06.11.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਬਾ ਦੀ
ਦ੍ਰਿਸ਼ਟੀ ਹੱਦ ਅਤੇ ਬੇਹਦ ਤੋਂ ਵੀ ਪਾਰ ਜਾਂਦੀ ਹੈ, ਤੁਹਾਨੂੰ ਵੀ ਹੱਦ ( ਸਤਿਯੁੱਗ ), ਬੇਹੱਦ (
ਕਲਯੁੱਗ ) ਤੋਂ ਪਾਰ ਜਾਣਾ ਹੈ "
ਪ੍ਰਸ਼ਨ:-
ਉੱਚ ਤੇ ਉੱਚ
ਗਿਆਨ ਰਤਨਾਂ ਦੀ ਧਾਰਨਾ ਕਿਹੜੇ ਬੱਚਿਆਂ ਨੂੰ ਚੰਗੀ ਹੁੰਦੀ ਹੈ?
ਉੱਤਰ:-
ਜਿਨ੍ਹਾਂ ਦਾ
ਬੁੱਧੀਯੋਗ ਇੱਕ ਬਾਪ ਦੇ ਨਾਲ ਹੈ, ਪਵਿੱਤਰ ਬਣੇ ਹਨ, ਉਨ੍ਹਾਂ ਨੂੰ ਇੰਨਾ ਰਤਨਾਂ ਦੀ ਧਾਰਨਾ ਚੰਗੀ
ਹੋਵੇਗੀ। ਇਸ ਗਿਆਨ ਦੇ ਲਈ ਸ਼ੁਧ ਭਾਂਡਾ ਚਾਹੀਦਾ। ਉਲਟੇ - ਸੁਲਟੇ ਸੰਕਲਪ ਵੀ ਬੰਦ ਹੋ ਜਾਣੇ ਚਾਹੀਦੇ।
ਬਾਪ ਦੇ ਨਾਲ ਯੋਗ ਲਗਾਉਂਦੇ - ਲਗਾਉਂਦੇ ਭਾਂਡਾ ਸੋਨਾ ਬਣੇ ਤਾਂ ਰਤਨ ਠਹਿਰ ਸਕਣ।
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੂੰ ਰੂਹਾਨੀ ਬਾਪ ਬੈਠ ਰੋਜ਼ - ਰੋਜ਼ ਸਮਝਾਉਂਦੇ ਹਨ। ਇਹ ਤਾਂ
ਸਮਝਾਇਆ ਹੈ ਬੱਚਿਆਂ ਨੂੰ - ਗਿਆਨ, ਭਗਤੀ ਅਤੇ ਵੈਰਾਗ ਦਾ ਇਹ ਸ੍ਰਿਸ਼ਟੀ ਚੱਕਰ ਬਣਿਆ ਹੋਇਆ ਹੈ।
ਬੁੱਧੀ ਵਿੱਚ ਇਹ ਗਿਆਨ ਰਹਿਣਾ ਚਾਹੀਦਾ। ਤੁਸੀਂ ਬੱਚਿਆਂ ਨੂੰ ਹੱਦ ਅਤੇ ਬੇਹੱਦ ਤੋਂ ਪਾਰ ਜਾਣਾ ਹੈ।
ਬਾਪ ਤਾਂ ਹੱਦ ਅਤੇ ਬੇਹੱਦ ਤੋਂ ਪਾਰ ਹੈ। ਉਸ ਦਾ ਵੀ ਅਰ੍ਥ ਸਮਝਾਉਣਾ ਚਾਹੀਦਾ ਨਾ। ਰੂਹਾਨੀ ਬਾਪ
ਬੈਠ ਸਮਝਾਉਂਦੇ ਹਨ। ਉਹ ਵੀ ਟਾਪਿਕ ਸਮਝਾਣੀ ਹੈ ਕਿ ਗਿਆਨ, ਭਗਤੀ, ਪਿੱਛੇ ਹੈ ਵੈਰਾਗ। ਗਿਆਨ ਨੂੰ
ਕਿਹਾ ਜਾਂਦਾ ਹੈ ਦਿਨ, ਜਦਕਿ ਨਵੀਂ ਦੁਨੀਆਂ ਹੈ। ਉਸ ਵਿੱਚ ਭਗਤੀ ਅਗਿਆਨ ਹੈ ਨਹੀਂ। ਉਹ ਹੈ ਹੱਦ ਦੀ
ਦੁਨੀਆਂ ਕਿਉਂਕਿ ਉੱਥੇ ਬਹੁਤ ਥੋੜ੍ਹੇ ਹੁੰਦੇ ਹਨ। ਫੇਰ ਹੌਲੀ - ਹੌਲ਼ੀ ਵ੍ਰਿਧੀ ਹੁੰਦੀ ਹੈ। ਅੱਧੇ
ਵਕ਼ਤ ਬਾਦ ਭਗਤੀ ਸ਼ੁਰੂ ਹੁੰਦੀ ਹੈ। ਉੱਥੇ ਸੰਨਿਆਸ ਧਰਮ ਹੁੰਦਾ ਹੀ ਨਹੀਂ। ਸੰਨਿਆਸ ਜਾਂ ਤਿਆਗ ਹੁੰਦਾ
ਨਹੀਂ। ਫੇਰ ਬਾਦ ਵਿੱਚ ਸ੍ਰਿਸ਼ਟੀ ਦੀ ਵ੍ਰਿਧੀ ਹੁੰਦੀ ਹੈ। ਉਪਰੋਂ ਦੀ ਆਤਮਾਵਾਂ ਆਉਂਦੀਆਂ ਜਾਂਦੀਆਂ
ਹਨ। ਇੱਥੇ ਵ੍ਰਿਧੀ ਹੁੰਦੀ ਰਹਿੰਦੀ ਹੈ। ਹੱਦ ਤੋਂ ਸ਼ੁਰੂ ਹੁੰਦੀ ਹੈ, ਬੇਹੱਦ ਵਿੱਚ ਜਾਂਦੀ ਹੈ। ਬਾਪ
ਦੀ ਤਾਂ ਹੱਦ ਅਤੇ ਬੇਹੱਦ ਤੋਂ ਪਾਰ ਦ੍ਰਿਸ਼ਟੀ ਜਾਂਦੀ ਹੈ। ਜਾਣਦੇ ਹਨ ਹੱਦ ਵਿੱਚ ਕਿੰਨੇ ਥੋੜ੍ਹੇ
ਬੱਚੇ ਹੁੰਦੇ ਹਨ ਫੇਰ ਰਾਵਣ ਰਾਜ ਵਿੱਚ ਕਿੰਨੀ ਵ੍ਰਿਧੀ ਹੋ ਜਾਂਦੀ ਹੈ। ਹੁਣ ਤੁਹਾਨੂੰ ਹੱਦ ਅਤੇ
ਬੇਹੱਦ ਤੋਂ ਵੀ ਪਾਰ ਜਾਣਾ ਹੈ। ਸਤਿਯੁਗ ਵਿੱਚ ਕਿੰਨੀ ਛੋਟੀ ਦੁਨੀਆਂ ਹੈ। ਉੱਥੇ ਸੰਨਿਆਸ ਜਾਂ
ਵੈਰਾਗ ਆਦਿ ਹੁੰਦਾ ਨਹੀਂ। ਬਾਦ ਵਿੱਚ ਦਵਾਪਰ ਤੋਂ ਲੈਕੇ ਫੇਰ ਹੋਰ ਧਰਮ ਸ਼ੁਰੂ ਹੁੰਦੇ ਹਨ। ਸੰਨਿਆਸ
ਧਰਮ ਵੀ ਹੁੰਦਾ ਹੈ ਜੋ ਘਰਬਾਰ ਦਾ ਸੰਨਿਆਸ ਕਰਦੇ ਹਨ। ਸਭਨੂੰ ਜਾਣਨਾ ਤਾਂ ਚਾਹੀਦਾ ਹੈ ਨਾ। ਉਨ੍ਹਾਂ
ਨੂੰ ਕਿਹਾ ਜਾਂਦਾ ਹਠਯੋਗ ਅਤੇ ਹੱਦ ਦਾ ਸੰਨਿਆਸ। ਸਿਰਫ਼ ਘਰਬਾਰ ਛੱਡ ਜੰਗਲ ਵਿੱਚ ਜਾਂਦੇ ਹਨ। ਦਵਾਪਰ
ਤੋਂ ਭਗਤੀ ਸ਼ੁਰੂ ਹੁੰਦੀ ਹੈ। ਗਿਆਨ ਤਾਂ ਹੁੰਦਾ ਹੀ ਨਹੀਂ। ਗਿਆਨ ਮਤਲਬ ਸਤਿਯੁਗ - ਤ੍ਰੇਤਾ ਸੁੱਖ।
ਭਗਤੀ ਮਤਲਬ ਅਗਿਆਨ ਅਤੇ ਦੁੱਖ। ਇਹ ਚੰਗੀ ਤਰ੍ਹਾਂ ਸਮਝਾਉਣਾ ਹੁੰਦਾ ਹੈ ਫੇਰ ਦੁੱਖ ਅਤੇ ਸੁੱਖ ਤੋਂ
ਪਾਰ ਜਾਣਾ ਹੈ। ਹੱਦ ਬੇਹੱਦ ਤੋਂ ਪਾਰ। ਮਨੁੱਖ ਜਾਂਚ ਕਰਦੇ ਹੈ ਨਾ। ਕਿੱਥੇ ਤੱਕ ਸਮੁੰਦਰ ਹੈ,
ਅਸਮਾਨ ਹੈ। ਬਹੁਤ ਕੋਸ਼ਿਸ਼ ਕਰਦੇ ਹਨ ਪਰ ਅੰਤ ਪਾ ਨਹੀਂ ਸਕਦੇ ਹਨ। ਐਰੋਪਲੇਨ ਵਿੱਚ ਜਾਂਦੇ ਹਨ। ਉਸ
ਵਿੱਚ ਵੀ ਇੰਨਾ ਤੇਲ ਚਾਹੀਦਾ ਹੈ ਨਾ ਜੋ ਫੇਰ ਵਾਪਿਸ ਵੀ ਆ ਸਕਣ। ਬਹੁਤ ਦੂਰ ਤੱਕ ਜਾਂਦੇ ਹਨ ਪਰ
ਬੇਹੱਦ ਵਿੱਚ ਜਾ ਨਹੀਂ ਸਕਦੇ। ਹੱਦ ਤੱਕ ਹੀ ਜਾਣਗੇ। ਤੁਸੀਂ ਤਾਂ ਹੱਦ, ਬੇਹੱਦ ਤੋਂ ਪਾਰ ਜਾਂਦੇ
ਹੋ। ਹੁਣ ਤੁਸੀਂ ਸਮਝ ਸਕਦੇ ਹੋ ਪਹਿਲੇ ਨਵੀਂ ਦੁਨੀਆਂ ਵਿੱਚ ਹੱਦ ਹੈ। ਬਹੁਤ ਥੋੜ੍ਹੇ ਮਨੁੱਖ ਹੁੰਦੇ
ਹਨ। ਉਸਨੂੰ ਸਤਿਯੁਗ ਕਿਹਾ ਜਾਂਦਾ ਹੈ। ਤੁਸੀਂ ਬੱਚਿਆਂ ਨੂੰ ਰਚਨਾ ਦੇ ਆਦਿ ਮੱਧ, ਅੰਤ ਦੀ ਨਾਲੇਜ਼
ਹੋਣੀ ਚਾਹੀਦੀ ਨਾ। ਇਹ ਨਾਲੇਜ਼ ਹੋਰ ਕਿਸੇ ਵਿੱਚ ਹੈ ਨਹੀਂ। ਤੁਹਾਨੂੰ ਸਮਝਾਉਣ ਵਾਲਾ ਬਾਪ ਹੈ ਜੋ
ਬਾਪ ਹੱਦ ਅਤੇ ਬੇਹੱਦ ਤੋਂ ਪਾਰ ਹੈ ਹੋਰ ਕੋਈ ਸਮਝਾ ਨਾ ਸੱਕਣ। ਰਚਨਾ ਦੇ ਆਦਿ - ਮੱਧ - ਅੰਤ ਦਾ
ਰਾਜ਼ ਸਮਝਾਉਂਦੇ ਹਨ ਫੇਰ ਕਹਿੰਦੇ ਇਸਤੋਂ ਪਾਰ ਜਾਓ। ਉੱਥੇ ਤਾਂ ਕੁਝ ਵੀ ਰਹਿੰਦਾ ਨਹੀਂ। ਕਿੰਨਾ ਵੀ
ਦੂਰ ਜਾਂਦੇ ਹਨ, ਅਸਮਾਨ ਹੀ ਅਸਮਾਨ ਹੈ। ਇਸ ਨੂੰ ਕਿਹਾ ਜਾਂਦਾ ਹੈ ਹੱਦ ਬੇਹੱਦ ਤੋਂ ਪਾਰ। ਕੋਈ ਅੰਤ
ਨਹੀਂ ਪਾ ਸਕਦੇ। ਕਹਿਣਗੇ ਬੇਅੰਤ। ਬੇਅੰਤ ਕਹਿਣਾ ਤਾਂ ਸਹਿਜ ਹੈ ਪਰ ਅੰਤ ਦਾ ਅਰ੍ਥ ਸਮਝਣਾ ਚਾਹੀਦਾ।
ਹੁਣ ਤੁਹਾਨੂੰ ਬਾਪ ਸਮਝ ਦਿੰਦੇ ਹਨ। ਬਾਪ ਕਹਿੰਦੇ ਹਨ ਮੈਂ ਹੱਦ ਨੂੰ ਵੀ ਜਾਣਦਾ ਹਾਂ, ਬੇਹੱਦ ਨੂੰ
