05.01.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਪ ਦੀ
ਸ਼੍ਰੀਮਤ ਨਾਲ ਤੁਸੀਂ ਮਨੁੱਖ ਤੋਂ ਦੇਵਤਾ ਬਣਦੇ ਹੋ , ਇਸਲਈ ਉਨ੍ਹਾਂ ਦੀ ਸ਼੍ਰੀਮਤ ਦਾ ਸ਼ਾਸਤਰ ਹੈ ਸਰਵ
ਸ਼ਾਸਤਰ ਸ਼ਿਰੋਮਣੀ ਸ਼੍ਰੀਮਦ ਭਗਵਤ ਗੀਤਾ ”
ਪ੍ਰਸ਼ਨ:-
ਸਤਿਯੁਗ ਵਿੱਚ
ਹਰ ਚੀਜ਼ ਚੰਗੇ ਤੋਂ ਚੰਗੀ ਸਤੋਪ੍ਰਧਾਨ ਹੁੰਦੀ ਹੈ ਕਿਓਂ?
ਉੱਤਰ:-
ਕਿਓਂਕਿ ਉੱਥੇ
ਮਨੁੱਖ, ਸਤੋਪ੍ਰਧਾਨ ਹਨ ਜੱਦ ਮਨੁੱਖ ਚੰਗੇ ਹਨ ਤਾਂ ਸਮਗ੍ਰੀ ਵੀ ਚੰਗੀ ਹੈ ਅਤੇ ਮਨੁੱਖ ਬੁਰੇ ਹਨ
ਤਾਂ ਸਮਗ੍ਰੀ ਵੀ ਨੁਕਸਾਨਕਾਰਕ ਹੈ। ਸਤੋਪ੍ਰਧਾਨ ਸ੍ਰਿਸ਼ਟੀ ਵਿੱਚ ਕੋਈ ਵੀ ਵਸਤੂ ਅਪ੍ਰਾਪ੍ਤ ਨਹੀਂ
ਹੈ, ਕੁਝ ਵੀ ਕਿਧਰੋਂ ਮੰਗਾਉਣਾ ਨਹੀਂ ਪੈਂਦਾ ਹੈ।
ਓਮ ਸ਼ਾਂਤੀ
ਬਾਬਾ ਇਸ ਸ਼ਰੀਰ ਦੁਆਰਾ ਸਮਝਾਉਂਦੇ ਹਨ। ਇਨ੍ਹਾਂ ਨੂੰ ਜੀਵ ਕਿਹਾ ਜਾਂਦਾ ਹੈ, ਇਨ੍ਹਾਂ ਵਿੱਚ ਆਤਮਾ
ਵੀ ਹੈ ਅਤੇ ਤੁਸੀਂ ਬੱਚੇ ਜਾਣਦੇ ਹੋ ਪਰਮਪਿਤਾ ਪਰਮਾਤਮਾ ਵੀ ਇਨ੍ਹਾਂ ਵਿੱਚ ਹੈ। ਇਹ ਤਾਂ ਪਹਿਲੇ -
ਪਹਿਲੇ ਪੱਕਾ ਹੋਣਾ ਚਾਹੀਦਾ ਹੈ ਇਸਲਈ ਇਨ੍ਹਾਂ ਨੂੰ ਦਾਦਾ ਵੀ ਕਹਿੰਦੇ ਹਨ। ਇਹ ਤਾਂ ਬੱਚਿਆਂ ਨੂੰ
ਨਿਸ਼ਚਾ ਹੈ। ਇਸ ਨਿਸ਼ਚੇ ਵਿੱਚ ਹੀ ਰਮਨ ਕਰਨਾ ਹੈ। ਬਰੋਬਰ ਬਾਬਾ ਦੀ ਜਿਸ ਵਿੱਚ ਪਧਰਾਮਨੀ ਹੁੰਦੀ ਹੈ
ਜਾਂ ਅਵਤਾਰ ਲੀਤਾ ਹੈ ਉਨ੍ਹਾਂ ਦੇ ਲਈ ਬਾਪ ਆਪ ਕਹਿੰਦੇ ਹਨ ਮੈ ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ
ਦੇ ਵੀ ਅੰਤ ਵਿੱਚ ਆਉਂਦਾ ਹਾਂ। ਬੱਚਿਆਂ ਨੂੰ ਸਮਝਾਇਆ ਗਿਆ ਹੈ ਇਹ ਹੈ ਸ਼ਾਸਤਰ ਸ਼ਿਰੋਮਣੀ ਗੀਤਾ ਦਾ
ਗਿਆਨ ਹੈ। ਸ਼੍ਰੀਮਤ ਮਤਲਬ ਸ਼੍ਰੇਸ਼ਠ ਮਤ। ਸ਼੍ਰੇਸ਼ਠ ਤੇ ਸ਼੍ਰੇਸ਼ਠ ਮੱਤ ਹੈ ਉੱਚ ਤੇ ਉੱਚ ਭਗਵਾਨ ਦੀ। ਜਿਸ
ਦੀ ਸ਼੍ਰੀਮਤ ਨਾਲ ਤੁਸੀਂ ਮਨੁੱਖ ਤੋਂ ਦੇਵਤਾ ਬਣਦੇ ਹੋ। ਤੁਸੀਂ ਭ੍ਰਿਸ਼ਟ ਮਨੁੱਖ ਤੋਂ ਸ਼੍ਰੇਸ਼ਠ ਦੇਵਤਾ
ਬਣਦੇ ਹੋ। ਤੁਸੀਂ ਆਉਂਦੇ ਹੀ ਇਸਲਈ ਹੋ। ਬਾਪ ਵੀ ਆਪ ਕਹਿੰਦੇ ਹਨ ਮੈਂ ਆਉਂਦਾ ਹਾਂ ਤੁਹਾਨੂੰ
ਸ਼੍ਰੇਸ਼ਠਾਚਾਰੀ, ਨਿਰਵਿਕਾਰੀ ਮੱਤ ਵਾਲੇ ਦੇਵੀ - ਦੇਵਤਾ ਬਣਾਉਣ। ਮਨੁੱਖ ਤੋਂ ਦੇਵਤਾ ਬਣਨ ਦਾ ਅਰਥ
ਵੀ ਸਮਝਣਾ ਹੈ। ਵਿਕਾਰੀ ਮਨੁੱਖ ਤੋਂ ਨਿਰਵਿਕਾਰੀ ਦੇਵਤਾ ਬਣਾਉਣ ਆਉਂਦੇ ਹਨ। ਸਤਿਯੁਗ ਵਿੱਚ ਮਨੁੱਖ
