05.03.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਖੁਸ਼ੀ
ਜਿਹੀ ਖ਼ੁਰਾਕ ਨਹੀਂ, ਤੁਸੀਂ ਖੁਸ਼ੀ ਵਿੱਚ ਤੁਰਦੇ - ਫਿਰਦੇ ਪੈਦਲ ਕਰਦੇ ਬਾਪ ਨੂੰ ਯਾਦ ਕਰੋ ਤਾਂ
ਪਾਵਨ ਬਣ ਜਾਵੋਗੇ"
ਪ੍ਰਸ਼ਨ:-
ਕੋਈ ਵੀ ਕਰਮ
ਵਿਕਰਮ ਨਾ ਬਣੇ ਉਸਦੀ ਯੁਕਤੀ ਕੀ ਹੈ?
ਉੱਤਰ:-
ਵਿਕਰਮਾਂ ਤੋਂ
ਬਚਨ ਦਾ ਸਾਧਨ ਹੈ ਸ਼੍ਰੀਮਤ। ਬਾਪ ਦੀ ਜੋ ਪਹਿਲੀ ਸ਼੍ਰੀਮਤ ਹੈ ਕਿ ਆਪਣੇ ਨੂੰ ਆਤਮਾ ਸਮਝ ਬਾਪ ਨੂੰ
ਯਾਦ ਕਰੋ, ਇਸ ਸ਼੍ਰੀਮਤ ਤੇ ਚੱਲੋ ਤਾਂ ਤੁਸੀਂ ਵਿਕਰਮਾਜੀਤ ਬਣ ਜਾਵੋਗੇ।
ਓਮ ਸ਼ਾਂਤੀ
ਰੂਹਾਨੀ ਬੱਚੇ ਇੱਥੇ ਵੀ ਬੈਠੇ ਹਨ ਅਤੇ ਸਾਰੇ ਸੈਂਟਰਾਂ ਤੇ ਵੀ ਹਨ। ਸਭ ਬੱਚੇ ਜਾਣਦੇ ਹਨ ਕਿ ਹੁਣ
ਰੂਹਾਨੀ ਬਾਬਾ ਆਇਆ ਹੋਇਆ ਹੈ, ਉਹ ਸਾਨੂੰ ਇਸ ਪੁਰਾਣੀ ਛੀ - ਛੀ ਪਤਿਤ ਦੁਨੀਆਂ ਤੋਂ ਫ਼ੇਰ ਘਰ ਲੈ
ਜਾਣਗੇ। ਬਾਪ ਆਇਆ ਹੀ ਹੈ ਪਾਵਨ ਬਣਾਉਣ ਅਤੇ ਆਤਮਾਵਾਂ ਨਾਲ ਹੀ ਗੱਲ ਕਰਦੇ ਹਨ। ਆਤਮਾ ਹੀ ਕੰਨਾਂ
ਤੋਂ ਸੁਣਦੀ ਹੈ ਕਿਉਂਕਿ ਬਾਪ ਨੂੰ ਆਪਣਾ ਸ਼ਰੀਰ ਤਾਂ ਹੈ ਨਹੀਂ ਇਸਲਈ ਬਾਪ ਕਹਿੰਦੇ ਹਨ ਮੈਂ ਸ਼ਰੀਰ ਦੇ
ਅਧਾਰ ਨਾਲ ਆਪਣੀ ਪਛਾਣ ਦਿੰਦਾ ਹਾਂ। ਮੈਂ ਇਸ ਸਧਾਰਨ ਤਨ ਵਿੱਚ ਆਕੇ ਤੁਸੀਂ ਬੱਚਿਆਂ ਨੂੰ ਪਾਵਨ
ਬਣਾਉਣ ਦੀ ਯੁਕਤੀ ਦੱਸਦਾ ਹਾਂ। ਉਹ ਵੀ ਹਰ ਕਲਪ ਆਕੇ ਤੁਹਾਨੂੰ ਇਹ ਯੁਕਤੀ ਦੱਸਦਾ ਹਾਂ। ਇਸ ਰਾਵਣ
ਰਾਜ ਵਿੱਚ ਤੁਸੀਂ ਕਿੰਨੇ ਦੁੱਖੀ ਬਣ ਪਏ ਹੋ। ਰਾਵਣ ਰਾਜ, ਸ਼ੋਕ ਵਾਟਿਕਾ ਵਿੱਚ ਤੁਸੀਂ ਹੋ। ਕਲਯੁੱਗ
ਨੂੰ ਕਿਹਾ ਜਾਂਦਾ ਹੈ ਦੁੱਖਧਾਮ। ਸੁੱਖਧਾਮ ਹੈ ਕ੍ਰਿਸ਼ਨਪੂਰੀ, ਸਵਰਗ। ਉਹ ਤਾਂ ਹੁਣ ਹੈ ਨਹੀਂ। ਬੱਚੇ
ਚੰਗੀ ਤਰ੍ਹਾਂ ਜਾਣਦੇ ਹਨ ਕਿ ਹੁਣ ਬਾਬਾ ਆਇਆ ਹੋਇਆ ਹੈ ਸਾਨੂੰ ਪੜ੍ਹਾਉਣ ਦੇ ਲਈ।
ਬਾਪ ਕਹਿੰਦੇ ਹਨ ਤੁਸੀਂ
ਘਰ ਵਿੱਚ ਵੀ ਸਕੂਲ ਬਣਾ ਸਕਦੇ ਹੋ। ਪਾਵਨ ਬਣਨਾ ਅਤੇ ਬਣਾਉਣਾ ਹੈ। ਤੁਸੀਂ ਪਾਵਨ ਬਣੋਗੇ ਤਾਂ ਫ਼ੇਰ
ਦੁਨੀਆਂ ਵੀ ਪਾਵਨ ਬਣੇਗੀ। ਹੁਣ ਤਾਂ ਇਹ ਭ੍ਰਿਸ਼ਟਾਚਾਰੀ ਪਤਿਤ ਦੁਨੀਆਂ ਹੈ। ਹੁਣ ਹੈ ਰਾਵਣ ਦੀ
ਰਾਜਧਾਨੀ। ਇਨ੍ਹਾਂ ਗੱਲਾਂ ਨੂੰ ਜੋ ਚੰਗੀ ਤਰ੍ਹਾਂ ਸਮਝਦੇ ਹਨ ਉਹ ਫ਼ੇਰ ਹੋਰਾਂ ਨੂੰ ਵੀ ਸਮਝਾਉਂਦੇ
ਹਨ। ਬਾਪ ਤਾਂ ਸਿਰਫ਼ ਕਹਿੰਦੇ ਹਨ - ਬੱਚੇ - ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ, ਹੋਰਾਂ
