04.09.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਬੇਹੱਦ ਦੇ ਬਾਪ ਕੋਲ ਆਏ ਹੋ ਵਿਕਾਰੀ ਤੋਂ ਨ੍ਰਿਵਿਕਾਰੀ ਬਣਨ, ਇਸਲਈ ਤੁਹਾਡੇ ਵਿੱਚ ਕੋਈ ਵੀ ਭੂਤ ਨਹੀਂ
ਹੋਣਾ ਚਾਹੀਦਾ”
ਪ੍ਰਸ਼ਨ:-
ਬਾਪ ਹੁਣ ਤੁਹਾਨੂੰ
ਕਿਹੜੀ ਪੜ੍ਹਾਈ ਪੜ੍ਹਾਉਂਦੇ ਹਨ ਜੋ ਸਾਰੇ ਕਲਪ ਵਿੱਚ ਨਹੀਂ ਪੜ੍ਹਾਈ ਜਾਂਦੀ?
ਉੱਤਰ:-
ਨਵੀਂ ਰਾਜਧਾਨੀ
ਸਥਾਪਨ ਕਰਨ ਦੀ ਪੜ੍ਹਾਈ, ਮਨੁੱਖ ਨੂੰ ਰਾਜਾਈ ਪੱਦ ਦੇਣ ਦੀ ਪੜ੍ਹਾਈ ਇਸ ਵਕ਼ਤ ਸੁਪ੍ਰੀਮ ਬਾਪ ਹੀ
ਪੜ੍ਹਾਉਂਦੇ ਹਨ। ਇਹ ਨਵੀਂ ਪੜ੍ਹਾਈ ਸਾਰੇ ਕਲਪ ਵਿੱਚ ਨਹੀਂ ਪੜ੍ਹਾਈ ਜਾਂਦੀ। ਇਸ ਪੜ੍ਹਾਈ ਨਾਲ
ਸਤਿਯੁੱਗੀ ਰਾਜਧਾਨੀ ਸਥਾਪਨ ਹੋ ਰਹੀ ਹੈ।
ਓਮ ਸ਼ਾਂਤੀ
ਇਹ ਤਾਂ ਬੱਚੇ ਜਾਣਦੇ ਹਨ ਅਸੀਂ ਆਤਮਾ ਹਾਂ, ਨਾ ਕਿ ਸ਼ਰੀਰ। ਇਸਨੂੰ ਕਿਹਾ ਜਾਂਦਾ ਹੈ ਦੇਹੀ -
ਅਭਿਮਾਨੀ। ਮਨੁੱਖ ਸਭ ਹਨ ਦੇਹ - ਅਭਿਮਾਨੀ। ਇਹ ਹੈ ਹੀ ਪਾਪ ਆਤਮਾਵਾਂ ਦੀ ਦੁਨੀਆਂ ਅਤੇ ਵਿਕਾਰੀ
ਦੁਨੀਆਂ। ਰਾਵਣ ਰਾਜ ਹੈ। ਸਤਿਯੁਗ ਪਾਸਟ ਹੋ ਗਿਆ ਹੈ। ਉੱਥੇ ਸਭ ਨ੍ਰਿਵਿਕਾਰੀ ਰਹਿੰਦੇ ਹਨ। ਬੱਚੇ
ਜਾਣਦੇ ਹਨ - ਅਸੀਂ ਹੀ ਪਵਿੱਤਰ ਦੇਵੀ - ਦੇਵਤਾ ਸੀ, ਜੋ 84 ਜਨਮਾਂ ਦੇ ਬਾਦ ਫੇਰ ਪਤਿਤ ਬਣੇ ਹਾਂ।
ਸਭ ਤਾਂ 84 ਜਨਮ ਨਹੀਂ ਲੈਂਦੇ ਹਨ। ਭਾਰਤਵਾਸੀ ਹੀ ਦੇਵੀ - ਦੇਵਤਾ ਸੀ, ਜਿਨ੍ਹਾਂ ਨੇ 82, 83, 84
ਜਨਮ ਲਏ ਹਨ। ਉਹੀ ਪਤਿਤ ਬਣੇ ਹਨ। ਭਾਰਤ ਹੀ ਅਵਿਨਾਸ਼ੀ ਖੰਡ ਗਾਇਆ ਹੋਇਆ ਹੈ। ਜਦੋਂ ਭਾਰਤ ਵਿੱਚ
ਲਕਸ਼ਮੀ - ਨਾਰਾਇਣ ਦਾ ਰਾਜ ਸੀ ਉਦੋਂ ਤੱਕ ਇਸਨੂੰ ਨਵੀਂ ਦੁਨੀਆਂ, ਨਵਾਂ ਭਾਰਤ ਕਿਹਾ ਜਾਂਦਾ ਸੀ।
ਹੁਣ ਹੈ ਪੁਰਾਣੀ ਦੁਨੀਆਂ, ਪੁਰਾਣਾ ਭਾਰਤ। ਉਹ ਤਾਂ ਸੰਪੂਰਨ ਨ੍ਰਿਵਿਕਾਰੀ ਸੀ, ਕੋਈ ਵਿਕਾਰ ਨਹੀਂ
ਸੀ। ਉਹ ਦੇਵਤੇ ਹੀ 84 ਜਨਮ ਲੈ ਹੁਣ ਪਤਿਤ ਬਣੇ ਹਨ। ਕਾਮ ਦਾ ਭੂਤ, ਕ੍ਰੋਧ ਦਾ ਭੂਤ, ਲੋਭ ਦਾ ਭੂਤ
- ਇਹ ਸਭ ਕੜੇ ਭੂਤ ਹਨ। ਇਸ ਵਿੱਚ ਮੁੱਖ ਹੈ ਦੇਹ - ਅਭਿਮਾਨ ਦਾ ਭੂਤ। ਰਾਵਣ ਦਾ ਰਾਜ ਹੈ ਨਾ। ਇਹ
ਰਾਵਣ ਹੈ ਭਾਰਤ ਦਾ ਅੱਧਾਕਲਪ ਦਾ ਦੁਸ਼ਮਣ, ਜਦੋਂ ਮਨੁੱਖ ਵਿੱਚ 5 ਵਿਕਾਰ ਪ੍ਰਵੇਸ਼ ਕਰਦੇ ਹਨ। ਇਨ੍ਹਾਂ
ਦੇਵਤਾਵਾਂ ਵਿੱਚ ਇਹ ਭੂਤ ਨਹੀਂ ਸੀ। ਫੇਰ ਪੁਨਰਜਨਮ ਲੈਂਦੇ - ਲੈਂਦੇ ਇਨ੍ਹਾਂ ਦੀ ਆਤਮਾ ਵੀ ਵਿਕਾਰਾਂ
