06.03.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਸੱਚੇ
ਸੈਲਵੇਸ਼ਨ ਆਰਮੀ ਬਣ ਸਭ ਨੂੰ ਇਸ ਪਾਪ ਦੀ ਦੁਨੀਆਂ ਤੋਂ ਪੁੰਨ ਦੀ ਦੁਨੀਆਂ ਵਿੱਚ ਲੈ ਚਲਣਾ ਹੈ , ਸਭ
ਦੇ ਡੁੱਬੇ ਹੋਏ ਬੇੜੇ ਨੂੰ ਪਾਰ ਲਗਾਉਣਾ ਹੈ ”
ਪ੍ਰਸ਼ਨ:-
ਕਿਹੜਾ ਨਿਸ਼ਚਾ
ਹਰ ਇੱਕ ਬੱਚੇ ਦੀ ਬੁੱਧੀ ਵਿੱਚ ਨੰਬਰਵਾਰ ਬੈਠਦਾ ਹੈ?
ਉੱਤਰ:-
ਪਤਿਤ - ਪਾਵਨ
ਸਾਡਾ ਮੋਸ੍ਟ ਬਿਲਵੇਡ ਬਾਬਾ ਸਾਨੂੰ ਸ੍ਵਰਗ ਦਾ ਵਰਸਾ ਦੇ ਰਿਹਾ ਹੈ, ਇਹ ਨਿਸ਼ਚਾ ਹਰ ਇੱਕ ਦੀ ਬੁੱਧੀ
ਵਿੱਚ ਨੰਬਰਵਾਰ ਬੈਠਦਾ ਹੈ। ਜੇਕਰ ਪੂਰਾ ਨਿਸ਼ਚਾ ਕਿਸੇ ਨੂੰ ਹੋ ਵੀ ਜਾਵੇ ਤਾਂ ਮਾਇਆ ਸਾਹਮਣੇ ਖੜੀ
ਹੈ। ਬਾਪ ਨੂੰ ਭੁੱਲ ਜਾਂਦੇ ਹਨ, ਫੇਲ੍ਹ ਹੋ ਪੈਂਦੇ ਹਨ। ਜਿੰਨ੍ਹਾਂ ਨੂੰ ਨਿਸ਼ਚਾ ਬੈਠ ਜਾਂਦਾ ਹੈ ਉਹ
ਪਾਵਨ ਬਣਨ ਦੇ ਪੁਰਸ਼ਾਰਥ ਵਿੱਚ ਲੱਗ ਜਾਂਦੇ ਹਨ। ਬੁੱਧੀ ਵਿੱਚ ਰਹਿੰਦਾ ਹੈ, ਹੁਣ ਤਾਂ ਘਰ ਜਾਣਾ ਹੈ।
ਓਮ ਸ਼ਾਂਤੀ
ਮਿੱਠੇ - ਮਿੱਠੇ ਸਿਕਿਲੱਧੇ ਬੱਚਿਆਂ ਪ੍ਰਤੀ ਗੁਡਮੋਰਨਿੰਗ। ਬੱਚੇ ਇਹ ਤਾਂ ਜਾਣਦੇ ਹਨ ਕਿ ਸਤਿਯੁਗ
ਵਿੱਚ ਹਮੇਸ਼ਾ ਗੁਡਮੋਰਨਿੰਗ, ਗੁਡ ਡੇ, ਗੁਡ ਐਵਰੀਥਿੰਗ, ਗੁਡਨਾਈਟ, ਸਭ ਗੁਡ ਹੀ ਗੁਡ ਹੈ। ਇੱਥੇ ਤਾਂ
ਨਾ ਗੁਡਮੋਰਨਿੰਗ ਹੈ, ਨਾ ਗੁਡ ਨਾਈਟ। ਸਭ ਤੋਂ ਬੁਰੀ ਹੈ ਨਾਈਟ। ਤਾਂ ਸਭ ਤੋਂ ਚੰਗਾ ਕੀ ਹੈ? ਸਵੇਰਾ।
ਜਿਸ ਨੂੰ ਅੰਮ੍ਰਿਤਵੇਲਾ ਕਿਹਾ ਜਾਂਦਾ ਹੈ। ਤੁਹਾਡਾ ਹਰ ਸਮੇਂ ਗੁਡ ਹੀ ਗੁਡ ਹੈ। ਬੱਚੇ ਜਾਣਦੇ ਹਨ
ਕਿ ਇਸ ਸਮੇਂ ਅਸੀਂ ਯੋਗ ਯੋਗੇਸ਼ਵਰ ਅਤੇ ਯੋਗ ਯੋਗੇਸ਼ਵਰੀਆਂ ਹਾਂ। ਈਸ਼ਵਰ ਜੋ ਤੁਹਾਡਾ ਬਾਪ ਹੈ, ਉਹ ਆਕੇ
ਯੋਗ ਸਿਖਾਉਂਦੇ ਹਨ ਮਤਲਬ ਤੁਸੀਂ ਬੱਚਿਆਂ ਦਾ ਇੱਕ ਈਸ਼ਵਰ ਦੇ ਨਾਲ ਯੋਗ ਹੈ। ਤੁਸੀਂ ਬੱਚਿਆਂ ਨੂੰ
ਯੋਗੇਸ਼ਵਰ ਦੇ ਬਾਦ ਗਿਆਨ ਗਿਆਨੇਸ਼ਵਰ ਬਾਪ ਦਾ ਪਤਾ ਪਿਆ ਹੈ। ਯੋਗ ਲੱਗਿਆ ਫਿਰ ਬਾਪ ਤੁਹਾਨੂੰ ਸਾਰੇ
ਚੱਕਰ ਦੀ ਨਾਲੇਜ ਸਮਝਾਉਂਦੇ ਹਨ, ਜਿਸ ਨਾਲ ਤੁਸੀਂ ਵੀ ਗਿਆਨ ਗਿਆਨੇਸ਼ਵਰ ਬਣਦੇ ਹੋ। ਈਸ਼ਵਰ ਬਾਪ,
ਬੱਚਿਆਂ ਨੂੰ ਆਕੇ ਗਿਆਨ ਅਤੇ ਯੋਗ ਸਿਖਾਉਂਦੇ ਹਨ। ਕਿਹੜਾ ਈਸ਼ਵਰ? ਨਿਰਾਕਾਰ ਬਾਪ। ਹੁਣ ਬੁੱਧੀ ਤੋਂ
ਕੰਮ ਲਵੋ। ਗੁਰੂ ਲੋਕਾਂ ਦੀ ਤਾਂ ਬਹੁਤ ਮੱਤ ਹੈ। ਕੋਈ ਕਹਿਣਗੇ ਕ੍ਰਿਸ਼ਨ ਨਾਲ ਯੋਗ ਲਗਾਓ, ਫਿਰ ਉਨ੍ਹਾਂ
