04.07.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬੰਧਨਮੁਕਤ ਬਣ ਸਰਵਿਸ ਵਿੱਚ ਤੱਤਪਰ ਰਹੋ, ਕਿਓਂਕਿ ਇਸ ਸਰਵਿਸ ਵਿੱਚ ਬਹੁਤ ਉੱਚ ਕਮਾਈ ਹੈ, 21 ਜਨਮਾਂ ਦੇ ਲਈ ਤੁਸੀਂ ਬੈਕੁੰਠ ਦਾ ਮਾਲਿਕ ਬਣਦੇ ਹੋ"

ਪ੍ਰਸ਼ਨ:-
ਹਰ ਇੱਕ ਬੱਚੇ ਨੂੰ ਕਿਹੜੀ ਆਦਤ ਪਾਉਣੀ ਚਾਹੀਦੀ ਹੈ?

ਉੱਤਰ:-
ਮੁਰਲੀ ਦੀ ਪੁਆਇੰਟਸ ਤੇ ਸਮਝਾਉਣ ਦੀ। ਬ੍ਰਾਹਮਣੀ (ਟੀਚਰ) ਜੇ ਕਿੱਥੇ ਚਲੀ ਜਾਂਦੀ ਹੈ ਤਾਂ ਆਪਸ ਵਿੱਚ ਮਿਲਕੇ ਕਲਾਸ ਚਲਾਉਣੀ ਚਾਹੀਦੀ ਹੈ। ਜੇ ਮੁਰਲੀ ਚਲਾਉਣਾ ਨਹੀਂ ਸਿੱਖੋਂਗੇ ਤਾਂ ਆਪ ਸਮਾਨ ਕਿਵੇਂ ਬਣਾਓਗੇ। ਬ੍ਰਾਹਮਣੀ ਬਗੈਰ ਮੁੰਝਣਾ ਨਹੀਂ ਚਾਹੀਦਾ। ਪੜ੍ਹਾਈ ਤਾਂ ਸਿੰਪਲ ਹੈ। ਕਲਾਸ ਚਲਾਉਂਦੇ ਰਹੋ, ਇਹ ਵੀ ਪ੍ਰੈਕਟਿਸ ਕਰਨੀ ਹੈ।

ਗੀਤ:-
ਮੁਖੜਾ ਵੇਖ ਲੈ ਪ੍ਰਾਣੀ...

ਓਮ ਸ਼ਾਂਤੀ
ਬੱਚੇ ਜੱਦ ਸੁਣਦੇ ਹਨ ਤਾਂ ਆਪਣੇ ਨੂੰ ਆਤਮਾ ਨਿਸ਼ਚਾ ਕਰ ਬੈਠੋ ਅਤੇ ਇਹ ਨਿਸ਼ਚਾ ਕਰੋ ਕਿ ਬਾਪ ਪਰਮਾਤਮਾ ਸਾਨੂੰ ਸੁਣਾ ਰਹੇ ਹਨ। ਇਹ ਡਾਇਰੈਕਸ਼ਨ ਅਥਵਾ ਮੱਤ ਇੱਕ ਹੀ ਬਾਪ ਦਿੰਦੇ ਹਨ। ਉਨ੍ਹਾਂ ਨੂੰ ਹੀ ਸ਼੍ਰੀਮਤ ਕਿਹਾ ਜਾਂਦਾ ਹੈ। ਸ਼੍ਰੀ ਮਤਲਬ ਸ਼੍ਰੇਸਠ ਤੇ ਸ਼੍ਰੇਸ਼ਠ। ਉਹ ਹੈ ਬੇਹੱਦ ਦਾ ਬਾਪ , ਜਿਸਨੂੰ ਉੱਚ ਤੇ ਉੱਚ ਭਗਵਾਨ ਕਿਹਾ ਜਾਂਦਾ ਹੈ। ਬਹੁਤ ਮਨੁੱਖ ਹਨ ਜੋ ਉਸ ਲਵ ਨਾਲ ਪਰਮਾਤਮਾ ਨੂੰ ਬਾਪ ਸਮਝਦੇ ਵੀ ਨਹੀਂ ਹਨ। ਭਾਵੇਂ ਸ਼ਿਵ ਦੀ ਭਗਤੀ ਕਰਦੇ ਹਨ, ਬਹੁਤ ਪਿਆਰ ਨਾਲ ਯਾਦ ਕਰਦੇ ਹਨ ਪਰ ਮਨੁੱਖਾਂ ਨੇ ਕਹਿ ਦਿੱਤਾ ਹੈ ਕਿ ਸਾਰਿਆਂ ਵਿੱਚ ਪਰਮਾਤਮਾ ਹੈ, ਤਾਂ ਉਹ ਲਵ ਕਿਸ ਦੇ ਨਾਲ ਰੱਖਣ ਇਸਲਈ ਬਾਪ ਤੋਂ ਵਿਪਰੀਤ ਬੁੱਧੀ ਹੋ ਗਏ ਹਨ। ਭਗਤੀ ਵਿੱਚ ਜੱਦ ਕੋਈ ਦੁੱਖ ਜਾਂ ਰੋਗ ਆਦਿ ਹੁੰਦਾ ਹੈ ਤਾਂ ਪ੍ਰੀਤ ਵਿਖਾਉਂਦੇ ਹਨ। ਕਹਿੰਦੇ ਹਨ ਭਗਵਾਨ ਰੱਖਿਆ ਕਰੋ। ਬੱਚੇ ਜਾਣਦੇ ਹਨ ਗੀਤਾ ਹੈ ਸ਼੍ਰੀਮਤ ਭਗਵਾਨ ਦੇ ਮੁੱਖ ਤੋਂ ਗਾਈ ਹੋਈ। ਹੋਰ ਕੋਈ ਇਵੇਂ ਦਾ ਸ਼ਾਸਤਰ ਨਹੀਂ ਜਿਸ ਵਿੱਚ ਭਗਵਾਨ ਨੇ ਰਾਜਯੋਗ ਸਿਖਾਇਆ ਹੋਵੇ ਜਾਂ ਸ਼੍ਰੀਮਤ ਦਿੱਤੀ ਹੋਵੇ। ਇੱਕ ਹੀ ਭਾਰਤ ਦੀ ਗੀਤਾ ਹੈ, ਜਿਸ ਦਾ ਪ੍ਰਭਾਵ ਵੀ ਬਹੁਤ ਹੈ। ਇੱਕ ਗੀਤਾ ਹੀ ਭਗਵਾਨ ਦੀ ਗਾਈ ਹੋਈ ਹੈ, ਭਗਵਾਨ ਕਹਿਣ ਨਾਲ ਇੱਕ ਨਿਰਾਕਾਰ ਵੱਲ ਹੀ ਦ੍ਰਿਸ਼ਟੀ ਜਾਂਦੀ ਹੈ। ਉਂਗਲੀ ਤੋਂ ਇਸ਼ਾਰਾ ਉੱਪਰ ਵੱਲ ਕਰਣਗੇ। ਸ਼੍ਰੀਕ੍ਰਿਸ਼ਨ ਦੇ ਲਈ ਇਵੇਂ ਕਦੀ ਨਹੀਂ ਕਹਿਣਗੇ ਕਿਓਂਕਿ ਉਹ ਤਾਂ ਦੇਹਧਾਰੀ ਹੈ ਨਾ। ਤੁਹਾਨੂੰ ਹੁਣ ਉਨ੍ਹਾਂ ਦੇ ਨਾਲ ਸੰਬੰਧ ਦਾ ਪਤਾ ਪਿਆ ਹੈ ਇਸਲਈ ਕਿਹਾ ਜਾਂਦਾ ਹੈ ਬਾਪ ਨੂੰ ਯਾਦ ਕਰੋ, ਉਨ੍ਹਾਂ ਨਾਲ ਪ੍ਰੀਤ ਰੱਖੋ। ਆਤਮਾ ਆਪਣੇ ਬਾਪ ਨੂੰ ਯਾਦ ਕਰਦੀ ਹੈ। ਹੁਣ ਉਹ ਰੱਬ ਬੱਚਿਆਂ ਨੂੰ ਪੜ੍ਹਾ ਰਹੇ ਹਨ। ਤਾਂ ਉਹ ਨਸ਼ਾ ਬਹੁਤ ਚੜ੍ਹਨਾ ਚਾਹੀਦਾ ਹੈ। ਅਤੇ ਨਸ਼ਾ ਵੀ ਸਥਾਈ ਚੜ੍ਹਨਾ ਚਾਹੀਦਾ ਹੈ। ਇਵੇਂ ਨਹੀਂ ਬ੍ਰਾਹਮਣੀ ਸਾਹਮਣੇ ਹੈ ਤਾਂ ਨਸ਼ਾ ਚੜ੍ਹੇ, ਬ੍ਰਾਹਮਣੀ ਨਹੀਂ ਤਾਂ ਨਸ਼ਾ ਉੱਡ ਜਾਏ। ਬਸ ਬ੍ਰਾਹਮਣੀ ਬਗੈਰ ਅਸੀਂ ਕਲਾਸ ਨਹੀਂ ਕਰ ਸਕਦੇ। ਕੋਈ - ਕੋਈ ਸੈਂਟਰਜ਼ ਦੇ ਲਈ ਬਾਬਾ ਸਮਝਾਉਂਦੇ ਹਨ ਕਿੱਥੇ ਤੋਂ 5-6 ਮਹੀਨੇ ਵੀ ਬ੍ਰਾਹਮਣੀ ਨਿਕਲ ਜਾਂਦੀ ਤਾਂ ਆਪਸ ਵਿੱਚ ਸੈਂਟਰ ਸੰਭਾਲਦੇ ਹਨ ਕਿਓਂਕਿ ਪੜ੍ਹਾਈ ਤਾਂ ਸਿੰਪਲ ਹੈ। ਕਈ ਤਾਂ ਬ੍ਰਾਹਮਣੀ ਬਗੈਰ ਜਿਵੇਂ ਅੰਨੇ ਲੂਲੇ ਹੋ ਜਾਂਦੇ ਹਨ। ਬ੍ਰਾਹਮਣੀ ਨਿਕਲ ਆਈ ਤਾਂ ਸੈਂਟਰ ਵਿੱਚ ਜਾਣਾ ਛੱਡ ਦੇਣਗੇ। ਅਰੇ, ਬਹੁਤ ਬੈਠੇ ਹੋ, ਕਲਾਸ ਨਹੀਂ ਚਲਾ ਸਕਦੇ ਹੋ। ਗੁਰੂ ਬਾਹਰ ਚੱਲਿਆ ਜਾਂਦਾ ਹੈ ਤਾਂ ਚੇਲੇ ਪਿਛਾੜੀ ਵਿੱਚ ਸੰਭਾਲਦੇ ਹਨ ਨਾ। ਬੱਚਿਆਂ ਨੂੰ ਸਰਵਿਸ ਕਰਨੀ ਹੈ। ਸਟੂਡੈਂਟ ਵਿੱਚ ਨੰਬਰਵਾਰ ਤਾਂ ਹੁੰਦੇ ਹੀ ਹਨ। ਬਾਪਦਾਦਾ ਜਾਣਦੇ ਹਨ ਕਿਥੇ ਫਸਟਕਲਾਸ ਨੂੰ ਭੇਜਣਾ ਹੈ। ਬੱਚੇ ਇੰਨੇ ਵਰ੍ਹੇ ਸਿੱਖੇ ਹਨ, ਕੁਝ ਤਾਂ ਧਾਰਨਾ ਹੋਈ ਹੋਵੇਗੀ ਜੋ ਸੈਂਟਰ ਨੂੰ ਚਲਾਉਣ ਆਪਸ ਵਿੱਚ ਮਿਲਕੇ। ਮੁਰਲੀ ਤਾਂ ਮਿਲਦੀ ਹੀ ਹੈ। ਪੁਆਇੰਟਸ ਦੇ ਅਧਾਰ ਤੇ ਹੀ ਸਮਝਾਉਂਦੇ ਹਨ। ਸੁਣਨ ਦੀ ਆਦਤ ਪਾਈ ਫਿਰ ਸੁਣਾਉਣ ਦੀ ਆਦਤ ਪੈਂਦੀ ਨਹੀਂ। ਯਾਦ ਵਿੱਚ ਰਹਿਣ ਤਾਂ ਧਾਰਨਾ ਵੀ ਹੋਵੇ। ਸੈਂਟਰ ਤੇ ਇਵੇਂ ਤਾਂ ਕੋਈ ਹੋਣਾ ਚਾਹੀਦਾ ਹੈ ਜੋ ਕਹੇ ਅੱਛਾ ਬ੍ਰਾਹਮਣੀ ਜਾਂਦੀ ਹੈ, ਅਸੀਂ ਸੈਂਟਰ ਨੂੰ ਸੰਭਾਲਦੇ ਹਾਂ। ਬਾਬਾ ਨੇ ਬ੍ਰਾਹਮਣੀ ਨੂੰ ਕਿਤੇ ਚੰਗੇ ਸੈਂਟਰ ਤੇ ਭੇਜਿਆ ਹੈ ਸਰਵਿਸ ਦੇ ਲਈ। ਬ੍ਰਾਹਮਣੀ ਬਗੈਰ ਮੂੰਝ ਨਹੀਂ ਜਾਣਾ ਚਾਹੀਦਾ। ਬ੍ਰਾਹਮਣੀ ਜਿਹੇ ਨਹੀਂ ਬਣਨਗੇ ਤਾਂ ਦੂਜਿਆਂ ਨੂੰ ਆਪ ਸਮਾਨ ਕਿਵੇਂ ਬਣਾਉਣਗੇ, ਪ੍ਰਜਾ ਕਿਵੇਂ ਬਣਾਉਣਗੇ। ਮੁਰਲੀ ਤਾਂ ਸਭ ਨੂੰ ਮਿਲਦੀ ਹੈ। ਬੱਚਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਅਸੀਂ ਗੱਦੀ ਤੇ ਬੈਠ ਸਮਝਾਈਏ। ਪ੍ਰੈਕਟਿਸ ਕਰਨ ਨਾਲ ਸਰਵਿਸੇਬਲ ਬਣ ਸਕਦੇ ਹਨ। ਬਾਬਾ ਪੁੱਛਦੇ ਹਨ ਸਰਵਿਸੇਬਲ ਬਣੇ ਹੋ? ਤਾਂ ਕੋਈ ਵੀ ਨਹੀਂ ਨਿਕਲਦੇ ਹਨ। ਸਰਵਿਸ ਦੇ ਲਈ ਛੁੱਟੀ ਲੈ ਲੈਣੀ ਚਾਹੀਦੀ ਹੈ। ਜਿੱਥੇ ਵੀ ਸਰਵਿਸ ਦਾ ਬੁਲਾਵਾ ਆਵੇ ਉੱਥੇ ਛੁੱਟੀ ਲੈ ਕੇ ਚਲੇ ਜਾਣਾ ਚਾਹੀਦਾ। ਜੋ ਬੰਧਨਮੁਕਤ ਬੱਚੇ ਹਨ ਉਹ ਅਜਿਹੀ ਸਰਵਿਸ ਕਰ ਸਕਦੇ ਹਨ। ਉਸ ਗੌਰਮਿੰਟ ਨਾਲੋਂ ਤਾਂ ਇਸ ਗੌਰਮਿੰਟ ਦੀ ਕਮਾਈ ਬਹੁਤ ਉੱਚ ਹੈ। ਭਗਵਾਨ ਪੜ੍ਹਾਉਂਦੇ ਹਨ, ਜਿਸ ਨਾਲ ਤੁਸੀਂ 21 ਜਨਮਾਂ ਦੇ ਲਈ ਬੈਕੁੰਠ ਦਾ ਮਾਲਿਕ ਬਣਦੇ ਹੋ। ਕਿੰਨੀ ਭਾਰੀ ਆਮਦਨੀ ਹੈ, ਉਸ ਕਮਾਈ ਤੋਂ ਕੀ ਮਿਲੇਗਾ? ਅਲਪਕਾਲ ਦਾ ਸੁੱਖ। ਇੱਥੇ ਤਾਂ ਵਿਸ਼ਵ ਦੇ ਮਾਲਿਕ ਬਣਦੇ ਹੋ। ਜਿਨ੍ਹਾਂ ਨੂੰ ਪੱਕਾ ਨਿਸ਼ਚੇ ਹੈ ਉਹ ਤਾਂ ਕਹਿਣਗੇ ਅਸੀਂ ਇਸੇ ਸੇਵਾ ਵਿੱਚ ਲੱਗ ਜਾਈਏ। ਪਰੰਤੂ ਪੂਰਾ ਨਸ਼ਾ ਚਾਹੀਦਾ। ਵੇਖਣਾ ਹੈ ਅਸੀਂ ਕਿਸੇ ਨੂੰ ਸਮਝਾ ਸਕਦੇ ਹਾਂ! ਹੈ ਬਹੁਤ ਸਹਿਜ। ਕਲਯੁਗ ਅੰਤ ਵਿੱਚ ਇੰਨੇ ਕਰੋੜ ਮਨੁੱਖ ਹਨ, ਸਤਿਯੁਗ ਵਿੱਚ ਜਰੂਰ ਥੋੜ੍ਹੇ ਹੋਣਗੇ। ਉਸਦੀ ਸਥਾਪਨਾ ਦੇ ਲਈ ਬਾਪ ਜਰੂਰ ਸੰਗਮ ਤੇ ਆਉਣਗੇ। ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਮਹਾਭਾਰਤ ਲੜ੍ਹਾਈ ਵੀ ਮਸ਼ਹੂਰ ਹੈ। ਇਹ ਲੱਗਦੀ ਹੀ ਉਦੋਂ ਹੈ ਜਦੋਂਕਿ ਭਗਵਾਨ ਆਕੇ ਸਤਿਯੁਗ ਦੇ ਲਈ ਰਾਜਯੋਗ ਸਿਖ਼ਾ ਰਾਜਿਆਂ ਦਾ ਰਾਜਾ ਬਣਾਉਂਦੇ ਹਨ। ਕਰਮਾਤੀਤ ਅਵਸਥਾ ਨੂੰ ਪ੍ਰਾਪਤ ਕਰਵਾਉਂਦੇ ਹਨ। ਕਹਿੰਦੇ ਹਨ ਦੇਹ ਸਹਿਤ ਦੇਹ ਦੇ ਸਭ ਸੰਬੰਧ ਛੱਡ ਮਾਮੇਕਮ ਯਾਦ ਕਰੋ ਤਾਂ ਪਾਪ ਕੱਟਦੇ ਜਾਣਗੇ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ - ਇਹ ਹੀ ਮਿਹਨਤ ਹੈ। ਯੋਗ ਦਾ ਅਰਥ ਇੱਕ ਵੀ ਮਨੁੱਖ ਨਹੀਂ ਜਾਣਦਾ ਹੈ।

ਬਾਪ ਸਮਝਾਉਂਦੇ ਹਨ ਭਗਤੀ ਮਾਰਗ ਦੀ ਵੀ ਡਰਾਮੇ ਵਿੱਚ ਨੂੰਧ ਹੈ। ਭਗਤੀਮਾਰਗ ਚਲਣਾ ਹੀ ਹੈ। ਖੇਲ੍ਹ ਬਣਿਆ ਹੋਇਆ ਹੈ - ਗਿਆਨ, ਭਗਤੀ, ਵੈਰਾਗ। ਵੈਰਾਗ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਹੈ ਹੱਦ ਦਾ ਵੈਰਾਗ, ਦੂਸਰਾ ਹੈ ਇਹ ਬੇਹੱਦ ਦਾ ਵੈਰਾਗ। ਹੁਣ ਤੁਸੀਂ ਬੱਚੇ ਸਾਰੀ ਪੁਰਾਣੀ ਦੁਨੀਆਂ ਨੂੰ ਭੁੱਲਣ ਦਾ ਪੁਰਸ਼ਾਰਥ ਕਰਦੇ ਹੋ। ਕਿਉਂਕਿ ਤੁਸੀਂ ਜਾਣਦੇ ਹੋ ਅਸੀਂ ਹੁਣ ਸ਼ਿਵਾਲੇ, ਪਾਵਨ ਦੁਨੀਆਂ ਵਿੱਚ ਜਾ ਰਹੇ ਹਾਂ। ਤੁਸੀਂ ਸਭ ਬ੍ਰਹਮਾਕੁਮਾਰ- ਕੁਮਾਰੀਆਂ ਭਾਈ - ਭੈਣ ਹੋ। ਵਿਕਾਰੀ ਦ੍ਰਿਸ਼ਟੀ ਜਾ ਨਹੀਂ ਸਕਦੀ। ਅੱਜਕਲ੍ਹ ਤਾਂ ਸਭ ਦੀ ਦ੍ਰਿਸ਼ਟੀ ਕ੍ਰਿਮੀਨਲ ਹੋ ਗਈ ਹੈ। ਤਮੋਪ੍ਰਧਾਨ ਹਨ ਨਾ। ਇਸ ਦਾ ਨਾਮ ਹੀ ਹੈ ਨਰਕ ਪਰੰਤੂ ਆਪਣੇ ਨੂੰ ਨਰਕਵਾਸੀ ਸਮਝਦੇ ਥੋੜ੍ਹੀ ਨਾ ਹਨ। ਆਪਣਾ ਪਤਾ ਹੀ ਨਹੀਂ ਤਾਂ ਕਹਿ ਦਿੰਦੇ ਸਵਰਗ - ਨਰਕ ਇੱਥੇ ਹੀ ਹੈ। ਜਿਸਦੇ ਮਨ ਵਿੱਚ ਜੋ ਆਇਆ ਕਹਿ ਦਿੱਤਾ। ਇਹ ਕੋਈ ਸਵਰਗ ਨਹੀਂ ਹੈ। ਸਵਰਗ ਤਾਂ ਕਿੰਗਡਮ ਸੀ। ਰਿਲੀਜਿਅਸ, ਰਾਈਟਿਅਸ ਸਨ। ਕਿੰਨਾ ਬਲ ਸੀ। ਹੁਣ ਫਿਰ ਤੁਸੀਂ ਪੁਰਸ਼ਾਰਥ ਕਰ ਰਹੇ ਹੋ। ਵਿਸ਼ਵ ਦਾ ਮਾਲਿਕ ਬਣ ਜਾਵੋਗੇ। ਇੱਥੇ ਤੁਸੀਂ ਆਉਂਦੇ ਹੀ ਹੋ ਵਿਸ਼ਵ ਦਾ ਮਾਲਿਕ ਬਣਨ। ਹੈਵਿਨਲੀ ਗਾਡ ਫਾਦਰ ਜਿਸਨੂੰ ਸ਼ਿਵ ਪਰਮਾਤਮਾ ਕਿਹਾ ਜਾਂਦਾ ਹੈ, ਉਹ ਤੁਹਾਨੂੰ ਪੜ੍ਹਾਉਂਦੇ ਹਨ। ਬੱਚਿਆਂ ਵਿੱਚ ਕਿੰਨਾ ਨਸ਼ਾ ਰਹਿਣਾ ਚਾਹੀਦਾ। ਬਿਲਕੁਲ ਈਜ਼ੀ ਨਾਲੇਜ਼ ਹੈ। ਤੁਸੀਂ ਬੱਚਿਆਂ ਵਿੱਚ ਜੋ ਵੀ ਪੁਰਾਣੀਆਂ ਆਦਤਾਂ ਹਨ ਉਹ ਛੱਡ ਦੇਣੀਆਂ ਹਨ। ਈਰਖਾ ਦੀ ਆਦਤ ਵੀ ਬਹੁਤ ਨੁਕਸਾਨ ਕਰਦੀ ਹੈ। ਤੁਹਾਡਾ ਸਾਰਾ ਮਦਾਰ ਮੁਰਲੀ ਤੇ ਹੈ, ਤੁਸੀਂ ਕਿਸੇ ਵੀ ਮੁਰਲੀ ਤੇ ਸਮਝਾ ਸਕਦੇ ਹੋ। ਪਰੰਤੂ ਅੰਦਰ ਵਿੱਚ ਈਰਖਾ ਰਹਿੰਦੀ ਹੈ - ਇਹ ਕੋਈ ਬ੍ਰਾਹਮਣੀ ਥੋੜ੍ਹੀ ਹੀ ਹੈ, ਇਹ ਕੀ ਜਾਣੇਂ। ਬਸ ਦੂਸਰੇ ਦਿਨ ਆਉਣਗੇ ਹੀ ਨਹੀਂ। ਅਜਿਹੀਆਂ ਆਦਤਾਂ ਪੁਰਾਣੀਆਂ ਪਈਆਂ ਹੋਈਆਂ ਹਨ, ਜਿਸ ਦੇ ਕਾਰਣ ਡਿਸ ਸਰਵਿਸ ਵੀ ਹੁੰਦੀ ਹੈ। ਨਾਲੇਜ਼ ਤਾਂ ਬੜੀ ਸਹਿਜ ਹੈ। ਕੁਮਾਰੀਆਂ ਨੂੰ ਤਾਂ ਕੋਈ ਧੰਧਾ ਆਦਿ ਵੀ ਨਹੀ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਪੜ੍ਹਾਈ ਚੰਗੀ ਜਾਂ ਇਹ ਪੜ੍ਹਾਈ ਚੰਗੀ? ਤਾਂ ਕਹਿੰਦੇ ਹਨ ਇਹ ਬੜੀ ਚੰਗੀ ਹੈ। ਬਾਬਾ ਹੁਣ ਅਸੀਂ ਉਹ ਪੜ੍ਹਾਈ ਨਹੀਂ ਪੜ੍ਹਾਂਗੀਆਂ। ਦਿਲ ਨਹੀਂ ਲਗਦੀ। ਲੌਕਿਕ ਬਾਪ ਗਿਆਨ ਵਿੱਚ ਨਹੀਂ ਹੋਵੇਗਾ ਤਾਂ ਮਾਰ ਖਾਣਗੀਆਂ। ਫਿਰ ਕਈ ਬੱਚੀਆਂ ਕਮਜੋਰ ਵੀ ਹੁੰਦੀਆਂ ਹਨ। ਸਮਝਾਉਣਾ ਚਾਹੀਦਾ ਹੈ ਨਾ- ਇਸ ਪੜ੍ਹਾਈ ਨਾਲ ਅਸੀਂ ਮਹਾਰਾਣੀ ਬਣਾ ਗੀਆਂ। ਇਸ ਪੜ੍ਹਾਈ ਨਾਲ ਕੀ ਪਾਈ ਪੈਸੇ ਦੀ ਨੌਕਰੀ ਕਰਾਂ ਗੀਆਂ। ਇਹ ਪੜ੍ਹਾਈ ਤਾਂ ਭਵਿੱਖ 21 ਜਨਮ ਦੇ ਲਈ ਸਵਰਗ ਦਾ ਮਾਲਿਕ ਬਣਾਉਂਦੀ ਹੈ। ਪ੍ਰਜਾ ਵੀ ਸ੍ਵਰਗਵਾਸੀ ਤਾਂ ਬਣਦੀ ਹੈ ਨਾ। ਹੁਣ ਸਭ ਹਨ ਸ੍ਵਰਗਵਾਸੀ।

ਬਾਪ ਕਹਿੰਦੇ ਹਨ ਤੁਸੀਂ ਸ੍ਰਵਗੁਣ ਸੰਪੰਨ ਸੀ। ਹੁਣ ਤੁਸੀਂ ਹੀ ਕਿੰਨੇ ਤਮੋਪ੍ਰਧਾਨ ਬਣ ਗਏ ਹੋ। ਪੌੜ੍ਹੀ ਉਤਰਦੇ ਆਏ ਹੋ। ਭਾਰਤ ਜਿਸਨੂੰ ਸੋਨੇ ਦੀ ਚਿੜੀਆ ਕਹਿੰਦੇ ਸਨ, ਹੁਣ ਤਾਂ ਠੀਕਰ ਦੀ ਵੀ ਨਹੀਂ ਹੈ। ਭਾਰਤ 100 ਪ੍ਰਤੀਸ਼ਤ ਸਾਲਵੈਂਟ ਸੀ। ਹੁਣ 100 ਪ੍ਰਤੀਸ਼ਤ ਇਨਸਾਲਵੈਂਟ ਹੈ। ਤੁਸੀਂ ਜਾਣਦੇ ਹੋ ਅਸੀਂ ਵਿਸ਼ਵ ਦੇ ਨਾਥ ਪਾਰਸਨਾਥ ਸੀ। ਫਿਰ 84 ਜਨਮ ਲੈਂਦੇ - ਲੈਂਦੇ ਹੁਣ ਪਥਰਨਾਥ ਬਣ ਗਏ ਹੋ। ਹਨ ਤਾਂ ਮਨੁੱਖ ਹੀ ਪਰੰਤੂ ਪਾਰਸਨਾਥ ਅਤੇ ਪਥਰਨਾਥ ਕਿਹਾ ਜਾਂਦਾ ਹੈ। ਗੀਤ ਵੀ ਸੁਣਿਆ - ਆਪਣੇ ਅੰਦਰ ਨੂੰ ਵੇਖੋ ਅਸੀਂ ਕਿਥੋਂ ਤੱਕ ਲਾਇਕ ਹਾਂ। ਨਾਰਦ ਦਾ ਮਿਸਾਲ ਹੈ ਨਾ। ਦਿਨ -ਪ੍ਰਤੀਦਿਨ ਡਿੱਗਦੇ ਹੀ ਜਾਂਦੇ ਹਾਂ। ਡਿੱਗਦੇ - ਡਿੱਗਦੇ ਇੱਕਦਮ ਦੁਬਨ ਵਿੱਚ ਗਲੇ ਤੱਕ ਫਸ ਗਏ ਹੋ। ਹੁਣ ਤੁਸੀਂ ਬ੍ਰਾਹਮਣ ਸਭ ਨੂੰ ਚੋਟੀ ਤੋਂ ਫੜਕੇ ਦੁਬਨ ਵਿਚੋਂ ਕੱਢਦੇ ਹੋ ਬਾਹਰ। ਹੋਰ ਕੋਈ ਫੜ੍ਹਨ ਦੀ ਜਗ੍ਹਾ ਤੇ ਹੈ ਨਹੀਂ। ਚੋਟੀ ਤੋਂ ਫੜਨਾ ਸਹਿਜ ਹੈ। ਦੁਬਨ ਵਿਚੋਂ ਕੱਢਣ ਲਈ ਚੋਟੀ ਤੋਂ ਫੜਨਾ ਹੁੰਦਾ ਹੈ। ਦੁਬਨ ਵਿੱਚ ਅਜਿਹੇ ਫ਼ਸੇ ਹੋਏ ਹਨ ਕਿ ਗੱਲ ਨਾ ਪੁੱਛੋ। ਭਗਤੀ ਦਾ ਰਾਜ ਹੈ ਨਾ। ਹੁਣ ਤੁਸੀਂ ਕਹਿੰਦੇ ਹੋ ਬਾਬਾ ਅਸੀਂ ਕਲਪ ਪਹਿਲਾਂ ਵੀ ਤੁਹਾਡੇ ਕੋਲ ਆਏ ਹੋਏ ਸੀ - ਰਾਜ ਭਾਗ ਪਾਉਣ ਦੇ ਲਈ। ਲਕਸ਼ਮੀ - ਨਾਰਾਇਣ ਦੇ ਮੰਦਿਰ ਭਾਵੇਂ ਬਣਾਉਂਦੇ ਰਹਿੰਦੇ ਹਨ ਪ੍ਰੰਤੂ ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਇਹ ਵਿਸ਼ਵ ਦੇ ਮਾਲਿਕ ਕਿਵੇਂ ਬਣੇ। ਹੁਣ ਤੁਸੀਂ ਕਿੰਨੇ ਸਮਝਦਾਰ ਬਣੇ ਹੋ। ਤੁਸੀਂ ਜਾਣਦੇ ਹੋ ਇਨ੍ਹਾਂ ਨੇ ਰਾਜਭਾਗ ਕਿਵੇਂ ਪਾਇਆ। ਫਿਰ 84 ਜਨਮ ਕਿਵੇਂ ਲਏ। ਬਿਰਲਾ ਕਿੰਨੇ ਮੰਦਿਰ ਬਣਾਉਂਦੇ ਹਨ। ਜਿਵੇਂ ਗੁਡੀਆਂ ਬਣਾ ਲੈਂਦੇ ਹਨ। ਉਹ ਛੋਟੀਆਂ - ਛੋਟੀਆਂ ਗੁਡੀਆਂ ਇਹ ਫਿਰ ਵੱਡੀਆਂ ਗੁੱਡੀਆਂ ਬਣਾਉਂਦੇ ਹਨ। ਚਿੱਤਰ ਬਣਾਕੇ ਪੂਜਾ ਕਰਦੇ ਹਨ। ਉਨ੍ਹਾਂ ਦਾ ਆਕੂਪੇਸ਼ਨ ਨਾ ਜਾਣਨਾ ਤਾਂ ਗੁੱਡੀਆਂ ਦੀ ਪੂਜਾ ਹੋਈ ਨਾ। ਹੁਣ ਤੁਸੀਂ ਜਾਣਦੇ ਹੋ ਬਾਪ ਨੇ ਸਾਨੂੰ ਕਿੰਨਾ ਸ਼ਾਹੂਕਾਰ ਬਣਾਇਆ ਸੀ, ਹੁਣ ਕਿੰਨੇ ਕੰਗਾਲ ਬਣ ਪਏ ਹਨ। ਜੋ ਪੁਜੀਏ ਸਨ, ਸੋ ਹੁਣ ਪੂਜਾਰੀ ਬਣ ਪਏ ਹਨ। ਭਗਤ ਲੋਕੀ ਭਗਵਾਨ ਦੇ ਲਈ ਕਹਿ ਦਿੰਦੇ ਆਪੇ ਹੀ ਪੁਜੀਏ ਆਪੇ ਹੀ ਪੁਜਾਰੀ। ਆਪ ਹੀ ਸੁਖ ਦਿੰਦੇ ਹੋ, ਆਪ ਹੀ ਦੁਖ ਦਿੰਦੇ ਹੋ। ਸਭ ਕੁਝ ਤੁਸੀਂ ਹੀ ਕਰਦੇ ਹੋ। ਬਸ ਇਸ ਵਿੱਚ ਹੀ ਮਸਤ ਹੋ ਜਾਂਦੇ ਹਨ। ਕਹਿੰਦੇ ਹਨ ਆਤਮਾ ਨਿਰਲੇਪ ਹੈ, ਕੁਝ ਵੀ ਖਾਓ ਪਿਓ ਮੌਜ ਕਰੋ, ਸ਼ਰੀਰ ਨੂੰ ਲੇਪ - ਛੇਪ ਲਗਦਾ ਹੈ, ਉਹ ਗੰਗਾ ਸ਼ਨਾਨ ਨਾਲ ਸ਼ੁੱਧ ਹੋ ਜਾਵੇਗਾ। ਜੋ ਚਾਹੀਦਾ ਸੋ ਖਾਓ। ਕੀ - ਕੀ ਫੈਸ਼ਨ ਹੈ। ਬਸ ਜਿਸ ਨੇ ਜੋ ਰਿਵਾਜ ਨਿਕਾਲਿਆ ਉਹ ਚੱਲ ਪੈਂਦਾ ਹੈ। ਹਣ ਤੁਸੀਂ ਸਮਝਾਉਂਦੇ ਹੋ ਵਿਸ਼ੇ ਸਾਗਰ ਤੋਂ ਚੱਲੋ ਸ਼ਿਵਾਲੇ ਵਿੱਚ। ਸਤਿਯੁਗ ਨੂੰ ਖੀਰ ਸਾਗਰ ਕਿਹਾ ਜਾਂਦਾ ਹੈ। ਇਹ ਹੈ ਵਿਸ਼ੇ ਸਾਗਰ। ਤੁਸੀਂ ਜਾਣਦੇ ਹੋ ਅਸੀਂ 84 ਜਨਮ ਲੈਂਦੇ ਪਤਿਤ ਬਣੇ ਹਾਂ, ਤਾਂ ਤੇ ਪਤਿਤ ਪਾਵਨ ਬਾਪ ਨੂੰ ਬੁਲਾਉਂਦੇ ਹਨ। ਚਿੱਤਰਾਂ ਤੇ ਸਮਝਾਇਆ ਜਾਂਦਾ ਹੈ ਤਾਂ ਜੋ ਮਨੁੱਖ ਸਹਿਜ ਸਮਝ ਜਾਣ। ਪੌੜ੍ਹੀ ਵਿੱਚ ਪੂਰਾ 84 ਜਨਮਾਂ ਦਾ ਵ੍ਰਿਤਾਂਤ ਹੈ। ਇੰਨੀ ਸਹਿਜ ਗੱਲ ਵੀ ਕਿਸੇ ਨੂੰ ਸਮਝਾ ਨਹੀਂ ਸਕਣਗੇ। ਤਾਂ ਬਾਬਾ ਸਮਝਣਗੇ ਪੂਰਾ ਪੜ੍ਹਦੇ ਨਹੀਂ ਹਨ। ਉੱਨਤੀ ਨਹੀ ਕਰਦੇ ਹਨ।

ਤੁਸੀਂ ਬ੍ਰਾਹਮਣਾਂ ਦਾ ਕਰਤਵਿਆ ਹੈ - ਭ੍ਰਮਰੀ ਦੀ ਤਰ੍ਹਾਂ ਕੀੜਿਆਂ ਨੂੰ ਭੂੰ-ਭੂੰ ਕਰ ਆਪ ਸਮਾਨ ਬਣਾਉਣਾ। ਤੁਹਾਡਾ ਪੁਰਸ਼ਾਰਥ ਹੈ ਸੱਪ ਦੀ ਤਰ੍ਹਾਂ ਪੁਰਾਣੀ ਖੱਲ ਛੱਡ ਨਵੀਂ ਲੈਣ ਦਾ। ਤੁਸੀਂ ਜਾਣਦੇ ਹੋ ਇਹ ਪੁਰਾਣਾ ਸੜਿਆ ਹੋਇਆ ਸ਼ਰੀਰ ਹੈ, ਇਸਨੂੰ ਛੱਡਣਾ ਹੈ। ਇਹ ਦੁਨੀਆਂ ਵੀ ਪੁਰਾਣੀ ਹੈ। ਸ਼ਰੀਰ ਵੀ ਪੁਰਾਣਾ ਹੈ। ਇਸਨੂੰ ਛੱਡ ਹੁਣ ਨਵੀਂ ਦੁਨੀਆਂ ਵਿੱਚ ਜਾਣਾ ਹੈ। ਤੁਹਾਡੀ ਇਹ ਪੜ੍ਹਾਈ ਹੈ ਹੀ ਨਵੀਂ ਦੁਨੀਆਂ ਸਵਰਗ ਦੇ ਲਈ। ਇਹ ਪੁਰਾਣੀ ਦੁਨੀਆਂ ਖ਼ਤਮ ਹੋ ਜਾਣੀ ਹੈ। ਸਾਗਰ ਦੀ ਇੱਕ ਹੀ ਲਹਿਰ ਨਾਲ ਸਾਰਾ ਡਾਵਾਂਡੋਲ ਹੋ ਜਾਵੇਗਾ। ਵਿਨਾਸ਼ ਤੇ ਹੋਣਾ ਹੀ ਹੈ ਨਾ। ਨੈਚੁਰਲ ਕਲੈਮਿਟੀਜ਼ ਕਿਸੇ ਨੂੰ ਵੀ ਛੱਡਦੀ ਨਹੀਂ ਹੈ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅੰਦਰ ਜੋ ਈਰਖਾ ਆਦਿ ਦੀਆਂ ਪੁਰਾਣੀਆਂ ਆਦਤਾਂ ਹਨ, ਉਨ੍ਹਾਂ ਨੂੰ ਛੱਡ ਆਪਸ ਵਿੱਚ ਬਹੁਤ ਪਿਆਰ ਨਾਲ ਮਿਲਕੇ ਰਹਿਣਾ ਹੈ। ਈਰਖਾ ਦੀ ਵਜ੍ਹਾ ਨਾਲ ਪੜ੍ਹਾਈ ਨਹੀਂ ਛੱਡਣੀ ਹੈ।

