06.05.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਯਾਦ
ਵਿਚ ਰਹਿਣ ਦੀ ਮਹਿਨਤ ਕਰੋ ਤਾਂ ਪਾਵਨ ਬਣਦੇ ਜਾਵੋਗੇ, ਹੁਣ ਬਾਪ ਤੁਹਾਨੂੰ ਪੜ੍ਹਾ ਰਹੇ ਹਨ ਫਿਰ ਨਾਲ
ਲੈ ਜਾਣਗੇ।"
ਪ੍ਰਸ਼ਨ:-
ਕਿਹੜਾ ਪੈਗਾਮ
ਤੁਸੀਂ ਸਾਰਿਆਂ ਨੂੰ ਦੇਣਾ ਹੈ?
ਉੱਤਰ:-
ਹੁਣ ਘਰ ਚੱਲਣਾ
ਹੈ ਇਸਲਈ ਪਾਵਨ ਬਣੋ। ਪਤਿਤ - ਪਾਵਨ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਪਾਵਨ ਬਣ ਜਾਵੋਗੇ, ਇਹ
ਪੈਗਾਮ ਸਾਰਿਆਂ ਨੂੰ ਦੇਵੋ। ਬਾਪ ਨੇ ਆਪਣਾ ਪਰਿਚੈ ਤੁਸੀਂ ਬੱਚਿਆਂ ਨੂੰ ਦਿੱਤਾ ਹੈ, ਹੁਣ ਤੁਹਾਡਾ
ਕੰਮ ਹੈ ਬਾਪ ਨੂੰ ਸ਼ੋ ਕਰਨਾ। ਕਿਹਾ ਵੀ ਜਾਂਦਾ ਹੈ ਸਨ ਸ਼ੋਜ਼ ਫਾਦਰ।
ਗੀਤ:-
ਮਰਨਾ ਤੇਰੀ ਗਲੀ
ਮੇਂ...
ਓਮ ਸ਼ਾਂਤੀ
ਬੱਚਿਆਂ ਨੇ ਗੀਤ ਦਾ ਅਰਥ ਸੁਣਿਆ ਕਿ ਬਾਬਾ ਅਸੀਂ ਤੁਹਾਡੀ ਰੁਦ੍ਰ ਮਾਲਾ ਵਿੱਚ ਪਿਰੋ ਹੀ ਜਾਵਾਂਗੇ।
ਇਹ ਗੀਤ ਤਾਂ ਭਗਤੀ ਮਾਰਗ ਦੇ ਬਣੇ ਹੋਏ ਹਨ, ਜੋ ਵੀ ਦੁਨੀਆਂ ਵਿੱਚ ਸਮੱਗਰੀ ਹੈ, ਜਪ - ਤਪ, ਪਾਠ -
ਪੂਜਾ ਇਹ ਸਭ ਹੈ ਭਗਤੀ ਮਾਰਗ। ਭਗਤੀ ਰਾਵਣ ਰਾਜ, ਗਿਆਨ ਰਾਮਰਾਜ। ਗਿਆਨ ਨੂੰ ਕਿਹਾ ਜਾਂਦਾ ਹੈ
ਨਾਲੇਜ, ਪੜ੍ਹਾਈ। ਭਗਤੀ ਨੂੰ ਪੜ੍ਹਾਈ ਨਹੀਂ ਕਿਹਾ ਜਾਂਦਾ ਹੈ। ਉਸ ਵਿੱਚ ਕੋਈ ਉੱਦੇਸ਼ ਨਹੀਂ ਕਿ ਅਸੀਂ
ਕੀ ਬਣਾਂਗੇ, ਭਗਤੀ ਪੜ੍ਹਾਈ ਨਹੀਂ ਹੈ। ਰਾਜਯੋਗ ਸਿੱਖਣਾ ਇਹ ਪੜ੍ਹਾਈ ਹੈ, ਪੜ੍ਹਾਈ ਇੱਕ ਜਗ੍ਹਾ
ਸਕੂਲ ਵਿੱਚ ਪੜ੍ਹੀ ਜਾਂਦੀ ਹੈ। ਭਗਤੀ ਵਿੱਚ ਤਾਂ ਦਰ - ਦਰ ਧੱਕੇ ਖਾਂਦੇ ਹਨ। ਪੜ੍ਹਾਈ ਮਾਨਾ
ਪੜ੍ਹਾਈ। ਤਾਂ ਪੜ੍ਹਾਈ ਪੂਰੀ ਰੀਤੀ ਪੜ੍ਹਨੀ ਚਾਹੀਦੀ ਹੈ। ਬੱਚੇ ਜਾਣਦੇ ਹਨ ਅਸੀਂ ਸਟੂਡੈਂਟ ਹਾਂ।
ਬਹੁਤ ਹਨ ਜੋ ਆਪਣੇ ਨੂੰ ਸਟੂਡੈਂਟ ਨਹੀਂ ਸਮਝਦੇ ਹਨ, ਕਿਓਂਕਿ ਪੜ੍ਹਦੇ ਹੀ ਨਹੀਂ ਹਨ। ਨਾ ਬਾਪ ਨੂੰ
ਬਾਪ ਸਮਝਦੇ ਹਨ, ਨਾ ਸ਼ਿਵਬਾਬਾ ਨੂੰ ਸਦਗਤੀ ਦਾਤਾ ਸਮਝਦੇ ਹਨ। ਇਵੇਂ ਦੇ ਵੀ ਹਨ ਬੁੱਧੀ ਵਿੱਚ ਕੁਝ
ਵੀ ਬੈਠਦਾ ਹੀ ਨਹੀਂ, ਰਾਜਧਾਨੀ ਸਥਾਪਨ ਹੁੰਦੀ ਹੈ ਨਾ। ਉਸ ਵਿੱਚ ਸਾਰੇ ਪ੍ਰਕਾਰ ਦੇ ਹੁੰਦੇ ਹਨ।
ਬਾਪ ਆਏ ਹੀ ਹਨ ਪਤਿਤਾਂ ਨੂੰ ਪਾਵਨ ਬਣਾਉਣ। ਬਾਪ ਨੂੰ ਬੁਲਾਉਂਦੇ ਹਨ - ਹੇ ਪਤਿਤ - ਪਾਵਨ ਆਓ। ਹੁਣ