ਦਾ ਚਿੱਤਰ ਵੀ ਦੇਣਗੇ। ਕੋਈ ਸਾਈਂ ਬਾਬਾ, ਕੋਈ ਮਹਾਰਿਸ਼ੀ ਬਾਬਾ, ਕੋਈ ਮੁਸਲਮਾਨ ਦਾ, ਕੋਈ ਪਾਰਸੀ
ਦਾ, ਸਭ ਨੂੰ ਬਾਬਾ - ਬਾਬਾ ਕਹਿੰਦੇ ਰਹਿੰਦੇ ਹਨ। ਕਹਿਣਗੇ ਸਭ ਭਗਵਾਨ ਹੀ ਭਗਵਾਨ ਹੈ। ਹੁਣ ਤੁਸੀਂ
ਜਾਣਦੇ ਹੋ ਮਨੁੱਖ ਭਗਵਾਨ ਹੋ ਨਹੀਂ ਸਕਦਾ। ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਵੀ ਭਗਵਾਨ ਭਗਵਤੀ ਨਹੀਂ
ਕਹਿ ਸਕਦੇ। ਭਗਵਾਨ ਤਾਂ ਇੱਕ ਨਿਰਾਕਾਰ ਹੈ। ਉਹ ਤੁਸੀਂ ਸਭ ਆਤਮਾਵਾਂ ਦਾ ਬਾਪ ਹੈ, ਉਨ੍ਹਾਂਨੂੰ ਕਿਹਾ
ਜਾਂਦਾ ਹੈ ਸ਼ਿਵਬਾਬਾ। ਤੁਸੀਂ ਹੀ ਜਨਮ ਜਨਮਾਂਤਰ ਸਤਿਸੰਗ ਕਰਦੇ ਆਏ ਹੋ। ਕੋਈ ਨਾ ਕੋਈ ਸੰਨਿਆਸੀ ਸਾਧੂ
ਪੰਡਿਤ ਆਦਿ ਜਰੂਰ ਹੋਣਗੇ। ਲੋਕ ਜਾਣਦੇ ਹਨ ਕਿ ਇਹ ਸਾਡਾ ਗੁਰੂ ਹੈ। ਸਾਨੂੰ ਕਥਾ ਸੁਣਾ ਰਹੇ ਹਨ।
ਸਤਿਯੁਗ ਵਿੱਚ ਕਥਾਵਾਂ ਆਦਿ ਹੁੰਦੀਆਂ ਨਹੀ। ਬਾਪ ਬੈਠ ਸਮਝਾਉਂਦੇ ਹਨ ਸਿਰਫ ਭਗਵਾਨ ਜਾਂ ਈਸ਼ਵਰ ਕਹਿਣ
ਨਾਲ ਰਸਨਾ ਨਹੀਂ ਆਉਂਦੀ ਹੈ। ਉਹ ਬਾਪ ਹੈ ਤਾਂ ਬਾਬਾ ਕਹਿਣ ਨਾਲ ਸੰਬੰਧ ਸਨੇਹਪੂਰਨ ਹੋ ਜਾਂਦਾ ਹੈ।
ਤੁਸੀਂ ਜਾਣਦੇ ਹੋ ਅਸੀਂ ਬਾਬਾ ਮੰਮਾ ਦੇ ਬੱਚੇ ਬਣੇ ਹਾਂ, ਜਿਸ ਨਾਲ ਸਾਨੂੰ ਸ੍ਵਰਗ ਦੇ ਸੁੱਖ ਮਿਲਦੇ
ਹਨ। ਇਵੇਂ ਕੋਈ ਵੀ ਸਤਿਸੰਗ ਨਹੀਂ ਹੋਵੇਗਾ, ਜੋ ਸਮਝਦੇ ਹੋਣ ਕਿ ਅਸੀਂ ਇਸ ਸਤਿਸੰਗ ਨਾਲ ਮਨੁੱਖ ਤੋਂ
ਦੇਵਤਾ ਅਤੇ ਨਰਕਵਾਸੀ ਤੋਂ ਸ੍ਵਰਗਵਾਸੀ ਬਣਦੇ ਹਾਂ। ਹੁਣ ਤੁਹਾਡਾ ਸੱਤ ਬਾਪ ਦੇ ਨਾਲ ਸੰਗ ਹੈ ਹੋਰ
ਸਭ ਦਾ ਅਸੱਤ ਦੇ ਨਾਲ ਸੰਗ ਕਿਹਾ ਜਾਂਦਾ ਹੈ। ਗਾਇਆ ਵੀ ਜਾਂਦਾ ਹੈ ਸਤਿਸੰਗ ਤਾਰੇ… ਜਿਸਮਾਨੀ ਸੰਗ
ਬੋਰੇ। ਬਾਪ ਕਹਿੰਦੇ ਹਨ ਆਤਮ - ਅਭਿਮਾਨੀ, ਦੇਹੀ - ਅਭਿਮਾਨੀ ਬਣੋ। ਮੈਂ ਤੁਸੀਂ ਬੱਚਿਆਂ,ਆਤਮਾਵਾਂ
ਨੂੰ ਸਿਖਾਉਂਦਾ ਹਾਂ। ਇਹ ਰੂਹਾਨੀ ਨਾਲੇਜ ਰੂਹਾਂ ਪ੍ਰਤੀ ਸੁਪ੍ਰੀਮ ਰੂਹ ਆਕੇ ਦਿੰਦੇ ਹਨ। ਬਾਕੀ ਸਭ
ਹੈ ਭਗਤੀਮਾਰਗ। ਉਹ ਕੋਈ ਗਿਆਨ ਮਾਰਗ ਨਹੀਂ ਹੈ। ਬਾਪ ਕਹਿੰਦੇ ਹਨ ਮੈਂ ਸਭ ਵੇਦਾਂ, ਸ਼ਾਸਤਰਾਂ ਨੂੰ,
ਸ੍ਰਿਸ਼ਟੀ ਦੇ ਆਦਿ, ਮੱਧ, ਅੰਤ ਨੂੰ ਜਾਨਣ ਵਾਲਾ ਹਾਂ। ਅਥਾਰਿਟੀ ਮੈਂ ਹਾਂ। ਉਹ ਹੈ ਭਗਤੀ ਮਾਰਗ ਦੀ
ਅਥਾਰਿਟੀ। ਬਹੁਤ ਸ਼ਾਸਤਰ ਆਦਿ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਕਹਿੰਦੇ ਹਨ ਸ਼ਾਸਤਰਾਂ ਦੀ ਅਥਾਰਿਟੀ।
