04.06.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ ਹੁਣ ਇਸ ਛੀ - ਛੀ ਗੰਦੀ ਦੁਨੀਆਂ ਨੂੰ ਅੱਗ ਲੱਗਣੀ ਹੈ ਇਸ ਲਈ ਦੇਹ ਸਹਿਤ ਜਿਸ ਨੂੰ ਤੁਸੀਂ ਮੇਰਾ - ਮੇਰਾ ਕਹਿੰਦੇ ਹੋ - ਇਸ ਨੂੰ ਭੁੱਲ ਜਾਣਾ ਹੈ, ਇਸ ਨਾਲ ਦਿਲ ਨਹੀਂ ਲਗਾਉਣਾ ਹੈ"

ਪ੍ਰਸ਼ਨ:-
ਬਾਪ ਤੁਹਾਨੂੰ ਇਸ ਦੁੱਖਧਾਮ ਤੋਂ ਨਫਰਤ ਕਿਉਂ ਦਵਾਉਂਦੇ ਹਨ?

ਉੱਤਰ:-
ਕਿਉਕਿ ਤੁਹਾਨੂੰ ਸ਼ਾਂਤੀਧਾਮ - ਸੁੱਖਧਾਮ ਜਾਣਾ ਹੈ। ਇਸ ਗੰਦੀ ਦੁਨੀਆਂ ਵਿੱਚ ਹੁਣ ਰਹਿਣਾ ਹੀ ਨਹੀਂ ਹੈ। ਤੁਸੀਂ ਜਾਣਦੇ ਹੋ ਆਤਮਾ ਦੇਹ ਤੋਂ ਵੱਖ ਹੋ ਕੇ ਘਰ ਜਾਏਗੀ, ਇਸ ਲਈ ਇਸ ਦੇਹ ਨੂੰ ਕੀ ਵੇਖਣਾ ਹੈ। ਕਿਸੇ ਦੇ ਨਾਮ - ਰੂਪ ਵਲ ਵੀ ਬੁੱਧੀ ਨਾ ਜਾਏ। ਗੰਦੇ ਖਿਆਲ ਵੀ ਆਉਂਦੇ ਹਨ ਤਾਂ ਪਦ ਭ੍ਰਸ਼ਟ ਹੋ ਜਾਏਗਾ।

ਓਮ ਸ਼ਾਂਤੀ
ਸ਼ਿਵਬਾਬਾ ਆਪਣੇ ਬੱਚੇ, ਆਤਮਾਵਾਂ ਨਾਲ ਗੱਲ ਕਰਦੇ ਹਨ। ਆਤਮਾ ਹੀ ਸੁਣਦੀ ਹੈ। ਆਪਣੇ ਨੂੰ ਆਤਮਾ ਨਿਸ਼ਚੇ ਕਰਨਾ ਹੈ। ਨਿਸ਼ਚੇ ਕਰਕੇ ਫਿਰ ਇਹ ਸਮਝਾਉਣਾ ਹੈ ਕਿ ਬੇਹੱਦ ਦਾ ਬਾਪ ਆਇਆ ਹੋਇਆ ਹੈ, ਸਾਰਿਆਂ ਨੂੰ ਲੈ ਜਾਣ ਲਈ। ਦੁੱਖ ਦੇ ਬੰਧਨਾਂ ਤੋਂ ਛੁਡਾ ਸੁਖ ਦੇ ਸੰਬੰਧ ਵਿੱਚ ਲੈ ਜਾਂਦੇ ਹਨ। ਸੰਬੰਧ ਸੁਖ ਨੂੰ, ਬੰਧਨ ਦੁੱਖ ਨੂੰ ਕਿਹਾ ਜਾਂਦਾ ਹੈ। ਹੁਣ ਇਥੇ ਦੇ ਕੋਈ ਨਾਮ - ਰੂਪ ਆਦਿ ਵਿੱਚ ਦਿਲ ਨਾ ਲਾਓ। ਆਪਣੇ ਘਰ ਜਾਣ ਲਈ ਤਿਆਰੀ ਕਰਨੀ ਹੈ। ਬੇਹੱਦ ਦਾ ਬਾਬਾ ਆਇਆ ਹੋਇਆ ਹੈ, ਸਾਰੀ ਆਤਮਾਵਾਂ ਨੂੰ ਲੈ ਜਾਣ ਇਸਲਈ ਇੱਥੇ ਕਿਸੇ ਨਾਲ ਦਿਲ ਨਹੀਂ ਲਾਉਣਾ ਹੈ। ਇਹ ਸਭ ਇਥੇ ਦੇ ਛੀ - ਛੀ ਬੰਧਨ ਹਨ। ਤੁਸੀਂ ਸਮਝਦੇ ਹੋ ਅਸੀਂ ਹੁਣ ਪਵਿੱਤਰ ਬਣੇ ਹਾਂ ਤਾ ਸਾਡੀ ਦੇਹ ਨੂੰ ਕੋਈ ਵੀ ਹੱਥ ਨਾ ਲਾਏ, ਛੀ - ਛੀ ਖਿਆਲ ਨਾਲ। ਉਹ ਖ਼ਿਆਲ ਵੀ ਨਿਕਲ ਜਾਂਦੇ ਹਨ। ਪਵਿੱਤਰ ਬਣੇ ਬਿਨਾ ਵਾਪਿਸ ਘਰ ਤੇ ਜਾ ਨਾ ਸਕੀਏ। ਫੇਰ ਸਜਾਵਾਂ ਖਾਣੀਆਂ ਪੈਣਗੀਆਂ, ਜੇਕਰ ਨਾ ਸੁਧਰੇ ਤਾਂ। ਇਸ ਸਮੇਂ ਸਾਰੀਆਂ ਆਤਮਾਵਾਂ ਸੁਧਰੀਆਂ ਨਹੀਂ ਹਨ। ਦੇਹ ਦੇ ਨਾਲ ਛੀ - ਛੀ ਕੰਮ ਕਰਦੀਆਂ ਹਨ। ਛੀ - ਛੀ ਦੇਹਧਾਰੀਆਂ ਨਾਲ ਦਿਲ ਲੱਗੀ ਹੋਈ ਹੈ। ਬਾਪ ਆਕੇ ਕਹਿੰਦੇ ਹਨ - ਇਹ ਸਾਰੇ ਗੰਦੇ ਖਿਆਲ ਛੱਡੋ। ਆਤਮਾ ਨੂੰ ਦੇਹ ਨਾਲੋਂ ਵੱਖ ਹੋਕੇ ਘਰ ਜਾਣਾ ਹੈ। ਇਹ ਤਾ ਬਹੁਤ ਛੀ - ਛੀ ਦੁਨੀਆਂ ਹੈ, ਇਸ ਵਿੱਚ ਤਾਂ ਸਾਨੂੰ ਹੁਣ ਰਹਿਣਾ ਨਹੀਂ ਹੈ। ਕਿਸੇ ਨੂੰ ਵੇਖਣ ਦੀ ਵੀ ਦਿਲ ਨਹੀਂ ਹੁੰਦੀ ਹੈ। ਹੁਣ ਤਾਂ ਬਾਪ ਆਏ ਹਨ ਸ੍ਵਰਗ ਵਿੱਚ ਲੈ ਜਾਣ। ਬਾਪ ਕਹਿੰਦੇ ਹਨ - ਬੱਚੇ, ਆਪਣੇ ਨੂੰ ਆਤਮਾ ਸਮਝੋ। ਪਵਿੱਤਰ ਬਣਨ ਲਈ ਬਾਪ ਨੂੰ ਯਾਦ ਕਰੋ। ਕਿਸੀ ਵੀ ਦੇਹਧਾਰੀ ਨਾਲ ਦਿਲ ਨਾ ਲਾਓ। ਬਿਲਕੁਲ ਮਮਤਵ ਮਿੱਟ ਜਾਣਾ ਚਾਹੀਦਾ ਹੈ। ਇਸਤਰੀ - ਪੁਰੁਸ਼ ਦਾ ਬਹੁਤ ਪਿਆਰ ਹੁੰਦਾ ਹੈ। ਇੱਕ ਦੂਜੇ ਤੋਂ ਵੱਖ ਹੋ ਨਹੀਂ ਸਕਦੇ। ਹੁਣ ਆਪਣੇ ਨੂੰ ਆਤਮਾ ਭਰਾ - ਭਰਾ ਸਮਝਣਾ ਹੈ ਗੰਦੇ ਖਿਆਲ ਨਹੀਂ ਰੱਖਣੇ ਚਾਹੀਦੇ ਹਨ। ਬਾਪ ਸਮਝਾਉਂਦੇ ਹਨ - ਹੁਣ ਇਹ ਵੈਸ਼ਾਲਿਆ ਹੈ। ਵਿਕਾਰਾਂ ਦੇ ਕਾਰਣ ਹੀ ਤੁਸੀਂ ਆਦਿ, ਮੱਧ,ਅੰਤ ਦੁੱਖ ਪਾਇਆ ਹੈ। ਬਾਪ ਬਹੁਤ ਹੀ ਨਫਰਤ ਦਵਾਉਂਦੇ ਹਨ। ਹੁਣ ਤੁਸੀਂ ਸਟੀਮਰ ਤੇ ਬੈਠੇ ਹੋ ਜਾਣ ਦੇ ਲਈ। ਆਤਮਾ ਸਮਝਦੀ ਹੈ ਹੁਣ ਅਸੀਂ ਜਾ ਰਹੇ ਹਾਂ ਬਾਪ ਦੇ ਕੋਲ। ਇਸ ਸਾਰੀ ਪੁਰਾਣੀ ਦੁਨੀਆਂ ਤੋਂ ਵੈਰਾਗ ਹੈ। ਇਸ ਛੀ - ਛੀ ਦੁਨੀਆਂ, ਨਰਕ ਵੈਸ਼ਾਲਿਆ ਵਿੱਚ ਸਾਨੂੰ ਰਹਿਣਾ ਹੀ ਨਹੀਂ ਹੈ। ਤਾਂ ਫਿਰ ਵਿਸ਼ ਦੇ ਲਈ ਇਹ ਗੰਦੇ ਖਿਆਲ ਆਉਣਾ ਬਹੁਤ ਖਰਾਬ ਹੈ। ਪਦ ਵੀ ਭ੍ਰਸ਼ਟ ਹੋ ਜਾਵੇਗਾ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਗੁਲ - ਗੁਲ ਦੁਨੀਆ ਵਿੱਚ, ਸੁੱਖਧਾਮ ਵਿੱਚ ਲੈ ਜਾਣ ਆਇਆ ਹਾਂ। ਮੈਂ ਤੁਹਾਨੂੰ ਇਸ ਵੈਸ਼ਾਲਿਆ ਤੋਂ ਕੱਢ ਸ਼ਿਵਾਲਿਆ ਲੈ ਜਾਵਾਂਗਾ ਤਾਂ ਹੁਣ ਬੁੱਧੀ ਦਾ ਯੋਗ ਰਹਿਣਾ ਚਾਹੀਦਾ ਹੈ ਨਵੀ ਦੁਨੀਆਂ ਵਿੱਚ। ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬੇਹੱਦ ਦਾ ਬਾਪ ਸਾਨੂੰ ਪੜ੍ਹਾਉਂਦੇ ਹਨ, ਇਹ ਬੇਹੱਦ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਇਹ ਤਾਂ ਬੁੱਧੀ ਵਿੱਚ ਹੈ। ਸ੍ਰਿਸ਼ਟੀ ਚੱਕਰ ਨੂੰ ਜਾਨਣ ਨਾਲ ਮਤਲਬ ਸਵਦਰ੍ਸ਼ਨ ਚੱਕਰਧਾਰੀ ਹੋਣ ਨਾਲ ਤੁਸੀਂ ਚੱਕਰਵਰਤੀ ਰਾਜਾ ਬਣੋਗੇ। ਜੇਕਰ ਦੇਹਧਾਰੀਆਂ ਨਾਲ ਬੁੱਧੀ ਯੋਗ ਲਾਇਆ ਤਾਂ ਪਦ ਭ੍ਰਸ਼ਟ ਹੋ ਜਾਵੇਗਾ। ਕੋਈ ਵੀ ਦੇਹ ਦੇ ਸੰਬੰਧ ਯਾਦ ਨਾ ਆਉਣ। ਇਹ ਤਾਂ ਦੁੱਖ ਦੀ ਦੁਨੀਆਂ ਹੈ, ਇਸ ਵਿੱਚ ਸਾਰੇ ਦੁੱਖ ਹੀ ਦੇਣ ਵਾਲੇ ਹਨ।