ਰਹਿੰਦੇ ਪਰ ਦੈਵੀਗੁਣਾ ਵਾਲੇ। ਹੁਣ ਕਲਯੁਗ ਵਿੱਚ ਆਸੁਰੀ ਗੁਣਾਂ ਵਾਲੇ। ਹੈ ਸਾਰੀ ਮਨੁੱਖ ਸ੍ਰਿਸ਼ਟੀ,
ਪਰ ਉਹ ਹੈ ਈਸ਼ਵਰੀ ਬੁੱਧੀ, ਇਹ ਹੈ ਆਸੁਰੀ ਬੁੱਧੀ। ਉੱਥੇ ਗਿਆਨ, ਇੱਥੇ ਭਗਤੀ। ਗਿਆਨ ਅਤੇ ਭਗਤੀ ਵੱਖ
- ਵੱਖ ਹੈ ਨਾ। ਭਗਤੀ ਦੀ ਪੁਸਤਕ ਕਿੰਨੀ ਅਤੇ ਗਿਆਨ ਦੀ ਪੁਸਤਕ ਕਿੰਨੀ ਹੈ। ਗਿਆਨ ਦਾ ਸਾਗਰ ਬਾਪ
ਹੈ। ਉਸ ਦਾ ਪੁਸਤਕ ਵੀ ਤਾਂ ਇੱਕ ਹੀ ਹੋਣਾ ਚਾਹੀਦਾ ਹੈ। ਜੋ ਵੀ ਧਰਮ ਸਥਾਪਨ ਕਰਦੇ ਹਨ ਉਨ੍ਹਾਂ ਦਾ
ਪੁਸਤਕ ਇੱਕ ਹੋਣੀ ਚਾਹੀਦੀ ਹੈ, ਉਨ੍ਹਾਂ ਨੂੰ ਰਿਲੀਜਿਅਸ ਬੁੱਕ ਕਿਹਾ ਜਾਂਦਾ ਹੈ। ਪਹਿਲੀ ਰਿਲੀਜਿਅਸ
ਬੁੱਕ ਹੈ ਗੀਤਾ। ਸ਼੍ਰੀਮਦ ਭਗਵਦ ਗੀਤਾ। ਇਹ ਵੀ ਬੱਚੇ ਜਾਣਦੇ ਹਨ - ਪਹਿਲਾ ਆਦਿ ਸਨਾਤਨ ਦੇਵੀ ਦੇਵਤਾ
ਧਰਮ ਹੈ, ਨਾ ਕਿ ਹਿੰਦੂ ਧਰਮ। ਮਨੁੱਖ ਸਮਝਦੇ ਹਨ ਗੀਤਾ ਤੋਂ ਹਿੰਦੂ ਧਰਮ ਸਥਾਪਨ ਹੋਇਆ ਅਤੇ ਗੀਤਾ
ਗਾਈ ਹੈ ਕ੍ਰਿਸ਼ਨ ਨੇ। ਕਿਸੇ ਤੋਂ ਪੁੱਛੋ ਤਾਂ ਕਹਿਣਗੇ ਪਰੰਪਰਾ ਤੋਂ ਇਹ ਕ੍ਰਿਸ਼ਨ ਨੇ ਗਾਈ ਹੈ। ਕਿਸੇ
ਸ਼ਾਸਤਰ ਵਿੱਚ ਸ਼ਿਵ ਭਗਵਾਨੁਵਾਚ ਹੈ ਨਹੀਂ। ਸ਼੍ਰੀਮਦ ਕ੍ਰਿਸ਼ਨ ਭਗਵਾਨੁਵਾਚ ਲਿੱਖ ਦਿੱਤਾ ਹੈ, ਜੋ ਗੀਤਾ
ਪੜ੍ਹੇ ਹੋਣਗੇ ਉਨ੍ਹਾਂ ਨੂੰ ਸਹਿਜ ਸਮਝ ਵਿੱਚ ਆਏਗਾ। ਹੁਣ ਤੁਸੀਂ ਸਮਝਦੇ ਹੋ ਇਸੀ ਗੀਤਾ ਗਿਆਨ ਨਾਲ
ਮਨੁੱਖ ਤੋਂ ਦੇਵਤਾ ਬਣੇ ਹਨ, ਜੋ ਹੁਣ ਬਾਪ ਤੁਹਾਨੂੰ ਦੇ ਰਹੇ ਹਨ। ਰਾਜਯੋਗ ਸਿਖਾ ਰਹੇ ਹਨ।
ਪਵਿੱਤਰਤਾ ਵੀ ਸਿਖਾ ਰਹੇ ਹਨ। ਕਾਮ ਮਹਾਸ਼ਤ੍ਰੁ ਹੈ, ਇਸ ਦੁਆਰਾ ਹੀ ਤੁਸੀ ਹਾਰ ਖਾਈ ਹੈ। ਹੁਣ ਫਿਰ
ਉਨ੍ਹਾਂ ਤੇ ਜਿੱਤ ਪਾਉਣ ਨਾਲ ਤੁਸੀਂ ਜਗਤਜੀਤ ਮਤਲਬ ਵਿਸ਼ਵ ਦਾ ਮਾਲਿਕ ਬਣ ਜਾਂਦੇ ਹੋ। ਇਹ ਤਾਂ ਬਹੁਤ
ਸਹਿਜ ਹੈ। ਬੇਹੱਦ ਦਾ ਬਾਪ ਬੈਠ ਇਨ੍ਹਾਂ ਦੇ ਦੁਆਰਾ ਤੁਹਾਨੂੰ ਪੜ੍ਹਾਉਂਦੇ ਹਨ। ਉਹ ਹੈ ਸਾਰੀਆਂ
ਆਤਮਾਵਾਂ ਦਾ ਬਾਪ। ਇਹ ਫਿਰ ਹੈ ਬੇਹੱਦ ਦਾ ਬਾਪ ਮਨੁੱਖਾਂ ਦਾ। ਨਾਮ ਹੀ ਹੈ ਪ੍ਰਜਾਪਿਤਾ ਬ੍ਰਹਮਾ।
ਤੁਸੀਂ ਕਿਸੇ ਤੋਂ ਵੀ ਪੁੱਛੋਗੇ ਬ੍ਰਹਮਾ ਦੇ ਬਾਪ ਦਾ ਨਾਮ ਦੱਸੋ ਤਾਂ ਮੂੰਝ ਪੈਣਗੇ। ਬ੍ਰਹਮਾ -
ਵਿਸ਼ਨੂੰ - ਸ਼ੰਕਰ ਹੈ ਕ੍ਰਿਏਸ਼ਨ। ਇਨ੍ਹਾਂ ਤਿੰਨਾਂ ਦਾ ਕੋਈ ਤਾਂ ਬਾਪ ਹੋਵੇਗਾ ਨਾ। ਤੁਸੀਂ ਵਿਖਾਉਂਦੇ
ਹੋ ਇਨ੍ਹਾਂ ਤਿੰਨਾਂ ਦਾ ਬਾਪ ਹੈ ਨਿਰਾਕਾਰ ਸ਼ਿਵ। ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਸੁਖਸ਼ਮਵਤਨ ਦੇ