ਤੁਹਾਨੂੰ ਬਾਪ ਸੱਚ ਆਕੇ ਸੁਣਾਉਂਦੇ ਹਨ। ਹੁਣ ਤੁਸੀਂ ਜਾਣਦੇ ਹੋ ਸੱਤ ਦਾ ਸੰਗ ਤਾਰੇ… ਝੂਠ ਦਾ ਸੰਗ
ਡੁਬਾਵੇ। ਹੁਣ ਬਾਪ ਤੁਸੀਂ ਬੱਚਿਆਂ ਦਵਾਰਾ ਭਾਰਤ ਨੂੰ ਸੈਲਵੇਜ ਕਰ ਰਹੇ ਹਨ। ਤੁਸੀਂ ਹੋ ਰੂਹਾਨੀ
ਸੈਲਵੇਸ਼ਨ ਆਰਮੀ। ਸੈਲਵੇਜ ਕਰਦੇ ਹਨ। ਬਾਪ ਕਹਿੰਦੇ ਹਨ ਕਿ ਭਾਰਤ ਜੋ ਸ੍ਵਰਗ ਸੀ ਉਹ ਹੁਣ ਨਰਕ ਬਣਿਆ
ਹੋਇਆ ਹੈ। ਡੁੱਬਿਆ ਹੋਇਆ ਹੈ। ਬਾਕੀ ਕੋਈ ਅਜਿਹੇ ਸਾਗਰ ਦੇ ਥੱਲੇ ਨਹੀਂ ਹੈ। ਤੁਸੀਂ ਸਤੋਪ੍ਰਧਾਨ
ਤੋਂ ਤਮੋਪ੍ਰਧਾਨ ਬਣੇ ਹੋ। ਸਤਿਯੁਗ ਤ੍ਰੇਤਾ ਹੈ ਸਤੋਪ੍ਰਧਾਨ। ਇਹ ਵੱਡਾ ਸਟੀਮਰ ਹੈ। ਤੁਸੀਂ ਸਟੀਮਰ
ਵਿੱਚ ਬੈਠੇ ਹੋ। ਇਹ ਪਾਪ ਦੀ ਨਗਰੀ ਹੈ ਕਿਓਂਕਿ ਸਭ ਪਾਪ ਆਤਮਾਵਾਂ ਹਨ। ਅਸਲ ਵਿੱਚ ਗੁਰੂ ਇੱਕ ਹੈ।
ਉਨ੍ਹਾਂ ਨੂੰ ਕੋਈ ਜਾਣਦੇ ਨਹੀਂ ਹਨ। ਹਮੇਸ਼ਾ ਕਹਿੰਦੇ ਹਨ - ਓ ਗਾਡ ਫਾਦਰ। ਇਵੇਂ ਨਹੀਂ ਕਹਿੰਦੇ ਗੌਡ
ਫਾਦਰ ਕਮ ਪਰਿਸੇਪਟਰ। ਨਹੀਂ, ਸਿਰਫ ਫਾਦਰ ਕਹਿੰਦੇ ਹਨ। ਉਹ ਪਤਿਤ - ਪਾਵਨ ਹੈ, ਤਾਂ ਗੁਰੂ ਵੀ ਹੋ
ਗਿਆ। ਸਰਵ ਦਾ ਪਤਿਤ - ਪਾਵਨ ਸਦਗਤੀ ਦਾਤਾ ਇੱਕ ਹੈ। ਇਸ ਪਤਿਤ ਦੁਨੀਆਂ ਵਿੱਚ ਕੋਈ ਵੀ ਮਨੁੱਖ ਸਦਗਤੀ
ਦਾਤਾ ਜਾਂ ਪਤਿਤ - ਪਾਵਨ ਹੋ ਨਹੀਂ ਸਕਦਾ। ਬਾਪ ਕਹਿੰਦੇ ਹਨ ਕਿੰਨੀ ਐਡਲਟ੍ਰੇਸ਼ਨ, ਕ੍ਰਪਸ਼ਨ ਹੈ। ਹੁਣ
ਮੈਨੂੰ ਕੰਨਿਆਵਾਂ ਮਾਤਾਵਾਂ ਦੇ ਦਵਾਰਾ ਸਭ ਦਾ ਉਧਾਰ ਕਰਨਾ ਹੈ।
ਤੁਸੀਂ ਸਭ ਬ੍ਰਹਮਾਕੁਮਾਰ
ਕੁਮਾਰੀਆਂ ਭਰਾ - ਭੈਣ ਹੋ ਗਏ। ਨਹੀਂ ਤਾਂ ਦਾਦੇ ਦਾ ਵਰਸਾ ਕਿਵੇਂ ਮਿਲੇ। ਦਾਦੇ ਤੋਂ ਵਰਸਾ ਮਿਲਦਾ
ਹੈ 21 ਪੀੜੀ ਮਤਲਬ ਸ੍ਵਰਗ ਦੀ ਰਾਜਾਈ। ਕਮਾਈ ਕਿੰਨੀ ਵੱਡੀ ਹੈ। ਇਹ ਹੈ ਸੱਚੀ ਕਮਾਈ, ਸੱਚੇ ਬਾਪ
ਦਵਾਰਾ। ਬਾਪ, ਬਾਪ ਵੀ ਹੈ, ਸਿੱਖਿਅਕ ਵੀ ਹੈ, ਸਤਿਗੁਰੂ ਵੀ ਹੈ। ਪ੍ਰੈਕਟੀਕਲ ਵਿੱਚ ਕਰਕੇ ਵਿਖਾਉਣ
ਵਾਲਾ ਹੈ। ਇਵੇਂ ਨਹੀਂ ਕਿ ਗੁਰੂ ਮਰ ਗਿਆ ਤਾਂ ਚੇਲੇ ਨੂੰ ਗੱਦੀ ਮਿਲੇ। ਉਹ ਹੈ ਜਿਸਮਾਨੀ ਗੁਰੂ। ਇਹ
ਹੈ ਰੂਹਾਨੀ ਗੁਰੂ। ਚੰਗੀ ਰੀਤੀ ਇਸ ਗੱਲ ਨੂੰ ਸਮਝਾਉਣਾ ਹੈ, ਇਹ ਬਿਲਕੁਲ ਨਵੀਂਆਂ ਗੱਲਾਂ ਹਨ। ਤੁਸੀਂ
ਜਾਣਦੇ ਹੋ ਸਾਨੂੰ ਕੋਈ ਮਨੁੱਖ ਨਹੀਂ ਪੜ੍ਹਾਉਂਦਾ ਹੈ, ਸਾਨੂੰ ਸ਼ਿਵਬਾਬਾ ਗਿਆਨ ਦਾ ਸਾਗਰ ਪਤਿਤ -
ਪਾਵਨ ਇਸ ਸ਼ਰੀਰ ਦਵਾਰਾ ਪੜ੍ਹਾਉਂਦੇ ਹਨ। ਤੁਹਾਡੀ ਬੁੱਧੀ ਸ਼ਿਵਬਾਬਾ ਵੱਲ ਹੈ। ਉਨ੍ਹਾਂ ਸਤਿਸੰਗਾਂ
ਵਿੱਚ ਮਨੁੱਖ ਵੱਲ ਬੁੱਧੀ ਜਾਵੇਗੀ। ਉਹ ਸਭ ਹੈ ਭਗਤੀ ਮਾਰਗ। ਹੁਣ ਤੁਸੀਂ ਗਾਉਂਦੇ ਹੋ ਤੁਸੀਂ ਮਾਤਾ
- ਪਿਤਾ ਅਸੀਂ ਬਾਲਕ ਤੇਰੇ… ਇਹ ਤਾਂ ਇੱਕ ਹੈ ਨਾ। ਪਰ ਬਾਬਾ ਕਹਿੰਦੇ ਹਨ ਕਿ ਮੈਂ ਕਿਵੇਂ ਆਕੇ
ਤੁਹਾਨੂੰ ਆਪਣਾ ਬਣਾਵਾਂ। ਮੈ ਤੁਹਾਡਾ ਪਿਤਾ ਹਾਂ। ਤਾਂ ਇਨ੍ਹਾਂ ਦੇ ਤਨ ਦਾ ਅਧਾਰ ਲੈਂਦਾ ਹਾਂ। ਤਾਂ
ਇਹ (ਬ੍ਰਹਮਾ) ਸਾਡੀ ਇਸਤਰੀ ਵੀ ਹੈ, ਤਾਂ ਬੱਚਾ ਵੀ ਹੈ। ਇਨ੍ਹਾਂ ਦਵਾਰਾ ਸ਼ਿਵਬਾਬਾ ਬੱਚਿਆਂ ਨੂੰ
ਏਡਾਪਟ ਕਰਦੇ ਹਨ ਤਾਂ ਇਹ ਵੱਡੀ ਮੰਮਾ ਹੋ ਗਈ। ਇਨ੍ਹਾਂ ਦੀ ਕੋਈ ਮਾਂ ਨਹੀਂ ਹੈ। ਸਰਸਵਤੀ ਨੂੰ ਜਗਤ
ਅੰਬਾ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਤੁਹਾਡੀ ਸੰਭਾਲ ਕਰਨ ਦੇ ਲਈ ਮੁਕਰਰ ਕੀਤਾ। ਸਰਸਵਤੀ ਗਿਆਨ
ਗਿਆਨੇਸ਼੍ਵਰੀ, ਇਹ ਹੈ ਛੋਟੀ ਮੰਮਾ। ਇਹ ਬਹੁਤ ਗੂੜੀਆਂ ਗੱਲਾਂ ਹਨ। ਤੁਸੀਂ ਹੁਣ ਇਹ ਗੂੜੀ ਪੜ੍ਹਾਈ
ਪੜ੍ਹ ਰਹੇ ਹੋ, ਤੁਹਾਨੂੰ ਵਿਦ ਰਿਸਪੈਕਟ ਪਾਸ ਹੋਣਾ ਹੈ। ਇਹ ਲਕਸ਼ਮੀ - ਨਾਰਾਇਣ ਵਿਦ ਰਿਸਪੈਕਟ ਪਾਸ
ਹੋਏ ਹਨ। ਉਨ੍ਹਾਂ ਨੂੰ ਸਭ ਤੋਂ ਵੱਡੀ ਸਕਾਲਰਸ਼ਿਪ ਮਿਲੀ ਹੈ। ਕੋਈ ਸਜਾ ਖਾਣੀ ਨਹੀਂ ਪਈ। ਬਾਪ ਕਹਿੰਦੇ
ਹਨ ਜਿੰਨਾ ਹੋ ਸਕੇ ਯਾਦ ਕਰੋ। ਇਸ ਨੂੰ ਭਾਰਤ ਦਾ ਪ੍ਰਾਚੀਨ ਯੋਗ ਕਿਹਾ ਜਾਂਦਾ ਹੈ। ਬਾਪ ਕਹਿੰਦੇ ਹਨ
ਤੁਹਾਨੂੰ ਸਾਰੇ ਵੇਦਾਂ, ਸ਼ਾਸਤਰਾਂ ਦਾ ਸਾਰ ਸੁਣਾਉਂਦਾ ਹਾਂ। ਮੈਂ ਤੁਹਾਨੂੰ ਰਾਜਯੋਗ ਸਿਖਾਇਆ, ਜਿਸ
ਨਾਲ ਤੁਸੀਂ ਪ੍ਰਾਲੱਬਧ ਪਾਈ। ਫਿਰ ਗਿਆਨ ਖਲਾਸ ਹੋ ਗਿਆ, ਫਿਰ ਪਰੰਪਰਾ ਕਿਵੇਂ ਚਲ ਸਕਦਾ ਹੈ। ਉੱਥੇ
ਕੋਈ ਸ਼ਾਸਤਰ ਆਦਿ ਹੁੰਦੇ ਨਹੀਂ ਹੋਰ ਧਰਮ ਵਾਲੇ ਇਸਲਾਮੀ, ਬੋਧੀ ਆਦਿ ਜੋ ਹਨ ਉਨ੍ਹਾਂ ਦਾ ਗਿਆਨ ਗੁੰਮ
ਨਹੀਂ ਹੁੰਦਾ। ਉਨ੍ਹਾਂ ਦਾ ਪਰੰਪਰਾ ਚਲਦਾ ਹੈ। ਸਭ ਨੂੰ ਪਤਾ ਹੈ। ਪਰ ਬਾਪ ਕਹਿੰਦੇ ਹਨ ਕਿ ਮੈਂ
ਤੁਹਾਨੂੰ ਜੋ ਗਿਆਨ ਸੁਣਾਉਂਦਾ ਹਾਂ ਉਹ ਕੋਈ ਨਹੀਂ ਜਾਣਦੇ। ਭਾਰਤ ਦੁਖੀ ਬਣ ਜਾਂਦਾ ਹੈ, ਉਨ੍ਹਾਂ
ਨੂੰ ਆਕੇ ਹਮੇਸ਼ਾ ਸੁਖੀ ਬਣਾਉਂਦਾ ਹਾਂ। ਬਾਪ ਕਹਿੰਦੇ ਹਨ - ਮੈਂ ਸਾਧਾਰਨ ਤਨ ਵਿੱਚ ਬੈਠਾ ਹਾਂ।