ਵੀ ਜਾਣਦਾ ਹਾਂ। ਫ਼ਲਾਣੇ - ਫ਼ਲਾਣੇ ਧਰਮ ਫ਼ਲਾਣੇ - ਫ਼ਲਾਣੇ ਵਕ਼ਤ ਸਥਾਪਨ ਹੋਏ ਹਨ! ਦ੍ਰਿਸ਼ਟੀ ਜਾਂਦੀ
ਹੈ ਸਤਿਯੁਗ ਦੀ ਹੱਦ ਵੱਲ। ਫੇਰ ਕਲਯੁੱਗ ਦੇ ਬੇਹੱਦ ਵੱਲ। ਫੇਰ ਅਸੀਂ ਪਾਰ ਚਲੇ ਜਾਵਾਂਗੇ। ਜਿੱਥੇ
ਕੁਝ ਨਹੀਂ। ਸੂਰਜ ਚੰਦ ਤੋਂ ਵੀ ਉੱਪਰ ਅਸੀਂ ਜਾਂਦੇ ਹਾਂ, ਜਿੱਥੇ ਸਾਡਾ ਸ਼ਾਂਤੀਧਾਮ, ਸਵੀਟਹੋਮ ਹੈ।
ਉਵੇਂ ਸਤਿਯੁਗ ਵੀ ਸਵੀਟ ਹੋਮ ਹੈ। ਉੱਥੇ ਸ਼ਾਂਤੀ ਵੀ ਹੈ ਤਾਂ ਰਾਜ - ਭਾਗ ਸੁੱਖ ਵੀ ਹੈ - ਦੋਨੋਂ ਹੀ
ਹੈ। ਘਰ ਜਾਣਗੇ ਤਾਂ ਉੱਥੇ ਸਿਰਫ਼ ਸ਼ਾਂਤੀ ਹੋਵੇਗੀ। ਸੁੱਖ ਦਾ ਨਾਮ ਨਹੀਂ ਲੈਣਗੇ। ਹੁਣ ਤੁਸੀਂ ਸ਼ਾਂਤੀ
ਵੀ ਸਥਾਪਨ ਕਰ ਰਹੇ ਹੋ। ਉੱਥੇ ਤਾਂ ਸ਼ਾਂਤੀ ਵੀ ਹੈ, ਸੁੱਖ ਦਾ ਰਾਜ ਵੀ ਹੈ। ਮੂਲਵਤਨ ਵਿੱਚ ਤਾਂ
ਸੁੱਖ ਦੀ ਗੱਲ ਨਹੀਂ।
ਅੱਧਾਕਲਪ ਤੁਹਾਡਾ ਰਾਜ
ਚਲਦਾ ਹੈ ਫੇਰ ਅੱਧਾਕਲਪ ਦੇ ਬਾਦ ਰਾਵਣ ਦਾ ਰਾਜ ਆਉਂਦਾ ਹੈ। ਅਸ਼ਾਂਤੀ ਹੈ ਹੀ 5 ਵਿਕਾਰਾਂ ਨਾਲ।
2500 ਵਰ੍ਹੇ ਤੁਸੀਂ ਰਾਜ ਕਰਦੇ ਹੋ ਫੇਰ 2500 ਵਰ੍ਹੇ ਬਾਦ ਰਾਵਣ ਰਾਜ ਹੁੰਦਾ ਹੈ। ਉਨ੍ਹਾਂ ਨੇ ਤਾਂ
ਲੱਖਾਂ ਵਰ੍ਹੇ ਲਿੱਖ ਦਿੱਤਾ ਹੈ। ਇੱਕਦਮ ਜਿਵੇਂ ਬੁੱਧੂ ਬਣਾ ਦਿੱਤਾ ਹੈ। ਪੰਜ ਹਜ਼ਾਰ ਵਰ੍ਹੇ ਦੇ ਕਲਪ
ਨੂੰ ਲੱਖਾਂ ਵਰ੍ਹੇ ਕਹਿ ਦੇਣਾ ਬੁੱਧੂਪਣਾ ਕਹਿਣਗੇ ਨਾ। ਜ਼ਰਾ ਵੀ ਸਭਿਅਤਾ ਨਹੀਂ ਹੈ। ਦੇਵਤਾਵਾਂ
ਵਿੱਚ ਕਿੰਨੀ ਦੈਵੀ ਸਭਿਅਤਾ ਸੀ। ਉਹ ਹੁਣ ਅਸਭਿਅਤਾ ਹੋ ਪਈ ਹੈ। ਕੁਝ ਨਹੀਂ ਜਾਣਦੇ। ਆਸੁਰੀ ਗੁਣ ਆ
ਗਏ ਹਨ। ਅੱਗੇ ਤੁਸੀਂ ਵੀ ਕੁਝ ਨਹੀਂ ਜਾਣਦੇ ਸੀ। ਕਾਮ ਕਟਾਰੀ ਚਲਾਏ ਆਦਿ - ਮੱਧ - ਅੰਤ ਦੁੱਖੀ ਬਣਾ
ਦਿੰਦੇ ਹਨ ਇਸਲਈ ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਰਾਵਣ ਸੰਪ੍ਰਦਾਏ। ਵਿਖਾਇਆ ਹੈ ਰਾਮ ਨੇ ਬਾਂਦਰ
ਸੈਨਾ ਲਈ। ਹੁਣ ਰਾਮਚੰਦ੍ਰ ਤ੍ਰੇਤਾ ਦਾ, ਉੱਥੇ ਫੇਰ ਬਾਂਦਰ ਕਿਥੋਂ ਆਏ ਅਤੇ ਫੇਰ ਕਹਿੰਦੇ ਰਾਮ ਦੀ
ਸੀਤਾ ਚੁਰਾਈ ਗਈ। ਅਜਿਹੀਆਂ ਗੱਲਾਂ ਤਾਂ ਉੱਥੇ ਹੁੰਦੀਆਂ ਹੀ ਨਹੀਂ। ਜੀਵ ਜਾਨਵਰ ਆਦਿ 84 ਲੱਖ
ਯੋਨੀਆਂ ਜਿੰਨੀਆਂ ਇੱਥੇ ਹੈ ਉਨ੍ਹੀਆਂ ਸਤਿਯੁਗ - ਤ੍ਰੇਤਾ ਵਿੱਚ ਥੋੜ੍ਹੇਹੀ ਹੋਣਗੀਆਂ। ਇਹ ਸਾਰਾ
ਬੇਹੱਦ ਦਾ ਡਰਾਮਾ ਬਾਪ ਬੈਠ ਸਮਝਾਉਂਦੇ ਹਨ। ਬੱਚਿਆਂ ਨੂੰ ਬਹੁਤ ਦੁਰਾਂਦੇਸ਼ੀ ਬਣਨਾ ਹੈ। ਅੱਗੇ
ਤੁਹਾਨੂੰ ਕੁਝ ਵੀ ਪਤਾ ਨਹੀਂ ਸੀ। ਮਨੁੱਖ ਹੋਕੇ ਅਤੇ ਨਾਟਕ ਨੂੰ ਨਹੀਂ ਜਾਣਦੇ ਹਨ। ਹੁਣ ਤੁਸੀਂ
ਸਮਝਦੇ ਹੋ ਸਭਤੋਂ ਵੱਡਾ ਕੌਣ ਹੈ? ਉੱਚ ਤੇ ਉੱਚ ਭਗਵਾਨ। ਸ਼ਲੋਕ ਵੀ ਗਾਉਂਦੇ ਹਨ ਉੱਚਾ ਤੇਰਾ ਨਾਮ…
ਹੁਣ ਤੁਹਾਡੇ ਸਿਵਾਏ ਹੋਰ ਕੋਈ ਦੀ ਬੁੱਧੀ ਵਿੱਚ ਨਹੀਂ ਹੈ। ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਬਾਪ
ਹੱਦ ਅਤੇ ਬੇਹੱਦ ਦਾ ਦੋਨੋਂ ਰਾਜ਼ ਸਮਝਾਉਂਦੇ ਹਨ। ਉਨ੍ਹਾਂ ਤੋਂ ਪਾਰ ਕੁਝ ਵੀ ਹੈ ਨਹੀਂ। ਉਹ ਹੈ
ਤੁਹਾਡੇ ਰਹਿਣ ਦਾ ਸਥਾਨ, ਜਿਸਨੂੰ ਬ੍ਰਹਿਮੰਡ ਵੀ ਕਹਿੰਦੇ ਹਨ। ਜਿਵੇਂ ਇੱਥੇ ਤੁਸੀਂ ਆਕਾਸ਼ ਤੱਤਵ
ਵਿੱਚ ਬੈਠੇ ਹੋ, ਇਨ੍ਹਾਂ ਵਿੱਚ ਕੁਝ ਵੇਖਣ ਵਿੱਚ ਆਉਂਦਾ ਹੈ ਕੀ? ਰੇਡਿਉ ਵਿੱਚ ਕਹਿੰਦੇ ਹਨ
ਆਕਾਸ਼ਵਾਣੀ। ਹੁਣ ਇਹ ਆਕਾਸ਼ ਤਾਂ ਬੇਅੰਤ ਹੈ। ਅੰਤ ਪਾ ਨਹੀਂ ਸਕਦੇ। ਤਾਂ ਆਕਾਸ਼ਵਾਣੀ ਕਹਿਣ ਨਾਲ
ਮਨੁੱਖ ਕੀ ਸਮਝਣਗੇ। ਇਹ ਜੋ ਮੁੱਖ ਹੈ ਇਹ ਹੈ ਪੋਲਾਰ। ਮੁੱਖ ਨਾਲ ਵਾਣੀ (ਆਵਾਜ਼) ਨਿਕਲਦੀ ਹੈ। ਇਹ
ਤਾਂ ਆਮ ਗੱਲ ਹੈ। ਮੁੱਖ ਤੋਂ ਆਵਾਜ਼ ਨਿਕਲਣਾ ਜਿਸਨੂੰ ਆਕਾਸ਼ਵਾਣੀ ਕਿਹਾ ਜਾਂਦਾ ਹੈ। ਬਾਪ ਨੂੰ ਵੀ
ਆਕਾਸ਼ ਦੁਆਰਾ ਵਾਣੀ ਚਲਾਉਣੀ ਪਵੇ। ਤੁਸੀਂ ਬੱਚਿਆਂ ਨੂੰ ਆਪਣਾ ਵੀ ਰਾਜ਼ ਸਾਰਾ ਦੱਸਿਆ ਹੈ। ਤੁਹਾਨੂੰ
ਨਿਸ਼ਚੈ ਹੁੰਦਾ ਹੈ। ਹੈ ਬਹੁਤ ਸਹਿਜ। ਜਿਵੇਂ ਅਸੀਂ ਆਤਮਾ ਹਾਂ ਉਵੇਂ ਬਾਪ ਵੀ ਪਰਮ ਆਤਮਾ ਹੈ। ਉੱਚ
ਤੋਂ ਉੱਚ ਆਤਮਾ ਹੈ ਨਾ। ਸਭਨੂੰ ਆਪਣਾ - ਆਪਣਾ ਪਾਰ੍ਟ ਮਿਲਿਆ ਹੋਇਆ ਹੈ। ਸਭਤੋਂ ਉੱਚ ਤੋਂ ਉੱਚ
ਭਗਵਾਨ ਫੇਰ ਪ੍ਰਵ੍ਰਿਤੀ ਮਾਰ੍ਗ ਦਾ ਯੁਗਲ ਮੇਰੁ। ਫੇਰ ਨੰਬਰਵਾਰ ਮਾਲਾ ਵੇਖੋ ਕਿੰਨੀ ਥੋੜੀ ਹੈ ਫੇਰ
ਸ੍ਰਿਸ਼ਟੀ ਵੱਧਦੇ - ਵੱਧਦੇ ਕਿੰਨੀ ਵੱਡੀ ਹੋ ਜਾਂਦੀ ਹੈ। ਕਿੰਨੇ ਕਰੋੜ ਦਾਨੇ ਮਤਲਬ ਆਤਮਾਵਾਂ ਦੀ
ਮਾਲਾ ਹੈ। ਇਹ ਸਭ ਹੈ ਪੜ੍ਹਾਈ। ਬਾਪ ਜੋ ਸਮਝਾਉਂਦੇ ਹਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਬੁੱਧੀ ਵਿੱਚ
ਧਾਰਨ ਕਰੋ। ਝਾੜ ਦੀ ਡਿਟੇਲ ਤਾਂ ਤੁਸੀਂ ਸੁਣਦੇ ਰਹਿੰਦੇ ਹੋ। ਬੀਜ਼ ਉੱਪਰ ਵਿੱਚ ਹੈ। ਇਹ ਵੈਰਾਇਟੀ
ਝਾੜ ਹੈ। ਇਨ੍ਹਾਂ ਦੀ ਉੱਮਰ ਕਿੰਨੀ ਹੈ। ਝਾੜ ਵ੍ਰਿਧੀ ਨੂੰ ਪਾਉਂਦਾ ਰਹਿੰਦਾ ਹੈ ਤਾਂ ਸਾਰਾ ਦਿਨ
ਬੁੱਧੀ ਵਿੱਚ ਇਹੀ ਰਹੇ। ਇਸ ਸ੍ਰਿਸ਼ਟੀ ਰੂਪੀ ਕਲਪ ਬ੍ਰਿਖ ਦੀ ਉੱਮਰ ਬਿਲਕੁਲ ਐਕੁਰੇਟ ਹੈ। 5 ਹਜ਼ਾਰ
ਵਰ੍ਹੇ ਤੋਂ ਇੱਕ ਸੈਕਿੰਡ ਦਾ ਵੀ ਫ਼ਰਕ ਨਹੀਂ ਹੋ ਸਕਦਾ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੁਣ ਕਿੰਨੀ
ਨਾਲੇਜ਼ ਹੈ, ਜੋ ਚੰਗੇ ਮਜ਼ਬੂਤ ਹਨ। ਮਜ਼ਬੂਤ ਉਦੋਂ ਹੋਣਗੇ ਜਦੋਂ ਪਵਿੱਤਰ ਹੋਣ। ਇਸ ਨਾਲੇਜ਼ ਦੀ ਧਾਰਨਾ
ਕਰਨ ਦੇ ਲਈ ਸੋਨੇ ਦਾ ਭਾਂਡਾ ਚਾਹੀਦਾ। ਫੇਰ ਇਵੇਂ ਸਹਿਜ ਹੋ ਜਾਵੇਗਾ ਜਿਵੇਂ ਬਾਬਾ ਦੇ ਲਈ ਸਹਿਜ
ਹੈ। ਫੇਰ ਤੁਹਾਨੂੰ ਵੀ ਕਹਿਣਗੇ ਮਾਸਟਰ ਨਾਲੇਜ਼ਫੁੱਲ। ਫੇਰ ਨੰਬਰਵਾਰ ਪੁਰਸ਼ਾਰਥ ਅਨੁਸਾਰ ਮਾਲਾ ਦਾ
ਦਾਨਾ ਬਣ ਜਾਣਗੇ। ਇਵੇਂ - ਇਵੇਂ ਦੀਆਂ ਗੱਲਾਂ ਬਾਬਾ ਬਗ਼ੈਰ ਕੋਈ ਸਮਝਾ ਨਾ ਸੱਕਣ। ਇਹ ਆਤਮਾ ਵੀ ਸਮਝਾ
ਰਹੀ ਹੈ। ਬਾਪ ਵੀ ਇਸ ਤਨ ਦੁਆਰਾ ਹੀ ਸਮਝਾਉਂਦੇ ਹਨ, ਨਾ ਕਿ ਦੇਵਤਾਵਾਂ ਦੇ ਸ਼ਰੀਰ ਨਾਲ। ਬਾਪ ਇੱਕ
ਹੀ ਵਾਰ ਆਕੇ ਗੁਰੂ ਬਣਦੇ ਹਨ ਫੇਰ ਵੀ ਬਾਪ ਨੂੰ ਹੀ ਪਾਰ੍ਟ ਵਜਾਉਣਾ ਹੈ। 5 ਹਜ਼ਾਰ ਵਰ੍ਹੇ ਬਾਦ ਆਕੇ
ਪਾਰ੍ਟ ਵਜਾਉਣਗੇ।
ਬਾਪ ਸਮਝਾਉਂਦੇ ਹਨ ਉੱਚ
ਤੇ ਉੱਚ ਮੈਂ ਹਾਂ। ਫੇਰ ਹੈ ਮੇਰੁ। ਜੋ ਆਦਿ ਵਿੱਚ ਮਹਾਰਾਜਾ - ਮਹਾਰਾਣੀ ਹਨ, ਉਹ ਫੇਰ ਜਾਕੇ ਅੰਤ
ਵਿੱਚ ਆਦਿ ਦੇਵ, ਆਦਿ ਦੇਵੀ ਬਨਣਗੇ। ਇਹ ਸਾਰਾ ਗਿਆਨ ਤੁਹਾਡੀ ਬੁੱਧੀ ਵਿੱਚ ਹੈ। ਤੁਸੀਂ ਕਿੱਥੇ ਵੀ
ਸਮਝਾਓ ਤਾਂ ਵੰਡਰ ਖਾਣਗੇ। ਇਹ ਤਾਂ ਠੀਕ ਦੱਸਦੇ ਹਨ। ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੀ ਨਾਲੇਜ਼ਫੁੱਲ
ਹੈ। ਉਨ੍ਹਾਂ ਬਗ਼ੈਰ ਹੋਰ ਕੋਈ ਨਾਲੇਜ਼ ਦੇ ਨਹੀਂ ਸਕਦੇ। ਇਹ ਸਭ ਗੱਲਾਂ ਧਾਰਨ ਕਰਨੀਆਂ ਹਨ ਪਰ ਬੱਚਿਆਂ
ਨੂੰ ਧਾਰਨ ਹੁੰਦੀ ਨਹੀਂ ਹੈ। ਹੈ ਬਹੁਤ ਸਿੰਪਲ। ਕੋਈ ਮੁਸ਼ਕਿਲਾਤ ਨਹੀਂ ਹੈ। ਇੱਕ ਤਾਂ ਯਾਦ ਦੀ ਯਾਤਰਾ
ਚਾਹੀਦੀ ਇਸ ਵਿੱਚ, ਜੋ ਫੇਰ ਪਵਿੱਤਰ ਭਾਂਡੇ ਵਿੱਚ ਰਤਨ ਠਹਿਰੇ। ਇਹ ਉੱਚ ਤੇ ਉੱਚ ਰਤਨ ਹਨ। ਬਾਬਾ
ਤਾਂ ਜੌਹਰੀ ਸੀ। ਬਹੁਤ ਚੰਗਾ ਹੀਰਾ ਮਾਣਿਕ ਆਦਿ ਆਉਂਦਾ ਸੀ ਤਾਂ ਚਾਂਦੀ ਦੀ ਡੱਬੀ ਵਿੱਚ ਕਪੁਸ ਆਦਿ
ਵਿੱਚ ਚੰਗੀ ਤਰ੍ਹਾਂ ਰੱਖਦੇ ਸੀ। ਜੋ ਕੋਈ ਵੀ ਵੇਖੇ ਤਾਂ ਕਹਿਣਗੇ ਇਹ ਤਾਂ ਬੜੀ ਫ਼ਸਟਕਲਾਸ ਚੀਜ਼ ਹੈ।
ਇਹ ਵੀ ਇਵੇਂ ਹੈ। ਚੰਗੀ ਚੀਜ਼ ਚੰਗੇ ਭਾਂਡੇ ਵਿੱਚ ਸ਼ੋਭਦੀ ਹੈ। ਤੁਹਾਡੇ ਕੰਨ ਸੁਣਦੇ ਹਨ। ਉਸ ਵਿੱਚ
ਧਾਰਨ ਹੁੰਦੀ ਹੈ। ਪਵਿੱਤਰ ਹੋਵੇਗਾ, ਬੁੱਧੀਯੋਗ ਬਾਪ ਨਾਲ ਹੋਵੇਗਾ ਤਾਂ ਧਾਰਨਾਂ ਚੰਗੀ ਹੋਵੇਗੀ। ਨਹੀਂ
