03.05.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਆਪਣੇ
ਨੂੰ ਰਾਜਤਿਲਕ ਦੇਣ ਦੇ ਲਾਇਕ ਬਣਾਓ, ਜਿੰਨੀ ਪੜ੍ਹਾਈ ਪੜ੍ਹੋਗੇ, ਸ਼੍ਰੀਮਤ ਤੇ ਚੱਲੋਗੇ ਤਾਂ ਰਾਜਤਿਲਕ
ਮਿਲ ਜਾਵੇਗਾ"
ਪ੍ਰਸ਼ਨ:-
ਕਿਸ ਸਮ੍ਰਿਤੀ
ਵਿੱਚ ਰਹੋ ਤਾਂ ਰਾਵਣਪਣੇ ਦੀ ਸਮ੍ਰਿਤੀ ਵਿਸਮ੍ਰਿਤ ਹੋ ਜਾਵੇਗੀ?
ਉੱਤਰ:-
ਸਦਾ ਸਮ੍ਰਿਤੀ
ਰਹੇ ਕਿ ਅਸੀਂ ਇਸਤ੍ਰੀ ਪੁਰਖ ਨਹੀਂ, ਅਸੀਂ ਆਤਮਾ ਹਾਂ, ਅਸੀਂ ਵੱਡੇ ਬਾਬਾ (ਸ਼ਿਵਬਾਬਾ ) ਤੋੰ ਛੋਟੇ
ਬਾਬਾ (ਬ੍ਰਹਮਾ ) ਦਵਾਰਾ ਵਰਸਾ ਲੈ ਰਹੇ ਹਾਂ। ਇਹ ਸਮ੍ਰਿਤੀ ਰਾਵਨਪਣੇ ਦੀ ਸਮ੍ਰਿਤੀ ਨੂੰ ਭੁਲਾ
ਦੇਵੇਗੀ। ਜਦੋਂਕਿ ਸਮ੍ਰਿਤੀ ਆਈ ਕਿ ਅਸੀਂ ਇੱਕ ਬਾਪ ਦੇ ਬੱਚੇ ਹਾਂ ਤਾਂ ਰਾਵਨਪਣੇ ਦੀ ਸਮ੍ਰਿਤੀ ਖ਼ਤਮ
ਹੋ ਜਾਂਦੀ ਹੈ। ਇਹ ਵੀ ਪਵਿੱਤਰ ਰਹਿਣ ਦੀ ਬਹੁਤ ਚੰਗੀ ਯੁਕਤੀ ਹੈ। ਪਰੰਤੂ ਇਸ ਵਿੱਚ ਮੇਹਨਤ ਚਾਹੀਦੀ
ਹੈ।
ਗੀਤ:-
ਤੁਮੇਂ ਪਾਕੇ
ਹਮਨੇ...
ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਵੇਖੋ ਸਭ ਟਿੱਕਾ ਇੱਥੇ ( ਭ੍ਰਿਕੁਟੀ ਵਿੱਚ
) ਦਿੰਦੇ ਹਨ। ਇਸ ਜਗ੍ਹਾ ਇੱਕ ਤੇ ਆਤਮਾ ਦਾ ਨਿਵਾਸ ਹੈ, ਦੂਸਰਾ ਫਿਰ ਰਾਜਤਿਲਕ ਵੀ ਇੱਥੇ ਦਿੱਤਾ
ਜਾਂਦਾ ਹੈ। ਇਹ ਆਤਮਾ ਦੀ ਨਿਸ਼ਾਨੀ ਤਾਂ ਹੈ ਹੀ। ਹੁਣ ਆਤਮਾ ਨੂੰ ਬਾਪ ਤੋਂ ਵਰਸਾ ਚਾਹੀਦਾ ਹੈ ਸ੍ਵਰਗ
ਦਾ। ਵਿਸ਼ਵ ਦਾ ਰਾਜਤਿਲਕ ਚਾਹੀਦਾ ਹੈ। ਸੂਰਜਵੰਸ਼ੀ- ਚੰਦ੍ਰਵਨਸ਼ੀ ਮਹਾਰਾਜਾ - ਮਹਾਰਾਣੀ ਬਣਨ ਲਈ
ਪੜ੍ਹਦੇ ਹਨ। ਇਹ ਪੜ੍ਹਨਾ ਮਤਲਬ ਆਪਣੇ ਲਈ ਆਪਣੇ ਨੂੰ ਰਾਜਤਿਲਕ ਦੇਣਾ ਹੈ। ਤੁਸੀਂ ਇੱਥੇ ਆਏ ਹੀ ਹੋ
ਪੜ੍ਹਨ ਦੇ ਲਈ। ਆਤਮਾ ਜੋ ਇੱਥੇ ਨਿਵਾਸ ਕਰਦੀ ਹੈ ਉਹ ਕਹਿੰਦੀ ਹੈ ਬਾਬਾ ਅਸੀਂ ਤੁਹਾਡੇ ਤੋਂ ਵਿਸ਼ਵ
ਦਾ ਰਾਜ ਸਵਰਾਜ ਜਰੂਰ ਪ੍ਰਾਪਤ ਕਰਾਂਗੇ। ਆਪਣੇ ਲਈ ਹਰੇਕ ਨੂੰ ਆਪਣਾ ਪੁਰਾਸ਼ਰਥ ਜਰੂਰ ਕਰਨਾ ਹੈ।
