05.12.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਹਾਨੂੰ
ਜੋ ਵੀ ਗਿਆਨ ਮਿਲਦਾ ਹੈ, ਉਸ ਤੇ ਵਿਚਾਰ ਸਾਗਰ ਮੰਥਨ ਕਰੋ, ਗਿਆਨ ਮੰਥਨ ਨਾਲ ਹੀ ਅੰਮ੍ਰਿਤ ਨਿਕਲੇਗਾ”
ਪ੍ਰਸ਼ਨ:-
21 ਜਨਮਾਂ ਦੇ
ਲਈ ਮਾਲਾਮਾਲ ਬਣਨ ਦਾ ਸਾਧਨ ਕੀ ਹੈ?
ਉੱਤਰ:-
ਗਿਆਨ ਰਤਨ।
ਜਿੰਨਾ ਤੁਸੀਂ ਇਸ ਪੁਰਸ਼ੋਤਮ ਸੰਗਮਯੁਗ ਤੇ ਗਿਆਨ ਰਤਨ ਧਾਰਨ ਕਰਦੇ ਹੋ ਉੰਨਾ ਮਾਲਾਮਾਲ ਬਣਦੇ ਹੋ।
ਹੁਣ ਦੇ ਗਿਆਨ ਰਤਨ ਉੱਥੇ ਹੀਰੇ ਜਵਾਹਰਾਤ ਬਣ ਜਾਂਦੇ ਹਨ। ਜਦੋ ਆਤਮਾ ਗਿਆਨ ਰਤਨ ਧਾਰਨ ਕਰੇ, ਮੁੱਖ
ਤੋਂ ਗਿਆਨ ਰਤਨ ਕੱਢਣ, ਰਤਨ ਹੀ ਸੁਣੇ ਅਤੇ ਸੁਣਾਏ ਤੱਦ ਉਨ੍ਹਾਂ ਦੇ ਹਰਸ਼ਿਤ ਚਿਹਰੇ ਤੋਂ ਬਾਪ ਦਾ
ਨਾਮ ਬਾਲਾ ਹੋਵੇ। ਆਸੁਰੀ ਗੁਣ ਨਿਕਲਣ ਤਾਂ ਫਿਰ ਮਾਲਾਮਾਲ ਬਣਨ।
ਓਮ ਸ਼ਾਂਤੀ
ਬਾਪ ਬੱਚਿਆਂ ਨੂੰ ਗਿਆਨ ਅਤੇ ਭਗਤੀ ਤੇ ਸਮਝਾਉਂਦੇ ਹਨ। ਇਹ ਤਾਂ ਬੱਚੇ ਸਮਝਦੇ ਹਨ ਕਿ ਸਤਿਯੁਗ ਵਿੱਚ
ਭਗਤੀ ਨਹੀਂ ਹੁੰਦੀ। ਗਿਆਨ ਵੀ ਸਤਿਯੁਗ ਵਿੱਚ ਨਹੀਂ ਮਿਲਦਾ। ਸ਼੍ਰੀਕ੍ਰਿਸ਼ਨ ਨਾ ਭਗਤੀ ਕਰਦੇ ਹਨ, ਨਾ
ਗਿਆਨ ਦੀ ਮੁਰਲੀ ਵਜਾਉਂਦੇ ਹਨ। ਮੁਰਲੀ ਮਤਲਬ ਗਿਆਨ ਦੇਣਾ। ਗਾਇਨ ਹੈ ਨਾ ਮੁਰਲੀ ਵਿੱਚ ਜਾਦੂ। ਤਾਂ
ਜਰੂਰ ਕੋਈ ਜਾਦੂ ਹੋਵੇਗਾ ਨਾ। ਸਿਰਫ ਮੁਰਲੀ ਵਜਾਉਣਾ ਇਹ ਕਾਮਨ ਗੱਲ ਹੈ। ਫਕੀਰ ਲੋਕ ਵੀ ਮੁਰਲੀ
ਵਜਾਉਂਦੇ ਹਨ। ਇਸ ਵਿੱਚ ਤਾਂ ਗਿਆਨ ਦਾ ਜਾਦੂ ਹੈ। ਅਗਿਆਨ ਨੂੰ ਜਾਦੂ ਨਹੀਂ ਕਹਾਂਗੇ। ਮਨੁੱਖ ਸਮਝਦੇ
ਹਨ ਕ੍ਰਿਸ਼ਨ ਮੁਰਲੀ ਵਜਾਉਂਦਾ ਸੀ, ਉਨ੍ਹਾਂ ਦੀ ਬਹੁਤ ਮਹਿਮਾ ਕਰਦੇ ਹਨ। ਬਾਪ ਕਹਿੰਦੇ ਹਨ
ਸ੍ਰੀਕ੍ਰਿਸ਼ਨ ਤਾਂ ਦੇਵਤਾ ਸੀ। ਮਨੁੱਖ ਤੋਂ ਦੇਵਤਾ, ਦੇਵਤਾ ਤੋਂ ਮਨੁੱਖ, ਇਹ ਹੁੰਦਾ ਹੀ ਰਹਿੰਦਾ
ਹੈ। ਦੈਵੀ ਸ੍ਰਿਸ਼ਟੀ ਵੀ ਹੁੰਦੀ ਹੈ ਤਾਂ ਮਨੁੱਖ ਸ੍ਰਿਸ਼ਟੀ ਵੀ ਹੁੰਦੀ ਹੈ। ਇਸ ਗਿਆਨ ਨਾਲ ਮਨੁੱਖ
ਤੋਂ ਦੇਵਤਾ ਬਣਦੇ ਹਨ। ਜੱਦ ਸਤਿਯੁੱਗ ਹੈ ਤਾਂ ਇਹ ਗਿਆਨ ਦਾ ਵਰਸਾ ਹੈ। ਸਤਿਯੁਗ ਵਿੱਚ ਭਗਤੀ ਹੁੰਦੀ
ਨਹੀਂ। ਦੇਵਤਾ ਜਦ ਮਨੁੱਖ ਬਣਦੇ ਹਨ ਤਦ ਭਗਤੀ ਸ਼ੁਰੂ ਹੁੰਦੀ ਹੈ। ਮਨੁੱਖ ਨੂੰ ਵਿਕਾਰੀ, ਦੇਵਤਾਵਾਂ
ਨੂੰ ਨਿਰਵਿਕਾਰੀ ਕਿਹਾ ਜਾਂਦਾ ਹੈ। ਦੇਵਤਾਵਾਂ ਦੀ ਸ੍ਰਿਸ਼ਟੀ ਨੂੰ ਪਵਿੱਤਰ ਦੁਨੀਆਂ ਕਿਹਾ ਜਾਂਦਾ
ਹੈ। ਹੁਣ ਤੁਸੀਂ ਮਨੁੱਖ ਤੋਂ ਦੇਵਤਾ ਬਣ ਰਹੇ ਹੋ। ਦੇਵਤਾਵਾਂ ਵਿੱਚ ਫਿਰ ਇਹ ਗਿਆਨ ਹੋਵੇਗਾ ਨਹੀਂ।
ਦੇਵਤਾ ਸਦਗਤੀ ਵਿੱਚ ਹਨ, ਗਿਆਨ ਚਾਹੀਦਾ ਹੈ ਦੁਰਗਤੀ ਵਾਲਿਆਂ ਨੂੰ। ਇਸ ਗਿਆਨ ਨਾਲ ਹੀ ਦੈਵੀ ਗੁਣ
ਆਉਂਦੇ ਹਨ। ਗਿਆਨ ਦੀ ਧਾਰਨਾ ਵਾਲਿਆਂ ਦੀ ਚਲਨ ਦੇਵਤਾਈ ਹੁੰਦੀ ਹੈ। ਘੱਟ ਧਾਰਨਾ ਵਾਲਿਆਂ ਦੀ ਚਲਨ
ਮਿਕਸ ਹੁੰਦੀ ਹੈ। ਆਸੁਰੀ ਚਲਨ ਤਾਂ ਨਹੀਂ ਕਹਾਂਗੇ। ਧਾਰਨਾ ਨਹੀਂ ਤਾਂ ਸਾਡੇ ਬੱਚੇ ਕਿਵੇਂ ਕਹਾਉਣਗੇ।
ਬੱਚੇ ਬਾਪ ਨੂੰ ਨਹੀਂ ਜਾਣਦੇ ਤਾਂ ਬਾਪ ਵੀ ਬੱਚਿਆਂ ਨੂੰ ਕਿਵੇਂ ਜਾਣਨਗੇ। ਕਿੰਨੀਆਂ ਕੱਚੀ - ਕੱਚੀ
ਗਾਲਾਂ ਬਾਪ ਨੂੰ ਦਿੰਦੇ ਹਨ। ਰੱਬ ਨੂੰ ਗਾਲੀ ਦੇਣਾ ਕਿੰਨਾ ਖਰਾਬ ਹੈ। ਫਿਰ ਜਦ ਉਹ ਬ੍ਰਾਹਮਣ ਬਣਦੇ
ਤਾਂ ਗਾਲੀ ਦੇਣਾ ਬੰਦ ਹੋ ਜਾਂਦਾ ਹੈ। ਤਾਂ ਇਸ ਗਿਆਨ ਦਾ ਵਿਚਾਰ ਸਾਗਰ ਮੰਥਨ ਕਰਨਾ ਚਾਹੀਦਾ ਹੈ।
ਸਟੂਡੈਂਟ ਵਿਚਾਰ ਸਾਗਰ ਮੰਥਨ ਕਰ ਗਿਆਨ ਨੂੰ ਉੱਨਤੀ ਵਿੱਚ ਲਿਆਉਂਦੇ ਹਨ। ਤੁਹਾਨੂੰ ਇਹ ਗਿਆਨ ਮਿਲਦਾ
ਹੈ, ਉਸ ਤੇ ਆਪਣਾ ਵਿਚਾਰ ਸਾਗਰ ਮੰਥਨ ਕਰਨ ਨਾਲ ਅੰਮ੍ਰਿਤ ਨਿਕਲੇਗਾ। ਵਿਚਾਰ ਸਾਗਰ ਮੰਥਨ ਨਹੀਂ
ਹੋਵੇਗਾ ਤਾਂ ਕੀ ਮੰਥਨ ਹੋਵੇਗਾ? ਆਸੁਰੀ ਵਿਚਾਰ ਮੰਥਨ, ਜਿਸ ਨਾਲ ਕਿਚੜਾ ਹੀ ਨਿਕਲਦਾ ਹੈ। ਹੁਣ ਤੁਸੀਂ
ਈਸ਼ਵਰੀ ਸਟੂਡੈਂਟ ਹੋ। ਜਾਣਦੇ ਹੋ ਮਨੁੱਖ ਤੋਂ ਦੇਵਤਾ ਬਣਨ ਦੀ ਪੜ੍ਹਾਈ ਬਾਪ ਪੜ੍ਹਾ ਰਹੇ ਹਨ। ਦੇਵਤਾ
ਤਾਂ ਨਹੀਂ ਪੜ੍ਹਾਉਣਗੇ। ਦੇਵਤਿਆਂ ਨੂੰ ਕਦੀ ਗਿਆਨ ਦਾ ਸਾਗਰ ਨਹੀਂ ਕਿਹਾ ਜਾਂਦਾ ਹੈ। ਬਾਪ ਹੀ ਗਿਆਨ
ਦਾ ਸਾਗਰ ਹੈ। ਤਾਂ ਆਪਣੇ ਤੋਂ ਪੁੱਛਣਾ ਚਾਹੀਦਾ ਹੈ ਸਾਡੇ ਵਿੱਚ ਸਾਰੇ ਦੈਵੀ ਗੁਣ ਹਨ? ਜੇ ਆਸੁਰੀ
ਗੁਣ ਹੈ ਤਾਂ ਉਸ ਨੂੰ ਕੱਢ ਦੇਣਾ ਚਾਹੀਦਾ ਹੈ ਤਾਂ ਹੀ ਦੇਵਤਾ ਬਣਨਗੇ।
ਹੁਣ ਤੁਸੀਂ ਹੀ ਪੁਰਸ਼ੋਤਮ
ਸੰਗਮਯੁਗ ਤੇ। ਪੁਰਸ਼ੋਤਮ ਬਣ ਰਹੇ ਹੋ ਤਾਂ ਵਾਤਾਵਰਨ ਵੀ ਬਹੁਤ ਅੱਛਾ ਹੋਣਾ ਚਾਹੀਦਾ ਹੈ। ਛੀ - ਛੀ
ਗੱਲਾਂ ਮੁੱਖ ਤੋਂ ਨਹੀਂ ਕੱਢਣੀਆਂ ਚਾਹੀਦੀਆਂ । ਨਹੀਂ ਤਾਂ ਕਿਹਾ ਜਾਏਗਾ ਘੱਟ ਦਰਜੇ ਦਾ ਹੈ।
ਵਾਤਾਵਰਨ ਤੋਂ ਝੱਟ ਪਤਾ ਪੈ ਜਾਂਦਾ ਹੈ। ਮੁੱਖ ਤੋਂ ਵਚਨ ਹੀ ਦੁੱਖ ਦੇਣ ਵੱਲ ਨਿਕਲਦੇ ਹਨ। ਤੁਸੀਂ
ਬੱਚਿਆਂ ਨੂੰ ਬਾਪ ਦਾ ਨਾਮ ਬਾਲਾ ਕਰਨਾ ਹੈ। ਸਦੈਵ ਮੁਖੜਾ ਹਰਸ਼ਿਤ ਰਹਿਣਾ ਚਾਹੀਦਾ ਹੈ। ਮੁੱਖ ਤੋਂ
ਸਦੈਵ ਰਤਨ ਹੀ ਨਿਕਲਣ। ਇਹ ਲਕਸ਼ਮੀ - ਨਾਰਾਇਣ ਕਿੰਨੇ ਹਰਸ਼ਿਤਮੁੱਖ ਹੈ, ਇਨ੍ਹਾਂ ਦੀ ਆਤਮਾ ਨੇ ਗਿਆਨ
ਰਤਨ ਧਾਰਨ ਕੀਤੇ ਸੀ। ਮੁੱਖ ਤੋਂ ਇਹ ਰਤਨ ਨਿਕਾਲੇ ਸੀ। ਰਤਨ ਹੀ ਸੁਣਦੇ - ਸੁਣਾਉਂਦੇ ਸੀ। ਕਿੰਨੀ
ਖੁਸ਼ੀ ਰਹਿਣੀ ਚਾਹੀਦੀ ਹੈ। ਹੁਣ ਤੁਸੀਂ ਜੋ ਗਿਆਨ ਰਤਨ ਲੈਂਦੇ ਹੋ ਉਹ ਫਿਰ ਸੱਚੇ ਹੀਰੇ - ਜਵਾਹਰਾਤ
ਬਣ ਜਾਂਦੇ ਹਨ। 9 ਰਤਨਾਂ ਦੀ ਮਾਲਾ ਕੋਈ ਹੀਰੇ - ਜਵਾਹਰਾਤ ਦੀ ਨਹੀਂ, ਇਨ੍ਹਾਂ ਚੈਤੰਨ ਰਤਨਾਂ ਦੀ
ਮਾਲਾ ਹੈ। ਮਨੁੱਖ ਲੋਕ ਫਿਰ ਉਹ ਰਤਨ ਸਮਝ ਅੰਗੂਠਿਆਂ ਆਦਿ ਪਹਿਨਦੇ ਹਨ। ਗਿਆਨ ਰਤਨਾ ਦੀ ਮਾਲਾ ਇਸ
ਪੁਰਸ਼ੋਤਮ ਸੰਗਮਯੁਗ ਤੇ ਹੀ ਬਣਦੀ ਹੈ। ਇਹ ਰਤਨ ਹੀ 21 ਜਨਮਾਂ ਦੇ ਲਈ ਮਾਲਾਮਾਲ ਬਣਾ ਦਿੰਦੇ ਹਨ,
ਜਿਸ ਨੂੰ ਕੋਈ ਲੁੱਟ ਨਾ ਸਕੇ। ਇੱਥੇ ਪਹਿਨੋ ਤਾਂ ਝੱਟ ਹੀ ਲੁੱਟ ਲੈਣਗੇ। ਤਾਂ ਆਪਣੇ ਨੂੰ ਬਹੁਤ -
ਬਹੁਤ ਸਮਝਦਾਰ ਬਣਾਉਣਾ ਹੈ। ਆਸੁਰੀ ਗੁਣਾਂ ਨੂੰ ਕੱਢਣਾ ਹੈ। ਆਸੁਰੀ ਗੁਣ ਵਾਲੇ ਦੀ ਸ਼ਕਲ ਹੀ ਇਵੇਂ
ਹੋ ਜਾਂਦੀ ਹੈ। ਗੁੱਸੇ ਵਿੱਚ ਤਾਂ ਲਾਲ ਤਾਂਬਾ ਮਿਸਲ ਹੋ ਜਾਂਦੇ ਹਨ। ਕਾਮ ਵਿਕਾਰ ਵਾਲੇ ਤਾਂ ਇੱਕਦਮ
ਕਾਲੇ ਮੂੰਹ ਵਾਲੇ ਬਣ ਜਾਂਦੇ ਹਨ। ਸ਼੍ਰੀਕ੍ਰਿਸ਼ਨ ਨੂੰ ਵੀ ਕਾਲਾ ਵਿਖਾਉਂਦੇ ਹਨ ਨਾ। ਵਿਕਾਰਾਂ ਦੇ
ਕਾਰਨ ਹੀ ਗੋਰੇ ਤੋਂ ਸਾਵਰਾਂ ਬਣ ਗਿਆ। ਤੁਸੀਂ ਬੱਚਿਆਂ ਨੂੰ ਹਰ ਇੱਕ ਗੱਲ ਦਾ ਵਿਚਾਰ ਸਾਗਰ - ਮੰਥਨ
ਕਰਨਾ ਚਾਹੀਦਾ ਹੈ। ਇਹ ਪੜ੍ਹਾਈ ਹੈ ਬਹੁਤ ਧਨ ਪਾਉਣ ਦੀ। ਤੁਸੀਂ ਬੱਚਿਆਂ ਦਾ ਸੁਣਿਆ ਹੋਇਆ ਹੈ, ਰਾਣੀ
ਵਿਕਟੋਰੀਆ ਦਾ ਵਜ਼ੀਰ ਪਹਿਲੇ ਬਹੁਤ ਗਰੀਬ ਸੀ। ਦੀਵਾ ਜਗਾ ਕੇ ਪੜ੍ਹਦਾ ਸੀ। ਪਰ ਉਹ ਪੜ੍ਹਾਈ ਕੋਈ ਰਤਨ
ਥੋੜੀ ਹੀ ਹੈ। ਨਾਲੇਜ ਪੜ੍ਹ ਕੇ ਪੂਰਾ ਪੋਜ਼ੀਸ਼ਨ ਪਾ ਲੈਂਦੇ ਹਨ। ਤਾਂ ਪੜ੍ਹਾਈ ਕੰਮ ਆਈ, ਨਾ ਕਿ ਪੈਸਾ।
ਪੜ੍ਹਾਈ ਹੀ ਧਨ ਹੈ। ਉਹ ਹੈ ਹੱਦ ਦਾ, ਇਹ ਹੈ ਬੇਹੱਦ ਦਾ ਧਨ। ਹੁਣ ਤੁਸੀਂ ਸਮਝਦੇ ਹੋ ਬਾਪ ਸਾਨੂੰ
ਪੜ੍ਹਾਕੇ ਵਿਸ਼ਵ ਦਾ ਮਾਲਿਕ ਬਣਾ ਦਿੰਦੇ ਹਨ। ਉੱਥੇ ਤਾਂ ਧਨ ਕਮਾਉਣ ਦੇ ਲਈ ਪੜ੍ਹਾਈ ਨਹੀਂ ਪੜ੍ਹਾਂਗੇ।
ਉੱਥੇ ਤਾਂ ਹੁਣ ਦੇ ਪੁਰਸ਼ਾਰਥ ਤੋਂ ਅਕੀਚਾਰ (ਅਥਾਹ) ਧਨ ਮਿਲਦਾ ਹੈ। ਧਨ ਅਵਿਨਾਸ਼ੀ ਬਣ ਜਾਂਦਾ ਹੈ।
ਦੇਵਤਾਵਾਂ ਦੇ ਕੋਲ ਬਹੁਤ ਧਨ ਸੀ ਫਿਰ ਜੱਦ ਵਾਮ ਮਾਰਗ, ਰਾਵਣ ਰਾਜ ਵਿੱਚ ਆਉਂਦੇ ਹਨ ਤਾਂ ਵੀ ਕਿੰਨਾ
ਧਨ ਸੀ। ਕਿੰਨੇ ਮੰਦਿਰ ਬਣਵਾਏ। ਫਿਰ ਬਾਦ ਵਿੱਚ ਮੁਸਲਮਾਨਾਂ ਨੇ ਲੁੱਟਿਆ। ਕਿੰਨੇ ਧਨਵਾਨ ਸੀ।
ਅੱਜਕਲ ਦੀ ਪੜ੍ਹਾਈ ਤੋਂ ਇੰਨਾ ਧਨਵਾਨ ਨਹੀਂ ਬਣ ਸਕਦੇ ਹਨ। ਤਾਂ ਇਸ ਪੜ੍ਹਾਈ ਨਾਲ ਵੇਖੋ ਮਨੁੱਖ ਕੀ
ਬਣ ਜਾਂਦੇ ਹਨ! ਗਰੀਬ ਤੋਂ ਸ਼ਾਹੂਕਾਰ। ਹੁਣ ਭਾਰਤ ਵੇਖੋ ਕਿੰਨਾ ਗਰੀਬ ਹੈ! ਨਾਮ ਦੇ ਸਾਹੂਕਾਰ ਵੀ ਜੋ
ਹਨ, ਉਨ੍ਹਾਂ ਨੂੰ ਤਾਂ ਫੁਰਸਤ ਹੀ ਨਹੀਂ। ਆਪਣੇ ਧਨ, ਪੋਜ਼ੀਸ਼ਨ ਦਾ ਕਿੰਨਾ ਹੰਕਾਰ ਰਹਿੰਦਾ ਹੈ। ਇਸ
ਵਿੱਚ ਹੰਕਾਰ ਆਦਿ ਮਿੱਟ ਜਾਣਾ ਚਾਹੀਦਾ ਹੈ। ਅਸੀਂ ਆਤਮਾ ਹਾਂ, ਆਤਮਾ ਦੇ ਕੋਲ ਧਨ - ਦੌਲਤ, ਹੀਰੇ -
ਜਵਾਹਰਾਤ ਆਦਿ ਕੁਝ ਵੀ ਨਹੀਂ ਹੈ।
ਬਾਪ ਕਹਿੰਦੇ ਹਨ ਮਿੱਠੇ
ਬੱਚੇ, ਦੇਹ ਸਾਹਿਤ ਦੇਹ ਦੇ ਸਾਰੇ ਸੰਬੰਧ ਛੱਡੋ। ਆਤਮਾ ਸ਼ਰੀਰ ਛੱਡਦੀ ਹੈ ਤਾਂ ਫਿਰ ਸਾਹੂਕਰੀ ਆਦਿ
ਸਭ ਖਤਮ ਹੋ ਜਾਂਦੀ ਹੈ। ਫਿਰ ਜੱਦ ਨਵੇਂ ਸਿਰੇ ਤੋਂ ਪੜ੍ਹ, ਧਨ ਕਮਾਉਣ ਤਦ ਧਨਵਾਨ ਬਣਨ ਜਾਂ ਤਾਂ
ਦਾਨ - ਪੁੰਨ ਚੰਗਾ ਕੀਤਾ ਹੋਵੇਗਾ ਤਾਂ ਸਾਹੂਕਾਰ ਦੇ ਘਰ ਵਿੱਚ ਜਨਮ ਲੈਣਗੇ। ਕਹਿੰਦੇ ਹਨ ਇਹ ਪਾਸਟ
ਕਰਮਾਂ ਦਾ ਫਲ ਹੈ। ਨਾਲੇਜ ਦਾ ਦਾਨ ਦਿੱਤਾ ਹੈ ਅਤੇ ਕਾਲੇਜ ਧਰਮਸ਼ਾਲਾ ਆਦਿ ਬਣਾਈ ਹੈ, ਤਾਂ ਉਸਦਾ ਫਲ
ਮਿਲਦਾ ਹੈ ਪਰ ਅਲਪਕਾਲ ਦੇ ਲਈ। ਇਹ ਦਾਨ - ਪੁੰਨ ਆਦਿ ਵੀ ਇੱਥੇ ਕੀਤਾ ਜਾਂਦਾ ਹੈ। ਸਤਿਯੁਗ ਵਿੱਚ
ਨਹੀਂ ਕੀਤਾ ਜਾਂਦਾ ਹੈ। ਸਤਿਯੁਗ ਵਿੱਚ ਚੰਗੇ ਹੀ ਕਰਮ ਹੁੰਦੇ ਹਨ ਕਿਓਂਕਿ ਹੁਣ ਦਾ ਵਰਸਾ ਮਿਲਿਆ