ਦੇਵਤਾ ਵਿਖਾਉਂਦੇ ਹਨ। ਉਨ੍ਹਾਂ ਦੇ ਉੱਪਰ ਹੈ ਸ਼ਿਵ। ਬੱਚੇ ਜਾਣਦੇ ਹਨ - ਸ਼ਿਵਬਾਬਾ ਦੇ ਬੱਚੇ ਜੋ ਵੀ
ਆਤਮਾਵਾਂ ਹਨ ਉਨ੍ਹਾਂ ਨੂੰ ਆਪਣਾ ਸ਼ਰੀਰ ਤਾਂ ਹੋਵੇਗਾ। ਉਹ ਤਾਂ ਹਮੇਸ਼ਾ ਨਿਰਾਕਾਰ ਪਰਮਪਿਤਾ ਪ੍ਰਮਾਤਮਾ
ਹੈ। ਬੱਚਿਆਂ ਨੂੰ ਪਤਾ ਪਿਆ ਹੈ ਨਿਰਾਕਾਰ ਪਰਮਪਿਤਾ ਪਰਮਾਤਮਾ ਦੇ ਅਸੀਂ ਬੱਚੇ ਹਾਂ। ਆਤਮਾ ਸ਼ਰੀਰ
ਦੁਆਰਾ ਬੋਲਦੀ ਹੈ - ਪਰਮਪਿਤਾ ਪਰਮਾਤਮਾ। ਕਿੰਨੀਆਂ ਸਹਿਜ ਗੱਲਾਂ ਹਨ। ਇਸ ਨੂੰ ਕਿਹਾ ਜਾਂਦਾ ਹੈ
ਅਲਫ਼ ਬੇ। ਪੜ੍ਹਾਉਂਦੇ ਕੌਣ ਹਨ? ਗੀਤਾ ਦਾ ਗਿਆਨ ਕਿਸ ਨੇ ਸੁਣਾਇਆ? ਨਿਰਾਕਾਰ ਬਾਪ ਨੇ। ਉਨ੍ਹਾਂ ਤੇ
ਕੋਈ ਤਾਜ ਆਦਿ ਹੈ ਨਹੀਂ। ਉਹ ਗਿਆਨ ਦਾ ਸਾਗਰ, ਬੀਜਰੂਪ, ਚੇਤੰਨ ਹੈ। ਤੁਸੀਂ ਵੀ ਚੇਤੰਨ ਆਤਮਾਵਾਂ
ਹੋ ਨਾ! ਸਾਰੇ ਝਾੜਾਂ ਦੇ ਆਦਿ - ਮੱਧ - ਅੰਤ ਨੂੰ ਤੁਸੀਂ ਜਾਣਦੇ ਹੋ। ਭਾਵੇਂ ਮਾਲੀ ਨਹੀਂ ਹੋ ਪਰ
ਸਮਝ ਸਕਦੇ ਹੋ ਕਿਵੇਂ ਬੀਜ ਪਾਉਂਦੇ ਹਨ, ਉਨ੍ਹਾਂ ਤੋਂ ਝਾੜ ਨਿਕਲਦੇ ਹਨ। ਉਹ ਤਾਂ ਹੈ ਜੜ ਝਾੜ, ਇਹ
ਹੈ ਚੇਤੰਨ। ਤੁਹਾਡੀ ਆਤਮਾ ਵਿੱਚ ਗਿਆਨ ਹੈ, ਹੋਰ ਕਿਸੇ ਦੀ ਆਤਮਾ ਵਿੱਚ ਗਿਆਨ ਹੁੰਦਾ ਨਹੀਂ। ਬਾਪ
ਚੇਤੰਨ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੈ। ਤਾਂ ਝਾੜ ਵੀ ਮਨੁੱਖਾਂ ਦਾ ਹੋਵੇਗਾ। ਇਹ ਹੈ ਚੇਤੰਨ
ਕ੍ਰਿਏਸ਼ਨ। ਬੀਜ ਅਤੇ ਕ੍ਰਿਏਸ਼ਨ ਵਿੱਚ ਫਰਕ ਤਾਂ ਹੈ ਨਾ! ਅੰਬ ਦਾ ਬੀਜ ਪਾਉਣ ਨਾਲ ਅੰਬ ਨਿਕਲਦਾ ਹੈ,
ਫਿਰ ਝਾੜ ਕਿੰਨਾ ਵੱਡਾ ਹੁੰਦਾ ਹੈ। ਉਵੇਂ ਹੀ ਮਨੁੱਖ ਦੇ ਬੀਜ ਤੋਂ ਮਨੁੱਖ ਕਿੰਨੇ ਫਰਟਾਈਲ ਹੁੰਦੇ
ਹਨ। ਜੜ ਬੀਜ ਵਿੱਚ ਕੋਈ ਗਿਆਨ ਨਹੀਂ ਹੈ। ਇਹ ਤਾਂ ਚੇਤੰਨ ਬੀਜਰੂਪ ਹੈ। ਉਨ੍ਹਾਂ ਵਿੱਚ ਸਾਰੇ
ਸ੍ਰਿਸ਼ਟੀ ਰੂਪੀ ਝਾੜ ਦਾ ਗਿਆਨ ਹੈ ਕਿ ਕਿਵੇਂ ਉਤਪਤੀ, ਪਾਲਣਾ ਫਿਰ ਵਿਨਾਸ਼ ਹੁੰਦਾ ਹੈ। ਇਹ ਬਹੁਤ
ਵੱਡਾ ਝਾੜ ਖਲਾਸ ਹੋ ਫਿਰ ਦੂਜਾ ਨਵਾਂ ਝਾੜ ਕਿਵੇਂ ਖੜਾ ਹੁੰਦਾ ਹੈ! ਇਹ ਹੈ ਗੁਪਤ। ਤੁਹਾਨੂੰ ਗਿਆਨ
ਵੀ ਗੁਪਤ ਮਿਲਦਾ ਹੈ। ਬਾਪ ਵੀ ਗੁਪਤ ਆਏ ਹਨ। ਤੁਸੀਂ ਜਾਣਦੇ ਹੋ ਇਹ ਕਲਮ ਲੱਗ ਰਿਹਾ ਹੈ। ਹੁਣ ਤਾਂ
ਸਭ ਪਤਿਤ ਬਣ ਗਏ ਹਨ। ਚੰਗਾ ਬੀਜ ਤੋਂ ਪਹਿਲੇ - ਪਹਿਲੇ ਨੰਬਰ ਵਿੱਚ ਜੋ ਪੱਤਾ ਨਿਕਲਿਆ ਉਹ ਕੌਣ ਸੀ?
