04.05.25 Avyakt Bapdada Punjabi Murli
20.02.2005 Om Shanti Madhuban
"ਦਿਲ ਤੋਂ ਮੇਰਾ ਬਾਬਾ
ਕਹੋ ਅਤੇ ਸਰਵ ਅਵਿਨਾਸ਼ੀ ਖਜ਼ਾਨਿਆਂ ਦੇ ਮਾਲਿਕ ਬਣ ਬੇਫ਼ਿਕਰ ਬਾਦਸ਼ਾਹ ਬਣੋ"
ਅੱਜ ਭਾਗ ਵਿਧਾਤਾ
ਬਾਪਦਾਦਾ ਆਪਣੇ ਸਰਵ ਬੱਚਿਆਂ ਦੇ ਮੱਥੇ ਵਿੱਚ ਭਾਗ ਦੀ ਰੇਖਾਵਾਂ ਦੇਖ ਰਹੇ ਹਨ। ਹਰ ਇੱਕ ਬੱਚੇ ਦੇ
ਮੱਥੇ ਵਿੱਚ ਚਮਕਦੇ ਹੋਏ ਦਿਵਯ ਸਿਤਾਰੇ ਦੀ ਰੇਖਾ ਦਿਖਾਈ ਦੇ ਰਹੀ ਹੈ। ਹਰ ਇੱਕ ਦੇ ਨੈਣਾਂ ਵਿੱਚ
ਸਨੇਹ ਅਤੇ ਸ਼ਕ੍ਤੀ ਦੀ ਰੇਖਾ ਦੇਖ ਰਹੇ ਹਨ। ਮੁਖ ਵਿੱਚ ਸ਼੍ਰੇਸ਼ਠ ਮਧੁਰ ਵਾਣੀ ਦੀ ਰੇਖਾ ਦੇਖ ਰਹੇ ਹਨ।
ਹੋਠਾਂ ਤੇ ਮਿੱਠੀ ਮੁਸਕਾਰਟ ਦੀ ਰੇਖਾ ਚਮਕ ਰਹੀ ਹੈ। ਦਿਲ ਵਿੱਚ ਦਿਲਾਰਾਮ ਦੇ ਸੇਨਹ ਵਿੱਚ ਲਵਲੀਨ
ਦੀ ਰੇਖਾ ਦੇਖ ਰਹੇ ਹਨ। ਹੱਥਾਂ ਵਿੱਚ ਸਦਾ ਸਰਵ ਖਜ਼ਾਨਿਆਂ ਦੇ ਸੰਪੰਨਤਾ ਦੀ ਰੇਖਾ ਦੇਖ ਰਹੇ ਹਨ।
ਪਾਂਵ ਵਿੱਚ ਕਦਮ ਵਿੱਚ ਪਦਮ ਵੀ ਰੇਖਾ ਦੇਖ ਰਹੇ ਹਨ। ਇਵੇਂ ਸ਼੍ਰੇਸ਼ਠ ਭਾਗ ਸਾਰੇ ਕਲਪ ਵਿੱਚ ਕਿਸੇ ਦਾ
ਨਹੀਂ ਹੁੰਦਾ, ਜੋ ਤੁਸੀਂ ਬੱਚਿਆਂ ਦੀ ਇਸ ਸੰਗਮਯੁਗ ਵਿੱਚ ਭਾਗ ਪ੍ਰਾਪਤ ਹੋਇਆ ਹੈ। ਇਵੇਂ ਦਾ ਭਾਗ
ਅਨੁਭਵ ਕਰਦੇ ਹੋ? ਇੰਨੇ ਸ਼੍ਰੇਸ਼ਠ ਭਾਗ ਦਾ ਰੂਹਾਨੀ ਨਸ਼ਾ ਅਨੁਭਵ ਕਰਦੇ ਹੋ? ਦਿਲ ਵਿੱਚ ਖੁਦ ਗੀਤ ਵਜਦਾ
ਹੈ - ਵਾਹ ਮੇਰਾ ਭਾਗ! ਇਹ ਸੰਗ਼ਮਯੁਗ ਦਾ ਭਾਗ ਅਵਿਨਾਸ਼ੀ ਭਾਗ ਹੋ ਜਾਂਦਾ। ਕਿਉਂ? ਅਵਿਨਾਸ਼ੀ ਬਾਪ
ਦਵਾਰਾ ਅਵਿਨਾਸ਼ੀ ਭਾਗ ਪ੍ਰਾਪਤ ਹੋਇਆ ਹੈ। ਪਰ ਪ੍ਰਾਪਤ ਇਸ ਸੰਗਮ ਤੇ ਹੀ ਹੁੰਦਾ ਹੈ। ਇਸ ਸੰਗਮਯੁਗ
ਤੇ ਹੀ ਅਨੁਭੂਤੀ ਕਰਦੇ ਹੋ, ਇਹ ਵਿਸ਼ੇਸ਼ ਸੰਗਮਯੁਗ ਦੀ ਪ੍ਰਾਪਤੀ ਅਤਿ ਸ਼੍ਰੇਸ਼ਠ ਹੈ। ਤਾਂ ਅਜਿਹੇ
ਸ਼੍ਰੇਸ਼ਠ ਭਾਗ ਦਾ ਅਨੁਭਵ ਸਦਾ ਇਮਰਜ਼ ਹੈ ਜਾਂ ਕਦੀ ਮਰਜ਼, ਕਦੀ ਇਮਰਜ਼ ਰਹਿੰਦਾ ਹੈ? ਅਤੇ ਪੁਰਸ਼ਾਰਥ ਕੀ
ਕੀਤਾ? ਇੰਨੇ ਵੱਡੇ ਭਾਗ ਦੀ ਪ੍ਰਾਪਤੀ ਦੇ ਲਈ ਪੁਰਸ਼ਾਰਥ ਕਿੰਨਾ ਸਹਿਜ ਹੋਇਆ। ਸਿਰਫ ਦਿਲ ਵਿੱਚ ਜਾਣਾ,
ਮੰਨਿਆ ਅਤੇ ਬਣਾਇਆ “ਮੇਰਾ ਬਾਬਾ”। ਦਿਲ ਤੋਂ ਪਹਿਚਾਣਿਆ, ਮੈਂ ਬਾਬਾ ਦਾ, ਬਾਬਾ ਮੇਰਾ। ਮੇਰਾ ਮੰਨਣਾ
ਅਤੇ ਅਧਿਕਾਰੀ ਬਣ ਜਾਣਾ। ਅਧਿਕਾਰ ਵੀ ਕਿੰਨਾ ਵੱਡਾ ਹੈ। ਸੋਚੋ, ਕੋਈ ਪੁੱਛੇ ਕੀ - ਕੀ ਮਿਲਿਆ ਹੈ?
