਹਨ, ਉਨ੍ਹਾਂ ਦੀ ਪੂਜਾ ਵੀ ਜ਼ਿਆਦਾ ਹੁੰਦੀ ਹੈ"
ਪ੍ਰਸ਼ਨ:-
ਕਿਹੜੀ ਸਮ੍ਰਿਤੀ
ਦੁਨੀਆਂ ਦੇ ਸਭ ਦੁੱਖਾਂ ਤੋਂ ਮੁਕਤ ਕਰ ਦਿੰਦੀ ਹੈ, ਹਰਸ਼ਿਤ ਰਹਿਣ ਦੀ ਯੁਕਤੀ ਕੀ ਹੈ?
ਉੱਤਰ:-
ਸਦਾ ਸਮ੍ਰਿਤੀ
ਰਹੇ ਕਿ ਹੁਣ ਅਸੀਂ ਭਵਿੱਖ ਨਵੀਂ ਦੁਨੀਆਂ ਵਿੱਚ ਜਾ ਰਹੇ ਹਾਂ। ਭਵਿੱਖ ਦੀ ਖੁਸ਼ੀ ਵਿੱਚ ਰਹੋ ਤਾਂ
ਦੁੱਖ ਭੁੱਲ ਜਾਣਗੇ। ਵਿਘਨਾਂ ਦੀ ਦੁਨੀਆਂ ਵਿੱਚ ਵਿਘਨ ਤਾਂ ਆਉਣਗੇ ਪਰ ਸਮ੍ਰਿਤੀ ਰਹੇ ਕਿ ਇਸ ਦੁਨੀਆਂ
ਵਿੱਚ ਅਸੀਂ ਬਾਕੀ ਥੋੜ੍ਹੇ ਦਿਨ ਹਾਂ ਤਾਂ ਹਰਸ਼ਿਤ ਰਹਾਂਗੇ।
ਗੀਤ:-
ਜਾਗ ਸਜਨੀਆਂ
ਜਾਗ ...
ਓਮ ਸ਼ਾਂਤੀ
ਇਹ ਗੀਤ ਬੜਾ ਚੰਗਾ ਹੈ। ਗੀਤ ਸੁਣਨ ਨਾਲ ਹੀ ਉਪਰ ਤੋਂ ਲੈਕੇ 84 ਜਨਮਾਂ ਦਾ ਰਾਜ਼ ਬੁੱਧੀ ਵਿੱਚ ਆ
ਜਾਂਦਾ ਹੈ। ਇਹ ਵੀ ਬੱਚਿਆਂ ਨੂੰ ਸਮਝਾਇਆ ਹੈ ਤੁਸੀਂ ਜਦੋ ਉਪਰੋਂ ਆਉਂਦੇ ਹੋ ਤਾਂ ਵਾਇਆ ਸੂਖਸ਼ਮਵਤਨ
ਤੋਂ ਨਹੀਂ ਆਉਂਦੇ ਹੋ। ਹੁਣ ਵਾਇਆ ਸੂਖਸ਼ਮਵਤਨ ਹੋਕੇ ਜਾਣਾ ਹੈ। ਸੂਖਸ਼ਮਵਤਨ ਬਾਬਾ ਹੁਣ ਹੀ ਵਿਖਾਉਂਦੇ
ਹਨ। ਸਤਿਯੁਗ - ਤ੍ਰੇਤਾ ਵਿੱਚ ਇਸ ਗਿਆਨ ਦੀ ਗੱਲ ਵੀ ਨਹੀਂ ਰਹਿੰਦੀ ਹੈ। ਨਾ ਕੋਈ ਚਿੱਤਰ ਆਦਿ ਹਨ।
ਭਗਤੀ ਮਾਰਗ ਵਿੱਚ ਤਾਂ ਅਥਾਹ ਚਿੱਤਰ ਹਨ। ਦੇਵੀਆਂ ਆਦਿ ਦੀ ਪੂਜਾ ਵੀ ਬਹੁਤ ਹੁੰਦੀ ਹੈ। ਦੁਰਗਾ,
ਕਾਲੀ, ਸਰਸਵਤੀ ਹੈ ਤਾਂ ਇੱਕ ਹੀ ਪਰ ਨਾਮ ਅਨੇਕ ਰੱਖ ਦਿੱਤੇ ਹਨ। ਜੋ ਚੰਗਾ ਪੁਰਸ਼ਾਰਥ ਕਰਦੇ ਹੋਣਗੇ,
ਬਹੁਤ ਹੋਣਗੇ ਉਨ੍ਹਾਂ ਦੀ ਪੂਜਾ ਵੀ ਜ਼ਿਆਦਾ ਹੋਵੇਗੀ। ਤੁਸੀਂ ਜਾਣਦੇ ਹੋ ਅਸੀਂ ਹੀ ਪੂਜਯ ਤੋਂ ਪੂਜਾਰੀ
ਬਣ ਬਾਬਾ ਦੀ ਅਤੇ ਆਪਣੀ ਪੂਜਾ ਕਰਦੇ ਹਾਂ। ਇਹ (ਬਾਬਾ) ਵੀ ਨਾਰਾਇਣ ਦੀ ਪੂਜਾ ਕਰਦੇ ਸੀ ਨਾ।
ਵੰਡਰਫੁੱਲ ਖੇਡ ਹੈ। ਜਿਵੇਂ ਨਾਟਕ ਵੇਖਣ ਨਾਲ ਖੁਸ਼ੀ ਹੁੰਦੀ ਹੈ ਨਾ, ਉਵੇਂ ਹੀ ਇਹ ਵੀ ਬੇਹੱਦ ਦਾ
ਨਾਟਕ ਹੈ, ਇਸਨੂੰ ਕੋਈ ਵੀ ਜਾਣਦੇ ਨਹੀਂ। ਤੁਹਾਡੀ ਬੁੱਧੀ ਵਿੱਚ ਹੁਣ ਸਾਰਾ ਡਰਾਮਾ ਦਾ ਰਾਜ਼ ਹੈ। ਇਸ
ਦੁਨੀਆਂ ਵਿੱਚ ਕਿੰਨੇ ਅਥਾਹ ਦੁੱਖ ਹਨ। ਤੁਸੀਂ ਜਾਣਦੇ ਹੋ ਹੁਣ ਬਾਕੀ ਥੋੜ੍ਹਾ ਵਕ਼ਤ ਹੈ, ਅਸੀਂ ਜਾ
ਰਹੇ ਹਾਂ ਨਵੀਂ ਦੁਨੀਆਂ ਵਿੱਚ। ਭਵਿੱਖ ਦੀ ਖੁਸ਼ੀ ਰਹਿੰਦੀ ਹੈ ਤਾਂ ਉਹ ਇਸ ਦੁੱਖ ਨੂੰ ਉੱਡਾ ਦਿੰਦੀ
ਹੈ। ਲਿੱਖਦੇ ਹਨ ਬਾਬਾ ਬਹੁਤ ਵਿਘਨ ਪੈਂਦੇ ਹਨ, ਘਾਟਾ ਪੈ ਜਾਂਦਾ ਹੈ। ਬਾਪ ਕਹਿੰਦੇ ਹਨ ਕੁਝ ਵੀ
ਵਿਘਨ ਆਵੇ, ਅੱਜ ਲੱਖਪਤੀ ਹੋ, ਕਲ ਕੱਖਪਤੀ ਬਣ ਜਾਂਦੇ ਹੋ। ਤੁਹਾਨੂੰ ਤਾਂ ਭਵਿੱਖ ਦੀ ਖੁਸ਼ੀ ਵਿੱਚ
ਰਹਿਣਾ ਹੈ ਨਾ। ਇਹ ਹੈ ਹੀ ਰਾਵਣ ਦੀ ਆਸੁਰੀ ਦੁਨੀਆਂ। ਤੁਰਦੇ -ਤੁਰਦੇ ਕੋਈ ਨਾ ਕੋਈ ਵਿਘਨ ਪੈਣਗੇ।
ਇਸ ਦੁਨੀਆਂ ਵਿੱਚ ਬਾਕੀ ਥੋੜ੍ਹੇ ਦਿਨ ਹਨ ਫ਼ੇਰ ਅਸੀਂ ਅਥਾਹ ਸੁੱਖਾਂ ਵਿੱਚ ਜਾਵਾਂਗੇ। ਬਾਬਾ ਕਹਿੰਦੇ
ਹਨ ਨਾ - ਕਲ ਸਾਂਵਰਾ ਸੀ, ਗਾਵੜੇ ਦਾ ਛੋਰਾ ਸੀ, ਹੁਣ ਬਾਪ ਸਾਨੂੰ ਨਾਲੇਜ਼ ਦੇਕੇ ਗੋਰਾ ਬਣਾ ਰਹੇ ਹਨ।
ਤੁਸੀਂ ਜਾਣਦੇ ਹੋ ਬਾਪ ਬੀਜ਼ਰੂਪ ਹੈ, ਸਤ ਹੈ, ਚੇਤੰਨ ਹਨ। ਉਨ੍ਹਾਂ ਨੂੰ ਸੁਪ੍ਰੀਮ ਸੋਲ ਕਿਹਾ ਜਾਂਦਾ
ਹੈ। ਉਹ ਉੱਚ ਤੇ ਉੱਚ ਰਹਿਣ ਵਾਲੇ ਹਨ, ਪੁਨਰਜਨਮ ਵਿੱਚ ਨਹੀਂ ਆਉਂਦੇ ਹਨ। ਅਸੀਂ ਸਭ ਜਨਮ - ਮਰਨ
ਵਿੱਚ ਆਉਂਦੇ ਹਾਂ, ਉਹ ਰਿਜਰਵਡ ਹਨ। ਉਨ੍ਹਾਂ ਨੂੰ ਤਾਂ ਅੰਤ ਵਿੱਚ ਆਕੇ ਸਭਦੀ ਸਦਗਤੀ ਕਰਨੀ ਹੈ।
ਤੁਸੀਂ ਭਗਤੀ ਮਾਰਗ ਵਿੱਚ ਜਨਮ - ਜਨਮਾਂਤ੍ਰ ਗਾਉਂਦੇ ਆਏ ਹੋ - ਬਾਬਾ ਤੁਸੀਂ ਆਵੋਗੇ ਤਾਂ ਅਸੀਂ
ਤੁਹਾਡੇ ਹੀ ਬਣਾਂਗੇ। ਮੇਰਾ ਤਾਂ ਇੱਕ ਸ਼ਿਵਬਾਬਾ ਦੂਜਾ ਨਾ ਕੋਈ। ਅਸੀਂ ਬਾਬਾ ਦੇ ਨਾਲ ਹੀ ਜਾਵਾਂਗੇ।
ਇਹ ਹੈ ਦੁੱਖ ਦੀ ਦੁਨੀਆਂ। ਬਾਪ ਕਹਿੰਦੇ ਹਨ ਮੈਂ ਭਾਰਤ ਨੂੰ ਹੀ ਸਾਹੂਕਾਰ ਬਣਾਇਆ ਸੀ ਫੇਰ ਰਾਵਣ ਨੇ
ਨਰਕ ਬਣਾਇਆ ਹੈ। ਹੁਣ ਤੁਸੀਂ ਬੱਚੇ ਬਾਪ ਦੇ ਸਾਹਮਣੇ ਬੈਠੇ ਹੋ। ਗ੍ਰਹਿਸਤ ਵਿਵਹਾਰ ਵਿੱਚ ਵੀ ਤਾਂ
ਬਹੁਤ ਹੀ ਰਹਿੰਦੇ ਹਨ। ਸਭਨੂੰ ਇੱਥੇ ਤਾਂ ਨਹੀਂ ਬੈਠਣਾ ਹੈ। ਗ੍ਰਹਿਸਤ ਵਿਵਹਾਰ ਵਿੱਚ ਰਹੋ, ਭਾਵੇਂ
ਰੰਗੀਨ ਕੱਪੜੇ ਪਾਓ, ਕੌਣ ਕਹਿੰਦਾ ਹੈ ਚਿੱਟੇ ਕੱਪੜੇ ਪਾਓ। ਬਾਬਾ ਨੇ ਕਦੀ ਕਿਸੇ ਨੂੰ ਕਿਹਾ ਨਹੀਂ
ਹੈ। ਤੁਹਾਨੂੰ ਚੰਗਾ ਨਹੀਂ ਲੱਗਦਾ ਹੈ ਤਾਂ ਚਿੱਟੇ ਕੱਪੜੇ ਪਾਏ ਹਨ। ਇੱਥੇ ਤੁਸੀਂ ਭਾਵੇਂ ਚਿੱਟੇ
ਕੱਪੜੇ ਪਾਕੇ ਰਹਿੰਦੇ ਹੋ, ਪਰ ਰੰਗੀਨ ਕੱਪੜੇ ਪਾਉਣ ਵਾਲੇ, ਉਸ ਡ੍ਰੇਸ ਵਿੱਚ ਵੀ ਬਹੁਤਿਆਂ ਦਾ
ਕਲਿਆਣ ਕਰ ਸਕਦੇ ਹਨ। ਮਾਤਾਵਾਂ ਆਪਣੇ ਪਤੀ ਨੂੰ ਵੀ ਸਮਝਾਉਂਦੀਆਂ ਹਨ - ਭਗਵਾਨੁਵਾਚ ਹੈ ਪਵਿੱਤਰ
ਬਣਨਾ ਹੈ। ਦੇਵਤਾ ਪਵਿੱਤਰ ਹਨ ਤਾਂ ਹੀ ਤਾਂ ਉਨ੍ਹਾਂ ਨੂੰ ਮੱਥਾ ਟੇਕਦੇ ਹਨ। ਪਵਿੱਤਰ ਬਣਨਾ ਤਾਂ
ਚੰਗਾ ਹੈ ਨਾ। ਹੁਣ ਤੁਸੀਂ ਜਾਣਦੇ ਹੋ ਸ੍ਰਿਸ਼ਟੀ ਦਾ ਅੰਤ ਹੈ। ਜ਼ਿਆਦਾ ਪੈਸੇ ਕੀ ਕਰੋਗੇ। ਅੱਜਕਲ
ਕਿੰਨੇ ਡਾਕੇ ਲੱਗਦੇ ਹਨ, ਰਿਸ਼ਵਤਖ਼ੋਰੀ ਕਿੰਨੀ ਲਗੀ ਪਈ ਹੈ। ਇਹ ਹੁਣ ਦੇ ਲਈ ਗਾਇਨ ਹੈ - ਕਿੰਨਾ ਦੀ
ਦਬੀ ਰਹੀ ਧੂਲ ਵਿੱਚ… ਸਫ਼ਲ ਹੋਵੇਗੀ ਉਹ ਹੀ, ਜੋ ਧਨੀ ਦੇ ਨਾਮ ਖ਼ਰਚੇ… ਧਨੀ ਤਾਂ ਹੁਣ ਸਾਹਮਣੇ ਹੈ।
ਸਮਝਦਾਰ ਬੱਚੇ ਆਪਣਾ ਸਭ ਕੁਝ ਧਨੀ ਦੇ ਨਾਮ ਤੇ ਸਫ਼ਲ ਕਰ ਲੈਂਦੇ ਹਨ।
ਮਨੁੱਖ ਤਾਂ ਸਭ ਪਤਿਤ -
ਪਤਿਤਾਂ ਨੂੰ ਦਾਨ ਕਰਦੇ ਹਨ। ਇੱਥੇ ਤਾਂ ਪੁੰਨ ਆਤਮਾਵਾਂ ਦਾ ਦਾਨ ਲੈਣਾ ਹੈ। ਸਿਵਾਏ ਬ੍ਰਾਹਮਣਾਂ ਦੇ
ਹੋਰ ਕੋਈ ਨਾਲ ਕਨੈਕਸ਼ਨ ਨਹੀਂ ਹੈ। ਤੁਸੀਂ ਹੋ ਪੁੰਨ ਆਤਮਾਵਾਂ। ਤੁਸੀਂ ਪੁੰਨ ਦਾ ਹੀ ਕੰਮ ਕਰਦੇ ਹੋ।
ਇਹ ਮਕਾਨ ਬਣਾਉਂਦੇ ਹਨ, ਉਸ ਵਿੱਚ ਵੀ ਤੁਸੀਂ ਹੀ ਰਹਿੰਦੇ ਹੋ। ਪਾਪ ਦੀ ਤਾਂ ਕੋਈ ਗੱਲ ਨਹੀਂ। ਜੋ
ਕੁਝ ਪੈਸੇ ਹਨ - ਭਾਰਤ ਨੂੰ ਸਵਰਗ ਬਣਾਉਣ ਦੇ ਲਈ ਖ਼ਰਚ ਕਰਦੇ ਰਹਿੰਦੇ ਹਨ। ਆਪਣੇ ਢਿੱਡ ਨੂੰ ਵੀ ਪੱਟੀ
ਬੰਨਕੇ ਕਹਿੰਦੇ - ਬਾਬਾ, ਸਾਡੀ ਇੱਕ ਇੱਟ ਵੀ ਇਸ ਵਿੱਚ ਲੱਗਾ ਦਵੋ ਤਾਂ ਉੱਥੇ ਸਾਨੂੰ ਮਹਿਲ ਮਿਲ
ਜਾਣਗੇ। ਕਿੰਨੇ ਸਮਝਦਾਰ ਬੱਚੇ ਹਨ। ਪੱਥਰਾਂ ਦੇ ਏਵਜ਼ ਵਿੱਚ ਸੋਨਾ ਮਿਲਦਾ ਹੈ। ਵਕ਼ਤ ਹੀ ਬਾਕੀ
ਥੋੜ੍ਹਾ ਹੈ। ਤੁਸੀਂ ਕਿੰਨੀ ਸਰਵਿਸ ਕਰਦੇ ਹੋ। ਪ੍ਰਦਰਸ਼ਨੀ ਮੇਲੇ ਵੱਧਦੇ ਜਾਂਦੇ ਹਨ। ਸਿਰਫ਼ ਬੱਚੀਆਂ
ਤਿੱਖੀਆਂ ਹੋ ਜਾਣ। ਬੇਹੱਦ ਦੇ ਬਾਪ ਦਾ ਬਣਦੀਆਂ ਨਹੀਂ ਹਨ, ਮੋਹ ਛੱਡਦੀਆਂ ਨਹੀਂ ਹਨ। ਬਾਪ ਕਹਿੰਦੇ
ਹਨ ਮੈਂ ਤੁਹਾਨੂੰ ਸਵਰਗ ਭੇਜਿਆ ਸੀ, ਹੁਣ ਫ਼ੇਰ ਤੁਹਾਨੂੰ ਸਵਰਗ ਦੇ ਲਈ ਤਿਆਰ ਕਰ ਰਹੇ ਹਾਂ। ਜੇਕਰ
ਸ਼੍ਰੀਮਤ ਤੇ ਚੱਲੋਗੇ ਤਾਂ ਉੱਚ ਪਦ ਪਾਵੋਗੇ। ਇਹ ਗੱਲਾਂ ਹੋਰ ਕੋਈ ਸਮਝਾ ਨਾ ਸਕੇ। ਸਾਰਾ ਸ੍ਰਿਸ਼ਟੀ
ਚੱਕਰ ਤੁਹਾਡੀ ਬੁੱਧੀ ਵਿੱਚ ਹੈ - ਮੂਲਵਤਨ, ਸੂਖਸ਼ਮਵਤਨ ਅਤੇ ਸਥੂਲਵਤਨ। ਬਾਪ ਕਹਿੰਦੇ ਹਨ - ਬੱਚੇ,
ਸਵਦਰ੍ਸ਼ਨ ਚੱਕਰਧਾਰੀ ਬਣੋ, ਹੋਰਾਂ ਨੂੰ ਵੀ ਸਮਝਾਉਂਦੇ ਰਹੋ। ਇਹ ਧੰਧਾ ਵੇਖੋ ਕਿਵੇਂ ਹੈ। ਖ਼ੁਦ ਹੀ
ਧਨਵਾਨ, ਸਵਰਗ ਦਾ ਮਾਲਿਕ ਬਣਨਾ ਹੈ, ਹੋਰਾਂ ਨੂੰ ਵੀ ਬਣਾਉਣਾ ਹੈ। ਬੁੱਧੀ ਵਿੱਚ ਇਹ ਹੀ ਰਹਿਣਾ
ਚਾਹੀਦਾ ਹੈ - ਕਿਸੇ ਨੂੰ ਰਸਤਾ ਕਿਵੇਂ ਦੱਸੀਏ? ਡਰਾਮਾ ਅਨੁਸਾਰ ਜੋ ਪਾਸਟ ਹੋਇਆ ਉਹ ਡਰਾਮਾ।
ਸੈਕਿੰਡ ਬਾਈ ਸੈਕਿੰਡ ਜੋ ਹੁੰਦਾ ਹੈ, ਉਸਨੂੰ ਅਸੀਂ ਸਾਕ੍ਸ਼ੀ ਹੋ ਵੇਖਦੇ ਹਾਂ। ਬੱਚਿਆਂ ਨੂੰ ਬਾਪ
ਦਿਵਯ ਦ੍ਰਿਸ਼ਟੀ ਨਾਲ ਸਾਖਸ਼ਤਕਾਰ ਵੀ ਕਰਾਉਂਦੇ ਹਨ। ਅੱਗੇ ਚੱਲ ਤੁਸੀਂ ਬਹੁਤ ਸਾਖਸ਼ਤਕਾਰ ਕਰੋਗੇ।
ਮਨੁੱਖ ਦੁੱਖ ਵਿੱਚ ਤ੍ਰਾਹੀ - ਤ੍ਰਾਹੀ ਕਰਦੇ ਰਹਿਣਗੇ, ਤੁਸੀਂ ਖੁਸ਼ੀ ਵਿੱਚ ਤਾਲੀ ਵਜਾਉਂਦੇ ਰਹੋਗੇ।
ਅਸੀਂ ਮਨੁੱਖ ਤੋਂ ਦੇਵਤਾ ਬਣਦੇ ਹਾਂ ਤਾਂ ਜ਼ਰੂਰ ਨਵੀਂ ਦੁਨੀਆਂ ਚਾਹੀਦੀ। ਉਸਦੇ ਲਈ ਇਹ ਵਿਨਾਸ਼ ਖੜਾ
ਹੈ। ਇਹ ਤਾਂ ਚੰਗਾ ਹੈ ਨਾ। ਮਨੁੱਖ ਸਮਝਦੇ ਹਨ ਆਪਸ ਵਿੱਚ ਲੜੀਏ ਨਹੀਂ, ਪੀਸ ਹੋ ਜਾਵੇ। ਬਸ। ਪਰ ਇਹ
ਤਾਂ ਡਰਾਮਾ ਵਿੱਚ ਨੂੰਧ ਹੈ। ਦੋ ਬਾਂਦਰ ਆਪਸ ਵਿੱਚ ਲੜੇ, ਮੱਖਣ ਵਿੱਚੋ ਤੀਜੇ ਨੂੰ ਮਿਲ ਗਿਆ। ਤਾਂ
ਹੁਣ ਬਾਪ ਕਹਿੰਦੇ ਹਨ - ਮੈਨੂੰ ਬਾਪ ਨੂੰ ਯਾਦ ਕਰੋ ਅਤੇ ਸਭ ਨੂੰ ਰਸਤਾ ਦੱਸੋ। ਰਹਿਣਾ ਵੀ ਸਾਧਾਰਨ
ਹੈ, ਖਾਣਾ ਵੀ ਸਾਧਾਰਨ ਹੈ। ਕਦੀ - ਕਦੀ ਖਾਤਿਰੀ ਵੀ ਕੀਤੀ ਜਾਂਦੀ ਹੈ। ਜਿਸ ਭੰਡਾਰੇ ਤੋਂ ਖਾਧਾ,
ਕਹਿੰਦੇ ਹਨ ਬਾਬਾ ਇਹ ਸਭ ਤੁਹਾਡਾ ਹੈ। ਬਾਪ ਕਹਿੰਦੇ ਹਨ ਟ੍ਰਸਟੀ ਹੋਕੇ ਸੰਭਾਲੋ। ਬਾਬਾ ਸਭ ਕੁਝ
ਤੁਹਾਡਾ ਦਿੱਤਾ ਹੋਇਆ ਹੈ। ਭਗਤੀ ਮਾਰਗ ਵਿੱਚ ਸਿਰਫ਼ ਕਹਿਣ ਮਾਤਰ ਕਹਿੰਦੇ ਸੀ। ਹੁਣ ਮੈਂ ਤੁਹਾਨੂੰ
ਕਹਿੰਦਾ ਹਾਂ ਟ੍ਰਸਟੀ ਬਣੋ। ਹੁਣ ਮੈਂ ਸਾਹਮਣੇ ਹਾਂ। ਮੈਂ ਵੀ ਟ੍ਰਸਟੀ ਬਣ ਫ਼ੇਰ ਤੁਹਾਨੂੰ ਟ੍ਰਸਟੀ
ਬਣਾਉਂਦਾ ਹਾਂ। ਜੋ ਕੁਝ ਕਰੋ ਪੁੱਛ ਕੇ ਕਰੋ। ਬਾਬਾ ਹਰ ਗੱਲ ਵਿੱਚ ਰਾਏ ਦਿੰਦੇ ਰਹਿਣਗੇ। ਬਾਬਾ
ਮਕਾਨ ਬਣਾਉ, ਇਹ ਕਰੀਏ, ਬਾਬਾ ਕਹਿਣਗੇ ਭਾਵੇਂ ਕਰੋ। ਬਾਕੀ ਪਾਪ ਆਤਮਾਵਾਂ ਨੂੰ ਨਹੀਂ ਦੇਣਾ ਹੈ।
ਬੱਚੀ ਜੇਕਰ ਗਿਆਨ ਵਿੱਚ ਨਹੀਂ ਚੱਲਦੀ ਹੈ, ਵਿਆਹ ਕਰਨਾ ਚਾਹੁੰਦੀ ਹੈ ਤਾਂ ਕਰ ਹੀ ਕੀ ਸਕਦੇ ਹੋ।
ਬਾਪ ਤਾਂ ਸਮਝਾਉਂਦੇ ਹਨ ਤੁਸੀਂ ਤੁਸੀਂ ਕਿਉਂ ਅਪਵਿੱਤਰ ਬਣਦੀਆਂ ਹੋ, ਪਰ ਕਿਸੇ ਦੀ ਤਕਦੀਰ ਵਿੱਚ ਨਹੀਂ
ਹੈ ਤਾਂ ਪਤਿਤ ਬਣ ਪੈਂਦੇ ਹਨ। ਅਨੇਕ ਪ੍ਰਕਾਰ ਦੇ ਕੇਸ ਵੀ ਹੁੰਦੇ ਰਹਿੰਦੇ ਹਨ। ਪਵਿੱਤਰ ਰਹਿੰਦੇ ਵੀ
ਮਾਇਆ ਦਾ ਥੱਪੜ ਲੱਗ ਜਾਂਦਾ ਹੈ, ਖ਼ਰਾਬ ਹੋ ਪੈਂਦੇ ਹਨ। ਮਾਇਆ ਬੜੀ ਪ੍ਰਬਲ ਹੈ। ਉਹ ਵੀ ਕਾਮ ਵਸ਼ ਹੋ
ਜਾਂਦੇ ਹਨ, ਫ਼ੇਰ ਕਿਹਾ ਜਾਂਦਾ ਹੈ ਡਰਾਮਾ ਦੀ ਭਾਵੀ। ਇਸ ਘੜੀ ਤੱਕ ਜੋ ਕੁਝ ਹੋਇਆ ਕਲਪ ਪਹਿਲੇ ਵੀ
ਹੋਇਆ ਸੀ। ਨਥਿੰਗਨਿਊ। ਅੱਛਾ ਕੰਮ ਕਰਨ ਵਿੱਚ ਵਿਘਨ ਪਾਉਂਦੇ ਹਨ, ਨਵੀਂ ਗੱਲ ਨਹੀਂ। ਸਾਨੂੰ ਤਾਂ ਤਨ
- ਮਨ - ਧਨ ਨਾਲ ਭਾਰਤ ਨੂੰ ਸਵਰਗ ਬਣਾਉਣਾ ਹੈ। ਸਭ ਕੁਝ ਬਾਪ ਤੇ ਸਵਾਹਾ ਕਰਾਂਗੇ। ਤੁਸੀਂ ਬੱਚੇ
ਜਾਣਦੇ ਹੋ - ਅਸੀਂ ਸ਼੍ਰੀਮਤ ਤੇ ਇਸ ਭਾਰਤ ਦੀ ਰੂਹਾਨੀ ਸੇਵਾ ਕਰ ਰਹੇ ਹਾਂ। ਤੁਹਾਡੀ ਬੁੱਧੀ ਵਿੱਚ
ਹੈ ਕਿ ਅਸੀਂ ਆਪਣਾ ਰਾਜ ਫੇਰ ਤੋਂ ਸਥਾਪਨ ਕਰ ਰਹੇ ਹਾਂ। ਬਾਪ ਕਹਿੰਦੇ ਹਨ ਇਹ ਰੂਹਾਨੀ ਹਾਸਪਿਟਲ ਕਮ
ਯੂਨੀਵਰਸਿਟੀ ਤਿੰਨ ਪੈਰ ਧਰਤੀ ਵਿੱਚ ਖੋਲ੍ਹ ਦੋ, ਜਿਸ ਨਾਲ ਮਨੁੱਖ ਏਵਰਹੇਲਦੀ ਵੈਲਦੀ ਬਣਨ। 3 ਪੈਰ
ਧਰਤੀ ਵੀ ਕੋਈ ਦਿੰਦੇ ਨਹੀਂ ਹਨ। ਕਹਿੰਦੇ ਹਨ ਬੀ.ਕੇ ਜਾਦੂ ਕਰਣਗੀਆਂ, ਭੈਣ - ਭਰਾ ਬਣਾਉਣਗੀਆਂ।
