03.08.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਇਹ ਹੈ ਬੇਹੱਦ ਦੀ ਅਨਲਿਮਟਿਡ ਸਟੇਜ਼, ਜਿਸ ਵਿੱਚ ਤੁਸੀਂ ਆਤਮਾਵਾਂ ਪਾਰ੍ਟ ਵਜਾਉਣ ਲਈ ਬੰਨੀਆਂ ਹੋਈਆਂ ਹੋ, ਇਸ ਵਿੱਚ ਹਰ ਕਿਸੇ ਦਾ ਫ਼ਿਕਸ ਪਾਰ੍ਟ ਹੈ"

ਪ੍ਰਸ਼ਨ:-
ਕਰਮਾਤੀਤ ਅਵਸਥਾ ਨੂੰ ਪ੍ਰਾਪਤ ਕਰਨ ਦਾ ਪੁਰਸ਼ਾਰਥ ਕੀ ਹੈ?

ਉੱਤਰ:-
ਕਰਮਾਤੀਤ ਬਣਨਾ ਹੈ ਤਾਂ ਪੂਰਾ - ਪੂਰਾ ਸਰੰਡਰ ਹੋਣਾ ਪਵੇ। ਆਪਣਾ ਕੁਝ ਨਹੀਂ। ਸਭ ਕੁਝ ਭੁੱਲੇ ਹੋਏ ਹੋਵਾਂਗੇ ਤਾਂ ਹੀ ਕਰਮਾਤੀਤ ਬਣ ਸਕਾਂਗੇ। ਜਿੰਨ੍ਹਾਂ ਨੂੰ ਧਨ, ਦੌਲਤ, ਬੱਚੇ ਆਦਿ ਯਾਦ ਆਉਂਦੇ, ਉਹ ਕਰਮਾਤੀਤ ਬਣ ਨਹੀਂ ਸਕਦੇ ਇਸਲਈ ਬਾਬਾ ਕਹਿੰਦੇ ਮੈਂ ਹਾਂ ਗ਼ਰੀਬ ਨਿਵਾਜ਼। ਗ਼ਰੀਬ ਬੱਚੇ ਛੇਤੀ ਸਰੰਡਰ ਹੋ ਜਾਂਦੇ ਹਨ। ਸਹਿਜ ਹੀ ਸਭ ਕੁਝ ਭੁੱਲ ਇੱਕ ਬਾਪ ਦੀ ਯਾਦ ਵਿੱਚ ਰਹਿ ਸਕਦੇ ਹਨ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਆਪਣੇ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ, ਬੱਚਿਆਂ ਦੀ ਬੁੱਧੀ ਵਿੱਚ ਜ਼ਰੂਰ ਹੈ ਕਿ ਹੁਣ ਘਰ ਜਾਣਾ ਹੈ। ਭਗਤਾਂ ਦੀ ਬੁੱਧੀ ਵਿੱਚ ਨਹੀਂ ਰਹਿੰਦਾ। ਤੁਸੀਂ ਜਾਣਦੇ ਹੋ ਇਹ 84 ਦਾ ਚੱਕਰ ਹੁਣ ਪੂਰਾ ਹੋਇਆ ਹੈ। ਇਹ ਬਹੁਤ ਵੱਡਾ ਬੇਹੱਦ ਦਾ ਮਾਂਡਵਾ ਅਤੇ ਸਟੇਜ਼ ਹੈ। ਅਣਲਿਮਟਿਡ ਸਟੇਜ਼ ਹੈ। ਇਹ ਪੁਰਾਣੇ ਮਾਂਡਵੇ ਨੂੰ ਛੱਡ ਘਰ ਜਾਣਾ ਹੈ। ਅਪਵਿੱਤਰ ਆਤਮਾਵਾਂ ਤਾਂ ਜਾ ਨਹੀਂ ਸਕਦੀਆਂ। ਪਵਿੱਤਰ ਜ਼ਰੂਰ ਬਣਨਾ ਪਵੇ। ਹੁਣ ਇਸ ਖੇਡ ਦਾ ਅੰਤ ਹੈ। ਅਪਰੰਮਪਾਰ ਦੁੱਖਾਂ ਦਾ ਹੁਣ ਅੰਤ ਹੈ। ਇਸ ਵਕਤ ਇਹ ਸਭ ਮਾਇਆ ਦਾ ਪਾਮਪ ਹੈ, ਜਿਸਨੂੰ ਮਨੁੱਖ ਸ੍ਵਰਗ ਸਮਝਦੇ ਹਨ, ਕਿੰਨੇ ਮਹਿਲ, ਮਾੜੀਆ, ਮੋਟਰਾਂ ਆਦਿ ਹਨ, ਇਸਨੂੰ ਕਿਹਾ ਜਾਂਦਾ ਹੈ ਮਾਇਆ ਦਾ ਕੰਮਪੀਟੀਸ਼ਨ। ਨਰਕ ਦਾ ਸ੍ਵਰਗ ਦੇ ਨਾਲ ਕੰਪੀਟੀਸ਼ਨ ਹੈ। ਅਲਪਕਾਲ ਦੇ ਲਈ ਸੁੱਖ ਹੈ। ਇਹ ਹੈ ਮਾਇਆ ਦੀ ਲਾਲਚ, ਡਰਾਮਾ ਅਨੁਸਾਰ। ਕਿੰਨੇ ਢੇਰ ਮਨੁੱਖ ਹਨ। ਪਹਿਲੇ ਤਾਂ ਸਿਰਫ਼ ਇੱਕ ਆਦਿ ਸਨਾਤਨ ਦੇਵੀਂ - ਦੇਵਤਾ ਧਰਮ ਸੀ। ਹੁਣ ਤਾਂ ਮਾਂਡਵਾ ਫੁੱਲ ਭਰ ਗਿਆ ਹੈ। ਹੁਣ ਇਹ ਚੱਕਰ ਪੁਰਾ ਹੁੰਦਾ ਹੈ ਸਭ ਤਮੋਪ੍ਰਧਾਨ ਹਨ, ਸ਼੍ਰਿਸ਼ਟੀ ਵੀ ਤਮੋਪ੍ਰਧਾਨ ਹੈ ਫੇਰ ਸਤੋਪ੍ਰਧਾਨ ਹੋਣੀ ਹੈ। ਸਾਰੀ ਸ਼੍ਰਿਸ਼ਟੀ ਨਵੀਂ ਚਾਹੀਦੀ ਹੈ ਨਾ। ਨਵੀਂ ਤੋਂ ਪੁਰਾਣੀ, ਪੁਰਾਣੀ ਤੋਂ ਨਵੀਂ ਇਹ ਤਾਂ ਅਣਗਿਣਤ ਵਾਰ ਚਲਦਾ ਆਇਆ ਹੈ। ਅਨਾਦਿ ਖੇਡ ਹੈ। ਕਦੋ ਸ਼ੁਰੂ ਹੋਇਆ ਇਹ ਕਹਿ ਨਹੀਂ ਸਕਦੇ। ਅਨਾਦਿ ਚਲਦਾ ਹੀ ਰਹਿੰਦਾ ਹੈ। ਇਹ ਵੀ ਤੁਸੀਂ ਜਾਣਦੇ ਹੋ ਹੋਰ ਕੋਈ ਨਹੀਂ ਜਾਣਦਾ। ਤੁਸੀਂ ਵੀ ਇਹ ਗਿਆਨ ਮਿਲਣ ਤੋਂ ਪਹਿਲਾਂ ਕੁਝ ਨਹੀਂ ਜਾਣਦੇ ਸੀ। ਦੇਵਤਾ ਵੀ ਨਹੀਂ ਜਾਣਦੇ ਸੀ ਸਿਰਫ਼ ਤੁਸੀਂ ਪੁਰਸ਼ੋਤਮ ਸੰਗ਼ਮਯੁਗੀ ਬ੍ਰਾਹਮਣ ਹੀ ਜਾਣਦੇ ਹੋ ਫੇਰ ਇਹ ਗਿਆਨ ਪਰਾਏ ਲੋਪ ਹੋ ਜਾਵੇਗਾ। ਬਾਪ ਨੇ ਸੁੱਖਧਾਮ ਦਾ ਮਾਲਿਕ ਬਣਾਇਆ ਹੈ ਹੋਰ ਕੀ ਚਾਹੀਦਾ ਹੈ, ਬਾਪ ਕੋਲੋਂ ਜੋ ਪਾਣਾ ਸੀ, ਪਾ ਲਿਆ ਬਾਕੀ ਕੁਝ ਪਾਓਣ ਨੂੰ ਨਹੀਂ ਰਹਿੰਦਾ ਹੈ। ਤੇ ਬਾਪ ਸਮਝਾਉਂਦੇ ਹਨ - ਬੱਚੇ, ਤੁਸੀਂ ਹੀ ਸਭ ਤੋਂ ਜਾਸਤੀ ਪਤਿਤ ਬਣੇ ਹੋ। ਪਹਿਲਾਂ - ਪਹਿਲਾਂ ਤੁਸੀਂ ਹੀ ਆਏ ਹੋ ਪਾਰ੍ਟ ਵਜਾਉਣ। ਤੁਹਾਨੂੰ ਹੀ ਪਹਿਲਾਂ ਜਾਣਾ ਪਵੇਗਾ। ਚੱਕਰ ਹੈ ਨਾ। ਪਹਿਲਾਂ - ਪਹਿਲਾਂ ਤੁਸੀਂ ਹੀ ਮਾਲਾ ਵਿੱਚ ਪਿਰੋਏ ਜਾਵੋਗੇ। ਇਹ ਰੁਦ੍ਰ ਮਾਲਾ ਹੈ ਨਾ। ਧਾਗੇ ਵਿੱਚ ਸਾਰੀ ਦੁਨੀਆਂ ਦੇ ਮਨੁੱਖ ਪਿਰੋਏ ਹੋਏ ਹਨ। ਧਾਗੇ ਚੋਂ ਨਿਕਲ਼ ਪਰਮਧਾਮ ਵਿੱਚ ਚਲੇ ਜਾਣਗੇ ਫੇਰ ਇਵੇਂ ਹੀ ਧਾਗੇ ਵਿੱਚ ਪਿਰੋਏ ਜਾਣਗੇ। ਬਹੁਤ ਵੱਡੀ ਮਾਲਾ ਹੈ। ਸ਼ਿਵਬਾਬਾ ਦੇ ਕਿੰਨੇ ਢੇਰ ਬੱਚੇ ਹਨ। ਪਹਿਲਾਂ - ਪਹਿਲਾਂ ਤੁਸੀਂ ਦੇਵਤੇ ਆਉਂਦੇ ਹੋ। ਇਹ ਹੈ ਬੇਹੱਦ ਦੀ ਮਾਲਾ, ਜਿਸ ਵਿੱਚ ਸਭ ਮਣਕੇ ਮਿਸਲ ਪਿਰੋਏ ਹੋਏ ਹੋ। ਰੁਦ੍ਰ ਮਾਲਾ ਅਤੇ ਵਿਸ਼ਨੂੰ ਮਾਲਾ ਕਿਹਾ ਜਾਂਦਾ ਹੈ। ਪ੍ਰਜਾਪਿਤਾ ਬ੍ਰਹਮਾ ਦੀ ਮਾਲਾ ਨਹੀਂ ਹੈ। ਤੁਸੀਂ ਬ੍ਰਹਮਾਕੁਮਾਰ - ਕੁਮਾਰੀਆਂ ਦੀ ਮਾਲਾ ਹੁੰਦੀ ਨਹੀਂ ਕਿਉਂਕਿ ਤੁਸੀਂ ਚੜਦੇ, ਡਿੱਗਦੇ ਹੋ, ਹਾਰ ਖਾਂਦੇ ਹੋ। ਘੜੀ - ਘੜੀ ਮਾਇਆ ਡਿਗਾ ਦਿੰਦੀ ਹੈ ਇਸਲਈ ਬ੍ਰਾਹਮਣਾਂ ਦੀ ਮਾਲਾ ਨਹੀਂ ਬਣਦੀ, ਜਦੋਂ ਪੂਰੇ ਪਾਸ ਹੋ ਜਾਂਦੇ ਹਨ ਫੇਰ ਵਿਸ਼ਨੂੰ ਦੀ ਮਾਲਾ ਬਣਦੀ ਹੈ। ਉਵੇਂ ਤੇ ਪ੍ਰਜਾਪਿਤਾ ਬ੍ਰਹਮਾ ਦਾ ਵੀ ਸਿਜਰਾ ਹੈ। ਜਦ ਪਾਸ ਹੋ ਜਾਂਦੇ ਹਨ ਤੇ ਕਹਾਂਗੇ ਬ੍ਰਹਮਾ ਦੀ ਵੀ ਮਾਲਾ ਹੈ। ਸਿਜਰਾ ਬਣਿਆਂ ਹੋਇਆ ਹੈ। ਇਸ ਵਕਤ ਮਾਲਾ ਨਹੀਂ ਬਣ ਸਕਦੀ ਹੈ ਕਿਉਂਕਿ ਅੱਜ ਪਵਿੱਤਰ ਬਣਦੇ, ਕਲ ਫੇਰ ਮਾਇਆ ਚਮਾਟ ਮਾਰ ਕਲਾ ਕਾਇਆ ਹੀ ਕੱਢ ਦਿੰਦੀ। ਕੀਤੀ ਕਮਾਈ ਚਟ ਹੋ ਜਾਂਦੀ ਹੈ। ਟੁੱਟ ਜਾਂਦੇ ਹਨ। ਕਿੱਥੋਂ ਦੀ ਡਿੱਗਦੇ ਹਨ, ਵਿਚਾਰ ਕਰੋ। ਬਾਪ ਤਾਂ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਉਹਨਾਂ ਦੀ ਸ਼੍ਰੀਮਤ ਤੇ ਚੱਲਣ ਨਾਲ ਤੁਸੀਂ ਉੱਚ ਪਦਵੀ ਪਾ ਸਕਦੇ ਹੋ। ਹਾਰ ਖਾਧੀ ਤਾਂ ਖ਼ਤਮ। ਕਾਮ ਵਿਕਾਰ ਮਹਾਸ਼ਤਰੂ ਹੈ, ਉਸ ਤੋਂ ਹਾਰ ਨਹੀਂ ਖਾਣੀ ਹੈ। ਬਾਕੀ ਸਭ ਵਿਕਾਰ ਹਨ ਬਾਲ ਬੱਚੇ। ਵੱਡਾ ਦੁਸ਼ਮਣ ਹੈ ਕਾਮ ਵਿਕਾਰ। ਉਸਦੇ ਉੱਪਰ ਹੀ ਜਿੱਤ ਪਾਣੀ ਹੈ। ਕਾਮ ਤੇ ਜਿੱਤ ਪਾਉਣ ਨਾਲ ਹੀ ਤੁਸੀਂ ਜਗਤਜੀਤ ਬਣੋਗੇ। ਇਹ 5 ਵਿਕਾਰ ਅਧਾਕਲਪ ਦੇ ਦੁਸ਼ਮਣ ਹਨ, ਉਹ ਵੀ ਛੱਡਦੇ ਨਹੀਂ ਹਨ। ਸਭ ਚਿਲਾਉਂਦੇ ਹਨ ਕਰੋਧ, ਕਰਨਾ ਪੈਂਦਾ ਹੈ, ਪਰ ਕੀ ਲੋੜ ਪਈ ਹੈ, ਪਿਆਰ ਨਾਲ ਵੀ ਕੰਮ ਹੋ ਸਕਦਾ ਹੈ। ਚੋਰ ਨੂੰ ਵੀ ਪਿਆਰ ਨਾਲ ਸਮਝਾਓਗੇ ਤਾਂ ਉਹ ਝੱਟ ਸੱਚ ਕਹਿ ਦੇਣਗੇ। ਬਾਪ ਕਹਿੰਦੇ ਹਨ ਮੈਂ ਪਿਆਰ ਦਾ ਸਾਗਰ ਹਾਂ, ਤੇ ਬੱਚਿਆਂ ਨੂੰ ਵੀ ਪਿਆਰ ਨਾਲ ਕੰਮ ਲੈਣਾ ਹੈ। ਭਾਵੇਂ ਕੋਈ ਵੀ ਪੁਜ਼ੀਸ਼ਨ ਹੋਵੇ। ਬਾਬਾ ਦੇ ਕੋਲ਼ ਮਿਲਟਰੀ ਵਾਲੇ ਵੀ ਆਉਂਦੇ ਹਨ। ਉਹਨਾਂ ਨੂੰ ਵੀ ਬਾਬਾ ਸਮਝਾਉਂਦੇ ਹਨ ਤੁਸੀਂ ਸ੍ਵਰਗ ਵਿੱਚ ਜਾਣਾ ਚਾਹੁੰਦੇ ਹੋ ਤੇ ਸ਼ਿਵਬਾਬਾ ਨੂੰ ਯਾਦ ਕਰੋ। ਉਨ੍ਹਾਂ ਨੂੰ ਕਿਹਾ ਜਾਂਦਾ ਹੈ - ਤੁਸੀਂ ਯੁੱਧ ਦੇ ਮੈਦਾਨ ਵਿੱਚ ਮਰੋਗੇ ਤਾਂ ਸ੍ਵਰਗ ਵਿੱਚ ਜਾਓਗੇ। ਅਸਲ ਵਿੱਚ ਯੁੱਧ ਦਾ ਮੈਦਾਨ ਤੇ ਇਹ ਹੈ। ਉਹ ਤਾਂ ਲੜਾਈ ਕਰਦੇ - ਕਰਦੇ ਮਰ ਜਾਂਦੇ ਹਨ ਫੇਰ ਉਥੇ ਜਾਕੇ ਜਨਮ ਲੈਂਦੇ ਹਨ ਕਿਉਂਕਿ ਸੰਸਕਾਰ ਲੈ ਜਾਂਦੇ ਹਨ। ਸ੍ਵਰਗ ਵਿੱਚ ਤਾਂ ਜਾ ਨਹੀਂ ਸਕਦੇ। ਤਾਂ ਬਾਬਾ ਉਹਨਾਂ ਨੂੰ ਸਮਝਾਉਂਦੇ ਸੀ ਸ਼ਿਵਬਾਬਾ ਨੂੰ ਯਾਦ ਕਰਨ ਨਾਲ ਤੁਸੀਂ ਸ੍ਵਰਗ ਵਿੱਚ ਜਾ ਸਕਦੇ ਹੋ ਕਿਉਂਕਿ ਸ੍ਵਰਗ ਦੀ ਸਥਾਪਨਾ ਹੋ ਰਹੀ ਹੈ। ਸ਼ਿਵਬਾਬਾ ਦੀ ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਇਹ ਥੋੜਾ ਵੀ ਗਿਆਨ ਮਿਲੇ ਤਾਂ ਅਵਿਨਾਸ਼ੀ ਗਿਆਨ ਦਾ ਵਿਨਾਸ਼ ਨਹੀਂ ਹੁੰਦਾ ਹੈ। ਤੁਸੀਂ ਬੱਚੇ ਇਹ ਮੇਲੇ ਆਦਿ ਕਰਦੇ ਹੋ ਤੇ ਕਿੰਨੀ ਪ੍ਰਜਾ ਬਣਦੀ ਹੈ। ਤੁਸੀਂ ਰੂਹਾਨੀ ਸੈਨਾ ਹੋ ਨਾ ਇਸ ਵਿੱਚ ਕਮਾਂਡਰ, ਮੇਜ਼ਰ ਆਦਿ ਥੋੜੇ ਹੁੰਦੇ ਹਨ, ਪ੍ਰਜਾ ਤਾਂ ਬਹੁਤ ਬਣਦੀ ਹੈ। ਜਿਹੜੇ ਚੰਗੀ ਤਰ੍ਹਾ ਸਮਝਦੇ ਹਨ ਉਹ ਕੁਝ ਨਾ ਕੁਝ ਚੰਗੀ ਪਦਵੀ ਪਾਉਂਦੇ ਹਨ। ਉਸ ਵਿੱਚ ਵੀ ਫ਼ਸਟ, ਸੈਕਿੰਡ, ਥਰਡ ਗ੍ਰੇਟ ਹੁੰਦੇ ਹਨ। ਤੁਸੀਂ ਸਿੱਖਿਆ ਦਿੰਦੇ ਰਹਿੰਦੇ ਹੋ, ਕੋਈ ਤਾਂ ਬਿਲਕੁੱਲ ਆਪਸਮਾਨ ਬਣ ਜਾਂਦੇ ਹਨ। ਕੋਈ ਸਭ ਤੋਂ ਉਪਰ ਵੀ ਜਾ ਸਕਦੇ ਹਨ। ਵੇਖਿਆਂ ਜਾਂਦਾ ਹੈ ਇੱਕ - ਦੋ ਤੋਂ ਉਪਰ ਚਲੇ ਜਾਂਦੇ ਹਨ। ਨਵੇਂ - ਨਵੇਂ ਪੁਰਾਣਿਆਂ ਨਾਲੋਂ ਤਿੱਖੇ ਚਲੇ ਜਾਂਦੇ ਹਨ। ਬਾਪ ਨਾਲ ਪੂਰਾ ਯੋਗ ਲੱਗ ਜਾਏ ਤਾਂ ਬਹੁਤ ਉੱਚਾ ਚਲਾ ਜਾਏਗਾ। ਸਾਰਾ ਮਦਾਰ ਹੈ ਯੋਗ ਤੇ। ਨਾਲੇਜ਼ ਤਾਂ ਬਹੁਤ ਸਹਿਜ ਹੈ, ਤੁਸੀਂ ਫ਼ੀਲ ਕਰਦੇ ਹੋਵੋਗੇ। ਬਾਪ ਦੀ ਯਾਦ ਵਿੱਚ ਵਿਘਨ ਪੈਂਦੇ ਹਨ। ਬਾਪ ਕਹਿੰਦੇ ਹਨ ਭੋਜਨ ਖਾਓ ਤਾਂ ਵੀ ਯਾਦ ਵਿੱਚ। ਪਰ ਕੋਈ 2 ਮਿੰਟ, ਕੋਈ 5 ਮਿੰਟ ਯਾਦ ਵਿੱਚ ਰਹਿੰਦੇ ਹਨ। ਸਾਰਾ ਵਕਤ ਯਾਦ ਵਿੱਚ ਰਹਿਣ, ਬੜਾ ਮੁਸ਼ਕਿਲ ਹੈ। ਮਾਇਆ ਕਿੱਥੇ ਨਾ ਕਿੱਥੇ ਉੱਡਾ ਭੁਲਾ ਦਿੰਦੀ ਹੈ। ਸਿਵਾਏ ਬਾਪ ਤੋਂ ਇਲਾਵਾ ਹੋਰ ਕਿਸੇ ਦੀ ਯਾਦ ਨਹੀਂ ਰਹੇਗੀ ਤਦ ਕਰਮਾਤੀਤ ਅਵੱਸਥਾ ਹੋਵੇਗੀ। ਜੇਕਰ ਕੁਝ ਵੀ ਆਪਣਾ ਹੋਵੇਗਾ ਤਾਂ ਉਹ ਯਾਦ ਜ਼ਰੂਰ ਆਵੇਗਾ। ਕੁਝ ਵੀ ਯਾਦ ਨਾ ਆਏ, ਇਹ ਬਾਬਾ ਮਿਸਾਲ ਹੈ, ਇਹਨਾਂ ਨੂੰ ਕੀ ਯਾਦ ਆਵੇਗਾ? ਕੋਈ ਬਾਲ਼ ਬੱਚੇ, ਧਨ ਆਦਿ ਹੈ? ਸਿਰਫ਼ ਤੁਸੀਂ ਬੱਚੇ ਹੀ ਯਾਦ ਆਉਂਦੇ ਹੋ। ਤੁਸੀਂ ਤਾਂ ਜ਼ਰੂਰ ਬਾਪ ਨੂੰ ਯਾਦ ਆਓਗੇ ਹੀ ਕਿਉਂਕਿ ਬਾਪ ਆਏ ਹੀ ਹਨ ਕਲਿਆਣ ਕਰਨ ਲਈ। ਯਾਦ ਸਭ ਨੂੰ ਕਰਦੇ ਹਨ। ਪਰ ਫੇਰ ਵੀ ਬੁੱਧੀ ਫੁੱਲਾਂ ਵਲ ਹੀ ਚਲੀ ਜਾਂਦੀ ਹੈ। ਫੁੱਲ ਵੱਖ - ਵੱਖ ਤਰ੍ਹਾਂ ਦੇ ਹੁੰਦੇ ਹਨ। ਕੋਈ ਬਗ਼ੈਰ ਖੁਸ਼ਬੂ ਵੀ ਹੁੰਦੇ ਹਨ। ਬਗੀਚਾ ਹੈ ਨਾ। ਬਾਪ ਨੂੰ ਬਾਗਵਾਨ, ਮਾਲੀ ਵੀ ਕਹਿੰਦੇ ਹਨ। ਇਹ ਤਾਂ ਤੁਸੀਂ ਜਾਣਦੇ ਹੋ - ਮਨੁੱਖ ਕ੍ਰੋਧ ਵਿੱਚ ਆਕੇ ਕਿੰਨਾ ਲੜਦੇ - ਝਗੜਦੇ ਹਨ। ਬਹੁਤ ਦੇਹ - ਅਭਿਮਾਨ ਹੈ। ਬਾਪ ਸਮਝਾਉਂਦੇ ਹਨ - ਕਦੀ ਕੋਈ ਕ੍ਰੋਧ ਕਰੇ ਤਾਂ ਸ਼ਾਂਤ ਰਹਿਣਾ ਚਾਹੀਦਾ ਹੈ। ਕ੍ਰੋਧ ਭੂਤ ਹੈ ਨਾ। ਭੂਤ ਦੇ ਅੱਗੇ ਸ਼ਾਂਤੀ ਨਾਲ ਰਿਸਪੌਂਡ ਦੇਣਾ ਹੈ।

ਸਰਵ ਸ਼ਾਸਤ੍ਰ ਸ਼ਿਰੋਮਣੀ ਸ਼੍ਰੀਮਤ ਭਾਗਵਤ ਗੀਤਾ ਹੈ ਈਸ਼ਵਰੀਏ ਮੱਤ ਦੀ। ਆਸੁਰੀ ਮੱਤ ਅਤੇ ਦੈਵੀ ਮੱਤ ਇੱਕ ਈਸ਼ਵਰ ਹੀ ਆਕੇ ਦੱਸਦੇ ਹਨ। ਰਾਜਯੋਗ ਦੀ ਨਾਲੇਜ਼ ਦਿੰਦੇ ਹਨ। ਫੇਰ ਇਹ ਨਾਲੇਜ਼ ਗੁੰਮ ਹੋ ਜਾਵੇਗੀ। ਰਾਜਿਆਂ ਦਾ ਰਾਜਾ ਬਣ ਗਿਆ ਤੇ ਫੇਰ ਨਾਲੇਜ਼ ਕੀ ਕਰੋਗੇ? 21 ਜਨਮ ਤਾਂ ਪ੍ਰਲਬੱਧ ਭੋਗਦੇ ਹੋ। ਉੱਥੇ ਇਹ ਪਤਾ ਨਹੀਂ ਹੁੰਦਾ ਕਿ ਇਸ ਪੁਰਸ਼ਾਰਥ ਦਾ ਇਹ ਫ਼ਲ ਹੁੰਦਾ ਹੈ। ਅਣਗਿਣਤ ਵਾਰ ਤੁਸੀਂ ਸ੍ਵਰਗ ਵਿੱਚ ਗਏ ਹੋ। ਇਹ ਚੱਕਰ ਫਿਰਦਾ ਰਹਿੰਦਾ ਹੈ। ਸਤਿਯੁਗ - ਤ੍ਰੇਤਾ ਹੈ ਗਿਆਨ ਦਾ ਫ਼ਲ। ਇਵੇਂ ਨਹੀਂ ਕਿ ਉੱਥੇ ਗਿਆਨ ਮਿਲਦਾ ਹੈ। ਬਾਪ ਇੱਥੇ ਆਕੇ ਭਗਤੀ ਦਾ ਫ਼ਲ ਗਿਆਨ ਦਿੰਦੇ ਹਨ। ਬਾਪ ਨੇ ਦੱਸਿਆ ਹੈ ਕਿ ਤੁਸੀਂ ਜਾਸਤੀ ਭਗਤੀ ਕੀਤੀ ਹੈ। ਹੁਣ ਇੱਕ ਬਾਪ ਨੂੰ ਯਾਦ ਕਰੋ ਤਾਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਓਗੇ। ਇਸ ਵਿੱਚ ਹੈ ਮਿਹਨਤ। ਰਚਨਾ ਦੇ ਆਦਿ - ਮੱਧ - ਅੰਤ ਨੂੰ ਯਾਦ ਕਰੋ ਤਾਂ ਚੱਕਰਵਤੀ ਰਾਜਾ ਬਣ ਜਾਓਗੇ। ਭਗਵਾਨ ਬੱਚਿਆਂ ਨੂੰ ਭਗਵਾਨ ਭਗਵਤੀ ਬਣਾਉਣਗੇ ਨਾ। ਪਰ ਦੇਹਧਾਰੀ ਨੂੰ ਭਗਵਾਨ ਭਗਵਤੀ ਕਹਿਣਾ ਗ਼ਲਤ ਹੈ। ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦਾ ਕਿੰਨਾ ਸੰਬੰਧ ਹੈ। ਇਹ ਬ੍ਰਹਮਾ ਫੇਰ ਵਿਸ਼ਨੂੰ ਬਣਨ ਵਾਲਾ ਹੈ ਅਤੇ ਇਸ ਵਿੱਚ ਸ਼ਿਵ ਦੀ ਪ੍ਰਵੇਸ਼ਤਾ ਹੈ। ਸੂਕਸ਼ਮ ਵਤਨ ਵਾਲਿਆਂ ਨੂੰ ਫਰਿਸ਼ਤਾ ਕਿਹਾ ਜਾਂਦਾ ਹੈ। ਤੁਸੀਂ ਫਰਿਸ਼ਤੇ ਬਣਨਾ ਹੈ, ਸ਼ਾਕਸ਼ਤਕਾਰ ਹੁੰਦਾ ਹੈ, ਬਾਕੀ ਕੁਝ ਹੈ ਨਹੀਂ। ਸਾਇਲੈਂਸ, ਮੂਵੀ ਅਤੇ ਇੱਥੇ ਟਾਕੀ, ਇਹ ਹੈ ਡਿਟੇਲ। ਬਾਕੀ ਨਟਸ਼ੇਲ ਵਿੱਚ ਤਾਂ ਫੇਰ ਵੀ ਕਹਿੰਦੇ ਹਨ ਮਨਮਨਾਭਵ, ਮਾਮੇਕਮ ਯਾਦ ਕਰੋ ਅਤੇ ਸ਼੍ਰਿਸ਼ਟੀ ਚੱਕਰ ਨੂੰ ਯਾਦ ਕਰੋ। ਇੱਥੇ ਬੈਠੇ ਹੋ ਤਾਂ ਵੀ ਸ਼ਾਂਤੀਧਾਮ, ਸੁੱਖਧਾਮ ਨੂੰ ਯਾਦ ਕਰੋ। ਇਸ ਪੁਰਾਣੇ ਦੁੱਖਧਾਮ ਨੂੰ ਭੁੱਲ ਜਾਓ। ਇਹ ਹੈ ਬੇਹੱਦ ਦਾ ਸੰਨਿਆਸ ਬੁੱਧੀ ਤੋਂ। ਉਹਨਾਂ ਦਾ ਹੈ ਹੱਦ ਦਾ ਸੰਨਿਆਸ। ਉਹ ਨਿਰਵ੍ਰਿਤੀ ਮਾਰ੍ਗ ਵਾਲੇ ਪ੍ਰਵ੍ਰਿਤੀ ਮਾਰ੍ਗ ਦਾ ਗਿਆਨ ਦੇ ਨਹੀਂ ਸਕਦੇ। ਰਾਜਾ ਰਾਣੀ ਬਣਨਾ ਪ੍ਰਵ੍ਰਿਤੀ ਮਾਰ੍ਗ ਹੈ। ਉੱਥੇ ਹੈ ਹੀ ਸੁੱਖ। ਉਹ ਤਾਂ ਸੁੱਖ ਨੂੰ ਮੰਨਦੇ ਹੀ ਨਹੀਂ। ਸੰਨਿਆਸੀ ਵੀ ਕਰੋੜਾਂ ਦੇ ਅੰਦਾਜ਼ ਵਿੱਚ ਹਨ। ਉਹਨਾਂ ਦੀ ਪ੍ਰਵਰਿਸ਼ ਅਤੇ ਕਮਾਈ ਹੁੰਦੀ ਹੈ ਗ੍ਰਹਿਸਥੀਆਂ ਤੋਂ। ਇੱਕ ਤਾਂ ਤੁਸੀਂ ਦਾਨ - ਪੁੰਨ ਵਿੱਚ ਲਾਇਆ, ਫੇਰ ਪਾਪ ਦਾ ਧੰਧਾ ਕੀਤਾ ਤੇ ਪਾਪ ਆਤਮਾ ਬਣ ਗਏ। ਤੁਸੀਂ ਬੱਚੇ ਤਾਂ ਹੁਣ ਅਵਿਨਾਸ਼ੀ ਗਿਆਨ ਰਤਨਾਂ ਦੀ ਲੈਣ - ਦੇਣ ਕਰਦੇ ਹੋ। ਉਹ ਧਰਮਸ਼ਾਲਾ ਆਦਿ ਬਣਾਉਂਦੇ ਹਨ, ਤੇ ਦੂਜੇ ਜਨਮ ਵਿੱਚ ਚੰਗਾ ਫ਼ਲ ਮਿਲੇਗਾ। ਇਹ ਤਾਂ ਹੈ ਬੇਹੱਦ ਦਾ ਬਾਪ। ਇਹ ਹੈ ਡਾਇਰੈਕਟ, ਉਹ ਹਨ ਇਨਡਾਇਰੈਕਟ। ਈਸ਼ਵਰ ਅਪ੍ਰਨਮ ਕਰਦੇ ਹਨ। ਹੁਣ ਭੁੱਖ ਤਾਂ ਦੋਨਾਂ ਨੂੰ ਹੈ ਨਹੀਂ। ਸ਼ਿਵਬਾਬਾ ਤਾਂ ਦਾਤਾ ਹੈ, ਉਸ ਨੂੰ ਭੁੱਖ ਹੋਵੇਗੀ ਕੀ। ਸ਼੍ਰੀਕ੍ਰਿਸ਼ਨ ਦਾਤਾ ਨਹੀਂ ਹੈ। ਬਾਪ ਤਾਂ ਸਭ ਨੂੰ ਦੇਣ ਵਾਲਾ ਹੈ, ਲੈਣ ਵਾਲਾ ਨਹੀਂ। ਇੱਕ ਦੇਵੋ 10 ਪਾਵੋ, ਗ਼ਰੀਬ 2 ਰੁਪਏ ਦਿੰਦੇ ਹਨ ਤੇ ਪਦਮ ਮਿਲ ਜਾਂਦੇ ਹਨ (ਸੁਦਾਮਾ ਦਾ ਮਿਸਾਲ )। ਭਾਰਤ ਤਾਂ ਸੋਨੇ ਦੀ ਚਿੜੀਆ ਸੀ ਨਾ। ਬਾਪ ਨੇ ਕਿੰਨਾ ਧਨਵਾਨ ਬਣਾਇਆ। ਸੋਮਨਾਥ ਦੇ ਮੰਦਰ ਵਿੱਚ ਕਿੰਨਾ ਅਕੀਚਾਰ ਧਨ ਸੀ। ਕਿੰਨਾ ਲੁੱਟ ਕੇ ਲੈ ਗਏ। ਵੱਡੇ - ਵੱਡੇ ਹੀਰੇ - ਜਵਾਹਰਾਤ ਸੀ। ਹੁਣ ਤਾਂ ਦੇਖਣ ਨੂੰ ਵੀ ਨਹੀਂ ਆਉਂਦੇ, ਕੱਟਕੁੱਟ ਹੋ ਗਏ ਹਨ। ਫੇਰ ਹਿਸਟਰੀ ਰਿਪੀਟ ਹੋਵੇਗੀ। ਉੱਥੇ ਸਭ ਖਾਣੀਆਂ ਤੁਹਾਡੇ ਲਈ ਭਰਪੂਰ ਹੋ ਜਾਣਗੀਆਂ। ਹੀਰੇ - ਜਵਾਹਰਾਤ ਤਾਂ ਉਥੇ ਪੱਥਰ ਮਿਸਲ ਰਹਿੰਦੇ ਹਨ। ਬਾਪ ਅਵਿਨਾਸ਼ੀ ਗਿਆਨ ਰਤਨ ਦਿੰਦੇ ਹਨ, ਜਿਸ ਨਾਲ ਤੁਸੀਂ ਅਥਾਹ ਧਨਵਾਨ ਬਣ ਜਾਂਦੇ ਹੋ। ਤਾਂ ਮਿੱਠੇ-ਮਿੱਠੇ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਜਿੰਨਾ ਪੜ੍ਹਦੇ ਰਹਾਂਗੇ, ਖੁਸ਼ੀ ਦਾ ਪਾਰਾ ਚੜ੍ਹਦਾ ਰਹੇਗਾ। ਵੱਡਾ ਇਮਤਿਹਾਨ ਪਾਸ ਕਰਦੇ ਹਨ ਤਾਂ ਬੁੱਧੀ ਵਿੱਚ ਰਹਿੰਦਾ ਹੈ ਨਾ - ਇਹ ਪਾਸ ਕਰ ਫਿਰ ਇਹ ਬਣਾਂਗੇ, ਇਹ ਕਰਾਂਗੇ। ਤੁਸੀਂ ਵੀ ਜਾਣਦੇ ਹੋ ਇਹ ਦੇਵਤਾ ਬਣਨਗੇ। ਇਹ ਤਾਂ ਜੜ ਚਿੱਤਰ ਹਨ। ਅਸੀਂ ਉਥੇ ਚੈਤੰਨ ਬਣਾਂਗੇ। ਇਹ ਚਿੱਤਰ ਵੀ ਤੁਸੀਂ ਜੋ ਬਣਾਏ ਕਿੱਥੋਂ ਆਏ। ਦਿੱਵਯ ਦ੍ਰਿਸ਼ਟੀ ਨਾਲ ਤੁਸੀਂ ਦੇਖ ਆਏ ਹੋ। ਚਿੱਤਰ ਬੜੇ ਵੰਡਰਫੁੱਲ ਹਨ। ਕੋਈ ਸਮਝਣਗੇ ਇਹ ਬ੍ਰਹਮਾ ਨੇ ਬਣਾਏ ਹਨ। ਜੇਕਰ ਇਹ ਕਿਸੇ ਤੋਂ ਸਿੱਖਿਆ ਹੁੰਦਾ ਤਾਂ ਕੋਈ ਇਕ ਥੋੜਾ ਹੀ ਸਿੱਖਿਆ ਹੁੰਦਾ, ਹੋਰ ਵੀ ਸਿੱਖੇ ਹੁੰਦੇ ਨਾ। ਇਹ ਕਹਿੰਦੇ ਹਨ ਮੈਂ ਕੁਝ ਵੀ ਸਿੱਖਿਆ ਹੋਇਆ ਨਹੀਂ ਹਾਂ। ਇਹ ਤਾਂ ਬਾਪ ਨੇ ਦਿੱਵਯ ਦ੍ਰਿਸ਼ਟੀ ਦੁਆਰਾ ਬਣਵਾਏ ਹਨ। ਇਹ ਚਿੱਤਰ ਸਭ ਸ਼੍ਰੀਮਤ ਨਾਲ ਬਣੇ ਹੋਏ ਹਨ। ਇਹ ਮਨੁੱਖ ਮੱਤ ਦੇ ਨਹੀਂ ਹਨ। ਇਹ ਸਭ ਖ਼ਤਮ ਹੋ ਜਾਣਗੇ। ਕੁਝ ਵੀ ਨਾਮ ਨਿਸ਼ਾਨ ਨਹੀਂ ਰਹੇਗਾ। ਇਸ ਸ੍ਰਿਸ਼ਟੀ ਦਾ ਹੀ ਅੰਤ ਹੈ। ਭਗਤੀ ਦੀ ਕਿੰਨੀ ਸਮਗਰੀ ਹੈ। ਇਹ ਨਹੀਂ ਰਹੇਗੀ। ਨਵੀਂ ਦੁਨੀਆਂ ਵਿੱਚ ਸਭ ਨਵਾਂ। ਤੁਸੀਂ ਕਈ ਵਾਰ ਸਵ਼ਰਗ ਦੇ ਮਾਲਿਕ ਬਣੇ ਹੋ ਫ਼ਿਰ ਮਾਇਆ ਨੇ ਹਰਾਇਆ ਹੈ। ਮਾਇਆ ਵਿਕਾਰਾਂ ਨੂੰ ਕਿਹਾ ਜਾਂਦਾ ਹੈ, ਨਾ ਕਿ ਧਨ ਨੂੰ। ਤੁਸੀਂ ਰਾਵਣ ਦੀ ਜੰਜੀਰ ਵਿੱਚ ਅੱਧਾਕਲਪ ਤੋਂ ਫ਼ਸੇ ਹੋਏ ਸੀ। ਰਾਵਣ ਹੈ ਸਭ ਤੋਂ ਪੁਰਾਣਾ ਦੁਸ਼ਮਣ। ਅੱਧਾਕਲਪ ਉਸ ਦਾ ਰਾਜ ਚਲਦਾ ਹੈ। ਲੱਖਾਂ ਵਰ੍ਹੇ ਕਹਿਣ ਨਾਲ ਫਿਰ ਅੱਧੇ-ਅੱਧੇ ਦਾ ਹਿਸਾਬ ਨਹੀਂ ਨਿਕਲਦਾ ਹੈ। ਕਿੰਨਾ ਫ਼ਰਕ ਹੈ। ਤੁਹਾਨੂੰ ਤਾਂ ਬਾਪ ਨੇ ਦੱਸਿਆ ਹੈ, ਸਾਰੇ ਕਲਪ ਦੀ ਉਮਰ ਹੀ 5 ਹਜ਼ਾਰ ਸਾਲ ਹੈ। 84 ਲੱਖ ਯੋਨੀਆਂ ਤਾਂ ਹੈ ਹੀ ਨਹੀਂ। ਇਹ ਬੜਾ ਗਪੌੜਾ ਹੈ। ਸੂਰਜਵੰਸ਼ੀ, ਚੰਦਰਵੰਸ਼ੀ ਦੇਵੀ-ਦੇਵਤਾ ਰਾਜ ਕਰਦੇ ਸਨ ਕੀ। ਇਹ ਬੁੱਧੀ ਕੰਮ ਨਹੀਂ ਕਰਦੀ। ਸੰਨਿਆਸੀ ਤਾਂ ਸਮਝਦੇ ਹਨ ਹੁਣੇ ਅਸੀ ਆਪਣੇ ਨੂੰ ਗ਼ਲਤ ਮੰਨ ਲਈਏ ਤਾਂ ਸਭ ਫ਼ਾਲੋਅਰਸ ਸਾਨੂੰ ਛੱਡ ਦੇਣਗੇ। ਰੈਵੋਲਿਊਸ਼ਨ ਹੋ ਜਾਏ ਇਸ ਲਈ ਉਹ ਤੁਹਾਡੀ ਮੱਤ ਤੇ ਚਲ ਆਪਣੀ ਰਾਜਾਈ ਨਹੀਂ ਛੱਡਣਗੇ। ਅੰਤ ਵਿੱਚ ਕੁਝ ਸਮਝਣਗੇ, ਹੁਣ ਨਹੀਂ। ਨਾ ਸ਼ਾਹੂਕਾਰ ਲੋਕ ਹੀ ਗਿਆਨ ਲੈਣਗੇ। ਬਾਪ ਕਹਿੰਦੇ ਹਨ ਮੈਂ ਗ਼ਰੀਬ ਨਿਵਾਜ਼ ਹਾਂ। ਸ਼ਾਹੂਕਾਰ ਲੋਕ ਕਦੇ ਵੀ ਸਰੰਡਰ ਹੋ ਕੇ ਕਰਮਾਤੀਤ ਨੂੰ ਪਾ ਨਹੀਂ ਸਕਣਗੇ। ਬਾਪ ਤਾਂ ਬੜਾ ਜ਼ਬਰਦਸਤ ਸਰਾਫ਼ ਹੈ। ਗ਼ਰੀਬਾਂ ਦਾ ਹੀ ਲੈਣਗੇ। ਸ਼ਾਹੂਕਾਰਾਂ ਦਾ ਲੈਣ ਤਾਂ ਫਿਰ ਇੰਨਾ ਹੀ ਦੇਣਾ ਪਏ। ਸ਼ਾਹੂਕਾਰ ਉੱਠਦੇ ਹੀ ਮੁਸ਼ਿਕਲ ਹਨ ਕਿਉਂਕਿ ਇਸ ਵਿੱਚ ਸਭ ਕੁਝ ਭੁੱਲਣਾ ਪੈਂਦਾ ਹੈ। ਕੁਝ ਵੀ ਕੋਲ ਨਾ ਰਹੇ ਤਾਂ ਕਰਮਾਤੀਤ ਅਵਸਥਾ ਹੋਏ। ਸ਼ਾਹੂਕਾਰ ਲੋਕ ਤਾਂ ਭੁੱਲ ਨਹੀਂ ਸਕਣਗੇ, ਜਿਨ੍ਹਾਂ ਨੇ ਕਲਪ ਪਹਿਲਾਂ ਵਰਸਾ ਲਿਆ ਹੈ ਉਹ ਹੀ ਲੈਣਗੇ। ਅੱਛਾ

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜਿਵੇਂ ਬਾਪ ਪਿਆਰ ਦਾ ਸਾਗਰ ਹੈ, ਇਵੇਂ ਮਾਸਟਰ ਪਿਆਰ ਦਾ ਸਾਗਰ ਬਣ ਪਿਆਰ ਨਾਲ ਕੰਮ ਕੱਢਣਾ ਹੈ। ਕ੍ਰੋਧ ਨਹੀਂ ਕਰਨਾ ਹੈ। ਕ੍ਰੋਧ ਕੋਈ ਕਰੇ ਤਾਂ ਤੁਹਾਨੂੰ ਸ਼ਾਂਤ ਰਹਿਣਾ ਹੈ।

2. ਬੁੱਧੀ ਤੋਂ ਇਸ ਪੁਰਾਣੀ ਦੁੱਖ ਦੀ ਦੁਨੀਆਂ ਨੂੰ ਭੁੱਲ ਬੇਹੱਦ ਦਾ ਸੰਨਿਆਸੀ ਬਣਨਾ ਹੈ। ਸ਼ਾਂਤੀਧਾਮ ਅਤੇ ਸੁੱਖਧਾਮ ਨੂੰ ਯਾਦ ਕਰਨਾ ਹੈ। ਅਵਿਨਾਸ਼ੀ ਗਿਆਨ ਰਤਨਾਂ ਦੀ ਲੈਣ - ਦੇਣ ਕਰਨੀ ਹੈ।

ਵਰਦਾਨ:-
ਵਿਕਾਰਾਂ ਰੂਪੀ ਜ਼ਹਿਰੀਲੇ ਸੱਪਾਂ ਨੂੰ ਗਲੇ ਦੀ ਮਾਲਾ ਬਣਾਉਣ ਵਾਲੇ ਸ਼ੰਕਰ ਸਮਾਨ ਤੱਪਸਵੀਮੂਰਤ ਭਵ

ਇਹ ਪੰਜ ਵਿਕਾਰ ਜੋ ਲੋਕਾਂ ਦੇ ਲਈ ਜਹਰੀਲੇ ਸੱਪ ਹਨ, ਇਹ ਸੱਪ ਤੁਸੀਂ ਯੋਗੀ ਅਤੇ ਪ੍ਰਯੋਗੀ ਆਤਮਾ ਦੇ ਗਲੇ ਦੀ ਮਾਲਾ ਬਣ ਜਾਂਦੇ ਹਨ। ਇਹ ਤੁਸੀਂ ਬ੍ਰਾਹਮਣਾ ਅਤੇ ਬ੍ਰਹਮਾ ਬਾਪ ਦੇ ਅਸ਼ਰੀਰੀ ਤੱਪਸਵੀ ਸ਼ੰਕਰ ਸਵਰੂਪ ਦਾ ਯਾਦਗਾਰ ਅੱਜ ਤੱਕ ਵੀ ਪੂਜਿਆ ਜਾਂਦਾ ਹੈ। ਦੂਸਰਾ - ਇਹ ਸੱਪ ਖੁਸ਼ੀ ਵਿੱਚ ਨੱਚਣ ਦੀ ਸਟੇਜ ਬਣ ਜਾਂਦੇ ਹਨ - ਇਹ ਸਥਿਤੀ ਸਟੇਜ ਦੇ ਰੂਪ ਵਿੱਚ ਦਿਖਾਉਦੇ ਹਨ। ਤਾਂ ਜਦੋਂ ਵਿਕਾਰਾਂ ਤੇ ਅਜਿਹੀ ਜਿੱਤ ਹੋਵੇ ਉਦੋਂ ਕਹਾਂਗੇ ਤਪੱਸਵੀ ਮੂਰਤ, ਪ੍ਰਯੋਗੀ ਆਤਮਾ।

ਸਲੋਗਨ:-
ਜਿਨ੍ਹਾਂ ਦਾ ਸੁਭਾਵ ਮਿੱਠਾ, ਸ਼ਾਂਤਚਿਤ ਹੈ ਉਸ ਤੇ ਕ੍ਰੋਧ ਦਾ ਭੂਤ ਵਾਰ ਨਹੀਂ ਕਰ ਸਕਦਾ।