ਬਾਪ ਡਰਟੀ ਦੁਨੀਆਂ ਤੋਂ ਸਭ ਨੂੰ ਲੈ ਜਾਂਦੇ ਹਨ, ਇਸਲਈ ਹੁਣ ਬੁੱਧੀ ਯੋਗ ਆਪਣੇ ਘਰ ਨਾਲ ਲਾਉਣਾ ਹੈ। ਮਨੁੱਖ ਭਗਤੀ ਕਰਦੇ ਹਨ - ਮੁਕਤੀ ਵਿੱਚ ਜਾਣ ਲਈ। ਤੁਸੀਂ ਵੀ ਕਹਿੰਦੇ ਹੋ - ਅਸੀਂ ਆਤਮਾਵਾਂ ਨੂੰ ਇੱਥੇ ਰਹਿਣਾ ਨਹੀਂ ਹੈ। ਅਸੀਂ ਇਹ ਛੀ - ਛੀ ਸ਼ਰੀਰ ਛੱਡ ਕੇ ਆਪਣੇ ਘਰ ਜਾਵਾਂਗੇ, ਇਹ ਤਾਂ ਪੁਰਾਣੀ ਜੁੱਤੀ ਹੈ। ਬਾਪ ਨੂੰ ਯਾਦ ਕਰਦੇ - ਕਰਦੇ ਫਿਰ ਇਹ ਸ਼ਰੀਰ ਛੁੱਟ ਜਾਵੇਗਾ। ਅੰਤਕਾਲ ਬਾਪ ਦੇ ਸਿਵਾਏ ਹੋਰ ਕੋਈ ਦੂਜੀ ਚੀਜ਼ ਯਾਦ ਨਾ ਰਹੇ। ਇਹ ਸ਼ਰੀਰ ਵੀ ਇੱਥੇ ਹੀ ਛੱਡਣਾ ਹੈ। ਸ਼ਰੀਰ ਗਿਆ ਤੇ ਸਭ ਕੁਝ ਗਿਆ। ਦੇਹ ਸਹਿਤ ਜੋ ਕੁਝ ਵੀ ਹੈ, ਤੁਸੀਂ ਜੋ ਮੇਰਾ - ਮੇਰਾ ਕਹਿੰਦੇ ਹੋ ਇਹ ਸਭ ਭੁੱਲ ਜਾਣਾ ਹੈ। ਇਸ ਛੀ - ਛੀ ਦੁਨੀਆਂ ਨੂੰ ਅੱਗ ਲੱਗਣੀ ਹੈ, ਇਸਲਈ ਇਨ੍ਹਾਂ ਨਾਲ ਹੁਣ ਦਿਲ ਨਹੀਂ ਲਾਉਣੀ ਹੈ। ਬਾਪ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਓ, ਮੈਂ ਤੁਹਾਡੇ ਲਈ ਸ੍ਵਰਗ ਦੀ ਸਥਾਪਨਾ ਕਰ ਰਿਹਾ ਹਾਂ। ਉੱਥੇ ਤੁਸੀਂ ਹੀ ਜਾਕੇ ਰਹੋਗੇ। ਹੁਣ ਤੁਹਾਡਾ ਮੂੰਹ ਉਸ ਵੱਲ ਹੈ। ਬਾਪ ਨੂੰ, ਘਰ ਨੂੰ, ਸ੍ਵਰਗ ਨੂੰ ਯਾਦ ਕਰੋ। ਦੁੱਖਧਾਮ ਤੋਂ ਨਫਰਤ ਆਓਂਦੀ ਹੈ। ਇਨ੍ਹਾਂ ਸ਼ਰੀਰਾਂ ਤੋਂ ਨਫਰਤ ਆਓਂਦੀ ਹੈ। ਵਿਆਹ ਕਰਨ ਦੀ ਵੀ ਕੀ ਲੋੜ ਹੈ । ਵਿਆਹ ਕਰਕੇ ਫਿਰ ਦਿਲ ਲੱਗ ਜਾਂਦੀ ਹੈ ਦੇਹ ਨਾਲ। ਬਾਪ ਕਹਿੰਦੇ ਹਨ ਇਸ ਪੁਰਾਣੀ ਜੁੱਤੀ ਨਾਲ ਕੋਈ ਵੀ ਸਨੇਹ ਨਾ ਰੱਖੋ। ਇਹ ਹੈ ਹੀ ਵੈਸ਼ਾਲਿਆ। ਸਭ ਪਤਿਤ ਹੀ ਪਤਿਤ ਹਨ। ਰਾਵਣ ਰਾਜ ਹੈ। ਇੱਥੇ ਕਿਸੇ ਨਾਲ ਦਿਲ ਨਹੀਂ ਲਾਉਣੀ ਹੈ, ਸਿਵਾਏ ਬਾਪ ਦੇ। ਬਾਪ ਨੂੰ ਯਾਦ ਨਹੀਂ ਕਰੋਂਗੇ ਤਾਂ ਜਨਮ - ਜਨਮਾਂਤਰ ਦੇ ਪਾਪ ਨਹੀਂ ਕੱਟਣਗੇ। ਫਿਰ ਸਜਾਵਾਂ ਵੀ ਬਹੁਤ ਕੜੀਆਂ ਹਨ। ਪਦ ਵੀ ਭ੍ਰਸ਼ਟ ਹੋ ਜਾਏਗਾ। ਤਾਂ ਕਿਉਂ ਨਾ ਇਸ ਕਲਯੁਗੀ ਬੰਧਨ ਨੂੰ ਛੱਡ ਦਈਏ। ਬਾਬਾ ਸਾਰਿਆਂ ਦੇ ਲਈ ਇਹ ਬੇਹੱਦ ਦੀ ਗੱਲ ਸਮਝਾਉਂਦੇ ਹਨ। ਜਦ ਰਜੋਪ੍ਰਧਾਨ ਸੰਨਿਆਸੀ ਸੀ ਤਾਂ ਦੁਨੀਆਂ ਗੰਦੀ ਨਹੀਂ ਸੀ। ਜੰਗਲ ਵਿੱਚ ਰਹਿੰਦੇ ਸੀ। ਸਾਰਿਆਂ ਨੂੰ ਆਕਰਸ਼ਣ ਹੁੰਦੀ ਸੀ। ਮਨੁੱਖ ਉੱਥੇ ਜਾਕੇ ਉਨ੍ਹਾਂ ਨੂੰ ਖਾਣਾ ਪਹੁੰਚਾ ਆਉਂਦੇ ਸੀ। ਨਿਡਰ ਹੋ ਰਹਿੰਦੇ ਸੀ। ਤੁਹਾਨੂੰ ਵੀ ਨਿਡਰ ਬਣਨਾ ਹੈ, ਇਸ ਵਿੱਚ ਬੜੀ ਵਿਸ਼ਾਲ ਬੁੱਧੀ ਚਾਹਿਦੀ ਹੈ। ਬਾਪ ਦੇ ਕੋਲ ਆਓਂਦੇ ਹਨ, ਤਾਂ ਬੱਚਿਆਂ ਨੂੰ ਖੁਸ਼ੀ ਰਹਿੰਦੀ ਹੈ। ਅਸੀਂ ਬੇਹੱਦ ਦੇ ਬਾਪ ਤੋਂ ਸੁੱਖਧਾਮ ਦਾ ਵਰਸਾ ਲੈਂਦੇ ਹਾਂ। ਇਥੇ ਤਾਂ ਕਿੰਨਾ ਦੁੱਖ ਹੈ। ਕਈ ਗੰਦੀ - ਗੰਦੀ ਬਿਮਾਰੀਆਂ ਆਦਿ ਹੁੰਦੀਆਂ ਹਨ। ਬਾਪ ਤਾ ਗਰੰਟੀ ਕਰਦੇ ਹਨ - ਤੁਹਾਨੂੰ ਉੱਥੇ ਲੇ ਜਾਂਦੇ ਹਨ, ਜਿਥੇ ਦੁੱਖ, ਬਿਮਾਰੀ ਆਦਿ ਦਾ ਨਾਮ ਨਹੀਂ। ਅੱਧਾ ਕਲਪ ਦੇ ਲਈ ਤੁਹਾਨੂੰ ਹੈਲਦੀ ਬਣਾਉਂਦੇ ਹਨ। ਇਥੇ ਕਿਸੇ ਨਾਲ ਵੀ ਦਿਲ ਲਾਈ ਤਾਂ ਬਹੁਤ ਸਜਾਵਾਂ ਖਾਣੀਆਂ ਪੈਣਗੀਆਂ।

ਤੁਸੀਂ ਸਮਝਾ ਸਕਦੇ ਹੋ, ਉਹ ਲੋਕ ਕਹਿੰਦੇ ਹਨ 3 ਮਿੰਟ ਸਾਈਲੈਂਸ। ਬੋਲੋ ਸਾਈਲੈਂਸ ਨਾਲ ਕੀ ਹੋਵੇਗਾ। ਇਥੇ ਤਾਂ ਬਾਪ ਨੂੰ ਯਾਦ ਕਰਨਾ ਹੈ, ਜਿਸਦੇ ਨਾਲ ਵਿਕਰਮ ਵਿਨਾਸ਼ ਹੋਣ। ਸਾਈਲੈਂਸ ਦਾ ਵਰ ਦੇਣ ਵਾਲਾ ਬਾਪ ਹੈ। ਉਨ੍ਹਾਂ ਨੂੰ ਯਾਦ ਕੀਤੇ ਬਗੈਰ ਸ਼ਾਂਤੀ ਕਿਵੇਂ ਮਿਲੇਗੀ? ਉਨ੍ਹਾਂ ਨੂੰ ਯਾਦ ਕਰੋਗੇ ਤਾਂ ਹੀ ਵਰਸਾ ਮਿਲੇਗਾ। ਟੀਚਰਸ ਨੂੰ ਵੀ ਪਾਠ ਪੜਾਉਣਾ ਹੈ। ਖੜਾ ਹੋ ਜਾਣਾ ਚਾਹੀਦਾ ਹੈ, ਕੋਈ ਕੁਝ ਕਹੇਗਾ ਨਹੀਂ। ਬਾਪ ਦੇ ਬਣੇ ਹੋ ਤਾਂ ਢਿੱਡ ਦੇ ਲਈ ਤਾਂ ਮਿਲੇਗਾ ਹੀ, ਸ਼ਰੀਰ ਨਿਰਵਾਹ ਲਈ ਬਹੁਤ ਮਿਲੇਗਾ। ਜਿਵੇਂ ਵੇਦਾਂਤੀ ਬੱਚੀ ਹੈ, ਉਨ੍ਹੇ ਇਮਤਿਹਾਨ ਦਿੱਤਾ, ਉਸ ਵਿੱਚ ਇਕ ਪੁਆਇੰਟ ਸੀ - ਗੀਤਾ ਦਾ ਭਗਵਾਨ ਕੌਣ ਹੈ? ਉਸਨੇ ਪਰਮਪਿਤਾ ਪ੍ਰਮਾਤਮਾ ਸ਼ਿਵ ਲਿੱਖ ਦਿੱਤਾ ਤਾਂ ਉਸਨੂੰ ਨਾ ਪਾਸ ਕਰ ਦਿੱਤਾ। ਹੋਰ ਜਿਨ੍ਹਾਂ ਨੇ ਸ਼੍ਰੀਕ੍ਰਿਸ਼ਨ ਦਾ ਨਾਮ ਲਿਖਿਆ ਸੀ, ਉਹਨਾਂ ਨੂੰ ਪਾਸ ਕਰ ਦਿੱਤਾ। ਬੱਚੀ ਨੇ ਸੱਚ ਦੱਸਿਆ ਤਾਂ ਉਸ ਨੂੰ ਨਾ ਜਾਨਣ ਕਾਰਨ ਨਾਪਾਸ ਕਰ ਦਿਤਾ। ਫਿਰ ਲੜਨਾ ਪਵੇ ਮੈਂ ਤਾਂ ਇਹ ਸੱਚ - ਸੱਚ ਲਿਖਿਆ। ਗੀਤਾ ਦਾ ਭਗਵਾਨ ਹੈ ਹੀ ਨਿਰਾਕਾਰ ਪਰਮਪਿਤਾ ਪ੍ਰਮਾਤਮਾ। ਕ੍ਰਿਸ਼ਨ ਦੇਹਧਾਰੀ ਤਾਂ ਹੋ ਨਾ ਸਕੇ। ਪਰੰਤੂ ਬੱਚੀ ਦੀ ਦਿਲ ਸੀ ਇਹ ਰੂਹਾਨੀ ਸਰਵਿਸ ਕਰਨ ਦੀ ਤਾਂ ਛੱਡ ਦਿੱਤਾ।

ਤੁਸੀਂ ਹੁਣ ਜਾਣਦੇ ਹੋ ਹੁਣ ਬਾਪ ਨੂੰ ਯਾਦ ਕਰਦੇ - ਕਰਦੇ ਆਪਣੇ ਇਸ ਸ਼ਰੀਰ ਨੂੰ ਵੀ ਛੱਡ ਸਾਈਲੈਂਸ ਦੁਨੀਆਂ ਵਿੱਚ ਜਾਣਾ ਹੈ। ਯਾਦ ਕਰਨ ਨਾਲ ਹੈਲਥ - ਵੈਲਥ ਦੋਨੋ ਹੀ ਮਿਲਦੀਆਂ ਹਨ। ਭਾਰਤ ਵਿੱਚ ਪੀਸ ਪ੍ਰਾਸਪੈਰਟੀ ਸੀ ਨਾ। ਇਵੇਂ - ਇਵੇਂ ਦੀਆਂ ਗੱਲਾਂ ਤੁਸੀਂ ਕੁਮਾਰੀਆਂ ਬੈਠ ਸਮਝਾਓ ਤਾਂ ਤੁਹਾਡਾ ਕੋਈ ਵੀ ਨਾਮ ਨਹੀਂ ਲਵੇਗਾ। ਜੇਕਰ ਕੋਈ ਸਾਹਮਣਾ ਕਰੇ ਤਾਂ ਤੁਸੀਂ ਕਾਇਦੇ ਸਿਰ ਲੜੋ, ਵੱਡੇ - ਵੱਡੇ ਅਫਸਰਾਂ ਦੇ ਕੋਲ ਜਾਓ। ਕੀ ਕਰੋਂਗੇ? ਇਵੇਂ ਨਹੀਂ ਕਿ ਤੁਸੀਂ ਭੁੱਖੀਆਂ ਮਰੋਗੀਆਂ। ਕੇਲੇ ਨਾਲ, ਦਹੀ ਨਾਲ ਰੋਟੀ ਖਾ ਸਕਦੇ ਹੋ। ਮਨੁੱਖ ਢਿੱਡ ਲਈ ਕਿੰਨੇ ਪਾਪ ਕਰਦੇ ਹਨ। ਬਾਪ ਆਕੇ ਸਭ ਨੂੰ ਪਾਪ ਆਤਮਾ ਤੋਂ ਪੁੰਨ ਆਤਮਾ ਬਣਾਉਂਦੇ ਹਨ। ਇਸ ਵਿੱਚ ਪਾਪ ਕਰਨ, ਝੂਠ ਬੋਲਣ ਦੀ ਕੋਈ ਲੋੜ ਨਹੀਂ ਹੈ। ਤੁਹਾਨੂੰ ਤਾਂ 3/4 ਸੁਖ ਮਿਲਦਾ ਹੈ, ਬਾਕੀ 1/4 ਦੁੱਖ ਭੋਗਦੇ ਹੋ। ਹੁਣ ਬਾਪ ਕਹਿੰਦੇ ਹਨ - ਮਿੱਠੇ ਬੱਚਿਓ, ਮੈਨੂੰ ਯਾਦ ਕਰੋ ਤਾਂ ਤੁਹਾਡੇ ਜਨਮ - ਜਨਮਾਂਤ੍ਰ ਦੇ ਪਾਪ ਭਸਮ ਹੋ ਜਾਣਗੇ। ਹੋਰ ਕੋਈ ਉਪਾਏ ਨਹੀਂ। ਭਗਤੀ ਮਾਰਗ ਵਿੱਚ ਤਾ ਬਹੁਤ ਧੱਕੇ ਖਾਂਦੇ ਹੋ। ਸ਼ਿਵ ਦੀ ਪੂਜਾ ਤਾਂ ਘਰ ਵਿੱਚ ਵੀ ਕਰ ਸਕਦੇ ਹਾਂ ਪਰ ਫਿਰ ਵੀ ਬਾਹਰ ਮੰਦਿਰਾਂ ਵਿੱਚ ਜਰੂਰ ਜਾਂਦੇ ਹਨ। ਇਥੇ ਤਾਂ ਤੁਹਾਨੂੰ ਬਾਪ ਮਿਲਿਆ ਹੈ। ਤੁਹਾਨੂੰ ਚਿੱਤਰ ਰੱਖਣ ਦੀ ਲੋੜ ਨਹੀਂ ਹੈ। ਬਾਪ ਨੂੰ ਤੁਸੀਂ ਜਾਣਦੇ ਹੋ। ਉਹ ਸਾਡਾ ਬੇਹੱਦ ਦਾ ਬਾਪ ਹੈ, ਬੱਚਿਆਂ ਨੂੰ ਸ੍ਵਰਗ ਦੀ ਬਾਦਸ਼ਾਹੀ ਦਾ ਵਰਸਾ ਦੇ ਰਹੇ ਹਨ। ਤੁਸੀਂ ਆਓਂਦੇ ਹੋ ਬਾਪ ਦੇ ਕੋਲੋਂ ਵਰਸਾ ਲੈਣ। ਇੱਥੇ ਸ਼ਾਸਤਰ ਆਦਿ ਪੜ੍ਹਨ ਦੀ ਕੋਈ ਲੋੜ ਨਹੀਂ। ਸਿਰਫ ਬਾਪ ਨੂੰ ਯਾਦ ਕਰਨਾ ਹੈ। ਬਾਬਾ ਬਸ ਅਸੀਂ ਆਏ ਕੇ ਆਏ। ਤੁਹਾਨੂੰ ਘਰ ਛੱਡੇ ਕਿੰਨਾ ਸਮਾਂ ਹੋਇਆ ਹੈ? ਸੁੱਖਧਾਮ ਨੂੰ ਛੱਡੇ 63 ਜਨਮ ਹੋਏ ਹਨ। ਹੁਣ ਬਾਪ ਕਹਿੰਦੇ ਹਨ ਸ਼ਾਂਤੀਧਾਮ, ਸੁੱਖਧਾਮ ਵਿੱਚ ਚੱਲੋ। ਇਸ ਦੁੱਖਧਾਮ ਨੂੰ ਭੁੱਲ ਜਾਓ। ਸ਼ਾਂਤੀਧਾਮ, ਸੁੱਖਧਾਮ ਨੂੰ ਯਾਦ ਕਰੋ ਹੋਰ ਕੋਈ ਡਿਫਿਕਲਟ ਗੱਲ ਨਹੀਂ ਹੈ। ਸ਼ਿਵਬਾਬਾ ਨੂੰ ਕੋਈ ਸ਼ਾਸਤਰ ਆਦਿ ਪੜ੍ਹਨ ਦੀ ਲੋੜ ਨਹੀਂ ਹੈ। ਇਹ ਬ੍ਰਹਮਾ ਪੜ੍ਹਿਆ ਹੋਇਆ ਹੈ। ਤੁਹਾਨੂੰ ਤਾਂ ਹੁਣ ਸ਼ਿਵਬਾਬਾ ਪੜਾਓਂਦੇ ਹਨ। ਇਹ ਬ੍ਰਹਮਾ ਵੀ ਪੜ੍ਹਾ ਸਕਦੇ ਹਨ। ਪਰ ਤੁਸੀਂ ਹਮੇਸ਼ਾ ਸਮਝੋ ਸ਼ਿਵਬਾਬਾ ਦੇ ਲਈ। ਉਨ੍ਹਾਂ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੋਣਗੇ। ਵਿੱਚਕਾਰ ਇਹ ਵੀ ਹੈ।

ਹੁਣ ਬਾਪ ਕਹਿੰਦੇ ਹਨ ਟਾਈਮ ਥੋੜ੍ਹਾ ਹੈ, ਜਿਆਦਾ ਨਹੀਂ ਹੈ। ਇਵੇਂ ਖਿਆਲ ਨਾ ਕਰੋ ਜੋ ਨਸੀਬ ਵਿੱਚ ਹੋਵੇਗਾ, ਉਹ ਹੀ ਮਿਲੇਗਾ। ਸਕੂਲ ਵਿੱਚ ਪੜ੍ਹਾਈ ਦਾ ਪੁਰਸ਼ਾਰਥ ਕਰਦੇ ਹਾਂ ਨਾ। ਇਵੇਂ ਤਾਂ ਨਹੀਂ ਕਹਿੰਦੇ ਹਾਂ ਕਿ ਜੋ ਨਸੀਬ ਵਿੱਚ ਹੋਏਗਾ…ਇੱਥੇ ਨਹੀਂ ਪੜ੍ਹਦੇ ਹਾਂ ਤਾਂ ਉੱਥੇ ਜਨਮ - ਜਨਮਾਂਤ੍ਰ ਨੌਕਰੀ - ਚਾਕਰੀ ਕਰਦੇ ਰਹਾਂਗੇ। ਰਾਜਾਈ ਮਿਲ ਨਾ ਸਕੇ। ਜਿਆਦਾ ਕਰਕੇ ਪਿਛਾੜੀ ਵਿੱਚ ਤਾਜ ਰੱਖ ਦੇਣਗੇ, ਉਹ ਵੀ ਤ੍ਰੇਤਾ ਵਿੱਚ। ਮੂਲ ਗੱਲ ਹੈ - ਪਵਿੱਤਰ ਬਣ ਹੋਰਾਂ ਨੂੰ ਬਣਾਉਣਾ। ਸੱਤ ਨਾਰਾਇਣ ਦੀ ਸੱਚੀ ਕਥਾ ਸੁਣਾਉਣਾ ਹੈ ਬਹੁਤ ਸਹਿਜ। ਦੋ ਬਾਪ ਹਨ, ਹੱਦ ਦੇ ਬਾਪ ਤੋਂ ਹੱਦ ਦਾ ਵਰਸਾ ਮਿਲਦਾ ਹੈ, ਬੇਹੱਦ ਦੇ ਬਾਪ ਤੋਂ ਬੇਹੱਦ ਦਾ। ਬੇਹੱਦ ਦੇ ਬਾਪ ਨੂੰ ਯਾਦ ਕਰੋ ਤਾਂ ਇਹ ਦੇਵਤਾ ਬਣੋਗੇ। ਪਰੰਤੂ ਉਸ ਵਿੱਚ ਵੀ ਉੱਚ ਪਦ ਪਾਉਣਾ ਹੈ। ਪਦ ਪਾਉਣ ਦੇ ਲਈ ਕਿੰਨਾ ਮਾਰਾ ਮਾਰੀ ਕਰਦੇ ਹਨ। ਪਿਛਾੜੀ ਵਿੱਚ ਬੰਬਸ ਦੀ ਵੀ ਇੱਕ ਦੋ ਨੂੰ ਮਦਦ ਦੇਣਗੇ। ਇਹ ਇੰਨੇ ਧਰਮ ਸੀ ਥੋੜ੍ਹੀ। ਫਿਰ ਨਹੀਂ ਰਹਿਣਗੇ। ਤੁਸੀਂ ਰਾਜ ਕਰਨ ਵਾਲੇ ਹੋ ਤਾਂ ਆਪਣੇ ਉੱਤੇ ਰਹਿਮ ਕਰੋ ਨਾ - ਘੱਟ ਤੋਂ ਘੱਟ ਉੱਚ ਪਦ ਤਾਂ ਪਾਓ। ਬੱਚੀਆਂ 8 ਆਨਾ ਵੀ ਦਿੰਦੀਆਂ ਹਨ - ਸਾਡੀ ਇਕ ਇੱਟ ਲਗਾ ਦੇਣਾ। ਸੁਦਾਮਾ ਦਾ ਮਿਸਾਲ ਸੁਣਿਆ ਹੈ ਨਾ। ਚਾਵਲ ਮੁੱਠੀ ਬਦਲੇ ਮਹਿਲ ਮਿਲ ਗਿਆ। ਗਰੀਬ ਦੇ ਕੋਲ ਹੈ ਹੀ 8 ਆਨਾ ਤਾਂ ਉਹ ਹੀ ਦੇਣਗੇ ਨਾ। ਕਹਿੰਦੇ ਹਨ ਬਾਬਾ ਅਸੀਂ ਗਰੀਬ ਹਾਂ। ਹੁਣ ਤੁਸੀਂ ਬੱਚੇ ਸੱਚੀ ਕਮਾਈ ਕਰਦੇ ਹੋ। ਇਥੇ ਸਭ ਦੀ ਹੈ ਝੂਠੀ ਕਮਾਈ। ਦਾਨ ਪੁੰਨ ਆਦਿ ਜੋ ਕਰਦੇ ਹੋ, ਉਹ ਪਾਪ ਆਤਮਾਵਾਂ ਨੂੰ ਹੀ ਕਰਦੇ ਹਨ। ਤਾਂ ਪੁੰਨ ਦੇ ਬਦਲੇ ਪਾਪ ਹੋ ਜਾਂਦੇ ਹਨ। ਪੈਸੇ ਦੇਣ ਵਾਲੇ ਤੋਂ ਹੀ ਪਾਪ ਹੋ ਜਾਂਦਾ ਹੈ। ਇਵੇਂ - ਇਵੇਂ ਕਰਦੇ ਸਾਰੇ ਪਾਪ ਆਤਮਾ ਬਣ ਜਾਂਦੇ ਹਨ। ਪੁੰਨ ਆਤਮਾ ਹੁੰਦੇ ਹੀ ਹਨ ਸਤਿਯੁਗ ਵਿੱਚ। ਉਹ ਹੈ ਪੁੰਨ ਆਤਮਾਵਾਂ ਦੀ ਦੁਨੀਆਂ। ਉਹ ਤਾ ਬਾਪ ਹੀ ਬਣਾਉਣਗੇ। ਪਾਪ ਆਤਮਾ ਰਾਵਣ ਬਣਾਉਂਦਾ ਹੈ, ਗੰਦੇ ਬਣ ਜਾਂਦੇ ਹਨ। ਹੁਣ ਬਾਪ ਕਹਿੰਦੇ ਹਨ ਗੰਦੇ ਕਰਮ ਨਾ ਕਰੋ। ਨਵੀ ਦੁਨੀਆਂ ਵਿੱਚ ਗੰਦ ਹੁੰਦਾ ਹੀ ਨਹੀਂ। ਨਾਮ ਹੀ ਹੈ ਸ੍ਵਰਗ ਤਾਂ ਫਿਰ ਕੀ, ਸ੍ਵਰਗ ਕਹਿਣ ਦੇ ਨਾਲ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਦੇਵਤਾ ਹੋਕੇ ਗਏ ਹਨ ਤਾਂ ਹੀ ਤੇ ਯਾਦਗਾਰ ਹੈ। ਆਤਮਾ ਅਵਿਨਾਸ਼ੀ ਹੈ। ਕਿੰਨੇ ਢੇਰ ਐਕਟਰਸ ਹਨ। ਕਿਤੇ ਤੇ ਬੈਠੇ ਹੋਣਗੇ, ਜਿੱਥੋਂ ਪਾਰ੍ਟ ਵਜਾਉਣ ਆਓਂਦੇ ਹਨ। ਹੁਣ ਕਲਯੁਗ ਵਿੱਚ ਕਿੰਨੇ ਢੇਰ ਮਨੁੱਖ ਹਨ। ਦੇਵੀ - ਦੇਵਤਾਵਾਂ ਦਾ ਰਾਜ ਹੈ ਨਹੀਂ। ਕਿਸੇ ਨੂੰ ਸਮਝਾਉਣਾ ਤਾਂ ਬਹੁਤ ਸਹਿਜ ਹੈ। ਇੱਕ ਧਰਮ ਦੀ ਹੁਣ ਫਿਰ ਸਥਾਪਨਾ ਹੋ ਰਹੀ ਹੈ, ਬਾਕੀ ਸਾਰੇ ਖਤਮ ਹੋ ਜਾਣਗੇ। ਤੁਸੀਂ ਜਦੋਂ ਸ੍ਵਰਗ ਵਿੱਚ ਸੀ ਤਾਂ ਹੋਰ ਕੋਈ ਧਰਮ ਨਹੀਂ ਸੀ। ਚਿੱਤਰ ਵਿੱਚ ਰਾਮ ਨੂੰ ਬਾਣ ਦੇ ਦਿੱਤਾ ਹੈ। ਉੱਥੇ ਬਾਣ ਆਦਿ ਦੀ ਕੋਈ ਗੱਲ ਨਹੀਂ। ਇਹ ਵੀ ਸਮਝਦੇ ਹਨ। ਜਿਸਨੇ ਜੋ ਸਰਵਿਸ ਕੀਤੀ ਹੈ ਕਲਪ ਪਹਿਲੇ ਹੁਣ ਉਹ ਕਰ ਰਿਹਾ ਹੈ। ਜੋ ਬਹੁਤ ਸਰਵਿਸ ਕਰਦੇ ਹਨ, ਬਾਪ ਨੂੰ ਵੀ ਬਹੁਤ ਪਿਆਰੇ ਲੱਗਦੇ ਹਨ। ਲੌਕਿਕ ਬਾਪ ਦੇ ਬੱਚੇ ਵੀ ਜੋ ਚੰਗੀ ਰੀਤੀ ਪੜ੍ਹਦੇ ਹਨ, ਉਨ੍ਹਾਂ ਤੇ ਬਾਪ ਦਾ ਪਿਆਰਾ ਜਿਆਦਾ ਰਹਿੰਦਾ ਹੈ। ਜੋ ਲੜਦੇ ਖਾਂਦੇ ਰਹਿਣਗੇ ਤਾਂ ਉਨ੍ਹਾ ਨੂੰ ਥੋੜੀ ਹੀ ਪਿਆਰ ਕਰਨਗੇ, ਸਰਵਿਸ ਕਰਨ ਵਾਲੇ ਬਹੁਤ ਪਿਆਰੇ ਲੱਗਦੇ ਹਨ।

ਇੱਕ ਕਹਾਣੀ ਹੈ - ਦੋ ਬਿੱਲੇ ਲੜੇ, ਮੱਖਣ ਕ੍ਰਿਸ਼ਨ ਖਾ ਗਿਆ। ਸਾਰੇ ਵਿਸ਼ਵ ਦੀ ਬਾਦਸ਼ਾਹੀ ਰੂਪੀ ਮੱਖਣ ਤੁਹਾਨੂੰ ਮਿਲਦਾ ਹੈ। ਤੇ ਹੁਣ ਗਫ਼ਲਤ ਨਹੀਂ ਕਰਨੀ ਹੈ। ਛੀ - ਛੀ ਨਹੀਂ ਬਣਨਾ ਹੈ। ਇਸ ਦੇ ਪਿੱਛੇ ਰਾਜਾਈ ਨਾ ਗਵਾਓ। ਬਾਪ ਦੇ ਡਾਈਰੈਕਸ਼ਨ ਮਿਲਦੇ ਹਨ, ਯਾਦ ਨਹੀਂ ਕਰਾਂਗੇ ਤਾਂ ਪਾਪਾਂ ਦਾ ਬੋਝ ਚੜ੍ਹਦਾ ਜਾਏਗਾ, ਫਿਰ ਬਹੁਤ ਸਜਾਵਾਂ ਖਾਣੀਆਂ ਪੈਣਗੀਆਂ। ਜੋਰ - ਜ਼ੋਰ ਰੋਣਗੇ। 