06.03.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਜਿਵੇਂ ਤੁਸੀਂ ਆਤਮਾਵਾਂ ਨੂੰ ਇਹ ਸ਼ਰੀਰ ਰੂਪੀ ਸਿੰਘਾਸਨ ਮਿਲਿਆ ਹੈ, ਇਵੇਂ ਬਾਪ ਵੀ ਇਸ ਦਾਦਾ ਦੇ ਸਿੰਘਾਸਨ ਤੇ ਵਿਰਾਜਮਾਨ ਹਨ, ਉਨ੍ਹਾਂ ਨੂੰ ਆਪਣਾ ਸਿੰਘਾਸਨ ਨਹੀਂ ਹੈ"

ਪ੍ਰਸ਼ਨ:-
ਜਿਹੜੇ ਬੱਚਿਆਂ ਨੂੰ ਈਸ਼ਵਰੀਏ ਸੰਤਾਨ ਦੀ ਸਮ੍ਰਿਤੀ ਰਹਿੰਦੀ ਹੈ ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਨ੍ਹਾਂ ਦਾ ਸੱਚਾ ਲਵ ਇੱਕ ਬਾਪ ਨਾਲ ਹੋਵੇਗਾ। ਈਸ਼ਵਰੀਏ ਸੰਤਾਨ ਕਦੀ ਵੀ ਲੜਣਗੇ, ਝਗੜਣਗੇ ਨਹੀਂ। ਉਨ੍ਹਾਂ ਦੀ ਕੁਦ੍ਰਿਸ਼ਟੀ ਕਦੀ ਨਹੀਂ ਹੋ ਸਕਦੀ। ਜਦੋ ਬ੍ਰਹਮਾਕੁਮਾਰ - ਕੁਮਾਰੀਆਂ ਮਤਲਬ ਭੈਣ - ਭਰਾ ਬਣੇ ਤਾਂ ਗੰਦੀ ਦ੍ਰਿਸ਼ਟੀ ਜਾ ਨਹੀਂ ਸਕਦੀ।

ਗੀਤ:-
ਛੱਡ ਵੀ ਦੇ ਆਕਾਸ਼ ਸਿੰਘਾਸਨ...

ਓਮ ਸ਼ਾਂਤੀ
ਹੁਣ ਬੱਚੇ ਜਾਣਦੇ ਹਨ ਬਾਬਾ ਨੇ ਆਕਾਸ਼ ਸਿੰਘਾਸਨ ਛੱਡਕੇ ਦਾਦਾ ਦੇ ਤਨ ਨੂੰ ਆਪਣਾ ਸਿੰਘਾਸਨ ਬਣਾਇਆ ਹੈ, ਉਹ ਛੱਡਕੇ ਇੱਥੇ ਆਕੇ ਬੈਠੇ ਹਨ। ਇਹ ਆਕਾਸ਼ ਤੱਤਵ ਤਾਂ ਹੈ ਜੀਵ ਆਤਮਾਵਾਂ ਦਾ ਸਿੰਘਾਸਨ। ਆਤਮਾਵਾਂ ਦਾ ਸਿੰਘਾਸਨ ਹੈ ਉਹ ਮਹਾਤੱਤਵ, ਜਿੱਥੇ ਤੁਸੀਂ ਆਤਮਾਵਾਂ ਬਗ਼ੈਰ ਸ਼ਰੀਰ ਰਹਿੰਦੀ ਸੀ। ਜਿਵੇਂ ਆਕਾਸ਼ ਵਿੱਚ ਸਿਤਾਰੇ ਖੜੇ ਹਨ ਨਾ, ਉਵੇਂ ਤੁਸੀਂ ਆਤਮਾਵਾਂ ਵੀ ਬਹੁਤ ਛੋਟੀ - ਛੋਟੀ ਉੱਥੇ ਰਹਿੰਦੀਆਂ ਹੋ। ਆਤਮਾ ਨੂੰ ਦਿਵਯ ਦ੍ਰਿਸ਼ਟੀ ਬਗ਼ੈਰ ਵੇਖਿਆ ਨਹੀਂ ਜਾ ਸਕਦਾ। ਤੁਸੀਂ ਬੱਚਿਆਂ ਨੂੰ ਹੁਣ ਇਹ ਗਿਆਨ ਹੈ, ਜਿਵੇਂ ਸਟਾਰ ਕਿੰਨਾ ਛੋਟਾ ਹੈ, ਉਵੇਂ ਆਤਮਾਵਾਂ ਵੀ ਬਿੰਦੀ ਮਿਸਲ ਹਨ। ਹੁਣ ਬਾਪ ਨੇ ਸਿੰਘਾਸਨ ਤਾਂ ਛੱਡ ਦਿੱਤਾ ਹੈ। ਬਾਪ ਕਹਿੰਦੇ ਹਨ ਤੁਸੀਂ ਆਤਮਾਵਾਂ ਵੀ ਸਿੰਘਾਸਨ ਛੱਡਕੇ ਇੱਥੇ ਇਹ ਸ਼ਰੀਰ ਨੂੰ ਆਪਣਾ ਸਿੰਘਾਸਨ ਬਣਾਉਂਦੀਆਂ ਹੋ। ਮੈਨੂੰ ਵੀ ਜ਼ਰੂਰ ਇਹ ਸ਼ਰੀਰ ਚਾਹੀਦਾ। ਮੈਨੂੰ ਬੁਲਾਉਂਦੇ ਹੀ ਹਨ ਪੁਰਾਣੀ ਦੁਨੀਆਂ ਵਿੱਚ। ਗੀਤ ਹੈ ਨਾ - ਦੂਰਦੇਸ਼ ਦਾ ਰਹਿਣ ਵਾਲਾ…। ਤੁਸੀਂ ਆਤਮਾਵਾਂ ਜਿੱਥੇ ਰਹਿੰਦੀਆਂ ਹੋ ਉਹ ਹੈ ਤੁਸੀਂ ਆਤਮਾਵਾਂ ਅਤੇ ਬਾਬਾ ਦਾ ਦੇਸ਼। ਫ਼ੇਰ ਤੁਸੀਂ ਸਵਰਗ ਵਿੱਚ ਜਾਂਦੇ ਹੋ, ਜਿਸਦੀ ਬਾਬਾ ਸਥਾਪਨਾ ਕਰਾਉਂਦੇ ਹਨ। ਬਾਪ ਖ਼ੁਦ ਉਸ ਸਵਰਗ ਵਿੱਚ ਨਹੀਂ ਆਉਂਦੇ। ਖ਼ੁਦ ਤਾਂ ਵਾਣੀ ਤੋਂ ਪਰੇ ਵਾਨਪ੍ਰਸਥ ਵਿੱਚ ਜਾਕੇ ਰਹਿੰਦੇ ਹਨ। ਸਵਰਗ ਵਿੱਚ ਉਨ੍ਹਾਂ ਦੀ ਲੋੜ ਨਹੀਂ। ਉਹ ਤਾਂ ਦੁੱਖ - ਸੁੱਖ ਤੋਂ ਨਿਆਰੇ ਹਨ ਨਾ। ਤੁਸੀਂ ਤਾਂ ਸੁੱਖ ਵਿੱਚ ਆਉਂਦੇ ਹੋ, ਤਾਂ ਦੁੱਖ ਵਿੱਚ ਵੀ ਆਉਂਦੇ ਹੋ।

