04.11.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ ਆਪਣੀ ਖ਼ਾਮੀਆਂ ਕੱਢਣੀਆਂ ਹਨ ਤਾਂ ਸੱਚੇ ਦਿਲ ਨਾਲ ਬਾਪ ਨੂੰ ਸੁਣਾਓ, ਬਾਬਾ ਤੁਹਾਨੂੰ ਕਮੀਆਂ ਨੂੰ ਕੱਢਣ ਦੀ ਯੁਕਤੀ ਦੱਸਣਗੇ

ਪ੍ਰਸ਼ਨ:-
ਬਾਪ ਦੀ ਕਰੰਟ ਕਿਨ੍ਹਾਂ ਬੱਚਿਆਂ ਨੂੰ ਮਿਲਦੀ ਹੈ?

ਉੱਤਰ:-
ਜੋ ਬੱਚੇ ਇਮਾਨਦਾਰੀ ਨਾਲ ਸਰ੍ਜਨ ਨੂੰ ਆਪਣੀ ਬਿਮਾਰੀ ਸੁਣਾ ਦਿੰਦੇ ਹਨ, ਬਾਬਾ ਉਨ੍ਹਾਂ ਨੂੰ ਦ੍ਰਿਸ਼ਟੀ ਦਿੰਦਾ ਹੈ। ਬਾਬਾ ਨੂੰ ਉਨ੍ਹਾਂ ਬੱਚਿਆਂ ਤੇ ਬਹੁਤ ਤਰਸ ਪੈਂਦਾ ਹੈ। ਅੰਦਰ ਵਿੱਚ ਆਉਂਦਾ ਇਸ ਬੱਚੇ ਦਾ ਇਹ ਭੂਤ ਨਿਕਲ ਜਾਵੇ। ਬਾਬਾ ਉਨ੍ਹਾਂ ਨੂੰ ਕਰੰਟ ਦਿੰਦਾ ਹੈ।

ਓਮ ਸ਼ਾਂਤੀ
ਬਾਪ ਬੱਚਿਆਂ ਤੋਂ ਪੁੱਛਦੇ ਰਹਿੰਦੇ ਹਨ। ਹਰ ਇੱਕ ਬੱਚੇ ਨੂੰ ਆਪਣੇ ਤੋਂ ਪੁੱਛਣਾ ਹੈ ਕਿ ਬਾਪ ਤੋਂ ਕੁਝ ਮਿਲਿਆ? ਕਿਹੜੀ - ਕਿਹੜੀ ਚੀਜ਼ ਵਿੱਚ ਕਮੀ ਹੈ? ਹਰ ਇੱਕ ਨੂੰ ਆਪਣੇ ਅੰਦਰ ਝਾਕਣਾ ਹੈ। ਜਿਵੇਂ ਨਾਰਦ ਦਾ ਮਿਸਾਲ ਹੈ, ਉਨ੍ਹਾਂ ਨੂੰ ਕਿਹਾ ਆਪਣੀ ਸ਼ਕਲ ਆਇਨੇ ਵਿੱਚ ਵੇਖੋ - ਲਕਸ਼ਮੀ ਨੂੰ ਵਰਨ ਲਾਇਕ ਹੋ? ਤਾਂ ਬਾਪ ਵੀ ਤੁਸੀਂ ਬੱਚਿਆਂ ਤੋਂ ਪੁੱਛਦੇ ਹਨ - ਕੀ ਸਮਝਦੇ ਹੋ, ਲਕਸ਼ਮੀ ਨੂੰ ਵਰਨ ਲਾਇਕ ਬਣੇ ਹੋ? ਜੇਕਰ ਨਹੀਂ ਤਾਂ ਕੀ - ਕੀ ਖ਼ਾਮੀਆਂ ਹਨ? ਜਿਸਨੂੰ ਕੱਢਣ ਦੇ ਲਈ ਬੱਚੇ ਪੁਰਸ਼ਾਰਥ ਕਰਦੇ ਹੋ। ਖ਼ਾਮੀਆਂ ਨੂੰ ਕੱਢਣ ਦਾ ਪੁਰਸ਼ਾਰਥ ਕਰਦੇ ਜਾਂ ਕਰਦੇ ਹੀ ਨਹੀਂ ਹੋ? ਕੋਈ - ਕੋਈ ਤਾਂ ਪੁਰਸ਼ਾਰਥ ਕਰਦੇ ਰਹਿੰਦੇ ਹਨ। ਨਵੇਂ - ਨਵੇਂ ਬੱਚਿਆਂ ਨੂੰ ਇਹ ਸਮਝਾਇਆ ਜਾਂਦਾ ਹੈ - ਆਪਣੇ ਅੰਦਰ ਵਿੱਚ ਵੇਖੋ ਕੋਈ ਖ਼ਾਮੀ ਤਾਂ ਨਹੀਂ ਹੈ? ਕਿਉਂਕਿ ਤੁਸੀਂ ਸਭਨੂੰ ਪ੍ਰਫੈਕਟ ਬਣਨਾ ਹੈ। ਬਾਪ ਆਉਂਦੇ ਹੀ ਹਨ ਪ੍ਰਫੈਕਟ ਬਣਾਉਣ ਦੇ ਲਈ ਇਸਲਈ ਏਮ ਆਬਜੈਕਟ ਦਾ ਚਿੱਤਰ ਵੀ ਸਾਹਮਣੇ ਰੱਖਿਆ ਹੈ। ਆਪਣੇ ਅੰਦਰ ਤੋਂ ਪੁੱਛੋ ਅਸੀਂ ਇਨ੍ਹਾਂ ਤਰ੍ਹਾਂ ਪ੍ਰਫੈਕਟ ਬਣੇ ਹਾਂ। ਉਹ ਜਿਸਮਾਨੀ ਵਿਦਿਆ ਪੜ੍ਹਾਉਣ ਵਾਲੇ ਟੀਚਰ ਆਦਿ ਤਾਂ ਇਸ ਵਕ਼ਤ ਸਭ ਵਿਕਾਰੀ ਹਨ। ਇਹ (ਲਕਸ਼ਮੀ - ਨਾਰਾਇਣ) ਸੰਪੂਰਨ ਨਿਰਵਿਕਾਰੀਆਂ ਦਾ ਸੈਂਪਲ ਹੈ। ਅੱਧਾਕਲਪ ਤੁਸੀਂ ਇਨ੍ਹਾਂ ਦੀ ਮਹਿਮਾ ਕੀਤੀ ਹੈ। ਤਾਂ ਹੁਣ ਆਪਣੇ ਤੋਂ ਪੁੱਛੋ - ਸਾਡੇ ਵਿੱਚ ਕੀ - ਕੀ ਖ਼ਾਮੀਆਂ ਹਨ, ਜਿਸਨੂੰ ਕੱਢ ਅਸੀਂ ਆਪਣੀ ਉੱਨਤੀ ਕਰੀਏ? ਅਤੇ ਬਾਪ ਨੂੰ ਦੱਸੀਏ ਕਿ ਬਾਬਾ ਇਹ ਖ਼ਾਮੀ ਹੈ, ਜੋ ਸਾਡੇ ਤੋਂ ਨਿਕਲਦੀ ਨਹੀਂ ਹੈ, ਕੋਈ ਉਪਾਏ ਦੱਸੋ। ਬਿਮਾਰੀ ਸਰ੍ਜਨ ਦੁਆਰਾ ਹੀ ਛੁੱਟ ਸਕਦੀ ਹੈ। ਕੋਈ - ਕੋਈ ਨਾਇਬ ਸਰ੍ਜਨ ਵੀ ਹੁਸ਼ਿਆਰ ਹੁੰਦੇ ਹਨ। ਡਾਕ੍ਟਰ ਤੋੰ ਕੰਪਾਉਂਡਰ ਸਿੱਖਦੇ ਹਨ। ਹੁਸ਼ਿਆਰ ਡਾਕ੍ਟਰ ਬਣ ਜਾਂਦੇ ਹਨ। ਤਾਂ ਇਮਾਨਦਾਰੀ ਨਾਲ ਆਪਣੀ ਜਾਂਚ ਕਰੋ - ਮੇਰੇ ਵਿੱਚ ਕੀ - ਕੀ ਖ਼ਾਮੀਆਂ ਹਨ? ਜਿਸ ਕਾਰਨ ਮੈਂ ਸਮਝਦਾ ਹਾਂ, ਇਹ ਪਦ ਪਾ ਨਹੀਂ ਸਕਾਂਗਾ। ਬਾਪ ਤਾਂ ਕਹਿਣਗੇ ਨਾ - ਤੁਸੀਂ ਇਨ੍ਹਾਂ ਵਰਗੇ ਬਣ ਸਕਦੇ ਹੋ। ਖ਼ਾਮੀਆਂ ਦੱਸੋ ਤਾਂ ਬਾਬਾ ਰਾਏ ਦੇਣ। ਬਿਮਾਰੀਆਂ ਤਾਂ ਬਹੁਤ ਹਨ। ਬਹੁਤਿਆਂ ਵਿੱਚ ਖ਼ਾਮੀਆਂ ਹਨ। ਕਿਸੇ ਵਿੱਚ ਬਹੁਤ ਕਰੋਧ ਹੈ, ਲੋਭ ਹੈ…ਉਨ੍ਹਾਂ ਨੂੰ ਗਿਆਨ ਦੀ ਧਾਰਨਾ ਨਹੀਂ ਹੋ ਸਕਦੀ ਹੈ, ਜੋ ਕਿਸੇ ਨੂੰ ਧਾਰਨਾ ਕਰਾ ਸਕਣ। ਬਾਪ ਰੋਜ਼ ਬਹੁਤ ਸਮਝਾਉਂਦੇ ਹਨ। ਅਸਲ ਵਿੱਚ ਇੰਨੀ ਸਮਝਾਉਣ ਦੀ ਜ਼ਰੂਰਤ ਹੀ ਨਹੀਂ ਵਿਖਦੀ। ਮੰਤਰ ਦਾ ਅਰ੍ਥ ਬਾਪ ਸਮਝਾ ਦਿੰਦੇ ਹਨ। ਬਾਪ ਤਾਂ ਇੱਕ ਹੀ ਹਨ। ਬੇਹੱਦ ਦੇ ਬਾਪ ਨੂੰ ਯਾਦ ਕਰਨਾ ਹੈ ਅਤੇ ਉਨ੍ਹਾਂ ਕੋਲੋਂ ਇਹ ਵਰਸਾ ਪਾਕੇ ਸਾਨੂੰ ਇਵੇਂ ਬਣਨਾ ਹੈ। ਹੋਰ ਸਕੂਲਾਂ ਵਿੱਚ 5 ਵਿਕਾਰਾਂ ਨੂੰ ਜਿੱਤਣ ਦੀ ਗੱਲ ਹੀ ਨਹੀਂ ਹੁੰਦੀ। ਇਹ ਗੱਲ ਹੁਣ ਹੀ ਹੁੰਦੀ ਹੈ ਜੋ ਬਾਪ ਆਕੇ ਸਮਝਾਉਂਦੇ ਹਨ। ਤੁਹਾਡੇ ਵਿੱਚ ਜੋ ਭੂਤ ਹਨ, ਜੋ ਦੁੱਖ ਦਿੰਦੇ ਹਨ, ਉਨ੍ਹਾਂ ਦਾ ਵਰਣਨ ਕਰੋਗੇ ਤਾਂ ਉਨ੍ਹਾਂ ਨੂੰ ਕੱਢਣ ਦੀ ਬਾਪ ਯੁਕਤੀ ਦੱਸਣਗੇ। ਬਾਬਾ ਇਹ - ਇਹ ਭੂਤ ਸਾਨੂੰ ਤੰਗ ਕਰਦੇ ਹਨ। ਭੂਤ ਕੱਢਣ ਵਾਲੇ ਦੇ ਅੱਗੇ ਵਰਣਨ ਕੀਤਾ ਜਾਂਦਾ ਹੈ ਨਾ। ਤੁਹਾਡੇ ਵਿੱਚ ਕੋਈ ਉਹ ਭੂਤ ਨਹੀਂ। ਤੁਸੀਂ ਜਾਣਦੇ ਹੋ ਇਹ 5 ਵਿਕਾਰਾਂ ਰੂਪੀ ਭੂਤ ਜਨਮ - ਜਨਮਾਂਤ੍ਰ ਦੇ ਹਨ। ਵੇਖਣਾ ਚਾਹੀਦਾ ਸਾਡੇ ਵਿੱਚ ਕੀ ਭੂਤ ਹਨ? ਉਸਨੂੰ ਕੱਢਣ ਦੇ ਲਈ ਰਾਏ ਲੈਣੀ ਚਾਹੀਦੀ। ਅੱਖਾਂ ਵੀ ਬਹੁਤ ਧੋਖਾ ਦੇਣ ਵਾਲੀਆਂ ਹਨ, ਇਸਲਈ ਬਾਪ ਸਮਝਾਉਂਦੇ ਹਨ ਆਪਣੇ ਨੂੰ ਆਤਮਾ ਸਮਝ ਦੂਜੇ ਨੂੰ ਵੀ ਆਤਮਾ ਸਮਝਣ ਦੀ ਪ੍ਰੈਕਟਿਸ ਕਰੋ। ਇਸ ਯੁਕਤੀ ਨਾਲ ਤੁਹਾਡੀ ਇਹ ਬਿਮਾਰੀ ਨਿਕਲ ਜਾਵੇਗੀ। ਅਸੀਂ ਸਭ ਆਤਮਾਵਾਂ ਤਾਂ ਆਤਮਾ ਭਰਾ - ਭਰਾ ਠਹਿਰੇ। ਸ਼ਰੀਰ ਤਾਂ ਹੈ ਨਹੀਂ। ਇਹ ਵੀ ਜਾਣਦੇ ਹੋ ਅਸੀਂ ਆਤਮਾਵਾਂ ਸਭ ਵਾਪਿਸ ਜਾਣ ਵਾਲੀਆਂ ਹਾਂ। ਤਾਂ ਆਪਣੇ ਨੂੰ ਵੇਖਣਾ ਹੈ ਅਸੀਂ ਸ੍ਰਵਗੁਣ ਸੰਪੰਨ ਬਣੇ ਹਾਂ? ਨਹੀਂ ਤਾਂ ਸਾਡੇ ਵਿੱਚ ਕੀ ਅਵਗੁਣ ਹਨ? ਤਾਂ ਬਾਪ ਵੀ ਉਸ ਆਤਮਾ ਨੂੰ ਬੈਠ ਵੇਖਦੇ ਹਨ, ਇਨ੍ਹਾਂ ਵਿੱਚ ਇਹ ਖ਼ਾਮੀ ਹੈ ਤਾਂ ਉਨ੍ਹਾਂ ਨੂੰ ਕਰੰਟ ਦੇਣਗੇ। ਇਸ ਬੱਚੇ ਦਾ ਇਹ ਵਿਘਨ ਨਿਕਲ ਜਾਵੇ। ਜੇਕਰ ਸਰ੍ਜਨ ਤੋਂ ਹੀ ਛਿਪਾਉਂਦੇ ਰਹਿਣਗੇ ਤਾਂ ਕਰ ਹੀ ਕੀ ਸਕਦੇ? ਤੁਸੀਂ ਆਪਣੇ ਅਵਗੁਣ ਦੱਸਦੇ ਰਵੋਗੇ ਤਾਂ ਬਾਪ ਵੀ ਰਾਏ ਦੇਣਗੇ। ਜਿਵੇਂ ਤੁਸੀਂ ਆਤਮਾਵਾਂ ਬਾਪ ਨੂੰ ਯਾਦ ਕਰਦੀਆਂ ਹੋ - ਬਾਬਾ, ਤੁਸੀਂ ਕਿੰਨੇ ਮਿੱਠੇ ਹੋ! ਸਾਨੂੰ ਕੀ ਤੋਂ ਕੀ ਬਣਾ ਦਿੰਦੇ ਹੋ! ਬਾਪ ਨੂੰ ਯਾਦ ਕਰਦੇ ਰਹਿਣਗੇ ਤਾਂ ਭੂਤ ਭੱਜਦੇ ਰਹਿਣਗੇ। ਕੋਈ ਨਾ ਕੋਈ ਭੂਤ ਹੈ ਜ਼ਰੂਰ। ਬਾਪ ਸਰ੍ਜਨ ਨੂੰ ਦੱਸੋ, ਬਾਬਾ ਸਾਨੂੰ ਇੰਨਾ ਦੀ ਯੁਕਤੀ ਦੱਸੋ। ਨਹੀਂ ਤਾਂ ਬਹੁਤ ਘਾਟਾ ਪੈ ਜਾਵੇਗਾ, ਸੁਣਾਉਣ ਨਾਲ ਬਾਪ ਨੂੰ ਵੀ ਤਰਸ ਪਵੇਗਾ - ਇਹ ਮਾਇਆ ਦੇ ਭੂਤ ਇਨ੍ਹਾਂ ਨੂੰ ਤੰਗ ਕਰਦੇ ਹਨ। ਭੂਤਾਂ ਨੂੰ ਭਜਾਉਣ ਵਾਲਾ ਤਾਂ ਇੱਕ ਹੀ ਬਾਪ ਹੈ। ਯੁਕਤੀ ਨਾਲ ਭੱਜਦੇ ਹਨ। ਸਮਝਾਇਆ ਜਾਂਦਾ ਹੈ - ਇਨ੍ਹਾਂ 5 ਭੂਤਾਂ ਨੂੰ ਭਜਾਓ। ਫੇਰ ਵੀ ਸਭ ਭੂਤ ਨਹੀਂ ਭੱਜਦੇ ਹਨ। ਕਿਸੇ ਵਿੱਚ ਵਿਸ਼ੇਸ਼ ਰਹਿੰਦਾ ਹੈ, ਕਿਸੇ ਵਿੱਚ ਘੱਟ। ਪਰ ਹੈ ਜ਼ਰੂਰ। ਬਾਪ ਵੇਖਦੇ ਹਨ ਇਨ੍ਹਾਂ ਵਿੱਚ ਇਹ ਭੂਤ ਹੈ। ਦ੍ਰਿਸ਼ਟੀ ਦਿੰਦੇ ਵਕ਼ਤ ਅੰਦਰ ਚੱਲਦਾ ਹੈ ਨਾ। ਇਹ ਤਾਂ ਬਹੁਤ ਚੰਗਾ ਬੱਚਾ ਹੈ ਹੋਰ ਤਾਂ ਸਭ ਇਨ੍ਹਾਂ ਵਿੱਚ ਚੰਗੇ - ਚੰਗੇ ਗੁਣ ਹਨ ਪਰ ਬੋਲਦੇ ਕੁਝ ਨਹੀਂ ਹਨ, ਕਿਸੇ ਨੂੰ ਸਮਝਾ ਨਹੀਂ ਸਕਦੇ ਹਨ। ਮਾਇਆ ਨੇ ਜਿਵੇਂ ਗਲਾ ਬੰਦ ਕਰ ਦਿੱਤਾ ਹੈ, ਇਨ੍ਹਾਂ ਦਾ ਗਲਾ ਖੁਲ੍ਹ ਜਾਵੇ ਤਾਂ ਹੋਰਾਂ ਦੀ ਵੀ ਸਰਵਿਸ ਕਰਨ ਲੱਗ ਪੈਣ। ਦੂਜੇ - ਦੂਜੇ ਦੀ ਸਰਵਿਸ ਵਿੱਚ ਆਪਣੀ ਸਰਵਿਸ, ਸ਼ਿਵਬਾਬਾ ਦੀ ਸਰਵਿਸ ਨਹੀਂ ਕਰਦੇ ਹਨ। ਸ਼ਿਵਬਾਬਾ ਖੁਦ ਸਰਵਿਸ ਕਰਨ ਆਏ ਹਨ, ਕਹਿੰਦੇ ਹਨ ਇਨ੍ਹਾਂ ਜਨਮ - ਜਨਮਾਂਤ੍ਰ ਦੇ ਭੂਤਾਂ ਨੂੰ ਭਜਾਉਣਾ ਹੈ।

