03.12.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਯਾਦ ਦੀ ਯਾਤਰਾ ਵਿੱਚ ਅਲਬੇਲੇ ਨਾ ਬਣੋ, ਯਾਦ ਨਾਲ ਹੀ ਆਤਮਾ ਪਾਵਨ ਬਣੇਗੀ, ਬਾਪ ਆਏ ਹਨ
ਸਾਰੀਆਂ ਆਤਮਾਵਾਂ ਦੀ ਸੇਵਾ ਕਰ ਉਨ੍ਹਾਂ ਨੂੰ ਸ਼ੁੱਧ ਬਣਾਉਣ ”
ਪ੍ਰਸ਼ਨ:-
ਕਿਹੜੀ ਸਮ੍ਰਿਤੀ
ਬਣੀ ਰਹੇ ਤਾਂ ਖਾਣ - ਪਾਉਣ ਸ਼ੁੱਧ ਹੋ ਜਾਵੇਗਾ?
ਉੱਤਰ:-
ਜੇ ਸਮ੍ਰਿਤੀ ਰਹੇ
ਕਿ ਅਸੀਂ ਬਾਬਾ ਦੇ ਕੋਲ ਆਏ ਹਾਂ ਸੱਚਖੰਡ ਵਿੱਚ ਜਾਣ ਦੇ ਲਈ ਅਤੇ ਮਨੁੱਖ ਤੋਂ ਦੇਵਤਾ ਬਣਨ ਦੇ ਲਈ
ਤਾਂ ਖਾਣ - ਪਾਉਣ ਸ਼ੁੱਧ ਹੋ ਜਾਵੇਗਾ ਕਿਓਂਕਿ ਦੇਵਤਾ ਕਦੀ ਅਸ਼ੁੱਧ ਚੀਜ਼ ਨਹੀਂ ਖਾਂਦੇ। ਜਦੋਂ ਅਸੀਂ
ਸੱਤ ਬਾਬਾ ਦੇ ਕੋਲ ਆਏ ਹਾਂ ਸੱਚਖੰਡ, ਪਾਵਨ ਦੁਨੀਆਂ ਦਾ ਮਾਲਿਕ ਬਣਨ ਤਾਂ ਪਤਿਤ (ਅਸ਼ੁੱਧ) ਬਣ ਨਹੀਂ
ਸਕਦੇ।
ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਪੁੱਛਦੇ ਹਨ - ਬੱਚੇ, ਤੁਸੀਂ ਜੱਦ ਇੱਥੇ ਬੈਠਦੇ ਹੋ ਤਾਂ ਕਿਸ
ਨੂੰ ਯਾਦ ਕਰਦੇ ਹੋ? ਆਪਣੇ ਬੇਹੱਦ ਦੇ ਬਾਪ ਨੂੰ। ਉਹ ਕਿੱਥੇ ਹੈ? ਉਨ੍ਹਾਂ ਨੂੰ ਪੁਕਾਰਿਆ ਜਾਂਦਾ ਹੈ
ਨਾ - ਹੇ ਪਤਿਤ - ਪਾਵਨ! ਅੱਜਕਲ ਸੰਨਿਆਸੀ ਵੀ ਕਹਿੰਦੇ ਰਹਿੰਦੇ ਹਨ ਪਤਿਤ - ਪਾਵਨ ਸੀਤਾਰਾਮ ਮਤਲਬ
ਪਤਿਤਾਂ ਨੂੰ ਪਾਵਨ ਬਣਾਉਣ ਵਾਲੇ ਰਾਮ ਆਓ। ਇਹ ਤਾਂ ਬੱਚੇ ਸਮਝਦੇ ਹਨ ਪਾਵਨ ਦੁਨੀਆਂ ਸਤਿਯੁਗ ਨੂੰ,
ਪਤਿਤ ਦੁਨੀਆਂ ਕਲਯੁਗ ਨੂੰ ਕਿਹਾ ਜਾਂਦਾ ਹੈ। ਹੁਣ ਤੁਸੀਂ ਕਿੱਥੇ ਬੈਠੇ ਹੋ? ਕਲਯੁਗ ਦੇ ਅੰਤ ਵਿੱਚ
ਇਸਲਈ ਪੁਕਾਰਦੇ ਹਨ ਬਾਬਾ ਆਕੇ ਸਾਨੂੰ ਪਾਵਨ ਬਣਾਓ। ਅਸੀਂ ਕੌਣ ਹਾਂ? ਆਤਮਾ। ਆਤਮਾ ਨੂੰ ਹੀ ਪਵਿੱਤਰ
ਬਣਨਾ ਹੈ। ਆਤਮਾ ਪਵਿੱਤਰ ਬਣਦੀ ਹੈ ਤਾਂ ਸ਼ਰੀਰ ਵੀ ਪਵਿੱਤਰ ਮਿਲਦਾ ਹੈ। ਆਤਮਾ ਦੇ ਪਤਿਤ ਬਣਨ ਨਾਲ
ਸ਼ਰੀਰ ਵੀ ਪਤਿਤ ਮਿਲਦਾ ਹੈ। ਇਹ ਸ਼ਰੀਰ ਤਾਂ ਮਿੱਟੀ ਦਾ ਪੁਤਲਾ ਹੈ। ਆਤਮਾ ਤਾਂ ਅਵਿਨਾਸ਼ੀ ਹੈ। ਆਤਮਾ
ਇਨ੍ਹਾਂ ਆਰਗਨਸ ਦੁਆਰਾ ਕਹਿੰਦੀ ਹੈ, ਪੁਕਾਰਦੀ ਹੈ - ਅਸੀਂ ਬਹੁਤ ਪਤਿਤ ਬਣ ਗਏ ਹਾਂ, ਸਾਨੂੰ ਆਕੇ
ਪਾਵਨ ਬਣਾਓ। ਬਾਪ ਪਾਵਨ ਬਣਾਉਂਦੇ ਹਨ। 5 ਵਿਕਾਰਾਂ ਰੂਪੀ ਰਾਵਣ ਪਤਿਤ ਬਣਾਉਂਦੇ ਹਨ। ਬਾਪ ਨੇ ਹੁਣ
ਸਮ੍ਰਿਤੀ ਦਵਾਈ ਹੈ - ਅਸੀਂ ਪਾਵਨ ਸੀ ਫਿਰ ਇਵੇਂ 84 ਜਨਮ ਲੈਂਦੇ - ਲੈਂਦੇ ਹੁਣ ਅੰਤਿਮ ਜਨਮ ਵਿੱਚ
ਹਾਂ। ਇਹ ਜੋ ਮਨੁੱਖ ਸ੍ਰਿਸ਼ਟੀ ਰੂਪੀ ਝਾੜ ਹੈ, ਬਾਪ ਕਹਿੰਦੇ ਹਨ ਮੈ ਇਨ੍ਹਾਂ ਦਾ ਬੀਜਰੂਪ ਹਾਂ, ਮੈਨੂੰ
ਬੁਲਾਉਂਦੇ ਹਨ - ਹੇ ਪਰਮਪਿਤਾ ਪਰਮਾਤਮਾ, ਓ ਗਾਡ ਫਾਦਰ, ਲਿਬ੍ਰੇਟਰ ਮੀ। ਹਰ ਇੱਕ ਆਪਣੇ ਲਈ ਕਹਿੰਦੇ
ਹਨ ਮੈਨੂੰ ਛੁਡਾਓ ਵੀ ਅਤੇ ਪੰਡਾ ਬਣਾ ਕੇ ਸ਼ਾਂਤੀਧਾਮ ਘਰ ਵਿੱਚ ਲੈ ਚੱਲੋ। ਸੰਨਿਆਸੀ ਆਦਿ ਵੀ ਕਹਿੰਦੇ
ਹਨ ਸਥਾਈ ਸ਼ਾਂਤੀ ਕਿਵੇਂ ਮਿਲੇ? ਹੁਣ ਸ਼ਾਂਤੀਧਾਮ ਤਾਂ ਹੈ ਘਰ। ਜਿੱਥੇ ਤੋਂ ਆਤਮਾਵਾਂ ਪਾਰ੍ਟ ਵਜਾਉਣ
ਆਉਂਦੀਆਂ ਹਨ। ਉੱਥੇ ਸਿਰਫ ਆਤਮਾਵਾਂ ਹੀ ਹਨ ਸ਼ਰੀਰ ਨਹੀਂ ਹੈ। ਆਤਮਾਵਾਂ ਨੰਗੀ ਮਤਲਬ ਸ਼ਰੀਰ ਬਗੈਰ
ਰਹਿੰਦੀਆਂ ਹੈ। ਨੰਗੇ ਦਾ ਅਰਥ ਇਹ ਨਹੀਂ ਕਿ ਕਪੜੇ ਪਹਿਨਣ ਬਗੈਰ ਰਹਿਣਾ। ਨਹੀਂ, ਸ਼ਰੀਰ ਬਗੈਰ ਆਤਮਾਵਾਂ
ਨੰਗੀ (ਅਸ਼ਰੀਰੀ) ਰਹਿੰਦੀਆਂ ਹਨ। ਬਾਪ ਕਹਿੰਦੇ ਹਨ - ਬੱਚੇ, ਤੁਸੀਂ ਆਤਮਾਵਾਂ ਇੱਥੇ ਮੂਲਵਤਨ ਵਿੱਚ
ਬਗੈਰ ਸ਼ਰੀਰ ਰਹਿੰਦੀਆਂ ਹੋ, ਉਸ ਨੂੰ ਨਿਰਾਕਾਰੀ ਦੁਨੀਆਂ ਕਿਹਾ ਜਾਂਦਾ ਹੈ।
ਬੱਚਿਆਂ ਨੂੰ ਪੌੜੀ ਤੇ
ਸਮਝਾਇਆ ਗਿਆ ਹੈ - ਕਿਵੇਂ ਅਸੀਂ ਪੌੜੀ ਥੱਲੇ ਉਤਰਦੇ ਆਏ ਹਾਂ। ਪੂਰੇ 84 ਜਨਮ ਲੱਗੇ ਹਨ ਮੈਕ੍ਸਿਮਮ।
ਫਿਰ ਕੋਈ ਇੱਕ ਜਨਮ ਵੀ ਲੈਂਦੇ ਹਨ। ਆਤਮਾਵਾਂ ਉੱਪਰ ਤੋਂ ਆਉਂਦੀਆਂ ਹੀ ਰਹਿੰਦੀਆਂ ਹੈ। ਹੁਣ ਬਾਪ