ਨੂੰ ਵੀ ਇਵੇਂ ਸਮਝਾਓ। ਬਾਪ ਆਇਆ ਹੋਇਆ ਹੈ, ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ
ਜਾਵੋਗੇ। ਕੋਈ ਵੀ ਆਸੁਰੀ ਕਰਮ ਨਹੀਂ ਕਰੋ। ਮਾਇਆ ਤੁਹਾਡੇ ਤੋਂ ਛੀ - ਛੀ ਕਰਮ ਕਰਾਏਗੀ ਉਹ ਕਰਮ
ਜ਼ਰੂਰ ਵਿਕਰਮ ਬਨਣਗੇ। ਪਹਿਲੇ ਨੰਬਰ ਵਿੱਚ ਜੋ ਕਹਿੰਦੇ ਹਨ ਈਸ਼ਵਰ ਸ੍ਰਵਵਿਆਪੀ ਹੈ, ਇਹ ਵੀ ਮਾਇਆ ਨੇ
ਕਹਾਇਆ ਨਾ। ਮਾਇਆ ਤੁਹਾਡੇ ਤੋਂ ਹਰ ਗੱਲ ਵਿੱਚ ਵਿਕਰਮ ਹੀ ਕਰਾਵੇਗੀ। ਕਰਮ - ਅਕਰਮ - ਵਿਕਰਮ ਦਾ
ਰਾਜ਼ ਵੀ ਸਮਝਾਇਆ ਹੈ। ਸ਼੍ਰੀਮਤ ਤੇ ਅੱਧਾਕਲਪ ਤੁਸੀਂ ਸੁੱਖ ਭੋਗਦੇ ਹੋ, ਅੱਧਾਕਲਪ ਫ਼ੇਰ ਰਾਵਣ ਦੀ ਮੱਤ
ਤੇ ਦੁੱਖ ਭੋਗਦੇ ਹੋ। ਇਸ ਰਾਵਣ ਰਾਜ ਵਿੱਚ ਤੁਸੀਂ ਭਗਤੀ ਜੋ ਕਰਦੇ ਹੋ, ਥੱਲੇ ਹੀ ਉਤਰਦੇ ਆਏ ਹੋ।
ਤੁਸੀਂ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੇ ਸੀ, ਬਿਲਕੁਲ ਹੀ ਪੱਥਰਬੁੱਧੀ ਸੀ। ਪੱਥਰਬੁੱਧੀ ਅਤੇ
ਪਾਰਸਬੁੱਧੀ ਗਾਉਂਦੇ ਹਨ ਨਾ। ਭਗਤੀ ਮਾਰਗ ਵਿੱਚ ਕਹਿੰਦੇ ਵੀ ਹਨ - ਹੇ ਈਸ਼ਵਰ, ਇਨ੍ਹਾਂ ਨੂੰ ਚੰਗੀ
ਬੁੱਧੀ ਦਵੋ, ਤਾਂ ਇਹ ਲੜ੍ਹਾਈ ਆਦਿ ਬੰਦ ਕਰ ਦੇਣ। ਤੁਸੀਂ ਬੱਚੇ ਜਾਣਦੇ ਹੋ ਬਾਬਾ ਚੰਗੀ ਬੁੱਧੀ ਹੁਣ
ਦੇ ਰਹੇ ਹਨ। ਬਾਬਾ ਕਹਿੰਦੇ ਹਨ - ਮਿੱਠੇ ਬੱਚਿਓ, ਤੁਹਾਡੀ ਆਤਮਾ ਜੋ ਪਤਿਤ ਬਣੀ ਹੈ, ਉਸ ਨੂੰ ਪਾਵਨ
ਬਣਾਉਣਾ ਹੈ, ਯਾਦ ਦੀ ਯਾਤਰਾ ਨਾਲ। ਭਾਵੇਂ ਘੁੰਮੋ ਫ਼ਿਰੋ, ਬਾਬਾ ਦੀ ਯਾਦ ਵਿੱਚ ਤੁਸੀਂ ਕਿੰਨਾ ਵੀ
ਪੈਦਲ ਕਰਕੇ ਜਾਵੋਗੇ, ਤੁਹਾਨੂੰ ਸ਼ਰੀਰ ਵੀ ਭੁੱਲ ਜਾਵੇਗਾ। ਗਾਇਆ ਜਾਂਦਾ ਹੈ ਨਾ - ਖੁਸ਼ੀ ਜਿਹੀ
ਖ਼ੁਰਾਕ ਨਹੀਂ। ਮਨੁੱਖ ਧਨ ਕਮਾਉਣ ਦੇ ਲਈ ਕਿੰਨਾ ਦੂਰ - ਦੂਰ ਖੁਸ਼ੀ ਨਾਲ ਜਾਂਦੇ ਹਨ। ਇੱਥੇ ਤੁਸੀਂ
ਕਿੰਨੇ ਧਨਵਾਨ, ਸੰਪਤੀਵਾਨ ਬਣਦੇ ਹੋ। ਬਾਪ ਕਹਿੰਦੇ ਹਨ ਮੈਂ ਕਲਪ - ਕਲਪ ਆਕੇ ਤੁਸੀਂ ਆਤਮਾਵਾਂ ਨੂੰ
ਆਪਣਾ ਪਰਿਚੈ ਦਿੰਦਾ ਹਾਂ। ਇਸ ਵਕ਼ਤ ਸਭ ਪਤਿਤ ਹਨ, ਜੋ ਬੁਲਾਉਂਦੇ ਰਹਿੰਦੇ ਹਨ ਕਿ ਪਾਵਨ ਬਣਾਉਣ ਲਈ
ਆਓ। ਆਤਮਾ ਹੀ ਬਾਪ ਨੂੰ ਬੁਲਾਉਂਦੀ ਹੈ। ਰਾਵਣ ਰਾਜ ਵਿੱਚ, ਸ਼ੋਕ ਵਾਟਿਕਾ ਵਿੱਚ ਸਭ ਦੁੱਖੀ ਹਨ।
ਰਾਵਣਰਾਜ ਸਾਰੀ ਦੁਨੀਆਂ ਵਿੱਚ ਹੈ। ਇਸ ਵਕਤ ਹੈ ਹੀ ਤਮੋਪ੍ਰਧਾਨ ਸ੍ਰਿਸ਼ਟੀ। ਸਤੋਪ੍ਰਧਾਨ ਦੇਵਤਾਵਾਂ
ਦੇ ਚਿੱਤਰ ਖੜੇ ਹਨ। ਗਾਇਨ ਵੀ ਉਨ੍ਹਾਂ ਦਾ ਹੈ। ਸ਼ਾਂਤੀਧਾਮ, ਸੁੱਖਧਾਮ ਜਾਣ ਦੇ ਲਈ ਮਨੁੱਖ ਕਿੰਨਾ
ਮੱਥਾ ਮਾਰਦੇ ਹਨ। ਇਹ ਥੋੜ੍ਹੇਹੀ ਕੋਈ ਜਾਣਦੇ ਹਨ - ਭਗਵਾਨ ਕਿਵੇਂ ਆਕੇ ਭਗਤੀ ਦਾ ਫਲ ਸਾਨੂੰ ਦਵੇਗਾ।
ਤੁਸੀਂ ਹੁਣ ਸਮਝਦੇ ਹੋ ਸਾਨੂੰ ਭਗਵਾਨ ਤੋਂ ਫਲ ਮਿਲ ਰਿਹਾ ਹੈ। ਭਗਤੀ ਦੇ ਦੋ ਫਲ ਹਨ - ਇਕ ਮੁਕਤੀ,
ਦੂਜਾ ਜੀਵਨਮੁਕਤੀ। ਇਹ ਸਮਝਣ ਦੀਆਂ ਬੜੀਆਂ ਮਹੀਨ ਗੱਲਾਂ ਹਨ। ਜਿਨ੍ਹਾਂ ਨੇ ਸ਼ੁਰੂ ਤੋਂ ਲੈਕੇ ਬਹੁਤ
ਭਗਤੀ ਕੀਤੀ ਹੋਵੇਗੀ, ਉਹ ਗਿਆਨ ਚੰਗੀ ਤਰ੍ਹਾਂ ਲੈਣਗੇ ਤਾਂ ਫਲ ਵੀ ਚੰਗਾ ਪਾਉਣਗੇ। ਭਗਤੀ ਘੱਟ ਕੀਤੀ
ਹੋਵੇਗੀ ਤਾਂ ਗਿਆਨ ਵੀ ਘੱਟ ਲੈਣਗੇ, ਫ਼ਲ ਵੀ ਘੱਟ ਪਾਉਣਗੇ। ਹਿਸਾਬ ਹੈ ਨਾ। ਨੰਬਰਵਾਰ ਪਦ ਹਨ ਨਾ।
ਬਾਪ ਕਹਿੰਦੇ ਹਨ - ਮੇਰਾ ਬਣਕੇ ਵਿਕਾਰ ਵਿੱਚ ਡਿੱਗਿਆ ਤਾਂ ਗੋਇਆ ਮੈਨੂੰ ਛੱਡਿਆ। ਇੱਕਦਮ ਥੱਲੇ ਜਾਕੇ
ਪੈਣਗੇ। ਕੋਈ ਤਾਂ ਡਿੱਗਕੇ ਫ਼ੇਰ ਉੱਠ ਪੈਂਦੇ ਹਨ। ਕੋਈ ਤਾਂ ਬਿਲਕੁਲ ਹੀ ਗਟਰ ਵਿੱਚ ਡਿੱਗ ਜਾਂਦੇ,
ਬੁੱਧੀ ਬਿਲਕੁਲ ਸੁਧਰਦੀ ਹੀ ਨਹੀਂ। ਕਿਸੇ ਦੀ ਦਿਲ ਅੰਦਰ ਖਾਂਦਾ ਹੈ, ਦੁੱਖ ਹੁੰਦਾ ਹੈ - ਅਸੀਂ
ਭਗਵਾਨ ਨਾਲ ਪ੍ਰਤਿਗਿਆ ਕੀਤੀ ਅਤੇ ਫ਼ੇਰ ਉਨ੍ਹਾਂ ਨੂੰ ਧੋਖਾ ਦੇ ਦਿੱਤਾ, ਵਿਕਾਰ ਵਿੱਚ ਡਿੱਗ ਪਿਆ।
ਬਾਪ ਦਾ ਹੱਥ ਛੱਡਿਆ, ਮਾਇਆ ਦਾ ਬਣ ਪੈਂਦੇ। ਉਹ ਫ਼ੇਰ ਵਾਯੂਮੰਡਲ ਹੀ ਖ਼ਰਾਬ ਕਰ ਦਿੰਦੇ ਹਨ, ਸ਼੍ਰਾਪਿਤ
ਹੋ ਜਾਂਦੇ ਹਨ। ਬਾਪ ਦੇ ਨਾਲ ਧਰਮਰਾਜ ਵੀ ਹੈ ਨਾ। ਉਸ ਵਕ਼ਤ ਪਤਾ ਨਹੀਂ ਪੈਂਦਾ ਹੈ ਕਿ ਅਸੀਂ ਕੀ
ਕਰਦੇ ਹਾਂ, ਬਾਦ ਵਿੱਚ ਪਛਤਾਵਾ ਹੁੰਦਾ ਹੈ। ਇਵੇਂ ਬਹੁਤ ਹੁੰਦੇ ਹਨ, ਕਿਸੇ ਦਾ ਖੂਨ ਆਦਿ ਕਰਦੇ ਹਨ
ਤਾਂ ਜੇਲ੍ਹ ਵਿੱਚ ਜਾਣਾ ਪੈਂਦਾ ਹੈ, ਫ਼ੇਰ ਪਛਤਾਵਾ ਹੁੰਦਾ ਹੈ - ਨਾਹੇਕ ਉਨ੍ਹਾਂ ਨੂੰ ਮਾਰਿਆ। ਗੁੱਸੇ
ਵਿੱਚ ਆਕੇ ਮਾਰਦੇ ਵੀ ਬਹੁਤ ਹਨ। ਢੇਰ ਸਮਾਚਾਰ ਅਖਬਾਰਾਂ ਵਿੱਚ ਪੈਂਦੇ ਹਨ। ਤੁਸੀਂ ਤਾਂ ਅਖ਼ਬਾਰ
ਪੜ੍ਹਦੇ ਨਹੀਂ ਹੋ। ਦੁਨੀਆਂ ਵਿੱਚ ਕੀ - ਕੀ ਹੋ ਰਿਹਾ ਹੈ, ਤੁਹਾਨੂੰ ਪਤਾ ਨਹੀਂ ਪੈਂਦਾ ਹੈ। ਦਿਨ -
ਪ੍ਰਤੀਦਿਨ ਹਾਲਾਤ ਖ਼ਰਾਬ ਹੁੰਦੀ ਜਾਂਦੀ ਹੈ। ਪੌੜੀ ਥੱਲੇ ਉਤਰਦੇ ਹੀ ਹਨ। ਤੁਸੀਂ ਇਸ ਡਰਾਮਾ ਦੇ ਰਾਜ਼
ਨੂੰ ਜਾਣਦੇ ਹੋ। ਬੁੱਧੀ ਵਿੱਚ ਇਹ ਗੱਲ ਹੈ ਕਿ ਅਸੀਂ ਬਾਬਾ ਨੂੰ ਹੀ ਯਾਦ ਕਰੀਏ। ਕੋਈ ਵੀ ਇਵੇਂ ਦਾ
ਛੀ - ਛੀ ਫਰਜ਼ ਨਾ ਕਰੀਏ ਜਿਸ ਨਾਲ ਰਜਿਸਟਰ ਖ਼ਰਾਬ ਹੋ ਜਾਵੇ। ਬਾਪ ਕਹਿੰਦੇ ਹਨ ਮੈਂ ਤੁਹਾਡਾ ਟੀਚਰ
ਹਾਂ ਨਾ। ਟੀਚਰ ਦੇ ਕੋਲ ਸਟੂਡੈਂਟ ਦੀ ਪੜ੍ਹਾਈ ਦਾ ਹੋਰ ਚਾਲ ਚਲਨ ਦਾ ਰਿਕਾਰਡ ਰਹਿੰਦਾ ਹੈ ਨਾ। ਕਿਸੇ
ਦੀ ਚਾਲ ਬਹੁਤ ਚੰਗੀ, ਕਿਸੇ ਦੀ ਘੱਟ, ਕਿਸੇ ਦੀ ਬਿਲਕੁਲ ਖ਼ਰਾਬ। ਨੰਬਰਵਾਰ ਹੁੰਦੇ ਹਨ ਨਾ। ਇਹ ਵੀ
ਸੁਪ੍ਰੀਮ ਬਾਪ ਕਿੰਨਾ ਉੱਚ ਪੜ੍ਹਾਉਂਦੇ ਹਨ। ਉਹ ਵੀ ਹਰ ਇੱਕ ਦੀ ਚਾਲ - ਚਲਨ ਨੂੰ ਜਾਣਦੇ ਹਨ। ਤੁਸੀਂ
ਖੁਦ ਵੀ ਜਾਣ ਸਕਦੇ ਹੋ - ਸਾਡੇ ਵਿੱਚ ਇਹ ਆਦਤ ਹੈ, ਇਸ ਕਾਰਨ ਅਸੀਂ ਫੇਲ ਹੋ ਜਾਵਾਂਗੇ। ਬਾਬਾ ਹਰ
ਗੱਲ ਕਲੀਅਰ ਕਰ ਸਮਝਾਉਂਦੇ ਹਨ। ਪੂਰੀ ਤਰ੍ਹਾਂ ਪੜ੍ਹਾਈ ਨਹੀਂ ਪੜ੍ਹਣਗੇ, ਕਿਸੇ ਨੂੰ ਦੁੱਖ ਦੇਣਗੇ
ਤਾਂ ਦੁੱਖੀ ਹੋਕੇ ਮਰਣਗੇ। ਪਦ ਵੀ ਭ੍ਰਸ਼ਟ ਹੋਵੇਗਾ। ਸਜਾਵਾਂ ਵੀ ਬਹੁਤ ਖਾਣਗੇ।
ਮਿੱਠੇ ਬੱਚੇ ਆਪਣੀ ਅਤੇ
ਦੂਜਿਆਂ ਦੀ ਤਕਦੀਰ ਬਣਾਉਣੀ ਹੈ ਤਾਂ ਰਹਿਮਦਿਲ ਦਾ ਸੰਸਕਾਰ ਧਾਰਨ ਕਰੋ। ਜਿਵੇਂ ਬਾਪ ਰਹਿਮਦਿਲ ਹੈ
ਤਾਂ ਟੀਚਰ ਬਣਕੇ ਤੁਹਾਨੂੰ ਪੜ੍ਹਾਉਂਦੇ ਹਨ। ਕੋਈ ਬੱਚੇ ਚੰਗੀ ਤਰ੍ਹਾਂ ਪੜ੍ਹਦੇ ਅਤੇ ਪੜ੍ਹਾਉਂਦੇ ਹਨ,
ਇਸ ਵਿੱਚ ਰਹਿਮਦਿਲ ਬਣਨਾ ਹੁੰਦਾ ਹੈ। ਟੀਚਰ ਰਹਿਮਦਿਲ ਹੈ ਨਾ। ਕਮਾਈ ਦਾ ਰਸਤਾ ਦੱਸਦੇ ਹਨ ਕਿ ਕਿਵੇਂ
ਚੰਗਾ ਪੁਜੀਸ਼ਨ ਤੁਸੀਂ ਪਾ ਸਕਦੇ ਹੋ। ਉਸ ਪੜ੍ਹਾਈ ਵਿੱਚ ਅਨੇਕ ਪ੍ਰਕਾਰ ਦੇ ਟੀਚਰਸ ਹੁੰਦੇ ਹਨ। ਇਹ
ਤਾਂ ਇੱਕ ਹੀ ਟੀਚਰ ਹੈ। ਪੜ੍ਹਾਈ ਵੀ ਇੱਕ ਹੀ ਹੈ ਮਨੁੱਖ ਤੋਂ ਦੇਵਤਾ ਬਣਨ ਦੀ। ਇਸ ਵਿੱਚ ਮੁੱਖ ਹੈ
ਪਵਿੱਤਰਤਾ ਦੀ ਗੱਲ। ਪਵਿੱਤਰਤਾ ਹੀ ਸਭ ਮੰਗਦੇ ਹਨ। ਬਾਪ ਤਾਂ ਰਸਤਾ ਦੱਸ ਰਹੇ ਹਨ ਪਰ ਜਿਨ੍ਹਾਂ ਦੀ
ਤਕਦੀਰ ਵਿੱਚ ਹੀ ਨਹੀਂ ਹੈ ਤਾਂ ਤਦਬੀਰ ਕੀ ਕਰ ਸਕਦੇ! ਉੱਚ ਨੰਬਰ ਪਾਉਣ ਦਾ ਹੀ ਨਹੀਂ ਹੈ ਤਾਂ ਟੀਚਰ
ਤਦਬੀਰ ਵੀ ਕੀ ਕਰੇ! ਇਹ ਬੇਹੱਦ ਦਾ ਟੀਚਰ ਹੈ ਨਾ। ਬਾਪ ਕਹਿੰਦੇ ਹਨ ਤੁਹਾਨੂੰ ਹੋਰ ਕੋਈ ਸ੍ਰਿਸ਼ਟੀ
ਦੇ ਆਦਿ - ਮੱਧ - ਅੰਤ ਦੀ ਹਿਸਟਰੀ - ਜਗ੍ਰਾਫ਼ੀ ਸਮਝਾ ਨਾ ਸਕੇ। ਤੁਹਾਨੂੰ ਹਰ ਇੱਕ ਗੱਲ ਬੇਹੱਦ ਦੀ
ਸਮਝਾਈ ਜਾਂਦੀ ਹੈ। ਤੁਹਾਡਾ ਹੈ ਬੇਹੱਦ ਦਾ ਵੈਰਾਗ। ਇਹ ਵੀ ਤੁਹਾਨੂੰ ਸਿਖਾਉਂਦੇ ਹਨ ਜਦਕਿ ਪਤਿਤ
ਦੁਨੀਆਂ ਦਾ ਵਿਨਾਸ਼, ਪਾਵਨ ਦੁਨੀਆਂ ਦੀ ਸਥਾਪਨਾ ਹੋਣੀ ਹੈ। ਸੰਨਿਆਸੀ ਤਾਂ ਹੈ ਨਿਰਵ੍ਰਿਤੀ ਮਾਰਗ
ਵਾਲੇ, ਅਸਲ ਵਿੱਚ ਉਨ੍ਹਾਂ ਨੂੰ ਤਾਂ ਜੰਗਲ ਵਿੱਚ ਰਹਿਣਾ ਹੈ। ਪਹਿਲੇ - ਪਹਿਲੇ ਰਿਸ਼ੀ - ਮੁਨੀ ਆਦਿ
