06.02.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਪੁਰਾਣੀ ਦੁਨੀਆਂ ਦੇ ਕੰਡਿਆਂ ਨੂੰ ਨਵੀਂ ਦੁਨੀਆਂ ਦੇ ਫੁੱਲ ਬਣਾਉਣਾ - ਇਹ ਤੁਸੀਂ ਹੁਸ਼ਿਆਰ ਮਾਲੀਆਂ ਦਾ ਕੰਮ ਹੈ"

ਪ੍ਰਸ਼ਨ:-
ਸੰਗਮਯੁਗ ਤੇ ਤੁਸੀਂ ਬੱਚੇ ਕਿਹੜੀ ਸ਼੍ਰੇਸ਼ਠ ਤਕਦੀਰ ਬਣਾਉਂਦੇ ਹੋ?

ਉੱਤਰ:-
ਕੰਡਿਆਂ ਤੋਂ ਖ਼ੁਸ਼ਬੂਦਾਰ ਫੁੱਲ ਬਣਨਾ - ਇਹ ਹੈ ਸਭਤੋਂ ਸ਼੍ਰੇਸ਼ਠ ਤਕਦੀਰ। ਜੇਕਰ ਇੱਕ ਵੀ ਕੋਈ ਵਿਕਾਰ ਹੈ ਤਾਂ ਕੰਡਾ ਹੈ। ਜਦੋਂ ਕੰਡਿਆਂ ਤੋਂ ਫੁੱਲ ਬਣੋ ਉਦੋਂ ਸਤੋਪ੍ਰਧਾਨ ਦੇਵੀ - ਦੇਵਤਾ ਬਣੋ। ਤੁਸੀਂ ਬੱਚੇ ਹੁਣ 21 ਪੀੜੀ ਦੇ ਲਈ ਆਪਣੀ ਸੂਰਜਵੰਸ਼ੀ ਤਕਦੀਰ ਬਣਾਉਣ ਆਏ ਹੋ।

ਗੀਤ:-
ਤਕਦੀਰ ਜਗਾਕੇ ਆਈ ਹਾਂ...

ਓਮ ਸ਼ਾਂਤੀ
ਗੀਤ ਬੱਚਿਆਂ ਨੇ ਸੁਣਿਆ। ਇਹ ਤਾਂ ਕਾਮਨ ਗੀਤ ਹੈ ਕਉਂਕਿ ਤੁਸੀਂ ਹੋ ਮਾਲੀ, ਬਾਪ ਹੈ ਬਾਗ਼ਵਾਨ। ਹੁਣ ਮਾਲੀਆਂ ਨੂੰ ਕੰਡਿਆਂ ਤੋਂ ਫੁੱਲ ਬਣਾਉਣਾ ਹੈ। ਇਹ ਅੱਖਰ ਬਹੁਤ ਕਲੀਅਰ ਹੈ। ਭਗਤ ਆਏ ਹਨ ਭਗਵਾਨ ਦੇ ਕੋਲ। ਇਹ ਸਭ ਭਗਤੀਆਂ ਹੋ ਨਾ। ਹੁਣ ਗਿਆਨ ਦੀ ਪੜ੍ਹਾਈ ਪੜ੍ਹਨ ਬਾਪ ਦੇ ਕੋਲ ਆਏ ਹਾਂ। ਇਸ ਰਾਜਯੋਗ ਦੀ ਪੜ੍ਹਾਈ ਨਾਲ ਹੀ ਨਵੀਂ ਦੁਨੀਆਂ ਦੇ ਮਾਲਿਕ ਬਣਦੇ ਹੋ। ਤਾਂ ਹੁਣ ਭਗਤੀਆਂ ਕਹਿੰਦੀਆਂ ਹਨ - ਅਸੀਂ ਤਕਦੀਰ ਬਣਾਕੇ ਆਏ ਹਾਂ, ਨਵੀਂ ਦੁਨੀਆਂ ਦਿਲ ਵਿੱਚ ਸਜਾਕੇ ਆਏ ਹਾਂ। ਬਾਬਾ ਵੀ ਰੋਜ਼ ਕਹਿੰਦੇ ਹਨ ਸਵੀਟ ਹੋਮ ਅਤੇ ਸਵੀਟ ਰਾਜਾਈ ਨੂੰ ਯਾਦ ਕਰੋ। ਆਤਮਾ ਨੂੰ ਯਾਦ ਕਰਨਾ ਹੈ। ਹਰ ਇੱਕ ਸੈਂਟਰ ਤੇ ਕੰਡਿਆਂ ਤੋਂ ਫੁੱਲ ਬਣ ਰਹੇ ਹਨ। ਫੁੱਲਾਂ ਵਿੱਚ ਵੀ ਨੰਬਰਵਾਰ ਹੁੰਦੇ ਹੈ ਨਾ। ਸ਼ਿਵ ਦੇ ਉਪਰ ਫੁੱਲ ਚੜ੍ਹਾਉਂਦੇ, ਕਈ ਕਿਹੋ ਜਿਹਾ ਫੁੱਲ ਚੜ੍ਹਾਉਂਦੇ, ਕਈ ਕਿਹੋ ਜਿਹਾ। ਗੁਲਾਬ ਦੇ ਫੁੱਲ ਅਤੇ ਅੱਕ ਦੇ ਫੁੱਲ ਵਿੱਚ ਰਾਤ - ਦਿਨ ਦਾ ਫ਼ਰਕ ਹੈ। ਇਹ ਵੀ ਬਗ਼ੀਚਾ ਹੈ, ਕੋਈ ਮੋਤੀਏ ਦੇ ਫੁੱਲ ਹਨ, ਕੋਈ ਚੰਪਾ ਦੇ, ਕੋਈ ਰਤਨ ਜੋਤ ਹਨ। ਕੋਈ ਅੱਕ ਦੇ ਵੀ ਹਨ। ਬੱਚੇ ਜਾਣਦੇ ਹਨ ਇਸ ਵਕ਼ਤ ਸਭ ਹਨ ਕੰਡੇ। ਇਹ ਦੁਨੀਆਂ ਹੀ ਕੰਡਿਆਂ ਦਾ ਜੰਗਲ ਹੈ, ਇਨ੍ਹਾਂ ਨੂੰ ਬਣਾਉਣਾ ਹੈ ਨਵੀਂ ਦੁਨੀਆਂ ਦੇ ਫੁੱਲ। ਇਸ ਪੁਰਾਣੀ ਦੁਨੀਆਂ ਵਿੱਚ ਹਨ ਕੰਡੇ, ਤਾਂ ਗੀਤ ਵਿੱਚ ਵੀ ਕਹਿੰਦੇ ਹਨ ਅਸੀਂ ਬਾਪ ਦੇ ਕੋਲ ਆਏ ਹਾਂ ਪੁਰਾਣੀ ਦੁਨੀਆਂ ਦੇ ਕੰਡੇ ਤੋਂ ਨਵੀਂ ਦੁਨੀਆਂ ਦੇ ਫੁੱਲ ਬਣਨ। ਜੋ ਬਾਪ ਨਵੀਂ ਦੁਨੀਆਂ ਸਥਾਪਨ ਕਰ ਰਹੇ ਹਨ। ਕੰਡਿਆਂ ਤੋਂ ਫੁੱਲ ਮਤਲਬ ਦੇਵੀ - ਦੇਵਤਾ ਬਣਨਾ ਹੈ। ਗੀਤ ਦਾ ਅਰ੍ਥ ਕਿੰਨਾ ਸਹਿਜ ਹੈ। ਅਸੀਂ ਆਏ ਹਾਂ - ਤਕਦੀਰ ਜਗਾਉਣ ਨਵੀਂ ਦੁਨੀਆਂ ਦੇ ਲਈ। ਨਵੀਂ ਦੁਨੀਆਂ ਹੈ ਸਤਿਯੁਗ। ਕਿਸੇ ਦੀ ਸਤੋਪ੍ਰਧਾਨ ਤਕਦੀਰ ਹੈ, ਕਿਸੇ ਦੀ ਰਜੋ, ਤਮੋ ਹੈ। ਕੋਈ ਸੂਰਜਵੰਸ਼ੀ ਰਾਜਾ ਬਣਦੇ ਹਨ, ਕੋਈ ਪ੍ਰਜਾ ਬਣਦੇ ਹਨ, ਕੋਈ ਪ੍ਰਜਾ ਦੇ ਵੀ ਨੌਕਰ ਚਾਕਰ ਬਣਦੇ ਹਨ। ਇਹ ਨਵੀਂ ਦੁਨੀਆਂ ਦੀ ਰਾਜਾਈ ਸਥਾਪਨ ਹੋ ਰਹੀ ਹੈ। ਸਕੂਲ ਵਿੱਚ ਤਕਦੀਰ ਜਗਾਉਣ ਜਾਂਦੇ ਹਨ ਨਾ। ਇੱਥੇ ਤਾਂ ਹੈ ਨਵੀਂ ਦੁਨੀਆਂ ਦੀ ਗੱਲ। ਇਸ ਪੁਰਾਣੀ ਦੁਨੀਆਂ ਵਿੱਚ ਕੀ ਤਕਦੀਰ ਬਣਾਉਣਗੇ! ਤੁਸੀਂ ਭਵਿੱਖ ਨਵੀਂ ਦੁਨੀਆਂ ਵਿੱਚ ਦੇਵਤਾ ਬਣਨ ਦੀ ਤਕਦੀਰ ਬਣਾ ਰਹੇ ਹੋ, ਜਿਨ੍ਹਾਂ ਦੇਵਤਾਵਾਂ ਨੂੰ ਸਭ ਨਮਨ ਕਰਦੇ ਆਏ ਹਨ। ਅਸੀਂ ਹੀ ਸੋ ਦੇਵਤਾ ਪੂਜਯ ਸੀ ਫ਼ੇਰ ਅਸੀਂ ਹੀ ਪੁਜਾਰੀ ਬਣੇ ਹਾਂ। 21 ਜਨਮਾਂ ਦਾ ਵਰਸਾ ਬਾਪ ਤੋਂ ਮਿਲਦਾ ਹੈ, ਜਿਸਨੂੰ 21 ਪੀੜੀ ਕਿਹਾ ਜਾਂਦਾ ਹੈ। ਪੀੜੀ ਬਜ਼ੁਰਗ ਅਵਸਥਾ ਤੱਕ ਨੂੰ ਕਿਹਾ ਜਾਂਦਾ ਹੈ। ਬਾਪ 21 ਪੀੜੀ ਦਾ ਵਰਸਾ ਦਿੰਦੇ ਹਨ ਕਿਉਂਕਿ ਯੁਵਾ ਅਵਸਥਾ ਵਿੱਚ ਜਾਂ ਬਚਪਨ ਵਿੱਚ, ਵਿਚਕਾਰ ਅਕਾਲੇ ਮ੍ਰਿਤੂ ਕਦੀ ਹੁੰਦੀ ਨਹੀਂ ਇਸਲਈ ਉਸਨੂੰ ਕਿਹਾ ਜਾਂਦਾ ਹੈ ਅਮਰਲੋਕ। ਇਹ ਹੈ ਮ੍ਰਿਤੂਲੋਕ, ਰਾਵਣ ਰਾਜ। ਇੱਥੇ ਹਰ ਇੱਕ ਵਿੱਚ ਵਿਕਾਰਾਂ ਦੀ ਪ੍ਰਵੇਸ਼ਤਾ ਹੈ, ਜਿਸ ਵਿੱਚ ਕੋਈ ਵੀ ਵਿਕਾਰ ਹੈ ਤਾਂ ਕੰਡੇ ਹੋਏ ਨਾ। ਬਾਪ ਸਮਝਣਗੇ ਮਾਲੀ ਰਾਇਲ ਖੁਸ਼ਬੂਦਾਰ ਫੁੱਲ ਬਣਾਉਣਾ ਨਹੀਂ ਜਾਣਦੇ ਹਨ। ਮਾਲੀ ਚੰਗਾ ਹੋਵੇਗਾ ਤਾਂ ਚੰਗੇ - ਚੰਗੇ ਫੁੱਲ ਤਿਆਰ ਕਰਣਗੇ। ਵਿਜੈ ਮਾਲਾ ਵਿੱਚ ਪਿਰੋਣ ਲਾਇਕ ਫੁੱਲ ਚਾਹੀਦੇ। ਦੇਵਤਾਵਾਂ ਦੇ ਕੋਲ ਚੰਗੇ - ਚੰਗੇ ਫੁੱਲ ਲੈ ਜਾਂਦੇ ਹਨ ਨਾ। ਸਮਝੋ ਕਵੀਨ ਅਲਿਜਾਬੇਥ ਆਉਂਦੀ ਹੈ ਤਾਂ ਇਕਦਮ ਫੁੱਲਾਂ ਦੀ ਮਾਲਾ ਬਣਾਕੇ ਲੈ ਜਾਣਗੇ। ਇੱਥੇ ਦੇ ਮਨੁੱਖ ਤਾਂ ਹਨ ਤਮੋਪ੍ਰਧਾਨ। ਸ਼ਿਵ ਦੇ ਮੰਦਿਰ ਵਿੱਚ ਵੀ ਜਾਂਦੇ ਹਨ, ਸਮਝਦੇ ਹਨ ਇਹ ਭਗਵਾਨ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਤਾਂ ਦੇਵਤਾ ਕਹਿੰਦੇ ਹਨ। ਸ਼ਿਵ ਨੂੰ ਭਗਵਾਨ ਕਹਿਣਗੇ। ਤਾਂ ਉਹ ਉੱਚ ਤੇ ਉੱਚ ਹੋਇਆ ਨਾ। ਹੁਣ ਸ਼ਿਵ ਦੇ ਲਈ ਕਹਿੰਦੇ ਧਤੂਰਾ ਖਾਂਦਾ ਸੀ, ਭੰਗ ਪੀਂਦਾ ਸੀ। ਕਿੰਨੀ ਗਲਾਨੀ ਕਰਦੇ ਹਨ। ਫੁੱਲ ਵੀ ਅੱਕ ਦੇ ਲੈ ਜਾਂਦੇ ਹਨ। ਹੁਣ ਇਵੇਂ ਪਰਮਪਿਤਾ ਪ੍ਰਮਾਤਮਾ ਉਨ੍ਹਾਂ ਕੋਲ ਲੈ ਕੀ ਜਾਂਦੇ ਹਨ! ਤਮੋਪ੍ਰਧਾਨ ਕੰਡਿਆਂ ਦੇ ਕੋਲ ਤਾਂ ਫ਼ਸਟਕਲਾਸ ਫੁੱਲ ਲੈ ਜਾਂਦੇ ਹਨ ਅਤੇ ਸ਼ਿਵ ਦੇ ਮੰਦਿਰ ਵਿੱਚ ਕੀ ਲੈ ਜਾਂਦੇ! ਦੁੱਧ ਵੀ ਕਿਵੇਂ ਦਾ ਚੜ੍ਹਾਉਂਦੇ ਹਨ? 5 ਪਰਸੇਂਟ ਦੁੱਧ ਬਾਕੀ 95 ਪਰਸੇਂਟ ਪਾਣੀ। ਭਗਵਾਨ ਦੇ ਕੋਲ ਦੁੱਧ ਕਿਹੋ ਜਿਹਾ ਚੜ੍ਹਾਉਣਾ ਚਾਹੀਦਾ - ਜਾਣਦੇ ਤਾਂ ਕੁਝ ਵੀ ਨਹੀਂ। ਹੁਣ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਤੁਹਾਡੇ ਵਿੱਚ ਵੀ ਨੰਬਰਵਾਰ ਹਨ, ਜੋ ਚੰਗਾ ਜਾਣਦੇ ਹਨ ਉਨ੍ਹਾਂ ਨੂੰ ਸੈਂਟਰ ਦਾ ਹੈਡ ਬਣਾਇਆ ਜਾਂਦਾ ਹੈ। ਸਭ ਤਾਂ ਇਕੋ ਜਿਹੇ ਨਹੀਂ ਹੁੰਦੇ। ਭਾਵੇਂ ਪੜ੍ਹਾਈ ਇੱਕ ਹੀ ਹੈ, ਮਨੁੱਖ ਤੋਂ ਦੇਵਤਾ ਬਣਨ ਦੀ ਹੀ ਏਮ ਆਬਜੈਕਟ ਹੈ ਪਰ ਟੀਚਰ ਤਾਂ ਨੰਬਰਵਾਰ ਹਨ ਨਾ। ਵਿਜੈ ਮਾਲਾ ਵਿੱਚ ਆਉਣ ਦਾ ਮੁੱਖ ਅਧਾਰ ਹੈ ਪੜ੍ਹਾਈ। ਪੜ੍ਹਾਈ ਤਾਂ ਇੱਕ ਹੀ ਹੁੰਦੀ ਹੈ, ਉਸ ਵਿੱਚ ਪਾਸ ਤਾਂ ਨੰਬਰਵਾਰ ਹੁੰਦੇ ਹੈ ਨਾ। ਸਾਰਾ ਮਦਾਰ ਪੜ੍ਹਾਈ ਤੇ ਹੈ। ਕੋਈ ਤਾਂ ਵਿਜੈ ਮਾਲਾ ਦੇ 8 ਦਾਨਿਆਂ ਵਿੱਚ ਆਉਂਦੇ ਹਨ, ਕੋਈ 108 