ਤਾਂ ਕੀ ਕਹਾਂਗੇ? ਜੋ ਪਾਉਣਾ ਸੀ ਉਹ ਪਾ ਲਿਆ। ਅਪ੍ਰਾਪ੍ਤ ਨਹੀ ਕੋਈ ਵਸਤੂ ਪਰਮਾਤਮ ਖਜ਼ਾਨੇ ਵਿੱਚ।
ਇਵੇਂ ਦੀ ਪ੍ਰਾਪਤੀ ਸਵਰੂਪ ਦਾ ਅਨੁਭਵ ਕਰ ਲਿਆ ਜਾਂ ਕਰ ਰਹੇ ਹਨ? ਭਵਿੱਖ ਦੀ ਗੱਲ ਵੱਖ ਹੈ, ਇਸ
ਸੰਗਮਯੁਗ ਦਾ ਹੀ ਪ੍ਰਾਪਤੀ ਸਵਰੂਪ ਦਾ ਅਨੁਭਵ ਹੈ। ਜੇਕਰ ਸੰਗਮਯੁਗ ਤੇ ਅਨੁਭਵ ਨਹੀਂ ਕੀਤਾ ਤਾਂ
ਭਵਿੱਖ ਵਿੱਚ ਵੀ ਨਹੀਂ ਹੋ ਸਕਦਾ। ਕਿਉਂ? ਭਵਿੱਖ ਪ੍ਰਾਲਬੱਧ ਹੈ ਪਰ ਪ੍ਰਾਲਬੱਧ ਇਸ ਪੁਰਸ਼ਾਰਥ ਦੇ
ਸ਼੍ਰੇਸ਼ਠ ਕਰਮ ਨਾਲ ਬਣਦੀ ਹੈ। ਇਵੇਂ ਨਹੀਂ ਕਿ ਲਾਸ੍ਟ ਵਿੱਚ ਅਨੁਭਵ ਸਵਰੂਪ ਬਣਨਗੇ। ਸੰਗਮਯੁਗ ਦੇ
ਬਹੁਤਕਾਲ ਦਾ ਇਹ ਅਨੁਭਵ ਹੈ। ਜੀਵਨਮੁਕਤੀ ਦਾ ਵਿਸ਼ੇਸ਼ ਅਨੁਭਵ ਹੁਣ ਦਾ ਹੈ। ਬੇਫ਼ਿਕਰ ਬਾਦਸ਼ਾਹ ਬਣਨ
ਅਨੁਭਵ ਹੁਣ ਹੈ। ਤਾਂ ਸਭ ਬੇਫ਼ਿਕਰ ਬਾਦਸ਼ਾਹ ਹੋ ਕਿ ਫ਼ਿਕਰ ਹੈ? ਜੋ ਬੇਫ਼ਿਕਰ ਬਾਦਸ਼ਾਹ ਬਣੇ ਹਨ ਉਹ ਹੱਥ
ਉਠਾਓ। ਬਣ ਗਏ ਹੋ? ਬਣ ਗਏ ਹੋ ਨਾ! ਕੀ ਫ਼ਿਕਰ ਹੈ? ਜਦੋਂ ਦਾਤਾ ਦੇ ਬੱਚੇ ਬਣ ਗਏ ਤਾਂ ਫਿਕਰ ਕੀ ਰਹਿ
ਗਿਆ? ਮੇਰਾ ਬਾਬਾ ਮਾਨਾ ਅਤੇ ਫ਼ਿਕਰ ਦੀ ਅਨੇਕ ਟੋਕਰਿਆਂ ਦਾ ਬੋਝ ਉੱਤਰ ਗਿਆ। ਬੋਝ ਹੈ ਕੀ?
ਪ੍ਰਕ੍ਰਿਤੀ ਦਾ ਖੇਲ ਵੀ ਦੇਖਦੇ ਹੋ, ਮਾਇਆ ਦਾ ਖੇਲ੍ਹ ਵੀ ਦੇਖਦੇ ਹੋ ਪਰ ਬੇਫ਼ਿਕਰ ਬਾਦਸ਼ਾਹ ਹੋਕਰ,
ਸਾਕਸ਼ੀ ਹੋਕਰ ਖੇਲ ਦੇਖਦੇ ਹੋ। ਦੁਨੀਆਂ ਵਾਲੇ ਤਾਂ ਡਰਦੇ ਹਨ, ਪਤਾ ਨਹੀਂ ਕੀ ਹੋਵੇਗਾ! ਤੁਹਾਨੂੰ ਡਰ
ਹੈ? ਡਰਦੇ ਹੋ? ਨਿਸ਼ਚੇ ਅਤੇ ਨਿਸ਼ਚਿੰਤ ਹੋ ਜੋ ਹੋਵੇਗਾ ਉਹ ਚੰਗੇ ਤਾਂ ਚੰਗਾ ਹੋਵੇਗਾ। ਕਿਉਂ?
ਤ੍ਰਿਕਾਲਦਰਸ਼ੀ ਬਣ ਹਰ ਦ੍ਰਿਸ਼ ਨੂੰ ਦੇਖਦੇ ਹੋ। ਅੱਜ ਕੀ ਹੈ, ਕਲ ਕੀ ਹੋਣ ਵਾਲਾ ਹੈ, ਇਸਨੂੰ ਚੰਗੀ
ਤਰ੍ਹਾਂ ਨਾਲ ਜਾਣ ਗਏ ਹੋ, ਨਾਲੇਜ਼ਫੁੱਲ ਹੋ ਨਾ! ਸੰਗਮਯੁਗ ਦੇ ਬਾਦ ਕੀ ਹੋਣਾ ਹੈ, ਤੁਸੀਂ ਸਭਦੇ ਅੱਗੇ
ਸਪਸ਼ੱਟ ਹੈ ਨਾ! ਨਵ ਯੁਗ ਆਉਣਾ ਹੀ ਹੈ। ਦੁਨੀਆਂ ਵਾਲੇ ਕਹਿਣਗੇ, ਆਏਗਾ? ਕਵੇਸ਼ਚਨ ਹੈ ਆਏਗਾ? ਅਤੇ
ਤੁਸੀਂ ਕੀ ਕਹਿੰਦੇ ਹੋ? ਆਇਆ ਹੀ ਪਿਆ ਹੈ ਇਸਲਈ ਕੀ ਹੋਵੇਗਾ, ਕਵੇਸਚਨ ਨਹੀਂ ਹੈ। ਪਤਾ ਨਹੀਂ ਹੈ -
ਸਵਰਨ ਯੁਗ ਆਉਣਾ ਹੈ। ਰਾਤ ਦੇ ਬਾਦ ਹੁਣ ਸੰਗਮ ਪ੍ਰਭਾਤ ਹੈ, ਅਮ੍ਰਿਤਵੇਲਾ ਹੈ, ਅੰਮ੍ਰਿਤਵੇਲੇ ਦੇ
ਬਾਦ ਆਉਣਾ ਹੀ ਹੈ। ਨਿਸ਼ਚੇ ਜਿਸਨੂੰ ਵੀ ਹੋਵੇਗਾ ਉਹ ਨਿਸ਼ਚਿੰਤ, ਕੋਈ ਚਿੰਤਾ ਨਹੀਂ ਹੋਵੇਗੀ, ਬੇਫ਼ਿਕਰ।
ਵਿਸ਼ਵ ਰਚੇਯਤਾ ਦਵਾਰਾ ਰਚਨਾ ਦੀ ਸਪਸ਼ਟ ਨਾਲੇਜ਼ ਮਿਲ ਗਈ ਹੈ।
ਬਾਪਦਾਦਾ ਦੇਖ ਰਹੇ ਹਨ
ਸਭ ਬੱਚੇ ਸਨੇਹ ਦੇ, ਸਹਿਯੋਗ ਦੇ ਅਤੇ ਸੰਪਰਕ ਦੇ ਪਿਆਰ ਵਿੱਚ ਬੰਧੇ ਹੋਏ ਆਪਣੇ ਘਰ ਵਿੱਚ ਪਹੁੰਚ ਗਏ
ਹਨ। ਬਾਪਦਾਦਾ ਸਭ ਸਨੇਹੀ ਬੱਚਿਆਂ ਨੂੰ, ਸਹਿਯੋਗੀ ਬੱਚਿਆਂ ਨੂੰ, ਸੰਪਰਕ ਵਾਲੇ ਬੱਚਿਆਂ ਨੂੰ ਆਪਣੇ
ਅਧਿਕਾਰ ਲੈਣ ਦੇ ਲਈ ਆਪਣੇ ਘਰ ਵਿੱਚ ਪਹੁੰਚਣ ਦੀ ਮੁਬਾਰਕ ਦੇ ਰਹੇ ਹਨ। ਮੁਬਾਰਕ ਹੋਵੇ, ਮੁਬਾਰਕ
ਹੋਵੇ। ਬਾਪਦਾਦਾ ਦਾ ਪਿਆਰ ਬੱਚਿਆਂ ਨਾਲ ਜ਼ਿਆਦਾ ਹੈ ਅਤੇ ਬੱਚਿਆਂ ਦਾ ਬਾਪਦਾਦਾ ਨਾਲ ਜ਼ਿਆਦਾ ਹੈ?
ਕਿਸਦਾ ਹੈ? ਤੁਹਾਡਾ ਜਾਂ ਬਾਪ ਦਾ? ਬਾਪ ਕਹਿੰਦੇ ਬੱਚਿਆਂ ਦਾ ਜ਼ਿਆਦਾ ਹੈ। ਦੇਖੋ, ਬੱਚਿਆਂ ਦਾ ਪਿਆਰ
ਹੈ ਤਾਂ ਹੀ ਤੇ ਕਿਥੋਂ - ਕਿਥੋਂ ਤੋਂ ਪਹੁੰਚ ਗਏ ਹਨ ਨਾ! ਕਿੰਨੇ ਦੇਸ਼ਾਂ ਤੋਂ ਆਏ ਹਨ? (50 ਬੱਚਿਆਂ
ਦੇਸ਼ਾ ਤੋਂ) 50 ਦੇਸ਼ਾ ਤੋਂ ਆਏ ਹਨ। ਪਰ ਸਭਤੋਂ ਦੂਰ ਤੋਂ ਦੂਰ ਕੌਣ ਆਇਆ ਹੈ? ਅਮੇਰਿਕਾ ਵਾਲੇ ਦੂਰ
ਤੋਂ ਆਏ ਹਨ? ਤੁਸੀਂ ਵੀ ਦੂਰ ਤੋਂ ਆਏ ਹੋ ਪਰ ਬਾਪਦਾਦਾ ਤਾਂ ਪਰਮਧਾਮ ਤੋਂ ਆਇਆ ਹੈ। ਉਸਦੀ ਭੇਟ
ਵਿੱਚ ਅਮੇਰਿਕਾ ਕੀ ਹੈ! ਅਮੇਰਿਕਾ ਦੂਰ ਹੈ ਜਾਂ ਪਰਮਧਾਮ ਦੂਰ ਹੈ? ਸਭਤੋਂ ਦੂਰਦੇਸ਼ੀ ਬਾਪਦਾਦਾ ਹੈ।
ਬੱਚੇ ਯਾਦ ਕਰਦੇ ਅਤੇ ਬਾਪ ਹਾਜ਼ਿਰ ਹੋ ਜਾਂਦੇ ਹਨ।
ਹੁਣ ਬਾਪ ਬੱਚਿਆਂ ਤੋਂ
ਕੀ ਚਾਹੁੰਦੇ ਹਨ? ਪੁੱਛਦੇ ਹਨ ਨਾ - ਬਾਪ ਕਿ ਚਾਹੁੰਦੇ ਹਨ? ਤਾਂ ਬਾਪਦਾਦਾ ਇਹ ਹੀ ਮਿੱਠੇ -ਮਿੱਠੇ
ਬੱਚਿਆਂ ਤੋਂ ਇਹ ਹੀ ਚਾਹੁੰਦੇ ਹਨ ਕਿ ਇੱਕ - ਇੱਕ ਬੱਚਾ ਸਵਰਾਜ ਅਧਿਕਾਰੀ ਰਾਜਾ ਹੋਵੇ। ਸਵਰਾਜ ਹੈ?
