05.09.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਹਾਨੂੰ ਇੱਥੇ ਪ੍ਰਵ੍ਰਿਤੀ ਮਾਰ੍ਗ ਦਾ ਲਵ ਮਿਲਦਾ ਹੈ ਕਿਉਂਕਿ ਬਾਪ ਦਿਲ ਨਾਲ ਕਹਿੰਦੇ ਹਨ - ਮੇਰੇ ਬੱਚੇ, ਬਾਪ ਕੋਲੋਂ ਵਰਸਾ ਮਿਲਦਾ ਹੈ, ਇਹ ਲਵ ਦੇਹਧਾਰੀ ਗੁਰੂ ਨਹੀਂ ਦੇ ਸਕਦੇ”

ਪ੍ਰਸ਼ਨ:-
ਜਿਨ੍ਹਾਂ ਬੱਚਿਆਂ ਦੀ ਬੁੱਧੀ ਵਿੱਚ ਗਿਆਨ ਦੀ ਧਾਰਨਾ ਹੈ , ਸ਼ੁਰੂਡ ਬੁੱਧੀ ਹਨ - ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਨ੍ਹਾਂ ਨੂੰ ਦੂਜਿਆਂ ਨੂੰ ਸੁਨਾਉਣ ਦਾ ਸ਼ੌਂਕ ਹੋਵੇਗਾ। ਉਨ੍ਹਾਂ ਦੀ ਬੁੱਧੀ ਮਿੱਤਰ - ਸੰਬੰਧੀਆਂ ਆਦਿ ਵਿੱਚ ਭਟਕੇਗੀ ਨਹੀਂ। ਸ਼ੁਰੂਡ ਬੁੱਧੀ ਜੋ ਹੁੰਦੇ ਹਨ, ਉਹ ਪੜ੍ਹਾਈ ਵਿੱਚ ਕਦੀ ਉਬਾਸੀ ਆਦਿ ਨਹੀਂ ਲੈਣਗੇ। ਸਕੂਲ ਵਿੱਚ ਕਦੀ ਅੱਖਾਂ ਬੰਦ ਕਰਕੇ ਨਹੀਂ ਬੈਠਣਗੇ। ਜੋ ਬੱਚੇ ਤਵਾਈ ਹੋਕੇ ਬੈਠਦੇ, ਜਿਨ੍ਹਾਂ ਦੀ ਬੁੱਧੀ ਇੱਧਰ - ਉੱਧਰ ਭਟਕਦੀ ਰਹਿੰਦੀ ਹੈ, ਉਹ ਗਿਆਨ ਤਾਂ ਸਮਝਦੇ ਹੀ ਨਹੀਂ, ਉਨ੍ਹਾਂ ਲਈ ਬਾਪ ਨੂੰ ਯਾਦ ਕਰਨਾ ਬੜਾ ਮੁਸ਼ਕਿਲ ਹੈ।

ਓਮ ਸ਼ਾਂਤੀ
ਇਹ ਹੈ ਬਾਪ ਅਤੇ ਬੱਚਿਆਂ ਦਾ ਮੇਲਾ। ਗੁਰੂ ਅਤੇ ਚੇਲੇ ਅਤੇ ਜਾ ਸਟੂਡੈਂਟਸ ਦਾ ਮੇਲਾ ਨਹੀਂ ਹੈ। ਇਨ੍ਹਾਂ ਗੁਰੂ ਲੋਕਾਂ ਦੀ ਦ੍ਰਿਸ਼ਟੀ ਰਹਿੰਦੀ ਹੈ ਕਿ ਇਹ ਸਾਡੇ ਸਟੂਡੈਂਟ ਹਨ ਅਤੇ ਫਾਲੋਅਰਸ ਜਾਂ ਜਿਗਿਆਸੂ ਹਨ। ਹਲਕੀ ਦ੍ਰਿਸ਼ਟੀ ਹੋ ਗਈ ਨਾ। ਉਹ ਉਸੇ ਦ੍ਰਿਸ਼ਟੀ ਨਾਲ ਹੀ ਵੇਖਣਗੇ। ਆਤਮਾ ਨੂੰ ਨਹੀਂ। ਉਹ ਵੇਖਦੇ ਹਨ ਸ਼ਰੀਰਾਂ ਨੂੰ ਅਤੇ ਉਹ ਚੇਲੇ ਵੀ ਦੇਹ - ਅਭਿਮਾਨੀ ਹੋਕੇ ਬੈਠਦੇ ਹਨ। ਉਨ੍ਹਾਂ ਨੂੰ ਆਪਣਾ ਗੁਰੂ ਸਮਝਦੇ ਹਨ, ਦ੍ਰਿਸ਼ਟੀ ਹੀ ਉਹ ਰਹਿੰਦੀ ਹੈ ਕਿ ਸਾਡੇ ਗੁਰੂ ਸਮਝਦੇ ਹਨ, ਗੁਰੂ ਦੇ ਲਈ ਰਿਗਾਰਡ ਰੱਖਦੇ ਹਨ । ਇੱਥੇ ਤਾਂ ਬੜਾ ਫ਼ਰਕ ਹੈ, ਇੱਥੇ ਤਾਂ ਬਾਪ ਹੀ ਬੱਚਿਆਂ ਦਾ ਰਿਗਾਰਡ ਰੱਖਦੇ ਹਨ। ਜਾਣਦੇ ਹਨ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣਾ ਹੈ। ਇਹ ਸ੍ਰਿਸ਼ਟੀ ਚੱਕਰ ਕਿਵੇਂ ਫ਼ਿਰਦਾ ਹੈ। ਬੇਹੱਦ ਦੀ ਹਿਸਟਰੀ - ਜਾਗ੍ਰਾਫ਼ੀ ਬੱਚਿਆਂ ਨੂੰ ਸਮਝਾਉਣੀ ਹੈ। ਉਨ੍ਹਾਂ ਗੁਰੂਆਂ ਦੇ ਦਿਲ ਵਿੱਚ ਬੱਚੇ ਦਾ ਲਵ ਨਹੀਂ ਹੋਵੇਗਾ। ਬਾਪ ਦੇ ਕੋਲ ਤਾਂ ਬੱਚਿਆਂ ਦਾ ਬਹੁਤ ਲਵ ਰਹਿੰਦਾ ਹੈ ਅਤੇ ਬੱਚਿਆਂ ਦਾ ਵੀ ਬਾਪ ਤੇ ਲਵ ਰਹਿੰਦਾ ਹੈ। ਤੁਸੀਂ ਜਾਣਦੇ ਹੋ ਬਾਬਾ ਤਾਂ ਸਾਨੂੰ ਸ੍ਰਿਸ਼ਟੀ ਚੱਕਰ ਦਾ ਗਿਆਨ ਸੁਣਾਉਂਦੇ ਹਨ। ਉਹ ਕਿ ਸਿਖਾਉਂਦੇ ਹਨ? ਅੱਧਾਕਲਪ ਸ਼ਾਸਤ੍ਰ ਆਦਿ ਸੁਣਾਉਂਦੇ, ਭਗਤੀ ਦੇ ਕਰਮਕਾਂਡ ਕਰਦੇ, ਗਾਇਤ੍ਰੀ, ਸੰਧਿਆ ਆਦਿ ਸਿਖਾਉਂਦੇ ਰਹਿੰਦੇ ਹਨ। ਇਹ ਤਾਂ ਬਾਪ ਆਇਆ ਹੋਇਆ ਹੈ ਆਪਣਾ ਪਰਿਚੈ ਦੇ ਰਹੇ ਹਨ। ਅਸੀਂ ਬਾਪ ਨੂੰ ਬਿਲਕੁਲ ਨਹੀਂ ਜਾਣਦੇ ਸੀ। ਸ੍ਰਵਵਿਆਪੀ ਹੀ ਕਹਿ ਦਿੰਦੇ ਸੀ। ਕਦੀ ਵੀ ਪੁੱਛੋਂ ਪਰਮਾਤਮਾ ਕਿੱਥੇ ਹੈ ਤਾਂ ਝੱਟ ਕਹਿਣਗੇ ਉਹ ਤਾਂ ਸ੍ਰਵਵਿਆਪੀ ਹੈ। ਤੁਹਾਡੇ ਕੋਲ ਮਨੁੱਖ ਜਦੋੰ ਆਉਂਦੇ ਹਨ ਤਾਂ ਪੁੱਛਦੇ ਹਨ ਇੱਥੇ ਕੀ ਸਿਖਾਇਆ ਜਾਂਦਾ ਹੈ? ਬੋਲੋ, ਅਸੀਂ ਰਾਜਯੋਗ ਸਿਖਾਉਂਦੇ ਹਾਂ, ਜਿਸ ਨਾਲ ਤੁਸੀਂ ਮਨੁੱਖ ਤੋਂ ਦੇਵਤਾ ਮਤਲਬ ਰਾਜਾ ਬਣ ਸਕਦੇ ਹੋ ਹੋਰ ਕੋਈ ਸਤਿਸੰਗ ਇਵੇਂ ਨਹੀਂ ਹੋਵੇਗਾ ਜੋ ਕਹੇ ਕਿ ਅਸੀਂ ਮਨੁੱਖ ਤੋਂ ਦੇਵਤਾ ਬਣਾਉਣ ਦੀ ਸਿੱਖਿਆ ਦਿੰਦੇ ਹਾਂ। ਦੇਵਤਾ ਹੁੰਦੇ ਹਨ ਸਤਿਯੁਗ ਵਿੱਚ। ਕਲਯੁੱਗ ਵਿੱਚ ਹਨ ਮਨੁੱਖ। ਹੁਣ ਅਸੀਂ ਤੁਹਾਨੂੰ ਸਾਰੇ ਸ੍ਰਿਸ਼ਟੀ ਚੱਕਰ ਦਾ ਰਾਜ਼ ਸਮਝਾਉਂਦੇ ਹਾਂ, ਜਿਸ ਨਾਲ ਤੁਸੀਂ ਚੱਕਰਵ੍ਰਤੀ ਰਾਜਾ ਬਣ ਜਾਓਗੇ ਹੋਰ ਫੇਰ ਤੁਹਾਨੂੰ ਪਾਵਨ ਬਣਨ ਦੀ ਬੜੀ ਚੰਗੀ ਯੁਕਤੀ ਦੱਸਦੇ ਹਨ। ਅਜਿਹੀ ਯੁਕਤੀ ਕਦੀ ਕੋਈ ਸਮਝਾ ਨਾ ਸਕੇ। ਇਹ ਹੈ ਸਹਿਜ ਰਾਜਯੋਗ। ਬਾਪ ਹੈ ਪਤਿਤ ਪਾਵਨ। ਉਹ ਸ੍ਰਵਸ਼ਕਤੀਮਾਨ ਵੀ ਹੈ ਤੇ ਉਨ੍ਹਾਂ ਨੂੰ ਯਾਦ ਕਰਨ ਨਾਲ ਹੀ ਪਾਪ ਭਸਮ ਹੋਣਗੇ ਕਿਉਂਕਿ ਯੋਗ ਅਗਨੀ ਹੈ ਨਾ। ਤੇ ਇੱਥੇ ਨਵੀਂ ਗੱਲ ਸਿਖਾਉਂਦੇ ਹਨ।

ਇਹ ਗਿਆਨ ਮਾਰ੍ਗ ਹੈ। ਗਿਆਨ ਸਾਗਰ ਇੱਕ ਬਾਪ ਹੀ ਹੁੰਦਾ ਹੈ। ਗਿਆਨ ਅਤੇ ਭਗਤੀ ਵੱਖ - ਵੱਖ ਹਨ। ਗਿਆਨ ਸਿਖਾਉਣ ਲਈ ਬਾਪ ਨੂੰ ਆਉਣਾ ਪੈਂਦਾ ਹੈ ਕਿਉਂਕਿ ਉਹੀ ਗਿਆਨ ਦਾ ਸਾਗਰ ਹੈ। ਉਹ ਆਪ ਆਕੇ ਆਪਣਾ ਪਰਿਚੈ ਦਿੰਦੇ ਹਨ ਕਿ ਮੈਂ ਸਭਦਾ ਬਾਪ ਹਾਂ। ਬ੍ਰਹਮਾ ਦੁਵਾਰਾ ਸਾਰੀ ਸ੍ਰਿਸ਼ਟੀ ਨੂੰ ਪਾਵਨ ਬਣਾਉਂਦਾ ਹਾਂ। ਪਾਵਨ ਦੁਨੀਆਂ ਹੈ ਸਤਿਯੁਗ। ਪਤਿਤ ਦੁਨੀਆਂ ਹੈ ਕਲਯੁੱਗ। ਤਾਂ ਸਤਿਯੁਗ ਆਦਿ, ਕਲਯੁੱਗ ਅੰਤ ਦਾ ਇਹ ਹੈ ਸੰਗਮਯੁੱਗ। ਇਸਨੂੰ ਲੀਪ ਯੁੱਗ ਕਿਹਾ ਜਾਂਦਾ ਹੈ। ਇਸ ਵਿੱਚ ਅਸੀਂ ਜੰਪ ਮਾਰਦੇ ਹਾਂ। ਕਿੱਥੇ? ਪੁਰਾਣੀ ਦੁਨੀਆਂ ਤੋਂ ਨਵੀਂ ਦੁਨੀਆਂ ਵਿੱਚ ਜੰਪ ਮਾਰਦੇ ਹਾਂ। ਉਹ ਤਾਂ ਪੌੜੀ ਤੋਂ ਹੌਲੀ - ਹੌਲੀ ਥੱਲੇ ਉੱਤਰਦੇ ਆਏ। ਇੱਥੇ ਤਾਂ ਅਸੀਂ ਛੀ - ਛੀ ਦੁਨੀਆਂ ਤੋਂ ਨਵੀਂ ਦੁਨੀਆਂ ਵਿੱਚ ਇੱਕਦਮ ਜੰਪ ਮਾਰਦੇ ਹਾਂ। ਸਿੱਧਾ ਚਲੇ ਜਾਂਦੇ ਹਾਂ ਉੱਪਰ। ਪੁਰਾਣੀ ਦੁਨੀਆਂ ਨੂੰ ਛੱਡ ਅਸੀਂ ਨਵੀਂ ਦੁਨੀਆਂ ਵਿੱਚ ਜਾਂਦੇ ਹਾਂ। ਇਹ ਹੈ ਬੇਹੱਦ ਦੀ ਗੱਲ। ਬੇਹੱਦ ਦੀ ਪੁਰਾਣੀ ਦੁਨੀਆਂ ਵਿੱਚ ਢੇਰ ਮਨੁੱਖ ਹਨ। ਨਵੀਂ ਦੁਨੀਆਂ ਵਿੱਚ ਤਾਂ ਬਹੁਤ ਥੋੜੇ ਮਨੁੱਖ ਹੁੰਦੇ ਹਨ ਜਿਸਨੂੰ ਸ੍ਵਰਗ ਕਿਹਾ ਜਾਂਦਾ ਹੈ। ਉੱਥੇ ਸਭ ਪਵਿੱਤਰ ਰਹਿੰਦੇ ਹਨ। ਕਲਯੁੱਗ ਵਿੱਚ ਹਨ ਸਭ ਅਪਵਿੱਤਰ। ਅਪਵਿੱਤਰ ਰਾਵਣ ਬਣਾਉਂਦਾ ਹੈ। ਇਹ ਤਾਂ ਸਭਨੂੰ ਸਮਝਾਉਂਦੇ ਹਨ ਕਿ ਤੁਸੀਂ ਹੁਣ ਰਾਵਣ ਰਾਜ ਜਾ ਪੁਰਾਣੀ ਦੁਨੀਆਂ ਵਿੱਚ ਹੋ। ਅਸਲ ਵਿੱਚ ਰਾਮਰਾਜ ਵਿੱਚ ਸੀ ਜਿਸਨੂੰ ਸ੍ਵਰਗ ਕਿਹਾ ਜਾਂਦਾ ਸੀ। ਫੇਰ ਕਿਵੇਂ 84 ਦਾ ਚੱਕਰ ਲਾਕੇ ਥੱਲੇ ਡਿੱਗੇ ਹੋ, ਸੋ ਤਾਂ ਅਸੀਂ ਦੱਸ ਸਕਦੇ ਹਾਂ। ਜੋ ਚੰਗੇ ਸਮਝਦਾਰ ਹੋਣਗੇ ਉਹ ਝੱਟ ਸਮਝਣਗੇ, ਜਿਸਦੀ ਬੁੱਧੀ ਵਿੱਚ ਨਹੀਂ ਆਵੇਗਾ ਉਹ ਤਾਂ ਤਵਾਈ ਮਿਸਲ ਇੱਧਰ - ਉੱਧਰ ਵੇਖਦੇ ਰਹਿਣਗੇ। ਅਟੈਂਸ਼ਨ ਨਾਲ ਸੁਣਨਗੇ ਨਹੀਂ। ਕਹਿੰਦੇ ਹਨ ਨਾ ਤੁਸੀਂ ਤਾਂ ਜਿਵੇਂ ਤਵਾਈ ਹੋ। ਸੰਨਿਆਸੀ ਲੋਕੀ ਵੀ ਜਦੋਂ ਕਥਾ ਬੈਠ ਸੁਣਾਉਂਦੇ ਹਨ ਤਾਂ ਕਈ ਝੁਟਕਾ ਖਾਉਂਦੇ ਹਨ ਜਾ ਅਟੈਂਸ਼ਨ ਹੋਰ ਵੱਲ ਰਹਿੰਦਾ ਹੈ ਤੇ ਅਚਾਨਕ ਉਸਨੂੰ ਪੁੱਛਦੇ ਹਾਂ ਕੀ ਸੁਣਾਇਆ? ਬਾਪ ਵੀ ਸਭ ਵੇਖਦੇ ਰਹਿੰਦੇ ਹਨ। ਕੋਈ ਤਵਾਈ ਤਾਂ ਨਹੀਂ ਬੈਠੇ ਹਨ। ਚੰਗੇ ਸ਼ੁਰੂਡ ਬੱਚੇ ਜੋ ਹੁੰਦੇ ਹਨ ਉਹ ਪੜ੍ਹਾਈ ਵਿੱਚ ਕਦੀ ਉਬਾਸੀ ਆਦਿ ਨਹੀਂ ਲੈਣਗੇ। ਸਕੂਲ ਵਿੱਚ ਵੀ ਕਦੀ ਕੋਈ ਅੱਖਾਂ ਬੰਦ ਕਰਕੇ ਬੈਠਣ ਇਹ ਤਾਂ ਕ਼ਾਇਦਾ ਨਹੀਂ। ਕੁਝ ਵੀ ਗਿਆਨ ਨੂੰ ਸਮਝਦੇ ਨਹੀਂ। ਬਾਪ ਨੂੰ ਯਾਦ ਕਰਨਾ, ਉਨ੍ਹਾਂ ਦੇ ਲਈ ਬੜਾ ਮੁਸ਼ਕਿਲ ਹੈ, ਫੇਰ ਪਾਪ ਕਿਵੇਂ ਕੱਟਣ। ਸ਼ੁਰੂਡ ਬੁੱਧੀ ਤਾਂ ਚੰਗੀ ਟਰਨ ਨਾਲ ਧਾਰਨ ਕਰ ਹੋਰਾਂ ਨੂੰ ਵੀ ਸੁਨਾਉਣ ਦਾ ਸ਼ੋਂਕ ਰੱਖਦੇ ਹਨ। ਗਿਆਨ ਨਹੀਂ ਹੈ ਤਾਂ ਬੁੱਧੀ ਮਿੱਤਰ - ਸੰਬੰਧੀਆਂ ਦੇ ਵੱਲ ਭਟਕਦੀ ਰਹਿੰਦੀ ਹੈ। ਇੱਥੇ ਤਾਂ ਬਾਪ ਕਹਿੰਦੇ ਹਨ ਹੋਰ ਸਭ ਕੁਝ ਭੁੱਲ ਜਾਣਾ ਹੈ। ਪਿਛਾੜੀ ਵਿੱਚ ਕੁਝ ਵੀ ਯਾਦ ਨਾ ਆਏ। ਬਾਬਾ ਨੇ ਸੰਨਿਆਸੀਆਂ ਆਦਿ ਨੂੰ ਵੇਖਿਆ ਹੋਇਆ ਹੈ ਜੋ ਪੱਕੇ ਬ੍ਰਹਮ ਗਿਆਨੀ ਹੁੰਦੇ ਹਨ, ਸਵੇਰੇ ਇਵੇਂ ਬੈਠੇ - ਬੈਠੇ ਬ੍ਰਹਮ ਮਹਾਤਤ੍ਵ ਨੂੰ ਯਾਦ ਕਰਦੇ - ਕਰਦੇ ਸ਼ਰੀਰ ਛੱਡ ਦਿੰਦੇ ਹਨ। ਉਨ੍ਹਾਂ ਦੀ ਸ਼ਾਂਤੀ ਦਾ ਪ੍ਰਭਾਵ ਬਹੁਤ ਹੁੰਦਾ ਹੈ। ਹੁਣ ਉਹ ਬ੍ਰਹਮ ਵਿੱਚ ਲੀਨ ਤਾਂ ਹੋ ਨਾ ਸਕਣ। ਫੇਰ ਵੀ ਮਾਤਾ ਦੇ ਗਰ੍ਭ ਤੋਂ ਜਨਮ ਲੈਣਾ ਪੈਂਦਾ ਹੈ।

ਬਾਪ ਨੇ ਸਮਝਾਇਆ ਹੈ ਅਸਲ ਵਿੱਚ ਮਹਾਤਮਾ ਤਾਂ ਕ੍ਰਿਸ਼ਨ ਨੂੰ ਕਿਹਾ ਜਾਂਦਾ ਹੈ। ਮਨੁੱਖ ਤਾਂ ਬਗ਼ੈਰ ਅਰਥ ਸਮਝੇ ਇਵੇਂ ਕਹਿ ਦਿੰਦੇ ਹਨ। ਬਾਪ ਸਮਝਾਉਂਦੇ ਹਨ ਸ਼੍ਰੀਕ੍ਰਿਸ਼ਨ ਹੈ ਸੰਪੂਰਨ ਨ੍ਰਿਵਿਕਾਰੀ, ਪਰ ਉਨ੍ਹਾਂ ਨੂੰ ਸੰਨਿਆਸੀ ਨਹੀਂ, ਦੇਵਤਾ ਕਿਹਾ ਜਾਂਦਾ ਹੈ। ਸੰਨਿਆਸੀ ਕਹਿਣਾ ਜਾਂ ਦੇਵਤਾ ਕਹਿਣਾ ਉਸਦਾ ਵੀ ਅਰਥ ਹੈ। ਇਹ ਦੇਵਤਾ ਕਿਵੇਂ ਬਣਿਆ? ਸੰਨਿਆਸੀ ਤੋਂ ਦੇਵਤਾ ਬਣਿਆ। ਬੇਹੱਦ ਦਾ ਸੰਨਿਆਸ ਕੀਤਾ ਫੇਰ ਚਲੇ ਗਏ ਨਵੀਂ ਦੁਨੀਆਂ ਵਿੱਚ। ਉਹ ਤਾਂ ਹੱਦ ਦਾ ਸੰਨਿਆਸ ਕਰਦੇ ਹਨ। ਬੇਹੱਦ ਵਿੱਚ ਜਾ ਨਾ ਸਕਣ। ਹੱਦ ਵਿੱਚ ਹੀ ਪੁਨਰਜਨਮ ਲੈਣਾ ਪਵੇ, ਵਿਕਾਰ ਨਾਲ। ਬੇਹੱਦ ਦਾ ਮਾਲਿਕ ਬਣ ਨਹੀ ਸਕਦੇ। ਰਾਜਾ - ਰਾਣੀ ਕਦੀ ਬਣ ਨਹੀਂ ਸਕਦੇ ਕਿਉਂਕਿ ਉਨ੍ਹਾਂ ਦਾ ਧਰਮ ਹੀ ਵੱਖ ਹੈ। ਸੰਨਿਆਸ ਧਰਮ ਦੇਵੀ - ਦੇਵਤਾ ਧਰਮ ਨਹੀਂ ਹੈ। ਬਾਪ ਕਹਿੰਦੇ ਹਨ ਮੈਂ ਅਧਰ੍ਮ ਵਿਨਾਸ਼ ਕਰ ਦੇਵੀ -ਦੇਵਤਾ ਧਰਮ ਦੀ ਸਥਾਪਨਾ ਕਰਦਾ ਹਾਂ। ਵਿਕਾਰ ਵੀ ਅਧਰ੍ਮ ਹੈ ਨਾ, ਇਸਲਈ ਬਾਪ ਕਹਿੰਦੇ ਹਨ ਇਨ੍ਹਾਂ ਸਭ ਦਾ ਵਿਨਾਸ਼ ਅਤੇ ਇੱਕ ਆਦਿ ਸਨਾਤਨ ਦੇਵੀ -ਦੇਵਤਾ ਧਰਮ ਦੀ ਸਥਾਪਨਾ ਕਰਨ ਮੈਨੂੰ ਆਉਣਾ ਪੈਂਦਾ ਹੈ। ਭਾਰਤ ਵਿੱਚ ਜਦੋਂ ਸਤਿਯੁਗ ਸੀ ਤੇ ਇੱਕ ਹੀ ਧਰਮ ਸੀ, ਉਹੀ ਧਰਮ ਫੇਰ ਅਧਰ੍ਮ ਬਣਦਾ ਹੈ। ਹੁਣ ਤੁਸੀਂ ਫੇਰ ਤੋਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹੋ। ਜੋ ਜਿਨ੍ਹਾਂ ਪੁਰਸ਼ਾਰਥ ਕਰੇਗਾ ਉਨ੍ਹਾਂ ਉੱਚਾ ਪੱਦ ਪਾਵੇਗਾ। ਆਪਣੇ ਨੂੰ ਆਤਮਾ ਨਿਸ਼ਚੇ ਕਰਨਾ ਹੈ। ਭਾਵੇਂ ਗ੍ਰਹਿਸਤ ਵਿਵਹਾਰ ਵਿੱਚ ਰਹੋ। ਉਸ ਵਿੱਚ ਵੀ ਜਿੰਨਾਂ ਹੋ ਸਕੇ ਉੱਠਦੇ - ਬੈਠਦੇ ਇਹ ਪੱਕਾ ਕਰੋ, ਜਿਵੇਂ ਭਗਤ ਲੋਕੀ ਸਵੇਰੇ ਉੱਠਕੇ ਏਕਾਂਤ ਵਿੱਚ ਬੈਠ ਮਾਲਾ ਜਪਦੇ ਹਨ, ਤੁਸੀਂ ਤਾਂ ਸਾਰੇ ਦਿਨ ਦਾ ਹਿਸਾਬ ਕੱਢਦੇ ਹੋ। ਫਲਾਣੇ ਵਕ਼ਤ ਇੰਨੀ ਯਾਦ ਰਹੀ, ਸਾਰਾ ਦਿਨ ਵਿੱਚ ਇਤਨੀ ਯਾਦ ਰਹੀ, ਟੋਟਲ ਕੱਢਦੇ ਹੋ। ਉਹ ਤਾਂ ਸਵੇਰੇ ਉੱਠਕੇ ਮਾਲਾ ਫੇਰਦੇ ਹਨ, ਭਾਵੇਂ ਕੋਈ ਸੱਚੇ ਭਗਤ ਨਹੀਂ ਹੁੰਦੇ ਹਨ। ਕਈਆਂ ਦੀ ਬੁੱਧੀ ਤਾਂ ਬਾਹਰ ਕਿੱਥੇ - ਕਿੱਥੇ ਭਟਕਦੀ ਰਹਿੰਦੀ ਹੈ। ਹੁਣ ਤੁਸੀਂ ਸਮਝਦੇ ਹੋ ਭਗਤੀ ਨਾਲ ਫ਼ਾਇਦਾ ਕੁਝ ਵੀ ਨਹੀਂ ਮਿਲਣਾ ਹੈ। ਇਹ ਤਾਂ ਗਿਆਨ ਹੈ, ਜਿਸ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਹੁਣ ਤੁਹਾਡੀ ਹੈ ਚੜ੍ਹਦੀ ਕਲਾ। ਬਾਪ ਘੜੀ - ਘੜੀ ਕਹਿੰਦੇ ਹਨ ਮਨਮਨਾਭਵ। ਗੀਤਾ ਵਿੱਚ ਵੀ ਅੱਖਰ ਹੈ ਪਰ ਉਸਦਾ ਅਰਥ ਕੋਈ ਵੀ ਸੁਣਾ ਨਹੀਂ ਸਕਣਗੇ। ਜਵਾਬ ਦੇਣਾ ਆਏਗਾ ਨਹੀਂ। ਅਸਲ ਵਿੱਚ ਉਸਦਾ ਅਰਥ ਲਿਖਿਆ ਹੋਇਆ ਵੀ ਹੈ ਆਪਣੇ ਨੂੰ ਆਤਮਾ ਸਮਝ, ਦੇਹ ਦੇ ਸਭ ਧਰਮ ਛੱਡ ਮਾਮੇਕਮ ਯਾਦ ਕਰੋ। ਭਗਵਾਨੁਵਾਚ ਹੈ ਨਾ। ਪਰ ਉਨ੍ਹਾਂ ਦੀ ਬੁੱਧੀ ਵਿੱਚ ਹੈ ਸ਼੍ਰੀ ਕ੍ਰਿਸ਼ਨ ਭਗਵਾਨ। ਉਹ ਤਾਂ ਦੇਹਧਾਰੀ ਪੁਨਰਜਨਮ ਵਿੱਚ ਆਉਣ ਵਾਲਾ ਹੈ ਨਾ। ਉਸਨੂੰ ਭਗਵਾਨ ਕਿਵੇਂ ਕਹਿ ਸਕਦੇ ਹਾਂ। ਤੇ ਸੰਨਿਆਸੀ ਆਦਿ ਕਿਸੀ ਦੀ ਵੀ ਦ੍ਰਿਸ਼ਟੀ ਬਾਪ ਅਤੇ ਬੱਚਿਆਂ ਦੀ ਨਹੀਂ ਹੋ ਸਕਦੀ ਹੈ। ਭਾਵੇਂ ਗਾਂਧੀ ਜੀ ਨੂੰ ਬਾਪੂ ਜੀ ਕਹਿੰਦੇ ਸੀ ਪਰ ਬਾਪ - ਬੱਚੇ ਦਾ ਸੰਬੰਧ ਨਹੀਂ ਕਹਾਂਗੇ। ਉਹ ਤਾਂ ਫੇਰ ਵੀ ਸਾਕਾਰ ਹੋ ਗਿਆ ਨਾ। ਤੁਹਾਨੂੰ ਤਾਂ ਸਮਝਾਇਆ ਹੈ ਆਪਣੇ ਨੂੰ ਆਤਮਾ ਸਮਝੋ। ਇਸ ਵਿੱਚ ਜੋ ਬਾਪ ਬੈਠਾ ਹੈ ਉਹ ਹੈ ਬੇਹੱਦ ਦਾ ਬਾਪੂ ਜੀ। ਲੌਕਿਕ ਅਤੇ ਪਾਰਲੌਕਿਕ ਦੋਨੋਂ ਬਾਪ ਕੋਲੋਂ ਵਰਸਾ ਮਿਲਦਾ ਹੈ। ਬਾਪੂ ਜੀ ਕੋਲੋਂ ਤਾਂ ਕੁਝ ਵੀ ਨਹੀਂ ਮਿਲਿਆ। ਅੱਛਾ, ਭਾਰਤ ਦੀ ਰਾਜਧਾਨੀ ਵਾਪਿਸ ਮਿਲੀ ਪਰ ਇਹ ਵਰਸਾ ਤਾਂ ਨਹੀਂ ਕਹਾਂਗੇ। ਸੁੱਖ ਮਿਲਣਾ ਚਾਹੀਦਾ ਨਾ।

ਵਰਸੇ ਹੁੰਦੇ ਹੈ ਹੀ ਦੋ - ਇੱਕ ਹੱਦ ਦੇ ਬਾਪ ਦਾ, ਦੂਜਾ ਬੇਹੱਦ ਦੇ ਬਾਪ ਦਾ। ਬ੍ਰਹਮਾ ਤੋਂ ਵੀ ਕੋਈ ਵਰਸਾ ਨਹੀਂ ਮਿਲਦਾ ਹੈ। ਭਾਵੇਂ ਉਹ ਸਾਰੀ ਪ੍ਰਜਾ ਦਾ ਪਿਤਾ ਹੈ, ਉਹਨਾਂ ਨੂੰ ਕਹਿੰਦੇ ਹਨ ਗ੍ਰੇਟ - ਗ੍ਰੇਟ ਗ੍ਰੈੰਡ ਫ਼ਾਦਰ। ਉਹ ਆਪ ਹੀ ਕਹਿੰਦੇ ਹਨ ਮੇਰੇ ਕੋਲੋਂ ਤੁਹਾਨੂੰ ਕੁਝ ਵੀ ਵਰਸਾ ਨਹੀਂ ਮਿਲਣਾ, ਜਦਕਿ ਇਹ ਆਪ ਕਹਿੰਦੇ ਹਨ ਮੇਰੇ ਕੋਲੋਂ ਵਰਸਾ ਮਿਲ ਨਹੀਂ ਸਕਦਾ, ਤੇ ਉਸ ਬਾਪੂ ਜੀ ਤੋਂ ਫੇਰ ਕੀ ਵਰਸਾ ਮਿਲ ਸਕੇਗਾ। ਕੁਝ ਵੀ ਨਹੀਂ। ਅੰਗਰੇਜ਼ ਤਾਂ ਚਲੇ ਗਏ। ਹੁਣ ਕੀ ਹੈ? ਭੁੱਖ ਹੜ੍ਹਤਾਲ, ਪਿਕੇਟਿੰਗ, ਸਟ੍ਰਾਇਕ ਆਦਿ ਹੁੰਦੀ ਰਹਿੰਦੀ, ਕਿੰਨੀ ਮਾਰਾਮਾਰੀ ਹੁੰਦੀ ਰਹਿੰਦੀ ਹੈ। ਕਿਸੇ ਦਾ ਡਰ ਨਹੀਂ ਹੈ। ਵੱਡੇ - ਵੱਡੇ ਆਫ਼ੀਸਰਸ ਨੂੰ ਵੀ ਮਾਰ ਦਿੰਦੇ ਹਨ। ਸੁੱਖ ਦੀ ਬਜਾਏ ਹੋਰ ਦੁੱਖ ਹੈ। ਤੇ ਬੇਹੱਦ ਦੀ ਗੱਲ ਇੱਥੇ ਹੀ ਹੈ। ਬਾਪ ਕਹਿੰਦੇ ਹਨ ਪਹਿਲਾਂ - ਪਹਿਲਾਂ ਤਾਂ ਇਹ ਪੱਕਾ ਨਿਸ਼ਚੇ ਕਰੋ ਕਿ ਅਸੀਂ ਆਤਮਾ ਹਾਂ, ਸ਼ਰੀਰ ਨਹੀਂ। ਬਾਪ ਨੇ ਸਾਨੂੰ ਅਡੋਪਟ ਕੀਤਾ ਹੋਇਆ ਹੈ, ਅਸੀਂ ਅਡੋਪਟਿਡ ਬੱਚੇ ਹਾਂ। ਤੁਹਾਨੂੰ ਸਮਝਾਇਆ ਜਾਂਦਾ ਹੈ ਬਾਪ ਗਿਆਨ ਦਾ ਸਾਗਰ ਆਇਆ ਹੈ ਅਤੇ ਸ੍ਰਿਸ਼ਟੀ ਚੱਕਰ ਦਾ ਰਾਜ਼ ਸਮਝਾਉਂਦੇ ਹਨ। ਦੂਜਾ ਕੋਈ ਸਮਝਾ ਨਾ ਸਕੇ। ਬਾਪ ਕਹਿੰਦੇ ਹਨ ਦੇਹ ਸਹਿਤ ਦੇਹ ਦੇ ਸਭ ਧਰਮਾਂ ਨੂੰ ਭੁੱਲ, ਮਾਮੇਕਮ ਯਾਦ ਕਰੋ। ਸਤੋਪ੍ਰਧਾਨ ਜ਼ਰੂਰ ਬਣਨਾ ਪਵੇਗਾ। ਇਹ ਵੀ ਜਾਣਦੇ ਹੋ ਪੁਰਾਣੀ ਦੁਨੀਆਂ ਦਾ ਵਿਨਾਸ਼ ਤਾਂ ਹੋਣਾ ਹੀ ਹੈ। ਨਵੀਂ ਦੁਨੀਆਂ ਵਿੱਚ ਬਹੁਤ ਥੋੜ੍ਹੇ ਹੁੰਦੇ ਹਨ। ਕਿੱਥੇ ਇੰਨੀਆਂ ਕਰੋੜਾਂ ਆਤਮਾਵਾਂ ਅਤੇ ਕਿੱਥੇ 9 ਲੱਖ। ਇੰਨੇ ਸਭ ਕਿੱਥੇ ਜਾਣਗੇ? ਹੁਣ ਤੁਹਾਡੀ ਬੁੱਧੀ ਵਿੱਚ ਹੈ ਕਿ ਸਭ ਆਤਮਾਵਾਂ ਉੱਪਰ ਸੀ। ਫੇਰ ਇੱਥੇ ਆਈਆਂ ਹਨ ਪਾਰ੍ਟ ਵਜਾਉਣ। ਆਤਮਾ ਨੂੰ ਹੀ ਐਕਟਰ ਕਹਾਂਗੇ। ਆਤਮਾ ਐਕਟ ਕਰਦੀ ਹੈ ਇਸ ਸ਼ਰੀਰ ਦੇ ਨਾਲ। ਆਤਮਾ ਨੂੰ ਆਰਗਣਜ਼ ਤਾਂ ਚਾਹੀਦੇ ਨਾ। ਆਤਮਾ ਕਿੰਨੀ ਛੋਟੀ ਹੈ। 84 ਲੱਖ ਜਨਮ ਹੈ ਨਹੀਂ। ਹਰ ਇੱਕ ਜੇਕਰ 84 ਲੱਖ ਜਨਮ ਲੈਣ ਫੇਰ ਪਾਰ੍ਟ ਰਿਪੀਟ ਕਿਵੇਂ ਕਰਣਗੇ। ਯਾਦ ਨਹੀਂ ਰਹਿ ਸਕਦਾ। ਸਮ੍ਰਿਤੀ ਤੋਂ ਬਾਹਰ ਚਲਾ ਜਾਵੇ। 84 ਜਨਮ ਵੀ ਤੁਹਾਨੂੰ ਯਾਦ ਨਹੀਂ ਰਹਿੰਦੇ, ਭੁੱਲ ਜਾਂਦੇ ਹੋ। ਹੁਣ ਤੁਹਾਨੂੰ ਬੱਚਿਆਂ ਨੂੰ ਬਾਪ ਨੂੰ ਯਾਦ ਕਰ ਪਵਿੱਤਰ ਕਰ ਪਵਿੱਤਰ ਜ਼ਰੂਰ ਬਣਨਾ ਹੈ। ਇਹ ਯੋਗ ਅਗਨੀ ਨਾਲ ਵਿਕਰਮ ਵਿਨਾਸ਼ ਹੋਣਗੇ। ਇਹ ਵੀ ਨਿਸ਼ਚੇ ਹੈ - ਬੇਹੱਦ ਦੇ ਬਾਪ ਕੋਲੋਂ ਬੇਹੱਦ ਦਾ ਵਰਸਾ ਅਸੀਂ ਕਲਪ - ਕਲਪ ਲੈਂਦੇ ਹਾਂ। ਹੁਣ ਫੇਰ ਸ੍ਵਰਗਵਾਸੀ ਬਣਨ ਦੇ ਲਈ ਬਾਪ ਨੇ ਕਿਹਾ ਹੈ ਕਿ ਮਾਮੇਕਮ ਯਾਦ ਕਰੋ ਕਿਉਂਕਿ ਮੈਂ ਹੀ ਪਤਿਤ - ਪਾਵਨ ਹਾਂ। ਤੁਸੀਂ ਬਾਪ ਨੂੰ ਪੁਕਾਰਿਆ ਹੈ ਨਾ, ਤੇ ਹੁਣ ਬਾਪ ਆਏ ਹਨ ਪਾਵਨ ਬਣਾਉਣ। ਪਾਵਨ ਹੁੰਦੇ ਹਨ ਦੇਵਤਾ, ਪਤਿਤ ਹੁੰਦੇ ਹਨ ਮਨੁੱਖ। ਪਾਵਨ ਬਣਕੇ ਫੇਰ ਸ਼ਾਂਤੀਧਾਮ ਵਿੱਚ ਜਾਣਾ ਹੈ। ਤੁਸੀਂ ਸ਼ਾਂਤੀਧਾਮ ਜਾਣਾ ਚਾਹੁੰਦੇ ਹੋ ਜਾਂ ਸੁੱਖਧਾਮ ਆਉਣਾ ਚਾਹੁੰਦੇ ਹੋ? ਸੰਨਿਆਸੀ ਤਾਂ ਕਹਿੰਦੇ ਹਨ ਸੁੱਖ ਕਾਗ ਵਿਸ਼ਟਾ ਦੇ ਸਮਾਨ ਹੈ, ਸਾਨੂੰ ਸ਼ਾਂਤੀ ਚਾਹੀਦੀ। ਤਾਂ ਉਹ ਸਤਿਯੁਗ ਵਿੱਚ ਕਦੀ ਆ ਨਹੀਂ ਸਕਣਗੇ। ਸਤਿਯੁਗ ਵਿੱਚ ਸੀ ਪ੍ਰਵ੍ਰਿਤੀ ਮਾਰ੍ਗ ਦਾ ਧਰਮ। ਦੇਵਤਾ ਨ੍ਰਿਰਵਿਕਾਰੀ ਸੀ ਉਹ ਹੀ ਪੁਨਰਜਨਮ ਲੈਂਦੇ - ਲੈਂਦੇ ਪਤਿਤ ਬਣਦੇ ਹਨ। ਹੁਣ ਬਾਪ ਕਹਿੰਦੇ ਹਨ ਨਿ੍ਵਿਕਾਰੀ ਬਣਨਾ ਹੈ। ਸ੍ਵਰਗ ਵਿੱਚ ਚਲਣਾ ਹੈ ਤਾਂ ਮੈਨੂੰ ਯਾਦ ਕਰੋ ਤੇ ਤੁਹਾਡੇ ਪਾਪ ਕੱਟ ਜਾਣਗੇ, ਪੁੰਨਯ ਆਤਮਾ ਬਣ ਜਾਣਗੇ ਫੇਰ ਸ਼ਾਂਤੀਧਾਮ - ਸੁੱਖਧਾਮ ਵਿੱਚ ਜਾਣਗੇ। ਉੱਥੇ ਸ਼ਾਂਤੀ ਵੀ ਸੀ, ਸੁੱਖ ਵੀ ਸੀ। ਹੁਣ ਹੈ ਦੁੱਖਧਾਮ। ਫੇਰ ਬਾਪ ਆਕੇ ਸੁੱਖਧਾਮ ਦੀ ਸਥਾਪਨਾ ਕਰਦੇ ਹਨ, ਦੁੱਖਧਾਮ ਦਾ ਵਿਨਾਸ਼। ਚਿੱਤਰ ਵੀ ਸਾਹਮਣੇ ਹੈ। ਬੋਲੋ, ਹੁਣ ਤੁਸੀਂ ਕਿੱਥੇ ਖੜੇ ਹੋ? ਹੁਣ ਹੈ ਕਲਯੁੱਗ ਦਾ ਅੰਤ, ਵਿਨਾਸ਼ ਸਾਹਮਣੇ ਖੜ੍ਹਾ ਹੈ। ਬਾਕੀ ਜਾਕੇ ਥੋੜ੍ਹਾ ਟੁਕੜਾ ਰਹੇਗਾ। ਇੰਨੇ ਖੰਡ ਤਾਂ ਉੱਥੇ ਹੁੰਦੇ ਨਹੀਂ। ਇਹ ਸਭ ਵਰਲਡ ਦੀ ਹਿਸਟਰੀ - ਜਗ੍ਰਾਫੀ ਬਾਪ ਹੀ ਬੈਠ ਸਮਝਾਉਂਦੇ ਹਨ। ਇਹ ਪਾਠਸ਼ਾਲਾ ਹੈ। ਭਗਵਾਨੁਵਾਚ, ਪਹਿਲਾਂ - ਪਹਿਲਾਂ ਬਾਪ ਦਾ ਪਰਿਚੈ ਦੇਣਾ ਪੈਂਦਾ ਹੈ। ਹੁਣ ਕਲਯੁੱਗ ਹੈ ਫੇਰ ਸਤਿਯੁਗ ਵਿੱਚ ਜਾਣਾ ਹੈ। ਉੱਥੇ ਤਾਂ ਸੁੱਖ ਹੀ ਸੁੱਖ ਹੁੰਦਾ ਹੈ। ਇੱਕ ਨੂੰ ਯਾਦ ਕਰਨਾ - ਉਹ ਹੈ ਅਵਿਭਚਾਰੀ ਯਾਦ। ਸ਼ਰੀਰ ਨੂੰ ਵੀ ਭੁੱਲ ਜਾਣਾ ਹੈ। ਸ਼ਾਂਤੀਧਾਮ ਤੋਂ ਆਏ ਹਾਂ ਫੇਰ ਸ਼ਾਂਤੀਧਾਮ ਵਿੱਚ ਜਾਣਾ ਹੈ। ਉੱਥੇ ਪਤਿਤ ਕੋਈ ਜਾ ਨਾ ਸਕੇ। ਬਾਪ ਨੂੰ ਯਾਦ ਕਰਦੇ - ਕਰਦੇ ਪਾਵਨ ਬਣ ਤੁਸੀਂ ਮੁਕਤੀਧਾਮ ਵਿੱਚ ਚਲੇ ਜਾਵੋਗੇ। ਇਹ ਚੰਗੀ ਰੀਤੀ ਬੈਠ ਸਮਝਾਉਣਾ ਪੈਂਦਾ ਹੈ। ਪਹਿਲੋਂ ਇੰਨ੍ਹੇ ਸਭ ਚਿੱਤਰ ਥੋੜੀ ਹੀ ਸੀ। ਬਗ਼ੈਰ ਚਿੱਤਰ ਨਟਸ਼ੈਲ ਵਿੱਚ ਸਮਝਾਇਆ ਜਾਂਦਾ ਸੀ। ਇਹ ਪਾਠਸ਼ਾਲਾ ਵਿੱਚੋ ਮਨੁੱਖ ਤੋਂ ਦੇਵਤਾ ਬਣ ਜਾਣਾ ਹੈ। ਇਹ ਹੈ ਨਵੀਂ ਦੁਨੀਆਂ ਦੇ ਲਈ ਨਾਲੇਜ਼। ਉਹ ਬਾਪ ਹੀ ਦੇਣਗੇ ਨਾ। ਤਾਂ ਬਾਪ ਦੀ ਦ੍ਰਿਸ਼ਟੀ ਰਹਿੰਦੀ ਹੈ ਬੱਚਿਆਂ ਤੇ। ਸਾਨੂੰ ਆਤਮਾਵਾਂ ਨੂੰ ਪੜ੍ਹਾਉਂਦੇ ਹਨ। ਤੁਸੀਂ ਵੀ ਸਮਝਦੇ ਹੋ ਬੇਹੱਦ ਦਾ ਬਾਪ ਸਾਨੂੰ ਸਮਝਾਉਂਦੇ ਹਨ, ਉਨ੍ਹਾਂ ਦਾ ਨਾਮ ਹੈ ਸ਼ਿਵਬਾਬਾ। ਸਿਰਫ਼ ਬੇਹੱਦ ਦਾ ਬਾਪ ਕਹਿਣ ਨਾਲ ਵੀ ਮੂੰਝ ਜਾਣਗੇ ਕਿਉਂਕਿ ਬਾਬੇ ਵੀ ਬਹੁਤ ਹੋ ਗਏ ਹਨ। ਮਿਉਂਸੀਪੈਲਿਟੀ ਦੇ ਮੇਯਰ ਨੂੰ ਵੀ ਕਹਿੰਦੇ ਹਨ ਬਾਬਾ। ਬਾਪ ਕਹਿੰਦੇ ਹਨ ਮੈਂ ਇਸ ਵਿੱਚ ਆਉਂਦਾ ਹਾਂ ਤਾਂ ਵੀ ਮੇਰਾ ਨਾਮ ਸ਼ਿਵ ਹੀ ਹੈ। ਮੈਂ ਇਹ ਰਥ ਦੁਆਰਾ ਤੁਹਾਨੂੰ ਨਾਲੇਜ਼ ਦਿੰਦਾ ਹਾਂ, ਇਨ੍ਹਾਂ ਨੂੰ ਅਡੋਪਟ ਕੀਤਾ ਹੈ। ਇਨ੍ਹਾਂ ਦਾ ਨਾਮ ਰੱਖਿਆ ਹੈ ਪ੍ਰਜਾਪਿਤਾ ਬ੍ਰਹਮਾ। ਇਨ੍ਹਾਂ ਨੂੰ ਵੀ ਮੇਰੇ ਤੋਂ ਵਰਸਾ ਮਿਲਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਹੁਣ ਪੁਰਾਣੀ ਦੁਨੀਆਂ ਤੋਂ ਨਵੀਂ ਦੁਨੀਆਂ ਵਿੱਚ ਜੰਪ ਦੇਣ ਦਾ ਵਕ਼ਤ ਹੈ ਇਸਲਈ ਇਹ ਪੁਰਾਣੀ ਦੁਨੀਆਂ ਤੋਂ ਬੇਹੱਦ ਦਾ ਸੰਨਿਆਸ ਕਰਨਾ ਹੈ। ਇਸਨੂੰ ਬੁੱਧੀ ਤੋਂ ਭੁੱਲ ਜਾਣਾ ਹੈ।

2. ਪੜ੍ਹਾਈ ਤੇ ਪੂਰਾ ਅਟੈਂਸ਼ਨ ਦੇਣਾ ਹੈ। ਸਕੂਲ ਵਿੱਚ ਅੱਖਾਂ ਬੰਦ ਕਰਕੇ ਬੈਠਣਾ - ਇਹ ਕ਼ਾਇਦਾ ਨਹੀਂ ਹੈ। ਧਿਆਨ ਰਹੇ - ਪੜ੍ਹਾਈ ਦੇ ਵਕ਼ਤ ਬੁੱਧੀ, ਇੱਧਰ - ਉੱਧਰ ਨਾ ਭੱਟਕੇ, ਉਬਾਸੀ ਨਾ ਆਏ। ਜੋ ਸੁਣਦੇ ਜਾਵੋ ਉਹ ਧਾਰਨ ਹੁੰਦਾ ਜਾਵੇ।

ਵਰਦਾਨ:-
ਰੂਹਾਨੀ ਨਸ਼ੇ ਦ੍ਵਾਰਾ ਪੁਰਾਣੀ ਦੁਨੀਆ ਨੂੰ ਭੁੱਲਣ ਵਾਲੇ ਸਵਰਾਜ ਸੋ ਵਿਸ਼ਵ ਰਾਜ ਅਧਿਕਾਰੀ ਭਵ।

ਸੰਗਮਯੁਗ ਤੇ ਜੋ ਬਾਪ ਦੇ ਵਰਸੇ ਦੇ ਅਧਿਕਾਰੀ ਹਨ ਉਹ ਹੀ ਸਵਰਾਜ ਅਤੇ ਵਿਸ਼ਵ ਰਾਜ ਅਧਿਕਾਰੀ ਬਣਦੇ ਹਨ। ਅੱਜ ਸਵਰਾਜ ਹੈ ਕਲ ਵਿਸ਼ਵ ਵਿਚ ਰਾਜ ਹੋਵੇਗਾ। ਅੱਜ ਕਲ ਦੀ ਗੱਲ ਹੈ, ਅਜਿਹੀ ਅਧਿਕਾਰੀ ਆਤਮਾ ਰੂਹਾਨੀ ਨਸ਼ੇ ਵਿਚ ਰਹਿੰਦੀ ਹੈ ਅਤੇ ਨਸ਼ਾ ਪੁਰਾਣੀ ਦੁਨੀਆ ਸਹਿਜ ਭੁਲਾ ਦਿੰਦਾ ਹੈ। ਅਧਿਕਾਰੀ ਕਦੇ ਕਿਸੇ ਚੀਜ ਦੇ, ਵਿਅਕਤੀ ਦੇ, ਸੰਸਕਾਰ ਦੇ ਅਧੀਨ ਨਹੀਂ ਹੋ ਸਕਦੇ। ਉਨ੍ਹਾਂ ਨੂੰ ਹੱਦ ਦੀਆਂ ਗੱਲਾਂ ਛਡਨੀਆਂ ਨਹੀਂ ਪੈਂਦੀਆਂ, ਖੁਦ ਹੀ ਛੁੱਟ ਜਾਂਦੀਆਂ ਹਨ।

ਸਲੋਗਨ:-
ਹਰ ਸੈਕਿੰਡ, ਹਰ ਸਵਾਸ, ਹਰ ਖਜਾਨੇ ਨੂੰ ਸਫਲ ਕਰਨ ਵਾਲੇ ਹੀ ਸਫਲਤਾ ਮੂਰਤ ਬਣਦੇ ਹਨ।