ਤੁਹਾਡੇ ਲਈ ਡਰਾਮਾ ਵਿੱਚ ਯੁਕਤੀ ਬੜੀ ਚੰਗੀ ਰੱਖੀ ਹੋਈ ਹੈ। ਭੈਣ - ਭਰਾ ਕੁਦ੍ਰਿਸ਼ਟੀ ਰੱਖ ਨਹੀਂ
ਸਕਦੇ। ਅੱਜਕਲ ਤਾਂ ਦੁਨੀਆਂ ਵਿੱਚ ਕਿੰਨਾਂ ਗੰਦ ਹੈ, ਗੱਲ ਨਾ ਪੁੱਛੋ। ਤਾਂ ਜਿਵੇਂ ਬਾਪ ਨੂੰ ਤਰਸ
ਪੈਂਦਾ ਹੈ, ਇਵੇਂ ਤੁਸੀਂ ਬੱਚਿਆਂ ਨੂੰ ਵੀ ਪੈਣਾ ਚਾਹੀਦਾ। ਜਿਵੇਂ ਬਾਪ ਨਰਕ ਨੂੰ ਸਵਰਗ ਬਣਾ ਰਹੇ
ਹਨ, ਇਵੇਂ ਤੁਸੀਂ ਰਹਿਮਦਿਲ ਬੱਚਿਆਂ ਨੂੰ ਵੀ ਬਾਪ ਦਾ ਮਦਦਗਾਰ ਬਣਨਾ ਹੈ। ਪੈਸਾ ਹੈ ਤਾਂ ਹਾਸਪਿਟਲ
ਕਮ ਯੂਨੀਵਰਸਿਟੀ ਖੋਲ੍ਹਦੇ ਜਾਓ। ਇਸ ਵਿੱਚ ਜ਼ਿਆਦਾ ਖ਼ਰਚੇ ਦੀ ਤਾਂ ਕੋਈ ਗੱਲ ਹੀ ਨਹੀਂ ਹੈ। ਸਿਰਫ਼
ਚਿੱਤਰ ਰੱਖ ਦਵੋ। ਜਿਨ੍ਹਾਂ ਨੇ ਕਲਪ ਪਹਿਲੇ ਗਿਆਨ ਲਿਆ ਹੋਵੇਗਾ, ਉਨ੍ਹਾਂ ਦਾ ਤਾਲਾ ਖੁਲ੍ਹਦਾ
ਜਾਵੇਗਾ। ਉਹ ਆਉਂਦੇ ਰਹਿਣਗੇ। ਕਿੰਨੇ ਬੱਚੇ ਦੂਰ - ਦੂਰ ਤੋਂ ਆਉਂਦੇ ਹਨ ਪੜ੍ਹਨ ਲਈ। ਬਾਬਾ ਨੇ ਇਵੇਂ
ਦੇ ਵੀ ਵੇਖੇ ਹਨ, ਰਾਤ ਨੂੰ ਇੱਕ ਪਿੰਡ ਤੋਂ ਆਉਂਦੇ ਹਨ, ਸਵੇਰੇ ਸੈਂਟਰ ਤੇ ਆਕੇ ਝੋਲੀ ਭਰਕੇ ਜਾਂਦੇ
ਹਨ। ਝੋਲੀ ਇਵੇਂ ਵੀ ਨਾ ਹੋਵੇ ਜੋ ਵਗਦਾ ਰਹੇ। ਉਹ ਫ਼ੇਰ ਕਿ ਪਦ ਪਾਉਣਗੇ! ਤੁਸੀਂ ਬੱਚਿਆਂ ਨੂੰ ਤਾਂ
ਬਹੁਤ ਖੁਸ਼ੀ ਹੋਣੀ ਚਾਹੀਦੀ। ਬੇਹਦ ਦਾ ਬਾਪ ਸਾਨੂੰ ਪੜ੍ਹਾਉਂਦੇ ਹਨ, ਬੇਹੱਦ ਦਾ ਵਰਸਾ ਦੇਣ। ਕਿੰਨਾ
ਸਹਿਜ ਗਿਆਨ ਹੈ। ਬਾਪ ਸਮਝਾਉਂਦੇ ਹਨ ਜੋ ਬਿਲਕੁਲ ਪੱਥਰਬੁੱਧੀ ਹਨ ਉਨ੍ਹਾਂ ਨੂੰ ਪਾਰਸਬੁੱਧੀ ਬਣਾਉਣਾ
ਹੈ। ਬਾਬਾ ਨੂੰ ਤਾਂ ਬੜੀ ਖੁਸ਼ੀ ਰਹਿੰਦੀ ਹੈ। ਇਹ ਗੁਪਤ ਹੈ ਨਾ। ਗਿਆਨ ਵੀ ਹੈ ਗੁਪਤ। ਮੰਮਾ - ਬਾਬਾ
ਇਹ ਲਕਸ਼ਮੀ - ਨਾਰਾਇਣ ਬਣਦੇ ਹਨ ਤਾਂ ਅਸੀਂ ਫ਼ੇਰ ਘੱਟ ਬਣਾਂਗੇ ਕੀ! ਅਸੀਂ ਵੀ ਸਰਵਿਸ ਕਰਾਂਗੇ। ਤਾਂ
ਇਹ ਨਸ਼ਾ ਰਹਿਣਾ ਚਾਹੀਦਾ। ਅਸੀਂ ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹਾਂ ਯੋਗਬਲ ਨਾਲ। ਹੁਣ ਅਸੀਂ ਸਵਰਗ