ਹੋਇਆ ਹੈ। ਉੱਥੇ ਕੋਈ ਵੀ ਕਰਮ ਵਿਕਰਮ ਨਹੀਂ ਬਣੇਗਾ ਕਿਓਂਕਿ ਰਾਵਣ ਹੀ ਨਹੀਂ। ਵਿਕਾਰ ਵਿੱਚ ਜਾਣ
ਤੋਂ ਵਿਕਾਰੀ ਕਰਮ ਬਣ ਜਾਂਦੇ ਹਨ। ਸ੍ਵਰਗ ਵਿੱਚ ਵਿਕਰਮ ਕੋਈ ਹੁੰਦਾ ਨਹੀਂ। ਸਾਰਾ ਮਦਾਰ ਕਰਮਾਂ ਤੇ
ਹੈ। ਇਹ ਮਾਇਆ ਰਾਵਣ ਅਵਗੁਣੀ ਬਣਾਉਂਦਾ ਹੈ। ਬਾਪ ਆਕੇ ਸਰਵਗੁਣ ਸੰਪੰਨ ਬਣਾਉਂਦੇ ਹਨ। ਰਾਮ ਵੰਸ਼ੀ ਅਤੇ
ਰਾਵਣ ਵੰਸ਼ੀ ਦੀ ਯੁੱਧ ਚਲਦੀ ਹੈ। ਤੁਸੀਂ ਰਾਮ ਦੇ ਬੱਚੇ ਹੋ, ਕਿੰਨੇ ਚੰਗੇ - ਚੰਗੇ ਬੱਚੇ ਮਾਇਆ ਤੋਂ
ਹਾਰ ਖਾ ਲੈਂਦੇ ਹਨ। ਬਾਬਾ ਨਾਮ ਨਹੀਂ ਦੱਸਦੇ ਹਨ, ਫਿਰ ਵੀ ਉਮੀਦ ਰੱਖਦੇ ਹਨ। ਅਧਮ ਤੋਂ ਅਧਮ ਦਾ
ਉੱਧਾਰ ਕਰਨਾ ਹੁੰਦਾ ਹੈ। ਬਾਪ ਨੂੰ ਸਾਰੇ ਵਿਸ਼ਵ ਦਾ ਉੱਧਾਰ ਕਰਨਾ ਹੈ। ਰਾਵਣ ਦੇ ਰਾਜ ਵਿੱਚ ਸਾਰੇ
ਅਧਮ ਗਤੀ ਨੂੰ ਪਾਏ ਹੋਏ ਹਨ। ਬਾਪ ਤਾਂ ਬਚਣ ਅਤੇ ਬਚਾਉਣ ਦੀ ਯੁਕਤੀਆਂ ਰੋਜ਼ - ਰੋਜ਼ ਸਮਝਾਉਂਦੇ
ਰਹਿੰਦੇ ਹਨ ਫਿਰ ਵੀ ਡਿੱਗਦੇ ਹਨ ਤਾਂ ਅਧਮ ਤੋਂ ਅਧਮ ਬਣ ਜਾਂਦੇ ਹਨ। ਉਹ ਫਿਰ ਇੰਨਾ ਚੜ੍ਹ ਨਹੀਂ
ਸਕਦੇ ਹਨ। ਉਹ ਨੀਚਪਣਾ ਅੰਦਰ ਖਾਂਦਾ ਰਹਿੰਦਾ ਹੈ। ਜਿਵੇਂ ਕਹਿੰਦੇ ਹੋ ਅੰਤਕਾਲ ਜੋ… ਉਨ੍ਹਾਂ ਦੀ
ਬੁੱਧੀ ਵਿੱਚ ਉਹ ਨੀਚਪਣਾ ਹੀ ਯਾਦ ਆਉਂਦਾ ਰਹੇਗਾ।
ਤਾਂ ਬਾਪ ਬੈਠ ਬੱਚਿਆਂ
ਨੂੰ ਸਮਝਾਉਂਦੇ ਹਨ - ਕਲਪ - ਕਲਪ ਤੁਸੀਂ ਹੀ ਸੁਣਦੇ ਹੋ, ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ,
ਜਾਨਵਰ ਤਾਂ ਨਹੀਂ ਜਾਣਨਗੇ ਨਾ। ਤੁਸੀਂ ਹੀ ਸੁਣਦੇ ਹੋ ਅਤੇ ਸਮਝਦੇ ਹੋ। ਮਨੁੱਖ ਤਾਂ ਮਨੁੱਖ ਹੀ ਹਨ,
ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਵੀ ਨੱਕ - ਕੰਨ ਆਦਿ ਸਾਰੇ ਹਨ ਫਿਰ ਵੀ ਮਨੁੱਖ ਹੈ ਨਾ। ਪਰ
ਦੈਵੀਗੁਣ ਹਨ ਇਸਲਈ ਉਨ੍ਹਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਇਹ ਇਵੇਂ ਦੇ ਦੇਵਤਾ ਕਿਵੇਂ ਬਣਦੇ ਹਨ
ਫਿਰ ਕਿਵੇਂ ਗਿਰਦੇ ਹਨ, ਇਸ ਚੱਕਰ ਦਾ ਤੁਹਾਨੂੰ ਹੀ ਪਤਾ ਹੈ। ਜੋ ਵਿਚਾਰ ਸਾਗਰ ਮੰਥਨ ਕਰਦੇ ਰਹਿਣਗੇ,
ਉਨ੍ਹਾਂ ਨੂੰ ਹੀ ਧਾਰਨਾ ਹੋਵੇਗੀ। ਜੋ ਵਿਚਾਰ ਸਾਗਰ ਮੰਥਨ ਨਹੀਂ ਕਰਦੇ ਉਨ੍ਹਾਂ ਨੂੰ ਬੁੱਧੂ ਕਹਿਣਗੇ।