ਸਤਿਯੁਗ ਦਾ ਪਹਿਲਾ ਪੱਤਾ ਤਾਂ ਕ੍ਰਿਸ਼ਨ ਨੂੰ ਹੀ ਕਹਾਂਗੇ, ਲਕਸ਼ਮੀ - ਨਾਰਾਇਣ ਨੂੰ ਨਹੀਂ। ਨਵਾਂ ਪੱਤਾ
ਛੋਟਾ ਹੁੰਦਾ ਹੈ। ਪਿਛੇ ਵੱਡਾ ਹੁੰਦਾ ਹੈ। ਤਾਂ ਇਸ ਬੀਜ ਦੀ ਕਿੰਨੀ ਮਹਿਮਾ ਹੈ। ਇਹ ਤਾਂ ਚੇਤੰਨ ਹੈ
ਨਾ। ਫਿਰ ਪੱਤੇ ਵੀ ਨਿਕਲਦੇ ਹਨ ਉਨ੍ਹਾਂ ਦੀ ਮਹਿਮਾ ਤਾਂ ਹੁੰਦੀ ਹੈ। ਹੁਣ ਤੁਸੀਂ ਦੇਵੀ - ਦੇਵਤਾ
ਬਣ ਰਹੇ ਹੋ। ਦੈਵੀ ਗੁਣ ਧਾਰਨ ਕਰ ਰਹੇ ਹੋ। ਮੂਲ ਗੱਲ ਹੀ ਇਹ ਹੈ ਕਿ ਸਾਨੂੰ ਦੈਵੀਗੁਣ ਧਾਰਨ ਕਰਨੇ
ਹਨ, ਇਨ੍ਹਾਂ ਵਰਗਾ ਬਣਨਾ ਹੈ। ਚਿੱਤਰ ਵੀ ਹੈ। ਇਹ ਚਿੱਤਰ ਨਾ ਹੁੰਦੇ ਤਾਂ ਬੁੱਧੀ ਵਿੱਚ ਗਿਆਨ ਹੀ
ਨਹੀਂ ਆਉਂਦਾ। ਇਹ ਚਿੱਤਰ ਬਹੁਤ ਕੰਮ ਵਿੱਚ ਆਉਂਦੇ ਹਨ। ਭਗਤੀਮਾਰਗ ਵਿੱਚ ਇਨ੍ਹਾਂ ਚਿੱਤਰਾਂ ਦੀ ਵੀ
ਪੂਜਾ ਹੁੰਦੀ ਹੈ ਅਤੇ ਗਿਆਨ ਮਾਰਗ ਵਿੱਚ ਇਨ੍ਹਾਂ ਚਿੱਤਰਾਂ ਤੋਂ ਤੁਹਾਨੂੰ ਗਿਆਨ ਮਿਲਦਾ ਹੈ ਕਿ ਇਵੇਂ
ਬਣਨਾ ਹੈ। ਭਗਤੀਮਾਰਗ ਵਿੱਚ ਇਵੇਂ ਨਹੀਂ ਸਮਝਦੇ ਕਿ ਸਾਨੂੰ ਇਵੇਂ ਦੇ ਬਣਨਾ ਹੈ। ਭਗਤੀਮਾਰਗ ਵਿੱਚ
ਮੰਦਿਰ ਕਿੰਨੇ ਬਣਦੇ ਹਨ। ਸਭ ਤੋਂ ਜਾਸਤੀ ਮੰਦਿਰ ਕਿਸ ਦੇ ਹੋਣਗੇ? ਜਰੂਰ ਸ਼ਿਵਬਾਬਾ ਦੇ ਹੋਣਗੇ ਜੋ
ਬੀਜਰੂਪ ਹਨ। ਫਿਰ ਉਸ ਦੇ ਬਾਪ ਪਹਿਲੀ ਕ੍ਰਿਏਸ਼ਨ ਦੇ ਮੰਦਿਰ ਹੋਣਗੇ। ਪਹਿਲੀ ਕ੍ਰਿਏਸ਼ਨ ਇਹ ਲਕਸ਼ਮੀ -
ਨਾਰਾਇਣ ਹੈ। ਸ਼ਿਵ ਦੇ ਬਾਦ ਇਨ੍ਹਾਂ ਦੀ ਪੂਜਾ ਸਭ ਤੋਂ ਜਾਸਤੀ ਹੁੰਦੀ ਹੈ। ਮਾਤਾਵਾਂ ਤਾਂ ਗਿਆਨ
ਦਿੰਦੀਆਂ ਹਨ, ਉਨ੍ਹਾਂ ਦੀ ਪੂਜਾ ਨਹੀਂ ਹੁੰਦੀ ਹੈ। ਉਹ ਤਾਂ ਪੜ੍ਹਾਉਂਦੀ ਹੈ ਨਾ। ਬਾਪ ਤੁਹਾਨੂੰ
ਪੜ੍ਹਾਉਂਦੇ ਹਨ ਤੁਸੀਂ ਕਿਸਦੀ ਪੂਜਾ ਨਹੀਂ ਕਰਦੇ ਹੋ। ਪੜ੍ਹਾਉਣ ਵਾਲੇ ਦੀ ਹੁਣ ਪੂਜਾ ਨਹੀਂ ਕਰ ਸਕਦੇ।
ਤੁਸੀਂ ਜੱਦ ਪੜ੍ਹਕੇ ਫਿਰ ਅਨਪੜ੍ਹ ਬਣੋਂਗੇ ਉਦੋਂ ਫਿਰ ਪੂਜਾ ਹੋਵੇਗੀ। ਤੁਸੀਂ ਸੋ ਦੇਵੀ - ਦੇਵਤਾ
ਬਣਦੇ ਹੋ। ਤੁਸੀਂ ਹੀ ਜਾਣਦੇ ਹੋ ਜੋ ਸਾਨੂੰ ਇਵੇਂ ਬਣਾਉਂਦੇ ਹਨ ਉਨ੍ਹਾਂ ਦੀ ਪੂਜਾ ਹੋਵੇਗੀ ਫਿਰ
ਸਾਡੀ ਪੂਜਾ ਹੋਵੇਗੀ ਨੰਬਰਵਾਰ। ਫਿਰ ਡਿੱਗਦੇ - ਡਿੱਗਦੇ ਪੰਜ ਤੱਤਵਾਂ ਦੀ ਵੀ ਪੂਜਾ ਕਰਨ ਲਗ ਪੈਂਦੇ
ਹਨ। ਸ਼ਰੀਰ 5 ਤੱਤਵਾਂ ਦਾ ਹੈ ਨਾ। 5 ਤੱਤਵਾਂ ਦੀ ਪੂਜਾ ਕਰੋ ਜਾਂ ਸ਼ਰੀਰ ਦੀ ਕਰੋ, ਇੱਕ ਹੋ ਜਾਂਦੀ
ਹੈ। ਇਹ ਤਾਂ ਗਿਆਨ ਬੁੱਧੀ ਵਿੱਚ ਹੈ। ਇਹ ਲਕਸ਼ਮੀ - ਨਾਰਾਇਣ ਸਾਰੇ ਵਿਸ਼ਵ ਦੇ ਮਾਲਿਕ ਸੀ। ਇਨ੍ਹਾਂ
ਦੇਵੀ - ਦੇਵਤਾ ਦਾ ਰਾਜ ਨਵੀਂ ਸ੍ਰਿਸ਼ਟੀ ਤੇ ਸੀ। ਪਰ ਉਹ ਕਦੋਂ ਸੀ? ਇਹ ਨਹੀਂ ਜਾਣਦੇ, ਲੱਖਾਂ ਵਰ੍ਹੇ
ਕਹਿ ਦਿੰਦੇ ਹਨ। ਹੁਣ ਲੱਖਾਂ ਵਰ੍ਹੇ ਦੀ ਗੱਲ ਤਾਂ ਕਦੀ ਕਿਸ ਦੀ ਬੁੱਧੀ ਵਿੱਚ ਰਹਿ ਨਾ ਸਕੇ। ਹੁਣ
ਤੁਹਾਨੂੰ ਸਮ੍ਰਿਤੀ ਹੈ ਅਸੀਂ ਅੱਜ ਤੋਂ 5000 ਵਰ੍ਹੇ ਪਹਿਲੇ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ
ਸੀ। ਦੇਵੀ - ਦੇਵਤਾ ਧਰਮ ਵਾਲੇ ਫਿਰ ਹੋਰ ਧਰਮਾਂ ਵਿੱਚ ਕਨਵਰਟ ਹੋਏ ਹਨ। ਹਿੰਦੂ ਧਰਮ ਕਹਿ ਨਹੀਂ
ਸਕਦੇ। ਪਰ ਪਤਿਤ ਹੋਣ ਕਾਰਨ ਆਪਣੇ ਨੂੰ ਦੇਵੀ - ਦੇਵਤਾ ਕਹਿਣਾ ਸ਼ੋਭਦਾ ਹੀ ਨਹੀਂ। ਅਪਵਿੱਤਰ ਨੂੰ
ਦੇਵੀ - ਦੇਵਤਾ ਕਹਿ ਨਾ ਸਕਦੇ। ਮਨੁੱਖ ਪਵਿੱਤਰ ਦੇਵੀਆਂ ਦੀ ਪੂਜਾ ਕਰਦੇ ਹਨ ਤਾਂ ਜਰੂਰ ਆਪ
ਅਪਵਿੱਤਰ ਹਨ ਇਸਲਈ ਪਵਿੱਤਰ ਦੇ ਅੱਗੇ ਮੱਥਾ ਝੁਕਾਉਣਾ ਪੈਂਦਾ ਹੈ। ਭਾਰਤ ਵਿੱਚ ਖਾਸ ਕੰਨਿਆਵਾਂ ਨੂੰ
ਨਮਨ ਕਰਦੇ ਹਨ। ਕੁਮਾਰਾਂ ਨੂੰ ਨਮਨ ਨਹੀਂ ਕਰਦੇ। ਫੀਮੇਲ ਨੂੰ ਨਮਨ ਕਰਦੇ ਹਨ। ਮੇਲ ਨੂੰ ਨਮਨ ਕਿਓਂ
ਨਹੀਂ ਕਰਦੇ? ਕਿਓਂਕਿ ਇਸ ਸਮੇਂ ਗਿਆਨ ਵੀ ਪਹਿਲੇ ਮਾਤਾਵਾਂ ਨੂੰ ਮਿਲਦਾ ਹੈ। ਬਾਪ ਇਨ੍ਹਾਂ ਵਿੱਚ
ਪ੍ਰਵੇਸ਼ ਕਰਦੇ ਹਨ, ਇਹ ਵੀ ਸਮਝਦੇ ਹੋ ਬਰੋਬਰ ਇਹ ਗਿਆਨ ਦੀ ਵੱਡੀ ਨਦੀ ਹੈ। ਗਿਆਨ ਨਦੀ ਵੀ ਹੈ ਫਿਰ
ਪੁਰਸ਼ ਵੀ ਹੈ। ਇਹ ਹੈ ਸਭ ਤੋਂ ਵੱਡੀ ਨਦੀ। ਬ੍ਰਹਮਪੁਤ੍ਰ ਨਦੀ ਹੈ ਸਭ ਤੋਂ ਵੱਡੀ, ਜੋ ਕਲਕੱਤਾ ਵੱਲ
ਸਾਗਰ ਵਿੱਚ ਜਾਕੇ ਮਿਲਦੀ ਹੈ। ਮੇਲਾ ਵੀ ਉੱਥੇ ਲੱਗਦਾ ਹੈ। ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਇਹ
ਆਤਮਾਵਾਂ ਅਤੇ ਪਰਮਾਤਮਾ ਦਾ ਮੇਲਾ ਹੈ। ਉਹ ਤਾਂ ਪਾਣੀ ਦੀ ਨਦੀ ਹੈ, ਜਿਸ ਤੇ ਨਾਮ ਬ੍ਰਹਮਪੁਤਰਾ
ਰੱਖਿਆ ਹੈ। ਉਨ੍ਹਾਂ ਨੇ ਤਾਂ ਬ੍ਰਹਮ ਈਸ਼ਵਰ ਨੂੰ ਕਿਹਾ ਹੋਇਆ ਹੈ ਇਸਲਈ ਬ੍ਰਹਮਪੁਤਰਾ ਨੂੰ ਬਹੁਤ
ਪਾਵਨ ਸਮਝਦੇ ਹਨ। ਵੱਡੀ ਨਦੀ ਹੈ ਤਾਂ ਪਵਿੱਤਰ ਵੀ ਉਹ ਹੀ ਹੋਵੇਗੀ। ਪਤਿਤ - ਪਾਵਨ ਅਸਲ ਵਿੱਚ ਗੰਗਾ
ਨੂੰ ਨਹੀਂ, ਬ੍ਰਹਮਪੁਤਰਾ ਨੂੰ ਕਿਹਾ ਜਾਵੇ। ਮੇਲਾ ਵੀ ਇਨ੍ਹਾਂ ਦਾ ਲੱਗਦਾ ਹੈ। ਇਹ ਵੀ ਸਾਗਰ ਅਤੇ
ਬ੍ਰਹਮਾ ਨਹੀਂ ਦਾ ਮੇਲਾ ਹੈ। ਬ੍ਰਹਮਾ ਦੁਆਰਾ ਅਡਾਪਸ਼ਨ ਕਿਵੇਂ ਹੁੰਦੀ ਹੈ - ਇਹ ਗੂੜੀ ਗੱਲਾਂ ਸਮਝਣ
ਵਾਲੀਆਂ ਹਨ, ਜੋ ਪਰਾਏ : ਲੋਪ ਹੋ ਜਾਂਦੀ ਹੈ। ਇਹ ਤਾਂ ਬਿਲਕੁਲ ਸਹਿਜ ਗੱਲ ਹੈ ਨਾ।
ਭਗਵਾਨੁਵਾਚ, ਮੈਂ ਤੁਹਾਨੂੰ
ਰਾਜਯੋਗ ਸਿਖਾਉਂਦਾ ਹਾਂ, ਫਿਰ ਇਹ ਦੁਨੀਆਂ ਹੀ ਖਲਾਸ ਹੋ ਜਾਵੇਗੀ। ਸ਼ਾਸਤਰ ਆਦਿ ਕੁਝ ਵੀ ਨਹੀਂ
