05.07.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਯਾਦ ਨਾਲ ਹੀ ਬੈਟਰੀ ਚਾਰਜ ਹੋਵੇਗੀ, ਸ਼ਕਤੀ ਮਿਲੇਗੀ, ਆਤਮਾ ਸਤੋਪ੍ਰਧਾਨ ਬਣੇਗੀ ਇਸ ਲਈ ਯਾਦ ਦੀ ਯਾਤਰਾ ਤੇ ਵਿਸ਼ੇਸ਼ ਅਟੈਂਸ਼ਨ ਦਿਓ"

ਪ੍ਰਸ਼ਨ:-
ਜਿਨ੍ਹਾਂ ਬੱਚਿਆਂ ਦਾ ਪਿਆਰ ਇੱਕ ਬਾਪ ਨਾਲ ਹੈ ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
1. ਜੇਕਰ ਇੱਕ ਬਾਪ ਨਾਲ ਪਿਆਰ ਹੈ ਤਾਂ ਬਾਪ ਦੀ ਨਜ਼ਰ ਉਨ੍ਹਾਂਨੂੰ ਨਿਹਾਲ ਕਰ ਦੇਵੇਗੀ, 2. ਉਹ ਪੂਰਾ ਨਸ਼ਟੋਮੋਹਾ ਹੋਣਗੇ, 3. ਜਿੰਨ੍ਹਾਂ ਨੂੰ ਬੇਹੱਦ ਦੇ ਬਾਪ ਦਾ ਪਿਆਰ ਪਸੰਦ ਆ ਗਿਆ, ਉਹ ਹੋਰ ਕਿਸੇ ਦੇ ਪਿਆਰ ਵਿੱਚ ਫਸ ਨਹੀਂ ਸਕਦੇ, 4. ਉਨ੍ਹਾਂ ਦੀ ਬੁੱਧੀ ਝੂਠਖੰਡ ਦੇ ਝੂਠੇ ਮਨੁੱਖਾਂ ਤੋਂ ਟੁੱਟ ਜਾਂਦੀ ਹੈ। ਬਾਬਾ ਤੁਹਾਨੂੰ ਹੁਣ ਅਜਿਹਾ ਪਿਆਰ ਦਿੰਦੇ ਹਨ ਜੋ ਅਵਿਨਾਸ਼ੀ ਬਣ ਜਾਂਦਾ ਹੈ। ਸਤਿਯੁਗ ਵਿੱਚ ਵੀ ਤੁਸੀਂ ਆਪਸ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਹੋ।

ਓਮ ਸ਼ਾਂਤੀ
ਬੇਹੱਦ ਦੇ ਬਾਪ ਦਾ ਪਿਆਰ ਹੁਣ ਇੱਕ ਹੀ ਵਾਰੀ ਤੁਹਾਨੂੰ ਬੱਚਿਆਂ ਨੂੰ ਮਿਲਦਾ ਹੈ, ਜਿਸ ਪਿਆਰ ਨੂੰ ਭਗਤੀ ਵਿੱਚ ਬਹੁਤ ਯਾਦ ਕਰਦੇ ਹਨ। ਬਾਬਾ, ਬਸ ਤੁਹਾਡਾ ਹੀ ਪਿਆਰ ਚਾਹੀਦਾ ਹੈ। ਤੁਸੀਂ ਮਾਤ ਪਿਤਾ ਤੁਸੀਂ ਹੀ ਸਭ ਕੁਝ ਹੋ। ਇੱਕ ਤੋਂ ਹੀ ਅੱਧਾਕਲਪ ਲਈ ਪਿਆਰ ਮਿਲ ਜਾਂਦਾ ਹੈ। ਤੁਹਾਡੇ ਇਸ ਰੂਹਾਨੀ ਪਿਆਰ ਦੀ ਮਹਿਮਾ ਅਪ੍ਰਮਪਾਰ ਹੈ। ਬਾਪ ਹੀ ਤੁਹਾਨੂੰ ਬੱਚਿਆਂ ਨੂੰ ਸ਼ਾਂਤੀਧਾਮ ਦਾ ਮਾਲਿਕ ਬਣਾਉਂਦੇ ਹਨ। ਹੁਣ ਤੁਸੀਂ ਦੁੱਖਧਾਮ ਵਿੱਚ ਹੋ। ਅਸ਼ਾਂਤੀ ਅਤੇ ਦੁੱਖ ਵਿੱਚ ਸਭ ਚਿਲਾਉਂਦੇ ਹਨ। ਧਨੀ ਧੋਨੀ ਕਿਸੇ ਦਾ ਨਹੀਂ ਹੈ ਇਸ ਲਈ ਭਗਤੀ ਮਾਰਗ ਵਿੱਚ ਯਾਦ ਕਰਦੇ ਹਨ। ਪ੍ਰੰਤੂ ਕਾਇਦੇ ਅਨੁਸਾਰ ਭਗਤੀ ਦਾ ਵੀ ਸਮਾਂ ਹੁੰਦਾ ਹੈ ਅੱਧਾਕਲਪ।

ਇਹ ਤਾਂ ਬੱਚਿਆਂ ਨੂੰ ਸਮਝਾਇਆ ਹੈ, ਇੰਵੇਂ ਨਹੀਂ ਕਿ ਬਾਪ ਅੰਤਰਯਾਮੀ ਹਨ। ਬਾਪ ਨੂੰ ਸਭਦੇ ਦੇ ਅੰਦਰ ਜਾਣਨ ਦੀ ਲੋੜ ਹੀ ਨਹੀਂ। ਉਹ ਤਾਂ ਥਾਟ ਰੀਡਰਜ਼ ( ਵਿਚਾਰਾਂ ਨੂੰ ਪੜ੍ਹਨ ਵਾਲੇ ) ਹੁੰਦੇ ਹਨ। ਉਹ ਵੀ ਇਹ ਵਿਧਿਆ ਸਿੱਖਦੇ ਹਨ। ਇੱਥੇ ਉਹ ਗੱਲ ਹੀ ਨਹੀ। ਬਾਪ ਆਉਂਦੇ ਹਨ, ਬਾਪ ਅਤੇ ਬੱਚੇ ਹੀ ਇਹ ਸਾਰਾ ਪਾਰ੍ਟ ਵਜਾਉਂਦੇ ਹਨ। ਬਾਪ ਜਾਣਦੇ ਹਨ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ। ਉਸ ਵਿੱਚ ਬੱਚੇ ਕਿਵ਼ੇਂ ਪਾਰ੍ਟ ਵਜਾਉਂਦੇ ਹਨ। ਇੰਝ ਨਹੀਂ ਕਿ ਉਹ ਹਰ ਇੱਕ ਦੇ ਅੰਦਰ ਨੂੰ ਜਾਣਦੇ ਹਨ। ਇਹ ਤਾਂ ਰਾਤ ਨੂੰ ਵੀ ਸਮਝਾਇਆ ਕਿ ਹਰ ਇੱਕ ਦੇ ਅੰਦਰ ਵਿਕਾਰ ਹੀ ਹਨ। ਬਹੁਤ ਛੀ - ਛੀ ਮਨੁੱਖ ਹਨ। ਬਾਪ ਆਕੇ ਗੁਲ- ਗੁਲ ਫੁੱਲ ਬਣਾਉਂਦੇ ਹਨ। ਇਹ ਬਾਪ ਦਾ ਪਿਆਰ ਤੁਹਾਨੂੰ ਬੱਚਿਆਂ ਨੂੰ ਇੱਕ ਹੀ ਵਾਰ ਮਿਲਦਾ ਹੈ ਜੋ ਫ਼ਿਰ ਅਵਿਨਾਸ਼ੀ ਹੋ ਜਾਂਦਾ ਹੈ। ਉੱਥੇ ਤੁਸੀਂ ਇੱਕ - ਦੂਜੇ ਨਾਲ ਬਹੁਤ ਪਿਆਰ ਕਰਦੇ ਹੋ। ਹਾਲੇ ਤੁਸੀਂ ਮੋਹਜੀਤ ਬਣ ਰਹੇ ਹੋ। ਸਤਿਯੁਗੀ ਰਾਜ ਨੂੰ ਮੋਹਜੀਤ ਰਾਜਾ, ਰਾਣੀ ਅਤੇ ਪ੍ਰਜਾ ਦਾ ਰਾਜ ਕਿਹਾ ਜਾਂਦਾ ਹੈ। ਉੱਥੇ ਕਦੇ ਕੋਈ ਰੋਂਦੇ ਨਹੀਂ। ਦੁੱਖ ਦਾ ਨਾਮ ਨਹੀਂ। ਤੁਸੀਂ ਬੱਚੇ ਜਾਣਦੇ ਹੋ ਬਰੋਬਰ ਭਾਰਤ ਵਿੱਚ ਹੈਲਥ, ਵੈਲਥ ਅਤੇ ਹੈਪੀਨੈਸ ਸੀ, ਹੁਣ ਨਹੀਂ ਹੈ ਕਿਉਂਕਿ ਹਾਲੇ ਰਾਵਣ ਰਾਜ ਹੈ। ਇਸ ਵਿੱਚ ਸਾਰੇ ਦੁੱਖ ਭੋਗਦੇ ਹਨ, ਫੇਰ ਬਾਪ ਨੂੰ ਯਾਦ ਕਰਦੇ ਹਨ ਕਿ ਆਕੇ ਸੁੱਖ ਸ਼ਾਂਤੀ ਦੇਵੋ, ਰਹਿਮ ਕਰੋ। ਬੇਹੱਦ ਦਾ ਬਾਪ ਹੈ ਰਹਿਮਦਿਲ। ਰਾਵਣ ਹੈ ਬੇਰਹਿਮ ਕਰਨ ਵਾਲਾ, ਦੁੱਖ ਦਾ ਰਸਤਾ ਦੱਸਣ ਵਾਲਾ। ਸਾਰੇ ਮਨੁੱਖ ਦੁੱਖ ਦੇ ਰਸਤੇ ਤੇ ਚਲਦੇ ਹਨ। ਸਭ ਤੋਂ ਵੱਡੇ ਤੋਂ ਵੱਡਾ ਦੁੱਖ ਦੇਣ ਵਾਲਾ ਹੈ ਕਾਮ ਵਿਕਾਰ ਇਸ ਲਈ ਬਾਪ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਓ, ਕਾਮ ਵਿਕਾਰ ਤੇ ਜਿੱਤ ਪਾਓ ਤਾਂ ਜਗਤਜੀਤ ਬਣੋਗੇ। ਇਨ੍ਹਾਂ ਲਕਸ਼ਮੀ - ਨਰਾਇਣ ਨੂੰ ਜਗਤਜੀਤ ਕਹਾਂਗੇ ਨਾ। ਤੁਹਾਡੇ ਸਾਹਮਣੇ ਏਮ ਆਬਜੈਕਟ ਖੜ੍ਹੀ ਹੈ। ਮੰਦਿਰਾਂ ਵਿੱਚ ਭਾਵੇਂ ਜਾਂਦੇ ਹਨ ਪਰ ਉਨ੍ਹਾਂ ਦੀ ਬਾਇਓਗ੍ਰਾਫੀ ਕੋਈ ਨਹੀਂ ਜਾਣਦੇ। ਜਿਵੇਂ ਗੁੱਡੀਆਂ ਦੀ ਪੂਜਾ ਹੁੰਦੀ ਹੈ। ਦੇਵੀਆਂ ਦੀ ਪੂਜਾ ਕਰਦੇ ਹਨ, ਰਚਕੇ ਖ਼ੂਬ ਸ਼ਿੰਗਾਰ ਕਰਵਾਕੇ ਭੋਗ ਆਦਿ ਲਗਾਉਂਦੇ ਹਨ। ਪਰ ਉਹ ਦੇਵੀਆਂ ਤਾਂ ਕੁੱਝ ਵੀ ਖਾਂਦੀਆਂ ਨਹੀਂ। ਖਾ ਜਾਂਦੇ ਹਨ ਬ੍ਰਾਹਮਣ ਲੋਕ। ਕ੍ਰਿਏਟ ਕਰ ( ਬਣਾਕੇ) ਫੇਰ ਪਾਲਣਾ ਕਰ ਵਿਨਾਸ਼ ਕਰ ਦਿੰਦੇ, ਇਸ ਨੂੰ ਕਿਹਾ ਜਾਂਦਾ ਹੈ ਅੰਧਸ਼ਰਧਾ। ਸਤਿਯੁਗ ਵਿੱਚ ਇਹੇ ਗੱਲਾਂ ਹੁੰਦੀਆਂ ਨਹੀਂ। ਇਹ ਸਭ ਰਸਮ ਰਿਵਾਜ਼ ਨਿਕਲਦੀ ਹੈ ਕੱਲਯੁਗ ਵਿੱਚ। ਤੁਸੀਂ ਪਹਿਲੋਂ - ਪਹਿਲੋਂ ਇੱਕ ਸ਼ਿਵਬਾਬਾ ਦੀ ਪੂਜਾ ਕਰਦੇ ਹੋ, ਜਿਸਨੂੰ ਅਵਿਅਭਚਾਰੀ ਰਾਈਟਅਸ ਪੂਜਾ ਕਿਹਾ ਜਾਂਦਾ ਹੈ। ਫੇਰ ਹੁੰਦੀ ਹੈ ਵਿਅਭਚਾਰੀ ਪੂਜਾ। 'ਬਾਬਾ' ਅੱਖਰ ਕਹਿਣ ਨਾਲ ਹੀ ਪਰਿਵਾਰ ਦੀ ਖੁਸ਼ਬੂ ਆਉਂਦੀ ਹੈ। ਤੁਸੀਂ ਵੀ ਕਹਿੰਦੇ ਹੋ ਨਾ ਤੁਮ ਮਾਤ - ਪਿਤਾ ਤੁਹਾਡੇ ਇਸ ਗਿਆਨ ਦੇਣ ਦੀ ਕਿਰਪਾ ਨਾਲ ਸਾਨੂੰ ਸੁੱਖ ਘਨੇਰੇ ਮਿਲਦੇ ਹਨ। ਬੁੱਧੀ ਵਿੱਚ ਯਾਦ ਹੈ ਕਿ ਅਸੀਂ ਪਹਿਲੋਂ - ਪਹਿਲੋਂ ਮੂਲਵਤਨ ਵਿੱਚ ਸੀ। ਉਥੋਂ ਇਥੇ ਆਉਂਦੇ ਹਾਂ ਸ਼ਰੀਰ ਲੈਕੇ ਪਾਰ੍ਟ ਵਜਾਉਣ। ਪਹਿਲੋਂ - ਪਹਿਲੋਂ ਅਸੀਂ ਦੈਵੀ ਚੋਲਾ ਲੈਂਦੇ ਹਾਂ ਮਤਲਬ ਦੇਵਤਾ ਕਹਾਉਂਦੇ ਹਾਂ। ਫੇਰ ਸ਼ਤਰੀ, ਵੈਸ਼, ਸ਼ੂਦਰ ਵਰਣ ਵਿੱਚ ਆਉਂਦੇ ਵੱਖ - ਵੱਖ ਪਾਰ੍ਟ ਵਜਾਉਂਦੇ ਹਾਂ। ਇਹ ਗੱਲਾਂ ਤੁਸੀਂ ਪਹਿਲੋਂ ਨਹੀਂ ਜਾਣਦੇ ਸੀ। ਹੁਣ ਬਾਬਾ ਨੇ ਆਕੇ ਆਦਿ - ਮੱਧ - ਅੰਤ ਦਾ ਨਾਲੇਜ਼ ਤੁਹਾਨੂੰ ਬੱਚਿਆਂ ਨੂੰ ਦਿੱਤਾ ਹੈ। ਆਪਣੀ ਵੀ ਨਾਲੇਜ਼ ਦਿੱਤੀ ਹੈ ਕਿ ਮੈਂ ਇਸ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਆਪਣੇ 84 ਜਨਮਾਂ ਨੂੰ ਨਹੀਂ ਜਾਣਦੇ ਸਨ। ਤੁਸੀਂ ਵੀ ਨਹੀਂ ਜਾਣਦੇ ਸੀ। ਸ਼ਾਮ - ਸੁੰਦਰ ਦਾ ਰਾਜ਼ ਵੀ ਸਮਝਾਇਆ ਹੈ। ਇਹ ਸ਼੍ਰੀਕ੍ਰਿਸ਼ਨ ਹੈ ਨਵੀਂ ਦੁਨੀਆਂ ਦਾ ਪਹਿਲਾ ਪ੍ਰਿੰਸ ਅਤੇ ਰਾਧੇ ਸੈਕਿੰਡ ਨੰਬਰ ਤੇ। ਥੋੜ੍ਹੇ ਵਰ੍ਹਿਆਂ ਦਾ ਫ਼ਰਕ ਪੈਂਦਾ ਹੈ। ਸ੍ਰਿਸ਼ਟੀ ਦੇ ਆਦਿ ਵਿੱਚ ਇਨ੍ਹਾਂ ਨੂੰ ਪਹਿਲੇ ਨੰਬਰ ਤੇ ਕਿਹਾ ਜਾਂਦਾ ਹੈ ਇਸ ਲਈ ਹੀ ਸ਼੍ਰੀਕ੍ਰਿਸ਼ਨ ਨੂੰ ਸਭ ਪਿਆਰ ਕਰਦੇ ਹਨ, ਇਨ੍ਹਾਂ ਨੂੰ ਹੀ ਸ਼ਾਮ ਅਤੇ ਸੁੰਦਰ ਕਿਹਾ ਜਾਂਦਾ ਹੈ। ਸ੍ਵਰਗ ਵਿੱਚ ਤੇ ਸਭ ਸੁੰਦਰ ਹੀ ਸਨ। ਹੁਣ ਸ੍ਵਰਗ ਕਿੱਥੇ ਹੈ! ਚੱਕਰ ਫਿਰਦਾ ਰਹਿੰਦਾ ਹੈ। ਇੰਝ ਨਹੀਂ ਕਿ ਸਮੁੰਦਰ ਦੇ ਹੇਠਾਂ ਚਲੇ ਜਾਂਦੇ ਹਨ। ਜਿਵੇਂ ਕਹਿੰਦੇ ਹਨ ਲੰਕਾ, ਦਵਾਰਕਾ ਹੇਠਾਂ ਚਲੀ ਗਈ। ਨਹੀਂ, ਇਹ ਚੱਕਰ ਫਿਰਦਾ ਹੈ। ਇਸ ਚੱਕਰ ਨੂੰ ਜਾਣਨ ਨਾਲ ਤੁਸੀਂ ਚੱਕਰਵਰਤੀ ਮਹਾਰਾਜਾ - ਮਹਾਰਾਣੀ ਵਿਸ਼ਵ ਦੇ ਮਾਲਿਕ ਬਣਦੇ ਹੋ। ਪ੍ਰਜਾ ਵੀ ਤੇ ਆਪਣੇ ਨੂੰ ਮਾਲਿਕ ਸਮਝਦੀ ਹੈ ਨਾ। ਕਹਿਣਗੇ ਸਾਡਾ ਰਾਜ ਹੈ। ਭਾਰਤ ਵਾਸੀ ਕਹਿਣਗੇ ਸਾਡਾ ਰਾਜ ਹੈ। ਭਾਰਤ ਨਾਮ ਹੈ। ਹਿੰਦੂਸਤਾਨ ਨਾਮ ਰਾਂਗ ਹੈ। ਅਸਲ ਵਿੱਚ ਆਦਿ ਸਨਾਤਨ ਦੇਵੀ- ਦੇਵਤਾ ਧਰਮ ਹੀ ਹੈ। ਪਰੰਤੂ ਧਰਮ ਭ੍ਰਸ਼ਟ, ਕਰਮ ਭ੍ਰਸ਼ਟ ਹੋਣ ਦੇ ਕਾਰਣ ਆਪਣੇ ਨੂੰ ਦੇਵਤਾ ਨਹੀਂ ਕਹਿ ਸਕਦੇ। ਇਹ ਵੀ ਡਰਾਮੇ ਦੀ ਨੂੰਧ ਹੈ। ਨਹੀਂ ਤਾਂ ਬਾਪ ਕਿਵੇਂ ਆਕੇ ਫਿਰ ਤੋਂ ਦੇਵੀ -ਦੇਵਤਾ ਧਰਮ ਦੀ ਸਥਾਪਨਾ ਕਰਨ। ਪਹਿਲੋਂ ਤੁਹਾਨੂੰ ਵੀ ਇਨ੍ਹਾਂ ਗੱਲਾਂ ਦਾ ਪਤਾ ਨਹੀਂ ਸੀ, ਹੁਣ ਬਾਪ ਨੇ ਸਮਝਾਇਆ ਹੈ।

ਅਜਿਹਾ ਮਿੱਠਾ ਬਾਬਾ, ਉਨ੍ਹਾਂਨੂੰ ਵੀ ਫੇਰ ਤੁਸੀਂ ਭੁੱਲ ਜਾਂਦੇ ਹੋ। ਸਭ ਤੋਂ ਮਿੱਠਾ ਬਾਬਾ ਹੈ ਨਾ। ਬਾਕੀ ਰਾਵਣ ਰਾਜ ਵਿੱਚ ਤੁਹਾਨੂੰ ਸਾਰੇ ਦੁੱਖ ਹੀ ਦਿੰਦੇ ਹਨ ਨਾ, ਇਸ ਲਈ ਬੇਹੱਦ ਦੇ ਬਾਪ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦੀ ਯਾਦ ਵਿੱਚ ਪ੍ਰੇਮ ਦੇ ਅੱਥਰੂ ਬਹਾਉਂਦੇ ਹਾਂ - ਹੇ ਸਾਜਨ, ਕਦੋਂ ਆਕੇ ਸਜਣੀਆਂ ਨੂੰ ਮਿਲੋਗੇ? ਕਿਉਂਕਿ ਤੁਸੀ ਸਭ ਹੋ ਭਗਤੀਆਂ। ਭਗਤੀਆਂ ਦਾ ਪਤੀ ਹੋਇਆ ਭਗਵਾਨ। ਭਗਵਾਨ ਆਕੇ ਭਗਤੀ ਦਾ ਫ਼ਲ ਦਿੰਦੇ ਹਨ, ਰਸਤਾ ਦਸਦੇ ਹਨ ਅਤੇ ਸਮਝਾਉਂਦੇ ਹਨ - ਇਹ 5 ਹਜ਼ਾਰ ਵਰ੍ਹਿਆਂ ਦਾ ਖੇਲ੍ਹ ਹੈ। ਰਚਿਯਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਕੋਈ ਵੀ ਮਨੁੱਖ ਨਹੀਂ ਜਾਣਦੇ ਹਨ। ਰੂਹਾਨੀ ਬਾਪ ਅਤੇ ਰੂਹਾਨੀ ਬੱਚੇ ਹੀ ਜਾਣਦੇ ਹਨ। ਕੋਈ ਮਨੁੱਖ ਨਹੀਂ ਜਾਣਦੇ, ਦੇਵਤੇ ਵੀ ਨਹੀਂ ਜਾਣਦੇ। ਇਹ ਸਪ੍ਰੀਚੁਅਲ ਫਾਦਰ ਹੀ ਜਾਣਦੇ ਹਨ। ਉਹ ਆਪਣੇ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ। ਹੋਰ ਕਿਸੇ ਵੀ ਦੇਹਧਾਰੀ ਦੇ ਕੋਲ ਇਹ ਰਚਿਯਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦੀ ਨਾਲੇਜ਼ ਹੋ ਨਾ ਸਕੇ। ਇਹ ਨਾਲੇਜ਼ ਹੁੰਦੀ ਹੀ ਹੈ ਰੂਹਾਨੀ ਬਾਪ ਦੇ ਕੋਲ। ਉਨ੍ਹਾਂਨੂੰ ਹੀ ਗਿਆਨ ਗਿਆਨੇਸ਼੍ਵਰ ਕਿਹਾ ਜਾਂਦਾ ਹੈ। ਗਿਆਨ- ਗਿਆਨੇਸ਼੍ਵਰ ਤੁਹਾਨੂੰ ਗਿਆਨ ਦਿੰਦੇ ਹਨ, ਰਾਜ - ਰਾਜੇਸ਼ਵਰ ਬਣਨ ਦੇ ਲਈ ਇਸ ਲਈ ਇਸਨੂੰ ਰਾਜਯੋਗ ਕਿਹਾ ਜਾਂਦਾ ਹੈ। ਬਾਕੀ ਉਹ ਸਭ ਹਨ ਹਠਯੋਗ। ਹਠਯੋਗੀਆਂ ਦੇ ਵੀ ਚਿੱਤਰ ਬਹੁਤ ਹਨ। ਸੰਨਿਆਸੀ ਜਦੋਂ ਆਉਂਦੇ ਹਨ, ਉਹ ਆਕੇ ਬਾਦ ਵਿੱਚ ਹਠਯੋਗ ਸਿਖਾਉਂਦੇ ਹਨ। ਜਦੋਂ ਬਹੁਤ ਵਾਧਾ ਹੋ ਜਾਂਦਾ ਹੈ ਤਾਂ ਹਠਯੋਗ ਆਦਿ ਸਿਖਾਉਂਦੇ ਹਨ। ਬਾਪ ਨੇ ਸਮਝਾਇਆ ਹੈ ਮੈਂ ਆਉਂਦਾ ਹੀ ਹਾਂ ਸੰਗਮ ਤੇ, ਆਕੇ ਰਾਜਧਾਨੀ ਸਥਾਪਨ ਕਰਦਾ ਹਾਂ। ਸਥਾਪਨਾ ਇਥੇ ਕਰਦੇ ਹਨ ਨਾ ਕੀ ਸਤਿਯੁਗ ਵਿੱਚ। ਸਤਿਯੁਗ ਆਦਿ ਵਿੱਚ ਤੇ ਰਾਜਾਈ ਹੈ ਤਾਂ ਜ਼ਰੂਰ ਸੰਗਮ ਤੇ ਸਥਾਪਨਾ ਹੁੰਦੀ ਹੈ। ਇਥੇ ਕਲਯੁੱਗ ਵਿੱਚ ਹਨ ਸਭ ਪੂਜਾਰੀ, ਸਤਿਯੁੱਗ ਵਿੱਚ ਹਨ ਪੂਜਿਯ। ਤਾਂ ਬਾਪ ਪੂਜਿਯ ਬਣਾਉਣ ਲਈ ਆਉਂਦੇ ਹਨ। ਪੂਜਾਰੀ ਬਣਾਉਣ ਵਾਲਾ ਹੈ ਰਾਵਣ। ਇਹ ਸਭ ਜਾਨਣਾ ਚਾਹੀਦਾ ਹੈ ਨਾ। ਇਹ ਹੈ ਉੱਚ ਤੋਂ ਉੱਚ ਪੜ੍ਹਾਈ। ਇਸ ਟੀਚਰ ਨੂੰ ਕੋਈ ਜਾਣਦੇ ਨਹੀਂ। ਉਹ ਸੁਪ੍ਰੀਮ ਬਾਪ ਵੀ ਹੈ, ਟੀਚਰ ਵੀ ਹੈ, ਸਤਿਗੂਰੁ ਵੀ ਹੈ। ਇਹ ਕੋਈ ਨਹੀਂ ਜਾਣਦੇ। ਬਾਪ ਹੀ ਆਕੇ ਆਪਣਾ ਪੂਰਾ ਪਰਿਚੈ ਦਿੰਦੇ ਹਨ। ਬੱਚਿਆਂ ਨੂੰ ਖੁੱਦ ਪੜ੍ਹਾਕੇ ਫੇਰ ਨਾਲ ਲੈ ਜਾਂਦੇ ਹਨ। ਬੇਹੱਦ ਦੇ ਬਾਪ ਦਾ ਲਵ ਮਿਲਦਾ ਹੈ ਤਾਂ ਫੇਰ ਹੋਰ ਕੋਈ ਲਵ ਪਸੰਦ ਨਹੀਂ ਆਉਂਦਾ। ਇਸ ਸਮੇਂ ਹੈ ਝੂਠਖੰਡ। ਝੂਠੀ ਮਾਇਆ, ਝੂਠੀ ਕਾਇਆ ਭਾਰਤ ਹੁਣ ਝੂਠਖੰਡ ਹੈ ਫੇਰ ਸਤਿਯੁਗ ਵਿੱਚ ਹੋਵੇਗਾ ਸੱਚਖੰਡ। ਭਾਰਤ ਕਦੇ ਵਿਨਾਸ਼ ਨੂੰ ਨਹੀਂ ਪਾਉਂਦਾ ਹੈ। ਇਹ ਹੈ ਸਭ ਤੋਂ ਵੱਡੇ ਤੋਂ ਵੱਡਾ ਤੀਰਥ। ਜਿੱਥੇ ਬੇਹੱਦ ਦਾ ਬਾਪ ਬੱਚਿਆਂ ਨੂੰ ਬੈਠ ਸ੍ਰਿਸ਼ਟੀ ਦੇ ਆਦਿ, ਮੱਧ, ਅੰਤ ਦਾ ਰਾਜ਼ ਸਮਝਾਉਂਦੇ ਹਨ ਹੋਰ ਸਭ ਦੀ ਸਦਗਤੀ ਕਰਦੇ ਹਨ। ਇਹ ਬਹੁਤ ਵੱਡਾ ਤੀਰਥ ਹੈ। ਭਾਰਤ ਦੀ ਮਹਿਮਾ ਅਪ੍ਰਮਪਾਰ ਹੈ। ਪ੍ਰੰਤੁ ਇਹ ਵੀ ਤੁਸੀਂ ਸਮਝ ਸਕਦੇ ਹੋ - ਭਾਰਤ ਹੈ ਵੰਡਰ ਆਫ ਵਰਲਡ। ਉਹ ਹਨ ਮਾਇਆ ਦੇ 7 ਵੰਡਰਜ਼। ਈਸ਼ਵਰ ਦਾ ਵੰਡਰ ਇੱਕ ਹੀ ਹੈ। ਬਾਪ ਇੱਕ, ਉਨ੍ਹਾਂ ਦਾ ਵੰਡਰਫੁਲ ਸ੍ਵਰਗ ਵੀ ਇੱਕ ਹੈ। ਉਸਨੂੰ ਹੀ ਹੈਵਿਨ, ਪੈਰਾਡਾਇਜ਼ ਕਹਿੰਦੇ ਹਨ। ਸੱਚਾ - ਸੱਚਾ ਨਾਮ ਇੱਕ ਹੀ ਹੈ ਸ੍ਵਰਗ, ਇਹ ਹੈ ਨਰਕ। ਆਲਰਾਊਂਡਰ ਚੱਕਰ ਤੁਸੀਂ ਬ੍ਰਾਹਮਣ ਹੀ ਲਗਾਂਉਂਦੇ ਹੋ। ਹਮ ਸੋ ਬ੍ਰਾਹਮਣ ਸੋ ਦੇਵਤਾ.. । ਚੜ੍ਹਦੀ ਕਲਾ, ਉਤਰਦੀ ਕਲਾ। ਚੜ੍ਹਦੀ ਕਲਾ ਤੇਰੇ ਭਾਣੇ ਸ੍ਰਵ ਦਾ ਭਲਾ। ਭਾਰਤਵਾਸੀ ਵੀ ਚਾਹੁੰਦੇ ਹਨ ਕਿ ਵਿਸ਼ਵ ਵਿੱਚ ਸ਼ਾਂਤੀ ਵੀ ਹੋਵੇ, ਸੁੱਖ ਵੀ ਹੋਵੇ। ਸ੍ਵਰਗ ਵਿੱਚ ਤਾਂ ਹੈ ਹੀ ਸੁੱਖ, ਦੁੱਖ ਦਾ ਨਾਮ ਨਹੀਂ। ਉਸਨੂੰ ਕਿਹਾ ਜਾਂਦਾ ਹੈ ਈਸ਼ਵਰੀ ਰਾਜ। ਸਤਿਯੁਗ ਵਿੱਚ ਸੂਰਜਵੰਸ਼ੀ ਫੇਰ ਸੈਕਿੰਡ ਗ੍ਰੇਡ ਵਿੱਚ ਹਨ ਚੰਦ੍ਰਵਨਸ਼ੀ। ਤੁਸੀਂ ਹੋ ਆਸਤਿਕ, ਉਹ ਹਨ ਨਾਸਤਿਕ। ਤੁਸੀਂ ਧਨੀ ਦੇ ਬਣ ਬਾਪ ਤੋਂ ਵਰਸਾ ਲੈਣ ਦਾ ਪੁਰਸ਼ਾਰਥ ਕਰਦੇ ਹੋ। ਤੁਹਾਡੀ ਮਾਇਆ ਦੇ ਨਾਲ ਗੁਪਤ ਲੜ੍ਹਾਈ ਚਲਦੀ ਹੈ। ਬਾਪ ਆਉਂਦੇ ਹਨ ਰਾਤ੍ਰੀ ਨੂੰ। ਸ਼ਿਵਰਾਤਰੀ ਹੈ ਨਾ। ਪਰੰਤੂ ਸ਼ਿਵ ਦੀ ਰਾਤ੍ਰੀ ਦਾ ਵੀ ਅਰਥ ਨਹੀਂ ਸਮਝਦੇ। ਬ੍ਰਹਮਾ ਦੀ ਰਾਤ ਪੂਰੀ ਹੁੰਦੀ ਹੈ, ਦਿਨ ਸ਼ੁਰੂ ਹੁੰਦਾ ਹੈ। ਉਹ ਕਹਿੰਦੇ ਹਨ ਸ਼੍ਰੀਕ੍ਰਿਸ਼ਨ ਭਗਵਾਨੁਵਾਚ, ਇਹ ਤਾਂ ਹੈ ਸ਼ਿਵ ਭਗਵਾਨੁਵਾਚ। ਹੁਣ ਰਾਈਟ ਕੌਣ? ਕ੍ਰਿਸ਼ਨ ਤਾਂ ਪੂਰੇ 84 ਜਨਮ ਲੈਂਦੇ ਹਨ। ਬਾਪ ਕਹਿੰਦੇ ਮੈਂ ਆਉਂਦਾ ਹਾਂ ਸਧਾਰਣ ਬੁੱਢੇ ਤਨ ਵਿੱਚ। ਇਹ ਵੀ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹਨ। ਬਹੁਤ ਜਨਮਾਂ ਦੇ ਅੰਤ ਵਿੱਚ ਜਦੋਂ ਪਤਿਤ ਬਣ ਜਾਂਦੇ ਹਨ ਤਾਂ ਪਤਿਤ ਸ੍ਰਿਸ਼ਟੀ, ਪਤਿਤ ਰਾਜ ਵਿੱਚ ਆਉਂਦਾ ਹਾਂ। ਪਤਿਤ ਦੁਨੀਆਂ ਵਿੱਚ ਅਨੇਕ ਰਾਜ, ਪਾਵਨ ਦੁਨੀਆਂ ਵਿੱਚ ਹੁੰਦਾ ਹੈ ਇੱਕ ਰਾਜ। ਹਿਸਾਬ ਹੈ ਨਾ। ਭਗਤੀ ਮਾਰਗ ਵਿੱਚ ਜਦੋਂ ਬਹੁਤ ਨੋਉਂਦਾ ਭਗਤੀ ਕਰਦੇ ਹਨ, ਸਿਰ ਕੱਟਣ ਤੇ ਆ ਜਾਂਦੇ ਹਨ ਉਦੋਂ ਉਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਬਾਕੀ ਉਸ ਵਿੱਚ ਰੱਖਿਆ ਕੁਝ ਵੀ ਨਹੀਂ ਹੈ, ਉਸਨੂੰ ਕਿਹਾ ਜਾਂਦਾ ਹੈ ਨਾਉਂਦਾ ਭਗਤੀ। ਜਦੋਂ ਤੋਂ ਰਾਵਣ ਰਾਜ ਸ਼ੁਰੂ ਹੁੰਦਾ ਹੈ ਉਦੋਂ ਤੋਂ ਭਗਤੀ ਦੇ ਕਰਮਕਾਂਡ ਦੀਆਂ ਗੱਲਾਂ ਮਨੁੱਖ ਪੜ੍ਹਦੇ - ਪੜ੍ਹਦੇ ਹੇਠਾਂ ਆ ਜਾਂਦੇ ਹਨ, ਕਹਿੰਦੇ ਹਨ ਵਿਆਸ ਭਗਵਾਨ ਨੇ ਸ਼ਾਸਤਰ ਬਣਾਏ, ਕੀ - ਕੀ ਬੈਠ ਲਿਖਿਆ ਹੈ? ਭਗਤੀ ਅਤੇ ਗਿਆਨ ਦਾ ਰਾਜ਼ ਹੁਣ ਤੁਸੀਂ ਬੱਚਿਆਂ ਨੇ ਸਮਝਿਆ ਹੈ। ਸੀੜੀ ਅਤੇ ਝਾੜ ਵਿੱਚ ਇਹ ਸਭ ਸਮਝਾਉਣੀ ਹੈ। ਉਸ ਵਿੱਚ 84 ਜਨਮ ਵੀ ਵਿਖਾਏ ਹਨ। ਸਭ ਤਾਂ 84 ਜਨਮ ਨਹੀਂ ਲੈਂਦੇ ਹਨ। ਜੋ ਸ਼ੁਰੂ ਵਿੱਚ ਆਏ ਹੋਣਗੇ ਉਹ ਹੀ ਪੂਰੇ 84 ਜਨਮ ਲੈਣਗੇ। ਇਹ ਨਾਲੇਜ਼ ਤੁਹਾਨੂੰ ਹੁਣ ਹੀ ਮਿਲਦੀ ਹੈ ਫੇਰ ਸੌਰਸ ਆਵ ਇਨਕਮ ਹੋ ਜਾਂਦੀ ਹੈ। 21 ਜਨਮ ਕੋਈ ਅਪ੍ਰਾਪਤ ਚੀਜ ਨਹੀਂ ਰਹਿੰਦੀ ਹੈ, ਜਿਸ ਦੀ ਪ੍ਰਾਪਤੀ ਲਈ ਪੁਰਸ਼ਾਰਥ ਕਰਨਾ ਪਵੇ। ਉਸਨੂੰ ਕਿਹਾ ਜਾਂਦਾ ਹੈ ਬਾਪ ਦਾ ਇੱਕ ਹੀ ਸ੍ਵਰਗ ਹੈ ਵੰਡਰ ਆਫ ਦੀ ਵਰਲਡ। ਨਾਮ ਹੀ ਹੈ ਪੈਰਾਡਾਇਜ਼। ਉਸਦਾ ਬਾਪ ਮਾਲਿਕ ਬਣਾਉਂਦੇ ਹਨ। ਉਹ ਤਾਂ ਸਿਰ੍ਫ ਵੰਡਰਜ਼ ਵਿਖਉਂਦੇ ਹਨ, ਪ੍ਰੰਤੂ ਤੁਹਾਨੂੰ ਤੇ ਬਾਪ ਉਸਦਾ ਮਾਲਿਕ ਬਣਾਉਂਦੇ ਹਨ ਇਸ ਲਈ ਹੁਣ ਬਾਪ ਕਹਿੰਦੇ ਹਨ ਨਿਰੰਤਰ ਮੈਨੂੰ ਯਾਦ ਕਰੋ। ਸਿਮਰ - ਸਿਮਰ ਸੁੱਖ ਪਾਓ, ਕਲਹ ਕਲੇਸ਼ ਮਿਟੇ ਸਭ ਤਨ ਦੇ, ਜੀਵਨਮੁਕਤੀ ਪਦ ਪਾਓ। ਪਵਿੱਤਰ ਬਣਨ ਦੇ ਲਈ ਯਾਦ ਦੀ ਯਾਤਰਾ ਵੀ ਬਹੁਤ ਜ਼ਰੂਰੀ ਹੈ। ਮਨਮਨਾਭਵ, ਅਤੇ ਫੇਰ ਅੰਤ ਮਤੀ ਸੋ ਗਤੀ ਹੋ ਜਾਵੇਗੀ। ਗਤੀ ਕਿਹਾ ਜਾਂਦਾ ਹੈ ਸ਼ਾਂਤੀਧਾਮ ਨੂੰ। ਸਦਗਤੀ ਹੁੰਦੀ ਹੈ ਇਥੇ। ਸਦਗਤੀ ਦੇ ਅਗੇਂਸਟ( ਵਿਰੁੱਧ) ਹੁੰਦੀ ਹੈ ਦੁਰਗਤੀ।

ਹੁਣ ਤੁਸੀਂ ਬਾਪ ਨੂੰ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣ ਗਏ ਹੋ। ਤੁਹਾਨੂੰ ਬਾਪ ਦਾ ਲਵ ਮਿਲਦਾ ਹੈ। ਬਾਪ ਨਜ਼ਰ ਨਾਲ ਨਿਹਾਲ ਕਰ ਦਿੰਦੇ ਹਨ। ਸਨਮੁੱਖ ਆਕੇ ਹੀ ਨਾਲੇਜ਼ ਸੁਣਾਉਣਗੇ ਨਾ। ਇਸ ਵਿੱਚ ਪ੍ਰੇਰਣਾ ਦੀ ਤਾਂ ਕੋਈ ਗੱਲ ਹੀ ਨਹੀਂ। ਬਾਪ ਡਾਇਰੈਕਸ਼ਨ ਦਿੰਦੇ ਹਨ, ਇੰਵੇਂ ਯਾਦ ਕਰਨ ਨਾਲ ਸ਼ਕਤੀ ਮਿਲੇਗੀ। ਜਿਵੇਂ ਬੈਟਰੀ ਚਾਰਜ਼ ਹੁੰਦੀ ਹੈ ਨਾ। ਇਹ ਮੋਟਰ ਹੈ ਇਸਦੀ ਬੈਟਰੀ ਡਲ ਹੋ ਗਈ ਹੈ। ਹੁਣ ਸ੍ਰਵਸ਼ਕਤੀਮਾਨ ਬਾਪ ਦੇ ਨਾਲ ਬੁੱਧੀ ਦਾ ਯੋਗ ਲਗਾਉਣ ਨਾਲ ਫੇਰ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਬੈਟਰੀ ਚਾਰਜ਼ ਹੋ ਜਾਵੇਗੀ। ਬਾਪ ਹੀ ਆਕੇ ਸਭ ਦੀ ਬੈਟਰੀ ਚਾਰਜ਼ ਕਰਦੇ ਹਨ। ਸ੍ਰਵਸ਼ਕਤੀਮਾਨ ਬਾਪ ਹੀ ਹਨ। ਇਹ ਮਿੱਠੀਆਂ - ਮਿੱਠੀਆਂ ਗੱਲਾਂ ਬਾਪ ਹੀ ਬੈਠ ਸਮਝਾਉਂਦੇ ਹਨ। ਉਹ ਭਗਤੀ ਦੇ ਸ਼ਾਸਤਰ ਤਾਂ ਜਨਮ ਜਨਮਾਨਤ੍ਰ ਪੜ੍ਹਦੇ ਆਏ ਹੋ। ਹੁਣ ਬਾਪ ਸਾਰੇ ਧਰਮ ਵਾਲਿਆਂ ਲਈ ਇੱਕ ਹੀ ਗੱਲ ਸੁਣਾਉਂਦੇ ਹਨ। ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਸਾਰੇ ਪਾਪ ਕੱਟ ਜਾਣਗੇ। ਹੁਣ ਯਾਦ ਕਰਨਾ ਤੁਹਾਡਾ ਬੱਚਿਆਂ ਦਾ ਕੰਮ ਹੈ, ਇਸ ਵਿੱਚ ਮੁੰਝਣ ਵਾਲੀ ਤਾਂ ਗੱਲ ਹੀ ਨਹੀਂ ਹੈ। ਪਤਿਤ - ਪਾਵਨ ਇੱਕ ਬਾਪ ਹੀ ਹੈ। ਫੇਰ ਪਾਵਨ ਬਣ ਸਭ ਘਰ ਚਲੇ ਜਾਣਗੇ। ਸਭ ਦੇ ਲਈ ਇਹ ਨਾਲੇਜ਼ ਹੈ। ਇਹ ਹੈ ਸਹਿਜ ਰਾਜਯੋਗ ਅਤੇ ਸਹਿਜ ਗਿਆਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ੍ਰਵਸ਼ਕਤੀਮਾਨ ਬਾਪ ਨਾਲ ਆਪਣਾ ਬੁੱਧੀਯੋਗ ਲਗਾਕੇ ਬੈਟਰੀ ਚਾਰਜ਼ ਕਰਨੀ ਹੈ। ਆਤਮਾ ਨੂੰ ਸਤੋਪ੍ਰਧਾਨ ਬਣਾਉਣਾ ਹੈ। ਯਾਦ ਦੀ ਯਾਤਰਾ ਵਿੱਚ ਕਦੇ ਮੁੰਝਣਾ ਨਹੀਂ ਹੈ।

2. ਪੜ੍ਹਾਈ ਪੜ੍ਹਕੇ ਆਪਣੇ ਉਪਰ ਆਪੇ ਹੀ ਕਿਰਪਾ ਕਰਨੀ ਹੈ। ਬਾਪ ਸਮਾਨ ਪਿਆਰ ਦਾ ਸਾਗਰ ਬਣਨਾ ਹੈ। ਜਿਵੇਂ ਬਾਪ ਦਾ ਪਿਆਰ ਅਵਿਨਾਸ਼ੀ ਹੈ, ਇੰਵੇਂ ਸਭ ਨਾਲ ਅਵਿਨਾਸ਼ੀ ਸੱਚਾ ਪਿਆਰ ਰੱਖਣਾ ਹੈ। ਮੋਹਜੀਤ ਬਣਨਾ ਹੈ।

ਵਰਦਾਨ:-
ਮਹਿਸੂਸਤਾ ਦੀ ਸ਼ਕਤੀ ਦ੍ਵਾਰਾ ਮਿੱਠੇ ਅਨੁਭਵ ਕਰਨ ਵਾਲੇ ਸਦਾ ਸ਼ਕਤੀਸ਼ਾਲੀ ਆਤਮਾ ਭਵ।

ਇਹ ਮਹਿਸੂਸਤਾ ਦੀ ਸ਼ਕਤੀ ਬਹੁਤ ਮਿੱਠੇ ਅਨੁਭਵ ਕਰਾਉਂਦੀ ਹੈ - ਕਦੇ ਆਪਣੇ ਨੂੰ ਬਾਪ ਦੇ ਨੂਰੇ ਰਤਨ ਆਤਮਾ ਮਤਲਬ ਨੈਣਾਂ ਵਿਚ ਸਮਾਈ ਹੋਇਆ ਸ੍ਰੇਸ਼ਠ ਬਿੰਦੂ ਮਹਿਸੂਸ ਕਰੋ, ਕਦੇ ਮਸਤਕ ਤੇ ਚਮਕਣ ਵਾਲੀ ਮਸਤਕ ਮਨੀ, ਕਦੇ ਆਪਣੇ ਨੂੰ ਬ੍ਰਹਮਾ ਬਾਪ ਦੇ ਸਹਿਯੋਗੀ ਰਾਇਟ ਹੈਂਡ, ਬ੍ਰਹਮਾ ਦੀਆਂ ਬਾਹਵਾਂ ਮਹਿਸੂਸ ਕਰੋ, ਕਦੇ ਅਵਿਅਕਤ ਫਰਿਸ਼ਤਾ ਸਵਰੂਪ ਮਹਿਸੂਸ ਕਰੋ.. ਇਸ ਮਹਿਸੂਸਤਾ ਸ਼ਕਤੀ ਨੂੰ ਵਧਾਓ ਤਾਂ ਸ਼ਕਤੀਸ਼ਾਲੀ ਬਣ ਜਾਵੋਗੇ। ਫਿਰ ਛੋਟਾ ਜਿਹਾ ਦਾਗ਼ ਵੀ ਸਪੱਸ਼ਟ ਵਿਖਾਈ ਦਵੇਗਾ ਅਤੇ ਉਸ ਨੂੰ ਪਰਿਵਰਤਨ ਕਰ ਲਵੋਗੇ।

ਸਲੋਗਨ:-
ਸਰਵ ਦੇ ਦਿਲ ਦੀਆਂ ਦੁਆਵਾਂ ਲੈਂਦੇ ਚੱਲੋ ਤਾਂ ਤੁਹਾਡਾ ਪੁਰਸ਼ਾਰਥ ਸਹਿਜ ਹੋ ਜਾਵੇਗਾ।