05.07.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਤੁਹਾਨੂੰ ਪੜ੍ਹਾ ਰਹੇ ਹਨ ਖੂਬਸੂਰਤ ਦੇਵੀ - ਦੇਵਤਾ ਬਣਾਉਣ ਦੇ ਲਈ, ਖੂਬਸੂਰਤੀ ਦਾ ਆਧਾਰ ਹੈ ਪਵਿੱਤਰਤਾ"

ਪ੍ਰਸ਼ਨ:-
ਰੂਹਾਨੀ ਸ਼ਮਾ ਤੇ ਜੋ ਪਰਵਾਨੇ ਫ਼ਿਦਾ ਹੋਣ ਵਾਲੇ ਹਨ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਫ਼ਿਦਾ ਹੋਣ ਵਾਲੇ ਪਰਵਾਨੇ :- 1. ਸ਼ਮਾਂ ਜੋ ਹੈ ਜਿਵੇਂ ਦੀ ਹੈ ਉਸਨੂੰ ਅਸਲ ਰੂਪ ਵਿੱਚ ਜਾਣਦੇ ਅਤੇ ਯਾਦ ਕਰਦੇ ਹਨ, 2. ਫ਼ਿਦਾ ਹੋਣਾ ਮਾਨਾ ਬਾਪ ਸਮਾਨ ਬਣਨਾ, 3. ਫ਼ਿਦਾ ਹੋਣਾ ਮਾਨਾ ਬਾਪ ਤੋਂ ਵੀ ਉੱਚ ਰਾਜਾਈ ਦਾ ਅਧਿਕਾਰੀ ਬਣ ਜਾਣਾ।

ਗੀਤ:-
ਮਹਿਫ਼ਿਲ ਮੇਂ ਜਲ ਉਠੀ ਸ਼ਮਾਂ...

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਇਹ ਗੀਤ ਦੀ ਲਾਈਨ ਸੁਣੀ। ਇਹ ਕੌਣ ਸਮਝਾਉਂਦੇ ਹਨ? ਰੂਹਾਨੀ ਬਾਪ। ਉਹ ਸ਼ਮਾਂ ਵੀ ਹਨ। ਨਾਮ ਢੇਰ ਦੇ ਢੇਰ ਰੱਖੇ ਹਨ। ਬਾਪ ਦੀ ਸਤੂਤੀ ਵੀ ਬਹੁਤ ਕਰਦੇ ਹਨ। ਇਹ ਵੀ ਪਰਮਪਿਤਾ ਪਰਮਾਤਮਾ ਦੀ ਸਤੂਤੀ ਹੈ ਨਾ। ਬਾਪ ਸ਼ਮਾਂ ਬਣਕੇ ਆਏ ਹਨ ਪਰਵਾਨਿਆਂ ਦੇ ਲਈ। ਪਰਵਾਨੇ ਜਦੋਂ ਸਮਾਂ ਨੂੰ ਵੇਖਦੇ ਹਨ ਤਾਂ ਉਨ੍ਹਾਂ ਤੇ ਫ਼ਿਦਾ ਹੋ ਸ਼ਰੀਰ ਛੱਡ ਦਿੰਦੇ ਹਨ। ਅਨੇਕ ਪਰਵਾਨੇ ਹੁੰਦੇ ਜੋ ਸ਼ਮਾਂ ਤੇ ਪ੍ਰਾਣ ਦਿੰਦੇ ਹਨ। ਉਸ ਵਿੱਚ ਵੀ ਖ਼ਾਸ ਜਦੋਂ ਦੀਪਮਾਲਾ ਹੁੰਦੀ ਹੈ, ਬਤੀਆਂ ਬਹੁਤ ਜਗਦੀਆਂ ਹਨ ਤਾਂ ਛੋਟੇ -ਛੋਟੇ ਜੀਵ ਢੇਰ ਰਾਤ ਨੂੰ ਮਰ ਜਾਂਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਸਾਡਾ ਬਾਬਾ ਹੈ ਸੁਪ੍ਰੀਮ ਰੂਹ। ਉਨ੍ਹਾਂ ਨੂੰ ਹੁਸੈਨ ਵੀ ਕਿਹਾ ਜਾਂਦਾ ਹੈ, ਬਹੁਤ ਖੂਬਸੂਰਤ ਹੈ ਕਿਉਂਕਿ ਉਹ ਏਵਰ ਪਿਓਰ ਹਨ। ਆਤਮਾ ਪਿਓਰ ਬਣ ਜਾਂਦੀ ਹੈ ਤਾਂ ਉਸਨੂੰ ਸ਼ਰੀਰ ਵੀ ਪਿਓਰ , ਨੇਚਰੁਲ਼ ਮਿਲਦਾ ਹੈ। ਸ਼ਾਂਤੀਧਾਮ ਵਿੱਚ ਆਤਮਾਵਾਂ ਪਵਿੱਤਰ ਰਹਿੰਦੀਆਂ ਹਨ ਫਿਰ ਜਦੋਂ ਇੱਥੇ ਆਉਂਦੀਆਂ ਹਨ ਪਾਰ੍ਟ ਵਜਾਉਣ ਤਾਂ ਸਤੋ ਪ੍ਰਧਾਨ ਤੋਂ ਸਤੋ, ਰਜੋ, ਤਮੋ ਵਿੱਚ ਆਉਂਦੀਆਂ ਹਨ। ਫਿਰ ਸੁੰਦਰ ਤੋਂ ਸ਼ਾਮ ਮਤਲਬ ਕਾਲੀ ਇਮਪਿਓਰ ਬਣ ਜਾਂਦੀ ਹੈ। ਆਤਮਾ ਜਦੋਂ ਪਵਿੱਤਰ ਹੈ ਤਾਂ ਗੋਲਡਨ ਏਜ਼ਡ ਕਹੀ ਜਾਂਦੀ ਹੈ। ਉਸਨੂੰ ਫਿਰ ਸ਼ਰੀਰ ਵੀ ਗੋਲਡਨ ਏਜ਼ਡ ਮਿਲਦਾ ਹੈ। ਦੁਨੀਆਂ ਵੀ ਪੁਰਾਣੀ ਅਤੇ ਨਵੀਂ ਹੁੰਦੀ ਹੈ। ਉਹ ਹਸੀਨ ਪਰਮਪਿਤਾ ਪਰਮਾਤਮਾ, ਜਿਸਨੂੰ ਭਗਤੀ ਮਾਰਗ ਵਿੱਚ ਬੁਲਾਉਂਦੇ ਰਹਿੰਦੇ ਹਨ - ਹੇ ਸ਼ਿਵਬਾਬਾ, ਉਹ ਨਿਰਾਕਾਰ ਪਰਮਪਿਤਾ ਪ੍ਰਮਾਤਮਾ ਆਇਆ ਹੋਇਆ ਹੈ। ਆਤਮਾਵਾਂ ਨੂੰ ਇਮਪਿਓਰ ਤੋਂ ਪਿਓਰ ਹਸੀਨ ਬਣਾਉਣ। ਇਵੇਂ ਨਹੀਂ, ਅੱਜਕਲ ਜੋ ਬਹੁਤ ਖੂਬਸੂਰਤ ਹਨ, ਉਨ੍ਹਾਂ ਦੀ ਆਤਮਾ ਪਵਿੱਤਰ ਹੈ। ਨਹੀਂ। ਭਾਵੇਂ ਸ਼ਰੀਰ ਖੂਬਸੂਰਤ ਹੈ ਫਿਰ ਵੀ ਆਤਮਾ ਤੇ ਪਤਿਤ ਹੈ ਨਾ। ਵਿਲਾਇਤ ਵਿੱਚ ਕਿੰਨੇ ਖੂਬਸੂਰਤ ਬਣਦੇ ਹਨ। ਜਾਣਦੇ ਹੋ ਇਹ ਲਕਸ਼ਮੀ - ਨਾਰਾਇਣ ਹਨ ਸਤਿਯੁਗੀ ਖੂਬਸੂਰਤ ਅਤੇ ਇੱਥੇ ਹਨ ਹੇਲ ਦੇ ਖੂਬਸੂਰਤ। ਮਨੁੱਖ ਇਨਾਂ ਗੱਲਾਂ ਨੂੰ ਨਹੀਂ ਜਾਣਦੇ। ਬੱਚਿਆਂ ਨੂੰ ਹੀ ਸਮਝਿਆ ਜਾਂਦਾ ਹੈ ਕਿ ਇਹ ਹੈ ਨਰਕ ਦੀ ਖੂਬਸੂਰਤੀ। ਅਸੀਂ ਸਾਰੇ ਸਵਰਗ ਦੇ ਲਈ ਨੈਚੁਰਲ ਖੂਬਸੂਰਤ ਬਣ ਰਹੇ ਹਾਂ। 21 ਜਨਮ ਦੇ ਲਈ ਅਜਿਹੇ ਸੁੰਦਰ ਬਣਾਂਗੇ। ਇਥੋਂ ਦੀ ਖੂਬਸੂਰਤੀ ਤਾਂ ਇੱਕ ਜਨਮ ਦੇ ਲਈ ਹੈ। ਇੱਥੇ ਬਾਬਾ ਆਇਆ ਹੋਇਆ ਹੈ ,ਸਾਰੀ ਦੁਨੀਆ ਦੇ ਮਨੁੱਖ ਮਾਤਰ ਨੂੰ ਤਾਂ ਕੀ ਦੁਨੀਆਂ ਨੂੰ ਵੀ ਖੂਬਸੂਰਤ ਬਣਾਉਂਦੇ ਹਨ। ਸਤਿਯੁਗ ਨਵੀਂ ਦੁਨੀਆਂ ਵਿੱਚ ਸਨ ਹੀ ਖੂਬਸੂਰਤ ਦੇਵੀ - ਦੇਵਤੇ। ਉਹ ਬਣਨ ਦੇ ਲਈ ਹੁਣ ਤੁਸੀਂ ਪੜ੍ਹਦੇ ਹੋ। ਬਾਪ ਨੂੰ ਸ਼ਮਾਂ ਵੀ ਕਹਿੰਦੇ ਹਨ ਪਰੰਤੂ ਹੈ ਪਰਮ ਆਤਮਾ। ਜਿਵੇਂ ਤੁਹਾਨੂੰ ਆਤਮਾ ਕਹਿੰਦੇ ਹਨ ਉਵੇਂ ਉਨ੍ਹਾਂ ਨੂੰ ਪ੍ਰਮਾਤਮਾ ਕਹਿੰਦੇ ਹਨ। ਤੁਸੀਂ ਬੱਚੇ ਬਾਪ ਦੀ ਮਹਿਮਾ ਗਾਉਂਦੇ ਹੋ, ਬਾਪ ਫਿਰ ਬੱਚਿਆਂ ਦੀ ਮਹਿਮਾ ਕਰਦੇ ਹਨ, ਤੁਹਾਨੂੰ ਅਜਿਹਾ ਬਣਾਉਂਦਾ ਹਾਂ ਜੋ ਮੇਰੇ ਤੋਂ ਵੀ ਤੁਹਾਡਾ ਮਰਤਬਾ ਉੱਚ ਹੈ। ਮੈਂ ਜੋ ਵੀ ਹਾਂ ਜਿਵੇਂ ਦਾ ਵੀ ਹਾਂ, ਜਿਵੇਂ ਮੈਂ ਪਾਰ੍ਟ ਵਜਾਉਂਦਾ ਹਾਂ ਇਹ ਹੋਰ ਕੋਈ ਨਹੀਂ ਜਾਣਦੇ। ਹੁਣ ਤੁਸੀਂ ਬੱਚੇ ਜਾਣਦੇ ਹੋ ਕਿਵੇ ਅਸੀਂ ਆਤਮਾਵਾਂ ਪਾਰ੍ਟ ਵਜਾਉਣ ਦੇ ਲਈ ਪਰਮਧਾਮ ਤੋਂ ਆਉਂਦੀਆਂ ਹਾਂ। ਅਸੀਂ ਸ਼ੂਦ੍ਰ ਕੁਲ ਵਿੱਚ ਸੀ ਫਿਰ ਹੁਣ ਬ੍ਰਾਹਮਣ ਕੁਲ ਵਿੱਚ ਆਈਆਂ ਹਾਂ। ਇਹ ਵੀ ਤੁਹਾਡਾ ਵਰਣ ਹੈ ਹੋਰ ਕਿਸੇ ਧਰਮ ਵਾਲਿਆਂ ਦੇ ਲਈ ਇਹ ਵਰਣ ਨਹੀਂ ਹੈ। ਉਨ੍ਹਾਂ ਦੇ ਵਰਣ ਨਹੀਂ ਹੁੰਦੇ। ਉਨ੍ਹਾਂ ਦਾ ਤਾਂ ਇੱਕ ਹੀ ਵਰਣ ਹੈ, ਕ੍ਰਿਸ਼ਚਨ ਹੀ ਚਲੇ ਆਉਂਦੇ ਹਨ। ਹਾਂ, ਉਨ੍ਹਾਂ ਵਿੱਚ ਵੀ ਸਤੋ, ਰਜੋ, ਤਮੋ ਵਿੱਚ ਆਉਂਦੇ ਹਨ। ਬਾਕੀ ਇਹ ਵਰਣ ਤੁਹਾਡੇ ਲਈ ਹਨ। ਸ੍ਰਿਸ਼ਟੀ ਵੀ ਸਤੋ, ਰਜੋ, ਤਮੋ ਵਿੱਚ ਆਉਂਦੀ ਹੈ। ਇਹ ਸ੍ਰਿਸ਼ਟੀ ਚੱਕਰ ਬੇਹੱਦ ਦਾ ਬਾਪ ਬੈਠ ਸਮਝਾਉਂਦੇ ਹਨ। ਜੋ ਬਾਪ ਗਿਆਨ ਦਾ ਸਾਗਰ ਹੈ, ਪਵਿਤ੍ਰਤਾ ਦਾ ਸਾਗਰ ਹੈ, ਖੁਦ ਕਹਿੰਦੇ ਹਨ ਮੈਂ ਪੁਨਰਜਨਮ ਨਹੀਂ ਲੈਂਦਾ ਹਾਂ। ਭਾਵੇਂ ਸ਼ਿਵ ਜਯੰਤੀ ਵੀ ਮਨਾਉਂਦੇ ਹਨ ਪਰ ਮਨੁਖਾਂ ਨੂੰ ਇਹ ਪਤਾ ਨਹੀ ਹੈ ਕਿ ਕਦੋਂ ਆਉਂਦੇ ਹਨ। ਉਨ੍ਹਾਂ ਦੀ ਜੀਵਨ ਕਹਾਣੀ ਨੂੰ ਵੀ ਨਹੀਂ ਜਾਣਦੇ ਹਨ। ਬਾਪ ਕਹਿੰਦੇ ਹਨ ਮੈਂ ਜੋ ਹਾਂ, ਜਿਵੇਂ ਦਾ ਹਾਂ, ਮੇਰੇ ਵਿੱਚ ਕੀ ਪਾਰ੍ਟ ਹੈ, ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ - ਇਹ ਤੁਹਾਨੂੰ ਬੱਚਿਆਂ ਨੂੰ ਮੈਂ ਕਲਪ -ਕਲਪ ਸਮਝਾਉਦਾ ਹਾਂ। ਤੁਸੀਂ ਜਾਣਦੇ ਹੋ, ਅਸੀਂ ਸੀੜੀ ਉਤਰਦੇ - ਉਤਰਦੇ ਤਮੋਪ੍ਰਧਾਨ ਬਣੇ ਹਾਂ। 84 ਜਨਮ ਵੀ ਤੁਸੀਂ ਲੈਂਦੇ ਹੋ। ਪਿਛਾੜੀ ਵਿੱਚ ਜੋ ਆਉਂਦੇ ਹਨ ਉਨ੍ਹਾਂ ਨੂੰ ਵੀ ਸਤੋ, ਰਜੋ, ਤਮੋ ਵਿੱਚ ਆਉਣਾ ਹੀ ਹੈ। ਤੁਸੀਂ ਤਮੋਪ੍ਰਧਾਨ ਬਣਦੇ ਹੋ ਤਾਂ ਸਾਰੀ ਦੁਨੀਆਂ ਤਮੋਪ੍ਰਧਾਨ ਬਣ ਜਾਂਦੀ ਹੈ। ਫਿਰ ਤੁਹਾਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਜਰੂਰ ਬਣਨਾ ਹੈ। ਇਹ ਸ੍ਰਿਸ਼ਟੀ ਚੱਕਰ ਫਿਰਦਾ ਰਹਿੰਦਾ ਹੈ। ਹੁਣ ਹੈ ਕਲਯੁਗ ਉਸਦੇ ਬਾਅਦ ਫਿਰ ਸਤਿਯੁਗ ਆਵੇਗਾ। ਕਲਯੁਗ ਦੀ ਉਮਰ ਪੂਰੀ ਹੋਈ। ਬਾਪ ਕਹਿੰਦੇ ਹਨ ਮੈਂ ਸਧਾਰਨ ਤਨ ਵਿੱਚ ਹੂਬਹੂ ਕਲਪ ਪਹਿਲਾਂ ਮੁਆਫ਼ਿਕ ਪ੍ਰਵੇਸ਼ ਕੀਤਾ ਹੈ ਫਿਰ ਤੋਂ ਤੁਹਾਨੂੰ ਬੱਚਿਆਂ ਨੂੰ ਰਾਜਯੋਗ ਸਿਖਾਉਣ। ਯੋਗ ਤੇ ਅੱਜਕਲ ਬਹੁਤ ਹਨ। ਬੈਰਿਸਟਰੀ ਯੋਗ, ਇੰਜੀਨੀਅਰੀ ਯੋਗ... । ਬੈਰਿਸਟਰੀ ਪੜ੍ਹਨ ਦੇ ਲਈ ਬੈਰਿਸਟਰ ਦੇ ਨਾਲ ਬੁੱਧੀ ਦਾ ਯੋਗ ਲਗਾਉਣਾ ਹੁੰਦਾ ਹੈ। ਅਸੀਂ ਬੈਰਿਸਟਰ ਬਣ ਰਹੇ ਹਾਂ ਤਾਂ ਪੜ੍ਹਾਉਣ ਵਾਲੇ ਨੂੰ ਯਾਦ ਕਰਦੇ ਹਨ। ਉਨ੍ਹਾਂ ਦਾ ਤੇ ਆਪਣਾ ਬਾਪ ਵੱਖ ਹੈ, ਗੁਰੂ ਵੀ ਹੋਵੇਗਾ ਤਾਂ ਉਸਨੂੰ ਵੀ ਯਾਦ ਕਰਨਗੇ। ਤਾਂ ਵੀ ਬੈਰਿਸਟਰ ਦੇ ਨਾਲ ਬੁੱਧੀ ਦਾ ਯੋਗ ਰਹਿੰਦਾ ਹੈ। ਆਤਮਾ ਹੀ ਪੜ੍ਹਦੀ ਹੈ। ਆਤਮਾ ਹੀ ਸ਼ਰੀਰ ਦਵਾਰਾ ਜੱਜ ਬੈਰਿਸਟਰ ਬਣਦੀ ਹੈ।

ਹੁਣ ਤੁਸੀਂ ਬੱਚੇ ਆਤਮ ਅਭਿਮਾਨੀ ਬਣਨ ਦੇ ਸੰਸਕਾਰ ਬੁੱਧੀ ਵਿੱਚ ਪਾਉਂਦੇ ਹੋ। ਅੱਧਾਕਲਪ ਦੇਹ - ਅਭਿਮਾਨੀ ਰਹੇ। ਹੁਣ ਬਾਪ ਕਹਿੰਦੇ ਹਨ ਦੇਹੀ ਅਭਿਮਾਨੀ ਬਣੋ। ਆਤਮਾ ਵਿੱਚ ਹੀ ਪੜ੍ਹਾਈ ਦੇ ਸੰਸਕਾਰ ਹਨ। ਮਨੁੱਖ ਆਤਮਾ ਹੀ ਜੱਜ ਬਣਦੀ ਹੈ, ਹੁਣ ਅਸੀਂ ਵਿਸ਼ਵ ਦੇ ਮਾਲਿਕ ਦੇਵਤਾ ਬਣ ਰਹੇ ਹਾਂ, ਪੜ੍ਹਾਉਣ ਵਾਲਾ ਹੈ ਸ਼ਿਵਬਾਬਾ, ਪਰਮ ਆਤਮਾ। ਉਹ ਹੀ ਗਿਆਨ ਦਾ ਸਾਗਰ ਹੈ, ਸ਼ਾਂਤੀ, ਸੰਪਤੀ ਦਾ ਸਾਗਰ ਹੈ। ਇਹ ਵੀ ਵਿਖਾਉਂਦੇ ਹਨ ਸਾਗਰ ਤੋੰ ਰਤਨਾਂ ਦੀਆਂ ਥਾਲੀਆਂ ਨਿਕਲਦੀਆਂ ਹਨ। ਇਹ ਹੈ ਭਗਤੀ ਮਾਰਗ ਦੀਆਂ ਗੱਲਾਂ। ਬਾਪ ਨੂੰ ਰੈਫਰ ਕਰਨਾ ਪੈਂਦਾ ਹੈ। ਬਾਪ ਸਮਝਾਉਂਦੇ ਹਨ ਇਹ ਹਨ ਅਵਿਨਾਸ਼ੀ ਗਿਆਨ ਰਤਨ। ਇਨਾਂ ਗਿਆਨ ਰਤਨਾਂ ਨਾਲ ਤੁਸੀਂ ਬਹੁਤ ਸ਼ਾਹੂਕਾਰ ਬਣਦੇ ਹੋ ਅਤੇ ਹੀਰੇ ਜਵਾਹਰਾਤ ਵੀ ਤੁਹਾਨੂੰ ਬਹੁਤ ਮਿਲਦੇ ਹਨ। ਇਹ ਇੱਕ - ਇੱਕ ਗਿਆਨ ਰਤਨ ਲੱਖਾਂ ਰੁਪਈਆਂ ਦਾ ਹੈ ਜੋ ਤੁਹਾਨੂੰ ਇਨਾਂ ਸ਼ਾਹੂਕਾਰ ਬਣਾਉਂਦੇ ਹਨ। ਤੁਸੀਂ ਜਾਣਦੇ ਹੋ ਭਾਰਤ ਹੀ ਵਾਈਸਲੈਸ ਵਰਲਡ ਸੀ ਉਸ ਵਿੱਚ ਪਵਿੱਤਰ ਦੇਵਤੇ ਰਹਿੰਦੇ ਸੀ। ਹੁਣ ਸਾਂਵਰੇ ਅਪਵਿੱਤਰ ਬਣ ਗਏ ਹਨ। ਆਤਮਾਵਾਂ ਅਤੇ ਪਰਮਾਤਮਾ ਦਾ ਮੇਲਾ ਹੁੰਦਾ ਹੈ। ਆਤਮਾ ਸ਼ਰੀਰ ਵਿੱਚ ਹੈ ਤਾਂ ਹੀ ਸੁਣ ਸਕਦੀ ਹੈ। ਪਰਮਾਤਮਾ ਵੀ ਸ਼ਰੀਰ ਵਿੱਚ ਆਉਂਦਾ ਹੈ। ਆਤਮਾਵਾਂ ਅਤੇ ਪ੍ਰਮਾਤਮਾ ਦਾ ਘਰ ਸ਼ਾਂਤੀਧਾਮ ਹੈ। ਉੱਥੇ ਚੂਰਪੁਰ ਕੁਝ ਵੀ ਨਹੀ ਹੁੰਦੀ ਹੈ। ਇੱਥੇ ਪਰਮਾਤਮਾ ਬਾਪ ਆਕੇ ਬੱਚਿਆਂ ਨੂੰ ਮਿਲਦੇ ਹਨ। ਸ਼ਰੀਰ ਸਮੇਤ ਮਿਲਦੇ ਹਨ। ਉੱਥੇ ਤਾਂ ਘਰ ਹੈ ਉੱਥੇ ਵਿਸ਼ਰਾਮ ਪਾਉਂਦੇ ਹਨ। ਹੁਣ ਤੁਸੀਂ ਬੱਚੇ ਪੁਰਸ਼ੋਤਮ ਸੰਗਮਯੁਗ ਤੇ ਹੋ। ਬਾਕੀ ਦੁਨੀਆਂ ਕਲਯੁਗ ਵਿੱਚ ਹੈ। ਬਾਪ ਬੈਠ ਸਮਝਾਉਂਦੇ ਹਨ ਭਗਤੀ ਮਾਰਗ ਵਿੱਚ ਖਰਚ ਬਹੁਤ ਕਰਦੇ ਹਨ, ਚਿੱਤਰ ਵੀ ਬਹੁਤ ਬਣਾਉਂਦੇ ਹਨ। ਵੱਡੇ - ਵੱਡੇ ਮੰਦਿਰ ਬਣਾਉਂਦੇ ਹਨ। ਨਹੀਂ ਤਾਂ ਕ੍ਰਿਸ਼ਨ ਦਾ ਚਿੱਤਰ ਘਰ ਵਿੱਚ ਵੀ ਤਾਂ ਰੱਖ ਸਕਦੇ ਹਨ। ਬਹੁਤ ਸਸਤੇ ਚਿੱਤਰ ਹੁੰਦੇ ਹਨ ਫਿਰ ਇਨਾਂ ਦੂਰ -ਦੂਰ ਮੰਦਿਰਾਂ ਵਿੱਚ ਕਿਉਂ ਜਾਂਦੇ। ਇਹ ਹੈ ਭਗਤੀਮਾਰਗ। ਸਤਿਯੁਗ ਵਿੱਚ ਇਹ ਮੰਦਿਰ ਆਦਿ ਹੁੰਦੇ ਨਹੀਂ। ਉੱਥੇ ਹਨ ਪੁਜੀਏ। ਕਲਯੁਗ ਵਿੱਚ ਹਨ ਪੁਜਾਰੀ। ਤੁਸੀਂ ਹੁਣ ਸੰਗਮਯੁਗ ਤੇ ਦੇਵਤਾ ਬਣ ਰਹੇ ਹੋ। ਹੁਣ ਤੁਸੀਂ ਬ੍ਰਾਹਮਣ ਬਣੇ ਹੋ। ਇਸ ਵਕਤ ਤੁਹਾਡਾ ਇਹ ਅੰਤਿਮ ਪੁਰਸ਼ਾਰਥੀ ਸ਼ਰੀਰ ਮੋਸ੍ਟ ਵੇਲਯੂਏਬਲ ਹੈ। ਇਸ ਵਿੱਚ ਤੁਸੀਂ ਬਹੁਤ ਕਮਾਈ ਕਰਦੇ ਹੋ। ਬੇਹੱਦ ਦੇ ਬਾਪ ਦੇ ਨਾਲ ਤੁਸੀਂ ਖਾਂਦੇ - ਪੀਂਦੇ ਹੋ। ਪੁਕਾਰਦੇ ਵੀ ਉਨ੍ਹਾਂ ਨੂੰ ਹਨ। ਇਵੇਂ ਨਹੀਂ ਕਹਿੰਦੇ - ਕ੍ਰਿਸ਼ਨ ਤੋਂ ਖਾਵਾਂ। ਬਾਪ ਨੂੰ ਯਾਦ ਕਰਦੇ ਹਨ - ਤੁਸੀਂ ਮਾਤ - ਪਿਤਾ... ਬਾਲਕ ਤਾਂ ਬਾਪ ਦੇ ਨਾਲ ਖੇਡਦੇ ਰਹਿੰਦੇ ਹਨ। ਕ੍ਰਿਸ਼ਨ ਦੇ ਅਸੀਂ ਸਾਰੇ ਬਾਲਕ ਹਾਂ, ਇਵੇਂ ਨਹੀਂ ਕਹਾਂਗੇ। ਸਾਰੀਆਂ ਆਤਮਾਵਾਂ ਪਰਮਪਿਤਾ ਪਰਮਾਤਮਾ ਦੇ ਬੱਚੇ ਹਾਂ। ਆਤਮਾ ਸ਼ਰੀਰ ਦਵਾਰਾ ਕਹਿੰਦੀ ਹੈ - ਤੁਸੀਂ ਆਵੋਗੇ ਤਾਂ ਅਸੀਂ ਤੁਹਾਡੇ ਨਾਲ ਖੇਡਾਂਗੇ, ਖਾਵਾਂਗੇ ਸਭ ਕੁਝ ਕਰਾਂਗੇ। ਤੁਸੀਂ ਕਹਿੰਦੇ ਹੀ ਹੋ ਬਾਪਦਾਦਾ। ਤਾਂ ਜਿਵੇਂ ਘਰ ਹੋ ਗਿਆ। ਬਾਪਦਾਦਾ ਅਤੇ ਬੱਚੇ। ਇਹ ਬ੍ਰਹਮਾ ਹੈ ਬੇਹੱਦ ਦਾ ਰਚਿਅਤਾ। ਬਾਪ ਇਨ੍ਹਾਂ ਵਿੱਚ ਪ੍ਰਵੇਸ਼ ਕਰ ਇਨ੍ਹਾਂ ਨੂੰ ਅਡੋਪਟ ਕਰਦੇ ਹਨ। ਇਨ੍ਹਾਂ ਨੂੰ ਕਹਿੰਦੇ ਹਨ ਤੁਸੀਂ ਮੇਰੇ ਹੋ। ਇਹ ਹੈ ਮੁਖਵੰਸ਼ਾਵਲੀ। ਜਿਵੇਂ ਇਸਤ੍ਰੀ ਨੂੰ ਵੀ ਅਡੋਪਟ ਕਰਦੇ ਹਨ ਨਾ। ਉਹ ਵੀ ਮੁਖਵੰਸ਼ਾਵਲੀ ਠਹਿਰੀ। ਕਹਿਣਗੇ ਤੁਸੀਂ ਮੇਰੀ ਹੋ। ਫਿਰ ਉਨ੍ਹਾਂ ਤੋਂ ਕੁੱਖ ਵੰਸ਼ਾਵਲੀ ਬੱਚੇ ਪੈਦਾ ਹੁੰਦੇ ਹਨ। ਇਹ ਰਸਮ ਕਿਥੋਂ ਚੱਲੀ? ਬਾਪ ਕਹਿੰਦੇ ਹਨ ਮੈਂ ਇੰਨਾ ਨੂੰ ਅਡੋਪਟ ਕੀਤਾ ਹੈ ਨਾ। ਇਨ੍ਹਾਂ ਦਵਾਰਾ ਤੁਹਾਨੂੰ ਅਡੋਪਟ ਕਰਦਾ ਹਾਂ। ਤੁਸੀਂ ਮੇਰੇ ਬੱਚੇ ਹੋ। ਪਰੰਤੂ ਇਹ ਹੈ ਮੇਲ। ਤੁਸੀਂ ਸਭ ਨੂੰ ਸੰਭਾਲਣ ਦੇ ਲਈ ਫਿਰ ਸਰਸਵਤੀ ਨੂੰ ਵੀ ਅਡੋਪਟ ਕੀਤਾ। ਉਨ੍ਹਾਂ ਨੂੰ ਮਾਤਾ ਦਾ ਟਾਈਟਲ ਮਿਲਿਆ। ਸਰਸਵਤੀ ਨਦੀ। ਇਹ ਨਦੀ ਮਾਤਾ ਹੋਈ ਨਾ। ਬਾਪ ਸਾਗਰ ਹੈ। ਇਹ ਵੀ ਸਾਗਰ ਤੋੰ ਨਿਕਲੀ ਹੋਈ ਹੈ। ਬ੍ਰਹਮਪੁਤਰਾ ਨਦੀ ਤੇ ਸਾਗਰ ਦਾ ਬਹੁਤ ਮੇਲਾ ਲਗਦਾ ਹੈ। ਅਜਿਹਾ ਮੇਲਾ ਹੋਰ ਕਿਤੇ ਲਗਦਾ ਨਹੀਂ। ਉਹ ਹੈ ਨਦੀਆਂ ਦਾ ਮੇਲਾ। ਇਹ ਹੈ ਆਤਮਾਵਾਂ ਅਤੇ ਪ੍ਰਮਾਤਮਾ ਦਾ ਮੇਲਾ। ਉਹ ਵੀ ਜਦੋਂ ਸ਼ਰੀਰ ਵਿੱਚ ਆਉਂਦੇ ਹਨ ਉਦੋਂ ਮੇਲਾ ਲਗਦਾ ਹੈ। ਬਾਪ ਕਹਿੰਦੇ ਹਨ ਮੈਂ ਹੁਸੈਨ ਹਾਂ। ਮੈਂ ਇਨ੍ਹਾਂ ਵਿੱਚ ਕਲਪ - ਕਲਪ ਪ੍ਰਵੇਸ਼ ਕਰਦਾ ਹਾਂ। ਇਹ ਡਰਾਮੇ ਵਿੱਚ ਨੂੰਧ ਹੈ। ਤੁਹਾਡੀ ਬੁੱਧੀ ਵਿੱਚ ਸਾਰੇ ਸ੍ਰਿਸ਼ਟੀ ਦਾ ਚੱਕਰ ਹੈ, ਇਨ੍ਹਾਂ ਦੀ ਉਮਰ 5 ਹਜ਼ਾਰ ਵਰ੍ਹੇ ਹੈ। ਇਸ ਬੇਹੱਦ ਦੀ ਫਿਲਮ ਤੋਂ ਫਿਰ ਹੱਦ ਦੀ ਫ਼ਿਲਮ ਬਣਾਉਂਦੇ ਹਨ। ਜੋ ਪਾਸਟ ਹੋ ਗਿਆ ਉਹ ਪ੍ਰੈਜੈਂਟ ਹੁੰਦਾ ਹੈ। ਪ੍ਰੈਜੈਂਟ ਫਿਰ ਫਿਊਚਰ ਬਣਦਾ ਹੈ, ਜਿਸਨੂੰ ਫਿਰ ਪਾਸਟ ਕਿਹਾ ਜਾਵੇਗਾ। ਪਾਸਟ ਹੋਣ ਵਿਚ ਕਿੰਨਾ ਸਮਾਂ ਲੱਗ ਗਿਆ। ਨਵੀਂ ਦੁਨੀਆਂ ਵਿੱਚ ਆ ਆਏ ਕਿੰਨਾ ਸਮਾਂ ਪਾਸਟ ਹੋਇਆ? 5 ਹਜ਼ਾਰ ਵਰ੍ਹੇ। ਤੁਸੀਂ ਹੁਣ ਹਰ ਇੱਕ ਸਵਦਰਸ਼ਨ ਚੱਕਰਧਾਰੀ ਹੋ। ਤੁਸੀਂ ਸਮਝਦੇ ਹੋ ਅਸੀਂ ਪਹਿਲਾਂ ਬ੍ਰਾਹਮਣ ਸੀ ਹੁਣ ਦੇਵਤਾ ਬਣੇ। ਤੁਹਾਨੂੰ ਬੱਚਿਆਂ ਨੂੰ ਹੁਣ ਬਾਪ ਦਵਾਰਾ ਸ਼ਾਂਤੀਧਾਮ ਸੁਖਧਾਮ ਦਾ ਵਰਸਾ ਮਿਲਦਾ ਹੈ। ਬਾਪ ਆਕੇ ਤਿੰਨ ਧਰਮ ਇਕੱਠੇ ਸਥਾਪਨ ਕਰਦੇ ਹਨ। ਬਾਕੀ ਸਭ ਦਾ ਵਿਨਾਸ਼ ਕਰਵਾ ਦਿੰਦੇ ਹਨ। ਵਾਪਿਸ ਲੈ ਜਾਣ ਵਾਲਾ ਤੁਹਾਨੂੰ ਸਤਿਗੁਰੂ ਬਾਪ ਮਿਲਿਆ ਹੈ। ਬੁਲਾਉਂਦੇ ਵੀ ਹਨ ਸਾਨੂੰ ਸਦਗਤੀ ਵਿੱਚ ਲੈ ਜਾਵੋ। ਸ਼ਰੀਰ ਨੂੰ ਖਤਮ ਕਰਵਾਓ। ਅਜਿਹੀ ਯੁਕਤੀ ਦੱਸੋ ਜੋ ਅਸੀਂ ਸ਼ਰੀਰ ਛੱਡ ਸ਼ਾਂਤੀਧਾਮ ਵਿੱਚ ਚਲੇ ਜਾਵੇਂ। ਗੁਰੂ ਦੇ ਕੋਲ ਵੀ ਮਨੁੱਖ ਇਸਲਈ ਜਾਂਦੇ ਹਨ। ਪ੍ਰੰਤੂ ਉਹ ਗੁਰੂ ਤਾਂ ਸ਼ਰੀਰ ਤੋਂ ਛੁਡਾਕੇ ਨਾਲ ਨਹੀਂ ਲੈ ਜਾ ਸਕਦੇ। ਪਤਿਤ ਪਾਵਨ ਹੈ ਹੀ ਇੱਕ ਬਾਪ। ਤਾਂ ਉਹ ਜਦੋਂ ਆਉਂਦੇ ਹਨ ਤਾਂ ਪਾਵਨ ਜਰੂਰ ਬਣਨਾ ਪਵੇ। ਬਾਪ ਨੂੰ ਹੀ ਕਿਹਾ ਜਾਂਦਾ ਹੈ ਕਾਲਾਂ ਦਾ ਕਾਲ, ਮਹਾਕਾਲ। ਸਭ ਨੂੰ ਸ਼ਰੀਰ ਤੋਂ ਛੁਡਾ ਕੇ ਨਾਲ ਲੈ ਜਾਂਦੇ ਹਨ। ਇਹ ਹੈ ਸੁਪ੍ਰੀਮ ਗਾਈਡ। ਸਾਰੀਆਂ ਆਤਮਾਵਾਂ ਨੂੰ ਵਾਪਿਸ ਲੈ ਜਾਂਦੇ ਹਨ। ਇਹ ਛੀ - ਛੀ ਸ਼ਰੀਰ ਹੈ, ਇਸ ਦੇ ਬੰਧਨ ਤੋਂ ਛੁੱਟਣਾ ਚਾਹੁੰਦੇ ਹਨ। ਕਿੱਥੇ ਸ਼ਰੀਰ ਛੁੱਟੇ ਤਾਂ ਬੰਧਨ ਛੁੱਟੇ। ਹੁਣ ਤੁਹਾਨੂੰ ਇਨ੍ਹਾਂ ਸਭ ਆਸੁਰੀ ਬੰਧਨਾਂ ਤੋਂ ਛੁਡਾਕੇ ਸੁਖ ਦੇ ਦੈਵੀ ਸੰਬੰਧ ਵਿੱਚ ਲੈ ਜਾਂਦੇ ਹਨ। ਤੁਸੀਂ ਜਾਣਦੇ ਹੋ ਅਸੀਂ ਸੁਖਧਾਮ ਵਿੱਚ ਆਵਾਂਗੇ ਵਾਇਆ ਸ਼ਾਂਤੀਧਾਮ। ਫਿਰ ਦੁਖਧਾਮ ਵਿੱਚ ਕਿਵੇਂ ਆਉਂਦੇ ਹੋ ਇਹ ਵੀ ਤੁਸੀਂ ਜਾਣਦੇ ਹੋ। ਬਾਬਾ ਆਉਂਦੇ ਹੀ ਹਨ ਸ਼ਾਮ ਤੋਂ ਸੁੰਦਰ ਬਣਾਉਣ। ਬਾਪ ਕਹਿੰਦੇ ਹਨ ਮੈਂ ਤੁਹਾਡਾ ਓਬਡੀਐਂਟ ਸੱਚਾ ਫਾਦਰ ਵੀ ਹਾਂ। ਫਾਦਰ ਹਮੇਸ਼ਾਂ ਓਬਡੀਐਂਟ ਹੁੰਦਾ ਹੈ। ਸੇਵਾ ਬਹੁਤ ਕਰਦੇ ਹਨ। ਖਰਚਾ ਕਰ ਪੜ੍ਹਾਕੇ ਫਿਰ ਧਨ ਦੌਲਤ ਬੱਚਿਆਂ ਨੂੰ ਦੇਕੇ ਖੁਦ ਜਾ ਸਾਧੂਆਂ ਦਾ ਸੰਗ ਕਰਦੇ ਹਨ। ਆਪਣੇ ਤੋਂ ਵੀ ਬੱਚਿਆਂ ਨੂੰ ਉੱਚ ਬਣਾਉਂਦੇ ਹਨ। ਇਹ ਬਾਪ ਵੀ ਕਹਿੰਦੇ ਹਨ ਮੈਂ ਤੁਹਾਨੂੰ ਡਬਲ ਮਾਲਿਕ ਬਣਾਉਂਦਾ ਹਾਂ। ਤੁਸੀਂ ਵਿਸ਼ਵ ਦਾ ਵੀ ਮਾਲਿਕ ਹੋ ਅਤੇ ਬ੍ਰਹਿਮੰਡ ਦਾ ਵੀ ਮਾਲਿਕ ਬਣਦੇ ਹੋ। ਤੁਹਾਡੀ ਪੂਜਾ ਵੀ ਡਬਲ ਹੁੰਦੀ ਹੈ। ਅਵਤਮਾਵਾਂ ਦੀ ਵੀ ਪੂਜਾ ਹੁੰਦੀ ਹੈ। ਦੇਵਤਾ ਵਰਣ ਵਿੱਚ ਵੀ ਪੂਜਾ ਹੁੰਦੀ ਹੈ। ਮੇਰੀ ਤਾਂ ਸਿੰਗਲ ਸਿਰਫ ਸ਼ਿਵਲਿੰਗ ਦੇ ਰੂਪ ਵਿੱਚ ਪੂਜਾ ਹੁੰਦੀ ਹੈ। ਮੈਂ ਰਾਜਾ ਤਾਂ ਬਣਦਾ ਨਹੀਂ ਹਾਂ। ਤੁਹਾਡੀ ਕਿੰਨੀ ਸੇਵਾ ਕਰਦਾ ਹਾਂ। ਅਜਿਹੇ ਬਾਪ ਨੂੰ ਫਿਰ ਤੁਸੀਂ ਭੁੱਲਦੇ ਕਿਉਂ ਹੋ! ਹੇ ਆਤਮਾ ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਤੁਸੀ ਕਿਸਦੇ ਕੋਲ ਆਏ ਹੋ? ਪਹਿਲਾਂ ਬਾਪ ਫਿਰ ਦਾਦਾ। ਹੁਣ ਫਾਦਰ ਫਿਰ ਗ੍ਰੇਟ - ਗ੍ਰੇਟ ਗ੍ਰੈਂਡ ਫਾਦਰ ਆਦਿ ਦੇਵ ਏਡਮ ਕਿਓਕਿ ਬਹੁਤ ਬਿਰਾਦਰੀਆਂ ਬਣਦੀਆਂ ਹਨ ਨਾ। ਸ਼ਿਵਬਾਬਾ ਨੂੰ ਕੋਈ ਗ੍ਰੇਟ - ਗ੍ਰੇਟ ਗ੍ਰੈਂਡ ਫਾਦਰ ਕਹਾਂਗੇ ਕੀ? ਹਰ ਗੱਲ ਵਿਚ ਤੁਹਾਨੂੰ ਬਹੁਤ ਉੱਚ ਬਣਾਉਂਦੇ ਹਨ। ਅਜਿਹਾ ਬਾਬਾ ਮਿਲਦਾ ਹੈ ਫਿਰ ਉਨ੍ਹਾਂਨੂੰ ਤੁਸੀਂ ਭੁੱਲਦੇ ਕਿਉਂ ਹੋ? ਭੁਲੋਗੇ ਤਾਂ ਪਾਵਨ ਕਿਵੇਂ ਬਣੋਗੇ! ਬਾਪ ਪਾਵਨ ਬਣਨ ਦੀ ਯੁਕਤੀ ਦੱਸਦੇ ਹਨ। ਇਸ ਯਾਦ ਨਾਲ ਹੀ ਖਾਦ ਨਿਕਲੇਗੀ। ਬਾਪ ਕਹਿੰਦੇ ਹਨ - ਮਿੱਠੇ - ਮਿੱਠੇ ਲਾਡਲੇ ਬੱਚਿਓ, ਦੇਹ ਅਭਿਮਾਨ ਛੱਡ ਆਤਮ ਅਭਿਮਾਨੀ ਬਣਨਾ ਹੈ, ਪਵਿੱਤਰ ਵੀ ਬਣਨਾ ਹੈ। ਕਾਮ ਮਹਾਸ਼ਤਰੁ ਹੈ। ਇਹ ਇੱਕ ਜਨਮ ਮੇਰੇ ਖ਼ਾਤਿਰ ਪਵਿੱਤਰ ਬਣੋ। ਲੌਕਿਕ ਬਾਪ ਵੀ ਕਹਿੰਦੇ ਹਨ ਨਾ - ਕੋਈ ਗੰਦਾ ਕੰਮ ਨਹੀਂ ਕਰੋ। ਮੇਰੀ ਦਾੜ੍ਹੀ ਦੀ ਲਾਜ ਰੱਖੋ। ਪਾਰਲੌਕਿਕ ਬਾਪ ਵੀ ਕਹਿੰਦੇ ਹਨ ਮੈਂ ਪਾਵਨ ਬਣਾਉਣ ਆਇਆ ਹਾਂ, ਹੁਣ ਕਾਲਾ ਮੂੰਹ ਨਾ ਕਰੋ। ਨਹੀਂ ਤਾਂ ਇੱਜਤ ਗਵਾਉਣਗੇ। ਸਾਰੇ ਬ੍ਰਾਹਮਣਾਂ ਦੀ ਅਤੇ ਬਾਪ ਦੀ ਵੀ ਇੱਜਤ ਗਵਾਂ ਦੇਵੋਗੇ। ਲਿਖਦੇ ਹਨ ਬਾਬਾ ਅਸੀਂ ਡਿੱਗ ਗਏ। ਕਾਲਾ ਮੂੰਹ ਕਰ ਦਿੱਤਾ। ਬਾਬਾ ਕਹਿੰਦੇ ਹਨ ਮੈਂ ਤੁਹਾਨੂੰ ਹਸੀਨ ( ਸੁੰਦਰ ) ਬਣਾਉਣ ਆਇਆ ਹਾਂ, ਤੁਸੀਂ ਫਿਰ ਕਾਲਾ ਮੂੰਹ ਕਰਦੇ ਹੋ। ਤੁਹਾਨੂੰ ਤੇ ਸਦਾ ਹਸੀਨ ਬਣਨ ਦਾ ਪੁਰਸ਼ਾਰਥ ਕਰਨਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਹ ਅੰਤਿਮ ਪੁਰਸ਼ਾਰਥੀ ਸ਼ਰੀਰ ਬਹੁਤ ਵੇਲਯੂਏਬਲ ਹੈ, ਇਸ ਵਿੱਚ ਬਹੁਤ ਕਮਾਈ ਕਰਨੀ ਹੈ। ਬੇਹਦ ਬਾਪ ਦੇ ਨਾਲ ਖਾਂਦੇ, ਪੀਂਦੇ... ਸਰਵ ਸੰਬੰਧਾਂ ਦੀ ਅਨੁਭੂਤੀ ਕਰਨੀ ਹੈ।

2. ਕੋਈ ਵੀ ਅਜਿਹਾ ਕਰਮ ਨਹੀਂ ਕਰਨਾ ਹੈ ਜਿਸ ਨਾਲ ਬ੍ਰਾਹਮਣ ਪਰਿਵਾਰ ਦੀ ਜਾਂ ਬਾਪ ਦੀ ਇੱਜਤ ਜਾਵੇ। ਆਤਮ ਅਭਿਮਾਨੀ ਬਣ ਪੂਰਾ ਪਵਿੱਤਰ ਬਣਨਾ ਹੈ। ਯਾਦ ਨਾਲ ਪੁਰਾਣੀ ਖਾਦ ਕੱਢਣੀ ਹੈ।

ਵਰਦਾਨ:-
ਸੁਣਨ ਦੇ ਨਾਲ - ਨਾਲ ਸਵਰੂਪ ਬਣ ਮਨ ਦੇ ਮਨੋਰੰਜਨ ਦ੍ਵਾਰਾ ਸਦਾ ਸ਼ਕਤੀਸ਼ਾਲੀ ਆਤਮਾ ਭਵ।

ਰੋਜ਼ ਮਨ ਵਿਚ ਸਵ ਦੇ ਪ੍ਰਤੀ ਜਾਂ ਹੋਰਾਂ ਦੇ ਪ੍ਰਤੀ ਉਮੰਗ - ਉਤਸਾਹ ਦਾ ਸੰਕਲਪ ਲਿਆਓ। ਖੁਦ ਵੀ ਉਸੇ ਸੰਕਲਪ ਦੇ ਸਵਰੂਪ ਬਣੋ ਅਤੇ ਦੂਜਿਆਂ ਦੀ ਸੇਵਾ ਵਿਚ ਵੀ ਲਗਾਓ ਤਾਂ ਆਪਣੀ ਜੀਵਨ ਵੀ ਸਦਾ ਦੇ ਲਈ ਉਤਸਾਹ ਵਾਲੀ ਹੋ ਜਾਵੇਗੀ ਅਤੇ ਦੂਜਿਆਂ ਨੂੰ ਵੀ ਉਤਸਾਹ ਦਵਾਉਣ ਵਾਲੇ ਬਣ ਸਕੋਂਗੇ। ਜਿਵੇਂ ਮਨੋਰੰਜਨ ਪ੍ਰੋਗਰਾਮ ਹੁੰਦਾ ਹੈ ਇਵੇਂ ਰੋਜ ਮਨ ਦੇ ਮਨੋਰੰਜਨ ਦੇ ਪ੍ਰੋਗਰਾਮ ਬਣਾਓ, ਜੋ ਸੁਣਦੇ ਹੋ ਇਸ ਦੇ ਸਵਰੂਪ ਬਣੋ ਤਾਂ ਸ਼ਕਤੀਸ਼ਾਲੀ ਬਣ ਜਾਵੋਗੇ।

ਸਲੋਗਨ:-
ਦੂਜਿਆਂ ਨੂੰ ਬਦਲਣ ਤੋਂ ਪਹਿਲਾਂ ਖੁਦ ਨੂੰ ਬਦਲ ਲਵੋ, ਇਹ ਹੀ ਸਮਝਦਾਰੀ ਹੈ।

ਅਵਿਅਕਤ ਇਸ਼ਾਰੇ :- ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ।

ਸਭ ਤੋਂ ਤੀਵ੍ਰ ਗਤੀ ਦੀ ਸੇਵਾ ਦਾ ਸਾਧਨ ਹੈ - ਸ਼ੁਭ ਅਤੇ ਸ੍ਰੇਸ਼ਠ ਸੰਕਲਪਾਂ ਦੀ ਸ਼ਕਤੀ। ਜਿਵੇਂ ਬ੍ਰਹਮਾ ਬਾਪ ਸ੍ਰੇਸ਼ਠ ਸੰਕਲਪ ਦੀ ਵਿਧੀ ਦਵਾਰਾ ਸੇਵਾ ਦੀ ਵਰਿਧੀ ਵਿਚ ਸਦਾ ਸਹਿਯੋਗੀ ਹਨ। ਵਿਧੀ ਤੀਵ੍ਰ ਹੈ ਤਾਂ ਵ੍ਰਿਧੀ ਵੀ ਤੀਵ੍ਰ ਹੈ। ਇਵੇਂ ਤੁਸੀਂ ਬੱਚੇ ਵੀ ਸ੍ਰੇਸ਼ਠ ਸ਼ੁਭ ਸੰਕਲਪਾਂ ਵਿਚ ਸੰਪੰਨ ਬਣੋ।