ਵਿੱਚ ਆ ਗਈ। ਤੁਸੀਂ ਜਾਣਦੇ ਹੋ ਅਸੀਂ ਜਦੋਂ ਦੇਵੀ - ਦੇਵਤਾ ਸੀ ਤਾਂ ਕੋਈ ਵੀ ਵਿਕਾਰ ਦਾ ਭੂਤ ਨਹੀਂ
ਸੀ। ਸਤਿਯੁਗ - ਤ੍ਰੇਤਾ ਨੂੰ ਕਿਹਾ ਹੀ ਜਾਂਦਾ ਹੈ ਰਾਮ ਰਾਜ, ਦੁਆਪਰ - ਕਲਯੁੱਗ ਨੂੰ ਕਿਹਾ ਜਾਂਦਾ
ਹੈ ਰਾਵਣ ਰਾਜ। ਇੱਥੇ ਹਰ ਇੱਕ ਨਰ - ਨਾਰੀ ਵਿੱਚ 5 ਵਿਕਾਰ ਹਨ। ਦੁਆਪਰ ਤੋਂ ਕਲਯੁੱਗ ਤੱਕ 5 ਵਿਕਾਰ
ਚਲਦੇ ਹਨ। ਹੁਣ ਤੁਸੀਂ ਪੁਰਸ਼ੋਤਮ ਸੰਗਮਯੁੱਗ ਵਿੱਚ ਬੈਠੇ ਹੋ। ਬੇਹੱਦ ਦੇ ਬਾਪ ਦੇ ਕੋਲ ਆਏ ਹੋ
ਵਿਕਾਰੀ ਤੋਂ ਨ੍ਰਿਵਿਕਾਰੀ ਬਣਨ ਲਈ। ਨ੍ਰਿਵਿਕਾਰੀ ਬਣ ਜੇ ਕੋਈ ਵਿਕਾਰ ਵਿੱਚ ਡਿੱਗਦੇ ਹਨ ਤਾਂ ਬਾਬਾ
ਲਿਖਦੇ ਹਨ ਤੁਸੀਂ ਕਾਲਾ ਮੂੰਹ ਕੀਤਾ, ਹੁਣ ਗੋਰਾ ਮੂੰਹ ਹੋਣਾ ਮੁਸ਼ਕਿਲ ਹੈ। 5 ਮੰਜਲਾਂ ਤੋਂ ਡਿੱਗਣ
ਵਰਗਾ ਹੈ। ਹੱਡੀਆਂ ਟੁੱਟ ਜਾਂਦੀਆਂ ਹਨ। ਗੀਤਾ ਵਿੱਚ ਵੀ ਹੈ ਭਗਵਾਨੁਵਾਚ - ਕਾਮ ਮਹਾਸ਼ਤ੍ਰੁ ਹੈ।
ਭਾਰਤ ਦਾ ਵਾਸਤਵਿਕ ਧਰਮਸ਼ਾਸਤ੍ਰ ਹੈ ਹੀ ਗੀਤਾ। ਹਰ ਇੱਕ ਧਰਮ ਦਾ ਇੱਕ ਹੀ ਸ਼ਾਸਤ੍ਰ ਹੈ। ਭਾਰਤਵਾਸੀਆਂ
ਦੇ ਤਾਂ ਢੇਰ ਸ਼ਾਸਤ੍ਰ ਹਨ। ਉਸਨੂੰ ਕਿਹਾ ਜਾਂਦਾ ਹੈ ਭਗਤੀ। ਨਵੀਂ ਦੁਨੀਆਂ ਸਤੋਪ੍ਰਧਾਨ ਗੋਲਡਨ ਏਜ
ਹੈ, ਉੱਥੇ ਕੋਈ ਲੜ੍ਹਾਈ - ਝਗੜਾ ਨਹੀਂ ਸੀ। ਵੱਡੀ ਉਮਰ ਸੀ, ਏਵਰਹੇਲਦੀ - ਵੇਲਦੀ ਸੀ। ਤੁਹਾਨੂੰ
ਸਮ੍ਰਿਤੀ ਆਈ ਅਸੀਂ ਦੇਵਤਾ ਬਹੁਤ ਸੁੱਖੀ ਸੀ। ਉੱਥੇ ਅਕਾਲੇ ਮ੍ਰਿਤੂ ਹੁੰਦੀ ਨਹੀਂ। ਕਾਲ ਦਾ ਡਰ
ਰਹਿੰਦਾ ਨਹੀਂ। ਉੱਥੇ ਹੈਲਥ, ਵੈਲਥ, ਹੈਪੀਨੈਸ ਸਭ ਰਹਿੰਦੀ ਹੈ। ਨਰਕ ਵਿੱਚ ਹੈਪੀਨੈਸ ਹੁੰਦੀ ਨਹੀਂ।
ਕੁਝ ਨਾ ਕੁਝ ਸ਼ਰੀਰ ਦਾ ਰੋਗ ਲੱਗਾ ਰਹਿੰਦਾ ਹੈ। ਇਹ ਹੈ ਅਪਾਰ ਦੁੱਖਾਂ ਦੀ ਦੁਨੀਆਂ। ਉਹ ਹੈ ਅਪਾਰ
ਸੁੱਖਾਂ ਦੀ ਦੁਨੀਆਂ। ਬੇਹੱਦ ਦਾ ਬਾਪ ਦੁੱਖਾਂ ਦੀ ਦੁਨੀਆਂ ਥੋੜੀ ਹੀ ਰਚਣਗੇ। ਬਾਪ ਨੇ ਤਾਂ ਸੁੱਖਾਂ
ਦੀ ਦੁਨੀਆਂ ਰਚੀ। ਫੇਰ ਰਾਵਣ ਰਾਜ ਆਇਆ ਤਾਂ ਉਨ੍ਹਾਂ ਤੋਂ ਦੁੱਖ - ਅਸ਼ਾਂਤੀ ਮਿਲੀ। ਸਤਿਯੁਗ ਹੈ
ਸੁੱਖਧਾਮ, ਕਲਯੁੱਗ ਹੈ ਦੁੱਖਧਾਮ। ਵਿਕਾਰ ਵਿੱਚ ਜਾਣਾ ਮਤਲਬ ਇੱਕ - ਦੋ ਉੱਤੇ ਕਾਮ ਕਟਾਰੀ ਚਲਾਉਣਾ।
ਮਨੁੱਖ ਕਹਿੰਦੇ ਹਨ ਇਹ ਤਾਂ ਭਗਵਾਨ ਦੀ ਰਚਨਾ ਹੈ ਨਾ। ਪਰ ਨਹੀਂ, ਭਗਵਾਨ ਦੀ ਰਚਨਾ ਨਹੀਂ, ਇਹ ਰਾਵਣ