ਹੁਣ ਤੁਸੀਂ ਜਾਣਦੇ ਹੋ, ਅਸੀਂ ਬ੍ਰਹਮਾਕੁਮਾਰ - ਕੁਮਾਰੀਆਂ ਭੈਣ - ਭਰਾ ਹਾਂ। ਇੱਕ - ਦੋ ਵਿੱਚ ਕੁਦ੍ਰਿਸ਼ਟੀ ਦਾ ਖ਼ਿਆਲ ਵੀ ਨਹੀਂ ਆਉਣਾ ਚਾਹੀਦਾ। ਇੱਥੇ ਤਾਂ ਤੁਸੀਂ ਬਾਪ ਦੇ ਸਮੁੱਖ ਬੈਠੇ ਹੋ, ਆਪਸ ਵਿੱਚ ਭੈਣ - ਭਰਾ ਹੋ। ਪਵਿੱਤਰ ਰਹਿਣ ਦੀ ਯੁਕਤੀ ਵੇਖੋ ਕਿਵੇਂ ਹੈ। ਇਹ ਗੱਲਾਂ ਕੋਈ ਸ਼ਾਸਤ੍ਰਾਂ ਵਿੱਚ ਨਹੀਂ ਹਨ। ਸਭਦਾ ਬਾਬਾ ਇੱਕ ਹੈ, ਤਾਂ ਸਭ ਬੱਚੇ ਹੋ ਗਏ ਨਾ। ਬੱਚਿਆਂ ਨੂੰ ਆਪਸ ਵਿੱਚ ਲੜਨਾ - ਝਗੜਨਾ ਵੀ ਨਹੀਂ ਚਾਹੀਦਾ। ਇਸ ਵਕ਼ਤ ਤੁਸੀਂ ਜਾਣਦੇ ਹੋ ਅਸੀਂ ਈਸ਼ਵਰੀਏ ਸੰਤਾਨ ਹਾਂ। ਪਹਿਲੇ ਆਸੁਰੀ ਸੰਤਾਨ ਸੀ, ਫ਼ੇਰ ਹੁਣ ਸੰਗਮ ਤੇ ਈਸ਼ਵਰੀਏ ਸੰਤਾਨ ਬਣੇ ਹਨ, ਫ਼ੇਰ ਸਤਿਯੁਗ ਵਿੱਚ ਦੈਵੀ ਸੰਤਾਨ ਹੋਣਗੇ। ਇਹ ਚੱਕਰ ਦਾ ਬੱਚਿਆਂ ਨੂੰ ਪਤਾ ਪੈਂਦਾ ਹੈ। ਤੁਸੀਂ ਬ੍ਰਹਮਾਕੁਮਾਰ - ਕੁਮਾਰੀਆਂ ਹੋ ਫ਼ੇਰ ਕਦੀ ਕੁਦ੍ਰਿਸ਼ਟੀ ਜਾਵੇਗੀ ਨਹੀਂ। ਸਤਿਯੁਗ ਵਿੱਚ ਕੁਦ੍ਰਿਸ਼ਟੀ ਹੁੰਦੀ ਨਹੀਂ। ਕੁਦ੍ਰਿਸ਼ਟੀ ਰਾਵਣ ਰਾਜ ਵਿੱਚ ਹੁੰਦੀ ਹੈ। ਤੁਸੀਂ ਬੱਚਿਆਂ ਨੂੰ ਸਿਵਾਏ ਇੱਕ ਬਾਪ ਦੇ ਹੋਰ ਕਿਸੇ ਦੀ ਨਹੀਂ ਰੱਖਣੀ ਚਾਹੀਦੀ। ਸਭਤੋਂ ਜ਼ਿਆਦਾ ਇੱਕ ਬਾਪ ਨਾਲ ਲਵ ਹੋ ਜਾਵੇ। ਮੇਰਾ ਤਾਂ ਇੱਕ ਸ਼ਿਵਬਾਬਾ ਦੂਜਾ ਨਾ ਕੋਈ। ਬਾਪ ਕਹਿੰਦੇ ਹਨ - ਬੱਚੇ, ਹੁਣ ਤੁਹਾਨੂੰ ਸ਼ਿਵਾਲਿਆ ਵਿੱਚ ਚੱਲਣਾ ਹੈ। ਸ਼ਿਵਬਾਬਾ ਸਵਰਗ ਦੀ ਸਥਾਪਨਾ ਕਰ ਰਹੇ ਹਨ। ਅੱਧਾਕਲਪ ਰਾਵਣਰਾਜ ਚੱਲਿਆ ਹੈ, ਜਿਸ ਨਾਲ ਦੁਰਗਤੀ ਨੂੰ ਪਾਇਆ ਹੈ। ਰਾਵਣ ਕੀ ਹੈ, ਉਸਨੂੰ ਜਲਾਉਂਦੇ ਕਿਉਂ ਹਨ, ਇਹ ਵੀ ਕੋਈ ਨਹੀਂ ਜਾਣਦੇ। ਸ਼ਿਵਬਾਬਾ ਨੂੰ ਵੀ ਨਹੀਂ ਜਾਣਦੇ। ਜਿਵੇਂ ਦੇਵੀਆਂ ਨੂੰ ਸਜ਼ਾਕੇ, ਪੂਜਾ ਕਰਕੇ ਡਬਾਉਂਦੇ ਹਨ, ਸ਼ਿਵਬਾਬਾ ਦਾ ਵੀ ਮਿੱਟੀ ਦਾ ਲਿੰਗ ਬਣਾਏ ਪੂਜਾ ਕਰ ਫ਼ੇਰ ਮਿੱਟੀ ਵਿੱਚ ਮਿਲਾ ਦਿੰਦੇ ਹਨ, ਉਵੇਂ ਰਾਵਣ ਨੂੰ ਵੀ ਬਣਾਕੇ ਫ਼ੇਰ ਸਾੜ ਦਿੰਦੇ ਹਨ। ਸਮਝਦੇ ਕੁਝ ਵੀ ਨਹੀਂ। ਕਹਿੰਦੇ ਵੀ ਹਨ ਹੁਣ ਰਾਵਣਰਾਜ ਹੈ, ਰਾਮਰਾਜ ਸਥਾਪਨ ਹੋਣਾ ਹੈ। ਗਾਂਧੀ ਵੀ ਰਾਮਰਾਜ ਚਾਹੁੰਦੇ ਸਨ, ਤਾਂ ਇਸਦਾ ਮਤਲਬ ਰਾਵਣਰਾਜ ਹੈ ਨਾ। ਜੋ ਬੱਚੇ ਇਸ ਰਾਵਣ ਰਾਜ ਵਿੱਚ ਕਾਮ ਚਿਤਾ ਤੇ ਬੈਠ ਜਲ ਗਏ ਸੀ, ਬਾਪ ਆਕੇ ਫੇਰ ਤੋਂ ਉਨ੍ਹਾਂ ਤੇ ਗਿਆਨ ਵਰਖਾ ਕਰਦੇ ਹਨ, ਸਭਦਾ ਕਲਿਆਣ ਕਰਦੇ ਹਨ। ਜਿਵੇਂ ਸੁੱਖੀ ਜ਼ਮੀਨ ਤੇ ਬਰਸਾਤ ਪੈਣ ਨਾਲ ਘਾਹ ਨਿਕਲ ਆਉਂਦੀ ਹੈ ਨਾ, ਤੁਹਾਡੇ ਤੇ ਵੀ ਗਿਆਨ ਦੀ ਵਰਖਾ ਨਾ ਹੋਣ ਨਾਲ ਕਿੰਨੇ ਕੰਗਾਲ ਬਣ ਗਏ ਸੀ। ਹੁਣ ਫੇਰ ਗਿਆਨ ਵਰਖਾ ਹੁੰਦੀ ਹੈ ਜਿਸ ਨਾਲ ਤੁਸੀਂ ਵਿਸ਼ਵ ਦੇ ਮਾਲਿਕ ਬਣ ਜਾਵੋਗੇ। ਭਾਵੇਂ ਤੁਸੀਂ ਬੱਚੇ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਹੋ ਪਰ ਅੰਦਰ ਵਿੱਚ ਬਹੁਤ ਖੁਸ਼ੀ ਰਹਿਣੀ ਚਾਹੀਦੀ। ਜਿਵੇਂ ਕੋਈ ਗ਼ਰੀਬ ਦੇ ਬੱਚੇ ਪੜ੍ਹਦੇ ਹਨ ਤਾਂ ਪੜ੍ਹਾਈ ਨਾਲ ਬੈਰਿਸਟਰ ਆਦਿ ਬਣ ਜਾਂਦੇ ਹਨ। ਉਹ ਵੀ ਵੱਡੇ - ਵੱਡਿਆਂ ਨਾਲ ਬੈਠਦੇ ਹਨ, ਖਾਂਦੇ ਪੀਂਦੇ ਹਨ। ਭੀਲਨੀ ਦੀ ਗੱਲ ਵੀ ਸ਼ਾਸਤ੍ਰਾਂ ਵਿੱਚ ਹੈ ਨਾ।

