04.04.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਅਲਫ਼ ਅਤੇ
ਬੇ ਨੂੰ ਯਾਦ ਕਰੋ ਤਾਂ ਰਮਣੀਕ ਬਣ ਜਾਵੋਗੇ , ਬਾਪ ਵੀ ਰਮਣੀਕ ਹੈ ਤਾਂ ਉਨ੍ਹਾਂ ਦੇ ਬੱਚੇ ਵੀ ਰਮਣੀਕ
ਹੋਣੇ ਚਾਹੀਦੇ ”
ਪ੍ਰਸ਼ਨ:-
ਦੇਵਤਾਵਾਂ ਦੇ
ਚਿੱਤਰਾਂ ਦੀ ਕਸ਼ਿਸ਼ ਸਾਰਿਆਂ ਨੂੰ ਕਿਓਂ ਹੁੰਦੀ ਹੈ? ਉਨ੍ਹਾਂ ਵਿੱਚ ਕਿਹੜਾ ਵਿਸ਼ੇਸ਼ ਗੁਣ ਹੈ?
ਉੱਤਰ:-
ਦੇਵਤਾ ਬਹੁਤ
ਰਮਣੀਕ ਅਤੇ ਪਵਿੱਤਰ ਹਨ। ਰਮਨੀਕਤਾ ਦੇ ਕਾਰਨ ਉਨ੍ਹਾਂ ਦੇ ਚਿੱਤਰਾਂ ਦੀ ਵੀ ਕਸ਼ਿਸ਼ ਹੁੰਦੀ ਹੈ।
ਦੇਵਤਾਵਾਂ ਵਿੱਚ ਪਵਿੱਤਰਤਾ ਦਾ ਵਿਸ਼ੇਸ਼ ਗੁਣ ਹੈ, ਜਿਸ ਗੁਣ ਦੇ ਕਾਰਨ ਹੀ ਅਪਵਿੱਤਰ ਮਨੁੱਖ ਝੁਕਦੇ
ਰਹਿੰਦੇ ਹਨ। ਰਮਣੀਕ ਉਹ ਹੀ ਬਣਦੇ ਹਨ ਜਿਨ੍ਹਾਂ ਵਿੱਚ ਸਰਵ ਦੈਵੀ ਗੁਣ ਹਨ, ਜੋ ਹਮੇਸ਼ਾ ਖੁਸ਼ ਰਹਿੰਦੇ
ਹਨ।
ਓਮ ਸ਼ਾਂਤੀ
ਆਤਮਾਵਾਂ ਅਤੇ ਪਰਮਾਤਮਾ ਦਾ ਮੇਲਾ ਕਿੰਨਾ ਵੰਡਰਫੁਲ ਹੈ। ਇਵੇਂ ਬੇਹੱਦ ਦੇ ਬਾਪ ਦੇ ਤੁਸੀਂ ਸਭ ਬੱਚੇ
ਹੋ ਤਾਂ ਬੱਚੇ ਵੀ ਕਿੰਨੇ ਰਮਣੀਕ ਹੋਣੇ ਚਾਹੀਦੇ ਹਨ। ਦੇਵਤੇ ਵੀ ਰਮਣੀਕ ਹਨ ਨਾ। ਪਰ ਰਾਜਧਾਨੀ ਹੈ
ਬਹੁਤ ਵੱਡੀ। ਸਭ ਇੱਕਰਸ ਰਮਣੀਕ ਹੋ ਨਹੀਂ ਸਕਦੇ। ਫਿਰ ਵੀ ਕੋਈ - ਕੋਈ ਬੱਚੇ ਬਹੁਤ ਰਮਣੀਕ ਹਨ ਜਰੂਰ।
ਰਮਣੀਕ ਕੌਣ ਹੁੰਦੇ ਹਨ? ਜੋ ਹਮੇਸ਼ਾ ਖੁਸ਼ੀ ਵਿੱਚ ਰਹਿੰਦੇ ਹਨ, ਜਿਨ੍ਹਾਂ ਵਿੱਚ ਦੈਵੀਗੁਣ ਹਨ। ਇਹ
ਰਾਧੇ - ਕ੍ਰਿਸ਼ਨ ਆਦਿ ਰਮਣੀਕ ਹਨ ਨਾ। ਉਨ੍ਹਾਂ ਵਿੱਚ ਬਹੁਤ - ਬਹੁਤ ਕਸ਼ਿਸ਼ ਹੈ। ਕਿਹੜੀ ਕਸ਼ਿਸ਼ ਹੈ?
ਪਵਿੱਤਰਤਾ ਦੀ ਕਿਓਂਕਿ ਇਨ੍ਹਾਂ ਦੀ ਆਤਮਾ ਵੀ ਪਵਿੱਤਰ ਹੈ ਤਾਂ ਸ਼ਰੀਰ ਵੀ ਪਵਿੱਤਰ ਹੈ। ਤਾਂ ਪਵਿੱਤਰ
ਆਤਮਾਵਾਂ ਅਪਵਿੱਤਰ ਨੂੰ ਕਸ਼ਿਸ਼ ਕਰਦੀਆਂ ਹਨ। ਉਨ੍ਹਾਂ ਦੇ ਚਰਨਾਂ ਵਿੱਚ ਡਿੱਗਦੀਆਂ ਹਨ। ਕਿੰਨੀ ਉਨ੍ਹਾਂ
ਵਿੱਚ ਤਾਕਤ ਹੈ। ਭਾਵੇਂ ਸੰਨਿਆਸੀ ਹਨ, ਪਰ ਉਹ ਦੇਵਤਾਵਾਂ ਦੇ ਅੱਗੇ ਜਰੂਰ ਝੁਕਦੇ ਹਨ। ਭਾਵੇਂ ਕੋਈ
- ਕੋਈ ਬਹੁਤ ਘਮੰਡੀ ਹੁੰਦੇ ਹਨ, ਫਿਰ ਵੀ ਦੇਵਤਾਵਾਂ ਦੇ ਅੱਗੇ ਅਥਵਾ ਸ਼ਿਵ ਦੇ ਅੱਗੇ ਝੁਕਣਗੇ ਜਰੂਰ।
ਦੇਵੀਆਂ ਦੇ ਚਿੱਤਰਾਂ ਦੇ ਅੱਗੇ ਵੀ ਝੁਕਦੇ ਹਨ ਕਿਓਂਕਿ ਬਾਪ ਵੀ ਰਮਣੀਕ ਹੈ ਤਾਂ ਬਾਪ ਦੇ ਬਣਾਏ ਹੋਏ
