06.07.25 Avyakt Bapdada Punjabi Murli
18.01.2006 Om Shanti Madhuban
"ਸੰਕਲਪ, ਸਮੇਂ ਅਤੇ ਬੋਲ
ਦੇ ਵਚਨ ਦੀ ਸਕੀਮ ਦ੍ਵਾਰਾ ਸਫਲਤਾ ਦੀ ਸੈਰੇਮਨੀ ਮਨਾਓ, ਨਿਰਾਸ਼ ਆਤਮਾਵਾਂ ਵਿਚ ਆਸ਼ਾ ਦੇ ਦੀਪ ਜਗਾਓ"
ਅੱਜ ਸਨੇਹ ਦਾ ਦਿਨ ਹੈ।
ਚਾਰੋਂ ਪਾਸੇ ਦੇ ਸਭ ਬੱਚੇ ਸਨੇਹ ਦੇ ਸਾਗਰ ਵਿੱਚ ਸਮਾਏ ਹੋਏ ਹਨ। ਇਹ ਸਨੇਹ ਸਹਿਯੋਗੀ ਬਣਾਉਣ ਵਾਲਾ
ਹੈ। ਸਨੇਹ ਸਰਵ ਹੋਰ ਆਕਰਸ਼ਣ ਤੋਂ ਪਰੇ ਕਰਨ ਵਾਲਾ ਹੈ। ਸਨੇਹ ਦਾ ਵਰਦਾਨ ਤੁਸੀਂ ਸਭ ਬੱਚਿਆਂ ਨੂੰ
ਜਨਮ ਦਾ ਵਰਦਾਨ ਹੈ। ਸਨੇਹ ਵਿੱਚ ਪਰਿਵਰਤਨ ਕਰਾਉਣ ਦੀ ਸ਼ਕਤੀ ਹੈ। ਤਾਂ ਅੱਜ ਦੇ ਦਿਨ ਦੋ ਤਰ੍ਹਾਂ ਦੇ
ਬੱਚੇ ਚਾਰੋਂ ਪਾਸੇ ਦੇਖੇ। ਲਵਲੀ ਬੱਚੇ ਤੇ ਸਭ ਹਨ ਪਰ ਇੱਕ ਹੈ ਲਵਲੀ ਬੱਚੇ, ਦੂਸਰੇ ਹਨ ਲਵਲੀਨ ਬੱਚੇ।
ਲਵਲੀਨ ਬੱਚੇ ਹਰ ਸੰਕਲਪ, ਹਰ ਸਵਾਸ਼ ਵਿੱਚ, ਹਰ ਬੋਲ, ਹਰ ਕਰਮ ਵਿੱਚ ਖੁਦ ਹੀ ਬਾਪ ਸਮਾਨ ਸਹਿਜ
ਰਹਿੰਦੇ ਹਨ, ਕਿਉਂ? ਬੱਚਿਆਂ ਨੂੰ ਬਾਪ ਨੇ ਸਮਰਥ ਭਵ ਦਾ ਵਰਦਾਨ ਦਿੱਤਾ ਹੈ। ਅੱਜ ਦੇ ਦਿਨ ਨੂੰ
ਸਮ੍ਰਿਤੀ ਸੋ ਸਮਰਥ ਦਿਵਸ ਕਹਿੰਦੇ ਹਨ ਕਿਉਂ? ਬਾਪ ਨੇ ਅੱਜ ਦੇ ਦਿਨ ਖੁਦ ਨੂੰ ਬੈਕਬੋਂਨ ਬਣਾਇਆ ਅਤੇ
ਲਵਲੀਨ ਬੱਚਿਆਂ ਨੂੰ ਵਿਸ਼ਵ ਦੀ ਸਟੇਜ਼ ਤੇ ਪ੍ਤੱਖ ਕੀਤਾ। ਵਿਅੱਕਤ ਵਿੱਚ ਪ੍ਰਤੱਖ ਬੱਚਿਆਂ ਨੂੰ ਕੀਤਾ
ਅਤੇ ਖੁਦ ਅਵਿੱਅਕਤ ਰੂਪ ਵਿੱਚ ਸਾਥੀ ਬਣੇ।
ਅੱਜ ਦੇ ਇਸ ਸਮ੍ਰਿਤੀ ਸੋ
ਸਮਰਥ ਦਿਵਸ ਤੇ ਬਾਪਦਾਦਾ ਨੇ ਬੱਚਿਆਂ ਨੂੰ ਬਾਲਕ ਸੋ ਮਾਲਕ ਬਣਾਏ ਸਰਵ ਸ਼ਕਤੀਵਾਂਨ ਬਾਪ ਨੂੰ ਮਾਸਟਰ
ਸਰਵਸ਼ਕਤੀਵਾਂਨ ਬਣ ਪ੍ਰਤੱਖ ਕਰਨ ਦਾ ਕੰਮ ਦਿੱਤਾ ਅਤੇ ਬਾਪ ਦੇਖ ਕੇ ਖੁਸ਼ ਹਨ ਕਿ ਯਥਾਯੋਗ ਅਤੇ ਸ਼ਕਤੀ
ਸਭ ਬੱਚੇ ਬਾਪ ਨੂੰ ਪ੍ਰਤੱਖ ਕਰਨ ਮਤਲਬ ਵਿਸ਼ਵ ਕਲਿਆਣ ਕਰ ਵਿਸ਼ਵ ਪਰਿਵਰਤਨ ਕਰਨ ਦੇ ਕੰਮ ਵਿੱਚ ਲੱਗੇ
ਹੋਏ ਹਨ। ਬਾਪ ਦਵਾਰਾ ਸਰਵ ਸ਼ਕਤੀਆਂ ਦਾ ਵਰਸਾ ਜੋ ਮਿਲਿਆ ਹੋਇਆ ਹੈ ਉਹ ਖੁਦ ਪ੍ਰਤੀ ਅਤੇ ਵਿਸ਼ਵ ਦੀਆਂ
ਆਤਮਾਵਾਂ ਦੇ ਪ੍ਰਤੀ ਕੰਮ ਵਿੱਚ ਲਗਾ ਰਹੇ ਹਨ। ਬਾਪਦਾਦਾ ਵੀ ਇਵੇਂ ਦੇ ਮਾਸਟਰ ਸਰਵਸ਼ਕਤੀਵਾਂਨ ਬਾਪ
ਸਮਾਨ ਉਮੰਗ -ਉਤਸ਼ਾਹ ਵਿੱਚ ਰਹਿਣ ਵਾਲੇ ਆਲਰਾਉਂਡਰ ਸੇਵਾਧਾਰੀ, ਨਿ:ਸਵਾਰਥ ਸੇਵਾਧਾਰੀ, ਬੇਹੱਦ ਦੇ
ਸੇਵਾਧਾਰੀ ਬੱਚਿਆਂ ਨੂੰ ਪਦਮ -ਪਦਮਗੁਣਾ ਦਿਲ ਤੋਂ ਮੁਬਾਰਕ ਦੇ ਰਹੇ ਹਨ। ਮੁਬਾਰਕ ਹੋ, ਮੁਬਾਰਕ ਹੋ।
ਦੇਸ਼ ਦੇ ਬੱਚੇ ਵੀ ਘੱਟ ਨਹੀਂ ਅਤੇ ਵਿਦੇਸ਼ ਦੇ ਬੱਚੇ ਵੀ ਘੱਟ ਨਹੀਂ ਹਨ। ਬਾਪਦਾਦਾ ਅਜਿਹੇ ਬੱਚਿਆਂ
ਦੀ ਦਿਲ ਹੀ ਦਿਲ ਵਿੱਚ ਮਹਿਮਾ ਵੀ ਕਰਦੇ ਅਤੇ ਗੀਤ ਵੀ ਗਾਉਦੇ ਵਾਹ! ਤੁਸੀਂ ਸਭ ਵਾਹ! ਬੱਚੇ ਹੋ ਨਾ!