ਤੁਸੀਂ ਬੱਚੇ ਜਾਣਦੇ ਹੋ ਜਿਨ੍ਹਾਂ ਨੇ ਸਭਤੋਂ ਜ਼ਿਆਦਾ ਭਗਤੀ ਕੀਤੀ ਹੈ ਉਹੀ ਸਭਤੋਂ ਜ਼ਿਆਦਾ ਗਿਆਨ ਆਕੇ ਲੈਣਗੇ। ਸਭਤੋਂ ਜ਼ਿਆਦਾ ਸ਼ੁਰੂ ਤੋਂ ਲੈਕੇ ਤਾਂ ਅਸੀਂ ਭਗਤੀ ਕੀਤੀ ਹੈ। ਫ਼ੇਰ ਸਾਨੂੰ ਹੀ ਬਾਬਾ ਸਵਰਗ ਵਿੱਚ ਪਹਿਲੇ - ਪਹਿਲੇ ਭੇਜ ਦਿੰਦੇ ਹਨ। ਇਹ ਹੈ ਗਿਆਨ ਯੁਕਤ ਅਸਲ ਗੱਲ। ਬਰੋਬਰ ਅਸੀਂ ਹੀ ਸੋ ਪੂਜਯ ਸੀ ਫ਼ੇਰ ਸੋ ਪੂਜਾਰੀ ਬਣਦੇ ਹਾਂ। ਥੱਲੇ ਉਤਰਦੇ ਜਾਂਦੇ ਹਾਂ। ਬੱਚਿਆਂ ਨੂੰ ਸਾਰਾ ਗਿਆਨ ਸਮਝਾਇਆ ਜਾਂਦਾ ਹੈ। ਇਸ ਵਕ਼ਤ ਇਹ ਸਾਰੀ ਦੁਨੀਆਂ ਨਾਸਤਿਕ ਹੈ, ਬਾਪ ਨੂੰ ਨਹੀਂ ਜਾਣਦੇ। ਨੇਤੀ - ਨੇਤੀ ਕਹਿ ਦਿੰਦੇ ਹਨ। ਅੱਗੇ ਚੱਲਕੇ ਇਹ ਸੰਨਿਆਸੀ ਆਦਿ ਸਭ ਆਕੇ ਆਸਤਿਕ ਜ਼ਰੂਰ ਬਣਨਗੇ। ਕੋਈ ਇੱਕ ਸੰਨਿਆਸੀ ਆ ਜਾਵੇ ਤਾਂ ਉਨ੍ਹਾਂ ਤੇ ਸਭ ਵਿਸ਼ਵਾਸ ਥੋੜ੍ਹੇਹੀ ਕਰਣਗੇ। ਕਹਿਣਗੇ ਇਨ੍ਹਾਂ ਤੇ ਬੀ.ਕੇ ਨੇ ਜਾਦੂ ਲਗਾਇਆ ਹੈ। ਉਨ੍ਹਾਂ ਦੇ ਚੇਲੇ ਨੂੰ ਗੱਦੀ ਤੇ ਬਿਠਾਏ ਉਨ੍ਹਾਂ ਨੂੰ ਉਡਾ ਦੇਣਗੇ। ਇਹੋ ਜਿਹੇ ਬਹੁਤ ਸੰਨਿਆਸੀ ਤੁਹਾਡੇ ਕੋਲ ਆਏ ਹਨ, ਫ਼ੇਰ ਗੁੰਮ ਹੋ ਜਾਂਦੇ ਹਨ। ਇਹ ਹੈ ਬੜਾ ਵੰਡਰਫੁੱਲ ਡਰਾਮਾ। ਹੁਣ ਤੁਸੀਂ ਬੱਚੇ ਆਦਿ ਤੋਂ ਲੈਕੇ ਅੰਤ ਤੱਕ ਸਭ ਜਾਣਦੇ ਹੋ। ਤੁਹਾਡੇ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਧਾਰਨ ਕਰ ਸਕਦੇ ਹਨ। ਬਾਪ ਦੇ ਕੋਲ ਸਾਰਾ ਗਿਆਨ ਹੈ, ਤੁਹਾਡੇ ਕੋਲ ਵੀ ਹੋਣਾ ਚਾਹੀਦਾ। ਦਿਨ - ਪ੍ਰਤੀਦਿਨ ਕਿੰਨੇ ਸੈਂਟਰਸ ਖੁਲ੍ਹਦੇ ਰਹਿੰਦੇ ਹਨ। ਬੱਚਿਆਂ ਨੂੰ ਬਹੁਤ ਰਹਿਮਦਿਲ ਬਣਨਾ ਹੈ। ਬਾਪ ਕਹਿੰਦੇ ਹਨ ਆਪਣੇ ਉਪਰ ਵੀ ਰਹਿਮਦਿਲ ਬਣੋ। ਬੇਰਹਿਮੀ ਨਹੀਂ ਬਣੋ। ਆਪਣੇ ਉਪਰ ਰਹਿਮ ਕਰਨਾ ਹੈ। ਕਿਵੇਂ? ਉਹ ਵੀ ਸਮਝਾਉਂਦੇ ਰਹਿੰਦੇ ਹਨ। ਬਾਪ ਨੂੰ ਯਾਦ ਕਰ ਪਤਿਤ ਤੋਂ ਪਾਵਨ ਬਣਨਾ ਹੈ। ਫ਼ੇਰ ਕਦੀ ਪਤਿਤ ਬਣਨ ਦਾ ਪੁਰਸ਼ਾਰਥ ਨਹੀਂ ਕਰਨਾ ਹੈ। ਦ੍ਰਿਸ਼ਟੀ ਬਹੁਤ ਚੰਗੀ ਚਾਹੀਦੀ। ਅਸੀਂ ਬ੍ਰਾਹਮਣ ਈਸ਼ਵਰੀਏ ਸੰਤਾਨ ਹਾਂ। ਈਸ਼ਵਰ ਨੇ ਸਾਨੂੰ ਅਡੋਪਟ ਕੀਤਾ ਹੈ ਨਾ। ਹੁਣ ਮਨੁੱਖ ਤੋਂ ਦੇਵਤਾ ਬਣਨਾ ਹੈ। ਪਹਿਲੇ ਸ਼ੁਖਸ਼ਮਵਤਨਵਾਸੀ ਫਰਿਸ਼ਤੇ ਬਣੋਗੇ। ਹੁਣ ਤੁਸੀਂ ਫਰਿਸ਼ਤੇ ਬਣ ਰਹੇ ਹੋ। ਸੂਖਸ਼ਮਵਤਨ ਦਾ ਵੀ ਰਾਜ਼ ਬੱਚਿਆਂ ਨੂੰ ਸਮਝਾਇਆ ਹੈ। ਇੱਥੇ ਹੈ ਟਾਕੀ, ਸੂਖਸ਼ਮਵਤਨ ਵਿੱਚ ਹੈ ਮੂਵੀ, ਮੂਲਵਤਨ ਵਿੱਚ ਹੈ ਸਾਇਲੈਂਸ। ਸੂਖਸ਼ਮਵਤਨ ਹੈ ਫ਼ਰਿਸ਼ਤਿਆਂ ਦਾ। ਜਿਵੇਂ ਗੋਸਟ ਦੀ ਛਾਇਆ ਦਾ ਸ਼ਰੀਰ ਹੁੰਦਾ ਹੈ ਨਾ। ਆਤਮਾ ਨੂੰ ਸ਼ਰੀਰ ਨਹੀਂ ਮਿਲਦਾ ਹੈ ਤਾਂ ਭਟਕਦੀ ਰਹਿੰਦੀ ਹੈ, ਉਨ੍ਹਾਂ ਨੂੰ ਗੋਸਟ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਇਨ੍ਹਾਂ ਅੱਖਾਂ ਤੋਂ ਵੀ ਵੇਖ ਸਕਦੇ ਹੋ। ਇਹ ਫ਼ੇਰ ਹੈ ਸੂਖਸ਼ਮਵਤਨਵਾਸੀ ਫਰਿਸ਼ਤੇ। ਇਹ ਸਭ ਗੱਲਾਂ ਬਹੁਤ ਸਮਝਣ ਦੀਆਂ ਹਨ। ਮੂਲਵਤਨ, ਸੂਖਸ਼ਮਵਤਨ, ਸਥੂਲਵਤਨ - ਇਨ੍ਹਾਂ ਦਾ ਤੁਹਾਨੂੰ ਗਿਆਨ ਹੈ। ਤੁਰਦੇ - ਫ਼ਿਰਦੇ ਬੁੱਧੀ ਵਿੱਚ ਇਹ ਸਾਰਾ ਗਿਆਨ ਰਹਿਣਾ ਚਾਹੀਦਾ। ਅਸੀਂ ਅਸਲ ਮੂਲਵਤਨ ਦੇ ਰਹਿਵਾਸੀ ਹਾਂ। ਹੁਣ ਅਸੀਂ ਉੱਥੇ ਜਾਵਾਂਗੇ ਵਾਇਆ ਸੂਖਸ਼ਮਵਤਨ। ਬਾਬਾ ਸੂਖਸ਼ਮਵਨ ਇਸ ਵਕ਼ਤ ਹੀ ਰਚਦੇ ਹਨ। ਪਹਿਲੇ ਸੂਖਸ਼ਮ ਫ਼ੇਰ ਸਥੂਲ ਚਾਹੀਦਾ। ਹੁਣ ਇਹ ਹੈ ਸੰਗਮਯੁਗ। ਇਨ੍ਹਾਂ ਨੂੰ ਈਸ਼ਵਰੀਏ ਯੁਗ ਕਹਾਂਗੇ, ਉਨ੍ਹਾਂ ਨੂੰ ਦੈਵੀ ਯੁਗ ਕਹਾਂਗੇ। ਤੁਸੀਂ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ। ਕੁਦ੍ਰਿਸ਼ਟੀ ਜਾਂਦੀ ਹੈ ਫ਼ੇਰ ਉੱਚ ਪਦ ਪਾ ਨਾ ਸਕੇ। ਹੁਣ ਤੁਸੀਂ ਬ੍ਰਾਹਮਣ - ਬ੍ਰਾਹਮਣੀਆਂ ਹੋ ਨਾ। ਫ਼ੇਰ ਘਰ ਜਾਣ ਨਾਲ ਭੁੱਲ ਨਹੀਂ ਜਾਣਾ ਚਾਹੀਦਾ। ਤੁਸੀਂ ਸੰਗਦੋਸ਼ ਵਿੱਚ ਆਕੇ ਭੁੱਲ ਜਾਂਦੇ ਹੋ। ਤੁਸੀਂ ਹੰਸ ਈਸ਼ਵਰੀਏ ਸੰਤਾਨ ਹੋ। ਤੁਹਾਡੀ ਕਿਸੇ ਵਿੱਚ ਵੀ ਆਂਤਰਿਕ ਰਗ ਨਹੀਂ ਜਾਣੀ ਚਾਹੀਦੀ। ਜੇਕਰ ਰਗ ਜਾਂਦੀ ਹੈ ਤਾਂ ਕਹੋਗੇ ਮੋਹ ਦੀ ਬਾਂਦਰੀ।

ਤੁਹਾਡਾ ਧੰਧਾ ਹੀ ਹੈ ਸਭਨੂੰ ਪਾਵਨ ਬਣਾਉਣਾ। ਤੁਸੀਂ ਹੋ ਵਿਸ਼ਵ ਨੂੰ ਸਵਰਗ ਬਣਾਉਣ ਵਾਲੇ। ਕਿੱਥੇ ਉਹ ਰਾਵਣ ਦੀ ਆਸੁਰੀ ਸੰਤਾਨ, ਕਿੱਥੇ ਤੁਸੀਂ ਈਸ਼ਵਰੀਏ ਸੰਤਾਨ। ਤੁਸੀਂ ਬੱਚਿਆਂ ਨੂੰ ਆਪਣੀ ਅਵਸਥਾ ਇਕਰਸ ਬਣਾਉਣ ਦੇ ਲਈ ਸਭ ਕੁਝ ਵੇਖਦੇ ਹੋਏ ਜਿਵੇਂ ਕਿ ਵੇਖਦੇ ਹੀ ਨਹੀਂ ਹਨ, ਇਹ ਅਭਿਆਸ ਕਰਨਾ ਹੈ। ਇਸ ਵਿੱਚ ਬੁੱਧੀ ਨੂੰ ਇਕਰਸ ਰੱਖਣਾ ਹਿਮੰਤ ਦੀ ਗੱਲ ਹੈ। ਪ੍ਰਫੇਕਟ ਹੋਣ ਵਿੱਚ ਮਿਹਨਤ ਲੱਗਦੀ ਹੈ। ਸੰਪੂਰਨ ਬਣਨ ਵਿੱਚ ਟਾਈਮ ਚਾਹੀਦਾ। ਜਦੋ ਕਰਮਾਤੀਤ ਹੋਣ ਉਦੋਂ ਉਹ ਦ੍ਰਿਸ਼ਟੀ ਬੈਠੇ, ਉਦੋਂ ਤੱਕ ਕੁਝ ਨਾ ਕੁਝ ਖ਼ਿੱਚ ਹੁੰਦੀ ਰਹੇਗੀ। ਇਸ ਵਿੱਚ ਬਿਲਕੁਲ ਉਪਰਾਮ ਹੋਣਾ ਪੈਂਦਾ ਹੈ। ਲਾਇਨ ਕਲੀਅਰ ਚਾਹੀਦੀ। ਵੇਖਦੇ ਹੋਏ ਜਿਵੇਂ ਵੇਖਦੇ ਹੀ ਨਹੀਂ ਹੋ, ਇਵੇਂ ਅਭਿਆਸ ਜਿਸਦਾ ਹੋਵੇਗਾ ਉਹੀ ਉੱਚ ਪਦ ਪਾਵੇਗਾ। ਹੁਣ ਉਹ ਅਵਸਥਾ ਥੋੜ੍ਹੇਹੀ ਹੈ। ਸੰਨਿਆਸੀ ਤਾਂ ਇਨ੍ਹਾਂ ਗੱਲਾਂ ਨੂੰ ਸਮਝਦੇ ਵੀ ਨਹੀਂ ਹਨ। ਇੱਥੇ ਤਾਂ ਬੜੀ ਮਿਹਨਤ ਲੱਗਦੀ ਹੈ। ਤੁਸੀਂ ਜਾਣਦੇ ਹੋ ਅਸੀਂ ਵੀ ਇਸ ਪੁਰਾਣੀ ਦੁਨੀਆਂ ਦਾ ਸੰਨਿਆਸ ਕਰ ਬੈਠੇ ਹਾਂ। ਬਸ ਸਾਨੂੰ ਤਾਂ ਹੁਣ ਸਵੀਟ ਸਾਇਲੈਂਸ ਹੋਮ ਵਿੱਚ ਜਾਣਾ ਹੈ। ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ ਜਿਨਾਂ ਤੁਹਾਡੀ ਬੁੱਧੀ ਵਿੱਚ ਹੈ। ਤੁਸੀਂ ਹੀ ਜਾਣਦੇ ਹੋ ਹੁਣ ਵਾਪਿਸ ਜਾਣਾ ਹੈ। ਸ਼ਿਵ ਭਗਵਾਨੁਵਾਚ ਵੀ ਹੈ - ਉਹ ਪਤਿਤ - ਪਾਵਨ, ਲਿਬ੍ਰੇਟਰ, ਗਾਇਡ ਹੈ। ਕ੍ਰਿਸ਼ਨ ਕੋਈ ਗਾਇਡ ਨਹੀਂ ਹੈ। ਇਸ ਵਕ਼ਤ ਤੁਸੀਂ ਵੀ ਸਭਨੂੰ ਰਸਤਾ ਦੱਸਣਾ ਸਿਖਾਉਂਦੇ ਹੋ, ਇਸਲਈ ਤੁਹਾਡਾ ਨਾਮ ਪਾਂਡਵ ਰੱਖਿਆ ਹੈ। ਤੁਸੀਂ ਪਾਂਡਵਾਂ ਦੀ ਸੈਨਾ ਹੈ। ਹੁਣ ਤੁਸੀਂ ਦੇਹੀ - ਅਭਿਮਾਨੀ ਬਣੇ ਹੋ। ਜਾਣਦੇ ਹੋ ਹੁਣ ਵਾਪਿਸ ਜਾਣਾ ਹੈ, ਇਹ ਪੁਰਾਣਾ ਸ਼ਰੀਰ ਛੱਡਣਾ ਹੈ। ਸਰਪ ਦਾ ਮਿਸਾਲ, ਭ੍ਰਮਰੀ ਦਾ ਮਿਸਾਲ, ਇਹ ਸਭ ਹਨ ਤੁਹਾਡੇ ਇਸ ਵਕ਼ਤ ਦੇ। ਤੁਸੀਂ ਹੁਣ ਪ੍ਰੈਕਟੀਕਲ ਵਿੱਚ ਹੋ। ਉਹ ਤਾਂ ਇਹ ਧੰਧਾ ਕਰ ਨਾ ਸੱਕਣ। ਤੁਸੀਂ ਜਾਣਦੇ ਹੋ ਇਹ ਕਬ੍ਰਿਸਥਾਨ ਹੈ, ਹੁਣ ਫ਼ੇਰ ਪਰਿਸਥਾਨ ਬਣਨਾ ਹੈ।

