04.07.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਭੈਣ - ਭਰਾ ਦੇ ਵੀ ਭਾਣ ਤੋਂ ਨਿਕਲ ਭਰਾ - ਭਰਾ ਸਮਝੋ ਤਾਂ ਸਿਵਿਲ ਆਈ ਬਣ ਜਾਵੇਗੀ, ਆਤਮਾ ਜਦੋਂ ਸਿਵਿਲਆਈਜ਼ਡ ਬਣੇ ਤਾਂ ਕਰਮਾਤੀਤ ਬਣ ਸਕਦੀ ਹੈ।"

ਪ੍ਰਸ਼ਨ:-
ਆਪਣੀਆਂ ਖਾਮੀਆਂ ਨੂੰ ਕੱਡਣ ਲਈ ਕਿਹੜੀ ਯੁਕਤੀ ਰਚਨੀ ਚਾਹੀਦੀ ਹੈ?

ਉੱਤਰ:-
ਆਪਣੇ ਚਰਿੱਤਰ ਦਾ ਰਜਿਸਟਰ ਰੱਖੋ। ਉਸ ਵਿੱਚ ਰੋਜ਼ ਦਾ ਪੋਤਾਮੇਲ ਨੋਟ ਕਰੋ। ਰਜਿਸਟਰ ਰੱਖਣ ਨਾਲ ਆਪਣੀਆਂ ਕਮੀਆਂ ਦਾ ਪਤਾ ਚੱਲੇਗਾ ਫਿਰ ਸਹਿਜ ਹੀ ਉਨ੍ਹਾਂ ਨੂੰ ਕੱਡ ਸਕਾਂਗੇ। ਖਾਮੀਆਂ ਨੂੰ ਕੱਡਦੇ - ਕੱਡਦੇ ਉਸ ਅਵਸਥਾ ਤੱਕ ਪਹੁੰਚਣਾ ਹੈ ਜੋ ਇੱਕ ਬਾਪ ਦੇ ਸਿਵਾਏ ਦੂਸਰਾ ਕੁਝ ਵੀ ਯਾਦ ਨਾ ਰਹੇ। ਕਿਸੇ ਵੀ ਪੁਰਾਣੀ ਚੀਜ਼ ਵਿੱਚ ਮਮੱਤਵ ਨਾ ਰਹੇ। ਅੰਦਰ ਕੁਝ ਵੀ ਮੰਗਣ ਦੀ ਤਮੰਨਾ ਨਾ ਰਹੇ।

ਓਮ ਸ਼ਾਂਤੀ
ਇੱਕ ਹੈ ਮਾਨਵ ਬੁੱਧੀ, ਦੂਸਰੀ ਹੈ ਈਸ਼ਵਰੀਏ ਬੁੱਧੀ, ਫੇਰ ਹੋਵੇਗੀ ਦੈਵੀ ਬੁੱਧੀ। ਮਾਨਵ ਬੁੱਧੀ ਹੈ ਆਸੁਰੀ ਬੁੱਧੀ। ਕ੍ਰਿਮੀਨਲ ਅੱਖਾਂ ਹਨ ਨਾ। ਇੱਕ ਹੁੰਦੇ ਹਨ ਸਿਵਿਲ - ਆਈਜ਼ਡ, ਦੂਸਰੇ ਹੁੰਦੇ ਹਨ ਕ੍ਰਿਮੀਨਲ ਆਈਜ਼ਡ। ਦੇਵਤੇ ਹਨ ਵਾਈਸਲੈਸ, ਸਿਵਿਲ ਆਈਜ਼ਡ ਅਤੇ ਇੱਥੇ ਕਲਯੁਗੀ ਮਨੁੱਖ ਹਨ ਵਿਸ਼ਸ਼ ਕ੍ਰਿਮੀਨਲ - ਆਈਜ਼ਡ। ਉਨ੍ਹਾਂ ਦੇ ਖਿਆਲਾਤ ਹੀ ਵਿਸ਼ਸ਼ ਹੋਣਗੇ। ਕ੍ਰਿਮੀਨਲ - ਆਈਜ਼ਡ ਮਨੁੱਖ ਰਾਵਣ ਦੀ ਜੇਲ੍ਹ ਵਿੱਚ ਪਏ ਰਹਿੰਦੇ ਹਨ। ਰਾਵਣ ਰਾਜ ਵਿੱਚ ਸਭ ਹਨ ਕ੍ਰਿਮੀਨਲ - ਆਈਜ਼ਡ, ਇੱਕ ਵੀ ਸਿਵਿਲ - ਆਈਜ਼ਡ ਨਹੀਂ ਹੈ। ਹੁਣ ਤੁਸੀਂ ਹੋ ਪੁਰਸ਼ੋਤਮ ਸੰਗਮਯੁੱਗ ਤੇ। ਹੁਣ ਬਾਬਾ ਤੁਹਾਨੂੰ ਕ੍ਰਿਮੀਨਲ ਆਈਜ਼ਡ ਤੋਂ ਬਦਲ ਕੇ ਸਿਵਿਲ ਆਈਜ਼ਡ ਬਣਾ ਰਹੇ ਹਨ। ਕ੍ਰਿਮੀਨਲ ਆਈਜ਼ਡ ਵਿੱਚ ਵੀ ਕਈ ਤਰ੍ਹਾਂ ਦੇ ਹੁੰਦੇ ਹਨ - ਕੋਈ ਸੈਮੀ, ਕੋਈ ਕਿਵੇਂ ਦੇ। ਜਦੋਂ ਸਿਵਿਲ ਆਈਜ਼ਡ ਬਣ ਜਾਵੋਗੇ ਉਦੋਂ ਕਰਮਾਤੀਤ ਅਵਸਥਾ ਹੋਵੇਗੀ ਫਿਰ ਬ੍ਰਦਰਲੀ - ਆਈਜ਼ (ਭਰਾ - ਭਰਾ ਦੀ ਦ੍ਰਿਸ਼ਟੀ) ਬਣ ਜਾਵੇਗੀ। ਆਤਮਾ, ਆਤਮਾ ਨੂੰ ਵੇਖਦੀ ਹੈ, ਸ਼ਰੀਰ ਤਾਂ ਰਹਿੰਦੇ ਹੀ ਨਹੀਂ ਹਨ ਤਾਂ ਕ੍ਰਿਮੀਨਲ ਆਈਜ਼ਡ ਕਿਵੇਂ ਦੇ ਹੋਣਗੇ ਇਸਲਈ ਬਾਪ ਕਹਿੰਦੇ ਹਨ ਆਪਣੇ ਨੂੰ ਭਾਈ - ਭੈਣ ਦੇ ਭਾਣ ਵਿਚੋਂ ਕੱਡਦੇ ਜਾਵੋ। ਭਰਾ- ਭਰਾ ਸਮਝੋ। ਇਹ ਵੀ ਬਹੁਤ ਗੁਪਤ ਗੱਲ ਹੈ। ਕਦੇ ਕਿਸੇ ਦੀ ਬੁੱਧੀ ਵਿੱਚ ਆ ਨਹੀਂ ਸਕਦੀ। ਸਿਵਿਲ ਆਈਜ਼ਡ ਦਾ ਅਰਥ ਕਦੇ ਕਿਸੇ ਦੀ ਬੁੱਧੀ ਵਿੱਚ ਆ ਨਹੀ ਸਕਦਾ। ਜੇਕਰ ਆ ਜਾਵੇ ਤਾਂ ਉੱਚ ਪਦ ਪਾ ਲੈਣ। ਬਾਪ ਸਮਝਾਉਂਦੇ ਹਨ ਆਪਣੇ ਨੂੰ ਆਤਮਾ ਸਮਝੋ, ਸ਼ਰੀਰ ਨੂੰ ਭੁੱਲਣਾ ਹੈ। ਇਹ ਸ਼ਰੀਰ ਛੱਡਣਾ ਵੀ ਹੈ ਬਾਪ ਦੀ ਯਾਦ ਵਿੱਚ। ਮੈਂ ਆਤਮਾ ਬਾਬਾ ਦੇ ਕੋਲ ਜਾ ਰਿਹਾ ਹਾਂ। ਦੇਹ ਦਾ ਅਭਿਮਾਨ ਛੱਡ, ਪਵਿੱਤਰ ਬਣਾਉਣ ਵਾਲੇ ਬਾਪ ਦੀ ਯਾਦ ਵਿੱਚ ਹੀ ਸ਼ਰੀਰ ਛੱਡਣਾ ਹੈ। ਕ੍ਰਿਮੀਨਲ ਆਈਜ਼ਡ ਹੋਵੇਗਾ ਤਾਂ ਅੰਦਰ ਵਿੱਚ ਜ਼ੂਰਰ ਖਾਂਦਾ ਰਹੇਗਾ। ਮੰਜਿਲ ਬਹੁਤ ਭਾਰੀ ਹੈ। ਭਾਵੇਂ ਕੋਈ ਵੀ ਚੰਗੇ- ਚੰਗੇ ਬੱਚੇ ਹੋਣ ਤਾਂ ਵੀ ਕੁੱਝ ਨਾ ਕੁੱਝ ਭੁੱਲਾਂ ਹੁੰਦੀਆਂ ਜ਼ਰੂਰ ਹਨ ਕਿਉਂਕਿ ਮਾਇਆ ਹੈ ਨਾ। ਕਰਮਾਤੀਤ ਤੇ ਕੋਈ ਵੀ ਹੋ ਨਹੀਂ ਸਕਦਾ। ਕਰਮਾਤੀਤ ਅਵਸਥਾ ਨੂੰ ਪਿਛਾੜੀ ਵਿੱਚ ਪਾਵਾਂਗੇ ਤਾਂ ਸਿਵਿਲ ਆਈਜ਼ਡ ਹੋ ਸਕਦੇ ਹਾਂ। ਫੇਰ ਉਹ ਰੂਹਾਨੀ ਬ੍ਰਦਰਲੀ ਲਵ ਰਹਿੰਦਾ ਹੈ। ਰੂਹਾਨੀ ਬ੍ਰਦਰਲੀ ਲਵ ਬਹੁਤ ਵਧੀਆ ਰਹਿੰਦਾ ਹੈ, ਫੇਰ ਕ੍ਰਿਮੀਨਲ ਨਜ਼ਰ ਨਹੀਂ ਹੁੰਦੀ, ਤਾਂ ਹੀ ਉੱਚ ਪਦਵੀ ਪਾਂ ਸਕਾਂਗੇ। ਬਾਬਾ ਏਮ ਆਬਜੈਕਟ ਤਾਂ ਪੂਰੀ ਦਸਦੇ ਹਨ। ਬੱਚੇ ਸਮਝਦੇ ਹਨ ਕਿ ਇਹ - ਇਹ ਸਾਡੇ ਵਿੱਚ ਕਮੀ ਹੈ। ਰਜਿਸਟਰ ਰੱਖਣਗੇ ਜਦੋਂ ਤਾਂ ਕਮੀ ਦਾ ਵੀ ਪਤਾ ਚੱਲੇਗਾ। ਹੋ ਸਕਦਾ ਹੈ ਕੋਈ ਰਜਿਸਟਰ ਨਾ ਰੱਖਣ ਨਾਲ ਵੀ ਸੁਧਰ ਸਕਦਾ ਹੈ। ਪ੍ਰੰਤੂ ਜੋ ਕੱਚੇ ਹਨ ਉਨ੍ਹਾਂ ਨੂੰ ਰਜਿਸਟਰ ਜ਼ਰੂਰ ਰੱਖਣਾ ਚਾਹੀਦਾ ਹੈ। ਕੱਚੇ ਤਾਂ ਬਹੁਤ ਹਨ ਕਈਆਂ ਨੂੰ ਤੇ ਲਿਖਣਾ ਹੀ ਨਹੀਂ ਆਉਂਦਾ ਹੈ। ਅਵਸਥਾ ਤੁਹਾਡੀ ਇੰਵੇਂ ਦੀ ਚਾਹੀਦੀ ਹੈ ਜੋ ਹੋਰ ਕੋਈ ਯਾਦ ਨਾ ਆਵੇ। ਮੈਂ ਆਤਮਾ ਬਿਨਾਂ ਸ਼ਰੀਰ ਤੋਂ ਆਈ, ਹੁਣ ਅਸ਼ਰੀਰੀ ਬਣਕੇ ਜਾਣਾ ਹੈ। ਇਸ ਤੇ ਇੱਕ ਕਹਾਣੀ ਹੈ - ਉਸਨੇ ਕਿਹਾ ਤੁਸੀਂ ਸੋਟੀ ਵੀ ਨਾ ਚੁੱਕੋ, ਉਹ ਵੀ ਪਿਛਾੜੀ ਵਿੱਚ ਯਾਦ ਆਵੇਗੀ। ਕਿਸੇ ਵੀ ਚੀਜ਼ ਵਿੱਚ ਮਮੱਤਵ ਨਹੀਂ ਰੱਖਣਾ ਹੈ। ਬਹੁਤਿਆਂ ਦਾ ਮਮੱਤਵ ਪੁਰਾਣੀਆਂ ਚੀਜਾਂ ਵਿੱਚ ਰਹਿੰਦਾ ਹੈ। ਕੁਝ ਵੀ ਯਾਦ ਨਾ ਆਵੇ ਸਿਵਾਏ ਬਾਪ ਦੇ। ਕਿੰਨੀ ਉੱਚੀ ਮੰਜਿਲ ਹੈ। ਕਿੱਥੇ ਠੀਕਰੀਆਂ, ਕਿੱਥੇ ਸ਼ਿਵਬਾਬਾ ਦੀ ਯਾਦ। ਮੰਗਣ ਦੀ ਇੱਛਾ ਨਹੀਂ ਹੋਣੀ ਚਾਹੀਦੀ। ਹਰੇਕ ਨੂੰ ਘੱਟ ਤੋ ਘੱਟ 6 ਘੰਟੇ ਸਰਵਿਸ ਜਰੂਰ ਕਰਨੀ ਚਾਹੀਦੀ ਹੈ। ਉਵੇਂ ਤਾਂ ਸਰਕਾਰ ਦੀ ਨੌਕਰੀ 8 ਘੰਟੇ ਹੁੰਦੀ ਹੈ ਪਰੰਤੂ ਪਾਂਡਵ ਗੌਰਮਿੰਟ ਦੀ ਸਰਵਿਸ 5- 6 ਘੰਟੇ ਜ਼ਰੂਰ ਕਰੋ। ਵਿਸ਼ਸ਼ ਮਨੁੱਖ ਕਦੇ ਬਾਬਾ ਨੂੰ ਯਾਦ ਨਹੀਂ ਕਰ ਸਕਦੇ ਹਨ। ਸਤਿਯੁਗ ਵਿੱਚ ਹੈ, ਵਾਈਸਲੈਸ ਦੁਨੀਆ। ਦੇਵੀ - ਦੇਵਤਿਆਂ ਦੀ ਮਹਿਮਾ ਗਾਈ ਜਾਂਦੀ ਹੈ - ਸ੍ਰਵਗੁਣ ਸੰਪੰਨ, 16 ਕਲਾਂ ਸੰਪੂਰਨ ਤੁਹਾਡੀ ਬੱਚਿਆਂ ਦੀ ਅਵਸਥਾ ਕਿੰਨੀ ਉਪਰਾਮ ਰਹਿਣੀ ਚਾਹੀਦੀ ਹੈ। ਕਿਸੇ ਵੀ ਛੀ - ਛੀ ਚੀਜ ਵਿੱਚ ਮਮੱਤਵ ਨਹੀ ਰਹਿਣਾ ਚਾਹੀਦਾ। ਸ਼ਰੀਰ ਵਿੱਚ ਵੀ ਮਮੱਤਵ ਨਾ ਰਹੇ, ਇੰਨਾਂ ਯੋਗੀ ਬਣਨਾ ਹੈ। ਜਦੋਂ ਸੱਚ - ਸੱਚ ਅਜਿਹੇ ਯੋਗੀ ਹੋਣਗੇ ਤਾਂ ਉਹ ਜਿਵੇਂ ਫਰੈਸ਼ ( ਤਾਜਾ ) ਰਹਿਣਗੇ। ਜਿਨਾਂ ਤੁਸੀਂ ਸਤੋਪ੍ਰਧਾਨ ਬਣਦੇ ਜਾਵੋਗੇ, ਖੁਸ਼ੀ ਦਾ ਪਾਰਾ ਉਨਾਂ ਚੜ੍ਹਦਾ ਜਾਵੇਗਾ। 5 ਹਜ਼ਾਰ ਵਰ੍ਹੇ ਪਹਿਲੋਂ ਵੀ ਅਜਿਹੀ ਖੁਸ਼ੀ ਸੀ। ਸਤਿਯੁਗ ਵਿੱਚ ਵੀ ਉਹ ਹੀ ਖੁਸ਼ੀ ਹੋਵੇਗੀ। ਇੱਥੇ ਵੀ ਖੁਸ਼ੀ ਰਹੇਗੀ, ਫੇਰ ਇਹ ਹੀ ਖੁਸ਼ੀ ਨਾਲ ਲੈ ਜਾਵੋਗੇ। ਅੰਤ ਮਤਿ ਸੋ ਗਤੀ ਕਿਹਾ ਜਾਂਦਾ ਹੈ ਨਾ। ਹੁਣ ਦੀ ਮਤ ਹੈ ਫੇਰ ਗਤੀ ਸਤਿਯੁਗ ਵਿੱਚ ਹੋਵੇਗੀ। ਇਹ ਬਹੁਤ ਵਿਚਾਰ ਸਾਗਰ ਮੰਥਨ ਕਰਨਾ ਹੁੰਦਾ ਹੈ।

ਬਾਪ ਤਾਂ ਹੈ ਹੀ ਦੁਖਹਰਤਾ, ਸੁਖਕਰਤਾ। ਤੁਸੀਂ ਕਹਿੰਦੇ ਹੋ ਅਸੀਂ ਬਾਪ ਦੇ ਬੱਚੇ ਹਾਂ ਤਾਂ ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਚਾਹੀਦਾ। ਸਭਨੂੰ ਸੁੱਖ ਦਾ ਰਸਤਾ ਦੱਸਣਾ ਚਾਹੀਦਾ ਹੈ। ਜੇਕਰ ਸੁੱਖ ਨਹੀ ਦਿੰਦੇ ਤਾਂ ਜ਼ਰੂਰ ਦੁੱਖ ਦੇਣਗੇ। ਇਹ ਪੁਰਸ਼ੋਤਮ ਸੰਗਮਯੁੱਗ ਹੈ, ਜਦੋਂਕਿ ਤੁਸੀਂ ਪੁਰਸ਼ਾਰਥ ਕਰਦੇ ਹੋ ਸਤੋਪ੍ਰਧਾਨ ਬਣਨ ਦੇ ਲਈ। ਪੁਰਸ਼ਾਰਥੀ ਵੀ ਨੰਬਰਵਾਰ ਹੁੰਦੇ ਹਨ। ਜਦੋਂ ਬੱਚੇ ਵਧੀਆ ਸਰਵਿਸ ਕਰਦੇ ਹਨ ਤਾਂ ਬਾਪ ਉਨ੍ਹਾਂ ਦੀ ਮਹਿਮਾ ਕਰਦੇ ਹਨ ਇਹ ਫਲਾਣਾ ਬੱਚਾ ਯੋਗੀ ਹੈ। ਜੋ ਸਰਵਿਸੇਬੁਲ ਬੱਚੇ ਹਨ ਉਹ ਵਾਈਸਲੈਸ ਜੀਵਨ ਵਿੱਚ ਹਨ। ਜਿਸਨੂੰ ਜਰਾ ਵੀ ਇਵੇਂ - ਉਵੇਂ ਖਿਆਲਾਤ ਨਹੀਂ ਆਉਦੇ ਹਨ ਉਹ ਹੀ ਪਿਛਾੜੀ ਵਿੱਚ ਕਰਮਾਤੀਤ ਅਵਸਥਾ ਨੂੰ ਪਾਉਣਗੇ। ਤੁਸੀਂ ਬ੍ਰਾਹਮਣ ਹੀ ਸਿਵਿਲ ਆਈਜ਼ਡ ਬਣ ਰਹੇ ਹੋ। ਮਨੁੱਖ ਨੂੰ ਕਦੇ ਦੇਵਤਾ ਨਹੀਂ ਕਿਹਾ ਜਾ ਸਕਦਾ ਹੈ। ਜੋ ਕ੍ਰਿਮੀਨਲ ਆਈਜ਼ਡ ਹੋਵੇਗਾ ਉਹ ਪਾਪ ਜ਼ਰੂਰ ਕਰੇਗਾ। ਸਤਿਯੁਗੀ ਦੁਨੀਆਂ ਪਵਿੱਤਰ ਦੁਨੀਆਂ ਹੈ। ਇਹ ਹੈ ਪਤਿਤ ਦੁਨੀਆਂ। ਇਹ ਅਰਥ ਵੀ ਸਮਝਦੇ ਨਹੀਂ ਹਨ। ਜਦੋਂ ਬ੍ਰਾਹਮਣ ਬਣਨ ਤਾਂ ਸਮਝਣ। ਕਹਿੰਦੇ ਹਨ ਗਿਆਨ ਤਾਂ ਬਹੁਤ ਵਧੀਆ ਹੈ, ਜਦੋਂ ਫ਼ੁਰਸਤ ਹੋਵੇਗੀ ਉਦੋਂ ਆਵਾਂਗਾ। ਬਾਬਾ ਸਮਝਦੇ ਹਨ ਆਏਗਾ ਕਦੇ ਵੀ ਨਹੀਂ। ਇਹ ਤਾਂ ਬਾਪ ਦੀ ਇੰਸਲਟ ਹੋਈ। ਮਨੁੱਖ ਤੋਂ ਦੇਵਤਾ ਬਣਦੇ ਹਨ ਤਾਂ ਫੋਰਨ ਕਰਨਾ ਚਾਹੀਦਾ ਹੈ ਨਾ। ਕਲ ਤੇ ਪਾਇਆ ਤਾਂ ਮਾਇਆ ਨੱਕ ਤੋਂ ਫੜ ਕੇ ਗਟਰ ਵਿੱਚ ਪਾ ਦੇਵੇਗੀ। ਕਲ - ਕਲ ਕਰਦੇ ਕਾਲ ਖਾ ਜਾਵੇਗਾ। ਸ਼ੁਭ ਕੰਮ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਕਾਲ ਤਾਂ ਸਿਰ ਤੇ ਖੜ੍ਹਾ ਹੈ। ਕਿੰਨੇ ਮਨੁੱਖ ਅਚਾਨਕ ਮਰ ਜਾਂਦੇ ਹਨ। ਹੁਣੇ ਬੰਬ ਡਿੱਗੇ ਤਾਂ ਕਿੰਨੇ ਮਨੁੱਖ ਮਰ ਜਾਣਗੇ। ਭੁਚਾਲ ਆਉਂਦਾ ਹੈ ਤਾਂ ਪਹਿਲੋਂ ਥੋੜ੍ਹੀ ਨਾ ਪਤਾ ਚਲਦਾ ਹੈ। ਡਰਾਮੇ ਅਨੁਸਾਰ ਕੁਦਰਤੀ ਆਫ਼ਤਾਂ ਵੀ ਆਉਂਦੀਆਂ ਹਨ, ਜਿਸਨੂੰ ਤਾਂ ਕੋਈ ਜਾਣ ਨਹੀਂ ਸਕਦਾ। ਬਹੁਤ ਨੁਕਸਾਨ ਹੋ ਜਾਂਦਾ ਹੈ। ਫੇਰ ਸਰਕਾਰ ਗੱਡੀਆਂ ਦਾ ਕਿਰਾਇਆ ਆਦਿ ਵੀ ਵਧਾ ਦਿੰਦੀ ਹੈ। ਮਨੁੱਖ ਨੂੰ ਤਾਂ ਜਾਣਾ ਹੀ ਪਵੇ। ਖਿਆਲ ਕਰਦੇ ਰਹਿੰਦੇ ਹਨ - ਕਿਵੇਂ ਆਮਦਨੀ ਵਧਾਈਏ ਜੋ ਮਨੁੱਖ ਦੇ ਸਕਣ। ਅਨਾਜ਼ ਕਿੰਨਾ ਮਹਿੰਗਾ ਹੋ ਗਿਆ ਹੈ। ਤਾਂ ਬਾਪ ਬੈਠ ਸਮਝਾਉਂਦੇ ਹਨ - ਸਿਵਿਲ ਆਈਜ਼ਡ ਨੂੰ ਕਹਾਂਗੇ ਪਵਿੱਤਰ ਆਤਮਾ। ਇਹ ਤਾਂ ਦੁਨੀਆਂ ਹੀ ਕ੍ਰਿਮੀਨਲ ਆਈਜ਼ਡ ਹੈ। ਤੁਸੀਂ ਹੁਣ ਸਿਵਿਲ ਆਈਜ਼ਡ ਬਣਦੇ ਹੋ। ਮੇਹਨਤ ਹੈ, ਉੱਚ ਪਦ ਪਾਉਣਾ ਕੋਈ ਮਾਸੀ ਦਾ ਘਰ ਨਹੀਂ ਹੈ। ਜੋ ਬਹੁਤ ਸਿਵਿਲ ਆਈਜ਼ਡ ਬਣਨਗੇ ਉਹ ਹੀ ਉੱਚ ਪਦਵੀ ਪਾਉਣਗੇ। ਤੁਸੀਂ ਤਾਂ ਇਥੇ ਆਏ ਹੋ ਨਰ ਤੋਂ ਨਾਰਾਇਣ ਬਣਨ ਦੇ ਲਈ। ਪਰੰਤੂ ਜੋ ਸਿਵਿਲ ਆਈਜ਼ਡ ਨਹੀਂ ਬਣਦੇ ਗਿਆਨ ਲੈ ਨਹੀਂ ਸਕਦੇ, ਉਹ ਪਦ ਵੀ ਘੱਟ ਪਾਉਣਗੇ। ਇਸ ਵਕ਼ਤ ਸਾਰੇ ਮਨੁੱਖਾਂ ਦੀ ਹੈ ਕ੍ਰਿਮੀਨਲ ਆਈਜ਼ਡ। ਸਤਿਯੁਗ ਵਿੱਚ ਹੁੰਦੀ ਹੈ ਸਿਵਿਲ ਆਈਜ਼ਡ।

