06.12.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਤੁਸੀਂ ਹੁਣ ਪੁਰਸ਼ੋਤਮ ਸੰਗਮਯੁਗ ਤੇ ਹੋ, ਤੁਸੀਂ ਇੱਥੇ ਰਹਿੰਦੇ ਨਵੀਂ ਦੁਨੀਆਂ ਨੂੰ ਯਾਦ ਕਰਨਾ ਹੈ ਅਤੇ ਆਤਮਾ ਨੂੰ ਪਾਵਨ ਬਣਾਉਣਾ ਹੈ”

ਪ੍ਰਸ਼ਨ:-
ਬਾਪ ਨੇ ਤੁਹਾਨੂੰ ਅਜਿਹੀ ਕਿਹੜੀ ਸਮਝ ਦਿੱਤੀ ਹੈ ਜਿਸ ਤੋਂ ਬੁੱਧੀ ਦਾ ਤਾਲਾ ਖੁੱਲ ਗਿਆ?

ਉੱਤਰ:-
ਬਾਪ ਨੇ ਇਸ ਬੇਹੱਦ ਅਨਾਦਿ ਡਰਾਮਾ ਦੀ ਇਵੇਂ ਸਮਝ ਦਿੱਤੀ ਹੈ, ਇਸ ਬੁੱਧੀ ਤੇ ਜੋ ਗਾਡਰੇਜ਼ ਦਾ ਤਾਲਾ ਲੱਗਿਆ ਸੀ ਉਹ ਖੁੱਲ ਗਿਆ। ਪੱਥਰਬੁੱਧੀ ਤੋਂ ਪਾਰਸਬੁੱਧੀ ਬਣ ਗਏ। ਬਾਪ ਨੇ ਸਮਝ ਦਿੱਤੀ ਹੈ ਕਿ ਇਸ ਡਰਾਮਾ ਵਿੱਚ ਹਰ ਇੱਕ ਐਕਟਰ ਦਾ ਆਪਣਾ - ਆਪਣਾ ਅਨਾਦਿ ਪਾਰ੍ਟ ਹੈ, ਜਿਸ ਨੇ ਕਲਪ ਪਹਿਲੇ ਜਿੰਨਾ ਪੜ੍ਹਿਆ ਹੈ, ਉਹ ਹੁਣ ਵੀ ਪੜ੍ਹਣਗੇ। ਪੁਰਸ਼ਾਰਥ ਕਰ ਆਪਣਾ ਵਰਸਾ ਲੈਣਗੇ।

ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਬੈਠ ਸਿਖਾਉਂਦੇ ਹਨ। ਜਦੋਂ ਤੋਂ ਬਾਪ ਬਣਿਆ ਹੈ ਉਦੋਂ ਤੋਂ ਹੀ ਟੀਚਰ ਵੀ ਹੈ, ਉਦੋਂ ਤੋਂ ਹੀ ਫਿਰ ਸਤਿਗੁਰੂ ਦੇ ਰੂਪ ਵਿੱਚ ਸਿੱਖਿਆ ਦੇ ਰਹੇ ਹਨ। ਇਹ ਤਾਂ ਬੱਚੇ ਸਮਝਦੇ ਹੀ ਹਨ ਜਦ ਕਿ ਉਹ ਬਾਪ, ਟੀਚਰ, ਗੁਰੂ ਹੈ ਤਾਂ ਛੋਟਾ ਬੱਚਾ ਤਾਂ ਨਹੀਂ ਹੈ ਨਾ। ਉੱਚ ਤੇ ਉੱਚ, ਵੱਡੇ ਤੋਂ ਵੱਡਾ ਹੈ। ਬਾਪ ਜਾਣਦੇ ਹਨ ਇਹ ਸਭ ਮੇਰੇ ਬੱਚੇ ਹਨ। ਡਰਾਮਾ ਪਲਾਨ ਅਨੁਸਾਰ ਪੁਕਾਰਿਆ ਵੀ ਹੈ ਕਿ ਆਕੇ ਸਾਨੂੰ ਪਾਵਨ ਦੁਨੀਆਂ ਵਿੱਚ ਲੈ ਚੱਲੋ। ਪਰ ਸਮਝਦੇ ਕੁਝ ਨਹੀਂ ਹਨ। ਹੁਣ ਤੁਸੀਂ ਸਮਝਦੇ ਹੋ ਪਾਵਨ ਦੁਨੀਆਂ ਸਤਿਯੁਗ ਨੂੰ, ਪਤਿਤ ਦੁਨੀਆਂ ਕਲਯੁਗ ਨੂੰ ਕਿਹਾ ਜਾਂਦਾ ਹੈ। ਕਹਿੰਦੇ ਵੀ ਹਨ ਆਕੇ ਸਾਨੂੰ ਰਾਵਣ ਦੀ ਜੇਲ ਤੋਂ ਲਿਬ੍ਰੇਟ ਕਰ ਦੁੱਖਾਂ ਤੋਂ ਛੁਡਾ ਕੇ ਆਪਣੇ ਸ਼ਾਂਤੀਧਾਮ - ਸੁੱਖਧਾਮ ਵਿੱਚ ਲੈ ਚੱਲੋ। ਨਾਮ ਦੋਨੋ ਚੰਗੇ ਹਨ। ਮੁਕਤੀ - ਜੀਵਨਮੁਕਤੀ ਅਤੇ ਸ਼ਾਂਤੀਧਾਮ - ਸੁੱਖਧਾਮ। ਸਿਵਾਏ ਤੁਸੀਂ ਬੱਚਿਆਂ ਦੇ ਹੋਰ ਕੋਈ ਦੀ ਬੁੱਧੀ ਵਿੱਚ ਨਹੀਂ ਹੈ ਕਿ ਸ਼ਾਂਤੀਧਾਮ ਕਿੱਥੇ, ਸੁੱਖਧਾਮ ਕਿੱਥੇ ਹੁੰਦਾ ਹੈ? ਬਿਲਕੁਲ ਹੀ ਬੇਸਮਝ ਹਨ। ਤੁਹਾਡੀ ਏਮ ਆਬਜੈਕਟ ਹੀ ਸਮਝਦਾਰ ਬਣਨ ਦੀ ਹੈ। ਬੇਸਮਝਾਂ ਦੇ ਲਈ ਏਮ ਆਬਜੈਕਟ ਹੁੰਦੀ ਹੈ ਕਿ ਇਵੇਂ ਸਮਝਦਾਰ ਬਣਨਾ ਹੈ। ਸਾਰਿਆਂ ਨੂੰ ਸਿਖਾਉਣਾ ਹੈ - ਇਹ ਹੈ ਏਮ ਆਬਜੈਕਟ, ਮਨੁੱਖ ਤੋਂ ਦੇਵਤਾ ਬਣਨਾ। ਇਹ ਹੈ ਹੀ ਮਨੁੱਖਾਂ ਦੀ ਸ੍ਰਿਸ਼ਟੀ, ਉਹ ਹੈ ਦੇਵਤਾਵਾਂ ਦੀ ਸ੍ਰਿਸ਼ਟੀ। ਸਤਿਯੁਗ ਵਿੱਚ ਹੈ ਦੇਵਤਾਵਾਂ ਦੀ ਸ੍ਰਿਸ਼ਟੀ, ਤਾਂ ਜਰੂਰ ਮਨੁੱਖਾਂ ਦੀ ਸ੍ਰਿਸ਼ਟੀ ਕਲਯੁਗ ਵਿੱਚ ਹੋਵੇਗੀ। ਹੁਣ ਮਨੁੱਖ ਤੋਂ ਦੇਵਤਾ ਬਣਨਾ ਹੈ ਤਾਂ ਜਰੂਰ ਪੁਰਸ਼ੋਤਮ ਸੰਗਮਯੁਗ ਵੀ ਹੋਵੇਗਾ। ਇਹ ਹੈ ਦੇਵਤਾ, ਇਹ ਹੈ ਮਨੁੱਖ।। ਦੇਵਤੇ ਹਨ ਸਮਝਦਾਰ। ਬਾਪ ਨੇ ਹੀ ਇਵੇਂ ਸਮਝਦਾਰ ਬਣਾਇਆ ਹੈ। ਬਾਪ ਜੋ ਵਿਸ਼ਵ ਦਾ ਮਾਲਿਕ ਹੈ, ਭਾਵੇਂ ਮਾਲਿਕ ਬਣਦਾ ਨਹੀਂ ਹੈ ਪਰ ਗਾਇਆ ਤਾਂ ਜਾਂਦਾ ਹੈ ਨਾ। ਬੇਹੱਦ ਦਾ ਬਾਪ, ਬੇਹੱਦ ਦਾ ਸੁੱਖ ਦੇਣ ਵਾਲਾ ਹੈ। ਬੇਹੱਦ ਦਾ ਸੁੱਖ ਹੁੰਦਾ ਹੀ ਹੈ ਨਵੀਂ ਦੁਨੀਆਂ ਵਿੱਚ ਅਤੇ ਬੇਹੱਦ ਦਾ ਦੁੱਖ ਹੁੰਦਾ ਹੈ ਪੁਰਾਣੀ ਦੁਨੀਆਂ ਵਿੱਚ। ਦੇਵਤਾ ਦੇ ਚਿੱਤਰ ਵੀ ਤੁਹਾਡੇ ਸਾਹਮਣੇ ਹੈ। ਉਨ੍ਹਾਂ ਦਾ ਗਾਇਨ ਵੀ ਹੈ। ਅੱਜ ਕਲ ਤਾਂ 5 ਭੂਤਾਂ ਨੂੰ ਪੂਜਦੇ ਰਹਿੰਦੇ ਹਨ।

ਹੁਣ ਬਾਪ ਤੁਹਾਨੂੰ ਸਮਝਾਉਂਦੇ ਹਨ ਤੁਸੀਂ ਹੋ ਪੁਰਸ਼ੋਤਮ ਸੰਗਮਯੁਗ ਤੇ। ਤੁਹਾਡੇ ਵਿੱਚ ਵੀ ਨੰਬਰਵਨ ਪੁਰਸ਼ਾਰਥ ਅਨੁਸਾਰ ਜਾਣਦੇ ਹਨ - ਸਾਡੀ ਇੱਕ ਲੱਤ ਸ੍ਵਰਗ ਵਿੱਚ ਹੈ, ਇੱਕ ਲੱਤ ਨਰਕ ਵਿੱਚ ਹੈ। ਰਹਿੰਦੇ ਤਾਂ ਇੱਥੇ ਹਨ ਪਰ ਬੁੱਧੀ ਨਵੀਂ ਦੁਨੀਆਂ ਵਿੱਚ ਹੈ ਅਤੇ ਜੋ ਨਵੀਂ ਦੁਨੀਆਂ ਵਿੱਚ ਲੈ ਜਾਂਦੇ ਹਨ ਉਨ੍ਹਾਂ ਨੂੰ ਯਾਦ ਕਰਨਾ ਹੈ। ਬਾਪ ਦੀ ਯਾਦ ਤੋਂ ਹੀ ਤੁਸੀਂ ਪਵਿੱਤਰ ਬਣਦੇ ਹੋ। ਇਹ ਸ਼ਿਵਬਾਬਾ ਬੈਠ ਸਮਝਾਉਂਦੇ ਹਨ। ਸ਼ਿਵਜਯੰਤੀ ਮਨਾਉਂਦੇ ਤਾਂ ਜਰੂਰ ਹਨ, ਪਰ ਸ਼ਿਵਬਾਬਾ ਕਦੋਂ ਆਇਆ, ਆਕੇ ਕੀ ਕੀਤਾ, ਇਹ ਕੁਝ ਵੀ ਪਤਾ ਨਹੀਂ ਹੈ। ਸ਼ਿਵਰਾਤਰੀ ਮਨਾਉਂਦੇ ਹਨ ਅਤੇ ਕ੍ਰਿਸ਼ਨ ਦੀ ਜਯੰਤੀ ਮਨਾਉਂਦੇ ਹਨ, ਉਹ ਹੀ ਅੱਖਰ ਜੋ ਕ੍ਰਿਸ਼ਨ ਦੇ ਲਈ ਕਹਿੰਦੇ ਹਨ ਉਹ ਸ਼ਿਵਬਾਬਾ ਦੇ ਲਈ ਤਾਂ ਨਹੀਂ ਕਹਿਣਗੇ ਇਸਲਈ ਉਨ੍ਹਾਂ ਦੀ ਫਿਰ ਸ਼ਿਵਰਾਤ੍ਰੀ ਕਹਿੰਦੇ ਹਨ। ਅਰਥ ਕੁਝ ਨਹੀਂ ਸਮਝਦੇ। ਤੁਸੀਂ ਬੱਚਿਆਂ ਨੂੰ ਤਾਂ ਅਰਥ ਸਮਝਾਇਆ ਜਾਂਦਾ ਹੈ। ਅਥਾਹ ਦੁੱਖ ਹੈ ਕਲਯੁਗ ਦੇ ਅੰਤ ਵਿੱਚ, ਫਿਰ ਅਥਾਹ ਸੁੱਖ ਹੁੰਦੇ ਹਨ ਸਤਿਯੁਗ ਵਿੱਚ। ਇਹ ਤੁਸੀਂ ਬੱਚਿਆਂ ਨੂੰ ਹੁਣ ਗਿਆਨ ਮਿਲਿਆ ਹੈ। ਤੁਸੀਂ ਆਦਿ - ਮੱਧ -ਅੰਤ ਨੂੰ ਜਾਣਦੇ ਹੋ। ਜਿਨ੍ਹਾਂਨੇ ਕਲਪ ਪਹਿਲੇ ਪੜ੍ਹਿਆ ਹੈ ਉਹ ਹੀ ਹੁਣ ਪੜ੍ਹਣਗੇ, ਜਿਸ ਨੇ ਜੋ ਪੁਰਸ਼ਾਰਥ ਕੀਤਾ ਹੋਵੇਗਾ ਉਹ ਹੀ ਕਰਨ ਲਗ ਜਾਣਗੇ ਅਤੇ ਇਵੇਂ ਹੀ ਪਦ ਵੀ ਪਾਉਣਗੇ। ਤੁਹਾਡੀ ਬੁੱਧੀ ਵਿੱਚ ਪੂਰਾ ਚੱਕਰ ਹੈ। ਤੁਸੀਂ ਹੀ ਉੱਚ ਤੇ ਉੱਚ ਪਦ ਪਾਉਂਦੇ ਹੋ ਫਿਰ ਤੁਸੀਂ ਉਤਰਦੇ ਵੀ ਇਵੇਂ ਹੋ। ਬਾਪ ਨੇ ਸਮਝਾਇਆ ਹੈ ਇਹ ਜੋ ਵੀ ਮਨੁੱਖਾਂ ਦੀਆਂ ਆਤਮਾਵਾਂ ਹਨ, ਮਾਲਾ ਹੈ ਨਾ, ਸਭ ਨੰਬਰਵਾਰ ਆਉਂਦੀ ਹੈ। ਹਰ ਇਕ ਐਕਟਰ ਨੂੰ ਆਪਣਾ - ਆਪਣਾ ਪਾਰ੍ਟ ਮਿਲਿਆ ਹੋਇਆ ਹੈ - ਕਿਸ ਸਮੇਂ ਕਿਸ ਨੂੰ ਕੀ ਪਾਰ੍ਟ ਵਜਾਉਣਾ ਹੈ। ਇਹ ਅਨਾਦਿ ਬਣਾ - ਬਣਾਇਆ ਡਰਾਮਾ ਹੈ ਜੋ ਬਾਪ ਬੈਠ ਸਮਝਾਉਂਦੇ ਹਨ। ਹੁਣ ਜੋ ਤੁਹਾਨੂੰ ਬਾਪ ਸਮਝਾਉਂਦੇ ਹਨ ਉਹ ਆਪਣੇ ਭਾਈਆਂ ਨੂੰ ਸਮਝਾਉਣਾ ਹੈ। ਤੁਹਾਡੀ ਬੁੱਧੀ ਵਿੱਚ ਹੈ ਕਿ ਹਰ 5 ਹਜ਼ਾਰ ਵਰ੍ਹੇ ਬਾਦ ਬਾਪ ਆਕੇ ਸਾਨੂੰ ਸਮਝਾਉਂਦੇ ਹਨ, ਅਸੀਂ ਫਿਰ ਭਰਾਵਾਂ ਨੂੰ ਸਮਝਾਉਂਦੇ ਹਨ। ਭਰਾ - ਭਰਾ ਆਤਮਾ ਦੇ ਸੰਬੰਧ ਵਿੱਚ ਹਨ। ਬਾਪ ਕਹਿੰਦੇ ਹਨ ਇਸ ਸਮੇਂ ਤੁਸੀਂ ਆਪਣੇ ਨੂੰ ਅਸ਼ਰੀਰੀ ਆਤਮਾ ਸਮਝੋ। ਆਤਮਾ ਨੂੰ ਹੀ ਆਪਣੇ ਬਾਪ ਨੂੰ ਯਾਦ ਕਰਨਾ ਹੈ - ਪਾਵਨ ਬਣਨ ਲਈ। ਆਤਮਾ ਪਵਿੱਤਰ ਬਣਦੀ ਹੈ ਤਾਂ ਫਿਰ ਸ਼ਰੀਰ ਵੀ ਪਵਿੱਤਰ ਮਿਲਦਾ ਹੈ। ਆਤਮਾ ਅਪਵਿੱਤਰ ਤਾਂ ਜੇਵਰ ਵੀ ਅਪਵਿੱਤਰ। ਨੰਬਰਵਾਰ ਤਾਂ ਹੁੰਦੇ ਹੀ ਹਨ। ਫੀਚਰਸ, ਐਕਟੀਵਿਟੀ ਇੱਕ ਨਾ ਮਿਲੇ ਦੂਜੇ ਨਾਲ। ਨੰਬਰਵਾਰ ਸਭ ਆਪਣਾ - ਆਪਣਾ ਪਾਰ੍ਟ ਵਜਾਉਂਦੇ ਹਨ, ਫਰਕ ਨਹੀਂ ਪੈ ਸਕਦਾ। ਨਾਟਕ ਵਿੱਚ ਉਹ ਹੀ ਸੀਨ ਵੇਖੋਗੇ ਜੋ ਕਲ ਵੇਖੀ ਹੋਵੇਗੀ। ਉਹ ਹੀ ਰਿਪੀਟ ਹੋਵੇਗੀ ਨਾ। ਇਹ ਫਿਰ ਬੇਹੱਦ ਦਾ ਅਤੇ ਕਲ ਦਾ ਡਰਾਮਾ ਹੈ। ਕਲ ਤੁਹਾਨੂੰ ਸਮਝਾਇਆ ਸੀ। ਤੁਸੀਂ ਰਾਜਾਈ ਲੀਤੀ ਫਿਰ ਰਾਜਾਈ ਗਵਾਈ। ਅੱਜ ਫਿਰ ਸਮਝ ਰਹੇ ਹੋ ਰਾਜਾਈ ਪਾਉਣ ਲਈ। ਅੱਜ ਭਾਰਤ ਪੁਰਾਣਾ ਨਰਕ ਹੈ, ਕਲ ਨਵਾਂ ਸ੍ਵਰਗ ਹੋਵੇਗਾ। ਤੁਹਾਡੀ ਬੁੱਧੀ ਵਿੱਚ ਹੈ - ਹੁਣ ਅਸੀਂ ਨਵੀਂ ਦੁਨੀਆਂ ਵਿੱਚ ਜਾ ਰਹੇ ਹਾਂ। ਸ਼੍ਰੀਮਤ ਤੇ ਸ਼੍ਰੇਸ਼ਠ ਬਣ ਰਹੇ ਹਾਂ। ਸ਼੍ਰੇਸ਼ਠ ਜਰੂਰ ਸ਼੍ਰੇਸ਼ਠ ਸ੍ਰਿਸ਼ਟੀ ਤੇ ਰਹਿਣਗੇ। ਇਹ ਲਕਸ਼ਮੀ - ਨਾਰਾਇਣ ਸ਼੍ਰੇਸ਼ਠ ਹਨ ਤਾਂ ਸ਼੍ਰੇਸ਼ਠ ਸ੍ਵਰਗ ਵਿੱਚ ਰਹਿੰਦੇ ਹਨ। ਜੋ ਭ੍ਰਿਸ਼ਟ ਹਨ ਉਹ ਨਰਕ ਵਿੱਚ ਰਹਿੰਦੇ ਹਨ। ਇਹ ਰਾਜ਼ ਤੁਸੀਂ ਹੁਣ ਸਮਝਦੇ ਹੋ। ਇਸ ਬੇਹੱਦ ਦੇ ਡਰਾਮਾ ਨੂੰ ਜੱਦ ਕੋਈ ਚੰਗੀ ਰੀਤੀ ਸਮਝੇ, ਤਾਂ ਬੁੱਧੀ ਵਿੱਚ ਬੈਠੇ। ਸ਼ਿਵਰਾਤ੍ਰੀ ਵੀ ਮਨਾਉਂਦੇ ਹਨ ਪਰ ਜਾਣਦੇ ਕੁਝ ਵੀ ਨਹੀਂ ਹਨ। ਤਾਂ ਹੁਣ ਤੁਸੀਂ ਬੱਚਿਆਂ ਨੂੰ ਰਿਫਰੇਸ਼ ਕਰਨਾ ਹੁੰਦਾ ਹੈ। ਤੁਸੀਂ ਫਿਰ ਹੋਰਾਂ ਨੂੰ ਵੀ ਰਿਫਰੇਸ਼ ਕਰਦੇ ਹੋ। ਹੁਣ ਤੁਹਾਨੂੰ ਗਿਆਨ ਮਿਲ ਰਿਹਾ ਹੈ ਫਿਰ ਸਦਗਤੀ ਨੂੰ ਪਾ ਲੋਵੋਗੇ। ਬਾਪ ਕਹਿੰਦੇ ਹਨ ਮੈ ਸ੍ਵਰਗ ਵਿੱਚ ਨਹੀਂ ਆਉਂਦਾ ਹਾਂ, ਮੇਰਾ ਪਾਰ੍ਟ ਹੀ ਹੈ ਪਤਿਤ ਦੁਨੀਆਂ ਨੂੰ ਬਦਲ ਪਾਵਨ ਦੁਨੀਆਂ ਬਣਾਉਣਾ। ਉੱਥੇ ਤਾਂ ਤੁਹਾਡੇ ਕੋਲ ਕਾਰੁਨ ਦਾ ਖਜਾਨਾ ਹੁੰਦਾ ਹੈ। ਇਥੇ ਤਾਂ ਕੰਗਾਲ ਹਨ ਇਸਲਈ ਬਾਪ ਨੂੰ ਬੁਲਾਉਂਦੇ ਹਨ ਆਕੇ ਬੇਹੱਦ ਦਾ ਵਰਸਾ ਦੋ। ਕਲਪ - ਕਲਪ ਬੇਹੱਦ ਦਾ ਵਰਸਾ ਮਿਲਦਾ ਹੈ ਫਿਰ ਕੰਗਾਲ ਵੀ ਹੋ ਜਾਂਦੇ ਹਨ। ਚਿੱਤਰਾਂ ਤੇ ਸਮਝਾਓ ਤਾਂ ਸਮਝ ਸਕਣ। ਪਹਿਲੇ ਨੰਬਰ ਵਿੱਚ ਲਕਸ਼ਮੀ - ਨਾਰਾਇਣ ਫਿਰ 84 ਜਨਮ ਲੈਂਦੇ ਮਨੁੱਖ ਬਣ ਗਏ। ਇਹ ਗਿਆਨ ਹੁਣ ਤੁਸੀਂ ਬੱਚਿਆਂ ਨੂੰ ਮਿਲਿਆ ਹੈ। ਤੁਸੀਂ ਜਾਣਦੇ ਹੋ ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ, ਜਿਸ ਨੂੰ ਬੈਕੁੰਠ, ਪੈਰਾਡਾਇਜ਼, ਡੀ.