ਬਾਪ ਕਹਿੰਦੇ ਹਨ ਪਾਵਨ ਬਣੋ। ਬਾਪ ਨੂੰ ਯਾਦ ਕਰੋ। ਹਰ ਇੱਕ ਨੂੰ ਪੈਗਾਮ ਦੇਣਾ ਹੈ ਬਾਪ ਦਾ। ਇਸ ਸਮੇਂ
ਭਾਰਤ ਹੀ ਵੈਸ਼ਾਲਿਆ ਹੈ। ਪਹਿਲੇ ਭਾਰਤ ਹੀ ਸ਼ਿਵਾਲਿਆ ਸੀ। ਹੁਣ ਦੋਨੋ ਤਾਜ ਨਹੀਂ ਹਨ। ਇਹ ਵੀ ਤੁਸੀਂ
ਬੱਚੇ ਹੀ ਜਾਣਦੇ ਹੋ ਹੁਣ ਪਤਿਤ - ਪਾਵਨ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪਤਿਤ ਤੋਂ
ਪਾਵਨ ਬਣ ਜਾਓਗੇ। ਯਾਦ ਵਿੱਚ ਹੀ ਮਿਹਨਤ ਹੈ। ਬਹੁਤ ਥੋੜੇ ਹਨ ਜੋ ਯਾਦ ਵਿੱਚ ਰਹਿੰਦੇ ਹਨ। ਭਗਤ ਮਾਲਾ
ਵੀ ਥੋੜਿਆਂ ਦੀ ਹੈ ਨਾ। ਧੰਨਾ ਭਗਤ, ਨਾਰਦ, ਮੀਰਾ ਆਦਿ ਦਾ ਨਾਮ ਹੈ। ਇਸ ਵਿੱਚ ਵੀ ਸਭ ਤਾਂ ਨਹੀਂ
ਆਕੇ ਪੜ੍ਹਣਗੇ। ਕਲਪ ਪਹਿਲੇ ਜਿਨ੍ਹਾਂਨੇ ਪੜ੍ਹਿਆ ਹੈ, ਉਹ ਹੀ ਆਉਂਦੇ ਹਨ। ਕਹਿੰਦੇ ਵੀ ਹਨ ਬਾਬਾ ਅਸੀਂ
ਤੁਹਾਡੇ ਨਾਲ ਕਲਪ ਪਹਿਲੇ ਵੀ ਮਿਲੇ ਸੀ, ਪੜ੍ਹਨ ਅਥਵਾ ਯਾਦ ਦੀ ਯਾਤਰਾ ਸਿੱਖਣ। ਹੁਣ ਬਾਪ ਆਏ ਹੀ ਹਨ
ਤੁਸੀਂ ਬੱਚਿਆਂ ਨੂੰ ਲੈ ਜਾਣ। ਸਮਝਾਉਂਦੇ ਹਨ ਤੁਹਾਡੀ ਆਤਮਾ ਪਤਿਤ ਹੈ ਇਸਲਈ ਬੁਲਾਉਂਦੇ ਹੋ ਕਿ ਆਕੇ
ਪਾਵਨ ਬਣਾਓ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ, ਪਵਿੱਤਰ ਬਣੋ। ਬਾਪ ਪੜ੍ਹਾਉਂਦੇ ਹਨ ਫਿਰ ਨਾਲ
ਲੈ ਜਾਣਗੇ। ਬੱਚਿਆਂ ਨੂੰ ਅੰਦਰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਬਾਪ ਪੜ੍ਹਾ ਰਹੇ ਹਨ,
ਸ਼੍ਰੀਕ੍ਰਿਸ਼ਨ ਨੂੰ ਬਾਪ ਨਹੀਂ ਕਹਾਂਗੇ। ਸ਼੍ਰੀਕ੍ਰਿਸ਼ਨ ਨੂੰ ਪਤਿਤ - ਪਾਵਨ ਨਹੀਂ ਕਹਾਂਗੇ। ਇਹ ਕਿਸੇ
ਨੂੰ ਵੀ ਪਤਾ ਨਹੀਂ ਕਿ ਬਾਪ ਕਿਸ ਨੂੰ ਕਿਹਾ ਜਾਂਦਾ ਹੈ ਉਹ ਗਿਆਨ ਕਿਵੇਂ ਦਿੰਦੇ ਹਨ। ਇਹ ਤੁਸੀਂ ਹੀ
ਜਾਣਦੇ ਹੋ। ਬਾਪ ਆਪਣਾ ਪਰਿਚੈ ਬੱਚਿਆਂ ਨੂੰ ਹੀ ਦਿੰਦੇ ਹਨ। ਨਵੇਂ - ਨਵੇਂ ਕੋਈ ਨੂੰ ਬਾਪ ਮਿਲ ਨਹੀਂ
ਸਕਦੇ। ਬਾਪ ਕਹਿਣਗੇ ਸਨ ਸ਼ੋਜ਼ ਫਾਦਰ। ਬੱਚੇ ਹੀ ਬਾਪ ਨੂੰ ਸ਼ੋ ਕਰਨਗੇ। ਬਾਪ ਨੂੰ ਕੋਈ ਨਾਲ ਵੀ ਮਿਲਣ,
ਗੱਲ ਕਰਨ ਦਾ ਨਹੀਂ। ਭਾਵੇਂ ਇੰਨਾ ਸਮੇਂ ਬਾਬਾ ਨਵੇਂ - ਨਵੇਂ ਨੂੰ ਮਿਲਦੇ ਰਹਿੰਦੇ ਹਨ, ਡਰਾਮਾ ਵਿਚ
ਸੀ, ਢੇਰ ਆਉਂਦੇ ਸੀ। ਮਿਲਟਰੀ ਵਾਲਿਆਂ ਦੇ ਲਈ ਵੀ ਬਾਬਾ ਨੇ ਸਮਝਾਇਆ ਹੈ, ਉਨ੍ਹਾਂ ਦਾ ਉੱਧਾਰ ਕਰਨਾ