ਦੇਵੀ ਦੇਵਤਾ ਵੀ ਰਮਣੀਕ ਹਨ। ਉਨ੍ਹਾਂ ਵਿੱਚ ਕਸ਼ਿਸ਼ ਹੈ ਪਵਿੱਤਰਤਾ ਦੀ। ਉਹ ਕਸ਼ਿਸ਼ ਉਨ੍ਹਾਂ ਦੀ ਹੁਣ
ਤੱਕ ਵੀ ਚਲ ਰਹੀ ਹੈ। ਤਾਂ ਜਿੰਨੀ ਇਨ੍ਹਾਂ ਵਿੱਚ ਕਸ਼ਿਸ਼ ਹੈ ਉਨ੍ਹੀ ਤੁਹਾਡੇ ਵਿੱਚ ਵੀ ਕਸ਼ਿਸ਼ ਹੋਣੀ
ਚਾਹੀਦੀ ਹੈ, ਜੋ ਸਮਝਦੇ ਹਨ ਅਸੀਂ ਇਹ ਲਕਸ਼ਮੀ - ਨਾਰਾਇਣ ਬਣਾਂਗੇ। ਤੁਹਾਡੀ ਇਸ ਸਮੇਂ ਦੀ ਕਸ਼ਿਸ਼ ਫਿਰ
ਅਵਿਨਾਸ਼ੀ ਹੋ ਜਾਂਦੀ ਹੈ। ਸਭ ਦੀ ਨਹੀਂ ਹੁੰਦੀ ਹੈ। ਨੰਬਰਵਾਰ ਤਾਂ ਹਨ ਨਾ। ਭਵਿੱਖ ਵਿੱਚ ਜੋ ਉੱਚ
ਪਦਵੀ ਪਾਉਣ ਵਾਲੇ ਹੋਣਗੇ, ਉਨ੍ਹਾਂ ਵਿੱਚ ਇੱਥੇ ਹੀ ਕਸ਼ਿਸ਼ ਹੋਵੇਗੀ ਕਿਓਂਕਿ ਆਤਮਾ ਪਵਿੱਤਰ ਬਣ ਜਾਂਦੀ
ਹੈ। ਤੁਹਾਡੇ ਵਿਚੋਂ ਜ਼ਿਆਦਾ ਕਸ਼ਿਸ਼ ਉਨ੍ਹਾਂ ਵਿੱਚ ਹੈ ਜੋ ਖਾਸ ਯਾਦ ਦੀ ਯਾਤ੍ਰਾ ਵਿੱਚ ਰਹਿੰਦੇ ਹਨ।
ਯਾਤ੍ਰਾ ਪਵਿੱਤਰਤਾ ਜਰੂਰ ਰਹਿੰਦੀ ਹੈ। ਪਵਿੱਤਰਤਾ ਵਿੱਚ ਹੀ ਕਸ਼ਿਸ਼ ਹੈ। ਪਵਿੱਤਰਤਾ ਦੀ ਕਸ਼ਿਸ਼ ਫਿਰ
ਪੜ੍ਹਾਈ ਵਿੱਚ ਵੀ ਕਸ਼ਿਸ਼ ਲੈ ਆਉਂਦੀ ਹੈ। ਇਹ ਤੁਹਾਨੂੰ ਹੁਣ ਪਤਾ ਪਿਆ ਹੈ। ਤੁਸੀਂ ਉਨ੍ਹਾਂ ਦੇ (ਲਕਸ਼ਮੀ
ਨਾਰਾਇਣ ਦੇ) ਆਕੁਪੇਸ਼ਨ ਨੂੰ ਜਾਣਦੇ ਹੋ। ਉਨ੍ਹਾਂ ਨੇ ਵੀ ਕਿੰਨਾਂ ਬਾਪ ਨੂੰ ਯਾਦ ਕੀਤਾ ਹੋਵੇਗਾ। ਇਹ
ਜੋ ਉਨ੍ਹਾਂ ਨੇ ਇੰਨੀ ਰਜਾਈ ਪਾਈ ਹੈ, ਉਹ ਜਰੂਰ ਰਾਜਯੋਗ ਨਾਲ ਹੀ ਪਾਈ ਹੈ। ਇਸ ਸਮੇਂ ਤੁਸੀਂ ਇਹ
ਪਦਵੀ ਪਾਉਣ ਦੇ ਲਈ ਆਏ ਹੋ। ਬਾਪ ਬੈਠ ਤੁਹਾਨੂੰ ਰਾਜਯੋਗ ਸਿਖਾਉਂਦੇ ਹਨ। ਇਹ ਤਾਂ ਪੱਕਾ ਨਿਸ਼ਚਾ ਕਰ
ਇੱਥੇ ਆਏ ਹੋ ਨਾ। ਬਾਪ ਵੀ ਉਹ ਹੀ ਹੈ, ਪੜ੍ਹਾਉਣ ਵਾਲਾ ਵੀ ਉਹ ਹੀ ਹੈ। ਨਾਲ ਵੀ ਉਹ ਹੀ ਲੈ ਜਾਣ
ਵਾਲਾ ਹੈ। ਤਾਂ ਇਹ ਗੁਣ ਹਮੇਸ਼ਾ ਰਹਿਣਾ ਚਾਹੀਦਾ ਹੈ। ਹਮੇਸ਼ਾ ਹਰਸ਼ਿਤ ਮੁੱਖ ਰਹੋ। ਹਮੇਸ਼ਾ ਹਰਸ਼ਿਤ ਤਾਂ
ਰਹੋਗੇ ਜੱਦ ਬਾਪ ਅਲਫ਼ ਦੀ ਯਾਦ ਵਿੱਚ ਰਹੋਗੇ। ਫਿਰ ਬੇ ਦੀ ਵੀ ਯਾਦ ਰਹੇਗੀ ਅਤੇ ਇਸ ਤੋਂ ਰਮਣੀਕ ਵੀ
ਬਹੁਤ ਹੋਵੋਗੇ। ਤੁਸੀਂ ਬੱਚੇ ਜਾਣਦੇ ਹੋ - ਅਸੀਂ ਇੱਥੇ ਰਮਣੀਕ ਬਣ ਫਿਰ ਭਵਿੱਖ ਵਿੱਚ ਅਜਿਹੇ ਰਮਣੀਕ
ਬਣਾਂਗੇ। ਇੱਥੇ ਦੀ ਪੜ੍ਹਾਈ ਹੀ ਅਮਰਪੁਰੀ ਵਿੱਚ ਲੈ ਜਾਂਦੀ ਹੈ। ਇਹ ਸੱਚਾ ਬਾਪ ਤੁਹਾਨੂੰ ਸੱਚੀ
ਕਮਾਈ ਕਰਾ ਰਹੇ ਹਨ। ਇਹ ਸੱਚੀ ਕਮਾਈ ਹੀ ਨਾਲ ਚਲਦੀ ਹੈ - 21 ਜਨਮ ਦੇ ਲਈ। ਫਿਰ ਭਗਤੀ ਮਾਰਗ ਵਿੱਚ