ਤੁਹਾਡੇ ਲਈ ਸਭ ਦਿਨ ਲੱਕੀ ਹਨ। ਤੁਸੀਂ ਬੱਚੇ ਸਦੈਵ ਲੱਕੀ ਹੋ। ਗੁਰੂਵਾਰ ਦੇ ਦਿਨ ਬੱਚਿਆਂ ਨੂੰ ਸਕੂਲ ਵਿੱਚ ਬਿਠਾਉਂਦੇ ਹਨ। ਇਹ ਰਸਮ ਚਲੀ ਆਉਂਦੀ ਹੈ। ਤੁਹਾਨੂੰ ਹੁਣ ਬ੍ਰਿਖਪਤੀ ਪੜ੍ਹਾਉਂਦੇ ਹਨ। ਇਹ ਬ੍ਰਹਿਸਪਤੀ ਦੀ ਦਸ਼ਾ ਤੁਹਾਡੀ ਜਨਮ - ਜਨਮਾਂਤ੍ਰ ਚੱਲਦੀ ਹੈ। ਇਹ ਹੈ ਬੇਹੱਦ ਦੀ ਦਸ਼ਾ। ਭਗਤੀ ਮਾਰਗ ਵਿੱਚ ਹੱਦ ਦੀ ਦਸ਼ਾਵਾਂ ਚਲਦੀਆਂ ਹਨ, ਹੁਣ ਹੈ ਬੇਹੱਦ ਦੀ ਦਸ਼ਾ। ਤਾਂ ਪੂਰੀ ਤਰ੍ਹਾਂ ਮਿਹਨਤ ਕਰਨੀ ਚਾਹੀਦੀ। ਲਕਸ਼ਮੀ - ਨਾਰਾਇਣ ਕੋਈ ਇੱਕ ਤਾਂ ਨਹੀਂ ਹੈ ਨਾ। ਉਨ੍ਹਾਂ ਦੀ ਤਾਂ ਡਾਇਨੇਸਟੀ ਹੋਵੇਗੀ ਨਾ। ਜ਼ਰੂਰ ਬਹੁਤ ਰਾਜ ਕਰਦੇ ਹੋਣਗੇ। ਲਕਸ਼ਮੀ - ਨਾਰਾਇਣ ਦੀ ਸੂਰਜਵੰਸ਼ੀ ਡਾਇਨੇਸਟੀ ਦਾ ਰਾਜ ਚਲਿਆ ਹੈ, ਇਹ ਗੱਲਾਂ ਵੀ ਤੁਹਾਡੀ ਬੁੱਧੀ ਵਿੱਚ ਹਨ। ਤੁਸੀਂ ਬੱਚਿਆਂ ਨੂੰ ਇਹ ਵੀ ਸ਼ਾਖਸ਼ਤਕਾਰ ਹੋਇਆ ਹੈ ਕਿ ਕਿਵੇਂ ਰਾਜਤਿਲਕ ਦਿੰਦੇ ਹਨ। ਸੂਰਜਵੰਸ਼ੀ ਫ਼ੇਰ ਚੰਦ੍ਰਵੰਸ਼ੀ ਨੂੰ ਕਿਵੇਂ ਰਾਜ ਦਿੰਦੇ ਹਨ। ਮਾਂ - ਬਾਪ ਬੱਚੇ ਦਾ ਪੈਰ ਧੋਕੇ ਰਾਜ - ਤਿਲਕ ਦਿੰਦੇ ਹਨ, ਰਾਜ - ਭਾਗ ਦਿੰਦੇ ਹਨ। ਇਹ ਸ਼ਾਖਸ਼ਤਕਾਰ ਆਦਿ ਸਭ ਡਰਾਮਾ ਵਿੱਚ ਨੂੰਧ ਹੈ, ਇਸ ਵਿੱਚ ਤੁਸੀਂ ਬੱਚਿਆਂ ਨੂੰ ਮੁੰਝਣ ਦੀ ਲੌੜ ਨਹੀਂ। ਤੁਸੀਂ ਬਾਪ ਨੂੰ ਯਾਦ ਕਰੋ, ਸਵਦਰ੍ਸ਼ਨ ਚੱਕਰ ਨਾਲ ਕਿੰਨੀ ਹਿੰਸਾ ਵਿਖਾਈ ਹੈ। ਹੁਣ ਬਾਪ ਤੁਸੀਂ ਬੱਚਿਆਂ ਨੂੰ ਸੱਚੀ ਗੀਤਾ ਸੁਣਾਉਂਦੇ ਹਨ। ਇਹ ਤਾਂ ਕੰਠ ਕਰ ਲੈਣੀ ਚਾਹੀਦੀ। ਕਿੰਨਾ ਸਹਿਜ ਹੈ। ਤੁਹਾਡਾ ਸਾਰਾ ਕਨੈਕਸ਼ਨ ਹੈ ਹੀ ਗੀਤਾ ਦੇ ਨਾਲ। ਗੀਤਾ ਵਿੱਚ ਗਿਆਨ ਵੀ ਹੈ ਤਾਂ ਯੋਗ ਵੀ ਹੈ। ਤੁਹਾਨੂੰ ਵੀ ਇੱਕ ਹੀ ਕਿਤਾਬ ਬਣਾਉਣਾ ਚਾਹੀਦਾ। ਯੋਗ ਦਾ ਕਿਤਾਬ ਵੱਖ ਕਿਉਂ ਬਣਾਉਣਾ ਚਾਹੀਦਾ। ਪਰ ਅੱਜਕਲ ਯੋਗ ਦਾ ਬਹੁਤ ਨਾਮਾਚਾਰ ਹੈ ਇਸਲਈ ਨਾਮ ਰੱਖਦੇ ਹਨ ਤਾਂਕਿ ਮਨੁੱਖ ਆਕੇ ਸਮਝਣ। ਆਖਿਰ ਇਹ ਵੀ ਸਮਝਣਗੇ ਕਿ ਯੋਗ ਇੱਕ ਬਾਪ ਨਾਲ ਲਗਾਉਣਾ ਹੈ। ਜੋ ਸੁਣੇਗਾ ਉਹ ਫ਼ੇਰ ਆਪਣੇ ਧਰਮ ਵਿੱਚ ਆਕੇ ਉੱਚ ਪਦ ਪਾਵੇਗਾ। ਅੱਛਾ!