ਸਭ ਜੰਗਲ ਵਿੱਚ ਰਹਿੰਦੇ ਸੀ, ਉਹ ਸਤੋਪ੍ਰਧਾਨ ਤਾਕਤ ਸੀ, ਤਾਂ ਮਨੁੱਖਾਂ ਨੂੰ ਖਿੱਚਦੇ ਸੀ। ਕਿੱਥੇ -
ਕਿੱਥੇ ਕੁਟਿਆਵਾਂ ਵਿੱਚ ਵੀ ਉਨ੍ਹਾਂ ਦਾ ਭੋਜਨ ਜਾਕੇ ਪਹੁੰਚਾਉਂਦੇ ਸੀ। ਸੰਨਿਆਸੀਆਂ ਦੇ ਕਦੀ ਮੰਦਿਰ
ਨਹੀਂ ਬਣਾਉਂਦੇ ਹਨ। ਮੰਦਿਰ ਹਮੇਸ਼ਾ ਦੇਵਤਾਵਾਂ ਦੇ ਬਣਾਉਂਦੇ ਹਨ। ਤੁਸੀਂ ਕੋਈ ਭਗਤੀ ਨਹੀਂ ਕਰਦੇ
ਹੋ। ਤੁਸੀਂ ਯੋਗ ਵਿੱਚ ਰਹਿੰਦੇ ਹੋ। ਉਨ੍ਹਾਂ ਦਾ ਤਾਂ ਗਿਆਨ ਹੀ ਹੈ ਬ੍ਰਹਮ ਤੱਤਵ ਨੂੰ ਯਾਦ ਕਰਨ
ਦਾ। ਬਸ ਬ੍ਰਹਮ ਵਿੱਚ ਲੀਨ ਹੋ ਜਾਈਏ। ਪਰ ਸਿਵਾਏ ਬਾਪ ਦੇ ਉੱਥੇ ਤਾਂ ਕੋਈ ਲੈ ਜਾ ਨਾ ਸਕੇ। ਬਾਪ
ਆਉਂਦੇ ਹੀ ਹਨ ਸੰਗਮਯੁਗ ਤੇ। ਆਕੇ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਦੇ ਹਨ। ਬਾਕੀ ਸਭ ਦੀਆਂ
ਆਤਮਾਵਾਂ ਵਾਪਿਸ ਚਲੀ ਜਾਂਦੀਆਂ ਹਨ ਕਿਉਂਕਿ ਤੁਹਾਡੇ ਲਈ ਨਵੀਂ ਦੁਨੀਆਂ ਚਾਹੀਦੀ ਨਾ। ਪੁਰਾਣੀ
ਦੁਨੀਆਂ ਦਾ ਕੋਈ ਵੀ ਰਹਿਣਾ ਨਹੀਂ ਚਾਹੀਦਾ। ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਬਣਦੇ ਹੋ। ਇਹ ਤਾਂ ਤੁਸੀ
ਜਾਣਦੇ ਹੋ ਜਦੋਂ ਸਾਡਾ ਰਾਜ ਸੀ ਤਾਂ ਸਾਰੇ ਵਿਸ਼ਵ ਤੇ ਅਸੀਂ ਹੀ ਸੀ, ਦੂਜਾ ਕੋਈ ਖੰਡ ਨਹੀਂ ਸੀ। ਉੱਥੇ
ਜ਼ਮੀਨ ਤਾਂ ਬਹੁਤ ਰਹਿੰਦੀ ਹੈ। ਇੱਥੇ ਜ਼ਮੀਨ ਕਿੰਨੀ ਹੈ ਫੇਰ ਵੀ ਸਮੁੰਦਰ ਨੂੰ ਸੁਖਾਕੇ ਜ਼ਮੀਨ ਕਰਦੇ
ਰਹਿੰਦੇ ਹਨ ਕਿਉਂਕਿ ਮਨੁੱਖ ਵੱਧਦੇ ਜਾਂਦੇ ਹਨ। ਇਹ ਜ਼ਮੀਨ ਸੁਖਾਣਾ ਆਦਿ ਵਿਲਾਇਤ ਵਾਲਿਆਂ ਤੋਂ ਸਿੱਖੇ
ਹਨ। ਬੰਬੇ ਪਹਿਲੇ ਕੀ ਸੀ ਫ਼ੇਰ ਵੀ ਨਹੀਂ ਰਹੇਗਾ। ਬਾਬਾ ਤਾਂ ਅਨੁਭਵੀ ਹੈ ਨਾ। ਸਮਝੋ ਅਰ੍ਥਵੇਕ ਹੁੰਦੀ
ਹੈ ਜਾਂ ਮੁਸਲਾਧਾਰ ਬਰਸਾਤ ਹੁੰਦੀ ਹੈ ਤਾਂ ਫ਼ੇਰ ਕੀ ਕਰਣਗੇ! ਬਾਹਰ ਤਾਂ ਨਿਕਲ ਨਹੀਂ ਸੱਕਣਗੇ।
ਨੈਚੂਰਲ ਕਲੇਮਿਟੀਜ਼ ਤਾਂ ਬਹੁਤ ਆਵੇਗੀ। ਨਹੀਂ ਤਾਂ ਇਨ੍ਹਾਂ ਵਿਨਾਸ਼ ਕਿਵੇਂ ਹੋਵੇਗਾ। ਸਤਿਯੁਗ ਵਿੱਚ
ਤਾਂ ਸਿਰਫ਼ ਥੋੜ੍ਹੇ ਭਾਰਤਵਾਸੀ ਹੀ ਹੁੰਦੇ ਹਨ। ਅੱਜ ਕੀ ਹੈ, ਕਲ ਕੀ ਹੋਵੇਗਾ। ਇਹ ਸਭ ਤੁਸੀਂ ਬੱਚੇ
ਹੀ ਜਾਣਦੇ ਹੋ। ਇਹ ਗਿਆਨ ਹੋਰ ਕੋਈ ਨਹੀਂ ਦੇ ਸਕੇ। ਬਾਪ ਕਹਿੰਦੇ ਹਨ ਤੁਸੀਂ ਪਤਿਤ ਬਣੇ ਹੋ ਇਸਲਈ
ਹੁਣ ਮੈਨੂੰ ਬੁਲਾਉਂਦੇ ਹੋ ਕਿ ਆਕੇ ਪਾਵਨ ਬਣਾਓ ਤਾਂ ਜ਼ਰੂਰ ਆਉਣਗੇ ਉਦੋਂ ਤਾਂ ਪਾਵਨ ਦੁਨੀਆਂ ਸਥਾਪਨ