ਦੀ ਰਚਨਾ ਹੈ। ਭਗਵਾਨ ਨੇ ਤਾਂ ਸ੍ਵਰਗ ਰਚਿਆ। ਉੱਥੇ ਕਾਮ ਕਟਾਰੀ ਹੁੰਦੀ ਨਹੀਂ। ਇੰਵੇਂ ਨਹੀਂ ਦੁੱਖ
- ਸੁੱਖ ਭਗਵਾਨ ਦਿੰਦਾ ਹੈ। ਅਰੇ, ਭਗਵਾਨ ਬੇਹੱਦ ਦਾ ਬਾਪ ਬੱਚਿਆਂ ਨੂੰ ਦੁੱਖ ਕਿਵੇਂ ਦਵੇਗਾ। ਉਹ
ਤਾਂ ਕਹਿੰਦੇ ਹਨ ਮੈਂ ਸੁੱਖ ਦਾ ਵਰਸਾ ਦਿੰਦਾ ਹਾਂ ਫੇਰ ਅੱਧਾਕਲਪ ਦੇ ਬਾਦ ਰਾਵਣ ਸ਼ਰਾਪਿਤ ਕਰਦੇ ਹਨ।
ਸਤਿਯੁਗ ਵਿੱਚ ਤਾਂ ਅਥਾਹ ਸੁੱਖ ਸੀ, ਮਾਲਾਮਾਲ ਸੀ। ਇੱਕ ਹੀ ਸੋਮਨਾਥ ਦੇ ਮੰਦਿਰ ਵਿੱਚ ਕਿੰਨੇ ਹੀਰੇ
- ਜਵਾਹਰਾਤ ਸੀ। ਭਾਰਤ ਕਿੰਨਾ ਸਾਲਵੈਂਟ ਸੀ। ਹੁਣ ਤਾਂ ਇਨਸਾਲਵੈਂਟ ਹੈ। ਸਤਿਯੁਗ ਵਿੱਚ 100
ਪ੍ਰਸੈਂਟ ਸਾਲਵੈਂਟ, ਕਲਯੁੱਗ ਵਿੱਚ 100 ਪ੍ਰਸੈਂਟ ਇਨਸਾਲਵੈਂਟ - ਇਹ ਖੇਡ ਬਣਿਆ ਹੋਇਆ ਹੈ। ਹੁਣ ਹੈ
ਆਇਰਨ ਏਜ, ਖਾਦ ਪੈਂਦੇ - ਪੈਂਦੇ ਬਿਲਕੁੱਲ ਤਮੋਪ੍ਰਧਾਨ ਬਣ ਗਏ ਹਨ। ਕਿੰਨਾ ਦੁੱਖ ਹੈ। ਇਹ ਐਰੋਪਲੇਨ
ਆਦਿ ਵੀ 100 ਵਰ੍ਹੇ ਵਿੱਚ ਬਣੇ ਹਨ। ਇਸਨੂੰ ਕਿਹਾ ਜਾਂਦਾ ਹੈ ਮਾਇਆ ਦਾ ਪਾਮਪ। ਤੇ ਮਨੁੱਖ ਸਮਝਦੇ
ਸਾਈਂਸ ਨੇ ਤਾਂ ਸ੍ਵਰਗ ਬਣਾ ਦਿੱਤਾ ਹੈ। ਪਰ ਇਹ ਹੈ ਰਾਵਣ ਦਾ ਸ੍ਵਰਗ। ਕਲਯੁੱਗ ਵਿੱਚ ਮਾਇਆ ਦਾ
ਪਾਮਪ ਵੇਖ ਤੁਹਾਡੇ ਕੋਲ ਮੁਸ਼ਕਿਲ ਆਉਂਦੇ ਹਨ। ਸਮਝਦੇ ਹਨ ਸਾਡੇ ਕੋਲ ਤਾਂ ਮਹਿਲ ਮੋਟਰਾਂ ਆਦਿ ਹਨ।
ਬਾਪ ਕਹਿੰਦੇ ਹਨ ਸ੍ਵਰਗ ਤਾਂ ਸਤਿਯੁਗ ਨੂੰ ਕਿਹਾ ਜਾਂਦਾ ਹੈ, ਜਦੋਂ ਇਨ੍ਹਾਂ ਲਕਸ਼ਮੀ - ਨਾਰਾਇਣ ਦਾ
ਰਾਜ ਸੀ। ਹੁਣ ਇਹ ਲਕਸ਼ਮੀ - ਨਾਰਾਇਣ ਦਾ ਰਾਜ ਥੋੜੀ ਹੀ ਹੈ। ਹੁਣ ਕਲਯੁੱਗ ਤੋਂ ਬਾਦ ਫੇਰ ਇਨ੍ਹਾਂ
ਦਾ ਰਾਜ ਆਏਗਾ। ਪਹਿਲਾਂ ਭਾਰਤ ਬਹੁਤ ਛੋਟਾ ਸੀ। ਨਵੀਂ ਦੁਨੀਆਂ ਵਿੱਚ ਹੁੰਦੇ ਹੀ ਹਨ 9 ਲੱਖ ਦੇਵਤਾ।
ਬੱਸ। ਪਿੱਛੇ ਵਾਧੇ ਨੂੰ ਪਾਉਂਦੇ ਰਹਿੰਦੇ ਹਨ। ਸਾਰੀ ਸ੍ਰਿਸ਼ਟੀ ਵਾਧੇ ਨੂੰ ਪਾਉਂਦੀ ਹੈ ਨਾ। ਪਹਿਲਾਂ
- ਪਹਿਲਾਂ ਸਿਰਫ਼ ਦੇਵੀ - ਦੇਵਤਾ ਸੀ। ਤੇ ਬੇਹੱਦ ਦਾ ਬਾਪ ਵਰਲਡ ਦੀ ਹਿਸਟਰੀ - ਜਾਗ੍ਰਾਫੀ ਬੈਠ
ਸਮਝਾਉਂਦੇ ਹਨ। ਬਾਪ ਬਗ਼ੈਰ ਹੋਰ ਕੋਈ ਦੱਸ ਨਾ ਸਕੇ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਨਾਲੇਜ਼ਫੁੱਲ ਗੋਡ
ਫ਼ਾਦਰ। ਸਭ ਆਤਮਾਵਾਂ ਦਾ ਫ਼ਾਦਰ। ਆਤਮਾਵਾਂ ਸਭ ਭਰਾ - ਭਰਾ ਹਨ ਫੇਰ ਭਰਾ ਅਤੇ ਭੈਣ ਬਣਦੀਆਂ ਹਨ। ਤੁਸੀਂ