ਬਾਪ ਬੈਠ ਸਮਝਾਉਂਦੇ ਹਨ ਇਹ ਵੀ ਜਾਣਦੇ ਹੋ ਝਾੜ ਹੌਲੀ - ਹੌਲੀ ਵ੍ਰਿਧੀ ਨੂੰ ਪਾਉਂਦਾ ਹੈ। ਪੱਤੇ ਝੜਦੇ ਰਹਿੰਦੇ ਹਨ। ਮਾਇਆ ਵਿਘਨ ਪਾ ਦਿੰਦੀ ਹੈ। ਬੈਠੇ - ਬੈਠੇ ਖ਼ਿਆਲ ਬਦਲੀ ਹੋ ਜਾਂਦੇ ਹਨ। ਜਿਵੇਂ ਸੰਨਿਆਸੀਆਂ ਨੂੰ ਘ੍ਰਿਣਾ ਆਉਂਦੀ ਹੈ ਤਾਂ ਇੱਕਦਮ ਗੁੰਮ ਹੋ ਜਾਂਦੇ ਹਨ। ਨਾ ਕੋਈ ਕਾਰਨ, ਨਾ ਕੋਈ ਗੱਲਬਾਤ। ਕਨੈਕਸ਼ਨ ਤਾਂ ਸਭਦਾ ਬਾਪ ਦੇ ਨਾਲ ਹੈ। ਬੱਚੇ ਤਾਂ ਨੰਬਰਵਾਰ ਹਨ। ਉਹ ਵੀ ਬਾਪ ਨੂੰ ਸੱਚ ਦੱਸਣ ਤਾਂ ਉਹ ਖ਼ਾਮੀਆਂ ਨਿਕਲ ਸਕਦੀਆਂ ਹਨ ਅਤੇ ਉੱਚ ਪਦ ਪਾ ਸਕਦੇ ਹਨ। ਬਾਪ ਜਾਣਦੇ ਹਨ ਕਈ ਨਾ ਦੱਸਣ ਦੇ ਕਾਰਨ ਆਪਣੇ ਨੂੰ ਬਹੁਤ ਘਾਟਾ ਪਾਉਂਦੇ ਹਨ। ਕਿੰਨਾ ਵੀ ਸਮਝਾਓ ਪਰ ਉਹ ਕੰਮ ਕਰਨ ਲੱਗ ਪੈਂਦੇ ਹਨ। ਮਾਇਆ ਫ਼ੜ ਲੈਂਦੀ ਹੈ। ਮਾਇਆ ਰੂਪੀ ਅਜਗਰ ਹੈ, ਸਭਨੂੰ ਪੇਟ ਵਿੱਚ ਪਾ ਬੈਠੀ ਹੈ। ਦੁਬਨ ਵਿੱਚ ਗਲੇ ਤੱਕ ਫ਼ਸੇ ਪਏ ਹਨ। ਬਾਪ ਕਿੰਨਾ ਸਮਝਾਉਂਦੇ ਹਨ। ਹੋਰ ਕੋਈ ਗੱਲ ਨਹੀਂ ਸਿਰਫ਼ ਬੋਲੋ ਦੋ ਬਾਪ ਹਨ। ਇੱਕ ਲੌਕਿਕ ਬਾਪ ਤਾਂ ਸਦੈਵ ਮਿਲਦਾ ਹੀ ਹੈ, ਸਤਿਯੁਗ ਵਿੱਚ ਵੀ ਮਿਲਦਾ ਹੈ ਤਾਂ ਕਲਯੁੱਗ ਵਿੱਚ ਵੀ ਮਿਲਦਾ ਹੈ। ਇਵੇਂ ਨਹੀਂ ਕਿ ਸਤਿਯੁਗ ਵਿੱਚ ਫੇਰ ਪਾਰਲੌਕਿਕ ਬਾਪ ਮਿਲਦਾ ਹੈ। ਪਾਰਲੌਕਿਕ ਬਾਪ ਤਾਂ ਇੱਕ ਹੀ ਵਾਰ ਆਉਂਦੇ ਹਨ। ਪਾਰਲੌਕਿਕ ਬਾਪ ਆਕੇ ਨਰਕ ਨੂੰ ਸ੍ਵਰਗ ਬਣਾਉਂਦੇ ਹਨ। ਉਨ੍ਹਾਂ ਦੀ ਭਗਤੀ ਮਾਰ੍ਗ ਵਿੱਚ ਕਿੰਨੀ ਪੂਜਾ ਕਰਦੇ ਹਨ। ਯਾਦ ਕਰਦੇ ਹਨ। ਸ਼ਿਵ ਦੇ ਮੰਦਿਰ ਤਾਂ ਬਹੁਤ ਹਨ। ਬੱਚੇ ਕਹਿੰਦੇ ਹਨ ਸਰਵਿਸ ਨਹੀਂ ਹੈ। ਅਰੇ, ਸ਼ਿਵ ਦੇ ਮੰਦਿਰ ਤਾਂ ਜਿੱਥੇ ਕਿੱਥੇ ਹਨ, ਉੱਥੇ ਜਾਕੇ ਤੁਸੀਂ ਪੁੱਛ ਸਕਦੇ ਹੋ, ਇਨ੍ਹਾਂ ਨੂੰ ਕਿਉਂ ਪੂਜਦੇ ਹੋ? ਇਹ ਸ਼ਰੀਰਧਾਰੀ ਤਾਂ ਹੈ ਨਹੀਂ। ਇਹ ਹੈ ਕੌਣ? ਕਹਿਣਗੇ ਪ੍ਰਮਾਤਮਾ। ਇੰਨਾ ਬਗ਼ੈਰ ਹੋਰ ਕਿਸੇ ਨੂੰ ਕਹਿਣਗੇ ਨਹੀਂ। ਤਾਂ ਬੋਲੋ ਇਹ ਪ੍ਰਮਾਤਮਾ ਬਾਪ ਹੈ ਨਾ। ਉਨ੍ਹਾਂ ਨੂੰ ਖ਼ੁਦਾ ਵੀ ਕਹਿੰਦੇ ਹਨ, ਅਲਹਾ ਵੀ ਕਹਿੰਦੇ ਹਨ। ਅਕਸਰ ਕਰਕੇ ਪਰਮਪਿਤਾ ਪ੍ਰਮਾਤਮਾ ਕਿਹਾ ਜਾਂਦਾ ਹੈ, ਉਨ੍ਹਾਂ ਤੋਂ ਕੀ ਮਿਲਣ ਦਾ ਹੈ, ਇਹ ਕੁਝ ਪਤਾ ਨਹੀਂ ਹੈ? ਭਾਰਤ ਵਿੱਚ ਸ਼ਿਵ ਦਾ ਨਾਮ ਤਾਂ ਬਹੁਤ ਲੈਂਦੇ ਹਨ ਸ਼ਿਵ ਜਯੰਤੀ ਤਿਉਹਾਰ ਵੀ ਮਨਾਉਂਦੇ ਹਨ। ਕਿਸੇ ਨੂੰ ਵੀ ਸਮਝਾਉਣਾ ਬਹੁਤ ਸਹਿਜ ਹੈ। ਬਾਪ ਵੱਖ - ਵੱਖ ਪ੍ਰਕਾਰ ਨਾਲ ਸਮਝਾਉਂਦੇ ਤਾਂ ਬਹੁਤ ਰਹਿੰਦੇ ਹਨ। ਤੁਸੀਂ ਕਿਸੇ ਦੇ ਕੋਲ਼ ਵੀ ਜਾ ਸਕਦੇ ਹੋ। ਪਰ ਬਹੁਤ ਠੰਡਾਈ ਨਾਲ, ਨਮਰਤਾ ਨਾਲ ਗੱਲ ਕਰਨੀ ਹੈ। ਤੁਹਾਡਾ ਨਾਮ ਤਾਂ ਭਾਰਤ ਵਿੱਚ ਬਹੁਤ ਫੈਲਿਆ ਹੋਇਆ ਹੈ। ਥੋੜੀ ਵੀ ਗੱਲ ਕਰਣਗੇ ਤਾਂ ਝੱਟ ਸਮਝ ਜਾਣਗੇ - ਇਹ ਬੀ.ਕੇ. ਹਨ। ਪਿੰਡ ਆਦਿ ਵੱਲ ਤਾਂ ਬਹੁਤ ਇਨੋਸੈਂਟ ਹਨ। ਤਾਂ ਮੰਦਿਰਾਂ ਵਿੱਚ ਜਾਕੇ ਸਰਵਿਸ ਕਰਨਾ ਬਹੁਤ ਸਹਿਜ ਹੈ। ਆਓ ਤਾਂ ਅਸੀਂ ਤੁਹਾਨੂੰ ਸ਼ਿਵਬਾਬਾ ਦੀ ਜੀਵਨ ਕਹਾਣੀ ਸੁਣਾਈਏ। ਤੁਸੀਂ ਸ਼ਿਵ ਦੀ ਪੂਜਾ ਕਰਦੇ ਹੋ, ਉਨ੍ਹਾਂ ਕੋਲੋਂ ਕੀ ਮੰਗਦੇ ਹੋ? ਅਸੀਂ ਤਾਂ ਤੁਹਾਨੂੰ ਇਨ੍ਹਾਂ ਦੀ ਪੂਰੀ ਜੀਵਨ ਕਹਾਣੀ ਦੱਸ ਸਕਦੇ ਹਾਂ। ਦੂਜੇ ਦਿਨ ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ ਜਾਓ। ਤੁਹਾਡੇ ਅੰਦਰ ਵਿੱਚ ਖੁਸ਼ੀ ਰਹਿੰਦੀ ਹੈ। ਬੱਚੇ ਚਾਹੁੰਦੇ ਹਨ ਪਿੰਡਾਂ ਵਿੱਚ ਸਰਵਿਸ ਕਰੀਏ। ਸਭਦੀ ਆਪਣੀ - ਆਪਣੀ ਸਮਝ ਹੈ ਨਾ। ਬਾਪ ਕਹਿੰਦੇ ਹਨ ਪਹਿਲੇ - ਪਹਿਲੇ ਜਾਓ ਸ਼ਿਵਬਾਬਾ ਦੇ ਮੰਦਿਰ ਵਿੱਚ। ਫੇਰ ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ ਜਾਕੇ ਪੁੱਛੋ - ਇੰਨਾ ਨੂੰ ਇਹ ਵਰਸਾ ਕਿਵੇਂ ਮਿਲਿਆ ਹੋਇਆ ਹੈ? ਆਓ ਤਾਂ ਅਸੀਂ ਤੁਹਾਨੂੰ ਇਨ੍ਹਾਂ ਦੇਵੀ - ਦੇਵਤਾਵਾਂ ਦੇ 84 ਜਨਮਾਂ ਦੀ ਕਹਾਣੀ ਸੁਣਾਈਏ। ਪਿੰਡਾਂ ਵਾਲਿਆਂ ਨੂੰ ਵੀ ਜਗਾਉਣਾ ਹੈ। ਤੁਸੀਂ ਜਾਕੇ ਪਿਆਰ ਨਾਲ ਸਮਝਾਵੋਗੇ। ਤੁਸੀਂ ਆਤਮਾ ਹੋ, ਆਤਮਾ ਹੀ ਗੱਲ ਕਰਦੀ ਹੈ, ਇਹ ਸ਼ਰੀਰ ਤਾਂ ਖ਼ਤਮ ਹੋ ਜਾਣ ਵਾਲਾ ਹੈ। ਹੁਣ ਅਸੀਂ ਆਤਮਾਵਾਂ ਨੂੰ ਪਾਵਨ ਬਣ ਬਾਪ ਦੇ ਕੋਲ ਜਾਣਾ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਤਾਂ ਸੁਣਨ ਨਾਲ ਹੀ ਉਨ੍ਹਾਂ ਨੂੰ ਕਸ਼ਿਸ਼ ਹੋਵੇਗੀ। ਜਿਨਾਂ ਤੁਸੀਂ ਦੇਹੀ - ਅਭਿਮਾਨੀ ਹੋਵੋਗੇ ਉਨਾਂ ਤੁਹਾਡੇ ਵਿੱਚ ਕਸ਼ਿਸ਼ ਆਵੇਗੀ। ਹੁਣ ਇੰਨਾ ਇਸ ਦੇਹ ਆਦਿ ਤੋਂ, ਪੁਰਾਣੀ ਦੁਨੀਆਂ ਤੋਂ ਪੂਰਾ ਵੈਰਾਗ ਨਹੀਂ ਆਇਆ ਹੈ। ਇਹ ਤਾਂ ਜਾਣਦੇ ਹੋ ਇਹ ਪੁਰਾਣਾ ਚੋਲਾ ਛੱਡਣਾ ਹੈ, ਇਸ ਵਿੱਚ ਕੀ ਮਮਤ੍ਵ ਰੱਖਣਾ ਹੈ। ਸ਼ਰੀਰ ਹੁੰਦੇ ਸ਼ਰੀਰ ਵਿੱਚ ਕੋਈ ਮਮਤ੍ਵ ਨਹੀਂ ਹੋਣਾ ਚਾਹੀਦਾ। ਅੰਦਰ ਵਿੱਚ ਇਹੀ ਤਾਤ ਰਹੇ - ਹੁਣ ਅਸੀਂ ਆਤਮਾਵਾਂ ਪਾਵਨ ਬਣਕੇ ਆਪਣੇ ਘਰ ਜਾਈਏ। ਫੇਰ ਇਹ ਵੀ ਦਿਲ ਹੁੰਦੀ ਹੈ - ਇਵੇਂ ਬਾਬਾ ਨੂੰ ਕਿਵੇਂ ਛੱਡੀਏ? ਇਵੇਂ ਬਾਬਾ ਤਾਂ ਫੇਰ ਕਦੀ ਮਿਲੇਗਾ ਨਹੀਂ। ਤਾਂ ਇਵੇਂ - ਇਵੇਂ ਖ਼ਿਆਲ ਕਰਨ ਨਾਲ ਬਾਪ ਵੀ ਯਾਦ ਆਵੇਗਾ, ਘਰ ਵੀ ਯਾਦ ਆਵੇਗਾ। ਹੁਣ ਅਸੀਂ ਘਰ ਜਾਂਦੇ ਹਾਂ। 84 ਜਨਮ ਪੂਰੇ ਹੋਏ। ਭਾਵੇਂ ਦਿਨ ਵਿੱਚ ਆਪਣਾ ਧੰਧਾ ਆਦਿ ਕਰੋ। ਗ੍ਰਹਿਸਤ ਵਿਵਹਾਰ ਵਿੱਚ ਤਾਂ ਰਹਿਣਾ ਹੀ ਹੈ। ਉਨ੍ਹਾਂ ਵਿੱਚ ਰਹਿੰਦੇ ਹੋਏ ਵੀ ਤੁਸੀਂ ਬੁੱਧੀ ਵਿੱਚ ਇਹ ਰੱਖੋ ਕਿ ਇਹ ਤਾਂ ਸਭ ਕੁਝ ਖ਼ਤਮ ਹੋ ਜਾਣਾ ਹੈ। ਹੁਣ ਸਾਨੂੰ ਵਾਪਿਸ ਆਪਣੇ ਘਰ ਜਾਣਾ ਹੈ। ਬਾਪ ਨੇ ਕਿਹਾ ਹੈ - ਗ੍ਰਹਿਸਤ ਵਿਵਹਾਰ ਵਿੱਚ ਵੀ ਜ਼ਰੂਰ ਰਹਿਣਾ ਹੈ। ਨਹੀਂ ਤਾਂ ਕਿੱਥੇ ਜਾਵੋਗੇ? ਧੰਧਾ ਆਦਿ ਕਰੋ, ਬੁੱਧੀ ਵਿੱਚ ਇਹ ਯਾਦ ਰਹੇ। ਇਹ ਤਾਂ ਸਭ ਕੁਝ ਵਿਨਾਸ਼ ਹੋਣ ਦਾ ਹੈ। ਪਹਿਲੇ ਅਸੀਂ ਘਰ ਜਾਵਾਂਗੇ ਫੇਰ ਸੁੱਖਧਾਮ ਵਿੱਚ ਆਵਾਂਗੇ। ਜੋ ਵੀ ਟਾਈਮ ਮਿਲੇ ਆਪਣੇ ਨਾਲ ਗੱਲਾਂ ਕਰਨੀਆਂ ਚਾਹੀਦੀਆਂ। ਬਹੁਤ ਟਾਈਮ ਹੈ, 8 ਘੰਟਾ ਧੰਧਾ ਆਦਿ ਕਰੋ। 8 ਘੰਟਾ ਆਰਾਮ ਵੀ ਕਰੋ। ਬਾਕੀ 8 ਘੰਟਾ ਇਹ ਬਾਪ ਨਾਲ ਰੂਹਰਿਹਾਨ ਕਰ ਫੇਰ ਜਾਕੇ ਰੂਹਾਨੀ ਸਰਵਿਸ ਕਰਨੀ ਹੈ। ਜਿਨਾਂ ਵੀ ਵਕ਼ਤ ਮਿਲੇ ਸ਼ਿਵਬਾਬਾ ਦੇ ਮੰਦਿਰ ਵਿੱਚ, ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ ਜਾਕੇ ਸਰਵਿਸ ਕਰੋ। ਮੰਦਿਰ ਤਾਂ ਤੁਹਾਨੂੰ ਬਹੁਤ ਮਿਲਣਗੇ। ਤੁਸੀਂ ਕਿੱਥੇ ਵੀ ਜਾਵੋਗੇ ਤਾਂ ਸ਼ਿਵ ਦਾ ਮੰਦਿਰ ਜ਼ਰੂਰ ਹੋਵੇਗਾ। ਤੁਸੀਂ ਬੱਚਿਆਂ ਦੇ ਲਈ ਮੁੱਖ ਹੈ ਯਾਦ ਦੀ ਯਾਤਰਾ। ਯਾਦ ਵਿੱਚ ਚੰਗੀ ਤਰ੍ਹਾਂ ਰਹੋਗੇ ਤਾਂ ਤੁਸੀਂ ਜੋ ਵੀ ਮੰਗੋਗੇ ਮਿਲ ਸਕਦਾ ਹੈ। ਪ੍ਰਕ੍ਰਿਤੀ ਦਾਸੀ ਬਣ ਜਾਂਦੀ ਹੈ। ਉਨ੍ਹਾਂ ਦੀ ਸ਼ਕਲ ਆਦਿ ਵੀ ਇਵੇਂ ਖਿੱਚਣ ਵਾਲੀ ਰਹਿੰਦੀ ਹੈ, ਕੁਝ ਵੀ ਮੰਗਣ ਦੀ ਲੋੜ ਨਹੀਂ। ਸੰਨਿਆਸੀਆਂ ਵਿੱਚ ਵੀ ਕੋਈ - ਕੋਈ ਪੱਕੇ ਰਹਿੰਦੇ ਹਨ। ਬਸ ਇਵੇਂ ਨਿਸ਼ਚੈ ਨਾਲ ਬੈਠਦੇ - ਅਸੀਂ ਬ੍ਰਹਮ ਵਿੱਚ ਜਾਕੇ ਲੀਨ ਹੋਵਾਂਗੇ। ਇਸ ਨਿਸ਼ਚੈ ਵਿੱਚ ਬਹੁਤ ਪੱਕੇ ਰਹਿੰਦੇ ਹਨ। ਉਨ੍ਹਾਂ ਦਾ ਅਭਿਆਸ ਹੁੰਦਾ ਹੈ, ਅਸੀਂ ਇਸ ਸ਼ਰੀਰ ਨੂੰ ਛੱਡ ਜਾਂਦੇ ਹਾਂ। ਪਰ ਉਹ ਤਾਂ ਹਨ ਗ਼ਲਤ ਰਸਤੇ ਉੱਪਰ। ਬੜੀ ਮਿਹਨਤ ਕਰਦੇ ਹਨ ਬ੍ਰਹਮ ਵਿੱਚ ਲੀਨ ਹੋਣ ਦੇ ਲਈ। ਭਗਤੀ ਵਿੱਚ ਦੀਦਾਰ ਦੇ ਲਈ ਕਿੰਨੀ ਮਿਹਨਤ ਕਰਦੇ ਹਨ। ਜੀਵਨ ਵੀ ਦੇ ਦਿੰਦੇ ਹਨ। ਆਤਮਘਾਤ ਨਹੀਂ ਹੁੰਦਾ ਹੈ, ਜੀਵਘਾਤ ਹੁੰਦਾ ਹੈ। ਆਤਮਾ ਤਾਂ ਹੈ ਹੀ, ਉਹ ਜਾਕੇ ਦੂਜਾ ਜੀਵਨ ਮਤਲਬ ਸ਼ਰੀਰ ਲੈਂਦੀ ਹੈ।

ਤਾਂ ਤੁਸੀਂ ਬੱਚੇ ਸਰਵਿਸ ਦਾ ਚੰਗੀ ਤਰ੍ਹਾਂ ਸ਼ੌਂਕ ਰੱਖੋ ਤਾਂ ਬਾਪ ਵੀ ਯਾਦ ਆਵੇ। ਇੱਥੇ ਵੀ ਮੰਦਿਰ ਆਦਿ ਬਹੁਤ ਹਨ। ਤੁਸੀਂ ਯੋਗ ਵਿੱਚ ਪੂਰਾ ਰਹਿਕੇ ਕਿਸੇ ਨੂੰ ਕੁਝ ਵੀ ਕਹੋਗੇ, ਕੋਈ ਵਿਚਾਰ ਨਹੀਂ ਆਵੇਗਾ। ਯੋਗ ਵਾਲੇ ਦਾ ਤੀਰ ਪੂਰਾ ਲੱਗੇਗਾ। ਤੁਸੀਂ ਬਹੁਤ ਸਰਵਿਸ ਕਰ ਸਕਦੇ ਹੋ। ਕੋਸ਼ਿਸ਼ ਕਰਕੇ ਵੇਖੋ, ਪਰ ਪਹਿਲੇ ਆਪਣੇ ਅੰਦਰ ਨੂੰ ਵੇਖਣਾ ਹੈ - ਸਾਡੇ ਵਿੱਚ ਮਾਇਆ ਦਾ ਭੂਤ ਤਾਂ ਨਹੀਂ ਹੈ? ਮਾਇਆ ਦੇ ਭੂਤ ਵਾਲੇ ਥੋੜ੍ਹੇਹੀ ਕਾਮਯਾਬ ਹੋ ਸਕਦੇ ਹਨ। ਸਰਵਿਸ ਤਾਂ ਬਹੁਤ ਹੈ। ਬਾਬਾ ਤਾਂ ਨਹੀਂ ਜਾ ਸਕਦੇ ਹੈ ਨਾ ਕਿਉਂਕਿ ਬਾਪ ਨਾਲ ਹੈ। ਬਾਪ ਨੂੰ ਅਸੀਂ ਕਿੱਥੇ ਕਿਚੜੇ ਵਿੱਚ ਲੈ ਜਾਈਏ! ਕਿਸਦੇ ਨਾਲ ਬੋਲੀਏ! ਬਾਪ ਤਾਂ ਬੱਚਿਆਂ ਨਾਲ ਹੀ ਬੋਲਣਾ ਚਾਹੁੰਦੇ ਹਨ। ਤਾਂ ਬੱਚਿਆਂ ਨੂੰ ਸਰਵਿਸ ਕਰਨੀ ਹੈ। ਗਾਇਨ ਵੀ ਹੈ ਸਨ ਸ਼ੋਜ਼ ਫ਼ਾਦਾਰ। ਬਾਪ ਨੇ ਤਾਂ ਬੱਚਿਆਂ ਨੂੰ ਹੁਸ਼ਿਆਰ ਬਣਾਇਆ ਨਾ। ਚੰਗੇ - ਚੰਗੇ ਬੱਚੇ ਹਨ ਜਿਨ੍ਹਾਂ ਨੂੰ ਸਰਵਿਸ ਦਾ ਸ਼ੌਂਕ ਰਹਿੰਦਾ ਹੈ। ਕਹਿੰਦੇ ਹਨ ਅਸੀਂ ਪਿੰਡਾਂ ਵਿੱਚ ਜਾਕੇ ਸਰਵਿਸ ਕਰੀਏ। ਬਾਬਾ ਕਹਿੰਦੇ ਭਾਵੇਂ ਕਰੋ। ਸਿਰਫ਼ ਫੋਲਡਿੰਗ ਚਿੱਤਰ ਨਾਲ ਹੋਵੇ। ਚਿੱਤਰਾਂ ਬਗ਼ੈਰ ਕਿਸੇ ਨੂੰ ਸਮਝਾਉਣਾ ਮੁਸ਼ਕਿਲ ਲੱਗਦਾ ਹੈ। ਰਾਤ - ਦਿਨ ਇਹੀ ਖਿਆਲਾਤ ਰਹਿੰਦੀ ਹੈ - ਹੋਰਾਂ ਦਾ ਜੀਵਨ ਕਿਵੇਂ ਬਣਾਈਏ? ਸਾਡੇ ਵਿੱਚ ਜੋ ਖ਼ਾਮੀਆਂ ਹਨ ਉਹ ਕਿਵੇਂ ਕੱਢ, ਉਨਤੀ ਨੂੰ ਪਈਏ। ਤੁਹਾਨੂੰ ਖੁਸ਼ੀ ਵੀ ਹੁੰਦੀ ਹੈ। ਬਾਬਾ ਇਹ 8 - 9 ਮਹੀਨੇ ਦਾ ਬੱਚਾ ਹੈ। ਇਵੇਂ ਬਹੁਤ ਨਿਕਲਦੇ ਹਨ। ਜ਼ਲਦੀ ਹੀ ਸਰਵਿਸ ਲਾਇਕ ਬਣ ਜਾਂਦੇ ਹਨ। ਹਰ ਇੱਕ ਨੂੰ ਇਹ ਵੀ ਖ਼ਿਆਲ ਰਹਿੰਦਾ ਹੈ ਅਸੀਂ ਆਪਣੇ ਪਿੰਡ ਨੂੰ ਚੁੱਕੀਏ, ਹਮਜਿਨਸ ਭਰਾਵਾਂ ਦੀ ਸੇਵਾ ਕਰੀਏ। ਚੈਰਿਟੀ ਬਿਗਨਸ ਐਟ ਹੋਮ। ਸਰਵਿਸ ਦਾ ਸ਼ੌਂਕ ਬਹੁਤ ਚਾਹੀਦਾ। ਇੱਕ ਥਾਂ ਠਹਿਰਨਾ ਨਹੀਂ ਚਾਹੀਦਾ। ਚੱਕਰ ਲਗਾਉਂਦੇ ਰਹੋ। ਟਾਈਮ ਬਹੁਤ ਥੋੜ੍ਹਾ ਹੈ ਨਾ। ਕਿੰਨੇ ਵੱਡੇ - ਵੱਡੇ ਅਖਾੜੇ ਉਨ੍ਹਾਂ ਦੇ ਬਣ ਜਾਂਦੇ ਹਨ। ਇਵੇਂ ਆਤਮਾ ਆਕੇ ਪ੍ਰਵੇਸ਼ ਕਰਦੀ ਹੈ ਜੋ ਕੁਝ ਨਾ ਕੁਝ ਸਿੱਖਿਆ ਬੈਠ ਦਿੰਦੀ ਹੈ ਤਾਂ ਨਾਮ ਹੋ ਜਾਂਦਾ ਹੈ। ਇਹ ਤਾਂ ਬੇਹਦ ਦਾ ਬਾਪ ਬੈਠ ਸਿੱਖਿਆ ਦਿੰਦੇ ਹਨ ਕਲਪ ਪਹਿਲੇ ਮਿਸਲ। ਇਹ ਰੂਹਾਨੀ ਕਲਪ ਬ੍ਰਿਖ ਵਧੇਗਾ। ਨਿਰਾਕਾਰੀ ਝਾੜ ਤੋਂ ਨੰਬਰਵਾਰ ਆਤਮਾਵਾਂ ਆਉਂਦੀਆਂ ਹਨ। ਸ਼ਿਵਬਾਬਾ ਦੀ ਬੜੀ ਲੰਬੀ ਮਾਲਾ ਜਾਂ ਝਾੜ ਬਣਿਆ ਹੋਇਆ ਹੈ। ਇਨ੍ਹਾਂ ਸਭ ਗੱਲਾਂ ਨੂੰ ਯਾਦ ਕਰਨ ਨਾਲ ਵੀ ਬਾਪ ਯਾਦ ਆਵੇਗਾ। ਉੱਨਤੀ ਜਲਦੀ ਹੋਵੇਗੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਘੱਟ ਤੋਂ ਘੱਟ 8 ਘੰਟਾ ਬਾਪ ਨਾਲ ਰੂਹਰਿਹਾਨ ਕਰ ਬੜੀ ਠੰਡਾਈ ਜਾਂ ਨਮਰਤਾ ਨਾਲ ਰੂਹਾਨੀ ਸਰਵਿਸ ਕਰਨੀ ਹੈ। ਸਰਵਿਸ ਵਿੱਚ ਕਾਮਯਾਬ ਹੋਣ ਦੇ ਲਈ ਅੰਦਰ ਵਿੱਚ ਕੋਈ ਵੀ ਮਾਇਆ ਦਾ ਭੂਤ ਨਾ ਹੋਵੇ।

2. ਆਪਣੇ ਆਪ ਨਾਲ ਗੱਲਾਂ ਕਰਨੀਆਂ ਹੈ ਕਿ ਇਹ ਜੋ ਕੁਝ ਅਸੀਂ ਵੇਖਦੇ ਹਾਂ ਇਹ ਸਭ ਵਿਨਾਸ਼ ਹੋਣਾ ਹੈ, ਅਸੀਂ ਆਪਣੇ ਘਰ ਜਾਵਾਂਗੇ ਫੇਰ ਸੁੱਖਧਾਮ ਵਿੱਚ ਆਵਾਂਗੇ।

ਵਰਦਾਨ:-
ਅਟਲ ਨਿਸ਼ਚੇ ਨਿਸ਼ਚੇ ਦਵਾਰਾ ਸਹਿਜ ਵਿਜੇ ਦਾ ਅਨੁਭਵ ਕਰਨ ਵਾਲੇ ਹਰਸ਼ਿਤ, ਨਿਸ਼ਚਿੰਤ ਭਵ

ਨਿਸ਼ਚੇ ਦੀ ਨਿਸ਼ਾਨੀ ਹੈ ਸਹਿਜ ਵਿਜੇ। ਪਰ ਨਿਸ਼ਚੇ ਸਭ ਗੱਲਾਂ ਵਿੱਚ ਚਾਹੀਦਾ ਹੈ। ਸਿਰਫ਼ ਬਾਪ ਵਿੱਚ ਨਿਸ਼ਚੇ ਨਹੀਂ, ਆਪਣੇ ਆਪ ਵਿੱਚ, ਬ੍ਰਾਹਮਣ ਪਰਿਵਾਰ ਵਿੱਚ ਅਤੇ ਡਰਾਮੇ ਦੇ ਹਰ ਦ੍ਰਿਸ਼ ਵਿੱਚ ਸੰਪੂਰਨ ਨਿਸ਼ਚੇ ਹੋ, ਥੋੜੀ ਜਿਹੀ ਗੱਲ ਵਿੱਚ ਨਿਸ਼ਚੇ ਟਲਣ ਵਾਲਾ ਨਾ ਹੋਵੇ। ਸਦਾ ਇਹ ਸਮ੍ਰਿਤੀ ਰਹੇ ਕਿ ਵਿਜੇ ਦੀ ਭਾਵੀ ਟਲ ਨਹੀਂ ਸਕਦੀ, ਅਜਿਹੇ ਨਿਸ਼ਚੇਬੁੱਧੀ ਬੱਚੇ, ਕੀ ਹੋਇਆ, ਕਿਉਂ ਹੋਇਆ … ਇਹਨਾਂ ਸਭ ਪ੍ਰਸ਼ਨਾਂ ਤੋਂ ਪਾਰ ਸਦਾ ਨਿਸ਼ਚਿੰਤ, ਸਦਾ ਹਰਸ਼ਿਤ ਰਹਿੰਦੇ ਹਨ।

ਸਲੋਗਨ:-
ਸਮੇਂ ਨੂੰ ਨਸ਼ਟ ਕਰਨ ਦੀ ਬਜਾਏ ਫੌਰਨ ਨਿਰਣੇ ਕਰ ਫੈਸਲਾ ਕਰੋ।