ਮੁਰਲੀ ਚਲਾਉਣ ਵਾਲੇ ਦਾ ਵਿਚਾਰ ਸਾਗਰ ਮੰਥਨ ਚਲਦਾ ਰਹੇਗਾ - ਇਸ ਟੋਪਿਕ ਤੇ ਇਹ - ਇਹ ਸਮਝਾਉਣਾ ਹੈ।
ਉਮੀਦ ਰੱਖੀ ਜਾਂਦੀ ਹੈ, ਹੁਣ ਨਹੀਂ ਸਮਝਣਗੇ ਪਰ ਅੱਗੇ ਚਲਕੇ ਜਰੂਰ ਸਮਝਣਗੇ। ਉਮੀਦ ਰੱਖਣਾ ਮਤਲਬ
ਸਰਵਿਸ ਦਾ ਸ਼ੌਕ ਹੈ, ਥੱਕਣਾ ਨਹੀਂ ਹੈ ਭਾਵੇਂ ਕੋਈ ਚੜ੍ਹ ਕੇ ਫਿਰ ਅਧਮ ਬਣਿਆ ਹੈ, ਜੇ ਆਉਂਦਾ ਹੈ
ਤਾਂ ਸਨੇਹ ਨਾਲ ਬਿਠਾਉਣਗੇ ਨਾ ਜਾਂ ਕਹਾਂਗੇ ਚਲੇ ਜਾਓ! ਹਾਲਚਾਲ ਪੁੱਛਣਾ ਪਵੇ - ਇੰਨੇ ਦਿਨ ਕਿੱਥੇ
ਰਹੇ, ਕਿਓਂ ਨਹੀਂ ਆਏ? ਕਹਿਣਗੇ ਨਾ ਮਾਇਆ ਤੋਂ ਹਾਰ ਖਾ ਲਿਆ। ਸਮਝਦੇ ਵੀ ਹਨ ਗਿਆਨ ਬੜਾ ਚੰਗਾ ਹੈ।
ਸਮ੍ਰਿਤੀ ਤਾਂ ਰਹਿੰਦੀ ਹੈ ਨਾ। ਭਗਤੀ ਵਿੱਚ ਤਾਂ ਹਾਰ ਜਿੱਤ ਪਾਉਣ ਦੀ ਗੱਲ ਹੀ ਨਹੀਂ। ਇਹ ਨਾਲੇਜ
ਹੈ, ਇਸ ਨੂੰ ਧਾਰਨ ਕਰਨਾ ਹੈ। ਤੁਸੀਂ ਜੱਦ ਤੱਕ ਬ੍ਰਾਹਮਣ ਨਾ ਬਣੇ ਤਦ ਤੱਕ ਦੇਵਤਾ ਬਣ ਨਾ ਸਕੋ।
ਕ੍ਰਿਸ਼ਚਨ, ਬੋਧੀ, ਪਾਰਸੀ ਆਦਿ ਵਿੱਚ ਬ੍ਰਾਹਮਣ ਥੋੜੀ ਹੀ ਹੁੰਦੇ ਹਨ। ਬ੍ਰਾਹਮਣ ਦੇ ਬੱਚੇ ਬ੍ਰਾਹਮਣ
ਹੁੰਦੇ ਹਨ। ਇਹ ਗੱਲਾਂ ਹੁਣ ਤੁਸੀਂ ਸਮਝਦੇ ਹੋ। ਤੁਸੀਂ ਜਾਣਦੇ ਹੋ ਅਲਫ਼ ਨੂੰ ਯਾਦ ਕਰਨਾ ਹੈ। ਅਲਫ਼
ਨੂੰ ਯਾਦ ਕਰਨ ਨਾਲ ਬੇ ਬਾਦਸ਼ਾਹੀ ਮਿਲਦੀ ਹੈ। ਜੱਦ ਕੋਈ ਮਿਲੇ ਤਾਂ ਬੋਲੋ ਅਲਫ਼ ਅਲਾਹ ਨੂੰ ਯਾਦ ਕਰੋ।
ਅਲਫ਼ ਨੂੰ ਹੀ ਉੱਚ ਕਿਹਾ ਜਾਂਦਾ ਹੈ। ਉਂਗਲੀ ਤੋਂ ਅਲਫ਼ ਵਲ ਇਸ਼ਾਰਾ ਕਰਦੇ ਹਨ। ਸਿੱਧਾ ਹੀ ਸਿੱਧਾ ਅਲਫ਼
ਹੈ। ਅਲਫ਼ ਨੂੰ ਇੱਕ ਵੀ ਕਿਹਾ ਜਾਂਦਾ ਹੈ। ਇੱਕ ਹੀ ਰੱਬ ਹੈ, ਬਾਕੀ ਸਭ ਹਨ ਬੱਚੇ। ਬਾਪ ਨੂੰ ਅਲਫ਼
ਕਿਹਾ ਜਾਂਦਾ ਹੈ। ਬਾਪ ਗਿਆਨ ਵੀ ਦਿੰਦੇ ਹਨ, ਆਪਣਾ ਬੱਚਾ ਵੀ ਬਣਾਉਂਦੇ ਹਨ। ਤਾਂ ਤੁਸੀਂ ਬੱਚਿਆਂ
ਨੂੰ ਕਿੰਨੀ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਬਾਬਾ ਸਾਡੀ ਕਿੰਨੀ ਸੇਵਾ ਕਰਦੇ ਹਨ, ਵਿਸ਼ਵ ਦਾ ਮਾਲਿਕ
ਬਣਾਉਂਦੇ ਹਨ। ਫਿਰ ਖੁਦ ਉਸ ਪਵਿੱਤਰ ਦੁਨੀਆਂ ਵਿੱਚ ਆਉਂਦੇ ਵੀ ਨਹੀਂ। ਪਾਵਨ ਦੁਨੀਆਂ ਵਿੱਚ ਕੋਈ
ਉਨ੍ਹਾਂ ਨੂੰ ਬੁਲਾਉਂਦੇ ਹੀ ਨਹੀਂ। ਪਤਿਤ ਦੁਨੀਆਂ ਵਿੱਚ ਹੀ ਬੁਲਾਉਂਦੇ ਹਨ। ਪਾਵਨ ਦੁਨੀਆਂ ਵਿੱਚ