2. ਇਸ ਪੁਰਾਣੇ ਸੜੇ ਹੋਏ ਸ਼ਰੀਰ ਦਾ ਭਾਨ ਛੱਡ ਦੇਣਾ ਹੈ। ਭ੍ਰਮਰੀ ਦੀ ਤਰ੍ਹਾਂ ਗਿਆਨ ਦੀ ਭੂੰ - ਭੂੰ ਕਰ ਕੀੜਿਆਂ ਨੂੰ ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ। ਇਸ ਰੂਹਾਨੀ ਧੰਧੇ ਵਿੱਚ ਲੱਗ ਜਾਣਾ ਹੈ।

ਵਰਦਾਨ:-
ਮਨਸਾ ਬੰਧਨਾਂ ਤੋਂ ਮੁਕਤ, ਅਤਿੰਦ੍ਰਿਯ ਸੁਖ ਦੀ ਅਨੁਭੂਤੀ ਕਰਨ ਵਾਲੇ ਮੁਕਤੀ ਦਾਤਾ ਭਵ।

ਅਤਿੰਦ੍ਰਿਯ ਸੁਖ ਵਿਚ ਝੂਲਨਾ - ਇਹ ਸੰਗਮਯੁਗੀ ਬ੍ਰਾਹਮਣਾਂ ਦੀ ਵਿਸ਼ੇਸ਼ਤਾ ਹੈ। ਲੇਕਿਨ ਮਨਸਾ ਸੰਕਲਪਾਂ ਦੇ ਬੰਧਨ ਆਂਤਰਿਕ ਖੁਸ਼ੀ ਅਤੇ ਅਤਿੰਦ੍ਰਿਯ ਸੁਖ ਦਾ ਅਨੁਭਵ ਕਰਨ ਨਹੀਂ ਦਿੰਦੇ। ਵਿਅਰਥ ਸੰਕਲਪਾਂ, ਈਰਖਾ, ਅਲਬੇਲਾਪਨ ਅਤੇ ਆਲਸ ਦੇ ਸੰਕਲਪਾਂ ਦੇ ਬੰਧਨ ਵਿੱਚ ਬੰਧਨਾਂ ਹੀ ਮਨਸਾ ਬੰਧਨ ਹਨ, ਅਜਿਹੀ ਆਤਮਾ ਅਭਿਮਾਨ ਦੇ ਵਸ਼ ਦੂਜਿਆਂ ਦਾ ਹੀ ਦੋਸ਼ ਸੋਚਦੀ ਰਹਿੰਦੀ ਹੈ, ਉਨ੍ਹਾਂ ਦੀ ਮਹਿਸੂਸਤਾ ਸ਼ਕਤੀ ਸਮਾਪਤ ਹੋ ਜਾਂਦੀ ਹੈ ਇਸਲਈ ਇਸ ਸੂਖਸ਼ਮ ਬੰਧਨ ਤੋਂ ਮੁਕਤ ਬਣੋ ਤਾਂ ਮੁਕਤੀਦਾਤਾ ਬਣ ਸਕੋਂਗੇ।

ਸਲੋਗਨ:-
ਅਜਿਹਾ ਖੁਸ਼ੀਆਂ ਦੀ ਖ਼ਾਨ ਨਾਲ ਸੰਪੰਨ ਰਹੋ ਜੋ ਤੁਹਾਡੇ ਕੋਲ ਦੁੱਖ ਦੀ ਲਹਿਰ ਵੀ ਨਾ ਆਵੇ।

ਅਵਿਅਕਤ ਇਸ਼ਾਰੇ :- ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ।

ਕਿਸੇ ਵੀ ਸੰਕਲਪ ਰੂਪੀ ਬੀਜ ਨੂੰ ਫਲੀਭੂਤ ਬਨਾਉਣ ਦਾ ਸਹਿਜ ਸਾਧਨ ਇੱਕ ਹੀ ਹੈ - ਉਹ ਹੈ ਸਦਾ ਬੀਜ ਰੂਪ ਬਾਪ ਤੋਂ ਹਰ ਸਮੇਂ ਸਰਵ ਸ਼ਕਤੀਆਂ ਦਾ ਬਲ ਉਸ ਬੀਜ ਵਿਚ ਭਰਦੇ ਰਹਿਣਾ। ਬੀਜ ਰੂਪ ਦ੍ਵਾਰਾ ਤੁਹਾਡੇ ਸੰਕਲਪ ਰੂਪੀ ਬੀਜ ਸਹਿਜ ਅਤੇ ਖੁਦ ਵ੍ਰਿਧੀ ਨੂੰ ਪਾਉਂਦੇ ਫਲੀਭੂਤ ਹੋ ਜਾਣਗੇ। ਸੰਕਲਪ ਸ਼ਕਤੀ ਜਮਾ ਹੋ ਜਾਵੇਗੀ।