ਰਹਿਣਗੇ। ਫਿਰ ਭਗਤੀਮਾਰਗ ਵਿੱਚ ਇਹ ਸ਼ਾਸ਼ਤਰ ਹੁੰਦੇ ਹਨ। ਗਿਆਨ ਮਾਰਗ ਵਿੱਚ ਸ਼ਾਸਤਰ ਹੁੰਦੇ ਨਹੀਂ।
ਮਨੁੱਖ ਸਮਝਦੇ ਹਨ ਇਹ ਸ਼ਾਸਤਰ ਪਰੰਪਰਾ ਤੋਂ ਚਲੇ ਆਉਂਦੇ ਹਨ। ਗਿਆਨ ਤਾਂ ਕੁਝ ਹੈ ਨਹੀਂ। ਕਲਪ ਦੀ
ਉਮਰ ਹੀ ਲੱਖਾਂ ਵਰ੍ਹੇ ਕਹਿ ਦਿੱਤੀ ਹੈ ਇਸਲਈ ਪਰੰਪਰਾ ਕਹਿ ਦਿੰਦੇ ਹਨ। ਇਨ੍ਹਾਂ ਨੂੰ ਕਿਹਾ ਜਾਂਦਾ
ਹੈ ਅਗਿਆਨ ਹਨ੍ਹੇਰਾ। ਹੁਣ ਤੁਸੀਂ ਬੱਚਿਆਂ ਨੂੰ ਇਹ ਬੇਹੱਦ ਦੀ ਪੜ੍ਹਾਈ ਮਿਲਦੀ ਹੈ, ਜਿਸ ਤੋਂ ਤੁਸੀਂ
ਆਦਿ - ਮੱਧ - ਅੰਤ ਦਾ ਰਾਜ ਸਮਝਾ ਸਕਦੇ ਹੋ। ਤੁਹਾਨੂੰ ਇਨ੍ਹਾਂ ਦੇਵੀ - ਦੇਵਤਾ ਦੀ ਹਿਸਟ੍ਰੀ -
ਜੋਗ੍ਰਾਫੀ ਦਾ ਪੂਰਾ ਪਤਾ ਹੈ। ਇਹ ਪਵਿੱਤਰ ਪ੍ਰਵ੍ਰਿਤੀ ਮਾਰਗ ਵਾਲੇ ਪੂਜਿਆ ਸੀ। ਹੁਣ ਪੁਜਾਰੀ ਪਤਿਤ
ਬਣੇ ਹਨ। ਸਤਿਯੁਗ ਵਿੱਚ ਹੈ ਪਵਿੱਤਰ ਪ੍ਰਵ੍ਰਿਤੀ ਮਾਰਗ, ਇੱਥੇ ਕਲਯੁਗ ਵਿੱਚ ਅਪਵਿੱਤਰ ਪ੍ਰਵ੍ਰਿਤੀ
ਮਾਰਗ ਹੈ। ਫਿਰ ਬਾਦ ਵਿੱਚ ਨਿਵ੍ਰਿਤੀ ਮਾਰਗ ਹੁੰਦਾ ਹੈ। ਉਹ ਵੀ ਡਰਾਮਾ ਵਿੱਚ ਹੈ। ਉਸ ਨੂੰ ਸੰਨਿਆਸ
ਧਰਮ ਕਿਹਾ ਜਾਂਦਾ ਹੈ। ਘਰਬਾਰ ਦਾ ਸੰਨਿਆਸ ਕਰ ਜੰਗਲ ਵਿੱਚ ਚਲੇ ਜਾਂਦੇ ਹਨ। ਉਹ ਹੈ ਹੱਦ ਦਾ
ਸੰਨਿਆਸ। ਰਹਿੰਦੇ ਤਾਂ ਇਸੀ ਪੁਰਾਣੀ ਦੁਨੀਆਂ ਵਿੱਚ ਹੀ ਹੈ ਨਾ। ਹੁਣ ਤੁਸੀਂ ਸਮਝਦੇ ਹੋ ਅਸੀਂ
ਸੰਗਮਯੁਗ ਤੇ ਹਾਂ ਫਿਰ ਨਵੀਂ ਦੁਨੀਆਂ ਵਿੱਚ ਜਾਣਗੇ। ਤੁਹਾਨੂੰ ਤਿਥੀ, ਤਾਰੀਖ, ਸੈਕਿੰਡ ਸਾਹਿਤ ਸਭ
ਪਤਾ ਹੈ। ਉਹ ਲੋਕ ਤਾਂ ਕਲਪ ਦੀ ਉਮਰ ਹੀ ਲੱਖਾਂ ਵਰ੍ਹੇ ਕਹਿ ਦਿੰਦੇ ਹਨ, ਇਨ੍ਹਾਂ ਦਾ ਪੂਰਾ ਹਿਸਾਬ
ਕੱਢ ਸਕਦੇ ਹਨ। ਲੱਖਾਂ ਵਰ੍ਹੇ ਦੀ ਤਾਂ ਗੱਲ ਕੋਈ ਯਾਦ ਵੀ ਨਾ ਕਰ ਸਕਣ। ਹੁਣ ਤੁਸੀਂ ਸਮਝਦੇ ਹੋ ਬਾਪ
ਕੀ ਹੈ, ਕਿਵੇਂ ਆਉਂਦੇ ਹਨ, ਕੀ ਕਰ੍ਤਵ੍ਯ ਕਰਦੇ ਹਨ? ਤੁਸੀਂ ਸਭ ਦੇ ਆਕਉਪੇਸ਼ਨ ਨੂੰ, ਜਨਮਪਤ੍ਰੀ ਨੂੰ
ਜਾਣਦੇ ਹੋ। ਬਾਕੀ ਝਾੜ ਦੇ ਪੱਤੇ ਤਾਂ ਢੇਰ ਹੁੰਦੇ ਹਨ। ਉਹ ਗਿਣਤੀ ਥੋੜੀ ਕਰ ਸਕਦੇ ਹਨ। ਇਸ ਬੇਹੱਦ
ਸ੍ਰਿਸ਼ਟੀ ਰੂਪੀ ਝਾੜ ਦੇ ਕਿੰਨੇ ਪੱਤੇ ਹਨ? 5000 ਵਰ੍ਹੇ ਵਿੱਚ ਇੰਨੇ ਕਰੋੜ ਹਨ। ਤਾਂ ਲੱਖਾਂ ਵਰ੍ਹੇ
ਵਿੱਚ ਕਿੰਨੇ ਅਣਗਿਣਤ ਮਨੁੱਖ ਹੋ ਜਾਣ। ਭਗਤੀਮਾਰਗ ਵਿੱਚ ਵਿਖਾਉਂਦੇ ਹਨ - ਲਿਖਿਆ ਹੋਇਆ ਹੈ ਸਤਿਯੁਗ
ਇੰਨੇ ਵਰ੍ਹੇ ਦਾ ਹੈ, ਤ੍ਰੇਤਾ ਇੰਨੇ ਵਰ੍ਹੇ ਦਾ ਹੈ, ਦਵਾਪਰ ਇੰਨੇ ਵਰ੍ਹੇ ਦਾ ਹੈ। ਤਾਂ ਬਾਪ ਬੈਠ
ਤੁਸੀਂ ਬੱਚਿਆਂ ਨੂੰ ਇਹ ਸਭ ਰਾਜ਼ ਸਮਝਾਉਂਦੇ ਹਨ। ਅੰਬ ਦਾ ਬੀਜ ਵੇਖਣ ਨਾਲ ਅੰਬ ਦਾ ਝਾੜ ਸਾਹਮਣੇ