ਤੁਹਾਡਾ ਬੁੱਧੀਯੋਗ ਬਾਪ ਦੇ ਨਾਲ ਰਹੇ। ਆਤਮਾਵਾਂ ਦਾ ਬਾਪ ਹੈ ਪਰਮਪਿਤਾ ਪਰਮਾਤਮਾ। ਸਰਵ ਬੱਚਿਆਂ ਦਾ
ਉਹ ਬਾਪ ਹੈ, ਉਨ੍ਹਾਂ ਦੇ ਸਭ ਬੱਚੇ ਠਹਿਰੇ ਨਾ। ਸਭ ਆਤਮਾਵਾਂ ਇਸ ਸਮੇਂ ਪਤਿਤ ਹਨ। ਬਾਪ ਕਹਿੰਦੇ ਹਨ
- ਮੈਂ ਪ੍ਰੈਕਟੀਕਲ ਵਿੱਚ ਆਇਆ ਹਾਂ। ਵਿਨਾਸ਼ ਸਾਹਮਣੇ ਖੜ੍ਹਾ ਹੈ। ਜਾਣਦੇ ਹੋ ਅੱਗ ਲੱਗੇਗੀ। ਸਭ ਦੇ
ਸ਼ਰੀਰ ਖਤਮ ਹੋ ਜਾਣਗੇ। ਸਭ ਆਤਮਾਵਾਂ ਨੂੰ ਜਾਣਾ ਹੈ ਵਾਪਿਸ ਘਰ। ਇਵੇਂ ਨਹੀਂ ਕਿ ਬ੍ਰਹਮ ਵਿੱਚ ਲੀਨ
ਹੋ ਜਾਣਗੇ ਜਾਂ ਜੋਤੀ ਵਿੱਚ ਸਮਾਂ ਜਾਣਗੇ। ਬ੍ਰਹਮ ਸਮਾਜੀ ਫਿਰ ਜੋਤੀ ਜਗਾਉਂਦੇ ਹਨ। ਉਨ੍ਹਾਂ ਨੂੰ
ਬ੍ਰਹਮ ਮੰਦਿਰ ਕਹਿ ਦਿੰਦੇ ਹਨ। ਅਸਲ ਵਿੱਚ ਹੈ ਬ੍ਰਹਮ ਮਹਾਤਤ੍ਵ, ਜਿੱਥੇ ਸਭ ਆਤਮਾਵਾਂ ਰਹਿੰਦੀਆਂ
ਹਨ। ਸਾਡਾ ਪਹਿਲੇ ਮੰਦਿਰ ਉਹ ਹੈ। ਪਵਿੱਤਰ ਆਤਮਾਵਾਂ ਉੱਥੇ ਰਹਿੰਦੀਆਂ ਹਨ। ਇਹ ਗੱਲਾਂ ਕੋਈ ਮਨੁੱਖ
ਸਮਝਦੇ ਨਹੀਂ। ਗਿਆਨ ਦਾ ਸਾਗਰ ਬਾਪ ਬੈਠ ਤੁਸੀਂ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਹੁਣ ਹੋ ਤੁਸੀਂ
ਗਿਆਨ ਗਿਆਨੇਸ਼ਵਰ ਫਿਰ ਬਣਦੇ ਹੋ ਰਾਜ - ਰਾਜੇਸ਼ਵਰ। ਤੁਹਾਡੀ ਬੁੱਧੀ ਵਿੱਚ ਹੈ ਕਿ ਪਤਿਤ - ਪਾਵਨ
ਮੋਸ੍ਟ ਬਿਲਵੇਡ ਬਾਬਾ ਆਕੇ ਸਾਨੂੰ ਸ੍ਵਰਗ ਦਾ ਵਰਸਾ ਦੇ ਰਹੇ ਹਨ। ਕਈਆਂ ਦੀ ਬੁੱਧੀ ਵਿੱਚ ਇਹ ਵੀ
ਬੈਠਦਾ ਨਹੀਂ ਹੈ। ਇੰਨੇ ਬੈਠੇ ਹਨ, ਇਨ੍ਹਾਂ ਵਿੱਚ ਕਈ 100 ਪਰਸੈਂਟ ਨਿਸ਼ਚਾਬੁੱਧੀ ਨਹੀਂ ਹਨ। ਕਈ 80
ਪਰਸੈਂਟ ਹਨ, ਕਈ 50 ਪਰਸੈਂਟ ਹੈ, ਕੋਈ ਉਹ ਵੀ ਨਹੀਂ। ਉਹ ਤਾਂ ਬਿਲਕੁਲ ਫੇਲਿਉਰ ਹੋਇਆ। ਨੰਬਰਵਾਰ
ਜਰੂਰ ਹਨ। ਬਹੁਤ ਹਨ ਜਿਨ੍ਹਾਂ ਨੂੰ ਨਿਸ਼ਚਾ ਨਹੀਂ ਹੈ। ਕੋਸ਼ਿਸ਼ ਕਰਦੇ ਹਨ ਕਿ ਨਿਸ਼ਚਾ ਹੋ ਜਾਵੇ। ਅੱਛਾ
ਨਿਸ਼ਚਾ ਹੋ ਵੀ ਜਾਵੇ ਪਰ ਮਾਇਆ ਕੜੀ ਹੈ। ਬਾਬਾ ਨੂੰ ਭੁੱਲ ਜਾਂਦੇ ਹਨ। ਇਹ ਬ੍ਰਹਮਾ ਆਪ ਕਹਿੰਦੇ ਹਨ
ਕਿ ਮੈਂ ਪੂਰਾ ਭਗਤ ਸੀ। 63 ਜਨਮ ਭਗਤੀ ਕੀਤੀ ਹੈ, ਤੱਤਵਮ। ਤੁਸੀਂ ਵੀ 63 ਜਨਮ ਭਗਤੀ ਕੀਤੀ ਹੈ। 21
ਜਨਮ ਸੁੱਖ ਪਾਇਆ ਫਿਰ ਭਗਤ ਬਣੇ ਹੋ। ਭਗਤੀ ਦੇ ਬਾਦ ਹੈ ਵੈਰਾਗ। ਸੰਨਿਆਸੀ ਲੋਕ ਵੀ ਇਹ ਅੱਖਰ ਸਭ
ਕਹਿੰਦੇ ਹਨ ਕਿ ਗਿਆਨ, ਭਗਤੀ ਅਤੇ ਵੈਰਾਗ। ਉਨ੍ਹਾਂ ਨੂੰ ਵੈਰਾਗ ਆਉਂਦਾ ਹੈ ਘਰਬਾਰ ਤੋਂ। ਉਸ ਨੂੰ
ਹੱਦ ਦਾ ਵੈਰਾਗ ਕਿਹਾ ਜਾਂਦਾ ਹੈ ਅਤੇ ਤੁਹਾਡਾ ਹੈ ਬੇਹੱਦ ਦਾ ਵੈਰਾਗ। ਸੰਨਿਆਸੀ ਘਰਬਾਰ ਛੱਡ ਜੰਗਲ
ਵਿੱਚ ਚਲੇ ਜਾਂਦੇ ਸੀ। ਹੁਣ ਤਾਂ ਕੋਈ ਜੰਗਲ ਵਿੱਚ ਹੈ ਹੀ ਨਹੀਂ। ਸਭ ਕੁਟੀਆਵਾਂ ਖਾਲੀ ਪਈਆਂ ਹਨ
ਕਿਓਂਕਿ ਪਹਿਲੇ ਸਤੋਪ੍ਰਧਾਨ ਸਨ, ਹੁਣ ਉਹ ਤਮੋਪ੍ਰਧਾਨ ਹੋ ਗਏ ਹਨ। ਹੁਣ ਉਨ੍ਹਾਂ ਵਿੱਚ ਕੋਈ ਤਾਕਤ
ਨਹੀਂ ਹੈ। ਲਕਸ਼ਮੀ - ਨਾਰਾਇਣ ਦੀ ਰਾਜਧਾਨੀ ਵਿੱਚ ਜੋ ਤਾਕਤ ਸੀ, ਉਹ ਪੁਨਰਜਨਮ ਲੈਂਦੇ - ਲੈਂਦੇ ਹੁਣ
ਵੇਖੋ ਉਹ ਕਿੱਥੇ ਆਕੇ ਪਹੁਚੇ ਹੈ। ਕੁਝ ਵੀ ਤਾਕਤ ਨਹੀਂ ਹੈ। ਇੱਥੇ ਦੀ ਗੌਰਮਿੰਟ ਵੀ ਕਹਿੰਦੀ ਹੈ ਅਸੀਂ
ਧਰਮ ਨੂੰ ਨਹੀਂ ਮੰਨਦੇ। ਧਰਮ ਵਿੱਚ ਹੀ ਬਹੁਤ ਨੁਕਸਾਨ ਹੈ, ਲੜਦੇ - ਝਗੜਦੇ, ਕਾਨ੍ਫ੍ਰੇੰਸ ਕਰਦੇ
ਰਹਿੰਦੇ ਕਿ ਸਾਰੇ ਧਰਮ ਵਾਲੇ ਇੱਕ ਮੱਤ ਹੋ ਜਾਣ। ਪਰ ਪੁੱਛੋ ਇੱਕ ਕਿਵੇਂ ਹੋ ਸਕਣਗੇ। ਹੁਣ ਤਾਂ ਸਭ
ਵਾਪਿਸ ਜਾਣ ਵਾਲੇ ਹਨ। ਬਾਬਾ ਆਇਆ ਹੈ, ਇਹ ਦੁਨੀਆਂ ਹੁਣ ਕਬਰਿਸਤਾਨ ਬਣਨੀ ਹੈ। ਬਾਕੀ ਇਹ ਤਾਂ
ਵਰਾਇਟੀ ਝਾੜ ਹੈ। ਸੋ ਇੱਕ ਕਿਵੇਂ ਹੋਵੇਗਾ, ਕੁਝ ਵੀ ਸਮਝਦੇ ਨਹੀਂ। ਭਾਰਤ ਵਿੱਚ ਇੱਕ ਧਰਮ ਸੀ,
ਉਨ੍ਹਾਂ ਨੂੰ ਕਿਹਾ ਜਾਂਦਾ ਹੈ ਅਦ੍ਵੈਤ ਮਤ ਵਾਲੇ ਦੇਵਤਾ। ਦ੍ਵੈਤ ਮਾਨਾ ਦੈਤ। ਬਾਬਾ ਕਹਿੰਦੇ ਤੁਹਾਡਾ
ਇਹ ਧਰਮ ਬਹੁਤ ਸੁੱਖ ਦੇਣ ਵਾਲਾ ਹੈ। ਤੁਸੀਂ ਜਾਣਦੇ ਹੋ ਕਿ ਪੁਨਰਜਨਮ ਲੈ ਸਾਨੂੰ ਫਿਰ 84 ਜਨਮ ਭੋਗਣੇ
ਹਨ। ਨਿਸ਼ਚਾ ਹੋਵੇ ਕਿ ਅਸੀਂ ਹੀ 84 ਜਨਮ ਭੋਗੇ ਹਨ। ਅਸੀਂ ਹੀ ਜਾਣਾ ਹੈ ਤੇ ਫਿਰ ਆਉਣਾ ਹੈ।
ਭਾਰਤਵਾਸੀਆਂ ਨੂੰ ਹੀ ਸਮਝਾਉਂਦੇ ਹਨ ਕਿ ਤੁਸੀਂ 84 ਜਨਮ ਪੂਰੇ ਕੀਤੇ ਹਨ। ਹੁਣ ਤੁਹਾਡਾ ਇਹ ਬਹੁਤ
ਜਨਮਾਂ ਦੇ ਅੰਤ ਦਾ ਜਨਮ ਹੈ। ਸਿਰਫ ਇੱਕ ਨੂੰ ਨਹੀਂ ਕਹਿੰਦੇ, ਪਾਂਡਵ ਸੈਨਾ ਨੂੰ ਸਮਝਾਉਂਦੇ ਹਨ ਕਿ
ਤੁਸੀਂ ਪੰਡੇ ਹੋ। ਤੁਸੀਂ ਰੂਹਾਨੀ ਯਾਤਰਾ ਸਿਖਾਉਂਦੇ ਹੋ ਇਸਲਈ ਪਾਂਡਵ ਸੈਨਾ ਕਿਹਾ ਜਾਂਦਾ ਹੈ। ਰਾਜ
ਹੁਣ ਨਾ ਕੌਰਵਾਂ ਦਾ, ਨਾ ਪਾਂਡਵਾਂ ਦਾ ਹੈ। ਉਹ ਵੀ ਪ੍ਰਜਾ ਤੁਸੀਂ ਵੀ ਪ੍ਰਜਾ ਹੋ। ਕਹਿੰਦੇ ਹਨ
ਕੌਰਵ ਪਾਂਡਵ ਭਰਾ - ਭਰਾ, ਪਾਂਡਵਾਂ ਦੇ ਵੱਲ ਹੈ ਪਰਮਪਿਤਾ ਪਰਮਾਤਮਾ। ਬਾਪ ਹੀ ਆਕੇ ਮਾਇਆ ਤੇ ਜਿੱਤ
