04.11.26     Avyakt Bapdada     Punjabi Murli     30.11.2008    Om Shanti     Madhuban


“ ਫੁੱਲ ਸਟਾਪ ਲਗਾਕੇ , ਸੰਪੂਰਨ ਪਵਿੱਤਰਤਾ ਦੀ ਧਾਰਨਾ ਕਰ , ਮਨਸਾ ਸਕਾਸ਼ ਦ੍ਵਾਰਾ ਸੁਖ - ਸ਼ਾਂਤੀ ਦੀ ਅੰਚਲੀ ਦੇਣ ਦੀ ਸੇਵਾ ਕਰੋ ”


ਅੱਜ ਬਾਪਦਾਦਾ ਚਾਰੋਂ ਪਾਸੇ ਦੇ ਮਹਾਨ ਬੱਚਿਆਂ ਨੂੰ ਵੇਖ ਰਹੇ ਹਨ। ਕੀ ਮਹਾਨਤਾ ਕੀਤੀ? ਜੋ ਦੁਨੀਆ ਅਸੰਭਵ ਕਹਿੰਦੀ ਹੈ ਉਸਨੂੰ ਸਹਿਜ ਸੰਭਵ ਕਰ ਵਿਖਾਇਆ, ਉਹ ਹੈ ਪਵਿੱਤਰਤਾ ਦਾ ਵਰਤ। ਤੁਸੀ ਸਭ ਨੇ ਪਵਿੱਤਰਤਾ ਦਾ ਵਰਤ ਧਾਰਨ ਕੀਤਾ ਹੈ ਨਾ! ਬਾਪਦਾਦਾ ਨਾਲ ਪਰਿਵਰਤਨ ਦੇ ਦ੍ਰਿੜ ਸੰਕਲਪ ਦਾ ਵਰਤ ਲਿਆ ਹੈ ਨਾ। ਵਰਤ ਲੈਣਾ ਮਤਲਬ ਵ੍ਰਿਤੀ ਦਾ ਪਰਿਵਰਤਨ ਕਰਨਾ। ਕੀ ਵ੍ਰਿਤੀ ਪਰਿਵਰਤਨ ਕੀਤੀ? ਸੰਕਲਪ ਕੀਤਾ ਅਸੀਂ ਸਭ ਭਾਈ - ਭਾਈ ਹਾਂ ਇਸ ਵ੍ਰਿਤੀ ਪਰਿਵਰਤਨ ਦੇ ਲਈ ਭਗਤੀ ਵਿਚ ਵੀ ਕਿੰਨੀਆਂ ਗੱਲਾਂ ਵਿਚ ਵਰਤ ਲੈਂਦੇ ਹਨ ਲੇਕਿਨ ਤੁਸੀ ਸਭ ਨੇ ਬਾਪ ਨਾਲ ਦ੍ਰਿੜ ਸੰਕਲਪ ਕੀਤਾ ਕਿਉਂਕਿ ਬ੍ਰਾਹਮਣ ਜੀਵਨ ਦਾ ਫਾਉਂਡੇਸ਼ਨ ਹੈ ਪਵਿੱਤਰਤਾ ਅਤੇ ਪਵਿੱਤਰਤਾ ਦਵਾਰਾ ਹੀ ਪਰਮਾਤਮ ਪਿਆਰ ਅਤੇ ਸਰਵ ਪਰਮਾਤਮ ਪ੍ਰਾਪਤੀਆਂ ਹੋ ਰਹੀਆਂ ਹਨ। ਮਹਾਤਮਾ ਜਿਸ ਨੂੰ ਔਖਾ ਸਮਝਦੇ ਹਨ, ਅਸੰਭਵ ਸਮਝਦੇ ਹਨ ਅਤੇ ਤੁਸੀ ਪਵਿੱਤਰਤਾ ਨੂੰ ਸਵਧਰਮ ਸਮਝਦੇ ਹੋ। ਬਾਪਦਾਦਾ ਵੇਖ ਰਹੇ ਹਨ ਕਿ ਕਈ ਚੰਗੇ - ਚੰਗੇ ਬੱਚੇ ਹਨ ਜਿਨ੍ਹਾਂ ਨੇ ਸੰਕਲਪ ਕੀਤਾ ਅਤੇ ਦ੍ਰਿੜ ਸੰਕਲਪ ਦਵਰਾ ਪ੍ਰੈਕਟਿਕਲ ਵਿਚ ਪਰਿਵਰਤਨ ਵਿਖਾ ਰਹੇ ਹਨ। ਇਵੇਂ ਚਾਰੋਂ ਪਾਸੇ ਦੇ ਮਹਾਨ ਬੱਚਿਆਂ ਨੂੰ ਬਾਪਦਾਦਾ ਬਹੁਤ - ਬਹੁਤ ਦਿਲ ਤੋਂ ਦੁਆਵਾਂ ਦੇ ਰਹੇ ਹਨ।

ਤੁਸੀ ਸਭ ਵੀ ਮਨ - ਵਚਨ - ਕਰਮ, ਵ੍ਰਿਤੀ ਦ੍ਰਿਸ਼ਟੀ ਦ੍ਵਾਰਾ ਪਵਿੱਤਰਤਾ ਦਾ ਅਨੁਭਵ ਕਰ ਰਹੇ ਹੋ ਨਾ! ਪਵਿੱਤ੍ਰਤਾ ਦੀ ਵ੍ਰਿਤੀ ਮਤਲਬ ਹਰ ਇੱਕ ਆਤਮਾ ਪ੍ਰਤੀ ਸ਼ੁਭ ਭਾਵਨਾ, ਸ਼ੁਭ ਕਾਮਨਾ। ਦ੍ਰਿਸ਼ਟੀ ਦ੍ਵਾਰਾ ਹਰ ਇੱਕ ਆਤਮਾ ਨੂੰ ਆਤਮਿਕ ਸਵਰੂਪ ਵਿਚ ਵੇਖਣਾ, ਖੁਦ ਨੂੰ ਵੀ ਸਹਿਜ ਸਦਾ ਆਤਮਿਕ ਸਥਿਤੀ ਵਿਚ ਅਨੁਭਵ ਕਰਨਾ। ਬ੍ਰਾਹਮਣ ਜੀਵਨ ਦਾ ਮਹੱਤਵ ਮਨ - ਵਚਨ - ਕਰਮ ਦੀ ਪਵਿਤ੍ਰਤਾ ਹੈ। ਪਵਿੱਤ੍ਰਤਾ ਨਹੀਂ ਤਾਂ ਬ੍ਰਾਹਮਣ ਜੀਵਨ ਦਾ ਜੋ ਗਾਇਨ ਹੈ – ਸਦਾ ਪਵਿੱਤਰਤਾ ਦੇ ਬਲ ਨਾਲ ਖੁਦ ਹੀ ਖੁਦ ਨੂੰ ਦੁਆਵਾਂ ਦਿੰਦੇ ਹਨ, ਕੀ ਦੁਆ ਦਿੰਦੇ ਹਨ? ਪਵਿੱਤਰਤਾ ਦਵਾਰਾ ਸਦਾ ਖੁਦ ਨੂੰ ਵੀ ਖੁਸ਼ ਅਨੁਭਵ ਕਰਦੇ ਅਤੇ ਦੂਜਿਆਂ ਨੂੰ ਵੀ ਖੁਸ਼ੀ ਦਿੰਦੇ। ਪਵਿੱਤਰ ਆਤਮਾ ਨੂੰ ਤਿੰਨ ਵਿਸ਼ੇਸ਼ ਵਰਦਾਨ ਮਿਲਦੇ ਹਨ - ਇੱਕ ਖੁਦ ਖੁਦ ਨੂੰ ਵਰਦਾਨ ਦਿੰਦੇ, ਜ਼ੋ ਸਹਿਜ ਬਾਪ ਦਾ ਪਿਆਰ ਬਣ ਜਾਂਦਾ। 2- ਵਰਦਾਤਾ ਬਾਪ ਦਾ ਨੇਅਰੇਸਟ ਅਤੇ ਡੀਅਰੇਸਟ ਬੱਚਾ ਬਣ ਜਾਂਦਾ ਇਸਲਈ ਬਾਪ ਦੀਆਂ ਦੁਆਵਾਂ ਆਪੇ ਪ੍ਰਾਪਤ ਹੁੰਦੀਆਂ ਹਨ ਅਤੇ ਸਦਾ ਪ੍ਰਾਪਤ ਹੁੰਦੀਆਂ ਹਨ। 3 - ਜੋ ਵੀ ਬ੍ਰਾਹਮਣ ਪਰਿਵਾਰ ਦੇ ਵਿਸ਼ੇਸ਼ ਨਿਮਿਤ ਬਣੇ ਹੋਏ ਹਨ, ਉਨ੍ਹਾਂ ਦ੍ਵਾਰਾ ਵੀ ਦੁਆਵਾਂ ਮਿਲਦੀਆਂ ਰਹਿੰਦਿਆਂ ਹਨ। ਤਿੰਨਾਂ ਦੀਆਂ ਦੁਆਵਾਂ ਨਾਲ ਸਦਾ ਉਡੱਦਾ ਰਹਿੰਦਾ ਅਤੇ ਉਡਾਉਂਦਾ ਰਹਿੰਦਾ। ਤਾਂ ਤੁਸੀ ਸਭ ਵੀ ਆਪਣੇ ਤੋਂ ਪੁੱਛੋ, ਆਪਣੇ ਆਪ ਨੂੰ ਚੈੱਕ ਕਰੋ ਤਾਂ ਪਵਿੱਤਰਤਾ ਦਾ ਬਲ ਅਤੇ ਪਵਿੱਤਰਤਾ ਦਾ ਫਲ ਸਦਾ ਅਨੁਭਵ ਕਰਦੇ ਹੋ? ਸਦਾ ਰੂਹਾਨੀ ਨਸ਼ਾ, ਦਿਲ ਵਿਚ ਫ਼ਲਕ ਰਹਿੰਦੀ ਹੈ? ਕਦੇ - ਕਦੇ ਕੋਈ - ਕੋਈ ਬੱਚੇ ਜਦੋਂ ਅੰਮ੍ਰਿਤਵੇਲੇ ਮਿਲਣ ਮਨਾਉਂਦੇ ਹਨ, ਰੂਹਰਿਹਾਨ ਕਰਦੇ ਹਨ ਤਾਂ ਪਤਾ ਹੈ ਕੀ ਕਹਿੰਦੇ ਹਨ? ਪਵਿੱਤਰਤਾ ਦਵਾਰਾ ਜੋ ਅਤਿੰਨਦ੍ਰਿਯ ਸੁਖ ਦਾ ਫਲ ਮਿਲਦਾ ਹੈ ਉਹ ਸਦਾ ਨਹੀਂ ਰਹਿੰਦਾ। ਕਦੇ ਰਹਿੰਦਾ ਹੈ, ਕਦੇ ਨਹੀਂ ਰਹਿੰਦਾ ਕਿਉਂਕਿ ਪਵਿੱਤਰਤਾ ਦਾ ਫਲ ਹੀ ਅਤਿੰਦ੍ਰਿਯ ਸੁਖ ਹੈ। ਤਾਂ ਆਪਣੇ ਤੋਂ ਪੁੱਛੋ ਮੈਂ ਕੌਣ ਹਾਂ? ਸਦਾ ਅਤਿੰਦਰੀਆ ਸੁਖ ਦੀ ਅਨੁਭੂਤੀ ਵਿਚ ਰਹਿੰਦੇ ਜਾਂ ਕਦੇ - ਕਦੇ? ਆਪਣੇ ਨੂੰ ਕਹਾਉਂਦੇ ਕੀ ਹੋ? ਸਾਰੇ ਆਪਣਾ ਨਾਮ ਲਿਖਦੇ ਤਾਂ ਕੀ ਲਿਖਦੇ ਹੋ? ਬੀ. ਕੇ. ਫਲਾਣਾ.., ਬੀ. ਕੇ. ਫਲਾਣੀ ਅਤੇ ਆਪਣੇ ਨੂੰ ਮਾਸਟਰ ਸਰਵਸ਼ਕਤੀਮਾਨ ਕਹਿੰਦੇ ਹੋ। ਸਭ ਮਾਸਟਰ ਸਰਵਸ਼ਕਤੀਮਾਨ ਹਨ ਨਾ! ਜੋ ਸਮਝਦੇ ਹਨ ਮਾਸਟਰ ਸਰਵਸ਼ਕਤੀਮਾਨ ਹਨ, ਸਦਾ, ਕਦੇ - ਕਦੇ ਨਹੀਂ, ਉਹ ਹੱਥ ਉਠਾਓ। ਸਦਾ? ਵੇਖਣਾ, ਸੋਚਣਾ, ਸਦਾ ਹੈ? ਡਬਲ ਫਾਰਨਰਜ ਨਹੀਂ ਹੱਥ ਉਠਾ ਰਹੇ ਹਨ, ਥੋਥੇ ਉੱਠਾ ਰਹੇ ਹਨ। ਟੀਚਰਜ਼ ਉਠਾਓ, ਹੋ ਸਦਾ? ਇਵੇਂ ਹੀ ਨਹੀਂ ਉਠਾਓ, ਜ਼ੋ ਸਦਾ ਹੋ, ਉਹ ਸਦਾ ਵਾਲੇ ਉਠਾਓ। ਬਹੁਤ ਘੱਟ ਹਨ। ਪਾਂਡਵ ਉਠਾਓ, ਪਿੱਛੇ ਵਾਲੇ, ਬਹੁਤ ਥੋੜੇ ਹਨ। ਸਾਰੀ ਸਭਾ ਨਹੀਂ ਹੱਥ ਉਠਾਉਂਦੀ। ਅੱਛਾ ਮਾਸਟਰ ਸਰਵਸ਼ਕਤੀਮਾਨ ਹੋ ਤਾਂ ਉਸ ਵੇਲੇ ਸ਼ਕਤੀਆਂ ਕਿੱਥੇ ਚਲੀਆਂ ਜਾਂਦੀਆਂ ਹਨ? ਮਾਸਟਰ ਹੋ, ਇਸਦਾ ਅਰਥ ਹੀ ਹੈ, ਮਾਸਟਰ ਤੇ ਬਾਪ ਤੋਂ ਵੀ ਉੱਚਾ ਹੁੰਦਾ ਹੈ। ਤਾਂ ਚੈਕ ਕਰੋ - ਜਰੂਰ ਪਿਓਰਟੀ ਦੇ ਫਾਉਂਡੇਸ਼ਨ ਵਿਚ ਕੁਝ ਕਮਜ਼ੋਰ ਹੋ। ਕੀ ਕਮਜੋਰੀ ਹੈ? ਮਨ ਵਿਚ ਮਤਲਬ ਸੰਕਲਪ ਵਿਚ ਕਮਜੋਰੀ ਹੈ, ਬੋਲ ਵਿਚ ਕਮਜੋਰੀ ਹੈ ਜਾਂ ਕਰਮ ਵਿਚ ਕਮਜੋਰੀ ਹੈ, ਜਾਂ ਸੁਪਨੇ ਵਿਚ ਵੀ ਕਮਜੋਰੀ ਹੈ ਕਿਉਂਕਿ ਪਵਿੱਤਰ ਆਤਮਾ ਦਾ ਮਨ - ਵਚਨ - ਕਰਮ, ਸੰਬੰਧ - ਸੰਪਰਕ, ਸੁਪਨਾ ਖੁਦ ਸ਼ਕਤੀਸ਼ਾਲੀ ਹੁੰਦਾ ਹੈ। ਜਦੋਂ ਵਰਤ ਲੈਅ ਲਿਆ, ਵ੍ਰਿਤੀ ਨੂੰ ਬਦਲਣ ਦਾ, ਤਾਂ ਕਦੇ - ਕਦੇ ਕਿਉਂ? ਸਮੇਂ ਨੂੰ ਵੇਖ ਰਹੇ ਹੋ, ਸਮੇਂ ਦੀ ਪੁਕਾਰ, ਭਗਤਾਂ ਦੀ ਪੁਕਾਰ, ਆਤਮਾਵਾਂ ਦੀ ਪੁਕਾਰ ਸੁਣ ਰਹੇ ਹੋ ਅਤੇ ਅਚਾਨਕ ਦਾ ਪਾਠ ਤਾਂ ਸਭ ਨੂੰ ਪੱਕਾ ਹੈ। ਤਾਂ ਫਾਉਂਡੇਸ਼ਨ ਦੀ ਕਮਜੋਰੀ ਮਤਲਬ ਪਵਿੱਤਰਤਾ ਦੀ ਕਮਜੋਰੀ। ਜੇਕਰ ਬੋਲ ਵਿਚ ਵੀ ਸ਼ੁਭ ਭਾਵਨਾ, ਸ਼ੁਭ ਕਾਮਨਾ ਨਹੀਂ, ਪਵਿੱਤਰਤਾ ਦੇ ਵਪ੍ਰਿਤ ਹੈ ਤਾਂ ਵੀ ਸੰਪੂਰਨ ਪਵਿੱਤਰਤਾ ਦਾ ਜ਼ੋ ਸੁਖ ਹੈ ਅਤਿੰਦ੍ਰੀਏ ਸੁਖ, ਉਸਦਾ ਅਨੁਭਵ ਨਹੀਂ ਹੋ ਸਕਦਾ ਕਿਉਂਕਿ ਬ੍ਰਾਹਮਣ ਜੀਵਨ ਦਾ ਲਕਸ਼ ਹੀ ਹੈ ਅਸੰਭਵ ਨੂੰ ਸੰਭਵ ਕਰਨਾ। ਉਸ ਵਿੱਚ ਜਿਨਾਂ ਅਤੇ ਉਨਾਂ ਸ਼ਬਦ ਨਹੀਂ ਆਉਂਦਾ। ਜਿਨਾਂ ਚਾਹੀਦਾ ਹੈ ਉਨਾਂ ਨਹੀਂ ਹੈ। ਤਾਂ ਕਲ ਅੰਮ੍ਰਿਤਵੇਲੇ ਵਿਸ਼ੇਸ਼ ਹਰ ਇੱਕ ਆਪਣੇ ਆਪ ਨੂੰ ਚੈੱਕ ਕਰਨ, ਦੂਜੇ ਨੂੰ ਨਹੀਂ ਸੋਚਣਾ, ਦੂਜੇ ਨੂੰ ਨਹੀਂ ਵੇਖਣਾ, ਲੇਕਿਨ ਆਪਣੇ ਆਪ ਨੂੰ ਚੈੱਕ ਕਰਨ ਕਿ ਕਿੰਨੀ ਪ੍ਰਸੇਂਟੈਂਜ ਵਿਚ ਪਵਿੱਤਰਤਾ ਦਾ ਵ੍ਰਤ ਨਿਭਾ ਰਹੇ ਹੋ? ਚਾਰ ਗੱਲਾਂ ਚੈਕ ਕਰਨਾ - ਇੱਕ ਵ੍ਰਿਤੀ, ਦੂਜਾ - ਸੰਬੰਧ - ਸੰਪਰਕ ਵਿਚ ਸ਼ੁਭ ਭਾਵਨਾ, ਸ਼ੁਭ ਕਾਮਨਾ, ਇਹ ਤਾਂ ਹੈ ਹੀ ਅਜਿਹਾ, ਨਹੀਂ। ਲੇਕਿਨ ਉਸ ਆਤਮਾ ਪ੍ਰਤੀ ਵੀ ਸ਼ੁਭ ਭਾਵਨਾ। ਜਦੋਂ ਸਭ ਨੇ ਆਪਣੇ ਨੂੰ ਵਿਸ਼ਵ ਪਰਿਵਰਤਕ ਮੰਨਿਆ ਹੈ, ਹੋ ਸਾਰੇ? ਆਪਣੇ ਨੂੰ ਸਮਝਦੇ ਹਨ ਕਿ ਅਸੀਂ ਵਿਸ਼ਵ ਪਰਿਵਰਤਕ ਹਾਂ? ਹੱਥ ਉਠਾਓ। ਇਸ ਵਿੱਚ ਬਹੁਤ ਚੰਗੇ ਹੱਥ ਉਠਾਏ ਹਨ, ਮੁਬਾਰਕ ਹੋਵੇ। ਲੇਕਿਨ ਬਾਪਦਾਦਾ ਤੁਹਾਡੇ ਸਭ ਤੋਂ ਇੱਕ ਪ੍ਰਸ਼ਨ ਪੁੱਛਦੇ ਹਨ? ਪ੍ਰਸ਼ਨ ਪੁੱਛੀਏ? ਜਦੋਂ ਤੁਸੀਂ ਵਿਸ਼ਵ ਪਰਿਵਰਤਕ ਹੋ ਤਾਂ ਵਿਸ਼ਵ ਪਰਿਵਰਤਕ ਵਿਚ ਇਹ ਪ੍ਰਾਕ੍ਰਿਤੀ, 5 ਤੱਤ੍ਵ ਵੀ ਆ ਜਾਂਦੇ ਹਨ, ਉਨ੍ਹਾਂ ਨੂੰ ਪਰਿਵਰਤਨ ਕਰ ਸਕਦੇ ਅਤੇ ਖੁਦ ਨੂੰ ਜਾਂ ਸਾਥੀਆਂ ਨੂੰ, ਪਰਿਵਾਰ ਨੂੰ ਪਰਿਵਰਤਨ ਨਹੀਂ ਕਰ ਸਕਦੇ? ਵਿਸ਼ਵ ਪਰਿਵਰਤਕ ਮਤਲਬ ਆਤਮਾਵਾਂ ਨੂੰ, ਪ੍ਰਾਕ੍ਰਿਤੀ ਨੂੰ, ਸਭ ਨੂੰ ਪਰਿਵਰਤਨ ਕਰਨਾ। ਤਾਂ ਆਪਣਾ ਵਾਇਦਾ ਯਾਦ ਕਰੋ, ਸਭ ਨੇ ਬਾਪ ਨਾਲ ਵਾਅਦਾ ਕਈ ਵਾਰੀ ਕੀਤਾ ਹੈ ਲੇਕਿਨ ਬਾਪਦਾਦਾ ਇਹ ਹੀ ਵੇਖ ਰਹੇ ਹਨ ਕਿ ਸਮੇਂ ਬਹੁਤ ਫਾਸਟ ਆ ਰਿਹਾ ਹੈ, ਸਭ ਦੀ ਪੁਕਾਰ ਬਹੁਤ ਵੱਧ ਰਹੀ ਹੈ, ਤਾਂ ਪੁਕਾਰ ਸੁਨਣ ਵਾਲੇ ਅਤੇ ਪਰਿਵਰਤਨ ਕਰਨ ਵਾਲੇ ਉਪਕਾਰੀ ਆਤਮਾਵਾਂ ਕੌਣ ਹਨ? ਤੁਸੀ ਹੀ ਹੋ ਨਾ!