ਜੋ ਕਮਾਈ ਕਰਦੇ ਹੋ ਉਹ ਤਾਂ ਹੈ ਹੀ ਅਲਪਕਾਲ ਸੁੱਖ ਦੇ ਲਈ। ਉਹ ਕੋਈ ਹਮੇਸ਼ਾ ਸਾਥ ਨਹੀਂ ਦਿੰਦੀ ਹੈ।
ਤਾਂ ਇਸ ਪੜ੍ਹਾਈ ਵਿੱਚ ਬੱਚਿਆਂ ਨੂੰ ਬਹੁਤ ਖ਼ਬਰਦਾਰ ਰਹਿਣਾ ਚਾਹੀਦਾ ਹੈ। ਤੁਸੀਂ ਹੋ ਸਾਧਾਰਨ,
ਤੁਹਾਨੂੰ ਪੜ੍ਹਾਉਣ ਵਾਲਾ ਵੀ ਬਿਲਕੁਲ ਸਾਧਾਰਨ ਰੂਪ ਵਿੱਚ ਹੈ। ਤਾਂ ਪੜ੍ਹਨ ਵਾਲੇ ਵੀ ਸਾਧਾਰਨ ਹੀ
ਰਹਿਣਗੇ। ਨਹੀਂ ਤਾਂ ਲੱਜਾ ਆਵੇਗੀ। ਅਸੀਂ ਉੱਚ ਕਪੜੇ ਕਿਵੇਂ ਪਾਈਏ। ਸਾਡੇ ਮੰਮਾ ਬਾਬਾ ਕਿੰਨੇ
ਸਾਧਾਰਨ ਹਨ ਤਾਂ ਅਸੀਂ ਵੀ ਸਾਧਾਰਨ ਹਾਂ। ਇਹ ਕਿਓਂ ਸਾਧਾਰਨ ਰਹਿੰਦੇ ਹਨ? ਕਿਓਂਕਿ ਵਨਵਾਹ ਵਿੱਚ ਹਨ
ਨਾ। ਹੁਣ ਤੁਹਾਨੂੰ ਜਾਣਾ ਹੈ, ਇੱਥੇ ਕੋਈ ਸ਼ਾਦੀ ਨਹੀਂ ਕਰਨੀ ਹੈ। ਉਹ ਲੋਕ ਜੱਦ ਵਿਆਹ ਕਰਦੇ ਹਨ ਤਾਂ
ਕੁਮਾਰੀ ਵਨਵਾਹ ਵਿੱਚ ਰਹਿੰਦੀ ਹੈ। ਮੈਲੇ ਕਪੜੇ ਪਾਕੇ, ਤੇਲ ਆਦਿ ਲਗਾਉਂਦੀ ਹੈ ਕਿਓਂਕਿ ਸਸੁਰਘਰ
ਜਾਂਦੀ ਹੈ। ਬ੍ਰਾਹਮਣ ਦਵਾਰਾ ਸਗਾਈ ਹੁੰਦੀ ਹੈ। ਤੁਹਾਨੂੰ ਵੀ ਜਾਣਾ ਹੈ ਸਸੁਰ ਘਰ। ਰਾਵਣਪੁਰੀ ਤੋਂ
ਰਾਮਪੁਰੀ ਅਥਵਾ ਵਿਸ਼ਨੂੰਪੁਰੀ ਵਿੱਚ ਜਾਣਾ ਹੈ। ਤਾਂ ਇਹ ਵਨਵਾਹ ਦਾ ਰਿਵਾਜ ਇਸਲਈ ਰੱਖਿਆ ਹੈ ਕਿ ਕੋਈ
ਵੀ ਅਭਿਮਾਨ ਦੇਹ ਦਾ ਜਾਂ ਕਪੜਿਆਂ ਆਦਿ ਦਾ ਨਾ ਆਵੇ। ਕਿਸੇ ਨੂੰ ਹਲਕੀ ਸਾੜੀ ਹੈ, ਦੂਜੇ ਨੂੰ ਵੇਖਦੇ
ਹਨ ਕਿ ਇਨ੍ਹਾਂ ਦੇ ਕੋਲ ਤਾਂ ਉੱਚੀ ਸਾੜੀ ਹੈ ਤਾਂ ਖਿਆਲ ਚਲਦਾ ਰਹਿੰਦਾ ਹੈ। ਸੋਚਦੇ ਹਨ ਕਿ ਇਹ ਤਾਂ
ਵਨਵਾਹ ਵਿੱਚ ਹੈ ਨਹੀਂ। ਪਰ ਤੁਸੀਂ ਵਨਵਾਹ ਵਿੱਚ ਇਵੇਂ ਸਾਧਾਰਨ ਰਹਿੰਦੇ ਹੋਏ ਕੋਈ ਨੂੰ ਇੰਨ੍ਹਾਂ
ਉੱਚ ਗਿਆਨ ਦੋ, ਇੰਨਾ ਨਸ਼ਾ ਚੜ੍ਹਿਆ ਹੋਇਆ ਹੋਵੇ ਤਾਂ ਉਸਨੂੰ ਵੀ ਤੀਰ ਲੱਗ ਜਾਵੇ। ਭਾਵੇਂ ਬਰਤਨ
ਮਾਂਜਦੇ ਰਹੋ ਜਾਂ ਕਪੜੇ ਸਾਫ ਕਰਦੇ ਰਹੋ, ਤੁਹਾਡੇ ਸਾਹਮਣੇ ਕੋਈ ਆਵੇ ਤਾਂ ਤੁਸੀਂ ਝੱਟ ਉਨ੍ਹਾਂ ਨੂੰ
ਅਲਫ਼ ਦੀ ਯਾਦ ਦਿਲਾਵੋ। ਤੁਹਾਨੂੰ ਉਹ ਨਸ਼ਾ ਚੜ੍ਹਿਆ ਹੋਇਆ ਹੋਵੇ ਅਤੇ ਸਾਦੇ ਕਪੜਿਆਂ ਵਿੱਚ ਬੈਠ ਕਿਸੇ
ਨੂੰ ਨਾਲੇਜ ਦੇਵੋਗੇ ਤਾਂ ਉਹ ਵੀ ਵੰਡਰ ਖਾਣਗੇ, ਇਨ੍ਹਾਂ ਵਿੱਚ ਕਿੰਨਾ ਉੱਚ ਗਿਆਨ ਹੈ! ਇਹ ਗਿਆਨ
ਤਾਂ ਗੀਤਾ ਦਾ ਹੈ ਅਤੇ ਭਗਵਾਨ ਦਾ ਦਿੱਤਾ ਹੋਇਆ ਹੈ। ਰਾਜਯੋਗ ਤਾਂ ਗੀਤਾ ਦਾ ਗਿਆਨ ਹੀ ਹੈ। ਤਾਂ ਇਵੇਂ
