03.11.24     Avyakt Bapdada     Punjabi Murli     25.10.2002    Om Shanti     Madhuban


" ਬ੍ਰਾਹਮਣ ਜੀਵਨ ਦਾ ਆਧਾਰ - ਪਿਉਰਿਟੀ ਦੀ ਰੋਇਲਟੀ”


ਅੱਜ ਸਨੇਹੀ ਦਾ ਸਾਗਰ ਆਪਣੇ ਸਨੇਹੀ ਬੱਚਿਆਂ ਨੂੰ ਦੇਖ ਰਹੇ ਹਨ। ਚਾਰੋਂ ਪਾਸੇ ਦੇ ਸਨੇਹੀ ਬੱਚੇ ਰੂਹਾਨੀ ਸੂਕ੍ਸ਼੍ਮ ਡੋਰੀ ਵਿੱਚ ਬੰਧੇ ਹੋਏ ਆਪਣੇ ਸਵੀਟ ਹੋਮ ਵਿੱਚ ਪਹੁੰਚ ਗਏ ਹਨ। ਜਿਵੇਂ ਬੱਚੇ ਸਨੇਹ ਨਾਲ ਖਿੱਚਕੇ ਪਹੁੰਚ ਗਏ ਹਨ ਉਵੇਂ ਬਾਪ ਵੀ ਬੱਚਿਆਂ ਦੇ ਸਨੇਹ ਦੀ ਡੋਰ ਵਿੱਚ ਬਣਿਆ ਹੋਇਆ ਬੱਚਿਆਂ ਦੇ ਸਮੁੱਖ ਪਹੁੰਚ ਗਏ ਹਨ। ਬਾਪਦਾਦਾ ਦੇਖ ਰਹੇ ਹਨ ਕਿ ਚਾਰੋਂ ਪਾਸੇ ਦੇ ਬੱਚੇ ਵੀ ਦੂਰ ਬੈਠੇ ਵੀ ਸਨੇਹ ਵਿੱਚ ਸਮਾਏ ਹੋਏ ਹਨ। ਸਮੁੱਖ ਦੇ ਬੱਚਿਆਂ ਨੂੰ ਵੀ ਦੇਖ ਰਹੇ ਹਨ ਅਤੇ ਦੂਰ ਬੈਠੇ ਬੱਚਿਆ ਨੂੰ ਵੀ ਦੇਖ ਦੇਖ ਹਰਸ਼ਿਤ ਹੋ ਰਹੇ ਹਨ। ਇਹ ਰੂਹਾਨੀ ਅਵਿਨਾਸ਼ੀ ਸਨੇਹ, ਪਰਮਾਤਮ ਸਨੇਹ, ਆਤਮਿਕ ਸਨੇਹ ਸਾਰੇ ਕਲਪ ਵਿੱਚ ਹਾਲੇ ਅਨੁਭਵ ਕਰ ਰਹੇ ਹੋ।

ਬਾਪਦਾਦਾ ਹਰ ਬੱਚੇ ਦੀ ਪਵਿੱਤਰਤਾ ਦੀ ਰੋਇਲਟੀ ਦੇਖ ਰਹੇ ਹਨ। ਬ੍ਰਾਹਮਣ ਜੀਵਨ ਦੀ ਰੋਇਲਟੀ ਹੈ ਹੀ ਪਿਉਰਿਟੀ। ਤਾਂ ਹਰ ਬੱਚੇ ਦੇ ਸਿਰ ਤੇ ਰੂਹਾਨੀ ਰੋਇਲਟੀ ਦਾ ਤਾਜ ਦੇਖ ਰਹੇ ਹਨ? ਤੁਸੀਂ ਸਭ ਵੀ ਆਪਣੇ ਪਿਉਰਿਟੀ ਦਾ ਤਾਜ਼, ਰੂਹਾਨੀ ਰੋਇਲਟੀ ਦਾ ਤਾਜ਼ ਦੇਖ ਰਹੇ ਹੋ? ਪਿੱਛੇ ਵਾਲੇ ਵੀ ਦੇਖ ਰਹੇ ਹੋ? ਕਿੰਨੀ ਸੋਭਨੀਕ ਤਾਜਧਾਰੀ ਸਭਾ ਹੈ। ਹੈ ਨਾ ਪਾਂਡਵ? ਤਾਜ ਚਮਕ ਰਿਹਾ ਹੈ ਨਾ! ਇਵੇਂ ਦੀ ਸਭਾ ਦੇਖ ਰਹੇ ਹੋ ਨਾ! ਕੁਮਾਰੀਆਂ, ਤਾਜਧਾਰੀ ਕੁਮਾਰੀਆਂ ਹੋ ਨਾ! ਬਾਪਦਾਦਾ ਦੇਖ ਰਹੇ ਹਨ ਕਿ ਬੱਚਿਆਂ ਦੀ ਰੋਇਲ ਫੈਮਿਲੀ ਕਿੰਨੀ ਸ਼੍ਰੇਸ਼ਠ ਹੈ! ਆਪਣੇ ਅਨਾਦਿ ਰੋਇਲਿਟੀ ਨੂੰ ਯਾਦ ਕਰੋ, ਜਦੋਂ ਤੁਸੀਂ ਆਤਮਾਵਾਂ ਪਰਮਧਾਮ ਵਿੱਚ ਵੀ ਰਹਿੰਦੀਆਂ ਹੋ ਤਾਂ ਆਤਮਾ ਰੂਪ ਵਿੱਚ ਵੀ ਤੁਹਾਡੀ ਰੂਹਾਨੀ ਰੋਇਲਟੀ ਵਿਸ਼ੇਸ਼ ਹੈ। ਸਰਵ ਆਤਮਾਵਾਂ ਵੀ ਰੋਇਲ ਰੂਪ ਵਿੱਚ ਹਨ ਪਰ ਤੁਹਾਡੀ ਚਮਕ ਸਰਵ ਆਤਮਾਵਾਂ ਵਿੱਚ ਸ਼੍ਰੇਸ਼ਠ ਹੈ। ਯਾਦ ਆ ਰਿਹਾ ਹੈ ਪਰਮਧਾਮ? ਅਨਾਦਿ ਕਾਲ ਤੋਂ ਤੁਹਾਡੀ ਝਲਕ ਫ਼ਲਕ ਨਿਆਰੀ ਹੈ। ਜਿਵੇਂ ਅਕਾਸ਼ ਵਿੱਚ ਦੇਖਿਆ ਹੋਵੇਗਾ ਸਿਤਾਰੇ ਸਭ ਚਮਕਦੇ ਹਨ, ਸਭ ਲਾਇਟ ਹੀ ਹਨ ਪਰ ਸਰਵ ਸਿਤਾਰਿਆਂ ਵਿੱਚ ਕੋਈ ਵਿਸ਼ੇਸ਼ ਸਿਤਾਰਿਆਂ ਦੀ ਚਮਕ ਨਿਆਰੀ ਅਤੇ ਪਿਆਰੀ ਹੁੰਦੀ ਹੈ। ਇਵੇਂ ਹੀ ਸਰਵ ਆਤਮਾਵਾਂ ਦੇ ਵਿਚ ਤੁਸੀਂ ਆਤਮਾਵਾਂ ਦੀ ਚਮਕ ਰੂਹਾਨੀ ਰੋਇਲਟੀ, ਪਿਉਰਿਟੀ ਦੀ ਚਮਕ ਨਿਆਰੀ ਹੈ। ਯਾਦ ਆ ਰਿਹਾ ਹੈ ਨਾ? ਫਿਰ ਆਦਿਕਾਲ ਵਿੱਚ ਆਓ, ਆਦਿਕਾਲ ਨੂੰ ਯਾਦ ਕਰੋ ਤਾਂ ਆਦਿਕਾਲ ਵਿੱਚ ਵੀ ਦੇਵਤਾ ਸਵਰੂਪ ਵਿੱਚ ਰੂਹਾਨੀ ਰੋਇਲਟੀ ਦੀ ਪਰਸਨੈਲਿਟੀ ਕਿੰਨੀ ਵਿਸ਼ੇਸ਼ ਰਹੀ? ਸਾਰੇ ਕਲਪ ਵਿੱਚ ਦੇਵਤਾਵਾਂ ਸਵਰੂਪ ਦੀ ਰੋਈਲਟੀ ਕਿਸ ਦੀ ਰਹੀ ਹੈ? ਰੂਹਾਨੀ ਰੋਇਲਟੀ, ਪਿਉਰਿਟੀ ਦੀ ਪਰਸਨੈਲਿਟੀ ਯਾਦ ਹੈ ਨਾ! ਪਾਂਡਵ ਨੂੰ ਵੀ ਯਾਦ ਹੈ? ਯਾਦ ਆ ਗਿਆ? ਫਿਰ ਮੱਧਕਾਲ ਵਿੱਚ ਜਾਓ ਤਾਂ ਮੱਧਕਾਲ ਦ੍ਵਾਪਰ ਤੋਂ ਲੈਕੇ ਤੁਹਾਡੇ ਜੋ ਪੂਜਯ ਚਿਤਰ ਬਣਾਉਂਦੇ ਹਨ, ਉਹਨਾਂ ਚਿਤਰਾਂ ਦੀ ਰੋਇਲਟੀ ਅਤੇ ਪੂਜਾ ਦੀ ਰੋਈਲਟੀ ਦਵਾਪਰ ਤੋਂ ਹੁਣ ਤੱਕ ਕਿਸੇ ਚਿੱਤਰ ਦੀ ਹੈ? ਚਿੱਤਰ ਤਾਂ ਬਹੁਤਿਆਂ ਦੇ ਹਨ ਪਰ ਅਜਿਹੀ ਵਿਧੀ ਪੂਰਵਕ ਪੂਜਾ ਹੋਰ ਕਿਸੇ ਆਤਮਾਵਾਂ ਦੀ ਹੈ? ਭਾਵੇਂ ਧਰਮ ਪਿਤਾਵਾਂ ਹਨ, ਭਾਵੇਂ ਨੇਤਾਵਾਂ ਹਨ, ਭਾਵੇਂ ਅਭਿਨੇਤਾਵਾਂ ਹਨ, ਚਿਤਰ ਤਾਂ ਸਭਦੇ ਬਣਦੇ ਚਿਤਰਾਂ ਦੀ ਰੋਇਲਟੀ ਅਤੇ ਪੂਜਾ ਦੀ ਰੋਇਲਟੀ ਕਿਸੇ ਦੀ ਦੇਖੀ ਹੈ? ਡਬਲ ਫਾਰੇਨਰਸ ਨੇ ਆਪਣੀ ਪੂਜਾ ਦੇਖੀ ਹੈ? ਤੁਸੀਂ ਲੋਕਾਂ ਨੇ ਵੀ ਦੇਖਿਆ ਹੈ ਜਾਂ ਸਿਰਫ਼ ਸੁਣਿਆ ਹੈ? ਇਵੇਂ ਵਿਧੀਪੂਰਵਕ ਪੂਜਾ ਅਤੇ ਚਿਤਰਾਂ ਦੀ ਚਮਕ, ਰੂਹਾਨੀਅਤ ਹੋਰ ਕਿਸੇ ਦੀ ਵੀ ਨਹੀਂ ਹੋਈ ਹੈ, ਨਾ ਹੋਵੇਗੀ। ਕਿਉਂ? ਪਿਉਰਿਟੀ ਦੀ ਰੋਇਲਟੀ ਹੈ। ਪਿਉਰਿਟੀ ਦੀ ਪਰਸਨੈਲਿਟੀ ਹੈ। ਅੱਛਾ ਦੇਖ ਲਿਆ ਆਪਣੀ ਪੂਜਾ? ਨਹੀਂ ਦੇਖੀ ਹੋਵੇ ਤਾਂ ਦੇਖ ਲੈਣਾ। ਹੁਣ ਲਾਸ੍ਟ ਤੇ ਸੰਗਮਯੁਗ ਤੇ ਆਓ ਤਾਂ ਸੰਗਮ ਤੇ ਵੀ ਸਾਰੇ ਵਿਸ਼ਵ ਦੇ ਅੰਦਰ ਪਿਉਰਿਟੀ ਦੀ ਰੋਇਲਟੀ ਬ੍ਰਾਹਮਣ ਜੀਵਨ ਦਾ ਆ ਆਧਾਰ ਹੈ। ਪਿਉਰਿਟੀ ਨਹੀਂ ਤਾਂ ਪ੍ਰਭੂ ਪਿਆਰ ਦਾ ਅਨੁਭਵ ਵੀ ਨਹੀਂ। ਸਰਵ ਪਰਮਾਤਮ ਪ੍ਰਾਪਤੀਆਂ ਦਾ ਅਨੁਭਵ ਨਹੀਂ। ਬ੍ਰਾਹਮਣ ਜੀਵਨ ਦੀ ਪਰਸਨੈਲਿਟੀ ਪਿਉਰਿਟੀ ਹੈ ਅਤੇ ਪਿਉਰਿਟੀ ਹੀ ਰੂਹਾਨੀ ਰੋਇਲਿਟੀ ਹੈ। ਤਾਂ ਆਦਿ ਅਨਾਦਿ, ਆਦਿ ਮੱਧ ਅਤੇ ਅੰਤ ਸਾਰੇ ਕਲਪ ਵਿੱਚ ਇਹ ਰੂਹਾਨੀ ਰੋਇਲਟੀ ਚੱਲਦੀ ਰਹੀ ਹੈ।

ਤਾਂ ਆਪਣੇ ਆਪ ਨੂੰ ਦੇਖੋ - ਦਰਪਨ ਤਾਂ ਤੁਹਾਡੇ ਸਭਦੇ ਕੋਲ ਹੈ ਨਾ? ਦਰਪਨ ਹੈ? ਦੇਖ ਸਕਦੇ ਹੋ? ਸਾਡੇ ਅੰਦਰ ਪਿਉਰਿਟੀ ਦੀ ਰੋਇਲਟੀ ਕਿੰਨੇ ਪਰਸੈਂਟ ਹੈ। ਸਾਡੇ ਚੇਹਰੇ ਤੋਂ ਪਿਉਰਿਟੀ ਦੀ ਝਲਕ ਦਿਖਾਈ ਦਿੰਦੀ ਹੈ? ਚਲਣ ਵਿੱਚ ਪਿਉਰਿਟੀ ਦੀ ਫ਼ਲਕ ਦਿਖਾਈ ਦਿੰਦੀ ਹੈ? ਫਲਕ ਮਤਲਬ ਨਸ਼ਾ। ਚੱਲਣ ਵਿੱਚ ਉਹ ਫ਼ਲਕ ਮਤਲਬ ਰੂਹਾਨੀ ਨਸ਼ਾ ਦਿਖਾਈ ਦਿੰਦਾ ਹੈ? ਦੇਖ ਲਿਆ ਆਪਣੇ ਨੂੰ? ਦੇਖਣ ਵਿੱਚ ਕਿੰਨਾ ਸਮੇਂ ਲੱਗਦਾ ਹੈ? ਸੈਕਿੰਡ ਨਾ? ਤਾਂ ਸਭ ਨੇ ਦੇਖਿਆ ਹੈ ਆਪਣੇ ਨੂੰ?

ਕੁਮਾਰੀਆਂ :- ਝਲਕ ਫ਼ਲਕ ਹੈ? ਅੱਛਾ ਹੈ, ਸਭ ਉਠੋ, ਖੜੇ ਹੋ ਜਾਓ। (ਕੁਮਾਰੀਆਂ ਲਾਲ ਪੱਟਾ ਲਗਾਕੇ ਬੈਠੀ ਹੈ, ਜਿਸ ਤੇ ਲਿਖਿਆ ਹੈ ਇਕਵਰਤਾ) ਸੋਹਣਾ ਲੱਗਦਾ ਹੈ ਨਾ। ਇਕਵਰਤਾ ਦਾ ਅਰਥ ਹੈ ਹੈ ਪਿਉਰਿਟੀ ਦੀ ਰੋਇਲਟੀ। ਤਾਂ ਇੱਕਵਰਤਾ ਦਾ ਪਾਠ ਪੱਕਾ ਕਰ ਲਿਆ ਹੈ! ਉੱਥੇ ਜਾਕੇ ਕੱਚਾ ਨਹੀਂ ਕਰ ਲੈਣਾ। ਅਤੇ ਕੁਮਾਰ ਗਰੁੱਪ ਉੱਠੋ। ਕੁਮਾਰਾਂ ਦਾ ਗਰੁੱਪ ਵੀ ਚੰਗਾ ਹੈ। ਕੁਮਾਰਾਂ ਦੇ ਦਿਲ ਨਾਲ ਪ੍ਰਤਿਗਿਆ ਦਾ ਪੱਟਾ ਬੰਧ ਲਿਆ ਹੈ, ਇਹਨਾਂ ਨੇ (ਕੁਮਾਰੀਆਂ ਨੇ) ਤਾਂ ਬਾਹਰ ਤੋਂ ਵੀ ਬੰਧ ਲਿਆ ਹੈ? ਪ੍ਰਤਿਗਿਆ ਦਾ ਪੱਟਾ ਬੰਧੀਆ ਹੈ ਕਿ ਸਦਾ ਮਤਲਬ ਨਿਰੰਤਰ ਪਿਉਰਿਟੀ ਦੀ ਪਰਸਨੈਲਿਟੀ ਵਿੱਚ ਰਹਿਣ ਵਾਲੇ ਕੁਮਾਰ ਹਨ। ਇਵੇਂ ਹਨ? ਬੋਲੋ, ਜੀ ਹਾਂ। ਨਾ ਜੀ ਜਾ ਹਾਂ ਜੀ? ਜਾਂ ਉੱਥੇ ਜਾਕੇ ਪਤੱਰ ਲਿਖੋਗੇ ਥੋੜ੍ਹਾ - ਥੋੜ੍ਹਾ ਢਿਲਾ ਹੋ ਗਿਆ! ਇਵੇਂ ਨਹੀਂ ਕਰਨਾ। ਜਦੋਂ ਤੱਕ ਬ੍ਰਾਹਮਣ ਜੀਵਨ ਵਿੱਚ ਜੀਣਾ ਹੈ ਉਦੋਂ ਤੱਕ ਸੰਪੂਰਨ ਪਵਿੱਤਰ ਰਹਿਣਾ ਹੀ ਹੈ। ਇਵੇਂ ਵਾਇਦਾ ਹੈ? ਪੱਕਾ ਵਾਇਦਾ ਹੈ ਤਾਂ ਹੱਥ ਲਿਆਓ। ਟੀ. ਵੀ. ਵਿੱਚ ਤੁਹਾਡਾ ਫੋਟੋ ਨਿਕਲ ਰਹੇ ਹਨ। ਜੋ ਢਿਲਾ ਹੋਵੇਗਾ ਉਸਨੂੰ ਇਹ ਚਿੱਤਰ ਭੇਜਾਂਗੇ ਇਲਲਈ ਢਿਲਾ ਨਹੀਂ ਹੋਣਾ, ਪੱਕਾ ਰਹਿਣਾ। ਹਾਂ ਪੱਕੇ ਹਨ, ਪਾਂਡਵ ਤਾਂ ਪੱਕੇ ਹੁੰਦੇ ਹਨ। ਪੱਕੇ ਪਾਂਡਵ, ਬਹੁਤ ਵਧੀਆ।

ਪਿਉਰਿਟੀ ਦੀ ਵ੍ਰਿਤੀ ਹੈ - ਸ਼ੁਭ, ਭਾਵਨਾ, ਸ਼ੁਭ ਕਾਮਨਾ। ਕੋਈ ਕਿਵੇਂ ਦਾ ਵੀ ਹੋਵੇ ਪਰ ਪਵਿੱਤਰ ਵ੍ਰਿਤੀ ਮਤਲਬ ਸ਼ੁਭ ਭਾਵਨਾ, ਸ਼ੁਭ ਕਾਮਨਾ ਅਤੇ ਪਵਿੱਤਰ ਦ੍ਰਿਸ਼ਟੀ ਮਤਲਬ ਸਦਾ ਹਰ ਇੱਕ ਨੂੰ ਆਤਮਿਕ ਰੂਪ ਵਿੱਚ ਦੇਖਣਾ ਅਤੇ ਫਰਿਸ਼ਤਾ ਰੂਪ ਵਿੱਚ ਦੇਖਣਾ। ਤਾਂ ਵ੍ਰਿਤੀ, ਦ੍ਰਿਸ਼ਟੀ ਅਤੇ ਤੀਸਰਾ ਹੈ ਕ੍ਰਿਤੀ ਮਤਲਬ ਕਰਮ ਵਿੱਚ, ਤਾਂ ਕਰਮ ਵਿੱਚ ਵੀ ਹਰ ਆਤਮਾ ਨੂੰ ਸੁੱਖ ਦੇਣਾ ਅਤੇ ਸੁਖ ਲੈਣਾ। ਇਹ ਹੈ ਪਿਉਰਿਟੀ ਦੀ ਨਿਸ਼ਾਨੀ। ਵ੍ਰਿਤੀ, ਦ੍ਰਿਸ਼ਟੀ ਅਤੇ ਕ੍ਰਿਤੀ ਤਿੰਨਾਂ ਵਿੱਚ ਇਹ ਧਾਰਨ ਹੋਵੇ। ਕੋਈ ਕੁਝ ਵੀ ਕਰਦਾ ਹੈ, ਦੁੱਖ ਵੀ ਦਿੰਦਾ ਹੈ, ਇੰਨਸਲਟ ਵੀ ਕਰਦਾ ਹੈ, ਪਰ ਸਾਡਾ ਕਰਤਵ ਕੀ ਹੈ? ਕੀ ਦੁੱਖ ਦੇਣ ਵਾਲੇ ਨੂੰ ਫਾਲੋ ਕਰਨਾ ਹੈ ਜਾਂ ਬਾਪਦਾਦਾ ਨੂੰ ਫਾਲੋ ਕਰਨਾ ਹੈ? ਫਾਲੋ ਫ਼ਾਦਰ ਹੈ ਨਾ! ਤਾਂ ਬ੍ਰਹਮਾ ਬਾਪ ਨੇ ਦੁੱਖ ਦਿਤਾ ਅਤੇ ਸੁਖ ਦਿੱਤਾ? ਸੁਖ ਦਿੱਤਾ ਨਾ! ਤਾਂ ਤੁਸੀਂ ਮਾਸਟਰ ਬ੍ਰਹਮਾ ਮਤਲਬ ਬ੍ਰਾਹਮਣ ਆਤਮਾਵਾਂ ਨੂੰ ਕੀ ਕਰਨਾ ਹੈ? ਕੋਈ ਦੁੱਖ ਦਵੇ ਤਾਂ ਤੁਸੀਂ ਕੀ ਕਰੋਂਗੇ? ਦੁੱਖ ਦਵੋਗੇ? ਨਹੀਂ ਦਵੋਗੇ। ਬਹੁਤ ਦੁੱਖ ਦੇਵੇ ਤੇ? ਬਹੁਤ ਗਾਲੀ ਦਵੇ, ਬਹੁਤ ਇੰਨਸਲਟ ਕਰੇ, ਤਾਂ ਥੋੜ੍ਹਾ ਤਾਂ ਫੀਲ ਕਰੋਂਗੇ ਜਾਂ ਨਹੀਂ? ਕੁਮਾਰੀਆਂ ਫੀਲ ਕਰੇਗੀ ? ਥੋੜ੍ਹਾ। ਤਾਂ ਫਾਲੋ ਫ਼ਾਦਰ। ਇਹ ਸੋਚੋ ਮੇਰਾ ਕਰਤਵ ਕੀ ਹੈ! ਉਸਦਾ ਕਰਤਵ ਦੇਖ ਆਪਣਾ ਕਰਤਵ ਨਹੀਂ ਭੁੱਲੋ। ਉਹ ਗਾਲ੍ਹਾਂ ਦੇ ਰਿਹਾ ਹੈ, ਤੁਸੀਂ ਸਹਿਣਸ਼ੀਲ ਦੇਵੀ, ਸਹਿਣਸ਼ੀਲ ਦੇਵ ਬਣ ਜਾਓ। ਤੁਹਾਡੀ ਸਹਿਣਸ਼ੀਲਤਾ ਨਾਲ ਗਾਲ੍ਹਾਂ ਦੇਣ ਵਾਲੇ ਵੀ ਤੁਹਾਨੂੰ ਗਲੇ ਲਗਾਏਗਾ । ਸਹਿਣਸ਼ੀਲਤਾ ਵਿੱਚ ਇੰਨੀ ਸ਼ਕਤੀ ਹੈ, ਪਰ ਥੋੜ੍ਹਾ ਸਮੇਂ ਸਹਿਣ ਕਰਨਾ ਪੈਂਦਾ ਹੈ। ਤਾਂ ਸਹਿਣਸ਼ੀਲ ਦੇ ਦੇਵ ਅਤੇ ਦੇਵੀਆਂ ਹੋ ਨਾ? ਹੋ? ਸਦਾ ਇਹੀ ਸਮ੍ਰਿਤੀ ਰੱਖੋ - ਮੈਂ ਸਹਿਣਸ਼ੀਲ ਦਾ ਦੇਵਤਾ ਹਾਂ, ਮੈਂ ਸਹਿਣਸ਼ੀਲ ਦੀ ਦੇਵੀ ਹਾਂ। ਤਾਂ ਦੇਵਤਾ ਮਤਲਬ ਦੇਣ ਵਾਲਾ ਦਾਤਾ, ਕੋਈ ਗਾਲ੍ਹਾਂ ਦਿੰਦਾ ਹੈ, ਰਿਸਪੈਕਟ ਨਹੀਂ ਕਰਦਾ ਹੈ ਤਾਂ ਕਿਚੜਾ ਹੈ ਨਾ ਕਿ ਚੰਗੀ ਚੀਜ਼ ਹੈ? ਤਾਂ ਤੁਸੀਂ ਲੈਂਦੇ ਕਿਉਂ ਹੋ? ਕਿਚੜਾ ਲਿਆ ਜਾਂਦਾ ਹੈ ਕੀ? ਕੋਈ ਤੁਹਾਨੂੰ ਕਿਚੜਾ ਦਵੇ ਤਾਂ ਤੁਸੀਂ ਲਵੋਂਗੇ? ਨਹੀਂ ਲਵੋਂਗੇ ਨਾ? ਤਾਂ ਰਿਸਪੈਕਟ ਨਹੀਂ ਕਰਦਾ, ਇੰਸੇਲਟ ਕਰਦਾ, ਗਾਲਾ ਦਿੰਦਾ, ਤੁਹਾਨੂੰ ਡਿਸਟਰਬ ਕਰਦਾ, ਤਾਂ ਇਹ ਕੀ ਹੈ? ਚੰਗੀ ਚੀਜ਼ਾਂ ਹਨ। ਫਿਰ ਤੁਸੀਂ ਲੈਂਦੇ ਕਿਉਂ ਹੋ? ਥੋੜ੍ਹਾ -ਥੋੜ੍ਹਾ ਤਾਂ ਲੈ ਲੈਂਦੇ ਹੋ, ਪਿੱਛੇ ਸੋਚਦੇ ਹੋ ਨਹੀਂ ਲੈਣਾ ਸੀ। ਤਾਂ ਹੁਣ ਲੈਣਾ ਨਹੀਂ। ਲੈਣਾ ਮਤਲਬ ਮਨ ਇਹ ਧਾਰਨ ਕਰਨਾ, ਫੀਲ ਕਰਨਾ। ਤਾਂ ਆਪਣੇ ਅਨਾਦਿਕਾਲ, ਆਦਿਕਾਲ, ਮਧਕਾਲ, ਸੰਗਮਕਾਲ, ਸਾਰੇ ਕਲਪ ਦੇ ਪਿਉਰਿਟੀ ਦੀ ਰਾਇਲਟੀ, ਪਰਸਨੈਲਿਟੀ ਯਾਦ ਕਰੋ। ਕੋਈ ਕੀ ਵੀ ਕਰੇ। ਤੁਹਾਡੀ ਪਰਸਨੈਲਿਟੀ ਨੂੰ ਕੋਈ ਖੋਹ ਨਹੀਂ ਸਕਦਾ। ਇਹ ਰੂਹਾਨੀ ਨਸ਼ਾ ਹੈ ਨਾ? ਅਤੇ ਡਬਲ ਫਾਰੇਨਰਸ ਨੂੰ ਤਾਂ ਡਬਲ ਨਸ਼ਾ ਹੈ ਨਾ! ਡਬਲ ਨਸ਼ਾ ਹੈ ਨਾ? ਸਭ ਗਲਾਂ ਦਾ ਡਬਲ ਨਸ਼ਾ? ਪਿਉਰਿਟੀ ਦਾ ਵੀ ਡਬਲ ਨਸ਼ਾ, ਸਹਿਣਸ਼ੀਲ ਦੇਵੀ - ਦੇਵਤਾ ਬਣਨ ਦਾ ਵੀ ਡਬਲ ਨਸ਼ਾ। ਹੈ ਨਾ ਡਬਲ? ਸਿਰਫ਼ ਅਮਰ ਰਹਿਣਾ। ਅਮਰ ਭਵ ਦਾ ਵਰਦਾਨ ਕਦੀ ਨਹੀਂ ਭੁੱਲਣਾ।

