05.05.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਹਮੇਸ਼ਾ ਇਸੇ ਨਸ਼ੇ ਵਿੱਚ ਰਹੋ ਕਿ ਅਸੀਂ ਸੰਗਮਯੁਗੀ ਬ੍ਰਾਹਮਣ ਹਾਂ, ਅਸੀਂ ਜਾਣਦੇ ਹਾਂ ਜਿਸ ਬਾਬਾ ਨੂੰ ਸਭ ਪੁਕਾਰ ਰਹੇ ਹਨ, ਉਹ ਸਾਡੇ ਸਮੁੱਖ ਹੈ"

ਪ੍ਰਸ਼ਨ:-
ਜਿਨ੍ਹਾਂ ਬੱਚਿਆਂ ਦਾ ਬੁੱਧੀਯੋਗ ਠੀਕ ਹੋਵੇਗਾ, ਉਨ੍ਹਾਂ ਨੂੰ ਕਿਹੜਾ ਸਾਕ੍ਸ਼ਾਤ੍ਕਾਰ ਹੁੰਦਾ ਰਹੇਗਾ?

ਉੱਤਰ:-
ਸਤਿਯੁਗੀ ਨਵੀ ਰਾਜਧਾਨੀ ਵਿੱਚ ਕੀ - ਕੀ ਹੋਵੇਗਾ, ਕਿਵੇਂ ਅਸੀਂ ਸਕੂਲ ਵਿੱਚ ਪੜ੍ਹਾਂਗੇ ਫਿਰ ਰਾਜ ਚਲਾਵਾਂਗੇ। ਇਹ ਸਭ ਸਾਕ੍ਸ਼ਾਤ੍ਕਾਰ ਜਿਵੇਂ - ਜਿਵੇਂ ਨਜ਼ਦੀਕ ਆਉਂਦੇ ਜਾਣਗੇ, ਹੁੰਦਾ ਰਹੇਗਾ। ਪਰ ਜਿਨ੍ਹਾਂ ਦਾ ਬੁੱਧੀਯੋਗ ਠੀਕ ਹੈ, ਜੋ ਆਪਣੇ ਸ਼ਾਂਤੀਧਾਮ ਅਤੇ ਸੁੱਖਧਾਮ ਨੂੰ ਯਾਦ ਕਰਦੇ ਹਨ, ਧੰਧਾ ਧੋਰੀ ਕਰਦੇ ਵੀ ਇੱਕ ਬਾਪ ਦੀ ਯਾਦ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਹੀ ਇਹ ਸਭ ਸਾਕ੍ਸ਼ਾਤ੍ਕਾਰ ਹੋਣਗੇ।

ਗੀਤ:-
ਓਮ ਨਮੋ ਸ਼ਿਵਾਏ...

ਓਮ ਸ਼ਾਂਤੀ
ਭਗਤੀ ਮਾਰਗ ਵਿੱਚ ਅਤੇ ਜੋ ਵੀ ਸਤਿਸੰਗ ਹੁੰਦੇ ਹਨ, ਉਨ੍ਹਾਂ ਵਿੱਚ ਤਾਂ ਸਭ ਗਏ ਹੋਣਗੇ। ਉੱਥੇ ਜਾਂ ਤਾਂ ਕਹਿਣਗੇ ਬੋਲੋ ਸਭ ਵਾਹ ਗੁਰੂ ਜਾਂ ਰਾਮ ਦਾ ਨਾਮ ਦੱਸਣਗੇ। ਇੱਥੇ ਬੱਚਿਆਂ ਨੂੰ ਕੁਝ ਕਹਿਣ ਦੀ ਵੀ ਜਰੂਰਤ ਨਹੀਂ ਰਹਿੰਦੀ। ਇੱਕ ਹੀ ਵਾਰ ਕਹਿ ਦਿੱਤਾ ਹੈ, ਘੜੀ - ਘੜੀ ਕਹਿਣ ਦੀ ਲੋੜ ਨਹੀਂ। ਬਾਪ ਵੀ ਇੱਕ ਹੈ, ਉਨ੍ਹਾਂ ਦਾ ਕਹਿਣਾ ਵੀ ਇੱਕ ਹੀ ਹੈ। ਕੀ ਕਹਿੰਦੇ ਹਨ? ਬੱਚਿਓ ਮਾਮੇਕਮ ਯਾਦ ਕਰੋ। ਪਹਿਲੇ ਸਿੱਖਕੇ ਫਿਰ ਆਕੇ ਇੱਥੇ ਬੈਠਦੇ ਹਨ। ਅਸੀਂ ਜਿਸ ਬਾਪ ਦੇ ਬੱਚੇ ਹਾਂ ਉਨ੍ਹਾਂ ਨੂੰ ਯਾਦ ਕਰਨਾ ਹੈ। ਇਹ ਵੀ ਤੁਸੀਂ ਹੁਣ ਬ੍ਰਹਮਾ ਦਵਾਰਾ ਜਾਣਿਆ ਹੈ ਕਿ ਸਾਡਾ ਸਾਰੀਆਂ ਆਤਮਾਵਾਂ ਦਾ ਬਾਪ ਉਹ ਇੱਕ ਹੈ। ਦੁਨੀਆਂ ਇਹ ਨਹੀਂ ਜਾਣਦੀ। ਤੁਸੀਂ ਜਾਣਦੇ ਹੋ ਅਸੀਂ ਸਭ ਉਸ ਬਾਪ ਦੇ ਬੱਚੇ ਹਾਂ, ਉਨ੍ਹਾਂ ਨੂੰ ਸਾਰੇ ਗਾਡ ਫਾਦਰ ਕਹਿੰਦੇ ਹਨ। ਹੁਣ ਫਾਦਰ ਕਹਿੰਦੇ ਹਨ ਮੈਂ ਇਸ ਸਾਧਾਰਨ ਤਨ ਵਿੱਚ ਤੁਹਾਨੂੰ ਪੜ੍ਹਾਉਣ ਆਉਂਦਾ ਹਾਂ। ਤੁਸੀਂ ਜਾਣਦੇ ਹੋ ਬਾਬਾ ਇਨ੍ਹਾਂ ਵਿੱਚ ਆਏ ਹਨ, ਅਸੀਂ ਉਨ੍ਹਾਂ ਦੇ ਬਣੇ ਹਾਂ। ਬਾਬਾ ਹੀ ਆਕੇ ਪਤਿਤ ਤੋਂ ਪਾਵਨ ਹੋਣ ਦਾ ਰਸਤਾ ਦੱਸਦੇ ਹਨ। ਇਹ ਸਾਰਾ ਦਿਨ ਬੁੱਧੀ ਵਿੱਚ ਰਹਿੰਦਾ ਹੈ। ਉਵੇਂ ਸ਼ਿਵਬਾਬਾ ਦੀ ਸੰਤਾਨ ਤਾਂ ਸਾਰੇ ਹਨ ਪਰ ਤੁਸੀਂ ਜਾਣਦੇ ਹੋ ਹੋਰ ਕੋਈ ਨਹੀਂ ਜਾਣਦੇ ਹਨ। ਤੁਸੀਂ ਬੱਚੇ ਸਮਝਦੇ ਹੋ ਅਸੀਂ ਆਤਮਾ ਹਾਂ, ਸਾਨੂੰ ਬਾਪ ਨੇ ਫਰਮਾਨ ਕੀਤਾ ਹੈ ਕਿ ਮੈਨੂੰ ਯਾਦ ਕਰੋ। ਮੈਂ ਤੁਹਾਡਾ ਬੇਹੱਦ ਦਾ ਬਾਪ ਹਾਂ। ਸਭ ਚੀਖਦੇ ਰਹਿੰਦੇ ਹਨ ਕਿ ਪਤਿਤ - ਪਾਵਨ ਆਓ, ਅਸੀਂ ਪਤਿਤ ਬਣੇ ਹਾਂ। ਇਹ ਦੇਹ ਨਹੀਂ ਕਹਿੰਦੀ। ਆਤਮਾ ਇਸ ਸ਼ਰੀਰ ਦੁਆਰਾ ਕਹਿੰਦੀ ਹੈ। 84 ਜਨਮ ਵੀ ਆਤਮਾ ਲੈਂਦੀ ਹੈ ਨਾ। ਇਹ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ ਕਿ ਅਸੀਂ ਐਕਟਰਸ ਹਾਂ। ਬਾਬਾ ਨੇ ਸਾਨੂੰ ਹੁਣ ਤ੍ਰਿਕਾਲਦਰਸ਼ੀ ਬਣਾਇਆ ਹੈ। ਆਦਿ - ਮੱਧ - ਅੰਤ ਦਾ ਗਿਆਨ ਦਿੱਤਾ ਹੈ। ਬਾਪ ਨੂੰ ਹੀ ਸਭ ਬੁਲਾਉਂਦੇ ਹੈ ਨਾ। ਹੁਣ ਵੀ ਉਹ ਕਹਿਣਗੇ, ਕਹਿੰਦੇ ਰਹਿੰਦੇ ਹਨ ਕਿ ਆਓ ਅਤੇ ਤੁਸੀਂ ਸੰਗਮਯੁਗੀ ਬ੍ਰਾਹਮਣ ਕਹਿੰਦੇ ਹੋ ਬਾਬਾ ਆਇਆ ਹੋਇਆ ਹੈ। ਇਸ ਸੰਗਮਯੁਗ ਨੂੰ ਵੀ ਤੁਸੀਂ ਜਾਣਦੇ ਹੋ, ਇਹ ਪੁਰਸ਼ੋਤਮ ਯੁਗ ਗਾਇਆ ਜਾਂਦਾ ਹੈ। ਪੁਰਸ਼ੋਤਮ ਯੁਗ ਹੁੰਦਾ ਹੀ ਹੈ ਕਲਯੁਗ ਦੇ ਅੰਤ ਅਤੇ ਸਤਿਯੁਗ ਦੇ ਆਦਿ ਦੇ ਵਿੱਚ। ਸਤਿਯੁਗ ਵਿੱਚ ਸਤ ਪੁਰਸ਼, ਕਲਯੁਗ ਵਿੱਚ ਝੂਠੇ ਪੁਰਸ਼ ਰਹਿੰਦੇ ਹਨ। ਸਤਿਯੁਗ ਵਿੱਚ ਜੋ ਹੋਕੇ ਗਏ ਹਨ, ਉਨ੍ਹਾਂ ਦੇ ਚਿੱਤਰ ਹਨ। ਸਭ ਤੋਂ ਪੁਰਾਣੇ ਤੇ ਪੁਰਾਣੇ ਇਹ ਚਿੱਤਰ ਹਨ, ਇਨ੍ਹਾਂ ਤੋਂ ਪੁਰਾਣੇ ਚਿੱਤਰ ਹੁੰਦੇ ਨਹੀਂ। ਇਵੇਂ ਤਾਂ ਬਹੁਤ ਮਨੁੱਖ ਫਾਲਤੂ ਚਿੱਤਰ ਬੈਠ ਬਣਾਉਂਦੇ ਹਨ। ਇਹ ਤੁਸੀਂ ਜਾਣਦੇ ਹੋ ਕੌਣ - ਕੌਣ ਹੋਕੇ ਗਏ ਹਨ। ਇਵੇਂ ਤਾਂ ਬਹੁਤ ਮਨੁੱਖ ਫਾਲਤੂ ਚਿੱਤਰ ਬੈਠ ਬਣਾਉਂਦੇ ਹਨ। ਹੁਣ ਤੁਸੀਂ ਜਾਣਦੇ ਹੋ ਕੌਣ - ਕੌਣ ਹੋਕੇ ਗਏ ਹਨ। ਜਿਵੇਂ ਥੱਲੇ ਅੰਬਾ ਦਾ ਚਿੱਤਰ ਬਣਾਇਆ ਹੈ ਅਤੇ ਕਾਲੀ ਦਾ ਚਿੱਤਰ ਹੈ, ਤਾਂ ਇਵੇਂ ਭੁਜਾਵਾਂ ਵਾਲੀ ਹੋ ਥੋੜੀ ਸਕਦੀ ਹੈ। ਅੰਬਾ ਨੂੰ ਵੀ ਦੋ ਭੁਜਾਵਾਂ ਹੋਣਗੀਆਂ ਨਾ। ਮਨੁੱਖ ਤਾਂ ਜਾਕੇ ਹੱਥ ਜੋੜਕੇ ਪੂਜਾ ਕਰਦੇ ਹਨ। ਭਗਤੀ ਮਾਰਗ ਵਿੱਚ ਕਈ ਤਰ੍ਹਾਂ ਦੇ ਚਿੱਤਰ ਬਣਾਏ ਹਨ। ਮਨੁੱਖ ਦੇ ਉੱਪਰ ਹੀ ਵੱਖ - ਵੱਖ ਤਰ੍ਹਾਂ ਦੀ ਸਜਾਵਟ ਕਰਦੇ ਹਨ ਤਾਂ ਰੂਪ ਬਦਲ ਜਾਂਦਾ ਹੈ। ਇਹ ਚਿੱਤਰ ਆਦਿ ਅਸਲ ਵਿੱਚ ਕੋਈ ਹੈ ਨਹੀਂ। ਇਹ ਸਭ ਹੈ ਭਗਤੀ ਮਾਰਗ। ਇੱਥੇ ਤਾਂ ਮਨੁੱਖ ਲੂਲੇ ਲੰਗੜੇ ਨਿਕਲ ਪੈਂਦੇ ਹਨ। ਸਤਿਯੁਗ ਵਿੱਚ ਇਵੇਂ ਨਹੀਂ ਹੁੰਦੇ। ਸਤਿਯੁਗ ਨੂੰ ਵੀ ਤੁਸੀਂ ਜਾਣਦੇ ਹੋ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ। ਇੱਥੇ ਤਾਂ ਡਰੈਸ ਵੇਖੋ ਹਰ ਇੱਕ ਦੀ ਆਪਣੀ - ਆਪਣੀ ਕਿੰਨੀ ਵੈਰਾਇਟੀ ਹੈ। ਉੱਥੇ ਤਾਂ ਜਿਵੇਂ ਰਾਜਾ ਰਾਣੀ ਉਵੇਂ ਪਰਜਾ ਹੁੰਦੇ ਹਨ। ਜਿੰਨਾ ਨਜ਼ਦੀਕ ਹੁੰਦੇ ਜਾਣਗੇ ਤਾਂ ਤੁਹਾਨੂੰ ਆਪਣੀ ਰਾਜਧਾਨੀ ਦੀ ਡਰੈਸ ਆਦਿ ਦਾ ਵੀ ਸਾਕ੍ਸ਼ਾਤ੍ਕਾਰ ਹੁੰਦਾ ਰਹੇਗਾ। ਵੇਖਦੇ ਰਹਿਣਗੇ ਅਸੀਂ ਇਵੇਂ ਸਕੂਲ ਵਿਚ ਪੜ੍ਹਦੇ ਹਾਂ, ਇਹ ਕਰਦੇ ਹਾਂ। ਵੇਖਣਗੇ ਵੀ ਉਹ ਜਿਨ੍ਹਾਂ ਦਾ ਬੁੱਧੀਯੋਗ ਚੰਗਾ ਹੈ। ਆਪਣੇ ਸ਼ਾਂਤੀਧਾਮ - ਸੁੱਖਧਾਮ ਨੂੰ ਯਾਦ ਕਰਦੇ ਹਨ। ਧੰਧਾਦੋਰੀ ਤਾਂ ਕਰਨਾ ਹੀ ਹੈ। ਭਗਤੀ ਮਾਰਗ ਵਿੱਚ ਵੀ ਧੰਧਾ ਆਦਿ ਤਾਂ ਕਰਦੇ ਹੈ ਨਾ। ਗਿਆਨ ਕੁਝ ਵੀ ਨਹੀਂ ਸੀ। ਇਹ ਸਭ ਹੈ ਭਗਤੀ। ਉਸਨੂੰ ਕਹਾਂਗੇ ਭਗਤੀ ਦਾ ਗਿਆਨ। ਉਹ ਇਹ ਗਿਆਨ ਦੇ ਨਾ ਸਕਣ ਕਿ ਤੁਸੀਂ ਵਿਸ਼ਵ ਦੇ ਮਾਲਿਕ ਕਿਵੇਂ ਬਣੋਂਗੇ। ਹੁਣ ਤੁਸੀਂ ਇਥੇ ਪੜ੍ਹ ਕੇ ਭਵਿੱਖ ਵਿਸ਼ਵ ਦੇ ਮਾਲਿਕ ਬਣਦੇ ਹੋ। ਤੁਸੀਂ ਜਾਣਦੇ ਹੋ ਇਹ ਪੜ੍ਹਾਈ ਹੈ ਹੀ ਨਵੀਂ ਦੁਨੀਆਂ, ਅਮਰਲੋਕ ਦੇ ਲਈ। ਬਾਕੀ ਕੋਈ ਅਮਰਨਾਥ ਤੇ ਸ਼ੰਕਰ ਨੇ ਪਾਰਵਤੀ ਨੂੰ ਅਮਰਕਥਾ ਨਹੀਂ ਸੁਣਾਈ ਹੈ। ਉਹ ਤਾਂ ਸ਼ਿਵ - ਸ਼ੰਕਰ ਨੂੰ ਮਿਲਾ ਦਿੰਦੇ ਹਨ।

ਹੁਣ ਬਾਪ ਤੁਸੀਂ ਬੱਚਿਆਂ ਨੂੰ ਸਮਝਾ ਰਹੇ ਹਨ, ਇਹ ਵੀ ਸੁਣਦੇ ਹਨ। ਬਾਪ ਬਗੈਰ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਰਾਜ ਕੌਣ ਸਮਝ ਸਕਣਗੇ। ਇਹ ਕੋਈ ਸਾਧੂ - ਸੰਤ ਆਦਿ ਨਹੀਂ ਹਨ। ਜਿਵੇਂ ਤੁਸੀਂ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਸੀ, ਇਵੇਂ ਇਹ ਵੀ। ਡਰੈਸ ਆਦਿ ਸਭ ਉਹ ਹੀ ਹੈ। ਜਿਵੇਂ ਘਰ ਵਿੱਚ ਮਾਂ ਬਾਪ ਬੱਚੇ ਹੁੰਦੇ ਹਨ, ਫਰਕ ਕੁਝ ਨਹੀਂ ਹੈ। ਬਾਪ ਇਸ ਰੱਥ ਤੇ ਸਵਾਰ ਹੋ ਆਉਂਦੇ ਹਨ ਬੱਚਿਆਂ ਦੇ ਕੋਲ। ਇਹ ਭਾਗਿਆਸ਼ਾਲੀ ਰੱਥ ਗਾਇਆ ਜਾਂਦਾ ਹੈ। ਕਦੀ ਬੈਲ ਤੇ ਸਵਾਰੀ ਵੀ ਵਿਖਾਉਂਦੇ ਹਨ। ਮਨੁੱਖਾਂ ਨੇ ਉਲਟਾ ਸਮਝ ਲਿਆ ਹੈ। ਮੰਦਿਰ ਵਿੱਚ ਕਦੀ ਬੈਲ ਹੋ ਸਕਦਾ ਹੈ ਕੀ? ਕ੍ਰਿਸ਼ਨ ਤਾਂ ਹੈ ਪ੍ਰਿੰਸ, ਉਹ ਥੋੜੀ ਬੈਲ ਤੇ ਬੈਠਣਗੇ। ਭਗਤੀ ਮਾਰਗ ਵਿੱਚ ਮਨੁੱਖ ਬਹੁਤ ਮੂੰਝੇ ਹੋਏ ਹਨ। ਮਨੁੱਖਾਂ ਨੂੰ ਹੈ ਭਗਤੀ ਮਾਰਗ ਦਾ ਨਸ਼ਾ। ਤੁਹਾਨੂੰ ਹੈ ਗਿਆਨ ਮਾਰਗ ਦਾ ਨਸ਼ਾ। ਤੁਸੀਂ ਕਹਿੰਦੇ ਹੋ ਇਸ ਸੰਗਮ ਤੇ ਬਾਬਾ ਸਾਨੂੰ ਪੜ੍ਹਾ ਰਹੇ ਹਨ। ਤੁਸੀਂ ਹੋ ਇਸ ਦੁਨੀਆਂ ਵਿੱਚ ਪਰ ਬੁੱਧੀ ਤੋਂ ਜਾਣਦੇ ਹੋ ਅਸੀਂ ਬ੍ਰਾਹਮਣ ਸੰਗਮਯੁਗ ਤੇ ਹਾਂ। ਬਾਕੀ ਸਭ ਮਨੁੱਖ ਕਲਯੁਗ ਵਿੱਚ ਹਨ। ਇਹ ਅਨੁਭਵ ਦੀਆਂ ਗੱਲਾਂ ਹਨ। ਬੁੱਧੀ ਕਹਿੰਦੀ ਹੈ ਅਸੀਂ ਕਲਯੁਗ ਤੋਂ ਹੁਣ ਨਿਕਲ ਆਏ ਹਾਂ। ਬਾਬਾ ਆਇਆ ਹੋਇਆ ਹੈ। ਇਹ ਪੁਰਾਣੀ ਦੁਨੀਆਂ ਹੀ ਬਦਲਣ ਵਾਲੀ ਹੈ। ਇਹ ਤੁਹਾਡੀ ਬੁੱਧੀ ਵਿੱਚ ਹੈ, ਹੋਰ ਕੋਈ ਨਹੀਂ ਜਾਣਦੇ। ਭਾਵੇਂ ਇੱਕ ਹੀ ਘਰ ਵਿੱਚ ਰਹਿਣ ਵਾਲੇ ਹਨ, ਇੱਕ ਹੀ ਪਰਿਵਾਰ ਦੇ ਹਨ, ਉਸ ਵਿੱਚ ਵੀ ਬਾਪ ਕਹੇਗਾ ਅਸੀਂ ਸੰਗਮਯੁਗੀ ਹਾਂ, ਬੱਚਾ ਕਹੇਗਾ ਨਹੀਂ, ਅਸੀਂ ਕਲਯੁਗ ਵਿੱਚ ਹਾਂ। ਵੰਡਰ ਹੈ ਨਾ। ਬੱਚੇ ਜਾਣਦੇ ਹਨ - ਸਾਡੀ ਪੜ੍ਹਾਈ ਪੂਰੀ ਹੋਵੇਗੀ ਤਾਂ ਵਿਨਾਸ਼ ਹੋਵੇਗਾ। ਵਿਨਾਸ਼ ਹੋਣਾ ਜਰੂਰੀ ਹੈ। ਤੁਹਾਡੇ ਵਿੱਚ ਵੀ ਕੋਈ ਜਾਣਦੇ ਹਨ, ਜੇ ਇਹ ਸਮਝਣ ਦੁਨੀਆਂ ਵਿਨਾਸ਼ ਹੋਣੀ ਹੈ ਤਾਂ ਨਵੀਂ ਦੁਨੀਆਂ ਦੇ ਲਈ ਤਿਆਰੀ ਵਿੱਚ ਲੱਗ ਜਾਣਗੇ। ਬੈਗ - ਬੈਗੇਜ ਤਿਆਰ ਕਰ ਲੈਣ। ਬਾਕੀ ਥੋੜਾ ਸਮੇਂ ਹੈ, ਬਾਬਾ ਦੇ ਤਾਂ ਬਣ ਜਾਣ। ਭੁੱਖੇ ਮਰਣਗੇ ਤਾਂ ਵੀ ਪਹਿਲੇ ਬਾਬਾ ਫਿਰ ਬੱਚੇ। ਇਹ ਤਾਂ ਬਾਬਾ ਦਾ ਭੰਡਾਰਾ ਹੈ। ਤੁਸੀਂ ਸ਼ਿਵਬਾਬਾ ਦੇ ਭੰਡਾਰੇ ਤੋ ਖਾਂਦੇ ਹੋ। ਬ੍ਰਾਹਮਣ ਭੋਜਨ ਬਣਾਉਂਦੇ ਹਨ ਇਸਲਈ ਬ੍ਰਹਮਾ ਭੋਜਨ ਕਿਹਾ ਜਾਂਦਾ ਹੈ। ਜੋ ਪਵਿੱਤਰ ਬ੍ਰਾਹਮਣ ਹਨ, ਯਾਦ ਵਿੱਚ ਰਹਿ ਕੇ ਬਣਾਉਂਦੇ ਹਨ, ਸਿਵਾਏ ਬ੍ਰਾਹਮਣਾਂ ਦੇ ਸ਼ਿਵਬਾਬਾ ਦੀ ਯਾਦ ਵਿੱਚ ਕੋਈ ਰਹਿ ਨਹੀਂ ਸਕਦੇ। ਉਹ ਬ੍ਰਾਹਮਣ ਥੋੜੀ ਸ਼ਿਵਬਾਬਾ ਦੀ ਯਾਦ ਵਿੱਚ ਰਹਿੰਦੇ ਹਨ। ਸ਼ਿਵਬਾਬਾ ਦਾ ਭੰਡਾਰਾ ਇਹ ਹੈ, ਜਿੱਥੇ ਬ੍ਰਾਹਮਣ ਭੋਜਨ ਬਣਾਉਂਦੇ ਹਨ। ਬ੍ਰਾਹਮਣ ਯੋਗ ਵਿੱਚ ਰਹਿੰਦੇ ਹਨ। ਪਵਿੱਤਰ ਤਾਂ ਹੈ ਹੀ। ਬਾਕੀ ਹੈ ਯੋਗ ਦੀ ਗੱਲ। ਇਸ ਵਿਚ ਹੀ ਮਿਹਨਤ ਲੱਗਦੀ ਹੈ। ਗਪੋੜਾ ਚੱਲ ਨਾ ਸਕੇ। ਇਵੇਂ ਕੋਈ ਕਹਿ ਨਾ ਸਕੇ ਕਿ ਮੈ ਸੰਪੂਰਨ ਯੋਗ ਵਿੱਚ ਹਾਂ ਜਾਂ 80 ਪਰਸੈਂਟ ਯੋਗ ਵਿੱਚ ਹਾਂ। ਕੋਈ ਵੀ ਕਹਿ ਨਾ ਸਕੇ। ਗਿਆਨ ਵਿੱਚ ਚਾਹੀਦਾ ਹੈ। ਤੁਸੀਂ ਬੱਚਿਆਂ ਵਿੱਚ ਯੋਗੀ ਉਹ ਹੈ ਜੋ ਆਪਣੀ ਦ੍ਰਿਸ਼ਟੀ ਤੋਂ ਹੀ ਕਿਸੇ ਨੂੰ ਸ਼ਾਂਤ ਕਰ ਦੇਵੇ। ਇਹ ਵੀ ਤਾਕਤ ਹੈ। ਇੱਕਦਮ ਸੰਨਾਟਾ ਹੋ ਜਾਵੇਗਾ, ਜੱਦ ਤੁਸੀਂ ਅਸ਼ਰੀਰੀ ਬਣ ਜਾਂਦੇ ਹੋ ਫਿਰ ਬਾਪ ਦੀ ਯਾਦ ਵਿੱਚ ਰਹਿੰਦੇ ਹੋ ਤਾਂ ਇਹ ਹੀ ਸੱਚੀ ਯਾਦ ਹੈ। ਫਿਰ ਤੋਂ ਇਹ ਪ੍ਰੈਕਟਿਸ ਕਰਨੀ ਹੈ। ਜਿਵੇਂ ਤੁਸੀਂ ਇੱਥੇ ਯਾਦ ਵਿੱਚ ਬੈਠਦੇ ਹੋ, ਇਹ ਪ੍ਰੈਕਟਿਸ ਕਰਾਈ ਜਾਂਦੀ ਹੈ। ਫਿਰ ਵੀ ਸਭ ਕੋਈ ਯਾਦ ਵਿਚ ਰਹਿੰਦੇ ਨਹੀਂ ਹਨ। ਕਿੱਥੇ - ਕਿੱਥੇ ਬੁੱਧੀ ਭਜਦੀ ਰਹਿੰਦੀ ਹੈ। ਤਾਂ ਉਹ ਫਿਰ ਨੁਕਸਾਨ ਕਰ ਲੈਂਦੇ ਹਨ। ਇੱਥੇ ਸੰਦਲੀ ਤੇ ਬਿਠਾਉਣਾ ਉਨ੍ਹਾਂ ਨੂੰ ਚਾਹੀਦਾ ਹੈ ਜੋ ਸਮਝਣ ਅਸੀਂ ਡ੍ਰਿਲ ਟੀਚਰ ਹਾਂ। ਬਾਪ ਦੀ ਯਾਦ ਵਿੱਚ ਸਾਹਮਣੇ ਬੈਠੇ ਹਾਂ। ਬੁੱਧੀਯੋਗ ਹੋਰ ਕਿਸੇ ਵੱਲ ਨਾ ਜਾਵੇ। ਸੰਨਾਟਾ ਹੋ ਜਾਵੇਗਾ। ਤੁਸੀਂ ਅਸ਼ਰੀਰੀ ਬਣ ਜਾਂਦੇ ਹੋ ਅਤੇ ਬਾਪ ਦੀ ਯਾਦ ਵਿੱਚ ਰਹਿੰਦੇ ਹੋ। ਇਹ ਹੈ ਸੱਚੀ ਯਾਦ। ਸੰਨਿਆਸੀ ਵੀ ਸ਼ਾਂਤੀ ਵਿੱਚ ਬੈਠਦੇ ਹਨ, ਉਹ ਕਿਸੇ ਦੀ ਯਾਦ ਵਿੱਚ ਰਹਿੰਦੇ ਹਨ? ਉਹ ਕੋਈ ਰਿਅਲ ਯਾਦ ਨਹੀਂ। ਕਿਸੇ ਨੂੰ ਫਾਇਦਾ ਨਹੀਂ ਦੇ ਸਕਣਗੇ। ਉਹ ਸ੍ਰਿਸ਼ਟੀ ਨੂੰ ਸ਼ਾਂਤ ਨਹੀਂ ਕਰ ਸਕਦੇ। ਬਾਪ ਨੂੰ ਜਾਣਦੇ ਹੀ ਨਹੀਂ। ਬ੍ਰਹਮ ਨੂੰ ਹੀ ਰੱਬ ਸਮਝਦੇ ਰਹਿੰਦੇ ਹਨ। ਉਹ ਤਾਂ ਹੈ ਨਹੀਂ। ਹੁਣ ਤੁਹਾਨੂੰ ਸ਼੍ਰੀਮਤ ਮਿਲਦੀ ਹੈ - ਮਾਮੇਕਮ ਯਾਦ ਕਰੋ। ਤੁਸੀਂ ਜਾਣਦੇ ਹੋ ਅਸੀਂ 84 ਜਨਮ ਲੈਂਦੇ ਹਾਂ। ਹਰ ਜਨਮ ਵਿੱਚ ਥੋੜੀ - ਥੋੜੀ ਕਲਾ ਘੱਟ ਹੁੰਦੀ ਜਾਂਦੀ ਹੈ। ਜਿਵੇਂ ਚੰਦਰਮਾ ਦੀ ਕਲਾ ਘੱਟ ਹੁੰਦੀ ਜਾਂਦੀ ਹੈ। ਵੇਖਣ ਨਾਲ ਇੰਨਾ ਪਤਾ ਥੋੜੀ ਪੈਂਦਾ ਹੈ। ਹਾਲੇ ਕੋਈ ਵੀ ਸੰਪੂਰਨ ਨਹੀਂ ਬਣਿਆ ਹੈ। ਅੱਗੇ ਚਲ ਕੇ ਤੁਹਾਨੂੰ ਸਾਕ੍ਸ਼ਾਤ੍ਕਾਰ ਹੋਣਗੇ। ਆਤਮਾ ਕਿੰਨੀ ਛੋਟੀ ਹੈ। ਉਨ੍ਹਾਂ ਦਾ ਵੀ ਸਾਕ੍ਸ਼ਾਤ੍ਕਾਰ ਹੋ ਸਕਦਾ ਹੈ। ਨਹੀਂ ਤਾਂ ਬੱਚੀਆਂ ਕਿਵੇਂ ਦੱਸਦੀਆਂ ਹਨ ਕਿ ਇਨ੍ਹਾਂ ਵਿੱਚ ਲਾਈਟ ਘੱਟ ਹੈ, ਇਨ੍ਹਾਂ ਵਿੱਚ ਜਾਸਤੀ ਹੈ। ਦਿਵਯਦ੍ਰਿਸ਼ਟੀ ਨਾਲ ਹੀ ਆਤਮਾ ਨੂੰ ਵੇਖਦੀ ਹੈ। ਇਹ ਵੀ ਸਾਰਾ ਡਰਾਮਾ ਵਿੱਚ ਨੂੰਧ ਹੈ। ਮੇਰੇ ਹੱਥ ਵਿੱਚ ਕੁਝ ਨਹੀਂ ਹੈ। ਡਰਾਮਾ ਮੇਰੇ ਤੋਂ ਕਰਾਉਂਦੇ ਹਨ, ਇਹ ਸਭ ਡਰਾਮਾ ਅਨੁਸਾਰ ਚਲਦਾ ਰਹਿੰਦਾ ਹੈ। ਭੋਗ ਆਦਿ ਇਹ ਸਭ ਡਰਾਮਾ ਵਿੱਚ ਨੂੰਧ ਹੈ। ਸੇਕੇਂਡ ਬਾਈ ਸੇਕੇਂਡ ਐਕਟ ਹੁੰਦਾ ਹੈ।

ਹੁਣ ਬਾਪ ਸਿੱਖਿਆ ਦਿੰਦੇ ਹਨ ਕਿ ਪਾਵਨ ਕਿਵੇਂ ਬਣਨਾ ਹੈ। ਬਾਪ ਨੂੰ ਯਾਦ ਕਰਨਾ ਹੈ। ਕਿੰਨੀ ਛੋਟੀ ਆਤਮਾ ਹੈ ਜੋ ਪਤਿਤ ਬਣੀ ਹੈ ਫਿਰ ਪਾਵਨ ਬਣਨੀ ਹੈ। ਵੰਡਰਫੁੱਲ ਗੱਲ ਹੈ ਨਾ। ਕੁਦਰਤ ਕਹਿੰਦੇ ਹਨ ਨਾ। ਬਾਪ ਤੋਂ ਤੁਸੀਂ ਸਭ ਕੁਦਰਤੀ ਗੱਲਾਂ ਸੁਣਦੇ ਹੋ। ਸਭ ਤੋਂ ਕੁਦਰਤੀ ਗੱਲ ਹੈ ਆਤਮਾ ਅਤੇ ਪਰਮਾਤਮਾ ਦੀ, ਜੋ ਕੋਈ ਨਹੀਂ ਜਾਣਦੇ ਹਨ। ਰਿਸ਼ੀ ਮੁਨੀ ਆਦਿ ਕੋਈ ਵੀ ਨਹੀਂ ਜਾਣਦੇ। ਇੰਨੀ ਛੋਟੀ ਆਤਮਾ ਹੀ ਪੱਥਰਬੁੱਧੀ ਫਿਰ ਪਾਰਸਬੁੱਧੀ ਬਣਦੀ ਹੈ। ਬੁੱਧੀ ਵਿੱਚ ਇਹ ਹੀ ਚਿੰਤਨ ਚੱਲਦਾ ਰਹੇ ਕਿ ਅਸੀਂ ਆਤਮਾ ਪੱਥਰਬੁੱਧੀ ਬਣੀ ਸੀ, ਹੁਣ ਫਿਰ ਬਾਪ ਨੂੰ ਯਾਦ ਕਰ ਪਾਰਸਬੁੱਧੀ ਬਣ ਰਹੀ ਹੈ। ਲੌਕਿਕ ਰੀਤੀ ਤਾਂ ਬਾਪ ਵੀ ਵੱਡਾ ਫਿਰ ਟੀਚਰ ਗੁਰੂ ਵੀ ਵੱਡੇ ਮਿਲਦੇ ਹਨ। ਇਹ ਹੈ ਇੱਕ ਹੀ ਬਿੰਦੀ ਬਾਪ ਵੀ ਹੈ, ਟੀਚਰ ਵੀ ਹੈ, ਗੁਰੂ ਵੀ ਹੈ। ਸਾਰਾ ਕਲਪ ਦੇਹਧਾਰੀ ਨੂੰ ਯਾਦ ਕੀਤਾ ਹੈ। ਹੁਣ ਬਾਪ ਕਹਿੰਦੇ ਹਨ - ਮਾਮੇਕਮ ਯਾਦ ਕਰੋ। ਤੁਹਾਡੀ ਬੁੱਧੀ ਨੂੰ ਕਿੰਨਾ ਮਹੀਨ ਬਣਾਉਂਦੇ ਹਨ। ਵਿਸ਼ਵ ਦਾ ਮਾਲਿਕ ਬਣਨਾ - ਕੋਈ ਘੱਟ ਗੱਲ ਹੈ ਕੀ! ਇਹ ਵੀ ਕੋਈ ਖਿਆਲ ਨਹੀਂ ਕਰਦੇ ਕਿ ਇਹ ਲਕਸ਼ਮੀ - ਨਾਰਾਇਣ ਸਤਯੁਗ ਦੇ ਮਾਲਿਕ ਕਿਵੇਂ ਬਣੇ। ਤੁਸੀਂ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ। ਨਵਾਂ ਕੋਈ ਇਨ੍ਹਾਂ ਗੱਲਾਂ ਨੂੰ ਸਮਝ ਨਾ ਸਕੇ। ਪਹਿਲੇ ਮੋਟੇ ਰੂਪ ਤੋਂ ਸਮਝਾ ਫਿਰ ਮਹੀਨਤਾ ਨਾਲ ਸਮਝਾਇਆ ਹੈ। ਬਾਪ ਹੈ ਬਿੰਦੀ, ਉਹ ਫਿਰ ਇੰਨਾ ਵੱਡਾ - ਵੱਡਾ ਲਿੰਗ ਰੂਪ ਬਣਾ ਦਿੰਦੇ ਹਨ। ਮਨੁੱਖਾਂ ਦੇ ਵੀ ਬਹੁਤ ਵੱਡੇ - ਵੱਡੇ ਚਿੱਤਰ ਬਣਾਉਂਦੇ ਹਨ। ਪਰ ਇਵੇਂ ਹੈ ਨਹੀਂ। ਮਨੁੱਖਾਂ ਦੇ ਸ਼ਰੀਰ ਤਾਂ ਇੱਥੇ ਹੀ ਹੁੰਦੇ ਹਨ। ਭਗਤੀ ਮਾਰਗ ਵਿੱਚ ਕੀ - ਕੀ ਬੈਠ ਬਣਾਇਆ ਹੈ। ਮਨੁੱਖ ਕਿੰਨਾ ਮੁੰਝੇ ਹੋਏ ਹਨ। ਬਾਪ ਕਹਿੰਦੇ ਹਨ ਜੋ ਪਾਸਟ ਹੋ ਗਿਆ ਉਹ ਫਿਰ ਹੋਵੇਗਾ। ਹੁਣ ਤੁਸੀਂ ਬਾਪ ਦੀ ਸ਼੍ਰੀਮਤ ਤੇ ਚੱਲੋ। ਇਨ੍ਹਾਂ ਨੂੰ ਵੀ ਬਾਬਾ ਨੇ ਸ਼੍ਰੀਮਤ ਦਿੱਤੀ, ਸਾਕ੍ਸ਼ਾਤ੍ਕਾਰ ਕਰਾਇਆ ਨਾ। ਤੁਹਾਨੂੰ ਮੈਂ ਬਾਦਸ਼ਾਹੀ ਦਿੰਦਾ ਹਾਂ, ਹੁਣ ਇਸ ਸਰਵਿਸ ਵਿੱਚ ਲੱਗ ਜਾਓ। ਆਪਣਾ ਵਰਸਾ ਲੈਣ ਲਈ ਪੁਰਸ਼ਾਰਥ ਕਰੋ। ਇਹ ਸਭ ਛੱਡ ਦੇਵੋ। ਤਾਂ ਇਹ ਵੀ ਨਿਮਿਤ ਬਣਿਆ। ਸਭ ਤਾਂ ਇਵੇਂ ਨਿਮਿਤ ਨਹੀਂ ਬਣਦੇ ਹਨ, ਜਿਨ੍ਹਾਂ ਨੂੰ ਨਸ਼ਾ ਚੜ੍ਹਿਆ ਤਾਂ ਆਕੇ ਬੈਠ ਗਏ। ਸਾਨੂੰ ਤਾਂ ਰਜਾਈ ਮਿਲਦੀ ਹੈ। ਫਿਰ ਇਹ ਪਾਈ ਪੈਸੇ ਕੀ ਕਰਾਂਗੇ। ਤਾਂ ਹੁਣ ਬਾਪ ਬੱਚਿਆਂ ਨੂੰ ਪੁਰਸ਼ਾਰਥ ਕਰਾਉਂਦੇ ਹਨ, ਰਾਜਧਾਨੀ ਸਥਾਪਨ ਹੋ ਰਹੀ ਹੈ, ਕਹਿੰਦੇ ਵੀ ਹਨ ਅਸੀਂ ਲਕਸ਼ਮੀ - ਨਾਰਾਇਣ ਤੋਂ ਘੱਟ ਨਹੀਂ ਬਣਾਂਗੇ। ਤਾਂ ਸ਼੍ਰੀਮਤ ਤੇ ਚੱਲਕੇ ਵਿਖਾਓ। ਚੂੰ - ਚੂੰ ਨਾ ਕਰੋ। ਬਾਬਾ ਨੇ ਥੋੜੀ ਹੀ ਕਿਹਾ - ਬਾਲ ਬੱਚਿਆਂ ਦਾ ਕੀ ਹਾਲ ਹੋਵੇਗਾ। ਐਕਸੀਡੈਂਟ ਵਿੱਚ ਅਚਾਨਕ ਕੋਈ ਮਰ ਜਾਂਦੇ ਹਨ ਤਾਂ ਕੋਈ ਭੁੱਖਾ ਰਹਿੰਦਾ ਹੈ ਕੀ। ਕੋਈ ਨਾ ਕੋਈ ਮਿੱਤਰ - ਸੰਬੰਧੀ ਆਦਿ ਦਿੰਦੇ ਹਨ ਖਾਣ ਦੇ ਲਈ। ਇਥੇ ਵੇਖੋ ਬਾਬਾ ਪੁਰਾਣੀ ਝੌਂਪੜੀ ਵਿੱਚ ਰਹਿੰਦੇ ਹਨ। ਤੁਸੀਂ ਬੱਚੇ ਆਕੇ ਮਹਿਲਾਂ ਵਿੱਚ ਰਹਿੰਦੇ ਹੋ। ਬਾਪ ਕਹਿਣਗੇ ਬੱਚੇ ਚੰਗੀ ਰੀਤੀ ਰਹਿਣ, ਖਾਣ, ਪੀਣ। ਜੋ ਕੁਝ ਵੀ ਨਹੀਂ ਲੈ ਆਏ ਹਨ ਉਨ੍ਹਾਂ ਨੂੰ ਵੀ ਸਭ ਕੁਝ ਚੰਗੀ ਰੀਤੀ ਮਿਲਦਾ ਹੈ। ਇਸ ਬਾਬਾ ਨਾਲੋਂ ਵੀ ਚੰਗੀ ਤਰ੍ਹਾਂ ਰਹਿੰਦੈ ਹਨ। ਸ਼ਿਵ ਬਾਬਾ ਕਹਿੰਦੇ ਅਸੀਂ ਤਾਂ ਹ ਹੀ ਰਮਤਾ ਯੋਗੀ। ਕੋਈ ਦਾ ਵੀ ਕਲਿਆਣ ਕਰਨ ਜਾ ਸਕਦਾ ਹਾਂ। ਜੋ ਗਿਆਨੀ ਬੱਚੇ ਹਨ ਉਹ ਸਾਕ੍ਸ਼ਾਤ੍ਕਾਰ ਆਦਿ ਦੀਆਂ ਗੱਲਾਂ ਵਿੱਚ ਖੁਸ਼ ਨਹੀਂ ਹੋਣਗੇ। ਸਿਵਾਏ ਯੋਗ ਦੇ ਹੋਰ ਕੁਝ ਵੀ ਨਹੀਂ। ਇਨ੍ਹਾਂ ਸਾਕ੍ਸ਼ਾਤ੍ਕਾਰ ਦੀਆਂ ਗੱਲਾਂ ਵਿਚ ਖੁਸ਼ ਨਹੀਂ ਹੋਣਾ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਯੋਗ ਦੀ ਇਵੇਂ ਸਥਿਤੀ ਬਣਾਉਣੀ ਹੈ ਜੋ ਦ੍ਰਿਸ਼ਟੀ ਤੋਂ ਹੀ ਕਿਸੇ ਨੂੰ ਸ਼ਾਂਤ ਕਰ ਦੋ। ਇੱਕਦਮ ਸੰਨਾਟਾ ਹੋ ਜਾਵੇ। ਇਸ ਦੇ ਲਈ ਅਸ਼ਰੀਰੀ ਬਣਨ ਦਾ ਅਭਿਆਸ ਕਰਨਾ ਹੈ।

2. ਗਿਆਨ ਦੇ ਸੱਚੇ ਨਸ਼ੇ ਵਿੱਚ ਰਹਿਣ ਦੇ ਲਈ ਯਾਦ ਰਹੇ ਕਿ ਅਸੀਂ ਸੰਗਮਯੁਗੀ ਹਾਂ, ਹੁਣ ਇਹ ਪੁਰਾਣੀ ਦੁਨੀਆਂ ਬਦਲਣ ਵਾਲੀ ਹੈ, ਅਸੀਂ ਆਪਣੇ ਘਰ ਜਾ ਰਹੇ ਹਾਂ। ਸ਼੍ਰੀਮਤ ਤੇ ਹਮੇਸ਼ਾ ਚਲਦੇ ਰਹਿਣਾ ਹੈ, ਚੂੰ ਚਾਂ ਨਹੀਂ ਕਰਨੀ ਹੈ।

ਵਰਦਾਨ:-
ਪਰਮਾਤਮ ਮਿਲਣ ਦਵਾਰਾ ਰੂਹਰਿਹਾਂਨ ਦਾ ਸਹੀ ਰੇਸਪਾਂਡ ਪ੍ਰਾਪਤ ਕਰਨ ਵਾਲੇ ਬਾਪ ਸਮਾਨ ਬਹੁਰੂਪੀ ਭਵ

ਜਿਵੇਂ ਬਾਪ ਬਹੁਰੂਪੀ ਹੈ - ਸੈਕਿੰਡ ਵਿੱਚ ਨਿਰਾਕਾਰ ਤੋਂ ਆਕਾਰੀ ਵਸਤਰ ਧਾਰਨ ਕਰ ਲੈਂਦੇ ਹਨ, ਇਵੇਂ ਤੁਸੀਂ ਵੀ ਇਸ ਮਿੱਟੀ ਦੀ ਡਰੈਸ ਨੂੰ ਛੱਡ ਆਕਾਰੀ ਫਰਿਸ਼ਤਾ ਡਰੈਸ, ਚਮਕੀਲੀ ਡਰੈਸ ਪਾ ਲਵੋ ਤਾਂ ਸਹਿਜ ਮਿਲਣ ਵੀ ਹੋਵੇਗਾ ਰੂਹਰਿਹਾਂਨ ਦਾ ਕਲੀਅਰ ਰੇਸਪਾਂਡ ਸਮਝ ਵਿੱਚ ਆ ਜਾਏਗਾ ਕਿਉਂਕਿ ਇਹ ਡਰੈਸ ਪੁਰਾਣੀ ਦੁਨੀਆਂ ਦੀ ਵ੍ਰਿਤੀ ਅਤੇ ਵਾਈਬ੍ਰੇਸ਼ਨ ਨਾਲ, ਮਾਇਆ ਦੇ ਵਾਟਰ ਜਾਂ ਫਾਇਰ ਨਾਲ ਪਰੂਫ਼ ਹੈ। ਇਸ ਵਿੱਚ ਮਾਇਆ ਇੰਟਰਫਿਅਰ ਨਹੀਂ ਕਰ ਸਕਦੀ।

ਸਲੋਗਨ:-
ਦ੍ਰਿੜ੍ਹਤਾ ਅਸੰਭਵ ਨੂੰ ਵੀ ਸੰਭਵ ਕਰਾ ਦਿੰਦੀ ਹੈ।

ਅਵਿਕਅਤ ਇਸ਼ਾਰੇ:- ਰੂਹਾਨੀ ਰਿਆਲਟੀ ਅਤੇ ਪਿਓਰਟੀ ਦੀ ਪ੍ਰਸਨੇਲਟੀ ਧਾਰਨ ਕਰੋ।

ਬ੍ਰਹਮਾਕੁਮਾਰ ਦਾ ਅਰਥ ਹੀ ਹੈ - ਸਦਾ ਪਿਉਰਿਟੀ ਦੀ ਪਰਸਨੈਲਿਟੀ ਅਤੇ ਰਿਆਲਟੀ ਵਿੱਚ ਰਹਿਣਾ। ਇਹ ਹੀ ਪਿਉਰਿਟੀ ਦੀ ਪਰਸਨੈਲਿਟੀ ਵਿਸ਼ਵ ਦੀ ਆਤਮਾਵਾਂ ਨੂੰ ਆਪਣੇ ਵਲ ਆਕਰਸ਼ਿਤ ਕਰੇਗੀ, ਅਤੇ ਇਹ ਹੀ ਪਿਉਰਿਟੀ ਦੀ ਰਿਆਲਟੀ ਧਰਮਰਾਜਪੂਰੀ ਵਿੱਚ ਰਿਆਲਟੀ ਦੇਣ ਤੋਂ ਛੁੜਾਏਗੀ। ਇਸ ਰਾਇਲਟੀ ਦੇ ਅਨੁਸਾਰ ਭਵਿੱਖ ਰਾਇਲ ਫੈਮਿਲੀ ਵਿੱਚ ਆ ਸਕਣਗੇ। ਜਿਵੇਂ ਸ਼ਰੀਰ ਦੀ ਪਰਸਨੈਲਿਟੀ ਦੇਹ -ਭਾਨ ਵਿੱਚ ਲਿਆਉਂਦੀ ਹੈ, ਇਵੇਂ ਪਿਉਰਿਟੀ ਦੀ ਪਰਸਨੈਲਿਟੀ ਦੇਹੀ - ਅਭਿਮਾਨੀ ਬਣਾਏ ਬਾਪ ਦੇ ਸਮੀਪ ਲਿਆਉਂਦੀ ਹੈ।