ਦਾ ਨਸ਼ਾ ਚੜ੍ਹਦਾ ਹੈ? ਜਿਵੇਂ ਬਾਬਾ ਆਪਣਾ ਮਿਸਾਲ ਦੱਸਦੇ ਹਨ। ਸਮਝੋ ਅਸੀਂ ਬਾਬਾ ਦੇ ਨਾਲ ਕੋਈ ਖੇਡ
ਕਰ ਰਿਹਾ ਹਾਂ। ਕੋਈ ਜਿਗਿਆਸੂ ਸਾਹਮਣੇ ਆ ਜਾਂਦਾ ਹੈ ਤਾਂ ਝੱਟ ਉਨ੍ਹਾਂ ਨੂੰ ਬਾਪ ਦਾ ਪਰਿਚੈ ਦਿੰਦਾ
ਹਾਂ। ਯੋਗ ਦੀ ਤਾਕਤ, ਯੋਗਬਲ ਹੋਣ ਦੇ ਕਾਰਨ ਉਹ ਵੀ ਉੱਥੇ ਹੀ ਖੜ੍ਹਾ ਹੋ ਜਾਵੇਗਾ ਤਾਂ ਵੰਡਰ ਖਾਵੇਗਾ
ਕਿ ਇਹ ਇੰਨਾ ਸਾਧਾਰਨ, ਇਸ ਵਿੱਚ ਇੰਨੀ ਤਾਕਤ! ਫਿਰ ਉਹ ਕੁਝ ਵੀ ਬੋਲ ਨਹੀਂ ਸਕੇਗਾ। ਮੂੰਹ ਤੋਂ ਕੋਈ
ਗੱਲ ਨਿਕਲੇਗੀ ਨਹੀਂ। ਜਿਵੇਂ ਤੁਸੀਂ ਵਾਣੀ ਤੋਂ ਪਰੇ ਹੋ ਉਵੇਂ ਉਹ ਵੀ ਵਾਣੀ ਤੋਂ ਪਰੇ ਹੋ ਜਾਣਗੇ।
ਇਹ ਨਸ਼ਾ ਅੰਦਰ ਵਿੱਚ ਹੋਣਾ ਚਾਹੀਦਾ ਹੈ। ਕੋਈ ਵੀ ਭਰਾ ਅਥਵਾ ਭੈਣ ਆਵੇ ਤਾਂ ਉਨ੍ਹਾਂ ਨੂੰ ਇੱਕਦਮ
ਖੜ੍ਹਾ ਕਰਕੇ ਵਿਸ਼ਵ ਦਾ ਮਾਲਿਕ ਬਣਾਉਣ ਦੀ ਮੱਤ ਦੇ ਸਕਦੇ ਹੋ। ਅੰਦਰ ਵਿੱਚ ਇੰਨਾ ਨਸ਼ਾ ਹੋਣਾ ਚਾਹੀਦਾ
ਹੈ। ਆਪਣੀ ਲਗਨ ਵਿੱਚ ਖੜ੍ਹਾ ਹੋ ਜਾਣਾ ਚਾਹੀਦਾ ਹੈ। ਬਾਬਾ ਹਮੇਸ਼ਾ ਕਹਿੰਦੇ ਹਨ - ਤੁਹਾਡੇ ਕੋਲ
ਗਿਆਨ ਤਾਂ ਹੈ ਪਰ ਯੋਗ ਦਾ ਜੌਹਰ ਨਹੀਂ ਹੈ। ਪਿਓਰਿਟੀ ਅਤੇ ਯਾਦ ਵਿੱਚ ਰਹਿਣ ਨਾਲ ਹੀ ਜੌਹਰ ਆਉਂਦਾ
ਹੈ। ਯਾਦ ਦੀ ਯਾਤਰਾ ਨਾਲ ਤੁਸੀਂ ਪਵਿੱਤਰ ਬਣਦੇ ਹੋ। ਤਾਕਤ ਮਿਲਦੀ ਹੈ। ਗਿਆਨ ਤਾਂ ਹੈ ਧਨ ਦੀ ਗੱਲ।
ਜਿਵੇਂ ਸਕੂਲ ਵਿੱਚ ਪੜ੍ਹਕੇ ਐਮ. ਏ. ਬੀ.ਏ. ਆਦਿ ਕਰਦੇ ਹਨ ਤਾਂ ਇੰਨਾ ਫਿਰ ਪੈਸਾ ਮਿਲਦਾ ਹੈ। ਇੱਥੇ
ਦੀ ਦੂਜੀ ਗੱਲ ਹੈ। ਭਾਰਤ ਦਾ ਪ੍ਰਾਚੀਨ ਯੋਗ ਤਾਂ ਮਸ਼ਹੂਰ ਹੈ। ਇਹ ਹੈ ਯਾਦ। ਬਾਪ ਸ੍ਰਵਸ਼ਕਤੀਮਾਨ ਹੈ
ਤਾਂ ਬੱਚਿਆਂ ਨੂੰ ਬਾਪ ਤੋਂ ਸ਼ਕਤੀ ਮਿਲਦੀ ਹੈ। ਬੱਚਿਆਂ ਨੂੰ ਅੰਦਰ ਵਿੱਚ ਰਹਿਣਾ ਚਾਹੀਦਾ ਹੈ। ਅਸੀਂ
ਆਤਮਾਵਾਂ ਬਾਬਾ ਦੀ ਸੰਤਾਨ ਹਾਂ, ਪਰ ਬਾਬਾ ਜਿੰਨੇ ਅਸੀਂ ਪਵਿੱਤਰ ਨਹੀਂ ਹਾਂ। ਹੁਣ ਬਣਨਾ ਹੈ। ਹੁਣ
ਹੈ ਐਮ - ਆਬਜੈਕਟ। ਯੋਗ ਨਾਲ ਹੀ ਤੁਸੀਂ ਪਵਿੱਤਰ ਬਣਦੇ ਹੋ। ਜੋ ਅੰਨਿਣਆਂ ਬੱਚੇ ਹਨ ਉਹ ਸਾਰਾ ਦਿਨ
ਇਹ ਹੀ ਖ਼ਿਆਲਾਤ ਕਰਦੇ ਰਹਿਣਗੇ। ਕੋਈ ਵੀ ਆਵੇ ਤਾਂ ਉਨ੍ਹਾਂ ਨੂੰ ਅਸੀਂ ਰਸਤਾ ਦੱਸੀਏ, ਤਰਸ ਆਉਣਾ
ਚਾਹੀਦਾ ਹੈ, ਵਿਚਾਰੇ ਅੰਨ੍ਹੇ ਹਨ। ਅੰਨ੍ਹੇ ਨੂੰ ਲਾਠੀ ਫੜਾਕੇ ਲੈ ਜਾਂਦੇ ਹਨ ਨਾ। ਇਹ ਸਭ ਅੰਨੇ ਹਨ,
ਗਿਆਨ ਚਕਸ਼ੂ ਹੈ ਨਹੀਂ।
ਹੁਣ ਤੁਹਾਨੂੰ ਗਿਆਨ ਦਾ
ਤੀਜਾ ਨੇਤਰ ਮਿਲਿਆ ਹੈ, ਤਾਂ ਸਭ ਕੁਝ ਜਾਣ ਗਏ ਹੋ। ਸਾਰੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਅਸੀਂ
ਹੁਣ ਜਾਣਦੇ ਹਾਂ। ਇਹ ਸਭ ਭਗਤੀ ਮਾਰਗ ਦੀਆਂ ਗੱਲਾਂ ਹਨ। ਤੁਹਾਨੂੰ ਪਹਿਲੇ ਵੀ ਪਤਾ ਸੀ ਕੀ ਹਿਯਰ ਨੋ
ਇਵਿਲ, ਸੀ ਨੋ ਇਵਿਲ… ਇਹ ਚਿੱਤਰ ਕਿਓਂ ਬਣਿਆ ਹੈ? ਦੁਨੀਆਂ ਵਿੱਚ ਕੋਈ ਵੀ ਇਨ੍ਹਾਂ ਦਾ ਅਰਥ ਨਹੀਂ
ਸਮਝਦੇ, ਤੁਸੀਂ ਹੁਣ ਜਾਣਦੇ ਹੋ। ਜਿਵੇਂ ਬਾਪ ਨਾਲੇਜਫੁਲ ਹੈ, ਤੁਸੀਂ ਉਨ੍ਹਾਂ ਦੇ ਬੱਚੇ ਵੀ ਹੁਣ
ਨਾਲੇਜ ਫੁੱਲ ਬਣ ਰਹੇ ਹੋ, ਨੰਬਰਵਾਰ ਪੁਰਸ਼ਾਰਥ ਅਨੁਸਾਰ। ਕੋਈ - ਕੋਈ ਨੂੰ ਤਾਂ ਬਹੁਤ ਨਸ਼ਾ ਚੜ੍ਹਦਾ
ਹੈ। ਵਾਹ! ਬਾਬਾ ਦੇ ਬੱਚਾ ਬਣਕੇ ਅਤੇ ਬਾਬਾ ਤੋਂ ਪੂਰਾ ਵਰਸਾ ਨਹੀਂ ਲਿੱਤਾ ਤਾਂ ਬੱਚਾ ਬਣ ਕੇ ਹੀ
ਕੀ ਕੀਤਾ! ਰੋਜ਼ ਰਾਤ ਨੂੰ ਆਪਣਾ ਪੋਤਾਮੇਲ ਵੇਖਣਾ ਹੈ। ਬਾਬਾ ਵਪਾਰੀ ਹੈ ਨਾ। ਵਪਾਰੀਆਂ ਨੂੰ
ਪੋਤਾਮੇਲ ਕੱਢਣਾ ਸਹਿਜ ਹੁੰਦਾ ਹੈ। ਗਰਵਮੇੰਟ ਸਰਵੈਂਟ ਨੂੰ ਪੋਤਾਮੇਲ ਕੱਢਣਾ ਨਹੀਂ ਆਉਂਦਾ ਹੈ, ਨਾ
ਉਹ ਸੌਦਾਗਰ ਹੁੰਦੇ ਹਨ। ਵਪਾਰੀ ਲੋਕ ਚੰਗਾ ਸਮਝਣਗੇ। ਤੁਸੀਂ ਵਪਾਰੀ ਹੋ। ਤੁਸੀਂ ਆਪਣੇ ਨਫ਼ੇ ਨੁਕਸਾਨ
ਨੂੰ ਸਮਝਦੇ ਹੋ, ਰੋਜ਼ ਖਾਤਾ ਵੇਖੋ। ਮੁਰਾਦੀ ਸੰਭਾਲੋ। ਘਾਟਾ ਹੈ ਜਾਂ ਫਾਇਦਾ ਹੈ? ਸੌਦਾਗਰ ਹੋ ਨਾ।
ਗਾਇਨ ਹੈ ਨਾ - ਬਾਬਾ ਸੌਦਾਗਰ, ਰਤਨਾਗਰ ਹੈ। ਅਵਿਨਾਸ਼ੀ ਗਿਆਨ ਰਤਨਾਂ ਦਾ ਸੌਦਾ ਦਿੰਦੇ ਹਨ। ਇਹ ਵੀ
ਤੁਸੀਂ ਜਾਣਦੇ ਹੋ - ਨੰਬਰਵਾਰ ਪੁਰਸ਼ਾਰਥ ਅਨੁਸਾਰ। ਸਭ ਕੋਈ ਸ਼ਰੂਡ ਬੁੱਧੀ ਨਹੀਂ ਹਨ, ਇੱਕ ਕੰਨ ਨਾਲ
ਸੁਣਦੇ ਹਨ ਫਿਰ ਦੂਜੇ ਤੋਂ ਨਿਕਲ ਜਾਂਦਾ ਹੈ। ਝੋਲੀ ਵਿੱਚ ਛੇਦ ਨਾਲ ਨਿਕਲ ਜਾਂਦਾ ਹੈ। ਝੋਲੀ ਭਰਦੀ
ਨਹੀਂ ਹੈ। ਬਾਪ ਕਹਿੰਦੇ ਹਨ ਧਨ ਦਿੱਤੇ ਧੰਨ ਖੁਟੈ ਨਹੀਂ। ਅਵਿਨਾਸ਼ੀ ਗਿਆਨ ਰਤਨ ਹਨ ਨਾ। ਬਾਪ ਹੈ
ਰੂਪ - ਬਸੰਤ। ਆਤਮਾ ਤਾਂ ਹੈ, ਉਨ੍ਹਾਂ ਵਿੱਚ ਗਿਆਨ ਹੈ। ਤੁਸੀਂ ਉਨ੍ਹਾਂ ਦੇ ਬੱਚੇ ਵੀ ਰੂਪ - ਬਸੰਤ
ਹੋ। ਆਤਮਾ ਵਿੱਚ ਨਾਲੇਜ ਭਰੀ ਜਾਂਦੀ ਹੈ। ਉਨ੍ਹਾਂ ਦਾ ਰੂਪ ਹੈ, ਭਾਵੇਂ ਆਤਮਾ ਛੋਟੀ ਹੈ। ਰੂਪ ਤਾਂ
ਹੈ ਨਾ। ਉਨ੍ਹਾਂ ਨੂੰ ਜਾਣਿਆ ਜਾਂਦਾ ਹੈ, ਪਰਮਾਤਮਾ ਨੂੰ ਵੀ ਜਾਣਿਆ ਜਾਂਦਾ ਹੈ। ਸੋਮਨਾਥ ਦੀ ਭਗਤੀ
ਕਰਦੇ ਹਨ ਤਾਂ ਇੰਨੇ ਛੋਟੇ ਸਟਾਰ ਦੀ ਕੀ ਪੂਜਾ ਕਰਨਗੇ। ਪੂਜਾ ਦੇ ਲਈ ਕਿੰਨੇ ਲਿੰਗ ਬਣਾਉਂਦੇ ਹਨ।
ਸ਼ਿਵਲਿੰਗ ਛੱਤ ਜਿੰਨਾ ਵੱਡਾ - ਵੱਡਾ ਵੀ ਬਣਾਉਂਦੇ ਹਨ। ਉਵੇਂ ਤਾਂ ਹੈ ਛੋਟਾ ਪਰ ਮਰਤਬਾ ਤਾਂ ਉੱਚ
ਹੈ ਨਾ।
ਬਾਪ ਨੇ ਕਲਪ ਪਹਿਲੇ ਕਿਹਾ
ਸੀ ਕਿ ਇਹ ਜਪ, ਤਪ ਆਦਿ ਤੋਂ ਕੋਈ ਪ੍ਰਾਪਤੀ ਨਹੀਂ ਹੁੰਦੀ ਹੈ। ਇਹ ਸਭ ਕਰਦੇ ਥੱਲੇ ਹੀ ਡਿੱਗਦੇ
ਜਾਂਦੇ ਹਨ। ਸੀੜੀ ਥੱਲੇ ਹੀ ਉਤਰਦੇ ਹਨ। ਤੁਹਾਡੀ ਤਾਂ ਹੁਣ ਚੜ੍ਹਦੀ ਕਲਾ ਹੈ। ਤੁਸੀਂ ਬ੍ਰਾਹਮਣ
ਪਹਿਲੇ ਨੰਬਰ ਦੇ ਜਿੰਨ ਹੋ। ਕਹਾਣੀ ਹੈ ਨਾ - ਜਿੰਨ ਨੇ ਕਿਹਾ, ਸਾਨੂੰ ਕੰਮ ਨਹੀਂ ਦੇਵੋਗੇ ਤਾਂ ਖਾ
ਜਾਵਾਂਗੇ। ਤਾਂ ਉਨ੍ਹਾਂ ਨੂੰ ਕੰਮ ਦਿੱਤਾ - ਸੀੜੀ ਚੜ੍ਹੋ ਅਤੇ ਉੱਤਰੋ। ਤਾਂ ਉਨ੍ਹਾਂ ਨੂੰ ਕੰਮ ਮਿਲ
ਗਿਆ। ਬਾਬਾ ਨੇ ਵੀ ਕਿਹਾ ਹੈ ਕਿ ਇਹ ਬੇਹੱਦ ਦੀ ਸੀੜੀ ਤੁਸੀਂ ਉਤਰਦੇ ਹੋ ਫਿਰ ਚੜ੍ਹਦੇ ਹੋ। ਤੁਸੀਂ
ਹੀ ਫੁਲ ਸੀੜੀ ਉਤਰਦੇ ਅਤੇ ਚੜ੍ਹਦੇ ਹੋ। ਜਿੰਨ ਤੁਸੀਂ ਹੋ। ਦੂਜੇ ਕੋਈ ਫੁਲ ਸੀੜੀ ਨਹੀਂ ਚੜ੍ਹਦੇ ਹਨ।
ਫੁਲ ਸੀੜੀ ਦਾ ਗਿਆਨ ਪਾਉਣ ਨਾਲ ਤੁਸੀਂ ਕਿੰਨਾ ਉੱਚ ਪਦਵੀ ਪਾਉਂਦੇ ਹੋ। ਫਿਰ ਉਤਰਦੇ ਹੋ, ਚੜ੍ਹਦੇ
ਹੋ। ਬਾਪ ਕਹਿੰਦੇ ਹਨ - ਮੈਂ ਤੁਹਾਡਾ ਬਾਪ ਹਾਂ। ਤੁਸੀਂ ਮੈਨੂੰ ਪਤਿਤ - ਪਾਵਨ ਕਹਿੰਦੇ ਹੋ ਨਾ,
ਮੈਂ ਸਰਵਸ਼ਕਤੀਮਾਨ ਆਲਮਾਇਟੀ ਹਾਂ ਕਿਓਂਕਿ ਮੇਰੀ ਆਤਮਾ ਹਮੇਸ਼ਾ 100 ਪਰਸੈਂਟ ਪਵਿੱਤਰ ਰਹਿੰਦੀ ਹੈ।
ਮੈਂ ਬਿੰਦੀ ਰੂਪ ਅਥਾਰਿਟੀ ਹਾਂ। ਸਭ ਸ਼ਾਸਤਰਾਂ ਦਾ ਰਾਜ ਜਾਣਦਾ ਹਾਂ। ਇਹ ਕਿੰਨਾ ਵੰਡਰ ਹੈ। ਇਹ ਸਭ
ਵੰਡਰਫੁਲ ਗਿਆਨ ਹੈ। ਇਵੇਂ ਕਦੀ ਸੁਣਿਆ ਨਹੀਂ ਹੋਵੇਗਾ ਕਿ ਆਤਮਾ ਵਿੱਚ 84 ਜਨਮਾਂ ਦਾ ਅਵਿਨਾਸ਼ੀ
ਪਾਰ੍ਟ ਹੈ। ਉਹ ਕਦੀ ਘਿਸਦਾ ਨਹੀਂ ਹੈ। ਚਲਦਾ ਹੀ ਆਉਂਦਾ ਹੈ। 84 ਜਨਮਾਂ ਦਾ ਚੱਕਰ ਫਿਰਦਾ ਆਉਂਦਾ
ਹੈ। 84 ਜਨਮਾਂ ਦਾ ਰਿਕਾਰਡ ਭਰਿਆ ਹੋਇਆ ਹੈ। ਇੰਨੀ ਛੋਟੀ ਆਤਮਾ ਵਿੱਚ ਇੰਨਾ ਗਿਆਨ ਹੈ। ਬਾਬਾ ਵਿੱਚ
