04.10.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਤੁਸੀਂ ਜਿਨਾਂ - ਜਿਨਾਂ ਬਾਪ ਨੂੰ ਪਿਆਰ ਨਾਲ ਯਾਦ ਕਰੋਗੇ ਉਨਾਂ ਆਸ਼ੀਰਵਾਦ ਮਿਲੇਗਾ, ਪਾਪ ਕੱਟਦੇ ਜਾਣਗੇ”

ਪ੍ਰਸ਼ਨ:-
ਬਾਪ ਬੱਚਿਆਂ ਨੂੰ ਕਿਸ ਧਰਮ ਵਿੱਚ ਟਿਕਣ ਦੀ ਮੱਤ ਦਿੰਦੇ ਹਨ?

ਉੱਤਰ:-
ਬਾਬਾ ਕਹਿੰਦੇ ਬੱਚੇ - ਤੁਸੀਂ ਆਪਣੇ ਵਿਚਿੱਤਰਤਾ ਦੇ ਧਰਮ ਵਿੱਚ ਟਿਕੋ, ਚਿੱਤਰ ਦੇ ਧਰਮ ਵਿੱਚ ਨਹੀਂ। ਜਿਵੇਂ ਬਾਪ ਵਿਦੇਹੀ, ਵਿਚਿੱਤਰ ਹੈ ਇਵੇਂ ਬੱਚੇ ਵੀ ਵਿਚਿੱਤਰ ਹਨ ਫੇਰ ਇੱਥੇ ਚਿੱਤਰ (ਸ਼ਰੀਰ) ਵਿੱਚ ਆਉਂਦੇ ਹਨ। ਹੁਣ ਬਾਪ ਬੱਚਿਆਂ ਨੂੰ ਕਹਿੰਦੇ ਹਨ ਬੱਚੇ ਵਿਚਿੱਤਰ ਬਣੋ, ਆਪਣੇ ਸਵਧਰ੍ਮ ਵਿੱਚ ਟਿਕੋ। ਦੇਹ - ਅਭਿਮਾਨ ਵਿੱਚ ਨਹੀਂ ਆਓ।

ਪ੍ਰਸ਼ਨ :-
ਭਗਵਾਨ ਵੀ ਡਰਾਮਾ ਅਨੁਸਾਰ ਕਿਸ ਗੱਲ ਵਿੱਚ ਬੰਧਾਏਮਾਨ ਹੈ?

ਉੱਤਰ :-
ਡਰਾਮਾ ਅਨੁਸਾਰ ਬੱਚਿਆਂ ਨੂੰ ਪਤਿਤ ਤੋਂ ਪਾਵਨ ਬਣਾਉਣ ਦੇ ਲਈ ਭਗਵਾਨ ਵੀ ਬੰਧਾਏਮਾਨ ਹੈ। ਉਨ੍ਹਾਂ ਨੂੰ ਆਉਣਾ ਹੀ ਹੈ ਪੁਰਸ਼ੋਤਮ ਸੰਗਮਯੁੱਗ ਤੇ।

ਓਮ ਸ਼ਾਂਤੀ
ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ ਜਦੋਂ ਓਮ ਸ਼ਾਂਤੀ ਕਿਹਾ ਜਾਂਦਾ ਹੈ ਤਾਂ ਗੋਇਆ ਆਪਣੀ ਆਤਮਾ ਨੂੰ ਸਵਧਰ੍ਮ ਦਾ ਪਰਿਚੈ ਦਿੱਤਾ ਜਾਂਦਾ ਹੈ। ਤਾਂ ਜ਼ਰੂਰ ਬਾਪ ਵੀ ਆਟੋਮੈਟਿਕਲੀ ਯਾਦ ਆਉਂਦਾ ਹੈ ਕਿਉਂਕਿ ਯਾਦ ਤਾਂ ਹਰੇਕ ਮਨੁੱਖ ਭਗਵਾਨ ਨੂੰ ਹੀ ਕਰਦੇ ਹਨ। ਸਿਰਫ਼ ਭਗਵਾਨ ਦਾ ਪੂਰਾ ਪਰਿਚੈ ਨਹੀਂ ਹੈ। ਭਗਵਾਨ ਆਪਣਾ ਅਤੇ ਆਤਮਾ ਦਾ ਪਰਿਚੈ ਦੇਣ ਹੀ ਆਉਂਦੇ ਹਨ। ਪਤਿਤ - ਪਾਵਨ ਕਿਹਾ ਹੀ ਜਾਂਦਾ ਹੈ ਭਗਵਾਨ ਨੂੰ। ਪਤਿਤ ਤੋਂ ਪਾਵਨ ਬਣਾਉਣ ਦੇ ਲਈ ਭਗਵਾਨ ਵੀ ਡਰਾਮਾ ਅਨੁਸਾਰ ਬੰਧਾਏਮਾਨ ਹੈ। ਉਨ੍ਹਾਂ ਨੂੰ ਵੀ ਆਉਣਾ ਹੈ ਪੁਰਸ਼ੋਤਮ ਸੰਗਮਯੁੱਗ ਤੇ। ਸੰਗਮਯੁੱਗ ਦੀ ਸਮਝਾਣੀ ਦਿੰਦੇ ਹਨ। ਪੁਰਾਣੀ ਦੁਨੀਆਂ ਅਤੇ ਨਵੀਂ ਦੁਨੀਆਂ ਦੇ ਵਿਚਕਾਰ ਹੀ ਬਾਪ ਆਉਂਦੇ ਹਨ। ਪੁਰਾਣੀ ਦੁਨੀਆਂ ਨੂੰ ਮ੍ਰਿਤੂਲੋਕ, ਨਵੀਂ ਨੂੰ ਅਮਰਲੋਕ ਕਿਹਾ ਜਾਂਦਾ ਹੈ। ਇਹ ਵੀ ਤੁਸੀਂ ਸਮਝਦੇ ਹੋ, ਮ੍ਰਿਤੂਲੋਕ ਵਿੱਚ ਉਮਰ ਘੱਟ ਹੁੰਦੀ ਹੈ। ਅਕਾਲੇ ਮ੍ਰਿਤੂ ਹੁੰਦੀ ਰਹਿੰਦੀ ਹੈ। ਉਹ ਫੇਰ ਹੈ ਅਮਰਲੋਕ, ਜਿੱਥੇ ਅਕਾਲੇ ਮ੍ਰਿਤੂ ਨਹੀਂ ਹੁੰਦੀ ਕਿਉਂਕਿ ਪਵਿੱਤਰ ਹੈ। ਅਪਵਿੱਤਰਤਾ ਨਾਲ ਵਿਭਚਾਰੀ ਬਣਦੇ ਹਨ ਅਤੇ ਉਮਰ ਵੀ ਘੱਟ ਹੁੰਦੀ ਹੈ। ਬਲ ਵੀ ਘੱਟ ਹੋ ਜਾਂਦਾ ਹੈ। ਸਤਿਯੁਗ ਵਿੱਚ ਪਵਿੱਤਰ ਹੋਣ ਕਾਰਨ ਅਵਿਭਚਾਰੀ ਹਨ। ਬਲ ਵੀ ਜ਼ਿਆਦਾ ਰਹਿੰਦਾ ਹੈ। ਬਲ ਬਿਗਰ ਰਾਜਾਈ ਕਿਵੇਂ ਪ੍ਰਾਪਤ ਕੀਤੀ? ਜ਼ਰੂਰ ਬਾਪ ਤੋਂ ਉਨ੍ਹਾਂ ਨੇ ਆਸ਼ੀਰਵਾਦ ਲਈ ਹੋਵੇਗੀ। ਬਾਪ ਹੈ ਸ੍ਰਵਸ਼ਕਤੀਮਾਨ। ਆਸ਼ੀਰਵਾਦ ਕਿਵੇਂ ਲਈ ਹੋਵੇਗੀ? ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਤੇ ਜਿਨ੍ਹਾਂ ਨੇ ਜ਼ਿਆਦਾ ਯਾਦ ਕੀਤਾ ਹੋਵੇਗਾ ਉਨ੍ਹਾਂ ਨੇ ਹੀ ਆਸ਼ੀਰਵਾਦ ਲਈ ਹੋਵੇਗੀ। ਆਸ਼ੀਰਵਾਦ ਕੋਈ ਮੰਗਣ ਦੀ ਚੀਜ਼ ਨਹੀਂ ਹੈ। ਇਹ ਤਾਂ ਮਿਹਨਤ ਕਰਨ ਦੀ ਚੀਜ਼ ਹੈ। ਜਿਨਾਂ ਜ਼ਿਆਦਾ ਯਾਦ ਕਰਾਂਗੇ ਉਨਾਂ ਜ਼ਿਆਦਾ ਆਸ਼ੀਰਵਾਦ ਮਿਲੇਗੀ ਮਤਲਬ ਉੱਚ ਪੱਦ ਮਿਲੇਗਾ। ਯਾਦ ਹੀ ਨਹੀਂ ਕਰਾਂਗੇ ਤਾਂ ਆਸ਼ੀਰਵਾਦ ਵੀ ਨਹੀਂ ਮਿਲੇਗੀ। ਲੌਕਿਕ ਬਾਪ ਬੱਚਿਆਂ ਨੂੰ ਕਦੀ ਇਹ ਨਹੀਂ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ। ਉਹ ਛੋਟੇਪਨ ਤੋਂ ਆਪੇ ਹੀ ਮੰਮਾ - ਬਾਬਾ ਕਰਦੇ ਰਹਿੰਦੇ ਹਨ। ਆਰਗਨਜ਼ ਛੋਟੇ ਹਨ, ਵੱਡੇ ਬੱਚੇ ਕਦੀ ਇਵੇਂ ਬਾਬਾ - ਬਾਬਾ ਮੰਮਾ - ਮੰਮਾ ਨਹੀਂ ਕਹਿਣਗੇ। ਉਨ੍ਹਾਂ ਦੀ ਬੁੱਧੀ ਵਿੱਚ ਰਹਿੰਦਾ ਹੈ - ਇਹ ਸਾਡੇ ਮਾਂ - ਬਾਪ ਹਨ, ਜਿਨ੍ਹਾਂ ਕੋਲੋਂ ਇਹ ਵਰਸਾ ਮਿਲਣਾ ਹੈ। ਕਹਿਣ ਦੀ ਜਾਂ ਯਾਦ ਕਰਨ ਦੀ ਗੱਲ ਨਹੀਂ ਰਹਿੰਦੀ ਹੈ। ਇੱਥੇ ਤਾਂ ਬਾਪ ਕਹਿੰਦੇ ਹਨ ਮੈਨੂੰ ਅਤੇ ਵਰਸੇ ਨੂੰ ਯਾਦ ਕਰੋ। ਹੱਦ ਦੇ ਸੰਬੰਧ ਨੂੰ ਛੱਡ ਹੁਣ ਬੇਹੱਦ ਦੇ ਸੰਬੰਧ ਨੂੰ ਯਾਦ ਕਰਨਾ ਹੈ। ਸਭ ਮਨੁੱਖ ਚਾਹੁੰਦੇ ਹਨ ਸਾਡੀ ਗਤੀ ਹੋਵੇ। ਗਤੀ ਕਿਹਾ ਜਾਂਦਾ ਹੈ ਮੁਕਤੀਧਾਮ ਨੂੰ। ਸਦਗਤੀ ਕਿਹਾ ਜਾਂਦਾ ਹੈ ਫੇਰ ਤੋਂ ਸੁੱਖਧਾਮ ਵਿੱਚ ਆਉਣ ਨੂੰ। ਕੋਈ ਵੀ ਪਹਿਲੇ ਆਏਗਾ ਤਾਂ ਜ਼ਰੂਰ ਸੁੱਖ ਹੀ ਪਵੇਗਾ। ਬਾਪ ਸੁੱਖ ਦੇ ਲਈ ਹੀ ਆਉਂਦੇ ਹਨ। ਜ਼ਰੂਰ ਕੋਈ ਗੱਲ ਡਿਫੀਕਲਟ ਹੈ ਇਸਲਈ ਇਨ੍ਹਾਂ ਨੂੰ ਉੱਚ ਪੜ੍ਹਾਈ ਕਿਹਾ ਜਾਂਦਾ ਹੈ। ਜਿੰਨੀ ਉੱਚ ਪੜ੍ਹਾਈ ਉਤਨੀ ਡਿਫੀਕਲਟ ਵੀ ਹੋਵੇਗੀ। ਸਭ ਤਾਂ ਪਾਸ ਕਰ ਨਾ ਸਕਣ। ਵਡੇ ਤੋਂ ਵੱਡਾ ਇਮਤਿਹਾਨ ਬਹੁਤ ਥੋੜ੍ਹੇ ਸਟੂਡੈਂਟ ਪਾਸ ਕਰਦੇ ਹਨ ਕਿਓਂਕਿ ਵੱਡਾ ਇਮਤਿਹਾਨ ਪਾਸ ਹੋਣ ਨਾਲ ਫੇਰ ਸਰਕਾਰ ਨੂੰ ਪਘਾਰ (ਨੌਕਰੀ) ਵੀ ਬਹੁਤ ਦੇਣੀ ਪਵੇਗੀ ਨਾ। ਕਈ ਸਟੂਡੈਂਟ ਵੱਡਾ ਇਮਤਿਹਾਨ ਪਾਸ ਕਰਕੇ ਵੀ ਇਵੇਂ ਹੀ ਬੈਠੇ ਰਹਿੰਦੇ ਹਨ। ਸਰਕਾਰ ਦੇ ਕੋਲ ਇੰਨ੍ਹੇ ਪੈਸੇ ਨਹੀਂ ਹਨ ਜੋ ਵੱਡਾ ਪਘਾਰ ਦੇਵੇ। ਇੱਥੇ ਤਾਂ ਬਾਪ ਕਹਿੰਦੇ ਹਨ ਜਿਨਾਂ ਉੱਚ ਪੜ੍ਹਾਂਗੇ ਉਨਾਂ ਉੱਚ ਪੱਦ ਪਾਓਗੇ। ਇਵੇਂ ਵੀ ਨਹੀਂ ਸਭ ਕੋਈ ਰਾਜਾ ਜਾਂ ਸਾਹੂਕਾਰ ਬਨਣਗੇ। ਸਾਰਾ ਮਦਾਰ ਪੜ੍ਹਾਈ ਤੇ ਹੈ। ਭਗਤੀ ਨੂੰ ਪੜ੍ਹਾਈ ਨਹੀਂ ਕਿਹਾ ਜਾਂਦਾ। ਇਹ ਤਾਂ ਹੈ ਰੂਹਾਨੀ ਗਿਆਨ ਜੋ ਰੂਹਾਨੀ ਬਾਪ ਪੜ੍ਹਾਉਂਦੇ ਹਨ। ਕਿੰਨੀ ਉੱਚ ਪੜ੍ਹਾਈ ਹੈ। ਬੱਚਿਆਂ ਨੂੰ ਡਿਫੀਕਲਟ ਲਗਦਾ ਹੈ ਕਿਉਂਕਿ ਬਾਪ ਨੂੰ ਯਾਦ ਨਹੀਂ ਕਰਦੇ ਤਾਂ ਕਰੈਕਟਰਸ ਵੀ ਸੁਧਰਦੇ ਨਹੀਂ ਹਨ। ਜੋ ਚੰਗਾ ਯਾਦ ਕਰਦੇ ਹਨ ਉਨ੍ਹਾਂ ਦੇ ਕਰੈਕਟਰਸ ਵੀ ਚੰਗੇ ਹੁੰਦੇ ਜਾਂਦੇ ਹਨ। ਬਹੁਤ - ਬਹੁਤ ਮਿੱਠੇ ਸਰਵਿਸਏਬੁਲ ਬਣਦੇ ਜਾਂਦੇ ਹਨ। ਕਰੈਕਟਰਸ ਚੰਗੇ ਨਹੀਂ ਹਨ ਤਾਂ ਕੋਈ ਨੂੰ ਪਸੰਦ ਵੀ ਨਹੀਂ ਆਉਂਦੇ ਹਨ। ਜੋ ਨਾਪਾਸ ਹੁੰਦੇ ਹਨ ਤਾਂ ਜਰੂਰ ਕਰੈਕਟਰਸ ਵਿੱਚ ਰੌਲਾ ਹੈ। ਸ਼੍ਰੀ ਲਕਸ਼ਮੀ - ਨਾਰਾਇਣ ਦੇ ਕਰੈਕਟਰਸ ਬਹੁਤ ਚੰਗੇ ਹਨ। ਰਾਮ ਨੂੰ ਦੋ ਕਲਾ ਘੱਟ ਕਹਾਂਗੇ। ਭਾਰਤ ਰਾਵਣ ਰਾਜ ਵਿੱਚ ਝੂਠ ਖੰਡ ਹੋ ਜਾਂਦਾ ਹੈ। ਸੱਚਖੰਡ ਵਿੱਚ ਤਾਂ ਜ਼ਰਾ ਵੀ ਝੂਠ ਹੋ ਨਾ ਸਕੇ। ਰਾਵਣ ਰਾਜ ਵਿੱਚ ਹੈ ਝੂਠ ਹੀ ਝੂਠ। ਝੂਠੇ ਮਨੁੱਖਾਂ ਨੂੰ ਦੈਵੀ ਗੁਣਾਂ ਵਾਲਾ ਕਹਿ ਨਹੀਂ ਸਕਦੇ। ਇਹ ਬੇਹੱਦ ਦੀ ਗੱਲ ਹੈ। ਹੁਣ ਬਾਪ ਕਹਿੰਦੇ ਹਨ ਇਵੇਂ ਝੂਠੀਆਂ ਗੱਲਾਂ ਕਿਸੇ ਦੀਆਂ ਨਾ ਸੁਣੋ ਨਾ ਸੁਣਾਓ। ਇੱਕ ਈਸ਼ਵਰ ਦੀ ਮੱਤ ਨੂੰ ਹੀ ਲੀਗਲ ਮੱਤ ਕਿਹਾ ਜਾਂਦਾ ਹੈ। ਮਨੁੱਖ ਮੱਤ ਨੂੰ ਇਲੀਗਲ ਮੱਤ ਕਿਹਾ ਜਾਂਦਾ ਹੈ। ਲੀਗਲ ਮੱਤ ਨਾਲ ਤੁਸੀਂ ਉੱਚ ਬਣਦੇ ਹੋ। ਪਰ ਸਭ ਨਹੀਂ ਚੱਲ ਸਕਦੇ ਹਨ ਤਾਂ ਇਲੀਗਲ ਬਣ ਜਾਂਦੇ ਹਨ। ਕਈ ਬਾਪ ਦੇ ਨਾਲ ਪ੍ਰਤਿਗਿਆ ਵੀ ਕਰਦੇ ਹਨ - ਬਾਬਾ ਇੰਨੀ ਉਮਰ ਅਸੀਂ ਇਲੀਗਲ ਕੰਮ ਕੀਤੇ ਹਨ, ਹੁਣ ਨਹੀਂ ਕਰਾਂਗੇ। ਸਭਤੋਂ ਇਲੀਗਲ ਕੰਮ ਹੈ ਵਿਕਾਰ ਦਾ ਭੂਤ। ਦੇਹ - ਅਭਿਮਾਨ ਦਾ ਭੂਤ ਤਾਂ ਸਭ ਵਿੱਚ ਹੈ ਹੀ। ਮਾਇਆਵੀ ਪੁਰਖ ਵਿੱਚ ਦੇਹ - ਅਭਿਮਾਨ ਹੀ ਹੁੰਦਾ ਹੈ। ਬਾਪ ਤਾਂ ਹੈ ਹੀ ਵਿਦੇਹੀ, ਵਿਚਿੱਤਰ। ਤਾਂ ਬੱਚੇ ਵੀ ਵਿਚਿੱਤਰ ਹਨ। ਇਹ ਸਮਝ ਦੀ ਗੱਲ ਹੈ। ਅਸੀਂ ਆਤਮਾ ਵਿਚਿੱਤਰ ਹਾਂ ਫੇਰ ਇੱਥੇ ਚਿੱਤਰ (ਸ਼ਰੀਰ) ਵਿੱਚ ਆਉਂਦੇ ਹਨ। ਹੁਣ ਬਾਪ ਫੇਰ ਕਹਿੰਦੇ ਹਨ ਵਿਚਿੱਤਰ ਬਣੋ। ਆਪਣੇ ਸਵਧਰ੍ਮ ਵਿੱਚ ਟਿਕੋ। ਚਿੱਤਰ ਦੇ ਧਰਮ ਵਿੱਚ ਨਹੀਂ ਟਿਕੋ। ਵਿਚਿੱਤਰਤਾ ਦੇ ਧਰਮ ਵਿੱਚ ਟਿਕੋ। ਦੇਹ - ਅਭਿਮਾਨ ਵਿੱਚ ਨਾ ਆਓ। ਬਾਪ ਕਿੰਨਾ ਸਮਝਾਉਂਦੇ ਹਨ - ਇਸ ਵਿੱਚ ਯਾਦ ਦੀ ਬਹੁਤ ਜ਼ਰੂਰਤ ਹੈ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ ਤਾਂ ਤੁਸੀਂ ਸਤੋਪ੍ਰਧਾਨ, ਪਿਓਰ ਬਣੋਗੇ। ਇਮਪਿਓਰਿਟੀ ਵਿੱਚ ਜਾਣ ਨਾਲ ਬਹੁਤ ਦੰਡ ਮਿਲ ਜਾਂਦਾ ਹੈ। ਬਾਪ ਦਾ ਬਣਨ ਦੇ ਬਾਦ ਜੇਕਰ ਕੋਈ ਭੁੱਲ ਹੁੰਦੀ ਹੈ ਤਾਂ ਫੇਰ ਗਾਇਨ ਹੈ ਸਤਿਗੁਰੂ ਦੇ ਨਿੰਦਕ ਠੋਰ ਨਾ ਪਾਵੇ। ਜੇਕਰ ਤੁਸੀਂ ਮੇਰੀ ਮੱਤ ਤੇ ਚੱਲ ਪਵਿੱਤਰ ਨਹੀਂ ਬਣੋਗੇ ਤਾਂ ਸੌ ਗੁਣਾ ਦੰਡ ਭੋਗਣਾ ਪਵੇਗਾ। ਵਿਵੇਕ ਚਲਾਣਾ ਹੈ। ਜੇਕਰ ਅਸੀਂ ਯਾਦ ਨਹੀਂ ਕਰ ਸਕਦੇ ਤਾਂ ਇਨਾਂ ਉੱਚ ਪੱਦ ਵੀ ਨਹੀਂ ਪਾ ਸਕਾਂਗੇ। ਪੁਰਸ਼ਾਰਥ ਦੇ ਲਈ ਟਾਈਮ ਵੀ ਦਿੰਦੇ ਹਨ। ਤੁਹਾਨੂੰ ਕਹਿੰਦੇ ਹਨ ਕੀ ਸਬੂਤ ਹੈ? ਬੋਲੋ, ਜਿਸ ਤਨ ਵਿੱਚ ਆਉਂਦੇ ਹਨ ਉਹ ਪ੍ਰਜਾਪਿਤਾ ਬ੍ਰਹਮਾ ਤਾਂ ਮਨੁੱਖ ਹੈ ਨਾ। ਮਨੁੱਖ ਦਾ ਨਾਮ ਸ਼ਰੀਰ ਤੇ ਪੈਂਦਾ ਹੈ। ਸ਼ਿਵਬਾਬਾ ਤਾਂ ਨਾ ਮਨੁੱਖ ਹੈ, ਨਾ ਦੇਵਤਾ ਹੈ। ਉਨ੍ਹਾਂ ਨੂੰ ਸੁਪ੍ਰੀਮ ਆਤਮਾ ਕਿਹਾ ਜਾਂਦਾ ਹੈ। ਉਹ ਤਾਂ ਪਤਿਤ ਜਾਂ ਪਾਵਨ ਨਹੀਂ ਹੁੰਦਾ, ਉਹ ਸਮਝਾਉਂਦੇ ਹਨ ਮੈਨੂੰ ਯਾਦ ਕਰਨ ਨਾਲ ਤੁਹਾਡੇ ਪਾਪ ਕੱਟ ਜਾਣਗੇ। ਬਾਪ ਹੀ ਬੈਠ ਸਮਝਾਉਂਦੇ ਹਨ ਤੁਸੀਂ ਸਤੋਪ੍ਰਧਾਨ ਸੀ, ਹੁਣ ਤਮੋਪ੍ਰਧਾਨ ਬਣੇ ਹੋ। ਫੇਰ ਸਤੋਪ੍ਰਧਾਨ ਬਣਨ ਦੇ ਲਈ ਮੈਨੂੰ ਯਾਦ ਕਰੋ। ਇਨ੍ਹਾਂ ਦੇਵਤਾਵਾਂ ਦੀ ਕਵਾਲੀਫਿਕੇਸ਼ਨ ਵੇਖੋ ਕਿਵੇਂ ਦੀ ਹੈ ਅਤੇ ਉਨ੍ਹਾਂ ਤੋਂ ਰਹਿਮ ਮੰਗਣ ਵਾਲਿਆਂ ਨੂੰ ਵੀ ਵੇਖੋ ਵੰਡਰ ਲੱਗਦਾ ਹੈ - ਅਸੀਂ ਕੀ ਸੀ! ਫੇਰ 84 ਜਨਮਾਂ ਵਿੱਚ ਕਿੰਨਾ ਡਿੱਗ ਕੇ ਇੱਕਦਮ ਚੱਟ ਹੋ ਪੈਂਦੇ ਹਨ।

ਬਾਪ ਕਹਿੰਦੇ ਹਨ - ਮਿੱਠੇ - ਮਿੱਠੇ ਬੱਚੇ, ਤੁਸੀਂ ਦੈਵੀ ਘਰਾਣੇ ਦੇ ਸੀ। ਹੁਣ ਆਪਣੀ ਚਾਲ ਨੂੰ ਵੇਖੋ ਇਹ (ਦੇਵੀ - ਦੇਵਤਾ) ਬਣ ਸਕਦੇ ਹੋ? ਇਵੇਂ ਨਹੀਂ, ਸਭ ਲਕਸ਼ਮੀ - ਨਾਰਾਇਣ ਬਣਨਗੇ। ਫੇਰ ਤਾਂ ਸਾਰਾ ਫੁੱਲਾਂ ਦਾ ਬਗ਼ੀਚਾ ਹੋ ਜਾਵੇ। ਸ਼ਿਵਬਾਬਾ ਨੂੰ ਸਿਰਫ਼ ਗੁਲਾਬ ਦੇ ਫੁੱਲ ਹੀ ਚੜ੍ਹਾਵੋ, ਪਰ ਨਹੀਂ ਅਕ ਦੇ ਫੁੱਲ ਵੀ ਚੜ੍ਹਾਉਂਦੇ ਹਨ। ਬਾਪ ਦੇ ਬੱਚੇ ਕੋਈ ਫੁੱਲ ਵੀ ਬਣਦੇ ਹਨ, ਕੋਈ ਅਕ ਵੀ ਬਣਦੇ ਹਨ। ਪਾਸ ਨਾਪਾਸ ਤਾਂ ਹੁੰਦੇ ਹੀ ਹਨ। ਖੁਦ ਵੀ ਸਮਝਦੇ ਹਨ ਕਿ ਅਸੀਂ ਰਾਜਾ ਤਾਂ ਬਣ ਨਹੀਂ ਸਕਾਂਗੇ। ਆਪ ਸਮਾਨ ਹੀ ਨਹੀਂ ਬਣਾਉਂਦੇ ਹਾਂ, ਸਾਹੂਕਾਰ ਕਿਵੇਂ, ਕੌਣ ਬਣਨਗੇ ਉਹ ਤਾਂ ਬਾਪ ਜਾਣੇ। ਅੱਗੇ ਚੱਲ ਤੁਸੀਂ ਬੱਚੇ ਵੀ ਸਮਝ ਜਾਵੋਗੇ ਕਿ ਇਹ ਫਲਾਣਾ ਬਾਪ ਦਾ ਕਿਵੇਂ ਦਾ ਮਦਦਗਾਰ ਹੈ। ਕਲਪ - ਕਲਪ ਜਿਨ੍ਹਾਂ ਨੇ ਜੋ ਕੁਝ ਕੀਤਾ ਹੈ ਉਹੀ ਕਰਾਂਗੇ। ਇਸ ਵਿੱਚ ਫ਼ਰਕ ਨਹੀਂ ਪੈ ਸਕਦਾ। ਬਾਪ ਪੁਆਇੰਟਸ ਤਾਂ ਦਿੰਦੇ ਰਹਿੰਦੇ ਹਨ। ਇਵੇਂ - ਇਵੇਂ ਬਾਪ ਨੂੰ ਯਾਦ ਕਰਨਾ ਹੈ ਅਤੇ ਟ੍ਰਾਂਸਫਰ ਵੀ ਕਰਨਾ ਹੈ। ਭਗਤੀ ਮਾਰ੍ਗ ਵਿੱਚ ਤੁਸੀਂ ਈਸ਼ਵਰ ਅਰ੍ਥ ਕਰਦੇ ਹੋ। ਪਰ ਈਸ਼ਵਰ ਨੂੰ ਜਾਣਦੇ ਨਹੀਂ ਹੋ। ਇਨਾਂ ਸਮਝਦੇ ਹੋ ਉੱਚ ਤੋਂ ਉੱਚ ਭਗਵਾਨ ਹੈ। ਇਵੇਂ ਨਹੀਂ ਕਿ ਉੱਚ ਤੋਂ ਉੱਚ ਨਾਮ ਰੂਪ ਵਾਲਾ ਹੈ। ਉਹ ਹੈ ਹੀ ਨਿਰਾਕਾਰ। ਫੇਰ ਉੱਚ ਤੋਂ ਉੱਚ ਸਾਕਾਰ ਇੱਥੇ ਹੁੰਦੇ ਹਨ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਦੇਵਤਾ ਕਿਹਾ ਜਾਂਦਾ ਹੈ। ਬ੍ਰਹਮਾ ਦੇਵਤਾਏ ਨਮਾ, ਵਿਸ਼ਨੂੰ ਦੇਵਤਾਏ ਨਮਾ ਫੇਰ ਕਹਿੰਦੇ ਹਨ ਸ਼ਿਵ ਪ੍ਰਮਾਤਮਾਏ ਨਮਾ। ਤਾਂ ਪ੍ਰਮਾਤਮਾ ਵੱਡਾ ਠਹਿਰਿਆ ਨਾ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਪ੍ਰਮਾਤਮਾ ਨਹੀਂ ਕਹਾਂਗੇ। ਮੁੱਖ ਨਾਲ ਕਹਿੰਦੇ ਵੀ ਹਨ ਸ਼ਿਵ ਪ੍ਰਮਾਤਮਾਏ ਨਮਾ ਤਾਂ ਜ਼ਰੂਰ ਪ੍ਰਮਾਤਮਾ ਇੱਕ ਹੋਇਆ ਨਾ। ਦੇਵਤਾਵਾਂ ਨੂੰ ਨਮਨ ਕਰਦੇ ਹਨ। ਮਨੁੱਖ ਲੋਕ ਵਿੱਚ ਮਨੁੱਖ ਨੂੰ ਮਨੁੱਖ ਕਹਾਂਗੇ। ਉਨ੍ਹਾਂ ਨੂੰ ਫੇਰ ਪ੍ਰਮਾਤਮਾ ਨਮਾ ਕਹਿਣਾ - ਇਹ ਤਾਂ ਪੂਰਾ ਅਗਿਆਨ ਹੈ। ਸਭਦੀ ਬੁੱਧੀ ਵਿੱਚ ਇਹ ਹੈ ਕਿ ਈਸ਼ਵਰ ਸ੍ਰਵਵਿਆਪੀ ਹੈ। ਹੁਣ ਤੁਸੀਂ ਬੱਚੇ ਸਮਝਦੇ ਹੋ ਭਗਵਾਨ ਤਾਂ ਇੱਕ ਹੈ, ਉਨ੍ਹਾਂ ਨੂੰ ਹੀ ਪਤਿਤ - ਪਾਵਨ ਕਿਹਾ ਜਾਂਦਾ ਹੈ। ਸਭਨੂੰ ਪਾਵਨ ਬਣਉਂਣਾ ਇਹ ਭਗਵਾਨ ਦਾ ਹੀ ਕੰਮ ਹੈ। ਜਗਤ ਦਾ ਗੁਰੂ ਕੋਈ ਮਨੁੱਖ ਹੋ ਨਾ ਸਕੇ। ਗੁਰੂ ਪਾਵਨ ਹੁੰਦੇ ਹੈ ਨਾ। ਇੱਥੇ ਤਾਂ ਸਭ ਹੈ ਵਿਕਾਰ ਨਾਲ ਪੈਦਾ ਹੋਣ ਵਾਲੇ। ਗਿਆਨ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ। ਭਗਤੀ ਨੂੰ ਅੰਮ੍ਰਿਤ ਨਹੀਂ ਕਿਹਾ ਜਾਂਦਾ। ਭਗਤੀ ਮਾਰ੍ਗ ਵਿੱਚ ਭਗਤੀ ਹੀ ਚੱਲਦੀ ਹੈ। ਸਭ ਮਨੁੱਖ ਭਗਤੀ ਵਿੱਚ ਹਨ। ਗਿਆਨ ਸਾਗਰ, ਜਗਤ ਦਾ ਗੁਰੂ ਇੱਕ ਨੂੰ ਕਿਹਾ ਜਾਂਦਾ ਹੈ। ਹੁਣ ਤੁਸੀਂ ਜਾਣਦੇ ਹੋ ਬਾਪ ਕੀ ਆਕੇ ਕਰਦੇ ਹਨ। ਤੱਤਵਾ ਨੂੰ ਵੀ ਪਵਿੱਤਰ ਬਣਾਉਂਦੇ ਹਨ। ਡਰਾਮਾ ਵਿੱਚ ਉਨ੍ਹਾਂ ਦਾ ਪਾਰ੍ਟ ਹੈ। ਬਾਪ ਨਿਮਿਤ ਬਣਦੇ ਹਨ ਸ੍ਰਵ ਦਾ ਸਦਗਤੀ ਦਾਤਾ ਹੈ। ਹੁਣ ਇਹ ਸਮਝਾਵੇ ਕਿਵੇਂ। ਆਉਂਦੇ ਤਾਂ ਬਹੁਤ ਹਨ। ਉਦਘਾਟਨ ਕਰਨ ਆਉਂਦੇ ਹਨ ਤਾਂ ਤਾਰ ਦਿੱਤੀ ਜਾਂਦੀ ਹੈ ਕਿ ਹੋਵਨਹਾਰ ਵਿਨਾਸ਼ ਤੋਂ ਪਹਿਲੇ ਬੇਹੱਦ ਦੇ ਬਾਪ ਨੂੰ ਜਾਣਕੇ ਉਨ੍ਹਾਂ ਤੋਂ ਹੀ ਵਰਸਾ ਲਵੋ। ਇਹ ਹੈ ਰੂਹਾਨੀ ਬਾਪ। ਜੋ ਵੀ ਮਨੁੱਖ ਮਾਤਰ ਹਨ ਸਭ ਫ਼ਾਦਰ ਕਹਿੰਦੇ ਹਨ। ਕ੍ਰਿਏਟਰ ਹੈ ਤਾਂ ਜ਼ਰੂਰ ਕ੍ਰਿਏਸ਼ਨ ਨੂੰ ਵਰਸਾ ਮਿਲੇਗਾ। ਬੇਹੱਦ ਦੇ ਬਾਪ ਨੂੰ ਕੋਈ ਵੀ ਜਾਣਦੇ ਨਹੀਂ। ਬਾਪ ਨੂੰ ਭੁੱਲਣਾ - ਇਹ ਵੀ ਡਰਾਮਾ ਵਿੱਚ ਨੂੰਧ ਹੈ। ਬੇਹੱਦ ਦਾ ਬਾਪ ਉੱਚ ਤੇ ਉੱਚ ਹੈ, ਉਹ ਕੋਈ ਹੱਦ ਦਾ ਵਰਸਾ ਤਾਂ ਨਹੀਂ ਦਵੇਗਾ ਨਾ। ਲੌਕਿਕ ਬਾਪ ਹੁੰਦੇ ਹੋਇਆ ਵੀ ਬੇਹੱਦ ਦੇ ਬਾਪ ਨੂੰ ਸਭ ਯਾਦ ਕਰਦੇ ਹਨ। ਸਤਿਯੁਗ ਵਿੱਚ ਉਨ੍ਹਾਂ ਨੂੰ ਕੋਈ ਯਾਦ ਨਹੀਂ ਕਰਦੇ ਕਿਉਂਕਿ ਬੇਹੱਦ ਸੁੱਖ ਦਾ ਵਰਸਾ ਮਿਲਿਆ ਹੋਇਆ ਹੈ। ਹੁਣ ਤੁਸੀਂ ਬਾਪ ਨੂੰ ਜਾਣਦੇ ਹੋ। ਆਤਮਾ ਹੀ ਯਾਦ ਕਰਦੀ ਹੈ ਫੇਰ ਆਤਮਾਵਾਂ ਆਪਣੇ ਨੂੰ ਅਤੇ ਆਪਣੇ ਬਾਪ ਨੂੰ, ਡਰਾਮਾ ਨੂੰ ਭੁੱਲ ਜਾਂਦੀ ਹੈ। ਮਾਇਆ ਦੀ ਪਰਛਾਇਆ ਪੈ ਜਾਂਦੀ ਹੈ। ਸਤੋਪ੍ਰਧਾਨ ਬੁੱਧੀ ਨੂੰ ਫੇਰ ਤਮੋਪ੍ਰਧਾਨ ਜ਼ਰੂਰ ਹੋਣਾ ਹੈ। ਸਮ੍ਰਿਤੀ ਵਿੱਚ ਆਉਂਦਾ ਹੈ ਨਵੀ ਦੁਨੀਆਂ ਵਿੱਚ ਦੇਵੀ - ਦੇਵਤਾ ਸਤੋਪ੍ਰਧਾਨ ਸੀ, ਇਹ ਕੋਈ ਵੀ ਨਹੀਂ ਜਾਣਦੇ ਹਨ। ਦੁਨੀਆਂ ਹੀ ਸਤੋਪ੍ਰਧਾਨ ਗੋਲਡਨ ਏਜਡ ਬਣਦੀ ਹੈ। ਉਸਨੂੰ ਕਿਹਾ ਜਾਂਦਾ ਹੈ ਨਿਊ ਵਰਲ੍ਡ। ਇਹ ਹੈ ਆਇਰਨ ਏਜ਼ਡ ਵਰਲ੍ਡ। ਇਹ ਸਭ ਗੱਲਾਂ ਬਾਪ ਹੀ ਆਕੇ ਬੱਚਿਆਂ ਨੂੰ ਸਮਝਾਉਂਦੇ ਹਨ। ਕਲਪ - ਕਲਪ ਜੋ ਵਰਸਾ ਤੁਸੀਂ ਲੈਂਦੇ ਹੋ, ਪੁਰਸ਼ਾਰਥ ਅਨੁਸਾਰ ਉਹ ਹੀ ਮਿਲਣ ਦਾ ਹੈ। ਤੁਹਾਨੂੰ ਵੀ ਹੁਣ ਪਤਾ ਲੱਗਾ ਹੈ ਅਸੀਂ ਇਹ ਸੀ ਫੇਰ ਇਵੇਂ ਥੱਲੇ ਆ ਗਏ ਹਾਂ। ਬਾਪ ਹੀ ਦੱਸਦੇ ਹਨ ਕਿ ਇਵੇਂ - ਇਵੇਂ ਹੋਵੇਗਾ। ਕੋਈ ਕਹਿੰਦੇ ਹਨ ਕੋਸ਼ਿਸ਼ ਬਹੁਤ ਕਰਦੇ ਹਾਂ ਪਰ ਯਾਦ ਠਹਿਰਦੀ ਨਹੀਂ ਹੈ। ਇਸ ਵਿੱਚ ਬਾਪ ਜਾਂ ਟੀਚਰ ਕੀ ਕਰਨ, ਕੋਈ ਪੜ੍ਹਨਗੇ ਨਹੀਂ ਤਾਂ ਟੀਚਰ ਕੀ ਕਰਨ। ਟੀਚਰ ਆਸ਼ੀਰਵਾਦ ਕਰਨ ਫੇਰ ਸਭ ਪਾਸ ਹੋ ਜਾਣ। ਪੜ੍ਹਾਈ ਦਾ ਫ਼ਰਕ ਤਾਂ ਬਹੁਤ ਰਹਿੰਦਾ ਹੈ। ਇਹ ਹੈ ਬਿਲਕੁਲ ਨਵੀਂ ਪੜ੍ਹਾਈ। ਇੱਥੇ ਤੁਹਾਡੇ ਕੋਲ ਅਕਸਰ ਕਰਕੇ ਗ਼ਰੀਬ ਦੁੱਖੀ ਹੀ ਆਉਣਗੇ, ਸਾਹੂਕਾਰ ਨਹੀਂ ਆਉਣਗੇ। ਦੁੱਖੀ ਹਨ ਤਾਂ ਆਉਂਦੇ ਹਨ। ਸਾਹੂਕਾਰ ਸਮਝਦੇ ਹਨ ਅਸੀਂ ਤਾਂ ਸ੍ਵਰਗ ਵਿੱਚ ਬੈਠੇ ਹਾਂ। ਤਕਦੀਰ ਵਿੱਚ ਨਹੀਂ ਹੈ, ਜਿਨ੍ਹਾਂ ਦੀ ਤਕਦੀਰ ਵਿੱਚ ਹੈ, ਉਨ੍ਹਾਂ ਨੂੰ ਝੱਟ ਨਿਸ਼ਚੈ ਬੈਠ ਜਾਂਦਾ ਹੈ। ਨਿਸ਼ਚੈ ਅਤੇ ਸੰਸ਼ੇ ਵਿੱਚ ਦੇਰੀ ਨਹੀਂ ਲੱਗਦੀ ਹੈ। ਮਾਇਆ ਝੱਟ ਭੁਲਾ ਦਿੰਦੀ ਹੈ। ਟਾਈਮ ਤਾਂ ਲੱਗਦਾ ਹੈ ਨਾ। ਇਸ ਵਿੱਚ ਮੂੰਝਣ ਦੀ ਲੋੜ ਨਹੀਂ ਹੈ। ਆਪਣੇ ਉਪਰ ਰਹਿਮ ਕਰਨਾ ਹੈ। ਸ਼੍ਰੀਮਤ ਤਾਂ ਮਿਲਦੀ ਰਹਿੰਦੀ ਹੈ। ਕਿੰਨਾ ਸਹਿਜ ਬਾਪ ਕਹਿੰਦੇ ਹਨ ਸਿਰਫ਼ ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ।

ਤੁਸੀਂ ਜਾਣਦੇ ਹੋ ਇਹ ਹੈ ਹੀ ਮ੍ਰਿਤੂਲੋਕ। ਉਹ ਹੈ ਅਮਰਲੋਕ। ਉੱਥੇ ਅਕਾਲੇ ਮ੍ਰਿਤੂ ਨਹੀਂ ਹੁੰਦੀ। ਕਲਾਸ ਵਿੱਚ ਸਟੂਡੈਂਟ ਨੰਬਰਵਾਰ ਬੈਠਦੇ ਹੈ ਨਾ। ਇਹ ਵੀ ਸਕੂਲ ਹੈ ਨਾ। ਬ੍ਰਾਹਮਣੀ ਤੋਂ ਪੁੱਛਿਆ ਜਾਂਦਾ ਹੈ ਤੁਹਾਡੇ ਕੋਲ ਨੰਬਰਵਾਰ ਹੁਸ਼ਿਆਰ ਬੱਚੇ ਕਿਹੜੇ ਹਨ? ਜੋ ਚੰਗਾ ਪੜ੍ਹਦੇ ਹਨ, ਉਹ ਰਾਇਟ ਸਾਇਡ ਵਿੱਚ ਹੋਣੇ ਚਾਹੀਦੇ। ਰਾਇਟ ਹੈਂਡ ਦਾ ਮਹੱਤਵ ਹੁੰਦਾ ਹੈ ਨਾ। ਪੂਜਾ ਆਦਿ ਵੀ ਰਾਇਟ ਹੈਂਡ ਨਾਲ ਕੀਤੀ ਜਾਂਦੀ ਹੈ। ਬੱਚੇ ਖ਼ਿਆਲ ਕਰਦੇ ਰਹਿਣ - ਸਤਿਯੁਗ ਵਿੱਚ ਕੀ ਹੋਵੇਗਾ। ਸਤਿਯੁਗ ਯਾਦ ਆਵੇਗਾ ਤਾਂ ਸੱਤ ਬਾਬਾ ਵੀ ਯਾਦ ਆਵੇਗਾ। ਬਾਬਾ ਸਾਨੂੰ ਸਤਿਯੁਗ ਦਾ ਮਾਲਿਕ ਬਣਾਉਂਦੇ ਹਨ। ਉੱਥੇ ਇਹ ਪਤਾ ਨਹੀਂ ਹੈ ਕਿ ਸਾਨੂੰ ਇਹ ਬਾਦਸ਼ਾਹੀ ਕਿਵੇਂ ਮਿਲੀ ਹੈ। ਇਸਲਈ ਬਾਬਾ ਕਹਿੰਦੇ ਹਨ ਇਨ੍ਹਾਂ ਲਕਸ਼ਮੀ - ਨਾਰਾਇਣ ਵਿੱਚ ਵੀ ਇਹ ਗਿਆਨ ਨਹੀਂ ਹੈ। ਬਾਪ ਹਰੇਕ ਗੱਲ ਚੰਗੀ ਤਰ੍ਹਾਂ ਸਮਝਾਉਂਦੇ ਰਹਿੰਦੇ ਹਨ ਜੋ ਕਲਪ ਪਹਿਲੇ ਵਾਲੇ ਸਮਝੇ ਹਨ ਉਹ ਹੀ ਸਮਝਣਗੇ। ਫੇਰ ਵੀ ਪੁਰਸ਼ਾਰਥ ਕਰਨਾ ਪੈਂਦਾ ਹੈ ਨਾ। ਬਾਪ ਆਉਂਦੇ ਹੀ ਹਨ ਪੜ੍ਹਾਉਣ। ਇਹ ਪੜ੍ਹਾਈ ਹੈ, ਇਸ ਵਿੱਚ ਬੜੀ ਸਮਝ ਚਾਹੀਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਹ ਰੂਹਾਨੀ ਪੜ੍ਹਾਈ ਬਹੁਤ ਉੱਚੀ ਅਤੇ ਡਿਫੀਕਲਟ ਹੈ, ਇਸ ਵਿੱਚ ਪਾਸ ਹੋਣ ਦੇ ਲਈ ਬਾਪ ਦੀ ਯਾਦ ਨਾਲ ਆਸ਼ੀਰਵਾਦ ਲੈਣੀ ਹੈ। ਆਪਣੇ ਕਰੈਕਟਰਸ ਸੁਧਾਰਨੇ ਹੈ।

2. ਹੁਣ ਕੋਈ ਵੀ ਇਲੀਗਲ ਕੰਮ ਨਹੀਂ ਕਰਨਾ ਹੈ। ਵਿਚਿੱਤਰ ਬਣ ਆਪਣੇ ਸਵਧਰ੍ਮ ਵਿੱਚ ਟਿਕਣਾ ਹੈ ਅਤੇ ਵਿਚਿੱਤਰ ਬਾਪ ਦੀ ਲੀਗਲ ਮੱਤ ਤੇ ਚੱਲਣਾ ਹੈ।

ਵਰਦਾਨ:-
ਬਾਪ ਦੇ ਸਾਥ ਦਵਾਰਾ ਪਵਿੱਤਰਤਾ ਰੂਪੀ ਸਵਧਰਮ ਨੂੰ ਸਹਿਜ ਪਾਲਣ ਕਰਨ ਵਾਲੇ ਮਾਸਟਰ ਸਰਵਸ਼ਕਤੀਮਾਨ ਭਵ।

ਆਤਮਾ ਦਾ ਸਵਧਰਮ ਪਵਿੱਤਰਤਾ ਹੈ, ਅਪਵਿੱਤਰਤਾ ਪਰਧਰਮ ਹੈ। ਜਦੋਂ ਸਵਧਰਮ ਦਾ ਨਿਸ਼ਚੇ ਹੋ ਗਿਆ ਤਾਂ ਪਰਧਰਮ ਹਿਲਾ ਨਹੀਂ ਸਕਦਾ। ਬਾਪ ਜੋ ਹੈ ਜਿਵੇਂ ਹੈ, ਜੇਕਰ ਉਸ ਨੂੰ ਠੀਕ ਤਰ੍ਹਾਂ ਪਹਿਚਾਣ ਕੇ ਨਾਲ ਰੱਖਦੇ ਹੋ ਤਾਂ ਪਵਿੱਤਰਤਾ ਰੂਪੀ ਸਵਧਰਮ ਨੂੰ ਧਾਰਨ ਕਰਨਾ ਬਹੁਤ ਸਹਿਜ ਹੈ, ਕਿਉਂਕਿ ਸਾਥੀ ਸਰਵਸ਼ਕਤੀਮਾਨ ਹੈ। ਸਰਵਸ਼ਕਤੀਮਾਨ ਦੇ ਬੱਚੇ ਮਾਸਟਰ ਸਰਵਸ਼ਕਤੀਮਾਨ ਦੇ ਅੱਗੇ ਅਪਵਿੱਤਰਤਾ ਆ ਨਹੀਂ ਸਕਦੀ। ਜੇਕਰ ਸੰਕਲਪ ਵਿਚ ਵੀ ਮਾਇਆ ਆਉਂਦੀ ਹੈ ਤਾਂ ਜਰੂਰ ਕੋਈ ਗੇਟ ਖੁੱਲਾ ਹੈ ਅਤੇ ਨਿਸ਼ਚੇ ਵਿਚ ਕਮੀ ਹੈ।

ਸਲੋਗਨ:-
ਤ੍ਰਿਕਾਲਦਰਸ਼ੀ ਕਿਸੇ ਵੀ ਗੱਲ ਨੂੰ ਇੱਕ ਕਾਲ ਦੀ ਦ੍ਰਿਸ਼ਟੀ ਨਾਲ ਨਹੀਂ ਦੇਖਦੇ, ਹਰ ਗੱਲ ਵਿੱਚ ਕਲਿਆਣ ਸਮਝਦੇ ਹਨ।