05.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਤੁਸੀਂ ਸਾਹਿਬਜਾਦੇ ਸੋ ਸ਼ਹਿਜ਼ਾਦੇ ਬਣਨ ਵਾਲੇ ਹੋ, ਤੁਸੀਂ ਕਿਸੇ ਵੀ ਚੀਜ਼ ਦੀ ਇੱਛਾ ਨਹੀਂ ਰੱਖਣੀ ਹੈ, ਕਿਸੇ ਤੋਂ ਕੁੱਝ ਵੀ ਮੰਗਣਾ ਨਹੀਂ ਹੈ"

ਪ੍ਰਸ਼ਨ:-
ਤਬੀਅਤ ਨੂੰ ਠੀਕ ਰੱਖਣ ਦੇ ਲਈ ਕਿਹੜਾ ਆਧਾਰ ਨਹੀਂ ਚਾਹੀਦਾ?

ਉੱਤਰ:-
ਕਈ ਬੱਚੇ ਸਮਝਦੇ ਹਨ ਵੈਭਵਾਂ (ਸੁੱਖ ਸੁਵਿਧਾਵਾਂ ਦੇ ਸਾਧਨ) ਦੇ ਆਧਾਰ ਨਾਲ ਤਬੀਅਤ ਠੀਕ ਰਹੇਗੀ। ਪਰ ਬਾਬਾ ਕਹਿੰਦੇ ਬੱਚੇ ਇੱਥੇ ਤੁਹਾਨੂੰ ਵੈਭਵਾਂ ਦੀ ਇੱਛਾ ਨਹੀਂ ਰੱਖਣੀ ਚਾਹੀਦੀ। ਵੈਭਵਾਂ ਨਾਲ ਤਬੀਅਤ ਠੀਕ ਨਹੀਂ ਹੋਵੇਗੀ। ਤਬੀਅਤ ਠੀਕ ਰੱਖਣ ਦੇ ਲਈ ਯਾਦ ਦੀ ਯਾਤਰਾ ਚਾਹੀਦੀ ਹੈ। ਕਿਹਾ ਜਾਂਦਾ ਹੈ ਖੁਸ਼ੀ ਵਰਗੀ ਖ਼ੁਰਾਕ ਨਹੀਂ। ਤੁਸੀਂ ਖੁਸ਼ ਰਹੋ, ਨਸ਼ੇ ਵਿੱਚ ਰਹੋ। ਯੱਗ ਵਿੱਚ ਦਧੀਚੀ ਰਿਸ਼ੀ ਵਾਂਗੂ ਹੱਡੀਆਂ ਦੇਵੋ ਤਾਂ ਤਬੀਅਤ ਠੀਕ ਹੋ ਜਾਵੇਗੀ।

ਓਮ ਸ਼ਾਂਤੀ
ਬਾਪ ਨੂੰ ਕਿਹਾ ਜਾਂਦਾ ਹੈ ਕਰਨ ਕਰਾਵਨਹਾਰ। ਤੁਸੀਂ ਸਾਹਿਬਜ਼ਾਦੇ ਹੋ। ਤੁਹਾਡੀ ਇਸ ਸਿ੍ਸ਼ਟੀ ਵਿੱਚ ਉੱਚੀ ਤੋਂ ਉੱਚੀ ਪੁਜੀਸ਼ਨ ਹੈ। ਤੁਹਾਨੂੰ ਬੱਚਿਆਂ ਨੂੰ ਨਸ਼ਾ ਰਹਿਣਾ ਚਾਹੀਦਾ ਹੈ ਕਿ ਅਸੀਂ ਸਾਹਿਬਜ਼ਾਦੇ ਹਾਂ, ਸਾਹਿਬ ਦੀ ਮੱਤ ਤੇ ਹੁਣ ਫ਼ਿਰ ਤੋਂ ਆਪਣਾ ਰਾਜ - ਭਾਗ ਸਥਾਪਨ ਕਰ ਰਹੇ ਹਾਂ। ਇਹ ਵੀ ਕਿਸੇ ਦੀ ਬੁੱਧੀ ਵਿੱਚ ਯਾਦ ਨਹੀਂ ਰਹਿੰਦਾ ਹੈ। ਬਾਬਾ ਸਾਰਿਆਂ ਸੈਂਟਰਾਂ ਦੇ ਬੱਚਿਆਂ ਲਈ ਕਹਿੰਦੇ ਹਨ। ਕਈ ਸੈਂਟਰਜ਼ ਹਨ ਅਤੇ ਕਈ ਬੱਚੇ ਆਉਂਦੇ ਹਨ। ਹਰੇਕ ਦੀ ਬੁੱਧੀ ਵਿੱਚ ਯਾਦ ਰਹੇ ਕਿ ਅਸੀਂ ਬਾਬਾ ਦੀ ਸ਼੍ਰੀਮਤ ਤੇ ਫ਼ਿਰ ਤੋਂ ਸੰਸਾਰ ਵਿੱਚ ਸ਼ਾਂਤੀ - ਸੁੱਖ ਦਾ ਰਾਜ ਸਥਾਪਨ ਕਰ ਰਹੇ ਹਾਂ। ਸੁੱਖ ਅਤੇ ਸ਼ਾਂਤੀ ਇਹ ਦੋ ਅੱਖਰ ਹੀ ਯਾਦ ਕਰਨੇ ਹਨ। ਤੁਹਾਨੂੰ ਬੱਚਿਆਂ ਨੂੰ ਕਿੰਨਾ ਗਿਆਨ ਮਿਲਦਾ ਹੈ, ਤੁਹਾਡੀ ਬੁੱਧੀ ਕਿੰਨੀ ਵਿਸ਼ਾਲ ( ਤੇਜ਼ ) ਹੋਣੀ ਚਾਹੀਦੀ ਹੈ, ਇਸ ਵਿੱਚ ਜਾਮੜੀ ( ਡਲ ) ਬੁੱਧੀ ਨਹੀਂ ਚੱਲ ਸਕਦੀ। ਆਪਣੇ ਆਪ ਨੂੰ ਸਾਹਿਬਜ਼ਾਦੇ ਸਮਝੋ ਤਾਂ ਪਾਪ ਖ਼ਤਮ ਹੋ ਜਾਣ। ਬਹੁਤ ਹਨ ਜਿਨ੍ਹਾਂ ਨੂੰ ਸਾਰਾ ਦਿਨ ਬਾਪ ਦੀ ਯਾਦ ਨਹੀਂ ਰਹਿੰਦੀ ਹੈ। ਬਾਬਾ ਕਹਿੰਦੇ ਤੁਹਾਡੀ ਬੁੱਧੀ ਡਲ ਕਿਉਂ ਹੋ ਜਾਂਦੀ ਹੈ? ਸੈਂਟਰ ਤੇ ਇਵੇਂ - ਇਵੇਂ ਦੇ ਬੱਚੇ ਆਉਂਦੇ ਹਨ, ਜਿਨ੍ਹਾਂ ਦੀ ਬੁੱਧੀ ਵਿੱਚ ਹੈ ਹੀ ਨਹੀਂ ਕਿ ਅਸੀਂ ਸ਼੍ਰੀਮਤ ਤੇ ਵਿਸ਼ਵ ਵਿੱਚ ਆਪਣਾ ਰਾਜ ਸਥਾਪਨ ਕਰ ਰਹੇ ਹਾਂ। ਅੰਦਰ ਵਿੱਚ ਇਹ ਨਸ਼ਾ, ਫ਼ਲਕ ਹੋਣੀ ਚਾਹੀਦੀ ਹੈ। ਮੁਰਲੀ ਸੁਣਨ ਨਾਲ ਰੋਮਾਂਚ ਖੜ੍ਹੇ ਹੋ ਜਾਣੇ ਚਾਹੀਦੇ ਹਨ। ਇੱਥੇ ਤਾਂ ਬਾਬਾ ਵੇਖਦੇ ਹਨ ਬੱਚਿਆਂ ਦੇ ਸਗੋਂ ਹੀ ਰੋਮਾਂਚ ਡੈਡ ਰਹਿੰਦੇ ਹਨ, ਢੇਰ ਬੱਚੇ ਹਨ ਜਿਨ੍ਹਾਂ ਦੀ ਬੁੱਧੀ ਵਿੱਚ ਇਹ ਯਾਦ ਨਹੀਂ ਰਹਿੰਦਾ ਹੈ ਕਿ ਅਸੀਂ ਸ਼੍ਰੀਮਤ ਤੇ ਬਾਬਾ ਦੀ ਯਾਦ ਨਾਲ ਵਿਕਰਮ ਵਿਨਾਸ਼ ਕਰ ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹਾਂ। ਰੋਜ਼ ਬਾਬਾ ਸਮਝਾਉਂਦੇ ਹਨ - ਬੱਚੇ, ਤੁਸੀਂ ਵਾਰੀਅਰਸ ਹੋ, ਰਾਵਣ ਤੇ ਜਿੱਤ ਪਾਉਣ ਵਾਲੇ ਹੋ। ਬਾਪ ਤੁਹਾਨੂੰ ਮੰਦਿਰ ਲਾਇਕ ਬਣਾਉਂਦੇ ਹਨ ਪ੍ਰੰਤੂ ਇਹਨਾ ਨਸ਼ਾ ਜਾਂ ਖੁਸ਼ੀ ਬੱਚਿਆਂ ਨੂੰ ਰਹਿੰਦੀ ਥੋੜ੍ਹੀ ਨਾ ਹੈ, ਕੋਈ ਚੀਜ਼ ਨਾ ਮਿਲੀ ਤਾਂ ਬਸ ਰੁਸ ਜਾਣਗੇ। ਬਾਬਾ ਨੂੰ ਤਾਂ ਵੰਡਰ ਲਗਦਾ ਹੈ ਬੱਚਿਆਂ ਦੀ ਅਵਸਥਾ ਤੇ। ਮਾਇਆ ਦੀਆਂ ਜੰਜੀਰਾਂ ਵਿੱਚ ਫ਼ਸ ਜਾਂਦੇ ਹਨ। ਤੁਹਾਡਾ ਮਾਨ, ਤੁਹਾਡਾ ਵਪਾਰ, ਤੁਹਾਡੀ ਖੁਸ਼ੀ ਤਾਂ ਵੰਡਰਫੁਲ ਹੋਣੀ ਚਾਹੀਦੀ ਹੈ। ਜੋ ਦੋਸਤਾਂ ਸਬੰਧੀਆਂ ਨੂੰ ਨਹੀ ਭੁੱਲਦੇ ਹਨ ਉਹ ਕਦੇ ਬਾਪ ਨੂੰ ਯਾਦ ਕਰ ਨਹੀਂ ਸਕਣਗੇ। ਫ਼ਿਰ ਕੀ ਪਦ ਪਾਉਣਗੇ। ਵੰਡਰ ਲਗਦਾ ਹੈ।

ਤੁਹਾਨੂੰ ਬੱਚਿਆਂ ਨੂੰ ਤਾਂ ਬੜਾ ਨਸ਼ਾ ਚਾਹੀਦਾ। ਆਪਣੇ ਨੂੰ ਸਾਹਿਬਜ਼ਾਦੇ ਸਮਝੋ ਤਾਂ ਕੁੱਝ ਵੀ ਮੰਗਣ ਦੀ ਪ੍ਰਵਾਹ ਨਾ ਰਹੇ। ਬਾਬਾ ਤਾਂ ਸਾਨੂੰ ਇਨਾਂ ਅਥਾਹ ਖਜ਼ਾਨਾ ਦਿੰਦੇ ਹਨ ਜੋ 21 ਜਨਮ ਤੱਕ ਕੁੱਝ ਵੀ ਮੰਗਣ ਦੀ ਲੋੜ ਨਹੀਂ ਹੈ, ਇੰਨਾ ਨਸ਼ਾ ਰਹਿਣਾ ਚਾਹੀਦਾ ਹੈ। ਪਰੰਤੂ ਬਿਲਕੁਲ ਹੀ ਡਲ, ਜਾਮੜੀ ਬੁੱਧੀ ਹੈ। ਤੁਹਾਡੀ ਬੱਚਿਆਂ ਦੀ ਬੁੱਧੀ ਤਾਂ 7 ਫੁੱਟ ਲੰਬੀ ਹੋਣੀ ਚਾਹੀਦੀ ਹੈ। ਮਨੁੱਖ ਦੀ ਲੰਬਾਈ ਜ਼ਿਆਦਾ ਤੋਂ ਜ਼ਿਆਦਾ 6- 7 ਫੁੱਟ ਹੁੰਦੀ ਹੈ। ਬਾਬਾ ਬੱਚਿਆਂ ਨੂੰ ਕਿੰਨਾ ਉਮੰਗ ਵਿੱਚ ਲਿਆਉਂਦੇ ਹਨ - ਤੁਸੀਂ ਸਾਹਿਬਜ਼ਾਦੇ ਹੋ, ਦੁਨੀਆਂ ਦੇ ਲੋਕ ਤਾਂ ਕੁੱਝ ਵੀ ਸਮਝਦੇ ਨਹੀਂ। ਉਨ੍ਹਾਂ ਨੂੰ ਤੁਸੀਂ ਸਮਝਾਉਂਦੇ ਹੋ ਕਿ ਸਿਰਫ਼ ਤੁਸੀਂ ਇਹ ਸਮਝੋ ਕਿ ਅਸੀਂ ਬਾਪ ਦੇ ਸਾਮ੍ਹਣੇ ਬੈਠੇ ਹਾਂ, ਬਾਪ ਨੂੰ ਯਾਦ ਕਰਦੇ ਰਹਾਂਗੇ ਤਾਂ ਵਿਕਰਮ ਵਿਨਾਸ਼ ਹੋਣਗੇ। ਬਾਪ ਸਮਝਾਉਂਦੇ ਹਨ ਬੱਚੇ, ਮਾਇਆ ਤੁਹਾਡਾ ਬਹੁਤ ਸਖ਼ਤ ਦੁਸ਼ਮਣ ਹੈ, ਦੂਸਰਿਆਂ ਦਾ ਇੰਨਾ ਨਹੀਂ ਹੈ, ਜਿੰਨਾ ਤੁਹਾਡਾ ਹੈ। ਮਨੁੱਖ ਤਾਂ ਜਾਣਦੇ ਹੀ ਨਹੀਂ ਤੁੱਛ ਬੁੱਧੀ ਹਨ। ਬਾਬਾ ਰੋਜ਼ - ਰੋਜ਼ ਤੁਹਾਨੂੰ ਬੱਚਿਆਂ ਨੂੰ ਕਹਿੰਦੇ ਹਨ ਤੁਸੀਂ ਸਾਹਿਬਜ਼ਾਦੇ ਹੋ, ਬਾਪ ਨੂੰ ਯਾਦ ਕਰੋ ਅਤੇ ਦੂਸਰਿਆਂ ਨੂੰ ਆਪ ਸਮਾਨ ਬਣਾਉਂਦੇ ਰਹੋ। ਤੁਸੀਂ ਸਭ ਨੂੰ ਇਹ ਵੀ ਸਮਝਾ ਸਕਦੇ ਹੋ ਕਿ ਭਗਵਾਨ ਤਾਂ ਸੱਚਾ ਸਾਹਿਬ ਹੈ ਨਾ। ਤਾਂ ਅਸੀਂ ਉਨ੍ਹਾਂ ਦੇ ਬੱਚੇ ਸਾਹਿਬਜ਼ਾਦੇ ਹੋਏ, ਤੁਹਾਨੂੰ ਬੱਚਿਆਂ ਨੂੰ ਚਲਦੇ - ਫ਼ਿਰਦੇ ਇਹ ਹੀ ਯਾਦ ਰੱਖਣਾ ਹੈ। ਸਰਵਿਸ ਵਿੱਚ ਦਧੀਚੀ ਰਿਸ਼ੀ ਵਾਂਗੂੰ ਹੱਡੀਆਂ ਵੀ ਦੇ ਦੇਣੀਆਂ ਚਾਹੀਦੀਆਂ ਹਨ। ਇੱਥੇ ਹੱਡੀ ਦੇਣਾ ਤੇ ਕੀ ਸਗੋਂ ਹੋਰ ਵੀ ਸੁੱਖ ਵੈਭਵ ਚਾਹੀਦੇ ਹਨ। ਤਬੀਅਤ ਕੋਈ ਇਨ੍ਹਾਂ ਚੀਜ਼ਾਂ ਨਾਲ ਥੋੜ੍ਹੀ ਨਾ ਚੰਗੀ ਹੁੰਦੀ ਹੈ। ਤਬੀਅਤ ਦੇ ਲਈ ਚਾਹੀਦੀ ਹੈ ਯਾਦ ਦੀ ਯਾਤਰਾ। ਇਹ ਖੁਸ਼ੀ ਰਹਿਣੀ ਚਾਹੀਦੀ ਹੈ। ਹੁਣ ਅਸੀਂ ਤਾਂ ਕਲਪ - ਕਲਪ ਮਾਇਆ ਤੋਂ ਹਾਰਦੇ ਆਏ, ਹੁਣ ਮਾਇਆ ਤੇ ਜਿੱਤ ਪਾਉਂਦੇ ਹਾਂ। ਬਾਪ ਆਕੇ ਜਿਤਾਉਂਦੇ ਹਨ। ਹਾਲੇ ਭਾਰਤ ਵਿੱਚ ਕਿੰਨਾ ਦੁੱਖ ਹੈ, ਅਥਾਹ ਦੁੱਖ ਦੇਣ ਵਾਲਾ ਹੈ ਰਾਵਣ। ਉਹ ਲੋਕ ਸਮਝਦੇ ਹਨ ਹਵਾਈ ਜਹਾਜ਼ ਹਨ, ਮੋਟਰਾਂ ਮਹਿਲ ਹਨ, ਬਸ ਇਹ ਹੀ ਸਵਰਗ ਹੈ। ਇਹ ਨਹੀਂ ਸਮਝਦੇ ਕਿ ਇਹ ਤਾਂ ਦੁਨੀਆਂ ਹੀ ਖ਼ਤਮ ਹੋਣੀ ਹੈ। ਲੱਖਾਂ, ਕਰੋੜਾਂ ਖ਼ਰਚਦੇ, ਡੈਮ ਆਦਿ ਬਣਾਉਂਦੇ, ਲੜ੍ਹਾਈ ਦਾ ਸਮਾਨ ਵੀ ਕਿੰਨਾ ਲੈ ਰਹੇ ਹਨ। ਇਹ ਇੱਕ- ਦੂਜੇ ਨੂੰ ਖਤਮ ਕਰਨ ਵਾਲੇ ਹਨ, ਨਿਧਨ ਦੇ ਹਨ ਨਾ। ਕਿੰਨਾ ਲਈ ਝਗੜਾ ਕਰਦੇ ਹਨ, ਗੱਲ ਹੀ ਨਾ ਪੁੱਛੋਂ। ਕਿੰਨਾ ਕਿਚੜ੍ਹਾ ਲੱਗਿਆ ਹੋਏ ਹੈ। ਇਸਨੂੰ ਕਿਹਾ ਜਾਂਦਾ ਹੈ ਨਰਕ। ਸਵਰਗ ਦੀ ਤਾਂ ਬੜੀ ਮਹਿਮਾ ਹੈ। ਬੜੌਦਾ ਦੀ ਮਹਾਰਾਣੀ ਤੋਂ ਪੁੱਛੋ ਮਹਾਰਾਜਾ ਕਿੱਥੇ ਗਿਆ? ਤਾਂ ਕਹਿਣਗੇ ਸਵਰਗਵਾਸੀ ਹੋ ਗਿਆ। ਸਵਰਗ ਕਿਸਨੂੰ ਕਿਹਾ ਜਾਂਦਾ ਹੈ- ਇਹ ਕੋਈ ਜਾਣਦਾ ਨਹੀਂ, ਕਿੰਨਾ ਘੋਰ ਹਨ੍ਹੇਰਾ ਹੈ। ਤੁਸੀਂ ਵੀ ਘੋਰ ਹਨ੍ਹੇਰੇ ਵਿੱਚ ਸੀ। ਹੁਣ ਬਾਪ ਕਹਿੰਦੇ ਹਨ ਤੁਹਾਨੂੰ ਇਸ਼ਵਰੀਏ ਬੁੱਧੀ ਦਿੰਦਾ ਹਾਂ। ਆਪਣੇ ਆਪ ਨੂੰ ਇਸ਼ਵਰੀਏ ਸੰਤਾਨ ਸਾਹਿਬਜ਼ਾਦੇ ਸਮਝੋ। ਸਾਹਿਬ ਪੜ੍ਹਾਉਂਦੇ ਹਨ ਸ਼ਹਿਜ਼ਾਦਾ ਬਣਾਉਣ ਦੇ ਲਈ। ਬਾਬਾ ਕਹਾਵਤ ਸੁਣਾਉਂਦੇ ਹਨ ਰੀੜ ਛਾ ਜਾਣੇ…( ਭੇੜ ਕੀ ਸਮਝੇ ) ਹੁਣ ਤੁਸੀਂ ਸਮਝਦੇ ਹੋ - ਮਨੁੱਖ ਵੀ ਸਭ ਭੇੜ ਬੱਕਰੀਆਂ ਦੀ ਤਰ੍ਹਾਂ ਹਨ, ਕੁਝ ਵੀ ਨਹੀਂ ਜਾਣਦੇ ਹਨ। ਕੀ - ਕੀ ਬੈਠ ਉਪਮਾ ਕਰਦੇ ਹਨ। ਤੁਹਾਡੀ ਬੁੱਧੀ ਵਿੱਚ ਆਦਿ - ਮੱਧ - ਅੰਤ ਦਾ ਰਾਜ਼ ਹੈ। ਚੰਗੀ ਤਰ੍ਹਾਂ ਯਾਦ ਕਰੋ ਕਿ ਅਸੀਂ ਵਿਸ਼ਵ ਵਿੱਚ ਸੁੱਖ ਸ਼ਾਂਤੀ ਪ੍ਰਾਪਤ ਕਰ ਰਹੇ ਹਾਂ। ਜੋ ਮਦਦਗਾਰ ਬਣਨਗੇ ਉਹ ਹੀ ਉੱਚ ਪਦ ਪਾਓਣਗੇ। ਇਹ ਵੀ ਤੁਸੀਂ ਵੇਖਦੇ ਹੋ ਕੌਣ - ਕੌਣ ਮਦਦਗਾਰ ਬਣਦੇ ਹਨ। ਆਪਣੇ ਦਿਲ ਤੋਂ ਹਰ ਇੱਕ ਪੁੱਛੇ ਕਿ ਅਸੀਂ ਕੀ ਕਰ ਰਹੇ ਹਾਂ? ਅਸੀਂ ਭੇੜ - ਬੱਕਰੀ ਤਾਂ ਨਹੀਂ ਹਾਂ? ਮਨੁੱਖਾਂ ਵਿੱਚ ਹੰਕਾਰ ਵੇਖੋ ਕਿੰਨਾ ਹੈ, ਗੁਰਰ - ਗੁਰਰ ਕਰਨ ਲੱਗ ਜਾਂਦੇ ਹਨ। ਤੁਹਾਨੂੰ ਤਾਂ ਬਾਪ ਦੀ ਯਾਦ ਰਹਿਣੀ ਚਾਹੀਦੀ ਹੈ। ਸਰਵਿਸ ਵਿੱਚ ਹੱਡੀਆਂ ਦੇਣੀਆਂ ਹਨ, ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਹੈ, ਨਾ ਹੋਣਾ ਹੈ। ਹੰਕਾਰ ਵੀ ਨਹੀਂ ਆਉਣਾ ਚਾਹੀਦਾ। ਅਸੀਂ ਇਹ ਕਰਦੇ, ਅਸੀਂ ਇਹਨੇ ਹੁਸ਼ਿਆਰ ਹਾਂ, ਇਹ ਖ਼ਿਆਲ ਆਉਣਾ ਵੀ ਦੇਹ - ਅਭਿਮਾਨ ਹੈ। ਉਸਦੀ ਚਲਣ ਹੀ ਇਵੇਂ ਦੀ ਹੋ ਜਾਂਦੀ, ਜੋ ਸ਼ਰਮ ਆ ਜਾਵੇਗੀ। ਨਹੀਂ ਤਾਂ ਤੁਹਾਡੇ ਵਰਗਾ ਸੁੱਖ ਹੋਰ ਕਿਸੇ ਨੂੰ ਹੋ ਨਾ ਸਕੇ। ਇਹ ਬੁੱਧੀ ਵਿੱਚ ਯਾਦ ਰਹੇ ਤਾਂ ਤੁਸੀਂ ਚਮਕਦੇ ਰਹੋ। ਸੈਂਟਰ ਵਿੱਚ ਕੋਈ ਤਾਂ ਚੰਗੇ ਮਹਾਂਰਥੀ ਹਨ, ਕੋਈ ਘੁੜਸਵਾਰ, ਪਿਆਦੇ ਵੀ ਹਨ। ਇਸ ਵਿੱਚ ਬੜੀ ਵਿਸ਼ਾਲ ਬੁੱਧੀ ਹੋਣੀ ਚਾਹੀਦੀ ਹੈ। ਕਿਵੇਂ - ਕਿਵੇਂ ਬ੍ਰਾਹਮਣੀਆਂ ਹਨ, ਕਈ ਤਾਂ ਬੜੀਆਂ ਮਦਦਗਾਰ ਹਨ, ਸਰਵਿਸ ਵਿੱਚ ਕਿੰਨੀ ਖੁਸ਼ੀ ਰਹਿੰਦੀ ਹੈ। ਤੁਹਾਨੂੰ ਨਸ਼ਾ ਚੜ੍ਹਨਾ ਚਾਹੀਦਾ ਹੈ। ਸਰਵਿਸ ਬਿਨਾਂ ਕੀ ਪਦ ਪਾਵਾਂਗੇ। ਮਾਂ ਬਾਪ ਨੂੰ ਤਾਂ ਬੱਚਿਆਂ ਦੇ ਲਈ ਰਿਗਾਰਡ ਰਹਿੰਦਾ ਹੈ। ਪਰੰਤੂ ਉਹ ਆਪਣਾ ਖੁਦ ਰਿਗਾਰਡ ਨਹੀਂ ਰੱਖਦੇ ਤਾਂ ਬਾਬਾ ਕੀ ਕਹਿਣਗੇ।

ਤੁਹਾਨੂੰ ਬੱਚਿਆਂ ਨੂੰ ਥੋੜ੍ਹੇ ਵਿੱਚ ਹੀ ਬਾਪ ਦਾ ਸੁਨੇਹਾ ਦੇਣਾ ਹੈ। ਬੋਲੋ, ਬਾਪ ਕਹਿੰਦੇ ਹਨ ਮਨਮਨਾਭਵ। ਗੀਤਾ ਵਿੱਚ ਕੁੱਝ ਅੱਖਰ ਹਨ ਆਟੇ ਵਿੱਚ ਨਮਕ। ਇਹ ਹਊਜ਼ ਦੁਨੀਆਂ ਕਿੰਨੀ ਵੱਡੀ ਹੈ, ਬੁੱਧੀ ਵਿੱਚ ਆਉਣਾ ਚਾਹੀਦਾ ਹੈ। ਕਿੰਨੀ ਵੱਡੀ ਦੁਨੀਆਂ ਹੈ, ਕਿੰਨੇ ਮਨੁੱਖ ਹਨ, ਫ਼ਿਰ ਇਹ ਕੁੱਝ ਵੀ ਨਹੀਂ ਰਹਿਣਗੇ। ਕਿਸੇ ਖੰਡ ਦਾ ਨਾਮ ਨਿਸ਼ਾਨ ਨਹੀਂ ਹੋਵੇਗਾ। ਅਸੀਂ ਸਵਰਗ ਦੇ ਮਾਲਿਕ ਬਣਦੇ ਹਾਂ, ਇਹ ਦਿਨ ਰਾਤ ਖੁਸ਼ੀ ਰਹਿਣੀ ਚਾਹੀਦੀ। ਨਾਲੇਜ਼ ਤਾਂ ਬਹੁਤ ਸਹਿਜ ਹੈ, ਸਮਝਾਉਣ ਵਾਲੇ ਬੜੇ ਰਮਜਬਾਜ਼ ਚਾਹੀਦੇ। ਕਈ ਤਰ੍ਹਾਂ ਦੀਆਂ ਯੁਕਤੀਆਂ ਹਨ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਬਹੁਤ ਡਿਪਲੋਮੈਟ ਬਣਾਉਂਦਾ ਹਾਂ। ਇਹ ਡਿਪਲੋਮੈਟ ਅੰਬੈਸਡਰ ਨੂੰ ਕਹਿੰਦੇ ਹਨ। ਤਾਂ ਬੱਚਿਆਂ ਦੀ ਬੁੱਧੀ ਵਿੱਚ ਯਾਦ ਰਹਿਣਾ ਚਾਹੀਦਾ। ਓਹੋ! ਬੇਹੱਦ ਦਾ ਬਾਪ ਸਾਨੂੰ ਡਾਇਰੈਕਸ਼ਨ ਦਿੰਦੇ ਹਨ, ਤੁਸੀਂ ਧਾਰਨ ਕਰ ਦੂਸਰਿਆਂ ਨੂੰ ਵੀ ਬਾਪ ਦਾ ਪਰਿਚੈ ਦਿੰਦੇ ਹੋ। ਸਿਵਾਏ ਤੁਹਾਡੇ ਬਾਕੀ ਸਾਰੀ ਦੁਨੀਆਂ ਨਾਸਤਿਕ ਹੈ। ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਕਈ ਤਾਂ ਨਾਸਤਿਕ ਵੀ ਹਨ ਨਾ। ਬਾਪ ਨੂੰ ਯਾਦ ਹੀ ਨਹੀਂ ਕਰਦੇ। ਖੁਦ ਕਹਿੰਦੇ ਹਨ ਬਾਬਾ ਸਾਨੂੰ ਯਾਦ ਭੁਲ ਜਾਂਦੀ ਹੈ, ਤਾਂ ਨਾਸਤਿਕ ਹੋਏ ਨਾ। ਇਵੇਂ ਦੇ ਬਾਪ ਜੋ ਸਾਹਿਬਜ਼ਾਦਾ ਬਣਾਉਂਦੇ, ਉਹ ਯਾਦ ਨਹੀਂ ਆਉਂਦਾ ਹੈ। ਇਹ ਸਮਝਣ ਵਿੱਚ ਵੀ ਬੜੀ ਵਿਸ਼ਾਲ ਬੁੱਧੀ ਚਾਹੀਦੀ ਹੈ। ਬਾਪ ਕਹਿੰਦੇ ਹਨ ਮੈਂ ਹਰ 5 ਹਜ਼ਾਰ ਸਾਲ ਬਾਅਦ ਆਉਂਦਾ ਹਾਂ। ਤੁਹਾਡੇ ਦੁਆਰਾ ਹੀ ਕੰਮ ਕਰਵਾਉਂਦਾ ਹਾਂ। ਤੁਸੀਂ ਵਾਰੀਅਰਸ ਕਿੰਨੇ ਚੰਗੇ ਹੋ। ' ਵੰਦੇ ਮਾਤਰਮ' ਤੁਸੀਂ ਗਾਏ ਜਾਂਦੇ ਹੋ। ਤੁਸੀਂ ਹੀ ਪੂਜਏ ਸੀ ਫ਼ਿਰ ਪੁਜਾਰੀ ਬਣੇ ਹੋ। ਹੁਣ ਸ਼੍ਰੀਮਤ ਤੇ ਫ਼ਿਰ ਤੋਂ ਪੂਜਏ ਬਣ ਰਹੇ ਹੋ। ਤਾਂ ਤੁਹਾਨੂੰ ਬੱਚਿਆਂ ਨੂੰ ਬੜੀ ਸ਼ਾਂਤੀ ਨਾਲ ਸਰਵਿਸ ਕਰਨੀ ਹੈ। ਤੁਹਾਨੂੰ ਅਸ਼ਾਂਤੀ ਨਹੀਂ ਹੋਣੀ ਚਾਹੀਦੀ। ਜਿਨ੍ਹਾਂ ਦੀ ਰਗ - ਰਗ ਵਿੱਚ ਭੂਤ ਭਰੇ ਹੋਏ ਹਨ, ਉਹ ਕਿ ਪਦ ਪਾਉਣਗੇ। ਲੋਭ ਵੀ ਵੱਡਾ ਭੂਤ ਹੈ। ਬਾਬਾ ਸਭ ਵੇਖਦੇ ਰਹਿੰਦੇ ਹਨ ਹਰੇਕ ਦੀ ਚਲਨ ਕਿਵੇਂ ਦੀ ਹੈ। ਬਾਬਾ ਕਿੰਨਾ ਨਸ਼ਾ ਚੜ੍ਹਾਉਂਦੇ ਹਨ, ਕੋਈ ਸਰਵਿਸ ਨਹੀਂ ਕਰਦੇ, ਸਿਰਫ਼ ਖਾਂਦੇ - ਪੀਂਦੇ ਰਹਿੰਦੇ ਹਨ ਤਾਂ ਫ਼ਿਰ 21 ਜੰਨਮ ਸਰਵਿਸ ਕਰਨੀ ਪਵੇਗੀ। ਦਾਸ - ਦਾਸੀਆਂ ਵੀ ਤੇ ਬਣਨਗੇ ਨਾ। ਪਿਛਾੜੀ ਵਿੱਚ ਸਭਨੂੰ ਸਾਕਸ਼ਤਕਾਰ ਹੋਣਾ ਹੈ। ਦਿਲ ਤੇ ਤਾਂ ਸਰਵਿਸੇਬੁਲ ਹੀ ਚੜ੍ਹਣਗੇ। ਤੁਹਾਡੀ ਸਰਵਿਸ ਹੀ ਇਹ ਹੈ - ਕਿਸੇਨੂੰ ਅਮਰਲੋਕ ਦਾ ਵਾਸੀ ਬਣਾਉਣਾ। ਬਾਬਾ ਹਿਮੰਤ ਤਾਂ ਬਹੁਤ ਦਵਾਉਂਦੇ ਹਨ, ਧਾਰਨਾ ਕਰੋ, ਦੇਹ ਅਭਿਮਾਨੀਆਂ ਨੂੰ ਧਾਰਨਾ ਹੋ ਨਹੀਂ ਸਕਦੀ। ਤੁਸੀਂ ਜਾਣਦੇ ਹੋ ਬਾਪ ਨੂੰ ਯਾਦ ਕਰ ਅਸੀਂ ਵੈਸ਼ਾਲਿਆ ਤੋਂ ਸ਼ਿਵਾਲੇ ਵਿੱਚ ਜਾਂਦੇ ਹਾਂ, ਤਾਂ ਇਵੇਂ ਦੇ ਬਣਕੇ ਵੀ ਵਿਖਾਉਣਾ ਹੈ।

ਬਾਬਾ ਤਾਂ ਚਿੱਠੀਆਂ ਵਿੱਚ ਲਿਖਦੇ ਹਨ - ਲਾਡਲੇ ਰੂਹਾਨੀ ਸਾਹਿਬਜ਼ਾਦੇ ਹੁਣ ਸ਼੍ਰੀਮਤ ਤੇ ਚੱਲੋਗੇ, ਮਹਾਂਰਥੀ ਬਣੋਗੇ ਤਾਂ ਸ਼ਹਿਜ਼ਾਦੇ ਜ਼ਰੂਰ ਬਣੋਗੇ। ਏਮ ਆਬਜੈਕਟ ਹੀ ਇਹ ਹੈ। ਇੱਕ ਹੀ ਸੱਚਾ ਬਾਬਾ ਸਭ ਗੱਲਾਂ ਤੁਹਾਨੂੰ ਚੰਗੀ ਤਰ੍ਹਾਂ ਨਾਲ ਸਮਝਾ ਰਹੇ ਹਨ। ਸਰਵਿਸ ਕਰ ਦੂਸਰਿਆਂ ਦਾ ਕਲਿਆਣ ਵੀ ਕਰਦੇ ਰਹੋ। ਯੋਗਬਲ ਨਹੀਂ ਤਾਂ ਫ਼ਿਰ ਇੱਛਾਵਾਂ ਹੁੰਦੀਆਂ ਹਨ, ਇਹ ਚਾਹੀਦਾ, ਉਹ ਚਾਹੀਦਾ। ਉਹ ਖੁਸ਼ੀ ਨਹੀਂ ਰਹਿੰਦੀ, ਕਿਹਾ ਜਾਂਦਾ ਹੈ ਖੁਸ਼ੀ ਵਰਗੀ ਖ਼ੁਰਾਕ ਨਹੀਂ। ਸਾਹਿਬਜ਼ਾਦਿਆਂ ਨੂੰ ਤਾਂ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਉਹ ਨਹੀਂ ਹੈ ਤਾਂ ਫਿਰ ਕਈ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਹਨ। ਅਰੇ ਬਾਪ ਵਿਸ਼ਵ ਦੀ ਬਾਦਸ਼ਾਹੀ ਦੇ ਰਹੇ ਹਨ, ਬਾਕੀ ਹੋਰ ਕੀ ਚਾਹੀਦਾ! ਹਰੇਕ ਆਪਣੇ ਦਿਲ ਤੋਂ ਪੁੱਛੇ ਕੀ ਅਸੀਂ ਇਤਨੇ ਮਿੱਠੇ ਬਾਬਾ ਦੀ ਕੀ ਸਰਵਿਸ ਕਰਦੇ ਹਾਂ? ਬਾਪ ਕਹਿੰਦੇ ਹਨ ਸਭ ਨੂੰ ਮੈਸਜ਼ ਦਿੰਦੇ ਜਾਵੋ - ਸਾਹਿਬ ਆਇਆ ਹੋਇਆ ਹੈ। ਅਸਲ ਵਿੱਚ ਤੁਸੀਂ ਸਾਰੇ ਬ੍ਰਦਰਜ਼ ਹੋ। ਭਾਵੇਂ ਕਹਿੰਦੇ ਹਨ ਸਾਨੂੰ ਸਾਰੇ ਭਰਾ - ਭਰਾ ਨੂੰ ਮਦਦ ਕਰਨੀ ਚਾਹੀਦੀ ਹੈ। ਇਸ ਖ਼ਿਆਲ ਨਾਲ ਭਰਾ ਕਹਿ ਦਿੰਦੇ ਹਨ। ਇਹ ਤਾਂ ਬਾਪ ਕਹਿੰਦੇ ਹਨ - ਤੁਸੀਂ ਇੱਕ ਪਿਓ ਦੇ ਬੱਚੇ ਭਰਾ - ਭਰਾ ਹੋ। ਬਾਪ ਹੈ ਹੀ ਸਵਰਗ ਦੀ ਸਥਾਪਨਾ ਕਰਨ ਵਾਲਾ। ਹੈਵਿਨ ਬਣਾਉਂਦੇ ਹਨ ਬੱਚਿਆਂ ਦੁਆਰਾ। ਸਰਵਿਸ ਦੇ ਤਰੀਕੇ ਤਾਂ ਬਹੁਤ ਸਮਝਾਉਂਦੇ ਹਨ। ਮਿੱਤਰ - ਸਬੰਧੀਆਂ ਨੂੰ ਵੀ ਸਮਝਾਉਣਾ ਹੈ। ਵੇਖੋ ਬੱਚੇ ਵਿਲਾਇਤ ਵਿੱਚ ਹਨ ਉਹ ਵੀ ਸਰਵਿਸ ਕਰ ਰਹੇ ਹਨ। ਦਿਨ - ਪ੍ਰਤੀਦਿਨ ਲੋਕ ਆਫ਼ਤਾਵਾਂ ਵੇਖ ਕੇ ਸਮਝਣਗੇ - ਮਰਨ ਤੋਂ ਪਹਿਲਾਂ ਵਰਸਾ ਤਾਂ ਲੈ ਲਈਏ। ਬੱਚੇ ਆਪਣੇ ਮਿੱਤਰ - ਸੰਬੰਧੀਆਂ ਨੂੰ ਵੀ ਚੁੱਕ ਰਹੇ ਹਨ। ਪਵਿੱਤਰ ਵੀ ਰਹਿੰਦੇ ਹਨ। ਬਾਕੀ ਸਦਾ ਭਰਾ - ਭਰਾ ਦੀ ਅਵਸਥਾ ਰਹੇ, ਉਹ ਮੁਸ਼ਕਿਲ ਹੈ। ਬਾਪ ਨੇ ਤਾਂ ਬੱਚਿਆਂ ਨੂੰ ਸਾਹਿਬਜ਼ਾਦੇ ਦਾ ਟਾਈਟਲ ਕਿੰਨਾ ਵੱਧੀਆ ਦਿੱਤਾ ਹੈ। ਆਪਣੇ ਨੂੰ ਵੇਖਣਾ ਚਾਹੀਦਾ। ਸਰਵਿਸ ਨਹੀਂ ਕਰਾਂਗੇ ਤੇ ਅਸੀਂ ਕੀ ਬਣਾਂਗੇ? ਜੇਕਰ ਕਿਸੇ ਨੇ ਜਮਾਂ ਕੀਤਾ ਤਾਂ ਉਹ ਖਾਂਦੇ - ਖਾਂਦੇ ਚੁਕਤੂ ਹੋ ਗਿਆ ਹੋਰ ਵੀ ਉਨ੍ਹਾਂ ਦੇ ਖਾਤੇ ਵਿੱਚ ਚੜ੍ਹਦਾ ਹੈ। ਸਰਵਿਸ ਕਰਨ ਵਾਲੇ ਨੂੰ ਕਦੇ ਖ਼ਿਆਲ ਵੀ ਨਾ ਆਵੇ ਕਿ ਅਸੀਂ ਇਨ੍ਹਾਂ ਦਿੱਤਾ, ਉਸ ਨਾਲ ਸਭ ਦੀ ਪ੍ਰਵਰਿਸ਼ ਹੁੰਦੀ ਹੈ ਇਸ ਲਈ ਮਦਦ ਕਰਨ ਵਾਲਿਆਂ ਦੀ ਖ਼ਾਤਿਰ ਵੀ ਕੀਤੀ ਜਾਂਦੀ ਹੈ, ਸਮਝਾਉਣਾ ਚਾਹੀਦਾ ਹੈ ਕਿ ਉਹ ਖਵਾਉਣ ਵਾਲੇ ਹਨ। ਰੂਹਾਨੀ ਬੱਚੇ ਤੁਹਾਨੂੰ ਖਵਾਉਂਦੇ ਹਨ। ਤੁਸੀਂ ਉਨ੍ਹਾਂ ਦੀ ਸੇਵਾ ਕਰਦੇ ਹੋ, ਇਹ ਬੜਾ ਹਿਸਾਬ ਹੈ। ਮਨਸਾ, ਵਾਚਾ, ਕਰਮਨਾਂ ਉਨ੍ਹਾਂ ਦੀ ਸਰਵਿਸ ਹੀ ਨਹੀਂ ਕਰਾਂਗੇ ਤਾਂ ਉਹ ਖੁਸ਼ੀ ਕਿਵੇਂ ਹੋਵੇਗੀ। ਸ਼ਿਵਬਾਬਾ ਨੂੰ ਯਾਦ ਕਰ ਭੋਜਨ ਬਣਾਉਂਦੇ ਹਾਂ ਤਾਂ ਉਨ੍ਹਾਂ ਦੀ ਤਾਕਤ ਮਿਲੇਗੀ। ਦਿਲ ਤੋਂ ਪੁੱਛਣਾ ਹੈ ਅਸੀਂ ਸਭ ਨੂੰ ਰਾਜ਼ੀ ਕਰਦੇ ਹਾਂ? ਮਹਾਂਰਥੀ ਬੱਚੇ ਕਿੰਨੀ ਸਰਵਿਸ ਕਰ ਰਹੇ ਹਨ। ਬਾਬਾ ਮੈਗਜੀਨ ਤੇ ਚਿੱਤਰ ਬਣਵਾਉਂਦੇ ਹਨ, ਇਹ ਚਿੱਤਰ ਕਦੇ ਟੁੱਟਣ - ਫੁੱਟਣਗੇ ਨਹੀਂ। ਬਾਬਾ ਦੇ ਬੱਚੇ ਬੈਠੇ ਹਨ, ਆਪੇ ਹੀ ਭੇਜ ਦੇਣਗੇ। ਬਾਪ ਫ਼ਿਰ ਪੈਸੇ ਕਿਥੋਂ ਲਿਆਉਣਗੇ। ਇਹ ਸਭ ਸੈਂਟਰਜ਼ ਕਿਵੇਂ ਚਲਦੇ ਹਨ? ਬੱਚੇ ਹੀ ਚਲਾਉਂਦੇ ਹਨ ਨਾ। ਸ਼ਿਵਬਾਬਾ ਕਹਿੰਦੇ ਹਨ ਮੇਰੇ ਕੋਲ ਤਾਂ ਇੱਕ ਕੌਡੀ ਵੀ ਨਹੀਂ ਹੈ। ਅੱਗੇ ਜਾਕੇ ਤੁਹਾਨੂੰ ਆਪੇਹੀ ਆਕੇ ਕਹਿਣਗੇ ਸਾਡੇ ਮਕਾਨ ਤੁਸੀਂ ਕੰਮ ਵਿੱਚ ਲਗਾਵੋ। ਤੁਸੀਂ ਕਹੋਗੇ ਹੁਣ ਟੂਲੇਟ। ਬਾਪ ਹੈ ਹੀ ਗ਼ਰੀਬ ਨਵਾਜ਼। ਗਰੀਬਾਂ ਦੇ ਕੋਲ ਕਿਥੋਂ ਆਏ। ਕੋਈ ਤਾਂ ਕਰੋੜਪਤੀ, ਪਦਮਪਤੀ ਵੀ ਹਨ। ਉਨ੍ਹਾਂ ਦੇ ਲਈ ਇਥੇ ਹੀ ਸਵਰਗ ਹੈ। ਉਹ ਹੈ ਮਾਇਆ ਦਾ ਪੰਪ। ਉਨ੍ਹਾਂ ਦਾ ਫ਼ਾਲ ਹੋ ਰਿਹਾ ਹੈ। ਬਾਪ ਕਹਿੰਦੇ ਹਨ ਤੁਸੀਂ ਪਹਿਲੇ ਸਾਹਿਬਜ਼ਾਦੇ ਬਣੇ ਹੋ ਫ਼ਿਰ ਸ਼ਹਿਜ਼ਾਦੇ ਜਾ ਕੇ ਬਣੋਗੇ। ਪਰੰਤੂ ਇਤਨੀ ਸਰਵਿਸ ਵੀ ਕਰਕੇ ਵਿਖਾਓ ਨਾ। ਬਹੁਤ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਅਸੀਂ ਸਾਹਿਬਜ਼ਾਦੇ ਹਾਂ ਫਿਰ ਸ਼ਹਿਜ਼ਾਦੇ ਬਣਨ ਵਾਲੇ ਹਾਂ। ਸ਼ਹਿਜ਼ਾਦੇ ਤੱਦ ਬਣਾਂਗੇ ਜਦ ਬਹੁਤਿਆਂ ਦੀ ਸਰਵਿਸ ਕਰਾਂਗੇ। ਕਿੰਨੀ ਖੁਸ਼ੀ ਦਾ ਪਾਰਾ ਚੜ੍ਹਨਾ ਚਾਹੀਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਿਸੇ ਨੂੰ ਵੀ ਨਾ ਤੇ ਨਾਰਾਜ਼ ਕਰਨਾ ਹੈ, ਨਾ ਨਾਰਾਜ਼ ਹੋਣਾ ਹੈ। ਆਪਣੀ ਹੁਸ਼ਿਆਰੀ ਦਾ ਜਾਂ ਸੇਵਾ ਕਰਨ ਦਾ ਹੰਕਾਰ ਨਹੀਂ ਵਿਖਾਉਣਾ ਹੈ। ਜਿਵੇਂ ਬਾਪ ਬੱਚਿਆਂ ਦਾ ਰਿਗਾਰਡ ਰੱਖਦੇ ਹਨ ਇਵੇਂ ਆਪਣਾ ਰਿਗਾਰਡ ਆਪੇ ਹੀ ਰੱਖਣਾ ਹੈ।

2. ਯੋਗਬਲ ਨਾਲ ਆਪਣੀਆਂ ਸਾਰੀਆਂ ਇੱਛਾਵਾਂ ਖ਼ਤਮ ਕਰਨੀਆਂ ਹਨ। ਸਦਾ ਇਸੇ ਖੁਸ਼ੀ ਤੇ ਨਸ਼ੇ ਵਿੱਚ ਰਹਿਣਾ ਹੈ ਕਿ ਅਸੀਂ ਸਾਹਿਬਜ਼ਾਦੇ ਸੋ ਸ਼ਹਿਜ਼ਾਦੇ ਬਣਨ ਵਾਲੇ ਹਾਂ। ਸਦਾ ਸ਼ਾਂਤੀ ਵਿੱਚ ਰਹਿ ਸਰਵਿਸ ਕਰਨੀ ਹੈ। ਰਗ - ਰਗ ਵਿੱਚ ਜਿਹੜੇ ਭੂਤ ਭਰੇ ਹੋਏ ਹਨ, ਉਨ੍ਹਾਂ ਨੂੰ ਕੱਢ ਦੇਣਾ ਹੈ।

ਵਰਦਾਨ:-
ਬ੍ਰਾਹਮਣ ਜੀਵਨ ਵਿੱਚ ਬਾਪ ਦਵਾਰਾ ਲਾਈਟ ਦਾ ਤਾਜ ਪ੍ਰਾਪਤ ਕਰਨ ਵਾਲੀ ਮਹਾਨ ਭਾਗਵਾਨ ਆਤਮਾ ਭਵ

ਸੰਗਮਯੁਗੀ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ “ਪਵਿੱਤਰਤਾ” ਹੈ। ਪਵਿੱਤਰਤਾ ਦੀ ਨਿਸ਼ਾਨੀ - ਲਾਇਟ ਦਾ ਤਾਜ ਹੈ ਜੋ ਹਰ ਬ੍ਰਾਹਮਣ ਆਤਮਾ ਨੂੰ ਬਾਪ ਦਵਾਰਾ ਪ੍ਰਾਪਤ ਹੁੰਦਾ ਹੈ। ਪਵਿੱਤਰਤਾ ਦੀ ਲਾਇਟ ਦਾ ਇਹ ਤਾਜ ਰਤਨ - ਜੜ੍ਹੀਤ ਤਾਜ ਤੋਂ ਅਤਿ ਸ਼੍ਰੇਸ਼ਠ ਹੈ। ਮਹਾਨ ਆਤਮਾ, ਪਰਮਾਤਮਾ ਭਾਗਵਾਨ ਆਤਮਾ, ਉੱਚੇ ਤੋਂ ਉੱਚੀ ਆਤਮਾ ਦੀ ਇਹ ਤਾਜ ਨਿਸ਼ਾਨੀ ਹੈ। ਬਾਪਦਾਦਾ ਹਰ ਇੱਕ ਬੱਚੇ ਨੂੰ ਜਨਮ ਤੋ “ਪਵਿੱਤਰ ਭਵ” ਦਾ ਵਰਦਾਨ ਦਿੰਦੇ ਹਨ, ਜਿਸਦਾ ਸੂਚਕ ਲਾਇਟ ਦਾ ਤਾਜ ਹੈ।

ਸਲੋਗਨ:-
ਬੇਹੱਦ ਦੀ ਵੈਰਾਗ ਵ੍ਰਿਤੀ ਦਵਾਰਾ ਇੱਛਾਵਾਂ ਦੇ ਵਸ਼ ਪ੍ਰੇਸ਼ਾਨ ਆਤਮਾਵਾਂ ਦੀ ਪ੍ਰੇਸ਼ਾਨੀ ਦੂਰ ਕਰੋ।