ਵੀ ਹੈ ਤਾਂ ਤੁਸੀਂ ਬੱਚਿਆਂ ਵਿੱਚ ਵੀ ਹੈ। ਕਿੰਨਾ ਪਾਰ੍ਟ ਵਜਾਉਂਦੇ ਹਨ। ਇਹ ਪਾਰ੍ਟ ਕਦੀ ਮਿਟਣ ਦਾ
ਨਹੀਂ ਹੈ। ਆਤਮਾ ਇਨ੍ਹਾਂ ਅੱਖਾਂ ਤੋਂ ਵੇਖਣ ਵਿੱਚ ਨਹੀ ਆਉਂਦੀ ਹੈ। ਹੈ ਬਿੰਦੀ, ਬਾਬਾ ਵੀ ਕਹਿੰਦੇ
ਹਨ ਮੈਂ ਇਵੇਂ ਬਿੰਦੀ ਹਾਂ। ਇਹ ਵੀ ਤੁਸੀਂ ਬੱਚੇ ਹੁਣ ਸਮਝਦੇ ਹੋ। ਤੁਸੀਂ ਹੋ ਬੇਹੱਦ ਦੇ ਤਿਆਗੀ ਅਤੇ
ਰਾਜਰੀਸ਼ੀ। ਕਿੰਨਾਂ ਨਸ਼ਾ ਚੜ੍ਹਨਾ ਚਾਹੀਦਾ ਹੈ। ਰਾਜਰਿਸ਼ੀ ਬਿਲਕੁਲ ਪਵਿੱਤਰ ਰਹਿੰਦੇ ਹਨ। ਰਾਜਰਿਸ਼ੀ
ਹੁੰਦੇ ਹਨ - ਸੂਰਜਵੰਸ਼ੀ, ਚੰਦ੍ਰਵੰਸ਼ੀ, ਜੋ ਇੱਥੇ ਰਜਾਈ ਪ੍ਰਾਪਤ ਕਰਦੇ ਹਨ। ਜਿਵੇਂ ਹੁਣ ਤੁਸੀਂ ਕਰ
ਰਹੇ ਹੋ। ਇਹ ਤਾਂ ਬੱਚੇ ਸਮਝਦੇ ਹਨ ਕਿ ਅਸੀਂ ਜਾ ਰਹੇ ਹਾਂ। ਖਵਇਆ ਦੇ ਸਟੀਮਰ ਵਿੱਚ ਬੈਠੇ ਹਾਂ। ਅਤੇ
ਇਹ ਵੀ ਜਾਣਦੇ ਹਨ ਇਹ ਪੁਰਸ਼ੋਤਮ ਸੰਮਗਯੁਗ ਹੈ। ਜਾਣਾ ਵੀ ਜਰੂਰ ਹੈ, ਪੁਰਾਣੀ ਦੁਨੀਆਂ ਤੋਂ ਨਵੀਂ
ਦੁਨੀਆਂ ਵਿੱਚ, ਵਾਇਆ ਸ਼ਾਂਤੀਧਾਮ। ਇਹ ਹਮੇਸ਼ਾ ਬੱਚਿਆਂ ਦੀ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ। ਜੱਦ
ਅਸੀਂ ਸਤਿਯੁਗ ਵਿੱਚ ਸੀ ਤਾਂ ਕੋਈ ਖੰਡ ਨਹੀਂ ਸੀ। ਸਾਡਾ ਹੀ ਰਾਜ ਸੀ। ਹੁਣ ਫਿਰ ਤੋਂ ਯੋਗਬਲ ਨਾਲ
ਆਪਣਾ ਰਾਜ ਲੈ ਰਹੇ ਹਾਂ ਕਿਓਂਕਿ ਸਮਝਾਇਆ ਹੈ ਯੋਗਬਲ ਨਾਲ ਹੀ ਵਿਸ਼ਵ ਦੀ ਰਜਾਈ ਪਾ ਸਕਦੇ ਹਾਂ।
ਬਾਹੂਬਲ ਤੋਂ ਕੋਈ ਨਹੀਂ ਪਾ ਸਕਦੇ। ਇਹ ਬੇਹੱਦ ਦਾ ਡਰਾਮਾ ਹੈ। ਖੇਡ ਬਣਿਆ ਹੋਇਆ ਹੈ। ਇਸ ਖੇਡ ਦੀ
ਸਮਝਾਉਣੀ ਬਾਪ ਹੀ ਦਿੰਦੇ ਹਨ। ਸ਼ੁਰੂ ਤੋਂ ਲੈਕੇ ਸਾਰੀ ਦੁਨੀਆਂ ਦੀ ਹਿਸਟ੍ਰੀ - ਜੋਗ੍ਰਾਫੀ ਸੁਣਾਉਂਦੇ
ਹਨ। ਤੁਸੀਂ ਸੂਕ੍ਸ਼੍ਮਵਤਨ, ਮੂਲਵਤਨ ਦੇ ਰਾਜ਼ ਨੂੰ ਵੀ ਚੰਗੀ ਰੀਤੀ ਜਾਣਦੇ ਹੋ। ਸਥੂਲ ਵਤਨ ਵਿੱਚ
ਇਨ੍ਹਾਂ ਦਾ ਰਾਜ ਸੀ ਮਤਲਬ ਸਾਡਾ ਰਾਜ ਸੀ। ਤੁਸੀਂ ਕਿਵੇਂ ਸੀੜੀ ਉਤਰਦੇ ਹੋ, ਉਹ ਵੀ ਯਾਦ ਆ ਗਿਆ।
ਸੀੜੀ ਚੜ੍ਹਨਾ ਅਤੇ ਉਤਰਨਾ ਇਹ ਖੇਡ ਬੱਚਿਆਂ ਦੀ ਬੁੱਧੀ ਵਿੱਚ ਬੈਠ ਗਿਆ ਹੈ। ਹੁਣ ਬੁੱਧੀ ਵਿੱਚ ਹੈ
ਕਿ ਕਿਵੇਂ ਇਹ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਰਪੀਟ ਹੁੰਦੀ ਹੈ, ਇਸ ਵਿੱਚ ਸਾਡਾ ਹੀਰੋ, ਹੀਰੋਇਨ
