03.06.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਵਿਸ਼ਵ ਦਾ ਮਾਲਿਕ ਬਣਾਉਣ ਵਾਲੇ ਬਾਪ ਨੂੰ ਬਹੁਤ ਚਾਹ ਨਾਲ ਯਾਦ ਕਰੋ, ਯਾਦ ਨਾਲ ਹੀ ਤੁਸੀਂ
ਸਤੋਪ੍ਧਾਨ ਬਣੋਗੇ"
ਪ੍ਰਸ਼ਨ:-
ਕਿਹੜੀ ਇੱਕ ਗੱਲ
ਤੇ ਪੂਰਾ ਧਿਆਨ ਹੋਵੇ ਤਾਂ ਬੁੱਧੀ ਦੇ ਕਪਾਟ ਖੁਲ੍ਹ ਜਾਣਗੇ?
ਉੱਤਰ:-
ਪੜ੍ਹਾਈ ਤੇ।
ਭਗਵਾਨ ਪੜ੍ਹਾਉਂਦੇ ਹਨ ਇਸ ਲਈ ਪੜ੍ਹਾਈ ਮਿਸ ਨਹੀਂ ਹੋਣੀ ਚਾਹੀਦੀ। ਜਦੋਂ ਤੱਕ ਜਿਉਣਾ ਹੈ ਉਦੋਂ ਤੱਕ
ਅੰਮ੍ਰਿਤ ਪੀਣਾ ਹੈ। ਪੜ੍ਹਾਈ ਵਿੱਚ ਧਿਆਨ ਦੇਣਾ ਹੈ, ਗੈਰ ਹਾਜ਼ਰ ਨਹੀਂ ਹੋਣਾ ਹੈ। ਇਧਰੋਂ- ਓਧਰੋਂ
ਵੀ ਲੱਭ ਕੇ ਮੁਰਲੀ ਜ਼ਰੂਰ ਪੜ੍ਹਨੀ ਹੈ। ਮੁਰਲੀ ਵਿੱਚ ਰੋਜ਼ ਨਵੀਂ - ਨਵੀਂ ਪੁਆਇੰਟਸ ਨਿਕਲਦੀ ਰਹਿੰਦੀ
ਹੈ, ਜਿਸ ਨਾਲ ਤੁਹਾਡੇ ਕਪਾਟ ਹੀ ਖੁੱਲ ਜਾਣਗੇ।
ਓਮ ਸ਼ਾਂਤੀ
ਸ਼ਿਵ ਭਗਵਾਨੁਵਾਚ ਸਾਲੀਗ੍ਰਾਮਾਂ ਪ੍ਰਤੀ। ਇਹ ਤਾਂ ਸਾਰੇ ਕਲਪ ਵਿੱਚ ਇੱਕ ਹੀ ਵਾਰੀ ਹੁੰਦਾ ਹੈ, ਇਹ
ਵੀ ਤੁਸੀਂ ਜਾਣਦੇ ਹੋ ਹੋਰ ਕੋਈ ਜਾਣ ਵੀ ਨਾ ਸਕੇ। ਮਨੁੱਖ ਇਸ ਰਚਿਅਤਾ ਅਤੇ ਰਚਨਾ ਦੇ ਆਦਿ - ਮੱਧ -
ਅੰਤ ਨੂੰ ਬਿਲਕੁੱਲ ਹੀ ਨਹੀਂ ਜਾਣਦੇ। ਤੁਸੀਂ ਬੱਚੇ ਜਾਣਦੇ ਹੋ ਸਥਾਪਨਾ ਵਿੱਚ ਵਿਘਨ ਤਾਂ ਪੈਣੇ ਹੀ
ਹਨ, ਇਸਨੂੰ ਕਿਹਾ ਜਾਂਦਾ ਹੈ ਗਿਆਨ ਯੱਗ। ਬਾਪ ਸਮਝਾਉਂਦੇ ਹਨ ਇਸ ਪੁਰਾਣੀ ਦੁਨੀਆਂ ਵਿੱਚ ਤੁਸੀਂ ਜੋ
ਕੁੱਝ ਵੇਖਦੇ ਹੋ ਉਹ ਸਭ ਸਵਾਹਾ ਹੋ ਜਾਣਾ ਹੈ। ਫ਼ਿਰ ਉਸ ਵਿੱਚ ਮਮੱਤਵ ਨਹੀਂ ਰੱਖਣਾ ਚਾਹੀਦਾ। ਬਾਪ
ਆਕੇ ਪੜ੍ਹਾਉਂਦੇ ਹਨ ਨਵੀਂ ਦੁਨੀਆਂ ਦੇ ਲਈ। ਇਹ ਹੈ ਪੁਰਸ਼ੋਤਮ ਸੰਗਮਯੁੱਗ। ਇਹ ਹੈ ਵਿਸ਼ਸ਼ ਅਤੇ
ਵਾਈਸਲੈਸ ਦਾ ਸੰਗਮ, ਜਦੋਂ ਕਿ ਬਦਲੀ ਹੋਣੀ ਹੈ। ਨਵੀਂ ਦੁਨੀਆਂ ਨੂੰ ਕਿਹਾ ਜਾਂਦਾ ਹੈ ਵਾਈਸਲੈਸ
ਵਰਲਡ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਹੀ ਸੀ। ਇਹ ਤਾਂ ਬੱਚੇ ਜਾਣਦੇ ਹਨ ਪੁਆਇੰਟਸ ਸਮਝਣ ਵਾਲੇ
ਹਨ। ਬਾਪ ਰਾਤ - ਦਿਨ ਕਹਿੰਦੇ ਰਹਿੰਦੇ ਹਨ- ਬੱਚੇ, ਤੁਹਾਨੂੰ ਗਹਿਰੀ ਤੋਂ ਗਹਿਰੀ ਗੱਲਾਂ ਸੁਣਾਉਂਦਾ
ਹਾਂ। ਜਦੋਂ ਤੱਕ ਬਾਪ ਹੈ ਪੜ੍ਹਾਈ ਤਾਂ ਚਲਨੀ ਹੀ ਹੈ। ਫ਼ਿਰ ਪੜ੍ਹਾਈ ਵੀ ਬੰਦ ਹੋ ਜਾਵੇਗੀ। ਇਨ੍ਹਾਂ
ਗੱਲਾਂ ਨੂੰ ਤੁਹਾਡੇ ਤੋਂ ਸਿਵਾਏ ਕੋਈ ਵੀ ਨਹੀਂ ਜਾਣਦੇ। ਤੁਹਾਡੇ ਵਿੱਚ ਵੀ ਫ਼ਿਰ ਨੰਬਰਵਾਰ ਹਨ ਜੋ
ਬਾਪਦਾਦਾ ਹੀ ਜਾਣਦੇ ਹਨ। ਕਿੰਨੇ ਡਿੱਗਦੇ ਹਨ, ਕਿੰਨੀ ਤਕਲੀਫ਼ ਹੁੰਦੀ ਹੈ। ਇਵੇਂ ਨਹੀਂ ਸਦਾ ਸਾਰੇ
ਪਵਿੱਤਰ ਰਹਿ ਸਕਦੇ ਹਨ। ਪਵਿੱਤਰ ਨਹੀਂ ਰਹਿੰਦੇ ਤਾਂ ਫ਼ਿਰ ਸਜ਼ਾਵਾਂ ਖਾਣੀਆਂ ਪੈਂਦੀਆਂ ਹਨ। ਮਾਲਾ ਦੇ
ਦਾਨੇ ਹੀ ਪਾਸ ਵਿਦ ਔਨਰ ਹੁੰਦੇ ਹਨ। ਫ਼ਿਰ ਪ੍ਰਜਾ ਵੀ ਬਣਦੀ ਹੈ। ਇਹ ਬਹੁਤ ਸਮਝਣ ਦੀਆਂ ਗੱਲਾਂ ਹਨ।
ਤੁਸੀਂ ਕਿਸੇ ਨੂੰ ਵੀ ਸਮਝਾਓ ਤਾਂ ਉਹ ਸਮਝ ਥੋੜ੍ਹੀ ਹੀ ਸਕਦੇ ਹਨ। ਸਮਾਂ ਲਗਦਾ ਹੈ। ਉਹ ਵੀ ਜਿਨਾਂ
ਬਾਪ ਸਮਝਾ ਸਕਦੇ ਹਨ, ਉਨਾਂ ਤੁਸੀਂ ਨਹੀਂ। ਰਿਪੋਰਟਸ ਆਦਿ ਜੋ ਆਉਂਦੀਆਂ ਹਨ, ਉਨ੍ਹਾਂ ਨੂੰ ਬਾਪ ਹੀ
ਜਾਣਦੇ ਹਨ - ਫਲਾਣਾ ਵਿਕਾਰ ਵਿੱਚ ਡਿੱਗਿਆ, ਇਹ ਹੋਇਆ...। ਨਾਮ ਤਾਂ ਨਹੀਂ ਦੱਸ ਸਕਦੇ। ਨਾਮ ਦੱਸੀਏ
ਤਾਂ ਫ਼ਿਰ ਉਨ੍ਹਾਂ ਨਾਲ ਕੋਈ ਗੱਲ ਕਰਨਾ ਵੀ ਪਸੰਦ ਨਹੀਂ ਕਰਣਗੇ। ਸਾਰੇ ਨਫ਼ਰਤ ਦੀ ਨਜ਼ਰ ਨਾਲ ਵੇਖਣਗੇ,
ਦਿਲ ਤੋਂ ਉਤਰ ਜਾਣਗੇ। ਸਾਰੀ ਕੀਤੀ ਕਮਾਈ ਚੱਟ ਹੋ ਜਾਂਦੀ ਹੈ। ਇਹ ਤਾਂ ਜਿਸਨੇ ਧੱਕਾ ਖਾਧਾ ਉਹ ਜਾਣੇ
ਜਾਂ ਬਾਪ ਜਾਣੇ। ਇਹ ਬੜੀਆਂ ਗੁਪਤ ਗੱਲਾਂ ਹਨ।
ਤੁਸੀਂ ਕਹਿੰਦੇ ਹੋ ਫਲਾਣਾ
ਮਿਲਿਆ, ਉਨ੍ਹਾਂ ਨੂੰ ਬਹੁਤ ਅੱਛਾ ਸਮਝਾਇਆ। ਉਹ ਸੇਵਾ ਵਿੱਚ ਮਦਦ ਕਰ ਸਕਦੇ ਹਨ। ਪ੍ਰੰਤੂ ਉਹ ਵੀ ਜਦੋਂ
ਸਾਹਮਣੇ ਹੋਣ ਨਾ। ਸਮਝੋ ਗਵਰਨਰ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਾਉਂਦੇ ਹੋ ਪਰੰਤੂ ਉਹ ਥੋੜ੍ਹੀ ਨਾ
ਕਿਸੇ ਨੂੰ ਸਮਝਾ ਸਕਣਗੇ। ਕਿਸੇ ਨੂੰ ਸਮਝਾਓਗੇ ਤਾਂ ਮੰਨਣਗੇ ਨਹੀਂ। ਜਿਸਨੂੰ ਸਮਝਣਾ ਹੋਵੇਗਾ ਉਹ ਹੀ
ਸਮਝੇਗਾ। ਦੂਸਰੇ ਨੂੰ ਥੋੜ੍ਹੀ ਨਾ ਸਮਝਾ ਸਕਣਗੇ। ਤੁਸੀਂ ਬੱਚੇ ਸਮਝਾਉਂਦੇ ਹੋ ਕਿ ਇਹ ਕੰਡਿਆਂ ਦਾ
ਜੰਗਲ ਹੈ, ਇਸ ਨੂੰ ਅਸੀਂ ਮੰਗਲ ਬਣਾਉਂਦੇ ਹਾਂ। ਮੰਗਲਮ ਭਗਵਾਨ ਵਿਸ਼ਨੂੰ ਕਹਿੰਦੇ ਹਾਂ ਨਾ। ਇਹ ਸ਼ਲੋਕ
