05.06.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬੇਹੱਦ ਦੇ ਸੁੱਖਾਂ ਲਈ ਤੁਹਾਨੂੰ ਬੇਹੱਦ ਦੀ ਨਾਲੇਜ਼ ਮਿਲਦੀ ਹੈ, ਤੁਸੀ ਫ਼ਿਰ ਤੋਂ ਰਾਜਯੋਗ ਦੀ ਸਿੱਖਿਆ ਨਾਲ ਰਾਜਾਈ ਲੈ ਰਹੇ ਹੋ"

ਪ੍ਰਸ਼ਨ:-
ਤੁਹਾਡਾ ਈਸ਼ਵਰੀਏ ਕਟੁੰਬ ਕਿਸ ਗੱਲ ਵਿੱਚ ਬਿਲਕੁਲ ਹੀ ਨਿਰਾਲਾ ਹੈ?

ਉੱਤਰ:-
ਇਸ ਈਸ਼ਵਰੀਏ ਕਟੁੰਬ ਵਿੱਚ ਕੋਈ ਇੱਕ ਦਿਨ ਦਾ ਬੱਚਾ ਹੈ, ਕੋਈ 8 ਦਿਨ ਦਾ ਪਰ ਸਾਰੇ ਪੜ੍ਹ ਰਹੇ ਹਨ। ਬਾਪ ਹੀ ਟੀਚਰ ਬਣਕੇ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਇਹ ਹੈ ਨਿਰਾਲੀ ਗੱਲ। ਆਤਮਾ ਪੜਦੀ ਹੈ। ਆਤਮਾ ਕਹਿੰਦੀ ਹੈ ਬਾਬਾ, ਬਾਬਾ ਫ਼ਿਰ ਬੱਚਿਆਂ ਨੂੰ 84 ਜਨਮਾਂ ਦੀ ਕਹਾਣੀ ਸੁਣਾਉਂਦੇ ਹਨ।

ਗੀਤ:-
ਦੂਰਦੇਸ਼ ਦਾ ਰਹਿਣ ਵਾਲਾ...

ਓਮ ਸ਼ਾਂਤੀ
ਬ੍ਰਿਖਪਤੀ ਵਾਰ, ਉਸਦਾ ਨਾਮ ਰੱਖ ਦਿੱਤਾ ਹੈ ਬ੍ਰਹਿਸਪਤੀ। ਇਹ ਤਿਉਹਾਰ ਆਦਿ ਤਾਂ ਵਰ੍ਹੇ - ਵਰ੍ਹੇ ਮਨਾਉਂਦੇ ਹਨ। ਤੁਸੀ ਹਰ ਹਫਤੇ ਬ੍ਰਹਿਸਪਤੀ ਡੇ ਮਨਾਉਂਦੇ ਹੋ। ਬ੍ਰਿਖਪਤੀ ਅਤੇ ਇਸ ਮਨੁੱਖ ਸ੍ਰਿਸ਼ਟੀ ਰੂਪੀ ਝਾੜ ਦਾ ਜੋ ਬੀਜਰੂਪ ਹੈ, ਚੇਤੰਨ ਹੈ, ਉਹ ਹੀ ਇਸ ਝਾੜ ਦੇ ਆਦਿ- ਮੱਧ-ਅੰਤ ਨੂੰ ਜਾਣਦੇ ਹਨ, ਹੋਰ ਜੋ ਵੀ ਬ੍ਰਿਖ ਹੁੰਦੇ ਹਨ ਉਹ ਸਾਰੇ ਜੜ੍ਹ ਹੁੰਦੇ ਹਨ। ਇਹ ਹੈ ਚੇਤੰਨ, ਇਸਨੂੰ ਕਿਹਾ ਜਾਂਦਾ ਹੈ ਕਲਪਬ੍ਰਿਖ। ਇਸ ਦੀ ਉੱਮਰ ਹੈ 5 ਹਜ਼ਾਰ ਵਰ੍ਹੇ ਅਤੇ ਇਹ ਬ੍ਰਿਖ ਚਾਰ ਭਾਗਾਂ ਵਿੱਚ ਹੈ। ਹਰ ਚੀਜ਼ ਚਾਰ ਹਿੱਸਿਆਂ ਵਿੱਚ ਹੁੰਦੀ ਹੈ। ਇਹ ਦੁਨੀਆਂ ਵੀ ਚਾਰ ਹਿੱਸਿਆਂ ਵਿੱਚ ਹੈ। ਹੁਣ ਇਸ ਪੁਰਾਣੀ ਦੁਨੀਆਂ ਦਾ ਅੰਤ ਹੈ। ਦੁਨੀਆਂ ਕਿੰਨੀ ਵੱਡੀ ਹੈ, ਇਹ ਗਿਆਨ ਕਿਸੇ ਵੀ ਮਨੁੱਖ ਮਾਤਰ ਦੀ ਬੁੱਧੀ ਵਿੱਚ ਨਹੀਂ ਹੈ। ਇਹ ਹੈ ਨਵੀਂ ਦੁਨੀਆਂ ਦੇ ਲਈ ਨਵੀਂ ਸਿੱਖਿਆ। ਅਤੇ ਫਿਰ ਨਵੀ ਦੁਨੀਆਂ ਦਾ ਰਾਜਾ ਬਣਨ ਦੇ ਲਈ ਅਤੇ ਆਦਿ ਸਨਾਤਨ ਦੇਵੀ - ਦੇਵਤਾ ਬਣਨ ਦੇ ਲਈ ਸਿੱਖਿਆ ਵੀ ਨਵੀਂ ਹੈ। ਭਾਸ਼ਾ ਤਾਂ ਹਿੰਦੀ ਹੀ ਹੈ। ਬਾਬਾ ਨੇ ਸਮਝਾਇਆ ਹੈ ਜਦੋਂ ਦੂਜੀ ਰਾਜਾਈ ਸਥਾਪਨ ਹੁੰਦੀ ਹੈ ਤਾਂ ਉਨ੍ਹਾਂ ਦੀ ਭਾਸ਼ਾ ਵੱਖ ਹੁੰਦੀ ਹੈ। ਸਤਿਯੁਗ ਵਿੱਚ ਕੀ ਭਾਸ਼ਾ ਹੋਵੇਗੀ? ਉਹ ਬੱਚੇ ਥੋੜ੍ਹਾ - ਥੋੜ੍ਹਾ ਜਾਣਦੇ ਹਨ। ਪਹਿਲੋਂ ਬੱਚੀਆਂ ਧਿਆਨ ਵਿੱਚ ਜਾਕੇ ਦਸਦੀਆਂ ਸਨ। ਉੱਥੇ ਕੋਈ ਸੰਸਕ੍ਰਿਤ ਨਹੀਂ ਹੈ। ਸੰਸਕ੍ਰਿਤ ਤਾਂ ਇੱਥੇ ਹੈ ਨਾ। ਜੋ ਇੱਥੇ ਹੈ ਉਹ ਫ਼ਿਰ ਉੱਥੇ ਨਹੀਂ ਹੋ ਸਕਦੀ। ਤਾਂ ਬੱਚੇ ਜਾਣਦੇ ਹਨ ਇਹ ਹੈ ਬ੍ਰਿਖਪਤੀ। ਉਨ੍ਹਾਂ ਨੂੰ ਫਾਦਰ ਰਚਤਾ ਵੀ ਕਹਿੰਦੇ ਹਨ ਝਾੜ ਦਾ। ਇਹ ਹੈ ਝਾੜ ਦਾ ਚੇਤੰਨ ਬੀਜਰੂਪ। ਉਹ ਸਭ ਹੁੰਦੇ ਹਨ ਜੜ੍ਹ। ਬੱਚਿਆਂ ਨੂੰ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਵੀ ਜਾਣਨਾ ਚਾਹੀਦਾ ਨਾ। ਇਸ ਸਮੇਂ ਨਾਲੇਜ਼ ਨਾ ਹੋਣ ਦੇ ਕਾਰਣ ਮਨੁੱਖਾਂ ਨੂੰ ਸੁੱਖ ਨਹੀਂ ਹੈ। ਇਹ ਹੈ ਬੇਹੱਦ ਦੀ ਨਾਲੇਜ਼, ਜਿਸ ਨਾਲ ਬੇਹੱਦ ਦਾ ਸੁੱਖ ਹੁੰਦਾ ਹੈ। ਹੱਦ ਦੀ ਨਾਲੇਜ਼ ਨਾਲ ਕਾਗ ਵਿਸ਼ਟਾ ਸਮਾਨ ਸੁੱਖ ਮਿਲਦਾ ਹੈ। ਤੁਸੀ ਜਾਣਦੇ ਹੋ, ਅਸੀਂ ਬੇਹੱਦ ਦੇ ਸੁੱਖ ਦੇ ਲਈ ਹੁਣ ਪੁਰਸ਼ਾਰਥ ਕਰ ਰਹੇ ਹਾਂ ਫ਼ਿਰ ਤੋਂ। ਇਹ ' ਫਿਰ ਤੋਂ ' ਅੱਖਰ ਸਿਰ੍ਫ ਤੁਸੀ ਸੁਣਦੇ ਹੋ। ਤੁਸੀਂ ਹੀ ਫਿਰ ਤੋਂ ਮਨੁੱਖ ਤੋਂ ਦੇਵਤਾ ਬਣਨ ਦੇ ਲਈ ਇਸ ਰਾਜਯੋਗ ਦੀ ਸਿੱਖਿਆ ਪ੍ਰਾਪਤ ਕਰ ਰਹੇ ਹੋ। ਇਹ ਵੀ ਤੁਸੀ ਜਾਣਦੇ ਹੋ ਗਿਆਨ ਦਾ ਸਾਗਰ ਬਾਪ ਨਿਰਾਕਾਰ ਹੈ। ਨਿਰਾਕਾਰੀ ਤਾਂ ਬੱਚੇ ਆਤਮਾਵਾਂ ਵੀ ਹਨ, ਲੇਕਿਨ ਸਭ ਦਾ ਆਪਣਾ - ਆਪਣਾ ਸ਼ਰੀਰ ਹੈ, ਇਸ ਨੂੰ ਅਲੌਕਿਕ ਜਨਮ ਕਿਹਾ ਜਾਂਦਾ ਹੈ। ਹੋਰ ਕੋਈ ਮਨੁੱਖ ਇੰਵੇਂ ਜਨਮ ਲੈ ਨਹੀਂ ਸਕਦੇ। ਜਿਵੇਂ ਇਹ ਲੈਂਦੇ ਹਨ ਅਤੇ ਇਨ੍ਹਾਂ ਦੀ ਵੀ ਵਾਣਪ੍ਰਸਥ ਅਵਸਥਾ ਵਿੱਚ ਪ੍ਰਵੇਸ਼ ਕਰਦੇ ਹਨ ਬੱਚਿਆਂ ( ਆਤਮਾਵਾਂ) ਨੂੰ ਸਾਮ੍ਹਣੇ ਬੈਠ ਸਮਝਾਉਂਦੇ ਹਨ, ਹੋਰ ਕੋਈ ਆਤਮਾਵਾਂ ਨੂੰ ਬੱਚੇ - ਬੱਚੇ ਕਹਿ ਨਹੀਂ ਸਕਦਾ। ਕੋਈ ਵੀ ਧਰਮ ਵਾਲਾ ਹੋਵੇ - ਜਾਣਦੇ ਹਨ ਸ਼ਿਵਬਾਬਾ ਸਾਡਾ ਆਤਮਾਵਾਂ ਦਾ ਬਾਬਾ ਹੈ, ਉਹ ਤਾਂ ਜਰੂਰ ਬੱਚੇ - ਬੱਚੇ ਹੀ ਕਹਿਣਗੇ। ਬਾਕੀ ਕੋਈ ਵੀ ਮਨੁੱਖ ਆਤਮਾਵਾਂ ਨੂੰ ਈਸ਼ਵਰ ਨਹੀਂ ਕਹਿ ਸਕਦੇ, ਬਾਬਾ ਨਹੀਂ ਕਹਿ ਸਕਦੇ। ਉਵੇਂ ਤਾਂ ਗਾਂਧੀ ਨੂੰ ਵੀ ਬਾਪੂ ਕਹਿੰਦੇ ਸਨ। ਮਿਉਂਸਿਪਲ ਦੇ ਮੇਅਰ ਨੂੰ ਵੀ ਫਾਦਰ ਕਹਿ ਦਿੰਦੇ। ਪ੍ਰੰਤੂ ਉਹ ਫਾਦਰ ਹਨ ਸਭ ਦੇਹਧਾਰੀ। ਤੁਸੀ ਜਾਣਦੇ ਹੋ ਸਾਡੀਆਂ ਆਤਮਾਵਾਂ ਦਾ ਬਾਪ ਸਾਨੂੰ ਪੜ੍ਹਾਉਂਦੇ ਹਨ। ਬਾਪ ਘੜੀ - ਘੜੀ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਉਹ ਬਾਪ ਆਕੇ ਪੜ੍ਹਾਉਂਦੇ ਵੀ ਆਤਮਾਵਾਂ ਨੂੰ ਹਨ। ਇਹ ਹੈ ਈਸ਼ਵਰੀਏ ਕਟੁੰਬ। ਬਾਪ ਦੇ ਇੰਨੇ ਢੇਰ ਬੱਚੇ ਹਨ। ਤੁਸੀ ਵੀ ਕਹਿੰਦੇ ਹੋ ਬਾਬਾ ਅਸੀਂ ਤੁਹਾਡੇ ਹਾਂ। ਤੁਸੀ ਬੱਚੇ ਹੋ ਗਏ। ਕਹਿੰਦੇ ਹਨ ਬਾਬਾ ਮੈਂ ਇੱਕ ਦਿਨ ਦਾ ਬੱਚਾ ਹਾਂ, 8 ਦਿਨ ਦਾ ਬੱਚਾ ਹਾਂ, ਮਹੀਨੇ ਦਾ ਬੱਚਾ ਹਾਂ। ਪਹਿਲਾਂ ਜਰੂਰ ਛੋਟਾ ਹੀ ਹੋਵੇਗਾ। ਭਾਵੇਂ 2 - 4 ਦਿਨ ਦਾ ਬੱਚਾ ਹੀ ਹੈ ਪਰੰਤੂ ਆਰਗਨਜ਼ ਤਾਂ ਵੱਡੇ ਹਨ ਨਾ ਇਸਲਈ ਸਭ ਵੱਡੇ ਬੱਚਿਆਂ ਨੂੰ ਪੜ੍ਹਾਈ ਚਾਹੀਦੀ ਹੈ। ਜੋ ਵੀ ਆਉਂਦੇ ਹਨ ਸਭ ਨੂੰ ਬਾਪ ਪੜ੍ਹਾਉਂਦੇ ਹਨ। ਤੁਸੀ ਵੀ ਪੜ੍ਹਦੇ ਹੋ। ਬਾਪ ਦੇ ਬੱਚੇ ਬਣੇ ਫਿਰ ਬਾਪ ਸਮਝਾਉਂਦੇ ਹਨ, ਤੁਸੀੰ 84 ਜਨਮ ਕਿਵ਼ੇਂ ਲੀਤੇ ਹਨ? ਬਾਪ ਕਹਿੰਦੇ ਹਨ ਮੈਂ ਵੀ ਬਹੁਤ ਜਨਮਾਂ ਦੇ ਅੰਤ ਵਿੱਚ ਇਨ੍ਹਾਂ ਵਿਚ ਪ੍ਰਵੇਸ਼ ਕਰਦਾ ਹਾਂ ਅਤੇ ਫਿਰ ਪੜ੍ਹਾਉਂਦਾ ਹਾਂ। ਬੱਚੇ ਜਾਣਦੇ ਹਨ ਅਸੀਂ ਇੱਥੇ ਵੱਡੇ ਤੋਂ ਵੱਡੇ ਟੀਚਰ ਕੋਲ਼ ਆਏ ਹਾਂ। ਜਿਸ ਤੋਂ ਹੀ ਫ਼ਿਰ ਇਹ ਟੀਚਰ ਨਿਕਲੇ ਹਨ ਜਿਨ੍ਹਾਂ ਨੂੰ ਪੰਡੇ ਕਹਿੰਦੇ ਹਨ। ਉਹ ਵੀ ਸਭ ਨੂੰ ਪੜ੍ਹਾਉਂਦੇ ਰਹਿੰਦੇ ਹਨ। ਜੋ - ਜੋ ਜਾਣਦੇ ਜਾਣਗੇ, ਪੜ੍ਹਾਉਂਦੇ ਰਹਿਣਗੇ।

ਪਹਿਲਾਂ - ਪਹਿਲਾਂ ਤਾਂ ਸਮਝਾਉਣਾ ਹੀ ਇਹ ਹੈ, ਦੋ ਬਾਪ ਹਨ ਨਾ। ਇੱਕ ਲੌਕਿਕ ਅਤੇ ਦੂਜਾ ਪਾਰਲੌਕਿਕ। ਵੱਡਾ ਤਾਂ ਜਰੂਰ ਪਾਰਲੌਕਿਕ ਬਾਪ ਹੋ ਗਿਆ, ਜਿਸਨੂੰ ਭਗਵਾਨ ਕਿਹਾ ਜਾਂਦਾ ਹੈ। ਤੁਸੀ ਜਾਣਦੇ ਹੋ ਹੁਣ ਸਾਨੂੰ ਪਾਰਲੌਕਿਕ ਬਾਪ ਮਿਲਿਆ ਹੈ, ਹੋਰ ਕਿਸੇ ਨੂੰ ਪਤਾ ਨਹੀਂ। ਹੌਲੀ - ਹੌਲੀ ਜਾਣਦੇ ਜਾਵੋਗੇ। ਤੁਸੀ ਬੱਚੇ ਜਾਣਦੇ ਹੋ ਸਾਨੂੰ ਆਤਮਾਵਾਂ ਨੂੰ ਬਾਬਾ ਪੜ੍ਹਾਉਂਦੇ ਹਨ ਅਸੀਂ ਆਤਮਾਵਾਂ ਹੀ ਇੱਕ ਸ਼ਰੀਰ ਛੱਡ ਫਿਰ ਦੂਸਰਾ ਲਵਾਂਗੇ। ਉੱਚ ਤੋਂ ਉੱਚ ਦੇਵਤਾ ਬਣਾਂਗੇ। ਉੱਚ ਤੋਂ ਉੱਚ ਬਣਨ ਲਈ ਆਏ ਹਾਂ। ਕਈ ਬੱਚੇ ਚੱਲਦੇ - ਚੱਲਦੇ ਉੱਚੀ ਤੋਂ ਉੱਚੀ ਪੜ੍ਹਾਈ ਨੂੰ ਛੱਡ ਦਿੰਦੇ ਹਨ, ਕਿਸੇ ਨਾ ਕਿਸੇ ਗੱਲ ਵਿੱਚ ਸੰਸ਼ੇ ਆ ਜਾਂਦਾ ਹੈ ਜਾਂ ਮਾਇਆ ਦਾ ਕੋਈ ਤੂਫ਼ਾਨ ਸਹਿਣ ਨਹੀਂ ਕਰ ਸਕਦੇ ਹਨ, ਕਾਮ ਮਹਾਸ਼ਤਰੂ ਤੋਂ ਹਾਰ ਖਾ ਲੈਂਦੇ ਹਨ, ਇਨ੍ਹਾਂ ਕਾਰਣਾਂ ਤੋਂ ਪੜ੍ਹਾਈ ਛੁੱਟ ਜਾਂਦੀ ਹੈ। ਕਾਮ ਮਹਾਸ਼ਤਰੂ ਦੇ ਕਾਰਣ ਹੀ ਬੱਚਿਆਂ ਨੂੰ ਬਹੁਤ ਸਹਿਣ ਕਰਨਾ ਪੈਂਦਾ ਹੈ। ਬਾਪ ਕਹਿੰਦੇ ਹਨ ਕਲਪ - ਕਲਪ ਤੁਸੀੰ ਅਬਲਾਵਾਂ ਮਾਤਾਵਾਂ ਹੀ ਪੁਕਾਰਦੀਆਂ ਹੋ। ਕਹਿੰਦੇ ਹਨ ਬਾਬਾ ਸਾਨੂੰ ਨਗਨ ਹੋਣ ਤੋਂ ਬਚਾਓ। ਬਾਪ ਕਹਿੰਦੇ ਹਨ ਯਾਦ ਦੇ ਇਲਾਵਾ ਹੋਰ ਕੋਈ ਰਸਤਾ ਨਹੀਂ। ਯਾਦ ਨਾਲ ਹੀ ਬਲ ਆਉਂਦਾ ਜਾਵੇਗਾ। ਮਾਇਆ ਬਲਵਾਨ ਦੀ ਤਾਕਤ ਘੱਟ ਹੁੰਦੀ ਜਾਵੇਗੀ। ਫਿਰ ਤੁਸੀਂ ਛੁੱਟ ਜਾਵੋਗੇ। ਅਜਿਹੇ ਬਹੁਤ ਬੰਧਨ ਤੋਂ ਛੁੱਟ ਕੇ ਆਉਂਦੇ ਹਨ। ਫਿਰ ਅੱਤਿਆਚਾਰ ਹੋਣਾ ਬੰਦ ਹੋ ਜਾਂਦਾ ਹੈ ਫਿਰ ਆਕੇ ਸ਼ਿਵਬਾਬਾ ਨਾਲ ਬਾਬਾ ਦਵਾਰਾ ਗੱਲਬਾਤ ਕਰਦੇ ਹੋ। ਇਹ ਵੀ ਆਦਤ ਪੈ ਜਾਣੀ ਚਾਹੀਦੀ ਹੈ। ਬੁੱਧੀ ਵਿੱਚ ਇਹ ਰਹਿਣਾ ਚਾਹੀਦਾ ਹੈ ਕਿ ਅਸੀਂ ਸ਼ਿਵਬਾਬਾ ਦੇ ਕੋਲ ਜਾਂਦੇ ਹਾਂ। ਉਹ ਇਸ ਬ੍ਰਹਮਾ ਤਨ ਵਿੱਚ ਆਉੰਦੇ ਹਨ। ਅਸੀਂ ਸ਼ਿਵਬਾਬਾ ਦੇ ਅੱਗੇ ਬੈਠੇ ਹਾਂ। ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਇਹ ਹੀ ਸਿੱਖਿਆ ਮਿਲਦੀ ਹੈ। ਬਾਪ ਨਾਲ ਮਿਲਣ ਆਓ ਤਾਂ ਵੀ ਆਪਣੇ ਨੂੰ ਆਤਮਾ ਸਮਝੋ ਆਤਮ - ਅਭਿਮਾਨੀ ਭਵ। ਇਹ ਗਿਆਨ ਵੀ ਤੁਹਾਨੂੰ ਹੁਣ ਮਿਲਦਾ ਹੈ। ਇਹ ਹੈ ਮਿਹਨਤ। ਉਸ ਭਗਤੀਮਾਰਗ ਵਿੱਚ ਤਾਂ ਕਿੰਨੇ ਵੇਦ ਸ਼ਾਸਤਰ ਆਦਿ ਪੜ੍ਹਦੇ ਹਨ। ਇਹ ਤਾਂ ਇੱਕ ਹੀ ਮਿਹਨਤ ਹੈ - ਸਿਰ੍ਫ ਯਾਦ ਦੀ। ਇਹ ਬਹੁਤ ਸਹਿਜ ਤੇ ਸਹਿਜ ਹੈ, ਬਹੁਤ ਡਿਫੀਕਲਟ ਵੀ ਹੈ। ਬਾਪ ਨੂੰ ਯਾਦ ਕਰਨਾ - ਇਸ ਤੋਂ ਸਹਿਜ ਕੋਈ ਗੱਲ ਹੁੰਦੀ ਨਹੀਂ। ਬੱਚਾ ਪੈਦਾ ਹੋਇਆ ਅਤੇ ਮੂੰਹ ਤੋਂ ਬਾਬਾ - ਬਾਬਾ ਨਿਕਲੇਗਾ। ਬੱਚੀ ਦੇ ਮੂੰਹ ਤੋਂ ਮਾਂ ਨਿਕਲੇਗਾ। ਆਤਮਾ ਨੇ ਫੀਮੇਲ ਦਾ ਸ਼ਰੀਰ ਧਾਰਨ ਕੀਤਾ ਹੈ। ਫੀਮੇਲ ਮਾਂ ਦੇ ਕੋਲ ਹੀ ਜਾਵੇਗੀ। ਬੱਚਾ ਅਕਸਰ ਕਰਕੇ ਬਾਪ ਨੂੰ ਯਾਦ ਕਰਦਾ ਹੈ ਕਿਉਂਕਿ ਵਰਸਾ ਮਿਲਦਾ ਹੈ। ਹੁਣ ਤੁਸੀੰ ਆਤਮਾਵਾਂ ਤਾਂ ਸਾਰੀਆਂ ਬੱਚੇ ਹੋ। ਤੁਹਾਨੂੰ ਵਰਸਾ ਮਿਲਦਾ ਹੈ ਬਾਪ ਤੋਂ। ਆਤਮਾ ਨੂੰ ਬਾਪ ਤੋਂ ਵਰਸਾ ਮਿਲਦਾ ਹੈ, ਯਾਦ ਕਰਨ ਨਾਲ। ਦੇਹ - ਅਭਿਮਾਨੀ ਹੋਣਗੇ ਤਾਂ ਵਰਸਾ ਪਾਉਣ ਵਿੱਚ ਮੁਸ਼ਕਿਲ ਹੋਵੇਗੀ। ਬਾਪ ਕਹਿੰਦੇ ਹਨ ਮੈਂ ਬੱਚਿਆਂ ਨੂੰ ਹੀ ਪੜ੍ਹਾਉਂਦਾ ਹਾਂ। ਬੱਚੇ ਵੀ ਜਾਣਦੇ ਹਨ ਸਾਨੂੰ ਬੱਚਿਆਂ ਨੂੰ ਬਾਪ ਪੜ੍ਹਾਉਂਦੇ ਹਨ। ਇਹ ਗੱਲਾਂ ਬਾਪ ਤੋਂ ਇਲਾਵਾ ਕੋਈ ਦੱਸ ਨਹੀਂ ਸਕਦਾ। ਉਨ੍ਹਾਂ ਦੇ ਨਾਲ ਹੀ ਭਗਤੀਮਾਰਗ ਵਿੱਚ ਤੁਹਾਡਾ ਪਿਆਰ ਸੀ। ਤੁਸੀ ਸਭ ਆਸ਼ਿਕ ਸੀ, ਉਸ ਮਸ਼ੂਕ ਦੇ। ਸਾਰੀ ਦੁਨੀਆਂ ਆਸ਼ਿਕ ਹੈ ਇੱਕ ਮਸ਼ੂਕ ਦੀ। ਪ੍ਰਮਾਤਮਾ ਨੂੰ ਸਭ ਪਰਮਪਿਤਾ ਵੀ ਕਹਿੰਦੇ ਹਨ। ਬਾਪ ਨੂੰ ਆਸ਼ਿਕ ਨਹੀਂ ਕਿਹਾ ਜਾਂਦਾ। ਬਾਪ ਸਮਝਾਉਂਦੇ ਹਨ ਤੁਸੀੰ ਭਗਤੀ ਮਾਰਗ ਵਿੱਚ ਆਸ਼ਿਕ ਸੀ। ਹੁਣ ਵੀ ਹਨ ਬਹੁਤ, ਪਰੰਤੂ ਪਰਮਾਤਮਾ ਕਿਸ ਨੂੰ ਕਿਹਾ ਜਾਵੇ, ਇਸ ਵਿੱਚ ਬਹੁਤ ਮੁੰਝਦੇ ਹਨ, ਗਣੇਸ਼, ਹਨੂੰਮਾਨ ਆਦਿ ਨੂੰ ਪਰਮਾਤਮਾ ਕਹਿ ਇੱਕਦਮ ਸੂਤ ਮੁੰਝਾ ਦਿੱਤਾ ਹੈ। ਸਿਵਾਏ ਇੱਕ ਦੇ ਕੋਈ ਠੀਕ ਕਰ ਨਾ ਸਕੇ। ਕਿਸੇ ਦੀ ਤਾਕਤ ਨਹੀਂ। ਬਾਪ ਹੀ ਆਕੇ ਬੱਚਿਆਂ ਨੂੰ ਸਮਝਾਉਂਦੇ ਹਨ। ਬੱਚੇ ਫਿਰ ਨੰਬਰਵਾਰ ਪੁਰਸ਼ਾਰਥ ਅਨੁਸਾਰ ਸਮਝਦੇ ਹਨ ਅਤੇ ਸਮਝਾਉਣ ਦੇ ਕਾਬਿਲ ਬਣਦੇ ਹਨ। ਰਾਜਧਾਨੀ ਸਥਾਪਨ ਹੋ ਰਹੀ ਹੈ। ਹੂਬਹੂ ਕਲਪ ਪਹਿਲੇ ਮਿਸਲ ਤੁਸੀ ਇੱਥੇ ਪੜ੍ਹਦੇ ਹੋ। ਫਿਰ ਪ੍ਰਾਲਬੱਧ ਨਵੀਂ ਦੁਨੀਆਂ ਵਿੱਚ ਪਾਵੋਗੇ। ਉਸ ਨੂੰ ਅਮਰਲੋਕ ਕਿਹਾ ਜਾਂਦਾ ਹੈ। ਤੁਸੀ ਕਾਲ ਤੇ ਵਿਜੇ ਪਾਉਂਦੇ ਹੋ। ਉੱਥੇ ਕਦੇ ਅਕਾਲੇ ਮੌਤ ਹੁੰਦੀ ਨਹੀਂ। ਨਾਮ ਹੀ ਹੈ ਸ੍ਵਰਗ। ਤੁਹਾਨੂੰ ਬੱਚਿਆਂ ਨੂੰ ਇਸ ਪੜ੍ਹਾਈ ਨਾਲ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਬਾਪ ਦੀ ਯਾਦ ਨਾਲ ਬਾਪ ਦੀ ਪ੍ਰਾਪਰਟੀ ਯਾਦ ਆਵੇਗੀ। ਸੈਕਿੰਡ ਵਿੱਚ ਸਾਰੇ ਡਰਾਮੇ ਦਾ ਗਿਆਨ ਬੁੱਧੀ ਵਿੱਚ ਆ ਜਾਂਦਾ ਹੈ। ਮੂਲਵਤਨ, ਸੂਖਸ਼ਮਵਤਨ, ਸਥੂਲ ਵਤਨ, 84 ਦਾ ਚੱਕਰ ਬਸ, ਇਹ ਨਾਟਕ ਸਾਰਾ ਭਾਰਤ ਤੇ ਹੀ ਬਣਿਆ ਹੋਇਆ ਹੈ। ਬਾਕੀ ਸਭ ਹਨ ਬਾਈਪਲਾਂਟ। ਬਾਪ ਨਾਲੇਜ ਵੀ ਤੁਹਾਨੂੰ ਸੁਣਾਉਂਦੇ ਹਨ। ਤੁਸੀ ਹੀ ਉੱਚ ਤੋਂ ਉੱਚ ਫਿਰ ਨੀਚ ਬਣੇ ਹੋ। ਡਬਲ ਸਿਰਤਾਜ ਰਾਵ ਅਤੇ ਫਿਰ ਬਿਲਕੁਲ ਹੀ ਰੰਕ। ਹੁਣ ਭਾਰਤ ਰੰਕ ਭਿਖਾਰੀ ਹੈ। ਪ੍ਰਜਾ ਦਾ ਪ੍ਰਜਾ ਤੇ ਰਾਜ ਹੈ। ਸਤਿਯੁਗ ਵਿੱਚ ਸੀ ਡਬਲ ਸਿਰਤਾਜ ਮਹਾਰਾਜਾ - ਮਹਾਰਾਣੀ ਦਾ ਰਾਜ। ਸਭ ਮੰਨਦੇ ਹਨ ਆਦਿ ਦੇਵ ਬ੍ਰਹਮਾ ਨੂੰ ਨਾਮ ਬਹੁਤ ਦਿੱਤੇ ਹਨ। ਮਹਾਵੀਰ ਵੀ ਉਨ੍ਹਾਂਨੂੰ ਕਹਿੰਦੇ ਹਨ, ਮਹਾਵੀਰ ਹਨੂੰਮਾਨ ਨੂੰ ਵੀ ਕਹਿੰਦੇ ਹਨ। ਅਸਲ ਵਿੱਚ ਤੁਸੀ ਬੱਚੇ ਹੀ ਸੱਚੇ - ਸੱਚੇ ਮਹਾਵੀਰ ਹਨੂੰਮਾਨ ਹੋ ਕਿਉਂਕਿ ਤੁਸੀੰ ਯੋਗ ਵਿੱਚ ਇਨਾਂ ਰਹਿੰਦੇ ਹੋ ਜੋ ਮਾਇਆ ਦੇ ਭਾਵੇਂ ਕਿੰਨੇ ਤੂਫ਼ਾਨ ਆਉਣ ਤੁਹਾਨੂੰ ਹਿਲਾ ਨਹੀਂ ਸਕਦੇ। ਤੁਸੀ ਮਹਾਵੀਰ ਦੇ ਬੱਚੇ ਮਹਾਵੀਰ ਬਣੇ ਹੋ ਕਿਉਂਕਿ ਤੁਸੀ ਮਾਇਆ ਤੇ ਜਿੱਤ ਪਾਉਂਦੇ ਹੋ। 