04.12.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਸਾਰਾ ਮਦਾਰ ਯਾਦ ਤੇ ਹੈ, ਯਾਦ ਨਾਲ ਹੀ ਤੁਸੀਂ ਮਿੱਠੇ ਬਣ ਜਾਵੋਗੇ, ਇਸ ਯਾਦ ਵਿੱਚ ਹੀ ਮਾਇਆ ਦੀ ਯੁੱਧ ਚੱਲਦੀ ਹੈ”

ਪ੍ਰਸ਼ਨ:-
ਇਸ ਡਰਾਮਾ ਵਿੱਚ ਕਿਹੜਾ ਰਾਜ਼ ਬਹੁਤ ਵਿਚਾਰ ਕਰਨ ਲਾਇਕ ਹੈ? ਜਿਸ ਨੂੰ ਤੁਸੀਂ ਬੱਚੇ ਹੀ ਜਾਣਦੇ ਹੋ?

ਉੱਤਰ:-
ਤੁਸੀਂ ਜਾਣਦੇ ਹੋ ਕਿ ਡਰਾਮਾ ਵਿੱਚ ਇੱਕ ਪਾਰ੍ਟ ਦੋ ਵਾਰ ਵੱਜ ਨਾ ਸਕੇ। ਸਾਰੀ ਦੁਨੀਆਂ ਵਿੱਚ ਜੋ ਵੀ ਪਾਰ੍ਟ ਵਜਦਾ ਹੈ ਉਹ ਇੱਕ ਦੋ ਤੋਂ ਨਵਾਂ। ਤੁਸੀਂ ਵਿਚਾਰ ਕਰਦੇ ਹੋ ਕਿ ਸਤਿਯੁਗ ਤੋਂ ਲੈਕੇ ਹੁਣ ਤੱਕ ਕਿਵੇਂ ਦਿਨ ਬਦਲ ਜਾਂਦੇ ਹਨ। ਸਾਰੀ ਐਕਟੀਵਿਟੀ ਬਦਲ ਜਾਂਦੀ ਹੈ। ਆਤਮਾ ਵਿੱਚ 5 ਹਜ਼ਾਰ ਵਰ੍ਹੇ ਦੀ ਐਕਟੀਵਿਟੀ ਦਾ ਰਿਕਾਡ ਭਰਿਆ ਹੋਇਆ ਹੈ, ਜੋ ਕਦੀ ਬਦਲ ਨਹੀਂ ਸਕਦਾ। ਇਹ ਛੋਟੀ ਜਿਹੀ ਗੱਲ ਤੁਸੀਂ ਬੱਚਿਆਂ ਦੇ ਸਿਵਾਏ ਹੋਰ ਕਿਸੀ ਦੀ ਬੁੱਧੀ ਵਿੱਚ ਨਹੀਂ ਆ ਸਕਦੀ।

ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਪੁੱਛਦੇ ਹਨ - ਮਿੱਠੇ - ਮਿੱਠੇ ਬੱਚੇ, ਤੁਸੀਂ ਆਪਣਾ ਭਵਿੱਖ ਦਾ ਪੁਰਸ਼ੋਤਮ ਮੁੱਖ, ਪੁਰਸ਼ੋਤਮ ਚੋਲਾ ਵੇਖਦੇ ਹੋ? ਇਹ ਪੁਰਸ਼ੋਤਮ ਸੰਗਮਯੁਗ ਹੈ ਨਾ। ਤੁਸੀਂ ਫੀਲ ਕਰਦੇ ਹੋ ਕਿ ਅਸੀਂ ਫੇਰ ਨਵੀਂ ਦੁਨੀਆਂ ਸਤਿਯੁਗ ਵਿੱਚ ਇਨ੍ਹਾਂ ਦੀ ਵੰਸ਼ਾਵਲੀ ਵਿੱਚ ਜਾਵਾਂਗੇ, ਜਿਸਨੂੰ ਸੁੱਖਧਾਮ ਕਿਹਾ ਜਾਂਦਾ ਹੈ। ਉੱਥੇ ਦੇ ਲਈ ਹੀ ਤੁਸੀਂ ਹੁਣ ਪੁਰਸ਼ੋਤਮ ਬਣ ਰਹੇ ਹੋ। ਬੈਠੇ - ਬੈਠੇ ਇਹ ਵਿਚਾਰ ਆਉਣਾ ਚਾਹੀਦਾ ਹੈ। ਸਟੂਡੈਂਟ ਜਦੋਂ ਪੜ੍ਹਦੇ ਹਨ ਤਾਂ ਉਨ੍ਹਾਂ ਦੀ ਬੁੱਧੀ ਵਿੱਚ ਇਹ ਜ਼ਰੂਰ ਰਹਿੰਦਾ ਹੈ - ਕਲ ਅਸੀਂ ਇਹ ਬਣਾਂਗੇ। ਉਵੇਂ ਤੁਸੀਂ ਵੀ ਜਦੋਂ ਇੱਥੇ ਬੈਠਦੇ ਹੋ ਤਾਂ ਵੀ ਜਾਣਦੇ ਹੋ ਕਿ ਅਸੀਂ ਵਿਸ਼ਨੂੰ ਦੀ ਡਾਇਨੇਸਟੀ ਵਿੱਚ ਜਾਵਾਂਗੇ। ਤੁਹਾਡੀ ਬੁੱਧੀ ਹੁਣ ਅਲੌਕਿਕ ਹੈ। ਹੋਰ ਕਿਸੀ ਮਨੁੱਖ ਦੀ ਬੁੱਧੀ ਵਿੱਚ ਇਹ ਗੱਲਾਂ ਰਮਨ ਨਹੀਂ ਕਰਦੀਆਂ ਹੋਣਗੀਆਂ। ਇਹ ਕੋਈ ਕੋਮਨ ਸਤਿਸੰਗ ਨਹੀਂ ਹੈ। ਇੱਥੇ ਬੈਠੇ ਹੋ, ਸਮਝਦੇ ਹੋ ਸੱਤ ਬਾਬਾ ਜਿਸਨੂੰ ਸ਼ਿਵ ਕਹਿੰਦੇ ਹਨ ਅਸੀਂ ਉਨ੍ਹਾਂ ਦੇ ਸੰਗ ਵਿੱਚ ਬੈਠੇ ਹਾਂ। ਸ਼ਿਵਬਾਬਾ ਹੀ ਰਚਿਅਤਾ ਹੈ, ਉਹੀ ਇਸ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹਨ। ਉਹੀ ਇਹ ਨਾਲੇਜ਼ ਦਿੰਦੇ ਹਨ। ਜਿਵੇਂ ਕੱਲ ਦੀ ਗੱਲ ਸੁਣਾਉਂਦੇ ਹਨ। ਇੱਥੇ ਬੈਠੇ ਹੋ, ਇਹ ਤਾਂ ਯਾਦ ਹੋਵੇਗਾ ਨਾ - ਅਸੀਂ ਆਏ ਹਾਂ ਰਜ਼ਉਵਨੇਟ ਹੋਣ ਮਤਲਬ ਇਹ ਸ਼ਰੀਰ ਬਦਲ ਦੈਵੀ ਸ਼ਰੀਰ ਲੈਣ। ਆਤਮਾ ਕਹਿੰਦੀ ਹੈ ਸਾਡਾ ਇਹ ਤਮੋਪ੍ਰਧਾਨ ਪੁਰਾਣਾ ਸ਼ਰੀਰ ਹੈ। ਇਸਨੂੰ ਬਦਲ ਕੇ ਅਜਿਹਾ ਸ਼ਰੀਰ ਲੈਣਾ ਹੈ। ਕਿੰਨੀ ਸਹਿਜ ਏਮ ਅਬਜੈਕਟ ਹੈ। ਪੜ੍ਹਾਉਣ ਵਾਲਾ ਟੀਚਰ ਜ਼ਰੂਰ ਪੜ੍ਹਨ ਵਾਲੇ ਸਟੂਡੇੰਟ ਤੋਂ ਹੁਸ਼ਿਆਰ ਹੋਵੇਗਾ ਨਾ। ਪੜ੍ਹਾਉਂਦੇ ਹਨ, ਚੰਗੇ ਕਰਮ ਵੀ ਸਿਖਾਉਂਦੇ ਹਨ। ਹੁਣ ਤੁਸੀਂ ਸਮਝਦੇ ਹੋ ਸਾਨੂੰ ਉੱਚ ਤੇ ਉੱਚ ਭਗਵਾਨ ਪੜ੍ਹਾਉਂਦੇ ਹਨ ਤਾਂ ਜ਼ਰੂਰ ਦੇਵੀ - ਦੇਵਤਾ ਹੀ ਬਣਾਉਣਗੇ। ਇਹ ਪੜ੍ਹਾਈ ਹੈ ਹੀ ਨਵੀਂ ਦੁਨੀਆਂ ਦੇ ਲਈ। ਹੋਰ ਕਿਸੇ ਨੂੰ ਨਵੀਂ ਦੁਨੀਆਂ ਦਾ ਜ਼ਰਾ ਵੀ ਪਤਾ ਨਹੀਂ ਹੈ। ਇਹ ਲਕਸ਼ਮੀ - ਨਾਰਾਇਣ ਨਵੀਂ ਦੁਨੀਆਂ ਦੇ ਮਾਲਿਕ ਸੀ। ਦੇਵੀ - ਦੇਵਤਾ ਵੀ ਤਾਂ ਨੰਬਰਵਾਰ ਹੋਣਗੇ ਨਾ। ਸਭ ਇਕੋ ਜਿਹੇ ਤਾਂ ਹੋ ਨਾ ਸੱਕਣ ਕਿਉਂਕਿ ਰਾਜਧਾਨੀ ਹੈ ਨਾ। ਇਹ ਖਿਆਲਾਤ ਤੁਹਾਡੇ ਚੱਲਦੇ ਰਹਿਣੇ ਚਾਹੀਦੇ। ਅਸੀਂ ਆਤਮਾ ਹੁਣ ਪਤਿਤ ਤੋਂ ਪਾਵਨ ਬਣਨ ਦੇ ਲਈ ਪਾਵਨ ਬਾਪ ਨੂੰ ਯਾਦ ਕਰਦੇ ਹਾਂ। ਆਤਮਾ ਯਾਦ ਕਰਦੀ ਹੈ ਆਪਣੇ ਸਵੀਟ ਬਾਪ ਨੂੰ। ਬਾਪ ਖੁਦ ਕਹਿੰਦੇ ਹਨ ਤੁਸੀਂ ਮੈਨੂੰ ਯਾਦ ਕਰੋਗੇ ਤਾਂ ਪਾਵਨ ਸਤੋਪ੍ਰਧਾਨ ਬਣ ਜਾਵੋਗੇ। ਸਾਰਾ ਮਦਾਰ ਯਾਦ ਦੀ ਯਾਤਰਾ ਤੇ ਹੈ। ਬਾਪ ਜ਼ਰੂਰ ਪੁੱਛਣਗੇ - ਬੱਚੇ, ਕਿੰਨਾ ਵਕ਼ਤ ਯਾਦ ਕਰਦੇ ਹੋ? ਯਾਦ ਦੀ ਯਾਤਰਾ ਵਿੱਚ ਹੀ ਮਾਇਆ ਦੀ ਯੁੱਧ ਚੱਲਦੀ ਹੈ। ਤੁਸੀਂ ਯੁੱਧ ਵੀ ਸਮਝਦੇ ਹੋ। ਇਹ ਯਾਤਰਾ ਨਹੀਂ ਪਰ ਜਿਵੇਂ ਕਿ ਲੜ੍ਹਾਈ ਹੈ, ਇਸ ਵਿੱਚ ਬਹੁਤ ਖ਼ਬਰਦਾਰ ਰਹਿਣਾ ਹੈ। ਨਾਲੇਜ਼ ਵਿੱਚ ਮਾਇਆ ਦੇ ਤੂਫ਼ਾਨ ਆਦਿ ਦੀ ਗੱਲ ਨਹੀਂ। ਬੱਚੇ ਕਹਿੰਦੇ ਵੀ ਹਨ ਬਾਬਾ ਅਸੀਂ ਤੁਹਾਨੂੰ ਯਾਦ ਕਰਦੇ ਹਾਂ, ਪਰ ਮਾਇਆ ਦਾ ਇੱਕ ਹੀ ਤੂਫ਼ਾਨ ਥੱਲੇ ਡਿਗਾ ਦਿੰਦਾ ਹੈ। ਨੰਬਰਵਨ ਤੂਫ਼ਾਨ ਹੈ ਦੇਹ - ਅਭਿਮਾਨ ਦਾ। ਫੇਰ ਹੈ ਕਾਮ, ਕਰੋਧ, ਲੋਭ, ਮੋਹ ਦਾ। ਬੱਚੇ ਕਹਿੰਦੇ ਹਨ ਬਾਬਾ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਯਾਦ ਵਿੱਚ ਰਹਿਣ ਦੀ, ਕੋਈ ਵਿਘਨ ਨਾ ਆਏ ਪਰ ਫੇਰ ਵੀ ਤੂਫ਼ਾਨ ਆ ਜਾਂਦੇ ਹਨ। ਅੱਜ ਕਰੋਧ ਦਾ, ਕਦੀ ਲੋਭ ਦਾ ਤੂਫ਼ਾਨ ਆਇਆ। ਬਾਬਾ ਅੱਜ ਸਾਡੀ ਅਵਸਥਾ ਬਹੁਤ ਚੰਗੀ ਰਹੀ, ਕੋਈ ਵੀ ਤੂਫ਼ਾਨ ਸਾਰਾ ਦਿਨ ਨਹੀਂ ਆਇਆ। ਬੜੀ ਖੁਸ਼ੀ ਰਹੀ। ਬਾਪ ਨੂੰ ਬੜੇ ਪਿਆਰ ਨਾਲ ਯਾਦ ਕੀਤਾ। ਸਨੇਹ ਦੇ ਅੱਥਰੂ ਵੀ ਆਉਂਦੇ ਰਹੇ। ਬਾਪ ਦੀ ਯਾਦ ਨਾਲ ਹੀ ਬਹੁਤ ਮਿੱਠੇ ਬਣ ਜਾਣਗੇ।

ਇਹ ਵੀ ਸਮਝਦੇ ਹਨ ਅਸੀਂ ਮਾਇਆ ਤੋਂ ਹਾਰ ਖਾਂਦੇ - ਖਾਂਦੇ ਕਿੱਥੇ ਤੱਕ ਆਕੇ ਪਹੁੰਚੇ ਹਾਂ। ਇਹ ਕੋਈ ਸਮਝਦੇ ਥੋੜ੍ਹੇਹੀ ਹਨ। ਮਨੁੱਖ ਤਾਂ ਲੱਖਾਂ ਵਰ੍ਹੇ ਕਹਿ ਦਿੰਦੇ ਹਨ ਜਾਂ ਪ੍ਰੰਮਪਰਾ ਕਹਿ ਦਿੰਦੇ। ਤੁਸੀਂ ਕਹੋਗੇ ਅਸੀਂ ਫੇਰ ਤੋਂ ਹੁਣ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਇਹ ਨਾਲੇਜ਼ ਬਾਪ ਹੀ ਆਕੇ ਦਿੰਦੇ ਹਨ। ਵਚਿੱਤਰ ਬਾਪ ਹੀ ਵਚਿੱਤਰ ਨਾਲੇਜ਼ ਦਿੰਦੇ ਹਨ। ਵਚਿੱਤਰ ਨਿਰਾਕਾਰ ਨੂੰ ਕਿਹਾ ਜਾਂਦਾ ਹੈ। ਨਿਰਾਕਾਰ ਕਿਵੇਂ ਇਹ ਨਾਲੇਜ਼ ਦਿੰਦੇ ਹਨ। ਬਾਪ ਖੁਦ ਸਮਝਾਉਂਦੇ ਹਨ ਮੈਂ ਕਿਵੇਂ ਇਸ ਤਨ ਵਿੱਚ ਆਉਂਦਾ ਹਾਂ। ਫੇਰ ਵੀ ਮਨੁੱਖ ਮੂੰਝਦੇ ਹਨ। ਕੀ ਇੱਕ ਇਸੇ ਤਨ ਵਿੱਚ ਆਉਣਗੇ! ਪਰ ਡਰਾਮਾ ਵਿੱਚ ਇਹੀ ਤਨ ਨਿਮਿਤ ਬਣਦਾ ਹੈ। ਜ਼ਰਾ ਵੀ ਚੇਂਜ ਹੋ ਨਹੀਂ ਸਕਦੀ। ਇਹ ਗੱਲਾਂ ਤੁਸੀਂ ਹੀ ਸਮਝਕੇ ਹੋਰਾਂ ਨੂੰ ਸਮਝਾਉਂਦੇ ਹੋ। ਆਤਮਾ ਹੀ ਪੜ੍ਹਦੀ ਹੈ। ਆਤਮਾ ਹੀ ਸਿੱਖਦੀ - ਸਿਖਾਉਂਦੀ ਹੈ। ਆਤਮਾ ਮੋਸ੍ਟ ਵੈਲਿਊਏਬੁਲ ਹੈ। ਆਤਮਾ ਅਵਿਨਾਸ਼ੀ ਹੈ, ਸਿਰਫ਼ ਸ਼ਰੀਰ ਖ਼ਤਮ ਹੁੰਦਾ ਹੈ। ਅਸੀਂ ਆਤਮਾਵਾਂ ਆਪਣੇ ਪਰਮਪਿਤਾ ਪ੍ਰਮਾਤਮਾ ਤੋਂ ਰਚਿਅਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦੇ 84 ਜਨਮਾਂ ਦੀ ਨਾਲੇਜ਼ ਲੈ ਰਹੇ ਹਾਂ। ਨਾਲੇਜ਼ ਕੌਣ ਲੈਂਦੇ ਹਨ। ਅਸੀਂ ਆਤਮਾਵਾਂ। ਤੁਸੀਂ ਆਤਮਾ ਨੇ ਹੀ ਨਾਲੇਜ਼ਫੁੱਲ ਬਾਪ ਤੋਂ ਮੂਲਵਤਨ, ਸੂਖਸ਼ਮਵਤਨ ਨੂੰ ਜਾਣਿਆ ਹੈ। ਮਨੁੱਖਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਨੂੰ ਆਪਣੇ ਨੂੰ ਆਤਮਾ ਸਮਝਣਾ ਹੈ। ਮਨੁੱਖ ਤਾਂ ਆਪਣੇ ਨੂੰ ਸ਼ਰੀਰ ਸਮਝ ਉਲਟੇ ਲਟਕੇ ਪਏ ਹਨ। ਗਾਇਨ ਹੈ ਆਤਮਾ ਸੱਤ, ਚਿੱਤ, ਆਨੰਦ ਸਵਰੂਪ ਹੈ। ਪ੍ਰਮਾਤਮਾ ਦੀ ਸਭਤੋਂ ਜ਼ਿਆਦਾ ਮਹਿਮਾ ਹੈ। ਇੱਕ ਬਾਪ ਦੀ ਕਿੰਨੀ ਮਹਿਮਾ ਹੈ। ਉਹੀ ਦੁੱਖ ਹਰਤਾ, ਸੁੱਖ ਕਰਤਾ ਹੈ। ਮੱਛਰ ਆਦਿ ਦੀ ਤਾਂ ਇੰਨੀ ਮਹਿਮਾ ਨਹੀਂ ਕਰਣਗੇ ਕਿ ਉਹ ਦੁੱਖ ਹਰਤਾ, ਸੁੱਖ ਕਰਤਾ ਗਿਆਨ ਦਾ ਸਾਗਰ ਹੈ। ਨਹੀਂ, ਇਹ ਹੈ ਬਾਪ ਦੀ ਮਹਿਮਾ। ਤੁਸੀਂ ਬੱਚੇ ਵੀ ਮਾਸਟਰ ਦੁੱਖ ਹਰਤਾ ਸੁੱਖ ਕਰਤਾ ਹੋ। ਤੁਸੀਂ ਬੱਚਿਆਂ ਨੂੰ ਵੀ ਇਹ ਨਾਲੇਜ਼ ਨਹੀਂ ਸੀ, ਜਿਵੇਂ ਬੇਬੀ ਬੁੱਧੀ ਸੀ। ਬੱਚੇ ਵਿੱਚ ਨਾਲੇਜ਼ ਨਹੀਂ ਹੁੰਦੀ ਅਤੇ ਅਵਗੁਣ ਵੀ ਨਹੀਂ ਹੁੰਦਾ ਹੈ, ਇਸਲਈ ਉਸ ਨੂੰ ਮਹਾਤਮਾ ਕਿਹਾ ਜਾਂਦਾ ਹੈ। ਕਿਉਂਕਿ ਪਵਿੱਤਰ ਹਨ। ਜਿੰਨਾ ਛੋਟਾ ਬੱਚਾ ਉਨ੍ਹਾਂ ਨੰਬਰਵਨ ਫੁੱਲ। ਬਿਲਕੁਲ ਹੀ ਜਿਵੇਂ ਕਰਮਾਤੀਤ ਅਵਸਥਾ ਹੈ। ਕਰਮ - ਅਕਰਮ - ਵਿਕਰਮ ਨੂੰ ਕੁਝ ਵੀ ਨਹੀਂ ਜਾਣਦੇ ਹਨ, ਇਸਲਈ ਉਹ ਫੁੱਲ ਹਨ। ਸਭਨੂੰ ਕਸ਼ਿਸ਼ ਕਰਦੇ ਹਨ। ਜਿਵੇਂ ਇੱਕ ਬਾਪ ਸਭ ਨੂੰ ਕਸ਼ਿਸ਼ ਕਰਦੇ ਹਨ। ਬਾਪ ਆਏ ਹੀ ਹਨ ਸਭ ਨੂੰ ਕਸ਼ਿਸ਼ ਕਰ ਖੁਸ਼ਬੂਦਾਰ ਫੁੱਲ ਬਣਾਉਣ। ਕਈ ਤਾਂ ਕੰਡੇ ਦੇ ਕੰਡੇ ਹੀ ਰਹਿ ਜਾਂਦੇ ਹਨ। 5 ਵਿਕਾਰਾਂ ਦੇ ਵਸ਼ੀਭੂਤ ਹੋਣ ਵਾਲੇ ਨੂੰ ਕੰਡਾ ਕਿਹਾ ਜਾਂਦਾ ਹੈ। ਨੰਬਰਵਨ ਕੰਡਾ ਹੈ ਦੇਹ - ਅਭਿਮਾਨ ਦਾ, ਜਿਸ ਨਾਲ ਹੋਰ ਕੰਡਿਆਂ ਦਾ ਜਨਮ ਹੁੰਦਾ ਹੈ। ਕੰਡਿਆਂ ਦਾ ਜੰਗ਼ਲ ਬਹੁਤ ਦੁੱਖ ਦਿੰਦਾ ਹੈ। ਕਿਸ੍ਮ - ਕਿਸ੍ਮ ਦੇ ਕੰਡੇ ਜੰਗਲ ਵਿੱਚ ਹੁੰਦੇ ਹਨ ਨਾ ਇਸਲਈ ਇਸਨੂੰ ਦੁੱਖਧਾਮ ਕਿਹਾ ਜਾਂਦਾ ਹੈ। ਨਵੀਂ ਦੁਨੀਆਂ ਵਿੱਚ ਕੰਡੇ ਨਹੀਂ ਹੁੰਦੇ ਇਸਲਈ ਉਸਨੂੰ ਸੁੱਖਧਾਮ ਕਿਹਾ ਜਾਂਦਾ ਹੈ। ਸ਼ਿਵਬਾਬਾ ਫੁੱਲਾਂ ਦਾ ਬਗ਼ੀਚਾ ਲਗਾਉਂਦੇ ਹਨ, ਰਾਵਣ ਕੰਡਿਆਂ ਦਾ ਜੰਗਲ ਲਗਾਉਂਦੇ ਹਨ ਇਸਲਈ ਰਾਵਣ ਨੂੰ ਕੰਡਿਆਂ ਦੀ ਝਾੜੀਆਂ ਨਾਲ ਜਲਾਉਂਦੇ ਹਨ ਅਤੇ ਬਾਪ ਨੂੰ ਫੁੱਲ ਚੜ੍ਹਾਉਂਦੇ ਹਨ। ਇਨ੍ਹਾਂ ਗੱਲਾਂ ਨੂੰ ਬਾਪ ਜਾਣਨ ਅਤੇ ਬੱਚੇ ਜਾਣਨ ਅਤੇ ਹੋਰ ਨਾ ਜਾਣੇ ਕੋਈ।

ਤੁਸੀਂ ਬੱਚੇ ਜਾਣਦੇ ਹੋ - ਡਰਾਮਾ ਵਿੱਚ ਇੱਕ ਪਾਰ੍ਟ ਦੋ ਵਾਰ ਵਜ ਨਹੀਂ ਸਕਦਾ। ਬੁੱਧੀ ਵਿੱਚ ਹੈ ਸਾਰੀ ਦੁਨੀਆਂ ਵਿੱਚ ਜੋ ਪਾਰ੍ਟ ਵਜਦਾ ਹੈ ਉਹ ਇੱਕ - ਦੂਜੇ ਤੋਂ ਨਵਾਂ। ਤੁਸੀਂ ਵਿਚਾਰ ਕਰੋ ਸਤਿਯੁਗ ਤੋਂ ਲੈਕੇ ਹੁਣ ਤੱਕ ਕਿਵੇਂ ਦਿਨ ਬਦਲ ਜਾਂਦਾ ਹੈ। ਸਾਰੀ ਐਕਟੀਵਿਟੀ ਹੀ ਬਦਲ ਜਾਂਦੀ ਹੈ। 5 ਹਜ਼ਾਰ ਵਰ੍ਹੇ ਦੀ ਐਕਟੀਵਿਟੀ ਦਾ ਰਿਕਾਰਡ ਆਤਮਾ ਵਿੱਚ ਭਰਿਆ ਹੋਇਆ ਹੈ। ਉਹ ਕਦੀ ਬਦਲ ਨਹੀਂ ਸਕਦਾ। ਹਰ ਆਤਮਾ ਵਿੱਚ ਆਪਣਾ - ਆਪਣਾ ਪਾਰ੍ਟ ਭਰਿਆ ਹੋਇਆ ਹੈ। ਇਹ ਛੋਟੀ ਜਿਹੀ ਗੱਲ ਵੀ ਕਿਸੇ ਦੀ ਬੁੱਧੀ ਵਿੱਚ ਆ ਨਾ ਸਕੇ। ਇਸ ਡਰਾਮਾ ਦੇ ਪਾਸਟ, ਪ੍ਰੇਜੇਂਟਅਤੇ ਫਿਊਚਰ ਨੂੰ ਤੁਸੀਂ ਜਾਣਦੇ ਹੋ। ਇਹ ਸਕੂਲ ਹੈ ਨਾ। ਪਵਿੱਤਰ ਬਣ ਬਾਪ ਨੂੰ ਯਾਦ ਕਰਨ ਦੀ ਪੜ੍ਹਾਈ ਬਾਪ ਪੜ੍ਹਾਉਂਦੇ ਹਨ। ਇਹ ਗੱਲਾਂ ਕਦੀ ਸੋਚੀਆਂ ਸੀ ਕਿ ਬਾਪ ਆਕੇ ਇਵੇਂ ਪਤਿਤਾਂ ਨੂੰ ਪਾਵਨ ਬਣਾਉਣ ਦੀ ਪੜ੍ਹਾਈ ਪੜ੍ਹਾਉਣਗੇ! ਇਸ ਪੜ੍ਹਾਈ ਨਾਲ ਹੀ ਅਸੀਂ ਵਿਸ਼ਵ ਦੇ ਮਾਲਿਕ ਬਣਾਂਗੇ! ਭਗਤੀ ਮਾਰ੍ਗ ਦੀਆਂ ਕਿਤਾਬਾਂ ਹੀ ਵੱਖ ਹਨ, ਉਸਨੂੰ ਕਦੀ ਪੜ੍ਹਾਈ ਨਹੀਂ ਕਿਹਾ ਜਾਂਦਾ ਹੈ। ਗਿਆਨ ਦੇ ਬਿਨਾਂ ਸਦਗਤੀ ਹੋਵੇ ਵੀ ਕਿਵੇਂ? ਬਾਪ ਬਿਨਾਂ ਗਿਆਨ ਕਿਥੋਂ ਆਏ ਜਿਸ ਨਾਲ ਸਦਗਤੀ ਹੋਵੇ। ਸਦਗਤੀ ਵਿੱਚ ਜਦੋਂ ਤੁਸੀਂ ਹੋਵੋਗੇ ਉਦੋਂ ਭਗਤੀ ਕਰੋਗੇ? ਨਹੀਂ,ਉੱਥੇ ਹੈ ਹੀ ਅਪਾਰ ਸੁੱਖ, ਫੇਰ ਭਗਤੀ ਕਿਸਲਈ ਕਰੀਏ? ਇਹ ਗਿਆਨ ਹਜ਼ੇ ਹੀ ਤੁਹਾਨੂੰ ਮਿਲਦਾ ਹੈ। ਸਾਰਾ ਗਿਆਨ ਆਤਮਾ ਵਿੱਚ ਰਹਿੰਦਾ ਹੈ। ਆਤਮਾ ਦਾ ਕੋਈ ਧਰਮ ਨਹੀਂ ਹੁੰਦਾ। ਆਤਮਾ ਜਦੋਂ ਸ਼ਰੀਰ ਧਾਰਨ ਕਰਦੀ ਹੈ ਫੇਰ ਕਹਿੰਦੇ ਹਨ ਫਲਾਣਾ ਇਸ - ਇਸ ਧਰਮ ਦਾ ਹੈ। ਆਤਮਾ ਦਾ ਧਰਮ ਕੀ ਹੈ? ਇੱਕ ਤਾਂ ਆਤਮਾ ਬਿੰਦੀ ਮਿਸਲ ਹੈ ਅਤੇ ਸ਼ਾਂਤ ਸਵਰੂਪ ਹੈ, ਸ਼ਾਂਤੀਧਾਮ ਵਿੱਚ ਰਹਿੰਦੀ ਹੈ।

ਹੁਣ ਬਾਪ ਸਮਝਾਉਂਦੇ ਹਨ ਸਭ ਬੱਚਿਆਂ ਦਾ ਬਾਪ ਤੇ ਹੱਕ ਹੈ। ਬਹੁਤ ਬੱਚੇ ਹਨ ਜੋ ਹੋਰ - ਹੋਰ ਧਰਮਾਂ ਵਿੱਚ ਕਨਵਰਟ ਹੋ ਗਏ ਹਨ। ਉਹ ਫੇਰ ਨਿਕਲਕੇ ਆਪਣੇ ਅਸਲੀ ਧਰਮ ਵਿੱਚ ਆ ਜਾਣਗੇ। ਜੋ ਦੇਵੀ - ਦੇਵਤਾ ਧਰਮ ਛੱਡ ਦੂਜੇ ਧਰਮਾਂ ਵਿੱਚ ਗਏ ਹਨ ਉਹ ਸਭ ਪੱਤੇ ਵਾਪਸ ਆਪਣੀ ਥਾਂ ਤੇ ਆ ਜਾਣਗੇ। ਤੁਹਾਨੂੰ ਪਹਿਲੇ - ਪਹਿਲੇ ਤਾਂ ਬਾਪ ਦਾ ਪਰਿਚੈ ਦੇਣਾ ਹੈ। ਇਨ੍ਹਾਂ ਗੱਲਾਂ ਵਿੱਚ ਹੀ ਸਭ ਮੁੰਝੇ ਹੋਏ ਹਨ। ਤੁਸੀਂ ਬੱਚੇ ਸਮਝਦੇ ਹੋ ਹੁਣ ਸਾਨੂੰ ਕੌਣ ਪੜ੍ਹਾਉਂਦੇ ਹਨ? ਬੇਹੱਦ ਦਾ ਬਾਪ। ਕ੍ਰਿਸ਼ਨ ਤਾਂ ਦੇਹਧਾਰੀ ਹੈ, ਇਨ੍ਹਾਂ ਨੂੰ (ਬ੍ਰਹਮਾ ਬਾਬਾ ਨੂੰ) ਵੀ ਦਾਦਾ ਕਹਾਂਗੇ। ਤੁਸੀਂ ਸਭ ਭਰਾ - ਭਰਾ ਹੋ ਨਾ। ਫੇਰ ਹੈ ਮਰਤਬੇ ਦੇ ਉੱਪਰ। ਭਰਾ ਦਾ ਸ਼ਰੀਰ ਕਿਵੇਂ ਦਾ ਹੈ, ਭੈਣ ਦਾ ਸ਼ਰੀਰ ਕਿਵੇਂ ਦਾ ਹੈ। ਆਤਮਾ ਤਾਂ ਇੱਕ ਛੋਟਾ ਸਿਤਾਰਾ ਹੈ। ਇੰਨੀ ਸਾਰੀ ਨਾਲੇਜ਼ ਇੱਕ ਛੋਟੇ ਜਿਹੇ ਸਿਤਾਰੇ ਵਿੱਚ ਹੈ। ਸਿਤਾਰਾ ਸ਼ਰੀਰ ਦੇ ਬਗ਼ੈਰ ਗੱਲ ਵੀ ਨਹੀਂ ਕਰ ਸਕਦਾ। ਸਿਤਾਰੇ ਨੂੰ ਪਾਰ੍ਟ ਵਜਾਉਣ ਦੇ ਲਈ ਇੰਨੇ ਢੇਰ ਆਰਗਨਜ਼ ਮਿਲੇ ਹੋਏ ਹਨ। ਤੁਸੀਂ ਸਿਤਾਰਿਆਂ ਦੀ ਦੁਨੀਆਂ ਹੀ ਵੱਖ ਹੈ। ਆਤਮਾ ਇੱਥੇ ਆਕੇ ਫੇਰ ਸ਼ਰੀਰ ਧਾਰਨ ਕਰਦੀ ਹੈ। ਸ਼ਰੀਰ ਛੋਟਾ - ਵੱਡਾ ਹੁੰਦਾ ਹੈ। ਆਤਮਾ ਹੀ ਆਪਣੇ ਬਾਪ ਨੂੰ ਯਾਦ ਕਰਦੀ ਹੈ। ਉਹ ਵੀ ਜਦੋਂ ਤੱਕ ਸ਼ਰੀਰ ਵਿੱਚ ਹੈ। ਘਰ ਵਿੱਚ ਆਤਮਾ ਬਾਪ ਨੂੰ ਯਾਦ ਕਰੇਗੀ? ਨਹੀਂ। ਉੱਥੇ ਕੁਝ ਵੀ ਪਤਾ ਨਹੀਂ ਪੈਂਦਾ - ਅਸੀਂ ਕਿੱਥੇ ਹਾਂ! ਆਤਮਾ ਅਤੇ ਪਰਮਾਤਮਾ ਦੋਨੋਂ ਜਦੋਂ ਸ਼ਰੀਰ ਵਿੱਚ ਹੈ ਉਦੋਂ ਆਤਮਾਵਾਂ ਅਤੇ ਪ੍ਰਮਾਤਮਾ ਦਾ ਮੇਲਾ ਕਿਹਾ ਜਾਂਦਾ ਹੈ। ਗਾਇਨ ਵੀ ਹੈ ਆਤਮਾ ਅਤੇ ਪ੍ਰਮਾਤਮਾ ਵੱਖ ਰਹੇ ਬਹੁਕਾਲ… ਕਿੰਨਾ ਵਕ਼ਤ ਵੱਖ ਰਹੇ? ਯਾਦ ਆਉਂਦਾ ਹੈ - ਕਿੰਨਾ ਵਕ਼ਤ ਵੱਖ ਰਹੇ? ਸੈਕਿੰਡ - ਸੈਕਿੰਡ ਪਾਸ ਹੁੰਦੇ 5 ਹਜ਼ਾਰ ਵਰ੍ਹੇ ਬੀਤ ਗਏ। ਫੇਰ ਵਨ ਨੰਬਰ ਤੋਂ ਸ਼ੁਰੂ ਕਰਨਾ ਹੈ, ਐਕੁਰੇਟ ਹਿਸਾਬ ਹੈ। ਹੁਣ ਤੁਹਾਡੇ ਤੋਂ ਕੋਈ ਪੁੱਛੇ ਇਸਨੇ ਕਦੋਂ ਜਨਮ ਲਿਆ ਸੀ? ਤਾਂ ਤੁਸੀਂ ਐਕੁਰੇਟ ਦੱਸ ਸਕਦੇ ਹੋ। ਸ਼੍ਰੀਕ੍ਰਿਸ਼ਨ ਹੀ ਪਹਿਲੇ ਨੰਬਰ ਵਿੱਚ ਜਨਮ ਲੈਂਦੇ ਹਨ। ਸ਼ਿਵ ਦਾ ਤਾਂ ਕੁਝ ਵੀ ਮਿੰਟ ਸੈਕਿੰਡ ਨਹੀਂ ਨਿਕਾਲ ਸਕਦੇ। ਕ੍ਰਿਸ਼ਨ ਦੇ ਲਈ ਤਿਥੀ - ਤਾਰੀਖ, ਮਿੰਟ, ਸੈਕਿੰਡ ਕੱਢ ਸਕਦੇ ਹੋ। ਮਨੁੱਖਾਂ ਦੀ ਘੜੀ ਵਿੱਚ ਫ਼ਰਕ ਪੈ ਸਕਦਾ ਹੈ। ਸ਼ਿਵਬਾਬਾ ਦੇ ਅਵਤਰਣ ਵਿੱਚ ਤਾਂ ਬਿਲਕੁਲ ਫ਼ਰਕ ਨਹੀਂ ਪੈ ਸਕਦਾ। ਪਤਾ ਹੀ ਨਹੀਂ ਪੈਂਦਾ ਕਦੋਂ ਆਇਆ? ਇਵੇਂ ਵੀ ਨਹੀਂ, ਸ਼ਾਖਸ਼ਤਕਾਰ ਹੋਇਆ ਉਦੋਂ ਆਇਆ। ਨਹੀਂ, ਅੰਦਾਜ਼ਾ ਲੱਗਾ ਸਕਦੇ ਹੋ। ਮਿੰਟ - ਸੈਕਿੰਡ ਦਾ ਹਿਸਾਬ ਨਹੀਂ ਦੱਸ ਸਕਦੇ। ਉਨ੍ਹਾਂ ਦਾ ਅਵਤਰਣ ਵੀ ਅਲੌਕਿਕ ਹੈ, ਉਹ ਆਉਂਦੇ ਹੀ ਹਨ ਬੇਹੱਦ ਦੀ ਰਾਤ ਦੇ ਵਕ਼ਤ। ਬਾਕੀ ਹੋਰ ਵੀ ਜੋ ਅਵਤਰਣ ਆਦਿ ਹੁੰਦੇ ਹਨ, ਉਨ੍ਹਾਂ ਦਾ ਪਤਾ ਪੈਂਦਾ ਹੈ। ਆਤਮਾ ਸ਼ਰੀਰ ਵਿੱਚ ਪ੍ਰਵੇਸ਼ ਕਰਦੀ ਹੈ। ਛੋਟਾ ਚੋਲਾ ਪਾਉਂਦੀ ਹੈ ਫੇਰ ਹੌਲੀ - ਹੌਲੀ ਵੱਡਾ ਹੁੰਦਾ ਹੈ। ਸ਼ਰੀਰ ਦੇ ਨਾਲ ਆਤਮਾ ਬਾਹਰ ਆਉਂਦੀ ਹੈ। ਇਨ੍ਹਾਂ ਗੱਲਾਂ ਦਾ ਵਿਚਾਰ ਸਾਗਰ ਮੰਥਨ ਕਰ ਫੇਰ ਹੋਰਾਂ ਨੂੰ ਸਮਝਾਉਣਾ ਹੁੰਦਾ ਹੈ। ਕਿੰਨੇ ਢੇਰ ਮਨੁੱਖ ਹਨ, ਇੱਕ ਨਾ ਮਿਲੇ ਦੂਜੇ ਨਾਲ। ਕਿੰਨਾ ਵੱਡਾ ਮਾਂਡਵਾ ਹੈ। ਜਿਵੇਂ ਵੱਡਾ ਹਾਲ ਹੈ, ਜਿਸ ਵਿੱਚ ਬੇਹੱਦ ਦਾ ਨਾਟਕ ਚੱਲਦਾ ਹੈ।

