06.07.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਬਾਪ ਦੀ ਯਾਦ ਨਾਲ ਬੁੱਧੀ ਸਵੱਛ ਬਣਦੀ ਹੈ, ਦੈਵੀ ਗੁਣ ਆਉਂਦੇ ਹਨ ਇਸਲਈ ਏਕਾਂਤ ਵਿੱਚ ਬੈਠ ਆਪਣੇ ਆਪ ਤੋਂ ਪੁੱਛੋਂ ਕਿ ਦੈਵੀ ਗੁਣ ਕਿੰਨੇ ਆਏ ਹਨ?"

ਪ੍ਰਸ਼ਨ:-
ਸਭ ਤੋਂ ਵੱਡੇ ਅਸੁਰੀ ਅਵਗੁਣ ਕਿਹੜੇ ਹਨ, ਜੋ ਬੱਚਿਆਂ ਵਿੱਚ ਨਹੀਂ ਹੋਣੇ ਚਾਹੀਦੇ?

ਉੱਤਰ:-
ਸਭ ਤੋਂ ਵੱਡੇ ਅਸੁਰੀ ਅਵਗੁਣ ਹੈ ਕਿਸੇ ਨਾਲ ਰੱਫ - ਡੱਫ ਗੱਲ ਕਰਨਾ ਜਾਂ ਕੌੜੇ ਬੋਲ ਬੋਲਣਾ, ਇਸ ਨੂੰ ਹੀ ਭੂਤ ਕਿਹਾ ਜਾਂਦਾ ਹੈ। ਜੱਦ ਕਿਸੇ ਵਿੱਚ ਇਹ ਭੂਤ ਪ੍ਰਵੇਸ਼ ਕਰਦੇ ਹਨ ਤਾਂ ਬਹੁਤ ਨੁਕਸਾਨ ਕਰ ਦਿੰਦੇ ਹਨ ਇਸਲਈ ਉਸ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ। ਜਿੰਨਾ ਹੋ ਸਕੇ ਅਭਿਆਸ ਕਰੋ - ਹੁਣ ਘਰ ਜਾਣਾ ਹੈ ਫਿਰ ਨਵੀਂ ਰਾਜਧਾਨੀ ਵਿੱਚ ਆਉਣਾ ਹੈ। ਇਸ ਦੁਨੀਆਂ ਵਿੱਚ ਸਭ ਕੁਝ ਵੇਖਦੇ ਕੁਝ ਵੀ ਦਿਖਾਈ ਨਾ ਦਵੇ।

ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ, ਜਾਣਾ ਤਾਂ ਹੈ ਸ਼ਰੀਰ ਛੱਡ ਕੇ। ਇਸ ਦੁਨੀਆਂ ਨੂੰ ਵੀ ਭੁੱਲ ਜਾਣਾ ਹੈ। ਇਹ ਵੀ ਇੱਕ ਅਭਿਆਸ ਹੈ। ਜੱਦ ਕੋਈ ਸ਼ਰੀਰ ਵਿੱਚ ਖਿਟ - ਪਿਟ ਹੁੰਦੀ ਹੈ ਤਾਂ ਸ਼ਰੀਰ ਨੂੰ ਵੀ ਕੋਸ਼ਿਸ਼ ਕਰ ਭੁੱਲਣਾ ਹੁੰਦਾ ਹੈ ਤੇ ਦੁਨੀਆਂ ਨੂੰ ਵੀ ਭੁੱਲਣਾ ਹੁੰਦਾ ਹੈ। ਭੁੱਲਣ ਦਾ ਅਭਿਆਸ ਰਹਿੰਦਾ ਹੈ ਸਵੇਰ ਨੂੰ। ਬਸ, ਹੁਣ ਵਾਪਿਸ ਜਾਣਾ ਹੈ। ਇਹ ਗਿਆਨ ਜੋ ਬੱਚਿਆਂ ਨੂੰ ਮਿਲਿਆ ਹੈ। ਸਾਰੀ ਦੁਨੀਆ ਨੂੰ ਛੱਡ ਹੁਣ ਘਰ ਜਾਣਾ ਹੈ। ਜਾਸਤੀ ਗਿਆਨ ਦੀ ਲੋੜ ਨਹੀਂ ਰਹਿੰਦੀ। ਕੋਸ਼ਿਸ਼ ਕਰ ਉਸੀ ਧੁਨ ਵਿੱਚ ਰਹਿਣਾ ਹੈ। ਭਾਵੇਂ ਸ਼ਰੀਰ ਨੂੰ ਕਿੰਨੀ ਵੀ ਤਕਲੀਫ ਹੁੰਦੀ ਹੈ, ਬੱਚਿਆਂ ਨੂੰ ਸਮਝਾਇਆ ਜਾਂਦਾ ਹੈ - ਕਿਵੇਂ ਅਭਿਆਸ ਕਰੋ। ਜਿਵੇਂ ਕਿ ਤੁਸੀਂ ਹੋ ਹੀ ਨਹੀਂ। ਇਹ ਵੀ ਚੰਗਾ ਅਭਿਆਸ ਹੈ। ਬਾਕੀ ਥੋੜਾ ਸਮਾਂ ਹੈ। ਜਾਣਾ ਹੈ ਘਰ, ਫਿਰ ਬਾਪ ਦੀ ਮਦਦ ਹੈ ਜਾਂ ਇਨ੍ਹਾਂ ਦੀ ਆਪਣੀ ਮਦਦ ਹੈ। ਮਦਦ ਮਿਲਦੀ ਜ਼ਰੂਰ ਹੈ ਤੇ ਪੁਰਸ਼ਾਰਥ ਵੀ ਕਰਨਾ ਹੁੰਦਾ ਹੈ। ਇਹ ਜੋ ਕੁੱਝ ਦੇਖਣ ਵਿੱਚ ਆਉਂਦਾ ਹੈ, ਉਹ ਹੈ ਹੀ ਨਹੀਂ। ਹੁਣ ਘਰ ਜਾਣਾ ਹੈ। ਉਥੋਂ ਦੀ ਫਿਰ ਆਪਣੀ ਰਾਜਧਾਨੀ ਵਿੱਚ ਆਉਣਾ ਹੈ। ਪਿਛਾੜੀ ਵਿੱਚ ਇਹ ਦੋ ਗੱਲਾਂ ਯਾਦ ਰਹਿੰਦੀਆਂ ਹਨ - ਜਾਣਾ ਹੈ ਫਿਰ ਆਉਣਾ ਹੈ। ਵੇਖਿਆ ਜਾਂਦਾ ਹੈ ਇਸ ਯਾਦ ਵਿੱਚ ਰਹਿਣ ਨਾਲ ਸ਼ਰੀਰ ਦੇ ਜੋ ਰੋਗ ਤੰਗ ਕਰਦੇ ਹਨ ਉਹ ਵੀ ਆਟੋਮੈਟੀਕਲੀ ਠੰਡੇ ਹੋ ਜਾਂਦੇ ਹਨ। ਉਹ ਖੁਸ਼ੀ ਰਹਿ ਜਾਂਦੀ ਹੈ। ਖੁਸ਼ੀ ਜਿਹੀ ਖੁਰਾਕ ਨਹੀਂ ਇਸ ਲਈ ਬੱਚਿਆਂ ਨੂੰ ਵੀ ਇਹ ਸਮਝਾਉਣਾ ਪੈਂਦਾ ਹੈ। ਬੱਚੇ, ਹੁਣ ਘਰ ਚੱਲਣਾ ਹੈ, ਸਵੀਟ ਹੋਮ ਵਿੱਚ ਚੱਲਣਾ ਹੈ, ਇਸ ਪੁਰਾਣੀ ਦੁਨੀਆਂ ਨੂੰ ਭੁੱਲ ਜਾਣਾ ਹੈ। ਇਸ ਨੂੰ ਕਿਹਾ ਜਾਂਦਾ ਹੈ ਯਾਦ ਦੀ ਯਾਤਰਾ। ਹੁਣ ਹੀ ਬੱਚਿਆਂ ਨੂੰ ਪਤਾ ਪੈਂਦਾ ਹੈ। ਬਾਪ ਕਲਪ - ਕਲਪ ਆਓਂਦੇ ਹਨ, ਇਹ ਹੀ ਸੁਣਾਉਂਦੇ ਹਨ ਕਲਪ ਬਾਦ ਫਿਰ ਮਿਲਣਗੇ। ਬਾਪ ਕਹਿੰਦੇ ਹਨ - ਬੱਚੇ, ਹੁਣ ਤੁਸੀਂ ਜੋ ਸੁਣਦੇ ਹੋ, ਫਿਰ ਕਲਪ ਬਾਦ ਵੀ ਇਹ ਹੀ ਸੁਣੋਗੇ। ਇਹ ਤਾਂ ਬੱਚੇ ਜਾਣਦੇ ਹਨ, ਬਾਪ ਕਹਿੰਦੇ ਹਨ - ਮੈਂ ਕਲਪ - ਕਲਪ ਆਕੇ ਬੱਚਿਆਂ ਨੂੰ ਮਾਰਗ ਦੱਸਦਾ ਹਾਂ ਮਾਰਗ ਤੇ ਚੱਲਣਾ ਬੱਚਿਆਂ ਦਾ ਕੰਮ ਹੈ। ਬਾਪ ਆਕੇ ਮਾਰਗ ਦੱਸਦੇ ਹਨ, ਨਾਲ ਵੀ ਲੈ ਜਾਂਦੇ ਹਨ। ਸਿਰਫ ਮਾਰਗ ਨਹੀਂ ਦੱਸਦੇ ਪਰ ਨਾਲ ਵੀ ਲੈ ਜਾਂਦੇ ਹਨ ਇਹ ਵੀ ਸਮਝਾਇਆ ਜਾਂਦਾ ਹੈ - ਇਹ ਜੋ ਚਿੱਤਰ ਆਦਿ ਹਨ, ਪਿਛਾੜੀ ਵਿੱਚ ਕੁਝ ਵੀ ਕੰਮ ਨਹੀਂ ਆਉਂਦੇ। ਬਾਪ ਨੇ ਆਪਣਾ ਪਰਿਚੈ ਦੇ ਦਿੱਤਾ ਹੈ। ਬੱਚੇ ਸਮਝ ਜਾਂਦੇ ਹਨ ਬਾਪ ਦਾ ਵਰਸਾ ਬੇਹੱਦ ਦੀ ਬਾਦਸ਼ਾਹੀ ਹੈ। ਜੋ ਕਲ ਮੰਦਿਰਾਂ ਵਿੱਚ ਜਾਂਦੇ ਸੀ, ਮਹਿਮਾ ਗਾਉਂਦੇ ਸੀ ਇਨ੍ਹਾਂ ਬੱਚਿਆਂ (ਲਕਸ਼ਮੀ - ਨਾਰਾਇਣ) ਦੀ, ਬਾਪ ਤਾਂ ਇਨ੍ਹਾਂ ਨੂੰ ਵੀ ਬੱਚੇ - ਬੱਚੇ ਕਹਿਣਗੇ ਨਾ, ਜੋ ਉਨ੍ਹਾਂ ਦੀ ਉੱਚ ਬਣਨ ਦੀ ਮਹਿਮਾ ਗਾਉਂਦੇ ਸੀ, ਹੁਣ ਫਿਰ ਉੱਚ ਬਣਨ ਦਾ ਪੁਰਸ਼ਾਰਥ ਕਰਦੇ ਹਨ। ਸ਼ਿਵਬਾਬਾ ਦੇ ਲਈ ਨਵੀ ਗੱਲ ਨਹੀਂ ਹੈ। ਤੁਸੀਂ ਬੱਚਿਆਂ ਦੇ ਲਈ ਨਵੀ ਗੱਲ ਹੈ। ਯੁੱਧ ਦੇ ਮੈਦਾਨ ਵਿੱਚ ਤਾਂ ਬੱਚੇ ਹਨ। ਸੰਕਲਪ - ਵਿਕਲਪ ਵੀ ਇਨ੍ਹਾਂ ਨੂੰ ਤੰਗ ਕਰਣਗੇ। ਇਹ ਖਾਂਸੀ ਵੀ ਇਨ੍ਹਾਂ ਦੇ ਕਰਮਾਂ ਦਾ ਹਿਸਾਬ - ਕਿਤਾਬ ਹੈ, ਇਨ੍ਹਾਂ ਨੂੰ ਭੋਗਣਾ ਹੈ। ਬਾਬਾ ਤਾਂ ਮੌਜ ਵਿੱਚ ਹੈ, ਇਨ੍ਹਾਂ ਨੂੰ ਕਰਮਾਤੀਤ ਬਣਨਾ ਹੈ। ਬਾਪ ਤਾਂ ਹੈ ਹੀ ਸਦਾ ਕਰਮਾਤੀਤ ਅਵਸਥਾ ਵਿੱਚ। ਸਾਨੂੰ, ਤੁਹਾਨੂੰ ਬੱਚਿਆਂ ਨੂੰ ਮਾਇਆ ਦੇ ਤੂਫ਼ਾਨ ਆਦਿ ਕਰਮ ਭੋਗ ਵੀ ਆਉਣਗੇ। ਇਹ ਸਮਝਾਉਣਾ ਚਾਹੀਦਾ ਹੈ। ਬਾਪ ਤਾਂ ਰਸਤਾ ਦੱਸਦੇ ਹਨ, ਬੱਚਿਆਂ ਨੂੰ ਸਭ ਕੁਝ ਸਮਝਾਉਂਦੇ ਹਨ। ਇਸ ਰੱਥ ਨੂੰ ਕੁਝ ਹੁੰਦਾ ਹੈ ਤਾਂ ਤੁਹਾਨੂੰ ਫੀਲਿੰਗ ਆਏਗੀ ਕਿ ਦਾਦਾ ਨੂੰ ਕੁਝ ਹੋਇਆ ਹੈ। ਬਾਬਾ ਨੂੰ ਕੁਝ ਨਹੀਂ ਹੁੰਦਾ ਹੈ, ਇਨ੍ਹਾਂ ਨੂੰ ਹੁੰਦਾ ਹੈ। ਗਿਆਨ ਮਾਰਗ ਵਿੱਚ ਅੰਧਸ਼ਰਧਾ ਦੀ ਗੱਲ ਨਹੀਂ ਹੁੰਦੀ ਹੈ। ਬਾਬਾ ਸਮਝਾਉਂਦੇ ਹਨ ਮੈਂ ਕਿਸ ਤਨ ਵਿੱਚ ਆਉਂਦਾ ਹਾਂ। ਬਹੁਤ ਜਨਮਾਂ ਦੇ ਅੰਤ ਦੇ ਪਤਿਤ ਤਨ ਵਿੱਚ ਮੈ ਪ੍ਰਵੇਸ਼ ਕਰਦਾ ਹਾਂ। ਦਾਦਾ ਵੀ ਸਮਝਦੇ ਹਨ ਜਿਵੇਂ ਹੋਰ ਬੱਚੇ ਹਨ, ਮੈਂ ਵੀ ਹਾਂ। ਦਾਦਾ ਪੁਰਸ਼ਾਰਥੀ ਹੈ, ਸੰਪੂਰਨ ਨਹੀਂ ਹੈ। ਤੁਸੀਂ ਸਭ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਬ੍ਰਾਹਮਣ ਪੁਰਸ਼ਾਰਥ ਕਰਦੇ ਹੋ, ਵਿਸ਼ਨੂੰ ਪਦ ਪਾਉਣ ਲਈ। ਲਕਸ਼ਮੀ - ਨਰਾਇਣ ਕਹੋ,ਵਿਸ਼ਨੂੰ ਕਹੋ, ਬਾਪ ਤਾਂ ਹੈ ਹੀ ਇੱਕ। ਬਾਪ ਨੇ ਸਮਝਾਇਆ ਵੀ ਹੈ ਅੱਗੇ ਨਹੀਂ ਸਮਝਦੇ ਸੀ। ਨਾ ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ, ਨਾ ਆਪਣੇ ਆਪ ਨੂੰ ਸਮਝਦੇ ਸੀ। ਹੁਣ ਤਾਂ ਬਾਪ ਨੂੰ, ਬ੍ਰਹਮਾ - ਵਿਸ਼ਨੂੰ - ਸ਼ੰਕਰ ਵੇਖਣ ਨਾਲ ਬੁੱਧੀ ਵਿੱਚ ਆਉਂਦਾ ਹੈ - ਇਹ ਬ੍ਰਹਮਾ ਤਪੱਸਿਆ ਕਰਦੇ ਹਨ। ਇਹ ਹੀ ਸਫੇਦ ਡਰੈਸ ਹੈ। ਕਰਮਾਤੀਤ ਅਵਸਥਾ ਵੀ ਇੱਥੇ ਹੁੰਦੀ ਹੈ। ਇਨਅਡਵਾਂਸ ਤੁਹਾਨੂੰ ਸਾਕ੍ਸ਼ਾਤ੍ਕਰ ਹੁੰਦਾ ਹੈ - ਇਹ ਬਾਬਾ ਫਰਿਸ਼ਤਾ ਬਣਨਗੇ। ਤੁਸੀਂ ਵੀ ਜਾਣਦੇ ਹੋ ਅਸੀਂ ਕਰਮਾਤੀਤ ਅਵਸਥਾ ਨੂੰ ਪਾਕੇ ਫਰਿਸ਼ਤਾ ਬਣਾਂਗੇ ਨੰਬਰਵਾਰ। ਜੱਦ ਤੁਸੀਂ ਫਰਿਸ਼ਤੇ ਬਣਦੇ ਹੋ ਤਾਂ ਸਮਝਦੇ ਹੋ ਹੁਣ ਲੜਾਈ ਲੱਗੇਗੀ। ਮਰੂਆ ਮੌਤ… ਇਹ ਬਹੁਤ ਉੱਚੀ ਅਵਸਥਾ ਹੈ। ਬਚਿਆਂ ਨੂੰ ਧਾਰਨ ਕਰਨੀ ਹੈ। ਇਹ ਵੀ ਨਿਸ਼ਚਾ ਹੈ ਕਿ ਅਸੀਂ ਚੱਕਰ ਲਾਉਂਦੇ ਹਾਂ। ਹੋਰ ਕੋਈ ਇਨ੍ਹਾਂ ਗੱਲਾਂ ਨੂੰ ਸਮਝ ਨਾ ਸਕੇ। ਨਵਾਂ ਗਿਆਨ ਹੈ ਅਤੇ ਫਿਰ ਪਾਵਨ ਬਣਨ ਲਈ ਬਾਪ ਯਾਦ ਸਿਖਾਉਂਦੇ ਹਨ, ਇਹ ਵੀ ਸਮਝਦੇ ਹੋ ਬਾਪ ਤੋਂ ਵਰਸਾ ਮਿਲਦਾ ਹੈ। ਕਲਪ - ਕਲਪ ਬਾਪ ਦੇ ਬੱਚੇ ਬਣਦੇ ਹੋ, 84 ਦਾ ਚੱਕਰ ਲਾਇਆ ਹੈ। ਕੋਈ ਨੂੰ ਵੀ ਤੁਸੀਂ ਸਮਝਾਓ ਤੁਸੀਂ ਆਤਮਾ ਹੋ ਪਰਮਪਿਤਾ ਪਰਮਾਤਮਾ ਬਾਪ ਹੈ, ਹੁਣ ਬਾਪ ਨੂੰ ਯਾਦ ਕਰੋ। ਤਾਂ ਉਨ੍ਹਾਂ ਦੀ ਬੁੱਧੀ ਵਿੱਚ ਆਵੇਗਾ ਦੈਵੀ ਪ੍ਰਿੰਸ ਬਣਨਾ ਹੈ ਤਾਂ ਇੰਨਾ ਪੁਰਸ਼ਾਰਥ ਕਰਨਾ ਹੈ। ਵਿਕਾਰ ਆਦਿ ਸਭ ਛੱਡ ਦੇਣੇ ਹਨ। ਬਾਪ ਸਮਝਾਉਂਦੇ ਹਨ ਭੈਣ - ਭਰਾ ਵੀ ਨਹੀਂ, ਭਰਾ - ਭਰਾ ਸਮਝੋ ਅਤੇ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਅਤੇ ਕੋਈ ਤਕਲੀਫ ਨਹੀਂ ਹੈ। ਪਿਛਾੜੀ ਵਿੱਚ ਹੋਰ ਕੋਈ ਗੱਲਾਂ ਦੀ ਜਰੂਰਤ ਨਹੀਂ ਪੈਂਦੀ। ਸਿਰਫ ਬਾਪ ਨੂੰ ਯਾਦ ਕਰਨਾ ਹੈ, ਆਸਤਿਕ ਬਣਨਾ ਹੈ। ਅਜਿਹਾ ਸ੍ਰਵਗੁਣ ਸੰਪਨ ਬਣਨਾ ਹੈ। ਲਕਸ਼ਮੀ - ਨਾਰਾਇਣ ਦਾ ਚਿੱਤਰ ਬੜਾ ਅਕੂਰੇਟ ਹੈ। ਸਿਰਫ ਬਾਪ ਨੂੰ ਭੁੱਲ ਜਾਣ ਨਾਲ ਦੈਵੀ ਗੁਣ ਧਾਰਨ ਕਰਨਾ ਵੀ ਭੁੱਲ ਜਾਂਦੇ ਹਨ। ਬੱਚੇ ਏਕਾਂਤ ਵਿੱਚ ਬੈਠ ਵਿਚਾਰ ਕਰੋ - ਬਾਬਾ ਨੂੰ ਯਾਦ ਕਰਕੇ ਸਾਨੂੰ ਇਹ ਬਣਨਾ ਹੈ, ਇਹ ਗੁਣ ਧਾਰਨ ਕਰਨਾ ਹੈ। ਗੱਲ ਤਾਂ ਬਹੁਤ ਛੋਟੀ ਹੈ। ਬੱਚਿਆਂ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਕਿੰਨਾ ਦੇਹ - ਅਭਿਮਾਨ ਆ ਜਾਂਦਾ ਹੈ। ਬਾਪ ਕਹਿੰਦੇ ਹਨ "ਦੇਹੀ ਅਭਿਮਾਨੀ ਭਵ" ਬਾਪ ਤੋਂ ਹੀ ਵਰਸਾ ਲੈਣਾ ਹੈ। ਬਾਪ ਨੂੰ ਯਾਦ ਕਰਣਗੇ ਤਾਂ ਕਿੱਚੜਾ ਨਿਕਲੇਗਾ।

ਬੱਚੇ ਜਾਣਦੇ ਹਨ ਹੁਣ ਬਾਬਾ ਆਇਆ ਹੋਇਆ ਹੈ। ਬ੍ਰਹਮਾ ਦੁਆਰਾ ਨਵੀ ਦੁਨੀਆਂ ਦੀ ਸਥਾਪਨਾ ਕਰਦੇ ਹਨ। ਤੁਸੀਂ ਬੱਚੇ ਜਾਣਦੇ ਹੋ ਸਥਾਪਨਾ ਹੋ ਰਹੀ ਹੈ। ਇੰਨੀ ਸਹਿਜ਼ ਗੱਲ ਵੀ ਤੁਹਾਡੇ ਤੋਂ ਖਿਸਕ ਜਾਂਦੀ ਹੈ। ਇੱਕ ਅਲਫ਼ ਹੈ, ਬੇਹੱਦ ਦਾ ਬਾਪ ਤੋਂ ਬਾਦਸ਼ਾਹੀ ਮਿਲਦੀ ਹੈ। ਬਾਪ ਨੂੰ ਯਾਦ ਕਰਨ ਨਾਲ ਨਵੀ ਦੁਨੀਆਂ ਯਾਦ ਆ ਜਾਂਦੀ ਹੈ। ਅਬਲਾਵਾਂ - ਕੁਬਜਾਵਾਂ ਵੀ ਬਹੁਤ ਚੰਗਾ ਪਦ ਪਾ ਸਕਦੀਆਂ ਹਨ। ਸਿਰਫ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਬਾਪ ਨੇ ਤਾਂ ਰਸਤਾ ਦੱਸਿਆ ਹੈ। ਕਹਿੰਦੇ ਹਨ - ਆਪਣੇ ਨੂੰ ਆਤਮਾ ਨਿਸ਼ਚਾ ਕਰੋ। ਬਾਪ ਦੀ ਪਹਿਚਾਣ ਤਾਂ ਮਿਲੀ। ਬੁੱਧੀ ਵਿੱਚ ਬੈਠ ਜਾਂਦਾ ਹੈ ਹੁਣ 84 ਜਨਮ ਪੂਰੇ ਹੋਏ, ਘਰ ਜਾਵਾਂਗੇ ਫਿਰ ਆਕੇ ਸਵਰਗ ਵਿੱਚ ਪਾਰ੍ਟ ਵਜਾਵਾਂਗੇ। ਇਹ ਪ੍ਰਸ਼ਨ ਨਹੀਂ ਉਠਦਾ ਕਿ ਕਿੱਥੇ ਯਾਦ ਕਰੀਏ, ਕਿਵੇਂ ਕਰੀਏ? ਬੁੱਧੀ ਵਿੱਚ ਹੈ ਕਿ ਬਾਪ ਨੂੰ ਯਾਦ ਕਰਨਾ ਹੈ। ਬਾਪ ਕਿੱਥੇ ਵੀ ਜਾਵੇ, ਤੁਸੀਂ ਤੇ ਉਨ੍ਹਾਂ ਦੇ ਬੱਚੇ ਹੀ ਹੋ ਨਾ। ਬੇਹੱਦ ਦੇ ਬਾਪ ਨੂੰ ਯਾਦ ਕਰਨਾ ਹੈ। ਇੱਥੇ ਬੈਠੇ ਹੋ ਤਾਂ ਤੁਹਾਨੂੰ ਆਨੰਦ ਆਉਂਦਾ ਹੈ। ਸਮੁੱਖ ਬਾਪ ਨਾਲ ਮਿਲਦੇ ਹੋ। ਮਨੁੱਖ ਮੂੰਝ ਜਾਂਦੇ ਹਨ ਕਿ ਸ਼ਿਵਬਾਬਾ ਦੀ ਜਯੰਤੀ ਕਿਵੇਂ ਹੋਵੇਗੀ! ਇਹ ਵੀ ਸਮਝਦੇ ਨਹੀਂ ਕਿ ਸ਼ਿਵਰਾਤ੍ਰੀ ਕਿਓਂ ਕਿਹਾ ਜਾਂਦਾ ਹੈ? ਸ਼੍ਰੀਕ੍ਰਿਸ਼ਨ ਦੇ ਲਈ ਸਮਝਦੇ ਹਨ ਨਾ ਕਿ ਰਾਤ ਨੂੰ ਜਯੰਤੀ ਹੁੰਦੀ ਹੈ ਪਰ ਇਸ ਰਾਤ੍ਰੀ ਦੀ ਗੱਲ ਨਹੀਂ ਹੈ। ਉਹ ਅੱਧਾ ਕਲਪ ਦੀ ਰਾਤ ਪੂਰੀ ਹੁੰਦੀ ਹੈ ਫਿਰ ਬਾਪ ਨੂੰ ਆਉਣਾ ਪੈਂਦਾ ਹੈ ਨਵੀ ਦੁਨੀਆਂ ਦੀ ਸਥਾਪਨਾ ਕਰਨ, ਹੈ ਬਹੁਤ ਸਹਿਜ਼। ਬੱਚੇ ਖੁੱਦ ਸਮਝਦੇ ਹਨ - ਸਹਿਜ਼ ਹੈ। ਦੈਵੀ ਗੁਣ ਧਾਰਨ ਕਰਨੇ ਹਨ। ਨਹੀਂ ਤਾਂ 100 ਗੁਣਾ ਪਾਪ ਹੋ ਜਾਂਦਾ ਹੈ। ਮੇਰੀ ਨਿੰਦਾ ਕਰਾਉਣ ਵਾਲੇ ਉੱਚ ਠੋਰ ਨਹੀਂ ਪਾ ਸਕਣਗੇ। ਬਾਪ ਦੀ ਨਿੰਦਾ ਕਰਾਉਣਗੇ ਤਾਂ ਪਦ ਭ੍ਰਿਸ਼ਟ ਹੋ ਜਾਵੇਗਾ। ਬਹੁਤ ਮਿੱਠਾ ਬਣਨਾ ਚਾਹੀਦਾ ਹੈ। ਰੱਫ - ਡੱਫ ਗੱਲ ਕਰਨਾ - ਇਹ ਦੈਵੀ ਗੁਣ ਨਹੀਂ ਹੈ। ਸਮਝਣਾ ਚਾਹੀਦਾ ਹੈ ਇਹ ਆਸੁਰੀ ਅਵਗੁਣ ਹਨ। ਪਿਆਰ ਨਾਲ ਸਮਝਾਉਣਾ ਹੁੰਦਾ ਹੈ - ਇਹ ਤੁਹਾਡਾ ਦੈਵੀ ਗੁਣ ਨਹੀਂ ਹੈ। ਇਹ ਵੀ ਬੱਚੇ ਜਾਣਦੇ ਹਨ ਕਿ ਹੁਣ ਕੱਲਯੁਗ ਪੂਰਾ ਹੁੰਦਾ ਹੈ, ਇਹ ਹੈ ਸੰਗਮ ਯੁੱਗ। ਮਨੁੱਖਾਂ ਨੂੰ ਤਾਂ ਕੁਝ ਪਤਾ ਨਹੀਂ ਹੈ। ਕੁੰਭਕਰਨ ਦੀ ਨੀਂਦ ਵਿੱਚ ਸੁੱਤੇ ਪਏ ਹਨ। ਸਮਝਦੇ ਹਨ 40 ਹਜ਼ਾਰ ਵਰ੍ਹੇ ਪਏ ਹਨ। ਅਸੀਂ ਜਿਉਂਦੇ ਰਹਾਂਗੇ, ਸੁੱਖ ਭੋਗਦੇ ਰਹਾਂਗੇ। ਇਹ ਨਹੀਂ ਸਮਝਦੇ ਦਿਨ ਪ੍ਰਤੀ ਦਿਨ ਹੋਰ ਹੀ ਤਮੋਪ੍ਰਧਾਨ ਬਣਦੇ ਹਨ। ਤੁਸੀਂ ਬੱਚਿਆਂ ਨੇ ਵਿਨਾਸ਼ ਦਾ ਸਾਕ੍ਸ਼ਤਕਾਰ ਵੀ ਕੀਤਾ ਹੈ! ਅੱਗੇ ਚਲ ਕੇ ਬ੍ਰਹਮਾ ਦਾ, ਸ਼੍ਰੀਕ੍ਰਿਸ਼ਨ ਦਾ ਵੀ ਸਾਕ੍ਸ਼ਤਕਾਰ ਕਰਦੇ ਰਹੋਗੇ। ਬ੍ਰਹਮਾ ਦੇ ਕੋਲ ਜਾਣ ਨਾਲ ਤੁਸੀਂ ਸ੍ਵਰਗ ਦਾ ਇਵੇਂ ਦਾ ਪ੍ਰਿੰਸ ਬਣੋਗੇ ਇਸਲਈ ਅਕਸਰ ਕਰਕੇ ਬ੍ਰਹਮਾ ਅਤੇ ਸ਼੍ਰੀਕ੍ਰਿਸ਼ਨ ਦੋਵਾਂ ਦੇ ਸਾਕ੍ਸ਼ਤਕਾਰ ਹੁੰਦੇ ਹਨ। ਕਿਸੇ ਨੂੰ ਵਿਸ਼ਨੂੰ ਦਾ ਵੀ ਹੁੰਦਾ ਹੈ। ਪਰ ਉਸ ਤੋਂ ਇੰਨਾ ਸਮਝ ਨਹੀਂ ਸਕਣਗੇ। ਨਾਰਾਇਣ ਦਾ ਹੋਣ ਨਾਲ ਸਮਝ ਸਕਣਗੇ। ਇੱਥੇ ਅਸੀਂ ਜਾਂਦੇ ਹੀ ਹਾਂ ਦੇਵਤਾ ਬਣਨ ਲਈ। ਤਾਂ ਤੁਸੀਂ ਹੁਣ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਪਾਠ ਪੜ੍ਹਦੇ ਹੋ। ਪਾਠ ਪੜਾਇਆ ਜਾਂਦਾ ਹੈ ਯਾਦ ਦੇ ਲਈ। ਪਾਠ ਆਤਮਾ ਪੜ੍ਹਦੀ ਹੈ। ਦੇਹ ਦਾ ਭਾਨ ਉਤਰ ਜਾਂਦਾ ਹੈ ਆਤਮਾ ਹੀ ਸਭ ਕੁਝ ਕਰਦੀ ਹੈ। ਚੰਗੇ ਅਤੇ ਬੁਰੇ ਸੰਸਕਾਰ ਆਤਮਾ ਵਿੱਚ ਹੀ ਹੁੰਦੇ ਹਨ।

ਤੁਸੀਂ ਮਿੱਠੇ - ਮਿੱਠੇ ਬੱਚੇ 5 ਹਜ਼ਾਰ ਵਰ੍ਹੇ ਬਾਦ ਆਕੇ ਮਿਲੇ ਹੋ। ਤੁਸੀਂ ਉਹ ਹੀ ਹੋ। ਫ਼ੀਚਰ ਵੀ ਉਹ ਹੀ ਹਨ, 5 ਹਜ਼ਾਰ ਵਰ੍ਹੇ ਪਹਿਲੇ ਵੀ ਤੁਸੀਂ ਹੀ ਸੀ। ਤੁਸੀਂ ਵੀ ਕਹਿੰਦੇ ਹੋ 5 ਹਜ਼ਾਰ ਵਰ੍ਹੇ ਬਾਦ ਤੁਸੀ ਉਥੇ ਹੀ ਆਕੇ ਮਿਲੇ ਹੋ, ਜੋ ਸਾਨੂੰ ਮਨੁੱਖ ਤੋਂ ਦੇਵਤਾ ਬਣਾ ਰਹੇ ਹਨ। ਅਸੀਂ ਦੇਵਤਾ ਸੀ ਫਿਰ ਅਸੁਰ ਬਣ ਪਏ ਹਾਂ। ਦੇਵਤਾਵਾਂ ਦੇ ਗੁਣ ਗਾਉਂਦੇ ਆਏ, ਆਪਣੇ ਅਵਗੁਣ ਵਰਨਣ ਕਰਦੇ ਆਏ। ਹੁਣ ਫਿਰ ਦੇਵਤਾ ਬਣਨਾ ਹੈ ਕਿਉਂਕਿ ਦੈਵੀ ਦੁਨੀਆਂ ਵਿੱਚ ਜਾਣਾ ਹੈ। ਤੇ ਹੁਣ ਚੰਗੀ ਰੀਤੀ ਪੁਰਸ਼ਾਰਥ ਕਰ ਉੱਚ ਪਦ ਪਾਓ। ਟੀਚਰ ਤਾਂ ਸਭ ਨੂੰ ਕਹਿਣਗੇ ਨਾ, ਪੜ੍ਹੋ। ਚੰਗੇ ਨੰਬਰਾਂ ਵਿੱਚ ਪਾਸ ਹੋਵੋ ਤਾਂ ਸਾਡਾ ਨਾਮ ਵੀ ਬਾਲਾ ਹੋਵੇ ਅਤੇ ਤੁਹਾਡਾ ਵੀ ਨਾਮ ਬਾਲਾ ਹੋਵੇਗਾ। ਇਵੇਂ ਬਹੁਤ ਕਹਿੰਦੇ ਹਨ - ਬਾਬਾ, ਤੁਹਾਡੇ ਕੋਲ ਆਉਣ ਨਾਲ ਕੁਝ ਨਿਕਲਦਾ ਹੀ ਨਹੀਂ। ਸਭ ਭੁੱਲ ਜਾਂਦੇ ਹਨ। ਆਉਣ ਨਾਲ ਹੀ ਚੁੱਪ ਹੋ ਜਾਣਗੇ। ਇਹ ਦੁਨੀਆਂ ਜਿਵੇਂ ਖਤਮ ਹੋਈ ਪਈ ਹੈ। ਫਿਰ ਤੁਸੀਂ ਆਓਗੇ ਨਵੀਂ ਦੁਨੀਆਂ ਵਿੱਚ। ਉਹ ਤਾਂ ਬੜੀ ਸ਼ੋਭਨਿੱਕ ਨਵੀ ਦੁਨੀਆਂ ਹੋਵੇਗੀ। ਕੋਈ ਸ਼ਾਂਤੀਧਾਮ ਵਿੱਚ ਵਿਸ਼ਰਾਮ ਪਾਉਂਦੇ ਹਨ। ਕੋਈ ਨੂੰ ਵਿਸ਼ਰਾਮ ਨਹੀਂ ਮਿਲਦਾ ਹੈ। ਆਲ ਰਾਉਂਡਰ ਪਾਰ੍ਟ ਹੈ ਪਰ ਤਮੋਪ੍ਰਧਾਨ ਦੁੱਖ ਤੋਂ ਛੁੱਟ ਜਾਂਦੇ ਹਨ। ਉੱਥੇ ਸ਼ਾਂਤੀ, ਸੁੱਖ ਸਭ ਮਿਲ ਜਾਂਦਾ ਹੈ ਸਾਨੂੰ ਚੰਗੀ ਰੀਤੀ ਪੁਰਸ਼ਾਰ੍ਥ ਕਰਨਾ ਚਾਹੀਦਾ ਹੈ। ਇਵੇਂ ਨਹੀਂ ਕਿ ਜੋ ਨਸੀਬ ਵਿੱਚ ਹੋਵੇਗਾ। ਨਹੀਂ, ਪੁਰਸ਼ਾਰਥ ਕਰਨਾ ਚਾਹੀਦਾ ਹੈ। ਸਮਝਿਆ ਜਾਂਦਾ ਹੈ ਕਿ ਰਾਜਧਾਨੀ ਸਥਾਪਨ ਹੋ ਰਹੀ ਹੈ। ਅਸੀਂ ਸ਼੍ਰੀਮਤ ਤੇ ਆਪਣੇ ਲਈ ਰਾਜਧਾਨੀ ਸਥਾਪਨ ਕਰ ਰਹੇ ਹਾਂ। ਬਾਬਾ ਜੋ ਸ਼੍ਰੀਮਤ ਦੇਣ ਵਾਲਾ ਹੈ ਉਹ ਖੁੱਦ ਰਾਜਾ ਆਦਿ ਨਹੀਂ ਬਣਿਆ ਹੈ। ਉਸਦੀ ਸ਼੍ਰੀਮਤ ਤੇ ਅਸੀਂ ਬਣਦੇ ਹਾਂ। ਨਵੀ ਗੱਲ ਹੈ ਨਾ। ਕਦੀ ਕੋਈ ਨੇ ਨਾ ਤੇ ਸੁਣੀ ਨਾ ਵੇਖੀ। ਹੁਣ ਤੁਸੀਂ ਬੱਚੇ ਸਮਝਦੇ ਹੋ ਅਸੀਂ ਇਸ ਸ਼੍ਰੀਮਤ ਤੇ ਬੈਕੁੰਠ ਦੀ ਬਾਦਸ਼ਾਹੀ ਸਥਾਪਨ ਕਰਦੇ ਹਾਂ। ਅਸੀਂ ਅਣਗਿਣਤ ਵਾਰੀ ਰਾਜਾਈ ਸਥਾਪਨ ਕੀਤੀ ਹੈ। ਕਰਦੇ ਤੇ ਗੁਆਉਂਦੇ ਹਾਂ। ਚੱਕਰ ਫਿਰਦਾ ਹੀ ਰਹਿੰਦਾ ਹੈ। ਪਾਦਰੀ ਲੋਕ ਜੱਦ ਚੱਕਰ ਲਗਾਉਣ ਨਿਕਲਦੇ ਹਨ ਤਾਂ ਹੋਰ ਕਿਸੇ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੇ ਹਨ। ਸਿਰਫ ਕਰਾਈਸਟ ਦੀ ਹੀ ਯਾਦ ਵਿੱਚ ਰਹਿੰਦੇ ਹਨ। ਸ਼ਾਂਤੀ ਵਿੱਚ ਚੱਕਰ ਲਾਓੰਦੇ ਹਨ। ਸਮਝ ਹੈ ਨਾ। ਕਰਾਈਸਟ ਦੀ ਯਾਦ ਵਿੱਚ ਕਿੰਨੇ ਰਹਿੰਦੇ ਹਨ। ਜਰੂਰ ਕਰਾਈਸਟ ਦਾ ਸਾਕ੍ਸ਼ਾਤਕਾਰ ਹੁੰਦਾ ਹੋਵੇਗਾ। ਸਭ ਪਾਦਰੀ ਇਵੇਂ ਦੇ ਥੋੜੀ ਹੁੰਦੇ ਹਨ। ਕੋਟਾਂ ਵਿੱਚ ਕੋਈ, ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਕੋਟਾਂ ਵਿੱਚ ਕੋਈ ਅਜਿਹੀ ਯਾਦ ਵਿੱਚ ਰਹਿੰਦੇ ਹੋਣਗੇ। ਟ੍ਰਾਈ ਕਰਕੇ ਵੇਖੋ। ਹੋਰ ਕਿਸੇ ਨੂੰ ਨਹੀਂ ਵੇਖੋ। ਬਾਪ ਨੂੰ ਯਾਦ ਕਰਦੇ ਸਵਦਰਸ਼ਨ ਚੱਕਰ ਫਿਰਾਓਂਦੇ ਰਹੋ। ਤੁਹਾਨੂੰ ਅਥਾਹ ਖੁਸ਼ੀ ਹੋਵੇਗੀ। ਸ਼੍ਰੇਸ਼ਟਾਚਾਰੀ ਦੇਵਤਾਵਾਂ ਨੂੰ ਕਿਹਾ ਜਾਂਦਾ ਹੈ ਅਤੇ ਭ੍ਰਿਸ਼ਟਾਚਾਰੀ ਮਨੁੱਖਾਂ ਨੂੰ ਕਿਹਾ ਜਾਂਦਾ ਹੈ। ਇਸ ਸਮੇਂ ਤਾਂ ਦੇਵਤਾ ਕੋਈ ਹੈ ਨਹੀਂ। ਅੱਧਾ ਕਲਪ ਦਿਨ, ਅੱਧਾ ਕਲਪ ਰਾਤ - ਇਹ ਭਾਰਤ ਦੀ ਹੀ ਗੱਲ ਹੈ । ਬਾਪ ਕਹਿੰਦੇ ਹਨ ਮੈ ਆਕੇ ਸਾਰਿਆਂ ਦੀ ਸਦਗਤੀ ਕਰਦਾ ਹਾਂ ਬਾਕੀ ਜੋ ਹੋਰ ਧਰਮ ਵਾਲੇ ਹਨ, ਉਹ ਆਪਣੇ - ਆਪਣੇ ਸਮੇਂ ਤੇ ਆਪਣੇ ਧਰਮ ਦੀ ਆਕੇ ਸਥਾਪਨਾ ਕਰਦੇ ਹਨ। ਸਭ ਆਕੇ ਇਹ ਮੰਤਰ ਲੈ ਜਾਂਦੇ ਹਨ। ਬਾਪ ਨੂੰ ਯਾਦ ਕਰਨਾ ਹੈ, ਜੋ ਯਾਦ ਕਰਣਗੇ ਉਹ ਆਪਣੇ ਧਰਮ ਵਿੱਚ ਉੱਚ ਪਦ ਪਾਉਣਗੇ।

ਤੁਸੀਂ ਬੱਚਿਆਂ ਨੂੰ ਪੁਰਸ਼ਾਰਥ ਕਰਕੇ ਰੂਹਾਨੀ ਮਿਊਜ਼ੀਅਮ ਅਤੇ ਕਾਲੇਜ ਖੋਲਣੇ ਚਾਹੀਦੇ ਹਨ। ਲਿੱਖ ਦੋ - ਵਿਸ਼ਵ ਦੀ ਅਤੇ ਸ੍ਵਰਗ ਦੀ ਰਾਜਾਈ ਸੈਕਿੰਡ ਵਿੱਚ ਕਿਵੇਂ ਮਿਲ ਸਕਦੀ ਹੈ, ਆਕੇ ਸਮਝੋ। ਬਾਪ ਨੂੰ ਯਾਦ ਕਰੋ ਤੇ ਬੈਕੁੰਠ ਦੀ ਬਾਦਸ਼ਾਹੀ ਮਿਲਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਚਲਦੇ ਫਿਰਦੇ ਇੱਕ ਬਾਪ ਹੀ ਯਾਦ ਰਹੇ ਹੋਰ ਕੁਝ ਵੇਖਦੇ ਹੋਏ ਵੀ ਵਿਖਾਈ ਨਾ ਦਵੇ - ਅਜਿਹਾ ਅਭਿਆਸ ਕਰਨਾ ਹੈ। ਏਕਾਂਤ ਵਿੱਚ ਆਪਣੀ ਜਾਂਚ ਕਰਨੀ ਹੈ ਕਿ ਸਾਡੇ ਵਿੱਚ ਦੈਵੀ ਗੁਣ ਕਿੱਥੋਂ ਤੱਕ ਆਏ ਹਨ?

2. ਇਵੇਂ ਦਾ ਕੋਈ ਕਰਤੱਵ ਨਹੀਂ ਕਰਨਾ ਹੈ, ਜਿਸ ਦੇ ਨਾਲ ਬਾਪ ਦੀ ਨਿੰਦਾ ਹੋਵੇ, ਦੈਵੀ ਗੁਣ ਧਾਰਨ ਕਰਨੇ ਹਨ। ਬੁੱਧੀ ਵਿੱਚ ਰਹੇ - ਹੁਣ ਘਰ ਜਾਣਾ ਹੈ ਫਿਰ ਆਪਣੀ ਰਾਜਧਾਨੀ ਵਿੱਚ ਆਉਣਾ ਹੈ।

ਵਰਦਾਨ:-
ਸੇਵਾਵਾਂ ਵਿਚ ਸ਼ੁਭ ਭਾਵਨਾ ਦੀ ਐਡੀਸ਼ਨ ਦ੍ਵਾਰਾ ਸ਼ਕਤੀਸ਼ਾਲੀ ਫਲ ਪ੍ਰਾਪਤ ਕਰਨ ਵਾਲੇ ਸਫਲਤਾ ਮੂਰਤ ਭਵ।

ਜੋ ਵੀ ਸੇਵਾ ਕਰਦੇ ਹੋ ਉਸ ਵਿਚ ਸਰਵ ਆਤਮਾਵਾਂ ਦੇ ਸਹਿਯੋਗ ਦੀ ਭਾਵਨਾ ਹੋਵੇ, ਖੁਸ਼ੀ ਦੀ ਭਾਵਨਾ ਅਤੇ ਸਦਭਾਵਨਾ ਹੋਵੈ ਤਾਂ ਹਰ ਕੰਮ ਸਹਿਜ ਸਫਲ ਹੋਵੇਗਾ। ਜਿਵੇਂ ਪਹਿਲੇ ਜ਼ਮਾਨੇ ਵਿਚ ਕੋਈ ਕੰਮ ਕਰਨ ਜਾਂਦੇ ਸਨ ਤਾਂ ਸਾਰੇ ਪਰਿਵਾਰ ਦੀ ਅਸ਼ੀਰਵਾਦ ਲੈਕੇ ਜਾਂਦੇ ਸਨ । ਤਾਂ ਵਰਤਮਾਨ ਸੇਵਾਵਾਂ ਵਿਚ ਇਹ ਐਡੀਸ਼ਨ ਚਾਹੀਦੀ ਹੈ। ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਭ ਦੀਆਂ ਸ਼ੁਭ ਭਾਵਨਾਵਾਂ, ਸ਼ੁਭ ਕਾਮਨਾਵਾਂ ਲਵੋ। ਸਰਵ ਦੀ ਸੰਤੁਸ਼ਟਤਾ ਦਾ ਬਲ ਭਰੋ ਤਾਂ ਸ਼ਕਤੀਸ਼ਾਲੀ ਫਲ ਨਿਕਲੇਗਾ।

ਸਲੋਗਨ:-
ਜਿਵੇਂ ਬਾਪ ਜੀ - ਹਾਜਿਰ ਕਹਿੰਦੇ ਹਨ ਉਵੇਂ ਤੁਸੀ ਵੀ ਸੇਵਾ ਵਿਚ ਜੀ ਹਾਜਿਰ, ਜੀ ਹਜੂਰ ਕਰੋ ਤਾਂ ਪੁੰਨ ਜਮਾਂ ਹੋ ਜਾਵੇਗਾ।