ਆਦਿ ਸਭ ਭਗਤੀ ਮਾਰਗ ਦੇ ਹਨ। ਮੰਗਲ ਉਦੋਂ ਹੁੰਦਾ ਹੈ ਜਦੋਂ ਵਿਸ਼ਨੂੰ ਦਾ ਰਾਜ ਹੁੰਦਾ ਹੈ। ਵਿਸ਼ਨੂੰ
ਅਵਤਰਣ ਵੀ ਵਿਖਾਉਂਦੇ ਹਨ। ਬਾਬਾ ਨੇ ਸਭ ਕੁੱਝ ਵੇਖਿਆ ਹੋਇਆ ਹੈ। ਅਨੁਭਵੀ ਹਨ ਨਾ। ਸਾਰੇ ਧਰਮਾਂ
ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਬਾਪ ਜਿਸ ਤਨ ਵਿੱਚ ਆਉਣਗੇ ਉਸ ਦੀ ਪਰਸਨੈਲੇਟੀ ਵੀ ਚਾਹੀਦੀ
ਹੈ ਨਾ। ਤਾਂ ਕਹਿੰਦੇ ਹਨ ਬਹੁਤ ਜਨਮਾਂ ਦੇ ਅੰਤ ਵਿੱਚ, ਜਦੋਂ ਕਿ ਇਥੋਂ ਦਾ ਬੜਾ ਅਨੁਭਵੀ ਹੁੰਦਾ
ਹੈ, ਉਦੋਂ ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਹੁੰਦਾ ਹਾਂ। ਉਹ ਵੀ ਸਧਾਰਣ, ਪਰਸਨੈਲੇਟੀ ਦਾ ਇਹ ਮਤਲਬ ਨਹੀਂ
ਕਿ ਰਾਜਾ ਰਜਵਾੜਾ ਹੋਵੇ। ਨਹੀਂ, ਇਹਨਾਂ ਨੂੰ ਤਾਂ ਬਹੁਤ ਅਨੁਭਵ ਹੈ। ਇਹਨਾਂ ਦੇ ਰਥ ਵਿੱਚ ਆਉਂਦਾ
ਹਾਂ ਬਹੁਤ ਜਨਮਾਂ ਦੇ ਅੰਤ ਵਿੱਚ।
ਤੁਹਾਨੂੰ ਸਮਝਾਉਣਾ ਪਵੇ
ਇਹ ਰਾਜਧਾਨੀ ਸਥਾਪਨ ਹੁੰਦੀ ਹੈ। ਮਾਲਾ ਬਣਦੀ ਹੈ। ਇਹ ਰਾਜਧਾਨੀ ਕਿਵੇਂ ਸਥਾਪਨ ਹੋ ਰਹੀ ਹੈ, ਕੋਈ
ਰਾਜਾ - ਰਾਣੀ, ਕੋਈ ਕੀ ਬਣਦੇ ਹਨ। ਇਹ ਸਭ ਗੱਲਾਂ ਇੱਕ ਹੀ ਦਿਨ ਵਿੱਚ ਤਾਂ ਕੋਈ ਸਮਝ ਨਹੀਂ ਸਕਦਾ।
ਬੇਹੱਦ ਦਾ ਬਾਪ ਹੀ ਬੇਹੱਦ ਦਾ ਵਰਸਾ ਦਿੰਦੇ ਹਨ। ਭਗਵਾਨ ਆਕੇ ਸਮਝਾਉਂਦੇ ਹਨ ਤਾਂ ਵੀ ਮੁਸ਼ਕਿਲ ਨਾਲ
ਥੋੜ੍ਹੇ ਪਵਿੱਤਰ ਬਣਦੇ ਹਨ। ਇਹ ਵੀ ਸਮਝਣ ਵਿੱਚ ਸਮਾਂ ਚਾਹੀਦਾ ਹੈ। ਕਿੰਨੀਆਂ ਸਜਾਵਾਂ ਖਾਂਦੇ ਹਨ।
ਸਜਾਵਾਂ ਖਾਕੇ ਵੀ ਪ੍ਰਜਾ ਬਣਦੇ ਹਨ। ਬਾਪ ਸਮਝਾਉਂਦੇ ਹਨ - ਬੱਚੇ, ਤੁਹਾਨੂੰ ਬਹੁਤ - ਬਹੁਤ ਮਿੱਠਾ
ਵੀ ਬਣਨਾ ਹੈ। ਕਿਸੇ ਨੂੰ ਦੁੱਖ ਨਹੀਂ ਦੇਣਾ ਹੈ। ਬਾਪ ਆਉਂਦੇ ਹੀ ਹਨ ਸਭ ਨੂੰ ਸੁੱਖ ਦਾ ਰਸਤਾ ਦੱਸਣ,
ਦੁੱਖ ਤੋਂ ਛੁਡਾਉਣ। ਤਾਂ ਫਿਰ ਖੁਦ ਕਿਸਨੂੰ ਕਿਵੇਂ ਦੁੱਖ ਦੇਣਗੇ। ਇਹ ਸਭ ਗੱਲਾਂ ਤੁਸੀਂ ਬੱਚੇ ਹੀ
ਜਾਣਦੇ ਹੋ। ਬਾਹਰ ਵਾਲੇ ਬਹੁਤ ਮੁਸ਼ਕਿਲ ਸਮਝਦੇ ਹਨ।
ਜੋ ਵੀ ਸੰਬੰਧੀ ਆਦਿ ਹਨ,
ਉਨ੍ਹਾਂ ਸਭ ਤੋਂ ਮਮੱਤਵ ਤੋੜ ਦੇਣਾ ਹੈ। ਘਰ ਵਿੱਚ ਰਹਿਣਾ ਹੈ ਪਰੰਤੂ ਨਿਮਿਤ ਮਾਤਰ। ਇਹ ਤਾਂ ਬੁੱਧੀ
ਵਿੱਚ ਹੈ ਕਿ ਇਹ ਸਾਰੀ ਦੁਨੀਆਂ ਖ਼ਤਮ ਹੋ ਜਾਣੀ ਹੈ। ਪਰੰਤੂ ਇਹ ਖ਼ਿਆਲ ਵੀ ਕਿਸੇ ਨੂੰ ਰਹਿੰਦਾ ਨਹੀਂ।