ਅੱਛਾ ਜੋ ਪ੍ਰਵ੍ਰਿਤੀ ਵਾਲੇ ਹਨ ਮਤਲਬ ਯੁਗਲ, ਉਵੇਂ ਸਿੰਗਲ ਰਹਿੰਦੇ ਹਨ, ਕਹਿਣ ਵਿੱਚ ਯੁਗਲ ਆਉਂਦਾ ਹੈ, ਉਹ ਉਠੋ ਖੜੇ ਹੋ ਜਾਓ। ਯੁਗਲ ਤਾਂ ਬਹੁਤ ਹਨ, ਕੁਮਾਰ, ਕੁਮਾਰੀਆਂ ਤੇ ਥੋੜੇ ਹਨ। ਕੁਮਾਰਾਂ ਨਾਲੋਂ ਤੇ ਯੁਗਲ ਬਹੁਤ ਹਨ। ਤਾਂ ਯੁਗਲ ਮੂਰਤ ਬਾਪਦਾਦਾ ਨੇ ਤੁਸੀਂ ਸਭਨੂੰ ਪ੍ਰਵ੍ਰਿਤੀ ਵਿੱਚ ਰਹਿਣ ਦੇ ਲਈ ਡਾਇਰੈਕਸ਼ਨ ਕਿਉਂ ਦਿੱਤਾ ਹੈ? ਤੁਹਾਨੂੰ ਯੁਗਲ ਰਹਿਣ ਦੀ ਛੁੱਟੀ ਕਿਉਂ ਦਿੱਤੀ ਹੈ? ਪ੍ਰਵ੍ਰਿਤੀ ਵਿੱਚ ਰਹਿਣ ਦੀ ਛੁੱਟੀ ਕਿਉਂ ਦਿੱਤੀ ਹੈ, ਜਾਣਦੇ ਹੋ? ਕਿਉਂਕਿ ਯੁਗਲ ਰੂਪ ਵਿੱਚ ਰਹਿੰਦੇ ਇਹਨਾਂ ਮਹਾਮੰਡਲੇਸ਼ਵਰਾਂ ਨੂੰ ਪੈਰਾ ਵਿੱਚ ਝੁਕਾਉਣਾ ਹੈ। ਹੈ ਇੰਨੀ ਹਿੰਮਤ? ਉਹ ਲੋਕ ਕਹਿੰਦੇ ਹਨ ਕਿ ਸਾਥ ਰਹਿੰਦੇ ਪਵਿੱਤਰ ਰਹਿਣਾ ਮੁਸ਼ਕਿਲ ਹੈ ਅਤੇ ਤੁਸੀਂ ਕੀ ਕਹਿੰਦੇ ਹੋ? ਮੁਸ਼ਕਿਲ ਹੈ ਜਾਂ ਸਹਿਜ ਹੈ? (ਬਹੁਤ ਸਹਿਜ ਹੈ) ਪੱਕਾ ਹੈ? ਜਾਂ ਕਦੀ ਇਜ਼ੀ, ਕਦੀ ਲੇਜੀਂ? ਇਸਲਈ ਬਾਪਦਾਦਾ ਨੇ ਡਰਾਮੇ ਅਨੁਸਾਰ ਤੁਸੀਂ ਸਭਨੂੰ ਦੁਨੀਆਂ ਦੇ ਅੱਗੇ, ਵਿਸ਼ਵ ਦੇ ਅੱਗੇ ਏਗਜਾਮਪਲ ਬਣਾਇਆ ਹੈ। ਚੈਲੇਂਜ ਕਰਨ ਦੇ ਲਈ। ਤਾਂ ਪ੍ਰਵ੍ਰਿਤੀ ਵਿੱਚ ਰਹਿੰਦੇ ਵੀ ਨਿਰਵ੍ਰਿਤੀ, ਅਪਵਿੱਤਰਤਾ ਤੋਂ ਨਿਰਵ੍ਰਿਤ ਰਹਿ ਸਕਦੇ ਹੋ? ਤਾਂ ਚੈਲੇਂਜ ਕਰਨ ਵਾਲੇ ਹੋ ਨਾ? ਸਭ ਚੈਲੇਂਜ ਕਰਨ ਵਾਲੇ ਹੋ, ਥੋੜਾ - ਥੋੜਾ ਡਰਦੇ ਤਾਂ ਨਹੀਂ ਹੋ, ਚੈਲੇਂਜ ਤਾਂ ਕਰਨ ਤਾਂ ਪਤਾ ਨਹੀਂ ਕੀ ਹੋਵੇ! ਤਾਂ ਚੈਲੇਂਜ ਕਰੋ ਵਿਸ਼ਵ ਨੂੰ ਕਿਉਂਕਿ ਨਵੀ ਗੱਲ ਇਹੀ ਹੈ ਕਿ ਨਾਲ ਰਹਿੰਦੇ ਵੀ ਸੁਪਨੇ ਮਾਤਰ ਵੀ ਅਪਵਿੱਤਰਤਾ ਦਾ ਸੰਕਲਪ ਨਹੀਂ ਆਏ, ਇਹੀ ਸੰਗਮਯੁਗ ਦੇ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਹੈ। ਤਾਂ ਇਵੇਂ ਦੇ ਵਿਸ਼ਵ ਦੇ ਸੋਕੇਸ ਵਿੱਚ ਤੁਸੀਂ ਏਗਜਾਮਪਲ ਹੋ, ਸੈਮਪਲ ਕਹੋ ਏਗਜਾਮਪਲ ਕਹੋ। ਤੁਹਾਨੂੰ ਦੇਖਕੇ ਸਭਨੂੰ ਤਾਕਤ ਆਏਗੀ ਅਸੀਂ ਵੀ ਇਵੇਂ ਬਣ ਸਕਦੇ ਹਾਂ। ਠੀਕ ਹੈ ਨਾ? ਸ਼ਕਤੀਆਂ ਠੀਕ ਹੈ? ਪੱਕੇ ਹੋ ਨਾ? ਕੱਚੇ ਪੱਕੇ ਤਾਂ ਨਹੀਂ? ਪੱਕੇ। ਬਾਪਦਾਦਾ ਵੀ ਤੁਹਾਨੂੰ ਦੇਖ ਕਰਕੇ ਖੁਸ਼ ਹਨ। ਮੁਬਾਰਕ ਹੋਵੇ। ਦੇਖੋ ਕਿੰਨੇ ਹਨ? ਬਹੁਤ ਅੱਛੇ।

ਬਾਕੀ ਰਹੀ ਟੀਚਰਸ। ਟੀਚਰਸ ਦੇ ਬਿਨਾਂ ਤਾਂ ਗਤੀ ਨਹੀਂ। ਟੀਚਰਸ ਉੱਠੋ। ਅੱਛਾ - ਪਾਂਡਵ ਵੀ ਚੰਗੇ - ਚੰਗੇ ਹਨ। ਵਾਹ! ਟੀਚਰਸ ਦੀ ਵਿਸ਼ੇਸ਼ਤਾ ਹੈ ਕਿ ਹਰ ਟੀਚਰ ਦੇ ਫੀਚਰ ਤੋਂ ਫਿਊਚਰ ਦਿਖਾਈ ਦਵੇ। ਜਾਂ ਹਰ ਇੱਕ ਟੀਚਰ ਦੇ ਫੀਚਰਸ ਤੋਂ ਫਰਿਸ਼ਤਾ ਸਵਰੂਪ ਦਿਖਾਈ ਦਵੇ। ਅਜਿਹੇ ਟੀਚਰਸ ਹੋ ਨਾ! ਤੁਸੀਂ ਫਰਿਸ਼ਤੇ ਨੂੰ ਦੇਖਕੇ ਹੋਰ ਵੀ ਫਰਿਸ਼ਤੇ ਬਣ ਜਾਣ। ਦੇਖੇ ਕਿੰਨੇ ਟੀਚਰਸ ਹਨ। ਫ਼ਾਰੇੰਨ ਗਰੁੱਪ ਵਿੱਚ ਟੀਚਰਸ ਬਹੁਤ ਹਨ। ਹਾਲੇ ਤੇ ਥੋੜੇ ਆਏ ਹਨ। ਜੋ ਨਹੀਂ ਆਏ ਹਨ ਉਹਨਾਂ ਨੂੰ ਵੀ ਬਾਪਦਾਦਾ ਯਾਦ ਕਰ ਰਹੇ ਹਨ। ਅੱਛਾ ਹੈ, ਹੁਣ ਟੀਚਰਸ ਮਿਲਕੇ ਇਹ ਪਲੈਨ ਬਣਾਓ ਕਿ ਆਪਣੇ ਚਲਣ ਅਤੇ ਚੇਹਰੇ ਨਾਲ ਬਾਪ ਨੂੰ ਪ੍ਰਤੱਖ ਕਿਵੇਂ ਕਰੀਏ? ਦੁਨੀਆਂ ਵਾਲੇ ਕਹਿੰਦੇ ਹਨ ਪਰਮਾਤਮਾ ਸਰਵਵਿਆਪੀ ਹੈ ਅਤੇ ਤੁਸੀਂ ਕਹਿੰਦੇ ਹੋ ਨਹੀਂ ਹੈ। ਪਰ ਬਾਪਦਾਦਾ ਕਹਿੰਦੇ ਹਨ ਕਿ ਹੁਣ ਸਮੇਂ ਪ੍ਰਮਾਣ ਟੀਚਰ ਵਿੱਚ ਬਾਪ ਪ੍ਰਤੱਖ ਦਿਖਾਈ ਦਵੇ ਤਾਂ ਸਰਵਵਿਆਪੀ ਦਿਖਾਈ ਦੇਣਗੇ ਨਾ! ਜਿਸਨੂੰ ਦੇਖਣ ਉਸ ਵਿੱਚ ਬਾਪ ਹੀ ਦਿਖਾਈ ਦਵੇ। ਆਤਮਾ, ਪਰਮਾਤਮਾ ਦੇ ਅੱਗੇ ਛਿੱਪ ਜਾਏ ਅਤੇ ਪਰਮਾਤਮਾ ਦਿਖਾਈ ਦਵੇ। ਇਹ ਹੋ ਸਕਦਾ ਹੈ? ਅੱਛਾ ਇਸਦੀ ਡੇਟ ਕੀ? ਡੇਟ ਤੇ ਫਿਕਸ ਹੋਣੀ ਚਾਹੀਦੀ ਹੈ ਨਾ? ਤਾਂ ਡੇਟ ਕਿਹੜੀ ਹੈ ਇਸਦੀ? ਕਿੰਨਾ ਸਮੇਂ ਚਾਹੀਦਾ ਹੈ? (ਹੁਣ ਤੋਂ ਚਾਲੂ ਕਰੋਂਗੇ) ਚਾਲੂ ਕਰਨਗੇ, ਚੰਗੀ ਹਿੰਮਤ ਹੈ, ਕਿੰਨਾ ਸਮਾਂ ਚਾਹੀਦਾ ਹੈ? 2002 ਤਾਂ ਚੱਲ ਰਿਹਾ ਹੈ ਹਾਲੇ ਦੋ ਹਜ਼ਾਰ ਕਦੋਂ ਤੱਕ? ਤਾਂ ਟੀਚਰਸ ਨੂੰ ਇਹੀ ਅਟੇੰਸ਼ਨ ਰੱਖਣਾ ਹੈ ਕਿ ਬਸ ਹੁਣ ਬਾਪ ਦੇ ਅੰਦਰ ਮੈਂ ਸਮਾਈ ਹੋਈ ਦਿਖਾਈ ਦਵਾ। ਮੇਰੇ ਦਵਾਰਾ ਬਾਪ ਦਿਖਾਈ ਦਵੇ। ਪਲੈਨ ਬਣਾਓਗੇ ਨਾ! ਡਬਲ ਵਿੱਦੇਸ਼ੀ ਮਿਟਿੰਗ ਕਰਨ ਵਿੱਚ ਤਾਂ ਹੁਸ਼ਿਆਰ ਹਨ? ਹੁਣ ਇਹ ਮੀਟਿੰਗ ਕਰਨਾ, ਇਸ ਮੀਟਿੰਗ ਦੇ ਬਿਨਾਂ ਜਾਣਾ ਨਹੀਂ -ਕਿ ਕਿਵੇਂ ਅਸੀਂ ਇੱਕ ਇੱਕ ਤੋਂ ਬਾਪ ਦਿਖਾਈ ਦਵੇ। ਹੁਣ ਬ੍ਰਹਮਾ ਕੁਮਾਰੀਆਂ ਦਿਖਾਈ ਦਿੰਦੀ ਹੈ, ਬ੍ਰਹਮਾਕੁਮਾਰੀਆਂ ਬਹੁਤ ਚੰਗੀਆਂ ਹਨ ਪਰ ਇਹਨਾਂ ਦਾ ਬਾਬਾ ਕਿੰਨਾ ਚੰਗਾ ਹੈ, ਉਹ ਦੇਖੀਏ । ਤਾਂ ਹੀ ਤੇ ਵਿਸ਼ਵ ਦਾ ਪਰਿਵਰਤਨ ਹੋਵੇਗਾ ਨਾ! ਤਾਂ ਡਬਲ ਵਿਦੇਸ਼ੀ ਇਸ ਪਲੈਨ ਨੂੰ ਪ੍ਰੈਕਟੀਕਲ ਸ਼ੁਰੂ ਕਰਨਗੇ ਨਾ! ਕਰੋਂਗੇ? ਪੱਕਾ। ਅੱਛਾ। ਤਾਂ ਤੁਹਾਡੀ ਦਾਦੀ ਹੈ ਨਾ, ਉਸਦੀ ਆਸ਼ ਪੂਰਨ ਹੋ ਜਾਏਗੀ। ਠੀਕ ਹੈ ਨਾ? ਅੱਛਾ। ।

ਦੇਖੋ,ਡਬਲ ਵਿਦੇਸ਼ ਕਿੰਨੇ ਸੇਵਾਧਾਰੀ ਹੋ, ਤੁਹਾਡੇ ਕਾਰਨ ਸਭਨੂੰ ਯਾਦ ਪਿਆਰ ਮਿਲ ਰਿਹਾ ਹੈ। ਬਾਪਦਾਦਾ ਨੂੰ ਵੀ ਡਬਲ ਵਿਦੇਸ਼ੀਆਂ ਤੋਂ ਜ਼ਿਆਦਾ ਤਾਂ ਨਹੀਂ ਕਹਾਂਗੇ ਪਰ ਸਪੈਸ਼ਲ ਪਿਆਰ ਹੈ। ਕਿਉਂ ਪਿਆਰ ਹੈ? ਕਿਉਂਕਿ ਡਬਲ ਵਿਦੇਸ਼ੀ ਆਤਮਾਵਾਂ ਜੋ ਸੇਵਾ ਦੇ ਨਿਮਿਤ ਬਣ ਗਏ ਹਨ, ਉਹ ਕੋਨੇ -ਕੋਨੇ ਵਿੱਚ ਬਾਪ ਦਾ ਸੰਦੇਸ਼ ਪਹੁੰਚਾਉਣ ਦੇ ਨਿਮਿਤ ਬਣੇ ਹੋਏ ਹਨ। ਨਹੀਂ ਤਾਂ ਵਿਦੇਸ਼ ਦੀਆਂ ਆਤਮਾਵਾਂ ਚਾਰੋਂ ਪਾਸੇ ਦੀ ਪਿਆਸੀ ਰਹਿ ਜਾਂਦੀਆਂ। ਹੁਣ ਬਾਪ ਨੂੰ ਉਲਾਹਣਾ ਤਾਂ ਨਹੀਂ ਮਿਲੇਗਾ ਨਾ ਕਿ ਭਾਰਤ ਵਿੱਚ ਆਏ, ਵਿਦੇਸ਼ ਵਿੱਚ ਕਿਉਂ ਨਹੀਂ ਸੰਦੇਸ਼ ਦਿੱਤਾ। ਤਾਂ ਬਾਪ ਦਾ ਉਲਾਹਣਾ ਪੂਰਾ ਕਰਨ ਦੇ ਨਿਮਿਤ ਬਣੇ ਹੋ। ਅਤੇ ਜਨਕ ਨੂੰ ਤੇ ਬਹੁਤ ਉਮੰਗ ਹੈ, ਕੋਈ ਦੇਸ਼ ਰਹਿ ਨਹੀਂ ਜਾਏ। ਅੱਛਾ ਹੈ। ਬਾਪ ਦਾ ਉਲਾਹਣਾ ਤਾਂ ਪੂਰਾ ਕਰੋਂਗੇ ਨਾ! ਪਰ ਤੁਸੀਂ (ਦਾਦੀ ਜਾਨਕੀ) ਸਾਥੀਆਂ ਨੂੰ ਥਕਾਉਦੀ ਬਹੁਤ ਹੋ। ਥਕਾਉਦੀ ਹੈ ਨਾ! ਜਯੰਤੀ, ਥਕਾਉਦੀ ਨਹੀਂ ਹੈ? ਪਰ ਇਸ ਥਕਾਵਟ ਵਿੱਚ ਮੌਜ ਸਮਾਈ ਹੋਈ ਹੁੰਦੀ ਹੈ। ਪਹਿਲੇ ਲੱਗਦਾ ਹੈ ਕਿ ਇਹ ਬਾਰ - ਬਾਰ ਕੀ ਹੈ, ਪਰ ਜਦੋਂ ਭਾਸ਼ਣ ਕਰਕੇ ਦੁਆਵਾਂ ਲੈ ਆਉਂਦੇ ਹਨ ਨਾ ਤਾਂ ਚੇਹਰਾ ਬਦਲ ਜਾਂਦਾ ਹੈ। ਅੱਛਾ ਹੈ ਦੋਵਾਂ ਦਾਦੀਆਂ ਵਿੱਚ ਉਮੰਗ -ਉਤਸ਼ਾਹ ਵਧਾਉਣ ਦੀ ਵਿਸ਼ੇਸ਼ਤਾ ਹੈ। ਇਹ ਸ਼ਾਂਤ ਕਰਕੇ ਬੈਠ ਨਹੀਂ ਸਕਦੇ। ਸੇਵਾ ਹਾਲੇ ਰਹੀ ਹੋਈ ਹੈ ਨਾ? ਜੇਕਰ ਨਕਸ਼ਾ ਲੈਕੇ ਦੇਖੋ ਭਾਵੇਂ ਭਾਰਤ ਵਿੱਚ, ਭਾਵੇਂ ਵਿਦੇਸ਼ ਵਿੱਚ, ਜੇਕਰ ਨਕਸ਼ੇ ਵਿੱਚ ਇੱਕ - ਇੱਕ ਸਥਾਨ ਤੇ ਰਾਈਟ ਲਗਾਉਂਦੇ ਜਾਓ ਤਾਂ ਦਿਖਾਈ ਦੇਣਗੇ ਕਿ ਹੁਣ ਵੀ ਰਹੇ ਹੋਏ ਹਨ ਇਸਲਈ ਬਾਪਦਾਦਾ ਖੁਸ਼ ਵੀ ਹੁੰਦੇ ਹਨ ਅਤੇ ਕਹਿੰਦੇ ਵੀ ਹਨ ਜ਼ਿਆਦਾ ਨਹੀਂ ਥਕਾਓ। ਤੁਸੀਂ ਸਭ ਸੇਵਾ ਤੋਂ ਖੁਸ਼ ਹੋ ਨਾ! ਹੁਣ ਇਹ ਕੁਮਾਰੀਆਂ ਵੀ ਤਾਂ ਟੀਚਰਸ ਬਣਨਗੀਆਂ ਨਾ। ਜੋ ਟੀਚਰ ਹਨ ਉਹ ਤਾਂ ਹੈ ਹੀ ਪਰ ਜੋ ਟੀਚਰ ਨਹੀਂ ਹਨ ਉਹ ਟੀਚਰ ਬਣਕੇ ਕੋਈ ਨਾ ਕੋਈ ਸੈਂਟਰ ਸਭਲਣਗੀਆਂ ਨਾ। ਹੈੰਡਸ ਬਣਨਗੀਆਂ ਨਾ! ਡਬਲ ਵਿਦੇਸ਼ੀ ਬੱਚਿਆਂ ਨੂੰ ਦੋਵੇਂ ਕੰਮ ਕਰਨ ਦਾ ਅਭਿਆਸ ਤੇ ਹੈ ਹੀ । ਜੋਬ ਵੀ ਕਰਦੇ ਹਨ ਸੈਂਟਰਸ ਵੀ ਸੰਭਾਲਦੇ ਹਨ, ਇਸਲਈ ਬਾਪਦਾਦਾ ਡਬਲ ਮੁਬਾਰਕ ਵੀ ਦਿੰਦੇ ਹਨ। ਅੱਛਾ।

ਚਾਰੋਂ ਪਾਸੇ ਦੇ ਅਤਿ ਸਨੇਹੀ, ਅਤਿ ਸਮੀਪ ਸਦਾ ਆਦਿਕਾਲ ਤੋਂ ਹੁਣ ਤੱਕ ਰੋਇਲਟੀ ਦੇ ਅਧਿਕਾਰੀ, ਸਦਾ ਆਪਣੇ ਸਨੇਹ ਅਤੇ ਚਲਣ ਨਾਲ ਪਿਓਰਿਟੀ ਦੀ ਝਲਕ ਦਿਖਾਉਣ ਵਾਲੇ, ਸਦਾ ਖੁਦ ਨੂੰ ਸੇਵਾ ਅਤੇ ਯਾਦ ਵਿੱਚ ਤੀਵਰ ਪੁਰਸ਼ਾਰਥ ਦਵਾਰਾ ਨੰਬਰਵਨ ਬਣਾਉਣ ਵਾਲੇ, ਸਦਾ ਬਾਪ ਦੇ ਸਮਾਨ ਸਰਵ ਸ਼ਕਤੀ, ਸਰਵ ਗੁਣ ਸੰਪੰਨ ਸਵਰੂਪ ਵਿੱਚ ਰਹਿਣ ਵਾਲੇ, ਇਵੇਂ ਦੇ ਸਰਵ ਵਲ ਦੇ ਹਰ ਇੱਕ ਬੱਚੇ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ

ਵਿਦੇਸ਼ ਦੀ ਮੁਖ ਟੀਚਰਸ ਭੈਣਾਂ ਨਾਲ :- ਸਭ ਨੇ ਸੇਵਾ ਦੇ ਪਲੈਨ ਚੰਗੇ -ਚੰਗੇ ਬਣਾਏ ਹਨ ਨਾ ਕਿਉਂਕਿ ਸੇਵਾ ਸਮਾਪਤ ਹੋ ਉਦੋਂ ਤੁਹਾਡਾ ਰਾਜ ਆਏ। ਤਾਂ ਸੇਵਾ ਦਾ ਸਾਧਨ ਵੀ ਜਰੂਰੀ ਹੈ। ਪਰ ਮਨਸਾ ਵੀ ਹੋਵੇ, ਵਾਚਾ ਵੀ ਹੋਵੇ, ਨਾਲ -ਨਾਲ ਹੋਵੇ। ਸੇਵਾ ਅਤੇ ਸਵ ਉੱਨਤੀ ਦੋਵਾਂ ਦਾ ਸਾਥ ਹੋਵੇ। ਇਵੇਂ ਦੀ ਸੇਵਾ ਸਫ਼ਲਤਾ ਨੂੰ ਸਮੀਪ ਲਿਆਉਂਦੀ ਹੈ। ਤਾਂ ਸੇਵਾ ਦੇ ਨਿਮਿਤ ਤਾਂ ਹੋ ਹੀ ਅਤੇ ਸਭ ਆਪਣੇ -ਆਪਣੇ ਸਥਾਨ ਤੇ ਸੇਵਾ ਤਾਂ ਚੰਗੀ ਕਰ ਹੀ ਰਹੇ ਹੋ। ਬਾਕੀ ਹੁਣ ਜੋ ਕੰਮ ਦਿੱਤਾ ਹੈ, ਉਸਦਾ ਪਲੈਨ ਬਣਾਓ। ਉਸਦੇ ਲਈ ਕੀ - ਕੀ ਖੁਦ ਵਿੱਚ ਅਤੇ ਸੇਵਾ ਵਿੱਚ ਵ੍ਰਿਧੀ ਚਾਹੀਦੀ, ਐਡੀਸ਼ਨ ਚਾਹੀਦਾ ਹੈ ਉਹ ਪਲੈਨ ਬਣਾਓ। ਬਾਕੀ ਬਾਪਦਾਦਾ ਸੇਵਾਧਾਰੀਆਂ ਨੂੰ ਦੇਖ ਖੁਸ਼ ਤੇ ਹੁੰਦੇ ਹੀ ਹਨ। ਸਭ ਚੰਗੇ ਸੇਵਾਕੇਂਦਰ ਉੱਨਤੀ ਨੂੰ ਪਾ ਰਹੇ ਹਨ ਨਾ! ਉੱਨਤੀ ਹੈ ਨਾ? ਚੰਗਾ ਹੈ। ਚੰਗਾ ਹੋ ਰਿਹਾ ਹੈ ਨਾ। ਹੋ ਰਿਹਾ ਹੈ ਅਤੇ ਹੁੰਦਾ ਰਹੇਗਾ। ਹੁਣ ਸਿਰਫ਼ ਜੋ ਵੱਖ -ਵੱਖ ਬਿਖਰੇ ਹੋਏ ਹਨ, ਉਹਨਾਂ ਨੂੰ ਸੰਗਠਨ ਕਰਕੇ ਉਹਨਾਂ ਨੂੰ ਪੱਕਾ ਕਰੋ। ਪ੍ਰੈਕਟੀਕਲ ਸਬੂਤ ਸਭਦੇ ਅੱਗੇ ਦਿਖਾਓ। ਭਾਵੇਂ ਕੋਈ ਵੀ ਸੇਵਾ ਕਰ ਰਹੇ ਹੋ, ਵੱਖ - ਵੱਖ ਪਲੈਨ ਬਣਾਉਂਦੇ ਹੋ, ਕਰ ਵੀ ਰਹੇ ਹੋ, ਚੰਗੇ ਚੱਲ ਵੀ ਰਹੇ ਹਨ, ਹੁਣ ਉਹਨਾਂ ਸਭ ਦਾ ਗਰੁੱਪ ਇੱਕ ਸਾਹਮਣੇ ਲਿਆਓ। ਜੋ ਸੇਵਾ ਦਾ ਸਬੂਤ ਸਾਰੇ ਬ੍ਰਾਹਮਣ ਪਰਿਵਾਰ ਦੇ ਸਾਹਮਣੇ ਆ ਜਾਏ। ਠੀਕ ਹੈ ਨਾ! ਬਾਕੀ ਸਭ ਚੰਗੇ ਹੋ, ਚੰਗੇ ਤੋਂ ਚੰਗੇ ਹੋ। ਅੱਛਾ। ਓਮ ਸ਼ਾਂਤੀ।

ਵਰਦਾਨ:-
ਤਿੰਨ ਸਮ੍ਰਿਤੀਆਂ ਦੇ ਤਿਲਕ ਦਵਾਰਾ ਸ਼੍ਰੇਸ਼ਠ ਸਥਿਤੀ ਬਣਾਉਣ ਵਾਲੇ ਅਚਲ -ਅਡੋਲ ਭਵ

ਬਾਪਦਾਦਾ ਨੇ ਸਭ ਬੱਚਿਆਂ ਨੂੰ ਤਿੰਨ ਸਮ੍ਰਿਤੀਆਂ ਦਾ ਤਿਲਕ ਦਿੱਤਾ ਹੈ, ਇੱਕ ਸਵ ਦੀ ਸਮ੍ਰਿਤੀ ਫਿਰ ਬਾਪ ਦੀ ਸਮ੍ਰਿਤੀ ਅਤੇ ਸ਼੍ਰੇਸ਼ਠ ਕਰਮ ਦੇ ਲਈ ਡਰਾਮੇ ਦੀ ਸਮ੍ਰਿਤੀ। ਜਿਨ੍ਹਾਂ ਨੂੰ ਇਹ ਤਿੰਨ ਸਮ੍ਰਿਤੀਆਂ ਸਦਾ ਹਨ ਉਹਨਾਂ ਦੀ ਸਥਿਤੀ ਵੀ ਸ਼੍ਰੇਸ਼ਠ ਹੈ। ਆਤਮਾ ਦੀ ਸਮ੍ਰਿਤੀ ਦੇ ਨਾਲ ਬਾਪ ਦੀ ਸਮ੍ਰਿਤੀ ਅਤੇ ਬਾਪ ਦੇ ਨਾਲ ਡਰਾਮੇ ਦੀ ਸਮ੍ਰਿਤੀ ਅਤਿ ਜ਼ਰੂਰੀ ਹੈ ਕਿਉਂਕਿ ਕਰਮ ਵਿੱਚ ਜੇਕਰ ਡਰਾਮੇ ਦਾ ਗਿਆਨ ਹੈ ਤਾਂ ਥੱਲੇ ਉਪਰ ਨਹੀਂ ਹੋਣਗੇ। ਜੋ ਵੀ ਵੱਖ - ਵੱਖ ਪ੍ਰਸਥਿਤੀਆਂ ਆਉਦੀਆਂ ਹਨ। ਉਸ ਵਿੱਚ ਅਚਲ -ਅਡੋਲ ਰਹਿਣਗੇ।

ਸਲੋਗਨ:-
ਦ੍ਰਿਸ਼ਟੀ ਨੂੰ ਅਲੌਕਿਕ, ਮਨ ਨੂੰ ਸ਼ੀਤਲ ਅਤੇ ਬੁੱਧੀ ਨੂੰ ਰਹਿਮਦਿਲ ਬਣਾਓ।