ਹੱਥ ਹਿਲਾ ਰਹੇ ਹਨ, ਬਹੁਤ ਵਧੀਆ। ਬਾਪਦਾਦਾ ਨੂੰ ਬੱਚਿਆਂ ਦੇ ਉੱਪਰ ਫਾਖ਼ੁਰ ਹੈ - ਸਾਰੇ ਕਲਪ ਵਿੱਚ
ਇਵੇਂ ਦਾ ਕੋਈ ਬਾਪ ਨਹੀਂ ਹੈ ਜਿਸਦਾ ਹਰ ਬੱਚਾ ਸਵਰਾਜ ਅਧਿਕਾਰੀ ਰਾਜਾ ਹੋਵੇ। ਤੁਸੀਂ ਸਭ ਤੇ ਸਵਰਾਜ
ਅਧਿਕਾਰੀ ਰਾਜਾ ਹੋ ਨਾ! ਪ੍ਰਜਾ ਤਾਂ ਨਹੀਂ ਨਾ! ਕਈ ਬੱਚੇ ਜਦੋਂ ਰੂਹਰਿਹਾਂਨ ਕਰਦੇ ਹਨ ਤਾਂ ਕਹਿੰਦੇ
ਹਨ ਅਸੀਂ ਭਵਿੱਖ ਵਿੱਚ ਕੀ ਬਣਾਂਗੇ, ਉਸਦਾ ਚਿੱਤਰ ਸਾਨੂੰ ਦਿਖਾਓ। ਬਾਪਦਾਦਾ ਕੀ ਕਹਿੰਦੇ ਹਨ?
ਪੁਰਾਣੇ ਬੱਚੇ ਤੇ ਕਹਿੰਦੇ ਹਨ ਕਿ ਜਗਤ ਅੰਬਾ ਮਾਂ ਹਰ ਇੱਕ ਨੂੰ ਚਿੱਤਰ ਦਿੰਦੀ ਸੀ, ਤਾਂ ਸਾਨੂੰ ਵੀ
ਚਿੱਤਰ ਦਵੋ। ਬਾਪਦਾਦਾ ਕਹਿੰਦੇ ਹਨ ਹਰ ਇੱਕ ਬੱਚੇ ਨੂੰ ਬਾਪ ਨੇ ਵਿਚਿੱਤਰ ਦਰਪਣ ਦਿੱਤਾ ਹੈ, ਉਸ
ਦਰਪਣ ਵਿੱਚ ਆਪਣੇ ਭਵਿੱਖ ਦਾ ਚਿੱਤਰ ਦੇਖ ਸਕਦੇ ਹੋ ਕਿ ਮੈਂ ਕੌਣ! ਜਾਣਦੇ ਹੋ, ਉਹ ਦਰਪਣ ਤੁਹਾਡੇ
ਕੋਲ ਹੈ? ਜਾਣਦੇ ਹੋ ਕਿਹੜਾ ਦਰਪਣ? ਪਹਿਲੀ ਲਾਇਨ ਵਾਲੇ ਤੇ ਜਾਣਦੇ ਹੋਣਗੇ ਨਾ! ਜਾਣਦੇ ਹਨ? ਉਹ
ਦਰਪਣ ਹੈ ਵਰਤਮਾਨ ਸਮੇਂ ਦੀ ਸਵਰਾਜ ਸਥਿਤੀ ਦਾ ਦਰਪਣ। ਵਰਤਮਾਨ ਸਮੇਂ ਵਿੱਚ ਜਿਨਾਂ ਸਵਰਾਜ ਅਧਿਕਾਰੀ
ਹਨ ਉਸ ਅਨੁਸਾਰ ਵਿਸ਼ਵ ਦੇ ਰਾਜ ਅਧਿਕਾਰੀ ਬਣਨਗੇ। ਹੁਣ ਆਪਣੇ ਆਪਨੂੰ ਦਰਪਣ ਵਿੱਚ ਦੇਖੋ ਸਵਰਾਜ
ਅਧਿਕਾਰੀ ਸਦਾ ਹਨ? ਜਾਂ ਕਦੀ ਅਧੀਨ, ਕਦੀ ਅਧਿਕਾਰੀ? ਜੇਕਰ ਕਦੀ ਅਧੀਨ, ਕਦੀ ਅਧਿਕਾਰੀ ਬਣਦੇ ਹਨ,
ਕਦੀ ਅੱਖ ਧੋਖਾ ਦਿੰਦੀ ਹੈ, ਕਦੀ ਮਨ ਧੋਖਾ ਦਿੰਦਾ, ਕਦੀ ਮੂੰਹ ਧੋਖਾ ਦਿੰਦਾ, ਕਦੀ ਕੰਨ ਵੀ ਧੋਖਾ
ਦੇ ਦਿੰਦਾ ਹੈ। ਵਿਅਰਥ ਗੱਲਾਂ ਸੁਣਨ ਦਾ ਸ਼ੋਕ ਹੋ ਜਾਂਦਾ ਹੈ। ਜੇਕਰ ਕੋਈ ਵੀ ਕਰਮਇੰਦਰੀ ਧੋਖਾ ਦਿੰਦੀ
ਹੈ, ਪ੍ਰਵਸ਼ ਬਣਾ ਦਿੰਦਾ ਹੈ, ਤਾਂ ਇਸਨਾਲ ਸਿੱਧ ਹੈ ਕਿ ਬਾਪ ਦਵਾਰਾ ਜੋ ਸਰਵ ਸ਼ਕਤੀਆਂ ਵਰਦਾਨ ਵਿੱਚ
ਮਿਲੀਆਂ ਹੋਈਆਂ ਹਨ, ਉਹ ਵਰਸੇ ਵਿੱਚ ਮਿਲੀ ਹੈ ਉਹ ਕੰਟਰੋਲਿੰਗ ਪਾਵਰ, ਰੂਲਿੰਗ ਪਾਵਰ ਨਹੀਂ ਹੈ।
ਤਾਂ ਸੋਚੋ ਜੋ ਖੁਦ ਦੇ ਉੱਪਰ ਰੂਲ ਨਹੀਂ ਕਰ ਪਾਉਦੇ ਉਹ ਵਿਸ਼ਵ ਤੇ ਰੂਲ ਕਿਵੇਂ ਕਰਨਗੇ! ਆਪਣੇ
ਵਰਤਮਾਨ ਸਥਿਤੀ ਦੇ ਸਵਰਾਜ ਅਧਿਕਾਰੀ ਦੇ ਦਰਪਣ ਵਿੱਚ ਚੈਕ ਕਰੋ। ਦਰਪਣ ਤਾਂ ਸਭ ਨੂੰ ਮਿਲਿਆ ਹੈ ਨਾ?