ਦੇ ਮਾਲਿਕ ਬਣਦੇ ਹਾਂ। ਉੱਥੇ ਫ਼ੇਰ ਇਹ ਨਹੀਂ ਰਹੇਗਾ। ਇਹ ਗਿਆਨ ਹੁਣ ਦੇ ਲਈ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਮਝਦਾਰ ਬਣ
ਆਪਣਾ ਸਭ ਕੁਝ ਧਨੀ ਦੇ ਨਾਮ ਤੇ ਸਫ਼ਲ ਕਰਨਾ ਹੈ। ਪਤਿਤਾਂ ਨੂੰ ਦਾਨ ਨਹੀਂ ਕਰਨਾ ਹੈ। ਸਿਵਾਏ
ਬ੍ਰਾਹਮਣਾਂ ਦੇ ਅਤੇ ਹੋਰ ਕਿਸੇ ਨਾਲ ਵੀ ਕਨੈਕਸ਼ਨ ਨਹੀਂ ਰੱਖਣਾ ਹੈ।
2. ਬੁੱਧੀ ਰੂਪੀ ਝੋਲੀ
ਵਿੱਚ ਕੋਈ ਇਵੇਂ ਛੇਦ ਨਾ ਹੋਣ ਜੋ ਗਿਆਨ ਵਗਦਾ ਰਹੇ। ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦੇਣ ਦੇ ਲਈ
ਪੜ੍ਹਾ ਰਹੇ ਹਨ, ਇਸ ਗੁਪਤ ਖੁਸ਼ੀ ਵਿੱਚ ਰਹਿਣਾ ਹੈ। ਬਾਪ ਸਮਾਨ ਰਹਿਮਦਿਲ ਬਣਨਾ ਹੈ।
ਵਰਦਾਨ:-
ਸੰਪੰਨਤਾ ਦ੍ਵਾਰਾ ਸੰਤੁਸ਼ਟਤਾ ਦਾ ਅਨੁਭਵ ਕਰਨ ਵਾਲੇ ਸਦਾ ਹਰਸ਼ਿਤ, ਵਿਜੇਈ ਭਵ।
ਜੋ ਸਾਰੇ ਖਜਨਾਇਆਂ ਨਾਲ
ਸੰਪੰਨ ਹਨ ਉਹ ਹੀ ਸਦਾ ਸੰਤੁਸ਼ਟ ਹਨ। ਸੰਤੁਸ਼ਟਤਾ ਮਤਲਬ ਸੰਪੰਨਤਾ। ਜਿਵੇਂ ਬਾਪ ਸੰਪੰਨ ਹਨ ਇਸਲਈ
ਮਹਿਮਾ ਵਿਚ ਸਾਗਰ ਸ਼ਬਦ ਕਹਿੰਦੇ ਹਨ ਇਵੇਂ ਤੁਸੀਂ ਬੱਚੇ ਵੀ ਮਾਸਟਰ ਸਾਗਰ ਮਤਲਬ ਸੰਪੰਨ ਬਣੋ ਤਾਂ
ਸਦਾ ਖ਼ੁਸ਼ੀ ਵਿਚ ਨੱਚਦੇ ਰਹੋਗੇ। ਅੰਦਰ ਖੁਸ਼ੀ ਦੇ ਇਲਾਵਾ ਹੋਰ ਕੁਝ ਆ ਨਹੀਂ ਸਕਦਾ। ਖੁਦ ਸੰਪੰਨ
ਹੋਣ ਦੇ ਕਾਰਨ ਕਿਸੇ ਤੋਂ ਵੀ ਤੰਗ ਨਹੀਂ ਹੋਣਗੇ। ਕਿਸੇ ਵੀ ਤਰ੍ਹਾਂ ਦੀ ਉਲਝਣ ਜਾ ਵਿਘਣ ਇੱਕ ਖੇਲ
ਅਨੁਭਵ ਹੋਵੇਗਾ, ਸਮੱਸਿਆ ਮੰਨੋਰੰਜਨ ਦਾ ਸਾਧਨ ਬਣ ਜਾਵੇਗੀ। ਨਿਸ਼ਚੇ ਬੁੱਧੀ ਹੋਣ ਦੇ ਕਾਰਨ ਸਦਾ
ਹਰਸ਼ਿਤ ਅਤੇ ਵਿਜੇਈ ਹੋਣਗੇ।
ਸਲੋਗਨ:-
ਨਾਜ਼ੁਕ
ਪ੍ਰਸਥਿਤੀਆਂ ਤੋਂ ਘਬਰਾਓ ਨਹੀਂ, ਉਨ੍ਹਾਂ ਤੋਂ ਪਾਠ ਪੜਕੇ ਖੁਦ ਨੂੰ ਪਰਿਪਕਵ ਬਣਾਓ।
" ਮਾਤੇਸ਼ਵਰੀ ਜੀ ਦੇ
ਮਹਾਂਵਾਕ"
"ਪਰਮਾਤਮਾ ਗੁਰੂ, ਟੀਚਰ,
ਪਿਤਾ ਦੇ ਰੂਪ ਵਿੱਚ ਵੱਖ - ਵੱਖ ਸੰਬੰਧ ਦਾ ਵਰਸਾ ਦਿੰਦੇ ਹਨ"
ਵੇਖੋ, ਪਰਮਾਤਮਾ ਤਿੰਨ
ਰੂਪ ਧਾਰਨ ਕਰ ਵਰਸਾ ਦਿੰਦੇ ਹਨ। ਉਹ ਸਾਡਾ ਬਾਪ ਵੀ ਹੈ, ਟੀਚਰ ਵੀ ਹੈ ਤਾਂ ਗੁਰੂ ਵੀ ਹੈ। ਹੁਣ ਪਿਤਾ