ਆਕੇ ਕੀ ਕਰਨਗੇ। ਉਨ੍ਹਾਂ ਦਾ ਨਾਮ ਹੀ ਹੈ ਪਤਿਤ - ਪਾਵਨ। ਤਾਂ ਪੁਰਾਣੀ ਦੁਨੀਆਂ ਤੋਂ ਪਾਵਨ ਦੁਨੀਆਂ
ਬਣਾਉਣਾ ਉਨ੍ਹਾਂ ਦੀ ਡਿਊਟੀ ਹੈ। ਬਾਪ ਦਾ ਨਾਮ ਹੀ ਹੈ ਸ਼ਿਵ। ਬੱਚਿਆਂ ਨੂੰ ਸਾਲੀਗ੍ਰਾਮ ਕਿਹਾ ਜਾਂਦਾ
ਹੈ। ਦੋਨਾਂ ਦੀ ਪੂਜਾ ਹੁੰਦੀ ਹੈ। ਪਰ ਪੂਜਾ ਕਰਨ ਵਾਲਿਆਂ ਨੂੰ ਕੁਝ ਵੀ ਪਤਾ ਨਹੀਂ ਹੈ, ਬਸ ਇੱਕ
ਰਸਮ - ਰਿਵਾਜ਼ ਬਣਾ ਦਿੱਤੀ ਹੈ ਪੂਜਾ ਦੀ। ਦੇਵੀਆਂ ਦੇ ਵੀ ਫਰਸਟਕਲਾਸ ਹੀਰੇ - ਮੋਤੀਆਂ ਦੇ ਮਹਲ ਆਦਿ
ਬਣਾਉਂਦੇ ਹਨ, ਪੂਜਾ ਕਰਦੇ ਹਨ। ਉਹ ਤਾਂ ਮਿੱਟੀ ਦਾ ਲਿੰਗ ਬਣਾਇਆ ਅਤੇ ਤੋੜਿਆ। ਬਣਾਉਣ ਵਿੱਚ ਮਿਹਨਤ
ਨਹੀਂ ਲੱਗਦੀ ਹੈ। ਦੇਵੀਆਂ ਨੂੰ ਬਣਾਉਣ ਵਿੱਚ ਮਿਹਨਤ ਲੱਗਦੀ ਹੈ, ਉਨ੍ਹਾਂ ਦੀ (ਸ਼ਿਵਬਾਬਾ ਦੀ) ਪੂਜਾ
ਵਿੱਚ ਮਿਹਨਤ ਨਹੀਂ ਲੱਗਦੀ। ਮੁਫ਼ਤ ਵਿੱਚ ਮਿਲਦਾ ਹੈ। ਪੱਥਰ ਪਾਣੀ ਵਿੱਚ ਘਿਸ - ਘਿਸ ਕਰ ਗੋਲੀ ਬਣ
ਜਾਂਦਾ ਹੈ। ਪੂਰਾ ਅੰਡਾਕਾਰ ਬਣਾ ਦਿੰਦੇ ਹਨ। ਕਹਿੰਦੇ ਵੀ ਹਨ ਅੰਡੇ ਮਿਸਲ ਆਤਮਾ ਹੈ, ਜੋ ਬ੍ਰਹਮ
ਤੱਤਵ ਵਿੱਚ ਰਹਿੰਦੀ ਹੈ, ਇਸਲਈ ਉਨ੍ਹਾਂ ਨੂੰ ਬ੍ਰਹਮਾਂਡ ਕਹਿੰਦੇ ਹਨ। ਤੁਸੀਂ ਬ੍ਰਹਮਾਂਡ ਦੇ ਅਤੇ
ਵਿਸ਼ਵ ਦੇ ਵੀ ਮਾਲਿਕ ਬਣਦੇ ਹੋ।
ਤਾਂ ਪਹਿਲੇ - ਪਹਿਲੇ
ਸਮਝਾਣੀ ਦੇਣੀ ਹੈ ਇੱਕ ਬਾਪ ਦੀ। ਸ਼ਿਵਬਾਬਾ ਨੂੰ ਬਾਬਾ ਕਹਿ ਸਾਰੇ ਯਾਦ ਕਰਦੇ ਹਨ। ਦੂਜਾ ਬ੍ਰਹਮਾ
ਨੂੰ ਵੀ ਬਾਬਾ ਕਹਿੰਦੇ ਹਨ। ਪ੍ਰਜਾਪਿਤਾ ਹੈ ਤਾਂ ਸਾਰੀ ਪ੍ਰਜਾ ਦਾ ਪਿਤਾ ਹੋਇਆ ਨਾ। ਗ੍ਰੇਟ -
ਗ੍ਰੇਟ ਗ੍ਰੈਂਡ ਫਾਦਰ। ਇਹ ਸਾਰਾ ਗਿਆਨ ਹੁਣ ਤੁਸੀਂ ਬੱਚਿਆਂ ਵਿੱਚ ਹੈ। ਪ੍ਰਜਾਪਿਤਾ ਬ੍ਰਹਮਾ ਤਾਂ
ਕਹਿੰਦੇ ਬਹੁਤ ਹਨ ਪਰ ਪੂਰੀ ਤਰ੍ਹਾਂ ਰੀਤੀ ਜਾਣਦੇ ਕੋਈ ਨਹੀਂ। ਬ੍ਰਹਮਾ ਕਿਸਦਾ ਬੱਚਾ ਹੈ? ਤੁਸੀਂ
ਕਹੋਗੇ ਪਰਮਪਿਤਾ ਪਰਮਾਤਮਾ ਦਾ। ਸ਼ਿਵਬਾਬਾ ਨੇ ਇਨ੍ਹਾਂ ਨੂੰ ਅਡੋਪਟ ਕੀਤਾ ਹੈ ਤਾਂ ਇਹ ਸ਼ਰੀਰਧਾਰੀ
ਹੋਇਆ ਨਾ। ਈਸ਼ਵਰ ਦੀ ਸਾਰੇ ਔਲਾਦ ਹਨ। ਫਿਰ ਜੱਦ ਸ਼ਰੀਰ ਮਿਲਦਾ ਹੈ ਤਾਂ ਪ੍ਰਜਾਪਿਤਾ ਬ੍ਰਹਮਾ ਦੀ
