03.07.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਇਸ ਬੇਹੱਦ ਨਾਟਕ ਵਿੱਚ ਤੁਸੀਂ ਵੰਡਰਫੁਲ ਐਕਟਰ ਹੋ, ਇਹ ਅਨਾਦਿ ਨਾਟਕ ਹੈ, ਇਸ ਵਿੱਚ ਕੁਝ ਵੀ ਬਦਲੀ ਨਹੀਂ ਹੋ ਸਕਦਾ"

ਪ੍ਰਸ਼ਨ:-
ਬੁੱਧੀਵਾਨ, ਦੂਰਾਂਦੇਸ਼ੀ ਬੱਚੇ ਹੀ ਕਿਸੇ ਗੂੜੇ ਰਾਜ਼ ਨੂੰ ਸਮਝ ਸਕਦੇ ਹਨ?

ਉੱਤਰ:-
ਮੂਲਵਤਨ ਤੋਂ ਲੈਕੇ ਸਾਰੇ ਡਰਾਮਾ ਦੇ ਆਦਿ - ਮੱਧ - ਅੰਤ ਦਾ ਜੋ ਗੂੜਾ ਰਾਜ਼ ਹੈ, ਉਹ ਦੂਰਾਂਦੇਸ਼ੀ ਬੱਚੇ ਹੀ ਸਮਝ ਸਕਦੇ ਹਨ, ਬੀਜ ਅਤੇ ਝਾੜ ਦਾ ਸਾਰਾ ਗਿਆਨ ਉਨ੍ਹਾਂ ਦੀ ਬੁੱਧੀ ਵਿੱਚ ਰਹਿੰਦਾ ਹੈ। ਉਹ ਜਾਣਦੇ ਹਨ - ਇਸ ਬੇਹੱਦ ਦੇ ਨਾਟਕ ਵਿੱਚ ਆਤਮਾ ਰੂਪੀ ਐਕਟਰ ਜੋ ਇਹ ਚੋਲਾ ਪਹਿਣ ਕੇ ਪਾਰ੍ਟ ਵਜਾ ਰਹੀ ਹੈ, ਇਸ ਨੂੰ ਸਤਯੁਗ ਤੋਂ ਲੈਕੇ ਕਲਯੁਗ ਤਕ ਪਾਰ੍ਟ ਵਜਾਉਣਾ ਹੈ। ਕੋਈ ਵੀ ਐਕਟਰ ਵਿੱਚਕਾਰ ਵਾਪਸ ਜਾ ਨਹੀਂ ਸਕਦਾ।

ਗੀਤ:-
ਤੂਨੇ ਰਾਤ ਗਵਾਈ...

ਓਮ ਸ਼ਾਂਤੀ
ਇਹ ਗੀਤ ਬੱਚਿਆਂ ਨੇ ਸੁਣਿਆ ਹੈ। ਹੁਣ ਇਸ ਵਿੱਚ ਕੋਈ ਅੱਖਰ ਰਾਈਟ ਵੀ ਹੈ, ਤਾਂ ਰਾਂਗ ਵੀ ਹੈ। ਸੁੱਖ ਵਿੱਚ ਤਾਂ ਸਿਮਰਨ ਕੀਤਾ ਨਹੀਂ ਜਾਂਦਾ। ਦੁੱਖ ਨੂੰ ਵੀ ਆਉਣਾ ਹੈ ਜਰੂਰ। ਦੁੱਖ ਹੋਵੇ ਤੱਦ ਤਾਂ ਸੁੱਖ ਦੇਣ ਦੇ ਲਈ ਬਾਪ ਨੂੰ ਆਉਣਾ ਪਵੇ। ਮਿੱਠੇ - ਮਿੱਠੇ ਬੱਚਿਆਂ ਨੂੰ ਪਤਾ ਹੈ, ਹੁਣ ਅਸੀਂ ਸੁੱਖਧਾਮ ਦੇ ਲਈ ਪੜ੍ਹ ਰਹੇ ਹਾਂ। ਸ਼ਾਂਤੀਧਾਮ ਅਤੇ ਸੁੱਖਧਾਮ। ਪਹਿਲੇ ਮੁਕਤੀ ਫਿਰ ਹੁੰਦੀ ਹੈ ਜੀਵਨਮੁਕਤੀ। ਸ਼ਾਂਤੀਧਾਮ ਘਰ ਹੈ, ਉੱਥੇ ਕੋਈ ਪਾਰ੍ਟ ਨਹੀਂ ਵਜਾਇਆ ਜਾਂਦਾ। ਐਕਟਰਸ ਘਰ ਵਿੱਚ ਚਲੇ ਜਾਂਦੇ ਹਨ।, ਉੱਥੇ ਕੋਈ ਪਾਰ੍ਟ ਨਹੀਂ ਵਜਾਉਂਦੇ। ਪਾਰ੍ਟ ਸਟੇਜ ਤੇ ਵਜਾਇਆ ਜਾਂਦਾ ਹੈ। ਇਹ ਵੀ ਸਟੇਜ ਹੈ। ਜਿਵੇਂ ਹੱਦ ਦਾ ਨਾਟਕ ਹੁੰਦਾ ਹੈ ਉਵੇਂ ਇਹ ਬੇਹੱਦ ਦਾ ਨਾਟਕ ਹੈ। ਇਨ੍ਹਾਂ ਦੇ ਆਦਿ - ਮੱਧ - ਅੰਤ ਦਾ ਰਾਜ ਸਿਵਾਏ ਬਾਪ ਦੇ ਕੋਈ ਹੋਰ ਸਮਝਾ ਨਾ ਸਕੇ। ਅਸਲ ਵਿੱਚ ਇਹ ਯਾਤਰਾ ਅਤੇ ਯੁੱਧ ਅੱਖਰ ਸਿਰਫ ਸਮਝਾਉਣ ਵਿੱਚ ਕੰਮ ਵਿੱਚ ਲਿਆਉਂਦੇ ਹਨ। ਬਾਕੀ ਇਸ ਵਿੱਚ ਯੁੱਧ ਆਦਿ ਕੁਝ ਹੈ ਨਹੀਂ। ਯਾਤਰਾ ਵੀ ਅੱਖਰ ਹੈ। ਬਾਕੀ ਹੈ ਤਾਂ ਯਾਦ। ਯਾਦ ਕਰਦੇ - ਕਰਦੇ ਪਾਵਨ ਬਣ ਜਾਵੋਗੇ। ਇਹ ਯਾਤਰਾ ਪੂਰੀ ਵੀ ਇੱਥੇ ਹੀ ਹੋਵੇਗੀ। ਕਿੱਥੇ ਜਾਣਾ ਨਹੀਂ ਹੈ। ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਪਾਵਨ ਬਣਕੇ ਆਪਣੇ ਘਰ ਜਾਣਾ ਹੈ। ਅਪਵਿੱਤਰ ਤਾਂ ਜਾ ਨਾ ਸਕੇ। ਆਪਣੇ ਨੂੰ ਆਤਮਾ ਸਮਝਣਾ ਹੈ। ਮੈ ਆਤਮਾ ਵਿੱਚ ਸਾਰੇ ਚੱਕਰ ਦਾ ਪਾਰ੍ਟ ਹੈ। ਹੁਣ ਉਹ ਪਾਰ੍ਟ ਪੂਰਾ ਹੋਇਆ ਹੈ। ਬਾਪ ਰਾਏ ਦਿੰਦੇ ਹਨ ਬਹੁਤ ਸਹਿਜ, ਮੈਨੂੰ ਯਾਦ ਕਰੋ। ਬਾਕੀ ਬੈਠੇ ਤਾਂ ਇੱਥੇ ਹੀ ਹੋ। ਕਿਤੇ ਜਾਂਦੇ ਨਹੀਂ ਹੋ। ਬਾਪ ਆਕੇ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਓਗੇ। ਯੁੱਧ ਕੋਈ ਹੈ ਨਹੀਂ। ਆਪਣੇ ਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾਉਣਾ ਹੈ। ਮਾਇਆ ਤੇ ਜਿੱਤ ਪਾਉਣੀ ਹੈ। ਬੱਚੇ ਜਾਣਦੇ ਹਨ 84 ਦਾ ਚੱਕਰ ਪੂਰਾ ਹੋਣਾ ਹੈ, ਭਾਰਤ ਸਤੋਪ੍ਰਧਾਨ ਸੀ। ਉਸ ਵਿੱਚ ਜਰੂਰ ਮਨੁੱਖ ਹੀ ਹੋਣਗੇ। ਜ਼ਮੀਨ ਥੋੜੀ ਬਦਲੇਗੀ। ਹੁਣ ਤੁਸੀਂ ਜਾਣਦੇ ਹੋ ਅਸੀਂ ਸਤੋਪ੍ਰਧਾਨ ਸੀ ਫਿਰ ਤਮੋਪ੍ਰਧਾਨ ਬਣੇ ਹੁਣ ਫਿਰ ਸਤੋਪ੍ਰਧਾਨ ਬਣਨਾ ਹੈ। ਮਨੁੱਖ ਪੁਕਾਰਦੇ ਵੀ ਹਨ ਕਿ ਆਕੇ ਸਾਨੂੰ ਪਤਿਤ ਤੋਂ ਪਾਵਨ ਬਣਾਓ। ਪਰ ਉਹ ਕੌਣ ਹਨ, ਕਿਵੇਂ ਆਉਂਦੇ ਹਨ, ਕੁਝ ਨਹੀਂ ਜਾਣਦੇ। ਹੁਣ ਬਾਬਾ ਨੇ ਤੁਹਾਨੂੰ ਸਮਝਦਾਰ ਬਣਾਇਆ ਹੈ। ਕਿੰਨਾ ਉੱਚ ਮਰਤਬਾ ਤੁਸੀਂ ਪਾਉਂਦੇ ਹੋ। ਉੱਥੇ ਦੇ ਗਰੀਬ ਵੀ ਬਹੁਤ ਉੱਚ ਹਨ, ਇੱਥੇ ਦੇ ਸ਼ਾਹੂਕਾਰਾਂ ਨਾਲੋਂ। ਭਾਵੇਂ ਕਿੰਨੇ ਵੀ ਵੱਡੇ - ਵੱਡੇ ਰਾਜੇ ਸੀ, ਧਨ ਬਹੁਤ ਸੀ ਪਰ ਹੈ ਤਾਂ ਵਿਕਾਰੀ ਨਾ। ਇਨ੍ਹਾਂ ਤੋਂ ਉੱਥੇ ਦੀ ਸਾਧਾਰਨ ਪ੍ਰਜਾ ਵੀ ਬਹੁਤ ਉੱਚ ਬਣਦੀ ਹੈ। ਬਾਬਾ ਫਰਕ ਦੱਸਦੇ ਹਨ। ਰਾਵਣ ਦਾ ਪਰਛਾਵਾਂ ਆਉਣ ਨਾਲ ਪਤਿਤ ਬਣ ਜਾਂਦੇ ਹਨ। ਨਿਰਵਿਕਾਰੀ ਦੇਵਤਾਵਾਂ ਦੇ ਅੱਗੇ ਆਪਣੇ ਨੂੰ ਪਤਿਤ ਕਹਿ ਮੱਥਾ ਜਾਕੇ ਟੇਕਦੇ ਹਨ। ਬਾਪ ਇੱਥੇ ਆਉਂਦੇ ਹਨ ਤਾਂ ਫੱਟ ਤੋਂ ਉੱਚ ਚੜ੍ਹਾ ਦਿੰਦੇ ਹਨ। ਸੇਕੇਂਡ ਦੀ ਗੱਲ ਹੈ। ਹੁਣ ਬਾਪ ਨੇ ਤੀਜਾ ਨੇਤਰ ਦਿੱਤਾ ਹੈ ਗਿਆਨ ਦਾ। ਤੁਸੀਂ ਬੱਚੇ ਦੂਰਾਂਦੇਸ਼ੀ ਬਣ ਜਾਂਦੇ ਹੋ। ਉੱਪਰ ਮੂਲਵਤਨ ਤੋਂ ਲੈਕੇ ਸਾਰਾ ਡਰਾਮਾ ਦਾ ਚੱਕਰ ਤੁਹਾਡੀ ਬੁੱਧੀ ਵਿੱਚ ਯਾਦ ਹੈ। ਜਿਵੇਂ ਹੱਦ ਦਾ ਡਰਾਮਾ ਵੇਖਕੇ ਫਿਰ ਆਕੇ ਸੁਣਾਉਂਦੇ ਹਨ ਨਾ - ਕੀ - ਕੀ ਵੇਖਿਆ। ਬੁੱਧੀ ਵਿਚ ਭਰਿਆ ਹੋਇਆ ਹੈ, ਜੋ ਵਰਨਣ ਕਰਦੇ ਹਨ। ਆਤਮਾ ਵਿੱਚ ਭਰਕੇ ਆਉਂਦੇ ਹਨ ਫਿਰ ਜਾਕੇ ਡਿਲੀਵਰੀ ਕਰਦੇ ਹਨ। ਇਹ ਫਿਰ ਹੈ ਬੇਹੱਦ ਦੀਆਂ ਗੱਲਾਂ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਬੇਹੱਦ ਡਰਾਮਾ ਦੇ ਆਦਿ - ਮੱਧ - ਅੰਤ ਦਾ ਰਾਜ਼ ਰਹਿਣਾ ਚਾਹੀਦਾ ਹੈ। ਜੋ ਰਿਪੀਟ ਹੁੰਦਾ ਰਹਿੰਦਾ ਹੈ। ਉਸ ਹੱਦ ਦੇ ਨਾਟਕ ਵਿੱਚ ਤਾਂ ਇੱਕ ਐਕਟਰ ਨਿਕਲ ਜਾਂਦਾ ਹੈ ਤਾਂ ਫਿਰ ਬਦਲੇ ਵਿੱਚ ਦੂਜਾ ਆ ਸਕਦਾ ਹੈ। ਕੋਈ ਬਿਮਾਰ ਹੋਇਆ ਤਾਂ ਉਨ੍ਹਾਂ ਦੇ ਬਦਲੇ ਫਿਰ ਦੂਜਾ ਐਡ ਕਰ ਦੇਣਗੇ। ਇਹ ਤਾਂ ਚੇਤੰਨ ਡਰਾਮਾ ਹੈ, ਇਸ ਵਿੱਚ ਜ਼ਰਾ ਵੀ ਅਦਲੀ - ਬਦਲੀ ਨਹੀਂ ਹੋ ਸਕਦੀ। ਤੁਸੀਂ ਬੱਚੇ ਜਾਣਦੇ ਹੋ ਅਸੀਂ ਆਤਮਾ ਹਾਂ। ਇਹ ਸ਼ਰੀਰ ਰੂਪੀ ਚੋਲਾ ਹੈ, ਜੋ ਪਾਕੇ ਅਸੀਂ ਬਹੁਰੂਪੀ ਪਾਰ੍ਟ ਵਜਾਉਂਦੇ ਹਾਂ। ਨਾਮ, ਰੂਪ, ਦੇਸ਼, ਫੀਚਰਸ ਬਦਲਦੇ ਜਾਂਦੇ ਹਨ। ਐਕਟਰਸ ਨੂੰ ਆਪਣੀ ਐਕਟ ਦਾ ਤਾਂ ਮਾਲੂਮ ਹੁੰਦਾ ਹੈ ਨਾ। ਬਾਪ ਬੱਚਿਆਂ ਨੂੰ ਇਹ ਚੱਕਰ ਦਾ ਰਾਜ ਤਾਂ ਸਮਝਾਉਂਦੇ ਰਹਿੰਦੇ ਹਨ। ਸਤਯੁਗ ਤੋਂ ਲੈਕੇ ਕਲਯੁਗ ਤੱਕ ਆਉਂਦੇ ਹਨ ਫਿਰ ਜਾਂਦੇ ਹਨ ਫਿਰ ਨਵੇਂ ਸਿਰ ਆਕੇ ਪਾਰ੍ਟ ਵਜਾਉਂਦੇ ਹਨ। ਇਨ੍ਹਾਂ ਦੀ ਡਿਟੇਲ ਸਮਝਾਉਣ ਵਿੱਚ ਟਾਈਮ ਲੱਗਦਾ ਹੈ। ਬੀਜ ਵਿੱਚ ਭਾਵੇਂ ਨਾਲੇਜ ਹੈ ਫਿਰ ਵੀ ਸਮਝਾਉਣ ਵਿਚ ਟਾਈਮ ਤਾਂ ਲੱਗਦਾ ਹੈ ਨਾ। ਤੁਹਾਡੀ ਬੁੱਧੀ ਵਿੱਚ ਸਾਰਾ ਬੀਜ ਅਤੇ ਝਾੜ ਦਾ ਰਾਜ਼ ਹੈ, ਸੋ ਵੀ ਜੋ ਚੰਗੇ ਬੁੱਧੀਵਾਨ ਹੈ, ਉਹ ਹੀ ਸਮਝਦੇ ਹਨ ਕਿ ਇਸ ਦਾ ਬੀਜ ਉੱਪਰ ਵਿੱਚ ਹੈ। ਇਨ੍ਹਾਂ ਦੀ ਉਤਪੱਤੀ, ਪਾਲਣਾ ਅਤੇ ਸੰਹਾਰ ਕਿਵੇਂ ਹੁੰਦਾ ਹੈ, ਇਸਲਈ ਤ੍ਰਿਮੂਰਤੀ ਵੀ ਵਿਖਾਇਆ ਹੈ। ਇਹ ਸਮਝਾਉਣੀ ਜੋ ਬਾਪ ਦਿੰਦੇ ਹਨ, ਅਤੇ ਕੋਈ ਵੀ ਦੇ ਨਾ ਸਕੇ। ਜੱਦ ਇੱਥੇ ਆਏ ਤੱਦ ਪਤਾ ਪਏ ਇਸਲਈ ਤੁਸੀਂ ਸਭ ਨੂੰ ਕਹਿੰਦੇ ਹੋ ਇੱਥੇ ਆਕੇ ਸਮਝੋ। ਕੋਈ - ਕੋਈ ਕੱਟੜ ਹੁੰਦੇ ਹਨ ਤਾਂ ਕਹਿੰਦੇ ਹਨ ਸਾਨੂੰ ਕੁਝ ਸੁਣਨਾ ਨਹੀਂ ਹੈ। ਕੋਈ ਤਾਂ ਫਿਰ ਸੁਣਦੇ ਵੀ ਹਨ, ਕੋਈ ਲਿਟਰੇਚਰ ਲੈਂਦੇ ਹਨ, ਕੋਈ ਨਹੀਂ ਲੈਂਦੇ ਹਨ। ਤੁਹਾਡੀ ਬੁੱਧੀ ਹੁਣ ਕਿੰਨੀ ਵਿਸ਼ਾਲ, ਦੂਰਾਦੇਸ਼ੀ ਹੋ ਗਈ ਹੈ। ਤਿੰਨਾਂ ਲੋਕਾਂ ਨੂੰ ਤੁਸੀਂ ਜਾਣਦੇ ਹੋ, ਮੂਲਵਤਨ ਜਿਸ ਨੂੰ ਨਿਰਾਕਾਰੀ ਦੁਨੀਆਂ ਕਿਹਾ ਜਾਂਦਾ ਹੈ। ਬਾਕੀ ਸੁਖਸ਼ਮਵਤਨ ਦਾ ਕੁਝ ਵੀ ਹੈ ਨਹੀਂ। ਕੁਨੈਕਸ਼ਨ ਸਾਰਾ ਹੈ ਬਾਕੀ ਸੂਕ੍ਸ਼੍ਮਵਤਨ ਨਾਲ। ਬਾਕੀ ਸੁਖਸ਼ਮਵਤਨ ਤਾਂ ਥੋੜਾ ਟਾਈਮ ਦੇ ਲਈ ਹੈ। ਬਾਕੀ ਆਤਮਾਵਾਂ ਸਭ ਉੱਪਰ ਤੋਂ ਇੱਥੇ ਆਉਂਦੀਆਂ ਹਨ ਪਾਰ੍ਟ ਵਜਾਉਣ। ਇਹ ਝਾੜ ਸਭ ਨੰਬਰਵਾਰ ਹੈ। ਇਹ ਹੈ ਮਨੁਖਾਂ ਦਾ ਝਾੜ ਅਤੇ ਬਿਲਕੁਲ ਐਕੁਰੇਟ ਹੈ। ਕੁਝ ਵੀ ਅੱਗੇ - ਪਿਛੇ ਹੋ ਨਾ ਸਕੇ। ਨਾ ਆਤਮਾਵਾਂ ਹੋਰ ਕੋਈ ਜਗ੍ਹਾ ਬੈਠ ਸਕਦੀਆਂ ਹਨ। ਆਤਮਾਵਾਂ ਬ੍ਰਹਮ ਮਹਾਤੱਤਵ ਵਿੱਚ ਖੜ੍ਹੀਆਂ ਹੁੰਦੀਆਂ ਹਨ, ਜਿਵੇਂ ਸਟਾਰਜ਼ ਅਕਾਸ਼ ਵਿੱਚ ਖੜ੍ਹੇ ਹਨ। ਇਹ ਸਟਾਰਜ ਤਾਂ ਦੂਰ ਤੋਂ ਛੋਟੇ - ਛੋਟੇ ਵੇਖਣ ਵਿੱਚ ਆਉਂਦੇ ਹਨ। ਹੈ ਤਾਂ ਵੱਡੇ। ਪਰ ਆਤਮਾ ਤਾਂ ਨਾ ਛੋਟੀ - ਵੱਡੀ ਹੁੰਦੀ ਹੈ, ਨਾ ਵਿਨਾਸ਼ ਨੂੰ ਪਾਉਂਦੀ ਹੈ। ਤੁਸੀਂ ਗੋਲਡਨ ਏਜ ਵਿੱਚ ਜਾਂਦੇ ਹੋ ਫਿਰ ਆਇਰਨ ਏਜ ਵਿੱਚ ਆਉਂਦੇ ਹੋ। ਬੱਚੇ ਜਾਣਦੇ ਹਨ ਅਸੀਂ ਗੋਲਡਨ ਏਜ ਵਿੱਚ ਸੀ, ਹੁਣ ਆਇਰਨ ਏਜ ਵਿੱਚ ਆ ਗਏ ਹਾਂ। ਕੋਈ ਵੈਲ੍ਯੂ ਨਹੀਂ ਰਹੀ ਹੈ। ਭਾਵੇਂ ਮਾਇਆ ਦੀ ਚਮਕ ਕਿੰਨੀ ਵੀ ਹੈ ਪਰ ਇਹ ਹੈ ਰਾਵਣ ਦੀ ਗੋਲਡਨ ਏਜ, ਉਹ ਹੈ ਈਸ਼ਵਰੀ ਗੋਲਡਨ ਏਜ।

ਮਨੁੱਖ ਕਹਿੰਦੇ ਰਹਿੰਦੇ ਹਨ - 6 -7 ਵਰ੍ਹਿਆਂ ਵਿੱਚ ਇੰਨਾ ਅਨਾਜ ਹੋਵੇਗਾ, ਜੋ ਗੱਲ ਨਾ ਪੁੱਛੋ। ਵੇਖੋ, ਉਨ੍ਹਾਂ ਦਾ ਪਲਾਨ ਕੀ ਹੈ ਅਤੇ ਤੁਸੀਂ ਬੱਚਿਆਂ ਦਾ ਪਲਾਨ ਕੀ ਹੈ? ਬਾਪ ਕਹਿੰਦੇ ਹਨ ਮੇਰਾ ਪਲਾਨ ਹੈ ਪੁਰਾਣੀ ਦੁਨੀਆਂ ਨੂੰ ਨਵਾਂ ਬਣਾਉਣਾ। ਤੁਹਾਡਾ ਇੱਕ ਹੀ ਪਲਾਨ ਹੈ। ਜਾਣਦੇ ਹੋ ਬਾਪ ਦੀ ਸ਼੍ਰੀਮਤ ਨਾਲ ਅਸੀਂ ਆਪਣਾ ਵਰਸਾ ਲੈਂਦੇ ਆ ਰਹੇ ਹਾਂ। ਬਾਬਾ ਰਸਤਾ ਦੱਸਦੇ ਹਨ, ਸ਼੍ਰੀਮਤ ਦਿੰਦੇ ਹਨ, ਯਾਦ ਵਿੱਚ ਰਹਿਣ ਦੀ ਮੱਤ ਦਿੰਦੇ ਹਨ। ਮੱਤ ਅੱਖਰ ਤਾਂ ਹੈ ਨਾ। ਸੰਸਕ੍ਰਿਤ ਅੱਖਰ ਤਾਂ ਬਾਪ ਨਹੀਂ ਬੋਲਦੇ ਹਨ। ਬਾਪ ਤਾਂ ਹਿੰਦੀ ਵਿੱਚ ਹੀ ਸਮਝਾਉਂਦੇ ਰਹਿੰਦੇ ਹਨ। ਭਾਸ਼ਾਵਾਂ ਤਾਂ ਢੇਰ ਹਨ ਨਾ। ਇੰਟ੍ਰਪ੍ਰੇਟਰ ਵੀ ਹੁੰਦੇ ਹਨ, ਜੋ ਸੁਣਕੇ ਫਿਰ ਸੁਣਾਉਂਦੇ ਹਨ। ਹਿੰਦੀ ਅਤੇ ਇੰਗਲਿਸ਼ ਤਾਂ ਬਹੁਤ ਜਾਣਦੇ ਹਨ। ਪੜ੍ਹਦੇ ਹਨ। ਬਾਕੀ ਮਾਤਾਵਾਂ ਘਰ ਵਿੱਚ ਰਹਿਣ ਵਾਲੀਆਂ ਇੰਨਾ ਨਹੀਂ ਪੜ੍ਹਦੀਆਂ ਹਨ। ਅੱਜਕਲ ਵਿਲਾਇਤ ਵਿੱਚ ਅੰਗਰੇਜ਼ੀ ਸਿੱਖਦੇ ਹਨ ਤਾਂ ਫਿਰ ਇੱਥੇ ਆਉਣ ਨਾਲ ਵੀ ਇੰਗਲਿਸ਼ ਬੋਲਦੇ ਰਹਿੰਦੇ ਹਨ। ਹਿੰਦੀ ਬੋਲ ਹੀ ਨਹੀਂ ਸਕਦੇ। ਘਰ ਵਿੱਚ ਆਉਂਦੇ ਹਨ ਤਾਂ ਮਾਂ ਨਾਲ ਇੰਗਲਿਸ਼ ਵਿੱਚ ਗੱਲ ਕਰਨ ਲੱਗ ਪੈਂਦੇ ਹਨ। ਉਹ ਵਿਚਾਰੀ ਮੂੰਝ ਪੈਂਦੀ ਹੈ ਅਸੀਂ ਕੀ ਜਾਣੀਏ ਇੰਗਲਿਸ਼ ਨਾਲ। ਫਿਰ ਉਨ੍ਹਾਂ ਨੂੰ ਟੁੱਟੀ - ਫੁੱਟੀ ਹਿੰਦੀ ਸਿੱਖਣੀ ਪਵੇ। ਸਤਯੁਗ ਵਿੱਚ ਤਾਂ ਇੱਕ ਰਾਜ ਇੱਕ ਭਾਸ਼ਾ ਸੀ, ਜੋ ਹੁਣ ਫਿਰ ਤੋਂ ਸਥਾਪਨ ਕਰ ਰਹੇ ਹਨ। ਹਰ 5 ਹਜ਼ਾਰ ਵਰ੍ਹੇ ਬਾਦ ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ ਸੋ ਬੁੱਧੀ ਵਿਚ ਰਹਿਣਾ ਚਾਹੀਦਾ ਹੈ। ਹੁਣ ਇੱਕ ਬਾਪ ਦੀ ਹੀ ਯਾਦ ਵਿੱਚ ਰਹਿਣਾ ਹੈ। ਇੱਥੇ ਤੁਹਾਨੂੰ ਫੁਰਸਤ ਚੰਗੀ ਰਹਿੰਦੀ ਹੈ। ਸਵੇਰੇ ਸ਼ਨਾਨ ਆਦਿ ਕਰ ਬਾਹਰ ਘੁੰਮਣ ਫਿਰਨ ਵਿੱਚ ਬੜਾ ਮਜ਼ਾ ਆਉਂਦਾ ਹੈ, ਅੰਦਰ ਵਿੱਚ ਇਹ ਹੀ ਯਾਦ ਰਹੇ ਅਸੀਂ ਸਭ ਐਕਟਰਸ ਹਾਂ। ਇਹ ਵੀ ਹੁਣ ਸਮ੍ਰਿਤੀ ਆਈ ਹੈ। ਬਾਬਾ ਨੇ ਸਾਨੂੰ 84 ਦੇ ਚੱਕਰ ਦਾ ਰਾਜ ਦੱਸਿਆ ਹੈ। ਅਸੀਂ ਸਤੋਪ੍ਰਧਾਨ ਸੀ, ਇਹ ਬੜੀ ਖੁਸ਼ੀ ਦੀ ਗੱਲ ਹੈ। ਮਨੁੱਖ ਘੁੰਮਦੇ - ਫਿਰਦੇ ਹਨ, ਉਨ੍ਹਾਂ ਦੀ ਕੁਝ ਵੀ ਕਮਾਈ ਨਹੀਂ। ਤੁਸੀਂ ਤਾਂ ਬਹੁਤ ਕਮਾਈ ਕਰਦੇ ਹੋ। ਬੁੱਧੀ ਵਿੱਚ ਚੱਕਰ ਵੀ ਯਾਦ ਰਹੇ ਫਿਰ ਬਾਪ ਨੂੰ ਵੀ ਯਾਦ ਕਰਦੇ ਰਹੋ। ਕਮਾਈ ਕਰਨ ਦੀਆਂ ਯੁਕਤੀਆਂ ਬਾਬਾ ਬਹੁਤ ਚੰਗੀਆਂ - ਚੰਗੀਆਂ ਦੱਸਦੇ ਹਨ। ਜੋ ਬੱਚੇ ਗਿਆਨ ਦਾ ਵਿਚਾਰ ਸਾਗਰ ਮੰਥਨ ਨਹੀਂ ਕਰਦੇ ਹਨ ਉਨ੍ਹਾਂ ਦੀ ਬੁੱਧੀ ਵਿੱਚ ਮਾਇਆ ਖਿੱਟ - ਖਿੱਟ ਕਰਦੀ ਹੈ। ਉਨ੍ਹਾਂ ਨੂੰ ਹੀ ਮਾਇਆ ਤੰਗ ਕਰਦੀ ਹੈ। ਅੰਦਰ ਵਿੱਚ ਇਹ ਵਿਚਾਰ ਕਰੋ ਅਸੀਂ ਇਹ ਚੱਕਰ ਕਿਵੇਂ ਲਗਾਇਆ ਹੈ। ਸਤਯੁਗ ਵਿੱਚ ਇੰਨੇ ਜਨਮ ਲੀਤੇ ਫਿਰ ਥੱਲੇ ਉਤਰਦੇ ਆਏ। ਹੁਣ ਫਿਰ ਸਤੋਪ੍ਰਧਾਨ ਬਣਨਾ ਹੈ। ਬਾਬਾ ਨੇ ਕਿਹਾ ਹੈ - ਮੈਨੂੰ ਯਾਦ ਕਰੋ ਤਾਂ ਸਤੋਪ੍ਰਧਾਨ ਬਣ ਜਾਵੋਗੇ। ਚਲਦੇ - ਫਿਰਦੇ ਬੁੱਧੀ ਵਿੱਚ ਯਾਦ ਰਹੇ ਤਾਂ ਮਾਇਆ ਦੀ ਖਿੱਟ - ਖਿੱਟ ਸਮਾਪਤ ਹੋ ਜਾਵੇਗੀ। ਤੁਹਾਡਾ ਬਹੁਤ - ਬਹੁਤ ਫਾਇਦਾ ਹੋਵੇਗਾ।। ਭਾਵੇਂ ਇਸਤਰੀ - ਪੁਰਸ਼ ਨਾਲ ਜਾਂਦੇ ਹੋ। ਹਰ ਇੱਕ ਨੂੰ ਆਪਣੇ ਉਪਰ ਮਿਹਨਤ ਕਰਨੀ ਹੈ, ਆਪਣਾ ਉੱਚ ਪਦ ਪਾਉਣ ਲਈ। ਇਕੱਲੇਪਨ ਵਿੱਚ ਜਾਣ ਨਾਲ ਤਾਂ ਬਹੁਤ ਹੀ ਮਜ਼ਾ ਹੈ। ਆਪਣੀ ਹੀ ਧੁੰਨ ਵਿੱਚ ਰਹਿਣਗੇ। ਦੂਜਾ ਨਾਲ ਵਿੱਚ ਹੋਵੇਗਾ ਤਾਂ ਵੀ ਬੁੱਧੀ ਇਧਰ - ਉਧਰ ਜਾਵੇਗੀ। ਹੈ ਬਹੁਤ ਸਹਿਜ, ਬਗੀਚੇ ਆਦਿ ਤਾਂ ਸਭ ਜਗ੍ਹਾ ਹਨ, ਇੰਜੀਨਿਅਰ ਹੋਵੇਗਾ ਤਾਂ ਉਨ੍ਹਾਂ ਨੂੰ ਇਹ ਹੀ ਚਿੰਤਨ ਚੱਲਦਾ ਰਹੇਗਾ ਕਿ ਇੱਥੇ ਪੁਲ ਬਣਾਉਣੀ ਹੈ, ਇਹ ਕਰਨਾ ਹੈ। ਬੁੱਧੀ ਵਿੱਚ ਪਲਾਨ ਆ ਜਾਂਦਾ ਹੈ। ਤੁਸੀਂ ਵੀ ਘਰ ਵਿੱਚ ਬੈਠੋ ਫਿਰ ਵੀ ਬੁੱਧੀ ਉਸ ਵੱਲ ਲਗੀ ਰਹੇ। ਇਹ ਆਦਤ ਰੱਖੋ ਤਾਂ ਤੁਹਾਡੇ ਅੰਦਰ ਇਹ ਹੀ ਚਿੰਤਨ ਚਲੱਦਾ ਰਹੇ। ਪੜ੍ਹਨਾ ਵੀ ਹੈ, ਧੰਧਾ ਆਦਿ ਵੀ ਕਰਨਾ ਹੈ। ਬੁੱਢੇ, ਜਵਾਨ, ਬੱਚਿਆਂ ਆਦਿ ਸਭ ਨੂੰ ਪਾਵਨ ਬਣਾਉਣਾ ਹੈ। ਆਤਮਾ ਨੂੰ ਹੱਕ ਹੈ, ਬਾਪ ਤੋਂ ਵਰਸਾ ਲੈਣ ਦਾ। ਬੱਚਿਆਂ ਨੂੰ ਵੀ ਛੋਟੇਪਨ ਵਿੱਚ ਹੀ ਇਹ ਬੀਜ ਪਾਏ ਜਾਣ ਤਾਂ ਬਹੁਤ ਚੰਗਾ। ਅਧਿਆਤਮਿਕ ਵਿਦਿਆ ਕੋਈ ਸਿਖਾ ਨਾ ਸਕੇ।