ਸਵ ਤੇ ਰਾਜ ਤਾਂ ਹੈ ਨਾ! ਜੋ ਸਮਝਦੇ ਹਨ ਸਵਰਾਜ ਅਧਿਕਾਰੀ ਬਣਿਆ ਹਾਂ, ਉਹ ਹੱਥ ਉਠਾਓ। ਬਹੁਤ ਚੰਗਾ।
ਬਾਪਦਾਦਾ ਨੂੰ ਬੱਚਿਆਂ ਨੂੰ ਦੇਖਕੇ ਪਿਆਰ ਆਉਂਦਾ ਕਿ 63 ਜਨਮ ਬਹੁਤ ਮਿਹਨਤ ਕੀਤੀ ਹੈ, ਦੁੱਖ -ਅਸ਼ਾਂਤੀ
ਤੋਂ ਦੂਰ ਹੋਣ ਦੀ। ਤਾਂ ਬਾਪ ਇਹ ਚਾਹੁੰਦੇ ਹਨ ਕਿ ਹਰ ਬੱਚਾ ਹੁਣ ਸਵਰਾਜ ਅਧਿਕਾਰੀ ਬਣੇ। ਮਨ -
ਬੁੱਧੀ -ਸੰਸ਼ਕਾਰ ਦਾ ਮਾਲਿਕ ਬਣੇ, ਰਾਜਾ ਬਣੇ। ਜਦੋਂ ਚਾਹੇ, ਜਿੱਥੇ ਚਾਹੇ, ਜਿਵੇਂ ਚਾਹੇ ਉਵੇਂ ਮਨ
-ਬੁੱਧੀ -ਸੰਸਕਾਰ ਨੂੰ ਪਰਿਵਰਤਨ ਕਰ ਸਕੇ। ਟੈਨਸ਼ਨ ਫ੍ਰੀ ਲਾਇਫ ਦਾ ਅਨੁਭਵ ਸਦਾ ਇਮਰਜ਼ ਹੋਵੇ।
ਬਾਪਦਾਦਾ ਦੇਖਦੇ ਹਨ ਕਦੀ ਮੈਰਜ ਵੀ ਹੋ ਜਾਂਦਾ ਹੈ। ਸੋਚਦੇ ਹਨ ਇਹ ਨਹੀਂ ਕਰਨਾ ਹੈ, ਇਹ ਰਾਇਟ ਹੈ,
ਇਹ ਰਾਂਗ ਹੈ, ਪਰ ਸੋਚਦੇ ਹਨ ਸਵਰੂਪ ਵਿੱਚ ਨਹੀਂ ਲਿਆਉਂਦੇ ਹਨ। ਸੋਚਣਾ ਮਤਲਬ ਮਰਜ਼ ਕਰਨਾ, ਸਵਰੂਪ
ਵਿੱਚ ਲਿਆਉਣਾ ਮਤਲਬ ਇਮਰਜ ਹੋਣਾ। ਸਮੇਂ ਦੇ ਲਈ ਤੇ ਨਹੀਂ ਇੰਤਜ਼ਾਰ ਕਰ ਰਹੇ ਹੋ ਨਾ! ਕਦੀ - ਕਦੀ
ਕਰਦੇ ਹਨ। ਰੂਹਰਿਹਾਂਨ ਕਰਦੇ ਹਨ ਨਾ ਤਾਂ ਇੱਕ ਬੱਚੇ ਕਹਿੰਦੇ ਹਨ, ਸਮੇਂ ਆਉਣ ਤੇ ਠੀਕ ਹੋ ਜਾਣਗੇ।
ਸਮੇਂ ਤਾਂ ਤੁਹਾਡੀ ਰਚਨਾ ਹੈ। ਤੁਸੀਂ ਤਾਂ ਮਾਸਟਰ ਰਚਨਾ ਹੋ ਨਾ! ਤਾਂ ਮਾਸਟਰ ਰਚਤਾ, ਰਚਨਾ ਦੇ
ਅਧਾਰ ਤੇ ਨਹੀਂ ਚੱਲਦੇ। ਸਮੇਂ ਨੂੰ ਸਮਾਪਤੀ ਦੇ ਨਜ਼ਦੀਕ ਤੁਸੀਂ ਮਾਸਟਰ ਰਚਤਾ ਨੂੰ ਲਿਆਉਣਾ ਹੈ।
ਇੱਕ ਸੈਕਿੰਡ ਵਿੱਚ ਮਨ
ਦੇ ਮਾਲਿਕ ਬਣ ਮਨ ਨੂੰ ਆਡਰ ਕਰ ਸਕਦੇ ਹੋ? ਕਰ ਸਕਦੇ ਹੋ? ਮਨ ਨੂੰ ਇਕਾਗਰ ਕਰ ਸਕਦੇ ਹੋ? ਫੁੱਲਸਟਾਪ
ਲਗਾ ਸਕਦੇ ਹੋ ਕਿ ਲਗਾਉਗੇ ਫੁੱਲਸਟਾਪ ਅਤੇ ਲਗ ਜਾਏਗਾ ਕਵੇਸ਼ਚਨ ਮਾਰਕ? ਕਿਉਂ, ਕੀ, ਕਿਵੇਂ ਇਹ ਕੀ,
ਉਹ ਕੀ, ਹੈਰਾਨੀ ਦੀ ਮਾਤਰਾ ਵੀ ਨਹੀਂ। ਫੁਲਸਟਾਪ, ਸੈਕਿੰਡ ਵਿੱਚ ਪੁਆਇੰਟ ਬਣ ਜਾਓ। ਅਤੇ ਕੋਈ