ਬਾਪਦਾਦਾ ਨੇ ਪਹਿਲੇ ਵੀ ਸੁਣਾਇਆ ਹੈ, ਪਰ ਉਪਕਾਰੀ ਅਤੇ ਵਿਸ਼ਵ ਉਪਕਾਰੀ ਬਣਨ ਦੇ ਲਈ ਤਿੰਨ ਸ਼ਬਦਾਂ ਨੂੰ ਖਤਮ ਕਰਨਾ ਪਵੇਗਾ - ਜਾਣਦੇ ਤੇ ਹੋ ਨਾ। ਜਾਨਣ ਵਿਚ ਤੇ ਹੁਸ਼ਿਆਰ ਹੋ, ਬਾਪਦਾਦਾ ਜਾਣਦੇ ਹਨ ਸਾਰੇ ਹੁਸ਼ਿਆਰ ਹਨ। ਇਕ ਪਹਿਲਾ ਸ਼ਬਦ ਹੈ ਪਰਚਿੰਤਨ, ਦੂਸਰਾ ਹੈ ਪਰਦਰਸ਼ਨ ਅਤੇ ਤੀਜਾ ਹੈ ਪਰਮਤ, ਇਨ੍ਹਾਂ ਤਿੰਨਾਂ ਹੀ ਪਰ ਸ਼ਬਦ ਨੂੰ ਖਤਮ ਕਰ, ਪਰ ਉਪਕਾਰੀ ਬਣੋਗੇ। ਇਹ ਤਿੰਨ ਸ਼ਬਦ ਹੀ ਵਿਘਣ ਰੂਪ ਬਣਦੇ ਹਨ। ਯਾਦ ਹੈ ਨਾ! ਨਵੀਂ ਗੱਲ ਨਹੀਂ ਹੈ। ਤਾਂ ਕਲ ਚੈਕ ਕਰਨਾ ਅੰਮ੍ਰਿਤਵੇਲੇ, ਬਾਪਦਾਦਾ ਵੀ ਚਕ੍ਰ ਲਗਾਉਂਦਾ ਹੈ, ਵੇਖਣਗੇ ਕੀ ਕਰ ਰਹੇ ਹੋ? ਕਿਉਂਕਿ ਹੁਣ ਜਰੂਰਤ ਹੈ - ਸਮੇਂ ਪ੍ਰਮਾਣ, ਪੁਕਾਰ ਪ੍ਰਮਾਣ ਹਰ ਇੱਕ ਦੁਖੀ ਆਤਮਾ ਨੂੰ ਮਨਸਾ ਸਕਾਸ਼ ਹਰ ਇੱਕ ਦੁਖੀ ਆਤਮਾ ਨੂੰ ਮਨਸਾ ਸਕਸ਼ ਦ੍ਵਾਰਾ ਸੁਖ ਸ਼ਾਂਤੀ ਦੀ ਆਂਚਲੀ ਦੇਣ ਦਾ। ਕਾਰਣ ਕੀ ਹੈ? ਬਾਪਦਾਦਾ ਕਦੇ - ਕਦੇ ਬੱਚਿਆਂ ਨੂੰ ਅਚਾਨਕ ਵੇਖਦੇ ਹਨ, ਕੀ ਕਰ ਰਹੇ ਹਨ? ਕਿਉਂਕਿ ਬੱਚਿਆਂ ਨਾਲ ਪਿਆਰ ਤੇ ਹੈ ਨਾ, ਅਤੇ ਬੱਚਿਆਂ ਦੇ ਨਾਲ ਜਾਣਾ ਹੈ, ਇਕੱਲੇ ਨਹੀਂ ਜਾਨਾ ਹੈ। ਨਾਲ ਚੱਲੋਗੇ ਨਾ! ਨਾਲ ਚੱਲੋਗੇ? ਇਹ ਅੱਗੇ ਵਾਲੇ ਹੱਥ ਨਹੀਂ ਉਠਾ ਰਹੇ ਹਨ? ਨਹੀਂ ਚੱਲੋ ਗੇ? ਚਲਣਾ ਹੈ ਨਾ! ਬਾਪਦਾਦਾ ਵੀ ਬੱਚਿਆਂ ਦੇ ਕਾਰਣ ਇੰਤਜਾਰ ਕਰ ਰਹੇ ਹਨ, ਏਡਵਾਂਸ ਪਾਰਟੀ ਤੁਹਾਡੀਆਂ ਦਾਦੀਆਂ, ਤੁਹਾਡੇ ਵਿਸ਼ੇਸ਼ ਪਾਂਡਵ, ਤੁਹਾਡਾ ਸਭ ਦਾ ਵੀ ਇੰਤਜਾਰ ਕਰ ਰਹੇ ਹਨ, ਉਨ੍ਹਾਂ ਨੇ ਵੀ ਦਿਲ ਵਿਚ ਪੱਕਾ ਵਾਇਦਾ ਕੀਤਾ ਹੈ ਕਿ ਅਸੀਂ ਸਭ ਨਾਲ ਹੀ ਚੱਲਾਂਗੇ। ਥੋੜੇ ਨਹੀਂ ਸਭ ਦੇ ਨਾਲ ਹੀ ਚੱਲਾਂਗੇ । ਤਾਂ ਕਲ ਅੰਮ੍ਰਤਿਵੇਲੇ ਆਪਣੇ ਨੂੰ ਚੇਕ ਕਰਨਾ ਕਿ ਕਿਸ ਗੱਲ ਦੀ ਕਮੀ ਹੈ? ਕੀ ਮਨਸਾ ਦੀ, ਵਾਣੀ ਦੀ ਜਾਂ ਕਰਮਨਾਂ ਵਿਚ ਆਉਣ ਦੀ। ਬਾਪਦਾਦਾ ਨੇ ਇੱਕ ਵਾਰੀ ਸਾਰੇ ਸੈਂਟਰਜ਼ ਦਾ ਚੱਕਰ ਲਗਾਇਆ। ਦੱਸੀਏ ਕੀ ਵੇਖਿਆ? ਕਮੀ ਕਿਸ ਗੱਲ ਦੀ ਹੈ?, ਤਾਂ ਇਹ ਹੀ ਵਿਖਾਈ ਦਿੱਤਾ ਕਿ ਇੱਕ ਸੈਕਿੰਡ ਵਿਚ ਪਰਿਵਰਤਨ ਕਰ ਫੁੱਲ ਸਟਾਪ ਲਗਾਉਣਾ, ਇਸ ਦੀ ਕਮੀ ਹੈ। ਜਦੋਂ ਤੱਕ ਫੁੱਲ ਸਟਾਪ ਲਗਾਓ ਉਦੋਂ ਤੱਕ ਪਤਾ ਨਹੀਂ ਕੀ - ਕੀ ਹੋ ਜਾਂਦਾ ਹੈ। ਬਾਪਦਾਦਾ ਨੇ ਸੁਣਾਇਆ ਹੈ ਕਿ ਇੱਕ ਲਾਸ੍ਟ ਟਾਇਮ ਦੀ ਲਾਸ੍ਟ ਘੜੀ ਹੋਵੇਗੀ ਅਜਿਸ ਵਿਚ ਫੁੱਲ ਸਟਾਪ ਲਗਾਉਣਾ ਪਵੇਗਾ। ਲੇਕਿਨ ਵੇਖਿਆ ਕੀ? ਲਗਾਉਣਾ ਫੁੱਲ ਸਟਾਪ ਹੈ ਲੇਕਿਨ ਲੱਗ ਜਾਂਦਾ ਹੈ ਕਾਮਾ, ਦੂਜਿਆਂ ਦੀਆਂ ਗੱਲਾਂ ਯਾਦ ਕਰਦੇ, ਇਹ ਕਿਉਂ ਹੁੰਦਾ ਹੈ ਇਹ ਕੀ ਹੁੰਦਾ ਹੈ ਇਸ ਵਿੱਚ ਅਸ਼ਚਰਿਆ ਦੀ ਮਾਤਰਾ ਲੱਗ ਜਾਂਦੀ ਹੈ। ਤਾਂ ਫੁੱਲ ਸਟਾਪ ਨਹੀਂ ਲਗਦਾ ਲੇਕਿਨ ਕਾਮਾ, ਅਸ਼ਚਰਿਆ ਦੀ ਨਿਸ਼ਾਨੀ ਅਤੇ ਕਿਉਂ, ਕੁਵਸ਼ਚਨ ਦੀ ਕਿਉ ਲੱਗ ਜਾਂਦੀ ਹੈ। ਤਾਂ ਇਸ ਨੂੰ ਚੈੱਕ ਕਰਨਾ। ਜੇਕਰ ਫੁੱਲ ਸਟਾਪ ਲਗਾਉਣਾ ਦੀ ਆਦਤ ਨਹੀਂ ਹੋਵੇਗੀ ਤਾਂ ਅੰਤ ਮਤੀ ਸੋ ਗਤੀ ਸ੍ਰੇਸ਼ਠ ਨਹੀਂ ਹੋਵੇਗੀ। ਉੱਚੀ, ਨੀਚੀ ਹੋਵੇਗੀ ਇਸਲਈ ਬਾਪਦਾਦਾ ਹੋਮ ਵਰਕ ਦੇ ਰਹੇ ਹਨ ਕਿ ਖਾਸ ਕਲ ਅੰਮ੍ਰਿਤਵੇਲੇ ਚੈਕ ਕਰਨਾ ਅਤੇ ਚੇਂਜ ਕਰਨਾ ਪਵੇਗਾ। ਤਾਂ ਹੁਣ 28 ਜਨਵਰੀ ਤੱਕ ਫੁੱਲ ਸਟਾਪ ਲਗਾਉਣ ਦਾ ਬਾਰ - ਬਾਰ ਅਭਿਆਸ ਕਰੋ। ਜਨਵਰੀ ਮਹੀਨੇ ਵਿਚ ਸਭ ਨੂੰ ਬਾਪ ਸਮਾਨ ਬਣਨ ਦਾ ਉਮੰਗ ਆਉਂਦਾ ਹੈ ਨਾ, ਤਾਂ 18 ਜਨਵਰੀ ਵਿਚ ਸਭ ਨੇ ਆਪਣੀ ਚਿਟਕੀ ਲਿਖ ਕੇ ਬਾਕਸ ਵਿਚ ਪਾਉਣੀ ਹੈ ਕਿ 18 ਤਾਰੀਖ ਤੱਕ ਕੀ ਰਿਜਲਟ ਰਹੀ? ਫੁੱਲ ਸਟਾਪ ਲੱਗਿਆ ਜਾਂ ਮਾਤਰਾਵਾਂ ਲੱਗ ਗਈਆਂ? ਪਸੰਦ ਹੈ? ਪਸੰਦ ਹੈ? ਕਾਂਧ ਹਿਲਾਓ ਕਿਉਂਕਿ ਬਾਪਦਾਦਾ ਦਾ ਬੱਚਿਆਂ ਦੇ ਨਾਲ ਬਹੁਤ ਪਿਆਰ ਹੈ, ਇੱਕਲੇ ਨਹੀਂ ਜਾਣਾ ਚਾਹੁੰਦੇ ਤਾਂ ਕੀ ਕਰੋਗੇ? ਹੁਣ ਫਾਸਟ ਤੀਵ੍ਰ ਪੁਰਸ਼ਾਰਥ ਕਰੋ। ਹੁਣ ਢਿੱਲਾ - ਢਿੱਲਾ ਪੁਰਸ਼ਾਰਥ ਸਫਲਤਾ ਨਹੀਂ ਦਵਾ ਸਕੇਗਾ।

ਪਿਓਰਟੀ ਦੀ ਪ੍ਰਸਨੇਲਟੀ। ਰਿਆਲਿਟੀ, ਰੀਆਲਟੀ ਕਿਹਾ ਜਾਂਦਾ ਹੈ। ਤਾਂ ਆਪਣੀ ਰਿਆਲਟੀ ਨੂੰ ਯਾਦ ਕਰੋ। ਅਨਾਦਿ ਰੂਪ ਵਿਚ ਵੀ ਤੁਸੀ ਆਤਮਾਵਾਂ ਬਾਪ ਦੇ ਨਾਲ ਆਪਣੇ ਦੇਸ਼ ਵਿਚ ਵਿਸ਼ੇਸ਼ ਆਤਮਾਵਾਂ ਹੋ। ਜਿਵੇਂ ਆਕਾਸ਼ ਵਿਚ ਵਿਸ਼ੇਸ਼ ਤਾਰੇ ਚਮਕਦੇ ਹਨ ਇਵੇਂ ਤੁਸੀਂ ਅਨਾਦਿ ਰੂਪ ਵਿਚ ਵਿਸ਼ੇਸ਼ ਸਿਤਾਰਾ ਚਮਕਦੇ ਹੋ। ਤਾਂ ਆਪਣੇ ਅਨਾਦਿ ਕਾਲ ਦੀ ਰੀਆਲਟੀ ਯਾਦ ਕਰੋ। ਫਿਰ ਸਤਿਯੁਗ ਵਿੱਚ ਜਦੋਂ ਆਉਂਦੇ ਹੋ ਤਾਂ ਦੇਵਤਾ ਰੂਪ ਦੀ ਰਿਆਲਟੀ ਯਾਦ ਕਰੋ। ਸਭ ਦੇ ਸਿਰ ਤੇ ਰੀਆਲਟੀ ਦੀ ਲਾਈਟ ਦਾ ਤਾਜ ਹੈ। ਅਨਾਦਿ, ਆਦਿ ਕਿੰਨੀ ਰਿਆਲਿਟੀ ਹੈ। ਫਿਰ ਦਵਾਪਰ ਵਿੱਚ ਆਵੋ ਤਾਂ ਵੀ ਤੁਹਾਡੇ ਚਿੱਤਰਾਂ ਵਰਗੀ ਰਿਆਲਟੀ ਹੋਰ ਕਿਸੇ ਦੀ ਨਹੀਂ ਹੈ। ਨੇਤਾਵਾਂ ਦੇ। ਅਭਿਨੇਤਵਾ ਦੇ, ਧਰਮ ਆਤਮਾਵਾਂ ਦੇ ਚਿੱਤਰ ਬਣਦੇ ਹਨ ਲੇਕਿਨ ਤੁਹਾਡੇ ਚਿੱਤਰਾਂ ਦੀ ਪੂਜਾ ਅਤੇ ਤੁਹਾਡੇ ਚਿੱਤਰਾਂ ਦੀ ਵਿਸ਼ੇਸ਼ਤਾ ਕਿੰਨੀ ਰਾਇਲ ਹੈ। ਚਿੱਤਰ ਨੂੰ ਵੇਖ ਕੇ ਸਭ ਖੁਸ਼ ਹੋ ਜਾਂਦੇ ਹਨ। ਚਿੱਤਰਾਂ ਦੁਆਰਾ ਵੀ ਕਿੰਨੀਆਂ ਦੁਆਵਾਂ ਲੈਂਦੇ ਹੋ। ਤਾਂ ਇਹ ਸਭ ਰਾਇਲਟੀ ਪਵਿੱਤਰਤਾ ਦੀ ਹੈ। ਪਵਿੱਤਰਤਾ ਬ੍ਰਾਹਮਣ ਜੀਵਨ ਦਾ ਜਨਮ ਸਿੱਧ ਅਧਿਕਾਰ ਹੈ। ਪਵਿੱਤਰਤਾ ਦੀ ਕਮੀ ਖਤਮ ਹੋਣੀ ਚਾਹੀਦੀ ਹੈ। ਇਵੇਂ ਨਹੀਂ ਹੋ ਜਾਵੇਗਾ, ਉਸ ਵੇਲੇ ਵੈਰਾਗ ਆ ਜਾਵੇਗਾ ਤਾਂ ਹੋ ਜਾਵੇਗਾ, ਗੱਲਾਂ ਬੜੀਆਂ ਚੰਗੀਆਂ - ਚੰਗੀਆਂ ਸੁਣਾਉਂਦੇ ਹਨ। ਬਾਬਾ ਤੁਸੀ ਫ਼ਿਕਰ ਨਹੀਂ ਕਰੋ ਹੋ ਜਾਵੇਗਾ। ਲੇਕਿਨ ਬਾਪਦਾਦਾ ਨੂੰ ਇਸ ਜਨਵਰੀ ਮਹੀਨੇ ਤੱਕ ਸਪੈਸ਼ਲ ਪਵਿੱਤਰਤਾ ਵਿਚ ਹਰ ਇੱਕ ਨੂੰ ਸੰਪੰਨ ਕਰਨਾ ਹੈ। ਪਵਿੱਤਰਤਾ ਸਿਰਫ ਬ੍ਰਹਮਚਰੀਆ ਨਹੀਂ, ਵਿਅਰਥ ਸੰਕਲਪ ਵੀ ਅਪਵਿੱਤਰ ਹਨ। ਵਿਅਰਥ ਬੋਲ, ਵਿਅਰਥ ਬੋਲ ਰੋਬ ਦੇ, ਜਿਸ ਨੂੰ ਕਹਿੰਦੇ ਹਨ ਕ੍ਰੋਧ ਦਾ ਅੰਸ਼ ਰੋਬ, ਉਹ ਵੀ ਖਤਮ ਹੋ ਜਾਵੇ। ਸੰਸਕਾਰ ਅਜਿਹੇ ਬਣਾਓ ਜੋ ਦੂਰ ਤੋਂ ਹੀ ਤੁਹਾਨੂੰ ਵੇਖ ਪਵਿੱਤਰਤਾ ਦੇ ਵੈਬ੍ਰੇਸ਼ਨ ਲੈਣ ਕਿਉਂਕਿ ਤੁਹਾਡੇ ਵਰਗੀ ਪਵਿਤ੍ਰਤਾ, ਜੋ ਰਿਜਲਟ ਵਿਚ ਆਤਮਾ ਵੀ ਪਵਿੱਤਰ, ਸ਼ਰੀਰ ਵੀ ਪਵਿੱਤਰ। ਡਬਲ ਪਵਿੱਤਰਤਾ ਪ੍ਰਾਪਤ ਹੈ।

ਜਦੋਂ ਕੋਈ ਵੀ ਬੱਚਾ ਪਹਿਲੇ ਆਉਂਦਾ ਹੈ ਤਾਂ ਬਾਪ ਦਾ ਵਰਦਾਨ ਕਿਹੜਾ ਮਿਲਦਾ ਹੈ? ਯਾਦ ਹੈ? ਪਵਿੱਤਰ ਭਵ, ਯੋਗੀ ਭਵ। ਤਾਂ ਦੋਵੇਂ ਗੱਲਾਂ - ਇੱਕ ਪਵਿੱਤਰਤਾ ਅਤੇ ਦੂਜਾ ਫੁੱਲਸਟਾਪ, ਯੋਗੀ। ਪੰਸਦ ਹੈ? ਬਾਪਦਾਦਾ ਅੰਮ੍ਰਿਤਵੇਲੇ ਚਕ੍ਰ ਲਗਾਉਣਗੇ। ਸੈਂਟਰਜ਼ ਦੇ ਵੀ ਚਕ੍ਰ ਲਗਾਉਣਗੇ। ਬਾਪਦਾਦਾ ਤੇ ਸੈਕਿੰਡ ਵਿਚ ਚਾਰੋਂ ਪਾਸੇ ਦਾ ਚਕ੍ਰ ਲਗਾ ਸਕਦਾ। ਤਾਂ ਇਸ ਜਨਵਰੀ, ਅਵਿਅਕਤੀ ਮਹੀਨੇ ਦਾ ਕੋਈ ਨਵਾਂ ਪਲਾਨ ਬਣਾਓ। ਮਨਸਾ ਸੇਵਾ, ਮਨਸਾ ਸਥਿਤੀ ਅਤੇ ਅਵਿਅਕਤ ਕਰਮ ਅਤੇ ਬੋਲ ਇਸ ਨੂੰ ਵਧਾਓ। ਤਾਂ 18 ਜਨਵਰੀ ਨੂੰ ਬਾਪਦਾਦਾ ਸਭ ਦੀ ਰਿਜਲਟ ਵੇਖਣਗੇ। ਪਿਆਰ ਹੈ ਨਾ, 18 ਜਨਵਰੀ ਨੂੰ ਅੰਮ੍ਰਿਤਵੇਲੇ ਪਿਆਰ ਦੀਆਂ ਹੈ ਗੱਲਾਂ ਕਰਦੇ ਹੋ। ਸਾਰੇ ਉਲਾਹਮਾ ਦਿੰਦੇ ਹਨ ਕਿ ਬਾਬਾ ਅਵਿਅਕਤ ਕਿਉਂ ਹੋਇਆ? ਤਾਂ ਬਾਪ ਵੀ ਉਲਾਹਮਾ ਦਿੰਦਾ ਹੈ ਕਿ ਸਾਕਾਰ ਵਿਚ ਹੁੰਦੇ ਬਾਪ ਸਮਾਨ ਕਦੋਂ ਬਣੋਂਗੇ?