ਦਰਪਣ ਮਿਲਿਆ ਹੈ ਤਾਂ ਹੱਥ ਉਠਾਓ। ਦਰਪਣ ਵਿੱਚ ਕੋਈ ਦਾਗ਼ ਤੇ ਨਹੀਂ ਹੋ ਗਿਆ ਹੈ? ਸਪਸ਼ਟ ਹੈ ਦਰਪਨ?
ਬਾਪਦਾਦਾ ਨੇ ਹਰ ਇੱਕ
ਬੱਚੇ ਨੂੰ ਸਵਰਾਜ ਅਧਿਕਾਰੀ ਦਾ ਸਵਮਾਨ ਦਿੱਤਾ ਹੈ। ਮਾਸਟਰ ਸਰਵਸ਼ਕਤੀਵਾਂਨ ਦਾ ਟਾਈਟਲ ਸਭ ਬੱਚਿਆਂ
ਨੂੰ ਬਾਪ ਦਵਾਰਾ ਮਿਲਿਆ ਹੋਇਆ ਹੈ। ਮਾਸਟਰ ਸਰਵਸ਼ਕਤੀਵਾਨ ਨਹੀਂ, ਸਰਵਸ਼ਕਤੀਵਾਨ। ਕਈ ਬੱਚੇ ਰੂਹਰਿਹਾਨ
ਵਿਚ ਇਹ ਵੀ ਕਹਿੰਦੇ - ਬਾਬਾ ਤੁਸੀਂ ਤੇ ਸਰਵਸ਼ਕਤੀਆਂ ਦਿੱਤੀਆ ਪਰ ਇਹ ਸ਼ਕਤੀਆਂ ਕਦੀ -ਕਦੀ ਸਮੇਂ ਤੇ
ਕੰਮ ਨਹੀਂ ਕਰਦੀ ਰਿਪੋਰਟ ਕਰਦੇ ਹਨ - ਸਮੇਂ ਤੇ ਇਮਰਜ਼ ਨਹੀਂ ਹੁੰਦੀ, ਸਮੇਂ ਬੀਤ ਜਾਂਦਾ ਹੈ ਪਿੱਛੇ
ਇਮਰਜ਼ ਹੁੰਦੀ ਹੈ। ਕਰਨਾ ਕੀ ਹੁੰਦਾ? ਜਿਸ ਸਮੇਂ ਜਿਸ ਸ਼ਕਤੀ ਦਾ ਆਹਵਾਨ ਕਰਦੇ ਹੋ ਉਸ ਸਮੇਂ ਚੈਕ ਕਰੋ
ਕਿ ਮੈਂ ਮਾਲਿਕਪਨ ਦੀ ਸੀਟ ਤੇ ਸੈੱਟ ਹਾਂ? ਜੇਕਰ ਕੋਈ ਸੀਟ ਤੇ ਸੈੱਟ ਨਹੀਂ ਹੁੰਦਾ ਤਾਂ ਬਗੈਰ ਸੀਟ
ਵਾਲੇ ਦਾ ਕੋਈ ਆਡਰ ਨਹੀਂ ਮੰਨਦਾ ਹੈ। ਸਵਰਾਜ ਅਧਿਕਾਰੀ ਹਾਂ, ਮਾਸਟਰ ਸਰਵਸ਼ਕਤੀਵਾਨ ਹਾਂ, ਬਾਪ ਦਵਾਰਾ
ਵਰਸਾ ਅਤੇ ਵਰਦਾਨ ਦਾ ਅਧਿਕਾਰੀ ਹਾਂ, ਇਸ ਸੀਟ ਤੇ ਸੈੱਟ ਹੋਕਰਕੇ ਫਿਰ ਆਡਰ ਕਰੋ। ਕੀ ਕਰਾਂ, ਕਿਵੇਂ
ਕਰਾਂ, ਹੁੰਦਾ ਨਹੀਂ, ਸੀਟ ਤੋਂ ਥੱਲੇ ਬੈਠ, ਸੀਟ ਤੋਂ ਉੱਤਰਕੇ ਆਡਰ ਕਰਦੇ ਹੋ ਤਾਂ ਮੰਨੇਗਾ ਕਿਵੇਂ!
ਅੱਜਕਲ ਦੇ ਜਮਾਨੇ ਵਿੱਚ ਵੀ ਜੇਕਰ ਕੋਈ ਪ੍ਰਾਇਮ ਮਿਨੀਸਟਰ ਹੈ, ਸੀਟ ਤੇ ਹੈ ਤਾਂ ਸਭ ਮੰਨਣਗੇ ਅਤੇ
ਸੀਟ ਤੋਂ ਉੱਤਰ ਗਿਆ ਤੇ ਕੋਈ ਮੰਨੇਗਾ? ਤਾਂ ਚੈਕ ਕਰੋ ਸੀਟ ਤੇ ਸੈੱਟ ਹਾਂ? ਅਧਿਕਾਰੀ ਹੋਕੇ ਆਡਰ
ਕਰਦਾ ਹਾਂ? ਬਾਪ ਨੇ ਹਰ ਇੱਕ ਬੱਚੇ ਨੂੰ ਅਥਾਰਿਟੀ ਦਿੱਤੀ ਹੈ, ਪਰਮਾਤਮ ਅਥਾਰਿਟੀ ਹੈ, ਕੋਈ ਆਤਮਾ
ਦੀ ਅਥਾਰਿਟੀ ਨਹੀਂ ਮਿਲੀ ਹੈ, ਮਹਾਤਮਾ ਦੀ ਅਥਾਰਿਟੀ ਨਹੀਂ ਮਿਲੀ ਹੈ, ਪਰਮਾਤਮ ਅਥਾਰਿਟੀ ਹੈ, ਤਾਂ
ਅਥਾਰਿਟੀ ਅਤੇ ਅਧਿਕਾਰ ਇਸ ਸਥਿਤੀ ਵਿੱਚ ਸਥਿਤ ਹੋਕੇ ਕਿਸੇ ਵੀ ਸ਼ਕਤੀ ਨੂੰ ਆਡਰ ਕਰੋ, ਉਹ ਜੀ ਹਜ਼ੂਰ,
ਜੀ ਹਜੂਰ ਕਰੇਗੀ। ਸਰਵਸ਼ਕਤੀਆਂ ਦੇ ਅੱਗੇ ਇਹ ਮਾਇਆ, ਪ੍ਰਕ੍ਰਿਤੀ, ਸੰਸਕਾਰ, ਸੁਭਾਵ ਸਭ ਦਾਸੀ ਬਣ
ਜਾਣਗੇ। ਤੁਸੀਂ ਮਾਲਿਕ ਦਾ ਇੰਤਜ਼ਾਰ ਕਰਨਗੇ, ਮਾਲਿਕ ਕੋਈ ਆਡਰ ਕਰੋ।
ਅੱਜ ਸਮਰਥ ਦਿਵਸ ਹੈ ਨਾ,
ਤਾਂ ਕੀ -ਕੀ ਸਮਾਰਥੀਆਂ ਹਨ ਬੱਚਿਆਂ ਵਿੱਚ ਉਹ ਬਾਪਦਾਦਾ ਰਿਵਾਇਜ ਕਰਾ ਰਹੇ ਹਨ। ਅੰਡਰਲਾਇਨ ਕਰਾ
ਰਿਹਾ ਹੈ। ਸ਼ਕਤੀਹੀਣ ਸਮੇਂ ਤੇ ਕਿਉਂ ਹੋ ਜਾਂਦੇ? ਬਾਪਦਾਦਾ ਨੇ ਦੇਖਿਆ ਹੈ, ਮੈਜੋਰਿਟੀ ਬੱਚਿਆਂ ਦੀ