ਦਾ ਪਾਰ੍ਟ ਹੈ। ਅਸੀਂ ਹੀ ਹਾਰ ਖਾਂਦੇ ਹਾਂ ਅਤੇ ਫਿਰ ਜਿੱਤ ਪਾਉਂਦੇ ਹਾਂ ਇਸਲਈ ਨਾਮ ਰੱਖਿਆ ਹੈ ਹੀਰੋ,
ਹੀਰੋਇਨ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਹੁਣ ਅਸੀਂ
ਵਨਵਾਹ ਵਿੱਚ ਹਾਂ- ਇਸਲਈ ਬਹੁਤ - ਬਹੁਤ ਸਾਧਾਰਨ ਰਹਿਣਾ ਹੈ। ਕੋਈ ਵੀ ਅਭਿਮਾਨ ਦੇਹ ਦਾ ਜਾਂ ਕਪੜਿਆਂ
ਆਦਿ ਦਾ ਨਹੀਂ ਰੱਖਣਾ ਹੈ। ਕੋਈ ਵੀ ਕਰਮ ਕਰਦੇ ਬਾਪ ਦੀ ਯਾਦ ਦਾ ਨਸ਼ਾ ਚੜ੍ਹਿਆ ਰਹੇ ।
2. ਅਸੀਂ ਬੇਹੱਦ ਦੇ
ਤਿਆਗੀ ਅਤੇ ਰਾਜਰਿਸ਼ੀ ਹਾਂ - ਇਸੇ ਨਸ਼ੇ ਵਿੱਚ ਰਹਿ ਪਵਿੱਤਰ ਬਣਨਾ ਹੈ। ਗਿਆਨ ਧਨ ਨਾਲ ਭਰਪੂਰ ਬਣ
ਦਾਨ ਕਰਨਾ ਹੈ। ਸੱਚਾ - ਸੱਚਾ ਸੌਦਾਗਰ ਬਣ ਆਪਣਾ ਪੋਤਾਮੇਲ ਰੱਖਣਾ ਹੈ।
ਵਰਦਾਨ:-
ਖੁਦ ਨੂੰ ਸੇਵਾਦਾਰੀ ਸਮਝਕੇ ਝੁਕਣ ਅਤੇ ਸਭ ਨੂੰ ਝੁਕਾਉਣ ਵਾਲੇ ਨਿਮਿਤ ਅਤੇ ਨਿੰਮ੍ਰਚਿੱਤ ਭਵ
ਨਿਮਿਤ ਉਸ ਨੂੰ ਕਿਹਾ
ਜਾਂਦਾ ਹੈ - ਜੋ ਆਪਣੇ ਹਰ ਸੰਕਲਪ ਅਤੇ ਹਰ ਕਰਮ ਨੂੰ ਬਾਪ ਦੇ ਅੱਗੇ ਅਰਪਨ ਕਰ ਦਿੰਦਾ ਹੈ। ਨਿਮਿਤ
ਬਣਨਾ ਮਤਲਬ ਅਰਪਨ ਹੋਣਾ ਅਤੇ ਨਿੰਮ੍ਰਚਿੱਤ ਉਹ ਹੈ ਜੋ ਝੁਕਦਾ ਹੈ, ਜਿਨਾਂ ਸੰਸਕਾਰਾਂ ਵਿਚ, ਸੰਕਲਪਾਂ
ਵਿਚ ਝੁਕਣਗੇ ਉਨਾਂ ਵਿਸ਼ਵ ਤੁਹਾਡੇ ਅੱਗੇ ਝੁਕੇਗਾ। ਝੁਕਣਾ ਮਤਲਬ ਝੁਕਾਉਣਾ। ਇਹ ਸੰਕਲਪ ਵੀ ਨਾ ਹੋਵੇ
ਕਿ ਦੂਜੇ ਵੀ ਸਾਡੇ ਅੱਗੇ ਕੁਝ ਤਾਂ ਝੁਕਣ। ਜੋ ਸੱਚੇ ਸੇਵਾਦਾਰੀ ਹੁੰਦੇ ਹਨ - ਉਹ ਸਦਾ ਝੁਕਦੇ ਹਨ।
ਕਦੇ ਆਪਣਾ ਰੌਬ ਨਹੀਂ ਵਿਖਾਉਂਦੇ।
ਸਲੋਗਨ:-
ਹੁਣ ਸਮੱਸਿਆ
ਸਵਰੂਪ ਨਹੀਂ, ਸਮਾਧਾਨ ਸਵਰੂਪ ਬਣੋ।
ਇਹ ਅਵਿਅਕਤ ਇਸ਼ਾਰੇ :-
ਮਹਾਨ ਬਣਨ ਦੇ ਲਈ ਮਧੁਰਤਾ ਅਤੇ ਨਿਮਰਤਾ ਦਾ ਗੁਣ ਧਾਰਨ ਕਰੋ।
ਤੁਸੀ ਮਹਾਨ ਆਤਮਾਵਾਂ ਦਾ
ਹਰ ਮਨਸਾ ਸੰਕਲਪ ਹਰ ਆਤਮਾ ਦੇ ਪ੍ਰਤੀ ਮਧੁਰ ਹੋਵੇ, ਮਹਾਨ ਹੋਵੇ। ਜਿਵੇਂ ਬਾਪ ਦਾ ਸੁਭਾਅ ਸਦਾ ਹਰ
ਆਤਮਾ ਦੇ ਪ੍ਰਤੀ ਕਲਿਆਣ ਅਤੇ ਰਹਿਮ ਦੀ ਭਾਵਨਾ ਦਾ ਹੈ, ਹਰ ਇੱਕ ਨੂੰ ਉੱਚਾ ਉਠਾਉਣ ਦਾ, ਮਧੁਰਤਾ ਅਤੇ
ਨਿਰਮਾਣਤਾ ਦਾ ਹੈ। ਇਵੇਂ ਆਪਣਾ ਸੁਭਾਅ ਬਣਾਓ। ਜੇਕਰ ਤੇਜ ਬੋਲਣ ਦਾ, ਆਵੇਸ਼ ਵਿਚ ਆਉਣਾ ਦਾ ਸੁਭਾਅ
ਹੈ ਤਾਂ ਇਹ ਵੀ ਬ੍ਰਾਹਮਣ ਜੀਵਨ ਵਿਚ ਬਹੁਤ ਵੱਡਾ ਵਿਘਣ ਹੈ। ਹੁਣ ਅਜਿਹੇ ਸੁਭਾਅ ਦਾ ਪਰਿਵਰਤਨ ਕਰੋ।
।