ਹੈ, ਉਨ੍ਹਾਂ ਨੂੰ ਵੀ ਧੰਧਾ ਤਾਂ ਕਰਨਾ ਹੀ ਹੈ। ਨਹੀਂ ਤਾਂ ਦੁਸ਼ਮਣ ਵਾਰ ਕਰ ਲੈਣਗੇ। ਸਿਰਫ ਬਾਪ ਨੂੰ
ਯਾਦ ਕਰਨਾ ਹੈ। ਗੀਤਾ ਵਿੱਚ ਹੈ ਜੋ ਯੁੱਧ ਦੇ ਮੈਦਾਨ ਵਿੱਚ ਸ਼ਰੀਰ ਛੱਡਣਗੇ, ਉਹ ਸ੍ਵਰਗ ਵਿੱਚ ਜਾਣਗੇ।
ਪਰ ਇਵੇਂ ਤਾਂ ਜਾ ਨਾ ਸਕਣ। ਸ੍ਵਰਗ ਸਥਾਪਨ ਕਰਨ ਵਾਲਾ ਵੀ ਜਦੋਂ ਆਏ ਉਦੋਂ ਹੀ ਜਾਣਗੇ। ਸ੍ਵਰਗ ਕੀ
ਚੀਜ਼ ਹੈ, ਇਹ ਵੀ ਕੋਈ ਨਹੀਂ ਜਾਣਦੇ ਹਨ। ਹੁਣ ਤੁਸੀਂ ਬੱਚੇ 5 ਵਿਕਾਰਾਂ ਰੂਪੀ ਰਾਵਣ ਨਾਲ ਯੁੱਧ ਕਰਦੇ
ਹੋ, ਬਾਪ ਕਹਿੰਦੇ ਹਨ ਅਸ਼ਰੀਰੀ ਭਵ। ਆਪਣੇ ਨੂੰ ਆਤਮਾ ਨਿਸ਼ਚਾ ਕਰ ਮੈਨੂੰ ਯਾਦ ਕਰੋ। ਹੋਰ ਕੋਈ ਇਵੇਂ
ਕਹਿ ਨਾ ਸਕੇ।
ਸਰਵਸ਼ਕਤੀਮਾਨ ਇੱਕ ਬਾਪ
ਦੇ ਸਿਵਾਏ ਕੋਈ ਨੂੰ ਕਹਿ ਨਹੀਂ ਸਕਦੇ। ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਵੀ ਨਹੀਂ ਕਹਿ ਸਕਦੇ ਹਨ।
ਆਲਮਾਇਟੀ ਇੱਕ ਹੀ ਬਾਪ ਹੈ। ਵਰਲਡ ਆਲਮਾਇਟੀ ਅਥਾਰਿਟੀ, ਗਿਆਨ ਦਾ ਸਾਗਰ ਇੱਕ ਬਾਪ ਨੂੰ ਹੀ ਕਿਹਾ
ਜਾਂਦਾ ਹੈ। ਇਹ ਜੋ ਸਾਧੂ - ਸੰਤ ਆਦਿ ਹਨ ਉਹ ਹਨ ਸ਼ਾਸਤਰਾਂ ਦੀ ਅਥਾਰਿਟੀ। ਭਗਤੀ ਦੀ ਵੀ ਅਥਾਰਿਟੀ
ਨਹੀਂ ਕਹਾਂਗੇ। ਸ਼ਾਸਤਰਾਂ ਦੀ ਅਥਾਰਿਟੀ ਹੈ, ਉਨ੍ਹਾਂ ਦਾ ਸਾਰਾ ਮਦਾਰ ਸ਼ਾਸਤਰਾਂ ਤੇ ਹੈ। ਸਮਝਦੇ ਹਨ
ਭਗਤੀ ਦਾ ਫਲ ਰੱਬ ਨੇ ਦੇਣਾ ਹੈ। ਭਗਤੀ ਕੱਦ ਸ਼ੁਰੂ ਹੋਈ, ਕੱਦ ਪੂਰੀ ਹੋਣੀ ਹੈ, ਇਹ ਪਤਾ ਨਹੀਂ ਹੈ।
ਭਗਤ ਸਮਝਦੇ ਹਨ ਭਗਤੀ ਨਾਲ ਰੱਬ ਰਾਜੀ ਹੋਵੇਗਾ। ਰੱਬ ਨੂੰ ਮਿਲਣ ਦੀ ਇੱਛਾ ਰਹਿੰਦੀ ਹੈ, ਪਰ ਉਹ
ਕਿਸਦੀ ਭਗਤੀ ਤੋਂ ਰਾਜ਼ੀ ਹੋਣਗੇ? ਜਰੂਰ ਉਨ੍ਹਾਂ ਦੀ ਹੀ ਭਗਤੀ ਕਰਨਗੇ ਤਾਂ ਤੇ ਰਾਜ਼ੀ ਹੋਣਗੇ ਨਾ।
ਤੁਸੀਂ ਸ਼ੰਕਰ ਦੀ ਭਗਤੀ ਕਰੋ ਤਾਂ ਬਾਪ ਰਾਜੀ ਕਿਵੇਂ ਹੋਣਗੇ, ਕੀ ਹਨੂੰਮਾਨ ਦੀ ਭਗਤੀ ਕਰਨਗੇ ਤਾਂ
ਬਾਪ ਰਾਜ਼ੀ ਹੋਵੇਗਾ? ਦੀਦਾਰ ਹੋ ਜਾਂਦਾ ਹੈ, ਬਾਕੀ ਮਿਲਦਾ ਕੁਝ ਨਹੀਂ ਹੈ। ਬਾਪ ਕਹਿੰਦੇ ਹਨ ਮੈ ਭਾਵੇਂ
ਸਾਕ੍ਸ਼ਾਤ੍ਕਰ ਕਰਾਉਂਦਾ ਹੈ, ਪਰ ਇਵੇਂ ਨਹੀਂ ਕਿ ਮੇਰੇ ਨਾਲ ਆਕੇ ਮਿਲਣਗੇ। ਨਹੀਂ, ਤੁਸੀਂ ਮੇਰੇ ਨਾਲ
ਮਿਲਦੇ ਹੋ। ਭਗਤ ਭਗਤੀ ਕਰਦੇ ਹਨ ਰੱਬ ਨੂੰ ਮਿਲਣ ਦੇ ਲਈ। ਕਹਿੰਦੇ ਹਨ ਪਤਾ ਨਹੀਂ ਕਿ ਰੱਬ ਕਿਸ ਰੂਪ
ਵਿੱਚ ਆਕੇ ਮਿਲੇ, ਇਸਲਈ ਉਸਨੂੰ ਕਿਹਾ ਜਾਂਦਾ ਹੈ ਬਲਾਇੰਡ - ਫੇਥ। ਹੁਣ ਤੁਸੀਂ ਬਾਪ ਨੂੰ ਮਿਲੇ ਹੋ।
ਜਾਣਦੇ ਹੋ ਉਹ ਨਿਰਾਕਾਰ ਬਾਪ ਜੱਦ ਸ਼ਰੀਰ ਧਾਰਨ ਕਰੇ ਤੱਦ ਹੀ ਆਪਣਾ ਪਰਿਚੈ ਦੇਵੇ ਕਿ ਮੈਂ ਤੁਹਾਡਾ
ਬਾਪ ਹਾਂ। 5 ਹਜ਼ਾਰ ਵਰ੍ਹੇ ਪਹਿਲੇ ਵੀ ਤੁਹਾਨੂੰ ਰਾਜ - ਭਾਗ ਦਿੱਤਾ ਸੀ ਫਿਰ ਤੁਹਾਨੂੰ 84 ਜਨਮ ਲੈਣੇ
ਪਏ। ਇਹ ਸ੍ਰਿਸ਼ਟੀ ਚੱਕਰ ਫਿਰਦਾ ਰਹਿੰਦਾ ਹੈ। ਦਵਾਪਰ ਦੇ ਬਾਦ ਹੀ ਦੂਜੇ ਧਰਮ ਆਉਂਦੇ ਹਨ, ਆਪਣਾ -
ਆਪਣਾ ਧਰਮ ਆਕੇ ਸਥਾਪਨ ਕਰਦੇ ਹਨ। ਇਸ ਵਿੱਚ ਕੋਈ ਵਡਿਆਈ ਦੀ ਗੱਲ ਨਹੀਂ ਹੈ। ਵਡਿਆਈ ਕਿਸੇ ਦੀ ਵੀ
ਨਹੀਂ ਹੈ। ਬ੍ਰਹਮਾ ਦੀ ਵਡਿਆਈ ਉਦੋਂ ਹੈ ਜਦੋਂ ਬਾਪ ਆਕੇ ਪ੍ਰਵੇਸ਼ ਕਰਦੇ ਹਨ। ਨਹੀਂ ਤਾਂ ਇਹ ਧੰਧਾ
ਕਰਦਾ ਸੀ, ਇਨ੍ਹਾਂ ਨੂੰ ਵੀ ਥੋੜੀ ਪਤਾ ਸੀ ਮੇਰੇ ਵਿੱਚ ਰੱਬ ਆਉਣਗੇ। ਬਾਪ ਨੇ ਪ੍ਰਵੇਸ਼ ਕਰ ਸਮਝਾਇਆ
ਹੈ ਕਿ ਕਿਵ਼ੇਂ ਮੈਂ ਇਸ ਵਿੱਚ ਪ੍ਰਵੇਸ਼ ਕੀਤਾ। ਕਿਵੇਂ ਇਨ੍ਹਾਂ ਨੂੰ ਵਿਖਾਇਆ - ਮੇਰਾ ਸੋ ਤੁਹਾਡਾ,
ਤੁਹਾਡਾ ਸੋ ਮੇਰਾ, ਵੇਖੋ ਲੋ। ਤੁਸੀਂ ਮੇਰੇ ਮਦਦਗਾਰ ਬਣਦੇ ਹੋ - ਆਪਣੇ ਤਨ - ਮਨ - ਧਨ ਤੋਂ ਤਾਂ
ਉਨ੍ਹਾਂ ਦੀ ਏਵਜ ਵਿਚ ਤੁਹਾਨੂੰ ਇਹ ਮਿਲੇਗਾ। ਬਾਪ ਕਹਿੰਦੇ ਹਨ - ਮੈ ਸਾਧਾਰਨ ਤਨ ਵਿਚ ਪ੍ਰਵੇਸ਼ ਕਰਦਾ
ਹਾਂ, ਜੋ ਆਪਣੇ ਜਨਮਾਂ ਨੂੰ ਨਹੀਂ ਜਾਣਦੇ। ਪਰ ਮੈਂ ਕਦੋਂ ਆਉਂਦਾ ਹਾਂ, ਕਿਵੇਂ ਆਉਂਦਾ ਹਾਂ, ਇਹ
ਕਿਸੇ ਨੂੰ ਪਤਾ ਨਹੀਂ ਹੈ। ਹੁਣ ਤੁਸੀਂ ਵੇਖਦੇ ਹੋ ਸਾਧਾਰਨ ਤਨ ਵਿੱਚ ਬਾਪ ਆਏ ਹਨ। ਇਨ੍ਹਾਂ ਦੁਆਰਾ
ਸਾਨੂੰ ਗਿਆਨ ਅਤੇ ਯੋਗ ਸਿਖਾ ਰਹੇ ਹਨ। ਗਿਆਨ ਤਾਂ ਬਹੁਤ ਸਹਿਜ ਹੈ। ਨਰਕ ਦਾ ਫਾਟਕ ਬੰਦ ਹੋ ਸ੍ਵਰਗ
ਦਾ ਫਾਟਕ ਕਿਵੇਂ ਖੁਲਦਾ ਹੈ - ਇਹ ਵੀ ਤੁਸੀਂ ਜਾਣਦੇ ਹੋ। ਦਵਾਪਰ ਵਿੱਚ ਰਾਵਣ ਰਾਜ ਸ਼ੁਰੂ ਹੁੰਦਾ ਹੈ
ਮਤਲਬ ਨਰਕ ਦਾ ਦੁਆਰ ਖੁੱਲਦਾ ਹੈ। ਨਵੀਂ ਅਤੇ ਪੁਰਾਣੀ ਦੁਨੀਆਂ ਨੂੰ ਅੱਧਾ - ਅੱਧਾ ਵਿੱਚ ਰੱਖਿਆ
ਜਾਂਦਾ ਹੈ। ਤਾਂ ਹੁਣ ਬਾਪ ਕਹਿੰਦੇ ਹਨ - ਮੈਂ ਤੁਸੀਂ ਬੱਚਿਆਂ ਨੂੰ ਪਤਿਤ ਤੋਂ ਪਾਵਨ ਹੋਣ ਦੀ ਯੁਕਤੀ
ਦੱਸਦਾ ਹਾਂ। ਬਾਪ ਨੂੰ ਯਾਦ ਕਰੋ ਤਾਂ ਜਨਮ - ਜਨਮਾਂਤ੍ਰ ਦੇ ਪਾਪ ਨਾਸ਼ ਹੋ ਜਾਣ। ਇਸ ਜਨਮ ਦੇ ਪਾਪ
ਵੀ ਦੱਸਣੇ ਹੈ। ਯਾਦ ਤਾਂ ਰਹਿੰਦੇ ਹਨ ਨਾ- ਕੀ ਪਾਪ ਕੀਤੇ ਹਨ? ਕੀ - ਕੀ ਦਾਨ - ਪੁੰਨ ਕੀਤਾ ਹੈ?