ਕਹਿੰਦੇ ਹਨ ਬਾਬਾ ਅਸੀਂ ਅਜਿਹੇ ਸਪੂਤ ਬਣਕੇ ਵਿਖਾਵਾਂਗੇ। ਤੁਸੀਂ ਸਾਡੀ ਚਲਣ ਨੂੰ ਵੇਖਦੇ ਰਹਿਣਾ ਕਿ
ਕਿਵੇਂ ਚਲਦੇ ਹਾਂ। ਤੁਸੀਂ ਵੀ ਜਾਣ ਸਕਦੇ ਹੋ ਅਸੀਂ ਆਪਣੇ ਨੂੰ ਰਾਜਤਿਲਕ ਦੇਣ ਦੇ ਲਾਇਕ ਬਣੇ ਹਾਂ
ਜਾਂ ਨਹੀਂ? ਤੁਸੀਂ ਬੱਚਿਆਂ ਨੇ ਬਾਪ ਨੂੰ ਸਪੂਤ ਬਣ ਕੇ ਵਿਖਾਉਣਾ ਹੈ। ਬਾਬਾ ਅਸੀਂ ਤੁਹਾਡਾ ਨਾਮ
ਜਰੂਰ ਬਾਲਾ ਕਰਾਂਗੇ। ਅਸੀਂ ਤੁਹਾਡੇ ਮਦਦਗਾਰ ਸੋ ਆਪਣੇ ਮਦਦਗਾਰ ਬਣ ਭਾਰਤ ਤੇ ਆਪਣਾ ਰਾਜ ਕਰਾਂਗੇ।
ਭਾਰਤਵਾਸੀ ਕਹਿੰਦੇ ਹਨ ਨਾ - ਸਾਡਾ ਰਾਜ ਹੈ। ਪਰੰਤੂ ਉਨਾਂ ਵਿਚਾਰਿਆਂ ਨੂੰ ਪਤਾ ਨਹੀਂ ਕਿ ਹਾਲੇ ਅਸੀਂ
ਵਿਸ਼ੇ ਵਤਰਣੀ ਨਦੀ ਵਿਚ ਪਏ ਹਾਂ। ਸਾਡਾ ਆਤਮਾ ਦਾ ਰਾਜ ਤੇ ਹੈ ਨਹੀਂ। ਹੁਣ ਤੇ ਆਤਮਾ ਉਲਟੀ ਲਟਕੀ ਪਈ
ਹੈ। ਖਾਣ ਨੂੰ ਵੀ ਨਹੀਂ ਮਿਲਦਾ ਹੈ। ਜਦੋਂ ਅਜਿਹੀ ਹਾਲਤ ਹੁੰਦੀ ਹੈ ਤਾਂ ਬਾਬਾ ਕਹਿੰਦੇ ਹਨ ਹੁਣ
ਤਾਂ ਸਾਡੇ ਬੱਚਿਆਂ ਨੂੰ ਖਾਣ ਨੂੰ ਵੀ ਨਹੀਂ ਮਿਲਦਾ ਹੈ, ਹੁਣ ਮੈਂ ਜਾਕੇ ਇਨ੍ਹਾਂ ਬੱਚਿਆਂ ਨੂੰ
ਰਾਜਯੋਗ ਸਿਖਾਵਾਂ। ਤਾਂ ਬਾਪ ਆਉਂਦੇ ਹਨ ਰਾਜਯੋਗ ਸਿਖਾਉਣ ਬੇਹੱਦ ਦੇ ਬਾਪ ਨੂੰ ਯਾਦ ਕਰਦੇ ਹਨ। ਉਹ
ਹੈ ਹੀ ਨਵੀਂ ਦੁਨੀਆਂ ਰਚਨ ਵਾਲਾ। ਬਾਪ ਪਤਿਤ -ਪਾਵਨ ਵੀ ਹਨ ਗਿਆਨ ਦਾ ਸਾਗਰ ਵੀ ਹੈ। ਇਹ ਸਿਵਾਏ
ਤੁਹਾਡੇ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਇਹ ਸਿਰ੍ਫ ਤੁਸੀਂ ਬੱਚੇ ਜਾਣਦੇ ਹੋ - ਬਰੋਬਰ ਸਾਡਾ
ਬਾਬਾ ਗਿਆਨ ਦਾ ਸਾਗਰ, ਸੁੱਖ ਦਾ ਸਾਗਰ ਹੈ। ਇਹ ਮਹਿਮਾ ਪੱਕੀ ਯਾਦ ਕਰ ਲੋ, ਭੁੱਲੋ ਨਹੀਂ। ਬਾਪ ਦੀ
ਮਹਿਮਾ ਹੈ ਨਾ। ਉਹ ਬਾਪ ਪੁਨਰਜਨਮ ਰਹਿਤ ਹੈ। ਸ਼੍ਰੀਕ੍ਰਿਸ਼ਨ ਦੀ ਮਹਿਮਾ ਬਿਲਕੁਲ ਨਿਆਰੀ ਹੈ।
ਪ੍ਰਾਈਮ ਮਨਿਸਟਰ, ਪ੍ਰੈਜੀਡੈਂਟ ਦੀ ਮਹਿਮਾ ਤਾਂ ਵੱਖ - ਵੱਖ ਹੁੰਦੀ ਹੈ ਨਾ। ਬਾਪ ਕਹਿੰਦੇ ਹਨ ਮੈਨੂੰ
ਵੀ ਇਸ ਡਰਾਮੇ ਵਿੱਚ ਉੱਚ ਤੋਂ ਉੱਚ ਪਾਰਟ ਮਿਲਿਆ ਹੋਈਆ ਹੈ। ਡਰਾਮੇ ਵਿੱਚ ਐਕਟਰ ਨੂੰ ਪਤਾ ਹੋਣਾ
ਚਾਹੀਦਾ ਹੈ ਨਾ ਕਿ ਇਹ ਬੇਹੱਦ ਦਾ ਡਰਾਮਾ ਹੈ, ਇਸ ਦੀ ਉੱਮਰ ਕਿੰਨੀ ਹੈ। ਜੇਕਰ ਨਹੀ ਜਾਣਦੇ ਤਾਂ
ਉਨ੍ਹਾਂ ਨੂੰ ਬੇਸਮਝ ਕਹਾਂਗੇ। ਪਰੰਤੂ ਇਹ ਕੋਈ ਸਮਝਦੇ ਥੋੜ੍ਹੀ ਨਾ ਹਨ। ਬਾਪ ਆਕੇ ਕੰਟਰਾਸਟ ਦਸੱਦੇ
ਹਨ ਕਿ ਮਨੁੱਖ ਕੀ ਤੋਂ ਕੀ ਹੋ ਜਾਂਦੇ ਹਨ। ਹੁਣ ਤੁਸੀਂ ਸਮਝ ਸਕਦੇ ਹੋ, ਮਨੁੱਖਾਂ ਨੂੰ ਬਿਲਕੁਲ ਪਤਾ
ਨਹੀਂ ਹੈ ਕਿ 84 ਜਨਮ ਕਿਵ਼ੇਂ ਲਏ ਜਾਂਦੇ ਹਨ। ਭਾਰਤ ਕਿੰਨਾ ਉੱਚ ਸੀ, ਚਿੱਤਰ ਹਨ ਨਾ। ਸੋਮਨਾਥ
ਮੰਦਿਰ ਤੋਂ ਕਿੰਨਾ ਧਨ ਲੁੱਟ ਕੇ ਲੈ ਗਏ। ਕਿੰਨਾ ਧਨ ਸੀ। ਹੁਣ ਤੁਸੀਂ ਬੱਚੇ ਇੱਥੇ ਬੇਹੱਦ ਦੇ ਬਾਪ
ਨੂੰ ਮਿਲਣ ਆਏ ਹੋ। ਬੱਚੇ ਜਾਣਦੇ ਹਨ ਬਾਬਾ ਤੋਂ ਰਾਜਤਿਲਕ ਸ਼੍ਰੀਮਤ ਤੇ ਲੈਣ ਆਏ ਹਾਂ। ਬਾਪ ਕਹਿੰਦੇ
ਹਨ ਪਵਿੱਤਰ ਜਰੂਰ ਬਣਨਾ ਪਵੇਗਾ। ਜਨਮ - ਜਨਮਾਂਤ੍ਰ ਵਿਸ਼ੇ ਵਤਰਣੀ ਨਦੀ ਵਿਚ ਗੋਤੇ ਖਾਕੇ ਥੱਕੇ ਨਹੀਂ
ਹੋ! ਕਹਿੰਦੇ ਵੀ ਹੋ ਅਸੀਂ ਪਾਪੀ ਹਾਂ, ਮੁੱਝ ਨਿਰਗੁਣਹਾਰੇ ਵਿੱਚ ਕੋਈ ਗੁਣ ਨਾਹੀ, ਤਾਂ ਜਰੂਰ ਕਦੇ
ਗੁਣ ਸਨ ਜੋ ਹੁਣ ਨਹੀਂ ਹਨ।
ਹੁਣ ਤੁਸੀਂ ਸਮਝ ਗਏ ਹੋ
- ਅਸੀਂ ਵਿਸ਼ਵ ਦੇ ਮਾਲਿਕ, ਸ੍ਰਵਗੁਣ ਸੰਪੰਨ ਸੀ। ਹੁਣ ਕੋਈ ਗੁਣ ਨਹੀਂ ਰਿਹਾ ਹੈ। ਇਹ ਵੀ ਬਾਪ
ਸਮਝਾਉਂਦੇ ਹਨ। ਬੱਚਿਆਂ ਦਾ ਰਚਤਾ ਹੈ ਹੀ ਬਾਪ। ਤਾਂ ਬਾਪ ਨੂੰ ਹੀ ਤਰਸ ਪੈਂਦਾ ਹੈ ਸਾਰੇ ਬੱਚਿਆਂ
ਤੇ। ਬਾਪ ਕਹਿੰਦੇ ਹਨ ਮੇਰਾ ਵੀ ਡਰਾਮਾ ਵਿੱਚ ਇਹ ਪਾਰਟ ਹੈ। ਕਿੰਨੇ ਤਮੋਪ੍ਰਧਾਨ ਬਣ ਗਏ ਹੋ। ਝੂਠ
ਪਾਪ, ਝਗੜਾ ਕੀ - ਕੀ ਲੱਗਿਆ ਪਿਆ ਹੈ। ਸਭ ਭਾਰਤਵਾਸੀ ਬੱਚੇ ਭੁੱਲ ਗਏ ਹਨ ਕਿ ਅਸੀਂ ਕਿਸੇ ਵਕਤ
ਵਿਸ਼ਵ ਦੇ ਮਾਲਿਕ ਡਬਲ ਸਿਰਤਾਜ ਸੀ। ਬਾਪ ਉਨ੍ਹਾਂਨੂੰ ਸਮ੍ਰਿਤੀ ਦਿਵਾਉਂਦੇ ਹਨ, ਤੁਸੀਂ ਵਿਸ਼ਵ ਦੇ
ਮਾਲਿਕ ਸੀ ਫਿਰ ਤੁਸੀਂ 84 ਜਨਮ ਲੈਂਦੇ ਆਏ ਹੋ। ਤੁਸੀਂ ਆਪਣੇ 84 ਜਨਮਾਂ ਨੂੰ ਭੁੱਲ ਗਏ ਹੋ। ਵੰਡਰ
ਹੈ, 84 ਦੇ ਬਦਲੇ 84 ਲੱਖ ਜਨਮ ਲਗਾ ਦਿੱਤੇ ਹਨ ਫਿਰ ਕਲਪ ਦੀ ਉੱਮਰ ਲੱਖਾਂ ਵਰ੍ਹੇ ਕਹਿ ਦਿੰਦੇ।