ਐਡੋਪਸ਼ਨ ਕਹਿੰਦੇ ਹਨ। ਉਹ ਐਡੋਪਸ਼ਨ ਨਹੀਂ। ਕੀ ਆਤਮਾਵਾਂ ਨੂੰ ਪਰਮਪਿਤਾ ਪਰਮਾਤਮਾ ਨੇ ਅਡੋਪਟ ਕੀਤਾ
ਹੈ? ਨਹੀਂ, ਤੁਹਾਨੂੰ ਅਡੋਪਟ ਕੀਤਾ ਹੈ। ਹੁਣ ਤੁਸੀਂ ਹੋ ਬ੍ਰਹਮਕੁਮਾਰ - ਕੁਮਾਰੀਆਂ। ਸ਼ਿਵਬਾਬਾ
ਅਡੋਪਟ ਨਹੀਂ ਕਰਦੇ ਹਨ। ਸਾਰੀ ਆਤਮਾਵਾਂ ਅਨਾਦਿ ਅਵਿਨਾਸ਼ੀ ਹੈ। ਸਾਰੇ ਆਤਮਾਵਾਂ ਦਾ ਆਪਣਾ - ਆਪਣਾ
ਸ਼ਰੀਰ ਤੇ ਆਪਣਾ - ਆਪਣਾ ਪਾਰ੍ਟ ਮਿਲਿਆ ਹੋਇਆ ਹੈ, ਜੋ ਵਜਾਉਣਾ ਹੀ ਹੈ ਇਹ ਪਾਰ੍ਟ ਹੀ ਅਨਾਦਿ
ਅਵਿਨਾਸ਼ੀ ਪਰੰਪਰਾ ਤੋਂ ਚਲਿਆ ਆਉਂਦਾ ਹੈ। ਉਨ੍ਹਾਂ ਦਾ ਆਦਿ ਅੰਤ ਨਹੀਂ ਕਿਹਾ ਜਾਂਦਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ -ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੀ
ਸਾਹੂਕਾਰੀ, ਪੋਜ਼ੀਸ਼ਨ ਆਦਿ ਦਾ ਹੰਕਾਰ ਮਿਟਾ ਦੇਣਾ ਹੈ। ਅਵਿਨਾਸ਼ੀ ਗਿਆਨ ਧਨ ਨਾਲ ਖੁਦ ਨੂੰ ਮਾਲਾਮਾਲ
ਬਣਾਉਣਾ ਹੈ। ਸਰਵਿਸ ਵਿੱਚ ਕਦੀ ਵੀ ਥੱਕਣਾ ਨਹੀਂ ਹੈ।
2. ਵਾਤਾਵਰਨ ਨੂੰ ਚੰਗਾ
ਰੱਖਣ ਦੇ ਲਈ ਮੁੱਖ ਤੋਂ ਸਦੈਵ ਰਤਨ ਨਿਕਾਲਣੇ ਹੈ। ਦੁੱਖ ਦੇਣ ਵਾਲੇ ਬੋਲ ਨਾ ਨਿਕਲਣ ਇਹ ਧਿਆਨ ਰੱਖਣਾ
ਹੈ। ਹਰਸ਼ਿਤਮੁੱਖ ਰਹਿਣਾ ਹੈ।
ਵਰਦਾਨ:-
ਕਿਵੇਂ ਦੇ ਵੀ ਵਾਯੂਮੰਡਲ ਵਿੱਚ ਮਨ-ਬੁੱਧੀ ਨੂੰ ਸੈਕਿੰਡ ਵਿੱਚ ਇਕਾਗਰ ਕਰਨ ਵਾਲੇ ਸਰਵਸ਼ਕਤੀ ਸੰਪੰਨ
ਭਵ
ਬਾਪਦਾਦਾ ਨੇ ਸਭ ਬੱਚਿਆਂ
ਨੂੰ ਸਰਵਸ਼ਕਤੀਆਂ ਵਰਸੇ ਵਿੱਚ ਦਿੱਤੀਆਂ ਹਨ। ਯਾਦ ਦੀ ਸ਼ਕਤੀ ਦਾ ਅਰਥ ਹੈ -ਮਨ ਬੁੱਧੀ ਨੂੰ ਜਿੱਥੇ
ਲਗਾਉਣਾ ਚਾਹੋਂ ਉੱਥੇ ਲਗ ਜਾਏ। ਕਿਵੇਂ ਦੇ ਵੀ ਵਾਯੂਮੰਡਲ ਦੇ ਵਿੱਚ ਆਪਣੇ ਮਨ -ਬੁੱਧੀ ਨੂੰ ਸੈਕਿੰਡ
ਵਿੱਚ ਇਕਾਗਰ ਕਰ ਲਵੋ। ਪਰਿਸਥਿਤੀ ਹਲਚਲ ਦੀ ਹੋਵੇ, ਵਾਯੂਮੰਡਲ ਤਮੋਂਗੁਣੀ ਹੋ, ਮਾਇਆ ਆਪ ਸਮਾਨ
ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ ਫਿਰ ਵੀ ਸੈਕਿੰਡ ਵਿੱਚ ਇਕਾਗਰ ਹੋ ਜਾਓ - ਇਵੇਂ ਕੰਟਰੋਲਿੰਗ ਪਾਵਰ
ਹੋਵੇ ਉਦੋਂ ਕਹਾਂਗੇ ਸਰਵਸ਼ਕਤੀਮਾਨ ਸੰਪੰਨ।
ਸਲੋਗਨ:-
ਵਿਸ਼ਵ ਕਲਿਆਣ ਦੀ
ਜਿੰਮੇਵਾਰੀ ਅਤੇ ਪਵਿੱਤਰਤਾ ਦੀ ਲਾਇਟ ਦਾ ਤਾਜ ਪਹਿਨਣ ਵਾਲੇ ਹੀ ਡਬਲ ਤਾਜਧਾਰੀ ਬਣਦੇ ਹਨ।