ਮਿੱਠੇ - ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੇ ਉਪਰ ਆਪੇਹੀ ਰਹਿਮ ਕਰਨਾ ਹੈ, ਆਪਣੀ ਦ੍ਰਿਸ਼ਟੀ ਬਹੁਤ ਚੰਗੀ ਪਵਿੱਤਰ ਰੱਖਣੀ ਹੈ। ਈਸ਼ਵਰ ਨੇ ਮਨੁੱਖ ਤੋਂ ਦੇਵਤਾ ਬਣਾਉਣ ਦੇ ਲਈ ਅਡੋਪਟ ਕੀਤਾ ਹੈ ਇਸਲਈ ਪਤਿਤ ਬਣਨ ਦਾ ਕਦੀ ਖ਼ਿਆਲ ਵੀ ਨਾ ਆਵੇ।

2. ਸੰਪੂਰਨ, ਕਰਮਾਤੀਤ ਅਵਸਥਾ ਨੂੰ ਪ੍ਰਾਪਤ ਕਰਨ ਦੇ ਲਈ ਸਦਾ ਉਪਰਾਮ ਰਹਿਣ ਦਾ ਅਭਿਆਸ ਕਰਨਾ ਹੈ। ਇਸ ਦੁਨੀਆਂ ਵਿੱਚ ਸਭ ਕੁਝ ਵੇਖਦੇ ਹੋਏ ਵੀ ਨਹੀਂ ਵੇਖਣਾ ਹੈ। ਇਹ ਹੀ ਅਭਿਆਸ ਨਾਲ ਅਵਸਥਾ ਇਕਰਸ ਬਣਾਉਣੀ ਹੈ।

ਵਰਦਾਨ:-
ਹਰ ਕਦਮ ਵਿਚ ਪਦਮਾਂ ਦੀ ਕਮਾਈ ਜਮਾਂ ਕਰਨ ਵਾਲੇ ਸਰਵ ਖਜਾਨਿਆਂ ਨਾਲ ਸੰਪੰਨ ਅਤੇ ਤ੍ਰਿਪਤ ਆਤਮਾ ਭਵ।

ਜੋ ਬੱਚੇ ਬਾਪ ਦੀ ਯਾਦ ਵਿੱਚ ਰਹਿ ਕੇ ਹੈ ਕਦਮ ਚੁੱਕਦੇ ਹਨ ਉਹ ਕਦਮ - ਕਦਮ ਵਿਚ ਪਦਮਾਂ ਦੀ ਕਮਾਈ ਜਮਾਂ ਕਰਦੇ ਹਨ। ਇਸ ਸੰਗਮ ਤੇ ਹੀ ਪਦਮਾਂ ਦੀ ਕਮਾਈ ਦੀ ਖਾਣ ਮਿਲਦੀ ਹੈ। ਸੰਗਮਯੁਗ ਹੈ ਜਮਾ ਕਰਨ ਦਾ ਯੁੱਗ। ਹੁਣ ਜਿਨਾਂ ਜਮਾਂ ਕਰਨਾ ਚਾਹੋ ਉਨਾਂ ਕਰ ਸਕਦੇ ਹੋ। ਇੱਕ ਕਦਮ ਮਤਲਬ ਇੱਕ ਸੈਕਿੰਡ ਵੀ ਬਿਨਾਂ ਜਮਾ ਦੇ ਨਾ ਜਾਵੇ। ਮਤਲਬ ਵਿਅਰਥ ਨਾ ਹੋਵੇ। ਸਦਾ ਭੰਡਾਰਾ ਭਰਪੂਰ ਹੋਵੇ। ਅਪ੍ਰਾਪਤ ਨਹੀਂ ਕੋਈ ਚੀਜ … ਅਜਿਹੇ ਸੰਸਕਾਰ ਹੋਣ। ਜਦੋਂ ਹੁਣ ਅਜਿਹੀ ਤ੍ਰਿਪਤ ਜਾਂ ਸੰਪੰਨ ਆਤਮਾ ਬਣੋਗੇ ਤਾਂ ਭਵਿੱਖ ਵਿਚ ਅਖੁੱਟ ਖਜਾਨਿਆਂ ਦੇ ਮਾਲਿਕ ਹੋਵੋਗੇ।

ਸਲੋਗਨ:-
ਕਿਸੇ ਵੀ ਗੱਲ ਵਿਚ ਅਪਸੈੱਟ ਹੋਣ ਦੀ ਬਜਾਏ ਨਾਲੇਜਫੁੱਲ ਦੀ ਸੀਟ ਤੇ ਸੈੱਟ ਰਹੋ।

" ਮਾਤੇਸ਼ਵਰੀ ਜੀ ਦੇ ਅਨਮੋਲ ਮਹਾਵਾਕੇ "