ਟੀ. ਵਰਲਡ ਵੀ ਕਿਹਾ ਜਾਂਦਾ ਹੈ। ਹੁਣ ਤਾਂ ਨਹੀਂ ਕਹਿਣਗੇ। ਹੁਣ ਤਾਂ ਡੇਵਿਲ ਵਰਲਡ ਹੈ। ਡੇਵਿਲ ਵਰਲਡ ਦਾ ਐਂਡ, ਡੀਟੀ ਵਰਲਡ ਦੀ ਆਦਿ ਦਾ ਹੁਣ ਹੈ ਸੰਗਮ। ਇਹ ਗੱਲਾਂ ਹੁਣ ਤੁਸੀਂ ਸਮਝਦੇ ਹੋ, ਹੋਰ ਕੋਈ ਦੇ ਮੁੱਖ ਤੋਂ ਸੁਨ ਨਾ ਸਕਣ। ਬਾਪ ਹੀ ਆਕੇ ਇਨ੍ਹਾਂ ਦਾ ਮੁੱਖ ਲੈਂਦੇ ਹਨ। ਮੁੱਖ ਕਿਸ ਦਾ ਲੈਣਗੇ, ਸਮਝਦੇ ਨਹੀਂ ਹਨ। ਬਾਪ ਦੀ ਸਵਾਰੀ ਕਿਸ ਤੇ ਹੋਵੇਗੀ? ਜਿਵੇਂ ਤੁਹਾਡੀ ਆਤਮਾ ਦੀ ਇਸ ਸ਼ਰੀਰ ਤੇ ਸਵਾਰੀ ਹੈ ਨਾ। ਸ਼ਿਵਬਾਬਾ ਨੂੰ ਆਪਣੀ ਸਵਾਰੀ ਤਾਂ ਹੈ ਨਹੀਂ, ਤਾਂ ਉਨ੍ਹਾਂ ਨੂੰ ਮੁੱਖ ਜਰੂਰ ਚਾਹੀਦਾ ਹੈ। ਨਹੀਂ ਤਾਂ ਰਾਜਯੋਗ ਕਿਵੇਂ ਸਿਖਾਈਏ? ਪ੍ਰੇਰਨਾ ਤੋਂ ਤਾਂ ਨਹੀਂ ਸਿੱਖਣਗੇ। ਤਾਂ ਇਹ ਸਭ ਗੱਲਾਂ ਦਿਲ ਵਿੱਚ ਨੋਟ ਕਰਨੀ ਹੈ। ਪਰਮਾਤਮਾ ਦੀ ਵੀ ਬੁੱਧੀ ਵਿੱਚ ਸਾਰੀ ਨਾਲੇਜ ਹੈ ਨਾ। ਤੁਹਾਡੀ ਵੀ ਬੁੱਧੀ ਵਿੱਚ ਇਹ ਬੈਠਣਾ ਚਾਹੀਦਾ ਹੈ। ਇਹ ਨਾਲੇਜ ਬੁੱਧੀ ਤੋਂ ਧਾਰਨ ਕਰਨੀ ਹੈ। ਕਿਹਾ ਵੀ ਜਾਂਦਾ ਹੈ ਤੁਹਾਡੀ ਬੁੱਧੀ ਠੀਕ ਹੈ ਨਾ? ਬੁੱਧੀ ਆਤਮਾ ਵਿੱਚ ਰਹਿੰਦੀ ਹੈ। ਆਤਮਾ ਹੀ ਬੁੱਧੀ ਤੋਂ ਸਮਝ ਰਹੀ ਹੈ। ਤੁਹਾਡੀ ਪੱਥਰਬੁੱਧੀ ਕਿਸ ਨੇ ਬਣਾਈ? ਹੁਣ ਸਮਝਦੇ ਹੋ ਰਾਵਣ ਨੇ ਸਾਡੀ ਬੁੱਧੀ ਕੀ ਬਣਾ ਦਿੱਤੀ ਹੈ! ਕਲ ਤੁਸੀਂ ਡਰਾਮਾ ਨੂੰ ਨਹੀਂ ਜਾਣਦੇ ਸੀ, ਬੁੱਧੀ ਨੂੰ ਇੱਕਦਮ ਗਾਡਰੇਜ਼ ਦਾ ਤਾਲਾ ਲੱਗਿਆ ਹੋਇਆ ਸੀ। ‘ਗਾਡ’ ਅੱਖਰ ਤਾਂ ਆਉਂਦਾ ਹੈ ਨਾ। ਬਾਪ ਜੋ ਬੁੱਧੀ ਦਿੰਦੇ ਹਨ ਉਹ ਬਦਲ ਕੇ ਪਥਰਬੁੱਧੀ ਹੋ ਜਾਂਦੀ ਹੈ। ਫਿਰ ਬਾਪ ਆਕੇ ਤਾਲਾ ਖੋਲਦੇ ਹਨ। ਸਤਿਯੁਗ ਵਿੱਚ ਹੈ ਹੀ ਪਾਰਸਬੁੱਧੀ। ਬਾਪ ਆਕੇ ਸਭ ਦਾ ਕਲਿਆਣ ਕਰਦੇ ਹਨ। ਨੰਬਰਵਾਰ ਸਭ ਦੀ ਬੁੱਧੀ ਖੁਲਦੀ ਹੈ। ਫਿਰ ਇੱਕ - ਦੋ ਦੇ ਪਿੱਛੇ ਆਉਂਦੇ ਰਹਿੰਦੇ ਹਨ। ਉੱਪਰ ਵਿੱਚ ਤਾਂ ਕੋਈ ਰਹਿ ਨਾ ਸਕੇ। ਪਤਿਤ ਉੱਥੇ ਰਹਿ ਨਾ ਸਕਣ। ਬਾਪ ਪਾਵਨ ਬਣਾ ਕੇ ਪਾਵਨ ਦੁਨੀਆਂ ਵਿੱਚ ਲੈ ਜਾਂਦੇ ਹਨ। ਉੱਥੇ ਸਭ ਪਾਵਨ ਆਤਮਾਵਾਂ ਰਹਿੰਦੀਆਂ ਹਨ। ਉਹ ਹੈ ਨਿਰਾਕਾਰੀ ਸ੍ਰਿਸ਼ਟੀ।