ਹੋਵੇਗੀ ਨਾ। ਤੁਸੀਂ ਬੱਚੇ ਜਾਣਦੇ ਹੋ ਬਾਬਾ ਆਇਆ ਹੋਇਆ ਹੈ। ਯੁਕਤੀ ਕਿੰਨੀ ਚੰਗੀ ਦੱਸਦੇ ਹਨ।
ਭਗਵਾਨੁਵਾਚ ਮਨਮਨਾਭਵ। ਦੇਹ ਸਹਿਤ ਦੇਹ ਦੇ ਸਭ ਸੰਬੰਧ ਨੂੰ ਤੋੜ ਮਾਮੇਕਮ ਯਾਦ ਕਰੋ। ਇਸ ਵਿੱਚ ਹੀ
ਮਿਹਨਤ ਹੈ। ਗਿਆਨ ਤਾਂ ਬਹੁਤ ਸਹਿਜ ਹੈ। ਛੋਟਾ ਬੱਚਾ ਵੀ ਝੱਟ ਯਾਦ ਕਰ ਲਵੇਗਾ। ਬਾਕੀ ਆਪਣੇ ਨੂੰ
ਆਤਮਾ ਸਮਝ ਅਤੇ ਬਾਪ ਨੂੰ ਯਾਦ ਕਰੀਏ, ਉਹ ਇੰਪਾਸਿਬਲ ਹੈ। ਵੱਡਿਆਂ ਦੀ ਬੁੱਧੀ ਵਿੱਚ ਹੀ ਨਹੀਂ ਠਹਿਰ
ਸਕਦਾ, ਤਾਂ ਛੋਟੇ ਫ਼ੇਰ ਕਿਵੇਂ ਯਾਦ ਕਰ ਸੱਕਣਗੇ? ਭਾਵੇਂ ਸ਼ਿਵਬਾਬਾ - ਸ਼ਿਵਬਾਬਾ ਕਹਿਣ ਵੀ ਪਰ ਹੈ
ਤਾਂ ਬੇਸਮਝ। ਅਸੀਂ ਵੀ ਬਿੰਦੀ ਹਾਂ, ਬਾਬਾ ਵੀ ਬਿੰਦੀ ਹੈ, ਇਹ ਸਮ੍ਰਿਤੀ ਵਿੱਚ ਆਉਣਾ ਮੁਸ਼ਕਿਲ ਲੱਗਦਾ
ਹੈ। ਇਹ ਹੀ ਪੂਰੀ ਤਰ੍ਹਾਂ ਯਾਦ ਕਰਨਾ ਹੈ। ਮੋਟੀ ਚੀਜ਼ ਤਾਂ ਹੈ ਨਹੀਂ। ਬਾਪ ਕਹਿੰਦੇ ਹਨ ਅਸਲ ਰੂਪ
ਵਿੱਚ ਹੈ ਬਿੰਦੀ ਹਾਂ ਇਸਲਈ ਮੈਂ ਜੋ ਹਾਂ, ਜਿਵੇਂ ਹਾਂ ਉਹ ਸਿਮਰਨ ਕਰੋ - ਇਹ ਬੜੀ ਮਿਹਨਤ ਹੈ।
ਉਹ ਤਾਂ ਕਹਿ ਦਿੰਦੇ
ਪ੍ਰਮਾਤਮਾ ਬ੍ਰਹਮ ਤੱਤਵ ਹੈ ਅਤੇ ਅਸੀਂ ਕਹਿੰਦੇ ਹਾਂ ਉਹ ਇੱਕਦਮ ਬਿੰਦੀ ਹੈ। ਰਾਤ - ਦਿਨ ਦਾ ਫ਼ਰਕ
ਹੈ ਨਾ। ਬ੍ਰਹਮ ਤੱਤਵ ਜਿੱਥੇ ਅਸੀਂ ਆਤਮਾਵਾਂ ਰਹਿੰਦੀਆਂ ਹਾਂ, ਉਨ੍ਹਾਂ ਨੂੰ ਪ੍ਰਮਾਤਮਾ ਕਹਿ ਦਿੰਦੇ।
ਬੁੱਧੀ ਵਿੱਚ ਇਹ ਰਹਿਣਾ ਚਾਹੀਦਾ - ਮੈਂ ਆਤਮਾ ਹਾਂ, ਬਾਬਾ ਦਾ ਬੱਚਾ ਹਾਂ, ਇਨ੍ਹਾਂ ਕੰਨਾਂ ਤੋਂ
ਸੁਣਦਾ ਹਾਂ, ਬਾਬਾ ਇਸ ਮੁੱਖ ਤੋਂ ਸੁਣਾਉਂਦੇ ਹਨ ਕਿ ਮੈਂ ਪਰਮ ਆਤਮਾ ਹਾਂ, ਪਰੇ ਤੇ ਪਰੇ ਰਹਿਣ ਵਾਲਾ
ਹਾਂ। ਤੁਸੀਂ ਵੀ ਪਰੇ ਤੇ ਪਰੇ ਰਹਿੰਦੇ ਹੋ ਪਰ ਜਨਮ - ਮਰਣ ਵਿੱਚ ਆਉਂਦੇ ਹੋ, ਮੈਂ ਨਹੀਂ ਆਉਂਦਾ
ਹਾਂ। ਤੁਸੀਂ ਹੁਣ ਆਪਣੇ 84 ਜਨਮਾਂ ਨੂੰ ਵੀ ਸਮਝਿਆ ਹੈ। ਬਾਪ ਦੇ ਪਾਰ੍ਟ ਨੂੰ ਵੀ ਸਮਝਿਆ ਹੈ। ਆਤਮਾ
ਕਦੀ ਛੋਟੀ - ਵੱਡੀ ਨਹੀਂ ਹੁੰਦੀ ਹੈ। ਬਾਕੀ ਆਇਰਨ ਏਜ ਵਿੱਚ ਆਉਣ ਨਾਲ ਮੈਲੀ ਬਣ ਜਾਂਦੀ ਹੈ। ਇੰਨੀ
ਛੋਟੀ ਜਿਹੀ ਆਤਮਾ ਵਿੱਚ ਸਾਰਾ ਗਿਆਨ ਹੈ। ਬਾਪ ਵੀ ਇੰਨਾ ਛੋਟਾ ਹੈ ਨਾ। ਪਰ ਉਨ੍ਹਾਂ ਨੂੰ ਪਰਮ ਆਤਮਾ
ਕਿਹਾ ਜਾਂਦਾ ਹੈ। ਉਹ ਗਿਆਨ ਦਾ ਸਾਗਰ ਹੈ, ਤੁਹਾਨੂੰ ਆਕੇ ਸਮਝਾਉਂਦੇ ਹਨ। ਇਸ ਵਕ਼ਤ ਤੁਸੀਂ ਜੋ
ਪੜ੍ਹ ਰਹੇ ਹੋ ਕਲਪ ਪਹਿਲੇ ਵੀ ਪੜ੍ਹਿਆ ਸੀ, ਜਿਸ ਨਾਲ ਤੁਸੀਂ ਦੇਵਤਾ ਬਣੇ ਸੀ। ਤੁਹਾਡੇ ਵਿੱਚ ਵੀ