ਤਾਂ ਅੱਜ ਥੋੜ੍ਹਾ ਜਿਹਾ ਵਿਸ਼ੇਸ਼ ਐਟੇਂਸ਼ਨ ਖਿਚਵਾ ਰਹੇ ਹਨ। ਪਿਆਰ ਵੀ ਕਰ ਰਹੇ ਹਨ, ਸਿਰਫ ਅਟੈਂਸ਼ਨ ਨਹੀਂ ਖਿਚਵਾ ਰਹੇ ਹਨ, ਪਿਆਰ ਵੀ ਹੈ ਕਿਉਂਕਿ ਬਾਪ ਇਹ ਹੀ ਚਾਹੁੰਦੇ ਹਨ ਕਿ ਮੇਰਾ ਇੱਕ ਬੱਚਾ ਵੀ ਰਹਿ ਨਹੀਂ ਜਾਵੇ। ਹਰ ਕਰਮ ਦੀ ਸ਼੍ਰੀਮਤ ਚੈਕ ਕਰਨਾ, ਅੰਮ੍ਰਿਤਵੇਲੇ ਤੋਂ ਲੈਕੇ ਰਾਤ ਤੱਕ ਜੋ ਵੀ ਹਰ ਕਰਮ ਦੀ ਸ਼੍ਰੀਮਤ ਮਿਲੀ ਹੈ ਉਹ ਚੈਕ ਕਰਨਾ। ਮਜ਼ਬੂਤ ਹੈ ਨਾ! ਨਾਲ ਚਲਣਾ ਹੈ ਨਾ! ਚਲਣਾ ਹੈ ਤਾਂ ਹੱਥ ਉਠਾਓ। ਚਲਣਾ ਹੈ? ਅੱਛਾ, ਟੀਚਰਜ਼? ਪਿੱਛੇ ਵਾਲੇ, ਕੁਰਸੀ ਵਾਲੇ, ਪਾਂਡਵ ਹੱਥ ਉਠਾਓ। ਤਾਂ ਸਮਾਨ ਬਣੋਗੇ ਤਾਂ ਤੇ ਹੱਥ ਵਿਚ ਹੱਥ ਦੇਕੇ ਚੱਲੋਗੇ ਨਾ! ਕਰਨਾ ਹੀ ਹੈ, ਬਣਨਾ ਹੀ ਹੈ, ਇਹ ਦ੍ਰਿੜ ਸੰਕਲਪ ਕਰੋ। 15-20 ਦਿਨ ਇਹ ਦ੍ਰਿੜਤਾ ਰਹਿੰਦੀ ਹੈ ਫਿਰ ਹੌਲੀ - ਹੌਲੀ ਥੋੜ੍ਹਾ ਅਲਬੇਲਾਪਨ ਆ ਜਾਂਦਾ ਹੈ। ਤਾਂ ਅਲਬੇਲੇਪਨ ਨੂੰ ਖਤਮ ਕਰੋ। ਜਿਆਦਾ ਤੋਂ ਜਿਆਦਾ ਵੇਖਿਆ ਹੈ ਇਕ ਮਹੀਨਾ ਫੁੱਲ ਉਮੰਗ ਰਹਿੰਦਾ ਹੈ, ਦ੍ਰਿੜਤਾ ਰਹਿੰਦੀ ਹੈ ਫਿਰ ਇਕ ਮਹੀਨੇ ਦੇ ਬਾਦ ਥੋੜ੍ਹਾ - ਥੋੜ੍ਹਾ ਅਲਬੇਲਾਪਨ ਸ਼ੁਰੂ ਹੋ ਜਾਂਦਾ ਹੈ। ਤਾਂ ਹੁਣ ਇਹ ਵਰ੍ਹਾ ਖਤਮ ਹੋਵੇਗਾ, ਤਾਂ ਕੀ ਖਤਮ ਕਰੋਗੇ? ਵਰ੍ਹਾ ਖਤਮ ਕਰੋਗੇ ਕਿ ਵਰ੍ਹੇ ਦੇ ਨਾਲ ਜੋ ਵੀ ਸੰਕਲਪ ਵਿਚ ਵੀ ਧਾਰਨਾ ਵਿਚ ਵੀ ਕਮਜੋਰੀ ਹੈ ਉਸ ਨੂੰ ਸਮਾਪਤ ਕਰੋਗੇ? ਕਰੋਗੇ ਨਾ! ਹੱਥ ਨਹੀਂ ਉਠਾਉਂਦੇ ਹੋ? ਤਾਂ ਆਟੋਮੈਟਿਕ ਦਿਲ ਵਿਚ ਇਹ ਰਿਕਾਰਡ ਵਜਨਾ ਚਾਹੀਦਾ ਹੈ, ਹੁਣ ਘਰ ਚਲਣਾ ਹੈ। ਸਿਰਫ ਚਲਣਾ ਨਹੀਂ ਹੈ ਲੇਕਿਨ ਰਾਜ ਵਿਚ ਵੀ ਆਉਣਾ ਹੈ। ਚੰਗਾ, ਜੋ ਪਹਿਲੀ ਵਾਰੀ ਆਏ ਹਨ, ਬਾਪਦਾਦਾ ਨੂੰ ਮਿਲਣ, ਉਹ ਹੱਥ ਉਠਾਓ, ਖੜੇ ਹੋ ਜਾਵੋ।

ਤਾਂ ਪਹਿਲੀ ਵਾਰੀ ਆਉਣ ਵਾਲਿਆਂ ਨੂੰ ਵਿਸ਼ੇਸ਼ ਮੁਬਾਰਕ ਦੇ ਰਹੇ ਹਨ। ਲੇਟ ਆਏ ਹੋ ਟੂਲੇਟ ਵਿਚ ਨਹੀਂ ਆਏ ਹੋ। ਲੇਕਿਨ ਤੀਵ੍ਰ ਪੁਰਸ਼ਾਰਥ ਦਾ ਵਰਦਾਨ ਸਦਾ ਯਾਦ ਰੱਖਣਾ, ਤੀਵ੍ਰ ਪੁਰਸ਼ਾਰਥ ਕਰਨਾ ਹੀ ਹੈ। ਕਰੋਂਗੇ, ਗੇ ਗੇ ਨਹੀਂ ਕਰਨਾ, ਕਰਨਾ ਹੀ ਹੈ। ਲਾਸ੍ਟ ਸੋ ਫਾਸਟ ਆਉਣਾ ਹੈ। ਅੱਛਾ।

ਚਾਰੋਂ ਪਾਸੇ ਦੇ ਪਾਸੇ ਦੇ ਮਹਾਨ ਪਵਿੱਤਰ ਆਤਮਾਵਾਂ ਨੂੰ ਬਾਪਦਾਦਾ ਦੇ ਵਿਸ਼ੇਸ਼ ਦਿਲ ਦੀਆਂ ਦੁਆਵਾਂ, ਦਿਲ ਦਾ ਪਿਆਰ ਅਤੇ ਵਿਸ਼ੇਸ਼ ਦਿਲ ਵਿਚ ਸਮਾਉਣ ਦੀ ਮੁਬਾਰਕ ਹੋਵੇ। ਬਾਪਦਾਦਾ ਜਾਣਦੇ ਹਨ ਕਿ ਜਦੋਂ ਵੀ ਪੱਧਰਾਮਨੀ ਹੁੰਦੀ ਹੈ ਤਾਂ ਈਮੇਲ ਜਾਂ ਪਤ੍ਰ ਵੱਖ-ਵੱਖ ਸਾਧਨਾਂ ਨਾਲ ਚਾਰੋਂ ਪਾਸੇ ਦੇ ਬੱਚੇ ਯਾਦਪਿਆਰ ਭੇਜਦੇ ਹਨ ਅਤੇ ਬਾਪਦਾਦਾ ਨੂੰ ਸੁਣਾਉਣ ਤੋਂ ਪਹਿਲਾਂ ਕੋਈ ਦੇਵੇ, ਉਸ ਦੇ ਪਹਿਲੇ ਹੀ ਸਭ ਦੇ ਯਾਦਪਿਆਰ ਪਹੁੰਚ ਜਾਂਦੇ ਹਨ ਕਿਉਂਕਿ ਅਜਿਹੇ ਜੋ ਸਿਕਿਲਧੇ ਯਾਦ ਕਰਨ ਵਾਲੇ ਬੱਚੇ ਹਨ ਉਨ੍ਹਾਂ ਦਾ ਕੁਨੈਕਸ਼ਨ ਬਹੁਤ ਫਾਸਟ ਪਹੁੰਚਦਾ ਹੈ, ਤੁਸੀ ਲੋਕ ਤਿੰਨ - ਚਾਰ ਦਿਨ ਦੇ ਬਾਅਦ ਸਾਮ੍ਹਣੇ ਮਿਲਦੇ ਹੋ ਲੇਕਿਨ ਉਨ੍ਹਾਂ ਦਾ ਯਾਦਪਿਆਰ ਜੋ ਸੱਚੇ ਪਾਤਰ ਆਤਮਾਵਾਂ ਹਨ ਉਨ੍ਹਾਂ ਦਾ ਉਸ ਘੜੀ ਬਾਪਦਾਦਾ ਦੇ ਕੋਲ ਯਾਦਪਿਆਰ ਪਹੁੰਚ ਜੰਦਾ ਹੈ। ਤਾਂ ਜਿਨ੍ਹਾਂ ਨੇ ਵੀ ਦਿਲ ਵਿਚ ਯਾਦ ਕੀਤਾ, ਸਾਧਨ ਨਹੀਂ ਮਿਲਿਆ, ਉਨ੍ਹਾਂ ਦਾ ਵੀ ਯਾਦਪਿਆਰ ਪਹੁੰਚਿਆ ਹੈ, ਅਤੇ ਬਾਪਦਾਦਾ ਹਰ ਇੱਕ ਬੱਚੇ ਨੂੰ ਪਦਮ, ਪਦਮ, ਪਦਮ ਗੁਣਾਂ ਯਾਦਪਿਆਰ ਦਾ ਰਿਸਪਾਂਡ ਦੇ ਰਹੇ ਹਨ। ਬਾਕੀ ਚਾਰੋਂ ਪਾਸੇ ਹੁਣ ਦੋ ਸ਼ਬਦ ਦੀ ਲਾਤ - ਤਾਤ ਲਗਾਓ – ਇੱਕ ਫੁੱਲ ਸਟਾਪ ਅਤੇ ਦੂਜਾ ਸੰਪੂਰਨ ਪਵਿੱਤਰਤਾ ਸਾਰੇ ਬ੍ਰਾਹਮਣ ਪਰਿਵਾਰ ਵਿਚ ਫੈਲਾਉਣੀ ਹੈ। ਜੋ ਕਮਜੋਰ ਹਨ ਉਨ੍ਹਾਂ ਨੂੰ ਵੀ ਸਹਿਯੋਗ ਦੇਕੇ ਬਣਾਓ। ਇਹ ਬੜਾ ਪੁੰਨ ਹੈ। ਛੱਡ ਨਹੀਂ ਦਵੋ, ਇਹ ਤਾਂ ਹੈ ਹੀ ਅਜਿਹਾ, ਇਹ ਤੇ ਬਦਲਣਾ ਹੀ ਨਹੀਂ ਹੈ, ਇਹ ਸ਼ਰਾਪ ਨਹੀਂ ਦੇ ਦੇਵੋ, ਪੁੰਨ ਦਾ ਕੰਮ ਕਰੋ। ਬਦਲਕੇ ਵਿਖਾਵਾਂਗੇ, ਬਦਲਣਾ ਹੀ ਹੈ। ਉਨ੍ਹਾਂ ਦੀਆਂ ਉਮੀਦਾਂ ਵਧਾਓ, ਡਿੱਗੇ ਹੋਏ ਨੂੰ ਡਿੱਗਾਓ ਨਹੀਂ, ਸਹਾਰਾ ਦਵੋ, ਸ਼ਕਤੀ ਦਵੋ। ਤਾਂ ਚਾਰੋਂ ਪਾਸੇ ਖੁਸ਼ਨਸੀਬ ਖੁਸ਼ਮਿਜਾਜ਼, ਖੁਸ਼ੀ ਵੰਡਣ ਵਾਲੇ ਬੱਚਿਆਂ ਨੂੰ ਬਹੁਤ - ਬਹੁਤ ਯਾਦਪਿਆਰ ਅਤੇ ਨਮਸਤੇ

ਵਰਦਾਨ:-
ਚੈਕਿੰਗ ਕਰਨ ਦੀ ਵਿਸ਼ੇਸ਼ਤਾ ਨੂੰ ਆਪਣਾ ਨਿੱਜੀ ਸੰਸਕਾਰ ਬਣਾਉਣ ਵਾਲੇ ਮਹਾਨ ਆਤਮਾ ਭਵ।

ਜੋ ਵੀ ਸੰਕਲਪ ਕਰੋ, ਬੋਲ ਬੋਲੀ, ਕਰਮ ਕਰੋ, ਸੰਬੰਧ ਜਾਂ ਸੰਪਰਕ ਵਿਚ ਆਓ ਸਿਰਫ ਇਹ ਚੈਕਿੰਗ ਕਰੋ ਕਿ ਇਹ ਬਾਪ ਸਮਾਨ ਹੈ! ਪਹਿਲੇ ਮਿਲਾਓ ਫਿਰ ਪ੍ਰੈਕਟਿਕਲ ਵਿਚ ਲਿਆਓ। ਜਿਵੇਂ ਸਥੂਲ ਵਿਚ ਵੀ ਕਈ ਆਤਮਾਵਾਂ ਦੇ ਸੰਸਕਾਰ ਹੁੰਦੇ ਹਨ, ਪਹਿਲੇ ਚੈਕ ਕਰਨਗੇ ਫਿਰ ਸਵੀਕਾਰ ਕਰਨਗੇ। ਅਜਿਹੇ ਤੁਸੀਂ ਮਹਾਨ ਪਵਿੱਤਰ ਆਤਮਾਵਾਂ ਹੋ, ਤਾਂ ਚੈਕਿੰਗ ਦੀ ਮਸ਼ੀਨਰੀ ਤੇਜ ਕਰੋ। ਇਸ ਨੂੰ ਆਪਣਾ ਨਿੱਜੀ ਸੰਸਕਾਰ ਬਣਾ ਦਵੋ - ਇਹ ਹੀ ਸਭ ਤੋਂ ਵੱਡੀ ਮਹਾਨਤਾ ਹੈ।

ਸਲੋਗਨ:-
ਸੰਪੂਰਨ ਪਵ੍ਰਿਤ ਅਤੇ ਯੋਗੀ ਬਣਨਾ ਹੀ ਸਨੇਹ ਦਾ ਰਿਟਰਨ ਦੇਣਾ ਹੈ।

ਅਵਿਅਕਤ ਇਸ਼ਾਰੇ :- ਇਸ ਅਵਿਅਕਤੀ ਮਹੀਨੇ ਵਿਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ। ਹੁਣ ਜੋ ਵੀ ਪ੍ਰਸਥਿਤੀਆਂ ਆ ਰਹੀਆਂ। ਹਨ ਜਾਂ ਆਉਣ ਵਾਲੀਆਂ ਹਨ, ਪ੍ਰਕ੍ਰਿਤੀ ਦੇ ਪੰਜੇ ਹੀ ਤੱਤਵ ਚੰਗੀ ਤਰ੍ਹਾਂ ਨਾਲ ਹਿਲਾਉਣ ਦੀ ਕੋਸ਼ਿਸ਼ ਕਰਨਗੇ ਪ੍ਰੰਤੂ ਜੀਵਨਮੁਕਤ ਵਿਦੇਹੀ ਅਵਸਥਾ ਦੇ ਅਭਿਆਸੀ ਆਤਮਾ ਅਚਲ - ਅਡੋਲ ਪਾਸ ਵਿਧ ਆਨਰ ਹੋਕੇ ਸਭ ਗੱਲਾਂ ਸਹਿਜ ਪਾਸ ਕਰ ਲੈਣਗੀਆਂ ਇਸਲਈ ਨਿਰੰਤਰ ਕਰਮਯੋਗੀ, ਨਿਰੰਤਰ ਜ਼ੋ ਸਹਿਜ ਯੋਗੀ, ਨਿਰੰਤਰ ਮੁਕਤ ਆਤਮਾ ਦੇ ਸੰਸਕਾਰ ਹੁਣ ਤੋਂ ਅਨੁਭਵ ਵਿਚ ਲਿਆਉਣੇ ਹਨ।