ਆਏਗਾ ਨਾ! ਹੁਣ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਤੁਹਾਡੇ ਸਾਹਮਣੇ ਹੈ। ਤੁਹਾਨੂੰ ਬੈਠ ਝਾੜ ਦਾ ਰਾਜ
ਸਮਝਾਉਂਦੇ ਹਨ ਕਿਓਂਕਿ ਚੇਤੰਨ ਹੈ। ਦੱਸਦੇ ਹਨ ਸਾਡਾ ਇਹ ਉਲਟਾ ਝਾੜ ਹੈ। ਤੁਸੀਂ ਸਮਝਾ ਸਕਦੇ ਹੋ ਜੋ
ਵੀ ਇਸ ਦੁਨੀਆਂ ਵਿੱਚ ਹੈ, ਜੜ ਜਾਂ ਚੇਤੰਨ, ਹੂਬਹੂ ਰਿਪੀਟ ਕਰਨਗੇ। ਹੁਣ ਕਿੰਨਾ ਵ੍ਰਿਧੀ ਨੂੰ
ਪਾਉਂਦੇ ਰਹਿੰਦੇ ਹਨ। ਸਤਿਯੁਗ ਵਿੱਚ ਇੰਨਾ ਹੋ ਨਹੀਂ ਸਕਦਾ। ਕਹਿੰਦੇ ਫਲਾਣੀ ਚੀਜ਼ ਆਸਟ੍ਰੇਲੀਆ ਤੋਂ,
ਜਪਾਨ ਤੋਂ ਆਈ। ਸਤਿਯੁਗ ਵਿੱਚ ਆਸਟ੍ਰੇਲੀਆ, ਜਪਾਨ ਆਦਿ ਥੋੜੀ ਸੀ। ਡਰਾਮਾ ਅਨੁਸਾਰ ਉੱਥੇ ਦੀ ਚੀਜ਼
ਇੱਥੇ ਆਉਂਦੀ ਹੈ। ਪਹਿਲੇ ਅਮੇਰੀਕਾ ਤੋਂ ਕਣਕ ਆਦਿ ਆਉਂਦੇ ਸਨ। ਸਤਿਯੁਗ ਵਿੱਚ ਕਿਥੋਂ ਆਉਣਗੇ ਥੋੜੀ
ਹੀ। ਉੱਥੇ ਤਾਂ ਹੈ ਹੀ ਇੱਕ ਧਰਮ, ਸਭ ਚੀਜ਼ਾਂ ਭਰਪੂਰ ਰਹਿੰਦੀਆਂ ਹਨ। ਇੱਥੇ ਧਰਮ ਵ੍ਰਿਧੀ ਨੂੰ
ਪਾਉਂਦੇ ਰਹਿੰਦੇ ਹਨ, ਤਾਂ ਉਨ੍ਹਾਂ ਦੇ ਨਾਲ ਸਭ ਚੀਜ਼ਾਂ ਘੱਟ ਹੁੰਦੀਆਂ ਜਾਂਦੀਆਂ ਹਨ। ਸਤਿਯੁਗ ਵਿੱਚ
ਕਿਧਰੋਂ ਮੰਗਾਉਂਦੇ ਨਹੀਂ ਹਨ। ਹੁਣ ਤਾਂ ਵੇਖੋ ਕਿੱਥੇ - ਕਿੱਥੇ ਤੋਂ ਮੰਗਾਉਂਦੇ ਹਨ! ਮਨੁੱਖ ਪਿੱਛੋਂ
ਵ੍ਰਿਧੀ ਨੂੰ ਪਾਉਂਦੇ ਗਏ ਹਨ, ਸਤਿਯੁਗ ਵਿੱਚ ਤਾਂ ਅਪ੍ਰਾਪ੍ਤ ਕੋਈ ਚੀਜ਼ ਹੁੰਦੀ ਨਹੀਂ। ਉੱਥੇ ਦੀ ਹਰ
ਚੀਜ਼ ਸਤੋਪ੍ਰਧਾਨ ਬਹੁਤ ਚੰਗੀ ਹੁੰਦੀ ਹੈ। ਮਨੁੱਖ ਹੀ ਸਤੋਪ੍ਰਧਾਨ ਹਨ। ਮਨੁੱਖ ਚੰਗੇ ਹਨ ਤਾਂ ਸਮਗ੍ਰੀ
ਵੀ ਚੰਗੀ ਹੈ। ਮਨੁੱਖ ਬੁਰੇ ਹਨ ਤਾਂ ਸਮਗ੍ਰੀ ਵੀ ਨੁਕਸਾਨਕਾਰਕ ਹੈ।
ਸਾਂਇਸ ਦੀ ਮੁੱਖ ਚੀਜ਼ ਹੈ
ਐਟੋਮਿਕ ਬੰਬਸ, ਜਿਸ ਤੋਂ ਇੰਨਾ ਸਾਰਾ ਵਿਨਾਸ਼ ਹੁੰਦਾ ਹੈ। ਕਿਵੇਂ ਬਣਾਉਂਦੇ ਹੋਣਗੇ! ਬਣਾਉਣ ਵਾਲੀ
ਆਤਮਾ ਵਿੱਚ ਪਹਿਲੇ ਤੋਂ ਹੀ ਡਰਾਮਾ ਅਨੁਸਾਰ ਗਿਆਨ ਹੋਵੇਗਾ। ਜੱਦ ਸਮੇਂ ਆਉਂਦਾ ਹੈ ਤੱਦ ਉਨ੍ਹਾਂ
ਵਿੱਚ ਉਹ ਗਿਆਨ ਆਉਂਦਾ ਹੈ, ਜਿਸ ਵਿੱਚ ਸੇੰਸ ਹੋਵੇਗੀ ਉਹ ਹੀ ਕੰਮ ਕਰਨਗੇ ਅਤੇ ਦੂਜੇ ਨੂੰ ਸਿਖਾਉਣਗੇ।
ਕਲਪ - ਕਲਪ ਜੋ ਪਾਰ੍ਟ ਵਜਾਇਆ ਹੈ ਉਹ ਹੀ ਵੱਜਦਾ ਰਹਿੰਦਾ ਹੈ। ਹੁਣ ਤੁਸੀਂ ਕਿੰਨੇ ਨਾਲੇਜਫੁਲ ਬਣਦੇ
ਹੋ, ਇਸ ਤੋਂ ਜਾਸਤੀ ਨਾਲੇਜ ਹੁੰਦੀ ਨਹੀਂ। ਤੁਸੀਂ ਇਸ ਨਾਲੇਜ ਤੋਂ ਦੇਵਤਾ ਬਣ ਜਾਂਦੇ ਹੋ। ਇਸ ਤੋਂ
ਉੱਚ ਕੋਈ ਨਾਲੇਜ ਹੈ ਨਹੀਂ। ਉਹ ਹੈ ਮਾਇਆ ਦੀ ਨਾਲੇਜ, ਜਿਸ ਤੋਂ ਵਿਨਾਸ਼ ਹੁੰਦਾ ਹੈ। ਉਹ ਲੋਕ (ਸਾਇੰਟਿਸਟ)
ਮੂਨ ਵਿੱਚ ਜਾਂਦੇ ਹਨ, ਖੋਜਦੇ ਹਨ। ਤੁਹਾਡੇ ਲਈ ਕੋਈ ਨਵੀਂ ਗੱਲ ਨਹੀਂ। ਇਹ ਸਭ ਮਾਇਆ ਦਾ ਪਾੱਮਪ