5 ਵਿਕਾਰ ਰੂਪੀ ਰਾਵਣ ਤੇ ਹਰ ਇੱਕ ਜਿੱਤ ਪਾਉਂਦੇ ਹਨ। ਇੱਕ ਮਨੁੱਖ ਦੀ ਗੱਲ ਨਹੀਂ। ਤੁਸੀੰ ਹਰ ਇੱਕ ਨੇ ਧਨੁਸ਼ ਤੋੜਨਾ ਹੈ ਮਤਲਬ ਮਾਇਆ ਤੇ ਜਿੱਤ ਪਾਉਣੀ ਹੈ। ਇਸ ਵਿੱਚ ਲੜ੍ਹਾਈ ਆਦਿ ਦੀ ਕੋਈ ਗੱਲ ਨਹੀਂ। ਯੂਰੋਪਵਾਸੀ ਕਿਵ਼ੇਂ ਲੜ੍ਹਦੇ ਹਨ, ਭਾਰਤ ਵਿੱਚ ਕੌਰਵਾਂ ਅਤੇ ਯੋਵਨਾਂ ਦੀ ਲੜਾਈ ਹੈ। ਗਾਇਆ ਵੀ ਹੋਇਆ ਹੈ ਖੂਨ ਦੀਆਂ ਨਦੀਆਂ ਵਗਦੀਆਂ ਹਨ। ਦੁੱਧ ਦੀਆਂ ਨਦੀਆਂ ਵੀ ਵਗਣਗੀਆਂ। ਵਿਸ਼ਨੂੰ ਨੂੰ ਖੀਰਸਾਗਰ ਵਿੱਚ ਵਿਖਾਉਂਦੇ ਹਨ, ਲਕਸ਼ਮੀ - ਨਾਰਾਇਣ ਹੈ ਪਾਰਸਨਾਥ। ਉਹਨਾਂ ਦਾ ਫਿਰ ਨੇਪਾਲ ਵਲ ਪਸ਼ੂਪਤੀ ਨਾਮ ਰੱਖ ਦਿੱਤਾ ਹੈ। ਹਨ ਇੱਕ ਹੀ ਵਿਸ਼ਨੂੰ ਦੇ ਦੋ ਰੂਪ, ਪਰਸਨਾਥ ਪਾਰਸਨਾਥਨੀ। ਉਹ ਹੈ ਪਸ਼ੂਪਤੀਨਾਥ ਪਤੀ, ਪਸ਼ੂਪਤੀਨਾਥ ਪਤਨੀ। ਉਸ ਵਿੱਚ ਵਿਸ਼ਨੂੰ ਦਾ ਚਿੱਤਰ ਬਨਾਉਂਦੇ ਹਨ। ਲੇਕ ( ਨਹਿਰ) ਵੀ ਬਨਾਉਂਦੇ ਹਨ। ਹੁਣ ਲੇਕ ਵਿੱਚ ਖੀਰ (ਦੁੱਧ) ਕਿਥੋਂ ਆਇਆ। ਵੱਡੇ ਦਿਨ ਤੇ ਉਸ ਲੇਕ ਵਿੱਚ ਦੁੱਧ ਪਾਉਂਦੇ ਹਨ, ਫਿਰ ਵਿਖਾਉਂਦੇ ਹਨ ਖੀਰ ਸਾਗਰ ਵਿੱਚ ਵਿਸ਼ਨੂੰ ਸੁੱਤਾ ਪਿਆ ਹੈ। ਮਤਲਬ ਕੁਝ ਵੀ ਨਹੀਂ। ਚਾਰ ਬਾਹਵਾਂ ਵਾਲਾ ਮਨੁੱਖ ਤੇ ਕੋਈ ਹੁੰਦਾ ਨਹੀਂ।

ਹੁਣ ਤੁਸੀਂ ਬੱਚੇ ਸੋਸ਼ਲ ਵਰਕਰ ਹੋ, ਰੂਹਾਨੀ ਬਾਪ ਦੇ ਬੱਚੇ ਹੋ ਨਾ। ਬਾਪ ਸਭ ਗੱਲਾਂ ਸਮਝਾਉਂਦੇ ਹਨ, ਇਸ ਵਿੱਚ ਕੋਈ ਸੰਨਸ਼ੇ ਨਹੀਂ ਆਉਣਾ ਚਾਹੀਦਾ। ਸੰਨਸ਼ੇ ਮਤਲਬ ਮਾਇਆ ਦਾ ਤੂਫ਼ਾਨ। ਤੁਸੀਂ ਮੈਨੂੰ ਬੁਲਾਉਂਦੇ ਹੀ ਹੋ ਹੇ ਪਤਿਤ-ਪਾਵਨ ਆਓ, ਆਕੇ ਸਾਨੂੰ ਪਾਵਨ ਬਣਾਓ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਾਰੋ ਤਾਂ ਤੁਸੀਂ ਪਾਵਨ ਬਣ ਜਾਵੋਗੇ। 84 ਦੇ ਚੱਕਰ ਨੂੰ ਵੀ ਯਾਦ ਕਰਨਾ ਹੈ। ਬਾਪ ਨੂੰ ਕਿਹਾ ਜਾਂਦਾ ਹੈ ਪਤਿਤ-ਪਾਵਨ, ਗਿਆਨ ਦਾ ਸਾਗਰ, ਦੋ ਚੀਜਾਂ ਹੋ ਗਈਆਂ। ਪਤਿਤਾਂ ਨੂੰ ਪਾਵਨ ਬਨਾਉਂਦੇ ਅਤੇ 84 ਦੇ ਚੱਕਰ ਦਾ ਗਿਆਨ ਸੁਣਾਉਂਦੇ ਹਨ। ਇਹ ਵੀ ਤੁਸੀ ਬੱਚੇ ਜਾਣਦੇ ਹੋ 84 ਦਾ ਚੱਕਰ ਚਲਦਾ ਹੀ ਰਹੇਗਾ, ਇਸਦਾ ਅੰਤ ਨਹੀਂ ਹੈ। ਇਹ ਵੀ ਤੁਸੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ - ਬਾਪ ਕਿੰਨਾ ਮਿੱਠਾ ਹੈ ਉਹਨਾਂ ਨੂੰ ਪਤੀਆਂ ਦਾ ਪਤੀ ਵੀ ਕਹਿੰਦੇ ਹਨ। ਬਾਪ ਵੀ ਹੈ। ਹੁਣ ਬਾਪ ਕਹਿੰਦੇ ਹਨ ਮੇਰੇ ਤੋਂ ਤੁਹਾਨੂੰ ਬੱਚਿਆਂ ਨੂੰ ਬੜਾ ਵੱਡਾ ਵਰਸਾ ਮਿਲਦਾ ਹੈ। ਪਰ ਅਜਿਹੇ ਮੈਨੂੰ ਬਾਪ ਨੂੰ ਵੀ ਫਾਰਖ਼ਤੀ ਦੇ ਦਿੰਦੇ ਹਨ। ਇਹ ਵੀ ਡਰਾਮਾ ਵਿੱਚ ਨੂੰਧ ਹੈ, ਪੜਾਈ ਨੂੰ ਹੀ ਛੱਡ ਦਿੰਦੇ ਹਨ। ਗੋਇਆ ਫਾਰਖ਼ਤੀ ਦੇ ਦਿੰਦੇ, ਕਿੰਨੇ ਬੇਸਮਝ ਹਨ। ਜੋ ਅਕਲਮੰਦ ਬੱਚੇ ਹਨ ਉਹ ਸਹਿਜ ਹੀ ਸਾਰੀਆਂ ਗੱਲਾਂ ਨੂੰ ਸਮਝ ਕੇ ਦੂਜਿਆਂ ਨੂੰ ਪੜ੍ਹਾਉਣ ਲੱਗ ਪੈਣ ਗੇ। ਉਹ ਫਰਨ ਫੈਸਲਾ ਲੈਣਗੇ ਕਿ ਉਸ ਪੜ੍ਹਾਈ ਨਾਲ ਕੀ ਮਿਲਦਾ ਹੈ ਅਤੇ ਇਸ ਪੜ੍ਹਾਈ ਨਾਲ ਕੀ ਮਿਲਦਾ ਹੈ। ਕੀ ਪੜ੍ਹਨਾ ਚਾਹੀਦਾ ਹੈ। ਬਾਬਾ ਬੱਚਿਆਂ ਤੋਂ ਪੁੱਛਦੇ ਹਨ, ਬੱਚੇ ਸਮਝਦੇ ਵੀ ਹਨ ਕਿ ਇਹ ਪੜ੍ਹਾਈ ਬਹੁਤ ਚੰਗੀ ਹੈ। ਫਿਰ ਵੀ ਕਹਿੰਦੇ ਹਨ ਕਿ ਕਰੀਏ, ਜਿਸਮਾਨੀ ਪੜ੍ਹਾਈ ਨਹੀਂ ਪੜ੍ਹੋਗੇ ਤਾਂ ਮਿੱਤਰ ਸਬੰਧੀ ਆਦਿ ਨਾਰਾਜ਼ ਹੋ ਜਾਣ ਗੇ। ਬਾਪ ਕਹਿੰਦੇ ਹਨ ਦਿਨ-ਪ੍ਰਤੀਦਿਨ ਸਮਾਂ ਬਹੁਤ ਘੱਟ ਹੁੰਦਾ ਹੁੰਦਾ ਜਾਂਦਾ ਹੈ। ਇਨੀਂ ਪੜ੍ਹਾਈ ਤਾਂ ਪੜ੍ਹ ਨਹੀਂ ਸਕੋਗੇ। ਬਹੁਤ ਜੋਰ ਨਾਲ ਤਿਆਰੀਆਂ ਹੋ ਰਹੀਆਂ ਹਨ। ਹਰ ਤਰ੍ਹਾਂ ਨਾਲ ਤਿਆਰੀ ਹੁੰਦੀ ਹੈ ਨਾ। ਦਿਨ ਪ੍ਰਤੀਦਿਨ ਇੱਕ - ਦੂਜੇ ਨਾਲ ਦੁਸ਼ਮਨੀ ਵੱਧਦੀ ਜਾਂਦੀ ਹੈ। ਕਹਿੰਦੇ ਵੀ ਹਨ ਅਜਿਹੀਆਂ ਚੀਜ਼ਾਂ ਬਣਾਈਆਂ ਹਨ ਜੋ ਫਟ ਨਾਲ ਸਭ ਨੂੰ ਖਤਮ ਕਰ ਦੇਣਗੀਆਂ। ਤੁਸੀ ਬੱਚੇ ਜਾਣਦੇ ਹੋ ਡਰਾਮ ਅਨੁਸਾਰ ਹੁਣ ਲੜ੍ਹਾਈ ਲੱਗ ਨਹੀਂ ਸਕਦੀ , ਰਾਜਾਈ ਸਥਾਪਨ ਹੋਣੀ ਹੈ ਉਦੋਂ ਤੱਕ ਅਸੀਂ ਵੀ ਤਿਆਰੀ ਕਰ ਰਹੇਂ ਹਾਂ। ਇਹ ਵੀ ਤਿਆਰੀ ਕਰਦੇ ਰਹਿੰਦੇ ਹਨ। ਤੁਹਾਡਾ ਪਿਛਾੜੀ ਵਿੱਚ ਬਹੁਤ ਪ੍ਰਭਾਵ ਨਿਕਲਣ ਵਾਲਾ ਹੈ। ਗਾਇਆ ਵੀ ਜਾਂਦਾ ਹੈ ਉਹੋ ਪ੍ਰਭੁ ਤੇਰੀ ਲੀਲਾ। ਇਹ ਇਸੇ ਸਮੇਂ ਦਾ ਗਾਇਨ ਹੈ। ਇਹ ਵੀ ਗਾਇਆ ਹੋਇਆ ਹੈ ਤੁਹਾਡੀ ਗਤਿ ਮਤ ਨਿਆਰੀ। ਸਾਰੀਆਂ ਆਤਮਾਵਾਂ ਦਾ ਪਾਰਟ ਨਿਆਰਾ ਹੈ। ਹੁਣ ਬਾਪ ਤੁਹਾਨੂੰ ਸ਼੍ਰੀਮਤ ਦੇ ਰਹੇ ਹਨ ਕਿ ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਕਿੱਥੇ ਸ਼੍ਰੀਮਤ, ਕਿੱਥੇ ਮਨੁੱਖਾ ਦੀ ਮਤ। ਤੁਸੀ ਜਾਣਦੇ ਹੋ ਵਿਸ਼ਵ ਵਿੱਚ ਸ਼ਾਂਤੀ ਸਿਵਾਏ ਪਰਮਾਤਮਾ ਦੇ ਕੋਈ ਕਰ ਨਾ ਸਕੇ। 100 ਪਰਸੇੰਟ ਪਵਿੱਤਰਤਾ - ਸੁੱਖ - ਸ਼ਾਂਤੀ 5000 ਵਰ੍ਹੇ ਪਹਿਲੇ ਦੀ ਤਰ੍ਹਾਂ ਡਰਾਮਾਂ ਅਨੁਸਾਰ ਸਥਾਪਨਾ ਕਰ ਰਹੇ ਹਨ। ਕਿਵ਼ੇਂ ? ਸੋ ਆਕੇ ਸਮਝੋ। ਤੁਸੀੰ ਬੱਚੇ ਵੀ ਮਦਦਗਾਰ ਬਣਦੇ ਹੋ। ਜੋ ਬਹੁਤ ਜ਼ਿਆਦਾ ਮਦਦ ਕਰਨਗੇ ਉਹ ਵਿਜੇ ਮਾਲਾ ਦੇ ਦਾਨੇ ਬਣ ਜਾਂਦੇ। ਤੁਸੀ ਬੱਚਿਆ ਦੇ ਨਾਮ ਵੀ ਕਿੰਨੇ ਰਮਣੀਕ ਸਨ। ਉਹ ਨਾਮ ਦੀ ਲਿਸਟ ਐਲਬਮ ਵਿੱਚ ਰੱਖ ਦੇਣੀ ਚਾਹੀਦੀ ਹੈ। ਤੁਸੀ ਭੱਠੀ ਵਿੱਚ ਸੀ, ਘਰ ਬਾਰ ਛੱਡ ਬਾਪ ਦੇ ਆਕੇ ਬਣੇ। ਇੱਕ ਦਮ ਭੱਠੀ ਵਿੱਚ ਆਕੇ ਪਏ। ਅਜਿਹੀ ਪੱਕੀ ਭੱਠੀ ਸੀ ਜੋ ਅੰਦਰ ਕੋਈ ਆ ਨਾ ਸਕੇ। ਜਦੋਂ ਬਾਪ ਦੇ ਬਣ ਗਏ ਤਾਂ ਫਿਰ ਨਾਮ ਜਰੂਰ ਹੋਣੇ ਚਾਹੀਦੇ ਹਨ। ਸਭ ਕੁਝ ਸਰੰਡਰ ਕਰ ਦਿਤਾ, ਇਸ ਲਈ ਨਾਮ ਰੱਖ ਦਿੱਤੇ। ਵੰਡਰ ਹੈ ਨਾ - ਬਾਪ ਨੇ ਸਭ ਦੇ ਨਾਮ ਰੱਖੇ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਿਸੇ ਵੀ ਗੱਲ ਵਿੱਚ ਸੰਸ਼ੇ ਬੁਧੀ ਨਹੀਂ ਬਣਨਾ ਹੈ, ਮਾਇਆ ਦੇ ਤੂਫਾਨਾਂ ਨੂੰ ਮਹਾਵੀਰ ਬਣ ਪਾਰ ਕਰਨਾ ਹੈ, ਇੰਵੇਂ ਯੋਗ ਵਿੱਚ ਰਹੋ ਜੋ ਮਾਇਆ ਦਾ ਤੂਫ਼ਾਨ ਹਿਲਾ ਨਾ ਸਕੇ

2. ਅਕਲਮੰਦ ਬਣ ਆਪਣੀ ਜੀਵਨ ਈਸ਼ਵਰੀਏ ਸੇਵਾ ਵਿੱਚ ਲਗਾਉਣੀ ਹੈ ਸੱਚਾ-ਸੱਚਾ ਰੂਹਾਨੀ ਸੋਸ਼ਲ ਵਰਕਰ ਬਣਨਾ ਹੈ। ਰੂਹਾਨੀ ਪੜ੍ਹਾਈ ਪੜਨੀ ਅਤੇ ਪੜ੍ਹਾਉਣੀ ਹੈ।

ਵਰਦਾਨ:-
ਅਹਿਮ ਅਤੇ ਵਹਿਮ ਨੂੰ ਖਤਮ ਕਰ ਰਹਿਮਦਿਲ ਬਣਨ ਵਾਲੇ ਵਿਸ਼ਵ ਕਲਿਆਣਕਾਰੀ ਭਵ।

ਕਿਵੇਂ ਦੇ ਵੀ ਅਵਗੁਣ ਵਾਲੀ, ਕੜੇ ਸੰਸਕਾਰ ਵਾਲੀ, ਘਟ ਬੁੱਧੀ ਵਾਲੀ, ਸਦਾ ਗਲਾਨੀ ਕਰਨ ਵਾਲੀ ਆਤਮਾ ਹੋਵੇ ਲੇਕਿਨ ਜੋ ਰਹਿਮਦਿਲ ਵਿਸ਼ਵ ਕਲਿਆਣਕਾਰੀ ਬੱਚੇ ਹਨ ਉਹ ਸਰਵ ਆਤਮਾਵਾਂ ਦੇ ਪ੍ਰਤੀ ਲਾਅਫੁੱਲ ਦੇ ਨਾਲ ਲਵਫੁੱਲ ਹੋਣਗੇ। ਕਦੇ ਇਸ ਵਹਿਮ ਦੇ ਵਿਚ ਨਹੀਂ ਆਉਣਗੇ ਕਿ ਇਹ ਤਾਂ ਕਦੇ ਬਦਲ ਹੀ ਨਹੀਂ ਸਕਦੇ, ਇਹ ਤਾਂ ਹਨ ਹੀ ਅਜਿਹੇ... ਜਾਂ ਇਹ ਕੁਝ ਨਹੀਂ ਕਰ ਸਕਦੇ, ਮੈਂ ਹੀ ਸਭ ਕੁਝ ਹਾਂ.. ਇਹ ਕੁਝ ਨਹੀਂ ਹਨ। ਇਸ ਤਰ੍ਹਾਂ ਦਾ ਅਹਿਮ ਅਤੇ ਵਹਿਮ ਛੱਡ, ਕਮਜੋਰੀਆਂ ਜਾਂ ਬੁਰਾਈਆਂ ਨੂੰ ਜਾਣਦੇ ਹੋਏ ਵੀ ਸ਼ਮਾ ਕਰਨ ਵਾਲੇ ਰਹਿਮਦਿਲ ਬੱਚੇ ਹੀ ਵਿਸ਼ਵ ਕਲਿਆਣ ਦੀ ਸੇਵਾ ਵਿਚ ਸਫਲ ਹੁੰਦੇ ਹਨ।

ਸਲੋਗਨ:-
ਜਿੱਥੇ ਬ੍ਰਾਹਮਣਾਂ ਦੇ ਤਨ - ਮਨ - ਧਨ ਦਾ ਸਹਿਯੋਗ ਹੈ ਉਥੇ ਸਫਲਤਾ ਨਾਲ ਹੈ।

ਅਵਿਅਕਤ ਇਸ਼ਾਰੇ:- ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।

ਆਤਮਾਵਾਂ ਜਦੋਂ ਤੁਹਾਡੇ ਆਤਮਿਕ ਸਵਰੂਪ ਦਾ ਅਨੁਭਵ ਕਰਨਗੀਆਂ ਤਾਂ ਉਹ ਬਾਪ ਵੱਲ ਆਕਰਸ਼ਿਤ ਹੋਕੇ, ਔਹੋ ਪ੍ਰਭੂ ਦੇ ਗੀਤ ਗਾਉਣਗੀਆਂ ਅਤੇ ਦੇਹਭਾਨ ਤੋਂ ਸਹਿਜ ਅਰਪਨ ਹੋ ਜਾਣਗੀਆਂ। ਔਹੋ ਤੁਹਾਡਾ ਭਾਗ! ਔਹੋ! ਮੇਰਾ ਭਾਗ! ਇਸ ਭਾਗ ਦੀ ਅਨੁਭੂਤੀ ਦੇ ਕਾਰਨ ਦੇਹ ਅਤੇ ਦੇਹ ਦੇ ਸੰਬੰਧ ਦੀ ਸਮ੍ਰਿਤੀ ਦਾ ਤਿਆਗ ਕਰ ਦੇਣਗੀਆਂ।