ਵਿੱਚ, ਕੋਈ 16108 ਵਿੱਚ। ਸਿਜਰਾ ਬਣਾਉਂਦੇ ਹੈ ਨਾ। ਜਿਵੇਂ ਝਾੜ ਦਾ ਵੀ ਸਿਜਰਾ ਨਿਕਲਦਾ ਹੈ, ਪਹਿਲੇ - ਪਹਿਲੇ ਇੱਕ ਪੱਤਾ, ਦੋ ਪੱਤੇ ਫ਼ੇਰ ਵੱਧਦੇ ਜਾਂਦੇ ਹਨ। ਇਹ ਵੀ ਝਾੜ ਹੈ। ਬਿਰਾਦਰੀ ਹੁੰਦੀ ਹੈ, ਜਿਵੇਂ ਕ੍ਰਪਲਾਨੀ ਬਿਰਾਦਰੀ ਆਦਿ - ਆਦਿ, ਉਹ ਸਭ ਹਨ ਹੱਦ ਦੀਆਂ ਬਿਰਾਦਰੀਆਂ। ਇਹ ਹੈ ਬੇਹੱਦ ਦੀ ਬਿਰਾਦਰੀ। ਇਨ੍ਹਾਂ ਦਾ ਪਹਿਲੇ- ਪਹਿਲੇ ਕੌਣ ਹੈ? ਪ੍ਰਜਾਪਿਤਾ ਬ੍ਰਹਮਾ। ਉਨ੍ਹਾਂ ਨੂੰ ਕਹਾਂਗੇ ਗ੍ਰੇਟ - ਗ੍ਰੇਟ ਗ੍ਰੈਂਡ ਫ਼ਾਦਰ। ਪਰ ਇਹ ਕਿਸੇ ਨੂੰ ਪਤਾ ਨਹੀਂ ਹੈ। ਮਨੁੱਖ - ਮਾਤਰ ਜ਼ਰਾ ਵੀ ਨਹੀਂ ਜਾਣਦੇ ਕਿ ਸ੍ਰਿਸ਼ਟੀ ਦਾ ਰਚਿਅਤਾ ਕੌਣ ਹੈ? ਬਿਲਕੁਲ ਅਹਿਲਿਆ ਵਰਗੇ ਪੱਥਰਬੁੱਧੀ ਹਨ। ਅਜਿਹੇ ਜਦੋਂ ਬਣ ਜਾਂਦੇ ਹਨ ਉਦੋਂ ਹੀ ਬਾਪ ਆਉਂਦੇ ਹਨ।

ਤੁਸੀਂ ਇੱਥੇ ਆਏ ਹੋ ਅਹਿਲਿਆ ਬੁੱਧੀ ਤੋਂ ਪਾਰਸਬੁੱਧੀ ਬਣਨ। ਤਾਂ ਨਾਲੇਜ਼ ਵੀ ਧਾਰਨ ਕਰਨੀ ਚਾਹੀਦੀ ਨਾ। ਬਾਪ ਨੂੰ ਪਛਾਣਨਾ ਚਾਹੀਦਾ ਅਤੇ ਪੜ੍ਹਾਈ ਦਾ ਖ਼ਿਆਲ ਕਰਨਾ ਚਾਹੀਦਾ। ਸਮਝੋ ਅੱਜ ਆਏ ਹਨ, ਕਲ ਅਚਾਨਕ ਸ਼ਰੀਰ ਛੁੱਟ ਜਾਂਦਾ ਹੈ ਫ਼ੇਰ ਕੀ ਪਦ ਪਾ ਸੱਕਣਗੇ। ਨਾਲੇਜ਼ ਤਾਂ ਕੁਝ ਵੀ ਲਈ ਨਹੀਂ, ਕੁਝ ਵੀ ਸਿੱਖੇ ਨਹੀਂ ਤਾਂ ਕੀ ਪਦ ਪਾਉਣਗੇ! ਦਿਨ - ਪ੍ਰਤੀਦਿਨ ਜੋ ਦੇਰੀ ਨਾਲ ਸ਼ਰੀਰ ਛੱਡਦੇ ਹਨ, ਉਨ੍ਹਾਂ ਨੂੰ ਟਾਈਮ ਤਾਂ ਥੋੜ੍ਹਾ ਮਿਲਦਾ ਹੈ ਕਿਉਂਕਿ ਟਾਈਮ ਤਾਂ ਘੱਟ ਹੁੰਦਾ ਜਾਂਦਾ ਹੈ, ਉਸ ਵਿੱਚ ਜਨਮ ਲੈ ਕੀ ਕਰ ਸਕਣਗੇ। ਹਾਂ, ਤੁਹਾਡੇ ਵਿਚੋਂ ਜੋ ਜਾਣਗੇ ਤਾਂ ਕਿਸੇ ਚੰਗੇ ਘਰ ਵਿੱਚ ਜਨਮ ਲੈਣਗੇ। ਸੰਸਕਾਰ ਲੈ ਜਾਂਦੇ ਹਨ ਤਾਂ ਉਹ ਆਤਮਾ ਝੱਟ ਜਾਗ ਜਾਵੇਗੀ, ਸ਼ਿਵਬਾਬਾ ਨੂੰ ਯਾਦ ਕਰਨ ਲੱਗੇਗੀ। ਸੰਸਕਾਰ ਹੀ ਨਹੀਂ ਪਏ ਹੋਏ ਹੋਣਗੇ ਤਾਂ ਕੁਝ ਵੀ ਨਹੀਂ ਹੋਵੇਗਾ। ਇਸਨੂੰ ਬਹੁਤ ਮਿਹਨਤ ਨਾਲ ਸਮਝਾਉਣਾ ਹੁੰਦਾ ਹੈ। ਮਾਲੀ ਚੰਗੇ - ਚੰਗੇ ਫੁੱਲਾ ਨੂੰ ਲੈ ਆਉਂਦੇ ਹਨ ਤਾਂ ਉਨ੍ਹਾਂ ਦੀ ਮਹਿਮਾ ਵੀ ਗਾਈ ਜਾਂਦੀ ਹੈ, ਫੁੱਲ ਬਣਾਉਣਾ ਤਾਂ ਮਾਲੀ ਦਾ ਕੰਮ ਹੈ ਨਾ। ਇਵੇਂ ਬਹੁਤ ਬੱਚੇ ਹਨ, ਜਿਨ੍ਹਾਂ ਨੂੰ ਬਾਪ ਨੂੰ ਯਾਦ ਕਰਨਾ ਆਉਂਦਾ ਹੀ ਨਹੀਂ ਹੈ। ਤਕਦੀਰ ਦੇ ਉਪਰ ਹੈ ਨਾ। ਤਕਦੀਰ ਵਿੱਚ ਨਹੀਂ ਹੈ ਤਾਂ ਕੁਝ ਵੀ ਸਮਝਦੇ ਨਹੀਂ। ਤਕਦੀਰਵਾਨ ਬੱਚੇ ਤਾਂ ਬਾਪ ਨੂੰ ਚੰਗੀ ਤਰ੍ਹਾਂ ਪਛਾਣ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਯਾਦ ਕਰਨਗੇ। ਬਾਪ ਦੇ ਨਾਲ - ਨਾਲ ਨਵੀਂ ਦੁਨੀਆਂ ਨੂੰ ਵੀ ਯਾਦ ਕਰਦੇ ਰਹਿਣਗੇ। ਗੀਤ ਵਿੱਚ ਵੀ ਕਹਿੰਦੇ ਹੈ ਨਾ - ਅਸੀਂ ਨਵੀਂ ਦੁਨੀਆਂ ਦੇ ਲਈ ਨਵੀਂ ਤਕਦੀਰ ਬਣਾਉਣ ਦੇ ਲਈ ਆਏ ਹਾਂ। 21 ਜਨਮ ਲਈ ਬਾਪ ਤੋਂ ਰਾਜ - ਭਾਗ ਲੈਣਾ ਹੈ। ਇਸ ਨਸ਼ੇ ਅਤੇ ਖੁਸ਼ੀ ਵਿੱਚ ਰਹਿਣ ਤਾਂ ਇਵੇਂ - ਇਵੇਂ ਗੀਤ ਦਾ ਅਰ੍ਥ ਇਸ਼ਾਰੇ ਨਾਲ ਸਮਝ ਜਾਣ। ਸਕੂਲ ਵਿੱਚ ਵੀ ਕੋਈ ਦੀ ਤਕਦੀਰ ਵਿੱਚ ਨਹੀਂ ਹੁੰਦਾ ਹੈ ਤਾਂ ਫੇਲ੍ਹ ਹੋ ਪੈਂਦੇ ਹਨ। ਇਹ ਤਾਂ ਬਹੁਤ ਵੱਡਾ ਇਮਤਿਹਾਨ ਹੈ। ਭਗਵਾਨ ਖ਼ੁਦ ਬੈਠ ਪੜ੍ਹਾਉਂਦੇ ਹਨ। ਇਹ ਨਾਲੇਜ਼ ਸਭ ਧਰਮ ਵਾਲਿਆਂ ਦੇ ਲਈ ਹੈ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਤੁਸੀਂ ਜਾਣਦੇ ਹੋ ਕਿਸੀ ਵੀ ਦੇਹਧਾਰੀ ਮਨੁੱਖ ਨੂੰ ਭਗਵਾਨ ਕਹਿ ਨਹੀਂ ਸਕਦੇ। ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਵੀ ਭਗਵਾਨ ਨਹੀਂ ਕਹਾਂਗੇ। ਉਹ ਵੀ ਸੂਖਸ਼ਮਵਤਨਵਾਸੀ ਦੇਵਤਾ ਹਨ। ਇੱਥੇ ਹਨ ਮਨੁੱਖ। ਇੱਥੇ ਦੇਵਤਾ ਨਹੀਂ ਹਨ। ਇਹ ਹੈ ਮਨੁੱਖ ਲੋਕ। ਇਹ ਲਕਸ਼ਮੀ - ਨਾਰਾਇਣ ਆਦਿ ਦੈਵੀਗੁਣ ਵਾਲੇ ਮਨੁੱਖ ਹਨ, ਜਿਸਨੂੰ ਡਿਟੀਜਮ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਵੀ ਸਭ ਦੇਵੀ - ਦੇਵਤਾ ਹਨ, ਸੂਖਸ਼ਮਵਤਨ ਵਿੱਚ ਹਨ ਬ੍ਰਹਮਾ - ਵਿਸ਼ਨੂੰ - ਸ਼ੰਕਰ। ਗਾਉਂਦੇ ਵੀ ਹਨ ਬ੍ਰਹਮਾ ਦੇਵਤਾਏ ਨਮਾ, ਵਿਸ਼ਨੂੰ ਦੇਵਤਾਏ ਨਮ:.. .