ਹੈ। ਬਹੁਤ ਸ਼ੋ ਕਰਦੇ ਹਨ, ਅਤੀ ਡੀਪਨੈਸ ਵਿੱਚ ਜਾਂਦੇ ਹਨ। ਬਹੁਤ ਬੁੱਧੀ ਨੂੰ ਲੜਾਉਂਦੇ ਹਨ। ਕੁਝ
ਕਮਾਲ ਕਰ ਵਿਖਾਈਏ। ਬਹੁਤ ਕਮਾਲ ਕਰਨ ਨਾਲ ਫਿਰ ਨੁਕਸਾਨ ਹੋ ਜਾਂਦਾ ਹੈ। ਕੀ - ਕੀ ਬਣਾਉਂਦੇ ਰਹਿੰਦੇ
ਹਨ। ਬਣਾਉਣ ਵਾਲੇ ਜਾਣਦੇ ਹਨ ਇਨ੍ਹਾਂ ਨਾਲ ਇਹ ਵਿਨਾਸ਼ ਹੋਵੇਗਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਗੁਪਤ ਗਿਆਨ
ਦਾ ਸਿਮਰਨ ਕਰ ਹਰਸ਼ਿਤ ਰਹਿਣਾ ਹੈ। ਦੇਵਤਾਵਾਂ ਦੇ ਚਿੱਤਰਾਂ ਨੂੰ ਸਾਹਮਣੇ, ਵੇਖਦੇ ਉਨ੍ਹਾਂ ਨੂੰ ਨਮਨ
ਵੰਦਨ ਕਰਨ ਦੇ ਬਜਾਏ ਉਨ੍ਹਾਂ ਵਰਗਾ ਬਣਨ ਦੇ ਲਈ ਦੈਵੀਗੁਣ ਧਾਰਨ ਕਰਨੇ ਹਨ।
2. ਸ੍ਰਿਸ਼ਟੀ ਦੇ ਬੀਜਰੂਪ
ਬਾਪ ਅਤੇ ਉਨ੍ਹਾਂ ਦੀ ਚੇਤੰਨ ਕ੍ਰਿਏਸ਼ਨ ਨੂੰ ਸਮਝ ਨਾਲੇਜਫੁਲ ਬਣਨਾ ਹੈ, ਇਸ ਨਾਲੇਜ ਤੋਂ ਵੱਧ ਕੇ
ਹੋਰ ਕੋਈ ਨਾਲੇਜ ਨਹੀਂ ਹੋ ਸਕਦੀ, ਇਸੀ ਨਸ਼ੇ ਵਿੱਚ ਰਹਿਣਾ ਹੈ।
ਵਰਦਾਨ:-
ਇੱਕ ਬਾਪ ਦੂਜਾ ਨਾ ਕੋਈ ” ਇਸ ਪਾਠ ਦੀ ਸਮ੍ਰਿਤੀ ਨਾਲ ਇਕਰਸ ਸਥਿਤੀ ਬਨਾਉਣ ਵਾਲੀ ਸ੍ਰੇਸ਼ਠ ਆਤਮਾ
ਭਵ।
ਇਕ ਬਾਪ ਦੂਜਾ ਨਾ ਕੋਈ”
ਇਹ ਪਾਠ ਨਿਰੰਤਰ ਯਾਦ ਹੋਵੇ ਤਾਂ ਸਥਿਤੀ ਇਕਰਸ ਬਣ ਜਾਵੇਗੀ ਕਿਉਂਕਿ ਨਾਲੇਜ ਤਾਂ ਸਭ ਮਿਲ ਗਈ ਹੈ,
ਅਨੇਕ ਪੁਆਇੰਟਸ ਹਨ, ਲੇਕਿਨ ਪੁਆਇੰਟਸ ਹੁੰਦੇ ਹੋਏ ਪੁਆਇੰਟ ਰੂਪ ਵਿਚ ਰਹਿਣਾ - ਇਹ ਹੈ ਉਸ ਸਮੇਂ ਦੀ
ਕਮਾਲ ਜਿਸ ਸਮੇਂ ਕੋਈ ਹੇਠਾਂ ਖਿੱਚ ਰਿਹਾ ਹੋਵੇ। ਕਦੇ ਗੱਲ ਹੇਠਾਂ ਖਿੱਚੇਗੀ, ਕਦੇ ਕੋਈ ਵਿਅਕਤੀ,
ਕਦੇ ਕੋਈ ਚੀਜ, ਕਦੇ ਵਾਯੂਮੰਡਲ… ਇਹ ਤਾਂ ਹੋਵੇਗਾ ਹੀ। ਲੇਕਿਨ ਸੈਕਿੰਡ ਵਿਚ ਇਹ ਸਭ ਵਿਸਤਾਰ ਸਮਾਪਤ
ਹੋ ਇਕਰਸ ਸਥਿਤੀ ਰਹੇ - ਤਾਂ ਕਹਾਂਗੇ ਸ੍ਰੇਸ਼ਠ ਆਤਮਾ ਭਵ ਦੇ ਵਰਦਾਨੀ।
ਸਲੋਗਨ:-
ਨਾਲੇਜ ਦੀ ਸ਼ਕਤੀ
ਧਾਰਨ ਕਰ ਲਵੋ ਤਾਂ ਵਿਘਣ ਵਾਰ ਕਰਨ ਦੀ ਬਜਾਏ ਹਾਰ ਖਾ ਲੈਣਗੇ।
ਅਵਿੱਅਕਤ ਇਸ਼ਾਰੇ - ਇਸ
ਅਵਿੱਅਕਤ ਮਹੀਨੇ ਵਿੱਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ।
ਹੁਣ ਤੁਸੀਂ ਸਭ ਇਵੇਂ
ਮੁਕਤ ਬਣ ਮਾਸਟਰ ਮੁਕਤੀਦਾਤਾ ਬਣੋ ਜੋ ਸਰਵ ਆਤਮਾਵਾਂ, ਪ੍ਰਾਕ੍ਰਿਤੀ, ਭਗਤ ਮੁਕਤ ਹੋ ਜਾਣ। ਹੁਣ
ਬ੍ਰਹਮਾ ਬਾਪ ਇਸੇ ਇੱਕ ਗੱਲ ਵਿਚ ਡੇਟ ਕਾਂਸੇਸ ਹਨ, ਕਿ ਮੇਰਾ ਇੱਕ - ਇੱਕ ਬੱਚਾ ਜਦੋਂ ਜੀਵਨ ਮੁਕਤ
ਬਣੇਗਾ? ਇਵੇਂ ਨਹੀਂ ਸਮਝਣਾ ਕਿ ਅੰਤ ਵਿਚ ਜੀਵਨ ਮੁਕਤ ਬਣਾਗੇ, ਨਹੀਂ। ਬਹੁਤਕਾਲ ਤੋਂ ਜੀਵਨ ਮੁਕਤ
ਸਥਿਤੀ ਦਾ ਅਭਿਆਸ, ਬਹੁਤਕਾਲ ਜੀਵਨ ਮੁਕਤ ਰਾਜ ਭਾਗ ਦਾ ਅਧਿਕਾਰੀ ਬਣਾਏਗਾ।