21 ਜਨਮ ਦੀ ਬਾਦਸ਼ਾਹੀ ਮਿਲਦੀ ਹੈ। ਇਸ ਵਿੱਚ ਫੇਲ ਹੋਏ ਤਾਂ ਬਹੁਤ ਰੋਣਗੇ। ਬਾਪ ਕਹਿੰਦੇ ਹਨ ਨਾ ਪੇਕਾ ਘਰ, ਨਾ ਸੌਹਰੇ ਘਰ ਨੂੰ ਯਾਦ ਕਰਨਾ ਹੈ । ਭਵਿੱਖ ਨਵੇਂ ਘਰ ਨੂੰ ਹੀ ਯਾਦ ਕਰਨਾ ਹੈ।

ਬਾਪ ਸਮਝਾਉਂਦੇ ਹਨ ਕਿਸੇ ਨੂੰ ਵੇਖ ਲਟੂ ਨਹੀਂ ਬਣ ਜਾਣਾ ਹੈ। ਫੁੱਲ ਬਣਨਾ ਹੈ। ਦੇਵਤਾ ਫੁੱਲ ਸੀ, ਕਲਯੁੱਗ ਵਿੱਚ ਕੰਡੇ ਸੀ। ਹੁਣ ਤੁਸੀਂ ਸੰਗਮ ਵਿੱਚ ਫੁੱਲ ਬਣ ਰਹੇ ਹੋ। ਕਿਸੇ ਨੂੰ ਦੁੱਖ ਨਹੀਂ ਦੇਣਾ ਹੈ। ਇੱਥੇ ਇਵੇਂ ਦੇ ਬਣੋ ਤਾਂ ਹੀ ਸਤਿਯੁਗ ਵਿੱਚ ਜਾਓਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅੰਤਕਾਲ ਵਿਚ ਇਕ ਬਾਪ ਦੇ ਸਿਵਾਏ ਦੂਜਾ ਕੋਈ ਯਾਦ ਨਾ ਆਏ ਉਸਦੇ ਲਈ ਇਸ ਦੁਨੀਆਂ ਵਿੱਚ ਕਿਸੇ ਨਾਲ ਵੀ ਦਿਲ ਨਹੀਂ ਲਾਉਣਾ ਹੈ। ਛੀ - ਛੀ ਸ਼ਰੀਰਾਂ ਨਾਲ ਪਿਆਰ ਨਹੀਂ ਕਰਨਾ ਹੈ। ਕਲਯੁਗੀ ਬੰਧਨ ਤੋੜ ਦੇਣੇ ਹਨ।

2. ਵਿਸ਼ਾਲ ਬੁੱਧੀ ਬਣ ਨਿਡਰ ਬਣਨਾ ਹੈ। ਪੁੰਨ ਆਤਮਾ ਬਣਨ ਦੇ ਲਈ ਕੋਈ ਵੀ ਪਾਪ ਹੁਣ ਨਹੀਂ ਕਰਨਾ ਹੈ। ਢਿੱਡ ਦੇ ਲਈ ਝੂਠ ਨਹੀਂ ਬੋਲਣਾ ਹੈ। ਚਾਵਲ ਮੁੱਠੀ ਸਫਲ ਕਰ ਸੱਚੀ - ਸੱਚੀ ਕਮਾਈ ਜਮਾ ਕਰਨੀ ਹੈ, ਆਪਣੇ ਉੱਪਰ ਰਹਿਮ ਕਰਨਾ ਹੈ।

ਵਰਦਾਨ:-
ਪ੍ਰਮਾਤਮ ਲਗਨ ਨਾਲ ਖੁਦ ਨੂੰ ਅਤੇ ਵਿਸ਼ਵ ਨੂੰ ਨਿਰਵਿਘਨ ਬਨਾਉਣ ਵਾਲੇ ਤਪੱਸਵੀ ਮੂਰਤ ਭਵ।

ਇੱਕ ਪ੍ਰਮਾਤਮ ਲਗਨ ਵਿਚ ਰਹਿਣਾ ਹੀ ਤਪੱਸਿਆ ਹੈ। ਇਸ ਤਪੱਸਿਆ ਦਾ ਬਲ ਹੀ ਖੁਦ ਨੂੰ ਅਤੇ ਵਿਸ਼ਵ ਨੂੰ ਸਦਾ ਦੇ ਲਈ ਨਿਰਵਿਘਨ ਬਣਾ ਸਕਦਾ ਹੈ। ਨਿਰਵਿਘਨ ਰਹਿਣਾ ਅਤੇ ਨਿਰਵਿਘਨ ਬਨਾਉਣਾ ਹੀ ਤੁਹਾਡੀ ਸੱਚੀ ਸੇਵਾ ਹੈ, ਜੋ ਅਨੇਕ ਤਰ੍ਹਾਂ ਦੇ ਵਿਘਨਾਂ ਤੋਂ ਸਰਵ ਆਤਮਾਵਾਂ ਨੂੰ ਮੁਕਤ ਕਰ ਦਿੰਦੀ ਹੈ। ਅਜਿਹੇ ਸੇਵਾਦਾਰੀ ਬੱਚੇ ਤਪੱਸਿਆ ਦੇ ਆਧਾਰ ਤੇ ਬਾਪ ਤੋਂ ਜੀਵਨ ਮੁਕਤੀ ਦਾ ਵਰਦਾਨ ਲੈਕੇ ਹੋਰਾਂ ਨੂੰ ਦਵਾਉਣ ਦੇ ਨਿਮਿਤ ਬਣ ਜਾਂਦੇ ਹਨ।

ਸਲੋਗਨ:-
ਬਿਖਰੇ ਹੋਏ ਸਨੇਹ ਨੂੰ ਸਮੇਟ ਕੇ ਇੱਕ ਬਾਪ ਨਾਲ ਸਨੇਹ ਰੱਖੋ ਤਾਂ ਮੇਹਨਤ ਤੋਂ ਛੁੱਟ ਜਾਵੋਗੇ।