ਲੀਕੇਜ਼ ਹੈ, ਸ਼ਕਤੀਆਂ ਲੀਕੇਜ਼ ਹੋਣ ਦੇ ਕਾਰਨ ਘਟ ਹੋ ਜਾਂਦੀ ਹੈ ਅਤੇ ਲੀਕੇਜ਼ ਵਿਸ਼ੇਸ਼ ਦੋ ਗੱਲਾਂ ਦੀ ਹੈ
- ਉਹ ਦੋ ਗੱਲ ਹਨ - ਸੰਕਲਪ ਅਤੇ ਸਮੇਂ ਵੇਸਟ ਜਾਂਦਾ ਹੈ। ਖ਼ਰਾਬ ਨਹੀਂ ਹੁੰਦਾ ਪਰ ਵਿਅਰਥ, ਸਮੇਂ ਤੇ
ਬੁਰਾ ਕੰਮ ਨਹੀਂ ਕਰਦੇ ਹਨ ਪਰ ਜਮਾਂ ਵੀ ਨਹੀਂ ਕਰਦੇ ਹਨ। ਸਿਰਫ਼ ਦੇਖਦੇ ਹਨ ਕਿ ਅੱਜ ਬੁਰਾ ਕੁਝ ਨਹੀਂ
ਹੋਇਆ ਪਰ ਚੰਗਾ ਕੀ ਜਮਾਂ ਕੀਤਾ? ਗਵਾਇਆ ਨਹੀਂ ਪਰ ਕਮਾਇਆ? ਦੁੱਖ ਨਹੀਂ ਦਿੱਤਾ ਪਰ ਸੁਖ ਕਿੰਨਿਆਂ
ਨੂੰ ਦਿੱਤਾ? ਅਸ਼ਾਂਤ ਕਿਸੇਨੂੰ ਨਹੀਂ ਕੀਤਾ, ਸ਼ਾਂਤੀ ਦਾ ਵਾਈਬ੍ਰੇਸ਼ਨ ਕਿੰਨਾ ਫੈਲਾਇਆ? ਸ਼ਾਂਤੀਦੂਤ
ਬਣਕੇ ਸ਼ਾਂਤੀ ਕਿੰਨੀਆਂ ਨੂੰ ਦਿੱਤੀ - ਵਾਯੂਮੰਡਲ ਦਵਾਰਾ ਜਾਂ ਮੁਖ ਦਵਾਰਾ, ਵਾਈਬ੍ਰੇਸ਼ਨ ਦਵਾਰਾ?
ਕਿਉਂਕਿ ਜਾਣਦੇ ਹੋ ਕਿ ਇਹ ਹੀ ਥੋੜਾ ਜਿਹਾ ਸਮੇਂ ਹੈ ਪੁਰਸ਼ੋਤਮ ਕਲਿਆਣਕਾਰੀ, ਜਮਾਂ ਕਰਨ ਦਾ ਸਮਾਂ
ਹੈ। ਹੁਣ ਨਹੀਂ ਤੇ ਕਦੀ ਨਹੀਂ, ਇਹ ਹਰ ਘੜੀ ਯਾਦ ਰਹੇ। ਹੋ ਜਾਏਗਾ, ਕਰ ਲਵਾਂਗੇ... ਹੁਣ ਨਹੀਂ ਤੇ
ਕਦੀ ਨਹੀਂ। ਬ੍ਰਹਮਾ ਬਾਪ ਦਾ ਇਹ ਤੀਵਰਗਤੀ ਦਾ ਪੁਰਸ਼ਾਰਥ ਰਿਹਾ ਉਦੋਂ ਨੰਬਰਵਨ ਮੰਜ਼ਿਲ ਤੇ ਪਹੁੰਚਿਆ।
ਤਾਂ ਜੋ ਬਾਪ ਨੇ ਸਮਾਰਥਿਆ ਦਿੱਤੀਆਂ ਹਨ, ਅੱਜ ਸਮਰਥ ਦਿਵਸ ਤੇ ਯਾਦ ਆਈ ਨਾ! ਬੱਚਤ ਦੀ ਸਕੀਮ ਬਣਾਓ।
ਸੰਕਲਪ ਦੀ ਬੱਚਤ, ਸਮੇਂ ਦੀ ਬੱਚਤ, ਵਾਣੀ ਦੀ ਬੱਚਤ, ਜੋ ਠੀਕ ਬੋਲ ਨਹੀਂ ਹੈ, ਗਲਤ ਵਿਅਰਥ ਬੋਲ ਦੀ
ਬੱਚਤ।
ਬਾਪਦਾਦਾ ਸਭ ਬੱਚਿਆਂ
ਨੂੰ ਸਦਾ ਅਥਾਰਿਟੀ ਦੀ ਸੀਟ ਤੇ ਸੈੱਟ ਹੋਇਆ ਸਵਰਾਜ ਅਧਿਕਾਰੀ ਰਾਜਾ ਰੂਪ ਵਿੱਚ ਦੇਖਣਾ ਚਾਹੁੰਦੇ ਹਨ।
ਪਸੰਦ ਹੈ? ਇਹ ਰੂਪ ਪਸੰਦ ਹੈ ਨਾ! ਕਦੀ ਵੀ ਬਾਪਦਾਦਾ ਕਿਸੇ ਵੇ ਬੱਚੇ ਨੂੰ ਟੀ. ਵੀ. ਵਿੱਚ ਦੇਖਣ,
ਤਾਂ ਇਸੀ ਰੂਪ ਵਿੱਚ ਦੇਖਣ। ਬਾਪਦਾਦਾ ਦੀ ਨੇਚਰੁਲ ਟੀ.ਵੀ. ਹੈ, ਸਵਿੱਚ ਨਹੀਂ ਦਬਾਉਣਾ ਪੈਂਦਾ। ਇੱਕ
ਹੀ ਸਮੇਂ ਤੇ ਚਾਰੋ ਪਾਸੇ ਦੇ ਦੇਖ ਸਕਦੇ ਹਨ। ਹਰ ਇੱਕ ਬੱਚੇ ਨੂੰ, ਕੋਨੇ -ਕੋਨੇ ਵਾਲੇ ਬੱਚੇ ਨੂੰ
ਦੇਖ ਸਕਦੇ ਹਨ। ਤਾਂ ਹੋ ਸਕਦਾ ਹੈ? ਕਲ ਤੋਂ ਟੀ. ਵੀ. ਖੋਲਨ ਤਾਂ ਕੀ ਦਿਖਾਈ ਦੇਣਗੇ? ਫਰਿਸ਼ਤੇ ਦੀ
ਡਰੈਸ ਵਿੱਚ। ਫਰਿਸ਼ਤੇ ਦੀ ਡਰੈਸ ਹੈ ਚਮਕਦੀ ਲਾਇਟ ਦੀ ਡਰੈਸ, ਇਹ ਸ਼ਰੀਰ ਭਾਨ ਦੀ ਮਿੱਟੀ ਦੀ ਡਰੈਸ ਨਹੀਂ
ਪਾਉਣਾ। ਚਮਕੀਲੀ ਡਰੈਸ ਹੋਵੇ, ਸਫ਼ਲਤਾ ਦਾ ਸਿਤਾਰਾ ਹੋਵੇ, ਅਜਿਹੀ ਮੂਰਤੀ ਹਰ ਇੱਕ ਦੀ ਬਾਪਦਾਦਾ
ਦੇਖਣਾ ਚਾਹੁੰਦੇ ਹਨ। ਪਸੰਦ ਹੈ ਨਾ! ਮਿੱਟੀ ਦੀ ਡਰੈਸ ਪਾਉਗੇ ਤੇ ਮਿੱਟੀ ਦੇ ਹੋ ਜਾਓਗੇ ਨਾ! ਜਿਵੇਂ
ਬਾਪ ਅਸ਼ਰੀਰੀ ਹੈ, ਬ੍ਰਹਮਾ ਬਾਪ ਚਮਕੀਲੀ ਡਰੈਸ ਵਿੱਚ ਹਨ, ਫਰਿਸ਼ਤਾ ਹਨ। ਤਾਂ ਫਾਲੋ ਫਾਦਰ। ਸਥੂਲ
ਵਿੱਚ ਦੇਖੋ ਕੋਈ ਤੁਹਾਡੇ ਕਪੜੇ ਵਿੱਚ ਮਿੱਟੀ ਲੱਗ ਜਾਏ, ਦਾਗ਼ ਹੋ ਜਾਏ ਤਾਂ ਕੀ ਕਰਦੇ ਹੋ? ਬਦਲ
ਲੈਂਦੇ ਹੋ ਨਾ! ਇਵੇਂ ਹੀ ਚੈਕ ਕਰੋ ਕਿ ਸਦਾ ਚਮਕੀਲੀ ਫਰਿਸ਼ਤੇ ਦੀ ਡਰੈਸ ਹੈ? ਜੋ ਬਾਪ ਨੂੰ ਫਾਖ਼ੁਰ
ਹੈ ਕਿ ਹਰ ਇੱਕ ਬੱਚਾ ਰਾਜਾ ਬੱਚਾ ਹੈ, ਉਸ ਹੀ ਸਵਰੂਪ ਵਿੱਚ ਰਹੋ। ਰਾਜਾ ਬਣਕੇ ਰਹੋ। ਫਿਰ ਇਹ ਮਾਇਆ
ਤੁਹਾਡੀ ਦਾਸੀ ਬਣ ਜਾਏਗੀ ਅਤੇ ਵਿਦਾਈ ਲੈਣ ਆਏਗੀ, ਅੱਧਾਕਲਪ ਦੇ ਲਈ ਵਿਦਾਈ ਲੈਣ ਆਏਗੀ, ਵਾਰ ਨਹੀਂ
ਕਰੇਗੀ। ਬਾਪਦਾਦਾ ਸਦਾ ਕਹਿੰਦੇ ਹਨ -ਬਾਪ ਦੇ ਉਪਰ ਬਲਿਹਾਰ ਜਾਣ ਵਾਲੇ ਕਦੀ ਹਾਰ ਨਹੀਂ ਖਾ ਸਕਦੇ।
ਜੇਕਰ ਹਾਰ ਹੈ ਤਾਂ ਬਲਿਹਾਰ ਨਹੀਂ ਹਨ।
ਹਾਲੇ ਤੁਸੀਂ ਸਭ ਦੀ
ਮੀਟਿੰਗ ਹੋਣ ਵਾਲੀ ਹੈ ਨਾ, ਮੀਟਿੰਗ ਦੀ ਡੇਟ ਫਿਕਸ ਹੁੰਦੀ ਹੈ ਨਾ। ਤਾਂ ਇਸ ਵਾਰੀ ਸਰਵਿਸ ਦੇ ਪਲੈਨ
ਦੀ ਮਿਟਿੰਗ ਬਾਪਦਾਦਾ ਨਹੀਂ ਦੇਖਣਾ ਚਾਹੁੰਦੇ, ਸਰਵਿਸ ਦੇ ਪਲੈਨ ਬਣਾਓ ਪਰ ਮਿਟਿੰਗ ਵਿੱਚ ਸਫ਼ਲਤਾ ਦੀ
ਸੇਰਾਮਨੀ ਦਾ ਪਲੈਨ ਬਣਾਓ । ਬਹੁਤ ਸੇਰਾਮਨੀ ਕਰ ਲਈ ਹੁਣ ਸਫਲਤਾ ਦੀ ਸੇਰਾਮਨੀ ਦੀ ਡੇਟ ਫਿਕਸ ਕਰੋ।
ਚੱਲੋ ਸੋਚਦੇ ਹਨ ਕਿ ਸਭ ਕਿਵੇਂ ਹੋਣਗੇ! ਬਾਪਦਾਦਾ ਕਹਿੰਦੇ ਹਨ ਕਿ ਘੱਟ ਤੋਂ ਘੱਟ 108 ਰਤਨ ਤਾਂ
ਸਫ਼ਲਤਾਮੂਰਤ ਦੀ ਸੇਰਾਮਨੀ ਮਨਾਉਣ। ਐਗਜਾਮਪਲ ਬਣੇ। ਇਹ ਹੋ ਸਕਦਾ ਹੈ? ਬੋਲੋ, ਪਹਿਲੀ ਲਾਇਨ ਵਾਲੇ
ਬੋਲੋ, ਹੋ ਸਕਦਾ ਹੈ? ਜਵਾਬ ਦੇਣ ਦੀ ਹਿੰਮਤ ਨਹੀਂ ਰੱਖਦੇ। ਸੋਚਦੇ ਹਨ ਪਤਾ ਨਹੀਂ ਕੀ ਕਰਨਗੇ, ਨਹੀਂ
ਕਰਨਗੇ? ਹਿੰਮਤ ਨਾਲ ਸਭ ਕੁਝ ਹੋ ਸਕਦਾ ਹੈ। ਦਾਦੀ ਦੱਸੇ - 108 ਸਫ਼ਲਤਾਮੂਰਤ ਬਣ ਸਕਦੇ ਹਨ? (ਹਾਂ
ਜ਼ਰੂਰ ਬਣ ਸਕਦੇ ਹਨ, ਸਫ਼ਲਤਾ ਦੀ ਸੇਰਾਮਨੀ ਹੋ ਸਕਦੀ ਹੈ) ਦੇਖੋ, ਦਾਦੀ ਵਿੱਚ ਹਿੰਮਤ ਹੈ। ਤੁਸੀਂ
ਸਭਦੀ ਤਰਫ਼ ਤੋਂ ਹਿੰਮਤ ਰੱਖ ਰਹੀ ਹੈ। ਤਾਂ ਸਹਿਯੋਗੀ ਬਣਨਾ। ਤਾਂ ਇਹ ਜੋ ਮੀਟਿੰਗ ਹੋਵੇਗੀ ਨਾ, ਉਸ
ਵਿੱਚ ਬਾਪਦਾਦਾ ਰਿਪੋਰਟ ਲੈਣਗੇ। ਪਾਂਡਵ ਦੱਸੋ ਨਾ, ਕਿਉਂ ਚੁੱਪ ਹਨ? ਚੁੱਪ ਕਿਉਂ ਹਨ? ਇਹ ਹਿੰਮਤ
ਕਿਉਂ ਨਹੀਂ ਰੱਖਦੇ? ਕਰਕੇ ਦਿਖਾਉਣਗੇ? ਇਵੇਂ? ਅੱਛਾ ਹੈ, ਹਿੰਮਤ ਤਾਂ ਰੱਖ ਸਕਦੇ ਹਨ? ਜੋ ਸਮਝਦੇ
ਹਨ ਅਸੀਂ ਤਾਂ ਹਿੰਮਤ ਰੱਖ ਕਰਕੇ ਦਿਖਾਵਾਂਗੇ, ਉਹ ਹੱਥ ਉਠਾਓ। ਕਰਨਗੇ? ਕੋਈ ਸੰਸਕਾਰ ਨਹੀਂ ਰਹੇਗਾ?