ਜੋ ਅੰਨਨਯ ( ਸਮਝਦਾਰ ) ਬੱਚੇ ਹਨ ਉਹ ਸਮਝਦੇ ਹਨ, ਉਹ ਵੀ ਹਾਲੇ ਸਿੱਖਣ ਦਾ ਪੁਰਸ਼ਾਰਥ ਕਰਦੇ ਰਹਿੰਦੇ
ਹਨ। ਬਹੁਤ ਫੇਲ੍ਹ ਵੀ ਹੋ ਜਾਂਦੇ ਹਨ। ਮਾਇਆ ਦੀ ਚਕਰੀ ਬਹੁਤ ਚਲਦੀ ਹੈ। ਉਹ ਵੀ ਬੜੀ ਬਲਵਾਨ ਹੈ। ਪਰ
ਇਹ ਗੱਲਾਂ ਕਿਸੇ ਹੋਰ ਨੂੰ ਥੋੜ੍ਹੀ ਨਾ ਸਮਝਾ ਸਕਦੇ। ਤੁਹਾਡੇ ਕੋਲ ਆਉਂਦੇ ਹਨ , ਸਮਝਣਾ ਚਾਹੁੰਦੇ
ਹਨ - ਇਥੇ ਕੀ ਹੁੰਦਾ ਹੈ, ਇੰਨੀਆਂ ਰਿਪੋਰਟਾਂ ਆਦਿ ਕਿਓੰ ਆਉਦੀਆਂ ਹਨ? ਹੁਣ ਇਨ੍ਹਾਂ ਲੋਕਾਂ ਦੀ
ਤਾਂ ਬਦਲੀ ਹੁੰਦੀ ਰਹਿੰਦੀ ਹੈ ਤਾਂ ਫ਼ਿਰ ਇੱਕ - ਇੱਕ ਨੂੰ ਬੈਠ ਸਮਝਾਉਣਾ ਪਵੇ। ਫ਼ਿਰ ਕਹਿੰਦੇ ਇਹ
ਤਾਂ ਬੜੀ ਵਧੀਆ ਸੰਸਥਾ ਹੈ। ਰਾਜਧਾਨੀ ਦੇ ਸਥਾਪਨਾ ਦੀਆਂ ਗੱਲਾਂ ਬੜੀਆਂ ਗੁਪਤ ਗੋਪਨੀਏ ਹਨ। ਬੇਹੱਦ
ਦਾ ਬਾਪ ਬੱਚਿਆਂ ਨੂੰ ਮਿਲਿਆ ਹੈ ਤਾਂ ਕਿੰਨਾ ਖੁਸ਼ ਹੋਣਾ ਚਾਹੀਦਾ ਹੈ। ਅਸੀਂ ਵਿਸ਼ਵ ਦੇ ਮਾਲਿਕ ਦੇਵਤਾ
ਬਣਦੇ ਹਾਂ ਤਾਂ ਸਾਡੇ ਵਿੱਚ ਦੈਵੀ ਗੁਣ ਵੀ ਜ਼ਰੂਰ ਚਾਹੀਦੇ ਹਨ। ਏਮ ਆਬਜੈਕਟ ਤਾਂ ਸਾਹਮਣੇ ਖੜ੍ਹੀ
ਹੈ। ਇਹ ਹਨ ਨਵੀਂ ਦੁਨੀਆਂ ਦੇ ਮਾਲਿਕ। ਇਹ ਤੁਸੀਂ ਹੀ ਸਮਝਦੇ ਹੋ। ਅਸੀਂ ਪੜ੍ਹਦੇ ਹਾਂ, ਬੇਹੱਦ ਦਾ
ਬਾਪ ਜੋ ਨਾਲੇਜ਼ਫੁਲ ਹੈ ਉਹ ਸਾਨੂੰ ਪੜ੍ਹਾਉਂਦੇ ਹਨ, ਅਮਰਪੁਰੀ ਅਥਵਾ ਹੈਵਿਨ ਵਿੱਚ ਲੈ ਜਾਣ ਦੇ ਲਈ
ਸਾਨੂੰ ਇਹ ਨਾਲੇਜ਼ ਮਿਲਦੀ ਹੈ। ਆਉਣਗੇ ਉਹ ਹੀ ਜਿਨ੍ਹਾਂ ਨੇ ਕਲਪ - ਕਲਪ ਰਾਜ ਲਿੱਤਾ ਹੈ। ਕਲਪ
ਪਹਿਲ੍ਹੇ ਦੀ ਤਰ੍ਹਾਂ ਅਸੀਂ ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹਾਂ। ਇਹ ਮਾਲਾ ਬਣ ਰਹੀ ਹੈ, ਨੰਬਰਵਾਰ।
ਜਿਵੇਂ ਸਕੂਲ ਵਿੱਚ ਵੀ ਜੋ ਚੰਗਾ ਪੜ੍ਹਦੇ ਹਨ ਉਨ੍ਹਾਂਨੂੰ ਸਕਾਲਰਸ਼ਿਪ ਮਿਲਦੀ ਹੈ ਨਾ। ਉਹ ਹਨ ਹੱਦ
ਦੀਆਂ ਗੱਲਾਂ, ਤੁਹਾਨੂੰ ਮਿਲਦੀਆਂ ਹਨ ਬੇਹੱਦ ਦੀਆਂ ਗੱਲਾਂ। ਜੋ ਤੁਸੀਂ ਬਾਪ ਦੇ ਮਦਦਗਾਰ ਬਣਦੇ ਹੋ,
ਉਹ ਹੀ ਉੱਚ ਪਦ ਪਾਉਂਦੇ ਹੋ। ਅਸਲ ਵਿੱਚ ਤਾਂ ਮਦਦ ਆਪਣੀ ਹੀ ਕਰਨੀ ਹੈ। ਪਵਿੱਤਰ ਬਣਨਾ ਹੈ,
ਸਤੋਪ੍ਰਧਾਨ ਸੀ ਫ਼ਿਰ ਤੋਂ ਬਣਨਾ ਹੈ ਜ਼ਰੂਰ। ਬਾਪ ਨੂੰ ਯਾਦ ਕਰਨਾ ਹੈ। ਉਠਦੇ, ਬੈਠਦੇ , ਚਲਦੇ ਬਾਪ