ਫ਼ੇਰ ਕਹਿਣਗੇ ਸ਼ਿਵ ਪ੍ਰਮਾਤਮਾਏ ਨਮਾ। ਸ਼ਿਵ ਨੂੰ ਦੇਵਤਾ ਨਹੀਂ ਕਹਾਂਗੇ। ਅਤੇ ਮਨੁੱਖ ਨੂੰ ਫ਼ੇਰ ਭਗਵਾਨ ਨਹੀਂ ਕਹਿ ਸਕਦੇ। ਤਿੰਨ ਫਲੋਰ ਹੈ ਨਾ। ਅਸੀਂ ਹਾਂ ਥਰਡ ਫਲੋਰ ਤੇ। ਸਤਿਯੁਗ ਦੇ ਜੋ ਦੈਵੀਗੁਣ ਵਾਲੇ ਮਨੁੱਖ ਹਨ ਉਹੀ ਫ਼ੇਰ ਆਸੁਰੀ ਗੁਣ ਵਾਲੇ ਬਣ ਜਾਂਦੇ ਹਨ। ਮਾਇਆ ਦਾ ਗ੍ਰਹਿਣ ਲੱਗਣ ਨਾਲ ਕਾਲੇ ਹੋ ਜਾਂਦੇ ਹਨ। ਜਿਵੇਂ ਚੰਦ੍ਰਮਾ ਨੂੰ ਵੀ ਗ੍ਰਹਿਣ ਲੱਗਦਾ ਹੈ ਨਾ। ਉਹ ਹੈ ਹੱਦ ਦੀਆਂ ਗੱਲਾਂ, ਇਹ ਹੈ ਬੇਹੱਦ ਗੱਲ। ਬੇਹੱਦ ਦਾ ਦਿਨ ਅਤੇ ਬੇਹੱਦ ਦੀ ਰਾਤ ਹੈ। ਗਾਉਂਦੇ ਵੀ ਹਨ ਬ੍ਰਹਮਾ ਦਾ ਦਿਨ ਅਤੇ ਰਾਤ। ਤੁਹਾਨੂੰ ਹੁਣ ਇੱਕ ਬਾਪ ਤੋਂ ਹੀ ਪੜ੍ਹਨਾ ਹੈ ਬਾਕੀ ਸਭ ਕੁਝ ਭੁੱਲ ਜਾਣਾ ਹੈ। ਬਾਪ ਦੁਆਰਾ ਪੜ੍ਹਨ ਨਾਲ ਤੁਸੀਂ ਨਵੀਂ ਦੁਨੀਆਂ ਦੇ ਮਾਲਿਕ ਬਣਦੇ ਹੋ। ਇਹ ਸੱਚੀ - ਸੱਚੀ ਗੀਤਾ ਪਾਠਸ਼ਾਲਾ ਹੈ। ਪਾਠਸ਼ਾਲਾ ਵਿੱਚ ਹਮੇਸ਼ਾ ਨਹੀਂ ਰਹਿੰਦੇ। ਮਨੁੱਖ ਸਮਝਦੇ ਹਨ ਭਗਤੀ ਮਾਰ੍ਗ ਭਗਵਾਨ ਨੂੰ ਮਿਲਣ ਦਾ ਮਾਰ੍ਗ ਹੈ, ਜਿਨੀ ਜ਼ਿਆਦਾ ਭਗਤੀ ਕਰਾਂਗੇ ਤਾਂ ਭਗਵਾਨ ਰਾਜ਼ੀ ਹੋਵੇਗਾ ਅਤੇ ਆਕੇ ਫ਼ਲ ਦੇਣਗੇ। ਇਹ ਸਭ ਗੱਲਾਂ ਤੁਸੀਂ ਹੀ ਹੁਣ ਸਮਝਦੇ ਹੋ। ਭਗਵਾਨ ਇੱਕ ਹੈ ਜੋ ਫਲ ਹੁਣ ਦੇ ਰਹੇ ਹਨ। ਜੋ ਪਹਿਲੇ - ਪਹਿਲੇ ਸੂਰਜਵੰਸ਼ੀ ਪੂਜਯ ਸੀ, ਉਨ੍ਹਾਂ ਨੇ ਹੀ ਸਭਤੋਂ ਜ਼ਿਆਦਾ ਭਗਤੀ ਕੀਤੀ ਹੈ, ਉਹ ਹੀ ਇੱਥੇ ਆਉਣਗੇ। ਤੁਸੀਂ ਹੀ ਪਹਿਲੇ - ਪਹਿਲੇ ਸ਼ਿਵਬਾਬਾ ਦੀ ਅਵਿਭਚਾਰੀ ਭਗਤੀ ਕੀਤੀ ਹੈ ਤਾਂ ਜ਼ਰੂਰ ਤੁਸੀਂ ਹੀ ਪਹਿਲੇ - ਪਹਿਲੇ ਭਗਤ ਠਹਿਰੇ। ਫ਼ੇਰ ਡਿੱਗਦੇ - ਡਿੱਗਦੇ ਤਮੋਪ੍ਰਧਾਨ ਬਣ ਜਾਂਦੇ ਹੋ। ਅੱਧਾਕਲਪ ਤੁਸੀਂ ਭਗਤੀ ਕੀਤੀ ਹੈ, ਇਸਲਈ ਤੁਹਾਨੂੰ ਹੀ ਪਹਿਲੇ ਗਿਆਨ ਦਿੰਦੇ ਹਨ। ਤੁਹਾਡੇ ਵਿੱਚ ਵੀ ਨੰਬਰਵਾਰ ਹਨ।

ਤੁਹਾਡੀ ਇਸ ਪੜ੍ਹਾਈ ਵਿੱਚ ਇਹ ਬਹਾਨਾ ਨਹੀਂ ਚੱਲ ਸਕਦਾ ਕਿ ਅਸੀਂ ਦੂਰ ਰਹਿੰਦੇ ਹਾਂ ਇਸਲਈ ਰੋਜ਼ ਨਹੀਂ ਪੜ੍ਹ ਸਕਦੇ। ਕੋਈ ਕਹਿੰਦੇ ਹਨ ਅਸੀਂ 10 ਮਾਇਲ ਦੂਰ ਰਹਿੰਦੇ ਹਾਂ। ਅਰੇ, ਬਾਬਾ ਦੀ ਯਾਦ ਵਿੱਚ ਤੁਸੀਂ 10 ਮਾਇਲ ਵੀ ਪੈਦਲ ਕਰਕੇ ਜਾਓ ਤਾਂ ਕਦੀ ਥਕਾਵਟ ਨਹੀਂ ਹੋਵੇਗੀ। ਕਿੰਨਾ ਵੱਡਾ ਖਜ਼ਾਨਾ ਲੈਣ ਜਾਂਦੇ ਹੋ। ਤੀਰਥਾਂ ਤੇ ਮਨੁੱਖ ਦਰਸ਼ਨ ਕਰਨ ਲਈ ਪੈਦਲ ਜਾਂਦੇ ਹਨ, ਕਿੰਨਾ ਧੱਕਾ ਖਾਂਦੇ ਹਨ। ਇਹ ਤਾਂ ਇੱਕ ਹੀ ਸ਼ਹਿਰ ਦੀ ਗੱਲ ਹੈ। ਬਾਪ ਕਹਿੰਦੇ ਹਨ ਮੈਂ ਇੰਨੀ ਦੂਰੋਂ ਆਇਆ ਹਾਂ, ਤੁਸੀਂ ਕਹਿੰਦੇ ਹੋ ਘਰ 5 ਮਾਇਲ ਦੂਰ ਹੈ…ਵਾਹ! ਖਜ਼ਾਨਾ ਲੈਣ ਦੇ ਲਈ ਤਾਂ ਭੱਜਦੇ ਆਉਣਾ ਚਾਹੀਦਾ। ਅਮਰਨਾਥ ਤੇ ਸਿਰਫ਼ ਦਰਸ਼ਨ ਕਰਨ ਦੇ ਲਈ ਕਿੱਥੇ - ਕਿੱਥੇ ਜਾਂਦੇ ਹਨ। ਇੱਥੇ ਤਾਂ ਅਮਰਨਾਥ ਬਾਬਾ ਸਵੈ ਪੜ੍ਹਾਉਣ ਆਏ ਹਨ। ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਣ ਆਇਆ ਹਾਂ। ਤੁਸੀਂ ਬਹਾਨਾ ਕਰਦੇ ਰਹਿੰਦੇ ਹੋ। ਸਵੇਰੇ ਅੰਮ੍ਰਿਤਵੇਲੇ ਤਾਂ ਕੋਈ ਵੀ ਆ ਸਕਦੇ ਹਨ। ਉਸ ਵਕ਼ਤ ਕੋਈ ਡਰ ਨਹੀਂ ਹੈ। ਕੋਈ ਤੁਹਾਨੂੰ ਲੁੱਟੇਗਾ ਵੀ ਨਹੀਂ। ਜੇਕਰ ਕੋਈ ਚੀਜ਼ ਜ਼ੇਵਰ ਆਦਿ ਹੋਣਗੇ ਤਾਂ ਖੋਹਣਗੇ। ਚੋਰਾਂ ਨੂੰ ਚਾਹੀਦਾ ਹੀ ਧਨ, ਪਧਾਰਥ। ਪਰ ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਫ਼ੇਰ ਬਹਾਨੇ ਬਹੁਤ ਬਣਾਉਂਦੇ ਹਨ। ਪੜ੍ਹਦੇ ਨਹੀਂ ਤਾਂ ਆਪਣਾ ਪਦ ਗਵਾਉਂਦੇ ਹਨ। ਬਾਪ ਆਉਂਦੇ ਵੀ ਭਾਰਤ ਵਿੱਚ ਹਨ। ਭਾਰਤ ਨੂੰ ਵੀ ਸਵਰਗ ਬਣਾਉਂਦੇ ਹਨ। ਸੈਕਿੰਡ ਵਿੱਚ ਜੀਵਨਮੁਕਤੀ ਦਾ ਰਸਤਾ ਦੱਸਦੇ ਹਨ। ਪਰ ਕੋਈ ਪੁਰਸ਼ਾਰਥ ਵੀ ਕਰੇ ਨਾ। ਕਦਮ ਹੀ ਨਹੀਂ ਚੁੱਕਣਗੇ ਤਾਂ ਪੁਹੰਚ ਕਿਵੇਂ ਸਕਣਗੇ।

ਤੁਸੀਂ ਬੱਚੇ ਸਮਝਦੇ ਹੋ ਕਿ ਇਹ ਹੈ ਆਤਮਾਵਾਂ ਅਤੇ ਪ੍ਰਮਾਤਮਾ ਦਾ ਮੇਲਾ। ਬਾਪ ਦੇ ਕੋਲ ਆਏ ਹਨ ਸਵਰਗ ਦਾ ਵਰਸਾ ਲੈਣ, ਨਵੀਂ ਦੁਨੀਆਂ ਦੀ ਸਥਾਪਨਾ ਹੋ ਰਹੀ ਹੈ। ਸਥਾਪਨਾ ਪੂਰੀ ਹੋਈ ਅਤੇ ਵਿਨਾਸ਼ ਸ਼ੁਰੂ ਹੋ ਜਾਵੇਗਾ। ਇਹ ਉਹ ਹੀ ਮਹਾਂਭਾਰਤ ਦੀ ਲੜ੍ਹਾਈ ਹੈ ਨਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਜੋ ਗਿਆਨ ਦਾ ਖਜ਼ਾਨਾ ਦੇ ਰਹੇ ਹਨ, ਉਸਨੂੰ ਲੈਣ ਦੇ ਲਈ ਦੌੜ - ਦੌੜ ਕੇ ਆਉਣਾ ਹੈ, ਇਸ ਵਿੱਚ ਕਿਸੀ ਵੀ ਪ੍ਰਕਾਰ ਦਾ ਬਹਾਨਾ ਨਹੀਂ ਦੇਣਾ ਹੈ। ਬਾਪ ਦੀ ਯਾਦ ਵਿੱਚ 10 ਮਾਇਲ ਵੀ ਪੈਦਲ ਚੱਲਣ ਨਾਲ ਥਕਾਵਟ ਨਹੀਂ ਹੋਵੇਗੀ।