ਸਭ ਹੋ ਇੱਕ ਪ੍ਰਜਾਪਿਤਾ ਬ੍ਰਹਮਾ ਦੇ ਅਡੋਪਟੇਡ ਚਿਲਡ੍ਰਨ। ਸਭ ਆਤਮਾਵਾਂ ਉਨ੍ਹਾਂ ਦੀ ਸੰਤਾਨ ਤਾਂ ਹੈ
ਹੀ। ਉਹਨਾ ਨੂੰ ਕਿਹਾ ਜਾਂਦਾ ਹੈ ਪਰਮਪਿਤਾ, ਉਨ੍ਹਾਂ ਦਾ ਨਾਮ ਹੈ ਸ਼ਿਵ। ਬੱਸ। ਬਾਪ ਸਮਝਾਉਂਦੇ ਹਨ -
ਮੇਰਾ ਨਾਮ ਇਕ ਹੀ ਸ਼ਿਵ ਹੈ। ਫੇਰ ਭਗਤੀ ਮਾਰ੍ਗ ਵਿੱਚ ਮਨੁੱਖਾਂ ਨੇ ਬਹੁਤ ਮੰਦਿਰ ਬਣਾਏ ਹਨ ਤੇ ਬਹੁਤ
ਨਾਮ ਰੱਖ ਦਿੱਤੇ ਹਨ। ਭਗਤੀ ਦੀ ਸਮਗ੍ਰੀ ਕਿੰਨੀ ਢੇਰ ਹੈ। ਉਸਨੂੰ ਪੜ੍ਹਾਈ ਨਹੀਂ ਕਹਾਂਗੇ। ਉਸ ਵਿੱਚ
ਏਮ ਆਬਜੈਕਟ ਕੁਝ ਵੀ ਨਹੀਂ। ਹੈ ਹੀ ਥੱਲੇ ਉਤਰਨ ਦੀ। ਥੱਲੇ ਉੱਤਰਦੇ - ਉੱਤਰਦੇ ਤਮੋਪ੍ਰਧਾਨ ਬਣ
ਜਾਂਦੇ ਹਾਂ ਫੇਰ ਸਤੋਪ੍ਰਧਾਨ ਬਣਨਾ ਹੈ ਸਭਨੂੰ। ਤੁਸੀਂ ਸਤੋਪ੍ਰਧਾਨ ਬਣਕੇ ਸ੍ਵਰਗ ਵਿੱਚ ਆਵੋਗੇ,
ਬਾਕੀ ਤਮੋਪ੍ਰਧਾਨ ਬਣ ਸ਼ਾਂਤੀਧਾਮ ਵਿੱਚ ਰਹਿਣਗੇ। ਇਹ ਚੰਗੀ ਰੀਤੀ ਯਾਦ ਕਰੋ। ਬਾਬਾ ਕਹਿੰਦੇ ਹਨ ਤੁਸੀਂ
ਮੈਨੂੰ ਆਪ ਬੁਲਾਇਆ ਹੈ - ਬਾਬਾ, ਸਾਨੂੰ ਪਤਿਤਾਂ ਨੂੰ ਆਕੇ ਪਾਵਨ ਬਣਾਓ ਤੇ ਹੁਣ ਮੈਂ ਸਾਰੀ ਦੁਨੀਆਂ
ਨੂੰ ਪਾਵਨ ਬਣਾਉਣ ਆਇਆ ਹਾਂ। ਮਨੁੱਖ ਸਮਝਦੇ ਹਨ ਗੰਗਾ ਇਸ਼ਨਾਨ ਕਰਨ ਨਾਲ ਪਾਵਨ ਬਣ ਜਾਵਾਂਗੇ। ਗੰਗਾ
ਨੂੰ ਪਤਿਤ - ਪਾਵਨੀ ਸਮਝਦੇ ਹਨ। ਖ਼ੂਹ ਵਿਚੋਂ ਪਾਣੀ ਕੱਢ, ਉਸਨੂੰ ਵੀ ਗੰਗਾ ਦਾ ਪਾਣੀ ਸਮਝ ਇਸ਼ਨਾਨ
ਕਰਦੇ ਹਨ। ਗੁਪਤ ਗੰਗਾ ਸਮਝਦੇ ਹਨ। ਤੀਰਥ ਯਾਤਰਾ ਤੇ ਜਾਂ ਕੋਈ ਪਹਾੜੀ ਤੇ ਜਾਣਗੇ, ਉਸਨੂੰ ਵੀ ਗੁਪਤ
ਗੰਗਾ ਕਹਿਣਗੇ। ਇਸਨੂੰ ਕਿਹਾ ਜਾਂਦਾ ਹੈ ਝੂਠ। ਗੋਡ ਇਜ਼ ਟਰੁੱਥ ਕਿਹਾ ਜਾਂਦਾ ਹੈ। ਬਾਕੀ ਰਾਵਣ ਰਾਜ
ਵਿੱਚ ਸਭ ਹਨ ਝੂਠ ਬੋਲਣ ਵਾਲੇ। ਗੋਡ ਫ਼ਾਦਰ ਹੀ ਸੱਚਖੰਡ ਸਥਾਪਨ ਕਰਦੇ ਹਨ। ਉੱਥੇ ਝੂਠ ਦੀ ਗੱਲ ਹੀ
ਨਹੀਂ ਹੁੰਦੀ। ਦੇਵਤਾਵਾਂ ਨੂੰ ਭੋਗ ਵੀ ਸ਼ੁੱਧ ਲਵਾਉਂਦੇ ਹਨ। ਹੁਣ ਤਾਂ ਹੈ ਆਸੁਰੀ ਰਾਜ, ਸਤਿਯੁਗ -
ਤ੍ਰੇਤਾ ਵਿੱਚ ਹੈ ਈਸ਼ਵਰੀਏ ਰਾਜ, ਜੋ ਹੁਣ ਸਥਾਪਨ ਹੋ ਰਿਹਾ ਹੈ। ਈਸ਼ਵਰ ਹੀ ਆਕੇ ਸਭਨੂੰ ਪਾਵਨ
ਬਣਾਉਂਦੇ ਹਨ। ਦੇਵਤਾਵਾਂ ਵਿੱਚ ਕੋਈ ਵਿਕਾਰ ਹੁੰਦੇ ਨਹੀਂ। ਜਿਵੇਂ ਰਾਜਾ ਰਾਣੀ ਉਵੇਂ ਪ੍ਰਜਾ ਸਭ
ਪਵਿੱਤਰ ਹੁੰਦੇ ਹਨ। ਇੱਥੇ ਸਭ ਹਨ ਪਾਪੀ, ਕਾਮੀ, ਕਰੋਧੀ। ਨਵੀਂ ਦੁਨੀਆਂ ਨੂੰ ਸ੍ਵਰਗ ਅਤੇ ਇਸਨੂੰ
ਨਰਕ ਕਿਹਾ ਜਾਂਦਾ ਹੈ। ਨਰਕ ਨੂੰ ਸ੍ਵਰਗ ਬਾਪ ਦੇ ਇਲਾਵਾ ਕੋਈ ਬਣਾ ਨਹੀਂ ਸਕੇ। ਇੱਥੇ ਸਭ ਹਨ