ਨੂੰ ਯਾਦ ਕਰ ਸਕਦੇ ਹੋ। ਜੋ ਬਾਪ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਉਨ੍ਹਾਂ ਨੂੰ ਬਹੁਤ ਦਿਲ
ਨਾਲ ਯਾਦ ਕਰਨਾ ਹੈ। ਪਰੰਤੂ ਮਾਇਆ ਛੱਡਦੀ ਨਹੀਂ ਹੈ। ਕਈ ਤਰ੍ਹਾਂ ਦੀਆਂ ਕਿਸਮ - ਕਿਸਮ ਦੀਆਂ
ਰਿਪੋਰਟਾਂ ਲਿਖਦੇ ਹਨ - ਬਾਬਾ, ਸਾਨੂੰ ਮਾਇਆ ਦੇ ਵਿਕਲਪ ਬਹੁਤ ਆਉਂਦੇ ਹਨ। ਬਾਪ ਕਹਿੰਦੇ ਹਨ ਯੁੱਧ
ਦਾ ਮੈਦਾਨ ਹੈ ਨਾ। 5 ਵਿਕਾਰਾਂ ਤੇ ਜਿੱਤ ਪਾਉਣੀ ਹੈ। ਬਾਪ ਨੂੰ ਯਾਦ ਕਰਨ ਨਾਲ ਤੁਸੀਂ ਵੀ ਸਮਝਦੇ
ਹੋ ਅਸੀਂ ਸਤੋਪ੍ਰਧਾਨ ਬਣਦੇ ਹਾਂ। ਬਾਪ ਆਕੇ ਸਮਝਾਉਂਦੇ ਹਨ, ਭਗਤੀ ਮਾਰਗ ਵਾਲੇ ਕੋਈ ਵੀ ਜਾਣਦੇ ਨਹੀਂ।
ਇਹ ਤਾਂ ਪੜ੍ਹਾਈ ਹੈ। ਬਾਪ ਕਹਿੰਦੇ ਹਨ ਤੁਸੀਂ ਪਾਵਨ ਕਿਵੇਂ ਬਣੋਗੇ! ਤੁਸੀਂ ਪਾਵਨ ਸੀ, ਫ਼ਿਰ ਬਣਨਾ
ਹੈ। ਦੇਵਤਾ ਪਾਵਨ ਹਨ ਨਾ। ਬੱਚੇ ਜਾਣਦੇ ਹਨ ਅਸੀਂ ਸਟੂਡੈਂਟਸ ਪੜ੍ਹ ਰਹੇ ਹਾਂ। ਭਵਿੱਖ ਵਿੱਚ ਫ਼ਿਰ
ਸੂਰਜਵੰਸ਼ੀ ਰਾਜ ਵਿੱਚ ਆਵਾਂਗੇ। ਉਸਦੇ ਲਈ ਪੁਰਸ਼ਾਰਥ ਵੀ ਚੰਗੀ ਤਰ੍ਹਾਂ ਕਰਨਾ ਹੈ। ਸਾਰਾ ਮਦਾਰ ਨੰਬਰਾਂ
ਉਤੇ ਹੈ। ਯੁੱਧ ਦੇ ਮੈਦਾਨ ਵਿੱਚ ਫੇਲ੍ਹ ਹੋਣ ਨਾਲ ਚੰਦ੍ਰਵੰਸ਼ੀ ਵਿੱਚ ਚਲੇ ਜਾਂਦੇ ਹਨ। ਉਨ੍ਹਾਂ ਨੇ
ਫ਼ਿਰ ਯੁੱਧ ਦਾ ਨਾਮ ਸੁਣ ਤੀਰ- ਕਮਾਨ ਆਦਿ ਦੇ ਦਿੱਤੇ ਹਨ। ਕੀ ਉਥੇ ਬਾਹੂਬਲ ਦੀ ਲੜ੍ਹਾਈ ਸੀ, ਜੋ
ਤੀਰ ਕਮਾਨ ਆਦਿ ਚਲਾਏ। ਇਵੇਂ ਦੀ ਕੋਈ ਗੱਲ ਹੈ ਨਹੀਂ। ਪਹਿਲਾਂ ਬਾਣਾਂ ਦੀ ਲੜਾਈ ਚਲਦੀ ਸੀ। ਹੁਣ ਇਸ
ਵਕਤ ਤੱਕ ਵੀ ਨਿਸ਼ਾਨੀਆਂ ਹਨ। ਕੋਈ - ਕੋਈ ਚਲਾਉਣ ਵਿੱਚ ਬੜੇ ਹੁਸ਼ਿਆਰ ਹੁੰਦੇ ਹਨ। ਹੁਣ ਇਸ ਗਿਆਨ
ਵਿੱਚ ਲੜਾਈ ਆਦਿ ਦੀ ਕੋਈ ਗੱਲ ਨਹੀਂ ਹੈ।
ਤੁਸੀਂ ਜਾਣਦੇ ਹੋ
ਸ਼ਿਵਬਾਬਾ ਹੀ ਗਿਆਨ ਦਾ ਸਾਗਰ ਹੈ, ਜਿੰਨ੍ਹਾਂ ਤੋਂ ਅਸੀਂ ਇਹ ਪਦ ਪਾਉਂਦੇ ਹਾਂ। ਹੁਣ ਬਾਪ ਕਹਿੰਦੇ
ਹਨ ਦੇਹ ਸਹਿਤ ਦੇਹ ਦੇ ਸਾਰੇ ਸੰਬੰਧਾਂ ਤੋਂ ਮਮੱਤਵ ਤੋੜ੍ਹਨਾ ਹੈ। ਇਹ ਸਭ ਪੁਰਾਣਾ ਹੈ। ਨਵੀਂ
ਦੁਨੀਆਂ ਗੋਲਡਨ ਏਜ਼ਡ ਭਾਰਤ ਸੀ। ਕਿੰਨਾ ਨਾਮ ਮਸ਼ਹੂਰ ਸੀ। ਪੁਰਾਤਨ ਯੋਗ ਕਦੋਂ ਅਤੇ ਕਿਸਨੇ ਸਿਖਾਇਆ?