ਕੋਈ ਕਮਜ਼ੋਰੀ ਨਹੀਂ ਰਹੇਗੀ? ਅੱਛਾ, ਮਧੂਬਨ ਵਾਲੇ ਵੀ ਹੱਥ ਉਠਾ ਰਹੇ ਹਨ। ਵਾਹ! ਮੁਬਾਰਕ ਹੋ,
ਮੁਬਾਰਕ ਹੋ। ਅੱਛਾ 108 ਤਾਂ ਫਿਰ ਸਹਿਜ ਹੋ ਜਾਏਗਾ। ਐਨਿਆਂ ਨੇ ਤੇ ਹੱਥ ਉਠਾਇਆ ਤਾਂ 108 ਕੀ ਵੱਡੀ
ਗੱਲ ਹੈ। ਡਬਲ ਫਾਰੇਨਰਸ ਕੀ ਕਰਨਗੇ? ਹਾਂ, ਦਾਦੀ ਜਾਣਕੀ ਸੁਣ ਰਹੀ ਹੈ, ਉਸਨੂੰ ਉਮੰਗ ਆ ਰਿਹਾ ਹੈ
ਮੈਂ ਬੋਲਾਂ। ਫ਼ਾਰੇੰਨ ਦੀ ਮਾਲਾ ਵੀ ਦੇਖੇਂਗੇ, ਠੀਕ ਹੈ? ਹੱਥ ਉਠਾਓ, ਠੀਕ ਹੈ? ਅੱਛਾ, ਅੱਜ ਇਹ (ਡਬਲ
ਫਾਰੇਨਰਸ) ਕਿੰਨੇ ਬੈਠੇ ਹਨ? (200) ਇਸ ਵਿੱਚੋ 108 ਤੇ ਤਿਆਰ ਹੋ ਜਾਣਗੇ! ਠੀਕ ਹੈ ਨਾ! ਇਸ ਵਿੱਚ
ਕਰਨਾ ਪਹਿਲੇ ਮੈਂ। ਇਸ ਵਿੱਚ ਦੁਸਰੇ ਨੂੰ ਨਹੀਂ ਦੇਖਣਾ, ਪਹਿਲੇ ਮੈਂ। ਅਤੇ ਮੈਂ - ਮੈਂ ਨਹੀਂ ਕਰਨਾ,
ਇਹ ਮੈਂ ਜ਼ਰੂਰ ਕਰਨਾ। ਹੋਰ ਵੀ ਕੰਮ ਬਾਪਦਾਦਾ ਦਿੰਦਾ ਹੈ।
ਅੱਜ ਸਮਰਥ ਦਿਵਸ ਹੈ ਨਾ
ਤਾਂ ਸਮਰਥੀ ਹਨ। ਬਾਪਦਾਦਾ ਇਕ ਵਿਚਿੱਤਰ ਦੀਵਾਲੀ ਮਨਾਉਣਾ ਚਾਹੁੰਦੇ ਹਨ। ਤੁਸੀਂ ਤੇ ਦੀਵਾਲੀ ਕਈ
ਵਾਰ ਮਨਾਈ ਹੈ ਪਰ ਬਾਪਦਾਦਾ ਵਿਚਿਤਰ ਦੀਵਾਲੀ ਮਨਾਉਣਾ ਚਾਹੁੰਦੇ ਹਨ, ਸੁਣਾਏ? ਅੱਛਾ। ਵਰਤਮਾਨ ਸਮੇਂ
ਨੂੰ ਤਾਂ ਦੇਖ ਹੀ ਰਹੇ ਹੋ, ਦਿਨ ਪ੍ਰਤੀਦਿਨ ਚਾਰੋਂ ਪਾਸੇ ਅਤੇ ਮਨੁੱਖ ਆਤਮਾਵਾਂ ਵਿੱਚ ਨਿਰਾਸ਼ਾ
ਬਹੁਤ ਵੱਧ ਰਹੀ ਹੈ। ਤਾਂ ਭਾਵੇਂ ਮਨਸਾ ਸੇਵਾ ਕਰੋ, ਭਾਵੇਂ ਵਾਚਾ ਕਰੋ, ਭਾਵੇਂ ਸੰਬੰਧ -ਸੰਪਰਕ ਦੀ
ਕਰੋ, ਪਰ ਬਾਪਦਾਦਾ ਨਿਰਾਸ਼ ਮਨੁੱਖਾਂ ਦੇ ਅੰਦਰ ਆਸ਼ਾ ਦਾ ਦੀਪ ਜਗਾਉਣਾ ਚਾਹੁੰਦੇ ਹਨ। ਚਾਰੋ ਪਾਸੇ
ਮਨੁੱਖ ਆਤਮਾਵਾਂ ਦੇ ਮਨ ਵਿੱਚ ਆਸ਼ ਦੇ ਦੀਪਕ ਜਗ ਜਾਣ। ਇਹ ਆਸ਼ ਦੇ ਦੀਪਕਾਂ ਦੀ ਦੀਵਾਲੀ ਬਾਪਦਾਦਾ
ਦੇਖਣਾ ਚਾਹੁੰਦੇ ਹਨ। ਹੋ ਸਕਦਾ ਹੈ? ਵਾਯੁਮੰਡਲ ਵਿੱਚ ਘੱਟ ਤੋਂ ਘੱਟ ਇਹ ਆਸ਼ ਦਾ ਦੀਪਕ ਜਗ ਜਾਏ ਤਾਂ
ਹੁਣ ਵਿਸ਼ਵ ਪਰਿਵਰਤਨ ਹੋਇਆ ਕਿ ਹੋਇਆ, ਗੋਲਡਨ ਸਵੇਰਾ ਆਇਆ ਕਿ ਆਇਆ । ਇਹ ਨਿਰਾਸ਼ਾ ਖ਼ਤਮ ਹੋ ਜਾਏ -
ਕੁਝ ਹੋਣਾ ਨਹੀਂ ਹੈ, ਕੁਝ ਹੋਣਾ ਨਹੀਂ ਹੈ। ਆਸ਼ ਦੇ ਦੀਪ ਜਗ ਜਾਣ। ਕਰ ਸਕਦੇ ਹਨ ਨਾ, ਇਹ ਤਾਂ ਸਹਿਜ
ਹੈ ਨਾ ਜਾਂ ਮੁਸ਼ਕਿਲ ਹੈ? ਸਹਿਜ ਹੈ? ਜੋ ਕਰੇਗਾ ਉਹ ਹੱਥ ਉਠਾਓ। ਕਰਨਗੇ? ਐਨੇ ਸਾਰੇ ਦੀਪਕ ਜਗਾਓਗੇ
ਤਾਂ ਦੀਪਮਾਲਾ ਤਾਂ ਹੋ ਜਾਏਗੀ ਨਾ! ਵਾਈਬ੍ਰੇਸ਼ਨ ਐਨਾ ਪਾਵਰਰੁਲ ਕਰੋ ਚਲੋ ਸਾਮ੍ਹਣੇ ਪਹੁੰਚ ਨਹੀਂ
ਸਕਦੇ ਹੋ ਲੇਕਿਨ ਲਾਈਟ ਹਾਊਸ, ਬਣ ਦੂਰ ਤੱਕ ਵਾਇਬਰੇਸ਼ਨ ਫੈਲਾਓ। ਜਦੋਂ ਸਾਇੰਸ ਲਾਇਟ ਹਾਊਸ ਦਵਾਰਾ