ਪਹਿਨਣਾ ਸਿਖਾਉਂਦੇ ਹਨ। ਤੁਸੀਂ ਆਦਿ ਸਨਾਤਨ ਦੇਵੀ ਦੇਵਤਾ ਧਰਮ ਵਾਲੇ ਅਹਿੰਸਕ ਹੋ। ਅਹਿੰਸਾ ਪਰਮੋ
ਧਰਮ। ਮੁੱਖ ਗੱਲ ਹੈ ਕਾਮ ਕਟਾਰੀ ਨਹੀਂ ਚਲਾਉਣੀ ਹੈ। ਭਾਰਤਵਾਸੀ ਸਮਝਦੇ ਹਨ ਕਿ ਗਊ ਦਾ ਕੋਸ ਨਾ ਕਰਨਾ
- ਇਹ ਹੀ ਅਹਿੰਸਾ ਹੈ, ਪਰ ਬਾਬਾ ਕਹਿੰਦੇ ਹਨ - ਕਾਮ ਕਟਾਰੀ ਨਹੀਂ ਚਲਾਓ, ਇਨ੍ਹਾਂ ਨੂੰ ਹੀ ਵੱਡੇ
ਤੇ ਵੱਡੀ ਹਿੰਸਾ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਨਾ ਕਾਮ ਕਟਾਰੀ, ਨਾ ਲੜਾਈ - ਝਗੜਾ ਚਲਦਾ ਹੈ।
ਇੱਥੇ ਤਾਂ ਦੋਨੋਂ ਹਨ। ਕਾਮ ਕਟਾਰੀ ਹੀ ਆਦਿ ਮੱਧ ਅੰਤ ਦੁੱਖ ਦਿੰਦੀ ਹੈ। ਤੁਸੀਂ ਸੀੜੀ ਉਤਰਦੇ ਹੋ।
84 ਜਨਮ ਤੁਸੀਂ ਭਾਰਤਵਾਸੀਆਂ ਦੇ ਲਈ ਹਨ। ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ ਫਿਰ ਪੁਨਰਜਨਮ
ਲੈਂਦੇ ਹੋ। ਇੱਕ - ਇੱਕ ਜਨਮ ਇੱਕ - ਇੱਕ ਪੌੜੀ ਹੈ। ਇੱਥੇ ਤੋਂ ਤੁਸੀਂ ਇੱਕਦਮ ਜਮਪ ਮਾਰਦੇ ਹੋ
ਉੱਪਰ। 84 ਪੌੜੀਆਂ ਉਤਰਨ ਵਿੱਚ ਤੁਹਾਨੂੰ 5 ਹਜ਼ਾਰ ਵਰ੍ਹੇ ਲੱਗਦੇ ਹਨ ਅਤੇ ਇੱਥੇ ਤੋਂ ਫਿਰ ਤੁਸੀਂ
ਸੈਕਿੰਡ ਵਿੱਚ ਚੜ੍ਹ ਜਾਂਦੇ ਹੋ। ਸੈਕਿੰਡ ਵਿੱਚ ਜੀਵਨਮੁਕਤੀ ਕੌਣ ਦਿੰਦਾ ਹੈ? ਬਾਪ। ਹੁਣ ਸਭ ਇੱਕਦਮ
ਪਟ ਵਿੱਚ ਪਏ ਹਨ। ਹੁਣ ਬਾਪ ਕਹਿੰਦੇ ਹਨ ਸਿਰਫ ਮੈਨੂੰ ਯਾਦ ਕਰੋ। ਇਹ ਬੁੱਧੀ ਵਿੱਚ ਯਾਦ ਰੱਖਣਾ ਹੈ
ਹੁਣ ਨਾਟਕ ਪੂਰਾ ਹੋਇਆ, ਸਾਨੂੰ ਵਾਪਿਸ ਘਰ ਜਾਣਾ ਹੈ। ਸਾਨੂੰ ਆਪਣੇ ਬਾਪ ਨੂੰ ਅਤੇ ਘਰ ਨੂੰ ਯਾਦ
ਕਰਨਾ ਹੈ। ਪਹਿਲੇ ਬਾਬਾ ਨੂੰ ਯਾਦ ਕਰੋ, ਉਹ ਹੀ ਤੁਹਾਨੂੰ ਘਰ ਦਾ ਰਸਤਾ ਦੱਸਦੇ ਹਨ। ਬਾਪ ਦੀ ਯਾਦ
ਨਾਲ ਵਿਕਰਮ ਵਿਨਾਸ਼ ਹੋਣਗੇ। ਬ੍ਰਹਮਾ ਨੂੰ ਯਾਦ ਕਰਨ ਨਾਲ ਇੱਕ ਵੀ ਪਾਪ ਕੱਟਣਗੇ ਨਹੀਂ। ਪਤਿਤ -
ਪਾਵਨ ਪਰਮਾਤਮਾ ਹੀ ਹੈ। ਉਹ ਕਿਵੇਂ ਪਾਵਨ ਬਣਾਉਂਦੇ ਹਨ - ਇਹ ਦੁਨੀਆਂ ਵਿੱਚ ਕੋਈ ਸਮਝ ਨਹੀਂ ਸਕਦੇ।
ਬਾਪ ਨੂੰ ਆਕੇ ਸ੍ਵਰਗ ਦੀ ਸਥਾਪਨਾ ਜਰੂਰ ਕਰਨੀ ਹੈ। ਬਾਪ ਆਇਆ ਹੈ ਤਾਂ ਤੁਸੀਂ ਬੱਚੇ ਜਯੰਤੀ ਮਨਾਉਂਦੇ
ਹੋ। ਕਦੋਂ ਆਇਆ, ਇਹ ਨਹੀਂ ਕਹਿ ਸਕਦੇ ਕਿ ਇਸ ਘੜੀ, ਇਸ ਤਿਥੀ -ਤਾਰੀਖ ਨੂੰ ਆਇਆ। ਸ਼ਿਵਬਾਬਾ ਕਦੋਂ
ਆਇਆ, ਕਿਵੇਂ ਕਹਿ ਸਕਦੇ ਹਨ। ਸਾਕਸ਼ਤਕਾਰ ਬਹੁਤ ਹੁੰਦੇ ਹਨ।ਪਹਿਲੇ ਅਸੀਂ ਸਰਵਵਿਆਪੀ ਸਮਝਦੇ ਸੀ ਜਾਂ
