06.01.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬ੍ਰਹਮਾ
ਬਾਬਾ ਸ਼ਿਵਬਾਬਾ ਦਾ ਰੱਥ ਹੈ , ਦੋਨਾਂ ਦਾ ਇਕੱਠਾ ਪਾਰ੍ਟ ਚਲਦਾ ਹੈ , ਇਸ ਵਿੱਚ ਜ਼ਰਾ ਵੀ ਸੰਸ਼ੇ ਨਹੀਂ
ਆਉਣਾ ਚਾਹੀਦਾ”
ਪ੍ਰਸ਼ਨ:-
ਮਨੁੱਖ ਦੁੱਖਾਂ
ਤੋਂ ਛੁੱਟਣ ਦੇ ਲਈ ਕਿਹੜੀ ਯੁਕਤੀ ਰਚਦੇ ਹਨ, ਜਿਸ ਨੂੰ ਮਹਾਪਾਪ ਕਿਹਾ ਜਾਂਦਾ ਹੈ?
ਉੱਤਰ:-
ਮਨੁੱਖ ਜੱਦ ਦੁਖੀ
ਹੁੰਦੇ ਹਨ ਤਾਂ ਆਪਣੇ ਆਪ ਨੂੰ ਮਾਰਨ ਦੇ (ਖਤਮ ਕਰਨ ਦੇ) ਕਈ ਉਪਾਏ ਰਚਦੇ ਹਨ। ਜੀਵ ਘਾਤ ਕਰਨ ਦੀ
ਸੋਚਦੇ ਹਨ, ਸਮਝਦੇ ਹਨ ਇਸ ਨਾਲ ਅਸੀਂ ਦੁੱਖਾਂ ਤੋਂ ਛੁੱਟ ਜਾਵਾਂਗੇ। ਪਰ ਇਸ ਵਰਗਾ ਮਹਾਪਾਪ ਹੋਰ
ਕੋਈ ਹੈ ਨਹੀਂ। ਉਹ ਹੋਰ ਹੀ ਦੁੱਖਾਂ ਵਿੱਚ ਫੱਸ ਜਾਂਦੇ ਹਨ ਕਿਓਂਕਿ ਇਹ ਹੈ ਹੀ ਅਪਾਰ ਦੁੱਖਾਂ ਦੀ
ਦੁਨੀਆਂ।
ਓਮ ਸ਼ਾਂਤੀ
ਬੱਚਿਆਂ ਤੋਂ ਬਾਪ ਪੁੱਛਦੇ ਹਨ, ਆਤਮਾਵਾਂ ਤੋਂ ਪਰਮਾਤਮਾ ਪੁੱਛਦੇ ਹਨ - ਇਹ ਤਾਂ ਜਾਣਦੇ ਹੋ ਅਸੀਂ
ਪਰਮਪਿਤਾ ਪਰਮਾਤਮਾ ਦੇ ਸਾਹਮਣੇ ਬੈਠੇ ਹਾਂ। ਉਨ੍ਹਾਂ ਨੂੰ ਆਪਣਾ ਰੱਥ ਤਾਂ ਹੈ ਨਹੀਂ। ਇਹ ਤਾਂ ਨਿਸ਼ਚਾ
ਹੈ ਨਾ - ਇਸ ਭ੍ਰਿਕੁਟੀ ਦੇ ਵਿੱਚ ਬਾਪ ਦਾ ਨਿਵਾਸ ਸਥਾਨ ਹੈ। ਬਾਪ ਆਪ ਕਹਿੰਦੇ ਹਨ ਮੈਂ ਇਨ੍ਹਾਂ ਦੀ
ਭ੍ਰਿਕੁਟੀ ਦੇ ਵਿੱਚ ਬੈਠਦਾ ਹਾਂ, ਇਨ੍ਹਾਂ ਦਾ ਸ਼ਰੀਰ ਲੋਨ ਤੇ ਲੈਂਦਾ ਹਾਂ। ਆਤਮਾ ਭ੍ਰਿਕੁਟੀ ਦੇ
ਵਿੱਚ ਹੈ ਤਾਂ ਬਾਪ ਵੀ ਉੱਥੇ ਹੀ ਬੈਠਦੇ ਹਨ। ਬ੍ਰਹਮਾ ਹੈ ਤਾਂ ਸ਼ਿਵਬਾਬਾ ਵੀ ਹੈ। ਬ੍ਰਹਮਾ ਨਹੀਂ
ਹੋਵੇ ਤਾਂ ਸ਼ਿਵਬਾਬਾ ਬੋਲਣਗੇ ਕਿਵੇਂ? ਉੱਪਰ ਵਿੱਚ ਸ਼ਿਵਬਾਬਾ ਨੂੰ ਤਾਂ ਹਮੇਸ਼ਾ ਯਾਦ ਕਰਦੇ ਆਏ। ਹੁਣ
ਤੁਸੀਂ ਬੱਚਿਆਂ ਨੂੰ ਪਤਾ ਹੈ ਅਸੀਂ ਬਾਪ ਦੇ ਕੋਲ ਇੱਥੇ ਬੈਠੇ ਹਾਂ। ਇਵੇਂ ਨਹੀਂ ਕਿ ਸ਼ਿਵਬਾਬਾ ਉੱਪਰ
ਹਨ, ਉਨ੍ਹਾਂ ਦੀ ਪ੍ਰਤਿਮਾ ਇੱਥੇ ਪੂਜੀ ਜਾਂਦੀ ਹੈ। ਇਹ ਗੱਲਾਂ ਬਹੁਤ ਸਮਝਣ ਦੀਆਂ ਹਨ। ਤੁਸੀਂ ਤਾਂ
ਜਾਣਦੇ ਹੋ ਬਾਪ ਗਿਆਨ ਦਾ ਸਾਗਰ ਹੈ। ਗਿਆਨ ਕਿੱਥੋਂ ਸੁਣਾਉਂਦੇ ਹਨ? ਕੀ ਉੱਪਰ ਤੋਂ ਸੁਣਾਉਂਦੇ ਹਨ?
ਇੱਥੇ ਥੱਲੇ ਆਇਆ ਹੈ। ਬ੍ਰਹਮਾ ਤਨ ਤੋਂ ਸੁਣਾਉਂਦੇ ਹਨ। ਕਈ ਕਹਿੰਦੇ ਹਨ ਅਸੀਂ ਬ੍ਰਹਮਾ ਨੂੰ ਨਹੀਂ
ਮੰਨਦੇ। ਪਰ ਸ਼ਿਵਬਾਬਾ ਆਪ ਕਹਿੰਦੇ ਹਨ ਬ੍ਰਹਮਾ ਤਨ ਦੁਆਰਾ ਮੈਨੂੰ ਯਾਦ ਕਰੋ। ਇਹ ਸਮਝ ਦੀ ਗੱਲ ਹੈ
ਨਾ। ਪਰ ਮਾਇਆ ਬਹੁਤ ਜਬਰਦਸਤ ਹੈ। ਇਕਦਮ ਮੂੰਹ ਫਿਰਾਕੇ ਪਿਛਾੜੀ ਕਰ ਦਿੰਦੀ ਹੈ। ਹੁਣ ਤੁਹਾਡਾ ਕੰਧਾ
ਸ਼ਿਵਬਾਬਾ ਨੇ ਸਾਹਮਣੇ ਕੀਤਾ ਹੈ। ਸਮੁੱਖ ਬੈਠੇ ਹੋ ਫਿਰ ਜੋ ਇਵੇਂ ਸਮਝਦੇ ਹਨ ਬ੍ਰਹਮਾ ਤਾਂ ਕੁਝ ਨਹੀਂ,
ਉਨ੍ਹਾਂ ਦੀ ਕੀ ਗਤੀ ਹੋਵੇਗੀ! ਦੁਰਗਤੀ ਨੂੰ ਪਾ ਲੈਂਦੇ ਹਨ। ਕੁਝ ਵੀ ਗਿਆਨ ਨਹੀਂ। ਮਨੁੱਖ ਪੁਕਾਰਦੇ
ਵੀ ਹਨ ਓ ਗਾਡ ਫਾਦਰ ਸੁਣਦਾ ਹੈ ਕੀ? ਉਨ੍ਹਾਂ ਨੂੰ ਕਹਿੰਦੇ ਹਨ ਨਾ ਲਿਬ੍ਰੇਟਰ ਆਓ ਜਾਂ ਉੱਥੇ ਬੈਠੇ
ਲਿਬਰੇਟ ਕਰੋ? ਕਲਪ - ਕਲਪ ਪੁਰਸ਼ੋਤਮ ਸੰਗਮਯੁਗ ਤੇ ਹੀ ਬਾਪ ਆਉਂਦੇ ਹਨ, ਜਿਸ ਵਿੱਚ ਆਉਂਦੇ ਹਨ ਉਨ੍ਹਾਂ
ਨੂੰ ਹੀ ਜੇਕਰ ਉਡਾ ਦੇਣ ਤਾਂ ਕੀ ਕਹਾਂਗੇ। ਨੰਬਰਵਨ ਤਮੋਪ੍ਰਧਾਨ। ਨਿਸ਼ਚਾ ਹੁੰਦੇ ਹੋਏ ਵੀ ਮਾਇਆ
ਇੱਕਦਮ ਮੂੰਹ ਫੇਰ ਦਿੰਦੀ ਹੈ। ਇੰਨਾ ਉਸ ਵਿੱਚ ਬਲ ਹੈ ਜੋ ਇੱਕਦਮ ਵਰਥ ਨਾਟ ਏ ਪੇਨੀ ਬਣਾ ਦਿੰਦੀ
ਹੈ। ਇਵੇਂ ਦੇ ਵੀ ਕੋਈ ਨਾ ਕੋਈ ਸੈਂਟਰਜ਼ ਤੇ ਹਨ ਇਸਲਈ ਬਾਪ ਕਹਿੰਦੇ ਹਨ ਖ਼ਬਰਦਾਰ ਰਹਿਣਾ। ਭਾਵੇਂ
ਕਿਸੇ ਨੂੰ ਸੁਣਾਉਂਦੇ ਵੀ ਰਹਿਣ ਸੁਣੀਆਂ ਹੋਈਆਂ ਗੱਲਾਂ, ਪਰ ਉਹ ਜਿਵੇਂ ਪੰਡਿਤ ਮਿਸਲ ਹੋ ਜਾਂਦੇ ਹਨ।
ਜਿਵੇਂ ਬਾਬਾ ਪੰਡਿਤ ਦੀ ਕਹਾਣੀ ਦੱਸਦੇ ਹਨ ਨਾ। ਉਸ ਨੇ ਕਿਹਾ ਰਾਮ - ਰਾਮ ਕਹਿਣ ਨਾਲ ਸਾਗਰ ਪਾਰ ਹੋ
ਜਾਵੋਗੇ। ਇਹ ਵੀ ਇੱਕ ਕਹਾਣੀ ਬਣਾਈ ਹੋਈ ਹੈ। ਇਸ ਸਮੇਂ ਤੁਸੀਂ ਬਾਪ ਦੀ ਯਾਦ ਨਾਲ ਵਿਸ਼ੇ ਸਾਗਰ ਤੋਂ