ਇਸ ਨੂੰ ਆਪਣੇ ਛੋਟੇਪਨ ਦਾ ਪਤਾ ਹੈ ਨਾ। ਕ੍ਰਿਸ਼ਨ ਦਾ ਹੀ ਨਾਮ ਹੈ ਸਾਂਵਰਾ ਅਤੇ ਗੋਰਾ, ਸ਼ਾਮ ਸੁੰਦਰ।
ਉਨ੍ਹਾਂ ਦਾ ਅਰਥ ਕਦੀ ਕਿਸੇ ਦੀ ਬੁੱਧੀ ਵਿੱਚ ਨਹੀਂ ਆਏਗਾ। ਨਾਮ ਸ਼ਾਮ - ਸੁੰਦਰ ਹੈ ਤਾਂ ਚਿੱਤਰ ਵਿਚ
ਕਾਲਾ ਬਣਾ ਦਿੱਤਾ ਹੈ। ਰਘੁਨਾਥ ਦੇ ਮੰਦਿਰ ਵਿਚ ਵੇਖੋਗੇ - ਉੱਥੇ ਵੀ ਕਾਲਾ, ਹਨੂਮਾਨ ਦਾ ਮੰਦਿਰ
ਵੇਖੋ, ਤਾਂ ਸਭ ਨੂੰ ਕਾਲਾ ਬਣਾ ਦਿੰਦੇ ਹਨ। ਇਹ ਹੈ ਹੀ ਪਤਿਤ ਦੁਨੀਆਂ। ਹੁਣ ਤੁਸੀਂ ਬੱਚਿਆਂ ਨੂੰ
ਓਨਾ (ਫਿਕਰ) ਹੈ ਕਿ ਅਸੀਂ ਸਾਂਵਰੇ ਤੋਂ ਸੁੰਦਰ ਬਣੀਏ। ਉਸ ਦੇ ਲਈ ਤੁਸੀਂ ਬਾਪ ਦੀ ਯਾਦ ਵਿੱਚ
ਰਹਿੰਦੇ ਹੋ। ਬਾਪ ਕਹਿੰਦੇ ਹਨ ਇਹ ਅੰਤਿਮ ਜਨਮ ਹੈ। ਮੈਨੂੰ ਯਾਦ ਕਰੋ ਤਾਂ ਪਾਪ ਭਸਮ ਹੋਣਗੇ। ਜਾਣਦੇ
ਹਨ ਬਾਪ ਆਏ ਹਨ ਲੈ ਜਾਣ। ਤਾਂ ਜਰੂਰ ਸ਼ਰੀਰ ਇੱਥੇ ਛੱਡਣਗੇ। ਸ਼ਰੀਰ ਸਹਿਤ ਥੋੜੀ ਲੈ ਜਾਣਗੇ। ਪਤਿਤ
ਆਤਮਾਵਾਂ ਵੀ ਜਾ ਨਾ ਸਕੇ। ਜਰੂਰ ਬਾਪ ਪਾਵਨ ਬਣਨ ਦੀ ਯੁਕਤੀ ਦੱਸਣਗੇ। ਤਾਂ ਕਹਿੰਦੇ ਹਨ ਮੈਨੂੰ ਯਾਦ
ਕਰੋ ਤਾਂ ਵਿਕਰਮ ਵਿਨਾਸ਼ ਹੋਣ। ਭਗਤੀ ਮਾਰਗ ਵਿੱਚ ਹੈ ਅੰਧਸ਼ਰਧਾ। ਸ਼ਿਵ ਕਾਸ਼ੀ ਕਹਿੰਦੇ ਹਨ ਫਿਰ ਸ਼ਿਵ
ਨੇ ਗੰਗਾ ਲਿਆਂਦੀ, ਭਾਗੀਰਥੀ ਵਿੱਚੋਂ ਗੰਗਾ ਨਿਕਲੀ। ਹੁਣ ਪਾਣੀ ਮੱਥੇ ਵਿਚੋਂ ਕਿਵੇਂ ਨਿਕਲੇਗਾ।
ਭਾਗੀਰਥੀ ਕੋਈ ਉਪਰ ਪਹਾੜ ਤੇ ਬੈਠਿਆ ਹੈ ਕੀ, ਜਿਸਦੀ ਜਟਾਵਾਂ ਤੋਂ ਗੰਗਾ ਆਏਗੀ! ਪਾਣੀ ਜੋ ਬਰਸਦਾ
ਹੈ, ਸਾਗਰ ਤੋਂ ਖਿੱਚਦੇ ਹਨ, ਜੋ ਸਾਰੀ ਦੁਨੀਆਂ ਵਿੱਚ ਪਾਣੀ ਜਾਂਦਾ ਹੈ। ਨਦੀਆਂ ਤਾਂ ਸਭ ਪਾਸੇ ਹਨ।
ਪਹਾੜਾਂ ਤੇ ਬਰਫ ਜਮ ਜਾਂਦੀ ਹੈ, ਉਹ ਵੀ ਪਾਣੀ ਆਉਂਦਾ ਰਹਿੰਦਾ ਹੈ। ਪਹਾੜਾਂ ਦੇ ਅੰਦਰ ਗੁਫਾਵਾਂ
ਵਿੱਚ ਜੋ ਪਾਣੀ ਰਹਿੰਦਾ ਹੈ। ਉਹ ਫਿਰ ਖੂਹਾਂ ਵਿਚ ਆਉਂਦਾ ਰਹਿੰਦਾ ਹੈ। ਉਹ ਵੀ ਬਰਸਾਤ ਦੇ ਅਧਾਰ ਤੇ
ਹੈ। ਬਰਸਾਤ ਨਾ ਪਏ ਤਾਂ ਖੂਹ ਵੀ ਸੁੱਖ ਜਾਂਦੇ ਹਨ।
ਕਹਿੰਦੇ ਵੀ ਹਨ ਬਾਬਾ
ਸਾਨੂੰ ਪਾਵਨ ਬਣਾਕੇ ਸ੍ਵਰਗ ਵਿੱਚ ਲੈ ਜਾਓ। ਆਸ਼ ਹੀ ਸ੍ਵਰਗ, ਕ੍ਰਿਸ਼ਨਪੁਰੀ ਦੀ ਹੈ। ਵਿਸ਼ਨੂੰਪੁਰੀ ਦਾ
ਕਿਸ ਨੂੰ ਪਤਾ ਨਹੀਂ ਹੈ। ਸ਼੍ਰੀਕ੍ਰਿਸ਼ਨ ਦੇ ਮੁਰੀਦ ਕਹਿਣਗੇ - ਜਿੱਥੇ ਵੇਖੋ ਸ਼੍ਰੀਕ੍ਰਿਸ਼ਨ ਹੀ
ਸ਼੍ਰੀਕ੍ਰਿਸ਼ਨ ਹੈ। ਅੱਗੇ, ਜੱਦ ਕਿ ਪ੍ਰਮਾਤਮਾ ਸਰਵਵਿਆਪੀ ਹੈ ਤਾਂ ਕਿਓੰ ਨਹੀਂ ਕਹਿੰਦੇ ਜਿਧਰ ਵੇਖੋ
ਪਰਮਾਤਮਾ ਹੀ ਪਰਮਾਤਮਾ ਹੈ। ਪਰਮਾਤਮਾ ਦੇ ਮੁਰੀਦ ਫਿਰ ਇਵੇਂ ਕਹਿੰਦੇ ਇਹ ਸਭ ਉਨ੍ਹਾਂ ਦੇ ਹੀ ਰੂਪ
ਹਨ। ਉਹ ਹੀ ਇਹ ਸਾਰੀ ਲੀਲਾ ਕਰ ਰਹੇ ਹਨ। ਰੱਬ ਨੇ ਰੂਪ ਧਰੇ ਹਨ, ਲੀਲਾ ਕਰਨ ਦੇ ਲਈ। ਤਾਂ ਜਰੂਰ
ਹੁਣ ਲੀਲਾ ਕਰਨਗੇ ਨਾ। ਪਰਮਾਤਮਾ ਦੀ ਦੁਨੀਆਂ ਸ੍ਵਰਗ ਵਿੱਚ ਵੇਖੋ, ਉੱਥੇ ਗੰਦ ਦੀ ਕੋਈ ਗੱਲ ਨਹੀਂ
ਹੁੰਦੀ। ਇਥੇ ਤਾਂ ਗੰਦ ਹੀ ਗੰਦ ਹੈ ਅਤੇ ਫਿਰ ਇੱਥੇ ਕਹਿ ਦਿੰਦੇ ਪ੍ਰਮਾਤਮਾ ਸਰਵਵਿਆਪੀ ਹੈ। ਪਰਮਾਤਮਾ
ਹੀ ਸੁੱਖ ਦਿੰਦੇ ਹਨ। ਬੱਚਾ ਆਇਆ ਸੁੱਖ ਹੋਇਆ, ਮਰਿਆ ਤਾਂ ਦੁੱਖ ਹੋਵੇਗਾ। ਅਰੇ, ਰੱਬ ਨੇ ਤੁਹਾਨੂੰ
ਚੀਜ਼ ਦਿੱਤੀ, ਫਿਰ ਲਈ ਤਾਂ ਇਸ ਵਿੱਚ ਤੁਹਾਨੂੰ ਰੋਣ ਦੀ ਕੀ ਲੋੜ ਹੈ! ਸਤਿਯੁਗ ਵਿੱਚ ਰੋਣ ਆਦਿ ਦਾ
ਦੁੱਖ ਹੁੰਦਾ ਨਹੀਂ। ਮੋਹਜੀਤ ਰਾਜਾ ਦਾ ਦ੍ਰਿਸ਼ਟਾਂਤ ਵਿਖਾਇਆ ਹੈ। ਇਹ ਸਭ ਹਨ ਝੂਠੇ ਦ੍ਰਿਸ਼ਟਾਂਤ।
ਉਹਨਾਂ ਵਿੱਚ ਕੋਈ ਸਾਰ ਨਹੀਂ ਹੈ। ਸਤਿਯੁਗ ਵਿੱਚ ਰਿਸ਼ੀ ਮੁਨੀ ਹੁੰਦੇ ਨਹੀਂ। ਅਤੇ ਇੱਥੇ ਵੀ ਇਵੇਂ
ਦੀ ਗੱਲ ਹੋ ਨਹੀਂ ਸਕਦੀ। ਇਵੇਂ ਦਾ ਕੋਈ ਮੋਹਜੀਤ ਰਾਜਾ ਹੋ ਨਹੀਂ ਸਕਦਾ। ਭਗਵਾਨੁਵਾਚ - ਯਾਦਵ,
ਕੌਰਵ, ਪਾਂਡਵ ਕੀ ਕਰਦੇ ਭਏ? ਤੁਹਾਡਾ ਬਾਪ ਨਾਲ ਯੋਗ ਹੈ। ਬਾਪ ਕਹਿੰਦੇ ਹਨ ਮੈਂ ਤੁਸੀਂ ਬੱਚਿਆਂ
ਦੁਆਰਾ ਭਾਰਤ ਨੂੰ ਸ੍ਵਰਗ ਬਣਾਉਂਦਾ ਹਾਂ। ਹੁਣ ਜੋ ਪਵਿੱਤਰ ਬਣਦੇ ਹਨ ਉਹ ਪਵਿੱਤਰ ਦੁਨੀਆਂ ਦੇ
ਮਾਲਿਕ ਬਣਨਗੇ। ਕੋਈ ਵੀ ਮਿਲੇ ਉਨ੍ਹਾਂ ਨੂੰ ਬੋਲੋ ਰੱਬ ਕਹਿੰਦੇ ਹਨ ਮਾਮੇਕਮ ਯਾਦ ਕਰੋ। ਮੇਰੇ ਨਾਲ
ਪ੍ਰੀਤ ਲਗਾਓ ਹੋਰ ਕਿਸੇ ਨੂੰ ਯਾਦ ਨਾ ਕਰੋ। ਇਹ ਹੈ ਅਵਿਭਚਾਰੀ ਯਾਦ। ਇੱਥੇ ਕੋਈ ਜਲ ਆਦਿ ਨਹੀਂ
ਚੜ੍ਹਾਉਣਾ ਹੈ। ਭਗਤੀ ਮਾਰਗ ਵਿੱਚ ਇਹ ਧੰਧਾ ਆਦਿ ਕਰਦੇ, ਯਾਦ ਕਰਦੇ ਸੀ ਨਾ। ਗੁਰੂ ਲੋਕ ਵੀ ਕਹਿੰਦੇ