ਤੁਸੀਂ ਬੱਚੇ ਇੱਥੇ ਆਉਂਦੇ ਹੋ ਨਰ ਤੋਂ ਨਾਰਾਇਣ ਬਣਨ ਦੇ ਲਈ। ਬਾਪ ਜੋ ਨਵੀਂ ਸ੍ਰਿਸ਼ਟੀ ਰੱਚਦੇ ਹਨ ਉਸ ਵਿੱਚ ਉੱਚ ਪਦ ਲੈਣ ਦੇ ਲਈ। ਬਾਕੀ ਇਹ ਜੋ ਪੁਰਾਣੀ ਦੁਨੀਆਂ ਹੈ ਉਹ ਤਾਂ ਵਿਨਾਸ਼ ਹੋਣੀ ਹੈ। ਬਾਬਾ ਦੁਆਰਾ ਨਵੀਂ ਦੁਨੀਆਂ ਦੀ ਸਥਾਪਨਾ ਹੋ ਰਹੀ ਹੈ। ਬਾਬਾ ਨੇ ਫੇਰ ਪਾਲਣਾ ਵੀ ਕਰਨੀ ਹੈ। ਜ਼ਰੂਰ ਜਦੋਂ ਇਹ ਸ਼ਰੀਰ ਛੱਡਣ ਉਦੋਂ ਫੇਰ ਸਤਿਯੁਗ ਵਿੱਚ ਨਵਾਂ ਸ਼ਰੀਰ ਲੈਕੇ ਪਾਲਣਾ ਕਰਨ। ਉਸ ਤੋਂ ਪਹਿਲੇ ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਹੋਣਾ ਹੈ। ਭੰਭੋਰ ਨੂੰ ਅੱਗ ਲਗੇਗੀ। ਪਿੱਛੇ ਇਹ ਭਾਰਤ ਹੀ ਰਹੇਗਾ ਬਾਕੀ ਤਾਂ ਖ਼ਤਮ ਹੋ ਜਾਣਗੇ। ਭਾਰਤ ਵਿੱਚ ਵੀ ਥੋੜ੍ਹੇ ਬਚਣਗੇ। ਤੁਸੀਂ ਹੁਣ ਮਿਹਨਤ ਕਰ ਰਹੇ ਹੋ ਕਿ ਵਿਨਾਸ਼ ਦੇ ਬਾਦ ਫੇਰ ਸਜਾਵਾਂ ਨਾ ਖਾਈਏ। ਜੇਕਰ ਵਿਕਰਮ ਵਿਨਾਸ਼ ਨਹੀਂ ਹੋਵੇਗਾ ਤਾਂ ਸਜਾਵਾਂ ਵੀ ਖਾਣਗੇ ਅਤੇ ਪਦ ਵੀ ਨਹੀਂ ਮਿਲੇਗਾ। ਤੁਹਾਨੂੰ ਜਦੋਂ ਕੋਈ ਪੁੱਛਦੇ ਹਨ ਤੁਸੀਂ ਕਿਸਦੇ ਕੋਲ ਜਾਂਦੇ ਹੋ? ਤਾਂ ਬੋਲੋ, ਸ਼ਿਵਬਾਬਾ ਦੇ ਕੋਲ, ਜੋ ਬ੍ਰਹਮਾ ਦੇ ਤਨ ਵਿੱਚ ਆਇਆ ਹੋਇਆ ਹੈ। ਇਹ ਬ੍ਰਹਮਾ ਕੋਈ ਸ਼ਿਵ ਨਹੀਂ ਹੈ। ਜਿਨ੍ਹਾਂ ਬਾਪ ਨੂੰ ਜਾਣੋਗੇ ਤਾਂ ਬਾਪ ਦੇ ਨਾਲ ਪਿਆਰ ਵੀ ਰਵੇਗਾ। ਬਾਬਾ ਕਹਿੰਦੇ ਹਨ ਬੱਚੇ ਤੁਸੀਂ ਹੋਰ ਕੋਈ ਨੂੰ ਪਿਆਰ ਨਹੀਂ ਕਰੋ ਹੋਰ ਸੰਗ ਪਿਆਰ ਤੋੜ ਇੱਕ ਸੰਗ ਜੋੜੋ। ਜਿਵੇਂ ਆਸ਼ਿਕ ਮਾਸ਼ੂਕ ਹੁੰਦੇ ਹੈ ਨਾ। ਇਹ ਵੀ ਇਵੇਂ ਹਨ। 108 ਸੱਚੇ ਆਸ਼ਿਕ ਬਣਦੇ ਹਨ, ਉਸ ਵਿੱਚ ਵੀ 8 ਸੱਚੇ - ਸੱਚੇ ਬਣਦੇ ਹਨ। 8 ਦੀ ਵੀ ਮਾਲਾ ਹੁੰਦੀ ਹੈ ਨਾ। 9 ਰਤਨ ਗਾਏ ਹੋਏ ਹਨ। 8 ਦਾਨੇ, 9 ਵਾਂ ਬਾਬਾ। ਮੁੱਖ ਹਨ 8 ਦੇਵਤਾ, ਫੇਰ 16108 ਸ਼ਹਿਜ਼ਾਦੇ ਸ਼ਹਿਜ਼ਾਦੀਆਂ ਦਾ ਕੁਟੁੰਬ ਬਣਦਾ ਹੈ ਤ੍ਰੇਤਾ ਅੰਤ ਤੱਕ। ਬਾਬਾ ਤਾਂ ਹਥੇਲੀ ਤੇ ਬਹਿਸ਼ਤ ਵਿਖਾਉਂਦੇ ਹਨ। ਤੁਸੀਂ ਬੱਚਿਆਂ ਨੂੰ ਨਸ਼ਾ ਹੈ ਕਿ ਅਸੀਂ ਤਾਂ ਸ੍ਰਿਸ਼ਟੀ ਦੇ ਮਾਲਿਕ ਬਣਦੇ ਹਾਂ। ਬਾਬਾ ਨਾਲ ਇਵੇਂ ਦਾ ਸੌਦਾ ਕਰਨਾ ਹੈ। ਕਹਿੰਦੇ ਹਨ ਕੋਈ ਵਿਰਲਾ ਵਪਾਰੀ ਇਹ ਸੌਦਾ ਕਰੇ। ਇਵੇਂ ਕੋਈ ਵਪਾਰੀ ਥੋੜ੍ਹੇਹੀ ਹੈ। ਤਾਂ ਬੱਚੇ ਇਵੇਂ ਉਮੰਗ ਵਿੱਚ ਰਹੋ ਅਸੀਂ ਜਾਂਦੇ ਹਾਂ ਬਾਬਾ ਦੇ ਕੋਲ। ਉਪਰ ਵਾਲਾ ਬਾਬਾ। ਦੁਨੀਆਂ ਨੂੰ ਪਤਾ ਨਹੀਂ ਹੈ, ਉਹ ਕਹਿਣਗੇ ਕਿ ਉਹ ਤਾਂ ਅੰਤ ਵਿੱਚ ਆਉਂਦਾ ਹੈ। ਹੁਣ ਉਹੀ ਕਲਯੁਗ ਦਾ ਅੰਤ ਹੈ। ਉਹ ਹੀ ਗੀਤਾ, ਮਹਾਂਭਾਰਤ ਦਾ ਵਕ਼ਤ ਹੈ, ਉਹ ਹੀ ਯਾਦਵ ਜੋ ਮੂਸਲ ਕੱਢ ਰਹੇ ਹਨ। ਉਹੀ ਕੌਰਵਾਂ ਦਾ ਰਾਜ ਅਤੇ ਉਹੀ ਤੁਸੀਂ ਪਾਂਡਵ ਖੜੇ ਹੋ।