ਦੂਰ ਤੱਕ ਲਾਇਟ ਦੇ ਸਕਦੀ ਹੈ ਤਾਂ ਕੀ ਤੁਸੀਂ ਵਾਈਬ੍ਰੇਸ਼ਨ ਨਹੀਂ ਫੈਲਾ ਸਕਦੇ! ਸਿਰਫ਼ ਦ੍ਰਿੜ੍ਹ
ਸੰਕਲਪ ਕਰੋ - ਕਰਨਾ ਹੀ ਹੈ। ਬਿਜ਼ੀ ਹੋ ਜਾਓ। ਮਨ ਨੂੰ ਬਿਜ਼ੀ ਰੱਖਣਗੇ ਤਾਂ ਖੁਦ ਨੂੰ ਵੀ ਫ਼ਾਇਦਾ ਅਤੇ
ਆਤਮਾਵਾਂ ਨੂੰ ਵੀ ਫ਼ਾਇਦਾ। ਚੱਲਦੇ -ਫਿਰਦੇ ਇਹ ਹੀ ਵ੍ਰਿਤੀ ਵਿੱਚ ਰੱਖੋ ਕਿ ਵਿਸ਼ਵ ਦਾ ਕਲਿਆਣ ਕਰਨਾ
ਹੀ ਹੈ। ਇਹ ਵ੍ਰਿਤੀ ਵਾਯੂਮੰਡਲ ਫੈਲਾਏਗੀ ਕਿਉਕਿ ਸਮੇਂ ਅਚਾਨਕ ਹੋਣ ਵਾਲਾ ਹੈ। ਇਵੇਂ ਹੋਵੇ ਕਿ
ਤੁਹਾਡੇ ਭਰਾ ਭੈਣਾਂ ਉਲਾਹਣਾ ਦੇਣ ਕਿ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ! ਕਈ ਬੱਚੇ ਸੋਚਦੇ ਹਨ ਕਿ
ਅੰਤ ਤੱਕ ਕਰ ਲਵਾਂਗੇ ਪਰ ਅੰਤ ਤੱਕ ਕਰਨਗੇ ਤਾਂ ਵੀ ਤੁਹਾਨੂੰ ਉਲਾਹਣਾ ਦੇਣਗੇ। ਇਹ ਹੀ ਉਲਾਹਣਾ
ਦੇਣਗੇ ਸਾਨੂੰ ਕੁਝ ਸਮੇਂ ਪਹਿਲੇ ਦੱਸਦੇ, ਕੁਝ ਤਾਂ ਬਣਾ ਲੈਂਦੇ ਇਸਲਈ ਹਰ ਸੰਕਲਪ ਵਿੱਚ ਬਾਪਦਾਦਾ
ਦੀ ਯਾਦ ਨਾਲ ਲਾਇਟ ਲੈਂਦੇ ਜਾਓ, ਲਾਇਟ ਹਾਊਸ ਹੋਕੇ ਲਾਇਟ ਦਿੰਦੇ ਜਾਓ। ਟਾਈਮ ਵੇਸਟ ਨਹੀਂ ਕਰੋ,
ਬਾਪਦਾਦਾ ਜੀ ਦੇਖਦੇ ਹਨ ਬਹੁਤ ਯੁੱਧ ਕਰਦੇ ਹਨ, ਤਾਂ ਬਾਪਦਾਦਾ ਨੂੰ ਚੰਗਾ ਨਹੀਂ ਲੱਗਦਾ। ਮਾਸਟਰ
ਸਰਵਸ਼ਕਤੀਵਾਨ ਅਤੇ ਯੁੱਧ ਕਰ ਰਿਹਾ ਹੈ। ਤਾਂ ਰਾਜਾ ਬਣੋ, ਸਫ਼ਲਤਾਮੂਰਤ ਬਣੋ, ਨਿਰਾਸ਼ਾ ਨੂੰ ਖ਼ਤਮ ਕਰ
ਆਸ਼ ਦੇ ਦੀਪ ਜਗਾਓ। ਅੱਛਾ।
ਸਭ ਵਲ ਦੇ ਬੱਚਿਆਂ ਦੀ
ਸਨੇਹ ਦੇ ਯਾਦ ਦੀ ਮਾਲਾਵਾਂ ਬਹੁਤ ਪਹੁੰਚ ਗਈ ਹੈ। ਬਾਪਦਾਦਾ ਯਾਦ ਭੇਜਣ ਵਾਲੇ ਨੂੰ ਸਮੁੱਖ ਦੇਖਦੇ
ਹੋਏ ਯਾਦ ਦਾ ਰੇਸਪਾਂਡ ਅਤੇ ਦਿਲ ਦੀ ਦੁਆਵਾਂ, ਦਿਲ ਤੋਂ ਪਿਆਰ ਦੇ ਰਹੇ ਹਨ। ਅੱਛਾ।
ਤਾਂ ਪਹਿਲੀ ਵਾਰ ਜੋ ਆਏ
ਹਨ ਉਹ ਉੱਠੋ। ਅੱਛਾ ਹੈ, ਹਰ ਟਰਨ ਵਿੱਚ ਦੇਖਿਆ ਹੈ ਮੈਜੋਰਿਟੀ ਨਵੇਂ ਹੁੰਦੇ ਹਨ। ਤਾਂ ਸਰਵਿਸ ਵਧਾਈ
ਹੈ ਨਾ, ਏਨਿਆਂ ਨੂੰ ਸੰਦੇਸ਼ ਦਿੱਤਾ ਹੈ। ਜਿਵੇਂ ਤੁਸੀਂ ਲੋਕਾਂ ਨੂੰ ਸ਼ੰਦੇਸ਼ ਮਿਲਿਆ ਤੁਸੀਂ ਵੀ ਹੋਰ
ਦੁਗਣਾ, ਦੁਗਣਾ ਸੰਦੇਸ਼ ਦਵੋ। ਯੋਗਿਆ ਬਣਾਓ। ਅੱਛਾ ਹੈ। ਹਰ ਸਬਜੈਕਟ ਵਿੱਚ ਅਤੇ ਉਮੰਗ -ਉਤਸ਼ਾਹ ਨਾਲ
ਅੱਗੇ ਵਧੋ। ਅੱਛਾ ਹੈ।
ਅੱਛਾ - ਹੁਣ ਲਕਸ਼ ਰੱਖੋ,
ਚੱਲਦੇ -ਚੱਲਦੇ ਭਾਵੇਂ ਮਨਸਾ, ਭਾਵੇਂ ਵਾਚਾ, ਭਾਵੇਂ ਕਰਮਣਾ ਸੇਵਾ ਦੇ ਬਿਨਾ ਵੀ ਨਹੀਂ ਰਹਿਣਾ ਹੈ
ਅਤੇ ਯਾਦ ਦੇ ਬਿਨਾਂ ਵੀ ਨਹੀਂ ਰਹਿਣਾ ਹੈ। ਯਾਦ ਅਤੇ ਸੇਵਾ ਸਦਾ ਹੀ ਸਾਥ ਹੈ ਹੀ। ਐਨਾ ਆਪਣੇ ਨੂੰ
