04.01.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਸੀਂ
ਅਸ਼ਰੀਰੀ ਬਣ ਜਦੋਂ ਬਾਪ ਨੂੰ ਯਾਦ ਕਰਦੇ ਹੋ ਤਾਂ ਤੁਹਾਡੇ ਲਈ ਇਹ ਦੁਨੀਆਂ ਹੀ ਖ਼ਤਮ ਹੋ ਜਾਂਦੀ ਹੈ,
ਦੇਹ ਅਤੇ ਦੁਨੀਆਂ ਭੁੱਲੀ ਹੋਈ ਹੈ"
ਪ੍ਰਸ਼ਨ:-
ਬਾਪ ਦੁਆਰਾ ਸਭ
ਬੱਚਿਆਂ ਨੂੰ ਗਿਆਨ ਦਾ ਤੀਸਰਾ ਨੇਤ੍ਰ ਕਿਉਂ ਮਿਲਿਆ ਹੈ?
ਉੱਤਰ:-
ਆਪਣੇ ਨੂੰ ਆਤਮਾ
ਸਮਝ, ਬਾਪ ਜੋ ਹੈ ਜਿਵੇਂ ਹੈ, ਉਸੀ ਰੂਪ ਵਿੱਚ ਯਾਦ ਕਰਨ ਦੇ ਲਈ ਤੀਸਰਾ ਨੇਤ੍ਰ ਮਿਲਿਆ ਹੈ। ਪਰ ਇਹ
ਨੇਤ੍ਰ ਕੰਮ ਉਦੋਂ ਆਉਂਦਾ ਹੈ ਜਦੋਂ ਪੂਰਾ ਯੋਗਯੁਕਤ ਰਹੋ ਮਤਲਬ ਇੱਕ ਬਾਪ ਨਾਲ ਸੱਚੀ ਪ੍ਰੀਤ ਹੋਵੇ।
ਕਿਸੀ ਦੇ - ਰੂਪ ਵਿੱਚ ਲਟਕੇ ਹੋਏ ਨਾ ਹੋਣ। ਮਾਇਆ ਪ੍ਰੀਤ ਰੱਖਣ ਵਿੱਚ ਹੀ ਵਿਘਨ ਪਾਉਂਦੀ ਹੈ। ਇਸ
ਵਿੱਚ ਹੀ ਬੱਚੇ ਧੌਖਾ ਖਾਂਦੇ ਹਨ।
ਗੀਤ:-
ਮਰਨਾ ਤੇਰੀ ਗਲੀ
ਵਿੱਚ ...
ਓਮ ਸ਼ਾਂਤੀ
ਸਿਵਾਏ ਤੁਸੀਂ ਬ੍ਰਾਹਮਣ ਬੱਚਿਆਂ ਦੇ ਇਸ ਗੀਤ ਦਾ ਅਰ੍ਥ ਕੋਈ ਸਮਝ ਨਾ ਸਕੇ। ਜਿਵੇਂ ਵੇਦ - ਸ਼ਾਸਤ੍ਰ
ਆਦਿ ਬਣਾਏ ਹਨ ਪਰ ਜੋ ਕੁਝ ਪੜ੍ਹਦੇ ਹਨ ਉਸਦਾ ਅਰ੍ਥ ਨਹੀਂ ਸਮਝ ਸਕਦੇ ਇਸਲਈ ਬਾਪ ਕਹਿੰਦੇ ਹਨ ਮੈਂ
ਬ੍ਰਹਮਾ ਮੁੱਖ ਦੁਆਰਾ ਸਭ ਵੇਦਾਂ - ਸ਼ਾਸਤ੍ਰਾਂ ਦਾ ਸਾਰ ਸਮਝਾਉਂਦਾ ਹਾਂ, ਉਵੇਂ ਹੀ ਇਨ੍ਹਾਂ ਗੀਤਾਂ
ਦਾ ਅਰ੍ਥ ਵੀ ਕੋਈ ਸਮਝ ਨਹੀਂ ਸਕਦੇ, ਬਾਪ ਹੀ ਇਨ੍ਹਾਂ ਦਾ ਅਰ੍ਥ ਦੱਸਦੇ ਹਨ। ਆਤਮਾ ਜਦੋਂ ਸ਼ਰੀਰ ਤੋਂ
ਨਿਆਰੀ ਹੋ ਜਾਂਦੀ ਹੈ ਤਾਂ ਦੁਨੀਆਂ ਤੋਂ ਸਭ ਸੰਬੰਧ ਟੁੱਟ ਜਾਂਦਾ ਹੈ। ਗੀਤ ਵੀ ਕਹਿੰਦਾ ਹੈ ਆਪਣੇ
ਨੂੰ ਆਤਮਾ ਸਮਝ ਅਸ਼ਰੀਰੀ ਬਣ ਬਾਪ ਨੂੰ ਯਾਦ ਕਰੋ ਤਾਂ ਇਹ ਦੁਨੀਆਂ ਖ਼ਤਮ ਹੋ ਜਾਂਦੀ ਹੈ। ਇਹ ਸ਼ਰੀਰ ਇਸ
ਧਰਤੀ ਤੇ ਹੈ, ਆਤਮਾ ਇਸ ਤੋਂ ਨਿਕਲ ਜਾਂਦੀ ਹੈ ਤਾਂ ਫੇਰ ਉਸ ਵਕਤ ਉਨ੍ਹਾਂ ਦੇ ਲਈ ਮਨੁੱਖ ਸ੍ਰਿਸ਼ਟੀ
ਹੈ ਨਹੀਂ। ਆਤਮਾ ਨੰਗੀ ਬਣ ਜਾਂਦੀ ਹੈ। ਫ਼ੇਰ ਜਦੋਂ ਸ਼ਰੀਰ ਵਿੱਚ ਆਉਂਦੀ ਹੈ ਤਾਂ ਪਾਰ੍ਟ ਸ਼ੁਰੂ ਹੁੰਦਾ
ਹੈ। ਫ਼ੇਰ ਇੱਕ ਸ਼ਰੀਰ ਛੱਡ ਦੂਜਾ ਵਿੱਚ ਜਾਕੇ ਪ੍ਰਵੇਸ਼ ਕਰਦੀ ਹੈ। ਵਾਪਿਸ ਮਮਤਵ ਵਿੱਚ ਨਹੀਂ ਜਾਣਾ
ਹੈ। ਉੱਡਕੇ ਦੂਜੇ ਸ਼ਰੀਰ ਵਿੱਚ ਜਾਂਦੀ ਹੈ। ਇੱਥੇ ਇਸ ਆਕਾਸ਼ ਤੱਤਵ ਵਿੱਚ ਹੀ ਉਨ੍ਹਾਂ ਨੂੰ ਪਾਰ੍ਟ
ਵਜਾਉਣਾ ਹੈ। ਮੂਲਵਤਨ ਵਿੱਚ ਨਹੀਂ ਜਾਣਾ ਹੈ। ਜਦੋ ਸ਼ਰੀਰ ਛੱਡਦੇ ਹਨ ਤਾਂ ਨਾ ਇਹ ਕਰਮਬੰਧਨ, ਨਾ ਉਹ