ਨਰਕਵਾਸੀ ਪਤਿਤ। ਸਤਿਯੁਗ ਵਿੱਚ ਹਨ ਪਾਵਨ। ਉੱਥੇ ਇਵੇਂ ਨਹੀਂ ਕਹਿਣਗੇ ਕਿ ਅਸੀਂ ਪਤਿਤ ਤੋਂ ਪਾਵਨ
ਹੋਣ ਦੇ ਲਈ ਇਸ਼ਨਾਨ ਕਰਨ ਜਾਂਦੇ ਹਾਂ।
ਇਹ ਵਰੇਇਟੀ ਮਨੁੱਖ ਸ੍ਰਿਸ਼ਟੀ ਰੂਪੀ ਝਾੜ ਹੈ। ਬੀਜਰੂਪ ਹੈ ਭਗਵਾਨ। ਉਹੀ ਰਚਨਾ ਰਚਦੇ ਹਨ। ਪਹਿਲਾਂ -
ਪਹਿਲਾਂ ਰਚਦੇ ਹਨ ਦੇਵੀ - ਦੇਵਤਾਵਾਂ ਨੂੰ। ਫੇਰ ਵਾਧੇ ਨੂੰ ਪਾਉਂਦੇ - ਪਾਉਂਦੇ ਇਨ੍ਹੇ ਧਰਮ ਹੋ
ਜਾਂਦੇ ਹਨ। ਪਹਿਲਾਂ ਇੱਕ ਧਰਮ, ਇੱਕ ਰਾਜ ਸੀ। ਸੁੱਖ ਹੀ ਸੁੱਖ ਸੀ। ਮਨੁੱਖ ਚਾਹੁੰਦੇ ਵੀ ਹਨ ਵਿਸ਼ਵ
ਵਿੱਚ ਸ਼ਾਂਤੀ ਹੋਵੇ। ਉਹ ਹੁਣ ਤੁਸੀਂ ਸਥਾਪਨ ਕਰ ਰਹੇ ਹੋ। ਬਾਕੀ ਸਭ ਖ਼ਤਮ ਹੋ ਜਾਣਗੇ। ਬਾਕੀ ਥੋੜ੍ਹੇ
ਰਹਿਣਗੇ। ਇਹ ਚੱਕਰ ਫ਼ਿਰਦਾ ਰਹਿੰਦਾ ਹੈ। ਹੁਣ ਹੈ ਕਲਯੁੱਗ ਅੰਤ ਅਤੇ ਸਤਿਯੁਗ ਆਦਿ ਦਾ ਪੁਰਸ਼ੋਤਮ
ਸੰਗਮਯੁੱਗ। ਇਸਨੂੰ ਕਿਹਾ ਜਾਂਦਾ ਹੈ ਕਲਿਆਣਕਾਰੀ ਪੁਰਸ਼ੋਤਮ ਸੰਗਮਯੁੱਗ। ਕਲਯੁੱਗ ਤੋਂ ਬਾਦ ਸਤਿਯੁਗ
ਸਥਾਪਨ ਹੋ ਰਿਹਾ ਹੈ। ਤੁਸੀਂ ਸੰਗਮ ਤੇ ਪੜ੍ਹਦੇ ਹੋ ਇਸਦਾ ਫ਼ਲ ਸਤਿਯੁਗ ਵਿੱਚ ਮਿਲੇਗਾ। ਇੱਥੇ ਜਿਨ੍ਹਾਂ
ਪਵਿੱਤਰ ਬਣੋਗੇ ਅਤੇ ਪੜ੍ਹੋਗੇ ਉਨ੍ਹਾਂ ਉੱਚਾ ਪੱਦ ਪਾਵੋਗੇ। ਅਜਿਹੀ ਪੜ੍ਹਾਈ ਕਿਤੇ ਹੁੰਦੀ ਨਹੀਂ।
ਤੁਹਾਨੂੰ ਇਸ ਪੜ੍ਹਾਈ ਦਾ ਸੁੱਖ ਨਵੀਂ ਦੁਨੀਆਂ ਵਿੱਚ ਮਿਲੇਗਾ। ਜੇਕਰ ਕੋਈ ਵੀ ਭੂਤ ਹੋਵੇਗਾ ਤਾਂ
ਇੱਕ ਤਾਂ ਸਜ਼ਾ ਖਾਣੀ ਪਵੇਗੀ, ਦੂਜਾ ਫੇਰ ਉੱਥੇ ਘੱਟ ਪੱਦ ਪਾਵੋਗੇ। ਜੋ ਸੰਪੂਰਨ ਬਣ ਹੋਰਾਂ ਨੂੰ ਵੀ
ਪੜ੍ਹਾਉਣਗੇ ਤੇ ਉੱਚਾ ਪੱਦ ਵੀ ਪਾਉਣਗੇ। ਕਿੰਨੇ ਸੈਂਟਰਜ਼ ਹਨ, ਲੱਖਾਂ ਸੈਂਟਰ ਹੋ ਜਾਣਗੇ। ਸਾਰੇ
ਵਿਸ਼ਵ ਵਿੱਚ ਸੈਂਟਰਜ਼ ਖੁਲ੍ਹ ਜਾਣਗੇ। ਪਾਪ ਆਤਮਾ ਤੋਂ ਪੁੰਨਯ ਆਤਮਾ ਬਣਨਾ ਹੀ ਹੈ। ਤੁਹਾਡੀ ਏਮ
ਆਬਜੈਕਟ ਵੀ ਹੈ। ਪੜ੍ਹਾਉਣ ਵਾਲਾ ਇੱਕ ਸ਼ਿਵਬਾਬਾ ਹੈ। ਉਹ ਹੈ ਗਿਆਨ ਦਾ ਸਾਗਰ, ਸੁੱਖ ਦਾ ਸਾਗਰ। ਬਾਪ
ਹੀ ਆਕੇ ਪੜ੍ਹਾਉਦੇ ਹਨ। ਇਹ ਨਹੀਂ ਪੜ੍ਹਾਉਂਦੇ, ਇਨ੍ਹਾਂ ਦੁਆਰਾ ਪੜ੍ਹਾਉਂਦੇ ਹਨ। ਇਨ੍ਹਾਂ ਨੂੰ
ਗਾਇਆ ਜਾਂਦਾ ਹੈ ਭਗਵਾਨ ਦਾ ਰੱਥ, ਭਾਗਿਆਸ਼ਾਲੀ ਰੱਥ। ਤੁਹਾਨੂੰ ਕਿੰਨਾ ਪਦਮਾਪਦਮ ਭਾਗਿਆਸ਼ਾਲੀ
ਬਣਾਉਂਦੇ ਹਨ। ਤੁਸੀਂ ਬਹੁਤ ਸਾਹੂਕਾਰ ਬਣਦੇ ਹੋ। ਕੋਈ ਵੀ ਬੀਮਾਰ ਨਹੀਂ ਪੈਂਦੇ। ਹੈੱਲਥ, ਵੈਲਥ,