ਦੇ ਨਾਲ ਪਿਤਾ ਦਾ ਸੰਬੰਧ ਹੈ, ਟੀਚਰ ਦੇ ਨਾਲ ਟੀਚਰ ਦਾ ਸੰਬੰਧ, ਗੁਰੂ ਨਾਲ ਗੁਰੂਪਣੇ ਦਾ ਸੰਬੰਧ
ਹੈ। ਜੇ ਪਿਤਾ ਤੋਂ ਫਾਰਖ਼ਤੀ ਲੈ ਲਈ ਤਾਂ ਵਰਸਾ ਕਿਵੇਂ ਮਿਲੇਗਾ? ਜੱਦ ਪਾਸ ਹੋਕੇ ਟੀਚਰ ਦੁਆਰਾ
ਸਰਟੀਫਿਕੇਟ ਲੈਣਗੇ ਤੱਦ ਟੀਚਰ ਦਾ ਸੰਗ ਮਿਲੇਗਾ। ਜੇਕਰ ਬਾਪ ਦਾ ਵਫ਼ਾਦਾਰ, ਫਰਮਾਨਦਾਰ ਬੱਚਾ ਹੋ
ਡਾਇਰੈਕਸ਼ਨ ਤੇ ਨਹੀਂ ਚੱਲੇ ਤਾਂ ਭਵਿੱਖ ਪ੍ਰਾਲਬੱਧ ਨਹੀਂ ਬਣੇਗੀ। ਫਿਰ ਪੂਰਨ ਸਦਗਤੀ ਨੂੰ ਵੀ ਨਹੀਂ
ਪ੍ਰਾਪਤ ਕਰ ਸਕੋਗੇ, ਨਾ ਫਿਰ ਬਾਪ ਤੋਂ ਪਵਿੱਤਰਤਾ ਦਾ ਵਰਸਾ ਲੈ ਸਕੋਗੇ। ਪ੍ਰਮਾਤਮਾ ਦੀ ਪ੍ਰਤਿਗਿਆ
ਹੈ ਜੇ ਤੁਸੀਂ ਤੇਜ਼ ਪੁਰਸ਼ਾਰਥ ਕਰੋਗੇ ਤਾਂ ਤੁਹਾਨੂੰ 100 ਗੁਣਾ ਫਾਇਦਾ ਦੇ ਦੇਵਾਂਗਾ। ਸਿਰਫ ਕਹਿਣ
ਮਾਤਰ ਨਾਲ ਨਹੀਂ, ਉਨ੍ਹਾਂ ਨਾਲ ਸੰਬੰਧ ਵੀ ਗਹਿਰਾ ਚਾਹੀਦਾ ਹੈ। ਅਰਜੁਨ ਨੂੰ ਵੀ ਹੁਕਮ ਕੀਤਾ ਸੀ ਕਿ
ਸਭ ਨੂੰ ਮਾਰੋ, ਨਿਰੰਤਰ ਮੇਰੇ ਨੂੰ ਯਾਦ ਕਰੋ। ਪਰਮਾਤਮਾ ਤਾਂ ਸਮਰਥ ਹੈ, ਸਰਵਸ਼ਕਤੀਮਾਨ ਹੈ, ਉਹ ਆਪਣੇ
ਵਾਇਦੇ ਨੂੰ ਜਰੂਰ ਨਿਭਾਉਣਗੇ, ਮਗਰ ਬੱਚੇ ਵੀ ਜੱਦ ਬਾਪ ਦੇ ਨਾਲ ਤੋੜ ਨਿਭਾਉਣਗੇ, ਜੱਦ ਸਭ ਤੋਂ
ਬੁੱਧੀਯੋਗ ਤੋੜ ਇੱਕ ਪਰਮਾਤਮਾ ਨਾਲ ਜੋੜਣਗੇ ਤਾਂ ਹੀ ਉਨ੍ਹਾਂ ਤੋਂ ਸੰਪੂਰਨ ਵਰਸਾ ਮਿਲੇਗਾ।
ਅਵਿਅਕਤ ਇਸ਼ਾਰੇ -
ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਨਾਓ।
ਜੋਸ਼ ਵਿਚ ਆਕੇ ਜੇਕਰ
ਕੋਈ ਸਤ ਨੂੰ ਸਿੱਧ ਕਰਦਾ ਹੈ ਤਾਂ ਜਰੂਰ ਉਸ ਵਿਚ ਕੁਝ ਨਾ ਕੁਝ ਅਸਤਿਯਤਾ ਸਮਾਈ ਹੋਈ ਹੈ। ਕਈ ਬੱਚਿਆਂ
ਦੀ ਭਾਸ਼ਾ ਹੋ ਗਈ ਹੈ - ਮੈਂ ਬਿਲਕੁਲ ਸਤ ਬੋਲਦਾ ਹਾਂ, 100% ਸਤ ਬੋਲਦਾ ਹਾਂ ਪਰ ਸਤ ਨੂੰ ਸਿੱਧ
ਕਰਨ ਦੀ ਲੋੜ ਨਹੀਂ ਹੈ। ਸਤ ਅਜਿਹਾ ਸੂਰਜ ਹੈ ਜੋ ਛਿਪ ਨਹੀਂ ਸਕਦਾ, ਭਾਵੇਂ ਕਿੰਨੀਆਂ ਵੀ ਦੀਵਾਰਾਂ
ਕੋਈ ਅੱਗੇ ਲ਼ਾਵੇ ਲੇਕਿਨ ਸਤ ਦਾ ਪ੍ਰਕਾਸ਼ ਕਦੇ ਛਿਪ ਨਹੀਂ ਸਕਦਾ। ਸਭਿਅਤਾ ਵਾਲੇ ਬੋਲ, ਸਭਿਅਤਾ
ਪੂਰਵਕ ਚਲਣ, ਇਸ ਵਿਚ ਹੀ ਸਫਲਤਾ ਹੁੰਦੀ ਹੈ।