ਸ਼ੀਰਸਾਗਰ ਵਿੱਚ ਜਾਂਦੇ ਹੋ ਨਾ। ਉਨ੍ਹਾਂ ਨੇ ਭਗਤੀਮਾਰਗ ਵਿੱਚ ਢੇਰ ਕਥਾਵਾਂ ਬਣਾ ਦਿੱਤੀਆਂ ਹਨ।
ਅਜਿਹੀਆਂ ਗੱਲਾਂ ਤਾਂ ਹੁੰਦੀਆਂ ਨਹੀਂ। ਇਹ ਇੱਕ ਕਹਾਣੀ ਬਣੀ ਹੋਈ ਹੈ। ਪੰਡਿਤ ਹੋਰਾਂ ਨੂੰ ਕਹਿੰਦਾ
ਸੀ, ਆਪ ਬਿਲਕੁਲ ਚੱਟ ਖਾਤੇ ਵਿੱਚ। ਖ਼ੁਦ ਵਿਕਾਰਾਂ ਵਿੱਚ ਜਾਂਦੇ ਰਹਿਣਾ ਅਤੇ ਦੂਜਿਆਂ ਨੂੰ ਕਹਿਣਾ
ਨਿਰਵਿਕਾਰੀ ਬਣੋ, ਉਨ੍ਹਾਂ ਦਾ ਕੀ ਅਸਰ ਹੋਵੇਗਾ। ਅਜਿਹੇ ਵੀ ਬ੍ਰਹਮਾਕੁਮਾਰ - ਕੁਮਾਰੀਆਂ ਹਨ - ਆਪ
ਨਿਸ਼ਚੇ ਵਿੱਚ ਨਹੀਂ, ਦੂਜਿਆਂ ਨੂੰ ਸੁਣਾਉਂਦੇ ਰਹਿੰਦੇ ਹਨ ਇਸਲਈ ਕਿਧਰੇ - ਕਿਧਰੇ ਸੁਣਾਉਣ ਵਾਲੇ
ਤੋਂ ਵੀ ਸੁਣਨ ਵਾਲੇ ਤਿੱਖੇ ਚਲੇ ਜਾਂਦੇ ਹਨ। ਜੋ ਬਹੁਤਿਆਂ ਦੀ ਸੇਵਾ ਕਰਦੇ ਹਨ ਉਹ ਜਰੂਰ ਪਿਆਰੇ
ਤਾਂ ਲੱਗਦੇ ਹਨ ਨਾ। ਪੰਡਿਤ ਝੂਠਾ ਨਿਕਲ ਪਵੇ ਤਾਂ ਉਨ੍ਹਾਂ ਨੂੰ ਕੌਣ ਪਿਆਰ ਕਰਨਗੇ! ਫਿਰ ਪਿਆਰ
ਉਨ੍ਹਾਂ ਤੇ ਚਲਾ ਜਾਏਗਾ ਜੋ ਪ੍ਰੈਕਟੀਕਲ ਵਿੱਚ ਯਾਦ ਕਰਦੇ ਹਨ। ਚੰਗੇ - ਚੰਗੇ ਮਹਾਰਥੀਆਂ ਨੂੰ ਵੀ
ਮਾਇਆ ਹੱਪ ਕਰ ਲੈਂਦੀ ਹੈ। ਬਹੁਤ ਹੱਪ ਹੋ ਗਏ। ਬਾਬਾ ਵੀ ਸਮਝਾਉਂਦੇ ਹਨ ਹਾਲੇ ਕਰਮਾਤੀਤ ਅਵਸਥਾ ਨਹੀਂ
ਹੋਈ ਹੈ। ਇੱਕ ਪਾਸੇ ਲੜਾਈ ਹੋਵੇਗੀ, ਦੂਜੇ ਪਾਸੇ ਕਰਮਾਤੀਤ ਅਵਸਥਾ ਹੋਵੇਗੀ। ਪੂਰਾ ਕੁਨੈਕਸ਼ਨ ਹੈ।
ਫਿਰ ਲੜਾਈ ਪੂਰੀ ਹੋ ਜਾਣ ਨਾਲ ਟਰਾਂਸਫਰ ਹੋ ਜਾਣਗੇ। ਪਹਿਲੇ ਰੁਦ੍ਰ ਮਾਲਾ ਬਣਦੀ ਹੈ। ਇਹ ਗੱਲਾਂ
ਹੋਰ ਕੋਈ ਨਹੀਂ ਜਾਣਦੇ। ਤੁਸੀਂ ਸਮਝਦੇ ਹੋ ਵਿਨਾਸ਼ ਸਾਹਮਣੇ ਖੜ੍ਹਾ ਹੈ। ਹੁਣ ਤੁਸੀਂ ਹੋ ਮੈਨਾਰਿਟੀ,
ਉਹ ਹੈ ਮੈਜ਼ੋਰਿਟੀ। ਤਾਂ ਤੁਹਾਨੂੰ ਕੌਣ ਮੰਨੇਗਾ। ਜਦੋਂ ਤੁਹਾਡੀ ਵ੍ਰਿਧੀ ਹੋ ਜਾਏਗੀ ਫਿਰ ਤੁਹਾਡੇ
ਯੋਗਬਲ ਨਾਲ ਬਹੁਤ ਖਿੱਚਕੇ ਆਉਣਗੇ। ਜਿੰਨਾ ਤੁਹਾਡੇ ਤੋਂ ਕੱਟ (ਜੰਕ) ਨਿਕਲਦੀ ਜਾਏਗੀ ਉਨ੍ਹਾਂ ਬਲ