ਹੈਪੀਨੈਸ ਸਭ ਮਿਲ ਜਾਂਦੀ ਹੈ। ਇੱਥੇ ਭਾਵੇਂ ਧਨ ਹੈ ਪਰ ਬੀਮਾਰੀਆਂ ਆਦਿ ਹਨ। ਉਹ ਹੈਪੀਨੈਸ ਰਹਿ ਨਾ
ਸਕੇ। ਕੁਝ ਨਾ ਕੁਝ ਦੁੱਖ ਰਹਿੰਦਾ ਹੈ। ਉਸ ਦਾ ਤੇ ਨਾਮ ਹੀ ਹੈ ਸੁੱਖਧਾਮ, ਸ੍ਵਰਗ, ਪੈਰਾਡਾਈਜ਼।
ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਇਹ ਰਾਜ ਕਿੰਨੇ ਦਿੱਤਾ? ਇਹ ਕੋਈ ਵੀ ਨਹੀਂ ਜਾਣਦੇ। ਇਹ ਭਾਰਤ ਵਿੱਚ
ਰਹਿੰਦੇ ਸੀ। ਵਿਸ਼ਵ ਦੇ ਮਾਲਿਕ ਸੀ। ਕੋਈ ਪਾਰਟੀਸ਼ਨ ਆਦਿ ਨਹੀਂ ਸੀ। ਹੁਣ ਤਾ ਕਿੰਨੇ ਪਾਰਟੀਸ਼ਨ ਹਨ।
ਰਾਵਣ ਰਾਜ ਹੈ। ਕਿੰਨੇ ਟੋਟੇ - ਟੋਟੇ ਹੋ ਗਏ ਹਨ। ਲੜ੍ਹਦੇ ਰਹਿੰਦੇ ਹਨ। ਉੱਥੇ ਤਾਂ ਸਾਰੇ ਭਾਰਤ
ਵਿੱਚ ਇਨ੍ਹਾਂ ਦੇਵੀ - ਦੇਵਤਾਵਾਂ ਦਾ ਰਾਜ ਸੀ। ਉੱਥੇ ਵਜ਼ੀਰ ਆਦਿ ਹੁੰਦੇ ਨਹੀਂ। ਇੱਥੇ ਤਾਂ ਵਜ਼ੀਰ
ਦੇਖੋ ਕਿੰਨੇ ਹਨ ਕਿਉਂਕਿ ਬੇਅਕਲ ਹਨ। ਤੇ ਵਜ਼ੀਰ ਵੀ ਇੰਵੇਂ ਹੀ ਤਮੋਪ੍ਰਧਾਨ ਪਤਿਤ ਹਨ। ਪਤਿਤ ਨੂੰ
ਪਤਿਤ ਮਿਲੇ, ਕਰ - ਕਰ ਲੰਬੇ ਹੱਥ…। ਕੰਗਾਲ ਬਣਦੇ ਜਾਂਦੇ ਹਨ, ਕਰਜ਼ਾ ਚੁੱਕਦੇ ਜਾਂਦੇ ਹਨ। ਸਤਿਯੁਗ
ਵਿੱਚ ਤਾਂ ਅਨਾਜ਼ ਫ਼ਲ ਆਦਿ ਬਹੁਤ ਸਵਾਦ ਹੁੰਦੇ ਹਨ। ਤੁਸੀਂ ਉੱਥੇ ਜਾਕੇ ਸਭ ਅਨੁਭਵ ਕਰਕੇ ਆਉਂਦੇ ਹੋ।
ਸੂਖ਼ਸ਼ਮਵਤਨ ਵਿੱਚ ਵੀ ਜਾਂਦੇ ਹੋ ਅਤੇ ਸ੍ਵਰਗ ਵਿੱਚ ਵੀ ਜਾਂਦੇ ਹੋ। ਬਾਪ ਕਹਿੰਦੇ ਹਨ ਸ੍ਰਿਸ਼ਟੀ ਚੱਕਰ
ਕਿਵੇਂ ਫ਼ਿਰਦਾ ਹੈ। ਪਹਿਲਾਂ ਭਾਰਤ ਵਿੱਚ ਇੱਕ ਹੀ ਦੇਵੀ - ਦੇਵਤਾ ਧਰਮ ਸੀ। ਦੂਜਾ ਕੋਈ ਧਰਮ ਨਹੀਂ
ਸੀ। ਫੇਰ ਦੁਆਪਰ ਵਿੱਚ ਰਾਵਣ ਰਾਜ ਸ਼ੁਰੂ ਹੁੰਦਾ ਹੈ। ਹੁਣ ਹੈ ਵਿਕਾਰੀ ਦੁਨੀਆਂ ਫੇਰ ਤੁਸੀਂ ਪਵਿੱਤਰ
ਬਣ ਨ੍ਰਿਵਿਕਾਰੀ ਦੇਵਤਾ ਬਣਦੇ ਹੋ। ਇਹ ਸਕੂਲ ਹੈ। ਭਗਵਾਨੁਵਾਚ ਮੈਂ ਤੁਹਾਨੂੰ ਬੱਚਿਆਂ ਨੂੰ ਰਾਜਯੋਗ
ਸਿਖਾਉਂਦਾ ਹਾਂ। ਤੁਸੀਂ ਭਵਿੱਖ ਵਿੱਚ ਇਹ ਬਣੋਗੇ। ਰਾਜਾਈ ਦੀ ਪੜ੍ਹਾਈ ਹੋਰ ਕਿਤੇ ਨਹੀਂ ਮਿਲੇਗੀ।
ਬਾਪ ਹੀ ਪੜ੍ਹਾਕੇ ਨਵੀਂ ਦੁਨੀਆਂ ਦੀ ਰਾਜਧਾਨੀ ਦਿੰਦੇ ਹਨ। ਸੁਪ੍ਰੀਮ ਫ਼ਾਦਰ, ਟੀਚਰ, ਸਤਿਗੁਰੂ ਇੱਕ
ਹੀ ਸ਼ਿਵਬਾਬਾ ਹੈ। ਬਾਬਾ ਮਤਲਬ ਜ਼ਰੂਰ ਵਰਸਾ ਮਿਲਣਾ ਚਾਹੀਦਾ। ਭਗਵਾਨ ਜ਼ਰੂਰ ਸ੍ਵਰਗ ਦਾ ਵਰਸਾ ਹੀ
ਦੇਣਗੇ। ਰਾਵਣ ਜਿਸਨੂੰ ਹਰ ਵਰ੍ਹੇ ਸਾੜਦੇ ਹੋ, ਇਹ ਹੈ ਭਾਰਤ ਦਾ ਨੰਬਰਵਨ ਦੁਸ਼ਮਣ। ਰਾਵਣ ਨੇ ਕਿਵੇਂ
