05.01.25     Avyakt Bapdada     Punjabi Murli     17.10.2003    Om Shanti     Madhuban


"ਪੂਰਾ ਸਾਲ - ਸੰਤੁਸ਼ਟਮਨੀ ਬਣ ਸਦਾ ਸੰਤੁਸ਼ਟ ਰਹਿਣਾ ਅਤੇ ਸਭਨੂੰ ਸੰਤੁਸ਼ਟ ਕਰਨਾ"


ਅੱਜ ਦਿਲਾਰਾਮ ਬਾਪਦਾਦਾ ਆਪਣੇ ਚਾਰੋਂ ਪਾਸੇ ਦੇ, ਸਾਹਮਣੇ ਵਾਲਿਆਂ ਨੂੰ ਵੀ ਅਤੇ ਦੂਰ ਤੋਂ ਵੀ ਨੇੜੇ ਵਾਲਿਆਂ ਨੂੰ ਵੀ ਹਰ ਇੱਕ ਰਾਜ਼ ਦੁਲਾਰੇ, ਅਤਿ ਪਿਆਰੇ ਬੱਚਿਆਂ ਨੂੰ ਦੇਖ ਹਰਸ਼ਿਤ ਹੋ ਰਹੇ ਹਨ। ਹਰ ਇੱਕ ਬੱਚਾ ਰਾਜਾ ਹੈ ਇਸਲਈ ਰਾਜ - ਦੁਲਾਰੇ ਹਨ। ਇਹ ਪਰਮਾਤਮ ਪਿਆਰ, ਦੁਲਾਰ ਵਿਸ਼ਵ ਵਿੱਚ ਬਹੁਤ ਥੋੜੀਆਂ ਜਿਹੀਆਂ ਆਤਮਾਵਾਂ ਨੂੰ ਪ੍ਰਾਪਤ ਹੁੰਦਾ ਹੈ। ਪਰ ਤੁਸੀਂ ਸਭ ਪਰਮਾਤਮ ਪਿਆਰ, ਪਰਮਾਤਮ ਦੁਲਾਰ ਦੇ ਅਧਿਕਾਰੀ ਹੋ। ਦੁਨੀਆਂ ਦੀ ਆਤਮਾਵਾਂ ਪੁਕਾਰ ਰਹੀਆਂ ਹਨ ਆਓ, ਆਓ ਪਰ ਤੁਸੀਂ ਸਭ ਪਰਮਾਤਮ ਪਿਆਰ ਦਾ ਅਨੁਭਵ ਕਰ ਰਹੇ ਹੋ। ਪਰਮਾਤਮ ਪਾਲਣਾ ਵਿੱਚ ਪਲ ਰਹੇ ਹੋ। ਇਵੇਂ ਆਪਣਾ ਭਾਗ ਅਨੁਭਵ ਕਰਦੇ ਹੋ? ਬਾਪਦਾਦਾ ਸਭ ਬੱਚਿਆਂ ਨੂੰ ਡਬਲ ਰਾਜ ਅਧਿਕਾਰੀ ਦੇਖ ਰਹੇ ਹਨ। ਹੁਣ ਦੇ ਵੀ ਸਵਰਾਜ ਅਧਿਕਾਰੀ ਰਾਜੇ ਹੋ ਅਤੇ ਭਵਿੱਖ ਵਿੱਚ ਤਾਂ ਰਾਜ ਤੁਹਾਡਾ ਜਨਮ ਸਿੱਧ ਅਧਿਕਾਰ ਹੈ। ਤਾਂ ਡਬਲ ਰਾਜੇ ਹੋ। ਸਭ ਰਾਜੇ ਹੋ ਨਾ। ਪ੍ਰਜਾ ਤਾਂ ਨਹੀਂ ਹੋ ਨਾ। ਰਾਜਯੋਗੀ ਹੋ ਜਾਂ ਕੋਈ - ਕੋਈ ਪ੍ਰਜਾਯੋਗੀ ਵੀ ਹਨ? ਕੋਈ ਪ੍ਰਜਾ ਯੋਗੀ, ਪਿੱਛੇ ਵਾਲੇ ਰਾਜਯੋਗੀ ਹੋ? ਪ੍ਰਜਾਯੋਗੀ ਕੋਈ ਨਹੀਂ ਹਨ ਨਾ! ਪੱਕਾ? ਸੋਚ ਕੇ ਹਾਂ ਕਰਨਾ! ਰਾਜ ਅਧਿਕਾਰੀ ਮਤਲਬ ਸਰਵ ਸੂਕ੍ਸ਼੍ਮ ਅਤੇ ਸਥੂਲ ਕਰਮਇੰਦਰੀਆਂ ਦੇ ਅਧਿਕਾਰੀ ਕਿਉਂਕਿ ਸਵਰਾਜ ਹੈ ਨਾ? ਤਾਂ ਕਦੀ - ਕਦੀ ਰਾਜੇ ਬਣਦੇ ਹੋ ਜਾਂ ਸਦਾ ਰਾਜੇ ਰਹਿੰਦੇ ਹੋ? ਮੂਲ ਹੈ ਆਪਣੇ ਮਨ -ਬੁੱਧੀ -ਸੰਸਕਾਰ ਦੇ ਵੀ ਅਧਿਕਾਰੀ ਹੋ? ਸਦਾ ਅਧਿਕਾਰੀ ਹੋ ਜਾਂ ਕਦੀ - ਕਦੀ? ਸਵ ਰਾਜ ਤਾਂ ਸਦਾ ਸਵਰਾਜ ਹੁੰਦਾ ਹੈ ਜਾਂ ਇੱਕ ਦਿਨ ਹੁੰਦਾ ਹੈ ਦੂਸਰੇ ਦਿਨ ਨਹੀਂ ਹੁੰਦਾ ਹੈ। ਰਾਜ ਤੇ ਸਦਾ ਹੁੰਦਾ ਹੈ ਨਾ? ਤਾਂ ਸਦਾ ਸਵਰਾਜ ਅਧਿਕਾਰੀ ਮਤਲਬ ਸਦਾ ਮਨ -ਬੁੱਧੀ -ਸੰਸਕਾਰ ਦੇ ਉੱਪਰ ਅਧਿਕਾਰ। ਸਦਾ ਹੈ? ਕਦੀ ਮਨ ਤੁਹਾਨੂੰ ਚਲਾਉਂਦਾ ਹੈ ਜਾਂ ਤੁਸੀਂ ਮਨ ਨੂੰ ਚਲਾਉਂਦੇ? ਕਦੀ ਮਨ ਮਾਲਿਕ ਬਣਦਾ ਹੈ? ਬਣਦਾ ਹੈ ਨਾ! ਤਾਂ ਸਦਾ ਸਵਰਾਜ ਅਧਿਕਾਰੀ ਸੋ ਵਿਸ਼ਵ ਰਾਜ ਅਧਿਕਾਰੀ।

ਸਦਾ ਚੈਕ ਕਰੋ - ਜਿਨਾਂ ਸਮੇਂ ਅਤੇ ਜਿੰਨੀ ਪਾਵਰ ਨਾਲ ਆਪਣੀ ਕਰਮਇੰਦਰੀਆਂ, ਮਨ -ਬੁੱਧੀ -ਸੰਸਕਾਰ ਦੇ ਉੱਪਰ ਹੁਣ ਅਧਿਕਾਰੀ ਬਣਦੇ ਹੋ ਓਨਾ ਹੀ ਭਵਿੱਖ ਵਿੱਚ ਰਾਜ ਅਧਿਕਾਰ ਮਿਲਦਾ ਹੈ। ਜੇਕਰ ਹੁਣ ਪਰਮਾਤਮ ਪਾਲਣਾ, ਪਰਮਾਤਮ ਪੜ੍ਹਾਈ, ਪਰਮਾਤਮ ਸ਼੍ਰੀਮਤ ਦੇ ਅਧਾਰ ਤੇ ਇਹ ਇੱਕ ਸੰਗਮਯੁਗ ਦਾ ਜਨਮ ਸਦਾ ਅਧਿਕਾਰੀ ਨਹੀਂ ਤਾਂ 21 ਜਨਮ ਕਿਵੇਂ ਰਾਜ ਅਧਿਕਾਰੀ ਬਣਨਗੇ? ਹਿਸਾਬ ਹੈ ਨਾ! ਇਸ ਸਮੇਂ ਦਾ ਸਵਰਾਜ, ਸਵ ਦਾ ਰਾਜਾ ਬਣਨ ਨਾਲ ਹੀ 21 ਜਨਮ ਦੀ ਗਰੰਟੀ ਹੈ। ਮੈਂ ਕੌਣ ਅਤੇ ਕੀ ਬਣਾਂਗਾ, ਆਪਣਾ ਭਵਿੱਖ ਵਰਤਮਾਨ ਦੇ ਅਧਿਕਾਰ ਦਵਾਰਾ ਖੁਦ ਹੀ ਜਾਣ ਸਕਦੇ ਹੋ। ਸੋਚੋ, ਤੁਸੀਂ ਵਿਸ਼ੇਸ਼ ਆਤਮਾਵਾਂ ਦੀ ਅਨਾਦਿ ਆਦਿ ਪਰਸਨੈਲਿਟੀ ਅਤੇ ਰਾਇਲਟੀ ਕਿੰਨੀ ਉੱਚੀ ਹੈ! ਅਨਾਦਿ ਰੂਪ ਵਿੱਚ ਵੀ ਦੇਖੋ ਜਦੋਂ ਤੁਸੀਂ ਆਤਮਾਵਾਂ ਪਰਮਧਾਮ ਵਿੱਚ ਰਹਿੰਦੀਆਂ ਹੋ ਤਾਂ ਕਿੰਨੀ ਚਮਕਦੀ ਹੋਈ ਆਤਮਾਵਾਂ ਦਿਖਾਈ ਦਿੰਦਿਆਂ ਹੋ। ਉਸ ਚਮਕ ਦੀ ਰਾਇਲਟੀ, ਪਰਸਨੈਲਿਟੀ ਕਿੰਨੀ ਵੱਡੀ ਹੈ। ਦਿਖਾਈ ਦਿੰਦੀ ਹੈ? ਅਤੇ ਬਾਪ ਦੇ ਨਾਲ -ਨਾਲ ਆਤਮਾ ਰੂਪ ਵਿੱਚ ਵੀ ਰਹਿੰਦੇ ਹੋ, ਸਮੀਪ ਰਹਿੰਦੇ ਹੋ। ਜਿਵੇਂ ਆਕਾਸ਼ ਵਿੱਚ ਕੋਈ - ਕੋਈ ਸਿਤਾਰੇ ਬਹੁਤ ਜ਼ਿਆਦਾ ਚਮਕਣ ਵਾਲੇ ਹੁੰਦੇ ਹਨ ਨਾ! ਇਵੇਂ ਤੁਸੀਂ ਆਤਮਾਵਾਂ ਵੀ ਵਿਸ਼ੇਸ਼ ਬਾਪ ਦੇ ਨਾਲ ਅਤੇ ਵਿਸ਼ੇਸ਼ ਚਮਕਦੇ ਹੋਏ ਸਿਤਾਰੇ ਹੁੰਦੇ ਹੋ। ਪਰਮਧਾਮ ਵਿੱਚ ਵੀ ਤੁਸੀਂ ਬਾਪ ਦੇ ਨੇੜੇ ਹੋ ਅਤੇ ਫਿਰ ਆਦਿ ਸਤਿਯੁਗ ਵਿੱਚ ਵੀ ਤੁਸੀਂ ਦੇਵ ਆਤਮਾਵਾਂ ਦੀ ਪਰਸਨੈਲਿਟੀ, ਰਾਇਲਟੀ ਕਿੰਨੀ ਉੱਚੀ ਹੈ। ਸਾਰੇ ਕਲਪ ਵਿੱਚ ਚੱਕਰ ਲਗਾਓ, ਧਰਮ ਆਤਮਾ ਹੋ ਗਏ, ਮਹਾਤਮਾ ਹੋ ਗਏ, ਧਰਮ ਪਿਤਾਏ ਹੋ ਗਏ, ਨੇਤਾ ਹੋ ਗਏ, ਅਭਿਨੇਤਾ ਹੋ ਗਏ, ਇਵੇਂ ਦੀ ਪਰਸਨੈਲਿਟੀ ਕਿਸੇ ਦੀ ਹੈ, ਜੋ ਤੁਸੀਂ ਦੇਵ ਆਤਮਾਵਾਂ ਦੀ ਸਤਿਯੁਗ ਵਿੱਚ ਹੈ? ਆਪਣਾ ਦੇਵਾ ਸਵਰੂਪ ਸਾਹਮਣੇ ਆ ਰਿਹਾ ਹੈ ਨਾ? ਆ ਰਿਹਾ ਹੈ ਜਾਂ ਪਤਾ ਨਹੀਂ ਅਸੀਂ ਬਣਾਂਗੇ ਜਾਂ ਨਹੀਂ? ਪੱਕਾ ਹੈ ਨਾ! ਆਪਣਾ ਦੇਵ ਰੂਪ ਸਾਹਮਣੇ ਲਿਆਓ ਅਤੇ ਦੇਖੋ ਪਰਸਨੈਲਿਟੀ ਸਾਹਮਣੇ ਆ ਗਈ? ਕਿੰਨੀ ਰਾਇਲਟੀ ਵਾਲੀ ਹੋ ਜਾਂਦੀ ਹੈ। ਪੰਛੀ, ਰੁੱਖ, ਫਲ, ਫੁੱਲ ਸਭ ਪਰਸਨੈਲਿਟੀ ਵਾਲੇ, ਰਾਇਲ। ਅੱਛਾ ਫਿਰ ਆਓ ਥੱਲੇ, ਤਾਂ ਤੁਹਾਡਾ ਪੂਜਯ ਰੂਪ ਦੇਖਿਆ ਹੈ? ਤੁਹਾਡੀ ਪੂਜਾ ਹੁੰਦੀ ਹੈ! ਡਬਲ ਫਾਰੇਨਰਸ ਪੂਜਯ ਬਣਨਗੇ ਕਿ ਇੰਡੀਆ ਵਾਲੇ ਬਣੋਂਗੇ? ਤੁਸੀਂ ਲੋਕ ਦੇਵੀਆਂ, ਦੇਵਤੇ ਬਣੇ ਹੋ? ਸੂੰਢ ਵਾਲਾ ਨਹੀਂ, ਪੂੰਛ ਵਾਲਾ ਨਹੀਂ। ਦੇਵੀਆਂ ਵੀ ਉਹ ਕਾਲੀ ਰੂਪ ਨਹੀਂ, ਪਰ ਦੇਵਤਿਆਂ ਦੇ ਮੰਦਿਰ ਵਿੱਚ ਦੇਖੋ, ਤੁਹਾਡੇ ਪੂਜਯ ਸਵਰੂਪ ਦੀ ਕਿੰਨੀ ਰਾਇਲਟੀ ਹੈ, ਕਿੰਨੀ ਪਰਸਨੈਲਿਟੀ ਹੈ? ਮੂਰਤੀ ਹੋਵੇਗੀ, 4ਫੁੱਟ, 5 ਫੁੱਟ ਦੀ ਅਤੇ ਮੰਦਿਰ ਕਿੰਨਾ ਵੱਡਾ ਬਣਾਉਂਦੇ ਹਨ। ਇਹ ਰਾਇਲਟੀ ਅਤੇ ਪਰਸਨੈਲਿਟੀ ਹੈ। ਅੱਜਕਲ ਦੇ ਚਾਹੇ ਪ੍ਰਾਇਮ ਮਨਿਸਟਰ ਹੋਵੇ, ਭਾਵੇਂ ਰਾਜੇ ਹੋਣ ਪਰ ਧੁੱਪ ਵਿਚ ਵਿਚਾਰੇ ਦਾ ਬੁੱਤ ਬਣਾਕੇ ਰੱਖ ਦੇਣਗੇ, ਕੁਝ ਵੀ ਹੁੰਦਾ ਰਹੇ। ਅਤੇ ਤੁਹਾਡੇ ਪੂਜਯ ਸਵਰੂਪ ਦੀ ਪਰਸਨੈਲਿਟੀ ਕਿੰਨੀ ਵੱਡੀ ਹੈ। ਹੈ ਨਾ ਵਧੀਆ! ਕੁਮਾਰੀਆਂ ਬੈਠੀ ਹੈ ਨਾ! ਰਾਇਲਟੀ ਹੈ ਨਾ ਤੁਹਾਡੀ? ਫਿਰ ਅੰਤ ਵਿੱਚ ਸੰਗਮਯੁਗ ਵਿੱਚ ਵੀ ਤੁਸੀਂ ਸਭਦੀ ਰੌਇਲਟੀ ਕਿੰਨੀ ਉੱਚੀ ਹੈ। ਬ੍ਰਾਹਮਣ ਜੀਵਨ ਦੀ ਪਰਸਨੈਲਿਟੀ ਕਿੰਨੀ ਵੱਡੀ ਹੈ! ਡਾਇਰੈਕਟ ਭਗਵਾਨ ਨੇ ਤੁਹਾਡੇ ਬ੍ਰਾਹਮਣ ਜੀਵਨ ਵਿੱਚ ਪਰਸਨੈਲਿਟੀ ਅਤੇ ਰਾਇਲਟੀ ਭਰੀ ਹੈ। ਬ੍ਰਾਹਮਣ ਜੀਵਨ ਦਾ ਚਿੱਤਰਕਾਰ ਕੌਣ? ਖੁਦ ਬਾਪ। ਬ੍ਰਾਹਮਣ ਜੀਵਨ ਸਭ ਜੋ ਵੀ ਬੈਠੇ ਹੋ ਤਾਂ ਪਿਉਰਿਟੀ। ਪਿੱਛੇ ਵਾਲੇ ਹੱਥ ਉਠਾ ਰਹੇ ਹਨ। ਤੁਸੀਂ ਪਿੱਛੇ ਨਹੀਂ ਹੋ, ਸਾਹਮਣੇ ਹੋ। ਦੇਖੋ ਨਜ਼ਰ ਪਿੱਛੇ ਜਾਂਦੀ ਹੈ, ਅੱਗੇ ਤਾਂ ਚੈਕ ਕਰੋ - ਪਿਉਰਿਟੀ ਦੀ ਪਰਸਨੈਲਿਟੀ ਸਦਾ ਰਹਿੰਦੀ ਹੈ? ਮਨਸਾ - ਵਾਚਾ- ਕਰਮਣਾ, ਵ੍ਰਿਤੀ, ਦ੍ਰਿਸ਼ਟੀ ਅਤੇ ਕ੍ਰਿਤੀ ਸਭ ਵਿੱਚ ਪਿਉਰਿਟੀ ਹੈ? ਮਨਸਾ ਪਿਉਰਿਟੀ ਮਤਲਬ ਸਦਾ ਅਤੇ ਸਰਵ ਪ੍ਰਤੀ। ਉਹ ਆਤਮਾ ਕਿਵੇਂ ਵੀ ਹੋਵੇ ਪਰ ਪਿਉਰਿਟੀ ਦੀ ਰਾਇਲਟੀ ਦੀ ਮਨਸਾ ਹੈ - ਸਰਵ ਪ੍ਰਤੀ ਸ਼ੁਭ ਭਾਵਨਾ, ਸ਼ੁਭ ਕਾਮਨਾ, ਕਲਿਆਣ ਦੀ ਭਾਵਨਾ, ਰਹਿਮ ਦੀ ਭਾਵਨਾ, ਦਾਤਾਪਨ ਦੀ ਭਾਵਨਾ। ਅਤੇ ਦ੍ਰਿਸ਼ਟੀ ਵਿੱਚ ਜਾਂ ਤਾਂ ਸਦਾ ਹਰ ਇੱਕ ਦੇ ਪ੍ਰਤੀ ਆਤਮਿਕ ਦੇਖਣ ਵਿੱਚ ਆਏ ਅਤੇ ਫਰਿਸ਼ਤਾ ਰੂਪ ਦਿਖਾਈ ਦੇਵੇ। ਭਾਵੇਂ ਉਹ ਫਰਿਸ਼ਤਾ ਨਹੀਂ ਬਣਿਆ ਹੈ, ਪਰ ਮੇਰੀ ਦ੍ਰਿਸ਼ਟੀ ਵਿੱਚ ਫਰਿਸ਼ਤਾ ਰੂਪ ਅਤੇ ਆਤਮਿਕ ਹੀ ਹੋਵੇ ਅਤੇ ਕ੍ਰਿਤੀ ਮਤਲਬ ਸੰਪਰਕ ਸੰਬੰਧ ਵਿੱਚ, ਕਰਮ ਵਿੱਚ ਆਉਣਾ, ਉਸ ਵਿੱਚ ਸਦਾ ਹੀ ਸਰਵ ਪ੍ਰਤੀ ਸਨੇਹ ਦੇਣਾ, ਸੁਖ ਦੇਣਾ। ਭਾਵੇਂ ਦੂਸਰਾ ਸਨੇਹ ਦਵੇ, ਨਹੀਂ ਦੇ ਪਰ ਮੇਰਾ ਕਰਤਵ ਹੈ ਸਨੇਹ ਦਵੇ, ਨਹੀਂ ਦੇਵੇ ਪਰ ਮੇਰਾ ਕਰਤਵ ਹੈ ਸਨੇਹ ਦੇਕੇ ਸਨੇਹੀ ਬਣਨਾ। ਸੁੱਖ ਦੇਣਾ। ਸਲੋਗਨ ਹੈ ਨਾ - ਨਾ ਦੁੱਖ ਦੋ, ਨਾ ਦੁੱਖ ਲਵੋ। ਦੇਣਾ ਵੀ ਨਹੀਂ ਹੈ, ਲੈਣਾ ਵੀ ਨਹੀਂ ਹੈ। ਦੇਣ ਵਾਲੇ ਤੁਹਾਡੇ ਕਦੀ ਦੁੱਖ ਵੀ ਦੇ ਦਵੇ ਪਰ ਉਸਨੂੰ ਸੁਖ ਦੀ ਸਮ੍ਰਿਤੀ ਦੇਖੋ। ਡਿੱਗੇ ਹੋਏ ਨੂੰ ਡਿੱਗਾਇਆ ਨਹੀਂ ਜਾਂਦਾ ਹੈ, ਡਿੱਗੇ ਹੋਏ ਨੂੰ ਸਦਾ ਉੱਚਾ ਉਠਾਇਆ ਜਾਂਦਾ ਹੈ। ਉਹ ਪਰਵਸ਼ ਹੋਕੇ ਦੁੱਖ ਦੇ ਰਹੇ ਹਨ। ਡਿੱਗ ਗਿਆ ਨਾ! ਤਾਂ ਉਸਨੂੰ ਡਿਗਾਉਣਾ ਨਹੀਂ ਨਾ! ਹੋਰ ਵੀ ਉਸ ਵਿਚਾਰੇ ਨੂੰ ਇੱਕ ਲੱਤ ਲਗਾ ਲਵੋ, ਇਵੇਂ ਨਹੀਂ। ਉਸਨੂੰ ਸਨੇਹ ਨਾਲ ਉੱਚਾ ਉਠਾਓ। ਉਸ ਵਿੱਚ ਫਸਟ ਚੈਰਿਟੀ ਬਿਗਨਸ ਏਟ ਹੋਮ। ਪਹਿਲੇ ਤਾਂ ਚੈਰਿਟੀ ਹੋਮ ਹੈ ਨਾ, ਆਪਣੇ ਸਰਵ ਸਾਥੀ, ਸੇਵਾ ਦੇ ਸਾਥੀ, ਬ੍ਰਾਹਮਣ ਪਰਿਵਾਰ ਦੇ ਸਾਥੀ ਹਰ ਇੱਕ ਨੂੰ ਉੱਚਾ ਉਠਾਓ। ਉਹ ਆਪਣੀ ਬੁਰਾਈ ਦਿਖਾਵੇ ਵੀ ਪਰ ਤੁਸੀਂ ਉਹਨਾਂ ਦੀ ਵਿਸ਼ੇਸਤਾ ਦੇਖੋ। ਨੰਬਰਵਾਰ ਤਾਂ ਹੈ ਨਾ! ਦੇਖੋ, ਮਾਲਾ ਤੁਹਾਡਾ ਯਾਦਗਾਰ ਹੈ। ਤਾਂ ਸਭ ਇੱਕ ਨੰਬਰ ਤਾਂ ਨਹੀਂ ਹਨ ਨਾ! 108 ਨੰਬਰ ਹੈ ਨਾ ! ਤਾਂ ਨੰਬਰਵਾਰ ਹੈ ਅਤੇ ਰਹਿਣਗੇ ਪਰ ਮੇਰਾ ਫਰਜ਼ ਕੀ ਹੈ? ਇਹ ਨਹੀਂ ਸੋਚਣਾ ਅੱਛਾ ਮੈਂ 8 ਵਿੱਚ ਤੇ ਹੂ ਹੀ ਨਹੀਂ, 108 ਵਿੱਚ ਸ਼ਾਇਦ ਆ ਜਾਵਾਂਗੀ, ਆ ਜਾਵਾਂਗਾ। ਤਾਂ 108 ਵਿੱਚ ਲਾਸ੍ਟ ਵੀ ਹੋ ਸਕਦਾ ਹੈ ਤਾਂ ਮੇਰੇ ਵੀ ਤਾਂ ਕੁਝ ਸੰਸਕਾਰ ਹੋਣਗੇ ਨਾ, ਪਰ ਨਹੀਂ। ਦੂਸਰੇ ਨੂੰ ਸੁਖ ਦਿੰਦੇ - ਦਿੰਦੇ, ਸਨੇਹ ਦਿੰਦੇ -ਦਿੰਦੇ ਤੁਹਾਡੇ ਸੰਸਕਾਰ ਵੀ ਸਨੇਹੀ, ਸੁਖੀ ਬਣ ਹੀ ਜਾਂਦੇ ਹਨ। ਇਹ ਸੇਵਾ ਹੈ ਅਤੇ ਇਹ ਸੇਵਾ ਫਸਟ ਚੈਰਿਟੀ ਬਿੰਗਸ ਏਟ ਹੋਮ।

ਬਾਪਦਾਦਾ ਨੂੰ ਅੱਜ ਇੱਕ ਗੱਲ ਤੇ ਹੰਸੀ ਆ ਰਹੀ ਸੀ, ਦੱਸੀਏ। ਦੇਖਣਾ ਤੁਹਾਨੂੰ ਵੀ ਹੱਸੀ ਆਏਗੀ। ਬਾਪਦਾਦਾ ਤਾਂ ਬੱਚਿਆਂ ਦਾ ਖੇਲ੍ਹ ਦੇਖਦੇ ਰਹਿੰਦੇ ਹਨ ਨਾ! ਬਾਪਦਾਦਾ ਇੱਕ ਸੈਕਿੰਡ ਵਿੱਚ ਕਦੀ ਕਿਸ ਸੈਂਟਰ ਦਾ ਟੀ. ਵੀ. ਖੋਲ ਦਿੰਦਾ ਹੈ, ਕਦੀ ਕਿਸ ਸੈਂਟਰ ਦਾ, ਕਦੀ ਫ਼ਾਰੇਨ ਦਾ, ਕਦੀ ਇੰਡੀਆ ਦਾ ਸਵਿੱਚ ਆਨ ਕਰ ਦਿੰਦਾ ਹੈ, ਪਤਾ ਲਗ ਜਾਂਦਾ ਹੈ, ਕੀ ਕਰ ਰਹੇ ਹਨ ਕਿਉਂਕਿ ਬਾਪ ਨੂੰ ਬੱਚਿਆਂ ਨਾਲ ਪਿਆਰ ਹੈ ਨਾ। ਬੱਚੇ ਵੀ ਕਹਿੰਦੇ ਹਨ ਸਮਾਨ ਬਣਨਾ ਹੀ ਹੈ। ਪੱਕਾ ਹੈ ਨਾ, ਸਮਾਨ ਬਣਨਾ ਹੀ ਹੈ! ਸੋਚ ਕੇ ਹੱਥ ਉਠਾਓ। ਹਾਂ ਜੋ ਸਮਝਦੇ ਹਨ, ਮਰਨਾ ਪਵੇ, ਝੁੱਕਣਾ ਪਵੇ, ਸਹਿਣ ਕਰਨਾ ਪਵੇ, ਸੁਣਨਾ ਪਵੇ, ਪਰ ਸਮਾਨ ਬਣਕੇ ਹੀ ਦਿਖਾਉਣਗੇ! ਉਹ ਹੱਥ ਉਠਾਓ। ਕੁਮਾਰੀਆਂ ਸੋਚ ਕੇ ਹੱਥ ਉਠਾਉਣਾ। ਇਹਨਾਂ ਦਾ ਫੋਟੋ ਕੱਢੋ। ਕੁਮਾਰੀਆਂ ਬਹੁਤ ਹਨ। ਮਰਨਾ ਪਵੇਗਾ? ਝੁੱਕਣਾ ਪਵੇਗਾ? ਪਾਂਡਵ ਉਠਾਓ। ਸੁਣਿਆ, ਸਮਾਨ ਬਣਨਾ ਹੈ। ਸਮਾਨ ਬਣਨਾ ਹੈ। ਸਮਾਨ ਨਹੀਂ ਬਣੋਂਗੇ ਤਾਂ ਮਜ਼ਾ ਨਹੀਂ ਆਏਗਾ। ਪਰਮਧਾਮ ਵਿੱਚ ਵੀ ਨੇੜੇ ਰਹਿਣਗੇ। ਪੂਜਯ ਵਿੱਚ ਵੀ ਫ਼ਰਕ ਪੈ ਜਾਏਗਾ, ਸਤਿਯੁਗ ਦੇ ਰਾਜ ਭਾਗ ਵਿੱਚ ਵੀ ਫ਼ਰਕ ਪੈ ਜਾਏਗਾ।

ਬ੍ਰਹਮਾ ਬਾਪ ਨਾਲ ਤੁਹਾਡਾ ਪਿਆਰ ਹੈ ਨਾ, ਡਬਲ ਵਿਦੇਸ਼ੀਆਂ ਦਾ ਸਭਤੋਂ ਜ਼ਿਆਦਾ ਪਿਆਰ ਹੈ। ਜਿਸਦਾ ਬ੍ਰਹਮਾ ਬਾਪ ਨਾਲ ਜਿਗਰੀ ਪਿਆਰ ਹੈ ਦਿਲ ਦਾ ਪਿਆਰ ਹੈ ਉਹ ਹੱਥ ਉਠਾਓ। ਅੱਛਾ, ਪੱਕਾ ਪਿਆਰ ਹੈ ਨਾ? ਹਾਲੇ ਕਵੇਸ਼ਚਨ ਪੁੱਛਣਗੇ, ਪਿਆਰ ਜਿਸਨਾਲ ਹੁੰਦਾ ਹੈ, ਤਾਂ ਪਿਆਰ ਦੀ ਨਿਸ਼ਾਨੀ ਹੈ ਜੋ ਉਸਨੂੰ ਚੰਗਾ ਲੱਗਦਾ, ਉਹ ਪਿਆਰ ਕਰਨ ਵਾਲੇ ਨੂੰ ਵੀ ਚੰਗਾ ਲੱਗਦਾ, ਦੋਵਾਂ ਦੇ ਸੰਸਕਾਰ, ਸੰਕਲਪ, ਸੁਭਾਵ ਟੈਲੀ ਖਾਂਦੇ ਹਨ ਤਾਂ ਹੀ ਉਹ ਪਿਆਰਾ ਲੱਗਦਾ ਹੈ। ਤਾਂ ਬ੍ਰਹਮਾ ਬਾਪ ਨਾਲ ਪਿਆਰ ਹੈ ਤਾਂ 21 ਹੀ ਜਨਮ, ਪਹਿਲੇ ਜਨਮ ਤੋਂ ਲੈਕੇ, ਦੂਸਰੇ ਤੀਸਰੇ ਵਿੱਚ ਆਏ ਤਾਂ ਚੰਗਾ ਨਹੀਂ ਹੈ ਪਰ ਫਸਟ ਜਨਮ ਤੋਂ ਲੈਕੇ ਲਾਸ੍ਟ ਜਨਮ ਤੱਕ ਨਾਲ ਰਹਿਣਗੇ, ਵੱਖ- ਵੱਖ ਰੂਪ ਵਿੱਚ ਨਾਲ ਰਹਿਣਗੇ। ਤਾਂ ਨਾਲ ਕੌਣ ਰਹਿ ਸਕਦਾ ਹੈ? ਜੋ ਸਮਾਨ ਹੋਵੇਗਾ। ਉਹ ਨੰਬਰਵਨ ਆਤਮਾ ਹੈ। ਤਾਂ ਨਾਲ ਕਿਵੇਂ ਰਹਿਣਗੇ? ਨੰਬਰਵਨ ਬਣਨਗੇ ਉਦੋਂ ਤਾਂ ਸਾਥ ਰਹਿਣਗੇ, ਸਭਤੋਂ ਨੰਬਰਵਨ, ਮਨਸਾ ਵਿੱਚ, ਵਾਣੀ ਵਿੱਚ, ਕਰਮਣਾ ਵਿੱਚ, ਵ੍ਰਿਤੀ ਵਿੱਚ, ਦ੍ਰਿਸ਼ਟੀ ਵਿੱਚ, ਕ੍ਰਿਤੀ ਵਿੱਚ, ਸਭ ਵਿੱਚ। ਤਾਂ ਨੰਬਰਵਨ ਹੈ ਜਾਂ ਨੰਬਰਵਾਰ ਹੈ? ਤਾਂ ਜੇਕਰ ਪਿਆਰ ਹੈ ਤਾਂ ਪਿਆਰ ਦੇ ਲਈ ਕੁਝ ਵੀ ਕੁਰਬਾਨ ਕਰਨਾ ਮੁਸ਼ਕਿਲ ਨਹੀਂ ਹੁੰਦਾ। ਲਾਸ੍ਟ ਜਨਮ ਕਲਿਯੁਗ ਦੇ ਅੰਤ ਵਿੱਚ ਵੀ ਬਾਡੀ ਕਾਂਨਸੇਸ ਪਿਆਰ ਵਾਲੇ ਜਾਨ ਵੀ ਕੁਰਬਾਨ ਕਰ ਦਿੰਦੇ ਹਨ। ਤਾਂ ਤੁਹਾਡੇ ਜੇਰਕ ਬ੍ਰਹਮਾ ਬਾਬਾ ਦੇ ਪਿਆਰ ਵਿੱਚ ਆਪਣੇ ਸੰਸਕਾਰ ਪਰਿਵਰਤਨ ਕੀਤਾ ਤਾਂ ਕੀ ਵੱਡੀ ਗੱਲ ਹੈ! ਵੱਡੀ ਗੱਲ ਹੈ ਕੀ? ਨਹੀਂ ਹੈ। ਤਾਂ ਅੱਜ ਸਭਦੇ ਸੰਸਕਾਰ ਚੇਂਜ ਹੋ ਗਏ! ਰਿਪੋਰਟ ਆਏਗੀ, ਤੁਹਾਡੇ ਸਾਥੀ ਲਿਖਣਗੇ, ਪੱਕਾ? ਸੁਣ ਰਹੀ ਹੈ ਦਾਦੀਆਂ, ਕਹਿੰਦੇ ਹਨ ਸੰਸਕਾਰ ਬਦਲ ਗਏ। ਜਾਂ ਟਾਇਮ ਲੱਗੇਗਾ? ਕੀ? ਮੋਹਨੀ (ਨਿਊਯਾਰਕ) ਸੁਣਾਵੇ, ਬਦਲਣਗੇ ਨਾ! ਇਹ ਸਭ ਬਦਲਣਗੇ ਨਾ? ਅਮੇਰਿਕਾ ਵਾਲੇ ਤਾਂ ਬਦਲ ਜਾਣਗੇ। ਹੱਸੀ ਦੀ ਗੱਲ ਤਾਂ ਰਹਿ ਗਈ।

ਹੱਸੀ ਦੀ ਇਹ ਗੱਲ ਹੈ - ਤਾਂ ਸਭ ਕਹਿੰਦੇ ਹੈ ਕਿ ਪੁਰਸ਼ਾਰਥ ਤਾਂ ਬਹੁਤ ਕਰਦੇ ਹਨ , ਅਤੇ ਬਾਪਦਾਦਾ ਨੂੰ ਦੇਖ ਕਰਕੇ ਰਹਿਮ ਵੀ ਆਉਂਦਾ ਹੈ ਪੁਰਸ਼ਾਰਥ ਬਹੁਤ ਕਰਦੇ ਹਨ, ਕਦੀ - ਕਦੀ ਮਿਹਨਤ ਬਹੁਤ ਕਰਦੇ ਹਨ ਅਤੇ ਕਹਿੰਦੇ ਕੀ ਹੈ - ਕੀ ਕਰੀਏ, ਮੇਰੇ ਸੰਸਕਾਰ ਇਵੇਂ ਹਨ! ਸੰਸਕਾਰ ਦੇ ਉਪਰ ਕਹਿਕੇ ਆਪਣੇ ਨੂੰ ਹਲਕਾ ਕਰ ਦਿੰਦੇ ਹਨ ਪਰ ਬਾਪ ਨੇ ਅੱਜ ਦੇਖਿਆ ਕਿ ਇਹ ਜੋ ਤੁਸੀਂ ਕਹਿੰਦੇ ਹੋ ਕਿ ਮੇਰਾ ਸੰਸਕਾਰ ਹੈ, ਤਾਂ ਕੀ ਤੁਹਾਡਾ ਇਹ ਸੰਸਕਾਰ ਹੈ? ਤੁਸੀਂ ਆਤਮਾ ਹੋ, ਆਤਮਾ ਹੋ ਨਾ! ਬਾਡੀ ਤੇ ਨਹੀਂ ਨਾ! ਤਾਂ ਆਤਮਾ ਦੇ ਸੰਸਕਾਰ ਕੀ ਹੈ? ਅਤੇ ਓਰਿਜਨਲ ਤੁਹਾਡੇ ਸੰਸਕਾਰ ਕਿਹੜੇ ਹਨ? ਜਿਸਦੀ ਅੱਜ ਤੁਸੀਂ ਮੇਰਾ ਕਹਿੰਦੇ ਹੋ ਉਹ ਮੇਰਾ ਹੈ ਜਾਂ ਰਾਵਣ ਦਾ ਹੈ? ਕਿਸਦਾ ਹੈ? ਤੁਹਾਡਾ ਹੈ? ਨਹੀਂ ਹੈ? ਤਾਂ ਮੇਰਾ ਕਿਉਂ ਕਹਿੰਦੇ ਹੋ! ਕਹਿੰਦੇ ਤਾਂ ਇਵੇਂ ਹੀ ਹੋ ਨਾ ਕਿ ਮੇਰਾ ਸੰਸਕਾਰ ਇਵੇਂ ਹੈ? ਤਾਂ ਅੱਜ ਤੋਂ ਇਹ ਨਹੀਂ ਕਹਿਣਾ, ਮੇਰਾ ਸੰਸਕਾਰ। ਨਹੀਂ। ਕਦੀ ਇੱਥੇ ਉੱਥੇ ਤੋਂ ਉੱਡਕੇ ਕਿਚੜਾ ਆ ਜਾਂਦਾ ਹੈ ਨਾ! ਤਾਂ ਇਹ ਰਾਵਣ ਦੀ ਚੀਜ਼ ਆ ਗਈ ਤਾਂ ਉਸਨੂੰ ਮੇਰਾ ਕਿਵੇਂ ਕਹਿੰਦੇ ਹੋ। ਹੈ ਮੇਰਾ? ਨਹੀਂ ਹੈ ਨਾ? ਤਾਂ ਹਾਲੇ ਹਾਲੇ ਨਹੀਂ ਕਹਿਣਾ, ਜਦੋ ਮੇਰਾ ਸ਼ਬਦ ਬੋਲੋ ਤਾਂ ਯਾਦ ਕਰੋ ਮੈਂ ਕੌਣ ਅਤੇ ਮੇਰਾ ਸੰਸਕਾਰ ਕੀ? ਬਾਡੀ ਕਾਂਨਸੀਸ ਵਿੱਚ ਮੇਰਾ ਸੰਸਕਾਰ ਹੈ, ਆਤਮ - ਅਭਿਮਾਨੀ ਵਿੱਚ ਇਹ ਸੰਸਕਾਰ ਨਹੀਂ ਹੈ। ਤਾਂ ਇਹ ਭਾਸ਼ਾ ਵੀ ਪਰਿਵਰਤਨ ਕਰਨਾ। ਮੇਰਾ ਸੰਸਕਾਰ ਕਹਿਕੇ ਅਲਬੇਲੇ ਹੋ ਜਾਂਦੇ ਹੋ। ਕਹਿਣਗੇ ਭਾਵ ਨਹੀਂ ਹੈ, ਸੰਸਕਾਰ ਹੈ। ਅੱਛਾ ਦੂਸਰਾ ਸ਼ਬਦ ਕੀ ਕਹਿੰਦੇ ਹਨ? ਮੇਰਾ ਸੁਭਾਵ। ਹਾਲੇ ਸਵਭਾਵ ਸ਼ਬਦ ਕਿੰਨਾ ਚੰਗਾ ਹੈ। ਖੁਦ ਤੇ ਸਦਾ ਚੰਗਾ ਹੁੰਦਾ ਹੈ। ਮੇਰਾ ਸੁਭਾਵ, ਸਵ ਦਾ ਭਾਵ ਚੰਗਾ ਹੁੰਦਾ ਹੈ, ਖ਼ਰਾਬ ਨਹੀਂ ਹੁੰਦਾ ਹੈ। ਤਾਂ ਇਹ ਜੋ ਸ਼ਬਦ ਯੂਜ਼ ਕਰਦੇ ਹੋ ਨਾ, ਮੇਰਾ ਸੁਭਾਵ ਹੈ, ਮੇਰਾ ਸੰਸਕਾਰ ਹੈ, ਹੁਣ ਇਸ ਭਾਸ਼ਾ ਨੂੰ ਚੇਂਜ ਕਰੋ, ਜਦੋਂ ਵੀ ਮੇਰਾ ਸ਼ਬਦ ਆਏ, ਤਾਂ ਯਾਦ ਕਰੋ ਮੇਰਾ ਸੰਸਕਾਰ ਓਰਿਜਨਲ ਕੀ ਹੈ? ਇਹ ਕੌਣ ਬੋਲਦਾ ਹੈ? ਆਤਮਾ ਬੋਲਦੀ ਹੈ ਇਹ ਮੇਰਾ ਸੰਸਕਾਰ ਹੈ? ਜੋ ਜਦੋਂ ਇਹ ਸੋਚਣਗੇ ਨਾ ਤਾਂ ਆਪਣੇ ਉੱਪਰ ਹੀ ਹਸੀਂ ਆਏਗੀ, ਆਏਗੀ ਨਾ ਹੱਸੀ? ਹੱਸੀ ਆਏਗੀ ਤਾਂ ਜੋ ਖਿਟਪਿਟ ਕਰਦੇ ਹੋ ਉਹ ਖ਼ਤਮ ਹੋ ਜਾਏਗੀ। ਇਸਨੂੰ ਕਹਿੰਦੇ ਹਨ ਭਾਸ਼ਾ ਦਾ ਪਰਿਵਰਤਨ ਕਰਨਾ ਮਤਲਬ ਹਰ ਆਤਮਾ ਦੇ ਪ੍ਰਤੀ ਸਵਮਾਨ ਅਤੇ ਸੱਮਾਨ ਵਿੱਚ ਰਹਿਣਾ। ਖੁਦ ਵੀ ਸਦਾ ਸਵਮਾਨ ਵਿੱਚ ਰਹੋ, ਹੋਰਾਂ ਨੂੰ ਵੀ ਸਵਮਾਨ ਨਾਲ ਦੇਖੋ। ਸਵਮਾਨ ਨਾਲ ਦੇਖਣਗੇ ਨਾ ਤਾਂ ਫਿਰ ਜੋ ਕੋਈ ਵੀ ਗੱਲਾਂ ਹੁੰਦੀਆਂ ਹਨ, ਜੋ ਤੁਹਾਨੂੰ ਵੀ ਪਸੰਦ ਨਹੀਂ ਹੈ, ਕਦੀ ਵੀ ਕੋਈ ਖਿਟਪਿਟ ਹੁੰਦੀ ਹੈ ਤਾਂ ਪਸੰਦ ਆਉਂਦਾ ਹੈ? ਨਹੀਂ ਆਉਂਦਾ ਹੈ ਨਾ? ਤਾਂ ਦੇਖੋ ਹੀ ਇੱਕ ਦੋ ਨੂੰ ਸਵਮਾਨ ਨਾਲ। ਇਹ ਵਿਸ਼ੇਸ਼ ਆਤਮਾ ਹਨ, ਇਹ ਬਾਪ ਦੇ ਪਾਲਣਾ ਵਾਲੀ ਬ੍ਰਾਹਮਣ ਆਤਮਾ ਹੈ। ਇਹ ਕੋਟਾ ਵਿੱਚ ਕੋਈ, ਕੋਈ ਵਿੱਚ ਵੀ ਕੋਈ ਆਤਮਾ ਹੈ। ਸਿਰਫ਼ ਇੱਕ ਨਾਲ ਗੱਲ ਕਰੋ - ਆਪਣੇ ਨੈਣਾਂ ਵਿੱਚ ਬਿੰਦੀ ਨੂੰ ਸਮਾ ਦਵੋ, ਬਸ। ਇੱਕ ਬਿੰਦੀ ਨਾਲ ਤੇ ਦੇਖਦੇ ਹੋ, ਦੂਸਰੀ ਬਿੰਦੀ ਵੀ ਸਮਾ ਦਵੋ ਤਾਂ ਕੁਝ ਵੀ ਨਹੀਂ ਹੋਵੇਗਾ, ਮਿਹਨਤ ਕਰਨੀ ਨਹੀਂ ਪਵੇਗੀ। ਜਿਵੇਂ ਆਤਮਾ, ਆਤਮਾ ਨੂੰ ਦੇਖ ਰਹੀ ਹੈ। ਆਤਮਾ, ਆਤਮਾ ਨਾਲ ਬੋਲ ਰਹੀ ਹੈ। ਆਤਮਿਕ ਵ੍ਰਿਤੀ, ਆਤਮਿਕ ਦ੍ਰਿਸ਼ਟੀ ਬਣਾਓ। ਸਮਝਾ -ਕੀ ਕਰਨਾ ਹੈ? ਹੁਣ ਮੇਰਾ ਸੰਸਕਾਰ ਕਦੀ ਨਹੀਂ ਕਹਿਣਾ, ਸਵਭਾਵ ਕਹੋ ਤਾਂ ਖੜੇ ਦੇ ਭਾਵ ਵਿੱਚ ਰਹਿਣਾ। ਠੀਕ ਹੈ ਨਾ। ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਇਹ ਪੂਰਾ ਸਾਲ ਭਾਵੇਂ ਸੀਜਨ 6 ਮਹੀਨੇ ਚਲਦੀ ਹੈ ਪਰ ਪੂਰਾ ਹੀ ਸਾਲ ਸਭ ਨੂੰ ਜਦੋਂ ਮਿਲੋ, ਜਿਸਨਾਲ ਵੀ ਮਿਲੋ, ਭਾਵੇਂ ਆਪਸ ਵਿੱਚ, ਭਾਵੇਂ ਹੋਰ ਆਤਮਾਵਾਂ ਨਾਲ ਪਰ ਜਦੋਂ ਵੀ ਮਿਲੋ, ਜਿਸ ਨਾਲ ਵੀ ਮਿਲੋ ਉਸਨੂੰ ਸੰਤੁਸ਼ਟਤਾ ਦਾ ਸਹਿਯੋਗ ਦਵੋ। ਖੁਦ ਵੀ ਸੰਤੁਸ਼ਟ ਰਹੋ ਅਤੇ ਦੂਸਰੇ ਨੂੰ ਵੀ ਸੰਤੁਸ਼ਟ ਕਰੋ। ਇਸ ਸੀਜ਼ਨ ਦਾ ਸਵਮਾਨ ਹੈ -ਸੰਤੁਸ਼ਟਮਨੀ। ਸਦਾ ਸੰਤੁਸ਼ਟਮਨੀ। ਭਰਾ ਵੀ ਮਨੀ ਹਨ, ਮਨਾ ਨਹੀਂ ਹੁੰਦੇ ਹਨ ,ਮਨੀ ਹੁੰਦੇ ਹਨ। ਇੱਕ ਇੱਕ ਆਤਮਾ ਹਰ ਸਮੇਂ ਸੰਤੁਸ਼ਟਮਨੀ ਹੈ। ਅਤੇ ਖੁਦ ਸੰਤੁਸ਼ਟਮਨੀ ਹੋਣਗੇ ਤਾਂ ਦੂਸਰੇ ਨੂੰ ਵੀ ਸੰਤੁਸ਼ਟ ਕਰਨਗੇ। ਸੰਤੁਸ਼ਟ ਰਹਿਣਾ ਅਤੇ ਸੰਤੁਸ਼ਟ ਕਰਨਾ। ਠੀਕ ਹੈ, ਪਸੰਦ ਹੈ? (ਸਭ ਨੇ ਹੱਥ ਉਠਾਇਆ) ਬਹੁਤ ਚੰਗਾ, ਮੁਬਾਰਕ ਹੋ, ਮੁਬਾਰਕ ਹੋ। ਅੱਛਾ। ਕੁਝ ਵੀ ਹੋ ਜਾਏ, ਆਪਣੇ ਸਵਮਾਨ ਦੀ ਸੀਟ ਤੇ ਇਕਾਗਰ ਰਹੋ, ਭਟਕੋ ਨਹੀਂ, ਕਦੀ ਕਿਸ ਸੀਟ ਤੇ, ਕਦੀ ਕਿਸ ਸੀਟ ਤੇ, ਨਹੀਂ। ਆਪਣੇ ਸਵਮਾਨ ਦੀ ਸੀਟ ਤੇ ਇਕਾਗਰ ਰਹੋ। ਅਤੇ ਇਕਾਗਰ ਸੀਟ ਤੇ ਸੇਟ ਹੋਕੇ ਜੇਕਰ ਕੋਈ ਵੀ ਗੱਲ ਆਉਂਦੀ ਹੈ ਨਾ ਤਾਂ ਇੱਕ ਕਾਰਟੁਨ ਸ਼ੋ ਚਲ ਰਿਹਾ ਹੈ। ਕੋਈ ਸ਼ੋਰ ਆਉਂਦਾ ਹੈ, ਕੋਈ ਬੱਕਰੀ ਆਉਂਦੀ ਹੈ, ਕੋਈ ਬਿਛੂ ਆਉਂਦਾ ਹੈ, ਕੋਈ ਛਿਪਕਲੀ ਆਉਦੀ ਹੈ ਗੰਦੀ - ਕਾਰਟੂਨ ਸ਼ੋ ਹੈ। ਆਪਣੀ ਸੀਟ ਨਾਲ ਅਪਸੈੱਟ ਨਹੀਂ ਹੋ। ਮਜ਼ਾ ਆਏਗਾ। ਅੱਛਾ।