ਮਿਹਨਤ ਨਹੀਂ ਹੈ, ਇੱਕ ਸ਼ਬਦ ਸਿਰਫ਼ ਅਭਿਆਸ ਵਿੱਚ ਲਿਆਓ “ਪੁਆਇੰਟ”। ਪੁਆਇੰਟ ਸਵਰੂਪ ਬਣਨਾ ਹੈ, ਵੇਸਟ
ਨੂੰ ਪੁਆਇੰਟ ਲਗਾਉਣੀ ਹੈ ਅਤੇ ਮਹਾਂਵਾਕ ਜੋ ਸੁਣਦੇ ਹੋ ਉਸ ਪੁਆਇੰਟ ਤੇ ਮਨਨ ਕਰਨਾ ਹੈ, ਹੋਰ ਕੋਈ
ਵੀ ਤਕਲੀਫ਼ ਨਹੀਂ ਹੈ। ਪੁਆਇੰਟਸ ਤੇ ਮਨਨ ਕਰਨਾ ਹੈ, ਹੋਰ ਕੋਈ ਵੀ ਤਕਲੀਫ਼ ਨਹੀਂ ਹੈ। ਪੁਆਇੰਟਸ ਯਾਦ
ਰੱਖੋ, ਪੁਆਇੰਟਸ ਲਗਾਓ, ਪੁਆਇੰਟਸ ਬਣ ਜਾਓ। ਇਹ ਅਭਿਆਸ ਸਾਰੇ ਦਿਨ ਵਿੱਚ ਵਿੱਚ - ਵਿੱਚ ਕਰੋ, ਕਿੰਨੇ
ਵੀ ਬਿਜ਼ੀ ਹੋ ਪਰ ਇਹ ਟ੍ਰਾਇਲ ਕਰੋ ਇੱਕ ਸੈਕਿੰਡ ਵਿੱਚ ਪੁਆਇੰਟਸ ਬਣ ਸਕਦੇ ਹੋ? ਇੱਕ ਸੈਕਿੰਡ ਵਿੱਚ
ਪੁਆਇੰਟਸ ਲਗਾ ਸਕਦੇ ਹੋ? ਜਦੋਂ ਇਹ ਅਭਿਆਸ ਬਾਰ -ਬਾਰ ਦਾ ਹੋਵੇਗਾ ਉਦੋਂ ਹੀ ਆਉਣ ਵਾਲੇ ਅੰਤਿਮ ਸਮੇਂ
ਵਿੱਚ ਫੁੱਲ ਪੁਆਇੰਟਸ ਲੈ ਸਕਣਗੇ। ਪਾਸ ਵਿਦ ਆਨਰ ਬਣ ਜਾਵੋਗੇ। ਇਹ ਹੀ ਪਰਮਾਤਮ ਪੜ੍ਹਾਈ ਹੈ, ਇਹ ਹੀ
ਪਰਮਾਤਮ ਪਾਲਣਾ ਹੈ।
ਤਾਂ ਜੋ ਵੀ ਆਏ ਹਨ, ਭਾਵੇਂ
ਪਹਿਲੀ ਵਾਰ ਆਉਣ ਵਾਲੇ ਹਨ, ਜੋ ਪਹਿਲੀ ਵਾਰੀ ਮਿਲਣ ਮਨਾਉਣ ਦੇ ਲਈ ਆਏ ਹਨ ਉਹ ਹੱਥ ਉਠਾਓ। ਬਹੁਤ ਆਏ
ਹਨ। ਵੇਲਕਮ। ਜਿਵੇਂ ਹਾਲੇ ਪਹਿਲੀ ਵਾਰੀ ਆਏ ਹੋ ਨਾ, ਤਾਂ ਪਹਿਲਾ ਨੰਬਰ ਵੀ ਲੈਣਾ। ਚਾਂਸ ਹੈ, ਤੁਸੀਂ
ਸੋਚੋਗੇ ਅਸੀਂ ਤਾਂ ਹਾਲੇ -ਹਾਲੇ ਪਹਿਲੀ ਵਾਰ ਆਏ ਹਾਂ, ਸਾਡੇ ਤੋਂ ਪਹਿਲੇ ਵਾਲੇ ਤਾਂ ਬਹੁਤ ਹਨ ਪਰ
ਡਰਾਮੇ ਵਿੱਚ ਇਹ ਚਾਂਸ ਰੱਖਿਆ ਹੋਇਆ ਹੈ ਕਿ ਲਾਸ੍ਟ ਸੋ ਫਾਸਟ ਤੋਂ ਫਸਟ ਹੋ ਸਕਦੇ ਹੋ। ਚਾਂਸ ਹੈ ਅਤੇ
ਚਾਂਸ ਲੈਣ ਵਾਲਿਆਂ ਨੂੰ ਬਾਪਦਾਦਾ ਚਾਂਸਲਰ ਕਹਿੰਦੇ ਹਨ। ਤਾਂ ਚਾਂਸਲਰ ਬਣੋ। ਬਣਨਾ ਹੈ ਚਾਂਸਲਰ?
ਚਾਂਸਲਰ ਬਣਨਾ ਹੈ? ਜੋ ਸਮਝਦੇ ਹਨ ਚਾਂਸਲਰ ਬਣਾਂਗੇ, ਉਹ ਹੱਥ ਉਠਾਓ। ਚਾਂਸਲਰ ਬਣੋਂਗੇ? ਵਾਹ!