ਬਿਜ਼ੀ ਰੱਖੋ, ਯਾਦ ਵਿੱਚ ਵੀ ਸੇਵਾ ਵਿੱਚ ਵੀ। ਖ਼ਾਲੀ ਰਹਿੰਦੇ ਹਨ ਤਾਂ ਮਾਇਆ ਨੂੰ ਆਉਣ ਦਾ ਚਾਂਸ
ਮਿਲਦਾ ਹੈ ਐਨਾ ਬਿਜ਼ੀ ਰਹੋ ਜੋ ਦੂਰ ਤੋਂ ਹੀ ਮਾਇਆ ਆਉਣ ਦੀ ਹਿੰਮਤ ਨਹੀਂ ਰੱਖੇ। ਫਿਰ ਜੋ ਬਾਪ ਸਮਾਨ
ਬਣਨ ਦਾ ਲਕਸ਼ ਰੱਖਿਆ ਹੈ, ਉਹ ਸਹਿਜ ਹੋ ਜਾਏਗਾ। ਮਿਹਨਤ ਨਹੀਂ ਕਰਨੀ ਪਵੇਗੀ, ਸਨੇਹੀ ਸਵਰੂਪ ਰਹਿਣਗੇ।
ਅੱਛਾ।
ਬਾਪਦਾਦਾ ਨੇ ਨੈਣਾਂ
ਵਿੱਚ ਸਮਾਏ ਹੋਏ ਨੂਰੇ ਰਤਨ ਬੱਚੇ, ਬਾਪ ਦੀ ਸਰਵ ਪ੍ਰਾਪਰਟੀ ਦੇ ਅਧਿਕਾਰੀ ਸ਼੍ਰੇਸ਼ਠ ਆਤਮਾਵਾਂ ਬੱਚੇ
ਸਦਾ ਉਮੰਗ -ਉਤਸ਼ਾਹ ਦੇ ਪੱਖਾਂ ਨਾਲ ਉੱਡਣ ਵਾਲੇ ਅਤੇ ਉਡਾਉਣ ਵਾਲੇ ਮਹਾਵੀਰ ਮਹਾਂਵੀਰਨੀ ਬੱਚੇ, ਇੱਕ
ਬਾਪ ਹੀ ਸੰਸਾਰ ਹੈ ਇਸ ਲਗਨ ਨਾਲ ਮਗਨ ਰਹਿਣ ਵਾਲੇ ਲਵਲੀਨ ਬੱਚਿਆਂ ਨੂੰ, ਲਵਲੀਨ ਬਣਨਾ ਮਤਲਬ ਬਾਪ
ਸਮਾਨ ਸਹਿਜ ਬਣਨਾ। ਤਾਂ ਲਵਲੀ ਅਤੇ ਲਵਲੀਨ ਦੋਵੇਂ ਬੱਚਿਆਂ ਨੂੰ ਬਹੁਤ -ਬਹੁਤ ਪਦਮਗੁਣਾਂ ਯਾਦਪਿਆਰ
ਅਤੇ ਨਮਸਤੇ।
ਵਰਦਾਨ:-
ਆਪਣੇ ਹਰ ਕਰਮ
ਅਤੇ ਵਿਸ਼ੇਸ਼ਤਾ ਦਵਾਰਾ ਦਾਤਾ ਦੇ ਵਲ ਇਸ਼ਾਰਾ ਕਰਨ ਵਾਲੇ ਸੱਚੇ ਸੇਵਾਧਾਰੀ ਭਵ
ਸੱਚੇ ਸੇਵਾਧਾਰੀ ਕਿਸੇ
ਵੀ ਆਤਮਾ ਨੂੰ ਸਹਿਯੋਗ ਦੇਕੇ ਖੁਦ ਵਿੱਚ ਅਟਕਾਓਣ ਗੇ ਨਹੀਂ। ਉਹ ਸਭਦਾ ਕਨੇਕਸ਼ਨ ਬਾਪ ਨਾਲ ਕਰਾਏਗਾ।
ਉਹਨਾਂ ਦਾ ਹਰ ਬੋਲ ਬਾਪ ਦੀ ਸਮ੍ਰਿਤੀ ਦਿਵਾਉਣ ਵਾਲਾ ਹੋਵੇਗਾ। ਉਹਨਾਂ ਦੇ ਹਰ ਕਰਮ ਤੋਂ ਬਾਪ ਦਿਖਾਈ
ਦਵੇਗਾ। ਉਹਨਾਂ ਨੂੰ ਇਹ ਸੰਕਲਪ ਵੀ ਨਹੀਂ ਆਏਗਾ ਕਿ ਮੇਰੀ ਵਿਸ਼ੇਸ਼ਤਾ ਦੇ ਕਾਰਨ ਇਹ ਮੇਰੇ ਸਹਿਯੋਗੀ
ਹਨ। ਜੇਕਰ ਤੁਹਾਨੂੰ ਦੇਖਿਆ, ਬਾਪ ਨੂੰ ਨਹੀਂ ਤਾਂ ਇਹ ਸੇਵਾ ਨਹੀਂ ਕੀਤੀ, ਬਾਪ ਨੂੰ ਬੁਲਾਇਆ। ਸੱਚੇ
ਸੇਵਾਧਾਰੀ ਸੱਤ ਦੇ ਨਾਲ ਸਭਦਾ ਸੰਬੰਧ ਜੋੜਣਗੇ। ਖੁਦ ਨਾਲ ਨਹੀਂ।
ਸਲੋਗਨ:-
ਕਿਸੇ ਵੀ ਤਰ੍ਹਾਂ
ਦੀ ਅਰਜ਼ੀ ਪਾਉਣ ਦੇ ਬਜਾਏ ਸਦਾ ਰਾਜ਼ੀ ਰਹੋ।
ਅਵਿਅਕਤ ਇਸ਼ਾਰੇ :-
ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ। ਸ਼੍ਰੇਸ਼ਠ ਭਾਗ ਦੀ ਲਕੀਰ ਖਿੱਚਣ ਦਾ
ਆਧਾਰ ਹੈ - "ਸ਼੍ਰੇਸ਼ਠ ਸੰਕਲਪ ਅਤੇ ਸ਼੍ਰੇਸ਼ਠ ਕਰਮ" ਭਾਵੇਂ ਟ੍ਰਸਟੀ ਆਤਮਾ ਹੋ, ਭਾਵੇਂ ਸੇਵਾਧਾਰੀ ਆਤਮਾ
ਹੋ, ਦੋਵੇਂ ਇਸੀ ਆਧਾਰ ਦਵਾਰਾ ਨੰਬਰ ਲੈ ਸਕਦੇ ਹਨ। ਦੋਵਾਂ ਨੂੰ ਭਾਗ ਬਣਾਉਣ ਦਾ ਪੂਰਾ ਚਾਂਸ ਹੈ,
ਜੋ ਜਿਨਾਂ ਭਾਗ ਬਣਾਉਣਾ ਚਾਹੇ ਬਣਾ ਸਕਦੇ ਹਨ।