ਭਰਦਾ ਜਾਏਗਾ। ਇਵੇਂ ਨਹੀਂ ਬਾਬਾ ਜਾਣੀ ਜਾਣਨਹਾਰ ਹੈ। ਇੱਥੇ ਆਕੇ ਸਭ ਨੂੰ ਵੇਖਦੇ ਹਨ ਸਭ ਦੀ
ਅਵਸਥਾਵਾਂ ਨੂੰ ਜਾਣਦੇ ਹਨ। ਬਾਪ ਬੱਚਿਆਂ ਦੀ ਅਵਸਥਾ ਨੂੰ ਨਹੀਂ ਜਾਨਣਗੇ ਕੀ? ਸਭ ਕੁਝ ਪਤਾ ਪੈਂਦਾ
ਹੈ। ਇਸ ਵਿੱਚ ਅੰਤਰਯਾਮੀ ਦੀ ਕੋਈ ਗੱਲ ਨਹੀਂ। ਹਾਲੇ ਤਾਂ ਕਰਮਾਤੀਤ ਅਵਸਥਾ ਹੋਈ ਨਹੀਂ ਹੈ। ਆਸੁਰੀ
ਗੱਲਬਾਤ, ਚਲਣ ਆਦਿ ਸਭ ਪ੍ਰਸਿੱਧ ਹੋ ਜਾਂਦੇ ਹਨ। ਤੁਹਾਨੂੰ ਤਾਂ ਦੈਵੀ ਚਲਣ ਬਣਾਉਣੀ ਹੈ। ਦੇਵਤਾ
ਸ੍ਰਵਗੁਣ ਸੰਪੰਨ ਹਨ ਨਾ। ਹੁਣ ਤੁਹਾਨੂੰ ਅਜਿਹਾ ਬਣਨਾ ਹੈ। ਕਿੱਥੇ ਉਹ ਅਸੁਰ, ਕਿੱਥੇ ਦੇਵਤੇ! ਪਰ
ਮਾਇਆ ਕਿਸ ਨੂੰ ਵੀ ਛੱਡਦੀ ਨਹੀਂ ਹੈ, ਛੂਈ - ਮੂਈ ਬਣਾ ਦਿੰਦੀ ਹੈ। ਇੱਕਦਮ ਮਾਰ ਦਿੰਦੀ ਹੈ। 5 ਸੀੜੀ
ਹੈ ਨਾ। ਦੇਹ - ਅਭਿਮਾਨ ਆਉਣ ਨਾਲ ਹੀ ਉੱਪਰ ਤੋਂ ਇੱਕਦਮ ਥੱਲੇ ਡਿੱਗਦੇ ਹਨ। ਡਿੱਗਿਆ ਅਤੇ ਮਰਿਆ।
ਅੱਜਕਲ ਆਪਣੇ ਆਪ ਨੂੰ ਮਾਰਨ ਲਈ ਕਿਵੇਂ - ਕਿਵੇਂ ਉਪਾਏ ਰਚਦੇ ਹਨ। 21 ਮੰਜਿਲ ਤੋਂ ਕੁੱਦਦੇ ਹਨ,
ਤਾਂ ਇੱਕਦਮ ਖਤਮ ਹੋ ਜਾਣ। ਇਵੇਂ ਨਾ ਹੋਵੇ ਫਿਰ ਹਸਪਤਾਲ ਵਿੱਚ ਪਏ ਰਹਿਣ। ਦੁੱਖ ਭੋਗਦੇ ਰਹਿਣਗੇ। 5
ਮੰਜ਼ਿਲ ਤੋਂ ਡਿੱਗੇ ਅਤੇ ਨਾ ਮਰੇ ਤਾਂ ਕਿੰਨਾ ਦੁੱਖ ਭੋਗਦੇ ਰਹਿਣਗੇ। ਕੋਈ ਆਪਣੇ ਨੂੰ ਅੱਗ ਲਗਾਉਂਦੇ
ਹਨ। ਜੇਕਰ ਕੋਈ ਉਨ੍ਹਾਂ ਨੂੰ ਬਚਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਕਿੰਨਾ ਦੁੱਖ ਸਹਿਣ ਕਰਨਾ ਪੈਂਦਾ
ਹੈ। ਸੜ੍ਹ ਜਾਵੇ ਤਾਂ ਆਤਮਾ ਤਾਂ ਭੱਜ ਜਾਏਗੀ ਨਾ! ਇਸਲਈ ਜੀਵਘਾਤ ਕਰਦੇ ਹਨ, ਸ਼ਰੀਰ ਨੂੰ ਖਤਮ ਕਰ
ਦਿੰਦੇ ਹਨ। ਸਮਝਦੇ ਹਨ ਸ਼ਰੀਰ ਛੱਡਣ ਨਾਲ ਦੁੱਖਾਂ ਤੋਂ ਛੁੱਟ ਜਾਣਗੇ। ਪਰ ਇਹ ਵੀ ਮਹਾਪਾਪ ਹੈ, ਹੋਰ
ਵੀ ਜ਼ਿਆਦਾ ਦੁੱਖ ਭੋਗਣੇ ਪੈਂਦੇ ਹਨ ਕਿਓਂਕਿ ਇਹ ਹੈ ਹੀ ਅਪਾਰ ਦੁੱਖਾਂ ਦੀ ਦੁਨੀਆਂ, ਉੱਥੇ ਹੈ ਅਪਾਰ
ਸੁੱਖ। ਤੁਸੀਂ ਬੱਚੇ ਸਮਝਦੇ ਹੋ ਹੁਣ ਅਸੀਂ ਰਿਟਰਨ ਹੁੰਦੇ ਹਾਂ, ਦੁਖਧਾਮ ਤੋਂ ਸੁਖਧਾਮ ਵਿੱਚ ਜਾਂਦੇ
ਹਾਂ। ਹੁਣ ਬਾਪ ਜੋ ਸੁਖਧਾਮ ਦਾ ਮਾਲਿਕ ਬਣਾਉਂਦੇ ਹਨ ਉਨ੍ਹਾਂ ਨੂੰ ਯਾਦ ਕਰਨਾ ਹੈ। ਇਨ੍ਹਾਂ ਦਵਾਰਾ
ਬਾਪ ਸਮਝਾਉਂਦੇ ਹਨ, ਚਿੱਤਰ ਵੀ ਹੈ ਨਾ। ਬ੍ਰਹਮਾ ਦੁਆਰਾ ਸ੍ਵਰਗ ਦੀ ਸਥਾਪਨਾ। ਤੁਸੀਂ ਕਹਿੰਦੇ ਹੋ
ਬਾਬਾ ਅਸੀਂ ਕਈ ਵਾਰ ਤੁਹਾਡੇ ਤੋਂ ਸ੍ਵਰਗ ਦਾ ਵਰਸਾ ਲੈਣ ਆਏ ਹਾਂ। ਬਾਪ ਵੀ ਸੰਗਮ ਤੇ ਹੀ ਆਉਂਦੇ ਹਨ
ਜੱਦ ਕਿ ਦੁਨੀਆਂ ਨੂੰ ਬਦਲਣਾ ਹੈ। ਤਾਂ ਬਾਪ ਕਹਿੰਦੇ ਹਨ ਮੈਂ ਆਇਆ ਹੀ ਹਾਂ ਤੁਸੀਂ ਬੱਚਿਆਂ ਨੂੰ
ਦੁੱਖ ਤੋਂ ਛੁਡਾਕੇ ਸੁਖ ਦੀ ਪਾਵਨ ਦੁਨੀਆਂ ਵਿੱਚ ਲੈ ਜਾਣ। ਬੁਲਾਉਂਦੇ ਵੀ ਹਨ - ਹੇ ਪਤਿਤ - ਪਾਵਨ…
ਇਹ ਥੋੜੀ ਸਮਝਦੇ ਹਨ ਕਿ ਅਸੀਂ ਮਹਾਕਾਲ ਨੂੰ ਬੁਲਾਉਂਦੇ ਹਾਂ ਕਿ ਸਾਨੂੰ ਇਸ ਛੀ - ਛੀ ਦੁਨੀਆਂ ਤੋਂ
ਘਰ ਲੈ ਚੱਲੋ। ਜਰੂਰ ਬਾਬਾ ਆਏਗਾ। ਅਸੀਂ ਮਰਾਂਗੇ ਤੱਦ ਤਾਂ ਪੀਸ ਹੋਵੇਗੀ ਨਾ। ਸ਼ਾਂਤੀ - ਸ਼ਾਂਤੀ ਕਰਦੇ
ਰਹਿੰਦੇ ਹਨ। ਸ਼ਾਂਤੀ ਤਾਂ ਹੈ ਪਰਮਧਾਮ ਵਿੱਚ। ਪਰ ਇਸ ਦੁਨੀਆਂ ਵਿੱਚ ਸ਼ਾਂਤੀ ਕਿਵੇਂ ਹੋਵੇ - ਜਦੋਂ
ਤੱਕ ਇੰਨੇ ਢੇਰ ਮਨੁੱਖ ਹਨ। ਸਤਿਯੁਗ ਵਿੱਚ ਸੁੱਖ - ਸ਼ਾਂਤੀ ਸੀ। ਹੁਣ ਕਲਯੁਗ ਵਿੱਚ ਕਈ ਧਰਮ ਹਨ। ਉਹ
ਜਦੋਂ ਖਤਮ ਹੋਣ ਉਦੋਂ ਇੱਕ ਧਰਮ ਦੀ ਸਥਾਪਨਾ ਹੋਵੇ, ਤੱਦ ਤਾਂ ਸੁੱਖ - ਸ਼ਾਂਤੀ ਹੋਵੇ ਨਾ! ਹਾਹਾਕਾਰ
ਦੇ ਬਾਦ ਹੀ ਫਿਰ ਜੈ - ਜੈਕਾਰ ਹੋਵੇਗੀ। ਅੱਗੇ ਚੱਲ ਵੇਖਣਾ ਮੌਤ ਦਾ ਬਾਜ਼ਾਰ ਕਿੰਨਾ ਗਰਮ ਹੁੰਦਾ ਹੈ!