ਘੋਰ ਹਨ੍ਹੇਰੇ ਵਿੱਚ ਹਨ ਨਾ। ਕਿਨਾਂ ਝੂਠ ਹੈ। ਭਾਰਤ ਹੀ ਸੱਚਖੰਡ ਸੀ, ਭਾਰਤ ਹੀ ਝੂਠਖੰਡ ਹੈ।
ਝੂਠਖੰਡ ਕਿਸਨੇ ਬਣਾਇਆ, ਸੱਚਖੰਡ ਕਿਸਨੇ ਬਣਾਇਆ- ਇਹ ਕਿਸੇ ਨੂੰ ਪਤਾ ਨਹੀ। ਰਾਵਣ ਨੂੰ ਬਿਲਕੁਲ ਹੀ
ਜਾਣਦੇ ਨਹੀਂ। ਭਗਤ ਲੋਕੀ ਰਾਵਣ ਨੂੰ ਸਾੜਦੇ ਹਨ। ਕੋਈ ਰਿਲੀਜਸ ਆਦਮੀ ਹੋਵੇ ਉਸਨੂੰ ਤੁਸੀਂ ਦੱਸੋ ਕਿ
ਮਨੁੱਖ ਇਹ ਕੀ - ਕੀ ਕਰਦੇ ਹਨ। ਸਤਿਯੁਗ ਜਿਸਨੂੰ ਹੈਵਿਨ ਪੈਰਾਡਾਇਜ ਕਹਿੰਦੇ ਹੋ ਉੱਥੇ ਸ਼ੈਤਾਨ ਰਾਵਣ
ਕਿਥੋਂ ਆਇਆ। ਹੇਲ ਦੇ ਮਨੁੱਖ ਉੱਥੇ ਹੋ ਕਿਵ਼ੇਂ ਸਕਦੇ। ਤਾਂ ਸਮਝਣਗੇ ਇਹ ਤੇ ਬਰੋਬਰ ਭੁੱਲ ਹੈ। ਤੁਸੀਂ
ਰਾਮਰਾਜ ਦੇ ਚਿੱਤਰ ਤੇ ਸਮਝਾ ਸਕਦੇ ਹੋ, ਇਸ ਵਿੱਚ ਰਾਵਣ ਕਿਥੋਂ ਆਇਆ? ਤੁਸੀਂ ਸਮਝਦੇ ਵੀ ਹੋ ਪਰੰਤੂ
ਸਮਝਦੇ ਨਹੀਂ। ਕੋਈ ਵਿਰਲਾ ਨਿਕਲਦਾ ਹੈ। ਤੁਸੀਂ ਕਿੰਨੇ ਘੱਟ ਹੋ ਉਹ ਵੀ ਅੱਗੇ ਚੱਲ ਵੇਖਣਾ ਹੈ,
ਕਿੰਨੇ ਠਹਿਰੇ।
ਤਾਂ ਬਾਬਾ ਨੇ ਸਮਝਾਇਆ -
ਆਤਮਾ ਦੀ ਛੋਟੀ ਨਿਸ਼ਾਨੀ ਵੀ ਇੱਥੇ ਹੀ ਵਿਖਾਉਂਦੇ ਹਨ। ਵੱਡੀ ਨਿਸ਼ਾਨੀ ਹੈ ਰਾਜਤਿਲਕ। ਹੁਣ ਬਾਪ ਆਇਆ
ਹੋਇਆ ਹੈ। ਆਪਣੇ ਨੂੰ ਵੱਡਾ ਤਿਲਕ ਕਿਵ਼ੇਂ ਦੇਣਾ ਹੈ, ਤੁਸੀਂ ਸਵਰਾਜ ਕਿਵ਼ੇਂ ਪ੍ਰਾਪਤ ਕਰ ਸਕਦੇ
ਹੋ? ਉਹ ਰਸਤਾ ਦਸੱਦੇ ਹਨ। ਉਸਦਾ ਨਾਮ ਰੱਖ ਦਿੱਤਾ ਹੈ ਰਾਜਯੋਗ। ਸਿਖਾਉਣ ਵਾਲਾ ਹੈ ਬਾਪ। ਕ੍ਰਿਸ਼ਨ
ਥੋੜ੍ਹੀ ਨਾ ਬਾਪ ਹੋ ਸਕਦਾ। ਉਹ ਤਾਂ ਬੱਚਾ ਹੈ ਫ਼ਿਰ ਰਾਧੇ ਦੇ ਨਾਲ ਸਵੰਬਰ ਹੁੰਦਾ ਹੈ। ਤਾਂ ਇੱਕ
ਬੱਚਾ ਹੋਵੇਗਾ। ਬਾਕੀ ਕ੍ਰਿਸ਼ਨ ਨੂੰ ਇਨੀਆਂ ਰਾਣੀਆਂ ਆਦਿ ਦੇ ਦਿੱਤੀਆਂ ਹਨ ਇਹ ਤੇ ਝੂਠ ਹੈ ਨਾ।
ਪਰੰਤੂ ਇਹ ਵੀ ਡਰਾਮੇ ਵਿੱਚ ਨੂੰਧ ਹੈ, ਅਜਿਹੀਆਂ ਗੱਲਾਂ ਫਿਰ ਵੀ ਸੁਣਾਂਗੇ। ਹਾਲੇ ਤੁਸੀਂ ਬੱਚਿਆਂ
ਦੀ ਬੁੱਧੀ ਵਿੱਚ ਹੈ - ਕਿਵ਼ੇਂ ਅਸੀਂ ਆਤਮਾਵਾਂ ਉਪਰੋਂ ਆਉਂਦੀਆਂ ਹਾਂ ਪਾਰਟ ਵਜਾਉਣ। ਇੱਕ ਸ਼ਰੀਰ