ਹਨ, ਮੈਨੂੰ ਯਾਦ ਕਰੋ, ਆਪਣੇ ਪਤੀ ਨੂੰ ਯਾਦ ਨਹੀਂ ਕਰੋ। ਤੁਸੀਂ ਬੱਚਿਆਂ ਨੂੰ ਕਿੰਨੀਆਂ ਗੱਲਾਂ
ਸਮਝਾਉਂਦੇ ਹਨ। ਮੂਲ ਗੱਲ ਹੈ ਕਿ ਸਾਰਿਆਂ ਨੂੰ ਪੈਗਾਮ ਦੋ - ਬਾਬਾ ਕਹਿੰਦੇ ਹਨ ਮਾਮੇਕਮ ਯਾਦ ਕਰੋ।
ਬਾਬਾ ਮਾਨਾ ਹੀ ਰੱਬ। ਰੱਬ ਤਾਂ ਨਿਰਾਕਾਰ ਹੈ। ਸ਼੍ਰੀਕ੍ਰਿਸ਼ਨ ਨੂੰ ਸਭ ਰੱਬ ਨਹੀਂ ਕਹਿਣਗੇ।
ਸ਼੍ਰੀਕ੍ਰਿਸ਼ਨ ਤਾਂ ਬੱਚਾ ਹੈ। ਸ਼ਿਵਬਾਬਾ ਇਸ ਵਿੱਚ ਨਾ ਹੁੰਦਾ ਤਾਂ ਤੁਸੀਂ ਹੁੰਦੇ ਕੀ? ਸ਼ਿਵਬਾਬਾ ਨੇ
ਇਨ੍ਹਾਂ ਦੁਆਰਾ ਤੁਹਾਨੂੰ ਏਡਾਪਟ ਕੀਤਾ, ਆਪਣਾ ਬਣਾਇਆ ਹੈ। ਇਹ ਮਾਤਾ ਵੀ ਹੈ, ਪਿਤਾ ਵੀ ਹੈ। ਮਾਤਾ
ਤਾਂ ਸਾਕਾਰ ਵਿੱਚ ਚਾਹੀਦੀ ਹੈ ਨਾ। ਉਹ ਤਾਂ ਹੈ ਹੀ ਪਿਤਾ। ਤਾਂ ਇਵੇਂ - ਇਵੇਂ ਗੱਲਾਂ ਚੰਗੀ ਰੀਤੀ
ਧਾਰਨ ਕਰੋ।
ਤੁਸੀਂ ਬੱਚਿਆਂ ਨੂੰ ਕਦੀ
ਵੀ ਕਿਸੇ ਗੱਲ ਵਿੱਚ ਮੁੰਝਣਾ ਨਹੀਂ ਹੈ। ਪੜ੍ਹਾਈ ਨੂੰ ਕਦੀ ਨਹੀਂ ਛੱਡਣਾ। ਕਈ ਬੱਚੇ ਸੰਗਦੋਸ਼ ਵਿੱਚ
ਆਕੇ ਰੁੱਸਕੇ ਆਪਣੀ ਪਾਠਸ਼ਾਲਾ ਖੋਲ ਦਿੰਦੇ ਹਨ। ਅਗਰ ਆਪਸ ਵਿੱਚ ਲੜ - ਝਗੜਕੇ ਜਾ ਆਪਣੀ ਪਾਠਸ਼ਾਲਾ
ਖੋਲਣ ਤਾਂ ਮੂਰਖਪਣਾ ਹੈ, ਰੁੱਸਦੇ ਹਨ ਤਾਂ ਪਾਠਸ਼ਾਲਾ ਖੋਲਣ ਦੇ ਲਾਇਕ ਹੀ ਨਹੀਂ ਹਨ। ਉਹ ਦੇਹ -
ਅਭਿਮਾਨ ਤੁਹਾਡਾ ਚੱਲੇਗਾ ਹੀ ਨਹੀਂ ਕਿਓਂਕਿ ਬੁੱਧੀ ਵਿੱਚ ਤਾਂ ਦੁਸ਼ਮਣੀ ਹੈ ਤਾਂ ਉਹ ਯਾਦ ਆਏਗੀ।
ਕੁਝ ਵੀ ਕਿਸੇ ਨੂੰ ਸਮਝਾ ਨਹੀਂ ਸਕਣਗੇ। ਇਵੇਂ ਵੀ ਹੁੰਦਾ ਹੈ, ਜਿਸ ਨੂੰ ਗਿਆਨ ਦਿੰਦੇ ਹਨ ਉਹ ਤਿੱਖੇ
ਚਲੇ ਜਾਂਦੇ ਹਨ, ਖੁਦ ਡਿੱਗ ਪੈਂਦੇ ਹਨ। ਖੁਦ ਵੀ ਸਮਝਦੇ ਹਨ ਮੇਰੇ ਤੋਂ ਉਨ੍ਹਾਂ ਦੀ ਅਵਸਥਾ ਚੰਗੀ
ਹੈ। ਪੜ੍ਹਨ ਵਾਲਾ ਰਾਜਾ ਬਣ ਜਾਏ ਅਤੇ ਪੜ੍ਹਾਉਣ ਵਾਲਾ ਦਾਸ - ਦਾਸੀ ਬਣ ਜਾਂਦੇ ਹਨ, ਇਵੇਂ - ਇਵੇਂ
ਦੇ ਵੀ ਹਨ। ਪੁਰਸ਼ਾਰਥ ਕਰ ਬਾਪ ਦੇ ਗਲੇ ਦਾ ਹਾਰ ਬਣਨਾ ਹੈ। ਬਾਬਾ ਜਿਉਂਦੇ ਜੀ ਮੈਂ ਤੁਹਾਡਾ ਬਣਿਆ
ਹਾਂ। ਬਾਪ ਦੀ ਯਾਦ ਨਾਲ ਹੀ ਬੇੜਾ ਪਾਰ ਹੋਣਾ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਦੀ ਕਿਸੇ