ਸਭਤੋਂ ਖੋਟੀ ਤਕਦੀਰ ਉਨ੍ਹਾਂ ਦੀ ਹੈ ਜੋ ਪਤਿਤ ਬਣ ਆਪਣੀ ਬੁੱਧੀ ਨੂੰ ਮਲੀਨ ਬਣਾ ਦਿੰਦੇ ਹਨ, ਕਿਉਂਕਿ
ਉਨ੍ਹਾਂ ਵਿੱਚ ਧਾਰਨਾ ਹੋ ਨਹੀਂ ਸਕਦੀ। ਦਿਲ ਅੰਦਰ ਖਾਂਦੀ ਰਹੇਗੀ। ਹੋਰਾਂ ਨੂੰ ਕਹਿ ਨਾ ਸੱਕਣ
ਪਵਿੱਤਰ ਬਣੋ। ਅੰਦਰ ਸਮਝਦੇ ਹਨ ਪਾਵਨ ਬਣਦੇ - ਬਣਦੇ ਅਸੀਂ ਹਾਰ ਖਾ ਲਈ, ਕੀਤੀ ਕਮਾਈ ਸਾਰੀ ਚਟ ਹੋ
ਗਈ। ਫ਼ੇਰ ਬਹੁਤ ਵਕ਼ਤ ਲੱਗ ਜਾਂਦਾ ਹੈ। ਇੱਕ ਹੀ ਸੱਟ ਜ਼ੋਰ ਨਾਲ ਘਾਇਲ ਕਰ ਦਿੰਦੀ ਹੈ, ਰਜਿਸਟਰ ਖ਼ਰਾਬ
ਹੋ ਜਾਂਦਾ ਹੈ। ਬਾਪ ਕਹਿਣਗੇ ਤੁਸੀਂ ਮਾਇਆ ਤੋਂ ਹਾਰ ਗਏ, ਤੁਹਾਡੀ ਤਕਦੀਰ ਖੋਟੀ ਹੈ। ਮਾਇਆਜੀਤ ਬਣਨਾ
ਹੈ। ਜਗਤਜੀਤ ਮਹਾਰਾਜਾ - ਮਹਾਰਾਣੀ ਨੂੰ ਹੀ ਕਿਹਾ ਜਾਂਦਾ ਹੈ। ਪ੍ਰਜਾ ਨੂੰ ਥੋੜ੍ਹੇਹੀ ਕਹਾਂਗੇ।
ਹੁਣ ਦੈਵੀ ਸਵਰਗ ਦੀ ਸਥਾਪਨਾ ਹੋ ਰਹੀ ਹੈ। ਆਪਣੇ ਲਈ ਜੋ ਕਰਣਗੇ ਉਹ ਪਾਉਣਗੇ। ਜਿਨਾਂ ਪਾਵਨ ਬਣ ਹੋਰਾਂ
ਨੂੰ ਬਣਾਉਣਗੇ, ਬਹੁਤ ਦਾਨ ਕਰਨ ਵਾਲੇ ਨੂੰ ਫਲ ਵੀ ਤਾਂ ਮਿਲਦਾ ਹੈ ਨਾ। ਦਾਨ ਕਰਨ ਵਾਲੇ ਦਾ ਨਾਮ ਵੀ
ਹੁੰਦਾ ਹੈ। ਦੂਜੇ ਜਨਮ ਵਿੱਚ ਅਲਪਕਾਲ ਦਾ ਸੁੱਖ ਪਾਉਂਦੇ ਹਨ। ਇੱਥੇ ਤਾਂ 21 ਜਨਮ ਦੀ ਗੱਲ ਹੈ।
ਪਾਵਨ ਦੁਨੀਆਂ ਦਾ ਮਾਲਿਕ ਬਣਨਾ ਹੈ। ਜੋ ਪਾਵਨ ਬਣੇ ਸੀ ਉਹ ਹੀ ਬਨਣਗੇ। ਤੁਰਦੇ - ਫ਼ਿਰਦੇ ਮਾਇਆ
ਚਮਾਟ ਮਾਰ ਇੱਕਦਮ ਸੁੱਟ ਦਿੰਦੀ ਹੈ। ਮਾਇਆ ਵੀ ਘੱਟ ਦੁਸ਼ਤਰ ਨਹੀਂ ਹੈ। 8-10 ਵਰ੍ਹੇ ਪਵਿੱਤਰ ਰਿਹਾ,
ਪਵਿੱਤਰਤਾ ਤੇ ਝਗੜਾ ਹੋਇਆ, ਦੂਜਿਆਂ ਨੂੰ ਵੀ ਡਿੱਗਣ ਤੋਂ ਬਚਾਇਆ ਅਤੇ ਫ਼ੇਰ ਖ਼ੁਦ ਡਿੱਗ ਪਿਆ। ਤਕਦੀਰ
ਕਹਾਂਗੇ ਨਾ। ਬਾਪ ਦਾ ਬਣਕੇ ਫ਼ੇਰ ਮਾਇਆ ਦਾ ਬਣ ਜਾਂਦੇ ਹੈ ਤਾਂ ਦੁਸ਼ਮਣ ਹੋ ਗਿਆ ਨਾ। ਖ਼ੁਦਾ ਦੋਸਤ ਦੀ
ਵੀ ਇੱਕ ਕਹਾਣੀ ਹੈ ਨਾ। ਬਾਪ ਆਕੇ ਬੱਚਿਆਂ ਨੂੰ ਪਿਆਰ ਕਰਦੇ ਹਨ, ਸਾਖਸ਼ਤਕਾਰ ਕਰਾਉਂਦੇ ਹਨ, ਬਗ਼ੈਰ
ਕੋਈ ਭਗਤੀ ਕਰਨ ਦੇ ਵੀ ਸਾਖਸ਼ਤਕਾਰ ਹੁੰਦਾ ਹੈ। ਤਾਂ ਦੋਸਤ ਬਣਾਇਆ ਨਾ। ਕਿੰਨੇ ਸਾਖਸ਼ਤਕਾਰ ਹੁੰਦੇ ਸੀ
ਫ਼ੇਰ ਜਾਦੂ ਸਮਝ ਹੰਗਾਮਾ ਕਰਨ ਲੱਗੇ ਤਾਂ ਬੰਦ ਕਰ ਦਿੱਤਾ ਫ਼ੇਰ ਪਿਛਾੜੀ ਵਿੱਚ ਤੁਸੀਂ ਬਹੁਤ
ਸਾਖਸ਼ਤਕਾਰ ਕਰਦੇ ਰਹੋਗੇ। ਪਹਿਲੋਂ ਕਿੰਨਾ ਮਜ਼ਾ ਹੁੰਦਾ ਸੀ। ਉਹ ਵੇਖਦੇ - ਵੇਖਦੇ ਵੀ ਕਿੰਨੇ ਕੱਟ ਹੋ
ਗਏ। ਭੱਠੀ ਨਾਲ ਕੋਈ ਇੱਟਾਂ ਪੱਕ ਕੇ ਨਿਕਲੀਆਂ, ਕੋਈ ਕੁਝ ਕੱਚੀ ਰਹਿ ਗਈਆ। ਕੋਈ ਤਾਂ ਇੱਕਦਮ ਟੁੱਟ