ਕਰਮਬੰਧਨ ਰਹਿੰਦਾ ਹੈ। ਸ਼ਰੀਰ ਤੋਂ ਹੀ ਵੱਖ ਹੋ ਜਾਂਦੇ ਹੈ ਨਾ। ਫ਼ੇਰ ਦੂਜਾ ਸ਼ਰੀਰ ਲੈਂਦੇ ਤਾਂ ਉਹ
ਕਰਮਬੰਧਨ ਸ਼ੁਰੂ ਹੁੰਦਾ ਹੈ। ਇਹ ਗੱਲਾਂ ਸਿਵਾਏ ਤੁਹਾਡੇ ਹੋਰ ਕੋਈ ਮਨੁੱਖ ਨਹੀਂ ਜਾਣਦੇ। ਬਾਪ ਨੇ
ਸਮਝਾਇਆ ਹੈ ਸਭ ਬਿਲਕੁਲ ਹੀ ਬੇਸਮਝ ਹਨ। ਪਰ ਇਵੇਂ ਕੋਈ ਸਮਝਦੇ ਥੋੜ੍ਹੇਹੀ ਹਨ। ਆਪਣੇ ਨੂੰ ਕਿੰਨਾ
ਅਕਲਮੰਦ ਸਮਝਦੇ ਹਨ, ਪੀਸ ਪ੍ਰਾਇਜ਼ ਦਿੰਦੇ ਰਹਿੰਦੇ ਹਨ। ਇਹ ਵੀ ਤੁਸੀਂ ਬ੍ਰਾਹਮਣ ਕੁੱਲ ਭੂਸ਼ਣ ਚੰਗੀ
ਤਰ੍ਹਾਂ ਸਮਝਾ ਸਕਦੇ ਹੋ। ਉਹ ਤਾਂ ਜਾਣਦੇ ਹੀ ਨਹੀਂ ਕਿ ਪੀਸ ਕਿਸਨੂੰ ਕਿਹਾ ਜਾਂਦਾ ਹੈ? ਕੋਈ ਤਾਂ
ਮਹਾਤਮਾਵਾਂ ਦੇ ਕੋਲ ਜਾਂਦੇ ਹਨ ਕਿ ਮਨ ਦੀ ਸ਼ਾਂਤੀ ਕਿਵੇਂ ਹੋਵੇ? ਇਹ ਤਾਂ ਕਹਿੰਦੇ ਹਨ ਵਰਲ੍ਡ ਵਿੱਚ
ਸ਼ਾਂਤੀ ਕਿਵੇਂ ਹੋਵੇ! ਇਵੇਂ ਨਹੀਂ ਕਹਿਣਗੇ ਕਿ ਨਿਰਾਕਾਰੀ ਦੁਨੀਆਂ ਵਿੱਚ ਸ਼ਾਂਤੀ ਕਿਵੇਂ ਹੋਵੇ? ਉਹ
ਤਾਂ ਹੈ ਹੀ ਸ਼ਾਂਤੀਧਾਮ। ਅਸੀਂ ਆਤਮਾਵਾਂ ਸ਼ਾਂਤੀਧਾਮ ਵਿੱਚ ਰਹਿੰਦੀਆਂ ਹਾਂ ਪਰ ਇਹ ਤਾਂ ਮਨ ਦੀ ਸ਼ਾਂਤੀ
ਕਹਿੰਦੇ ਹਨ। ਉਹ ਜਾਣਦੇ ਨਹੀਂ ਕਿ ਸ਼ਾਂਤੀ ਕਿਵੇਂ ਮਿਲੇਗੀ? ਸ਼ਾਂਤੀਧਾਮ ਤਾਂ ਆਪਣਾ ਘਰ ਹੈ। ਇੱਥੇ
ਸ਼ਾਂਤੀ ਕਿਵੇਂ ਮਿਲ ਸਕਦੀ? ਹਾਂ, ਸਤਿਯੁਗ ਵਿੱਚ ਸੁੱਖ, ਸ਼ਾਂਤੀ, ਸੰਪਤੀ ਸਭ ਹੈ, ਜਿਸਦੀ ਸਥਾਪਨਾ
ਬਾਪ ਕਰਦੇ ਹਨ। ਇੱਥੇ ਤਾਂ ਕਿੰਨੀ ਅਸ਼ਾਂਤੀ ਹੈ। ਇਹ ਸਭ ਹੁਣ ਤੁਸੀਂ ਬੱਚੇ ਹੀ ਸਮਝਦੇ ਹੋ। ਸੁੱਖ,
ਸ਼ਾਂਤੀ, ਸੰਪਤੀ ਭਾਰਤ ਵਿੱਚ ਹੀ ਸੀ। ਉਹ ਵਰਸਾ ਸੀ ਬਾਪ ਦਾ ਅਤੇ ਦੁੱਖ, ਅਸ਼ਾਂਤੀ, ਕੰਗਾਲਪਣਾ, ਇਹ
ਵਰਸਾ ਹੈ ਰਾਵਣ ਦਾ। ਇਹ ਸਭ ਗੱਲਾਂ ਬੇਹੱਦ ਦਾ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਬਾਪ ਪਰਮਧਾਮ
ਵਿੱਚ ਰਹਿਣ ਵਾਲਾ ਨਾਲੇਜ਼ਫੁੱਲ ਹੈ, ਜੋ ਸੁੱਖਧਾਮ ਦਾ ਸਾਨੂੰ ਵਰਸਾ ਦਿੰਦੇ ਹਨ। ਉਹ ਅਸੀਂ ਆਤਮਾਵਾਂ
ਨੂੰ ਸਮਝਾ ਰਹੇ ਹਨ। ਇਹ ਤਾਂ ਜਾਣਦੇ ਹੋ ਨਾਲੇਜ਼ ਹੁੰਦੀ ਹੈ ਆਤਮਾ ਵਿੱਚ। ਉਨ੍ਹਾਂ ਨੂੰ ਹੀ ਗਿਆਨ ਦਾ
ਸਾਗਰ ਕਿਹਾ ਜਾਂਦਾ ਹੈ। ਉਹ ਗਿਆਨ ਦਾ ਸਾਗਰ ਇਸ ਸ਼ਰੀਰ ਦੁਆਰਾ ਵਰਲ੍ਡ ਦੀ ਹਿਸਟਰੀ - ਜੌਗ੍ਰਾਫੀ
ਸਮਝਾਉਂਦੇ ਹਨ। ਵਰਲ੍ਡ ਦੀ ਉਮਰ ਤਾਂ ਹੋਣੀ ਚਾਹੀਦੀ ਨਾ। ਵਰਲ੍ਡ ਤਾਂ ਹੈ ਹੀ। ਸਿਰਫ਼ ਨਵੀਂ ਦੁਨੀਆਂ
ਅਤੇ ਪੁਰਾਣੀ ਦੁਨੀਆਂ ਕਿਹਾ ਜਾਂਦਾ ਹੈ। ਇਹ ਵੀ ਮਨੁੱਖਾਂ ਨੂੰ ਪਤਾ ਨਹੀਂ। ਨਿਉ ਵਰਲਡ ਤੋਂ ਓਲ੍ਡ
ਵਰਲ੍ਡ ਹੋਣ ਵਿੱਚ ਕਿੰਨਾ ਵਕ਼ਤ ਲੱਗਦਾ ਹੈ?
ਤੁਸੀਂ ਬੱਚੇ ਜਾਣਦੇ ਹੋ
ਕਲਯੁੱਗ ਦੇ ਬਾਦ ਸਤਿਯੁਗ ਜ਼ਰੂਰ ਆਉਣਾ ਹੈ ਇਸਲਈ ਕਲਯੁੱਗ ਅਤੇ ਸਤਿਯੁਗ ਦੇ ਸੰਗਮ ਤੇ ਬਾਪ ਨੂੰ ਆਉਣਾ
ਪੈਂਦਾ ਹੈ। ਇਹ ਵੀ ਤੁਸੀਂ ਜਾਣਦੇ ਹੋ ਪਰਮਪਿਤਾ ਪ੍ਰਮਾਤਮਾ ਬ੍ਰਹਮਾ ਦੁਆਰਾ ਨਵੀਂ ਦੁਨੀਆਂ ਦੀ
ਸਥਾਪਨਾ, ਸ਼ੰਕਰ ਦੁਆਰਾ ਵਿਨਾਸ਼ ਕਰਾਉਂਦੇ ਹਨ। ਤ੍ਰਿਮੂਰਤੀ ਦਾ ਅਰ੍ਥ ਹੀ ਇਹ ਹੈ - ਸਥਾਪਨਾ, ਵਿਨਾਸ਼,
ਪਾਲਣਾ। ਇਹ ਤਾਂ ਕਾਮਨ ਗੱਲ ਹੈ। ਪਰ ਇਹ ਗੱਲਾਂ ਤੁਸੀਂ ਬੱਚੇ ਭੁੱਲ ਜਾਂਦੇ ਹੋ। ਨਹੀਂ ਤਾਂ ਤੁਹਾਨੂੰ
ਖੁਸ਼ੀ ਬਹੁਤ ਰਹੇ। ਨਿਰੰਤਰ ਯਾਦ ਰਹਿਣੀ ਚਾਹੀਦੀ। ਬਾਬਾ ਸਾਨੂੰ ਹੁਣ ਨਵੀਂ ਦੁਨੀਆਂ ਦੇ ਲਈ ਲਾਇਕ ਬਣਾ
ਰਹੇ ਹਨ। ਤੁਸੀਂ ਭਾਰਤਵਾਸੀ ਹੀ ਲਾਇਕ ਬਣਦੇ ਹੋ, ਹੋਰ ਕੋਈ ਨਹੀਂ। ਹਾਂ, ਜੋ ਹੋਰ - ਹੋਰ ਧਰਮਾਂ
ਵਿੱਚ ਕਨਵਰਟ ਹੋ ਗਏ ਹਨ, ਉਹ ਆ ਸਕਦੇ ਹਨ। ਫ਼ੇਰ ਇਸ ਵਿੱਚ ਕਨਵਰਟ ਹੋ ਜਾਣਗੇ, ਜਿਵੇਂ ਉਸ ਵਿੱਚ ਹੋਏ
ਸੀ। ਇਹ ਸਾਰੀ ਨਾਲੇਜ਼ ਤੁਹਾਡੀ ਬੁੱਧੀ ਵਿੱਚ ਹੈ। ਮਨੁੱਖਾਂ ਨੂੰ ਸਮਝਾਉਣਾ ਹੈ ਇਹ ਪੁਰਾਣੀ ਦੁਨੀਆਂ
ਹੁਣ ਬਦਲਦੀ ਹੈ। ਮਹਾਂਭਾਰਤ ਲੜ੍ਹਾਈ ਵੀ ਜ਼ਰੂਰ ਲੱਗਣੀ ਹੈ। ਇਸ ਵਕ਼ਤ ਹੀ ਬਾਬਾ ਆਕੇ ਰਾਜਯੋਗ
ਸਿਖਾਉਂਦੇ ਹਨ। ਜੋ ਰਾਜਯੋਗ ਸਿੱਖਦੇ ਹਨ, ਉਹ ਨਵੀਂ ਦੁਨੀਆਂ ਵਿੱਚ ਚਲੇ ਜਾਣਗੇ। ਤੁਸੀਂ ਸਭਨੂੰ ਸਮਝਾ
ਸਕਦੇ ਹੋ ਕਿ ਉੱਚ ਤੇ ਉੱਚ ਹੈ ਭਗਵਾਨ, ਫ਼ੇਰ ਬ੍ਰਹਮਾ - ਵਿਸ਼ਨੂੰ - ਸ਼ੰਕਰ, ਫ਼ੇਰ ਆਓ ਇੱਥੇ, ਮੁੱਖ ਹੈ
ਜਗਤ ਅੰਬਾ, ਜਗਤ ਪਿਤਾ। ਬਾਪ ਆਉਂਦੇ ਵੀ ਇੱਥੇ ਹਨ ਬ੍ਰਹਮਾ ਦੇ ਤਨ ਵਿੱਚ, ਪ੍ਰਜਾਪਿਤਾ ਬ੍ਰਹਮਾ ਤਾਂ
ਇੱਥੇ ਹੈ ਨਾ। ਬ੍ਰਹਮਾ ਦੁਆਰਾ ਸਥਾਪਨਾ ਸੂਖਸ਼ਮਵਤਨ ਵਿੱਚ ਤਾਂ ਨਹੀਂ ਹੋਵੇਗੀ ਨਾ। ਇੱਥੇ ਹੀ ਹੁੰਦੀ
ਹੈ। ਇਹ ਵਿਅਕਤ ਤੋਂ ਅਵਿਅਕਤ ਬਣ ਜਾਂਦੇ ਹਨ। ਇਹ ਰਾਜਯੋਗ ਸਿੱਖ ਫੇਰ ਵਿਸ਼ਨੂੰ ਦੇ ਦੋ ਰੂਪ ਬਣਦੇ ਹਨ।
ਵਰਲ੍ਡ ਦੀ ਹਿਸਟਰੀ - ਜੌਗ੍ਰਾਫ਼ੀ ਸਮਝਣੀ ਚਾਹੀਦੀ ਨਾ। ਮਨੁੱਖ ਹੀ ਸਮਝਣਗੇ। ਵਰਲ੍ਡ ਦਾ ਮਾਲਿਕ ਹੀ
ਵਰਲ੍ਡ ਦੀ ਹਿਸਟਰੀ - ਜੌਗ੍ਰਾਫ਼ੀ ਸਮਝਾ ਸਕਦੇ ਹਨ। ਉਹ ਨਾਲੇਜ਼ਫੁੱਲ, ਪੁਨਰਜਨਮ ਰਹਿਤ ਹੈ। ਇਹ ਨਾਲੇਜ਼
ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਪਰਖਣ ਦੀ ਵੀ ਬੁੱਧੀ ਚਾਹੀਦੀ ਨਾ। ਕੁਝ ਬੁੱਧੀ ਵਿੱਚ ਬੈਠਦਾ ਹੈ
ਜਾਂ ਇਵੇਂ ਹੀ ਹੈ, ਨਬਜ਼ ਵੇਖਣੀ ਚਾਹੀਦੀ। ਇੱਕ ਅਜਮਲ ਖਾਂ ਨਾਮੀਗ੍ਰਾਮੀ ਵੈਧ ਹੋਕੇ ਗਿਆ ਹੈ। ਕਹਿੰਦੇ
ਹਨ ਵੇਖਣ ਨਾਲ ਹੀ ਉਨ੍ਹਾਂ ਨੂੰ ਬਿਮਾਰੀ ਦਾ ਪਤਾ ਪੈ ਜਾਂਦਾ ਸੀ। ਹੁਣ ਤੁਸੀਂ ਬੱਚਿਆਂ ਨੂੰ ਵੀ
ਸਮਝਣਾ ਚਾਹੀਦਾ ਕਿ ਇਹ ਲਾਇਕ ਹੈ ਜਾਂ ਨਹੀਂ?