ਛੱਡ ਦੂਸਰਾ ਲੈਂਦੀਆਂ ਹਾਂ। ਇਹ ਤਾਂ ਬਹੁਤ ਸਹਿਜ ਹੈ ਨਾ। ਬੱਚਾ ਪੈਦਾ ਹੋਇਆ, ਉਸਨੂੰ ਸਿਖਾਉਂਦੇ ਹਨ
- ਇਹ ਬੋਲੋ। ਤਾਂ ਸਿਖਾਉਣ ਨਾਲ ਸਿੱਖਿਆ ਜਾਂਦਾ ਹੈ। ਤੁਹਾਨੂੰ ਬਾਬਾ ਕੀ ਸਿਖਾਉਂਦੇ ਹਨ? ਸਿਰ੍ਫ
ਕਹਿੰਦੇ ਹਨ ਬਾਪ ਅਤੇ ਵਰਸੇ ਨੂੰ ਯਾਦ ਕਰੋ। ਤੁਸੀਂ ਗਾਉਂਦੇ ਵੀ ਹੋ ਤੁਮ ਮਾਤ - ਪਿਤਾ… ਆਤਮਾ
ਗਾਉਂਦੀ ਹੈ ਨਾ ਬਰੋਬਰ ਸੁੱਖ ਘਨੇਰੇ ਮਿਲਦੇ ਹਨ। ਤੁਸੀਂ ਬੱਚੇ ਜਾਣਦੇ ਹੋ ਸ਼ਿਵਬਾਬਾ ਸਾਨੂੰ ਪੜ੍ਹਾ
ਰਹੇ ਹਨ। ਇੱਥੇ ਤੁਸੀਂ ਸ਼ਿਵਬਾਬਾ ਦੇ ਕੋਲ ਆਏ ਹੋ। ਭਾਗੀਰਥ ਤਾਂ ਮਨੁੱਖ ਦਾ ਰੱਥ ਹੈ ਨਾ। ਇਸ ਵਿੱਚ
ਪਰਮਪਿਤਾ ਪਰਮਾਤਮਾ ਵਿਰਾਜਮਾਨ ਹੁੰਦੇ ਹਨ, ਪਰੰਤੂ ਰੱਥ ਦਾ ਨਾਮ ਕੀ ਹੈ? ਹੁਣ ਤੁਸੀਂ ਜਾਣਦੇ ਹੋ
ਬ੍ਰਹਮਾ ਕਿਉਂਕਿ ਬ੍ਰਹਮਾ ਦਵਾਰਾ ਬ੍ਰਾਹਮਣ ਰਚਦੇ ਹਨ ਨਾ। ਪਹਿਲਾਂ ਹੁੰਦੇ ਹੀ ਹਨ ਬ੍ਰਾਹਮਣ ਚੋਟੀ
ਫ਼ਿਰ ਦੇਵਤਾ। ਪਹਿਲਾਂ ਤਾਂ ਬ੍ਰਾਹਮਣ ਚਾਹੀਦੇ ਇਸਲਈ ਵਿਰਾਟ ਰੂਪ ਵਿਖਾਇਆ ਹੈ। ਤੁਸੀਂ ਬ੍ਰਾਹਮਣ ਵੀ
ਫ਼ਿਰ ਦੇਵਤਾ ਬਣਦੇ ਹੋ। ਬਾਪ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਹਨ, ਫਿਰ ਵੀ ਭੁੱਲ ਜਾਂਦੇ ਹੋ। ਬਾਪ
ਕਹਿੰਦੇ ਬੱਚੇ ਸਦਾ ਸਮ੍ਰਿਤੀ ਰੱਖੋ ਅਸੀਂ ਇਸਤ੍ਰੀ - ਪੁਰਖ ਨਹੀਂ ਅਸੀਂ ਆਤਮਾ ਹਾਂ। ਅਸੀਂ ਵੱਡੇ
ਬਾਬਾ (ਸ਼ਿਵਬਾਬਾ) ਤੋਂ ਛੋਟੇ ਬਾਬਾ (ਬ੍ਰਹਮਾ) ਬਾਬਾ ਦਵਾਰਾ ਵਰਸਾ ਲੈ ਰਹੇ ਹਾਂ ਤਾਂ ਰਾਵਣ ਦੀ
ਸਮ੍ਰਿਤੀ ਵਿਸਮ੍ਰਿਤੀ ਹੋ ਜਾਵੇਗੀ। ਇਹ ਪਵਿੱਤਰ ਰਹਿਣ ਦੀ ਬਹੁਤ ਚੰਗੀ ਯੁਕਤੀ ਹੈ। ਬਾਬਾ ਦੇ ਕੋਲ
ਬਹੁਤ ਜੋੜੇ ਆਊਂਦੇ ਹਨ, ਦੋਵੇਂ ਹੀ ਕਹਿੰਦੇ ਹਨ ਬਾਬਾ। ਜਦਕਿ ਸਮ੍ਰਿਤੀ ਆਈ ਹੈ ਅਸੀਂ ਇੱਕ ਬਾਪ ਦੇ
ਬੱਚੇ ਹਾਂ ਤਾਂ ਫਿਰ ਰਾਵਣਪਨੇ ਦੀ ਸਮ੍ਰਿਤੀ ਵਿਸਮ੍ਰਿਤੀ ਹੋ ਜਾਣੀ ਚਾਹੀਦੀ ਹੈ, ਇਸ ਵਿੱਚ ਮਿਹਨਤ
ਚਾਹੀਦੀ ਹੈ। ਮਿਹਨਤ ਬਿਨਾਂ ਤਾਂ ਕੁਝ ਚਲ ਨਾ ਸਕੇ। ਅਸੀਂ ਬਾਬਾ ਦੇ ਬਣੇ ਹਾਂ, ਉਨ੍ਹਾਂਨੂੰ ਹੀ ਯਾਦ