ਕਹਿੰਦੇ ਹਨ ਮੈ ਆਇਆ ਹਾਂ ਪਾਵਨ ਬਣਾਉਣ। ਸ਼ਿਵਬਾਬਾ, ਬ੍ਰਹਮਾ ਦੁਆਰਾ ਤੁਹਾਨੂੰ ਪੜ੍ਹਾਉਂਦੇ ਹਨ।
ਸ਼ਿਵਬਾਬਾ ਹਨ ਆਤਮਾਵਾਂ ਦਾ ਬਾਪ ਅਤੇ ਬ੍ਰਹਮਾ ਨੂੰ ਆਦਿ ਦੇਵ ਕਹਿੰਦੇ ਹਨ। ਇਸ ਦਾਦਾ ਵਿੱਚ ਬਾਪ ਕਿਵੇਂ
ਆਉਂਦੇ ਹਨ, ਇਹ ਤੁਸੀਂ ਬੱਚੇ ਹੀ ਜਾਣਦੇ ਹੋ। ਮੈਨੂੰ ਬੁਲਾਉਂਦੇ ਵੀ ਹਨ - ਹੇ ਪਤਿਤ - ਪਾਵਨ ਆਓ।
ਆਤਮਾਵਾਂ ਨੇ ਇਸ ਸ਼ਰੀਰ ਦੁਆਰਾ ਬੁਲਾਇਆ ਹੈ। ਮੁੱਖ ਆਤਮਾ ਹੈ ਨਾ। ਇਹ ਹੈ ਹੀ ਦੁੱਖਧਮ। ਇੱਥੇ ਕਲਯੁਗ
ਵਿੱਚ ਦੇਖੋ ਬੈਠੇ - ਬੈਠੇ ਅਚਾਨਕ ਮੌਤ ਹੋ ਜਾਂਦੀ ਹੈ, ਉੱਥੇ ਇਵੇਂ ਕੋਈ ਬੀਮਾਰ ਹੀ ਨਹੀਂ ਹੁੰਦੇ।
ਨਾਮ ਹੀ ਹੈ ਸ੍ਵਰਗ। ਕਿੰਨਾ ਚੰਗਾ ਨਾਮ ਹੈ। ਕਹਿਣ ਨਾਲ ਦਿਲ ਖੁਸ਼ ਹੋ ਜਾਂਦਾ ਹੈ। ਕ੍ਰਿਸ਼ਚਨ ਵੀ
ਕਹਿੰਦੇ ਹਨ ਕਰਾਈਸਟ ਤੋਂ 3 ਹਜ਼ਾਰ ਵਰ੍ਹੇ ਪਹਿਲੇ ਪੈਰਾਡਾਇਜ਼ ਸੀ। ਇੱਥੇ ਭਾਰਤਵਾਸੀਆਂ ਨੂੰ ਤਾਂ ਕੁਝ
ਵੀ ਪਤਾ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਸੁੱਖ ਬਹੁਤ ਵੇਖਿਆ ਹੈ ਤਾਂ ਦੁੱਖ ਵੀ ਬਹੁਤ ਵੇਖ ਰਹੇ ਹਨ।
ਤਮੋਪ੍ਰਧਾਨ ਬਣੇ ਹਨ। 84 ਜਨਮ ਵੀ ਇਨ੍ਹਾਂ ਦੇ ਹਨ। ਅੱਧਾਕਲਪ ਬਾਦ ਫੇਰ ਹੋਰ ਧਰਮ ਵਾਲੇ ਆਉਂਦੇ ਹਨ।
ਹੁਣ ਤੁਸੀਂ ਸਮਝਦੇ ਹੋ ਅੱਧਾਕਲਪ ਦੇਵੀ - ਦੇਵਤਾ ਸੀ ਤਾਂ ਹੋਰ ਕੋਈ ਧਰਮ ਨਹੀਂ ਸੀ। ਫੇਰ ਤ੍ਰੇਤਾ
ਵਿੱਚ ਜਦੋਂ ਰਾਮ ਹੋਇਆ ਤਾਂ ਇਸਲਾਮੀ - ਬੋਧੀ ਨਹੀਂ ਸੀ। ਮਨੁੱਖ ਤਾਂ ਬਿਲਕੁਲ ਘੋਰ ਹਨ੍ਹੇਰੇ ਵਿੱਚ
ਹਨ। ਕਹਿ ਦਿੰਦੇ ਦੁਨੀਆਂ ਦੀ ਉਮਰ ਲੱਖਾਂ ਵਰ੍ਹੇ ਹੈ, ਇਸਲਈ ਮਨੁੱਖ ਮੁੰਝਦੇ ਹਨ ਕਿ ਕਲਯੁਗ ਅਜੁਨ
ਛੋਟਾ ਬੱਚਾ ਹੈ। ਤੁਸੀਂ ਹੁਣ ਸਮਝਦੇ ਹੋ ਕਲਯੁਗ ਪੂਰਾ ਹੋ ਹੁਣ ਸਤਿਯੁਗ ਆਏਗਾ ਇਸਲਈ ਤੁਸੀਂ ਆਏ ਹੋ
ਬਾਪ ਤੋਂ ਸ੍ਵਰਗ ਦਾ ਵਰਸਾ ਲੈਣ। ਤੁਸੀਂ ਸਭ ਸ੍ਵਰਗਵਾਸੀ ਸੀ। ਬਾਪ ਆਉਂਦੇ ਹੀ ਹਨ ਸ੍ਵਰਗ ਸਥਾਪਨ