ਬਾਪ ਸਮਝਾਉਂਦੇ ਹਨ - ਮਿੱਠੇ ਬੱਚੇ, ਤੁਸੀਂ ਦੇਵੀ - ਦੇਵਤਾ ਸ੍ਵਰਗ ਦੇ ਮਾਲਿਕ ਬਣਨਾ ਚਾਹੁੰਦੇ ਹੋ ਤਾਂ ਬਹੁਤ - ਬਹੁਤ ਸਿਵਲ ਆਈਜ਼ਡ ਬਣੋ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ 100 ਪ੍ਰਤੀਸ਼ੱਤ ਸੋਲ ਕੋਨਸ਼ੀਅਸ ਬਣ ਸਕੋਗੇ। ਕਿਸੇ ਨੂੰ ਵੀ ਮਤਲਬ ਸਮਝਾਉਣਾ ਹੈ। ਸਤਿਯੁਗ ਵਿੱਚ ਪਾਪ ਦੀ ਕੋਈ ਗੱਲ ਹੀ ਨਹੀਂ ਹੁੰਦੀ। ਉਹ ਹੈ ਹੀ ਸ੍ਰਵਗੁਣ ਸੰਪੰਨ, ਸੰਪੂਰਨ ਸਿਵਿਲ ਆਈਜ਼ਡ। ਚੰਦ੍ਰਵਨਸ਼ੀ ਦੀ ਵੀ ਦੋ ਕਲਾ ਘੱਟ ਹੁੰਦੀ ਹੈ। ਚੰਦਰਮਾ ਦੀ ਵੀ ਪਿਛੋਂ ਆਕੇ ਬਾਕੀ ਲਕੀਰ ਰਹਿੰਦੀ ਹੈ। ਇੱਕਦਮ ਨਿਲ ( ਖਤਮ) ਨਹੀਂ ਹੁੰਦੀ ਹੈ। ਕਹਿਣਗੇ ਪਰਾਏ ਲੋਪ ਹੋ ਗਿਆ। ਬੱਦਲਾਂ ਵਿੱਚ ਵਿੱਖਦਾ ਨਹੀਂ ਹੈ। ਤਾਂ ਬਾਪ ਕਹਿੰਦੇ ਹਨ ਤੁਹਾਡੀ ਜੋਤ ਵੀ ਬਿਲਕੁਲ ਬੁਝ ਨਹੀਂ ਜਾਂਦੀ ਹੈ, ਕੁਝ ਨਾ ਕੁਝ ਲਾਈਟ ਰਹਿੰਦੀ ਹੈ, ਸੁਪ੍ਰੀਮ ਬੈਟਰੀ ਤੋਂ ਫੇਰ ਤੁਸੀਂ ਪਾਵਰ ਲੈਂਦੇ ਹੋ। ਖੁੱਦ ਹੀ ਆਕੇ ਦਸਦੇ ਹਨ ਕਿ ਮੇਰੇ ਨਾਲ ਤੁਸੀਂ ਕਿਵੇਂ ਯੋਗ ਰੱਖ ਸਕਦੇ ਹੋ। ਟੀਚਰ ਪੜ੍ਹਾਉਂਦੇ ਹਨ ਤਾਂ ਬੁੱਧੀਯੋਗ ਟੀਚਰ ਨਾਲ ਰਹਿੰਦਾ ਹੈ ਨਾ। ਟੀਚਰ ਜੋ ਮਤ ਦੇਣਗੇ ਉਹ ਪੜ੍ਹਾਂਗੇ। ਅਸੀਂ ਵੀ ਪੜ੍ਹਕੇ ਟੀਚਰ ਅਥਵਾ ਬੈਰਿਸਟਰ ਬਣਾਗੇ। ਇਸ ਵਿੱਚ ਕਿਰਪਾ ਜਾਂ ਅਸ਼ੀਰਵਾਦ ਦੀ ਗੱਲ ਹੀ ਨਹੀਂ ਰਹਿੰਦੀ ਹੈ। ਮੱਥਾ ਟੇਕਣ ਦੀ ਵੀ ਲੋੜ ਨਹੀਂ। ਹਾਂ, ਕੋਈ ਹਰੀ ਓਮ ਜਾਂ ਰਾਮ - ਰਾਮ ਕਰਦੇ ਹਨ ਤਾਂ ਵਾਪਿਸ ਕਰਨਾ ਪੈਂਦਾ ਹੈ। ਇਹ ਇੱਕ ਇੱਜ਼ਤ ਦੇਣੀ ਹੁੰਦੀ ਹੈ। ਹੰਕਾਰ ਨਹੀਂ ਵਿਖਾਉਣਾ ਹੈ। ਤੁਸੀਂ ਜਾਣਦੇ ਹੋ ਅਸੀਂ ਤਾਂ ਇੱਕ ਬਾਪ ਨੂੰ ਹੀ ਯਾਦ ਕਰਨਾ ਹੈ। ਕੋਈ ਭਗਤੀ ਛੱਡਦੇ ਹਨ ਤਾਂ ਵੀ ਹੰਗਾਮਾ ਹੋ ਜਾਂਦਾ ਹੈ। ਭਗਤੀ ਛੱਡਣ ਵਾਲੇ ਨੂੰ ਨਾਸਤਿਕ ਸਮਝਦੇ ਹਨ। ਉਨ੍ਹਾਂ ਦੇ ਨਾਸਤਿਕ ਕਹਿਣ ਵਿੱਚ ਅਤੇ ਤੁਹਾਡੇ ਕਹਿਣ ਵਿੱਚ ਕਿੰਨਾ ਫਰਕ ਹੈ। ਤੁਸੀਂ ਕਹਿੰਦੇ ਹੋ ਉਹ ਬਾਪ ਨੂੰ ਨਹੀਂ ਜਾਣਦੇ ਹਨ ਇਸਲਈ ਨਾਸਤਿਕ, ਨਿਧਨ ਦੇ ਹਨ, ਇਸਲਈ ਸਭ ਲੜ੍ਹਦੇ - ਝਗੜ੍ਹਦੇ ਰਹਿੰਦੇ ਹਨ। ਘਰ - ਘਰ ਵਿੱਚ ਝਗੜ੍ਹਾ ਅਸ਼ਾਂਤੀ ਹੈ। ਕ੍ਰੋਧ ਦੀ ਨਿਸ਼ਾਨੀ ਹੈ ਅਸ਼ਾਂਤੀ। ਉੱਥੇ ਕਿੰਨੀ ਅਪਾਰ ਸ਼ਾਂਤੀ ਹੈ। ਮਨੁੱਖ ਕਹਿੰਦੇ ਹਨ ਭਗਤੀ ਵਿੱਚ ਬੜੀ ਸ਼ਾਂਤੀ ਮਿਲਦੀ ਹੈ, ਪਰੰਤੂ ਉਹ ਹੈ ਥੋੜ੍ਹੇ ਸਮੇਂ ਦੇ ਲਈ। ਸਦਾ ਦੇ ਲਈ ਸ਼ਾਂਤੀ ਚਾਹੀਦੀ ਹੈ ਨਾ। ਤੁਸੀਂ ਧਨੀ ਤੋਂ ਨਿਧਨ ਦੇ ਬਣ ਜਾਂਦੇ ਹੋ ਤਾਂ ਸ਼ਾਂਤੀ ਤੋਂ ਫੇਰ ਅਸ਼ਾਂਤੀ ਵਿੱਚ ਆ ਜਾਂਦੇ ਹੋ। ਬੇਹੱਦ ਦਾ ਬਾਪ ਬੇਹੱਦ ਸੁੱਖ ਦਾ ਵਰਸਾ ਦਿੰਦੇ ਹਨ। ਹੱਦ ਦੇ ਬਾਪ ਤੋਂ ਹੱਦ ਦੇ ਸੁੱਖ ਦਾ ਵਰਸਾ ਮਿਲਦਾ ਹੈ। ਉਹ ਅਸਲ ਵਿੱਚ ਹੈ ਦੁੱਖ ਦਾ, ਕਾਮ ਕਟਾਰੀ ਦਾ ਵਰਸਾ, ਜਿਸ ਵਿੱਚ ਦੁੱਖ ਹੀ ਦੁੱਖ ਹਨ ਇਸ ਲਈ ਬਾਪ ਕਹਿੰਦੇ ਹਨ - ਤੁਸੀਂ ਆਦਿ - ਮੱਧ - ਅੰਤ ਦੁੱਖ ਪਾਉਂਦੇ ਹੋ।

ਬਾਪ ਕਹਿੰਦੇ ਹਨ ਮੈਨੂੰ ਪਤਿਤ - ਪਾਵਨ ਬਾਪ ਨੂੰ ਯਾਦ ਕਰੋ, ਇਸਨੂੰ ਕਿਹਾ ਜਾਂਦਾ ਹੈ ਸਹਿਜ ਯਾਦ ਅਤੇ ਸਹਿਜ ਗਿਆਨ, ਸ੍ਰਿਸ਼ਟੀ ਚੱਕਰ ਦਾ। ਤੁਸੀਂ ਆਪਣੇ ਨੂੰ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦਾ ਸਮਝੋਗੇ ਤਾਂ ਜ਼ਰੂਰ ਸ੍ਵਰਗ ਵਿੱਚ ਆਵੋਗੇ। ਸ੍ਵਰਗ ਵਿੱਚ ਸਭ ਸਿਵਿਲ ਆਈਜ਼ਡ ਸਨ, ਦੇਹ ਅਭਿਮਾਨੀ ਨੂੰ ਕ੍ਰਿਮੀਨਲ ਆਈਜ਼ਡ ਕਿਹਾ ਜਾਂਦਾ ਹੈ। ਸਿਵਿਲ ਆਈਜ਼ਡ ਵਿੱਚ ਕੋਈ ਵਿਕਾਰ ਨਹੀਂ ਹੁੰਦਾ। ਬਾਪ ਕਿੰਨਾ ਸਹਿਜ ਕਰ ਸਮਝਾਉਂਦੇ ਹਨ ਪਰ ਬੱਚਿਆਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਹੈ ਕਿਉਂਕਿ ਕ੍ਰਿਮੀਨਲ ਆਈਜ਼ਡ ਹਨ। ਤਾਂ ਛੀ - ਛੀ ਦੁਨੀਆਂ ਹੀ ਉਨ੍ਹਾਂਨੂੰ ਯਾਦ ਰਹਿੰਦੀ ਹੈ। ਬਾਪ ਕਹਿੰਦੇ ਹਨ ਇਸ ਦੁਨੀਆਂ ਨੂੰ ਭੁੱਲ ਜਾਵੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਜਿਹੇ ਯੋਗੀ ਬਣਨਾ ਹੈ ਜੋ ਸ਼ਰੀਰ ਵਿੱਚ ਜਰਾ ਵੀ ਮਮੱਤਵ ਨਾ ਰਹੇ। ਕੋਈ ਵੀ ਛੀ - ਛੀ ਵਿੱਚ ਆਸਕਤੀ ਨਾ ਜਾਵੇ। ਅਵਸਥਾ ਅਜਿਹੀ ਉਪਰਾਮ ਰਹੇ। ਖੁਸ਼ੀ ਦਾ ਪਾਰਾ ਚੜ੍ਹਿਆ ਹੋਇਆ ਹੋਵੇ।

2. ਕਾਲ ਸਿਰ ਤੇ ਖੜ੍ਹਾ ਹੈ ਇਸ ਲਈ ਸ਼ੁਭ ਕੰਮ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਕਲ ਤੇ ਨਹੀਂ ਛੱਡਣਾ ਹੈ।

ਵਰਦਾਨ:-
ਚਤੁਰਸੁਜਾਨ ਬਾਪ ਨਾਲ ਚਤੁਰਾਈ ਕਰਨ ਦੀ ਬਜਾਏ ਮਹਿਸੂਸਤਾ ਸ਼ਕਤੀ ਦ੍ਵਾਰਾ ਸਰਵ ਪਾਪਾਂ ਤੋਂ ਮੁਕਤ ਭਵ

ਕਈ ਬੱਚੇ ਚਤੁਰਸੁਜਾਨ ਬਾਪ ਨਾਲ ਵੀ ਚਤੁਰਾਈ ਕਰਦੇ ਹਨ - ਆਪਣਾ ਕੰਮ ਸਿੱਧ ਕਰਨ ਦੇ ਲਈ ਆਪਣਾ ਨਾਮ ਚੰਗਾ ਕਰਨ ਦੇ ਲਈ ਉਸ ਵੇਲੇ ਮਹਿਸੂਸ ਕਰ ਲੈਂਦੇ ਹਨ ਲੇਕਿਨ ਉਸ ਮਹਿਸੂਸਤਾ ਵਿਚ ਸ਼ਕਤੀ ਨਹੀਂ ਹੁੰਦੀ ਇਸਲਈ ਪਰਿਵਰਤਨ ਨਹੀਂ ਹੁੰਦਾ। ਕਈ ਹਨ ਜੋ ਸਮਝਦੇ ਹਨ ਇਹ ਠੀਕ ਨਹੀਂ ਹੈ ਲੇਕਿਨ ਸੋਚਦੇ ਹਨ ਕਿ ਕਿਧਰੇ ਨਾਮ ਖਰਾਬ ਨਾ ਹੋਵੇ ਇਸਲਈ ਆਪਣੇ ਵਿਵੇਕ ਦਾ ਖੂਨ ਕਰਦੇ ਹਨ, ਇਹ ਵੀ ਪਾਪ ਦੇ ਖਾਤੇ ਵਿੱਚ ਜਮ੍ਹਾਂ ਹੁੰਦਾ ਹੈ ਇਸਲਈ ਚਤੁਰਾਈ ਨੂੰ ਛੱਡ ਸੱਚੇ ਦਿਲ ਤੋਂ ਮਹਿਸੂਸਤਾ ਨਾਲ ਖੁਦ ਨੂੰ ਪਰਿਵਰਤਨ ਕਰ ਪਾਪਾਂ ਤੋਂ ਮੁਕਤ ਬਣੋ।

ਸਲੋਗਨ:-
ਜੀਵਨ ਵਿਚ ਰਹਿੰਦੇ ਵੱਖ - ਵੱਖ ਬੰਧਨਾਂ ਤੋਂ ਮੁਕਤ ਰਹਿਣਾ ਹੀ ਜੀਵਨਮੁਕਤ ਸਥਿਤੀ ਹੈ।