ਮੁਬਾਰਕ ਹੋ। ਬਾਪਦਾਦਾ ਨੇ ਦੇਖਿਆ ਜੋ ਵੀ ਆਏ ਹਨ ਉਹ ਸਭ ਹੱਥ ਉਠਾ ਰਹੇ ਹਨ, ਮੈਜ਼ੋਰਿਟੀ ਉਠਾ ਰਹੇ
ਹਨ, ਮੁਬਾਰਕ ਹੋਵੇ, ਮੁਬਾਰਕ ਹੋਵੇ। ਬਾਪਦਾਦਾ ਨੇ ਤੁਸੀਂ ਸਭ ਆਉਣ ਵਾਲੇ ਮਿੱਠੇ -ਮਿੱਠੇ, ਪਿਆਰੇ -ਪਿਆਰੇ
ਬੱਚਿਆਂ ਨੂੰ ਵਿਸ਼ੇਸ਼ ਯਾਦ ਕੀਤਾ ਹੈ, ਕਿਉਂ ਯਾਦ ਕੀਤਾ? (ਅੱਜ ਸਭਾ ਵਿੱਚ ਦੇਸ਼ -ਵਿਦੇਸ਼ ਦੇ ਬਹੁਤ
ਵੀ.ਆਈ.ਪੀਜ਼ ਬੈਠੇ ਹਨ) ਕਿਉਂ ਨਿਮੰਤਰਣ ਦਿੱਤਾ? ਪਤਾ ਹੈ? ਦੇਖੋ, ਨਿਮੰਤਰਣ ਤਾਂ ਬਹੁਤਿਆਂ ਨੂੰ
ਮਿਲਿਆ ਪਰ ਆਉਣ ਵਾਲੇ ਤੁਸੀਂ ਪਹੁੰਚ ਗਏ ਹੋ। ਕਿਉਂ ਬਾਪਦਾਦਾ ਨੇ ਯਾਦ ਕੀਤਾ? ਕਿਉਕਿ ਬਾਪਦਾਦਾ
ਜਾਣਦੇ ਹਨ ਕਿ ਜੋ ਵੀ ਆਏ ਹਨ ਸਨੇਹੀ, ਸਹਿਯੋਗ ਨਾਲ ਸਹਿਯੋਗੀ ਬਣਨ ਵਾਲੀ ਕਵਾਲਿਟੀ ਹੈ। ਜੇਕਰ
ਹਿੰਮਤ ਰੱਖੋਗੇ ਤਾਂ ਤੁਸੀਂ ਸਹਿਜ ਯੋਗੀ ਬਣ ਹੋਰਾਂ ਨੂੰ ਵੀ ਸਹਿਜ ਯੋਗ ਦਾ ਮੈਸੇਨਜ਼ਰ ਬਣ ਮੈਸੇਜ ਦੇ
ਸਕਦੇ ਹੋ। ਮੈਸੇਜ ਦੇਣਾ ਮਤਲਬ ਗੋਡਲੀ ਮੈਸੇਂਜ਼ਰ ਬਣਨਾ। ਆਤਮਾਵਾਂ ਨੂੰ ਦੁੱਖ, ਅਸ਼ਾਂਤੀ ਤੋਂ ਛੁਡਾਉਣਾ।
ਫਿਰ ਵੀ ਤੁਹਾਡੇ ਭਰਾ -ਭੈਣਾਂ ਹਨ ਨਾ! ਤਾਂ ਆਪਣੇ ਭਰਾ ਅਤੇ ਭੈਣਾਂ ਨੂੰ ਗੋਡਲੀ ਮੈਸੇਜ ਦੇਣਾ ਮਤਲਬ
ਮੁਕਤ ਕਰਨਾ। ਇਸਦੀ ਦੁਆਵਾਂ ਬਹੁਤ ਮਿਲਦੀਆਂ ਹਨ। ਕਿਸੇ ਵੀ ਆਤਮਾ ਨੂੰ ਦੁੱਖ, ਅਸ਼ਾਂਤੀ ਤੋਂ ਛੁਡਾਉਣ
ਦੀ ਦੁਆਵਾਂ ਬਹੁਤ ਮਿਲਦੀ ਹੈ ਅਤੇ ਦੁਆਵਾਂ ਮਿਲਣ ਨਾਲ ਅਤਿਇੰਦਰੀ ਸੁਖ ਆਂਤਰਿਕ ਖੁਸ਼ੀ ਦੀ ਫੀਲਿੰਗ
ਬਹੁਤ ਆਉਂਦੀ ਹੈ। ਕਿਉਂ? ਕਿਉਕਿ ਖੁਸ਼ੀ ਵੰਡੀ ਨਾ ਤਾਂ ਖੁਸ਼ੀ ਵੰਡਣ ਨਾਲ ਖੁਸ਼ੀ ਵਧਦੀ ਹੈ। ਸਭ ਖੁਸ਼
ਹੋ? ਵਿਸ਼ੇਸ਼ ਬਾਪਦਾਦਾ ਮਹਿਮਾਨਾਂ ਨਾਲ ਨਹੀਂ, ਅਧਿਕਾਰੀਆਂ ਤੋਂ ਪੁੱਛਦੇ ਹਨ। ਆਪਣੇ ਨੂੰ ਮਹਿਮਾਨ ਨਹੀਂ
ਸਮਝਣਾ, ਅਧਿਕਾਰੀ ਹੋ। ਤਾਂ ਸਭ ਖੁਸ਼ ਹਨ? ਹਾਂ ਤੁਸੀਂ ਆਉਣ ਵਾਲਿਆਂ ਤੋਂ ਪੁੱਛਦੇ ਹਨ, ਕਹਿਣ ਵਿੱਚ
ਆਉਂਦਾ ਹੈ ਮਹਿਮਾਨ ਪਰ ਮਹਿਮਾਨ ਨਹੀਂ ਹੋ, ਮਹਾਨ ਬਣ ਮਹਾਨ ਬਣਨ ਵਾਲੇ ਹੋ। ਤਾਂ ਪੁੱਛੋ ਖੁਸ਼ ਹੋ?
ਖੁਸ਼ ਹੋ ਤਾਂ ਹੱਥ ਹਿਲਾਓ। ਸਭ ਖੁਸ਼ ਹਨ, ਹੁਣ ਜਾਕੇ ਕੀ ਕਰਨਗੇ? ਖੁਸ਼ੀ ਵੰਡੋਗੇ ਨਾ! ਸਭਨੂੰ ਬਹੁਤ
ਖੁਸ਼ੀ ਵੰਡਣਾ। ਜਿੰਨੀ ਵੱਡੋਗੇ ਓਨੀ ਵਧੇਗੀ, ਠੀਕ ਹੈ। ਅੱਛਾ - ਖੂਬ ਤਾਲੀ ਵਜਾਓ। ( ਸਭ ਨੇ ਖੂਬ
ਤਾਲੀਆਂ ਵਜਾਈ) ਜਿਵੇਂ ਹੁਣ ਤਾਲੀ ਵਜਾਈ, ਇਵੇਂ ਸਦਾ ਖੁਸ਼ੀ ਦੀ ਤਾਲੀਆਂ ਆਟੋਮੇਟਿਕਲ ਵੱਜਦੀਆ ਰਹਿਣ।
ਅੱਛਾ।
ਬਾਪਦਾਦਾ ਸਦਾ ਟੀਚਰਸ
ਨੂੰ ਕਹਿੰਦੇ ਹਨ, ਟੀਚਰਸ ਮਤਲਬ ਜਿਸਦੇ ਫੀਚਰਸ ਤੋਂ ਫਿਊਚਰ ਦਿਖਾਈ ਦਵੇ। ਅਜਿਹੀਆਂ ਟੀਚਰਸ ਹੋ ਨਾ!