ਤੁਹਾਡੀ ਇਹ ਜੋ ਅਧਿਆਤਮਿਕ ਪੜ੍ਹਾਈ ਹੈ, ਇਹ ਤੁਹਾਨੂੰ ਬਾਪ ਹੀ ਆਕੇ ਪੜ੍ਹਾਉਂਦੇ ਹਨ। ਉਨ੍ਹਾਂ ਸਕੂਲਾਂ ਵਿੱਚ ਮਿਲਦੀ ਹੈ ਜਿਸਮਾਨੀ ਵਿਦਿਆ। ਅਤੇ ਉਹ ਹੈ ਸ਼ਾਸਤਰਾਂ ਦੀ ਵਿਧਿਆ। ਇਹ ਫਿਰ ਹੈ ਰੂਹਾਨੀ ਵਿਧਿਆ, ਜੋ ਤੁਹਾਨੂੰ ਭਗਵਾਨ ਸਿਖਾਉਂਦੇ ਹਨ। ਇਨ੍ਹਾਂ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਇਨ੍ਹਾਂ ਨੂੰ ਹੀ ਕਿਹਾ ਜਾਂਦਾ ਹੈ ਸਪ੍ਰਿਚੂਲ਼ ਨਾਲੇਜ। ਜੋ ਰੂਹ ਨੂੰ ਆਕੇ ਪੜ੍ਹਾਉਂਦੇ ਹਨ , ਉਨ੍ਹਾਂ ਦਾ ਹੋਰ ਕੋਈ ਨਾਮ ਨਹੀਂ ਰੱਖਿਆ ਜਾ ਸਕਦਾ। ਇਹ ਤਾਂ ਆਪ ਬਾਪ ਆਕੇ ਪੜ੍ਹਾਉਂਦੇ ਹਨ। ਭਗਵਾਨੁਵਾਚ ਹੈ ਨਾ। ਭਗਵਾਨ ਇੱਕ ਹੀ ਵਾਰ ਇਸ ਸਮੇਂ ਆਕੇ ਸਮਝਾਉਂਦੇ ਹਨ, ਇਸ ਨੂੰ ਰੂਹਾਨੀ ਨਾਲੇਜ ਕਿਹਾ ਜਾਂਦਾ ਹੈ। ਉਹ ਸ਼ਾਸਤਰਾਂ ਦੀ ਵਿਦਿਆ ਵੱਖ ਹੈ। ਤੁਹਾਨੂੰ ਪਤਾ ਹੈ ਕਿ ਨਾਲੇਜ ਇਕ ਹੈ ਜਿਸਮਾਨੀ ਕਾਲੇਜ ਆਦਿ ਦੀ, ਦੂਜੀ ਹੈ ਅਧਿਆਤਮਿਕ ਸ਼ਾਸਤਰਾਂ ਦੀ ਵਿਧਿਆ, ਤੀਜੀ ਹੈ ਰੂਹਾਨੀ ਨਾਲੇਜ। ਉਹ ਭਾਵੇਂ ਕਿੰਨੇ ਵੀ ਵੱਡੇ - ਵੱਡੇ ਡਾਕਟਰ ਆਫ ਫਿਲਾਸਫੀ ਹਨ, ਪਰ ਉਨ੍ਹਾਂ ਦੇ ਕੋਲ ਵੀ ਸ਼ਾਸਤਰਾਂ ਦੀਆਂ ਗੱਲਾਂ ਹਨ। ਤੁਹਾਡੀ ਇਹ ਨਾਲੇਜ ਬਿਲਕੁਲ ਵੱਖ ਹੈ। ਇਹ ਸਪ੍ਰਿਚੂਲ ਨਾਲੇਜ ਜੋ ਸਪ੍ਰਿਚੂਲ਼ ਫਾਦਰ ਸਾਰੀਆਂ ਆਤਮਾਵਾਂ ਦਾ ਬਾਪ ਹੈ, ਉਹ ਹੀ ਪੜ੍ਹਾਉਂਦੇ ਹਨ। ਉਨ੍ਹਾਂ ਦੀ ਮਹਿਮਾ ਹੈ ਸ਼ਾਂਤੀ, ਸੁੱਖ ਦਾ ਸਾਗਰ...। ਕ੍ਰਿਸ਼ਨ ਦੀ ਮਹਿਮਾ ਬਿਲਕੁਲ ਵੱਖ ਹੈ, ਗੁਣ - ਅਵਗੁਣ ਮਨੁੱਖ ਵਿੱਚ ਹੁੰਦੇ ਹਨ, ਜੋ ਬੋਲਦੇ ਰਹਿੰਦੇ ਹਨ। ਬਾਪ ਦੀ ਮਹਿਮਾ ਨੂੰ ਵੀ ਪੂਰੀ ਤਰ੍ਹਾਂ ਤੁਸੀਂ ਜਾਣਦੇ ਹੋ। ਉਹ ਤਾਂ ਸਿਰਫ ਤੋਤੇ ਮੁਅਫਿਕ ਗਾਉਂਦੇ ਹਨ, ਅਰਥ ਕੁਝ ਨਹੀਂ ਜਾਣਦੇ। ਤਾਂ ਬੱਚਿਆਂ ਨੂੰ ਬਾਬਾ ਰਾਏ ਦਿੰਦੇ ਹਨ ਆਪਣੀ ਉੰਨਤੀ ਕਿਵੇਂ ਕਰੋ। ਪੁਰਸ਼ਾਰਥ ਕਰਦੇ ਰਹਿਣਗੇ ਤਾਂ ਫਿਰ ਪੱਕਾ ਹੁੰਦਾ ਜਾਵੇਗਾ ਫਿਰ ਆਫਿਸ ਵਿੱਚ ਕੰਮ ਕਰਦੇ ਸਮੇਂ ਵੀ ਇਹ ਸਮ੍ਰਿਤੀ ਆਏਗੀ, ਈਸ਼ਵਰ ਦੀ ਸਮ੍ਰਿਤੀ ਰਹੇਗੀ। ਮਾਇਆ ਦੀ ਸਮ੍ਰਿਤੀ ਤਾਂ ਅੱਧਾਕਲਪ ਚੱਲੀ ਹੈ, ਹੁਣ ਬਾਪ ਪੂਰੀ ਤਰ੍ਹਾਂ ਬੈਠ ਸਮਝਾਉਂਦੇ ਹਨ। ਆਪਣੇ ਨੂੰ ਵੇਖੋ - ਅਸੀਂ ਕੀ ਸੀ, ਹੁਣ ਕੀ ਬਣ ਗਏ ਹਾਂ! ਫਿਰ ਸਾਨੂੰ ਬਾਬਾ ਇਵੇਂ ਦੇਵਤਾ ਬਣਾਉਂਦੇ ਹਨ। ਇਹ ਵੀ ਤੁਸੀਂ ਬੱਚੇ ਹੀ ਨੰਵਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ। ਪਹਿਲੇ - ਪਹਿਲੇ ਭਾਰਤ ਹੀ ਸੀ। ਭਾਰਤ ਵਿੱਚ ਹੀ ਬਾਪ ਵੀ ਆਉਂਦੇ ਹਨ ਪਾਰ੍ਟ ਵਜਾਉਣ। ਤੁਸੀਂ ਵੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਹੋ ਨਾ। ਤੁਹਾਨੂੰ ਪਵਿੱਤਰ ਬਣਨਾ ਹੈ, ਨਹੀਂ ਤਾਂ ਪਿਛਾੜੀ ਵਿੱਚ ਆਉਣਗੇ, ਫਿਰ ਕੀ ਸੁੱਖ ਪਾਉਣਗੇ। ਭਗਤੀ ਜਾਸਤੀ ਨਹੀਂ ਕੀਤੀ ਹੋਵੇਗੀ ਤਾਂ ਆਉਣਗੇ ਨਹੀਂ। ਸਮਝ ਜਾਣਗੇ ਇਹ ਇੰਨਾ ਨੂੰ ਉਠਾਉਣ ਵਾਲਾ ਨਹੀਂ ਹੈ। ਸਮਝ ਤਾਂ ਸਕਦੇ ਹਨ ਨਾ। ਬਹੁਤ ਮਿਹਨਤ ਕਰਦੇ ਹਨ ਫਿਰ ਵੀ ਕੋਈ ਵਿਰਲੇ ਨਿਕਲਦੇ ਹਨ ਪਰ ਥੱਕਣਾ ਨਹੀਂ ਹੈ। ਮਿਹਨਤ ਤਾਂ ਕਰਨੀ ਹੈ। ਮਿਹਨਤ ਬਗੈਰ ਕੁਝ ਮਿਲਦਾ ਥੋੜੀ ਹੈ। ਪ੍ਰਜਾ ਤਾਂ ਬਣਦੀ ਰਹਿੰਦੀ ਹੈ।

ਬਾਪ ਬੱਚਿਆਂ ਨੂੰ ਉਨਤੀ ਦੇ ਲਈ ਯੁਕਤੀ ਦੱਸਦੇ ਹਨ - ਬੱਚੇ, ਆਪਣੀ ਉਨਤੀ ਕਰਨੀ ਹੈ ਤਾਂ ਸਵੇਰੇ - ਸਵੇਰੇ ਸ਼ਨਾਨ ਆਦਿ ਕਰ ਇਕਾਂਤ ਵਿੱਚ ਜਾਕੇ ਚੱਕਰ ਲਗਾਓ ਤੇ ਬੈਠ ਜਾਓ। ਤੰਦਰੁਸਤੀ ਦੇ ਲਈ ਪੈਦਲ ਕਰਨਾ ਵੀ ਚੰਗਾ ਹੈ। ਬਾਬਾ ਵੀ ਯਾਦ ਪਵੇਗਾ ਅਤੇ ਡਰਾਮਾ ਦਾ ਰਾਜ ਵੀ ਬੁੱਧੀ ਵਿੱਚ ਰਹੇਗਾ, ਕਿੰਨੀ ਕਮਾਈ ਹੈ। ਇਹ ਹੈ ਸੱਚੀ ਕਮਾਈ, ਉਹ ਕਮਾਈ ਪੂਰੀ ਹੋਈ ਫਿਰ ਇਸ ਕਮਾਈ ਦਾ ਚਿੰਤਨ ਕਰੋ। ਡਿਫਿਕਲਟ ਕੁਝ ਵੀ ਨਹੀਂ ਹੈ। ਬਾਬਾ ਦਾ ਵੇਖਿਆ ਹੋਇਆ ਹੈ ਸਾਰੀ ਜੀਵਨ ਕਹਾਣੀ ਲਿਖਦੇ ਹਨ - ਅੱਜ ਇੰਨੇ ਵਜੇ ਉੱਠਿਆ, ਫਿਰ ਇਹ ਕੀਤਾ।… ਸਮਝਦੇ ਹਨ ਪਿਛਾੜੀ ਵਾਲੇ ਪੜ੍ਹ ਕੇ ਸਿੱਖਣਗੇ। ਵੱਡੇ - ਵੱਡੇ ਮਨੁੱਖਾਂ ਦੀ ਬਾਇੳਗ੍ਰਾਫੀ ਪੜ੍ਹਦੇ ਹਨ ਨਾ। ਬੱਚਿਆਂ ਦੇ ਲਈ ਲਿਖਦੇ ਹਨ ਫਿਰ ਬੱਚੇ ਵੀ ਘਰ ਵਿੱਚ ਅਜਿਹੇ ਚੰਗੇ ਸ੍ਵਭਾਵ ਦੇ ਹੁੰਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਪੁਰਸ਼ਾਰਥ ਕਰ ਸਤੋਪ੍ਰਧਾਨ ਬਣਨਾ ਹੈ। ਸਤੋਪ੍ਰਧਾਨ ਦੁਨੀਆਂ ਦਾ ਫਿਰ ਤੋਂ ਰਾਜ ਲੈਣਾ ਹੈ। ਤੁਸੀਂ ਜਾਣਦੇ ਹੋ ਕਲਪ - ਕਲਪ ਅਸੀਂ ਰਾਜ ਲੈਂਦੇ ਹਾਂ ਅਤੇ ਫਿਰ ਗੁਆਉਂਦੇ ਹਾਂ। ਤੁਹਾਡੀ ਬੁੱਧੀ ਵਿੱਚ ਸਭ ਹੈ। ਇਹ ਹੈ ਨਵੀਂ ਦੁਨੀਆਂ, ਨਵੀਂ ਧਰਮ ਦੇ ਲਈ ਨਵੀਂ ਨਾਲੇਜ, ਇਸਲਈ ਮਿੱਠੇ - ਮਿੱਠੇ ਬੱਚਿਆਂ ਨੂੰ ਫਿਰ ਵੀ ਸਮਝਾਉਂਦੇ ਹਨ - ਜਲਦੀ - ਜਲਦੀ ਪੁਰਸ਼ਾਰਥ ਕਰੋ। ਸ਼ਰੀਰ ਤੇ ਭਰੋਸਾ ਥੋੜੀ ਹੈ। ਅੱਜਕਲ ਮੌਤ ਬਹੁਤ ਇਜ਼ੀ ਹੋ ਗਿਆ ਹੈ। ਉੱਥੇ ਅਮਰਲੋਕ ਵਿੱਚ ਇਵੇਂ ਮ੍ਰਿਤਯੁ ਕਦੇ ਹੁੰਦੀ ਨਹੀਂ, ਇੱਥੇ ਤਾਂ ਬੈਠੇ - ਬੈਠੇ ਕਿਵੇਂ ਮਰ ਜਾਂਦੇ ਹਨ ਇਸਲਈ ਪੂਰਾ ਪੁਰਸ਼ਾਰਥ ਕਰਦੇ ਰਹੋ। ਜਮਾ ਕਰਦੇ ਰਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬੁੱਧੀ ਨੂੰ ਗਿਆਨ ਚਿੰਤਨ ਵਿੱਚ ਬਿਜ਼ੀ ਰੱਖਣ ਦੀ ਆਦਤ ਪਾਉਣੀ ਹੈ। ਜੱਦ ਵੀ ਸਮੇਂ ਮਿਲੇ ਏਕਾਂਤ ਵਿੱਚ ਜਾਕੇ ਵਿਚਾਰ ਸਾਗਰ ਮੰਥਨ ਕਰਨਾ ਹੈ। ਬਾਪ ਨੂੰ ਯਾਦ ਕਰ ਸੱਚ ਕਮਾਈ ਜਮਾ ਕਰਨੀ ਹੈ।

2. ਦੂਰਅੰਦੇਸ਼ੀ ਬਣ ਕੇ ਇਸ ਬੇਹੱਦ ਦੇ ਨਾਟਕ ਨੂੰ ਯਥਾਰਥ ਰੀਤੀ ਸਮਝਣਾ ਹੈ। ਸਾਰੇ ਪਾਰ੍ਟਧਾਰੀਆਂ ਦੇ ਪਾਰ੍ਟ ਨੂੰ ਸਾਖਸ਼ੀ ਹੋਕੇ ਵੇਖਣਾ ਹੈ।

ਵਰਦਾਨ:-
ਮਧੁਰਤਾ ਦੇ ਵਰਦਾਨ ਦ੍ਵਾਰਾ ਸਦਾ ਅੱਗੇ ਵਧਣ ਵਾਲੀ ਸ੍ਰੇਸ਼ਠ ਆਤਮਾ ਭਵ।

ਮਧੁਰਤਾ ਅਜਿਹੀ ਵਿਸ਼ੇਸ਼ ਧਾਰਨਾ ਹੈ ਜੋ ਕੜਵੀ ਧਰਨੀ ਨੂੰ ਵੀ ਮਧੁਰ ਬਣਾ ਦਿੰਦੀ ਹੈ। ਕਿਸੇ ਨੂੰ ਦੋ ਘੜੀ ਮਿੱਠੀ ਦ੍ਰਿਸ਼ਟੀ ਦੇ ਦੇਵੋ, ਮਿੱਠੇ ਬੋਲ, ਬੋਲ ਦਵੋ ਤਾਂ ਕਿਸੇ ਵੀ ਆਤਮਾ ਨੂੰ ਸਦਾ ਦੇ ਲਈ ਭਰਪੂਰ ਕਰ ਦੇਣਗੇ। ਦੋ ਘੜੀ ਦੀ ਮਿੱਠੀ ਦ੍ਰਿਸ਼ਟੀ ਅਤੇ ਬੋਲ ਉਸ ਆਤਮਾ ਦੀ ਸ੍ਰਿਸ਼ਟੀ ਬਦਲ ਦੇਣਗੇ। ਤੁਹਾਡੇ ਦੋ ਮਧੁਰ ਬੋਲ ਵੀ ਸਦਾ ਦੇ ਲਈ ਉਨ੍ਹਾਂ ਨੂੰ ਬਦਲਣ ਦੇ ਨਿਮਿਤ ਬਣ ਜਾਣਗੇ ਇਸਲਈ ਮਧੁਰਤਾ ਦਾ ਵਰਦਾਨ ਸਦਾ ਨਾਲ ਰੱਖਣਾ। ਸਦਾ ਮਿੱਠੇ ਰਹਿਣਾ ਅਤੇ ਸਰਵ ਨੂੰ ਮਿੱਠਾ ਬਨਾਉਣਾ।

ਸਲੋਗਨ:-
ਹਰ ਪ੍ਰਸਥਿਤੀ ਵਿਚ ਰਾਜ਼ੀ ਰਹੋ ਤਾਂ ਰਾਜ਼ ਯੁਕਤ ਬਣ ਜਾਵੋਗੇ।

ਅਵਿਅਕਤ ਇਸ਼ਾਰੇ :- ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ।

ਜਦੋਂ ਹੋਰ ਸਭ ਸੰਕਲਪ ਸ਼ਾਂਤ ਹੋ ਜਾਂਦੇ ਹਨ, ਬਸ ਇੱਕ ਬਾਪ ਅਤੇ ਆਪ - ਇਸ ਮਿਲਣ ਦੀ ਅਨੁਭੂਤੀ ਦਾ ਸੰਕਲਪ ਰਹਿੰਦਾ ਹੈ ਤਾਂ ਸੰਕਲਪ ਸ਼ਕਤੀ ਜਮਾ ਹੁੰਦੀ ਹੈ ਅਤੇ ਯੋਗ ਪਾਵਰ ਫੁੱਲ ਹੋ ਜਾਂਦਾ ਹੈ, ਇਸ ਦੇ ਲਈ ਸਮਾਉਣ ਜਾਂ ਸਮੇਟਣ ਦੀ ਸ਼ਕਤੀ ਧਾਰਨ ਕਰੋ। ਸੰਕਲਪਾਂ ਤੇ ਫੁੱਲ ਬ੍ਰੇਕ ਲੱਗੇ, ਢਿੱਲੀ ਨਹੀਂ। ਜੇਕਰ ਇੱਕ ਸੈਕਿੰਡ ਦੀ ਬਜਾਏ ਜਿਆਦਾ ਸਮੇਂ ਲੱਗ ਜਾਂਦਾ ਹੈ ਤਾਂ ਸਮਾਉਣ ਦੀ ਸ਼ਕਤੀ ਕਮਜ਼ੋਰ ਹੈ।