ਇਹ ਕਿਸੇ ਨੂੰ ਪਤਾ ਨਹੀਂ। ਜਦੋਂ ਤੱਕ ਖੁਦ ਆਕੇ ਨਾ ਸਮਝਾਉਣ। ਇਹ ਹੈ ਨਵੀਂ ਚੀਜ਼। ਕਲਪ- ਕਲਪ ਜੋ
ਹੁੰਦਾ ਆਇਆ ਹੈ, ਉਹ ਫ਼ਿਰ ਰਪੀਟ ਹੋਵੇਗਾ। ਉਸ ਵਿੱਚ ਫ਼ਰਕ ਨਹੀਂ ਪੈ ਸਕਦਾ ਹੈ। ਬਾਪ ਕਹਿੰਦੇ ਹਨ ਹੁਣ
ਇਹ ਅੰਤਿਮ ਜਨਮ ਪਵਿੱਤਰ ਰਹਿਣ ਨਾਲ ਫਿਰ 21 ਜਨਮ ਤੁਸੀਂ ਕਦੇ ਅਪਵਿੱਤਰ ਨਹੀਂ ਹੋਣਾ ਹੈ। ਬਾਪ ਕਿੰਨੀ
ਚੰਗੀ ਤਰ੍ਹਾਂ ਸਮਝਾਉਂਦੇ ਹਨ ਪਰ ਫ਼ਿਰ ਵੀ ਸਾਰੇ ਇੱਕਰਸ ਥੋੜ੍ਹੀ ਨਾ ਪੜ੍ਹਦੇ ਹਨ। ਰਾਤ - ਦਿਨ ਦਾ
ਫਰਕ ਹੈ। ਆਉਂਦੇ ਹਨ ਪੜ੍ਹਨ ਦੇ ਲਈ ਫ਼ਿਰ ਥੋੜ੍ਹਾ ਪੜ੍ਹਕੇ ਗੁੰਮ ਹੋ ਜਾਂਦੇ ਹਨ। ਜੋ ਚੰਗੀ ਤਰ੍ਹਾਂ
ਸਮਝਦੇ ਹਨ ਉਹ ਆਪਣੇ ਅਨੁਭਵ ਵੀ ਸੁਣਾਉਂਦੇ ਹਨ - ਕਿਵੇਂ ਅਸੀਂ ਆਏ, ਫ਼ਿਰ ਕਿਵ਼ੇਂ ਅਸੀਂ ਪਵਿੱਤਰਤਾ
ਦੀ ਪ੍ਰਤਿਗਿਆ ਕੀਤੀ। ਬਾਪ ਕਹਿੰਦੇ ਹਨ ਪਵਿੱਤਰਤਾ ਦੀ ਪ੍ਰਤਿਗਿਆ ਕਰਕੇ ਫਿਰ ਇੱਕ ਵਾਰ ਵੀ ਪਤਿਤ
ਬਣਿਆ ਤਾਂ ਕੀਤੀ ਹੋਈ ਕਮਾਈ ਚਟ ਹੋ ਜਾਵੇਗੀ। ਫ਼ਿਰ ਉਹ ਅੰਦਰੋਂ ਖਾਂਦਾ ਰਹੇਗਾ। ਕਿਸਨੂੰ ਵੀ ਇਹ ਕਹਿ
ਨਹੀਂ ਸਕੋਗੇ ਕਿ ਬਾਪ ਨੂੰ ਯਾਦ ਕਰੋ। ਮੂਲ ਗੱਲ ਤਾਂ ਵਿਕਾਰ ਦੇ ਲਈ ਹੀ ਪੁੱਛਦੇ ਹਨ। ਤੁਸੀਂ ਬੱਚਿਆਂ
ਨੇ ਇਹ ਪੜ੍ਹਾਈ ਰੈਗੂਲਰ ਪੜ੍ਹਨੀ ਹੈ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਨਵੀਆਂ - ਨਵੀਆਂ ਗੱਲਾਂ
ਸੁਣਾਉਂਦਾ ਹਾਂ। ਤੁਸੀਂ ਹੋ ਸਟੂਡੈਂਟ, ਤੁਹਾਨੂੰ ਭਗਵਾਨ ਪੜ੍ਹਾਉਂਦੇ ਹਨ! ਭਗਵਾਨ ਦੇ ਤੁਸੀਂ
ਸਟੂਡੈਂਟ ਹੋ। ਇਵੇਂ ਦੀ ਉੱਚ ਤੋਂ ਉੱਚ ਪੜ੍ਹਾਈ ਨੂੰ ਤਾਂ ਇੱਕ ਦਿਨ ਵੀ ਮਿਸ ਨਹੀਂ ਕਰਨਾ ਚਾਹੀਦਾ।
ਇੱਕ ਦਿਨ ਵੀ ਮੁਰਲੀ ਨਾ ਸੁਣੀ ਤਾਂ ਫਿਰ ਐਬਸੇਂਟ ਲਗ ਜਾਂਦੀ ਹੈ। ਚੰਗੇ - ਚੰਗੇ ਮਹਾਂਰਥੀ ਵੀ ਮੁਰਲੀ
ਮਿਸ ਕਰ ਦਿੰਦੇ ਹਨ। ਉਹ ਸਮਝਦੇ ਹਨ ਅਸੀਂ ਤਾਂ ਸਭ ਕੁੱਝ ਜਾਣਦੇ ਹਾਂ, ਮੁਰਲੀ ਨਹੀਂ ਪੜ੍ਹੀ ਤਾਂ ਕੀ