ਵਿਨਾਸ਼ ਜਰੂਰ ਹੋਣਾ ਹੈ। ਇੱਕ ਧਰਮ ਦੀ ਸਥਾਪਨਾ ਬਾਪ ਆਕੇ ਕਰਾਉਂਦੇ ਹਨ। ਰਾਜਯੋਗ ਵੀ ਸਿਖਾਉਂਦੇ ਹਨ।
ਬਾਕੀ ਸਭ ਕਈ ਧਰਮ ਖਲਾਸ ਹੋ ਜਾਣਗੇ। ਗੀਤਾ ਵਿੱਚ ਕੁਝ ਵਿਖਾਇਆ ਨਹੀਂ ਹੈ। 5 ਪਾਂਡਵ ਅਤੇ ਕੁੱਤਾ
ਹਿਮਾਲਿਆ ਤੇ ਗੱਲ ਗਏ। ਫਿਰ ਰਿਜ਼ਲਟ ਕੀ? ਪ੍ਰਲ੍ਯ ਵਿਖਾ ਦਿੱਤੀ ਹੈ। ਜਲਮਈ ਭਾਵੇਂ ਹੁੰਦੀ ਹੈ ਪਰ
ਸਾਰੀ ਦੁਨੀਆਂ ਜਲਮਈ ਹੋ ਨਹੀਂ ਸਕਦੀ। ਭਾਰਤ ਤਾਂ ਅਵਿਨਾਸ਼ੀ ਪਵਿੱਤਰ ਖੰਡ ਹੈ। ਉਸ ਵਿੱਚ ਵੀ ਆਬੂ ਸਭ
ਤੋਂ ਪਵਿੱਤਰ ਤੀਰਥ ਸਥਾਨ ਹੈ, ਜਿੱਥੇ ਬਾਪ ਆਕੇ ਤੁਸੀਂ ਬੱਚਿਆਂ ਦੇ ਦਵਾਰਾ ਸਰਵ ਦੀ ਸਦਗਤੀ ਕਰਦੇ
ਹਨ। ਦਿਲਵਾੜਾ ਮੰਦਿਰ ਵਿੱਚ ਕਿੰਨਾ ਚੰਗਾ ਯਾਦਗਾਰ ਹੈ। ਕਿੰਨਾ ਅਰਥ ਸਾਹਿਤ ਹੈ। ਪਰ ਜਿਨ੍ਹਾਂਨੇ
ਬਣਾਇਆ ਹੈ ਉਹ ਨਹੀਂ ਜਾਣਦੇ ਹਨ। ਫਿਰ ਵੀ ਚੰਗੀ ਸਮਝ ਤਾਂ ਸੀ ਨਾ। ਦਵਾਪਰ ਵਿੱਚ ਜਰੂਰ ਚੰਗੇ
ਸਮਝਦਾਰ ਹੋਣਗੇ। ਕਲਯੁਗ ਵਿੱਚ ਹੁੰਦੇ ਹਨ ਤਮੋਪ੍ਰਧਾਨ। ਦਵਾਪਰ ਵਿੱਚ ਫਿਰ ਵੀ ਤਮੋ ਬੁੱਧੀ ਹੋਣਗੇ।
ਸਭ ਮੰਦਰਾਂ ਤੋਂ ਇਹ ਉੱਚ ਹੈ, ਜਿੱਥੇ ਤੁਸੀਂ ਬੈਠੇ ਹੋ।
ਹੁਣ ਤੁਸੀਂ ਵੇਖਦੇ ਰਹੋਗੇ
ਵਿਨਾਸ਼ ਵਿੱਚ ਹੋਲਸੇਲ ਮੌਤ ਹੋਵੇਗਾ। ਹੋਲਸੇਲ ਮਹਾਭਾਰੀ ਲੜਾਈ ਲੱਗੇਗੀ। ਸਭ ਖਤਮ ਹੋ ਜਾਣਗੇ। ਬਾਕੀ
ਇੱਕ ਖੰਡ ਰਹੇਗਾ। ਭਾਰਤ ਬਹੁਤ ਛੋਟਾ ਹੋਵੇਗਾ, ਬਾਕੀ ਸਭ ਖਲਾਸ ਹੋ ਜਾਣਗੇ। ਸ੍ਵਰਗ ਕਿੰਨਾ ਛੋਟਾ
ਹੋਵੇਗਾ। ਹੁਣ ਇਹ ਗਿਆਨ ਤੁਹਾਡੀ ਬੁੱਧੀ ਵਿੱਚ ਹੈ। ਕਿਸੇ ਨੂੰ ਸਮਝਾਉਣ ਵਿੱਚ ਵੀ ਦੇਰੀ ਲੱਗਦੀ ਹੈ।
ਇਹ ਹੈ ਪੁਰਸ਼ੋਤਮ ਸੰਗਮਯੁਗ। ਇੱਥੇ ਕਿੰਨੇਂ ਢੇਰ ਮਨੁੱਖ ਹਨ ਅਤੇ ਉੱਥੇ ਕਿੰਨੇ ਥੋੜੇ ਮਨੁੱਖ ਹੋਣਗੇ,
ਇਹ ਸਭ ਖਤਮ ਹੋ ਜਾਣਗੇ। ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਰਿਪੀਟ ਹੋਵੇਗੀ ਸ਼ੁਰੂ ਤੋਂ। ਜਰੂਰ ਸ੍ਵਰਗ
ਤੋਂ ਰਿਪੀਟ ਕਰਨਗੇ। ਪਿਛਾੜੀ ਵਿੱਚ ਤਾਂ ਨਹੀਂ ਆਉਣਗੇ। ਇਹ ਡਰਾਮਾ ਦਾ ਚੱਕਰ ਅਨਾਦਿ ਹੈ, ਜੋ ਫਿਰਦਾ
ਹੀ ਰਹਿੰਦਾ ਹੈ। ਇਸ ਪਾਸੇ ਕਲਯੁਗ, ਉਸ ਪਾਸੇ ਹੈ ਸਤਿਯੁਗ। ਅਸੀਂ ਸੰਗਮ ਤੇ ਹਾਂ। ਇਹ ਵੀ ਤੁਸੀਂ