ਤਾਂ ਸਭ ਨਿਕਲ ਜਾਵੇਗਾ। ਆਤਮਾ ਵੀ ਹੈ ਕਿੰਨੀ ਛੋਟੀ। ਉਸ ਵਿੱਚ ਕਿੰਨਾ ਗਿਆਨ ਭਰਿਆ ਹੋਇਆ ਹੈ। ਕਿੰਨਾ
ਚੰਗਾ ਸ਼ੁੱਧ ਭਾਂਡਾ ਚਾਹੀਦਾ। ਕੋਈ ਸੰਕਲਪ ਵੀ ਨਾ ਉੱਠੇ। ਉਲਟੇ - ਸੁਲਟੇ ਸੰਕਲਪ ਸਭ ਬੰਦ ਹੋ ਜਾਣੇ
ਚਾਹੀਦੇ। ਸਭ ਪਾਸੋਂ ਬੁੱਧੀਯੋਗ ਹਟਾਉਣਾ ਹੈ। ਮੇਰੇ ਨਾਲ ਯੋਗ ਲਗਾਉਂਦੇ - ਲਗਾਉਂਦੇ ਭਾਂਡਾ ਸੋਨਾ
ਬਣਾ ਦਵੋ ਜੋ ਰਤਨ ਠਹਿਰ ਸੱਕਣ। ਫੇਰ ਦੂਜਿਆਂ ਨੂੰ ਦਾਨ ਕਰਦੇ ਰਹਿਣਗੇ। ਭਾਰਤ ਨੂੰ ਮਹਾਦਾਨੀ ਮੰਨਿਆ
ਜਾਂਦਾ ਹੈ, ਉਹ ਧਨ ਦਾਨ ਤਾਂ ਬਹੁਤ ਕਰਦੇ ਹਨ। ਪਰ ਇਹ ਹੈ ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ। ਦੇਹ
ਸਹਿਤ ਜੋ ਕੁਝ ਹੈ ਉਹ ਸਭ ਛੱਡਕੇ ਇੱਕ ਦੇ ਨਾਲ ਬੁੱਧੀ ਦਾ ਯੋਗ ਰਹੇ। ਅਸੀਂ ਤਾਂ ਬਾਪ ਦੇ ਹਾਂ, ਇਸ
ਵਿੱਚ ਹੀ ਮਿਹਨਤ ਲੱਗਦੀ ਹੈ। ਏਮ ਆਬਜੈਕਟ ਤਾਂ ਬਾਪ ਦੱਸ ਦਿੰਦੇ ਹਨ। ਪੁਰਸ਼ਾਰਥ ਕਰਨਾ ਬੱਚਿਆਂ ਦਾ
ਕੰਮ ਹੈ। ਹੁਣ ਹੀ ਇੰਨਾ ਉੱਚ ਪੱਦ ਪਾ ਸਕੋਗੇ। ਕੋਈ ਵੀ ਉਲਟਾ - ਸੁਲਟਾ ਸੰਕਲਪ ਜਾਂ ਵਿਕਲਪ ਨਾ ਆਏ।
ਬਾਪ ਹੀ ਨਾਲੇਜ਼ ਦਾ ਸਾਗਰ, ਹੱਦ ਬੇਹੱਦ ਤੋਂ ਪਾਰ ਹੈ। ਸਭ ਬੈਠ ਸਮਝਾਉਂਦੇ ਹਨ। ਤੁਸੀਂ ਸਮਝਦੇ ਹੋ
ਬਾਬਾ ਸਾਨੂੰ ਵੇਖਦੇ ਹਨ ਪਰ ਮੈਂ ਤਾਂ ਹੱਦ - ਬੇਹੱਦ ਤੋਂ ਪਾਰ ਉਪਰ ਚਲਾ ਜਾਂਦਾ ਹਾਂ। ਮੈਂ ਰਹਿਣ
ਵਾਲਾ ਵੀ ਉੱਥੇ ਦਾ ਹਾਂ। ਤੁਸੀਂ ਵੀ ਹੱਦ ਬੇਹੱਦ ਤੋਂ ਪਾਰ ਚਲੇ ਜਾਓ। ਸੰਕਲਪ ਵਿਕਲਪ ਕੁਝ ਵੀ ਨਾ
ਆਏ। ਇਸ ਵਿੱਚ ਮਿਹਨਤ ਚਾਹੀਦੀ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਬਣਨਾ ਹੈ। ਹੱਥ
ਕਾਰ ਡੇ ਦਿਲ ਯਾਰ ਡੇ। ਗ੍ਰਹਿਸਥੀ ਤਾਂ ਬਹੁਤ ਹਨ। ਗ੍ਰਹਿਸਥੀ ਜਿੰਨਾ ਚੁੱਕਦੇ ਹਨ ਉਨ੍ਹਾਂ ਘਰ ਵਿੱਚ
ਰਹਿਣ ਵਾਲੇ ਬੱਚੇ ਨਹੀਂ। ਸੈਂਟਰ ਚਲਾਉਣ ਵਾਲੇ, ਮੁਰਲੀ ਚਲਾਉਣ ਵਾਲੇ ਵੀ ਨਾ ਪਾਸ ਹੋ ਜਾਂਦੇ ਹਨ ਅਤੇ
ਪੜ੍ਹਨ ਵਾਲੇ ਉੱਚ ਚਲੇ ਜਾਂਦੇ ਹਨ। ਅੱਗੇ ਤੁਹਾਨੂੰ ਸਭ ਪਤਾ ਪੈਂਦਾ ਜਾਵੇਗਾ। ਬਾਬਾ ਬਿਲਕੁਲ ਠੀਕ
ਦੱਸਦੇ ਹਨ। ਸਾਨੂੰ ਜੋ ਪੜ੍ਹਾਉਂਦੇ ਸੀ ਉਨ੍ਹਾਂ ਨੂੰ ਮਾਇਆ ਖਾ ਗਈ। ਮਹਾਰਥੀ ਨੂੰ ਮਾਇਆ ਇੱਕਦਮ ਹਪ
ਕਰ ਗਈ। ਹੈ ਨਹੀਂ। ਮਾਇਆਵੀ ਟ੍ਰੇਟਰ ਬਣ ਜਾਂਦੇ ਹਨ। ਵਿਲਾਇਤ ਵਿੱਚ ਵੀ ਟ੍ਰੇਟਰ ਬਣ ਪੈਂਦੇ ਹੈ ਨਾ।