ਤੁਹਾਨੂੰ ਬੱਚਿਆਂ ਨੂੰ ਹੁਣ ਸਭ ਪਤਾ ਪੈਂਦਾ ਹੈ ਇਸਲਈ ਆਪਣਾ ਘਰ ਵੀ ਜਿਵੇਂ ਬਹੁਤ ਨਜ਼ਦੀਕ ਵਖਾਈ ਪੈਂਦਾ ਹੈ। ਤੁਹਾਡਾ ਘਰ ਨਾਲ ਬਹੁਤ ਪਿਆਰ ਹੈ। ਤੁਹਾਡੇ ਵਰਗਾ ਪਿਆਰ ਤਾਂ ਕੋਈ ਦਾ ਹੈ ਨਹੀਂ। ਤੁਹਾਡੇ ਵਿੱਚ ਵੀ ਨੰਬਰਵਾਰ ਹਨ, ਜਿਨ੍ਹਾਂ ਦਾ ਬਾਪ ਦੇ ਨਾਲ ਲਵ ਹੈ, ਉਨ੍ਹਾਂ ਦਾ ਘਰ ਦੇ ਨਾਲ ਵੀ ਲਵ ਹੈ। ਮੁਰੱਬੀ ਬੱਚੇ ਹੁੰਦੇ ਹਨ ਨਾ। ਤੁਸੀਂ ਸਮਝਦੇ ਹੋ ਇੱਥੇ ਜੋ ਚੰਗੀ ਤਰ੍ਹਾਂ ਪੁਰਸ਼ਾਰਥ ਕਰ ਮੁਰੱਬੀ ਬੱਚਾ ਬਣਨਗੇ ਉਹ ਹੀ ਉੱਚ ਪਦ ਪਾਉਣਗੇ। ਛੋਟੇ ਅਥਵਾ ਵੱਡੇ ਸ਼ਰੀਰ ਦੇ ਨਾਲ ਨਹੀਂ ਹਨ। ਗਿਆਨ ਅਤੇ ਯੋਗ ਵਿੱਚ ਜੋ ਮਸਤ ਹੈ, ਉਹ ਵੱਡੇ ਹਨ। ਕਈ ਛੋਟੇ - ਛੋਟੇ ਬੱਚੇ ਵੀ ਗਿਆਨ - ਯੋਗ ਵਿੱਚ ਤਿੱਖੇ ਹਨ ਤਾਂ ਵੱਡਿਆਂ ਨੂੰ ਪੜ੍ਹਾਉਂਦੇ ਹਨ। ਨਹੀਂ ਤਾਂ ਕ਼ਾਇਦਾ ਹੈ ਵੱਡੇ ਛੋਟਿਆਂ ਨੂੰ ਪੜ੍ਹਾਉਂਦੇ ਹਨ। ਅੱਜ ਕਲ ਤਾਂ ਮਿਡਗੇਟ ਵੀ ਹੋ ਜਾਂਦੇ ਹਨ। ਉਂਝ ਤਾਂ ਸਾਰੀਆਂ ਆਤਮਾਵਾਂ ਮਿਡਗੇਟ ਹਨ। ਆਤਮਾ ਬਿੰਦੀ ਹੈ, ਉਨ੍ਹਾਂ ਦਾ ਕੀ ਵਜ਼ਨ ਕਰੀਏ। ਸਿਤਾਰਾ ਹੈ। ਮਨੁੱਖ ਲੋਕ ਸਿਤਾਰਾ ਨਾਮ ਸੁਣ ਉੱਪਰ ਵਿੱਚ ਵੇਖਣਗੇ। ਤੁਸੀਂ ਸਿਤਾਰਾ ਨਾਮ ਸੁਣ ਆਪਣੇ ਨੂੰ ਵੇਖਦੇ ਹੋ। ਉਹ ਹੈ ਆਸਮਾਨ ਦੇ ਜੋ ਜੜ੍ਹ ਹੈ, ਤੁਸੀਂ ਚੈਤੰਨ ਹੋ। ਉਨ੍ਹਾਂ ਵਿੱਚ ਤਾਂ ਫੇਰ - ਬਦਲ ਕੁਝ ਨਹੀਂ ਹੁੰਦਾ, ਤੁਸੀਂ ਤਾਂ 84 ਜਨਮ ਲੈਂਦੇ ਹੋ, ਕਿੰਨਾ ਵੱਡਾ ਪਾਰਟ ਵਜਾਉਂਦੇ ਹੋ। ਪਾਰ੍ਟ ਵਜਾਉਂਦੇ ਵਜਾਉਂਦੇ ਚਮਕ ਡਲ ਹੋ ਜਾਂਦੀ ਹੈ, ਬੈਟਰੀ ਡਿਸਚਾਰਜ ਹੋ ਜਾਂਦੀ ਹੈ। ਫਿਰ ਬਾਪ ਆਕੇ ਵੱਖ - ਵੱਖ ਤਰ੍ਹਾਂ ਨਾਲ ਸਮਝਾਉਂਦੇ ਹਨ ਕਿਓਂਕਿ ਤੁਹਾਡੀ ਆਤਮਾ ਉਝਾਈ ਹੋਈ ਹੈ। ਤਾਕਤ ਜੋ ਭਰੀ ਸੀ ਉਹ ਖਤਮ ਹੋ ਗਈ ਹੈ। ਹੁਣ ਫਿਰ ਬਾਪ ਦੁਆਰਾ ਤਾਕਤ ਭਰਦੇ ਹੋ। ਤੁਸੀ ਆਪਣੀ ਬੈਟਰੀ ਚਾਰਜ ਕਰ ਰਹੇ ਹੋ। ਇਸ ਵਿੱਚ ਮਾਇਆ ਵੀ ਬਹੁਤ ਵਿਘਨ ਪਾਉਂਦੀ ਹੈ ਬੈਟਰੀ ਚਾਰਜ ਕਰਨ ਨਹੀਂ ਦਿੰਦੀ। ਤੁਸੀਂ ਚੈਤੰਨ ਬੈਟਰੀਆਂ ਹੋ। ਜਾਣਦੇ ਹੋ ਬਾਪ ਨੇ ਨਾਲ ਯੋਗ ਲਗਾਉਣ ਤੋਂ ਅਸੀਂ ਸਤੋਪ੍ਰਧਾਨ ਬਣਾਂਗੇ। ਹੁਣ ਤਮੋਪ੍ਰਧਾਨ ਬਣੇ ਹਾਂ। ਉਹ ਹੱਦ ਦੀ ਪੜ੍ਹਾਈ ਅਤੇ ਇਸ ਬੇਹੱਦ ਦੀ ਪੜ੍ਹਾਈ ਵਿੱਚ ਬਹੁਤ ਫਰਕ ਹੈ। ਕਿਵੇਂ ਨੰਬਰਵਾਰ ਸਭ ਆਤਮਾਵਾਂ ਉੱਪਰ ਜਾਂਦੀਆਂ ਹਨ ਫਿਰ ਆਪਣੇ ਸਮੇਂ ਤੇ ਪਾਰ੍ਟ ਵਜਾਉਣ ਆਉਣਾ ਹੈ। ਸਾਰਿਆਂ ਨੂੰ ਆਪਣਾ ਅਵਿਨਾਸ਼ੀ ਪਾਰਟ ਮਿਲਿਆ ਹੋਇਆ ਹੈ। ਤੁਸੀਂ ਇਹ 84 ਦਾ ਪਾਰ੍ਟ ਕਿੰਨੀ ਵਾਰ ਵਜਾਇਆ ਹੋਵੇਗਾ! ਤੁਹਾਡੀ ਬੈਟਰੀ ਕਿੰਨੀ ਵਾਰ ਚਾਰਜ ਅਤੇ ਡਿਸਚਾਰਜ ਹੋਈ ਹੈ। ਜੱਦ ਜਾਣਦੇ ਹੋ ਸਾਡੀ ਬੈਟਰੀ ਡਿਸਚਾਰਜ ਹੈ ਤਾਂ ਫਿਰ ਚਾਰਜ ਕਰਨ ਵਿੱਚ ਦੇਰੀ ਕਿਓਂ ਕਰਨੀ ਚਾਹੀਦੀ ਹੈ? ਪਰ ਮਾਇਆ ਬੈਟਰੀ ਚਾਰਜ ਕਰਨ ਨਹੀਂ ਦਿੰਦੀ। ਮਾਇਆ ਬੈਟਰੀ ਚਾਰਜ ਕਰਨਾ ਤੁਹਾਨੂੰ ਭੁਲਾ ਦਿੰਦੀ ਹੈ। ਘੜੀ - ਘੜੀ ਬੈਟਰੀ ਡਿਸਚਾਰਜ ਕਰ ਦਿੰਦੀ ਹੈ। ਕੋਸ਼ਿਸ਼ ਕਰਦੇ ਹੋ ਬਾਪ ਨੂੰ ਯਾਦ ਕਰਨ ਦੀ ਪਰ ਕਰ ਨਹੀਂ ਸਕਦੇ ਹੋ। ਤੁਹਾਡੇ ਵਿੱਚ ਜੋ ਬੈਟਰੀ ਚਾਰਜ ਕਰ ਸਤੋਪ੍ਰਧਾਨ ਤੱਕ ਨਜਦੀਕ ਆਉਂਦੇ ਹਨ, ਉਨ੍ਹਾਂ ਤੋਂ ਵੀ ਕਦੀ - ਕਦੀ ਮਾਇਆ ਗਫ਼ਲਤ ਕਰਾਏ ਬੈਟਰੀ ਡਿਸਚਾਰਜ ਕਰ ਦਿੰਦੀ ਹੈ। ਇਹ ਪਿਛਾੜੀ ਤੱਕ ਹੁੰਦਾ ਰਹੇਗਾ। ਫਿਰ ਜਦੋਂ ਲੜਾਈ ਦਾ ਅੰਤ ਹੁੰਦਾ ਹੈ ਤਾਂ ਸਭ ਖਤਮ ਹੋ ਜਾਂਦੇ ਹਨ ਫਿਰ ਜਿਸ ਦੀ ਜਿੰਨੀ ਬੈਟਰੀ ਚਾਰਜ ਹੋਈ ਹੋਵੇਗੀ ਉਸ ਅਨੁਸਾਰ ਪਦ ਪਾਉਣਗੇ। ਸਾਰੀਆਂ ਆਤਮਾਵਾਂ ਬਾਪ ਦੇ ਬੱਚੇ ਹਨ, ਬਾਪ ਹੀ ਆਕੇ ਸਭ ਦੀ ਬੈਟਰੀ ਚਾਰਜ ਕਰਾਉਂਦੇ ਹਨ। ਖੇਡ ਕਿਵੇਂ ਵੰਡਰਫੁਲ ਬਣਿਆ ਹੋਇਆ ਹੈ। ਬਾਪ ਦੇ ਨਾਲ ਯੋਗ ਲਾਉਣ ਤੋਂ ਘੜੀ - ਘੜੀ ਹਟ ਜਾਂਦੇ ਹਨ ਤਾਂ ਕਿੰਨਾ ਨੁਕਸਾਨ ਹੁੰਦਾ ਹੈ। ਨਾ ਹਟੀਏ ਉਸਦੇ ਲਈ ਪੁਰਸ਼ਾਰਥ ਕਰਾਇਆ ਜਾਂਦਾ ਹੈ। ਪੁਰਸ਼ਾਰਥ ਕਰਦੇ - ਕਰਦੇ ਜਦ ਸਮਾਪਤੀ ਹੁੰਦੀ ਹੈ ਤਾਂ ਫਿਰ ਨੰਬਰਵਾਰ ਪੁਰਸ਼ਾਰਥ ਅਨੁਸਾਰ ਤੁਹਾਡਾ ਪਾਰ੍ਟ ਪੂਰਾ ਹੁੰਦਾ ਹੈ। ਜਿਵੇਂ ਕਲਪ - ਕਲਪ ਹੁੰਦਾ ਹੈ। ਆਤਮਾਵਾਂ ਦੀ ਮਾਲਾ ਬਣਦੀ ਰਹਿੰਦੀ ਹੈ।

ਤੁਸੀਂ ਬੱਚੇ ਜਾਣਦੇ ਹੋ ਰੁਦ੍ਰਾਕਸ਼ ਦੀ ਮਾਲਾ ਹੈ, ਵਿਸ਼ਨੂੰ ਦੀ ਵੀ ਮਾਲਾ ਹੈ। ਪਹਿਲੇ ਨੰਬਰ ਵਿੱਚ ਤਾਂ ਉਨ੍ਹਾਂ ਦੀ ਮਾਲਾ ਰੱਖਣਗੇ ਨਾ। ਬਾਪ ਦੈਵੀ ਦੁਨੀਆਂ ਰਚਦੇ ਹਨ ਨਾ। ਜਿਵੇਂ ਰੁਦ੍ਰ ਮਾਲਾ ਹੈ, ਉਵੇਂ ਰੁੰਡ ਮਾਲਾ ਹੈ। ਬ੍ਰਾਹਮਣਾਂ ਦੀ ਮਾਲਾ ਅਜੇ ਨਹੀਂ ਬਣ ਸਕੇਗੀ, ਬਦਲੀ - ਸਦਲੀ ਹੁੰਦੀ ਰਹੇਗੀ। ਫਾਈਨਲ ਤੱਦ ਹੋਣਗੇ ਜਦ ਰੁਦ੍ਰ ਮਾਲਾ ਬਣੇਗੀ। ਇਹ ਬ੍ਰਾਹਮਣਾਂ ਦੀ ਵੀ ਮਾਲਾ ਹੈ ਪਰ ਇਸ ਸਮੇਂ ਨਹੀਂ ਬਣ ਸਕਦੀ। ਅਸਲ ਵਿੱਚ ਪ੍ਰਜਾਪਿਤਾ ਬ੍ਰਹਮਾ ਦੀ ਸਭ ਸੰਤਾਨ ਹਨ। ਸ਼ਿਵਬਾਬਾ ਦੇ ਸੰਤਾਨ ਦੀ ਵੀ ਮਾਲਾ ਹੈ, ਵਿਸ਼ਨੂੰ ਦੀ ਵੀ ਮਾਲਾ ਕਹਾਂਗੇ। ਤੁਸੀਂ ਬ੍ਰਾਹਮਣ ਬਣਦੇ ਹੋ ਤਾਂ ਬ੍ਰਹਮਾ ਦੀ ਅਤੇ ਸ਼ਿਵ ਦੀ ਵੀ ਮਾਲਾ ਚਾਹੀਦੀ ਹੈ। ਇਹ ਸਾਰਾ ਗਿਆਨ ਤੁਹਾਡੀ ਬੁੱਧੀ ਵਿੱਚ ਨੰਬਰਵਾਰ ਹੈ। ਸੁਣਦੇ ਤਾਂ ਸਾਰੇ ਹਨ ਪਰ ਕੋਈ ਦਾ ਉਸ ਸਮੇਂ ਹੀ ਕੰਨਾਂ ਤੋਂ ਨਿਕਲ ਜਾਂਦਾ ਹੈ, ਸੁਣਦੇ ਹੀ ਨਹੀਂ। ਕੋਈ ਤਾਂ ਪੜ੍ਹਦੇ ਹੀ ਨਹੀਂ ਉਨ੍ਹਾਂ ਨੂੰ ਪਤਾ ਹੀ ਨਹੀਂ- ਰੱਬ ਪੜ੍ਹਾਉਣ ਆਏ ਹਨ। ਪੜ੍ਹਦੇ ਹੀ ਨਹੀਂ ਹਨ, ਇਹ ਪੜ੍ਹਾਈ ਤਾਂ ਕਿੰਨਾ ਖੁਸ਼ੀ ਨਾਲ ਪੜ੍ਹਨੀ ਚਾਹੀਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਯਾਦ ਦੀ ਯਾਤਰਾ ਤੋਂ ਆਤਮਾ ਰੂਪੀ ਬੈਟਰੀ ਨੂੰ ਚਾਰਜ ਕਰ ਸਤੋਪ੍ਰਧਾਨ ਤੱਕ ਪਹੁੰਚਣਾ ਹੈ। ਇਵੇਂ ਕੋਈ ਗਫ਼ਲਤ ਨਹੀਂ ਕਰਨੀ ਹੈ, ਜੋ ਬੈਟਰੀ ਡਿਸਚਾਰਜ ਹੋ ਜਾਵੇ।

2. ਮੁਰੱਬੀ ਬੱਚਾ ਬਣਨ ਦੇ ਲਈ ਬਾਪ ਦੇ ਨਾਲ - ਨਾਲ ਘਰ ਨਾਲ ਵੀ ਲਵ ਰੱਖਣਾ ਹੈ। ਗਿਆਨ ਅਤੇ ਯੋਗ ਵਿੱਚ ਮਸਤ ਬਣਨਾ ਹੈ। ਬਾਪ ਜੋ ਸਮਝਾਉਂਦੇ ਹਨ ਉਹ ਆਪਣੇ ਭਰਾਵਾਂ ਨੂੰ ਵੀ ਸਮਝਾਉਣਾ ਹੈ।

ਵਰਦਾਨ:-
ਇੱਕ ਬਾਪ ਨੂੰ ਆਪਣਾ ਸੰਸਾਰ ਬਣਾਕੇ ਸਦਾ ਇੱਕ ਦੀ ਆਕਰਸ਼ਣ ਵਿੱਚ ਰਹਿਣ ਵਾਲੇ ਕਰਮਬੰਧਨ ਮੁਕਤ ਭਵ

ਸਦਾ ਇਸੀ ਅਨੁਭਵ ਵਿੱਚ ਰਹੋ ਕਿ ਇੱਕ ਬਾਪ ਦੂਸਰਾ ਨਾ ਕੋਈ। ਬਸ ਇੱਕ ਬਾਬਾ ਹੀ ਸੰਸਾਰ ਹੈ ਹੋਰ ਕੋਈ ਆਕਰਸ਼ਣ ਨਹੀਂ, ਕੋਈ ਕਰਮਬੰਧਨ ਨਹੀਂ। ਆਪਣੇ ਕਿਸੇ ਕਮਜ਼ੋਰ ਸੰਸਕਾਰ ਦਾ ਵੀ ਬੰਧਨ ਨਾ ਹੋਵੇ। ਜੋ ਕਿਸੇ ਤੇ ਮੇਰੇਪਨ ਦਾ ਅਧਿਕਾਰ ਰੱਖਦੇ ਹਨ ਉਹਨਾਂ ਨੂੰ ਕ੍ਰੋਧ ਜਾਂ ਅਭਿਮਾਨ ਆਉਂਦਾ ਹੈ - ਇਹ ਵੀ ਕਰਮਬੰਧਨ ਹੈ। ਪਰ ਜਦੋਂ ਬਾਬਾ ਹੀ ਮੇਰਾ ਸੰਸਾਰ ਹੈ, ਇਹ ਸਮ੍ਰਿਤੀ ਰਹਿੰਦੀ ਹੈ ਤਾਂ ਸਭ ਮੇਰਾ -ਮੇਰਾ ਇੱਕ ਮੇਰੇ ਬਾਬਾ ਵਿੱਚ ਸਮਾ ਜਾਂਦਾ ਹੈ ਅਤੇ ਕਰਮਬੰਧਨਾਂ ਤੋਂ ਸਹਿਜ ਹੀ ਮੁਕਤ ਹੋ ਜਾਂਦੇ ਹਨ।

ਸਲੋਗਨ:-
ਮਹਾਨ ਆਤਮਾ ਉਹ ਹੈ ਜਿਸਦੀ ਦ੍ਰਿਸ਼ਟੀ ਅਤੇ ਵ੍ਰਿਤੀ ਬੇਹੱਦ ਦੀ ਹੈ।