ਕਰਨ। ਤੁਸੀਂ ਹੀ ਸ੍ਵਰਗ ਵਿੱਚ ਆਉਂਦੇ ਹੋ, ਬਾਕੀ ਸਭ ਸ਼ਾਂਤੀਧਾਮ ਘਰ ਚਲੇ ਜਾਂਦੇ ਹਨ। ਉਹ ਹੈ ਸਵੀਟ
ਹੋਮ, ਆਤਮਾਵਾਂ ਉੱਥੇ ਨਿਵਾਸ ਕਰਦੀਆਂ ਹਨ। ਫੇਰ ਇੱਥੇ ਆਕੇ ਪਾਰ੍ਟਧਾਰੀ ਬਣਦੇ ਹਨ। ਸ਼ਰੀਰ ਬਗ਼ੈਰ ਤਾਂ
ਆਤਮਾ ਬੋਲ ਵੀ ਨਾ ਸਕੇ। ਉੱਥੇ ਸ਼ਰੀਰ ਨਾ ਹੋਣ ਕਾਰਨ ਆਤਮਾਵਾਂ ਸ਼ਾਂਤੀ ਵਿੱਚ ਰਹਿੰਦੀਆਂ ਹਨ। ਫੇਰ
ਅੱਧਾਕਲਪ ਹੈ ਦੇਵੀ - ਦੇਵਤਾਵਾਂ, ਸੂਰਜਵੰਸ਼ੀ - ਚੰਦ੍ਰਵੰਸ਼ੀ। ਫੇਰ ਦਵਾਪਰ - ਕਲਯੁਗ ਵਿੱਚ ਹੁੰਦੇ
ਹਨ ਮਨੁੱਖ। ਦੇਵਤਾਵਾਂ ਦਾ ਰਾਜ ਸੀ ਫੇਰ ਹੁਣ ਉਹ ਕਿੱਥੇ ਗਏ? ਕਿਸੇ ਨੂੰ ਪਤਾ ਨਹੀਂ। ਇਹ ਨਾਲੇਜ਼
ਹੁਣ ਤੁਹਾਨੂੰ ਬਾਪ ਤੋਂ ਮਿਲਦੀ ਹੈ। ਹੋਰ ਕੋਈ ਮਨੁੱਖ ਵਿੱਚ ਇਹ ਨਾਲੇਜ਼ ਹੁੰਦੀ ਨਹੀਂ। ਬਾਪ ਹੀ ਆਕੇ
ਮਨੁੱਖਾਂ ਨੂੰ ਇਹ ਨਾਲੇਜ਼ ਦਿੰਦੇ ਹਨ, ਜਿਸ ਨਾਲ ਹੀ ਮਨੁੱਖ ਤੋਂ ਦੇਵਤਾ ਬਣਦੇ ਹਨ। ਤੁਸੀਂ ਇੱਥੇ ਆਏ
ਹੀ ਹੋ ਮਨੁੱਖ ਤੋਂ ਦੇਵਤਾ ਬਣਨ ਦੇ ਲਈ। ਦੇਵਤਾਵਾਂ ਦਾ ਖਾਣ - ਪਾਉਣ ਅਸ਼ੁੱਧ ਨਹੀਂ ਹੁੰਦਾ, ਉਹ ਕਦੀ
ਬੀੜੀ ਆਦਿ ਪੀਂਦੇ ਨਹੀਂ। ਇੱਥੇ ਦੇ ਪਤਿਤ ਮਨੁੱਖਾਂ ਦੀ ਗੱਲ ਨਾ ਪੁੱਛੋ - ਕੀ - ਕੀ ਖਾਂਦੇ ਹਨ!
ਹੁਣ ਬਾਪ ਸਮਝਾਉਂਦੇ ਹਨ ਇਹ ਭਾਰਤ ਪਹਿਲੇ ਸੱਚਖੰਡ ਸੀ। ਜ਼ਰੂਰ ਸੱਚੇ ਬਾਪ ਨੇ ਸਥਾਪਨ ਕੀਤਾ ਹੋਵੇਗਾ।
ਬਾਪ ਨੂੰ ਵੀ ਸੱਚ ਕਿਹਾ ਜਾਂਦਾ ਹੈ। ਬਾਪ ਹੀ ਕਹਿੰਦੇ ਹਨ ਮੈਂ ਹੀ ਇਸ ਭਾਰਤ ਨੂੰ ਸੱਚਖੰਡ ਬਣਾਉਂਦਾ
ਹਾਂ। ਤੁਸੀਂ ਸੱਚੇ ਦੇਵਤਾ ਕਿਵੇਂ ਬਣ ਸਕਦੇ ਹੋ, ਉਹ ਵੀ ਤੁਹਾਨੂੰ ਸਿਖਾਉਂਦੇ ਹਾਂ। ਕਿੰਨੇ ਬੱਚੇ
ਇੱਥੇ ਆਉਂਦੇ ਹਨ ਇਸਲਈ ਇਹ ਮਕਾਨ ਆਦਿ ਬਣਵਾਉਣੇ ਪੈਂਦੇ ਹਨ। ਅੰਤ ਤੱਕ ਵੀ ਬਣਦੇ ਰਹਿਣਗੇ, ਬਹੁਤ ਬਣ
ਗਏ। ਮਕਾਨ ਖ਼ਰੀਦ ਵੀ ਕਰਦੇ ਹਨ। ਸ਼ਿਵਬਾਬਾ ਬ੍ਰਹਮਾ ਦੁਆਰਾ ਕੰਮ ਕਰਦੇ ਹਨ। ਬ੍ਰਹਮਾ ਹੋ ਗਿਆ ਸਾਂਵਰਾ
ਕਿਉਂਕਿ ਇਹ ਬਹੁਤ ਜਨਮਾਂ ਦੇ ਅੰਤ ਦਾ ਜਨਮ ਹੈ ਨਾ। ਇਹ ਫੇਰ ਗੋਰਾ ਬਣੇਗਾ। ਕ੍ਰਿਸ਼ਨ ਦਾ ਵੀ ਚਿੱਤਰ
ਗੋਰਾ ਅਤੇ ਸਾਂਵਰਾ ਹੈ ਨਾ। ਮਿਯੂਜ਼ਿਅਮ ਵਿੱਚ ਬੜੇ - ਬੜੇ ਚੰਗੇ ਚਿੱਤਰ ਹਨ ਜਿਸ ਤੇ ਤੁਸੀਂ ਕਿਸੇ
ਨੂੰ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਇੱਥੇ ਬਾਬਾ ਮਿਯੂਜ਼ਿਅਮ ਨਹੀਂ ਬਣਵਾਉਂਦੇ ਹਨ ਇਨ੍ਹਾਂ ਨੂੰ ਕਿਹਾ
ਜਾਂਦਾ ਹੈ ਟਾਵਰ ਆਫ਼ ਸਾਇਲੈਂਸ। ਤੁਸੀਂ ਜਾਣਦੇ ਹੋ ਅਸੀਂ ਸ਼ਾਂਤੀਧਾਮ ਆਪਣੇ ਘਰ ਜਾਂਦੇ ਹਾਂ। ਅਸੀਂ
ਉੱਥੇ ਦੇ ਰਹਿਣ ਵਾਲੇ ਹਾਂ ਫੇਰ ਇੱਥੇ ਆਕੇ ਸ਼ਰੀਰ ਲੈ ਪਾਰ੍ਟ ਵਜਾਉਂਦੇ ਹਾਂ। ਬੱਚਿਆਂ ਨੂੰ ਪਹਿਲੇ -
ਪਹਿਲੇ ਇਹ ਨਿਸ਼ਚੈ ਹੋਣਾ ਚਾਹੀਦਾ ਕਿ ਇਹ ਸਾਧੂ - ਸੰਤ ਨਹੀਂ ਪੜ੍ਹਾਉਂਦੇ ਹਨ। ਇਹ (ਦਾਦਾ) ਤਾਂ
ਸਿੰਧ ਦਾ ਰਹਿਣ ਵਾਲਾ ਸੀ ਪਰ ਇਸ ਵਿੱਚ ਜੋ ਪ੍ਰਵੇਸ਼ ਕਰ ਬੋਲਦੇ ਹਨ - ਉਹ ਹੈ ਗਿਆਨ ਦਾ ਸਾਗਰ। ਉਨ੍ਹਾਂ
ਨੂੰ ਕੋਈ ਜਾਣਦੇ ਹੀ ਨਹੀਂ। ਕਹਿੰਦੇ ਵੀ ਹਨ ਗੌਡ ਫ਼ਾਦਰ। ਪਰ ਕਹਿ ਦਿੰਦੇ ਉਨ੍ਹਾਂ ਦਾ ਨਾਮ - ਰੂਪ
ਹੈ ਹੀ ਨਹੀਂ। ਉਹ ਨਿਰਾਕਾਰ ਹੈ, ਉਨ੍ਹਾਂ ਦਾ ਕੋਈ ਆਕਾਰ ਨਹੀਂ ਹੈ। ਫੇਰ ਕਹਿ ਦਿੰਦੇ ਉਹ ਸ੍ਰਵਵਿਆਪੀ
ਹੈ। ਅਰੇ, ਪਰਮਾਤਮਾ ਕਿੱਥੇ ਹੈ? ਕਹਿਣਗੇ ਉਹ ਸ੍ਰਵਵਿਆਪੀ ਹੈ, ਸਭ ਦੇ ਅੰਦਰ ਹੈ। ਅਰੇ, ਹਰ ਇੱਕ ਦੇ
ਅੰਦਰ ਆਤਮਾ ਬੈਠੀ ਹੈ, ਸਭ ਭਰਾ - ਭਰਾ ਹੈ ਨਾ, ਫੇਰ ਘੱਟ - ਘੱਟ ਵਿੱਚ ਪਰਮਾਤਮਾ ਕਿਥੋਂ ਆਇਆ? ਇਵੇਂ
ਨਹੀਂ ਕਹਿਣਗੇ ਪਰਮਾਤਮਾ ਵੀ ਹੈ ਅਤੇ ਆਤਮਾ ਵੀ ਹੈ। ਪਰਮਾਤਮਾ ਬਾਪ ਨੂੰ ਬੁਲਾਉਂਦੇ ਹਨ, ਬਾਬਾ ਆਕੇ
ਸਾਨੂੰ ਪਤਿਤਾਂ ਨੂੰ ਪਾਵਨ ਬਣਾਓ। ਮੈਨੂੰ ਤੁਸੀਂ ਬੁਲਾਉਂਦੇ ਹੋ ਇਹ ਧੰਧਾ, ਇਹ ਸੇਵਾ ਕਰਨ ਲਈ। ਸਾਨੂੰ
ਸਭ ਨੂੰ ਆਕੇ ਸ਼ੁੱਧ ਬਣਾਓ। ਪਤਿਤ ਦੁਨੀਆਂ ਵਿੱਚ ਮੈਂਨੂੰ ਨਿਮੰਤਰਣ ਦਿੰਦੇ ਹੋ, ਕਹਿੰਦੇ ਹੋ ਬਾਬਾ