ਕਰਦੇ ਹਾਂ। ਬਾਪ ਵੀ ਕਹਿੰਦੇ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣ। 84 ਜਨਮਾਂ ਦੀ ਕਹਾਣੀ
ਵੀ ਬਿਲਕੁਲ ਸਹਿਜ ਹੈ। ਬਾਕੀ ਮਿਹਨਤ ਹੈ ਬਾਪ ਨੂੰ ਯਾਦ ਕਰਨ ਵਿੱਚ। ਬਾਪ ਕਹਿੰਦੇ ਹਨ ਘੱਟ ਤੋਂ ਘੱਟ
ਪੁਰਾਸ਼ਰਥ ਕਰ 8 ਘੰਟੇ ਤੇ ਯਾਦ ਕਰੋ। ਇੱਕ ਘੜੀ ਅੱਧੀ ਘੜੀ… ਕਲਾਸ ਵਿੱਚ ਆਵੋ ਤਾਂ ਸਮ੍ਰਿਤੀ ਆਵੇਗੀ
- ਬਾਪ ਸਾਨੂੰ ਇਹ ਪੜ੍ਹਾਉਂਦੇ ਹਨ। ਹੁਣ ਤੁਸੀਂ ਬਾਪ ਦੇ ਸਾਮ੍ਹਣੇ ਹੋ ਨਾ। ਬਾਪ ਬੱਚੇ - ਬੱਚੇ ਕਹਿ
ਸਮਝਾਉਂਦੇ ਹਨ। ਤੁਸੀਂ ਬੱਚੇ ਸੁਣਦੇ ਹੋ। ਬਾਪ ਕਹਿੰਦੇ ਹਨ ਹੀਅਰ ਨੋ ਈਵਲ… ਇਹ ਵੀ ਹੁਣ ਦੀ ਹੀ ਗੱਲ
ਹੈ।
ਹੁਣ ਤੁਸੀਂ ਬੱਚੇ ਜਾਣਦੇ
ਹੋ ਅਸੀਂ ਗਿਆਨ ਸਾਗਰ ਬਾਪ ਦੇ ਕੋਲ ਸਮੁੱਖ ਆਏ ਹਾਂ। ਗਿਆਨ ਸਾਗਰ ਬਾਪ ਤੁਹਾਨੂੰ ਸਾਰੀ ਸ੍ਰਿਸ਼ਟੀ ਦਾ
ਗਿਆਨ ਸੁਣਾ ਰਹੇ ਹਨ। ਫਿਰ ਕੋਈ ਉਠਾਏ ਨਾ ਉਠਾਏ, ਉਹ ਤੇ ਉਨ੍ਹਾਂ ਦੇ ਉੱਪਰ ਹੈ। ਬਾਪ ਆਕੇ ਹੁਣ ਸਾਨੂੰ
ਗਿਆਨ ਦੇ ਰਹੇ ਹਨ। ਹੁਣ ਅਸੀਂ ਰਾਜਯੋਗ ਸਿੱਖਦੇ ਹਾਂ। ਫਿਰ ਕੋਈ ਵੀ ਸ਼ਾਸਤਰ ਆਦਿ ਭਗਤੀ ਦਾ ਅੰਸ਼ ਨਹੀਂ
ਰਹੇਗਾ ਭਗਤੀ ਮਾਰਗ ਵਿੱਚ ਗਿਆਨ ਰਿੰਚਕ ਮਾਤਰ ਨਹੀਂ, ਗਿਆਨ ਮਾਰਗ ਵਿੱਚ ਫ਼ਿਰ ਭਗਤੀ ਰਿੰਚਕ ਮਾਤਰ ਨਹੀਂ।
ਗਿਆਨ ਸਾਗਰ ਜਦੋਂ ਆਏ ਫ਼ਿਰ ਉਹ ਗਿਆਨ ਸੁਣਾਏ। ਉਨ੍ਹਾਂ ਦਾ ਗਿਆਨ ਹੈ ਹੀ ਸਦਗਤੀ ਦੇ ਲਈ। ਸਦਗਤੀ ਦਾਤਾ
ਹੈ ਹੀ ਇੱਕ, ਜਿਸਨੂੰ ਭਗਵਾਨ ਕਿਹਾ ਜਾਂਦਾ ਹੈ। ਸਭ ਇੱਕ ਹੀ ਪਤਿਤ - ਪਾਵਨ ਨੂੰ ਬੁਲਾਉਂਦੇ ਹਨ ਫਿਰ
ਦੂਸਰਾ ਕੋਈ ਹੋ ਕਿਵ਼ੇਂ ਸਕਦਾ ਹੈ। ਹੁਣ ਬਾਪ ਦਵਾਰਾ ਤੁਸੀਂ ਬੱਚੇ ਸੱਚੀਆਂ ਗੱਲਾਂ ਸੁਣ ਰਹੇ ਹੋ।
ਬਾਪ ਨੇ ਸੁਣਾਇਆ - ਬੱਚੇ, ਮੈਂ ਤੁਹਾਨੂੰ ਕਿੰਨਾ ਸ਼ਾਹੂਕਾਰ ਬਣਾਕੇ ਗਿਆ ਸੀ। 5 ਹਜ਼ਾਰ ਵਰ੍ਹੇ ਦੀ
ਗੱਲ ਹੈ। ਤੁਸੀਂ ਡਬਲ ਸਿਰਤਾਜ ਸੀ, ਪਵਿੱਤਰਤਾ ਦਾ ਵੀ ਤਾਜ ਸੀ ਫ਼ਿਰ ਰਾਵਣਰਾਜ ਹੁੰਦਾ ਹੈ ਉਦੋਂ ਤੁਸੀਂ