ਅਸੁਰ ਬਣਾ ਦਿੱਤਾ ਹੈ। ਇਨ੍ਹਾਂ ਦਾ ਰਾਜ 2500 ਵਰ੍ਹੇ ਚੱਲਦਾ ਹੈ। ਤੁਹਾਨੂੰ ਬਾਪ ਕਹਿੰਦੇ ਹਨ ਮੈਂ
ਤੁਹਾਨੂੰ ਸੁੱਖਧਾਮ ਦਾ ਮਾਲਿਕ ਬਣਾਉਂਦਾ ਹਾਂ। ਰਾਵਣ ਤੁਹਾਨੂੰ ਦੁੱਖਧਾਮ ਵਿੱਚ ਲੈ ਜਾਂਦਾ ਹੈ।
ਤੁਹਾਡੀ ਉਮਰ ਵੀ ਘੱਟ ਹੋ ਜਾਂਦੀ ਹੈ। ਅਚਾਨਕ ਅਕਾਲੇ ਮ੍ਰਿਤੂ ਹੋ ਜਾਂਦੀ ਹੈ। ਅਨੇਕ ਬੀਮਾਰੀਆਂ
ਹੁੰਦੀਆਂ ਰਹਿੰਦੀਆਂ ਹਨ। ਉੱਥੇ ਇਵੇਂ ਕੋਈ ਗੱਲ ਨਹੀਂ ਹੁੰਦੀ। ਨਾਮ ਹੀ ਸ੍ਵਰਗ ਹੈ। ਹੁਣ ਆਪਣੇ ਨੂੰ
ਹਿੰਦੂ ਕਹਾਉਂਦੇ ਹਨ ਕਿਉਂਕਿ ਪਤਿਤ ਹਨ। ਤੇ ਦੇਵਤਾ ਕਹਾਉਣ ਲਾਇਕ ਨਹੀਂ ਰਹਿੰਦੇ ਹਨ। ਬਾਪ ਇਸ ਰੱਥ
ਦੁਆਰਾ ਬੈਠ ਸਮਝਾਉਂਦੇ ਹਨ, ਇਨ੍ਹਾਂ ਦੇ ਬਾਜੂ ਵਿੱਚ ਆਕੇ ਬੈਠਦੇ ਹਨ ਤੁਹਾਨੂੰ ਪੜ੍ਹਾਉਣ। ਤੇ ਇਹ
ਵੀ ਪੜ੍ਹਦੇ ਹਨ। ਅਸੀਂ ਸਭ ਸਟੂਡੈਂਟ ਹਾਂ। ਇੱਕ ਬਾਪ ਹੀ ਟੀਚਰ ਹੈ। ਹੁਣ ਬਾਪ ਪੜ੍ਹਾਉਂਦੇ ਹਨ। ਫੇਰ
ਆਕੇ 5000 ਵਰ੍ਹੇ ਦੇ ਬਾਦ ਪੜ੍ਹਾਉਣਗੇ। ਇਹ ਗਿਆਨ, ਇਹ ਪੜ੍ਹਾਈ ਫੇਰ ਗੁੰਮ ਹੋ ਜਾਏਗੀ। ਪੜ੍ਹਕੇ
ਤੁਸੀਂ ਦੇਵਤਾ ਬਣੇ, 2500 ਵਰ੍ਹੇ ਸੁੱਖ ਦਾ ਵਰਸਾ ਲਿਆ ਫੇਰ ਹੈ ਦੁੱਖ, ਰਾਵਣ ਦਾ ਸ਼ਰਾਪ। ਹੁਣ ਭਾਰਤ
ਬਹੁਤ ਦੁੱਖੀ ਹੈ। ਇਹ ਹੈ ਦੁੱਖਧਾਮ। ਬੁਲਾਉਂਦੇ ਵੀ ਹੈ ਨਾ - ਪਤਿਤ - ਪਾਵਨ ਆਓ, ਆਕੇ ਪਾਵਨ ਬਣਾਓ।
ਹੁਣ ਤੁਹਾਡੇ ਵਿੱਚ ਕੋਈ ਵਿਕਾਰ ਨਹੀਂ ਹੋਣਾ ਚਾਹੀਦਾ ਪਰ ਅੱਧਾਕਲਪ ਦੀ ਬੀਮਾਰੀ ਕੋਈ ਜਲਦੀ ਥੋੜੀ ਹੀ
ਨਿਕਲਦੀ ਹੈ। ਉਸ ਪੜ੍ਹਾਈ ਵਿੱਚ ਵੀ ਜੋ ਚੰਗੀ ਰੀਤੀ ਨਹੀਂ ਪੜ੍ਹਦੇ ਹਨ ਉਹ ਫ਼ੇਲ ਹੋ ਜਾਂਦੇ ਹਨ। ਜੋ
ਪਾਸ ਵਿਦ ਆਨਰ ਹੁੰਦੇ ਹਨ ਉਹ ਤਾਂ ਸਕਾਲਰਸ਼ਿਪ ਲੈਂਦੇ ਹਨ। ਤੁਹਾਡੇ ਵਿੱਚ ਵੀ ਚੰਗੀ ਰੀਤੀ ਪਵਿੱਤਰ
ਬਣ ਅਤੇ ਦੂਜਿਆਂ ਨੂੰ ਬਣਾਉਂਦੇ ਹਨ, ਤਾਂ ਇਹ ਪ੍ਰਾਈਜ਼ ਲੈਂਦੇ ਹਨ। ਮਾਲਾ ਹੁੰਦੀ ਹੈ ਨਾ 8 ਦੀ। ਉਹ
ਹਨ ਪਾਸ ਵਿਦ ਆਨਰ। ਫੇਰ 108 ਦੀ ਮਾਲਾ ਵੀ ਹੁੰਦੀ ਹੈ, ਉਹ ਮਾਲਾ ਵੀ ਸਿਮਰੀ ਜਾਂਦੀ ਹੈ। ਮਨੁੱਖ ਇਹ
ਰਾਜ਼ ਥੋੜੀ ਹੀ ਸਮਝਦੇ ਹਨ। ਮਾਲਾ ਦੇ ਉੱਪਰ ਹੈ ਫੁੱਲ ਫੇਰ ਹੁੰਦਾ ਹੈ ਡਬਲ ਦਾਣਾ ਮੇਰੂ। ਇਸਤ੍ਰੀ ਅਤੇ
ਪੁਰਸ਼ ਦੋਨੋਂ ਪਵਿੱਤਰ ਬਣਦੇ ਹਨ। ਇਹ ਪਵਿੱਤਰ ਸੀ ਨਾ। ਸ੍ਵਰਗਵਾਸੀ ਕਹਾਉਂਦੇ ਸੀ। ਇਹ ਆਤਮਾ
ਪੁਨਰਜਨਮ ਲੈਂਦੇ - ਲੈਂਦੇ ਹੁਣ ਪਤਿਤ ਬਣ ਗਈ ਹੈ। ਫੇਰ ਇਥੋਂ ਪਵਿੱਤਰ ਬਣ ਪਾਵਨ ਦੁਨੀਆਂ ਵਿੱਚ
