03.07.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਕਲੰਗੀਧਰ ਬਣਨ ਦੇ ਲਈ ਆਪਣੀ ਅਵਸਥਾ ਅਚੱਲ ਅਡੋਲ ਬਣਾਓ, ਜਿੰਨੇ ਵੇ ਤੁਹਾਡੇ ਤੇ ਕਲੰਕ ਲਗਦੇ ਹਨ, ਓਨਾ ਤੁਸੀਂ ਕਲੰਗੀਧਰ ਬਣਦੇ ਹੋ"

ਪ੍ਰਸ਼ਨ:-
ਬਾਪ ਦੀ ਆਗਿਆ ਕੀ ਹੈ? ਕਿਹੜੀ ਮੁੱਖ ਆਗਿਆ ਤੇ ਚੱਲਣ ਵਾਲੇ ਬੱਚੇ ਦਿਲ ਤਖ਼ਤ ਨਸ਼ੀਨ ਬਣਦੇ ਹਨ?

ਉੱਤਰ:-
ਬਾਪ ਦੀ ਆਗਿਆ ਹੈ - ਮਿੱਠੇ ਬੱਚੇ, ਤੁਸੀਂ ਕਿਸੇ ਨਾਲ ਵੀ ਖਿਟ - ਪਿਟ ਨਹੀਂ ਕਰਨੀ ਹੈ। ਸ਼ਾਂਤੀ ਵਿੱਚ ਰਹਿਣਾ ਹੈ। ਜੇਕਰ ਕਿਸੇ ਨੂੰ ਤੁਹਾਡੀ ਗੱਲ ਚੰਗੀ ਨਹੀਂ ਲਗਦੀ ਤਾਂ ਤੁਸੀਂ ਚੁੱਪ ਰਹੋ। ਇੱਕ - ਦੂਜੇ ਨੂੰ ਤੰਗ ਨਹੀਂ ਕਰੋ। ਬਾਪਦਾਦਾ ਦੇ ਦਿਲਤਖਤਨਸ਼ੀਨ ਉਦੋਂ ਬਣ ਸਕਦੇ ਜਦੋਂ ਅੰਦਰ ਕੋਈ ਵੀ ਭੂਤ ਨਾ ਰਹੇ, ਮੁੱਖ ਤੋਂ ਕਦੇ ਵੀ ਕੋਈ ਕੌੜੇ ਬੋਲ ਨਾ ਨਿਕਲਣ, ਮਿੱਠਾ ਬੋਲਣਾ ਜੀਵਨ ਦੀ ਧਾਰਨਾ ਹੋ ਜਾਵੇ।

ਓਮ ਸ਼ਾਂਤੀ
ਭਗਵਾਨੁਵਾਚ, ਆਤਮ ਅਭਿਮਾਨੀ ਭਵ- ਪਹਿਲੇ - ਪਹਿਲੇ ਜਰੂਰ ਕਹਿਣਾ ਪਵੇ। ਇਹ ਹੈ ਬੱਚਿਆਂ ਦੇ ਲਈ ਸਾਵਧਾਨੀ। ਬਾਪ ਕਹਿੰਦੇ ਹਨ ਮੈਂ ਬੱਚੇ - ਬੱਚੇ ਕਹਿੰਦਾ ਹਾਂ ਤਾਂ ਆਤਮਾਵਾਂ ਨੂੰ ਹੀ ਵੇਖਦਾ ਹਾਂ, ਸ਼ਰੀਰ ਤਾਂ ਪੁਰਾਣੀ ਜੁੱਤੀ ਹੈ। ਇਹ ਸਤੋਪ੍ਰਧਾਨ ਬਣ ਨਹੀਂ ਸਕਦਾ। ਸਤੋਪ੍ਰਧਾਨ ਸ਼ਰੀਰ ਤਾਂ ਸਤਿਯੁਗ ਵਿੱਚ ਹੀ ਮਿਲੇਗਾ। ਹਾਲੇ ਤੁਹਾਡੀ ਆਤਮਾ ਸਤੋਪ੍ਰਧਾਨ ਬਣ ਰਹੀ ਹੈ ਸ਼ਰੀਰ ਤਾਂ ਉਹ ਹੀ ਪੁਰਾਣਾ ਹੈ। ਹੁਣ ਤੁਸੀਂ ਆਪਣੀ ਆਤਮਾ ਨੂੰ ਸੁਧਾਰਨਾ ਹੈ। ਪਵਿੱਤਰ ਬਣਨਾ ਹੈ। ਸਤਿਯੁਗ ਵਿੱਚ ਸ਼ਰੀਰ ਵੀ ਪਵਿੱਤਰ ਮਿਲੇਗਾ। ਆਤਮਾ ਨੂੰ ਸ਼ੁੱਧ ਕਰਨ ਲਈ ਇੱਕ ਬਾਪ ਨੂੰ ਯਾਦ ਕਰਨਾ ਹੁੰਦਾ ਹੈ। ਬਾਪ ਵੀ ਆਤਮਾ ਨੂੰ ਵੇਖਦੇ ਹਨ। ਸਿਰ੍ਫ ਵੇਖਣ ਨਾਲ ਆਤਮਾ ਸ਼ੁੱਧ ਨਹੀਂ ਬਣੇਗੀ। ਉਹ ਤਾਂ ਜਿਨ੍ਹਾਂ ਬਾਪ ਨੂੰ ਯਾਦ ਕਰੋਗੇ ਉਨਾਂ ਸ਼ੁੱਧ ਹੁੰਦੇ ਜਾਵੋਗੇ। ਇਹ ਤਾਂ ਤੁਹਾਡਾ ਕੰਮ ਹੈ। ਬਾਪ ਨੂੰ ਯਾਦ ਕਰਦੇ - ਕਰਦੇ ਸਤੋਪ੍ਰਧਾਨ ਬਣਨਾ ਹੈ। ਬਾਪ ਤਾਂ ਆਇਆ ਹੀ ਹੈ ਰਸਤਾ ਦੱਸਣ। ਇਹ ਸ਼ਰੀਰ ਤਾਂ ਅੰਤ ਤੱਕ ਪੁਰਾਣਾ ਹੀ ਰਹੇਗਾ। ਇਹ ਤਾਂ ਕਰਮਇੰਦਰੀਆਂ ਹਨ, ਜਿਸ ਨਾਲ ਆਤਮਾ ਦਾ ਕੁਨੈਕਸ਼ਨ ਹੈ। ਆਤਮਾ ਗੁਲਗੁਲ ਬਣ ਜਾਂਦੀ ਹੈ ਫੇਰ ਕਰਤੱਵ ਵੀ ਚੰਗੇ ਕਰਦੀ ਹੈ। ਉੱਥੇ ਪੰਛੀ ਜਾਨਵਰ ਵੀ ਚੰਗੇ - ਚੰਗੇ ਰਹਿੰਦੇ ਹਨ। ਇੱਥੇ ਚਿੜੀ ਮਨੁੱਖਾਂ ਨੂੰ ਵੇਖ ਭੱਜਦੀ ਹੈ, ਉੱਥੇ ਤਾਂ ਚੰਗੇ - ਚੰਗੇ ਪੰਛੀ ਤੁਹਾਡੇ ਅੱਗੇ ਪਿੱਛੇ ਘੁੰਮਦੇ ਫਿਰਦੇ ਰਹਿਣਗੇ ਉਹ ਵੀ ਕਾਇਦੇਸਿਰ। ਇੰਵੇਂ ਨਹੀਂ ਕਿ ਘਰ ਦੇ ਅੰਦਰ ਵੜ ਆਉਣਗੇ, ਗੰਦ ਕਰਕੇ ਜਾਣਗੇ। ਨਹੀਂ, ਬਹੁਤ ਕਾਇਦੇ ਦੀ ਦੁਨੀਆਂ ਹੁੰਦੀ ਹੈ। ਅੱਗੇ ਜਾਕੇ ਤੁਹਾਨੂੰ ਸਾਰੇ ਸਾਕਸ਼ਤਕਾਰ ਹੁੰਦੇ ਰਹਿਣਗੇ। ਹਾਲੇ ਮਾਰਜਿਨ ਤਾਂ ਬਹੁਤ ਪਈ ਹੈ। ਸ੍ਵਰਗ ਦੀ ਮਹਿਮਾ ਤੇ ਅਪਰਮਪਾਰ ਹੈ। ਬਾਪ ਦੀ ਮਹਿਮਾ ਵੀ ਅਪਰਮਪਾਰ ਹੈ, ਤਾਂ ਬਾਪ ਦੇ ਸੰਪਤੀ ਦੀ ਮਹਿਮਾ ਵੀ ਅਪਰਮਪਾਰ ਹੈ। ਬੱਚਿਆਂ ਨੂੰ ਕਿੰਨਾ ਨਸ਼ਾ ਚੜ੍ਹਨਾ ਚਾਹੀਦਾ ਹੈ। ਬਾਪ ਕਹਿੰਦੇ ਹਨ ਮੈਂ ਉਨ੍ਹਾਂ ਆਤਮਾਵਾਂ ਨੂੰ ਯਾਦ ਕਰਦਾ ਹਾਂ, ਜੋ ਸਰਵਿਸ ਕਰਦੇ ਹਨ ਉਹ ਔਟੋਮੈਟਿਕਲੀ ਯਾਦ ਆਉਂਦੇ ਹਨ। ਆਤਮਾ ਵਿੱਚ ਮਨ - ਬੁੱਧੀ ਹੈ ਨਾ। ਸਮਝਦੇ ਹਨ ਕਿ ਅਸੀਂ ਫ਼ਸਟ ਨੰਬਰ ਦੀ ਸਰਵਿਸ ਕਰਦੇ ਜਾਂ ਸੈਕਿੰਡ ਨੰਬਰ ਦੀ ਕਰਦੇ ਹਾਂ। ਇਹ ਸਭ ਨੰਬਰਵਾਰ ਸਮਝਦੇ ਹਨ। ਕੋਈ ਤਾਂ ਮਿਊਜੀਅਮ ਬਣਾਉਂਦੇ ਹਨ, ਪ੍ਰੈਜ਼ੀਡੈਂਟ, ਗਵਰਨਰ ਆਦਿ ਦੇ ਕੋਲ ਜਾਂਦੇ ਹਨ। ਜ਼ਰੂਰ ਚੰਗੇ ਢੰਗ ਨਾਲ ਸਮਝਾਉਂਦੇ ਹੋਣਗੇ। ਸਭ ਵਿੱਚ ਆਪਣਾ - ਆਪਣਾ ਗੁਣ ਹੈ। ਕਿਸੇ ਵਿੱਚ ਚੰਗੇ ਗੁਣ ਹੁੰਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਇਹ ਕਿੰਨਾ ਗੁਣਵਾਨ ਹੈ। ਜੋ ਸਰਵਿਸੇਬੁਲ ਹੋਣਗੇ ਉਹ ਸਦਾ ਮਿੱਠਾ ਬੋਲਣਗੇ। ਕੌੜਾ ਕਦੇ ਬੋਲ ਨਹੀਂ ਸਕਣਗੇ। ਜੋ ਕੌੜਾ ਬੋਲਣ ਵਾਲੇ ਹਨ ਉਨ੍ਹਾਂ ਵਿੱਚ ਭੂਤ ਹੈ। ਦੇਹ - ਅਭਿਮਾਨ ਹੈ ਨੰਬਰਵਨ, ਫਿਰ ਉਨ੍ਹਾਂ ਦੇ ਪਿੱਛੇ ਹੋਰ ਭੂਤ ਪ੍ਰਵੇਸ਼ ਹੁੰਦੇ ਹਨ। ਮਨੁੱਖ ਬਦਚਲਣ ਵੀ ਬਹੁਤ ਚਲਦੇ ਹਨ। ਬਾਪ ਕਹਿੰਦੇ ਹਨ ਇਨ੍ਹਾਂ ਵਿਚਾਰਿਆ ਦਾ ਦੋਸ਼ ਨਹੀਂ ਹੈ। ਤੁਸੀਂ ਮੇਹਨਤ ਇੰਞ ਕਰਨੀ ਹੈ ਜਿਵੇਂ ਕਲਪ ਪਹਿਲੇ ਕੀਤੀ ਸੀ, ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਫੇਰ ਹੋਲੀ - ਹੋਲੀ ਸਾਰੇ ਵਿਸ਼ਵ ਦੀ ਡੋਰ ਤੁਹਾਡੇ ਹੱਥਾਂ ਵਿੱਚ ਆਉਣ ਵਾਲੀ ਹੈ। ਡਰਾਮੇ ਦਾ ਚੱਕਰ ਹੈ ਸਮਾਂ ਵੀ ਠੀਕ ਦਸਦੇ ਹਨ। ਬਾਕੀ ਬਹੁਤ ਘੱਟ ਵਕ਼ਤ ਬਚਿਆ ਹੈ। ਉਹ ਲੋਕ ਆਜ਼ਾਦੀ ਦਿੰਦੇ ਹਨ ਤਾਂ ਦੋ ਟੁਕੜਾ ਕਰ ਦਿੰਦੇ ਹਨ, ਆਪਸ ਵਿੱਚ ਲੜ੍ਹਦੇ ਰਹਿਣ। ਨਹੀਂ ਤਾਂ ਉਨ੍ਹਾਂ ਦਾ ਬਾਰੂਦ ਆਦਿ ਕੌਣ ਲਵੇਗਾ। ਇਹ ਵੀ ਉਨਾਂ ਦਾ ਵਪਾਰ ਹੈ ਨਾ। ਡਰਾਮੇ ਅਨੁਸਾਰ ਇਹ ਵੀ ਉਨ੍ਹਾਂ ਦੀ ਚਲਾਕੀ ਹੈ। ਇੱਥੇ ਵੀ ਟੁਕੜੇ-ਟੁਕੜੇ ਕਰ ਦਿੱਤਾ ਹੈ। ਉਹ ਕਹਿੰਦੇ ਇਹ ਟੁਕੜਾ ਸਾਨੂੰ ਮਿਲੇ, ਪੂਰਾ ਬਟਵਾਰਾ ਨਹੀਂ ਕੀਤਾ ਗਿਆ ਹੈ, ਇਸ ਪਾਸੇ ਪਾਣੀ ਜ਼ਿਆਦਾ ਜਾਂਦਾ ਹੈ, ਖੇਤੀ ਬਹੁਤ ਹੁੰਦੀ ਹੈ, ਇਸ ਪਾਸੇ ਪਾਣੀ ਘੱਟ ਹੈ। ਆਪਸ ਵਿੱਚ ਲੜ ਪੈਂਦੇ ਹਨ, ਫਿਰ ਸਿਵਲਵਾਰ ਹੋ ਜਾਂਦੀ ਹੈ। ਝਗੜ੍ਹੇ ਤਾਂ ਬਹੁਤ ਹੁੰਦੇ ਹਨ। ਤੁਸੀਂ ਜੋ ਬਾਪ ਦੇ ਬੱਚੇ ਬਣੇ ਹੋ ਤਾਂ ਤੁਸੀਂ ਵੀ ਗਾਲੀ ਖਾਂਦੇ ਹੋ। ਬਾਬਾ ਨੇ ਸਮਝਾਇਆ ਸੀ - ਹੁਣ ਤੁਸੀਂ ਕਲੰਗੀਧਰ ਬਣਦੇ ਹੋ। ਜਿਵੇਂ ਬਾਬਾ ਗਾਲੀ ਖਾਂਦੇ ਹਨ, ਤੁਸੀਂ ਵੀ ਗਾਲੀ ਖਾਂਦੇ ਹੋ। ਇਹ ਤਾਂ ਜਾਣਦੇ ਹੋ ਕਿ ਇਨ੍ਹਾਂ ਵਿਚਾਰਿਆ ਨੂੰ ਪਤਾ ਨਹੀਂ ਹੈ ਕਿ ਇਹ ਵਿਸ਼ਵ ਦੇ ਮਾਲਿਕ ਬਣਦੇ ਹਨ। 84 ਜਨਮਾਂ ਦੀ ਗੱਲ ਤੇ ਬਹੁਤ ਸਹਿਜ ਹੈ। ਆਪੇ ਹੀ ਪੂਜਿਯ ਅਤੇ ਆਪੇ ਹੀ ਪੂਜਾਰੀ ਵੀ ਤੁਸੀਂ ਬਣਦੇ ਹੋ। ਕਿਸੇ ਦੀ ਬੁੱਧੀ ਵਿੱਚ ਧਾਰਨਾ ਨਹੀਂ ਹੁੰਦੀ ਹੈ, ਇਹ ਵੀ ਡਰਾਮੇ ਵਿੱਚ ਉਨ੍ਹਾਂ ਦਾ ਅਜਿਹਾ ਪਾਰਟ ਹੈ। ਕਰ ਕੀ ਸਕਦੇ ਹਨ। ਕਿੰਨਾ ਵੀ ਮੱਥਾ ਮਾਰੋ ਪਰਤੂੰ ਉਪਰ ਚੜ੍ਹ ਨਹੀਂ ਸਕਦੇ ਹਨ। ਤਦਬੀਰ ਤਾਂ ਕਰਵਾਈ ਜਾਂਦੀ ਹੈ ਲੇਕਿਨ ਉਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ। ਰਾਜਧਾਨੀ ਸਥਾਪਨ ਹੁੰਦੀ ਹੈ, ਉਸ ਵਿੱਚ ਸਭ ਚਾਹੀਦੇ ਹਨ। ਅਜਿਹਾ ਸਮਝਕੇ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ। ਕਿਸੇ ਨਾਲ ਵੀ ਖਿਟਪਿਟ ਦੀ ਗੱਲ ਨਹੀਂ। ਪਿਆਰ ਨਾਲ ਸਮਝਾਉਣਾ ਪੈਂਦਾ ਹੈ- ਇੰਵੇਂ ਨਾ ਕਰੋ। ਇਹ ਆਤਮਾ ਸੁਣਦੀ ਹੈ, ਇਸ ਨਾਲ ਹੋਰ ਵੀ ਪਦਵੀ ਘੱਟ ਹੋ ਜਾਵੇਗੀ। ਕਿਸੇ - ਕਿਸੇ ਨੂੰ ਚੰਗੀ ਗੱਲ ਸਮਝਾਓ ਤਾਂ ਉਹ ਅਸ਼ਾਂਤ ਹੋ ਜਾਂਦੇ ਹਨ, ਤਾਂ ਛੱਡ ਦੇਣਾ ਚਾਹੀਦਾ ਹੈ। ਖੁੱਦ ਹੀ ਅਜਿਹਾ ਹੋਵੇਗਾ ਤਾਂ ਇੱਕ - ਦੂਜੇ ਨੂੰ ਤੰਗ ਕਰਦਾ ਰਹੇਗਾ। ਇਹ ਪਿਛਾੜੀ ਤੱਕ ਰਹੇਗਾ। ਮਾਇਆ ਵੀ ਦਿਨ - ਪ੍ਰਤੀਦਿਨ ਸਖ਼ਤ ਹੁੰਦੀ ਜਾਂਦੀ ਹੈ। ਮਹਾਰਥੀਆਂ ਨਾਲ ਮਾਇਆ ਵੀ ਮਹਾਰਥੀ ਹੋਕੇ ਲੜ੍ਹਦੀ ਹੈ। ਮਾਇਆ ਦੇ ਤੁਫ਼ਾਨ ਆਉਂਦੇ ਹਨ ਤਾਂ ਫੇਰ ਪ੍ਰੈਕਟਿਸ ਹੋ ਜਾਂਦੀ ਹੈ। ਬਾਪ ਨੂੰ ਯਾਦ ਕਰਨ ਦੀ, ਇੱਕਦਮ ਜਿਵੇਂ ਅਚੱਲ ਅਡੋਲ ਰਹਿੰਦੇ ਹਨ। ਸਮਝਦੇ ਹਨ ਮਾਇਆ ਹੈਰਾਨ ਕਰੇਗੀ। ਡਰਨਾ ਨਹੀਂ ਹੈ। ਕਲੰਗੀਧਰ ਬਣਨ ਵਾਲਿਆਂ ਨੂੰ ਕਲੰਕ ਲਗਦੇ ਹਨ, ਇਸ ਵਿੱਚ ਨਾਰਾਜ਼ ਨਹੀਂ ਹੋਣਾ ਚਾਹੀਦਾ। ਅਖ਼ਬਾਰ ਵਾਲੇ ਕੁਝ ਵੀ ਖ਼ਿਲਾਫ਼ ਲਿਖ ਦਿੰਦੇ ਹਨ ਕਿਉਂਕਿ ਪਵਿੱਤਰਤਾ ਦੀ ਗੱਲ ਹੈ। ਅਬਲਾਵਾਂ ਤੇ ਜ਼ੁਲਮ ਹੋਣਗੇ। ਅਕਾਸੁਰ - ਬਕਾਸੁਰ ਨਾਮ ਵੀ ਹਨ। ਔਰਤਾਂ ਦਾ ਨਾਮ ਵੀ ਪੂਤਨਾ, ਸੂਪਨੱਖਾ ਹੈ।

ਹੁਣ ਬੱਚੇ ਪਹਿਲੋਂ - ਪਹਿਲੋਂ ਮਹਿਮਾ ਵੀ ਬਾਪ ਦੀ ਸੁਣਾਉਂਦੇ ਹਨ। ਬੇਹੱਦ ਦਾ ਬਾਪ ਕਹਿੰਦੇ ਹਨ ਤੁਸੀਂ ਆਤਮਾ ਹੋ। ਇਹ ਨਾਲੇਜ ਇੱਕ ਬਾਪ ਦੇ ਸਿਵਾਏ ਕੋਈ ਦੇ ਨਹੀਂ ਸਕਦਾ। ਰਚਤਾ ਅਤੇ ਰਚਨਾ ਦਾ ਗਿਆਨ ਇਹ ਹੈ ਪੜ੍ਹਾਈ। ਜਿਸ ਨਾਲ ਤੁਸੀਂ ਸਵਦਰਸ਼ਨ ਚੱਕਰਧਾਰੀ ਬਣ ਚੱਕਰਵਰਤੀ ਰਾਜਾ ਬਣਦੇ ਹੋ। ਅਲੰਕਾਰ ਵੀ ਤੁਹਾਡੇ ਹਨ ਪਰ ਤੁਸੀਂ ਬ੍ਰਾਹਮਣ ਪੁਰਸ਼ਾਰਥੀ ਹੋ ਇਸ ਲਈ ਇਹ ਅਲੰਕਾਰ ਵਿਸ਼ਨੂੰ ਨੂੰ ਦੇ ਦਿੱਤਾ ਹੈ। ਇਹ ਸਭ ਗੱਲਾਂ ਆਤਮਾ ਕੀ ਹੈ, ਪਰਮਾਤਮਾ ਕੀ ਹੈ, ਕੋਈ ਵੀ ਦੱਸ ਨਹੀਂ ਸਕਦੇ। ਆਤਮਾ ਕਿੱਥੋਂ ਆਈ, ਨਿਕਲ ਕਿਵੇਂ ਜਾਂਦੀ, ਕਦੇ ਕਹਿੰਦੇ ਹਨ ਅੱਖਾਂ ਵਿਚੋਂ ਨਿਕਲੀ, ਕਦੇ ਕਹਿੰਦੇ ਹਨ ਭ੍ਰਕੁਟੀ ਵਿਚੋਂ ਨਿਕਲੀ, ਕਦੇ ਕਹਿੰਦੇ ਹਨ ਮੱਥੇ ਵਿਚੋਂ ਨਿਕਲ ਗਈ। ਇਹ ਤਾਂ ਕੋਈ ਜਾਣ ਨਹੀਂ ਸਕਦਾ। ਹੁਣ ਤੁਸੀਂ ਜਾਣਦੇ ਹੋ, ਆਤਮਾਏ ਸ਼ਰੀਰ ਇੰਵੇਂ ਛੱਡੇਗੀ, ਬੈਠੇ - ਬੈਠੇ ਬਾਪ ਦੀ ਯਾਦ ਵਿੱਚ ਦੇਹ ਦਾ ਤਿਆਗ ਕਰ ਦੇਵਾਂਗੇ। ਬਾਪ ਦੇ ਕੋਲ ਤਾਂ ਖੁਸ਼ੀ ਨਾਲ ਜਾਣਾ ਹੈ। ਪੁਰਾਣਾ ਸ਼ਰੀਰ ਤਾਂ ਖੁਸ਼ੀ ਨਾਲ ਛੱਡਣਾ ਹੈ। ਜਿਵੇਂ ਸੱਪ ਦਾ ਮਿਸਾਲ ਹੈ। ਜਾਨਵਰਾਂ ਵਿੱਚ ਵੀ ਜੋ ਅਕਲ ਹੈ ਉਹ ਮਨੁੱਖਾਂ ਵਿੱਚ ਨਹੀਂ ਹੈ। ਉਹ ਸੰਨਿਆਸੀ ਆਦਿ ਤਾਂ ਸਿਰਫ਼ ਦ੍ਰਿਸ਼ਟਾਂਤ ਦਿੰਦੇ ਹਨ। ਬਾਪ ਕਹਿੰਦੇ ਹਨ ਤੁਸੀਂ ਅਜਿਹਾ ਬਣਨਾ ਹੈ ਜਿਵੇਂ ਭ੍ਰਮਰੀ ਕੀੜੇ ਨੂੰ ਟਰਾਂਸਫਰ ਕਰ ਦਿੰਦੀ ਹੈ, ਤੁਸੀਂ ਵੀ ਮਨੁੱਖ ਰੂਪੀ ਕੀੜੇ ਨੂੰ ਟਰਾਂਸਫਰ ਕਰ ਦੇਣਾ ਹੈ। ਸਿਰ੍ਫ ਦ੍ਰਿਸ਼ਟਾਂਤ ਨਹੀਂ ਦੇਣਾ ਹੈ ਲੇਕਿਨ ਪ੍ਰੈਕਟੀਕਲ ਕਰਨਾ ਹੈ। ਹੁਣ ਤੁਸੀਂ ਬੱਚਿਆਂ ਨੇ ਵਾਪਿਸ ਘਰ ਜਾਣਾ ਹੈ। ਤੁਸੀਂ ਬਾਪ ਤੋਂ ਵਰਸਾ ਪਾ ਰਹੇ ਹੋ ਤਾਂ ਅੰਦਰ ਵਿੱਚ ਖੁਸ਼ੀ ਹੋਣੀ ਚਾਹੀਦੀ ਹੈ। ਉਹ ਤਾਂ ਵਰਸੇ ਨੂੰ ਜਾਣਦੇ ਹੀ ਨਹੀਂ। ਸ਼ਾਂਤੀ ਤੇ ਸਭ ਨੂੰ ਮਿਲਦੀ ਹੈ, ਸਭ ਸ਼ਾਂਤੀਧਾਮ ਵਿੱਚ ਜਾਂਦੇ ਹਨ। ਸਿਵਾਏ ਬਾਪ ਦੇ ਕੋਈ ਵੀ ਸ੍ਰਵ ਦੀ ਸਦਗਤੀ ਨਹੀਂ ਕਰਦੇ। ਇਹ ਵੀ ਸਮਝਾਉਂਣਾ ਹੁੰਦਾ ਹੈ ਤੁਹਾਡਾ ਨਿਵਰਿਤੀ ਮਾਰਗ ਹੈ, ਤੁਸੀਂ ਤੇ ਬ੍ਰਹਮ ਵਿੱਚ ਲੀਨ ਹੋਣ ਦਾ ਪੁਰਸ਼ਾਰਥ ਕਰਦੇ ਹੋ। ਬਾਪ ਤਾਂ ਪ੍ਰਵ੍ਰਿਤੀ ਮਾਰਗ ਬਣਾਉਂਦੇ ਹਨ। ਇਹ ਬਹੁਤ ਗੁਪਤ ਗੱਲਾਂ ਹਨ। ਪਹਿਲਾਂ ਤਾਂ ਕਿਸੇ ਨੂੰ ਅਲਫ਼ - ਬੇ ਹੀ ਪੜ੍ਹਾਉਣਾ ਪੈਂਦਾ ਹੈ। ਬੋਲੋ ਤੁਹਾਡੇ ਦੋ ਬਾਪ ਹਨ - ਹੱਦ ਦਾ ਅਤੇ ਬੇਹੱਦ ਦਾ। ਹੱਦ ਦੇ ਬਾਪ ਕੋਲ ਜਨਮ ਲੈਂਦੇ ਹੋ ਵਿਕਾਰ ਨਾਲ। ਕਿੰਨੇ ਅਪਾਰ ਦੁੱਖ ਮਿਲਦੇ ਹਨ। ਸਤਿਯੁਗ ਵਿੱਚ ਤਾਂ ਅਪਾਰ ਸੁੱਖ ਹਨ। । ਉੱਥੇ ਤਾਂ ਜਨਮ ਹੀ ਮੱਖਣ ਮਿਸਲ ਹੁੰਦਾ ਹੈ। ਕੋਈ ਦੁੱਖ ਦੀ ਗੱਲ ਨਹੀਂ। ਨਾਮ ਹੀ ਹੈ ਸ੍ਵਰਗ। ਬੇਹੱਦ ਦੇ ਬਾਪ ਤੋਂ ਬੇਹੱਦ ਦੀ ਬਾਦਸ਼ਾਹੀ ਦਾ ਵਰਸਾ ਮਿਲਦਾ ਹੈ। ਪਹਿਲਾਂ ਹੈ ਦੁੱਖ, ਪਿੱਛੋਂ ਹੈ ਸੁੱਖ। ਪਹਿਲਾਂ ਦੁੱਖ ਫੇਰ ਸੁੱਖ ਕਹਿਣਾ ਗਲਤ ਹੈ। ਪਹਿਲਾਂ ਨਵੀਂ ਦੁਨੀਆਂ ਸਥਾਪਨ ਹੁੰਦੀ ਹੈ, ਪੁਰਾਣੀ ਥੋੜ੍ਹੀ ਨਾ ਸਥਾਪਨ ਹੁੰਦੀ ਹੈ। ਪੁਰਾਣਾ ਮਕਾਨ ਕਦੇ ਕੋਈ ਬਣਾਉਂਦਾ ਹੈ ਕੀ। ਨਵੀਂ ਦੁਨੀਆਂ ਵਿੱਚ ਤਾਂ ਰਾਵਣ ਹੋ ਨਹੀਂ ਸਕਦਾ। ਇਹ ਵੀ ਬਾਪ ਸਮਝਾਉਂਦੇ ਹਨ ਤਾਂ ਬੁੱਧੀ ਵਿੱਚ ਯੁਕਤੀਆਂ ਹੋਣ। ਬੇਹੱਦ ਦਾ ਬਾਪ ਬੇਹੱਦ ਦਾ ਸੁੱਖ ਦਿੰਦੇ ਹਨ। ਕਿਵੇਂ ਦਿੰਦੇ ਹਨ ਆਓ ਤਾਂ ਸਮਝਾਈਏ। ਕਹਿਣ ਦੀ ਵੀ ਯੁਕਤੀ ਚਾਹੀਦੀ ਹੈ। ਦੁੱਖਧਾਮ ਦੇ ਦੁੱਖਾਂ ਦਾ ਵੀ ਤੁਸੀਂ ਸਾਕਸ਼ਤਕਾਰ ਕਰਵਾਓ। ਕਿੰਨੇ ਅਥਾਹ ਦੁੱਖ ਹਨ, ਅਪਰਮਪਾਰ ਹਨ। ਨਾਮ ਹੀ ਹੈ ਦੁੱਖਧਾਮ। ਇਸਨੂੰ ਸੁੱਖਧਾਮ ਕੋਈ ਕਹਿ ਨਹੀਂ ਸਕਦਾ। ਸੁੱਖਧਾਮ ਵਿੱਚ ਸ਼੍ਰੀਕ੍ਰਿਸ਼ਨ ਰਹਿੰਦੇ ਹਨ। ਕ੍ਰਿਸ਼ਨ ਦੇ ਮੰਦਿਰ ਨੂੰ ਵੀ ਸੁੱਖਧਾਮ ਕਹਿੰਦੇ ਹਨ। ਉਹ ਸੁੱਖਧਾਮ ਦਾ ਮਾਲਿਕ ਸੀ, ਜਿਸਦੀ ਮੰਦਿਰਾਂ ਵਿੱਚ ਹੁਣ ਪੂਜਾ ਹੁੰਦੀ ਹੈ। ਹੁਣ ਇਹ ਬਾਬਾ ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ ਜਾਣਗੇ ਤਾਂ ਕਹਿਣਗੇ ਓਹੋ! ਇਹ ਤਾਂ ਅਸੀਂ ਬਣਦੇ ਹਾਂ। ਇਨ੍ਹਾਂ ਦੀ ਪੂਜਾ ਥੋੜ੍ਹੀ ਨਾ ਕਰਾਂਗੇ। ਨੰਬਰਵਨ ਬਣਦੇ ਹਾਂ ਤੇ ਫਿਰ ਸੈਕਿੰਡ ਥਰਡ ਦੀ ਪੂਜਾ ਕਿਓੰ ਕਰੀਏ। ਅਸੀਂ ਤਾਂ ਸੂਰਜਵੰਸ਼ੀ ਬਣਦੇ ਹਾਂ। ਮਨੁੱਖਾਂ ਨੂੰ ਥੋੜ੍ਹੀ ਨਾ ਪਤਾ ਹੈ। ਉਹ ਤਾਂ ਸਭਨੂੰ ਭਗਵਾਨ ਕਹਿੰਦੇ ਰਹਿੰਦੇ ਹਨ। ਹਨ੍ਹੇਰਾ ਕਿਨ੍ਹਾਂ ਹੈ। ਤੁਸੀਂ ਕਿੰਨੇ ਚੰਗੇ ਢੰਗ ਨਾਲ ਸਮਝਾਉਂਦੇ ਹੋ ਸਮਾਂ ਲਗਦਾ ਹੈ। ਜੋ ਕਲਪ ਪਹਿਲੋਂ ਲੱਗਿਆ ਸੀ, ਜਲਦੀ ਕੁੱਝ ਵੀ ਕਰ ਨਹੀਂ ਸਕਦੇ। ਹੀਰੇ ਵਰਗਾ ਜਨਮ ਤੁਹਾਡਾ ਇਹ ਹੁਣ ਦਾ ਹੀ ਹੈ। ਦੇਵਤਾਵਾਂ ਦਾ ਵੀ ਹੀਰੇ ਵਰਗਾ ਜਨਮ ਨਹੀਂ ਕਹਾਂਗੇ। ਉਹ ਕੋਈ ਇਸ਼ਵਰੀਏ ਪਰਿਵਾਰ ਵਿੱਚ ਥੋੜ੍ਹੀ ਨਾ ਹਨ। ਇਹ ਹੈ ਤੁਹਾਡਾ ਇਸ਼ਵਰੀਏ ਪਰਿਵਾਰ। ਉਹ ਹੈ ਦੈਵੀ ਪਰਿਵਾਰ। ਕਿੰਨੀਆਂ ਨਵੀਆਂ - ਨਵੀਆਂ ਗੱਲਾਂ ਹਨ। ਗੀਤਾ ਵਿੱਚ ਆਟੇ ਵਿੱਚ ਨਮਕ ਬਰਾਬਰ ਹਨ। ਕਿੰਨੀ ਭੁੱਲ ਕਰ ਦਿੱਤੀ ਹੈ- ਕ੍ਰਿਸ਼ਨ ਦਾ ਨਾਮ ਪਾਕੇ। ਬੋਲੋ, ਤੁਸੀਂ ਦੇਵਤਾਵਾਂ ਨੂੰ ਤਾਂ ਦੇਵਤਾ ਕਹਿੰਦੇ ਹੋ ਫਿਰ ਸ਼੍ਰੀਕ੍ਰਿਸ਼ਨ ਨੂੰ ਭਗਵਾਨ ਕਿਓੰ ਕਹਿੰਦੇ ਹੋ। ਵਿਸ਼ਨੂੰ ਕੌਣ ਹੈ? ਇਹ ਵੀ ਤੁਸੀਂ ਸਮਝਦੇ ਹੋ। ਮਨੁੱਖ ਤਾਂ ਬਿਨਾਂ ਗਿਆਨ ਦੇ ਇੰਵੇਂ ਹੀ ਪੂਜਾ ਕਰਦੇ ਰਹਿੰਦੇ ਹਨ। ਪ੍ਰਾਚੀਨ ਵੀ ਦੇਵੀ - ਦੇਵਤਾ ਹਨ ਜੋ ਸ੍ਵਰਗ ਵਿੱਚ ਹੋਕੇ ਗਏ ਹਨ। ਸਤੋ, ਰਜੋ, ਤਮੋ ਵਿੱਚ ਸਭਨੇ ਆਉਣਾ ਹੈ। ਇਸ ਵਕ਼ਤ ਸਾਰੇ ਤਮੋਪ੍ਰਧਾਨ ਹਨ। ਬੱਚਿਆਂ ਨੂੰ ਪੋਆਇੰਟਸ ਤਾਂ ਬਹੁਤ ਸਮਝਾਉਂਦੇ ਹਨ। ਬੈਜ ਤੇ ਵੀ ਤੁਸੀਂ ਚੰਗਾ ਸਮਝਾ ਸਕਦੇ ਹੋ। ਬਾਪ ਅਤੇ ਪੜ੍ਹਾਉਣ ਵਾਲੇ ਟੀਚਰ ਨੂੰ ਯਾਦ ਕਰਨਾ ਪਵੇ। ਪ੍ਰੰਤੂ ਮਾਇਆ ਦੀ ਵੀ ਕਿੰਨੀ ਕਸ਼ਮਕਸ਼ਾ ਚਲਦੀ ਹੈ। ਬਹੁਤ ਵਧੀਆ - ਵਧੀਆ ਪੋਆਇੰਟਸ ਨਿੱਕਲਦੇ ਰਹਿੰਦੇ ਹਨ। ਜੇਕਰ ਸੁਣੋਗੇ ਨਹੀਂ ਤਾਂ ਸੁਣਾ ਕਿਵੇਂ ਸਕੋਗੇ। ਅਕਸਰ ਕਰਕੇ ਬਾਹਰ ਵਿੱਚ ਵੱਡੇ ਮਹਾਰਥੀ ਇੱਧਰ - ਉਧੱਰ ਜਾਂਦੇ ਹਨ ਤਾਂ ਮੁਰਲੀ ਮਿਸ ਕਰ ਦਿੰਦੇ ਹਨ, ਫੇਰ ਪੜ੍ਹਦੇ ਨਹੀਂ। ਪੇਟ ਭਰਿਆ ਹੋਇਆ ਹੈ। ਬਾਪ ਕਹਿੰਦੇ ਹਨ ਕਿੰਨੀਆਂ ਗੁਪਤ - ਗੁਪਤ ਗੱਲਾਂ ਤੁਹਾਨੂੰ ਸੁਣਾਉਂਦਾ ਹਾਂ, ਜੋ ਸੁਣਕੇ ਧਾਰਨ ਕਰਨੀਆਂ ਹਨ। ਧਾਰਨਾ ਨਹੀਂ ਹੋਵੇਗੀ ਤਾਂ ਕੱਚੇ ਰਹਿ ਜਾਵੋਗੇ। ਬਹੁਤ ਬੱਚੇ ਵੀ ਵਿਚਾਰ ਸਾਗਰ ਮੰਥਨ ਕਰ ਚੰਗੇ - ਚੰਗੇ ਪੋਆਇੰਟਸ ਸੁਣਾਉਂਦੇ ਹਨ। ਬਾਬਾ ਵੇਖਦੇ ਹਨ, ਸੁਣਦੇ ਹਨ ਜਿਵੇਂ ਜਿਵੇਂ ਅਵਸਥਾ ਉਵੇਂ - ਉਵੇਂ ਦੇ ਪੋਆਇੰਟਸ ਨਿਕਾਲ ਸਕਦੇ ਹਨ। ਜੋ ਕਦੇ ਇਸਨੇ ਨਹੀਂ ਸੁਣਾਈ ਹੈ ਉਹ ਸਰਵਿਸੇਬੁਲ ਬੱਚੇ ਨਿਕਾਲਦੇ ਹਨ। ਸਰਵਿਸ ਤੇ ਹੀ ਲੱਗੇ ਰਹਿੰਦੇ ਹਨ। ਮੈਗਜ਼ੀਨ ਵਿੱਚ ਵੀ ਚੰਗੀ ਪੋਆਇੰਟਸ ਪਾਉਂਦੇ ਹਨ ਤਾਂ ਤੁਸੀਂ ਬੱਚੇ ਵਿਸ਼ਵ ਦੇ ਮਾਲਿਕ ਬਣਦੇ ਹੋ।

ਬਾਪ ਕਿੰਨਾ ਉੱਚਾ ਬਣਾਉਂਦੇ ਹਨ। ਗੀਤਾ ਵਿੱਚ ਵੀ ਹੈ ਨਾ ਸਾਰੇ ਵਿਸ਼ਵ ਦੀ ਬਾਗਡੋਰ ਤੁਹਾਡੇ ਹੱਥ ਵਿੱਚ ਹੋਵੇਗੀ। ਕੋਈ ਖੋਹ ਨਾ ਸਕੇ। ਇਹ ਲਕਸ਼ਮੀ- ਨਾਰਾਇਣ ਵਿਸ਼ਵ ਦੇ ਮਾਲਿਕ ਸਨ ਨਾ। ਉਨ੍ਹਾਂ ਨੂੰ ਪੜ੍ਹਾਉਣ ਵਾਲਾ ਜ਼ਰੂਰ ਬਾਪ ਹੀ ਹੋਵੇਗਾ। ਇਹ ਵੀ ਤੁਸੀਂ ਸਮਝਾ ਸਕਦੇ ਹੋ। ਉਨ੍ਹਾਂ ਨੇ ਰਾਜਪਦ ਪਾਇਆ ਕਿਵੇਂ? ਮੰਦਿਰ ਦੇ ਪੂਜਾਰੀ ਨੂੰ ਪਤਾ ਨਹੀਂ। ਤੁਹਾਨੂੰ ਅਥਾਹ ਖੁਸ਼ੀ ਹੋਣੀ ਚਾਹੀਦੀ ਹੈ। ਇਹ ਵੀ ਤੁਸੀਂ ਸਮਝਾ ਸਕਦੇ ਹੋ ਇਸ਼ਵਰ ਸਰਵਵਿਆਪੀ ਨਹੀਂ। ਇਸ ਸਮੇਂ ਤਾਂ 5 ਭੂਤ ਸਰਵਵਿਆਪੀ ਹਨ। ਇੱਕ -ਇੱਕ ਵਿੱਚ ਇਹ ਵਿਕਾਰ ਹੈ। ਮਾਇਆ ਦੇ 5 ਭੂਤ ਹਨ। ਮਾਇਆ ਸਰਵਵਿਆਪੀ ਹੈ। ਤੁਸੀਂ ਫੇਰ ਇਸ਼ਵਰ ਸਰਵਵਿਆਪੀ ਕਹਿ ਦਿੰਦੇ ਹੋ। ਇਹ ਤਾਂ ਭੁੱਲ ਹੈ ਨਾ। ਇਸ਼ਵਰ ਸਰਵਵਿਆਪੀ ਹੋ ਕਿਵੇਂ ਸਕਦਾ ਹੈ। ਉਹ ਤਾਂ ਬੇਹੱਦ ਦਾ ਵਰਸਾ ਦਿੰਦੇ ਹਨ ਕੰਡਿਆਂ ਨੂੰ ਫੁੱਲ ਬਣਾਉਂਦੇ ਹਨ। ਸਮਝਾਉਣ ਦੀ ਪ੍ਰੈਕਟਿਸ ਵੀ ਬੱਚਿਆਂ ਨੂੰ ਕਰਨੀ ਚਾਹੀਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜਦੋਂ ਕੋਈ ਅਸ਼ਾਂਤੀ ਫੈਲਾਉਂਦੇ ਹਨ ਜਾਂ ਤੰਗ ਕਰਦੇ ਹਨ ਤਾਂ ਤੁਹਾਨੂੰ ਸ਼ਾਂਤ ਰਹਿਣਾ ਹੈ। ਜੇਕਰ ਸਮਝਾਉਣੀ ਮਿਲਦੇ ਹੋਏ ਵੀ ਕੋਈ ਆਪਣਾ ਸੁਧਾਰ ਨਹੀਂ ਕਰ ਸਕਦੇ ਤਾਂ ਕਹਿਣਗੇ ਇਨ੍ਹਾਂ ਦੀ ਤਕਦੀਰ ਕਿਉਂਕਿ ਰਾਜਧਾਨੀ ਸਥਾਪਨ ਹੋ ਰਹੀ ਹੈ।

2. ਵਿਚਾਰ ਸਾਗਰ ਮੰਥਨ ਕਰ ਗਿਆਨ ਦੇ ਨਵੇਂ - ਨਵੇਂ ਪੋਆਇੰਟਸ ਨਿਕਾਲ ਸਰਵਿਸ ਕਰਨੀ ਹੈ। ਬਾਪ ਮੁਰਲੀ ਵਿੱਚ ਰੋਜ਼ ਜੋ ਗੁਪਤ ਗੱਲਾਂ ਸੁਣਾਉਂਦੇ ਹਨ, ਉਹ ਕਦੇ ਮਿਸ ਨਹੀਂ ਕਰਨੀ ਹੈ।

ਵਰਦਾਨ:-
ਪਵਿੱਤਰਤਾ ਨੂੰ ਆਦਿ ਅਨਾਦਿ ਵਿਸ਼ੇਸ਼ ਗੁਣ ਦੇ ਰੂਪ ਵਿੱਚ ਸਹਿਜ ਅਪਨਾਉਣ ਵਾਲੇ ਪੂਜਯ ਆਤਮਾ ਭਵ

ਪੁਜਨੀਏ ਬਣਨ ਦਾ ਵਿਸ਼ੇਸ਼ ਅਧਾਰ ਪਵਿੱਤਰਤਾ ਤੇ ਹੈ। ਜਿਨਾਂ ਸਰਵ ਤਰ੍ਹਾਂ ਦੀ ਪਵਿੱਤਰਤਾ ਨੂੰ ਅਪਣਾਉਂਦੇ ਹੋ ਓਨਾ ਸਰਵ ਤਰ੍ਹਾਂ ਨਾਲ ਪੁਜਨੀਯ ਬਣਦੇ ਹੋ। ਜੋ ਵਿਧੀਪੂਰਵਕ ਆਦਿ ਅਨਾਦਿ ਵਿਸ਼ੇਸ਼ ਗੁਣ ਦੇ ਰੂਪ ਨਾਲ ਪਵਿੱਤਰਤਾ ਨੂੰ ਅਪਣਾਉਦੇ ਹਨ ਉਹੀ ਵਿਧੀਪੂਰਵਕ ਪੁਜੇ ਜਾਂਦੇ ਹਨ। ਜੋ ਗਿਆਨੀ ਅਤੇ ਅਗਿਆਨੀ ਆਤਮਾਵਾਂ ਦੇ ਸੰਪਰਕ ਵਿੱਚ ਆਉਂਦੇ ਪਵਿੱਤਰ ਵ੍ਰਿਤੀ, ਦ੍ਰਿਸ਼ਟੀ, ਵਾਈਬ੍ਰੇਸ਼ਨ ਨਾਲ ਪੂਰਾ ਸੰਪਰਕ - ਸੰਬੰਧ ਨਿਭਾਉਂਦੇ ਹਨ, ਸੁਪਨੇ ਵਿੱਚ ਵੀ ਉਹਨਾਂ ਦੀ ਪਵਿੱਤਰਤਾ ਖੰਡਿਤ ਨਹੀਂ ਹੁੰਦੀ ਹੈ - ਉਹੀ ਵਿਧੀਪੂਰਵਕ ਪੂਜਯ ਬਣਦੇ ਹਨ।

ਸਲੋਗਨ:-
ਵਿਅਕਤ ਵਿੱਚ ਰਹਿੰਦੇ ਅਵਿੱਅਕਤ ਫਰਿਸ਼ਤਾ ਬਣਕੇ ਸੇਵਾ ਕਰੋ ਤਾਂ ਵਿਸ਼ਵ ਕਲਿਆਣ ਦਾ ਕੰਮ ਤੀਵਰਗਤੀ ਨਾਲ ਸੰਪੰਨ ਹੋਵੇਗਾ।