ਪੂਜਾਰੀ ਬਣ ਜਾਂਦੇ ਹੋ। ਹੁਣ ਬਾਪ ਪੜ੍ਹਾਉਣ ਆਏ ਹਨ ਤਾਂ ਉਨ੍ਹਾਂ ਦੀ ਸ਼੍ਰੀਮਤ ਤੇ ਚੱਲਣਾ ਹੈ, ਹੋਰਾਂ
ਨੂੰ ਵੀ ਸਮਝਾਉਣਾ ਹੈ। ਬਾਪ ਕਹਿੰਦੇ ਹਨ ਮੈਨੂੰ ਇਹ ਸ਼ਰੀਰ ਲੋਣ ਲੈਣਾ ਪੈਂਦਾ ਹੈ। ਮਹਿਮਾ ਸਾਰੀ ਉਸ
ਇੱਕ ਦੀ ਹੀ ਹੈ, ਮੈਂ ਤੇ ਉਨ੍ਹਾਂ ਦਾ ਰਥ ਹਾਂ। ਬੈਲ ਨਹੀਂ ਹਾਂ। ਬਲਿਹਾਰੀ ਸਾਰੀ ਤੁਹਾਡੀ ਹੈ, ਬਾਬਾ
ਤੁਹਾਨੂੰ ਸੁਣਾਉਂਦੇ ਹਨ, ਮੈਂ ਵਿਚੋਂ ਦੀ ਸੁਣ ਲੈਂਦਾ ਹਾਂ। ਮੈਨੂੰ ਇਕੱਲੇ ਨੂੰ ਕਿਵ਼ੇਂ ਸੁਣਾਉਣਗੇ।
ਤੁਹਾਨੂੰ ਸੁਣਾਉਂਦੇ ਹਨ ਮੈਂ ਵੀ ਸੁਣ ਲੈਂਦਾ ਹਾਂ। ਇਹ ਵੀ ਪੁਰਸ਼ਾਰਥੀ ਸਟੂਡੈਂਟ ਹੈ। ਤੁਸੀਂ ਵੀ
ਸਟੂਡੈਂਟ ਹੋ। ਇਹ ਵੀ ਪੜ੍ਹਦੇ ਹਨ ਬਾਪ ਦੀ ਯਾਦ ਵਿੱਚ ਰਹਿੰਦੇ ਹਨ। ਕਿੰਨੀ ਖੁਸ਼ੀ ਵਿੱਚ ਰਹਿੰਦੇ ਹਨ।
ਲਕਸ਼ਮੀ - ਨਾਰਾਇਣ ਨੂੰ ਵੇਖ ਖੁਸ਼ੀ ਹੁੰਦੀ ਹੈ - ਅਸੀਂ ਇਹ ਬਣਨ ਵਾਲੇ ਹਾਂ। ਤੁਸੀਂ ਇੱਥੇ ਆਏ ਹੀ ਹੋ
ਸ੍ਵਰਗ ਦੇ ਪ੍ਰਿੰਸ - ਪ੍ਰਿੰਸੀਜ਼ ਬਣਨ। ਰਾਜਯੋਗ ਹੈ ਨਾ। ਏਮ ਅਬਜੈਕਟ ਵੀ ਹੈ। ਪੜ੍ਹਾਉਣ ਵਾਲਾ ਵੀ
ਬੈਠਾ ਹੈ - ਫ਼ਿਰ ਇੰਨੀ ਖੁਸ਼ੀ ਕਿਓੰ ਨਹੀਂ ਹੁੰਦੀ ਹੈ। ਅੰਦਰ ਵਿੱਚ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ।
ਬਾਬਾ ਤੋਂ ਅਸੀਂ ਕਲਪ - ਕਲਪ ਵਰਸਾ ਲੈਂਦੇ ਹਾਂ। ਇੱਥੇ ਗਿਆਨ ਸਾਗਰ ਦੇ ਕੋਲ ਆਉਂਦੇ ਹਾਂ, ਪਾਣੀ ਦੀ
ਤੇ ਗੱਲ ਹੀ ਨਹੀਂ ਹੈ। ਇਹ ਤਾਂ ਬਾਪ ਸਮੁੱਖ ਸਮਝਾ ਰਹੇ ਹਨ। ਤੁਸੀਂ ਵੀ ਇਹ ( ਦੇਵਤਾ ) ਬਣਨ ਦੇ ਲਈ
ਪੜ੍ਹ ਰਹੇ ਹੋ। ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ - ਹੁਣ ਅਸੀਂ ਜਾਂਦੇ ਹਾਂ ਆਪਣੇ ਘਰ।
ਹੁਣ ਜੋ ਜਿਨਾਂ ਪੜ੍ਹਨਗੇ ਉਨਾਂ ਉੱਚ ਪਦ ਪਾਉਣਗੇ। ਹਰੇਕ ਨੂੰ ਆਪਣਾ ਪੁਰਸ਼ਾਰਥ ਕਰਨਾ ਹੈ। ਦਿਲਹੌਲ (
ਦਿਲਸ਼ਿਕਸਤ ) ਮਤ ਬਣੋ। ਬਹੁਤ ਵੱਡੀ ਲਾਟਰੀ ਹੈ। ਸਮਝਦੇ ਹੋਏ ਵੀ ਫਿਰ ਅਸ਼ਚਰਿਆਵਤ ਭਾਗੰਤੀ ਹੋ