ਅਸੀਂ ਪਤਿਤ ਹਾਂ। ਬਾਬਾ ਤਾਂ ਪਾਵਨ ਦੁਨੀਆਂ ਵੇਖਦੇ ਹੀ ਨਹੀਂ। ਪਤਿਤ ਦੁਨੀਆਂ ਵਿੱਚ ਹੀ ਤੁਹਾਡੀ
ਸੇਵਾ ਕਰਨ ਦੇ ਲਈ ਆਏ ਹਨ। ਹੁਣ ਇਹ ਰਾਵਣ ਰਾਜ ਵਿਨਾਸ਼ ਹੋ ਜਾਵੇਗਾ। ਬਾਕੀ ਤੁਸੀਂ ਜੋ ਰਾਜਯੋਗ
ਸਿੱਖਦੇ ਹੋ ਉਹ ਜਾਕੇ ਰਾਜਾਵਾਂ ਦਾ ਰਾਜਾ ਬਣਦੇ ਹੋ। ਤੁਹਾਨੂੰ ਅਣਗਿਣਤ ਵਾਰ ਪੜ੍ਹਾਇਆ ਹੈ ਫੇਰ 5
ਹਜ਼ਾਰ ਵਰ੍ਹੇ ਬਾਦ ਤੁਹਾਨੂੰ ਹੀ ਪੜ੍ਹਾਉਣਗੇ। ਸਤਿਯੁਗ - ਤ੍ਰੇਤਾ ਦੀ ਰਾਜਧਾਨੀ ਹੁਣ ਸਥਾਪਨ ਹੋ ਰਹੀ
ਹੈ। ਪਹਿਲੇ ਹੈ ਬ੍ਰਾਹਮਣ ਕੁਲ। ਪ੍ਰਜਾਪਿਤਾ ਬ੍ਰਹਮਾ ਗਾਇਆ ਜਾਂਦਾ ਹੈ ਨਾ, ਜਿਸਨੂੰ ਏਡਮ ਆਦਿ ਦੇਵ
ਕਹਿੰਦੇ ਹਨ। ਇਹ ਕੋਈ ਨੂੰ ਪਤਾ ਨਹੀਂ ਹੈ। ਬਹੁਤ ਹਨ ਜੋ ਇੱਥੇ ਆਕੇ ਸੁਣਕੇ ਫੇਰ ਮਾਇਆ ਦੇ ਵਸ਼ ਹੋ
ਜਾਂਦੇ ਹਨ। ਪੁੰਨਯ ਆਤਮਾ ਬਣਦੇ - ਬਣਦੇ ਪਾਪ ਆਤਮਾ ਬਣ ਪੈਂਦੇ ਹਨ। ਮਾਇਆ ਬੜੀ ਜ਼ਬਰਦਸ੍ਤ ਹੈ। ਸਭਨੂੰ
ਪਾਪ ਆਤਮਾ ਬਣਾ ਦਿੰਦੀ ਹੈ। ਇੱਥੇ ਕੋਈ ਵੀ ਪਵਿੱਤਰ ਆਤਮਾ, ਪੁੰਨਯ ਆਤਮਾ ਹੈ ਨਹੀਂ। ਪਵਿੱਤਰ ਆਤਮਾਵਾਂ
ਦੇਵੀ - ਦੇਵਤਾ ਸੀ, ਜਦੋਂ ਸਭ ਪਤਿਤ ਬਣ ਜਾਂਦੇ ਹਨ ਉਦੋਂ ਬਾਪ ਨੂੰ ਬੁਲਾਉਂਦੇ ਹਨ। ਹੁਣ ਇਹ ਹੈ
ਰਾਵਣ ਰਾਜ ਪਤਿਤ ਦੁਨੀਆਂ, ਇਨ੍ਹਾਂ ਨੂੰ ਕਿਹਾ ਜਾਂਦਾ ਹੈ ਕੰਡਿਆਂ ਦਾ ਜੰਗਲ। ਸਤਿਯੁਗ ਨੂੰ ਕਿਹਾ
ਜਾਂਦਾ ਹੈ ਗਾਰਡਨ ਆਫ਼ ਫ਼ਲਾਵਰਸ। ਮੁਗਲ ਗਾਰਡਨ ਵਿੱਚ ਕਿੰਨੇ ਫ਼ਸਟਕਲਾਸ ਚੰਗੇ - ਚੰਗੇ ਫੁੱਲ ਹੁੰਦੇ
ਹਨ। ਅੱਕ ਦੇ ਵੀ ਫੁੱਲ ਮਿਲਣਗੇ ਪਰ ਇਸਦਾ ਅਰ੍ਥ ਕੋਈ ਵੀ ਸਮਝਦੇ ਨਹੀਂ ਹਨ, ਸ਼ਿਵ ਦੇ ਉਪਰ ਅੱਕ ਕਿਉਂ
ਚੜ੍ਹਾਉਂਦੇ ਹਨ? ਇਹ ਵੀ ਬਾਪ ਬੈਠ ਸਮਝਾਉਂਦੇ ਹਨ। ਮੈਂ ਜਦੋਂ ਪੜ੍ਹਾਉਂਦਾ ਹਾਂ ਤਾਂ ਉਨ੍ਹਾਂ ਵਿੱਚ
ਕੋਈ ਫ਼ਸਟਕਲਾਸ ਮੋਤੀਏ, ਕੋਈ ਰਤਨ ਜੋਤ, ਕੋਈ ਫੇਰ ਅੱਕ ਦੇ ਵੀ ਹਨ। ਨੰਬਰਵਾਰ ਤਾਂ ਹੈ ਨਾ। ਤਾਂ ਇਸਨੂੰ
ਕਿਹਾ ਜਾਂਦਾ ਹੈ ਦੁੱਖਧਾਮ, ਮ੍ਰਿਤੂਲੋਕ। ਸਤਿਯੁਗ ਹੈ ਅਮਰਲੋਕ। ਇਹ ਗੱਲਾਂ ਕਿਸੇ ਸ਼ਾਸਤ੍ਰਾਂ ਵਿੱਚ
ਨਹੀਂ ਹੈ। ਸ਼ਾਸਤ੍ਰ ਤਾਂ ਇਸ ਦਾਦਾ ਨੇ ਪੜ੍ਹੇ ਹਨ, ਬਾਪ ਤਾਂ ਸ਼ਾਸਤ੍ਰ ਨਹੀਂ ਪੜ੍ਹਨਗੇ। ਬਾਪ ਤਾਂ
ਖੁਦ ਸਦਗਤੀ ਦਾਤਾ ਹੈ। ਕਰਕੇ ਗੀਤਾ ਨੂੰ ਰੈਫਰ ਕਰਦੇ ਹਨ। ਸ੍ਰਵਸ਼ਾਸਤ੍ਰਮਈ ਸ਼ਿਰੋਮਣੀ ਗੀਤਾ ਭਗਵਾਨ
ਨੇ ਗਾਈ ਹੈ ਪਰ ਭਗਵਾਨ ਕਿਸਨੂੰ ਕਿਹਾ ਜਾਂਦਾ ਹੈ, ਇਹ ਭਾਰਤਵਾਸੀਆਂ ਨੂੰ ਪਤਾ ਨਹੀਂ। ਬਾਪ ਕਹਿੰਦੇ
ਹਨ ਮੈਂ ਨਿਸ਼ਕਾਮ ਸੇਵਾ ਕਰਦਾ ਹਾਂ, ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ, ਮੈਂ ਨਹੀਂ ਬਣਦਾ
ਹਾਂ। ਸ੍ਵਰਗ ਵਿੱਚ ਤੁਸੀਂ ਮੈਨੂੰ ਯਾਦ ਨਹੀਂ ਕਰਦੇ ਹੋ। ਦੁੱਖ ਵਿੱਚ ਸਿਮਰਨ ਸਭ ਕਰਨ, ਸੁੱਖ ਵਿੱਚ
ਕਰੇ ਨਾ ਕੋਈ। ਇਸਨੂੰ ਦੁੱਖ ਅਤੇ ਸੁੱਖ ਦਾ ਖੇਡ ਕਿਹਾ ਜਾਂਦਾ ਹੈ। ਸ੍ਵਰਗ ਵਿੱਚ ਹੋਰ ਕੋਈ ਦੂਜਾ
ਧਰਮ ਹੀ ਨਹੀਂ। ਉਹ ਸਭ ਆਉਂਦੇ ਹੀ ਹਨ ਬਾਦ ਵਿੱਚ। ਤੁਸੀਂ ਜਾਣਦੇ ਹੋ ਹੁਣ ਇਸ ਪੁਰਾਣੀ ਦੁਨੀਆਂ ਦਾ
ਵਿਨਾਸ਼ ਹੋ ਜਾਵੇਗਾ, ਨੈਚੁਰਲ ਕੈਲੇਮਿਟੀਜ਼ ਤੂਫ਼ਾਨ ਆਵੇਗਾ ਜ਼ੋਰ ਨਾਲ। ਸਭ ਖ਼ਤਮ ਹੋ ਜਾਣਗੇ।
ਤਾਂ ਬਾਪ ਹੁਣ ਬੇਸਮਝਦਾਰ
ਤੋਂ ਸਮਝਦਾਰ ਬਣਾਉਂਦੇ ਹਨ। ਬਾਪ ਨੇ ਕਿੰਨਾ ਧਨ ਮਾਲ ਦਿੱਤਾ ਸੀ, ਸਭ ਕਿੱਥੇ ਗਿਆ? ਹੁਣ ਕਿੰਨੇ
ਇੰਸਾਲਵੇਂਟ ਬਣ ਗਏ ਹਾਂ। ਭਾਰਤ ਜੋ ਸੋਨੇ ਦੀ ਚਿੜੀਆਂ ਸੀ ਉਹ ਕੀ ਬਣ ਗਿਆ ਹੈ? ਹੁਣ ਫੇਰ ਪਤਿਤ -
ਪਾਵਨ ਬਾਪ ਆਏ ਹੋਏ ਹਨ ਰਾਜਯੋਗ ਸਿਖਾ ਰਹੇ ਹਨ। ਉਹ ਹੈ ਹੱਠਯੋਗ, ਇਹ ਹੈ ਰਾਜਯੋਗ। ਇਹ ਰਾਜਯੋਗ ਦੋਨਾਂ
ਦੇ ਲਈ ਹੈ, ਉਹ ਹੱਠਯੋਗ ਸਿਰਫ਼ ਪੁਰਸ਼ ਹੀ ਸਿੱਖਦੇ ਹਨ। ਹੁਣ ਬਾਪ ਕਹਿੰਦੇ ਹਨ ਪੁਰਸ਼ਾਰਥ ਕਰੋ, ਵਿਸ਼ਵ
ਦਾ ਮਾਲਿਕ ਬਣਕੇ ਵਿਖਾਓ। ਹੁਣ ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਤਾਂ ਹੋਣਾ ਹੀ ਹੈ ਬਾਕੀ ਥੋੜਾ ਵਕ਼ਤ