ਬਾਪ ਨੇ ਬੱਚਿਆਂ ਨੂੰ
ਗਿਆਨ ਦਾ ਤੀਸਰਾ ਨੇਤ੍ਰ ਦਿੱਤਾ ਹੈ, ਜਿਸ ਨਾਲ ਤੁਸੀਂ ਆਪਣੇ ਨੂੰ ਆਤਮਾ ਸਮਝ, ਬਾਪ ਜੋ ਹੈ, ਜਿਵੇਂ
ਹੈ, ਉਸਨੂੰ ਉਸ ਰੂਪ ਵਿੱਚ ਯਾਦ ਕਰਦੇ ਹੋ। ਪਰ ਇਵੇਂ ਦੀ ਬੁੱਧੀ ਉਨ੍ਹਾਂ ਦੀ ਹੋਵੇਗੀ ਜੋ ਪੂਰਾ
ਯੋਗਯੁਕਤ ਹੋਣਗੇ, ਜਿਨ੍ਹਾਂ ਦੀ ਬਾਪ ਨਾਲ ਪ੍ਰੀਤ ਬੁੱਧੀ ਹੋਵੇਗੀ। ਸਭ ਤਾਂ ਨਹੀਂ ਹੈ ਨਾ। ਇੱਕ ਦੋ
ਦੇ ਨਾਮ - ਰੂਪ ਵਿੱਚ ਲਟਕ ਪੈਂਦੇ ਹਨ। ਬਾਪ ਕਹਿੰਦੇ ਹਨ ਪ੍ਰੀਤ ਤਾਂ ਮੇਰੇ ਨਾਲ ਲਗਾਓ ਨਾ। ਮਾਇਆ
ਇਵੇਂ ਹੈ ਜੋ ਪ੍ਰੀਤ ਰੱਖਣ ਨਹੀਂ ਦਿੰਦੀ ਹੈ। ਮਾਇਆ ਵੀ ਵੇਖਦੀ ਹੈ ਸਾਡਾ ਗ੍ਰਾਹਕ ਜਾਂਦਾ ਹੈ ਤਾਂ
ਇੱਕਦਮ ਨੱਕ - ਕੰਨ ਤੋਂ ਫ਼ੜ ਲੈਂਦੀ ਹੈ। ਫੇਰ ਜਦੋਂ ਧੋਖਾ ਖਾਂਦੇ ਹਨ ਉਦੋਂ ਸਮਝਦੇ ਹਨ ਮਾਇਆ ਤੋਂ
ਥੋਖਾ ਖਾਧਾ। ਮਾਇਆਜੀਤ, ਜਗਤਜੀਤ ਬਣ ਨਹੀਂ ਸੱਕਣਗੇ, ਉੱਚ ਪਦ ਪਾ ਨਹੀਂ ਸਕਣਗੇ। ਇਸ ਵਿੱਚ ਹੀ
ਮਿਹਨਤ ਹੈ। ਸ਼੍ਰੀਮਤ ਕਹਿੰਦੀ ਹੈ ਮਾਮੇਕਮ ਯਾਦ ਕਰੋ ਤਾਂ ਤੁਹਾਡੀ ਜੋ ਪਤਿਤ ਬੁੱਧੀ ਹੈ ਉਹ ਪਾਵਨ ਬਣ
ਜਾਵੇਗੀ। ਪਰ ਕਈਆਂ ਨੂੰ ਬੜਾ ਮੁਸ਼ਕਿਲ ਲੱਗਦਾ ਹੈ। ਇਸ ਵਿੱਚ ਸਬਜੈਕਟ ਇੱਕ ਹੀ ਹੈ ਅਲਫ਼ ਅਤੇ ਬੇ। ਬਸ,
ਦੋ ਅੱਖਰ ਵੀ ਯਾਦ ਨਹੀਂ ਕਰ ਸਕਦੇ ਹੋ! ਬਾਬਾ ਕਹੇ ਅਲਫ਼ ਨੂੰ ਯਾਦ ਕਰੋ ਫ਼ੇਰ ਆਪਣੀ ਦੇਹ ਨੂੰ, ਦੂਜੇ
ਦੀ ਦੇਹ ਨੂੰ ਯਾਦ ਕਰਦੇ ਰਹਿੰਦੇ ਹਨ। ਬਾਬਾ ਕਹਿੰਦੇ ਹਨ ਦੇਹ ਨੂੰ ਵੇਖਦੇ ਹੋਏ ਤੁਸੀਂ ਮੈਨੂੰ ਯਾਦ
ਕਰੋ। ਆਤਮਾ ਨੂੰ ਹੁਣ ਤੀਸਰਾ ਨੇਤ੍ਰ ਮਿਲਿਆ ਹੈ ਮੈਨੂੰ ਵੇਖਣ - ਸਮਝਣ ਦਾ, ਉਸ ਨਾਲ ਕੰਮ ਲਵੋ। ਤੁਸੀਂ
ਬੱਚੇ ਹੁਣ ਤ੍ਰਿਨੇਤ੍ਰੀ, ਤ੍ਰਿਕਾਲਦ੍ਰਸ਼ੀ ਬਣਦੇ ਹੋ। ਪਰ ਤ੍ਰਿਕਾਲਦ੍ਰਸ਼ੀ ਵੀ ਨੰਬਰਵਾਰ ਹਨ। ਨਾਲੇਜ਼
ਧਾਰਨ ਕਰਨਾ ਕੋਈ ਮੁਸ਼ਕਿਲ ਨਹੀਂ ਹੈ। ਬਹੁਤ ਹੀ ਚੰਗਾ ਸਮਝਦੇ ਹਨ ਪਰ ਯੋਗਬਲ ਘਟ ਹੈ, ਦੇਹੀ -
ਅਭਿਮਾਨੀ - ਪਣਾ ਬਹੁਤ ਘੱਟ ਹੈ। ਥੋੜੀ ਗੱਲ ਵਿੱਚ ਕਰੋਧ, ਗੁੱਸਾ ਆ ਜਾਂਦਾ ਹੈ, ਡਿੱਗਦੇ ਰਹਿੰਦੇ
ਹਨ। ਉੱਠਦੇ ਹਨ, ਡਿੱਗਦੇ ਹਨ। ਅੱਜ ਉੱਠੇ ਕੱਲ ਫੇਰ ਡਿੱਗ ਪੈਂਦੇ ਹਨ। ਦੇਹ - ਅਭਿਮਾਨ ਮੁੱਖ ਹੈ
ਫ਼ੇਰ ਹੋਰ ਵਿਕਾਰ ਲੋਭ, ਮੋਹ ਆਦਿ ਵਿੱਚ ਫ਼ਸ ਪੈਂਦੇ ਹਨ। ਦੇਹ ਵਿੱਚ ਵੀ ਮੋਹ ਰਹਿੰਦਾ ਹੈ ਨਾ। ਮਾਤਾਵਾਂ
ਵਿੱਚ ਮੋਹ ਜ਼ਿਆਦਾ ਹੁੰਦਾ ਹੈ। ਹੁਣ ਬਾਪ ਉਸ ਤੋਂ ਛੁਡਾਉਂਦੇ ਹਨ। ਤੁਹਾਨੂੰ ਬੇਹੱਦ ਦਾ ਬਾਪ ਮਿਲਿਆ