ਪੜ੍ਹਾਈ ਨੂੰ ਛੱਡ ਦਿੰਦੇ ਹਨ। ਮਾਇਆ ਕਿੰਨੀ ਪ੍ਰਬਲ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੇ ਨੂੰ
ਰਾਜਤਿਲਕ ਦੇਣ ਦੇ ਲਾਇਕ ਬਣਾਉਣਾ ਹੈ। ਸਪੂਤ ਬੱਚਾ ਬਣਕੇ ਸਬੂਤ ਦੇਣਾ ਹੈ। ਚਲਣ ਬੜੀ ਰਾਇਲ ਰੱਖਣੀ
ਹੈ। ਬਾਪ ਦਾ ਪੂਰਾ - ਪੂਰਾ ਮਦਦਗਾਰ ਬਣਨਾ ਹੈ।
2. ਅਸੀਂ ਸਟੂਡੈਂਟ ਹਾਂ,
ਬਾਪ ਸਾਨੂੰ ਪੜ੍ਹਾ ਰਹੇ ਹਨ, ਇਸ ਖੁਸ਼ੀ ਨਾਲ ਪੜ੍ਹਾਈ ਪੜ੍ਹਨੀ ਹੈ। ਕਦੇ ਵੀ ਪੁਰਾਸ਼ਰਥ ਵਿੱਚ
ਦਿਲਸ਼ਿਕਸਤ ਨਹੀਂ ਬਣਨਾ ਹੈ।
ਵਰਦਾਨ:-
ਆਪਣੇ ਅਧਿਕਾਰ ਦੀ ਸ਼ਕਤੀ ਦਵਾਰਾ ਤ੍ਰਿਮੂਰਤੀ ਰਚਨਾ ਨੂੰ ਸਹਿਯੋਗੀ ਬਣਾਉਣ ਵਾਲੇ ਮਾਸਟਰ ਰਚਤਾ ਭਵ
ਤ੍ਰਿਮੂਰਤੀ ਸ਼ਕਤੀਆਂ (ਮਨ,
ਬੁੱਧੀ ਅਤੇ ਸੰਸਕਾਰ) ਇਹ ਤੁਸੀਂ ਮਾਸਟਰ ਰਚਤਾ ਦੀ ਰਚਨਾ ਹੈ। ਇਸਨੂੰ ਆਪਣੇ ਅਧਿਕਾਰ ਦੀ ਸ਼ਕਤੀ ਨਾਲ
ਸਹਿਯੋਗੀ ਬਣਾਓ। ਜਿਵੇਂ ਰਾਜਾ ਖੁਦ ਕੰਮ ਨਹੀਂ ਕਰਦਾ, ਕਰਾਉਂਦਾ ਹੈ, ਕਰਾਉਣ ਵਾਲੇ ਰਾਜ ਕਾਰੋਬਾਰੀ
ਵੱਖ ਹੁੰਦੇ ਹਨ। ਇਵੇਂ ਆਤਮਾ ਵੀ ਕਰਾਵਨਹਾਰ ਹੈ, ਕਰਾਵਨਹਾਰ ਇਹ ਵਿਸ਼ੇਸ਼ ਤ੍ਰਿਮੂਰਤੀ ਸ਼ਕਤੀਆਂ ਹਨ।
ਤਾਂ ਮਾਸਟਰ ਰਚਿਯਤਾ ਦੇ ਵਰਦਾਨ ਦੀ ਸਮ੍ਰਿਤੀ ਵਿੱਚ ਰੱਖ ਤ੍ਰਿਮੂਰਤੀ ਸ਼ਕਤੀਆਂ ਨੂੰ ਅਤੇ ਸਾਕਾਰ
ਕਰਮਇੰਦਰੀਆਂ ਨੂੰ ਸਹੀ ਰਸਤੇ ਤੇ ਚਲਾਓ।
ਸਲੋਗਨ:-
ਅਵਿਅਕਤ ਪਾਲਣਾ
ਦੇ ਵਰਦਾਨ ਦਾ ਅਧਿਕਾਰ ਲੈਣ ਦੇ ਲਈ ਸਪਸ਼ਟਵਾਦੀ ਬਣੋ।
ਅਵਿਕਅਤ ਇਸ਼ਾਰੇ:-
ਰੂਹਾਨੀ ਰਿਆਲਟੀ ਅਤੇ ਪਿਓਰਟੀ ਦੀ ਪ੍ਰਸਨੇਲਟੀ ਧਾਰਨ ਕਰੋ।
ਪਵਿੱਤਰਤਾ ਸਿਰਫ਼
ਬ੍ਰਹਮਚਾਰਯ ਨਹੀਂ, ਉਹ ਤੇ ਫਾਊਡੇਸ਼ਨ ਹੈ ਪਰ ਨਾਲ ਵਿੱਚ ਹੋਰ ਚਾਰ ਵੀ ਹਨ। ਕ੍ਰੋਧ ਅਤੇ ਸਭ ਸਾਥੀ ਜੋ
ਹਨ, ਉਹਨਾਂ ਮਹਾਭੂਤਾਂ ਨੂੰ ਤਿਆਗ, ਨਾਲ -ਨਾਲ ਉਹਨਾਂ ਦੇ ਜੋ ਵੀ ਬਾਲ ਬੱਚੇ ਛੋਟੇ -ਛੋਟੇ ਅੰਸ਼
ਮਾਤਰ, ਵੰਸ਼ ਮਾਤਰ ਹਨ, ਉਹਨਾਂ ਦਾ ਵੀ ਤਿਆਗ ਕਰੋ ਉਦੋ ਕਹਾਂਗੇ ਪਿਉਰਿਟੀ ਦੀ ਰੂਹਾਨੀ ਰਾਇਲਟੀ ਧਾਰਨ
ਕੀਤੀ ਹੈ।