ਤੁਹਾਨੂੰ ਦੇਖਕੇ ਸਵਰਗ ਦੇ ਸੁਖ ਦੀ ਫੀਲਿੰਗ ਆਏ। ਸ਼ਾਂਤੀ ਦੀ ਅਨੁਭੂਤੀ ਹੋਵੇ। ਚੱਲਦੇ -ਫਿਰਦੇ
ਫਰਿਸ਼ਤੇ ਦਿਖਾਈ ਦੇਣ। ਅਜਿਹੀਆਂ ਟੀਚਰਸ ਹੋ ਨਾ! ਅੱਛਾ ਹੈ, ਭਾਵੇਂ ਪ੍ਰਵ੍ਰਿਤੀ ਵਿੱਚ ਰਹਿਣ ਵਾਲੇ
ਹਨ, ਭਾਵੇਂ ਸੇਵਾ ਦੇ ਨਿਮਿਤ ਬਣੇ ਹੋਏ ਹਨ ਪਰ ਸਭ ਬਾਪਦਾਦਾ ਸਮਾਨ ਬਣਨ ਵਾਲੇ ਨਿਸ਼ਚੇਬੁੱਧ, ਵਿਜੇਈ
ਹਨ। ਅੱਛਾ।
ਚਾਰੋਂ ਪਾਸੇ ਦੇ ਭਾਵੇਂ
ਸਾਕਾਰ ਰੂਪ ਵਿੱਚ ਸਾਹਮਣੇ ਆਏ ਹਨ, ਭਾਵੇਂ ਦੂਰ ਬੈਠੇ ਵੀ ਦਿਲ ਦੇ ਨਜ਼ਦੀਕ ਹਨ, ਅਜਿਹੇ ਸਦਾ ਸ਼੍ਰੇਸ਼ਠ
ਬਾਪ ਦੇ ਸਮਾਨ ਬਣਨ ਦੇ ਉਮੰਗ -ਉਤਸ਼ਾਹ ਵਿੱਚ ਅੱਗੇ ਵਧਣ ਵਾਲੇ ਹਿੰਮਤਵਾਂਨ ਬੱਚਿਆਂ ਨੂੰ, ਸਦਾ ਹਰ
ਕਦਮ ਪਦਮਾ ਦੀ ਕਮਾਈ ਜਮਾਂ ਕਰਨ ਵਾਲੇ ਬਹੁਤ -ਬਹੁਤ ਵਰਲਡ ਵਿੱਚ ਪਦਮਗੁਣਾਂ ਧੰਨਵਾਨ ਭਰਪੂਰ ਆਤਮਾਵਾਂ
ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।
ਡਬਲ ਵਿਦੇਸ਼ੀ ਨਿਮਿਤ
ਵੱਡੀਆਂ ਭੈਣਾਂ ਨਾਲ:-
ਅੱਛਾ ਸਰਵਿਸ ਦਾ ਸਬੂਤ ਦੇ ਰਹੇ ਹਨ। ਇਸਨਾਲ ਹੀ ਅਵਾਜ ਫੈਲੇਗਾ। ਅਨੁਭਵ ਸੁਣਨ ਨਾਲ ਹੋਰ ਨੂੰ ਵੀ
ਅਨੁਭਵ ਹੈ। ਤਾਂ ਬਾਪਦਾਦਾ ਖੁਸ਼ ਹਨ, ਫ਼ਾਰੇਨ ਦੀ ਸੇਵਾ ਵਿੱਚ ਨਿਮਿਤ ਬਣਨ ਵਾਲੇ ਚੰਗੇ ਉਮੰਗ -ਉਤਸ਼ਾਹ
ਨਾਲ ਸੇਵਾ ਵਿੱਚ ਬਿਜ਼ੀ ਰਹਿੰਦੇ ਹਨ। ਗਏ ਦੇਸ਼ ਨਾਲ ਹਨ ਪਰ ਵਿਦੇਸ਼ ਵਾਲਿਆਂ ਦੀ ਸੇਵਾ ਇਵੇਂ ਹੀ
ਨਿਮਿਤ ਬਣਕੇ ਕਰ ਰਹੇ ਹਨ ਜਿਵੇਂ ਉੱਥੇ ਦੇ ਹੀ ਹਨ। ਆਪਣੇਪਨ ਦੀ ਭਾਸਨਾ ਦਿੰਦੇ ਹੋ। ਅਤੇ ਸਭ ਵਲ ਦੇ
ਹਨ। ਇੱਕ ਪਾਸੇ ਦੇ ਨਹੀਂ ਹਨ, ਲੰਡਨ ਦੇ ਜਾਂ ਅਮੇਰਿਕਾ ਦੇ ਨਹੀਂ, ਬੇਹੱਦ ਸੇਵਾਧਾਰੀ ਹਨ।
ਜਿੰਮੇਵਾਰੀ ਤਾਂ ਵਿਸ਼ਵ ਦੀ ਹੈ ਨਾ। ਤਾਂ ਬਾਪਦਾਦਾ ਮੁਬਾਰਕ ਦੇ ਰਹੇ ਹਨ। ਕਰ ਰਹੇ ਹੋ, ਅੱਗੇ ਹੋਰ
ਅੱਛੇ ਤੇ ਅੱਛੇ ਉਡਦੇ ਅਤੇ ਉਡਾਉਦੇ ਰਹਿਣਗੇ। ਅੱਛਾ।
ਪਰਸਨਲ ਮੁਲਾਕਾਤ:-
ਸਭ ਹੋਲੀ ਅਤੇ ਹੈਪੀ ਹੰਸ ਹੋ। ਹੰਸ ਦਾ ਕੰਮ ਕੀ ਹੁੰਦਾ ਹੈ? ਹੰਸ ਵਿੱਚ ਨਿਰਣੇ ਸ਼ਕਤੀ ਬਹੁਤ ਹੁੰਦੀ
ਹੈ। ਤਾਂ ਤੁਸੀਂ ਵੀ ਹੋਲੀ ਹੈਪੀ ਹੰਸ ਵਿਅਰਥ ਨੂੰ ਖ਼ਤਮ ਕਰਨ ਵਾਲੇ ਅਤੇ ਸਮਰਥ ਬਣ ਸਮਰਥ ਬਣਾਉਣ ਵਾਲੇ