ਗੱਲ ਵਿੱਚ ਮੂੰਝਣਾ ਨਹੀਂ ਹੈ। ਆਪਸ ਵਿੱਚ ਰੁੱਸ ਕੇ ਪੜ੍ਹਾਈ ਨਹੀਂ ਛੱਡਣੀ ਹੈ। ਦੁਸ਼ਮਣੀ ਬਣਾਉਣਾ ਵੀ
ਦੇਹ ਅਭਿਮਾਨ ਹੈ। ਸੰਗਦੋਸ਼ ਤੋਂ ਆਪਣੀ ਬਹੁਤ - ਬਹੁਤ ਸੰਭਾਲ ਕਰਨੀ ਹੈ। ਪਾਵਨ ਬਣਨਾ ਹੈ, ਆਪਣੀ ਚਲਨ
ਨਾਲ ਬਾਪ ਦਾ ਸ਼ੋ ਕਰਨਾ ਹੈ।
2. ਪ੍ਰੀਤ ਬੁੱਧੀ ਬਣ
ਇੱਕ ਬਾਪ ਦੀ ਅਵਿਭਚਾਰੀ ਯਾਦ ਵਿੱਚ ਰਹਿਣਾ ਹੈ। ਤਨ - ਮਨ - ਧਨ ਨਾਲ ਬਾਪ ਦੇ ਕੰਮ ਵਿੱਚ ਮਦਦਗਾਰ
ਬਣਨਾ ਹੈ।
ਵਰਦਾਨ:-
ਨਿਆਰੇ ਅਤੇ ਪਿਆਰੇ ਬਣਨ ਦਾ ਰਾਜ਼ ਜਾਣਕੇ ਰਾਜ਼ੀ ਰਹਿਣ ਵਾਲੇ ਰਾਜ਼ਯੁਕਤ ਭਵ
ਜੋ ਬੱਚੇ ਪ੍ਰਵ੍ਰਿਤੀ
ਵਿੱਚ ਰਹਿੰਦੇ ਨਿਆਰੇ ਅਤੇ ਪਿਆਰੇ ਬਣਨ ਦਾ ਰਾਜ਼ ਜਾਣਦੇ ਹਨ ਉਹ ਸਦਾ ਖੁਦ ਵੀ ਖੁਦ ਨਾਲ ਰਾਜ਼ੀ ਰਹਿੰਦੇ
ਹਨ, ਪ੍ਰਵ੍ਰਿਤੀ ਨੂੰ ਵੀ ਰਾਜ਼ੀ ਰੱਖਦੇ ਹਨ। ਨਾਲ -ਨਾਲ ਸੱਚੀ ਦਿਲ ਹੋਣ ਦੇ ਕਾਰਨ ਸ਼ਾਹਿਬ ਵੀ ਸਦੈਵ
ਉਹਨਾਂ ਤੇ ਰਾਜ਼ੀ ਰਹਿੰਦਾ ਹੈ। ਇਵੇਂ ਰਾਜ਼ੀ ਰਹਿਣ ਵਾਲੇ ਰਾਜਯੁਕਤ ਬੱਚਿਆਂ ਨੂੰ ਆਪਣੇ ਪ੍ਰਤੀ ਅਤੇ
ਹੋਰ ਕਿਸੇ ਦੇ ਪ੍ਰਤੀ ਕਿਸੇ ਨੂੰ ਕਾਜ਼ੀ ਬਣਨ ਦੀ ਜ਼ਰੂਰਤ ਨਹੀਂ ਰਹਿੰਦੀ ਕਿਉਂਕਿ ਉਹ ਆਪਣਾ ਫੈਸਲਾ
ਆਪਣੇ ਆਪ ਕਰ ਲੈਂਦੇ ਹਨ ਇਸਲਈ ਉਹਨਾਂ ਨੂੰ ਕਿਸੇ ਕਾਜ਼ੀ, ਵਕੀਲ ਜਾਂ ਜੱਜ ਬਣਾਉਣ ਦੀ ਜਰੂਰਤ ਹੀ ਨਹੀਂ।
ਸਲੋਗਨ:-
ਸੇਵਾ ਨਾਲ ਜੋ
ਦੁਆਵਾਂ ਮਿਲਦੀਆਂ ਹਨ - ਉਹ ਦੁਆਵਾਂ ਹੀ ਤੰਦਰੁਸਤੀ ਦਾ ਅਧਾਰ ਹੈ।
ਅਵਿਕਅਤ ਇਸ਼ਾਰੇ:-
ਰੂਹਾਨੀ ਰਿਆਲਟੀ ਅਤੇ ਪਿਓਰਟੀ ਦੀ ਪ੍ਰਸਨੇਲਟੀ ਧਾਰਨ ਕਰੋ।
ਜਿਵੇਂ ਸਥੂਲ ਸ਼ਰੀਰ ਵਿੱਚ
ਸ਼ਵਾਸ ਚਲਣਾ ਜ਼ੁਰੂਰੀ ਹੈ। ਸਵਾਂਸ ਨਹੀਂ ਤਾਂ ਜੀਵਨ ਨਹੀਂ, ਇਵੇਂ ਦੇ ਬ੍ਰਾਹਮਣ ਜੀਵਨ ਦਾ ਸ਼ਵਾਸ ਹੈ
ਪਵਿੱਤਰਤਾ। 21 ਜਨਮਾਂ ਦੀ ਪ੍ਰਾਲਬੱਧ ਦਾ ਅਧਾਰ ਪਵਿੱਤਰਤਾ ਹੈ। ਆਤਮਾ ਅਤੇ ਪਰਮਾਤਮਾ ਦੇ ਮਿਲਣ ਦਾ
ਅਧਾਰ ਪਵਿੱਤਰ ਬੁੱਧੀ ਹੈ। ਸੰਗਮਯੁਗੀ ਪ੍ਰਾਪਤੀਆਂ ਦਾ ਅਧਾਰ ਅਤੇ ਭਵਿੱਖ ਵਿੱਚ ਪੂਜਯ - ਪਦਵੀ ਪਾਉਣ
ਦਾ ਅਧਾਰ ਪਵਿੱਤਰਤਾ ਹੈ ਇਸਲਈ ਪਵਿੱਤਰਤਾ ਦੀ ਪਰਸਨੈਲਿਟੀ ਨੂੰ ਵਰਦਾਨ ਰੂਪ ਵਿੱਚ ਧਾਰਨ ਕਰੋ।