ਕਹਿ ਦਿੰਦੇ ਸੀ ਆਤਮਾ ਸੋ ਪਰਮਾਤਮਾ ਹੈ। ਹੁਣ ਅਸਲ ਪਤਾ ਪਿਆ ਹੈ। ਬਾਬਾ ਦਿਨ ਪ੍ਰਤੀਦਿਨ ਗੂੜੀਆਂ
ਗੱਲਾਂ ਸੁਣਾਉਂਦੇ ਰਹਿੰਦੇ ਹਨ। ਤੁਸੀਂ ਸਾਧਾਰਨ ਬੱਚੇ ਕਿੰਨੀ ਵੱਡੀ ਨਾਲੇਜ ਪੜ੍ਹ ਰਹੇ ਹੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਵਿਦ
ਰਿਸਪੈਕਟ ਪਾਸ ਹੋਣ ਦੇ ਲਈ ਸਜਾਵਾਂ ਤੋਂ ਛੁੱਟਣ ਦਾ ਪੁਰਸ਼ਾਰਥ ਕਰਨਾ ਹੈ। ਯਾਦ ਵਿੱਚ ਰਹਿਣ ਨਾਲ ਹੀ
ਸਕਾਲਰਸ਼ਿਪ ਲੈਣ ਦੇ ਅਧਿਕਾਰੀ ਬਣ ਸਕੋਂਗੇ।
2. ਸੱਚਾ - ਸੱਚਾ ਪਾਂਡਵ
ਬਣ ਸਭ ਨੂੰ ਰੂਹਾਨੀ ਯਾਤਰਾ ਕਰਵਾਉਣੀ ਹੈ। ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਕਰਨੀ ਹੈ।
ਵਰਦਾਨ:-
ਲਾਈਟ ਹਾਊਸ ਦੀ ਸਥਿਤੀ ਦ੍ਵਾਰਾ ਪਾਪ ਕਰਮਾਂ ਨੂੰ ਸਮਾਪਤ ਕਰਨ ਵਾਲੇ ਪੁੰਨ ਆਤਮਾ ਭਵ।
ਜਿੱਥੇ ਲਾਈਟ ਹੁੰਦੀ ਹੈ
ਉਥੇ ਕੋਈ ਵੀ ਪਾਪ ਦਾ ਕਰਮ ਨਹੀਂ ਹੁੰਦਾ ਹੈ। ਤਾਂ ਸਦਾ ਲਾਈਟ ਹਾਊਸ ਸਥਿਤੀ ਵਿਚ ਰਹਿਣ ਨਾਲ ਮਾਇਆ
ਕੋਈ ਪਾਪ ਕਰਮ ਨਹੀਂ ਕਰ ਸਕਦੀ। ਸਦਾ ਪੁੰਨ ਆਤਮਾ ਬਣ ਜਾਵੋਗੇ। ਪੁੰਨ ਆਤਮਾ ਸੰਕਲਪ ਵਿਚ ਵੀ ਕੋਈ
ਪਾਪ ਕਰਮ ਨਹੀਂ ਕਰ ਸਕਦੀ। ਜਿੱਥੇ ਪਾਪ ਹੁੰਦਾ ਹੈ ਉੱਥੇ ਬਾਪ ਦੀ ਯਾਦ ਨਹੀਂ ਹੁੰਦੀ। ਤਾਂ ਦ੍ਰਿੜ
ਸੰਕਲਪ ਕਰੋ ਕਿ ਮੈਂ ਪੁੰਨ ਆਤਮਾ ਹਾਂ, ਪਾਪ ਮੇਰੇ ਸਾਮ੍ਹਣੇ ਆ ਨਹੀਂ ਸਕਦਾ। ਸੁਪਨੇ ਜਾਂ ਸੰਕਲਪ
ਵਿਚ ਵੀ ਪਾਪ ਨੂੰ ਆਉਣ ਨਹੀਂ ਦਵੋ।
ਸਲੋਗਨ:-
ਜੋ ਹਰ ਦ੍ਰਿਸ਼
ਨੂੰ ਸਾਕਸ਼ੀ ਹੋਕੇ ਵੇਖਦੇ ਹਨ ਉਹ ਹੀ ਸਦਾ ਹਰਸ਼ਿਤ ਰਹਿੰਦੇ ਹਨ।
ਇਹ ਅਵਿਅਕਤ ਇਸ਼ਾਰੇ -
“ਨਿਸ਼ਚੇ ਦੇ ਫਾਉਂਡੇਸ਼ਨ ਨੂੰ ਮਜ਼ਬੂਰ ਕਰ ਸਦਾ ਨਿਰਭੇ ਅਤੇ ਨਿਸ਼ਚਿੰਤ ਰਹੋ”
ਨਿਸ਼ਚੇਬੁੱਧੀ ਬੱਚੇ ਸਦਾ ਹਰਸ਼ਿਤ ਅਤੇ ਨਿਸ਼ਚਿੰਤ ਰਹਿੰਦੇ ਹਨ। ਚਿੰਤਾ ਖੁਸ਼ੀ ਨੂੰ ਖਤਮ ਕਰਦੀ ਹੈ
ਤੇ ਨਿਸ਼ਚਿੰਤ ਹਨ ਤਾਂ ਸਦਾ ਖੁਸ਼ੀ ਹੋਵੇਗੀ, ਜਦੋਂ ਕਿਸੇ ਵੀ ਗਲ ਵਿਚ ਕਿਉਂ ਹੋਇਆ, ਕਿਵੇਂ ਹੋਇਆ,
ਕੀ ਹੋਵੇਗਾ… ਇਹ ਪ੍ਰਸ਼ਨ ਆਉਂਦੇ ਹਨ ਤਾਂ ਚਿੰਤਾ ਹੁੰਦੀ ਹੈ। ਕੀ, ਕਿਉਂ, ਕਿਵੇਂ - ਇਹ ਚਿੰਤਾ ਦੀ
ਲਹਿਰ ਕਿਉਂ ਆਉਂਦੀ ਹੈ! ਮੇਰਾ ਹੀ ਹਿਸਾਬ - ਕਿਤਾਬ ਕੜਾ ਹੈ, ਕਿਉਂ? ਤਾਂ ‘ ਕਿਉਂ’ ਆਉਣਾ ਮਾਨਾ
ਚਿੰਤਾ ਦੀ ਲਹਿਰ। ਜੋ ਇਨ੍ਹਾਂ ਚਿੰਤਾਵਾਂ ਤੋਂ ਪਰੇ ਹੈ ਉਹ ਹੀ ਨਿਸ਼ਚਿੰਤ ਹੈ।