ਹੈ ਫ਼ੇਰ ਮੋਹ ਕਿਉਂ ਰੱਖਦੇ ਹੋ? ਉਸ ਵਕ਼ਤ ਸ਼ਕਲ ਗੱਲਬਾਤ ਹੀ ਬਾਂਦਰ ਮਿਸਲ ਹੋ ਜਾਂਦੀ ਹੈ। ਬਾਪ
ਕਹਿੰਦੇ ਹਨ - ਨਸ਼ਟੋਮੋਹਾ ਬਣ ਜਾਓ, ਨਿਰੰਤਰ ਮੈਨੂੰ ਯਾਦ ਕਰੋ। ਪਾਪਾਂ ਦਾ ਬੋਝਾ ਸਿਰ ਤੇ ਬਹੁਤ ਹੈ,
ਉਹ ਕਿਵੇਂ ਉਤਰੇ? ਪਰ ਮਾਇਆ ਇਵੇਂ ਹੈ, ਯਾਦ ਕਰਨ ਨਹੀਂ ਦਵੇਗੀ। ਭਾਵੇਂ ਕਿੰਨਾ ਵੀ ਮੱਥਾ ਮਾਰੋ ਘੜੀ
- ਘੜੀ ਬੁੱਧੀ ਨੂੰ ਉਡਾ ਦਿੰਦੀ ਹੈ। ਕਿੰਨੀ ਕੋਸ਼ਿਸ਼ ਕਰਦੇ ਹਾਂ ਅਸੀਂ ਮੋਸ੍ਟ ਬਿਲਵੇਡ ਬਾਬਾ ਦੀ ਹੀ
ਮਹਿਮਾ ਕਰਦੇ ਰਹੇ। ਬਾਬਾ, ਬਸ ਤੁਹਾਡੇ ਕੋਲ ਆਏ ਕਿ ਆਏ, ਪਰ ਫ਼ੇਰ ਭੁੱਲ ਜਾਂਦੇ ਹਨ। ਬੁੱਧੀ ਹੋਰ
ਵੱਲ ਚਲੀ ਜਾਂਦੀ ਹੈ। ਇਹ ਨੰਬਰਵਨ ਵਿੱਚ ਜਾਣ ਵਾਲਾ ਵੀ ਪੁਰਸ਼ਾਰਥੀ ਹੈ ਨਾ।
ਬੱਚਿਆਂ ਦੀ ਬੁੱਧੀ ਵਿੱਚ
ਇਹ ਯਾਦ ਰਹਿਣਾ ਚਾਹੀਦਾ ਕਿ ਅਸੀਂ ਗੌਡ ਫ਼ਾਦਰਲੀ ਸਟੂਡੈਂਟ ਹਾਂ। ਗੀਤਾ ਵਿੱਚ ਵੀ ਹੈ - ਭਗਵਾਨੁਵਾਚ,
ਮੈਂ ਤੁਹਾਨੂੰ ਰਾਜਾਵਾਂ ਦਾ ਰਾਜਾ ਬਣਾਉਂਦਾ ਹਾਂ। ਸਿਰਫ਼ ਸ਼ਿਵ ਦੇ ਬਦਲੇ ਕ੍ਰਿਸ਼ਨ ਦਾ ਨਾਮ ਪਾ ਦਿੱਤਾ
ਹੈ। ਅਸਲ ਵਿੱਚ ਸ਼ਿਵਬਾਬਾ ਦੀ ਜਯੰਤੀ ਸਾਰੀ ਦੁਨੀਆਂ ਵਿੱਚ ਮਨਾਉਣੀ ਚਾਹੀਦੀ। ਸ਼ਿਵਬਾਬਾ ਸਭਨੂੰ ਦੁੱਖ
ਤੋਂ ਲਿਬ੍ਰੇਟ ਕਰ ਗਾਇਡ ਬਣ ਲੈ ਜਾਂਦੇ ਹਨ। ਇਹ ਤਾਂ ਸਭ ਮੰਨਦੇ ਹਨ ਕਿ ਉਹ ਲਿਬ੍ਰੇਟਰ, ਗਾਇਡ ਹਨ।
ਸਭਦਾ ਪਤਿਤ - ਪਾਵਨ ਬਾਪ ਹੈ, ਸਭਨੂੰ ਸ਼ਾਂਤੀਧਾਮ - ਸੁੱਖਧਾਮ ਵਿੱਚ ਲੈ ਜਾਣ ਵਾਲਾ ਹੈ ਤਾਂ ਉਨ੍ਹਾਂ
ਦੀ ਜਯੰਤੀ ਕਿਉਂ ਨਹੀਂ ਮਨਾਉਂਦੇ ਹਨ? ਭਾਰਤਵਾਸੀ ਹੀ ਨਹੀਂ ਮੰਨਦੇ ਹਨ ਇਸਲਈ ਹੀ ਭਾਰਤ ਦੀ ਇਹ ਬੁਰੀ
ਗਤੀ ਹੋਈ ਹੈ। ਮੌਤ ਵੀ ਬੁਰੀ ਗਤੀ ਨਾਲ ਹੁੰਦੀ ਹੈ। ਉਹ ਤਾਂ ਬੰਬਸ ਇਵੇਂ ਬਣਾਉਂਦੇ ਹਨ, ਗੈਸ
ਨਿਕਾਲਿਆ ਅਤੇ ਖ਼ਤਮ, ਜਿਵੇਂ ਕਲੋਰੋਫਾਰ੍ਮ ਲੱਗ ਜਾਂਦਾ ਹੈ। ਇਹ ਵੀ ਉਨ੍ਹਾਂ ਨੂੰ ਬਣਾਉਣੇ ਹੀ ਹਨ।
ਬੰਦ ਹੋਣਾ ਇਮਪਾਸਿਬੁਲ ਹੈ। ਜੋ ਕਲਪ ਪਹਿਲੇ ਹੋਇਆ ਸੀ ਸੋ ਹੁਣ ਰਿਪੀਟ ਹੋਵੇਗਾ। ਇਨ੍ਹਾਂ ਮੂਸਲਾਂ
ਅਤੇ ਨੈਚੂਰਲ ਕੈਲੇਮਿਟਿਜ਼ ਨਾਲ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਇਆ ਸੀ, ਸੋ ਹੁਣ ਵੀ ਹੋਵੇਗਾ। ਵਿਨਾਸ਼
ਦਾ ਵਕ਼ਤ ਜਦੋਂ ਹੋਵੇਗਾ ਤਾਂ ਡਰਾਮਾ ਪਲੈਨ ਅਨੁਸਾਰ ਐਕਟ ਵਿੱਚ ਆ ਹੀ ਜਾਣਗੇ। ਡਰਾਮਾ ਵਿਨਾਸ਼ ਜ਼ਰੂਰ
ਕਰਵਾਏਗਾ। ਰਕਤ ਦੀਆਂ ਨਦੀਆਂ ਇੱਥੇ ਵਗਣਗੀਆ। ਸਿਵਿਲਵਾਰ ਵਿੱਚ ਇੱਕ - ਦੋ ਨੂੰ ਮਾਰ ਦਿੰਦੇ ਹੈ ਨਾ।
ਤੁਹਾਡੇ ਵਿੱਚ ਵੀ ਥੋੜ੍ਹੇ ਜਾਣਦੇ ਹਨ ਕਿ ਇਹ ਦੁਨੀਆਂ ਬਦਲ ਰਹੀ ਹੈ। ਹੁਣ ਅਸੀਂ ਜਾਂਦੇ ਹਾਂ
ਸੁੱਖਧਾਮ। ਤਾਂ ਸਦੈਵ ਗਿਆਨ ਦੇ ਅਤੀਇੰਦ੍ਰੀਏ ਸੁੱਖ ਵਿੱਚ ਰਹਿਣਾ ਚਾਹੀਦਾ। ਜਿਨਾਂ ਯਾਦ ਵਿੱਚ
ਰਹਿਣਗੇ ਉਨ੍ਹਾਂ ਸੁੱਖ ਵੱਧਦਾ ਜਾਵੇਗਾ। ਛੀ - ਛੀ ਦੇਹ ਤੋਂ ਨਸ਼ਟੋਮੋਹਾ ਹੁੰਦੇ ਜਾਣਗੇ। ਬਾਪ ਸਿਰਫ਼
ਕਹਿੰਦੇ ਹਨ ਅਲਫ਼ ਨੂੰ ਯਾਦ ਕਰੋ ਤਾਂ ਬੇ ਬਾਦਸ਼ਾਹੀ ਤੁਹਾਡੀ ਹੈ। ਸੈਕਿੰਡ ਵਿੱਚ ਬਾਦਸ਼ਾਹੀ, ਬਾਦਸ਼ਾਹ
ਨੂੰ ਬੱਚਾ ਹੋਇਆ ਤਾਂ ਗੋਇਆ ਬੱਚਾ ਬਾਦਸ਼ਾਹ ਬਣਿਆ ਨਾ। ਤਾਂ ਬਾਪ ਕਹਿੰਦੇ ਹਨ ਮੈਨੂੰ ਯਾਦ ਕਰਦੇ ਰਹੋ
ਅਤੇ ਚੱਕਰ ਨੂੰ ਯਾਦ ਕਰੋ ਤਾਂ ਚੱਕਰਵਰਤੀ ਮਹਾਰਾਜਾ ਬਣਨਗੇ ਇਸਲਈ ਗਾਇਆ ਜਾਂਦਾ ਹੈ ਸੈਕਿੰਡ ਵਿੱਚ
ਜੀਵਨਮੁਕਤੀ, ਸੈਕਿੰਡ ਵਿੱਚ ਬੇਗਰ ਟੁ ਪ੍ਰਿੰਸ। ਕਿੰਨਾ ਚੰਗਾ ਹੈ। ਤਾਂ ਸ਼੍ਰੀਮਤ ਤੇ ਚੰਗੀ ਤਰ੍ਹਾਂ
ਚੱਲਣਾ ਚਾਹੀਦਾ। ਕਦਮ - ਕਦਮ ਤੇ ਰਾਏ ਲੈਣੀ ਹੁੰਦੀ ਹੈ।
ਬਾਪ ਸਮਝਾਉਂਦੇ ਹਨ ਮਿੱਠੇ
ਬੱਚੇ, ਟ੍ਰਸਟੀ ਬਣਕੇ ਰਹੋ ਤਾਂ ਮਮਤਵ ਮਿਟ ਜਾਵੇ। ਪਰ ਟ੍ਰਸਟੀ ਬਣਨਾ ਮਾਸੀ ਦਾ ਘਰ ਨਹੀਂ ਹੈ। ਇਹ
ਖ਼ੁਦ ਟ੍ਰਸਟੀ ਬਣੇ ਹਨ, ਬੱਚਿਆਂ ਨੂੰ ਵੀ ਟ੍ਰਸਟੀ ਬਣਾਉਂਦੇ ਹਨ। ਇਹ ਕੁਝ ਵੀ ਲੈਂਦੇ ਹਨ ਕੀ? ਕਹਿੰਦੇ
ਹਨ ਤੁਸੀਂ ਟ੍ਰਸਟੀ ਹੋ ਸੰਭਾਲੋ। ਟ੍ਰਸਟੀ ਬਣੇ ਤਾਂ ਫ਼ੇਰ ਮਮਤਵ ਮਿਟ ਜਾਂਦਾ ਹੈ। ਕਹਿੰਦੇ ਵੀ ਹਨ
ਈਸ਼ਵਰ ਦਾ ਸਭ ਕੁਝ ਦਿੱਤਾ ਹੋਇਆ ਹੈ। ਫ਼ੇਰ ਕੁਝ ਨੁਕਸਾਨ ਪੈਂਦਾ ਹੈ ਜਾਂ ਕੋਈ ਮਰ ਜਾਂਦਾ ਹੈ ਤਾਂ
ਬਿਮਾਰ ਹੋ ਪੈਂਦੇ ਹਨ। ਮਿਲਦਾ ਹੈ ਤਾਂ ਖੁਸ਼ੀ ਹੁੰਦੀ ਹੈ। ਜਦਕਿ ਕਹਿੰਦੇ ਹਨ ਈਸ਼ਵਰ ਦਾ ਦਿੱਤਾ ਹੋਇਆ
ਹੈ ਤਾਂ ਫ਼ੇਰ ਮਰਨ ਤੇ ਰੋਣ ਦੀ ਕੀ ਲੌੜ ਹੈ? ਪਰ ਮਾਇਆ ਘੱਟ ਨਹੀਂ ਹੈ, ਮਾਸੀ ਦਾ ਘਰ ਥੋੜ੍ਹੇਹੀ ਹੈ।
ਇਸ ਵਕ਼ਤ ਬਾਪ ਕਹਿੰਦੇ ਹਨ ਤੁਸੀਂ ਮੈਨੂੰ ਬੁਲਾਇਆ ਹੈ ਕਿ ਇਸ ਪਤਿਤ ਦੁਨੀਆਂ ਵਿੱਚ ਅਸੀਂ ਨਹੀਂ
ਰਹਿਣਾ ਚਾਹੁੰਦੇ ਹਾਂ, ਸਾਨੂੰ ਪਾਵਨ ਦੁਨੀਆਂ ਵਿੱਚ ਲੈ ਚੱਲੋ, ਨਾਲ ਲੈ ਚੱਲੋ ਪਰ ਇਸਦਾ ਅਰ੍ਥ ਵੀ
ਸਮਝਦੇ ਨਹੀਂ। ਪਤਿਤ - ਪਾਵਨ ਆਵੇਗਾ ਤਾਂ ਜ਼ਰੂਰ ਸ਼ਰੀਰ ਖ਼ਤਮ ਹੋਣਗੇ ਨਾ, ਉਦੋਂ ਤਾਂ ਆਤਮਾਵਾਂ ਨੂੰ