2. ਵਿਜੈ ਮਾਲਾ ਵਿੱਚ ਆਉਣ ਦਾ ਆਧਾਰ ਪੜ੍ਹਾਈ ਹੈ। ਪੜ੍ਹਾਈ ਤੇ ਪੂਰਾ ਧਿਆਨ ਦੇਣਾ ਹੈ। ਕੰਡਿਆਂ ਨੂੰ ਫੁੱਲ ਬਣਾਉਣ ਦੀ ਸੇਵਾ ਕਰਨੀ ਹੈ। ਸਵੀਟ ਹੋਮ ਅਤੇ ਸਵੀਟ ਰਾਜਾਈ ਨੂੰ ਯਾਦ ਕਰਨਾ ਹੈ।

ਵਰਦਾਨ:-
ਸੰਗਮਯੁੱਗ ਦੇ ਮਹੱਤਵ ਨੂੰ ਜਾਣ ਇੱਕ ਦਾ ਅਣਗਿਣਤ ਵਾਰੀ ਰਿਟਰਨ ਪ੍ਰਾਪਤ ਕਰਨ ਵਾਲੇ ਸਰਵ ਪ੍ਰਾਪਤੀ ਸੰਪੰਨ ਭਵ।

ਸੰਗਮਯੁਗ ਤੇ ਬਾਪਦਾਦਾ ਦਾ ਵਾਇਦਾ ਹੈ - ਇੱਕ ਦਵੋ ਲੱਖ ਲਵੋ। ਜਿਵੇਂ ਸਰਵ ਸ੍ਰੇਸ਼ਠ ਸਮੇਂ, ਸਰਵ ਸ੍ਰੇਸ਼ਠ ਜਨਮ, ਸਰਵ ਸ੍ਰੇਸ਼ਠ ਟਾਇਟਲ ਇਸ ਸਮੇਂ ਦੇ ਹਨ ਉਵੇਂ ਸਰਵ ਪ੍ਰਾਪਤੀਆਂ ਦਾ ਅਨੁਭਵ ਹੁਣ ਹੀ ਹੁੰਦਾ ਹੈ। ਹੁਣ ਇੱਕ ਦਾ ਸਿਰਫ ਲੱਖ ਗੁਣਾ ਨਹੀਂ ਮਿਲਦਾ ਲੇਕਿਨ ਜਦੋਂ ਚਾਹੋ ਜਿਵੇਂ ਚਾਹੋ, ਜੋ ਚਾਹੋ ਬਾਪ ਸਰਵੈਂਟ ਰੂਪ ਵਿਚ ਬੰਧੇ ਹੋਏ ਹਨ। ਇੱਕ ਦਾ ਅਣਗਿਣਤ ਵਾਰੀ ਰਿਟਰਨ ਮਿਲ ਜਾਂਦਾ ਕਿਉਂਕਿ ਵਰਤਮਾਨ ਸਮੇਂ ਵਰਦਾਤਾ ਹੀ ਤੁਹਾਡਾ ਹੈ। ਜਦੋਂ ਬੀਜ ਤੁਹਾਡੇ ਹੱਥ ਵਿਚ ਹੈ ਤਾਂ ਬੀਜ ਦ੍ਵਾਰਾ ਜੋ ਚਾਹੋ ਉਹ ਸੈਕਿੰਡ ਵਿਚ ਲੈਕੇ ਸਰਵ ਪ੍ਰਾਪਤੀਆਂ ਤੋਂ ਸੰਪੰਨ ਬਣ ਸਕਦੇ ਹੋ।

ਸਲੋਗਨ:-
ਕਿਵੇਂ ਦੀ ਵੀ ਪ੍ਰਸਥਿਤੀ ਹੋਵੇ, ਪ੍ਰਸਥਿਤੀ ਚਲੀ ਜਾਵੇ ਲੇਕਿਨ ਖੁਸ਼ੀ ਨਹੀਂ ਜਾਵੇ।

ਅਵਿਅਕਤ ਇਸ਼ਾਰੇ :- ਇਕਾਂਤਪ੍ਰਿਅ ਬਣੋ ਏਕਤਾ ਅਤੇ ਇਕਾਗ੍ਰਤਾ ਨੂੰ ਅਪਣਾਓ।

"ਏਕਤਾ ਅਤੇ ਇਕਾਗ੍ਰਤਾ" :- ਇਹ ਦੋਵੇਂ ਸ੍ਰੇਸ਼ਠ ਬਾਹਵਾਂ ਹਨ, ਕੰਮ ਕਰਨ ਦੀ ਸਫਲਤਾ ਦੀ। ਇਕਾਗ੍ਰਤਾ ਮਤਲਬ ਸਦਾ ਨਿਰਵਿਆਰਥ ਸੰਕਲਪ, ਨਿਰਵਿਕਲਪ। ਜਿੱਥੇ ਏਕਤਾ ਅਤੇ ਇਕਾਗ੍ਰਤਾ ਹੈ, ਉਥੇ ਸਫਲਤਾ ਗਲੇ ਦਾ ਹਾਰ ਹੈ। ਵਰਦਾਤਾ ਨੂੰ ਇੱਕ ਸ਼ਬਦ ਪਿਆਰਾ ਹੈ - " ਇੱਕਵਰਤਾ ", ਇੱਕ ਬਲ ਇੱਕ ਭਰੋਸਾ। ਨਾਲ - ਨਾਲ ਇੱਕਮਤ ਨਾ ਮਨਮਤ ਨਾ ਪਰਮਤ, ਇੱਕਰਸ, ਨਾ ਹੋਰ ਕੋਈ ਵਿਅਕਤੀ, ਨਾ ਵੈਭਵ ਦਾ ਰਸ। ਇਵੇਂ ਹੀ ਏਕਤਾ, ਏਕਾਂਤਪ੍ਰਿਯ।