ਜਾਵੇਗੀ। ਵਰਲਡ ਦੀ ਹਿਸਟਰੀ - ਜਗ੍ਰਾਫੀ ਰਿਪੀਟ ਹੁੰਦੀ ਹੈ ਨਾ। ਵਿਕਾਰੀ ਰਾਜੇ ਨ੍ਰਿਵਿਕਾਰੀ ਰਾਜਿਆਂ
ਦੇ ਮੰਦਿਰ ਆਦਿ ਬਣਾਕੇ ਉਨ੍ਹਾਂ ਨੂੰ ਪੁੱਜਦੇ ਹਨ। ਉਹ ਹੀ ਫੇਰ ਪੂਜਯ ਤੋਂ ਪੁਜਾਰੀ ਬਣ ਜਾਂਦੇ ਹਨ।
ਵਿਕਾਰੀ ਬਣਨ ਨਾਲ ਫੇਰ ਉਹ ਲਾਈਟ ਦਾ ਤਾਜ਼ ਵੀ ਨਹੀਂ ਰਹਿੰਦਾ ਹੈ। ਇਹ ਖੇਡ ਬਣਿਆ ਹੋਇਆ ਹੈ। ਇਹ ਹੈ
ਬੇਹੱਦ ਦਾ ਵੰਡਰਫੁੱਲ ਡਰਾਮਾ। ਪਹਿਲਾਂ ਇੱਕ ਹੀ ਧਰਮ ਹੁੰਦਾ ਹੈ, ਜਿਸ ਨੂੰ ਰਾਮ ਰਾਜ ਕਿਹਾ ਜਾਂਦਾ
ਹੈ। ਫੇਰ ਹੋਰ - ਹੋਰ ਧਰਮ ਵਾਲੇ ਆਉਂਦੇ ਹਨ। ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫ਼ਿਰਦਾ ਹੈ ਉਹ ਇੱਕ
ਬਾਪ ਹੀ ਸਮਝਾ ਸਕਦੇ ਹਨ। ਭਗਵਾਨ ਤਾਂ ਇੱਕ ਹੀ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ
ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਖੁਦ ਭਗਵਾਨ
ਟੀਚਰ ਬਣਕੇ ਪੜ੍ਹਾਉਂਦੇ ਹਨ ਇਸਲਈ ਚੰਗੀ ਰੀਤੀ ਪੜ੍ਹਨਾ ਹੈ। ਸਕਾਲਰਸ਼ਿਪ ਲੈਣ ਦੇ ਲਈ ਪਵਿੱਤਰ ਬਣਕੇ
ਦੂਜਿਆਂ ਨੂੰ ਪਵਿੱਤਰ ਬਨਾਉਣ ਦੀ ਸੇਵਾ ਕਰਨੀ ਹੈ।
2. ਅੰਦਰ ਵਿੱਚ ਕਾਮ,
ਕਰੋਧ ਆਦਿ ਦੇ ਜੋ ਵੀ ਭੂਤ ਹਨ, ਉਨ੍ਹਾਂ ਨੂੰ ਕੱਡਣਾ ਹੈ। ਏਮ ਆਬਜੈਕਟ ਨੂੰ ਸਾਹਮਣੇ ਰੱਖ ਕੇ
ਪੁਰਸ਼ਾਰਥ ਕਰਨਾ ਹੈ।
ਵਰਦਾਨ:-
ਮਾਇਆ ਦੀ ਛਾਇਆ ਤੋਂ ਨਿਕਲ ਯਾਦ ਦੀ ਛਤ੍ਰਛਾਇਆ ਵਿੱਚ ਰਹਿਣ ਵਾਲੇ ਬੇਫ਼ਿਕਰ ਬਾਦਸ਼ਾਹ ਭਵ
ਜੋ ਸਦਾ ਬਾਪ ਦੇ ਯਾਦ ਦੀ
ਛਤਰਛਾਇਆ ਦੇ ਥੱਲੇ ਰਹਿੰਦੇ ਹਨ ਉਹ ਖੁਦ ਨੂੰ ਸਦਾ ਸੇਫ਼ ਅਨੁਭਵ ਕਰਦੇ ਹਨ। ਮਾਇਆ ਦੀ ਛਾਇਆ ਤੋਂ ਬਚਨ
ਦਾ ਸਾਧਨ ਹੈ ਬਾਪ ਦੀ ਛਤਰਛਾਇਆ ਵਿੱਚ ਰਹਿਣ ਵਾਲੇ ਸਦਾ ਬੇਫ਼ਿਕਰ ਬਾਦਸ਼ਾਹ ਹੋਣਗੇ। ਜੇਕਰ ਕੋਈ
ਫ਼ਿਕਰ ਹੈ ਤਾਂ ਖੁਸ਼ੀ ਗੁੰਮ ਹੋ ਜਾਂਦੀ ਹੈ, ਖੁਸ਼ੀ ਗੁੰਮ ਹੋਈ ਕਮਜੋਰ ਹੋਏ ਤਾਂ ਮਾਇਆ ਦੀ ਛਾਇਆ
ਦਾ ਅਸਰ ਪੈ ਜਾਂਦਾ ਹੈ ਕਿਉਂਕਿ ਕਮਜੋਰੀ ਹੀ ਮਾਇਆ ਦਾ ਆਵਾਹਨ ਕਰਦੀ ਹੈ। ਮਾਇਆ ਦੀ ਛਾਇਆ ਸੁਪਨੇ
ਵਿਚ ਵੀ ਪੈ ਗਈ ਤਾਂ ਬਹੁਤ ਪ੍ਰੇਸ਼ਾਨ ਕਰ ਦਵੇਗੀ ਇਸਲਈ ਸਦਾ ਛਤ੍ਰਛਾਇਆ ਦੇ ਹੇਠਾਂ ਰਹੋ।
ਸਲੋਗਨ:-
ਸਮਝ ਦੇ ਸਕ੍ਰੂ
ਡਰਾਈਵਰ ਨਾਲ ਅਲਬੇਲੇਪਨ ਦੇ ਲੂਜ ਸਕ੍ਰੁ ਨੂੰ ਟਾਈਟ ਕਰ ਸਦਾ ਅਲਰਟ ਰਹੋ।