ਹੋਇਆ! ਅਰੇ, ਐਬਸੇਂਟ ਲਗ ਜਾਵੇਗੀ, ਨਾਪਾਸ ਹੋ ਜਾਵੋਗੇ। ਬਾਪ ਆਪ ਕਹਿੰਦੇ ਹਨ ਰੋਜ਼ ਇਵੇਂ ਦੇ ਚੰਗੇ
- ਚੰਗੇ ਪੁਆਇੰਟਸ ਸੁਣਾਉਂਦਾ ਹਾਂ ਜੋ ਸਮੇਂ ਤੇ ਸਮਝਣ ਵਿੱਚ ਬਹੁਤ ਕੰਮ ਆਉਣਗੇ। ਨਹੀਂ ਸੁਣੋਗੇ ਤਾਂ
ਫ਼ਿਰ ਕਿਵੇਂ ਕੰਮ ਵਿੱਚ ਲਿਆਵੋਗੇ। ਜਦੋਂ ਤੱਕ ਜਿਉਣਾ ਹੈ ਅੰਮ੍ਰਿਤ ਪੀਣਾ ਹੈ, ਸਿੱਖਿਆ ਨੂੰ ਧਾਰਨ
ਕਰਨਾ ਹੈ। ਗ਼ੈਰ ਹਾਜ਼ਿਰ ਤਾਂ ਕਦੇ ਵੀ ਨਹੀਂ ਹੋਣਾ ਚਾਹੀਦਾ। ਇਥੋਂ- ਉਥੋਂ ਲੱਭ ਕੇ, ਕਿਸੇ ਤੋਂ ਲੈਕੇ
ਵੀ ਮੁਰਲੀ ਓੜਣੀ ਚਾਹੀਦੀ ਹੈ। ਆਪਣਾ ਘਮੰਡ ਨਹੀਂ ਹੋਣਾ ਚਾਹੀਦਾ। ਅਰੇ, ਭਗਵਾਨ ਬਾਪ ਪੜ੍ਹਾਉਂਦੇ ਹਨ,
ਉਸ ਵਿੱਚ ਤਾਂ ਇੱਕ ਦਿਨ ਵੀ ਮਿਸ ਨਹੀਂ ਹੋਣਾ ਚਾਹੀਦਾ। ਇਵੇਂ - ਇਵੇਂ ਦੇ ਪੁਆਇੰਟਸ ਨਿਕਲਦੇ ਹਨ ਜੋ
ਤੁਹਾਡਾ ਜਾਂ ਕਿਸੇ ਦਾ ਵੀ ਕਪਾਟ ਖੁਲ੍ਹ ਸਕਦਾ ਹੈ। ਆਤਮਾ ਕੀ ਹੈ, ਪਰਮਾਤਮਾ ਕੀ ਹੈ, ਕਿਵੇਂ ਪਾਰਟ
ਚਲਦਾ ਹੈ, ਇਸਨੂੰ ਸਮਝਣ ਲਈ ਸਮਾਂ ਚਾਹੀਦਾ ਹੈ। ਪਿਛਾੜੀ ਵਿੱਚ ਸਿਰਫ਼ ਇਹ ਹੀ ਯਾਦ ਰਹੇਗਾ ਕਿ ਆਪਣੇ
ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਪਰੰਤੂ ਹਾਲੇ ਸਮਝਾਉਣਾ ਪੈਂਦਾ ਹੈ। ਪਿਛਾੜੀ ਦੀ ਇਹ ਹੀ ਅਵਸਥਾ
ਹੈ, ਬਾਪ ਨੂੰ ਯਾਦ ਕਰਦੇ - ਕਰਦੇ ਚਲੇ ਜਾਣਾ ਹੈ। ਯਾਦ ਨਾਲ ਹੀ ਤੁਸੀਂ ਪਵਿੱਤਰ ਬਣਦੇ ਹੋ। ਕਿੰਨਾ
ਬਣੇ ਹੋ ਸੋ ਤੁਸੀਂ ਸਮਝ ਸਕਦੇ ਹੋ। ਅਪਵਿੱਤਰ ਨੂੰ ਬਲ ਜ਼ਰੂਰ ਘੱਟ ਮਿਲੇਗਾ। ਮੁੱਖ 8 ਰਤਨ ਹੀ ਹਨ ਜੋ
ਪਾਸ ਵਿਦ ਔਨਰ ਹੋ ਜਾਂਦੇ ਹਨ। ਉਹ ਕੁੱਝ ਵੀ ਸਜ਼ਾ ਨਹੀਂ ਖਾਂਦੇ ਹਨ। ਇਹ ਬਹੁਤ ਮਹੀਨ ਗੱਲਾਂ ਹਨ।
ਕਿੰਨੀ ਉੱਚੀ ਪੜ੍ਹਾਈ ਹੈ। ਸੁਪਨੇ ਵਿੱਚ ਵੀ ਨਹੀਂ ਹੋਵੇਗਾ ਕਿ ਅਸੀਂ ਦੇਵਤਾ ਬਣ ਸਕਦੇ ਹਾਂ। ਬਾਪ
ਨੂੰ ਯਾਦ ਕਰਨ ਨਾਲ ਹੀ ਤੁਸੀਂ ਪਦਮਾਪਦਮ ਭਾਗਿਆਸ਼ਾਲੀ ਬਣਦੇ ਹੋ। ਇਸ ਦੇ ਸਾਹਮਣੇ ਤਾਂ ਇਹ ਧੰਦਾ ਆਦਿ
ਕੁੱਝ ਵੀ ਕੰਮ ਦਾ ਨਹੀਂ ਹੈ। ਕੋਈ ਵੀ ਚੀਜ਼ ਕੰਮ ਆਉਣ ਵਾਲੀ ਨਹੀਂ ਹੈ। ਫਿਰ ਵੀ ਕਰਨਾ ਤੇ ਪੈਂਦਾ ਹੀ