ਸਮਝਦੇ ਹੋ। ਬਾਪ ਆਉਂਦੇ ਹਨ, ਬਾਪ ਨੂੰ ਰੱਥ ਤਾਂ ਜਰੂਰ ਚਾਹੀਦਾ ਹੈ ਨਾ। ਤਾਂ ਬਾਪ ਸਮਝਾਉਂਦੇ ਹਨ,
ਹੁਣ ਤੁਸੀਂ ਘਰ ਜਾਂਦੇ ਹੋ। ਫਿਰ ਇਹ ਲਕਸ਼ਮੀ - ਨਾਰਾਇਣ ਬਣਨਾ ਹੈ, ਤਾਂ ਦੈਵੀਗੁਣ ਵੀ ਧਾਰਨ ਕਰਨੇ
ਚਾਹੀਦੇ ਹਨ।
ਇਹ ਵੀ ਤੁਸੀਂ ਬੱਚਿਆਂ
ਨੂੰ ਸਮਝਾਇਆ ਜਾਂਦਾ ਹੈ ਰਾਵਣ ਰਾਜ ਅਤੇ ਰਾਮ ਰਾਜ ਕਿਸ ਨੂੰ ਕਿਹਾ ਜਾਂਦਾ ਹੈ। ਪਤਿਤ ਤੋਂ ਪਾਵਨ,
ਫਿਰ ਪਾਵਨ ਤੋਂ ਪਤਿਤ ਕਿਵੇਂ ਬਣਦੇ ਹਾਂ! ਇਹ ਖੇਲ੍ਹ ਦਾ ਰਾਜ਼ ਬਾਪ ਬੈਠ ਸਮਝਾਉਂਦੇ ਹਨ। ਬਾਪ
ਨਾਲੇਜਫੁਲ, ਬੀਜਰੂਪ ਹੈ ਨਾ! ਚੇਤੰਨ ਹੈ। ਉਹ ਹੀ ਆਕੇ ਸਮਝਾਉਂਦੇ ਹਨ। ਬਾਪ ਹੀ ਕਹਿਣਗੇ ਸਾਰੇ ਕਲਪ
ਬ੍ਰਿਖ ਦਾ ਰਾਜ਼ ਸਮਝਿਆ? ਇਨ੍ਹਾਂ ਵਿੱਚ ਕੀ - ਕੀ ਹੁੰਦਾ ਹੈ ? ਤੁਸੀਂ ਇਨ੍ਹਾਂ ਵਿੱਚ ਕਿੰਨਾ ਪਾਰ੍ਟ
ਵਜਾਇਆ ਹੈ? ਅੱਧਾਕਲਪ ਹੈ ਦੈਵੀ ਸ੍ਵਰਾਜ। ਅੱਧਾ ਕਲਪ ਹੈ ਆਸੁਰੀ ਰਾਜ। ਚੰਗੇ - ਚੰਗੇ ਜੋ ਬੱਚੇ ਹਨ
ਉਨ੍ਹਾਂ ਦੀ ਬੁੱਧੀ ਵਿੱਚ ਨਾਲੇਜ ਰਹਿੰਦੀ ਹੈ। ਬਾਪ ਆਪਸਮਾਨ ਬਣਾਉਂਦੇ ਹਨ ਨਾ! ਟੀਚਰਸ ਵਿੱਚ ਵੀ
ਨੰਬਰਵਾਰ ਹੁੰਦੇ ਹਨ। ਕਈ ਤਾਂ ਟੀਚਰ ਹੋਕੇ ਵੀ ਫਿਰ ਵਿਗੜ ਪੈਂਦੇ ਹਨ। ਬਹੁਤਿਆਂ ਨੂੰ ਸਿਖਾਕੇ ਫਿਰ
ਆਪ ਖਤਮ ਹੋ ਗਏ। ਛੋਟੇ - ਛੋਟੇ ਬੱਚਿਆਂ ਵਿੱਚ ਵੱਖ - ਵੱਖ ਸੰਸਕਾਰ ਵਾਲੇ ਹੁੰਦੇ ਹਨ। ਕੋਈ ਤਾਂ
ਵੇਖੋ ਨੰਬਰਵਨ ਸ਼ੈਤਾਨ, ਕੋਈ ਫਿਰ ਪਰਿਸਤਾਨ ਵਿੱਚ ਜਾਣ ਲਾਇਕ। ਕਈ ਹਨ ਜੋ ਨਾ ਗਿਆਨ ਉਠਾਉਂਦੇ, ਨਾ
ਆਪਣੀ ਚਲਨ ਸੁਧਾਰਦੇ, ਸਭ ਨੂੰ ਦੁੱਖ ਹੀ ਦਿੰਦੇ ਰਹਿੰਦੇ ਹਨ। ਇਹ ਵੀ ਸ਼ਾਸਤਰਾਂ ਵਿੱਚ ਵਿਖਾਇਆ ਹੈ
ਕਿ ਅਸੁਰ ਆਕੇ ਲੁੱਕਕੇ ਬੈਠਦੇ ਸੀ। ਅਸੁਰ ਬਣ ਕਿੰਨੀ ਤਕਲੀਫ ਦਿੰਦੇ ਹਨ। ਇਹ ਤਾਂ ਸਭ ਹੁੰਦਾ ਰਹਿੰਦਾ
ਹੈ। ਉੱਚ ਤੇ ਉੱਚ ਬਾਪ ਨੂੰ ਹੀ ਸ੍ਵਰਗ ਦੀ ਸਥਾਪਨਾ ਕਰਨ ਆਉਣਾ ਪੈਂਦਾ ਹੈ। ਮਾਇਆ ਵੀ ਬਹੁਤ ਜਬਰਦਸਤ
ਹੈ। ਦਾਨ ਦਿੰਦੇ ਹਨ ਫਿਰ ਵੀ ਮਾਇਆ ਬੁੱਧੀ ਫਿਰਾ ਦਿੰਦੀ ਹੈ। ਅੱਧੇ ਨੂੰ ਜਰੂਰ ਮਾਇਆ ਖਾਏਗੀ, ਤੱਦ
ਤਾਂ ਕਹਿੰਦੇ ਹਨ ਮਾਇਆ ਬੜੀ ਦੁਸਤਰ ਹੈ। ਅੱਧਾਕਲਪ ਮਾਇਆ ਰਾਜ ਕਰਦੀ ਹੈ ਤਾਂ ਜਰੂਰ ਇੰਨੀ ਪਹਿਲਵਾਨ