ਹੈ, ਇਹ ਲੜ੍ਹਾਈ ਅੰਤਿਮ ਲੜ੍ਹਾਈ ਹੈ। ਇਹ ਲੜ੍ਹਾਈ ਸ਼ੁਰੂ ਹੋਵੇਗੀ ਤਾਂ ਰੁਕ ਨਹੀਂ ਸਕਦੀ। ਇਹ
ਲੜ੍ਹਾਈ ਸ਼ੁਰੂ ਉਦੋਂ ਹੋਵੇਗੀ ਜਦੋਂ ਤੁਸੀਂ ਕਰਮਾਤੀਤ ਅਵਸਥਾ ਨੂੰ ਪਾਉਗੇ ਅਤੇ ਸ੍ਵਰਗ ਵਿੱਚ ਜਾਣ ਦੇ
ਲਾਇਕ ਬਣ ਜਾਵੋਗੇ। ਬਾਪ ਫੇਰ ਵੀ ਕਹਿੰਦੇ ਹਨ ਯਾਦ ਦੀ ਯਾਤਰਾ ਵਿੱਚ ਅਲਬੇਲੇ ਨਹੀਂ ਬਣੋ, ਇਸ ਵਿੱਚ
ਮਾਇਆ ਵਿਘਨ ਪਾਉਂਦੀ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਦੁਆਰਾ
ਚੰਗੀ ਤਰ੍ਹਾਂ ਪੜ੍ਹਕੇ ਫਰਸਟਕਲਾਸ ਫੁੱਲ ਬਣਨਾ ਹੈ, ਕੰਡਿਆਂ ਦੇ ਇਸ ਜੰਗਲ ਨੂੰ ਫੁੱਲਾਂ ਦਾ ਬਗ਼ੀਚਾ
ਬਣਾਉਣ ਵਿੱਚ ਬਾਪ ਨੂੰ ਪੂਰੀ ਮਦਦ ਕਰਨੀ ਹੈ।
2. ਕਰਮਾਤੀਤ ਅਵਸਥਾ ਨੂੰ
ਪ੍ਰਾਪਤ ਕਰਨ ਜਾਂ ਸ੍ਵਰਗ ਵਿੱਚ ਉੱਚਾ ਪੱਦ ਦਾ ਅਧਿਕਾਰ ਪ੍ਰਾਪਤ ਕਰਨ ਦੇ ਲਈ ਯਾਦ ਦੀ ਯਾਤਰਾ ਵਿੱਚ
ਰਹਿਣਾ ਹੈ, ਅਲਬੇਲਾ ਨਹੀਂ ਬਣਨਾ ਹੈ।
ਵਰਦਾਨ:-
ਆਪਣੇ ਮੱਥੇ ਤੇ ਸਦਾ ਬਾਪ ਦੀਆਂ ਦੁਆਵਾਂ ਦਾ ਹੱਥ ਅਨੁਭਵ ਕਰਨ ਵਾਲੇ ਮਾਸਟਰ ਵਿਘਣ -ਵਿਨਾਸ਼ਕ ਭਵ
ਗਣੇਸ਼ ਨੂੰ ਵਿਘਣ ਵਿਨਾਸ਼ਕ
ਕਹਿੰਦੇ ਹਨ। ਵਿਘਣ ਵਿਨਾਸ਼ਕ ਉਹ ਹੀ ਬਣਦੇ ਹਨ ਜ੍ਹਿਨਾਂ ਵਿੱਚ ਸਰਵ ਸ਼ਕਤੀਆਂ ਹਨ। ਸਰਵਸ਼ਕਤੀਆਂ ਨੂੰ
ਸਮੇਂ ਪ੍ਰਮਾਣ ਕੰਮ ਵਿੱਚ ਲਗਾਓ ਤਾਂ ਵਿਘਣ ਠਹਿਰ ਨਹੀਂ ਸਕਦੇ। ਕਿੰਨੇ ਵੀ ਰੂਪ ਨਾਲ ਮਾਇਆ ਆਏ ਪਰ
ਤੁਸੀਂ ਨਾਲੇਜ਼ਫੁੱਲ ਬਣੋ। ਨਾਲੇਜ਼ਫੁੱਲ ਆਤਮਾ ਕਦੀ ਮਾਇਆ ਤੋਂ ਹਾਰ ਖਾ ਨਹੀਂ ਸਕਦੀ। ਜਦੋਂ ਮੱਥੇ ਤੇ
ਬਾਪਦਾਦਾ ਦੀਆਂ ਦੁਆਵਾਂ ਦਾ ਹੱਥ ਹੈ ਤਾਂ ਵਿਜੇ ਦਾ ਤਿਲਕ ਲੱਗਿਆ ਹੋਇਆ ਹੈ। ਪਰਮਾਤਮ ਹੱਥ ਅਤੇ ਸਾਥ
ਵਿਘਨ - ਵਿਨਾਸ਼ਕ ਬਣਾ ਦਿੰਦਾ ਹੈ।
ਸਲੋਗਨ:-
ਖੁਦ ਵਿੱਚ ਗੁਣਾਂ
ਨੂੰ ਧਾਰਨ ਕਰ ਦੂਸਰੇ ਨੂੰ ਗੁਣ ਦਾਨ ਕਰਨ ਵਾਲੇ ਹੀ ਗੁਣਮੂਰਤ ਹਨ।