ਪਏ। ਕਿੰਨੇ ਚਲੇ ਗਏ। ਹੁਣ ਉਹ ਲੱਖਪਤੀ, ਕਰੋੜਪਤੀ ਬਣ ਗਏ ਹਨ। ਸਮਝਦੇ ਹਨ ਅਸੀਂ ਤਾਂ ਸਵਰਗ ਵਿੱਚ
ਬੈਠੇ ਹਾਂ। ਹੁਣ ਸਵਰਗ ਇੱਥੇ ਕਿਵੇਂ ਹੋ ਸਕਦਾ ਹੈ। ਸਵਰਗ ਤਾਂ ਹੁੰਦਾ ਹੀ ਹੈ ਨਵੀਂ ਦੁਨੀਆਂ ਵਿੱਚ।
ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੀ ਉੱਚ
ਤਕਦੀਰ ਬਣਾਉਣ ਦੇ ਲਈ ਰਹਿਮਦਿਲ ਬਣ ਪੜ੍ਹਨਾ ਅਤੇ ਪੜ੍ਹਾਉਣਾ ਹੈ। ਕਦੀ ਵੀ ਕੋਈ ਆਦਤ ਦੇ ਵਸ਼ ਹੋ ਆਪਣਾ
ਰਜਿਸਟਰ ਖ਼ਰਾਬ ਨਹੀਂ ਕਰਨਾ ਹੈ।
2. ਮਨੁੱਖ ਤੋਂ ਦੇਵਤਾ
ਬਣਨ ਦੇ ਲਈ ਮੁੱਖ ਹੈ ਪਵਿੱਤਰਤਾ ਇਸਲਈ ਕਦੀ ਵੀ ਪਤਿਤ ਬਣ ਆਪਣੀ ਬੁੱਧੀ ਨੂੰ ਮਲੀਨ ਨਹੀਂ ਕਰਨਾ ਹੈ।
ਇਵੇਂ ਦਾ ਕਰਮ ਨਾ ਹੋਵੇ ਜੋ ਦਿਲ ਅੰਦਰ ਖਾਂਦੀ ਰਹੇ, ਪਸ਼ਤਾਤਾਪ ਕਰਨਾ ਪਵੇ।
ਵਰਦਾਨ:-
ਬੀਜਰੂਪ ਸਥਿਤੀ ਦ੍ਵਾਰਾ ਸਾਰੇ ਵਿਸ਼ਵ ਨੂੰ ਲਾਈਟ ਦਾ ਪਾਣੀ ਦੇਣ ਵਾਲੇ ਵਿਸ਼ਵ ਕਲਿਆਣਕਾਰੀ ਭਵ।
ਬੀਜਰੂਪ ਸਟੇਜ ਸਭ ਤੋਂ
ਪਾਵਰਫੁਲ ਸਟੇਜ ਹੈ, ਇਸ ਨਾਲ ਸਾਰੇ ਵਿਸ਼ਵ ਵਿਚ ਲਾਈਟ ਫੈਲਾਉਣ ਦੇ ਨਿਮੀਤ ਬਣਦੇ ਹੋ। ਜਿਵੇਂ ਬੀਜ
ਦ੍ਵਾਰਾ ਖੁਦ ਹੀ ਸਾਰੇ ਵਿਸ਼ਵ ਨੂੰ ਪਾਣੀ ਮਿਲ ਜਾਂਦਾ ਹੈ ਇਵੇਂ ਜਦੋਂ ਵੀ ਸਟੇਜ ਤੇ ਸਥਿਤ ਰਹਿੰਦੇ
ਹੋ ਤਾਂ ਵਿਸ਼ਵ ਨੂੰ ਲਾਈਟ ਦਾ ਪਾਣੀ ਮਿਲਦਾ ਹੈ। ਲੇਕਿਨ ਸਾਰੇ ਵਿਸ਼ਵ ਤੱਕ ਆਪਣੀ ਲਾਈਟ ਫੈਲਾਉਣ ਦੇ
ਲਈ ਵਿਸ਼ਵ ਕਲਿਆਣਕਾਰੀ ਸੀ ਪਾਵਰਫੁੱਲ ਸਟੇਜ ਚਾਹੀਦੀ ਹੈ। ਇਸ ਦੇ ਲਈ ਲਾਈਟ ਹਾਊਸ ਬਣੋ ਨਾ ਕਿ ਬਲਬ।
ਹਰ ਸੰਕਲਪ ਵਿਚ ਸਮ੍ਰਿਤੀ ਰਹੇ ਕਿ ਸਾਰੇ ਵਿਸ਼ਵ ਦਾ ਕਲਿਆਣ ਹੋਵੇ।
ਸਲੋਗਨ:-
ਐਡਜਸਟ ਹੋਣ ਦੀ
ਸ਼ਕਤੀ ਨਾਜੂਕ਼ ਸਮੇਂ ਤੇ ਪਾਸ ਵਿਧ ਆਨਰ ਬਣਾ ਦਵੇਗੀ।
ਅਵਿਅਕਤ ਇਸ਼ਾਰੇ -
ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।
ਪਰਮਾਤਮ ਪ੍ਰਤੱਖਤਾ ਦਾ
ਆਧਾਰ ਸਤਿਅਤਾ ਹੈ। ਸਤਿਅਤਾ ਨਾਲ ਹੀ ਪ੍ਰਤਖਤਾ ਹੋਵੇਗੀ - ਇੱਕ ਖੁਦ ਦੀ ਸਥਿਤੀ ਦੀ ਸਤਿਅਤਾ, ਦੂਜੀ
ਸੇਵਾ ਦੀ ਸਤਿਅਤਾ। ਸਤਿਅਤਾ ਦਾ ਆਧਾਰ ਹੈ - ਸਵੱਛਤਾ ਅਤੇ ਨਿਰਭੈਤਾ। ਇਨ੍ਹਾਂ ਦੋਵਾਂ ਧਾਰਨਾਵਾਂ ਦੇ
ਆਧਾਰ ਤੇ ਸਤਿਅਤਾ ਦ੍ਵਾਰਾ ਪਰਮਾਤਮ ਪ੍ਰਤਖ਼ਤਾ ਦੇ ਨਿਮਿਤ ਬਣੋ। ਕਿਸੇ ਵੀ ਤਰ੍ਹਾਂ ਦੀ ਅਸਵੱਛਤਾ
ਮਤਲਬ ਜਰਾ ਵੀ ਸਚਾਈ ਸਫ਼ਾਈ ਦੀ ਕਮੀਂ ਹੈ ਤਾਂ ਕਰਤਵਿਆ ਦੀ ਸਿੱਧੀ ਨਹੀਂ ਹੋ ਸਕਦੀ।