ਹੋਵੇਗੀ ਨਾ । ਮਾਇਆ ਤੋਂ ਹਾਰਨ ਵਾਲੇ ਦੀ ਕੀ ਹਾਲਤ ਹੋ ਜਾਂਦੀ ਹੈ! ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਦੀ ਵੀ ਛੂਈ
- ਮੁਈ ਨਹੀਂ ਬਣਨਾ ਹੈ। ਦੈਵੀਗੁਣ ਧਾਰਨ ਕਰ ਆਪਣੀ ਚਲਨ ਸੁਧਾਰਨੀ ਹੈ।
2. ਬਾਪ ਦਾ ਪਿਆਰ ਪਾਉਣ
ਦੇ ਲਈ ਸੇਵਾ ਕਰਨੀ ਹੈ, ਪਰ ਜੋ ਦੂਜਿਆਂ ਨੂੰ ਸੁਣਾਉਂਦੇ, ਉਹ ਆਪ ਧਾਰਨ ਕਰਨਾ ਹੈ। ਕਰਮਾਤੀਤ ਅਵਸਥਾ
ਵਿੱਚ ਜਾਣ ਦਾ ਪੂਰਾ - ਪੂਰਾ ਪੁਰਸ਼ਾਰਥ ਕਰਨਾ ਹੈ।
ਵਰਦਾਨ:-
ਸਾਕਾਰ ਰੂਪ ਵਿਚ ਬਾਪਦਾਦਾ ਨੂੰ ਸਨਮੁੱਖ ਅਨੁਭਵ ਕਰਨ ਵਾਲੇ ਕੰਬਾਂਇੰਡ ਰੂਪਧਾਰੀ ਭਵ।
ਜਿਵੇਂ ਸ਼ਿਵਸ਼ਕਤੀ
ਕੰਬਾਂਇੰਡ ਹੈ ਉਵੇਂ ਪਾਂਡਵਪਤੀ ਅਤੇ ਪਾਂਡਵ ਕੰਬਾਂਇੰਡ ਹਨ। ਜੋ ਇਵੇਂ ਕੰਬਾਂਇੰਡ ਰੂਪ ਵਿਚ ਰਹਿੰਦੇ
ਹਨ ਉਨ੍ਹਾਂ ਦੇ ਅੱਗੇ ਬਾਪਦਾਦਾ ਸਾਕਾਰ ਵਿਚ ਸਰਵ ਸੰਬੰਧਾਂ ਨਾਲ ਸਾਮ੍ਹਣੇ ਹੁੰਦੇ ਹਨ। ਹੁਣ ਦਿਨ
ਪ੍ਰਤੀਦਿਨ ਹੋਰ ਵੀ ਅਨੁਭਵ ਕਰਨਗੇ ਕਿ ਜਿਵੇਂ ਬਾਪਦਾਦਾ ਸਾਮ੍ਹਣੇ ਆਏ, ਹੱਥ ਫੜਿਆ, ਬੁੱਧੀ ਤੋਂ ਨਹੀਂ
ਅੱਖਾਂ ਨਾਲ ਵੇਖਣਗੇ, ਅਨੁਭਵ ਹੋਵੇਗਾ। ਲੇਕਿਨ ਸਿਰਫ ਇੱਕ ਬਾਪ ਦੂਜਾ ਨਾ ਕੋਈ, ਇਹ ਪਾਠ ਪੱਕਾ ਹੋਵੇ
ਫਿਰ ਤਾਂ ਜਿਵੇਂ ਪਰਛਾਈ ਘੁੰਮਦੀ ਹੈ ਇਵੇਂ ਬਾਪਦਾਦਾ ਅੱਖਾਂ ਤੋਂ ਹਟ ਨਹੀਂ ਸਕਦੇ, ਸਦਾ ਸਨਮੁੱਖ ਦੀ
ਅਨੁਭੂਤੀ ਹੋਵੇਗੀ।
ਸਲੋਗਨ:-
ਮਾਇਆਜਿੱਤ,
ਪ੍ਰਕਿਰਤੀਜਿੱਤ ਬਣਨ ਵਾਲੀ ਸ੍ਰੇਸ਼ਠ ਆਤਮਾ ਹੀ ਸਵ- ਕਲਿਆਣੀ ਅਤੇ ਵਿਸ਼ਵ ਕਲਿਆਣੀ ਹੈ।
ਅਵਿੱਅਕਤ ਇਸ਼ਾਰੇ - ਇਸ
ਅਵਿੱਅਕਤ ਮਾਸ ਵਿੱਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ
ਜਦ ਤੁਸੀ ਹੁਣ ਜੀਵਨਮੁਕਤ
ਬਣੋ ਤਾਂ ਤੁਹਾਡੀ ਜੀਵਨ ਮੁਕਤ ਸਥਿਤੀ ਦਾ ਪ੍ਰਭਾਵ ਜੀਵਨਬੰਧ ਵਾਲਿਆਂ ਆਤਮਾਵਾਂ ਦਾ ਬੰਧਨ ਸਮਾਪਤ
ਕਰੇਗਾ। ਤਾਂ ਉਹ ਡੇਟ ਕਦੋਂ ਹੋਵੇਗੀ ਜਦੋਂ ਸਾਰੇ ਜੀਵਨਮੁਕਤ ਹੋਣਗੇ? ਕੋਈ ਬੰਧਨ ਨਹੀਂ। ਸਭ ਬੰਧਨਾਂ
ਵਿਚ ਪਹਿਲਾ ਇਕ ਬੰਧਨ ਹੈ - ਦੇਹ ਭਾਨ ਦਾ ਬੰਧਨ, ਉਸ ਤੋਂ ਮੁਕਤ ਬਣੋ। ਦੇਹ ਨਹੀਂ ਤਾਂ ਦੂਸਰੇ ਬੰਧਨ
ਆਪੇ ਹੀ ਖਤਮ ਹੋ ਜਾਣਗੇ।