ਲੈ ਜਾਣਗੇ। ਤਾਂ ਇਵੇਂ ਬਾਪ ਦੇ ਨਾਲ ਪ੍ਰੀਤ ਬੁੱਧੀ ਹੋਣਾ ਚਾਹੀਦਾ। ਇੱਕ ਨਾਲ ਹੀ ਲਵ ਰੱਖਣਾ ਹੈ,
ਉਨ੍ਹਾਂ ਨੂੰ ਹੀ ਯਾਦ ਕਰਨਾ ਹੈ। ਮਾਇਆ ਦੇ ਤੂਫ਼ਾਨ ਤਾਂ ਆਉਣਗੇ। ਕਰਮਇੰਦਰੀਆਂ ਨਾਲ ਕੋਈ ਵਿਕਰਮ ਨਹੀਂ
ਕਰਨਾ ਚਾਹੀਦਾ। ਉਹ ਬੇਕ਼ਾਇਦੇ ਹੋ ਜਾਂਦਾ ਹੈ। ਬਾਪ ਕਹਿੰਦੇ ਹਨ ਮੈਂ ਆਕੇ ਇਸ ਸ਼ਰੀਰ ਦਾ ਅਧਾਰ ਲੈਂਦਾ
ਹਾਂ। ਇਹ ਇਨ੍ਹਾਂ ਦਾ ਸ਼ਰੀਰ ਹੈ ਨਾ। ਤੁਹਾਨੂੰ ਯਾਦ ਬਾਪ ਨੂੰ ਕਰਨਾ ਹੈ। ਤੁਸੀਂ ਜਾਣਦੇ ਹੋ ਬ੍ਰਹਮਾ
ਵੀ ਬਾਬਾ, ਸ਼ਿਵ ਵੀ ਬਾਬਾ ਹੈ। ਵਿਸ਼ਨੂੰ ਅਤੇ ਸ਼ੰਕਰ ਨੂੰ ਬਾਬਾ ਨਹੀਂ ਕਹਾਂਗੇ। ਸ਼ਿਵ ਹੈ ਨਿਰਾਕਾਰ
ਬਾਪ। ਪ੍ਰਜਾਪਿਤਾ ਬ੍ਰਹਮਾ ਹੈ ਸਾਕਾਰੀ ਬਾਪ। ਹੁਣ ਤੁਸੀਂ ਸਾਕਾਰ ਦੁਆਰਾ ਨਿਰਾਕਾਰ ਬਾਪ ਤੋਂ ਵਰਸਾ
ਲੈ ਰਹੇ ਹੋ। ਦਾਦਾ ਇਨ੍ਹਾਂ ਵਿੱਚ ਪ੍ਰਵੇਸ਼ ਕਰਦੇ ਹਨ ਉਦੋਂ ਕਹਿੰਦੇ ਹਨ ਦਾਦੇ ਦਾ ਵਰਸਾ ਬਾਪ ਦੁਆਰਾ
ਅਸੀਂ ਲੈਂਦੇ ਹਾਂ। ਦਾਦਾ (ਗ੍ਰੈਂਡ ਫ਼ਾਦਰ) ਹੈ ਨਿਰਾਕਾਰ, ਬਾਪ ਹੈ ਸਾਕਾਰ। ਇਹ ਵੰਡਰਫੁੱਲ ਨਵੀਆਂ
ਗੱਲਾਂ ਹਨ ਨਾ। ਤ੍ਰਿਮੂਰਤੀ ਵਿਖਾਂਉਦੇ ਹੈ ਪਰ ਸਮਝਦੇ ਨਹੀਂ। ਸ਼ਿਵ ਨੂੰ ਉਡਾ ਦਿੱਤਾ ਹੈ। ਬਾਪ
ਕਿੰਨੀਆਂ ਚੰਗੀਆਂ - ਚੰਗੀਆਂ ਗੱਲਾਂ ਸਮਝਾਉਂਦੇ ਹਨ ਤਾਂ ਖੁਸ਼ੀ ਰਹਿਣੀ ਚਾਹੀਦੀ - ਅਸੀਂ ਸਟੂਡੈਂਟ
ਹਾਂ। ਬਾਬਾ ਸਾਡਾ ਬਾਪ, ਟੀਚਰ, ਸਤਿਗੁਰੂ ਹੈ। ਹੁਣ ਤੁਸੀਂ ਵਰਲ੍ਡ ਦੀ ਹਿਸਟਰੀ - ਜੌਗ੍ਰਾਫ਼ੀ ਬੇਹੱਦ
ਦੇ ਬਾਪ ਤੋਂ ਸੁਣ ਰਹੇ ਹੋ ਫ਼ੇਰ ਹੋਰਾਂ ਨੂੰ ਸੁਣਾਉਂਦੇ ਹੋ। ਇਹ 5 ਹਜ਼ਾਰ ਵਰ੍ਹੇ ਦਾ ਚੱਕਰ ਹੈ।
ਕਾਲੇਜ ਦੇ ਬੱਚਿਆਂ ਨੂੰ ਵਰਲ੍ਡ ਦੀ ਹਿਸਟਰੀ - ਜੌਗ੍ਰਾਫ਼ੀ ਸਮਝਾਉਣੀ ਚਾਹੀਦੀ। 84 ਜਨਮਾਂ ਦੀ ਪੌੜੀ
ਕੀ ਹੈ, ਭਾਰਤ ਦੀ ਚੜ੍ਹਦੀ ਕਲਾ ਅਤੇ ਉਤਰਦੀ ਕਲਾ ਕਿਵੇਂ ਹੁੰਦੀ ਹੈ, ਇਹ ਸਮਝਾਣਾ ਹੈ। ਸੈਕਿੰਡ
ਵਿੱਚ ਭਾਰਤ ਸ੍ਵਰਗ ਬਣ ਜਾਂਦਾ ਹੈ ਫ਼ੇਰ 84 ਜਨਮਾਂ ਵਿੱਚ ਭਾਰਤ ਨਰਕ ਬਣਦਾ ਹੈ। ਇਹ ਤਾਂ ਬਹੁਤ ਹੀ
ਸਹਿਜ ਸਮਝਣ ਦੀ ਗੱਲ ਹੈ। ਭਾਰਤ ਗੋਲਡਨ ਏਜ ਤੋਂ ਆਇਰਨ ਏਜ ਵਿੱਚ ਕਿਵੇਂ ਆਇਆ ਹੈ - ਇਹ ਤਾਂ
ਭਾਰਤਵਾਸੀਆਂ ਨੂੰ ਸਮਝਾਉਣਾ ਚਾਹੀਦਾ। ਟੀਚਰਸ ਨੂੰ ਵੀ ਸਮਝਾਉਣਾ ਚਾਹੀਦਾ। ਉਹ ਹੈ ਜਿਸਮਾਨੀ ਨਾਲੇਜ਼,
ਇਹ ਹੈ ਰੂਹਾਨੀ ਨਾਲੇਜ਼। ਉਹ ਮਨੁੱਖ ਦਿੰਦੇ ਹਨ, ਇਹ ਗੌਡ ਫ਼ਾਦਰ ਦਿੰਦੇ ਹਨ। ਉਹ ਹੈ ਮਨੁੱਖ ਸ੍ਰਿਸ਼ਟੀ
ਦਾ ਬੀਜਰੂਪ, ਤਾਂ ਉਨ੍ਹਾਂ ਕੋਲ ਮਨੁੱਖ ਸ੍ਰਿਸ਼ਟੀ ਦਾ ਹੀ ਨਾਲੇਜ਼ ਹੋਵੇਗਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ
ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਸ ਛੀ - ਛੀ
ਦੇਹ ਤੋਂ ਪੂਰਾ ਨਸ਼ਟੋਮੋਹਾ ਬਣ ਗਿਆਨ ਦੇ ਅਤਿਇੰਦ੍ਰੀਏ ਸੁੱਖ ਵਿੱਚ ਰਹਿਣਾ ਹੈ। ਬੁੱਧੀ ਵਿੱਚ ਰਹੇ
ਹੁਣ ਇਹ ਦੁਨੀਆਂ ਬਦਲ ਰਹੀ ਹੈ ਅਸੀਂ ਜਾਂਦੇ ਹਾਂ ਆਪਣੇ ਸੁੱਖਧਾਮ।
2. ਟ੍ਰਸਟੀ ਬਣਕੇ ਸਭ
ਕੁਝ ਸੰਭਾਲਦੇ ਹੋਏ ਆਪਣਾ ਮਮਤਵ ਮਿਟਾ ਦੇਣਾ ਹੈ। ਇੱਕ ਬਾਪ ਨਾਲ ਸੱਚੀ ਪ੍ਰੀਤ ਰੱਖਣੀ ਹੈ।
ਕਰਮਇੰਦਰੀਆਂ ਨਾਲ ਕਦੀ ਵੀ ਕੋਈ ਵਿਕਰਮ ਨਹੀਂ ਕਰਨਾ ਹੈ।
ਵਰਦਾਨ:-
ਬ੍ਰਹਮਾ ਬਾਪ ਸਮਾਨ ਸ੍ਰੇਸ਼ਠ ਤੇ ਸ੍ਰੇਸ਼ਠ ਤਕਦੀਰ ਬਨਾਉਣ ਵਾਲੇ ਪਰੋਪਕਾਰੀ ਭਵ।
ਸ੍ਰੇਸ਼ਠ ਸਮ੍ਰਿਤੀ ਅਤੇ
ਸ੍ਰੇਸ਼ਠ ਕਰਮ ਦ੍ਵਾਰਾ ਤਕਦੀਰ ਦੀ ਤਸਵੀਰ ਤਾਂ ਸਾਰੇ ਬੱਚਿਆਂ ਨੇ ਬਣਾਈ ਹੈ। ਹੁਣ ਸਿਰਫ ਲਾਸਟ
ਟੱਚਿੰਗ ਹੈ ਸੰਪੂਰਨਤਾ ਦੀ ਅਤੇ ਬ੍ਰਹਮਾ ਬਾਪ ਸਮਾਨ ਸ੍ਰੇਸ਼ਠ ਤੇ ਸ੍ਰੇਸ਼ਠ ਬਣਨ ਦੀ, ਇਸ ਦੇ ਲਈ
ਪਰੋਪਕਾਰੀ ਬਣੋ ਮਤਲਬ ਸਵਾਰਥ ਭਾਵ ਤੋਂ ਸਦਾ ਮੁਕਤ ਰਹੋ। ਹਰ ਪ੍ਰਸਥਿਤੀ ਵਿੱਚ, ਹਰ ਕੰਮ ਵਿਚ, ਹਰ
ਸਹਿਯੋਗੀ ਸੰਗਠਨ ਵਿਚ, ਜਿਨਾਂ ਨਿਸਵਾਰਥਪਨ ਹੋਵੇਗਾ ਉਤਨਾ ਹੀ ਪਰਉਪਕਾਰੀ ਬਣ ਸਕੋਗੇ। ਸਦਾ ਖੁਦ ਨੂੰ
ਭਰਪੂਰ ਅਨੁਭਵ ਕਰੋਗੇ। ਸਦਾ ਪ੍ਰਾਪਤੀ ਦੀ ਸਥਿਤੀ ਵਿਚ ਸਥਿਤ ਰਹੋਗੇ। ਖੁਦ ਦੇ ਲਈ ਕੁਝ ਵੀ ਸਵੀਕਾਰ
ਨਹੀਂ ਕਰੋਗੇ
ਸਲੋਗਨ:-
ਸਰਵਸਵ ਤਿਆਗੀ
ਬਣਨ ਨਾਲ ਹੀ ਸਰਲਤਾ ਅਤੇ ਸਹਿਣਸ਼ੀਲਤਾ ਦਾ ਗੁਣ ਆਵੇਗਾ।
ਸ਼ਕਤੀਸ਼ਾਲੀ ਮਨਸਾ
ਦ੍ਵਾਰਾ ਸਕਾਸ਼ ਦੇਣ ਦੀ ਸੇਵਾ ਕਰੋ।ਇਹ ਸਾਕਾਸ਼ ਦੇਣ ਦੀ ਸੇਵਾ ਸਦਾ ਕਰ ਸਕਦੇ ਹੋ ਇਸ ਵਿਚ ਤਬੀਅਤ
ਅਤੇ ਸਮੇਂ ਦੀ ਗੱਲ ਨਹੀਂ ਹੈ। ਦਿਨ - ਰਾਤ ਇਸ ਬੇਹੱਦ ਦੀ ਸੇਵਾ ਵਿਚ ਲੱਗ ਸਕਦੇ ਹੋ। ਜਿਵੇਂ ਬ੍ਰਹਮਾ
ਬਾਪ ਨੂੰ ਵੇਖਿਆ ਰਾਤ ਨੂੰ ਵੀ ਅੱਖ ਖੁੱਲੀ ਅਤੇ ਬੇਹੱਦ ਦੇ ਸਾਕਾਸ਼ ਦੇਣ ਦੀ ਸੇਵਾ ਹੁੰਦੀ ਰਹੀ।
ਤਾਂ ਇਵੇਂ ਫਾਲੋ ਫਾਦਰ ਕਰੋ। ਜਦੋਂ ਤੁਸੀਂ ਬੱਚੇ ਬੇਹੱਦ ਨੂੰ ਸਾਕਾਸ਼ ਦੇਵੋਗੇ ਤਾਂ ਨੇੜੇ ਵਾਲੇ
ਆਟੋਮੈਟਿਕ ਸਾਕਾਸ਼ ਲੈਂਦੇ ਰਹਿਣਗੇ। ਇਸ ਬੇਹੱਦ ਨੂੰ ਸਾਕਾਸ਼ ਦੇਣ ਨਾਲ ਵਾਯੂਮੰਡਲ ਆਟੋਮੈਟਿਕ ਬਣੇਗਾ।