ਹੋ। ਸਭ ਏਵਰਹੈਪੀ? ਏਵਰ -ਏਵਰ ਹੈਪੀ। ਕਦੀ ਕਦੀ ਦੁੱਖ ਨੂੰ ਆਉਣ ਨਹੀਂ ਦੇਣਾ। ਦੁੱਖ ਨੂੰ ਡਾਈਵੋਰਸ
ਦੇ ਦਿੱਤਾ, ਤਾਂ ਹੀ ਤੇ ਦੂਸਰਿਆਂ ਦਾ ਦੁੱਖ ਨਿਵਾਰਣ ਕਰੋਗੇ ਨਾ! ਤਾਂ ਸੁਖੀ ਰਹਿਣਾ ਹੈ ਅਤੇ ਸੁਖ
ਦੇਣਾ ਹੈ। ਇਹ ਕੰਮ ਕਰੋਗਾ ਨਾ! ਇੱਥੇ ਤੋਂ ਜੋ ਸੁਖ ਮਿਲਿਆ ਹੈ ਉਹ ਜਮਾਂ ਰੱਖਣਾ। ਖ਼ਰਾਬ ਚੀਜ਼ ਰੱਖੀ
ਜਾਂਦੀ ਹੈ ਕੀ? ਤਾਂ ਦੁੱਖ ਖ਼ਰਾਬ ਹੈ ਨਾ! ਤਾਂ ਦੁੱਖ ਨਿਕਾਲ ਦਵੋ, ਸੁਖੀ ਰਹੋ। ਤਾਂ ਇਹ ਹੈ ਸੁਖੀ
ਗਰੁੱਪ ਅਤੇ ਸੁਖਦਾਈ ਗਰੁੱਪ। ਚੱਲਦੇ - ਫਿਰਦੇ ਸੁਖ ਦਿੰਦੇ ਰਹੋ। ਕਿੰਨਾ ਤੁਹਨੂੰ ਦੁਆਵਾਂ ਮਿਲਣਗੀਆਂ
ਤਾਂ ਇਹ ਗਰੁੱਪ ਬਲੈਸਿੰਗ ਦਾ ਪਾਤਰ ਹੈ। ਤਾਂ ਸਭ ਖੁਸ਼ ਹਨ ਨਾ! ਹੁਣ ਮੁਸ੍ਕੁਰਾਓ। ਬਸ ਮੁਸ੍ਕੁਰਾਦੇ
ਰਹਿਣਾ। ਖੁਸ਼ੀ ਵਿੱਚ ਨੱਚੋ। ਅੱਛਾ।
ਵਰਦਾਨ:-
ਯਾਦ ਅਤੇ ਸੇਵਾ
ਦੇ ਬੈਲੇਂਸ ਦਵਾਰਾ ਚੜ੍ਹਦੀ ਕਲਾ ਦਾ ਅਨੁਭਵ ਕਰਨ ਵਾਲੇ ਰਾਜ ਅਧਿਕਾਰੀ ਭਵ
ਯਾਦ ਅਤੇ ਸੇਵਾ ਦਾ
ਬੈਲੇਂਸ ਹੈ ਤਾਂ ਹਰ ਕਦਮ ਵਿੱਚ ਚ੍ੜ੍ਹਦੀ ਕਲਾ ਦਾ ਅਨੁਭਵ ਕਰਦੇ ਰਹਿਣਗੇ। ਹਰ ਸੰਕਲਪ ਵਿੱਚ ਸੇਵਾ
ਹੋਵੇ ਤਾਂ ਵਿਅਰਥ ਤੋਂ ਛੁੱਟ ਜਾਓਗੇ। ਸੇਵਾ ਜੀਵਨ ਦਾ ਇੱਕ ਅੰਗ ਬਣ ਜਾਏ। ਜਿਵੇਂ ਸ਼ਰੀਰ ਵਿਚ ਸਭ
ਅੰਗ ਜਰੂਰੀ ਹੈ ਉਵੇ ਬ੍ਰਾਹਮਣ ਜੀਵਨ ਦਾ ਵਿਸ਼ੇਸ਼ ਅੰਗ ਸੇਵਾ ਹੈ। ਬਹੁਤ ਸੇਵਾ ਦਾ ਚਾਂਸ ਮਿਲਨਾ,
ਸਥਾਨ ਮਿਲਣਾ, ਸੰਗ ਮਿਲਣਾ ਇਹ ਵੀ ਭਾਗ ਦੀ ਨਿਸ਼ਾਨੀ ਹੈ। ਇਵੇਂ ਸੇਵਾ ਦਾ ਗੋਲਡਨ ਚਾਂਸ ਲੈਣ ਵਾਲੇ
ਹੀ ਰਾਜ ਅਧਿਕਾਰੀ ਬਣਦੇ ਹਨ।
ਸਲੋਗਨ:-
ਪਰਮਾਤਮ ਪਿਆਰ
ਦੀ ਪਾਲਣਾ ਦਾ ਸਵਰੂਪ ਹੈ - ਸਹਿਯੋਗੀ ਜੀਵਨ।
ਅਵਿਕਅਤ ਇਸ਼ਾਰੇ:-
ਰੂਹਾਨੀ ਰੋਅਲਟੀ ਅਤੇ ਪਿਓਰਟੀ ਦੀ ਪਰਸਨੈਲਿਟੀ ਧਾਰਨ ਕਰੋ ਪਵਿੱਤਰਤਾ ਤੁਸੀਂ ਬ੍ਰਾਹਮਣਾਂ ਦਾ ਸਭਤੋਂ
ਵੱਡੇ ਤੋਂ ਵੱਡਾ ਸ਼ਿੰਗਾਰ ਹੈ, ਸੰਪੂਰਨ ਪਵਿੱਤਰਤਾ ਤੁਹਾਡੇ ਜੀਵਨ ਦੀ ਸਭਤੋਂ ਵੱਡੀ ਤੋਂ ਵਡੀ
ਪ੍ਰਾਪਰਟੀ ਹੈ, ਰਾਇਲਟੀ ਹੈ, ਇਸਨੂੰ ਧਾਰਨ ਕਰ ਏਵਰਰੇਡੀ ਬਣੋ ਤਾਂ ਪ੍ਰਕ੍ਰਿਤੀ ਆਪਣਾ ਕੰਮ ਸ਼ੁਰੂ ਕਰੇ।
ਪਿਉਰਿਟੀ ਦੀ ਪਰਸਨੈਲਿਟੀ ਨਾਲ ਸੰਪੰਨ ਰਾਇਲ ਆਤਮਾਵਾਂ ਨੂੰ ਸੱਭਿਅਤਾ ਦੀ ਦੇਵੀ ਕਿਹਾ ਜਾਂਦਾ ਹੈ।