"ਅੱਧਾ ਕਲਪ ਗਿਆਨ ਬ੍ਰਹਮਾ ਦਾ ਦਿਨ ਅਤੇ ਅੱਧਾ ਕਲਪ ਭਗਤੀ ਮਾਰਗ ਦੀ ਰਾਤ"

ਅੱਧਾਕਲਪ ਹੈ ਬ੍ਰਹਮਾ ਦਾ ਦਿਨ, ਅੱਧਾਕਲਪ ਹੈ ਬ੍ਰਹਮਾ ਦੀ ਰਾਤ, ਹੁਣ ਰਾਤ ਪੂਰੀ ਹੋ ਸਵੇਰੇ ਆਉਣਾ ਹੈ। ਹੁਣ ਪ੍ਰਮਾਤਮਾ ਆਕੇ ਹਨ੍ਹੇਰੇ ਦਾ ਅੰਤ ਕਰ ਸੋਝਰੇ ਦੀ ਆਦਿ ਕਰਦਾ ਹੈ, ਗਿਆਨ ਨਾਲ ਹੈ ਰੋਸ਼ਨੀ, ਭਗਤੀ ਨਾਲ ਹੈ ਹਨ੍ਹੇਰਾ। ਗੀਤ ਵਿੱਚ ਵੀ ਕਹਿੰਦੇ ਹਨ ਇਸ ਪਾਪ ਦੀ ਦੁਨੀਆਂ ਤੋਂ ਦੂਰ ਕਿੱਥੇ ਲੈ ਚਲ, ਚਿਤ ਚੈਨ ਜਿੱਥੇ ਪਾਈਏ... ਇਹ ਹੈ ਬੇਚੈਨ ਦੁਨੀਆਂ, ਜਿੱਥੇ ਚੈਨ ਨਹੀਂ ਹੈ। ਮੁਕਤੀ ਵਿੱਚ ਨਾ ਹੈ ਚੈਨ, ਨਾ ਹੈ ਬੇਚੈਨ। ਸਤਿਯੁਗ ਤ੍ਰੇਤਾ ਵਿੱਚ ਹੈ ਚੈਨ ਦੀ ਦੁਨੀਆਂ, ਜਿਸ ਸੁੱਖਧਾਮ ਨੂੰ ਸਭ ਯਾਦ ਕਰਦੇ ਹਨ। ਤਾਂ ਹੁਣ ਤੁਸੀਂ ਚੈਨ ਦੀ ਦੁਨੀਆਂ ਵਿੱਚ ਚਲ ਰਹੇ ਹੋ, ਉੱਥੇ ਕੋਈ ਅਪਵਿੱਤਰ ਆਤਮਾ ਜਾਂ ਨਹੀਂ ਸਕਦੀ, ਉਹ ਅੰਤ ਵਿੱਚ ਧਰਮਰਾਜ ਦੇ ਡੰਡੇ ਖਾ ਕਰਮ - ਬੰਧਨ ਤੋਂ ਮੁਕਤ ਹੋ ਸ਼ੁੱਧ ਸੰਸਕਾਰ ਲੈ ਜਾਂਦੇ ਹਨ ਕਿਉਂਕਿ ਉੱਥੇ ਨਾ ਅਸ਼ੁੱਧ ਸੰਸਕਾਰ ਹੁੰਦੇ, ਨਾ ਪਾਪ ਹੁੰਦਾ ਹੈ। ਜਦੋ ਆਤਮਾ ਆਪਣੇ ਅਸਲੀ ਬਾਪ ਨੂੰ ਭੁੱਲ ਜਾਂਦੀ ਹੈ ਤਾਂ ਇਹ ਭੁੱਲ ਭੁਲਈਆਂ ਦਾ ਅਨਾਦਿ ਖੇਡ ਹਾਰ ਜਿੱਤ ਦਾ ਬਣਿਆ ਹੋਇਆ ਹੈ ਇਸਲਈ ਤੁਸੀਂ ਇਸ ਸਰਵਸ਼ਕਤੀਮਾਨ ਪ੍ਰਮਾਤਮਾ ਦੁਆਰਾ ਸ਼ਕਤੀਆਂ ਲੈ ਵਿਕਾਰਾਂ ਦੇ ਉਪਰ ਵਿਜੈ ਪਾ 21 ਜਨਮਾਂ ਦੇ ਲਈ ਰਾਜ ਭਾਗ ਲੈ ਰਹੇ ਹੋ। ਅੱਛਾ! ਓਮ ਸ਼ਾਂਤੀ।

ਅਵਿਅਕਤ ਇਸ਼ਾਰੇ - ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।

ਤੁਹਾਡੇ ਨਾਲ ਵਿਚ ਸਨੇਹ ਵੀ ਹੋਵੇ, ਮਧੁਰਤਾ ਅਤੇ ਮਹਾਨਤਾ ਵੀ ਹੋਵੇ, ਸਤਿਅਤਾ ਵੀ ਹੋਵੇ ਲੇਕਿਨ ਸਵਰੂਪ ਦੀ ਨਿਮਰਤਾ ਵੀ ਹੋਵੇ। ਨਿਰਭਓ ਹੋਕੇ ਅਥਾਰਟੀ ਨਾਲ ਬੋਲੋ ਲੇਕਿਨ ਬੋਲ ਮਰਿਆਦਾ ਦੇ ਅੰਦਰ ਹੋਣ - ਦੋਵੇਂ ਗੱਲਾਂ ਦਾ ਬੈਲੇਂਸ ਹੋਵੇ, ਜਿੱਥੇ ਬੇਲੈਂਸ ਹੁੰਦਾ ਹੈ ਉਥੇ ਕਮਾਲ ਵਿਖਾਈ ਦਿੰਦੀ ਹੈ ਅਤੇ ਉਹ ਸ਼ਬਦ ਕੜਵੇ ਨਹੀਂ, ਮਿੱਠੇ ਲਗਦੇ ਹਨ ਤਾਂ ਅਥਾਰਟੀ ਅਤੇ ਨਿਮਰਤਾ ਦੋਵਾਂ ਦੇ ਬੇਲੈਂਸ ਦੀ ਕਮਾਲ ਵਿਖਾਓ। ਇਹ ਹੀ ਹੈ ਬਾਪ ਸੀ ਪ੍ਰਤਖਤਾ ਦਾ ਸਾਧਨ।