ਹੈ। ਇਹ ਕਦੇ ਵੀ ਖ਼ਿਆਲ ਨਹੀਂ ਆਉਣਾ ਚਾਹੀਦਾ ਕਿ ਅਸੀਂ ਸ਼ਿਵਬਾਬਾ ਨੂੰ ਦਿੰਦੇ ਹਾਂ। ਅਰੇ ਤੁਸੀਂ ਤਾਂ
ਪਦਮਾਪਦਮਪਤੀ ਬਣਦੇ ਹੋ। ਦੇਣ ਦਾ ਖਿਆਲ ਆਇਆ ਤਾਂ ਤਾਕਤ ਘੱਟ ਹੋ ਜਾਂਦੀ ਹੈ। ਮਨੁੱਖ ਈਸ਼ਵਰ ਅਰਥ ਦਾਨ
- ਪੁੰਨ ਕਰਦੇ ਹਨ, ਲੈਣ ਦੇ ਲਈ। ਉਹ ਦੇਣਾ ਥੋੜ੍ਹੀ ਨਾ ਹੋਇਆ। ਭਗਵਾਨ ਤਾਂ ਦਾਤਾ ਹੈ ਨਾ। ਦੂਸਰੇ
ਜਨਮ ਵਿੱਚ ਕਿੰਨਾ ਦਿੰਦੇ ਹਨ। ਇਹ ਵੀ ਡਰਾਮੇ ਵਿੱਚ ਨੂੰਧ ਹੈ। ਭਗਤੀ ਮਾਰਗ ਵਿੱਚ ਹੈ ਅਲਪਕਾਲ ਦਾ
ਸੁੱਖ, ਤੁਸੀਂ ਬੇਹੱਦ ਦੇ ਬਾਪ ਤੋਂ ਬੇਹੱਦ ਸੁੱਖ ਦਾ ਵਰਸਾ ਪਾਉਂਦੇ ਹੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਜਦੋਂ ਤੱਕ
ਜਿਉਣਾ ਹੈ, ਅੰਮ੍ਰਿਤ ਪੀਣਾ ਹੈ, ਸਿੱਖਿਆਵਾਂ ਨੂੰ ਧਾਰਨ ਕਰਨਾ ਹੈ। ਭਗਵਾਨ ਪੜ੍ਹਾਉਂਦੇ ਹਨ, ਇਸਲਈ
ਇੱਕ ਦਿਨ ਵੀ ਮੁਰਲੀ ਮਿਸ ਨਹੀਂ ਕਰਨੀ ਹੈ।
2. ਪਦਮਾਂ ਦੀ ਕਮਾਈ
ਜਮ੍ਹਾਂ ਕਰਨ ਦੇ ਲਈ ਨਿਮਿਤ ਮਾਤਰ ਵੀ ਘਰ ਵਿੱਚ ਰਹਿੰਦੇ, ਕੰਮ - ਕਾਜ਼ ਕਰਦੇ ਇੱਕ ਬਾਪ ਦੀ ਯਾਦ
ਵਿੱਚ ਰਹਿਣਾ ਹੈ।
ਵਰਦਾਨ:-
ਪ੍ਰਸੰਨਤਾ ਦੀ ਰੂਹਾਨੀ ਪ੍ਰ੍ਸਨੇਲਟੀ ਦ੍ਵਾਰਾ ਸਰਵ ਨੂੰ ਅਧਿਕਾਰੀ ਬਨਾਉਣ ਵਾਲੇ ਗਾਇਨ ਅਤੇ ਪੂਜਨ
ਯੋਗ ਭਵ।
ਜੋ ਸਭ ਦੀ ਸੰਤੁਸ਼ਟਤਾ
ਦਾ ਸਰਟੀਫਿਕੇਟ ਲੈਂਦੇ ਹਨ ਉਹ ਸਦਾ ਪ੍ਰਸਨ ਰਹਿੰਦੇ ਹਨ, ਅਤੇ ਇਸੇ ਪ੍ਰਸੰਨਤਾ ਦੀ ਰੂਹਾਨੀ ਪ੍ਸਨੇਲਟੀ
ਦੇ ਕਾਰਣ ਨਾਮੀਗਰਾਮੀ ਮਤਲਬ ਗਾਇਨ ਅਤੇ ਪੂਜਨ ਯੋਗ ਬਣ ਜਾਂਦੇ ਹਨ। ਤੁਸੀ ਸ਼ੁਭਚਿੰਤਕ, ਪ੍ਰਸਨਚਿਤ
ਰਹਿਣ ਵਾਲੀ ਆਤਮਾਵਾਂ ਦ੍ਵਾਰਾ ਜੋ ਸਭ ਨੂੰ ਖੁਸ਼ੀ ਦੀ, ਸਹਾਰੇ ਦੀ, ਹਿੰਮਤ ਦੇ ਖੰਭਾਂ ਦੀ, ਉਮੰਗ -
ਉਤਸਾਹ ਦੀ ਪ੍ਰਾਪਤੀ ਹੁੰਦੀ ਹੈ - ਇਹ ਪ੍ਰਾਪਤੀ ਕਿਸੇ ਨੂੰ ਅਧਿਕਾਰੀ ਬਣਾ ਦਿੰਦੀ ਹੈ, ਕੋਈ ਭਗਤ ਬਣ
ਜਾਂਦੇ ਹਨ।
ਸਲੋਗਨ:-
ਬਾਪ ਤੋਂ ਵਰਦਾਨ
ਪ੍ਰਾਪਤ ਕਰਨ ਦਾ ਸਾਧਨ ਹੈ - ਦਿਲ ਦਾ ਸਨੇਹ।