ਚਾਰੋਂ ਪਾਸੇ ਰਾਜ ਦੁਲਾਰੇ ਬੱਚਿਆਂ ਨੂੰ, ਸਰਵ ਸਨੇਹੀ, ਸਹਿਯੋਗੀ, ਸਮਾਨ ਬਣਨ ਵਾਲੇ ਬੱਚਿਆਂ ਨੂੰ, ਸਦਾ ਆਪਣੇ ਸ਼੍ਰੇਸ਼ਠ ਸੁਭਾਵ ਅਤੇ ਸੰਸਕਾਰ ਨੂੰ ਸਵਰੂਪ ਵਿੱਚ ਇਮਰਜ ਕਰਨ ਵਾਲੇ ਬੱਚਿਆਂ ਨੂੰ, ਸਦਾ ਸੁਖ ਦੇਣ ਵਾਲੇ, ਸਰਵ ਨੂੰ ਸਨੇਹ ਦੇਣ ਵਾਲੇ ਬੱਚਿਆਂ ਨੂੰ, ਸਦਾ ਸੰਤੁਸ਼ਟਮਨੀ ਬਣ ਸੰਤੁਸ਼ਟਤਾ ਦੀ ਕਿਰਨਾਂ ਫੈਲਾਉਣ ਵਾਲੇ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਸ਼ੁਭਚਿੰਤਕ ਅਤੇ ਸ਼ੁਭਚਿੰਤਕ ਸਥਿਤੀ ਦੇ ਅਨੁਭਵ ਦਵਾਰਾ ਬ੍ਰਹਮਾ ਬਾਪ ਸਮਾਨ ਮਾਸਟਰ ਦਾਤਾ ਭਵ

ਬ੍ਰਹਮਾ ਬਾਪ ਸਮਾਨ ਮਾਸਟਰ ਦਾਤਾ ਬਣਨ ਦੇ ਲਈ ਇਰਖਾ, ਘ੍ਰਿਣਾ ਅਤੇ ਕ੍ਰਿਟੀਸਾਇਜ - ਇਹਨਾਂ ਤਿੰਨ ਗੱਲਾਂ ਤੋਂ ਮੁਕਤ ਰਹਿਕੇ ਸਰਵ ਦੇ ਪ੍ਰਤੀ ਸ਼ੁਭਚਿੰਤਕ ਬਣੋ ਅਤੇ ਸ਼ੁਭਚਿੰਤਨ ਸਥਿਤੀ ਦਾ ਅਨੁਭਵ ਕਰੋ ਕਿਉਕਿ ਜਿਸ ਵਿੱਚ ਇਰਖਾ ਦੀ ਅਗਨੀ ਹੁੰਦੀ ਹੈ ਉਹ ਖੁਦ ਜਲਦੇ ਹਨ, ਦੂਸਰੇ ਨੂੰ ਪ੍ਰੇਸ਼ਾਨ ਕਰਦੇ ਹਨ, ਘ੍ਰਿਣਾਂ ਵਾਲੇ ਖੁਦ ਵੀ ਡਿੱਗਦੇ ਹਨ ਦੂਸਰੇ ਨੂੰ ਵੀ ਡਿੱਗਾਉਦੇ ਹਨ ਅਤੇ ਹਸੀ ਵਿੱਚ ਵੀ ਕ੍ਰਿਟੀਸਾਈਜ਼ ਕਰਨ ਵਾਲੇ, ਆਤਮਾ ਨੂੰ ਹਿੰਮਤਹੀਣ ਬਣਾਕੇ ਦੁੱਖੀ ਕਰਦੇ ਹਨ ਇਸਲਈ ਇਹਨਾਂ ਤਿੰਨਾਂ ਗੱਲਾਂ ਤੋਂ ਮੁਕਤ ਰਹਿ ਸ਼ੁਭਚਿੰਤਕ ਸਥਿਤੀ ਦਾ ਅਨੁਭਵ ਦਵਾਰਾ ਦਾਤਾ ਦੇ ਬੱਚੇ ਮਾਸਟਰ ਦਾਤਾ ਬਣੋ।

ਸਲੋਗਨ:-
ਮਨ-ਬੁੱਧੀ ਅਤੇ ਸੰਸਕਾਰਾਂ ਤੇ ਸੰਪੂਰਨ ਕਰਨ ਵਾਲੇ ਸਵਰਾਜ ਅਧਿਕਾਰੀ ਬਣੋ।

ਆਪਣੀ ਸ਼ਕਤੀਸ਼ਾਲੀ ਮਨਸਾ ਦਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ ਤੁਸੀਂ ਬ੍ਰਾਹਮਣ ਬੱਚੇ ਤਨਾ ਹੋ। ਤਣੇ ਨਾਲ ਹੀ ਸਾਰੇ ਰੁੱਖ ਨੂੰ ਸਾਕਾਸ਼ ਪਹੁੰਚਦੀ ਹੈ। ਤਾਂ ਹੁਣ ਵਿਸ਼ਵ ਨੂੰ ਸਾਕਾਸ਼ ਦੇਣ ਵਾਲੇ ਬਣੋ। ਜੇਕਰ 20 ਸੈਂਟਰ, 30 ਸੈਂਟਰ ਜਾਂ ਦੋ ਢਾਈ ਸੋ ਸੈਂਟਰ ਜਾਂ ਜੋਨ, ਇਹ ਬੁੱਧੀ ਵਿੱਚ ਰਹੇਗਾ ਤਾਂ ਬੇਹੱਦ ਵਿੱਚ ਸਾਕਾਸ਼ ਨਹੀਂ ਦੇ ਸਕਣਗੇ ਇਸਲਈ ਹੱਦਾਂ ਤੋਂ ਨਿਕਲ ਹੁਣ ਬੇਹੱਦ ਦੀ ਸੇਵਾ ਦਾ ਪਾਰ੍ਟ ਸ਼ੁਰੂ ਕਰੋ। ਬੇਹੱਦ ਵਿੱਚ ਜਾਨ ਨਾਲ ਹੱਦ ਦੀਆਂ ਗੱਲਾਂ ਆਪੇਹੀ ਛੁੱਟ ਜਾਣਗੀਆਂ। ਬੇਹੱਦ ਦੀ ਸਾਕਾਸ਼ ਨਾਲ ਪਰਿਵਰਤਨ ਹੋਣਾ - ਇਹ ਫਾਸਟ ਸੇਵਾ ਦਾ ਰਿਜ਼ਲਟ ਹੈ।