ਤੁਸੀਂ ਬੱਚੇ ਹੁਣ ਘਰ ਬੈਠੇ ਆਪਣੀ ਕਮਾਈ ਕਰ ਰਹੇ ਹੋ। ਭਗਵਾਨ ਘਰ ਬੈਠੇ ਆਇਆ ਹੋਇਆ ਹੈ ਇਸਲਈ ਬਾਬਾ ਕਹਿੰਦੇ ਹਨ ਕਿ ਆਪਣੀ ਕਮਾਈ ਕਰ ਲਵੋ। ਇਹੀ ਹੀਰੇ ਜਿਹਾ ਜਨਮ ਅਮੋਲਕ ਗਾਇਆ ਹੋਇਆ ਹੈ। ਹੁਣ ਇਸਨੂੰ ਕੌੜੀ ਬਦਲੇ ਖੋਣਾ ਨਹੀਂ ਹੈ। ਹੁਣ ਤੁਸੀਂ ਇਸ ਸਾਰੀ ਦੁਨੀਆਂ ਨੂੰ ਰਾਮਰਾਜ ਬਣਾਉਂਦੇ ਹੋ। ਤੁਹਾਨੂੰ ਸ਼ਿਵ ਤੋਂ ਸ਼ਕਤੀ ਮਿਲ ਰਹੀ ਹੈ। ਬਾਕੀ ਅੱਜਕਲ ਕਈਆਂ ਦੀ ਅਕਾਲੇ ਮ੍ਰਿਤੂ ਵੀ ਹੋ ਜਾਂਦੀ ਹੈ। ਬਾਬਾ ਬੁੱਧੀ ਦਾ ਤਾਲਾ ਖੋਲ੍ਹਦਾ ਹੈ ਅਤੇ ਮਾਇਆ ਬੁੱਧੀ ਦਾ ਤਾਲਾ ਬੰਦ ਕਰ ਦਿੰਦੀ ਹੈ। ਹੁਣ ਤੁਸੀਂ ਮਾਤਾਵਾਂ ਨੂੰ ਹੀ ਗਿਆਨ ਦਾ ਕਲਸ਼ ਮਿਲਿਆ ਹੈ। ਅਬਲਾਵਾਂ ਨੂੰ ਬਲ ਦੇਣ ਵਾਲਾ ਉਹ ਹੈ। ਇਹੀ ਗਿਆਨ ਅੰਮ੍ਰਿਤ ਹੈ। ਸ਼ਾਸਤ੍ਰਾਂ ਦੇ ਗਿਆਨ ਨੂੰ ਕੋਈ ਅੰਮ੍ਰਿਤ ਨਹੀਂ ਕਿਹਾ ਜਾਂਦਾ ਹੈ।ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇੱਕ ਬਾਪ ਦੀ ਕਸ਼ਿਸ਼ ਵਿੱਚ ਰਹਿਕੇ ਖੁਸ਼ਬੂਦਾਰ ਫੁੱਲ ਬਣਨਾ ਹੈ। ਆਪਣੇ ਸਵੀਟ ਬਾਪ ਨੂੰ ਯਾਦ ਕਰ ਦੇਹ - ਅਭਿਮਾਨ ਦੇ ਕੰਢੇ ਨੂੰ ਸਾੜ ਦੇਣਾ ਹੈ।

2. ਇਸ ਹੀਰੇ ਤੁਲਯ ਜਨਮ ਵਿੱਚ ਅਵਿਨਾਸ਼ੀ ਕਮਾਈ ਜਮਾ ਕਰਨੀ ਹੈ, ਕੌਡੀਆਂ ਦੇ ਬਦਲੇ ਇਸ ਨੂੰ ਗਵਾਉਣਾ ਨਹੀਂ ਹੈ। ਇੱਕ ਬਾਪ ਨਾਲ ਸੱਚਾ ਪਿਆਰ ਕਰਨਾ ਹੈ, ਇੱਕ ਦੇ ਸੰਗ ਵਿੱਚ ਰਹਿਣਾ ਹੈ।

ਵਰਦਾਨ:-
ਬ੍ਰਾਹਮਣ ਜੀਵਨ ਵਿੱਚ ਸਦਾ ਖੁਸ਼ੀ ਦੀ ਖ਼ੁਰਾਕ ਖਾਉਂਣ ਅਤੇ ਖੁਸ਼ੀ ਵੰਡਣ ਵਾਲੇ ਖੁਸ਼ਨਸੀਬ ਭਵ

ਇਸ ਦੁਨੀਆਂ ਵਿੱਚ ਤੁਸੀਂ ਬ੍ਰਾਹਮਣਾਂ ਵਰਗਾ ਖੁਸ਼ਨਸੀਬ ਕੋਈ ਹੋ ਨਹੀਂ ਸਕਦਾ ਕਿਉਂਕਿ ਇਸ ਜੀਵਨ ਵਿੱਚ ਹੀ ਤੁਸੀਂ ਸਭਨੂੰ ਬਾਪਦਾਦਾ ਦਾ ਦਿਲਤਖ਼ਤ ਮਿਲਦਾ ਹੈ। ਸਦਾ ਖੁਸ਼ੀ ਦੀ ਖ਼ੁਰਾਕ ਖਾਂਦੇ ਵੀ ਹੋ ਅਤੇ ਵੰਡਦੇ ਹੋ। ਇਸ ਸਮੇਂ ਬੇਫ਼ਿਕਰ ਬਾਦਸ਼ਾਹ ਹੋ। ਅਜਿਹੀ ਬੇਫ਼ਿਕਰ ਜੀਵਨ ਸਾਰੇ ਕਲਪ ਵਿੱਚ ਹੋਰ ਕਿਸੇ ਵੀ ਯੁਗ ਵਿੱਚ ਨਹੀਂ ਹੈ। ਸਤਿਯੁਗ ਵਿੱਚ ਬੇਫ਼ਿਕਰ ਹੋਣਗੇ ਪਰ ਉੱਥੇ ਗਿਆਨ ਨਹੀਂ ਹੋਵੇਗਾ, ਹੁਣ ਤੁਹਾਨੂੰ ਗਿਆਨ ਹੈ ਇਸਲਈ ਦਿਲ ਤੋਂ ਨਿਕਲਦਾ ਹੈ ਮੇਰੇ ਵਰਗਾ ਖੁਸ਼ਨਸੀਬ ਕੋਈ ਨਹੀਂ।

ਸਲੋਗਨ:-
ਸੰਗਮਯੁਗ ਦੇ ਸਵਰਾਜ ਅਧਿਕਾਰੀ ਹੀ ਭਵਿੱਖ ਦੇ ਵਿਸ਼ਵ ਰਾਜ ਅਧਿਕਾਰੀ ਬਣਦੇ ਹਨ।