ਕਿੱਥੇ - ਕਿੱਥੇ ਜਾਕੇ ਸ਼ਰਨ ਲੈਂਦੇ ਹਨ। ਜੋ ਪਾਵਰਫੁੱਲ ਹੁੰਦੇ ਹਨ ਉਸ ਵੱਲ ਚਲੇ ਜਾਂਦੇ ਹਨ। ਇਸ
ਵਕ਼ਤ ਤਾਂ ਮੌਤ ਸਾਹਮਣੇ ਹੈ ਨਾ ਤਾਂ ਬਹੁਤ ਤਾਕ਼ਤ ਵਾਲੇ ਕੋਲ਼ ਜਾਣਗੇ। ਹੁਣ ਤੁਸੀਂ ਸਮਝਦੇ ਹੋ ਬਾਪ
ਹੀ ਪਾਵਰਫੁੱਲ ਹੈ। ਬਾਪ ਹੈ ਸ੍ਰਵਸ਼ਕਤੀਮਾਨ। ਸਾਨੂੰ ਸਿਖਾਉਂਦੇ - ਸਿਖਾਉਂਦੇ ਸਾਰੇ ਵਿਸ਼ਵ ਦਾ ਮਾਲਿਕ
ਬਣਾ ਦਿੰਦੇ ਹਨ। ਉੱਥੇ ਸਭ ਮਿਲ ਕੁਝ ਜਾਂਦਾ ਹੈ। ਕੋਈ ਅਪ੍ਰਾਪਤ ਚੀਜ਼ ਨਹੀਂ ਹੁੰਦੀ, ਜਿਸਦੀ ਪ੍ਰਾਪਤੀ
ਦੇ ਲਈ ਅਸੀਂ ਪੁਰਸ਼ਾਰਥ ਕਰੀਏ। ਉੱਥੇ ਕੋਈ ਇਵੇਂ ਚੀਜ਼ ਹੁੰਦੀ ਨਹੀਂ ਜੋ ਤੁਹਾਡੇ ਕੋਲ਼ ਨਾ ਹੋਵੇ। ਉਹ
ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਪਦ ਪਾਉਂਦੇ ਹਨ। ਬਾਪ ਬਗ਼ੈਰ ਇਵੇਂ ਗੱਲਾਂ ਕੋਈ ਨਹੀਂ ਜਾਣਦੇ। ਸਭ
ਹਨ ਪੂਜਾਰੀ। ਭਾਵੇਂ ਵੱਡੇ - ਵੱਡੇ ਸ਼ੰਕਰਾਚਾਰੀਏ ਆਦਿ ਹਨ, ਬਾਬਾ ਉਨ੍ਹਾਂ ਦੀ ਮਹਿਮਾ ਵੀ ਸੁਣਾਉਂਦੇ
ਹਨ। ਪਹਿਲੇ ਪਵਿੱਤਰਤਾ ਦੀ ਤਾਕ਼ਤ ਨਾਲ ਭਾਰਤ ਨੂੰ ਬਹੁਤ ਚੰਗਾ ਥਮਾਉਣ ਦੇ ਨਿਮਿਤ ਬਣਦੇ ਹਨ। ਉਹ ਵੀ
ਜਦੋਂ ਸਤੋਪ੍ਰਧਾਨ ਹੁੰਦੇ ਹਨ। ਹੁਣ ਤਾਂ ਤਮੋਪ੍ਰਧਾਨ ਹਨ। ਉਨ੍ਹਾਂ ਵਿੱਚ ਕੀ ਤਾਕ਼ਤ ਰੱਖੀ ਹੈ। ਹੁਣ
ਤੁਸੀਂ ਜੋ ਪੂਜਾਰੀ ਸੀ ਉਹ ਫੇਰ ਪੂਜਯ ਬਣਨ ਦਾ ਪੁਰਸ਼ਾਰਥ ਕਰ ਰਹੇ ਹੋ। ਹੁਣ ਤੁਹਾਡੀ ਬੁੱਧੀ ਵਿੱਚ
ਸਾਰਾ ਗਿਆਨ ਹੈ। ਬੁੱਧੀ ਵਿੱਚ ਧਾਰਨ ਰਹੇ ਅਤੇ ਤੁਸੀਂ ਸਮਝਾਉਂਦੇ ਰਹੋ। ਬਾਪ ਨੂੰ ਵੀ ਯਾਦ ਕਰੋ।
ਬਾਪ ਹੀ ਸਾਰੇ ਝਾੜ ਦਾ ਰਾਜ਼ ਸਮਝਾਉਂਦੇ ਹਨ। ਬੱਚਿਆਂ ਨੂੰ ਮਿੱਠਾ ਵੀ ਇਵੇਂ ਬਣਨ ਦਾ ਹੈ। ਯੁੱਧ ਹੈ
ਨਾ। ਮਾਇਆ ਦੇ ਤੂਫ਼ਾਨ ਵੀ ਬਹੁਤ ਆਉਂਦੇ ਹਨ। ਸਭ ਸਹਿਣ ਕਰਨਾ ਪੈਂਦਾ ਹੈ। ਬਾਪ ਦੀ ਯਾਦ ਵਿੱਚ ਰਹਿਣ
ਨਾਲ ਤੂਫ਼ਾਨ ਸਭ ਚਲੇ ਜਾਣਗੇ। ਹਾਤਿਮਤਾਈ ਦਾ ਖੇਡ ਦੱਸਦੇ ਹੈ ਨਾ। ਮੁਹਲਰਾ ਪਾਉਂਦੇ ਸੀ, ਮਾਇਆ ਚਲੀ
ਜਾਂਦੀ ਸੀ। ਮੁਹਲਰਾ ਕੱਢਣ ਨਾਲ ਹੀ ਮਾਇਆ ਆ ਜਾਂਦੀ ਸੀ। ਛੁਈਮੁਈ ਹੁੰਦੀ ਹੈ ਨਾ। ਹੱਥ ਲਾਓ ਤਾਂ
ਮੁਰਝਾ ਜਾਂਦੇ ਹਨ। ਮਾਇਆ ਬੜੀ ਤਿੱਖੀ ਹੈ, ਇੰਨੀ ਉੱਚ ਪੜ੍ਹਾਈ ਪੜ੍ਹਦੇ - ਪੜ੍ਹਦੇ ਬੈਠੇ - ਬੈਠੇ
ਡਿਗਾ ਦਿੰਦੀ ਹੈ ਇਸਲਈ ਬਾਪ ਸਮਝਾਉਂਦੇ ਰਹਿੰਦੇ ਹਨ ਆਪਣੇ ਨੂੰ ਭਰਾ - ਭਰਾ ਸਮਝੋ ਤਾਂ ਫੇਰ ਹੱਦ
ਬੇਹੱਦ ਤੋਂ ਪਾਰ ਚਲੇ ਜਾਉਂਗੇ। ਸ਼ਰੀਰ ਹੀ ਨਹੀਂ ਤਾਂ ਫੇਰ ਦ੍ਰਿਸ਼ਟੀ ਕਿੱਥੇ ਜਾਵੇਗੀ। ਇੰਨੀ ਮਿਹਨਤ
ਕਰਨੀ ਹੈ, ਸੁਣਕੇ ਫ਼ਾਂ ਨਹੀਂ ਹੋ ਜਾਣਾ ਹੈ। ਕਲਪ - ਕਲਪ ਤੁਹਾਡਾ ਪੁਰਸ਼ਾਰਥ ਚਲਦਾ ਹੈ ਅਤੇ ਤੁਸੀਂ
ਆਪਣਾ ਭਾਗਿਆ ਪਾਉਂਦੇ ਹੋ। ਬਾਪ ਕਹਿੰਦੇ ਹਨ ਪੜ੍ਹਿਆ ਹੋਇਆ ਸਭ ਭੁੱਲੋ। ਬਾਕੀ ਜੋ ਕਦੀ ਨਹੀਂ ਪੜ੍ਹੇ
ਹੋ ਉਹ ਸੁਣੋ ਅਤੇ ਯਾਦ ਕਰੋ। ਉਸਨੂੰ ਕਿਹਾ ਜਾਂਦਾ ਹੈ ਭਗਤੀ ਮਾਰ੍ਗ। ਤੁਸੀਂ ਰਾਜਰਿਸ਼ੀ ਹੋ ਨਾ।
ਜਟਾਵਾਂ ਖੁਲੀਆਂ ਹੋਣ ਅਤੇ ਮੁਰਲੀ ਚਲਾਓ। ਸਾਧੂ - ਸੰਤ ਆਦਿ ਜੋ ਸੁਣਾਉਂਦੇ ਹਨ ਉਹ ਸਭ ਹੈ ਮਨੁੱਖਾਂ
ਦੀ ਮੁਰਲੀ। ਇਹ ਹੈ ਬੇਹੱਦ ਦੇ ਬਾਪ ਦੀ ਮੁਰਲੀ। ਸਤਿਯੁਗ - ਤ੍ਰੇਤਾ ਵਿੱਚ ਤਾਂ ਗਿਆਨ ਦੀ ਮੁਰਲੀ ਦੀ
ਲੋੜ੍ਹ ਹੀ ਨਹੀਂ। ਉੱਥੇ ਨਾ ਗਿਆਨ ਦੀ, ਨਾ ਭਗਤੀ ਲੋੜ੍ਹ ਹੈ। ਇਹ ਗਿਆਨ ਤੁਹਾਨੂੰ ਮਿਲਦਾ ਹੈ ਇਸ
ਸੰਗਮਯੁਗ ਤੇ ਅਤੇ ਬਾਪ ਹੀ ਦੇਣ ਵਾਲਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬੁੱਧੀ ਵਿੱਚ
ਗਿਆਨ ਰਤਨਾਂ ਨੂੰ ਧਾਰਨ ਕਰ ਦਾਨ ਕਰਨਾ ਹੈ। ਹੱਦ ਬੇਹੱਦ ਤੋਂ ਪਾਰ ਇਵੇਂ ਸਥਿਤੀ ਵਿੱਚ ਰਹਿਣਾ ਹੈ
ਜੋ ਕਦੀ ਵੀ ਉਲਟਾ - ਸੁਲਟਾ ਸੰਕਲਪ ਜਾਂ ਵਿਕਲਪ ਨਾ ਆਏ। ਅਸੀਂ ਆਤਮਾ ਭਰਾ - ਭਰਾ ਹਾਂ, ਇਹੀ
ਸਮ੍ਰਿਤੀ ਰਹੇ।
2. ਮਾਇਆ ਦੇ ਤੂਫ਼ਾਨਾਂ
ਤੋਂ ਬੱਚਣ ਦੇ ਲਈ ਮੁੱਖ ਵਿੱਚ ਬਾਪ ਦੀ ਯਾਦ ਦਾ ਮੁਹਲਰਾ ਪਾ ਲੈਣਾ ਹੈ। ਸਭ ਕੁਝ ਸਹਿਣ ਕਰਨਾ ਹੈ।
ਛੁਈਮੁਈ ਨਹੀਂ ਬਣਨਾ ਹੈ। ਮਾਇਆ ਤੋਂ ਹਾਰ ਨਹੀਂ ਖਾਣੀ ਹੈ।
ਵਰਦਾਨ:-
ਸਦਾ ਇੱਕ ਦੇ ਸਨੇਹ ਵਿੱਚ ਸਮਾਏ ਹੋਏ ਇੱਕ ਬਾਪ ਨੂੰ ਸਹਾਰਾ ਬਣਾਉਣ ਵਾਲੇ ਸਰਵ ਆਕਰਸ਼ਣ ਮੁਕਤ ਭਵ
ਜੋ ਬੱਚੇ ਇੱਕ ਬਾਪ ਦੇ
ਸਨੇਹ ਵਿੱਚ ਸਮਾਏ ਹੋਏ ਹਨ ਉਹ ਸਰਵ ਪ੍ਰਾਪਤੀਆਂ ਵਿੱਚ ਸੰਪੰਨ ਅਤੇ ਸੰਤੁਸ਼ਟ ਰਹਿੰਦੇ ਹਨ। ਉਹਨਾਂ
ਨੂੰ ਕਿਸੇ ਵੀ ਤਰ੍ਹਾਂ ਦਾ ਸਹਾਰਾ ਆਕਰਸ਼ਿਤ ਨਹੀਂ ਕਰ ਸਕਦਾ। ਉਹਨਾਂ ਨੂੰ ਸਹਿਜ ਹੀ ਇੱਕ ਬਾਪ ਦੂਸਰਾ
ਨਾ ਕੋਈ - ਇਹ ਅਨੁਭੂਤੀ ਹੁੰਦੀ ਹੈ। ਉਹਨਾਂ ਦਾ ਇੱਕ ਬਾਪ ਹੀ ਸੰਸਾਰ ਹੈ, ਇੱਕ ਬਾਪ ਦਵਾਰਾ ਹੀ ਸਰਵ
ਸੰਬੰਧਾਂ ਦੇ ਰਸ ਦਾ ਅਨੁਭਵ ਹੁੰਦਾ ਹੈ। ਉਹਨਾਂ ਦੇ ਲਈ ਸਰਵ ਪ੍ਰਾਪਤੀਆਂ ਦਾ ਆਧਾਰ ਇੱਕ ਬਾਪ ਹੈ ਨਾ
ਕਿ ਵੈਭਵ ਅਤੇ ਸਾਧਨ ਇਸਲਈ ਉਹ ਸਹਿਜ ਆਕਰਸ਼ਣ ਮੁਕਤ ਹੋ ਜਾਂਦੇ ਹਨ।
ਸਲੋਗਨ:-
ਪ੍ਰਕ੍ਰਿਤੀ ਨੂੰ
ਪਾਵਨ ਬਣਨਾ ਹੈ ਤਾਂ ਸੰਪੂਰਨ ਲਗਾਵ ਬਣੋ।